Home Blog Page 8

ਅਣਪਛਾਤੇ ਹਮਲਵਰਾਂ ਨੇ ਗੋਲੀ ਮਾਰ ਕੇ ਕੀਤਾ ਏ. ਐਸ. ਆਈ. ਦਾ ਕਤਲ

0
ASI Murder

ਅੰਮ੍ਰਿਤਸਰ, 18 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਵਲੋਂ ਪੰਜਾਬ ਪੁਲਸ ਦੇ ਏ. ਐਸ. ਆਈ. ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਏ. ਐਸ. ਆਈ.

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜੋ ਬੀਤੀ ਦੇਰ ਰਾਤ ਗੇਟ ਹਕੀਮਾ ਪੁਲਸ ਸਟੇਸ਼ਨ ਵਿਖੇ ਡਿਊਟੀ ਕਰ ਰਹੇ ਜਿਸ ਪੰਜਾਬ ਪੁਲਸ ਦੇ ਏ. ਐਸ. ਆਈ. (A.S.I.) ਦਾ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਏ. ਐਸ. ਆਈ. ਹਰਜੀਤ ਸਿੰਘ ਦੇ ਤੌਰ ‘ਤੇ ਹੋਈ ਹੈ ।

ਦੱਸਣਯੋਗ ਹੈ ਕਿ ਗੋਲੀ ਲੱਗਣ (Shoot) ਕਾਰਨ ਜਖਮੀ ਹੋਏ ਏ. ਐਸ. ਆਈ. ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੁਲਸ ਨੇ ਕਰ ਦਿੱਤੀ ਜਾਂ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਸ਼ੁਰੂ

ਪੰਜਾਬ ਪੁਲਸ ਵਲੋਂ ਉਕਤ ਵਾਪਰੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਹਮਲਵਰਾਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਲਈ ਪੁਲਸ ਵਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (CCTV cameras) ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਆਖਰ ਪੁਲਸ ਅਧਿਕਾਰੀ ਨੂੰ ਕਿਸ ਕਾਰਨ ਗੋਲੀ ਮਾਰ ਦਿੱਤੀ ਗਈ ।

ਦਿੱਲੀ ਸਰਕਾਰ ਨੇ ਕੀਤਾ ਹਵਾਰਾ ਨੂੰ ਪੰਜਾਬ ਜੇਲ ਭੇਜਣ ਦੀ ਪਟੀਸ਼ਨ ਦਾ ਵਿਰੋਧ

0
Jagtar Hawara

ਚੰਡੀਗੜ੍ਹ, 18 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਕਾਰ (Delhi Government) ਵਲੋਂ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਜੇਲ ਵਿਚ ਭੇਜਣ ਦੀ ਪਟੀਸ਼ਨ ਦਾ ਸਖ਼ਤ ਵਿਰੋਧ ਕੀਤਾ ਹੈ ।

ਕਿਸ ਦੋਸ਼ ਹੇਠ ਬੰਦ ਹੈ ਜਗਤਾਰ ਹਵਾਰਾ ਤਿਹਾੜ ਜੇਲ ਵਿਚ

ਪ੍ਰਾਪਤ ਸੂਚਨਾ ਮੁਤਾਬਕ ਜਗਤਾਰ ਸਿੰਘ ਹਵਾਰਾ (Jagtar Singh Hawara) ਵਲੋਂ ਜੋ ਦਿੱਲੀ ਤਿਹਾੜ ਜੇਲ ਦੀ ਥਾਂ ਪੰਜਾਬ ਦੀ ਜੇਲ ਵਿਚ ਤਬਦੀਲ ਕੀਤੇ ਜਾਣ ਦੀ ਪਟੀਸ਼ਨ ਪਾਈ ਗਈ ਹੈ ਦਾ ਦਿੱਲੀ ਸਰਕਾਰ ਵਲੋਂ ਸਖ਼ਤ ਵਿਰੋਧ (Strong opposition) ਕੀਤਾ ਗਿਆ ਹੈ ਵਾਲਾ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਸਾਬਕਾ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ‘ਤੇ ਸਜ਼ਾ ਭੁਗਤ ਰਿਹਾ ਹੈ ।

ਕੀ ਦੱਸਿਆ ਸੁਪਰੀਮ ਕੋਰਟ ਦੇ ਬੈਂਚ ਨੂੰ ਸਾਲਿਸਟਰ ਨੇ

ਸੁਪਰੀਮ ਕੋਰਟ (Supreme Court) ਵਿਚ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਐਮ. ਐਮ. ਸੁੰਦਰੇਸ਼ ਦੀ ਅਗਵਾਈ ਵਾਲੇ ਬੈਂਚ ਨੂੰ ਦਸਿਆ ਕਿ ਇਹ ਅਜਿਹਾ ਮਾਮਲਾ ਹੈ ਜਿਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦਾ ਦੋਸ਼ੀ ਵਿਅਕਤੀ ਪੰਜਾਬ ਦੀ ਜੇਲ ਵਿਚ ਵਾਪਸ ਜਾਣਾ ਚਾਹੁੰਦਾ ਹੈ । ਦੱਸਣਯੋਗ ਹੈ ਕਿ ਜਗਤਾਰ ਹਵਾਰਾ ਪਹਿਲਾਂ ਵੀ ਜੇਲ ਵਿਚੋਂ ਫਰਾਰ ਹੋ ਚੁੱਕਿਆ ਸੀ ।

ਅਦਾਲਤ ਨੇ ਕੀ ਰੱਖੀ ਹੈ ਅਗਲੀ ਸੁਣਵਾਈ

ਉਕਤ ਪਟੀਸ਼ਨ (Petition) ਦੀ ਜਗਤਾਰ ਸਿੰਘ ਹਵਾਰਾ ਵਲੋਂ ਅਗਵਾਈ ਕਰ ਰਹੇ ਵਕੀਲ ਕੋਲਿਨ ਗੋਂਜ਼ਾਲਵਿਸ ਦੇ ਕਿਸੇ ਹੋਰ ਅਦਾਲਤ ਵਿਚ ਰੁੱਝੇ ਹੋਣ ਦੇ ਚਲਦਿਆਂ ਅਦਾਲਤ ਵਲੋਂ ਉਕਤ ਮਾਮਲੇਦੀ ਅਗਲੀ ਸੁਣਵਾਈ ਹੁਣ 13 ਅਕਤੂਬਰ ਰੱਖੀ ਗਈ ਹੈ । ਮਹਿਤਾ ਨੇ ਕਿਹਾ ਕਿ ਦਿੱਲੀ ਸਰਕਾਰ ਦੋਸ਼ੀ ਨੂੰ ਦੁਬਾਰਾ ਪੰਜਾਬ ਵਿਚ ਭੇਜੇ ਜਾਣ ਵਿਰੁਧ ਹੈ ।

ਵਪਾਰੀਆਂ ਤੇ ਫਿਲਮ ਪ੍ਰੋਡਿਊਸਰ ਦੇ ਘਰ ਫਾਇਰਿੰਗ ਮਾਮਲੇ ਵਿਚ ਸ਼ੂਟਰ ਗ੍ਰਿਫ਼ਤਾਰ

0
Shooter arrest

ਮੋਹਾਲੀ, 18 ਸਤੰਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਦੋ ਵਪਾਰੀਆਂ ਅਤੇ ਫਿ਼ਲਮ ਪ੍ਰੋਡਿਊਸਰ ਦੇ ਘਰ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਵਿਚ ਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਗ੍ਰਿ਼ਫ਼ਤਾਰ ਕੀਤੇ ਗਏ ਸ਼ੂਟਰਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਵਿਖੇ ਜੋ ਦੋ ਵਪਾਰੀਆਂ ਅਤੇ ਫਿ਼ਲਮ ਪ੍ਰੋਡਿਊਸਰ ਦੇ ਘਰ ਫਾਇਰਿੰਗ (Firing) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਪੁਲਸ ਵਲੋਂ ਜਿਨ੍ਹਾਂ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਵਿਚ ਆਕਾਸ਼ਦੀਪ ਸਿੰਘ (23), ਸੈਕਟਰ 35-ਏ, ਚੰਡੀਗੜ੍ਹ ਦਾ ਰਹਿਣ ਵਾਲਾ; ਪ੍ਰਵੀਨ ਕੁਮਾਰ (23), ਲਹਿਰਾ ਸੋਢਾ ਪਿੰਡ, ਬਠਿੰਡਾ ਦਾ ਰਹਿਣ ਵਾਲਾ; ਜਸਮਨਦੀਪ ਸਿੰਘ (20), ਅੰਸਲ ਕਲੋਨੀ, ਖਰੜ ਦਾ ਰਹਿਣ ਵਾਲਾ ਅਤੇ ਦੁਸ਼ਾਂਤ ਸ਼ਰਮਾ (27), ਪਿੰਡ ਸ਼ੇਖਪੁਰਾ, ਯਮੁਨਾਨਗਰ ਦਾ ਰਹਿਣ ਵਾਲਾ ਵਜੋਂ ਹੋਈ ਹੈ ।

ਕਿੰਨੀ ਫਿਰੌਤੀ ਦੀ ਮੰਗ ਕੀਤੀ ਗਈ ਸੀ

ਉਕਤ ਸ਼ੂਟਰ ਜਿਨ੍ਹਾਂ ਵਲੋਂ ਵਪਾਰੀਆਂ ਤੇ ਫਿ਼ਲਮ ਪ੍ਰੋਡਿਊਸਰ ਦੇ ਘਰ ਫਾਇਰਿੰਗ ਕੀਤੀ ਗਈ ਹੈ ਵਾਲੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ ਇਨ੍ਹਾਂ ਗੁਰਗਿਆਂ ਵਲੋਂ ਹਰੇਕ ਪੀੜ੍ਹਤ ਤੋਂ ਪੰਜ-ਪੰਜ ਕਰੋੜ ਰੁਪਏ ਦੀ ਫਿਰੌਤੀ (Ransom) ਦੀ ਮੰਗ ਕੀਤੀ ਗਈ ਸੀ ਇਸ ਲਈ ਉਨ੍ਹਾਂ ਨੂੰ ਵਾਰ-ਵਾਰ ਫੋਨ ਕਾਲਸ ਵੀ ਕੀਤੀਆਂ ਗਈਆਂ ਸਨ । ਜਿਸ ਤੋਂ ਬਾਅਦ ਬਾਈਕ ਸਵਾਰ ਹਮਲਾਵਰਾਂ ਵਲੋਂ ਡਰਾਉਣ ਲਈ ਘਰਾਂ ‘ਤੇ ਗੋਲੀਬਾਰੀ ਕੀਤੀ ਗਈ ।

ਕੀ ਦੱਸਿਆ ਐਸ. ਐਸ. ਪੀ. ਵਰੁਣ ਸ਼ਰਮਾ ਨੇ

ਮੋਹਾਲੀ ਦੇ ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ 4 ਸਤੰਬਰ ਦੀ ਅੱਧੀ ਰਾਤ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ (Unidentified motorcycle-borne attackers) ਨੇ ਫੇਜ਼ 10 ਵਿੱਚ ਕਾਰੋਬਾਰੀ ਸੰਯਮ ਜੁਡੇਜਾ ਦੇ ਘਰ ‘ਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਉਸ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ । ਗੋਲੀਬਾਰੀ ਤੋਂ ਪਹਿਲਾਂ ਲਾਰੈਂਸ ਗੈਂਗ ਦੇ ਕੁਲਵੀਰ ਸਿੰਘ ਸਿੱਧੂ, ਜੋ ਕਿ ਵਿਦੇਸ਼ ਵਿੱਚ ਹੈ, ਨੇ ਇਹ ਮੰਗ ਕੀਤੀ ਸੀ ਅਤੇ 5 ਸਤੰਬਰ ਨੂੰ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ।

ਉਨ੍ਹਾਂ ਦੱਸਿਆ ਕਿ 7 ਸਤੰਬਰ ਨੂੰ ਮੁਹਾਲੀ ਦੇ ਫੇਜ਼-10 ਵਿੱਚ ਜੁਡੇਜਾ ਦੇ ਸਾਥੀ ਬਲਜੀਤ ਸਿੰਘ ਦੇ ਘਰ ‘ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਬਾਰੀ ਕੀਤੀ । ਗੋਲੀਬਾਰੀ ਤੋਂ ਪਹਿਲਾਂ ਸਿੱਧੂ ਨੇ ਫਿਰ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ । 12 ਸਤੰਬਰ ਨੂੰ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਸੀ ।

ਕਾਰੋਬਾਰੀ ਵੀਜ਼ੇ `ਤੇ ਭਾਰਤ ਆਏ 2 ਵਿਦੇਸ਼ੀ ਨਾਗਰਿਕ ਗ੍ਰਿਫਤਾਰ

0
Arrest Noida

ਨੋਇਡਾ 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਗ੍ਰੇਟਰ ਨੋਇਡਾ ਵਿਖੇ ਕਾਰੋਬਾਰੀ ਵੀਜ਼ੇ ‘ਤੇ ਭਾਰਤ ਆਏ ਦੋ ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿਊਂ ਕੀਤਾ ਗਿਆ ਹੈ ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਗ੍ਰੇਟਰ ਨੋਇਡਾ (Greater Noida) ਦੀ ਸੂਰਜਪੁਰ ਥਾਣਾ ਪੁਲਸ ਵਲੋਂ ਜੋ ਕਾਰੋਬਾਰੀ ਵੀਜ਼ੇ ‘ਤੇ ਭਾਰਤ ਆਏ ਦੋ ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾ ਮੁੱਖ ਕਾਰਨ ਉਨ੍ਹਾਂ ਤੋਂ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ (Narcotic substances) ਬਰਾਮਦ ਹੋਣਾ ਹੈ ।

ਦੱਸਣਯੋਗ ਹੈ ਕਿ ਉਕਤ ਵਿਅਕਤੀਆਂ ਕੋਲੋਂ 600 ਗ੍ਰਾਮ ਮੈਥਾਮਫੈਟਾਮਿਨ ਬਰਾਮਦ ਹੋਇਆ, ਜਿਸ ਦੀ ਕੀਮਤ ਲਗਭਗ 50 ਲੱਖ ਰੁਪਏ ਹੈ । ਪੁਲਸ ਨੇ ਉਨ੍ਹਾਂ ਕੋਲੋਂ 1.19 ਲੱਖ ਰੁਪਏ, ਇਲੈਕਟ੍ਰਾਨਿਕ ਤੱਕੜੀ, 2 ਪਾਸਪੋਰਟ, ਦੋ ਮੋਬਾਈਲ ਫੋਨ ਅਤੇ ਦੋ ਬੈਗ ਵੀ ਬਰਾਮਦ ਕੀਤੇ ਗਏ ਹਨ ।

ਕੌਣ ਕੌਣ ਹਨ ਦੋਵੇਂ ਵਿਅਕਤੀ

ਡਿਪਟੀ ਕਮਿਸ਼ਨਰ ਆਫ ਪੁਲਸ (ਸੈਂਟਰਲ ਜ਼ੋਨ) ਸ਼ੈਲੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪੀਟਰ (47) ਅਤੇ ਮਾਈਕਲ (56) ਵਜੋਂ ਹੋਈ, ਜਿਨ੍ਹਾਂ ਨੂੰ ਪੈਰਾਮਾਊਂਟ ਸੁਸਾਇਟੀ ਸਥਿਤ ਇਕ ਟਾਵਰ ਦੇ ਸਟੂਡੀਓ ਅਪਾਰਟਮੈਂਟ ਤੋਂ ਮੰਗਲਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ।

ਕੀ ਦੱਸਿਆ ਪੁੱਛਗਿੱਛ ਦੌਰਾਨ ਦੋਹਾਂ ਵਿਅਕਤੀਆਂ ਨੇ

ਡੀ. ਸੀ. ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਮੁਲਜ਼ਮ ਕਿਸੇ ਇਕ ਸਥਾਨ ‘ਤੇ ਸਥਾਈ ਰੂਪ ‘ਚ ਨਹੀਂ ਰਹਿੰਦੇ ਸਨ ਅਤੇ ਉਹ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੇ ਅਲੱਗ-ਅਲੱਗ ਇਲਾਕਿਆਂ ‘ਚ ਲਗਾਤਾਰ ਆਪਣਾ ਟਿਕਾਣਾ ਬਦਲਦੇ ਰਹਿੰਦੇ ਸਨ ਅਤੇ ਉੱਥੋਂ ਹੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਸਨ ।

ਉਨ੍ਹਾਂ ਕਿਹਾ ਕਿ ਪੁੱਛਗਿੱਛ ‘ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਮੁੱਖ ਰੂਪ ‘ਚ ਅਫਰੀਕੀ ਮੂਲ ਦੇ ਲੋਕਾਂ ਅਤੇ ਦਿੱਲੀ-ਐੱਨ. ਸੀ. ਆਰ. ਦੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥ ਪਹੁੰਚਾਉਂਦੇ ਸਨ । ਇਸ ਲਈ ਸੋਸ਼ਲ ਮੀਡੀਆ ਜ਼ਰੀਏ ਆਨਲਾਈਨ ਸੰਪਰਕ ਕੀਤਾ ਜਾਂਦਾ ਸੀ ।

ਨੋਇਡਾ `ਚ ਫਿਨਟੈੱਕ ਕੰਪਨੀ ਦਾ ਸਰਵਰ ਹੈਕ ਕਰਕੇ ਠੱਗਾਂ ਕੀਤੇ ਕਰੋੜਾਂ ਟ੍ਰਾਂਸਫਰ

0
Cyber Fraud

ਨੋਇਡਾ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ ਵਿਖੇ ਸਾਈਬਰ ਠੱਗਾਂ ਵਲੋਂ ਫਿਨਟੈਕ ਕੰਪਨੀ ਦਾ ਸਰਵਰ ਹੈਕ ਕਰਕੇ ਕਰੋੜਾਂ ਟ੍ਰਾਂਸਫਰ ਕੀਤੇ ਗਏ ਹਨ ।

ਕਿੰਨੇ ਕਰੋੜ ਕੀਤੇ ਗਏ ਹਨ ਟ੍ਰਾਂਸਫਰ

ਮਿਲੀ ਜਾਣਕਾਰੀ ਅਨੁਸਾਰ ਨੋਇਡਾ ‘ਚ ਜੋ ਸਾਈਬਰ ਜਾਅਲਸਾਜ਼ਾਂ (Cyber ​​fraudsters) ਵਲੋਂ ਇਕ ਵਿੱਤੀ ਤਕਨਾਲੋਜੀ ਕੰਪਨੀ (ਫਿਨਟੈੱਕ) ਦਾ ਸਰਵਰ ਅਤੇ ਏ. ਪੀ. ਆਈ. ਪੋਰਟਲ ਹੈਕ ਕਰ ਕੇ ਉਸ ਦੇ ਖਾਤੇ ‘ਚੋਂ ਕਰੋੜਾਂ ਰੁਪਏ ਦੀ ਰਕਮ ਕੱਢ ਲਈ ਗਈ ਹੈ ਉਹ 2.42 ਕਰੋੜ ਰੁਪਏ ਤੋਂ ਵੱਧ ਹੈ ।

ਕੀ ਦੱਸਿਆ ਡੀ. ਸੀ. ਨੇ

ਨੋਇਡਾ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਸਾਈਬਰ ਅਪਰਾਧ) ਸ਼ੈਵਿਆ ਗੋਇਲ ਨੇ ਦੱਸਿਆ ਕਿ ਰਿਨੋਵਾ ਪੇਟੈੱਕ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਰਾਜਕੁਮਾਰ ਦੀ ਸ਼ਿਕਾਇਤ ‘ਤੇ ਮੰਗਲਵਾਰ ਨੂੰ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ (Case registered) ਕੀਤਾ ਗਿਆ । ਕੰਪਨੀ ਮੋਬਾਈਲ ਫੋਨ ਰੀਚਾਰਜ, ਬਿੱਲ ਭੁਗਤਾਨ, ਆਧਾਰ ਜ਼ਰੀਏ ਨਕਦ ਨਿਕਾਸੀ ਅਤੇ ਘਰੇਲੂ ਧਨ ਟ੍ਰਾਂਸਫਰ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ।

ਕਿੰਨੇ ਬੈਂਕਾਂ ਦੇ ਖਾਤਿਆਂ ਵਿਚ ਕੀਤੀ ਗਈ ਹੈ ਕੱਢੀ ਗਈ ਰਕਮ

ਗੋਇਲ ਨੇ ਸਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 13 ਸਤੰਬਰ ਨੂੰ ਦੁਪਹਿਰ ਬਾਅਦ ਤੋਂ ਰਾਤ ਲੱਗਭਗ 8 ਵਜੇ ਦੇ ਵਿਚਾਲੇ ਜਾਅਲਸਾਜ਼ਾਂ ਨੇ ਕੰਪਨੀ ਦਾ ਸਰਵਰ ਹੈਕ (Server hack) ਕਰ ਕੇ ਏ. ਪੀ. ਆਈ. ਪੋਰਟਲ ਜ਼ਰੀਏ ਉਸ ਦੇ ਖਾਤੇ ‘ਚੋਂ 2,42,65,576 ਰੁਪਏ ਕੱਢ ਲਏ। ਇਹ ਰਕਮ 497 ਲੈਣ-ਦੇਣ ਦੇ ਮਾਧਿਅਮ ਨਾਲ 28 ਬੈਂਕਾਂ ਦੇ 58 ਖਾਤਿਆਂ ‘ਚ ਟ੍ਰਾਂਸਫਰ ਕੀਤੀ ਗਈ । ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧ ਸ਼ਾਖਾ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਸ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਕਿਹੜੇ-ਕਿਹੜੇ ਬੈਂਕ ਖਾਤਿਆਂ ‘ਚ ਕਿੰਨੀ ਰਕਮ ਟ੍ਰਾਂਸਫਰ ਕੀਤੀ ਗਈ ।

ਮਾਚਿਸ ਦੇਣ ਤੋਂ ਨਾ ਕਰਨ ‘ਤੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ

0
Delhi Murder

ਨਵੀਂ ਦਿੱਲੀ, 17 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਉਤਰ ਪੱਛਮ ਵਿਖੇ ਸਿਗਰਟ ਬਾਲਣ ਲਈ ਮਾਚਿਸ ਦੇਣ ਤੋਂ ਇਨਕਾਰ ਕਰਨ ‘ਤੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪੱਛਮੀ ਦਿੱਲੀ ‘ਚ ਸਿਗਰਟ ਬਾਲਣ ਲਈ ਮਾਚਿਸ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਜੋ ਇਕ ਨੌਜਵਾਨ ਦਾ ਚਾਕੂ ਮਾਰ (Stab) ਕੇ ਕਤਲ ਕਰ ਦਿੱਤਾ ਗਿਆ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਪਛਾਣ ਭਵਾਨੀ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਦੱਸਿਆ ਕਿ ਇਹ ਘਟਨਾ ਕੇਸ਼ਵ ਪੁਰਮ ਇਲਾਕੇ ‘ਚ ਇਕ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਉਦੋਂ ਵਾਪਰੀ ਜਦੋਂ 3 ਵਿਅਕਤੀਆਂ ਨੇ ਭਵਾਨੀ ਅਤੇ ਆਸ਼ਾਰਾਮ ਤੋਂ ਸਿਗਰਟ ਬਾਲਣ ਲਈ ਮਾਚਿਸ ਮੰਗੀ ।

ਪੁਲਸ ਨੇ ਕਰ ਲਿਆ ਹੈ ਤਿੰਨਾਂ ਨੂੰ ਗ੍ਰਿਫ਼ਤਾਰ

ਮਾਚਿਸ ਨਾ ਦੇਣ ‘ਤੇ ਉਨ੍ਹਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਤਿੰਨਾਂ ਨੇ ਭਵਾਨੀ ਅਤੇ ਆਸ਼ਾਰਾਮ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਭਵਾਨੀ ਨੂੰ ਦੀਪ ਚੰਦ ਬੰਧੂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਪੁਲਸ ਨੇ ਦੱਸਿਆ ਕਿ ਆਸ਼ਾਰਾਮ (32) ਦੀ ਛਾਤੀ ਨੇੜੇ ਚਾਕੂ ਲੱਗਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ । ਉਸ ਨੂੰ ਬਿਆਨ ਦੇਣ ਲਈ ਅਨਫਿੱਟ ਐਲਾਨਿਆ ਗਿਆ ਹੈ। ਪੁਲਸ ਨੇ ਮਾਮਲੇ ‘ਚ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਦੋ ਵਿਅਕਤੀ ਫਰੀਦਕੋਟ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਨਾਲ ਗ੍ਰਿਫ਼ਤਾਰ

0
Faridkot Police

ਫਰੀਦਕੋਟ, 17 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਵਿਖੇ ਪੁਲਸ ਵਲੋਂ ਇਕ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਸ ਵਲੋਂ ਇਕ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਦੌਰਾਨ ਜੋ ਦੋ ਵਿਅਕਤੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ (Illegal weapons) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਰਾਜਵੀਰ ਸਿੰਘ ਅਤੇ ਅਮਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਦੋਵੇਂ ਵਿਅਕਤੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਛੇਹਰਾਟਾ ਦੇ ਵਸਨੀਕ ਹਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਦੋਹਾਂ ਕੋਲੋਂ

ਉਕਤ ਦੋਵੇਂ ਵਿਅਕਤੀਆਂ ਕੋਲੋਂ ਫਰੀਦਕੋਟ ਪੁਲਸ ਵਲੋਂ ਜੋ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ ਵਿਚ ਦੋਹਾਂ ਕੋਲੋਂ 10 ਪਿਸਤੌਲਾਂ ਅਤੇ 20 ਜਿੰਦਾ ਕਾਰਤੂਸ ਸ਼ਾਮਲ ਹਨ । ਦੱਸਣਯੋਗ ਹੈ ਕਿ ਉਪਰੋਕਤ ਦੋਹਾਂ ਵਿਅਕਤੀਆਂ ਵਲੋਂ ਇਹ ਗੈਰ-ਕਾਨੂੰਨੀ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਏ ਗਏ ਸਨ ।

ਕੀ ਦੱਸਿਆ ਐਸ. ਐਸ. ਪੀ. ਫਰੀਦਕੋਟ ਨੇ

ਐਸ. ਐਸ. ਪੀ. ਗੁਰਬੰਸ ਸਿੰਘ ਬੈਂਸ (SSP Gurbans Singh Bains) ਨੇ ਦੱਸਿਆ ਕਿ ਇਸ ਸਭ ਦੇ ਪਿੱਛੇ ਇਨ੍ਹਾਂ ਦਾ ਮੁੱਖ ਸਰਗਨਾ ਦੀਪਕ ਕੁਮਾਰ ਹੈ ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ । ਉਹ ਜੇਲ ਵਿੱਚ ਬੈਠਾ ਇਹ ਸਾਰਾ ਨੈਟਵਰਕ ਚਲਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਦੀਪਕ ਦੀ ਗ੍ਰਿਫਤਾਰੀ ਮੌਕੇ ਵੀ ਉਸ ਕੋਲੋਂ 15 ਵਿਦੇਸ਼ੀ ਪਿਸਟਲ ਅਤੇ 5 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸੇ ਮਾਮਲੇ ’ਚ ਉਹ ਜੇਲ੍ਹ ’ਚ ਬੰਦ ਹੈ ਪਰ ਜੇਲ੍ਹ ਅੰਦਰ ਬੈਠ ਕੇ ਹੀ ਉਹ ਆਪਣੇ ਗੁਰਗਿਆਂ ਜਰੀਏ ਨੈਟਵਰਕ ਨੂੰ ਚਲਾ ਰਿਹਾ ਸੀ ।

ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਕਾਰਨ ਹੋਈ ਮੌਤ

0
Ropar Accident

ਰੋਪੜ, 17 ਸਤੰਬਰ 2026 : ਪੰਜਾਬ ਦੇ ਜਿਲਾ ਰੋਪੜ (Ropar) ਵਿਖੇ ਮੋਟਰਸਾਈਕਲ ਸਵਾਰ ਨੂੰ ਇਕ ਕਾਰ ਚਾਲਕ ਵਲੋਂ ਟੱਕਰ ਮਾਰ ਦੇਣ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਰੋਪੜ ਰੋਡ ’ਤੇ ਪਿੰਡ ਸ਼ੇਰਪੁਰ ਨੇੜ੍ਹੇ ਜੋ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਵਿਚ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਬੁਲੈਰੋ ਸਵਾਰ ਕਾਰ ਚਾਲਕ (Car driver) ਵਲੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਵਿਚ ਮੌਤ ਦੇ ਘਾਟ ਉਤਰਨ ਵਾਲੇ ਨੌਜਵਾਨ ਦੀ ਪਛਾਣ 21 ਸਾਲਾ ਮਨਜਿੰਦਰ ਸਿੰਘ ਹਨੀ ਦੇ ਤੌਰ ‘ਤੇ ਹੋਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਨੇੜ੍ਹਲੇ ਪਿੰਡ ਹੰਬੋਵਾਲ ਬੇਟ ਵਿਖੇ ਇੱਕ ਪੈਟਰੋਲ ਪੰਪ ’ਤੇ ਕਰਮਚਾਰੀ ਵਜੋਂ ਡਿਊਟੀ ਨਿਭਾਉਂਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਆਪਣੇ ਪਿੰਡ ਸ਼ੇਰਪੁਰ ਤੋਂ ਨਿਕਲਿਆ । ਉਹ ਘਰ ਤੋਂ ਕੁਝ ਹੀ ਦੂਰੀ ’ਤੇ ਗਿਆ ਸੀ ਕਿ ਸ਼ੇਰਪੁਰ ਫਲਾਹੀ ਚੌਂਕ ਨੇੜ੍ਹੇ ਸਾਹਮਣੇ ਤੋਂ ਆ ਰਹੀ ਬੋਲੈਰੋ ਗੱਡੀ ਨੇ ਉਸ ਨੂੰ ਜ਼ਬਰਦਸਤ ਟੱਕਰ (Massive collision) ਮਾਰ ਦਿੱਤੀ । ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਬੋਲੈਰੋ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦੂਰ ਤੱਕ ਘੜੀਸਦੀ ਲੈ ਗਈ, ਜਿਸ ਕਾਰਨ ਮਨਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ।

ਕਾਰ ਸਵਾਰ ਚਾਲਕ ਕਾਰ ਛੱਡ ਹੋਇਆ ਮੌਕੇ ਤੋਂ ਫਰਾਰ

ਬੋਲੈਰੋ ਸਵਾਰ ਨੌੌਜਵਾਨ ਆਪਣੀ ਗੱਡੀ ਛੱਡ ਮੌਕੇ ਤੋਂ ਫ਼ਰਾਰ ਹੋ ਗਏ ।  ਘਟਨਾ ਦੀ ਸੂਚਨਾ ਮਿਲਦੇੇ ਹੀ ਮਾਛੀਵਾੜਾ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਪੁਲਸ ਵਲੋਂ ਮ੍ਰਿਤਕ ਦੇ ਭਰਾ ਇੰਦਰ ਪ੍ਰਤਾਪ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਬੋਲੈਰੋ ਗੱਡੀ ਚਾਲਕ ਖਿ਼ਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ । ਮ੍ਰਿਤਕ ਮਨਜਿੰਦਰ ਸਿੰਘ ਹਨੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਤੇ ਅਜੇ ਕੁਆਰਾ ਸੀ । ਉਸ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇੇ ਤਿੰਨ ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ

0
Transffers

ਚੰਡੀਗੜ੍ਹ, 17 ਸਤੰਬਰ 2026 : ਪੰਜਾਬ ਸਰਕਾਰ (Government of Punjab) ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਤਿੰਨ ਸੀਨੀਅਰ ਆਈ. ਏ. ਐਸ. ਅਫ਼ਸਰਾਂ (IAS officers) ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਦੇ ਵਿਚ :

ਦੋ-ਪਹੀਆ ਵਾਹਨ ‘ਤੇ ਸਵਾਰ ਨੌਜਵਾਨਾਂ ਨੇ ਸ਼ਰਾਬ ਦੇ ਠੇਕੇ ‘ਤੇ ਸੁੱਟੀ ਧਮਾਕਾਖੇਜ ਸਮੱਗਰੀ

0
explosive

ਚੰਡੀਗੜ੍ਹ, 17 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਖੁੱਡਾ ਅਲੀਸ਼ੇਰ ਵਿਖੇ ਇਕ ਸ਼ਰਾਬ ਦੇ ਠੇਕੇ ਤੇ ਦੋ-ਪਹੀਆ ਵਾਹਨ ‘ਤੇ ਸਵਾਰ ਦੋ ਨੌਜਵਾਨਾਂ ਵਲੋਂ ਧਮਾਕਾਖੇਜ ਸਮੱਗਰੀ (Explosive material) ਸੁੱਟੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਖੁੱਡਾ ਅਲੀਸ਼ੇਰ ਇਲਾਕੇ ਵਿੱਚ ਜੋ ਪੰਜਾਬ-ਚੰਡੀਗੜ੍ਹ ਸਰਹੱਦ ਨੇੜੇ ਸਥਿਤ ਇੱਕ ਸ਼ਰਾਬ ਦੇ ਠੇਕੇ ’ਤੇ ਐਕਟਿਵ ਸਵਾਰ ਦੋ ਨੌਜਵਾਨਾਂ ਵੱਲੋਂ ਬੰਬ ਵਰਗਾ ਵਿਸਫੋਟਕ ਪਦਾਰਥ (Explosive substances) ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੀ ਘਟਨਾ ਤੋਂ ਬਾਅਦ ਮੌਕੇ ’ਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਕਾਫ਼ੀ ਧੂੰਆਂ ਫੈਲ ਗਿਆ ।

ਨੌਜਵਾਨਾਂ ਵਲੋਂ ਸੁੱਟੀ ਗਈ ਧਮਾਕਾਖੇਜ ਸਮੱਗਰੀ ਡਿੱਗੀ ਠੇਕੇ ਦੇ ਬਾਹਰ

ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਦੋ ਨੌਜਵਾਨਾਂ ਵਲੋਂ ਐਕਟਿਵਾ ’ਤੇ ਸਵਾਰ ਹੋ ਕੇ ਸ਼ਰਾਬ ਦੇ ਠੇਕੇ ਨੇੜੇ ਪਹੁੰਚ ਕੇ ਪਿੱਛੇ ਬੈਠੇ ਨੌਜਵਾਨ ਵਲੋਂ ਠੇਕੇ ਦੀ ਸਰਵਿਸ ਖਿੜਕੀ ਵੱਲ ਬੰਬ ਵਰਗੀ ਚੀਜ਼ ਸੁੱਟੀ ਗਈ ਸੀ ਉਹ ਠੇਕੇ ਦੇ ਅੰਦਰ ਡਿੱਗਣ ਦੀ ਬਜਾਏ ਬਾਹਰ ਮੌਜੂਦ ਗਾਹਕਾਂ ਦੇ ਪੈਰਾਂ ਨੇੜੇ ਜਾ ਡਿੱਗੀ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਮੌਕੇ ’ਤੇ ਭੱਜ-ਦੌੜ ਮਚ ਗਈ । ਪੂਰੀ ਘਟਨਾ ਠੇਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (CCTV cameras) ਵਿੱਚ ਕੈਦ ਹੋ ਗਈ ਹੈ । ਠੇਕਾ ਮਾਲਕ ਵੱਲੋਂ ਘਟਨਾ ਦੀ ਸਿ਼ਕਾਇਤ ਪੁਲਸ ਨੂੰ ਦਿੱਤੀ ਗਈ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਮੁਹੱਈਆ ਕਰਵਾਈ ਗਈ ਹੈ ।