Home Blog Page 7

ਜੁਵੇਨਾਈਲ ਜਸਟਿਸ ਪ੍ਰਣਾਲੀ ਤਹਿਤ ਹੁਨਰ ਸਿਖਲਾਈ ਦੇ ਰਹੀ ਸਰਕਾਰ : ਬਲਜੀਤ ਕੌਰ

0
Baljit Kaur

ਚੰਡੀਗੜ੍ਹ, 18 ਸਤੰਬਰ 2026 : ਪੰਜਾਬ ਸਰਕਾਰ (Government of Punjab) ਵੱਲੋਂ ਜੁਵੇਨਾਈਲ ਜਸਟਿਸ ਐਕਟ ਤਹਿਤ ਰਜਿਸਟਰਡ ਹੋਮਜ਼ ‘ਚ ਰਹਿ ਰਹੇ ਬੱਚਿਆਂ ਨੂੰ ਹੁਨਰ ਸਿਖਲਾਈ (Skill Training) ਮੁਹੱਈਆ ਕਰਵਾਈ ਜਾ ਰਹੀ ਹੈ ।

ਕਿੰਨੇ ਬੱਚਿਆਂ ਨੇ ਰੋਜ਼ਗਾਰ ਮੁਖੀ ਹੁਨਰ ਵਿਕਾਸ ਕੋੋਰਸ ਕੀਤੇ ਹਨ ਪੂਰੇ

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਦੀ ਅਗਵਾਈ ਹੇਠ ਚਲਾਏ ਜਾ ਰਹੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਹੁਸ਼ਿਆਰਪੁਰ ਦੇ ਸਪੈਸ਼ਲ ਹੋਮ ਅਤੇ ਆਬਜ਼ਰਵੇਸ਼ਨ ਹੋਮ ਦੇ 48 ਬੱਚਿਆਂ ਨੇ ਰੋਜ਼ਗਾਰ ਮੁਖੀ ਹੁਨਰ ਵਿਕਾਸ ਕੋਰਸ ਸਫ਼ਲਤਾਪੂਰਵਕ ਪੂਰੇ ਕੀਤੇ ਹਨ । ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਪੈਸ਼ਲ ਹੋਮ ਹੁਸਿਆਰਪੁਰ ਦੇ 25 ਬੱਚਿਆਂ ਨੇ ਹੇਅਰ ਡਰੈੱਸਰ ਐਂਡ ਸਟਾਈਲਿਸਟ ਅਤੇ 23 ਬੱਚਿਆਂ ਨੇ ਮਲਟੀ ਸਕਿੱਲ ਟੈਕਨੀਸ਼ੀਅਨ ਕੋਰਸ ਪੂਰਾ ਕੀਤਾ ਹੈ ।

ਕਿੰਨੇ ਬੱਚਿਆਂ ਲਈ ਸ਼ੁਰੂ ਕੀਤੇ ਗਏ ਹਨ ਵੱਖ-ਵੱਖ ਸਿਖਲਾਈ ਕੋਰਸ

ਉਨ੍ਹਾਂ ਦੱਸਿਆ ਕਿ 48 ਬੱਚਿਆਂ ਦੀ ਸਿਖਲਾਈ, ਅਸੈਸਮੈਂਟ ਅਤੇ ਸਰਟੀਫਿਕੇਸ਼ਨ ਪ੍ਰਕਿਰਿਆ 100 ਫੀਸਦੀ ਪੂਰੀ ਹੋ ਚੁੱਕੀ ਹੈ । ਮੰਤਰੀ ਨੇ ਦੱਸਿਆ ਕਿ ਸੂਬੇ ਦੇ ਆਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ‘ਚ ਕੁੱਲ 187 ਬੱਚਿਆਂ ਲਈ ਵੱਖ-ਵੱਖ ਹੁਨਰ ਵਿਕਾਸ ਅਤੇ ਵਪਾਰਕ ਸਿਖਲਾਈ ਕੋਰਸ ਸ਼ੁਰੂ ਕੀਤੇ ਗਏ ਹਨ । ਬੱਚਿਆਂ ਦੀ ਰੁਚੀ, ਸਮਰੱਥਾ ਅਤੇ ਭਵਿੱਖ ‘ਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਕੋਰਸਾਂ ਦੀ ਚੋਣ ਕੀਤੀ ਜਾ ਰਹੀ ਹੈ ।

ਡੀ. ਏ. ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁਲਾਜਮਾਂ ਵਿਚ ਬਣੀ ਸਹਿਮਤੀ

0
Meeting

ਚੰਡੀਗੜ੍ਹ, 18 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Government of Punjab) ਅਤੇ ਮੁਲਾਜਮਾਂ ਵਿਚਕਾਰ ਡੀ. ਏ. ਨੂੰ ਲੈ ਕੇ ਸਹਿਮਤੀ ਬਣੀ ਗਈ ਹੈ ਦਾ ਸਮਾਚਾਰ ਹੈ ।

ਕੀ ਸਹਿਮਤੀ ਬਣੀ ਹੈ ਸਰਕਾਰ ਤੇ ਮੁਲਾਜਮਾਂ ਵਿਚਕਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਅਤੇ ਮੁਲਾਜਮਾਂ ਵਿਚਕਾਰ ਜੋ ਇਕ ਮੀਟਿੰਗ ਦੌਰਾਨ ਡੀ. ਏ. (D.A.) ਜਾਰੀ ਕੀਤੇ ਜਾਣ ਨੂੰ ਲੈ ਕੇ ਸਹਿਮਤੀ ਬਣੀ ਹੈ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਖੁਦ ਆਖਿਆ ਗਿਆ ਹੈ ਕਿ ਮੁਲਾਜਮਾਂ ਨੂੰ 8 ਫੀਸਦੀ ਡੀ. ਏ. ਦੋ ਤਨਖਾਹਾਂ ਨਾਲ ਜਾਰੀ ਕੀਤਾ ਜਾਵੇਗਾ । ਯਾਨੀ ਕਿ ਪਹਿਲੀ ਤਨਖਾਹ ਨਾਲ 4 ਪ੍ਰਤੀਸ਼ਤ ਅਤੇ ਫਿਰ ਦੂਸਰੀ ਤਨਖਾਹ ਨਾਲ 4 ਫੀਸਦੀ ਡੀ. ਏ. ਜਾਰੀ ਕੀਤਾ ਜਾਵੇਗਾ।

ਕੀ ਆਖਿਆ ਪੰਜਾਬ ਮਿਨਿਸਟਰੀਅਲ ਯੂਨੀਅਨ ਦੇ ਆਗੂ ਨੇ

ਪੰਜਾਬ ਮਿਨਿਸਟਰੀਅਲ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਨਾਲ ਹੋਈ ਮੀਟਿੰਗ ਤੋਂ ਬਾਅਦ ਆਖਿਆ ਹੈ ਕਿ ਅੱਜ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਹੈ, ਜਿਸ ਵਿਚ ਉਨ੍ਹਾਂ ਵਲੋਂ ਆਪਣਾ ਪੱਖ ਪੇਸ਼ ਕੀਤਾ ਗਿਆ ਹੈ। ਡੀ. ਏ. ਸਬੰਧੀ ਗੁਰਨਾਮ ਸਿੰਘ ਨੇ ਕਿਹਾ ਕਿ ਸਰਕਾਰ ਜੋ ਫ਼ੈਸਲਾ ਲਵੇਗੀ ਨੂੰ ਲਾਗੂ ਕੀਤਾ ਜਾਵੇਗਾ ।

ਕੀ ਆਖਿਆ ਕੈਬਨਿਟ ਮੰਤਰੀ ਅਰੋੜਾ ਨੇ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਮੁਲਾਜਮ ਜੱਥੇਬੰਦੀਆਂ ਅਤੇ ਪੰਜਾਬ ਸਰਕਾਰ ਵਿਚਕਾਰ ਡੀ. ਏ. (ਮਹਿੰਗੀ ਭੱਤਾ) ਜਾਰੀ ਕੀਤੇ ਜਾਣ ਨੂੰ ਲੈ ਕੇ ਮੀਟਿੰਗ ਹੋਈ ਹੈ। ਅਮਨ ਅਰੋੜਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਅਗਲੀਆਂ ਦੋ ਤਨਖਾਹਾਂ ਵਿਚ 4-4 ਫੀਸਦੀ ਡੀ. ਏ. ਪਾ ਦੇਵੇਗੀ। ਉਨ੍ਹਾਂ ਕਿਹਾ ਕਿ ਕੁੱਲ 8 ਫੀਸਦੀ ਡੀ. ਏ. ਜਾਰੀ ਕੀਤਾ ਜਾਵੇਗਾ ਅਤੇ ਕੋਰਟ ਕੇਸਾਂ ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਹੈ।

ਗੁਰੂਗ੍ਰਾਮ ਵਿਖੇ ਨੌਜਵਾਨ ਦੇ ਕਤਲ ਮਾਮਲੇ ਵਿਚ ਲੜਕੀ ਅਤੇ ਲੜਕਾ ਗ੍ਰਿਫ਼ਤਾਰ

0
Gurugram Murder

ਹਰਿਆਣਾ, 18 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਇਕ ਨੌਜਵਾਨ ਦੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਇਕ ਲੜਕਾ ਅਤੇ ਲੜਕੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਸੈਕਟਰ-70 ਵਿਚ ਜਿਸ ਨੌਜਵਾਨ ਦੀ ਲਾਸ਼ ਕੁੱਝ ਦਿਨ ਕਤਲ (Murder) ਕਰਨ ਤੋਂ ਬਾਅਦ ਬਰਾਮਦ ਹੋਈ ਸੀ ਵਾਲੇ ਮਾਮਲੇ ਵਿਚ ਨੌਜਵਾਨ ਦੀ ਪਛਾਣ ਦਿੱਲੀ ਨਿਵਾਸੀ ਯੁਵਰਾਜ ਸਿੰਘ ਮਨਚੰਦਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਆਪਣੇ ਵਿਆਹ ਦੀ ਸ਼ਾਪਿੰਗ ਕਰਨ ਵਿਚ ਲੱਗਿਆ ਹੋਇਆ ਸੀ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਗੁਰੂਗ੍ਰਾਮ ਪੁਲਸ (Gurugram Police) ਵਲੋਂ ਨੌਜਵਾਨ ਦੇ ਕਤਲ ਦੀ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਯੁਵਰਾਜ ਦੀ ਸਾਬਕਾ ਸਹਿ-ਕਰਮਚਾਰੀ ਵਲੋਂ ਹੀ ਉਕਤ ਘਟਨਾ ਨੂੰ ਆਪਣੇ ਕਥਿਤ ਲਿਵ-ਇਨ ਪਾਰਟਨਰ ਨਾਲ ਅੰਜਾਮ ਦਿੱਤਾ ਗਿਆ ਹੈ, ਜਿਸ ਵਿਚ ਸਹਿ-ਕਰਮਚਾਰੀ ਲੜਕੀ ਦੀ ਪਛਾਣ ਅਨੰਨਿਆ ਵਤਸ ਅਤੇ ਲੜਕੇ ਦੀ ਪਛਾਣ ਸੰਯਮ ਸਚਦੇਵਾ ਦੇ ਤੌਰ ‘ਤੇ ਹੋਈ ਹੈ । ਦੋਹਾਂ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਦੱਸਿਆ ਡਿਪਟੀ ਕਮਿਸ਼ਨਰ ਨੇ

ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ ਪੁਲਸ (ਦੱਖਣ-ਪੂਰਬੀ ਦਿੱਲੀ) ਵਿਨੀਤ ਕੁਮਾਰ ਨੇ ਦੱਸਿਆ ਕਿ ਦੋਹਾਂ ਤੋਂ ਕੀਤੀ ਗਈ ਜਾਂਚ ਵਿਚ ਦੋਹਾਂ ਨੇ ਕਤਲ ਕੀਤੇ ਜਾਣ ਦੀ ਘਟਨਾ ਨੂੰ ਜਿਥੇ ਮੰਨਿਆਂ, ਉਥੇ ਜਾਂਚ ਦੌਰਾਨ ਕਤਲ ਕੀਤੇ ਜਾਣ ਦਾ ਕਾਰਨ ਵਿੱਤੀ ਝਗੜਾ ਸੀ । ਪੁਲਸ ਵਲੋਂ ਦੋਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ।

ਸਾਊਦੀ ਅਰਬ ਅਦਾਲਤ ਨੇ ਪੰਜਾਬੀ ਸਿੱਖ ਡਰਾਈਵਰ ਨੂੰ ਸੁਣਾਈ ਮੌਤ ਦੀ ਸਜ਼ਾ

0
Saudi Arabian

ਪਠਾਨਕੋਟ, 18 ਸਤੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਸੁਜਾਨਪੁਰ ਦੇ ਵਸਨੀਕ ਪੰਜਾਬੀ ਸਿੱਖ ਡਰਾਈਵਰ ਨੂੰ ਸਾਊਦੀ ਅਰਬ ਵਿਖੇ ਅਦਾਲਤ (Saudi Arabian Court) ਵਲੋਂ ਮੌਤ ਦੀ ਸਜ਼ਾ (Death penalty) ਸੁਣਾਈ ਗਈ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਪੰਜਾਬੀ ਸਿੱਖ ਡਰਾਈਵਰ (Punjabi Sikh driver) ਨੂੰ ਸਾਊਦੀ ਅਰਬ ਦੀ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ ਵਿਚ ਪੰਜਾਬੀ ਵਿਅਕਤੀ ਦੀ ਪਛਾਣ ਬਲਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਬਲਜਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਜੇਲ ਵਿਚ ਬੰਦ ਸੀ ਅਤੇ ਹੁਣ ਅਦਾਲਤ ਵਲੋਂ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ।

ਕਿਸ ਮਾਮਲੇ ਵਿਚ ਸੁਣਾਈ ਗਈ ਹੈ ਬਲਜਿੰਦਰ ਸਿੰਘ ਨੂੰ ਮੌਤੀ ਦੀ ਸਜ਼ਾ

ਪ੍ਰਾਪਤ ਸੂਚਨਾ ਮੁਤਾਬਕ ਬਲਜਿੰਦਰ ਸਿੰਘ ਜੋ ਕਿ ਦੁਬਈ ਤੋਂ ਸਾਊਦੀ ਅਰਬ ਟਰੱਕ ਰਾਹੀਂ ਰੋਜ਼ਾਨਾ ਹੀ ਮਾਲ ਲਿਜਾਂਦਾ ਸੀ ਪਰ ਇਕ ਦਿਨ ਕਿਸੇ ਵਿਅਕਤੀ ਵਲੋਂ ਬਲਜਿੰਦਰ ਨੂੰ ਇਕ ਦਵਾਈਆਂ ਦਾ ਪੈਕੇਟ ਇਹ ਕਹਿ ਕੇ ਪਕੜਾ ਦਿੱਤਾ ਗਿਆ ਕਿ ਇਹ ਦਵਾਈਆਂ ਬਿਮਾਰ ਬਜੁਰਗ ਵਿਅਕਤੀ ਲਈ ਹਨ ਪਰ ਜਦੋਂ ਸਾਊਦੀ ਅਰਬ ਬਾਰਡਰ (Saudi Arabia border) ‘ਤੇ ਟਰੱਕ ਦੀ ਸੈਕਨਿੰਗ ਕੀਤੀ ਗਈ ਤਾਂ ਪੈਕੇਟ ਵਿਚ ਨਸ਼ੀਲਾ ਪਦਾਰਥ ਬਰਾਮਦ ਹੋਇਆ । ਜਿਸ ‘ਤੇ ਸਾਊਦੀ ਅਰਬ ਪੁਲਸ ਵਲੋਂ ਤੁਰੰਤ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ ।

ਕੀ ਬੇਨਤੀ ਕੀਤੀ ਹੈ ਬਲਜਿੰਦਰ ਦੇ ਪਰਿਵਾਰਕ ਮੈਂਬਰਾਂ ਨੇ

ਉਕਤ ਪੰਜਾਬੀ ਸਿੱਖ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿਚ ਦਖਲ ਦੇਣ ਅਤੇ ਸਾਊਦੀ ਅਰਬ ਵਿਚ ਕਾਨੂੰਨੀ ਤੇ ਰਾਜਦੂਤਕ ਪੱਧਰ ‘ਤੇ ਮਦਦ ਕਰਕੇ ਬਲਜਿੰਦਰ ਸਿੰਘ ਦੀ ਜਾਨ ਬਚਾਉਣ ਦੀ ਬੇਨਤੀ ਕੀਤੀ ਗਈ ਹੈ । ਪਰਿਵਾਰਕ ਮੈਂਬਰਾਂ ਨੇ ਆਖਿਆ ਹੈ ਕਿ ਬਲਜਿੰਦਰ ਸਿੰਘ ਇਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਸਦਾ ਨਸ਼ੇ ਜਾਂ ਕਿਸੇ ਵੀ ਗਲਤ ਕੰਮ ਨਾਲ ਕੋਈ ਵੀ ਸਬੰਧ ਨਹੀਂ ਹੈ ।

ਅਮਰੀਕਾ ਵਿਖੇ ਅਮਰੀਕੀ ਨੇ ਕੀਤਾ ਪੰਜਾਬੀ ਸਿੱਖ ਟਰੱਕ ਡਰਾਈਵਰ ‘ਤੇ ਹਮਲਾ

0
Knife Attack

ਅਮਰੀਕਾ, 18 ਸਤੰਬਰ 2026 : ਅਮਰੀਕਾ (America) ਦੇ ਵਾਇਓਮਿੰਗ ਵਿਖੇ ਇਕ ਅਮਰੀਕੀ ਵਿਅਕਤੀ ਵਲੋਂ ਪੰਜਾਬੀ ਸਿੱਖ ਟਰੱਕ ਡਰਾਈਵਰ ‘ਤੇ ਚਾਕੂ ਨਾਲ ਹਮਲਾ (Knife attack) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਾਇਓਮਿੰਗ ਵਿਖੇ ਜੋ ਇਕ ਅਮਰੀਕੀ ਵਿਅਕਤੀ ਵਲੋਂ ਪੰਜਾਬੀ ਮੂਲ ਦੇ ਸਿੱਖ ਟਰੱਕ ਡਰਾਈਵਰ (Sikh truck driver) ‘ਤੇ ਚਾਕੂ ਨਾਲ 17 ਵਾਰ ਹਮਲਾ ਕਰਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਹੈ ਵਿਚ ਪੰਜਾਬੀ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ ।

ਦੱਸਣਯੋਗ ਹੈ ਕਿ ਹਮਲੇ ਵਿਚ ਗੁਰਵਿੰਦਰ ਦੀ ਗਰਦਨ, ਛਾਤੀ, ਬਾਹਾਂ ਅਤੇ ਪਸਲੀਆਂ ‘ਤੇ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਐਂਡਰਿਊ ਕ੍ਰਿਸ ਬਜ਼ਡੈਕ ਵਜੋਂ ਹੋਈ ਹੈ, ਅਤੇ ਉਸ ‘ਤੇ ਪਹਿਲੇ ਦਰਜੇ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ ।

ਕਦੋਂ ਹੋਇਆ ਹਮਲਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਹਮਲਾ ਐਤਵਾਰ ਸਵੇਰ ਸਮੇਂ ਵਲੋਂ ਜਦੋਂ ਗੁਰਵਿੰਦਰ ਇੰਟਰਸਟੇਟ-80 ਤੇ ਸਥਿਤ ਬਿਟਰ ਕ੍ਰੀਕ ਰੈਸਟ ਏਰੀਆ ਦੇ ਬਾਥਰੂਮ ਵਿਚ ਗਿਆ ਤਾਂ ਨਾਲ ਹੀ ਇਕ ਹੋਰ ਵਿਅਕਤੀ ਵੀ ਅੰਦਰ ਵੜ ਗਿਆ ਅਤੇ ਗੁਰਵਿੰਦਰ ਤੇ ਚਾਕੂ ਨਾਲ ਹਮਲਾ ਸ਼ੁਰੂ ਕਰ ਦਿੱਤਾ । ਗੁਰਵਿੰਦਰ ਮੁਤਾਬਕ ਉਸਨੇ ਬੜੀ ਕੋਸਿ਼ਸ਼ਾਂ ਦੇ ਬਾਵਜੂਦ ਬਾਥਰੂਮ ਵਿਚੋਂ ਬਾਹਰ ਨਿਕਲ ਕੇ ਮਦਦ ਦੀ ਮੰਗ ਕੀਤੀ ।

ਪੰਜਾਬੀ ਵਿਅਕਤੀ ਨੇ ਕੈਨੇਡਾ ਵਿਚ ਕੀਤਾ ਆਪਣੀ ਪਤਨੀ ਦਾ ਕਤਲ

0
Canada Murder

ਕੈਨੇਡਾ, 18 ਸਤੰਬਰ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਵਿਅਕਤੀ ਵਲੋਂ ਕੁੱਝ ਦਿਨ ਪਹਿਲਾਂ ਆਪਣੀ ਹੀ ਪਤਨੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਪਤਨੀ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਪੰਜਾਬੀ ਮੂਲ ਦੇ ਇਕ ਵਿਅਕਤੀ ਜਿਸ ਵਲੋਂ ਕੈਨੇਡਾ ਦੇ ਸ਼ਹਿਰ ਲੰਡਨ ਵਿਖੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 41 ਸਾਲਾ ਮਨਦੀਪ ਸਿੰਘ ਦੇ ਤੌੌਰ ‘ਤੇ ਹੋਈ ਹੈ । ਪੁਲਸ ਨੂੰ ਜਦੋਂ ਕੋਈ ਘਟਨਾਕ੍ਰਮ ਹੋਣ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਆ ਕੇ ਦੇਖਿਆ ਤਾਂ ਔਰਤ ਜਖਮੀ ਹਾਲਤ ਵਿਚ ਸੀ ਪਰ ਹਸਪਤਾਲ ਲਿਜਾਏ ਜਾਣ ਦੌਰਾਨ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਪੁਲਸ ਨੇ ਕੀਤਾ ਮਨਦੀਪ ਸਿੰਘ ਵਿਰੁੱਧ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਉਕਤ ਕਤਲ ਕਾਂਡ ਸਬੰਧੀ ਕੈਨੇਡੀਅਨ ਪੁਲਸ ਵਲੋਂ ਕਤਲ ਕਰਨ ਵਾਲੇ ਮਨਦੀਪ ਸਿੰਘ ਵਿਰੁੱਧ ਸੈਕਿੰਡ ਡਿੱਗਰੀ ਮਰਡਰ ਦੇ ਦੋਸ਼ਾਂ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਮਨਦੀਪ ਸਿੰਘ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ ਨਾਲ ਰਹਿੰਦਾ ਸੀ । ਪੁਲਸ ਵਲੋਂ ਹਾਲ ਦੀ ਘੜੀ ਕਤਲ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਰਨਗੇ ਚੋਣ ਪੈਂਫਲਿਟ ਜਾਰੀ : ਬਲਤੇਜ ਪਨੂੰ

0
Baltej Pannu

ਚੰਡੀਗੜ੍ਹ, 18 ਸਤੰਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਬੁਲਾਰੇ ਬਲਤੇਜ ਪਨੂੰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਚੋਣ ਪੈਂਫਲਿਟ ਜਾਰੀ ਕੀਤਾ ਜਾਵੇਗਾ ।

ਕਦੋਂ ਅਤੇ ਕਿਥੋਂ ਜਾਰੀ ਕੀਤਾ ਜਾਵੇਗਾ ਚੋਣ ਪੈਂਫਲਿਟ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਜੋ ਪੰਜਾਬ ਵਿਚ ਚੋਣ ਮੁਹਿੰਮ ਸ਼ੁਰੂ ਕਰਨ ਦੇ ਚਲਦਿਆਂ ਚੋਣ ਪੈਂਫਲੈਟ ਜਾਰੀ ਕੀਤਾ ਜਾ ਰਿਹਾ ਹੈ ਉਹ 19 ਸਤੰਬਰ ਦਿਨ ਸ਼ਨੀਵਾਰ ਨੂੰ ਲੁਧਿਆਣਾ ਤੋਂ ਜਾਰੀ ਕੀਤਾ ਜਾ ਰਿਹਾ ਹੈ । ਦੱਸਣਯੋਗ ਹੈ ਕਿ ਇਸ ਤੋਂ ਬਾਅਦ ‘ਆਪ`ਵਲੋਂ 20 ਸਤੰਬਰ ਤੋਂ ਇੱਕ ਮੈਗਾ ਲੈਵਲ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ । ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਘਰ-ਘਰ ਜਾ ਕੇ ਇਸਦੀ ਸ਼ੁਰੂਆਤ ਕਰਨਗੇ ।

ਕੀ ਦੱਸਿਆ ਮਨੀਸ਼ ਸਿਸੋਦੀਆ ਨੇ

ਉਕਤ ਮੈਗਾ ਮੁਹਿੰਮ ਦੌਰਾਨ ਆਮ ਆਦਮੀ ਪਾਰਟੀ ਦੇ 2. 68 ਲੱਖ ਬੂਥ ਕਮੇਟੀ ਮੈਂਬਰਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮਾਨ ਸਰਕਾਰ ਦੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ । ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪਾਰਟੀ ਇਸ ਦੌਰਾਨ ਆਪਣੀ ਮੈਂਬਰਸਿ਼ਪ ਮੁਹਿੰਮ ਵੀ ਸ਼ੁਰੂ ਕਰੇਗੀ ।

ਦੋ-ਪਹੀਆ ਵਾਹਨ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਨੌਜਵਾਨ ਦਾ ਕੀਤਾ ਕਤਲ

0
Amritsar Murder

ਅੰਮ੍ਰਿਤਸਰ, 18 ਸਤੰਬਰ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਇਕ ਨੌਜਵਾਨ ਦਾ ਦੋ-ਪਹੀਆ ਵਾਹਨ ਸਵਾਰ ਨੌੌਜਵਾਨਾਂ ਵਲੋਂ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜਿਸ ਨੌਜਵਾਨ ਦਾ ਬੀਤੀ ਰਾਤ 11 ਵਜੇ ਦੇ ਕਰੀਬ ਦੋ ਅਣਪਛਾਤੇ ਦੋ-ਪਹੀਆ ਵਾਹਨ ‘ਤੇ ਸਵਾਰ ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਗੋਲੀਬਾਰੀ (Firing) ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਸਾਹਿਲ ਗਿੱਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਜ਼ੋਮੈਟੋ ਲਈ ਡਿਲੀਵਰੀ ਕਰਮਚਾਰੀ ਦੇ ਤੌਰ ‘ਤੇ ਕੰਮ ਕਰਦਾ ਸੀ ।

ਪੁਲਸ ਨੇ ਕੀਤੀ ਜਾਂਚ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਜਿਸ ਨੌਜਵਾਨ ਦਾ ਬੀਤੀ ਦੇਰ ਰਾਤ ਗੋਲੀਬਾਰੀ ਕਰਕੇ ਕਤਲ ਕਰ ਦਿੱਤਾ ਗਿਆ ਹੈ ਸਬੰੰਧੀ ਪਤਾ ਚਲਦਿਆਂ ਸਬੰਧਤ ਪੁਲਸ ਥਾਣੇ ਦੀ ਪੁਲਸ ਵਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ ਅਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜਿਆ ਗਿਆ । ਪੁਲਸ ਵਲੋਂ ਗੋਲੀਬਾਰੀ ਕਰਕੇ ਕਤਲ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ।

ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਦੀ ਹੋਈ ਸੜਕ ਹਾਦਸੇ ਵਿਚ ਮੌਤ

0
Ajnala Accident

ਅਜਨਾਲਾ, 18 ਸਤੰਬਰ 2026 : ਪੰਜਾਬ ਦੇ ਸ਼ਹਿਰ ਅਜਨਾਲਾ (Ajnala) ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਦੀ ਸੜਕ ਹਾਦਸੇ (Road accidents) ਵਿਚ ਮੌਤ ਅਤੇ ਦੂਸਰਾ ਗੰਭੀਰ ਜਖਮੀ ਹੋ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਵਿਖੇ ਦੋ ਨੌਜਵਾਨ ਜੋ ਕਿ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਰਾਤ ਵਿਚ ਸ਼ਾਮਲ ਹੋਣ ਲਈ ਕੱਪੜੇ ਲੈਣ ਲਈ ਜਾ ਰਹੇ ਸਨ ਤਾਂ ਸੱਕੀ ਪੁਲ ਨੇੜੇ ਇਕ ਜੁਗਾੜੂ ਮੋੋਟਰਸਾਈਕਲ ਰੇੜੀ ਨਾਲ ਟੱਕਰ ਹੋਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਵਿਚੋਂ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ ਦੀ ਪਛਾਣ ਰੇਸ਼ਮ ਸਿੰਘ ਤੇੇ ਜੋ ਨੌਜਵਾਨ ਗੰਭੀਰ ਜਖਮੀ (Seriously injured) ਹੋ ਗਿਆ ਹੈ ਦੀ ਪਛਾਣ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਮ੍ਰਿਤਕ ਦੇ ਕਰੀਬੀ ਦਲਬੀਰ ਸਿੰਘ ਨੇ

ਉਕਤ ਵਾਪਰੇ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਕਰੀਬੀ ਦਲਬੀਰ ਸਿੰਘ ਨੇ ਦਸਿਆ ਕਿ ਪਰਿਵਾਰ ਵਲੋਂ ਮੰਗ ਕੀਤੀ ਗਈ ਹੈ ਕਿ ਜਿਸ ਵਿਅਕਤੀ ਵਲੋਂ ਜੁਗਾੜੂ ਰੇੜ੍ਹੀ ਚਲਾਈ ਜਾ ਰਹੀ ਸੀ ਨੂੰ ਲੱਭ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ (Legal action)  ਕੀਤੀ ਜਾਵੇ । ਇਸ ਸਬੰਧੀ ਗੱਲਬਾਤ ਕਰਦੇ ਜਾਂਚ ਅਧਿਕਾਰੀ ਸਰਵਣ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ।

ਮੁੱਖ ਮੰਤਰੀ ਮਾਨ ਨੇ ਏ. ਐਸ. ਆਈ. ਦੀ ਸ਼ਹਾਦਤ ਨੂੰ ਕੀਤਾ ਸਿਜਦਾ

0
Chief Minister

ਚੰਡੀਗੜ੍ਹ, 18 ਸਤੰਬਰ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਪੰਜਾਬ ਪੁਲਸ ਦੇ ਏ. ਐਸ. ਆਈ. ਦੀ ਹੋਈ ਮੌਤ ਨੂੰ ਸ਼ਹਾਦਤ ਕਰਾਰ ਦਿੰਦਿਆਂ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਸਿਜਦਾ ਕੀਤਾ ਹੈ ।

ਹਰਜੀਤ ਸਿੰਘ ਦੀ ਅਥਾਹ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਰੱਖਿਆ ਜਾਵੇਗਾ ਯਾਦ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਜਿਥੇ ਪੰਜਾਬ ਪੁਲਸ ਦੇ ਏ. ਐਸ. ਆਈ. ਹਰਜੀਤ ਸਿੰਘ ਦੀ ਕੀਤੀ ਗਈ ਹੱਤਿਆ ਨੂੰ ਸ਼ਹਾਦਤ ਕਰਾਰ ਦਿੰਦਿਆਂ ਸਿਜਦਾ ਕੀਤਾ, ਉਥੇ ਜਿ਼ਲ੍ਹਾ ਅੰਮ੍ਰਿਤਸਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਥਾਹ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।

ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਖੜ੍ਹੀ ਦਾ ਚੱਟਾਨ ਵਾਂਗ

ਉਪਰੋਕਤ ਵਾਪਰੇ ਕਤਲ ਕਾਂਡ ਕਾਰਨ ਪਰਿਵਾਰ ਤੇ ਆਏ ਦੁੱਖ ਤੇ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਦੁੱਖ ਦੀ ਇਸ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ ।

ਉਨ੍ਹਾਂ ਕਿਹਾ ਕਿ ਸਤਿਕਾਰ ਵਜੋਂ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਬੈਂਕ ਵੱਲੋਂ 1 ਕਰੋੜ ਰੁਪਏ ਦਾ ਵਾਧੂ ਬੀਮਾ ਪਰਿਵਾਰ ਨੂੰ ਦਿੱਤਾ ਜਾਵੇਗਾ । ਮਾਨ ਨੇ ਕਿਹਾ ਕਿ ਉਹ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹਨ । ਉਨ੍ਹਾਂ ਦੀ ਇਹ ਮਹਾਨ ਕੁਰਬਾਨੀ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਬਹਾਦਰੀ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦੀ ਰਹੇਗੀ ।