ਪੰਜਾਬ ਸਰਕਾਰ ਦੀ ਮਹਿਲਾ ਭਲਾਈ ਯੋਜਨਾ ਤਹਿਤ ਅਯੋਗ ਔਰਤਾਂ ਦੀ ਹੋਈ ਪਛਾਣ

0
38
women's welfare scheme

ਚੰਡੀਗੜ੍ਹ, 3 ਨਵੰਬਰ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਲਾਈ ਮਹਿਲਾ ਭਲਾਈ ਯੋਜਨਾ (Women’s Welfare Scheme) ਦਾ ਲਾਭ ਕੁੱਝ ਅਯੋਗ ਔੌਰਤਾਂ ਵਲੋਂ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੀਆਂ ਅਯੋਗ ਔਰਤਾਂ ਦੀ ਸੂਚੀ ਆਈ ਹੈ ਸਾਹਮਣੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵਲੋਂ ਜੋ ਇਕ ਮਹਿਲਾ ਭਲਾਈ ਯੋਜਨਾ ਚਲਾ ਕੇ ਯੋਗ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕੀਤਾ ਗਿਆ ਸੀ ਦੇ ਚਲਦਿਆਂ ਉਨ੍ਹਾਂ ਔਰਤਾਂ ਵਲੋਂ ਵੀ ਉਕਤ ਲਾਭ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਸਰਕਾਰੀ ਦੀ ਯੋਜਨਾ ਮੁੁਤਾਬਕ ਅਯੋਗ ਸਨ ਤੇ ਇਨ੍ਹਾਂ ਦੀ ਗਿਣਤੀ ਹਾਲੀਆ ਜਾਂਚ ਮੁਤਾਬਕ 1597 ਹੈ ।

ਕਿਸ ਕਾਰਨ ਅਯੋਗ ਪਾਈਆਂ ਗਈਆਂ ਹਨ ਇਹ ਔਰਤਾਂ

ਪ੍ਰਾਪਤ ਸੂਚਨਾ ਮੁਤਾਬਕ ਸਰਕਾਰ ਦੀ ਮਹਿਲਾ ਭਲਾਈ ਯੋਜਨਾ ਤਹਿਤ ਜੋ ਔਰਤਾਂ ਰੈਗੂਲਰ ਕਰਮਚਾਰੀ ਹਨ, ਆਮਦਨ ਕਰ ਭਰਦੀਆਂ ਹਨ ਅਤੇ ਸਰਕਾਰੀ ਅਹੁਦਿਆਂ ‘ਤੇ ਬੈਠੀਆਂ ਹਨ ਵਲੋਂ ਉਕਤ ਯੋੋਜਨਾ ਦਾ ਲਾਭ ਨਹੀਂ ਲਿਆ ਜਾ ਸਕਦਾ ਸੀ ਪਰ 1597 ਰੈਗੂਲਰ ਕਰਮਚਾਰੀ ਔਰਤਾਂ (Regular female employees) ਵਲੋਂ ਉਕਤ ਯੋਜਨਾ ਦਾ ਲਾਭ ਲਿਆ ਗਿਆ, ਜਿਸਦੇ ਚਲਦਿਆਂ ਜਿਥੇ ਸਰਕਾਰ ਵਲੋਂ ਉਕਤ ਮਹਿਲਾਵਾਂ ਤੋਂ ਉਨ੍ਹਾਂ ਨੂੰ ਪ੍ਰਾਪਤ ਹੋਈ ਰਾਸ਼ੀ ਮੁੜ ਹਾਸਲ ਕੀਤੀ ਜਾਵੇਗੀ ਤੇ ਇਥੇ ਹੀ ਬਸ ਨਹੀਂ ਅਜਿਹਾ ਕੀਤੇੇ ਜਾਣ ਨਾਲ ਅਨੁ਼ਸ਼ਾਸਨੀ ਕਾਰਵਾਈ ਤਹਿਤ ਉਨ੍ਹ੍ਹਾਂ ਦੀਆਂ ਨੌਕਰੀਆਂ ਵੀ ਖਤਰੇ ਵਿਚ ਪੈ ਗਈਆਂ ਹਨ ।

ਕਿਸ ਤਰ੍ਹਾਂ ਸਾਹਮਣੇ ਆਇਆ ਸਮੁੱਚਾ ਮਾਮਲਾ

ਉਕਤ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਡਾਇਰੈਕਟੋਰੇਟ ਵੱਲੋਂ ਲਾਭਪਾਤਰੀਆਂ ਦੇ ਡੇਟਾ ਨੂੰ ਮਨੁੱਖੀ ਸਰੋਤ ਪ੍ਰਬੰਧਨ ਪ੍ਰਣਾਲੀ ਪੋਰਟਲ ਨਾਲ ਮਿਲਾਇਆ ਗਿਆ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਨਿਯਮਤ ਕਰਮਚਾਰੀ, ਆਮਦਨ ਕਰਦਾਤਾ ਅਤੇ ਸਰਕਾਰੀ ਅਹੁਦਿਆਂ ‘ਤੇ ਬੈਠੀਆਂ ਔਰਤਾਂ ਨੇ ਜਾਣਕਾਰੀ ਛਪਾ ਕੇ ਇਸ ਯੋਜਨਾ ਦਾ ਲਾਭ ਲਿਆ ਹੈ ।

ਸਮੁੱਚੇ ਵਿਭਾਗਾਂ ਨੂੰ ਪੜ੍ਹਤਾਲ ਕਰਨ ਦੇ ਦਿੱਤੇੇ ਗਏ ਹਨ ਹੁਕਮ

ਦੱਸਣਯੋਗ ਹੈ ਕਿ ਬੀਤੀ 30 ਅਕਤੂਬਰ ਨੂੰ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ । ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਝੱਜ ਮੁਤਾਬਕ ਸਬੰਧਤ ਕਰਮਚਾਰੀਆਂ ਨੂੰ ਨੋਟਿਸ ਭੇਜ ਕੇ ਲਿਖਤੀ ਜਵਾਬ ਮੰਗਿਆ ਜਾਵੇਗਾ ਅਤੇ ਅਯੋਗ ਪਾਏ ਜਾਣ ‘ਤੇ ਪੈਸੇ ਦੀ ਵਸੂਲੀ ਦੇ ਨਾਲ-ਨਾਲ ਸਖ਼ਤ ਪ੍ਰਸ਼ਾਸਕੀ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here