ਪੰਜਾਬੀ ਨੌਜਵਾਨ ਨੇ ਮਾਂ-ਬਾਪ ਤੇ ਨਾਨੀ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

0
21
Murder

ਅਮਰੀਕਾ, 19 ਜੂਨ 2026 : ਅਮਰੀਕਾ (America) ਦੇਸ਼ ਦੇ ਸੂਬੇ ਟੈਕਸਸ ਦੇ ਸ਼ਹਿਰ ਐਲਟੋਨ ਵਿਖੇ ਇਕ ਪੰਜਾਬੀ ਨੌਜਵਾਨ ਨੇ ਗੋਲੀਬਾਰੀ (Shooting) ਕਰਕੇ ਆਪਣੇ ਮਾਪਿਆਂ ਤੇ ਨਾਨੀ ਨੂੰ ਕਤਲ (Murder) ਕਰ ਦਿੱਤਾ ਹੈ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੂਬੇ ਟੈਕਸਸ (Texas) ਦੇ ਸ਼ਹਿਰ ਐਲਟੋਨ ਵਿਚ ਜੋ ਇਕ ਪੰਜਾਬੀ ਨੌਜਵਾਨ ਨੇ ਆਪਣੇ ਮਾਂ-ਬਾਪ ਅਤੇ ਨਾਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਵਿਚ ਮ੍ਰਿਤਕਾਂ ਦੀ ਪਛਾਣ 56 ਸਾਲਾ ਸਵੀਟਾ ਰਾਮ, 46 ਸਾਲਾ ਕਮਲੇਸ਼ ਰਾਣੀ ਅਤੇ 73 ਸਾਲਾ ਮਿੰਦਰ ਕੌਰ ਵਜੋਂ ਕੀਤੀ ਹੈ । ਦੱਸਣਯੋਗ ਹੈ ਕਿ ਸਵੀਟਾ ਰਾਮ ਸਥਾਨਕ ਨਾਮੀ ਕਾਰੋਬਾਰੀ ਸੀ ਤੇ ਪਰਿਵਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਲਾਗਲੇ ਪਿੰਡ ਲੱਖਪੁਰ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ ਜਿਸਨੇ ਮਾਪਿਆਂ ਤੇ ਨਾਨੀ ਨੂੰ ਕੀਤਾ ਕਤਲ

ਸੂਚਨਾ ਮੁਤਾਬਕ ਜਿਸ ਪੰਜਾਬੀ ਨੌਜਵਾਨ ਵਲੋਂ ਉਪਰੋਕਤ ਸਮੁੱਚੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਦੀ ਪਛਾਣ ਸਵੀਟਾ ਰਾਮ ਦੇ ਬੇਟੇ ਗੌਰਵ ਚੋਪੜਾ (Gaurav Chopra) (19) ਵਜੋਂ ਕੀਤੀ ਗਈ ਹੈ । ਹਿਡਾਲਗੋ ਕਾਊਂਟੀ ਸ਼ੈਰਿਫ਼ ਐਡੀ ਗੁਏਰਾ ਅਨੁਸਾਰ ਗੌਰਵ ਚੋਪੜਾ ਉੱਤੇ ਸਿਰਫ਼ ਤਿੰਨ ਕਤਲਾਂ ਦਾ ਦੋਸ਼ ਹੀ ਨਹੀਂ ਲਗਾਇਆ ਗਿਆ ਹੈ ਬਲਕਿ ਇਸ ਤੋਂ ਇਲਾਵਾ ਇਕ ਹੋਰ ਕਤਲ ਦੀ ਕੋਸਿ਼ਸ਼ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ । ਅਧਿਕਾਰੀਆਂ ਅਨੁਸਾਰ ਉਸ ਨੇ ਆਪਣੇ 21 ਸਾਲਾ ਭਰਾ ’ਤੇ ਇਕ ਗੋਲੀ ਚਲਾਈ ਸੀ ਪਰ ਕਿਸੇ ਤਰ੍ਹਾਂ ਭਰਾ ਦਾ ਬਚਾਅ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਮਾਂ ਤੇ ਨਾਨੀ ਦੀ ਮੌਤ ਮੌਕੇ ’ਤੇ ਹੀ ਹੋ ਗਈ, ਜਦਕਿ ਬਾਪ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ।

ਗੋਲੀ ਤੋਂ ਬਚ ਗਏ ਭਰਾ ਨੇ ਜਾਂਚ ਅਧਿਕਾਰੀਆਂ ਨੂੰ ਕੀ ਦੱਸਿਆ

ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਗੌਰਵ ਦੇ 21 ਸਾਲਾ ਵੱਡੇ ਭਰਾ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਪੌੜੀਆਂ ਚੜ੍ਹ ਰਿਹਾ ਸੀ ਤਾਂ ਉਸ ਨੇ ਜ਼ਮੀਨ ’ਤੇ ਪਈਆਂ ਲੱਤਾਂ ਦੇਖੀਆਂ । ਉਹ ਸਦਮੇ ਵਿਚ ਸੀ ਕਿ ਇਸ ਤੋਂ ਬਾਅਦ ਉਸ ਦਾ ਛੋਟਾ ਭਰਾ ਗੌਰਵ ਚੋਪੜਾ ਉਸ ਵੱਲ ਆਇਆ, ਉਸ ਨੇ ਬੰਦੂਕ ਕੱਢੀ ਅਤੇ ਉਸ ਦੇ ਸਿਰ ਵੱਲ ਤਾਣ ਕੇ ਇੱਕ ਗੋਲੀ ਚਲਾਈ, ਜੋ ਲੱਗਣ ਤੋਂ ਰਹਿ ਗਈ ਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ । ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਵਾਰਦਾਤ ਸੰਬੰਧੀ ਸੂਚਿਤ ਕੀਤਾ । ਕਥਿਤ ਦੋਸ਼ੀ ਨੇ ਫਰਾਰ ਹੋਣ ਦੀ ਕੋਸਿ਼ਸ਼ ਕੀਤੀ ਪਰ ਪੁਲਸ ਨੇ ਉਸ ਦਾ ਪਿੱਛਾ ਕੀਤਾ ਤੇ ਥੋੜ੍ਹੀ ਦੂਰ ਜਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਗੱਡੀ ’ਚੋਂ ਘਟਨਾ ਲਈ ਵਰਤੀ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ । ਕਤਲ ਦੇ ਕਾਰਨਾਂ ਦੀ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here