ਹੈਰੋਇਨ ਸਮੇਤ ਪਟਿਆਲਾ ਪੁਲਸ ਵਲੋਂ ਦੋ ਨਸ਼ਾ ਤਸਕਰ ਕੀਤੇ ਗਏ ਗ੍ਰਿਫ਼ਤਾਰ

0
40
Heroin

ਪਟਿਆਲਾ, 4 ਨਵੰਬਰ 2026 : ਐਸ. ਐਸ. ਪੀ. (S.S.P.) ਪਟਿਆਲਾ ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਵਾਲੀ ਪੁਲਸ ਵਲੋਂ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਪੁਲਸ ਵਲੋਂ ਜੋ ਹੈਰੋਇਨ (Heroin) ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਰੋਹਿਤ ਕੁਮਾਰ ਗਾਗਟ ਪੁੱਤਰ ਰਾਜਪਾਲ ਵਾਸੀ ਨਿਊ ਬਿਸ਼ਨ ਨਗਰ ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਵਿਨੋਦ ਕੁਮਾਰ ਉਰਫ ਗੰਜਾ ਪੁੱਤਰ ਕਿਸੋਰੀ ਲਾਲ ਵਾਸੀ ਸਹੀਦ ਭਗਤ ਸਿੰਘ ਕਲੋਨੀ ਬੰਨਾ, ਬਿਸਨ ਨਗਰ ਥਾਣਾ ਲਾਹੌਰੀ ਗੇਟ ਪਟਿਆਲਾ ਦੇ ਤੌਰ ‘ਤੇ ਹੋਈ ਹੈ ।

ਕਿੰਨੀ ਹੈਰੋਇਨ ਸਮੇਤ ਕੀਤਾ ਗਿਆ ਹੈ ਦੋਹਾਂ ਨੂੰ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਪਟਿਆਾਲਾ ਪੁਲਸ ਵਲੋਂ ਜੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ 2. 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. (ਇਨਵੈਸਟੀਗੇਸ਼ਨ) ਰਾਜੇਸ਼ ਛਿੱਬੜ ਤੇ ਡੀ. ਐਸ. ਪੀ. (ਇਨਵੈਸਟੀਗੇਸ਼ਨ) ਗੁਰਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦੋਹਾਂ ਕੋਲੋਂ ਹੈਰੋਇਨ ਤੋਂ ਇਲਾਵਾ 2 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ।

ਦੋਹਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇੇਸ ਦਰਜ

ਡੀ. ਜੀ. ਪੀ. ਪੰਜਾਬ ਗੌਰਵ ਯਾਦਵ (DGP Punjab Gaurav Yadav) ਦੇ ਦਿਸ਼ਾ-ਨਿਰਦੇੇਸ਼ਾਂ ਤੇੇ ਉਕਤ ਦੋਵੇਂ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ (NDPS Act) ਤਹਿਤ ਥਾਣਾ ਲਾਹੌਰੀ ਗੇਟ ਵਿਖੇ ਕੇੇਸ ਦਰਜ ਕੀਤਾ ਗਿਆ ਹੈ । ਉਕਤ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਬਰਾਮਦ ਹੈਰੋਇਨ ਤੇ 2 ਲੱਖ ਰੁਪਏ ਡਰੱਗ ਮਨੀ ਬਾਰੇ ਦੋਸੀਆਨ ਪਾਸੋਂ ਇਹਨਾ ਦੇ ਅਗਲੇ-ਪਿਛਲੇ ਸਬੰਧਾ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਦੋਸੀਆਨ ਕਿਹੜੇ ਕਿਹੜੇ ਵਿਅਕਤੀ ਨੂੰ ਹੈਰੋਇਨ ਸਪਲਾਈ ਕਰਦੇ ਸੀ ਅਤੇ ਕਿਹੜੇ ਵਿਅਕਤੀ ਪਾਸੋਂ ਲੈਕੇ ਆਉਂਦੇ ਸੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here