Home Blog Page 9

ਕੇਂਦਰੀ ਜੇਲ ਪਟਿਆਲਾ ਵਿਚ ਬੰਦ ਰਾਜੋਆਣਾ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੱਤਰ

0
Balwant Rajoana

ਪਟਿਆਲਾ, 17 ਸਤੰਬਰ 2026 : ਕੇਂਦਰੀ ਜੇਲ ਪਟਿਆਲਾ (Central Jail Patiala) ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਿਆ (Wrote a letter) ਗਿਆ ਹੈ ।

ਕੀ ਲਿਖਿਆ ਗਿਆ ਹੈ ਪੱਤਰ ਵਿਚ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਵਿਚ ਪਟਿਆਲਾ ਵਿਖੇ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਵਿਚ ਆਖਿਆ ਗਿਆ ਹੈ ਕਿ ਉਸਦੀ ਰਹਿਮ ਦੀ ਅਪੀਲ ‘ਤੇ ਜਲਦੀ ਫ਼ੈਸਲਿਆ ਜਾਵੇ । ਦੱਸਣਯੋਗ ਹੈ ਕਿ ਉਹ ਪਿਛਲੇ 30 ਸਾਲਾਂ ਤੋਂ ਜੇਲ ਵਿਚ ਬੰਦ ਹੈ ਅਤੇ 20 ਸਾਲਾਂ ਤੋਂ ਆਪਣੀ ਮੌਤ ਦੀ ਸਜ਼ਾ ਬਾਰੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ ।

ਕਦੋਂ ਲਿਖਿਆ ਗਿਆ ਰਾਜੋਆਣਾ ਵਲੋਂ ਪੱਤਰ

ਪ੍ਰਾਪਤ ਸੂਚਨਾ ਮੁਤਾਬਕ ਉਕਤ ਪੱਤਰ ਬਲਵੰਤ ਰਾਜੋਆਣਾ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੂੰ 16 ਸਤੰਬਰ 2026 ਦਿਨ ਬੁੱਧਵਾਰ ਨੂੰ ਲਿਖਿਆ ਗਿਆ ਹੈ । ਰਾਜੋਆਣਾ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਸਦੀ ਮੌਤ ਦੀ ਸਜ਼ਾ ਸਬੰਧੀ ਅਪੀਲ ਲਗਭਗ 15 ਸਾਲਾਂ ਤੋਂ ਕੇਂਦਰ ਸਰਕਾਰ ਦੇ ਕੋਲ ਰਾਖਵੀਂ ਪਈ ਹੈ । ਰਾਜੋਆਣਾ ਰਾਜੋਆਣਾ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਕਿ ਇੰਨੇ ਲੰਬੇ ਸਮੇਂ ਬਾਅਦ ਵੀ ਕੋਈ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ ਹੈ ।

ਤਿੰਨ ਬੱਚਿਆਂ ਦੀ ਮਾਂ ਦਿੱਲੀ ਦੀ ਰਹਿਣ ਵਾਲੀ ਇਕ ਮੁਟਿਆਰ ਨਾਲ ਹੋਈ ਫਰਾਰ

0
young woman

ਕਾਨਪੁਰ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਮਹਾਰਾਜਪੁਰ ਵਿਖੇ ਤਿੰਨ ਬੱਚਿਆਂ ਦੀ ਮਾਂ ਦਿੱਲੀ ਨਿਵਾਸੀ ਇਕ ਲੜਕੀ ਨਾਲ ਪੇਕੇ ਘਰ ਤੋਂ ਫਰਾਰ ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮਹਾਰਾਜਪੁਰ (Maharajpur) ਵਿਖੇ ਰਹਿੰਦੀ ਤਿੰਨ ਬੱਚਿਆਂ ਦੀ ਮਾਂ ਜੋ ਕਿ ਦਿੱਲੀ ਦੀ ਰਹਿਣ ਵਾਲੀ ਇਕ ਲੜਕੀ ਨਾਲ ਸਹੁਰੇ ਘਰ ਤੋਂ ਪੇਕੇੇ ਘਰ ਜਾਣ ਤੋਂ ਬਾਅਦ ਫਰਾਰ ਹੋ ਗਈ ਹੈ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਵਾਲੇ ਮਾਮਲੇ ਵਿਚ ਪੁਲਸ ਨੇ ਦੋਹਾਂ ਮਹਿਲਾਵਾਂ ਅਤੇ ਇਕ ਨੌਜਵਾਨ ਨੂੰ ਪਕੜ ਲਿਆ ਹੈ । ਦੱਸਣਯੋਗ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਉਕਤ ਮਾਮਲਾ ਸਮਲਿੰਗੀ ਸਬੰਧਾਂ (Same-sex relationships) ਦਾ ਹੋਣ ਬਾਰੇ ਸਾਹਮਣੇ ਆਇਆ ਹੈ ।

ਪਰਿਵਾਰਕ ਮੈਂਬਰਾਂ ਨੇ ਕਰਵਾਈ ਸੀ ਪੁਲਸ ਵਿਚ ਸਿਕਾਇਤ ਦਰਜ

ਉਕਤ ਮਹਿਲਾ ਦੇ ਇਸ ਤਰ੍ਹਾਂ ਘਰ ਤੋਂ ਗਾਇਬ ਹੋ ਜਾਣ ‘ਤੇ ਦਰਜ ਕਰਵਾਈ ਗਈ ਸਿਕਾਇਤ ਤੋਂ ਬਾਅਦ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਤਾਂ ਮਹਿਲਾ ਪਨਕੀ ਵਿਖੇ ਇਕ ਹੋਰ ਮਹਿਲਾ ਨਾਲ ਰਹਿੰਦੀ ਪਾਈ ਗਈ ਹੈ । ਪੁਲਸ ਵਲੋਂ ਜਦੋਂ ਮਹਿਲਾ ਨੂੰ ਇਸ ਤਰ੍ਹਾਂ ਘਰ ਛੱਡ ਕੇ ਵੱਖ ਰਹਿਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕੋਈ ਜਵਾਬ ਨਾ ਦਿੰਦਿਆਂ ਵਾਪਸ ਘਰ ਜਾਣ ਤੋਂ ਇਨਕਾਰ ਕਰਦਿਆਂ ਲੜਕੀ ਨਾਲ ਹੀ ਰਹਿਣ ਦੀ ਇੱਛਾ ਜਾਹਰ ਕੀਤੀ । ਦੱਸਣਯੋਗ ਹੈ ਕਿ ਆਪਣਾ ਘਰ ਪਰਿਵਾਰ ਛੱਡ ਕੇ ਇਕ ਲੜਕੀ ਨਾਲ ਰਹਿਣ ਵਾਲੀ ਮਹਿਲਾ ਦੇ ਦੋ ਪੁੱਤਰ ਅਤੇ ਇਕ ਧੀ ਹੈ ।

ਕਿਵੇਂ ਸੰਪਰਕ ਵਿਚ ਆਈਆਂ ਸਨ ਦੋਵੇਂ ਮਹਿਲਾਵਾਂ

ਉਕਤ ਸਮਲਿੰਗੀ ਸਬੰਧਾਂ ਵਾਲੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਚੱਲਿਆ ਹੈ ਕਿ ਦੋਹਾਂ ਮਹਿਲਾਵਾਂ ਦੀ ਦੋਸਤੀ ਇਕ ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਮ ‘ਤੇ ਹੋਈ ਸੀ ਅਤੇ ਇਸ ਤੋਂ ਬਾਅਦ ਦੋਹਾਂ ਵਿਚ ਗੱਲਬਾਤ ਹੁੰਦੇ-ਹੁੰਦੇ ਪਿਆਰ ਇੰਨਾਂ ਵਧ ਗਿਆ ਕਿ ਦੋਹਾਂ ਨੇ ਵਿਆਹ ਕਰਵਾ ਕੇ ਇਕ ਦੂਸਰੇ ਨਾਲ ਹੀ ਰਹਿਣ ਦਾ ਮਨ ਬਣਾ ਲਿਆ ।

ਹਰਦੋਈ `ਚ ਸੁੱਤੀ ਪਈ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ

0
Hardoi Murder

ਹਰਦੋਈ, 17 ਸਤੰਬਰ 2026 : ਉੱਤਰ ਪ੍ਰਦੇਸ਼ (Uttar Pradesh) ਦੇ ਹਰਦੋਈ ਜਿ਼ਲੇ ‘ਚ ਬੀਤੀ ਦੇਰ ਰਾਤ ਪਤੀ ਨੇ ਕਥਿਤ ਤੌਰ ‘ਤੇ ਸੁੱਤੀ ਪਈ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਥਾਣੇ ਪਹੁੰਚ ਕੇ ਪਤੀ ਨੇ ਕੀਤਾ ਆਤਮ-ਸਮਰਪਣ

ਮਿਲੀ ਜਾਣਕਾਰੀ ਅਨੁਸਾਰ ਜਿਲਾ ਹਰਦੋਈ (Hardoi District) ਵਿਖੇ ਜੋ ਬੀਤੀ ਦੇਰ ਰਾਤ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਸੁੱਤੀ ਪਈ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੇ ਮਾਮਲੇ ਵਿਚ ਵਾਰਦਾਤ ਤੋਂ ਬਾਅਦ ਪਤੀ ਨੇ ਥਾਣੇ ‘ਚ ਆਤਮ-ਸਮਰਪਣ (Self-surrender) ਕਰ ਦਿੱਤਾ । ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਮਾਰ ਕੇ ਆਇਆ ਹੈ । ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ।

ਕੌਣ ਹੈ ਇਹ ਮ੍ਰਿਤਕਾ

ਪੁਲਸ ਮੁਤਾਬਕ ਘਟਨਾ ਕੋਤਵਾਲੀ ਸ਼ਹਿਰ ਖੇਤਰ ਦੇ ਇਸਲਾਮਨਗਰ ਟਿਲੀਆ ਮੁਹੱਲੇ ‘ਚ ਮੰਗਲਵਾਰ ਰਾਤ ਕਰੀਬ ਡੇਢ ਵਜੇ ਹੋਈ । ਮ੍ਰਿਤਕਾ ਦੀ ਪਛਾਣ ਨਗਮਾ (30) ਵਜੋਂ ਹੋਈ ਹੈ । ਨਗਮਾ ਅਤੇ ਉਸ ਦਾ ਪਤੀ ਪ੍ਰਵੇਜ਼ ਲੱਗਭਗ ਡੇਢ ਮਹੀਨੇ ਤੋਂ ਕਿਰਾਏ ‘ਤੇ ਰਹਿ ਰਹੇ ਸਨ । ਦੋਵੇਂ ਮੂਲ ਰੂਪ ‘ਚ ਵੇਟਗੰਜ ਮੁਹੱਲੇ ਦੇ ਵਾਸੀ ਦੱਸੇ ਗਏ ਹਨ । ਪੁਲਸ ਨੇ ਦੱਸਿਆ ਕਿ ਪ੍ਰਵੇਜ਼ ਟੈਕਸੀ ਸਟੈਂਡ ‘ਚ ਚਾਰ-ਪਹੀਆ ਵਾਹਨ ਚਲਾਉਂਦਾ ਹੈ । ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ ।

ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ 3 ਨੇਤਾਵਾਂ `ਤੇ ਕੀਤਾ `ਮਾਣਹਾਨੀ ਕੇਸ`

0
Gurpreet Kaur

ਚੰਡੀਗੜ੍ਹ, 17 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਪੰਜਾਬ ਦੇ ਤਿੰਨ ਨੇਤਾਵਾਂ ਵਿਰੁੱਧ ਮਾਣਹਾਨੀ ਦਾ ਕੇਸ (Defamation case) ਕੀਤੇ ਜਾਣ ਦਾ ਸਮਾਚਾਰ ਹੈ ।

ਕਿਹੜੇ ਕਿਹੜੇ ਨੇਤਾ ਹਨ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਜੋ ਪੰਜਾਬ ਦੇ ਤਿੰਨ ਨੇਤਾਵਾਂ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਹੈ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਆਗੂਆਂ ਖਿ਼ਲਾਫ਼ ਅਦਾਲਤ ‘ਚ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ । ਉਨ੍ਹਾਂ ਨੇ ਭਾਰਤੀ ਸਿਵਲ ਰੱਖਿਆ ਕੋਡ (ਬੀ.ਐੱਨ. ਐੱਸ. ਐੱਸ.) 2023 ਦੀਆਂ ਧਾਰਾਵਾਂ 210 ਤੇ 222 ਤਹਿਤ ਚੰਡੀਗੜ੍ਹ ਦੀ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਹੈ ।

ਮਾਣਹਾਨੀ ਨੋਟਿਸ ਭੇਜ ਕੇ ਦਿੱਤਾ ਗਿਆ ਸੀ ਤਿੰਨਾਂ ਨੂੰ ਮੁਆਫੀ ਮੰਗਣ ਦਾ ਸਮਾਂ

ਇਸ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਮਾਣਹਾਨੀ ਦੇ ਨੋਟਿਸ ਭੇਜ ਕੇ 24 ਘੰਟਿਆਂ ਅੰਦਰ ਮੁਆਫ਼ੀ ਮੰਗਣ ਦੀ ਮੰਗ ਕੀਤੀ ਸੀ ਪਰ ਕਿਸੇ ਨੇ ਵੀ ਮੁਆਫ਼ੀ ਨਹੀਂ ਮੰਗੀ । ਡਾਕਟਰ ਗੁਰਪ੍ਰੀਤ ਕੌਰ (Dr. Gurpreet Kaur) ਨੇ ਆਪਣੀ ਸਿ਼ਕਾਇਤ ‘ਚ ਕਿਹਾ ਕਿ ਉਹ ਇਕ ਯੋਗ ਮੈਡੀਕਲ ਪੇਸ਼ੇਵਰ ਹਨ ਤੇ ਸਮਾਜ ‘ਚ ਸਤਿਕਾਰਯੋਗ ਸਥਾਨ ਰੱਖਦੇ ਹਨ । ਸਿ਼ਕਾਇਤ ਮੁਤਾਬਕ ਇਨ੍ਹਾਂ ਤਿੰਨਾਂ ਵੱਲੋਂ ਲਾਏ ਗਏ । ਬੇਬੁਨਿਆਦ ਦੋਸ਼ਾਂ ਨੇ ਸਮਾਜਿਕ ਅਤੇ ਨਿੱਜੀ ਤੌਰ ‘ਤੇ ਉਨ੍ਹਾਂ ਦੇ ਚਰਿੱਤਰ ਅਤੇ ਸਾਖ਼ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ ।

ਕੀ ਦੋਸ਼ ਲਗਾਇਆ ਗਿਆ ਹੈ ਡਾਕਟਰ ਗੁਰਪ੍ਰੀਤ ਕੌਰ ਵਲੋਂ

ਡਾ. ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਪਹਿਲੀ ਸਤੰਬਰ ਨੂੰ ਚੰਡੀਗੜ੍ਹ ‘ਚ ਇਕ ਪ੍ਰੈੱਸ ਕਾਨਫਰੰਸ ‘ਚ ਮਜੀਠੀਆ ਨੇ ਉਨ੍ਹਾਂ ਖ਼ਿਲਾਫ਼ ਦੋਸ਼ ਲਾਏ ਸਨ । ਮਜੀਠੀਆ ਨੇ ਪ੍ਰੈੱਸ ਕਾਨਫਰੰਸ ‘ਚ ਝੂਠੀ ਆਡੀਓ ਰਿਕਾਰਡਿੰਗ, ਤਸਵੀਰਾਂ ਅਤੇ ਸੀ. ਸੀ. ਟੀ. ਵੀ. ਫੁਟੇਜ ਦਿਖਾ ਕੇ ਇਹ ਦਾਅਵਾ ਕੀਤਾ ਸੀ ਕਿ ਸਿਕਾਇਤਕਰਤਾ ਦੇ ਕਰੀਬੀ ਲੋਕ ਪੈਸਿਆਂ ਦੇ ਲੈਣ-ਦੇਣ ‘ਚ ਸ਼ਾਮਲ ਹਨ । ਸਾਰੇ ਮੁਲਜ਼ਮਾਂ ਨੇ ਆਪਣੇ ਬਿਆਨਾਂ ‘ਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਹੈ ।

ਪੰਜਾਬ ਸਰਕਾਰ ਨਸ਼ਾ ਸਮੱਗਲਰਾਂ ਵਿਰੁੱਧ ਸਰਗਰਮ : ਹਰਪਾਲ ਚੀਮਾ

0
Harpal Cheema

ਚੰਡੀਗੜ੍ਹ, 17 ਸਤੰਬਰ 2026 : ਕੈਬਨਿਟ ਮੰਤਰੀ (Cabinet Minister) ਪੰਜਾਬ ਹਰਪਾਲ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਪੰਜਾਬ ਸਰਕਾਰ (Government of Punjab) ਨਸ਼ਾ ਤਸਕਰਾਂ ਵਿਰੁੱਧ ਪੂਰੀ ਤਰ੍ਹਾਂ ਸਰਗਰਮ ਹੈ ।

ਕੀ ਮੰਗ ਕੀਤੀ ਵਿੱਤ ਮੰਤਰੀ ਪੰਜਾਬ ਚੀਮਾ ਨੇ

ਮਿਲੀ ਜਾਣਕਾਰੀ ਅਨੁਸਾਰ ‘ਆਪ`ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਖਰੜ ਤੋਂ ਹਲਕਾ ਇੰਚਾਰਜ ਪਰਮਿੰਦਰ ਗੋਲਡੀ ਨਾਲ ਇੱਥੇ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ‘ਆਪ`ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਨਸ਼ੇ ਦੇ ਮੁੱਦੇ ‘ਤੇ ਪੰਜਾਬ ਨੂੰ ਨਸੀਹਤ ਦੇਣ ਤੋਂ ਪਹਿਲਾਂ ਭਾਜਪਾ ਨੂੰ ਆਪਣੇ ਸ਼ਾਸਨ ਵਾਲੇ ਸੂਬਿਆਂ ‘ਚ ਸਮੱਗਲਿੰਗ ਨੈੱਟਵਰਕ ਖਿ਼ਲਾਫ਼ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਕੇਂਦਰ ਦੀ ਜਿ਼ੰਮੇਵਾਰੀ ਵਾਲੇ ਸਰਹੱਦੀ ਖੇਤਰ ‘ਚ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਦੀ ਵੀ ਮੰਗ ਕੀਤੀ ।

ਪੰਜਾਬ ਸਰਕਾਰ ਨੇ ਕੀਤੇ ਹੋਏ ਹਨ ਐਂਟੀ ਡਰੋਨ ਸਿਸਟਮ ਕੀਤੇ ਤਾਇਨਾਤ

ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਯੁੱਧ ਨਸਿ਼ਆਂ ਵਿਰੁੱਧ’ ਮੁਹਿੰਮ ਤਹਿਤ ਸਮੱਗਲਰਾਂ ‘ਤੇ ਕਾਰਵਾਈ ਦੇ ਨਾਲ-ਨਾਲ ਡਰੋਨ ਰਾਹੀਂ ਸਮੱਗਲਿੰਗ ਰੋਕਣ ਲਈ ਐਂਟੀ-ਡਰੋਨ ਸਿਸਟਮ (Anti-drone system) ਤਾਇਨਾਤ ਕੀਤੇ ਹਨ । ਸਰਕਾਰ ਸਰਗਰਮੀ ਨਾਲ ਨਸ਼ਾ ਸਮੱਗਲਰਾਂ ‘ਤੇ ਕਾਰਵਾਈ ਦੇ ਨਾਲ-ਨਾਲ ਨਸ਼ੇ ਦੀ ਗ੍ਰਿਫ਼ਤ ‘ਚ ਆਏ ਲੋਕਾਂ ਦੇ ਇਲਾਜ ਲਈ ਵੀ ਕੰਮ ਕਰ ਰਹੀ ਹੈ ।

ਭਾਜਪਾ ਨੂੰ ਗੁਜਰਾਤ ਅਤੇ ਰਾਜਸਥਾਨ ਵਿਚ ਕਰਨੀ ਚਾਹੀਦੀ ਹੈ ਸਮੱਗਲਿੰਗ ਖਿਲਾਫ਼ ਠੋਸ ਕਾਰਵਾਈ

ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਅਤੇ ਰਾਜਸਥਾਨ ਨਾਲ ਜੁੜੀਆਂ ਨਸ਼ੇ ਦੀਆਂ ਖੇਪਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਅਤੇ ਭਾਜਪਾ ਨੂੰ ਇਨ੍ਹਾਂ ਸੂਬਿਆਂ ‘ਚ ਵੀ ਸਮੱਗਲਿੰਗ ਖਿ਼ਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ । ਗੁਲਜ਼ਾਰ ਸਿੰਘ ਦੀ ਮੌਤ ਨਾਲ ਜੁੜੇ ਸਵਾਲ ‘ਤੇ ਚੀਮਾ ਨੇ ਕਿਹਾ ਕਿ ਮਾਮਲਾ ਅਦਾਲਤ ‘ਚ ਹੈ, ਇਸ ਲਈ ਉਹ ਇਸ ‘ਤੇ ਟਿੱਪਣੀ ਨਹੀਂ ਕਰਨਗੇ ।

ਸ੍ਰੀ ਅਕਾਲ ਤਖਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਕਮੇਟੀ ਗਠਿਤ : ਮਾਨ

0
Bhagwant Mann

ਚੰਡੀਗੜ੍ਹ, 17 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਕਮੇਟੀ ਗਠਿਤ (Committee constituted) ਕੀਤੀ ਗਈ ਹੈ ।

ਕਿਸ ਮਾਮਲੇ ਸਬੰਧੀ ਕੀਤੀ ਗਈ ਹੈ ਕਮੇਟੀ ਗਠਿਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Government of Punjab) ਵਲੋਂ ਜੋ ਸ੍ਰੀ ਅਕਾਲ ਤਖਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਨਿਰਦੇਸ਼ਾਂ ਅਨੁਸਾਰ `ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਨਾਲ ਸਬੰਧਤ ਮਾਮਲਿਆਂ ਲਈ ਕੀਤੀ ਗਈ ਹੈ ।

ਕੌਣ ਕੌਣ ਹਨ ਇਸ 7 ਮੈਂਬਰਾਂ ‘ਤੇ ਆਧਾਰਤ ਕਮੇਟੀ ਵਿਚ

ਇਸ ਕਮੇਟੀ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਰਾਮਪੁਰ ਖੇੜਾ ਦੇ ਸੰਤ ਬਾਬਾ ਸੇਵਾ ਸਿੰਘ, ਸੇਵਾਮੁਕਤ ਜੱਜ ਜਸਪਾਲ ਸਿੰਘ, ਸੇਵਾਮੁਕਤ ਜੱਜ ਗੁਰਬੀਰ ਸਿੰਘ, ਸਾਬਕਾ ਆਈ. ਪੀ. ਐੱਸ. ਅਧਿਕਾਰੀ ਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ. ਔਲਖ ਤੇ ਲਾਅ ਅਫ਼ਸਰ ਪ੍ਰੀਤਇੰਦਰ ਪਾਲ ਸਿੰਘ ਸ਼ਾਮਲ ਹਨ ।

ਕਮੇਟੀ ਪੰਜਾਬ ਸਰਕਾਰ ਨੂੰ ਵਿਚਾਰ-ਵਟਾਂਦਰੇ ਲਈ ਸੌਂਪੇਗੀ ਸੁਝਾਅ ਤੇ ਰਿਪੋਰਟਾਂ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਇਸ ਕਮੇਟੀ ਨਾਲ ਲਗਾਤਾਰ ਇਹ ਕਮੇਟੀ ਐਕਟ ਨਾਲ ਸਬੰਧਤ ਮਾਮਲਿਆਂ ‘ਤੇ ਸ੍ਰੀ ਅਕਾਲ ਤਖ਼ਤ ਤਾਲਮੇਲ ਬਣਾ ਕੇ ਰੱਖੇਗੀ ਤੇ ਅਹਿਮ ਮੁੱਦਿਆਂ ‘ਤੇ ਆਪਣੇ ਸੁਝਾਅ ਤੇ ਰਿਪੋਰਟਾਂ ਪੰਜਾਬ ਸਰਕਾਰ ਨੂੰ ਅਗਲੇਰੀ ਵਿਚਾਰ-ਵਟਾਂਦਰੇ ਲਈ ਸੌਂਪੇਗੀ । ਇਸ ਕਮੇਟੀ ਦਾ ਗਠਨ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਵੱਲੋਂ 16 ਸਤੰਬਰ 2026 ਦੇ ਆਰਡਰ ਰਾਹੀਂ ਕੀਤਾ ਗਿਆ ਹੈ ।

ਅਵਾਰਾ ਕੁੱਤਿਆਂ ਦੇ ਝੁੰਡ ਨੇ ਮੰਦਬੁੱਧੀ ਵਿਅਕਤੀ ਨੂੰ ਕੀਤਾ ਜਖਮੀ

0
dogs injured

ਬਟਾਲਾ, 17 ਸਤੰਬਰ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (Sri Hargobindpur Sahib) ਦੇ ਪਿੰਡ ਚੌੜਾ ਮਧਰਾ ਵਿਖੇ ਅਵਾਰਾ ਕੁੱਤਿਆਂ (Stray dogs) ਦੇ ਝੁੰਡ ਨੇ ਇਕ ਮੰਦਬੁੱਧੀ ਵਿਅਕਤੀ ਨੂੰ ਜਖਮੀ ਕਰ ਦਿੱਤਾ ਹੈ ।

ਕਦੋਂ ਵਾਪਰਿਆ ਇਹ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਪਿੰਡ ਚੌੜਾ ਮਧਰਾ (Village Chaura Madhra) ਵਿਖੇ ਜੋ 7-8 ਕੁੱਤਿਆਂ ਦੇ ਝੁੰਡ ਵਲੋਂ ਜੋ ਇਕ ਮੰਦਬੁੱਧੀ ਵਿਅਕਤੀ ਨੂੰ ਵੱਖ-ਵੱਖ ਥਾਵਾਂ ਤੋਂ ਵੱਢ-ਵੱਢ ਕੇ ਬੁਰੀ ਤਰ੍ਹਾਂ ਜਖਮੀ (Injured) ਕਰ ਦਿੱਤਾ ਗਿਆ ਹੈ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਤੋਂ ਬਾਅਦ ਇਕ ਖਾਲੀ ਥਾਂ ‘ਤੇ ਬਾਥਰੂਮ ਕਰਨ ਚਲਿਆ ਗਿਆ ਸੀ ।

ਕੁੱਤਿਆਂ ਵਲੋਂ ਵੱਢਣ ਦਾ ਸਿ਼ਕਾਰ ਹਸਪਤਾਲ ਦਾਖਲ

ਜਖਮੀ ਵਿਅਕਤੀ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਕੁੱਤਿਆਂ ਨੇ ਉਸਦੇ ਪੁੱਤਰ ਨੂੰ ਇੰਨੀ ਬੁਰੀ ਤਰ੍ਹਾਂ ਅਤੇ ਇੰਨੀਆਂ ਥਾਵਾਂ ਤੋਂ ਕੱਟਿਆ ਹੈ ਕਿ ਉਸਦਾ ਪੂਰਾ ਸਰੀਰ ਜਖਮਾਂ ਨਾਲ ਭਰ ਗਿਆ ਹੈ ਤੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ ਹਾਲੇ ਵੀ ਉਸਦੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਕੁੱਤਿਆਂ ਤੋਂ ਛੁਡਵਾਇਆ ।

ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰ ਕੇ ਭੱਜਣ ਤੇ ਲਖਨਊ ਵਿਖੇ ਪ੍ਰੇਮੀ ਗ੍ਰਿਫ਼ਤਾਰ

0
Lover arrested

ਲਖਨਊ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਪ੍ਰੇਮੀ ਵਲੋਂ ਆਪਣੀ ਹੀ ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰਨ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਪ੍ਰੇਮੀ ਜਿਸ ਨੇ ਪ੍ਰੇਮਿਕਾ ਨੂੰ ਮਾਰੀ ਕਾਰ ਨਾਲ ਟੱਕਰ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਲਖਨਊ ਦੇ ਗੋਮਤੀਨਗਰ ਵਿਸਤਾਰ ਸਥਿਤ ਜਨੇਸ਼ਵਰ ਮਿਸ਼ਰ ਪਾਰਕ ਦੇ ਗੇਟ ਨੰਬਰ ਚਾਰ ਨੇੜੇ ਸਵੇਰ ਵੇਲੇ ਜੋ ਇੱਕ ਲੜਕੀ ਨੂੰ ਪੇ੍ਮੀ ਵਲੋਂ ਕਾਰ ਨਾਲ ਟੱਕਰ (Collision with a car) ਮਾਰ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਪ੍ਰੇਮੀ ਦੀ ਪਛਾਣ ਸ਼ਹਿਨਵਾਜ ਅਲੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਲੜਕੇ ਵਲੋਂ ਕਾਰ ਵਿਚ ਸਵਾਰ ਆਪਣੇ ਦੋਸਤ ਨਾਲ ਮਿਲ ਕੇ ਅਜਿਹਾ ਕਰਨ ‘ਤੇ ਪੁਲਸ ਨੂੰ ਵੀ ਸਿ਼ਕਾਇਤ ਕੀਤੀ ਗਈ ਹੈ ।

ਕੀ ਦੱਸਿਆ ਗਿਆ ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ

ਪੁਲਸ ਅਨੁਸਾਰ ਲੜਕੀ ਨੇ ਦਿੱਤੀ ਸਿਕਾਇਤ ਵਿਚ ਦੱਸਿਆ ਹੈ ਕਿ ਉਹ ਸ਼ਹਿਨਵਾਜ਼ ਅਲੀ (Shahnawaz Ali) ਨਾਲ ਰਿਲੇਸ਼ਨਸਿ਼ਪ ਵਿੱਚ ਸੀ ਅਤੇ ਬੁੱਧਵਾਰ ਸਵੇਰੇ ਉਹ ਜਨੇਸ਼ਵਰ ਮਿਸ਼ਰ ਪਾਰਕ ਦੇ ਗੇਟ ਨੰਬਰ ਚਾਰ ਨੇੜੇ ਚਾਹ ਪੀਣ ਗਈ ਸੀ ਤਾਂ ਇਸੇ ਦੌਰਾਨ ਸ਼ਹਿਨਵਾਜ਼ ਅਲੀ ਆਪਣੇ ਦੋਸਤ ਦਾਨਿਸ਼ ਅਤੇ ਦੋ ਹੋਰ ਲੜਕੀਆਂ ਨਾਲ ਕਾਰ ਵਿੱਚ ਉੱਥੇ ਪਹੁੰਚਿਆ । ਲੜਕੀ ਨੇ ਦੋਸ਼ ਲਗਾਇਆ ਕਿ ਹੋਰ ਲੜਕੀਆਂ ਨਾਲ ਸਬੰਧਾਂ ਨੂੰ ਲੈ ਕੇ ਵਿਰੋਧ ਕਰਨ ‘ਤੇ ਸ਼ਹਿਨਵਾਜ਼ ਅਤੇ ਦਾਨਿਸ਼ ਨੇ ਉਸ ਨਾਲ ਝਗੜਾ ਕੀਤਾ ।

ਹੋਰ ਕੀ ਕੀ ਦੱਸਿਆ ਲੜਕੀ ਨੇ

ਲੜਕੀ ਨੇ ਦੱਸਿਆ ਕਿ ਜਦੋਂ ਦੋਵੇਂ ਕਾਰ ਲੈ ਕੇ ਜਾਣ ਲੱਗੇ ਤਾਂ ਉਸਨੇ ਅੱਗੇ ਹੋ ਕੇ ਕਾਰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਸ਼ਹਿਨਵਾਜ਼ ਨੇ ਉਸ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ । ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲੜਕੀ ਨੂੰ ਮੈਡੀਕਲ ਜਾਂਚ ਲਈ ਭੇਜਿਆ । ਪੁਲਸ ਨੇ ਗੱਡੀ ਦੇ ਨੰਬਰ ਦੇ ਆਧਾਰ ‘ਤੇ ਸ਼ਹਿਨਵਾਜ਼ ਅਲੀ ਨੂੰ ਕਾਬੂ ਕਰ ਲਿਆ ਹੈ ਅਤੇ ਦਾਨਿਸ਼ ਦੀ ਭਾਲ ਕੀਤੀ ਜਾ ਰਹੀ ਹੈ ।

ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ

0
Punjabi Singer

ਜਲੰਧਰ, 17 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਡੀ. ਏ. ਵੀ. ਕਾਲਜ ਵਿਚ ਇਕ ਗਾਨੇ ਦੀ ਸ਼ੂਟਿੰਗ ਦੌਰਾਨ ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਗਾਇਕ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਜੋ ਡੀ. ਏ. ਵੀ. ਕਾਲਜ ਵਿਚ ਜਿਸ ਪੰਜਾਬੀ ਗਾਇਕ (Punjabi singer) ਵਲੋਂ ਗਾਣੇ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਗਾਇਕ ਵਲੋਂ ਹਥਿਆਰਾਂ ਦੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਤੇ ਉਸ ਵਿਰੁੱਧ ਥਾਣਾ ਡਵੀਜਨ ਨੰ 1 ਵਿਖੇ ਕੇਸ ਦਰਜ ਕੀਤਾ ਗਿਆ ਹੈ ਦੀ ਪਛਾਣ ਹਰਿੰਦਰ ਪਾਲ ਸਿੰਘ ਨਿੱਝਰ (Harinder Pal Singh Nijjar) ਦੇ ਤੌਰ ‘ਤੇ ਹੋਈ ਹੈ ।

ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਜਿਸ ਪੰਜਾਬੀ ਗਾਇਕ ਹਰਿੰਦਰ ਪਾਲ ਸਿੰਘ ਨਿੱਝਰ ਵਿਰੁੱਧ ਗਾਣੇ ਦੀ ਸ਼ੂਟਿੰਗ ਦੌਰਾਨ ਗੰਨ ਕਲਚਰ (Gun culture) ਨੂੰ ਪ੍ਰਮੋਟ ਕਰਨ ‘ਤੇ ਕੇਸ ਦਰਜ ਕੀਤਾ ਗਿਆ ਹੈ ਉਹ ਧਾਰਾ 223,190 ਬੀ. ਐਨ. ਐਸ. ਅਤੇ 25-30 ਆਰਮਜ ਐਕਟ ਤਹਿਤ ਕੀਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਕਿਸ ਦੀ ਸਿ਼ਕਾਇਤ ‘ਤੇ ਦਰਜ ਕੀਤਾ ਗਿਆ ਹੈ ਕੇਸ

ਉਕਤ ਮਾਮਲੇ ਵਿਚ ਗਾਇਕ ਵਿਰੁੱਧ ਜੋ ਐਫ. ਆਈ. ਆਰ. ਦਰਜ ਕੀਤੀ ਗਈ ਹੈ ਉਹ ਪ੍ਰੋਫੈਸਰ ਐਮ. ਪੀ. ਸਿੰਘ ਦੁਆਰਾ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਸਮੇਤ ਮੈਨੇਜਮੈਂਟ ਕਮੇਟੀ ਨੂੰ ਇਕ ਪੱਤਰ ਲਿਖ ਕੇ ਕੀਤੀ ਗਈ ਹੈ । ਦੱਸਣਯੋਗ ਹੈ ਕਿ ਪ੍ਰੋ. ਐਮ. ਸਿੰਘ ਕਾਫੀ ਸਮੇਂ ਤੋਂ ਗੰਨ ਕਲਚਰ ਦੇ ਖਿਲਾਫ਼ ਲੜਾਈ ਲੜ ਰਹੇ ਹਨ।

ਕੀ ਆਖਿਆ ਏ. ਡੀ. ਸੀ. ਪੀ. ਨੇ

ਜਲੰਧਰ ਪੁਲਸ ਦੇ ਏ. ਡੀ. ਸੀ. ਪੀ. ਮੁਖਤਿਆਰ ਰਾਏ ਨੇ ਦੱਸਿਆ ਕਿ ਸਮਾਜ ਵਿੱਚ ਡਰ ਦਾ ਮਾਹੌਲ ਬਣਾਉਣ ਜਾਂ ਸ਼ਰੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਕਾਨੂੰਨ ਦੀ ਉਲੰਘਣਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸਿ਼ਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਖਿ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ਜਾਂ ਕਾਨੂੰਨ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਨਾ ਕਰਨ ਅਤੇ ਅਜਿਹੀ ਕਿਸੇ ਵੀ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ ।

ਘਰ ਦੀ ਛੱਤ `ਤੇ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਬਜ਼ੁਰਗ ਔਰਤ ਦੀ ਮੌਤ

0
Fatehabaad Roof

ਫਤਿਹਾਬਾਦ, 17 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਫਤਿਹਾਬਾਦ ਦੇ ਪਿੰਡ ਖਜੂਰੀ ਜਾਤੀ ਵਿਖੇ ਅਸਮਾਨੀ ਬਿਜਲੀ (Lightning) ਘਰ ਦੀ ਛੱਤ ‘ਤੇ ਡਿੱਗਣ ਦੇ ਕਾਰਨ ਇਕ ਬਜੁਰਗ ਔਰਤ ਦੀ ਮੌਤ ਹੋ ਗਈ ਹੈ ।

ਕੌਣ ਹੈ ਇਹ ਬਜਰਗ ਔਰਤ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇੇ 3 ਵਜੇ ਦੇ ਕਰੀਬ ਪਿੰਡ ਖਜੂਰੀ ਜਾਤੀ ਵਿਖੇ ਜੋ ਇਕ ਘਰ ਦੀ ਛੱਤ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਕਮਰੇ ਦੀ ਛੱਤ ਹੀ ਹੇਠਾਂ ਡਿੱਗ ਪਈ ਦੇ ਕਾਰਨ ਅੰਦਰ ਸੁੱਤੀ ਪਈ 58 ਸਾਲਾ ਬਜੁਰਗ ਮਹਿਲਾ (Elderly woman) ਦੀ ਛੱਤ ਦੇ ਡਿੱਗੇ ਮਲਬੇ ਹੇਠਾਂ ਆ ਕੇ ਮੌਤ ਹੋ ਗਈ ਹੈ ਵਿਚ ਬਜੁਰਗ ਮਹਿਲਾ ਦੀ ਪਛਾਣ ਨਨਹੀ ਦੇਵੀ ਦੇ ਤੌਰ ‘ਤੇ ਹੋਈ ਹੈ ।

ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਵਿਚ ਮਚਿਆ ਹੜਕੰਪ

ਘਰ ਦੀ ਛੱਤ ਤੇ ਜਿਵੇਂ ਹੀ ਅਸਮਾਨੀ ਬਿਜਲੀ ਡਿੱਗੀ ਅਤੇ ਇਸ ਨਾਲ ਕਮਰੇ ਦੀ ਛੱਤ ਹੇਠਾਂ ਡਿੱਗ ਪਈ ਦੇ ਕਾਰਨ ਹੋਏ ਜਬਰਦਸਤ ਧਮਾਕੇ ਕਾਰਨ ਪਰਿਵਾਰਕ ਮੈਂਬਰਾਂ ਵਿਚ ਹੀ ਨਹੀਂ ਬਲਕਿ ਗੁਆਂਢੀਆਂ ਵਿਚ ਹੀ ਹੜਕੰਚ ਮਚ ਗਿਆ ।

ਆਵਾਜ ਸੁਣ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਕਮਰੇ ਅੰਦਰ ਜਾਣ ਦੀ ਕੋਸਿ਼ਸ਼ ਕੀਤੀ ਤਾਂ ਦਰਵਾਜਾ ਅੰਦਰ ਬੰਦ ਅਤੇ ਮਲਬਾ ਡਿੱਗੇ ਹੋਣ ਦੇ ਕਾਰਨ ਕਾਫੀ ਸਮਾਂ ਅੰਦਰ ਜਾਣ ਨੂੰ ਲੱਗ ਗਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਬਜੁਰਗ ਮਾਤਾ ਮਲਬੇ ਹੇਠਾਂ ਦੱਬੀ ਪਈ ਸੀ, ਜਿਸਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਮਹਿਲਾ ਨੂੰ ਮ੍ਰਿਤਕ (Deceased) ਐਲਾਨ ਦਿੱਤਾ ਗਿਆ ।