Home Blog Page 6

ਪਿਕਅੱਪ ਟਰੱਕ ਤੇ ਸਕੂਟਰੀ ਦੀ ਟੱਕਰ ਵਿਚ ਇਕ ਦੀ ਮੌਤ ਇਕ ਜਖਮੀ

0
Sonipat Accident

ਸੋਨੀਪਤ, 19 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਦੇ ਕਾਮੀ ਰੋਡ ਫਲਾਈਓਵਰ ਹੇਠਾਂ ਬੀਤੀ ਦੇਰ ਸ਼ਾਮ ਪਿਕਅਪ ਟਰੱਕ-ਸਕੂਟਰੀ ਟੱਕਰ (Pickup truck-scooter collision) ਵਿਚ ਇਕ ਦੀ ਮੌਤ (Death) ਇਕ ਜਖਮੀ ਹੋ ਗਈ ਹੈ ।

ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਸੋਨੀਪਤ ਦੇ ਕਾਮੀ ਰੋਡ ਫਲਾਈਓਵਰ ਹੇਠਾਂ ਜੋ ਇਕ ਪਿਕਅਪ ਟਰੱਕ ਵਲੋਂ ਸਕੂਟਰੀ ਸਵਾਰ ਦੋ ਭੈਣਾਂ ਨੂੰ ਟੱਕਰ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਵਿਚੋਂ ਇਕ ਦੀ ਹਸਪਤਾਲ ਲਿਜਾਂਦੇ ਵੇਲੇ ਮੌਤ ਹੋ ਗਈ ਜਦੋਂ ਕਿ ਦੂਸਰੀ ਗੰਭੀਰ ਜਖਮੀ (Seriously injured) ਹੋ ਗਈ ਹੈ ਵਿਚ ਦੋਹਾਂ ਦੀ ਪਛਾਣ ਦੀਕਸ਼ਾ ਅਤੇ ਵੰਸਿ਼ਕਾ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਉਕਤ ਵਾਪਰੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੀ ਲੜਕੀ ਦੀ ਲਾਸ਼ ਮੌਕੇ ਤੋਂ ਚੁੱਕ ਕੇ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜੀ ਗਈ ਅਤੇ ਜੋ ਲੜਕੀ ਜਖਮੀ ਹੋ ਗਈ ਸੀ ਨੂੰ ਗੰਭੀਰ ਹਾਲਤ ਦੇ ਚਲਦਿਆਂ ਦਿੱਲੀ ਵਿਖੇ ਹਸਪਤਾਲ ਰੈਫਰ ਕੀਤਾ ਗਿਆ । ਦੱਸਣਯੋਗ ਹੈ ਕਿ ਦੋਵੇਂ ਭੈਣਾਂ ਆਪਣੇ ਕਾਲਜ ਤੋਂ ਵਾਪਸ ਘਰ ਜਾ ਰਹੀਆਂ ਸਨ ।

ਲੋਕਾਂ ਨੇ ਭੱਜ ਰਹੇ ਚਾਲਕ ਨੂੰ ਪਕੜ ਕੀਤਾ ਪੁਲਸ ਹਵਾਲੇ

ਸੋਨੀਪਤ ਵਿਖੇ ਵਾਪਰੇ ਸੜਕ ਹਾਦਸੇ (Road accidents) ਤੋਂ ਬਾਅਦ ਪਿਕਅੱਪ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸਿ਼ਸ਼ ਕੀਤੀ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ । ਪੁਲਸ ਵਲੋਂ ਟਰੱਕ ਚਾਲਕ ਤੋਂ ਸੜਕ ਹਾਦਸੇ ਸਬੰਧੀ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।

ਟਰੱਕ ਦੀ ਜਬਰਦਸਤ ਟੱਕਰ ਲੱਗਣ ਕਾਰਨ ਟੈ੍ਫਿਕ ਪੁਲਸ ਮੁਲਾਜਮ ਦੀ ਮੌਤ

0
Kagigund Accident

ਕਾਜ਼ੀਗੰਡ, 19 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਕਾਜ਼ੀਗੰਡ ਵਿਖੇ ਇਕ ਟਰੱਕ ਦੀ ਜਬਰਦਸਤ ਟੱਕਰ ਲੱਗਣ ਕਾਰਨ ਟੈ੍ਫਿਕ ਪੁਲਸ ਮੁਲਾਜਮ ਦੀ ਮੌਤ (Death) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਪੁਲਸ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਲਗਾਮ ਜਿਲੇ ਦੇ ਕਾਜੀਗੰਡ ਖੇਤਰ ਵਿਖੇ ਜੋ ਇਕ ਟਰੱਕ ਵਲੋਂ ਟੱਕਰ ਮਾਰ ਦਿੱਤੇ ਜਾਣ ਦੇ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਇਕ ਟੈ੍ਫਿਕ ਪੁਲਸ ਮੁਲਾਜਮ ਦੀ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਵਿਚ ਪੁਲਸ ਮੁਲਾਜਮ ਦੀ ਪਛਾਣ ਮੁਸ਼ਤਾਕ ਅਹਿਮਦ ਦੇ ਤੌਰ ‘ਤੇ ਹੋਈ ਹੈ ।

ਕਿਸ ਤਰ੍ਹਾਂ ਵਾਪਰਿਆ ਸੜਕ ਹਾਦਸਾ

ਪੁਲਸ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਕਤ ਟੈ੍ਫਿਕ ਪੁਲਸ ਮੁਲਾਜਮ ਜਿਸ ਵੇਲੇ ਕਾਜੀਗੰਡ ਦੇ ਸ਼ਾਮਪੁਰਾ ਪੁੱਲ ਨੇੜੇ ਮੌਜੂਦ ਸੀ ਤਾਂ ਤੇਜ ਰਫ਼ਤਾਰ ਟਰੱਕ (Speeding truck) ਜੋ ਕਿ ਬੇਕਾਬੂ ਹੋ ਗਿਆ ਸੀ ਨੇ ਪੁਲਸ ਅਧਿਕਾਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੁਲਸ ਮੁਲਾਜਮ ਜਖਮੀ ਹੋ ਗਿਆ ਸੀ ਪਰ ਇਲਾਜ ਲਈ ਹਸਪਤਾਲ ਵਿਖੇ ਲਿਜਾਉਣ ਦੌਰਾਨ ਉਸਦੀ ਮੌਤ ਹੋ ਗਈ । ਪੁਲਸ ਨੇ ਟਰੱਕ ਚਾਲਕ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪੁਲਸ ਤੇ ਮਹਿਲਾ ਕਮਿਸ਼ਨ ਨੇ ਕੀਤੀ ਗੁਰੂਗ੍ਰਾਮ ਵਿੱਚ ਸਪਾ ਸੈਂਟਰਾਂ ਉੱਤੇ ਛਾਪੇਮਾਰੀ

0
Gurugram Raid

ਹਰਿਆਣਾ, 19 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਬੀਤੀ ਰਾਤ ਇਕ ਮਾਲ ਵਿਚ ਚੱਲ ਰਹੇ ਸਪਾ ਸੈਂਟਰਾਂ ‘ਤੇ ਪੁਲਸ ਅਤੇ ਮਹਿਲਾ ਕਮਿਸ਼ਨ ਵਲੋਂ ਛਾਪੇਮਾਰੀ (Raid) ਕੀਤੀ ਗਈ ਹੈ ।

ਕਿੰਨੇ ਸਪਾ ਸੈਂਟਰਾਂ ‘ਤੇ ਕੀਤੀ ਗਈ ਹੈ ਛਾਪੇਮਾਰੀ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ (Gurugram) ਦੇ ਮਾਲ ਵਿਖੇ ਬਣੇ ਸਪਾ ਸੈਂਟਰਾਂ ‘ਤੇ ਪੁਲਸ ਅਤੇ ਰਾਜ ਮਹਿਲਾ ਕਮਿਸ਼ਨ (Police and State Women’s Commission) ਵਲੋਂ ਮਿਲ ਕੇ ਛਾਪੇਮਾਰੀ ਕੀਤੀ ਗਈ ਹੈ ਵਾਲੇ ਕੁੱਲ ਸਪਾ ਸੈਂਟਰਾਂ (Spa centers) ਦੀ ਗਿਣਤੀ 18 ਹੈ । ਦੱਸਣਯੋਗ ਹੈ ਕਿ ਬੀਤੀ ਰਾਤ 10 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲੇ ਇਸ ਛਾਪੇਮਾਰੀ ਪ੍ਰੋਗਰਾਮ ਦਾ ਮੁੱਖ ਕਾਰਨ ਸਪਾ ਸੈਂਟਰਾਂ ਦੀ ਆੜ੍ਹ ਵਿਚ ਦੇਹ ਵਪਾਰ ਦੇ ਕੰਮ ਦਾ ਚੱਲਣਾ ਹੈ ।

ਕਿੰਨੀਆਂ ਮਹਿਲਾਵਾਂ ਤੇ ਕਿੰਨੇ ਪੁਰਸ਼ਾਂ ਲਿਆ ਗਿਆ ਹਿਰਾਸਤ ਵਿਚ

ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਛਾਪੇਮਾਰੀ ਦੌਰਾਨ ਜਿਨ੍ਹਾਂ 18 ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਦੌਰਾਨ ਕੁੱਲ 30 ਔਰਤਾਂ ਅਤੇ 20 ਮਰਦਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਉਕਤ ਪਕੜੇ ਗਏ ਸਮੁੱਚੇ ਵਿਅਕਤੀ ਛਾਪੇਮਾਰੀ ਦੌਰਾਨ ਇਤਰਾਜਯੋਗ ਹਾਲਤ ਵਿਚ ਪਾਏ ਗਏ ਸਨ ।

ਕਾਰ-ਮੋਟਰਸਾਈਕਲ ਟੱਕਰ ਵਿਚ ਤਿੰਨ ਵਿਅਕਤੀਆਂ ਦੀ ਹੋਈ ਮੌਤ

0
Road Accident

ਰਾਜਸਥਾਨ, 19 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਭੀਲਵਾੜਾ ਵਿਖੇ ਕਾਰ-ਮੋਟਰਸਾਈਕਲ ਦੀ ਟੱਕਰ ਦੌਰਾਨ ਵਾਪਰੇ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਤਿੰਨੋਂ ਜਣੇ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਭੀਲਵਾੜਾ ਵਿਖੇ ਵਾਪਰੇ ਕਾਰ-ਮੋਟਰਸਾਈਕਲ ਸੜਕ ਹਾਦਸੇ (Road accidents) ਵਿਚ ਜੋ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਵਿਚ ਤਿੰਨੋਂ ਮ੍ਰਿਤਕਾਂ ਦੀ ਪਛਾਣ ਪਿੰਡ ਰੂਪਾਹੇਲੀ ਦੇ ਵਸਨੀਕ 67 ਸਾਲਾ ਭਗਵਾਨ, 53 ਸਾਲਾ ਦੇਊ ਬਗਾਰੀਆ ਅਤੇ 24 ਸਾਲਾ ਰਤਨ ਬਗਾਰੀਆ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਟੱਕਰ ਇੰਨੀ ਜਬਰਦਸਤ ਸੀ ਕਿ ਮੋੋਟਰਸਾਈਕਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਕਾਰ ਚਾਲਕ ਕਾਰ ਘਟਨਾ ਵਾਲੀ ਥਾਂ ਤੇ ਛੱਡ ਮੌਕੇ ਤੋਂ ਫਰਾਰ ਹੋ ਗਿਆ ।

ਕੀ ਦੱਸਿਆ ਥਾਣੇ ਦੇ ਐਸ. ਐਚ. ਓ. ਨੇ

ਉਕਤ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਹਾਊਸ ਅਫ਼ਸਰ ਜੈ ਸੁਲਤਾਨ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਤਿੰਨ ਵਿਅਕਤੀ ਉੱਛਲ ਕੇ ਕਾਰ ਦੇ ਅਗਲੇ ਸ਼ੀਸ਼ੇ ‘ਤੇ ਜਾ ਡਿੱਗੇ । ਜਿਸ ਕਾਰਨ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਗੰਭੀਰ ਸੱਟਾਂ (Serious injuries) ਲੱਗੀਆਂ ਅਤੇ ਉਨ੍ਹਾਂ ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਸੜਕ ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ । ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਬਿਗੋਦ ਕਮਿਊਨਿਟੀ ਹੈਲਥ ਸੈਂਟਰ ਦੇ ਮੁਰਦਾਘਰ ਵਿੱਚ ਰਖਵਾਇਆ ।

ਪੁਲਸ ਕਰ ਰਹੀ ਕਾਰ ਚਾਲਕ ਦੀ ਭਾਲ

ਸਟੇਸ਼ਨ ਹਾਊਸ ਅਫ਼ਸਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ । ਪੁਲਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ । ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਕਾਰ ਕੋਟਾ ਵਾਲੇ ਪਾਸਿਓਂ ਆ ਰਹੀ ਸੀ, ਜਦੋਂ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋਈ ਤਾਂ ਧਮਾਕੇ ਵਰਗੀ ਤੇਜ਼ ਆਵਾਜ਼ ਸੁਣਾਈ ਦਿੱਤੀ ।

ਪੰਜ ਸਾਲਾ ਬੱਚੇ ਨਾਲ ਦੁਸ਼ਕਰਮ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ

0
Hoshiarpur Court

ਹੁਸਿਆਰਪੁਰ, 18 ਸਤੰਬਰ 2026 : ਪੰਜਾਬ ਦੇੇ ਜਿਲਾ ਹੁਸਿਆਰਪੁਰ (Hoshiarpur) ਵਿਖੇ ਪੰਜ ਸਾਲਾ ਮਾਸੂਮ ਬੱਚੇ ਕਤਲ ਅਤੇ ਦੁਸ਼ਕਰਮ ਮਾਮਲੇ ਵਿਚ ਅਦਾਲਤ ਵਲੋਂ ਦੋਸ਼ੀ ਨੂੰ ਮੌਤ ਦੀ ਸਜ਼ਾ (Death penalty) ਸੁਣਾਈ ਗਈ ਹੈ ।

ਕੌਣ ਹੈ ਇਹ ਦੋਸ਼ੀ

ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਵਿਖੇ ਜੋ ਅਦਾਲਤ (Court) ਵਲੋਂ ਪੰਜ ਸਾਲਾ ਮਾਸੂਮ ਬੱਚੇ ਹਰਵੀਰ ਸਿੰਘ ਦੇ ਨਾਲ ਦੁਸ਼ਕਰਮ ਅਤੇ ਕਤਲ (Rape and Murder) ਕੀਤੇ ਜਾਣ ਦੇ ਮਾਮਲੇ ਵਿਚ ਜੋ ਸਬੰਧਤ ਵਿਅਕਤੀ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਫ਼ੈਸਲਾ ਸੁਣਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ ਦੀ ਪਛਾਣ ਨਾਨਕ ਯਾਦਵ ਦੇ ਤੌਰ ‘ਤੇ ਹੋਈ ਹੈ ।

ਕੀ ਮੰਗ ਕੀਤੀ ਗਈ ਹੈ ਪਰਿਵਾਰ ਵਲੋਂ

ਪ੍ਰਾਪਤ ਸੂਚਨਾ ਮੁਤਾਬਕ ਉਕਤ ਕੇਸ ਦੀ ਪੀੜ੍ਹਤ ਪੱਖ ਵਲੋਂ ਅਗਵਾਈ ਕਰ ਰਹੇ ਐਡਵੋਕੇਟ ਅਸ਼ਵਨੀ ਕੁਮਾਰ ਵਰਮਾ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜਦੋਂ ਵੀ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਉਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ । ਦੱਸਣਯੋਗ ਹੈ ਕਿ ਉਕਤ ਐਡਵੋਕੇਟ ਵਰਮਾ ਉਹ ਐਡਵੋਕੇਟ ਹਨ ਜਿਨ੍ਹਾਂ ਕੇਸ ਲਈ ਪੀੜ੍ਹਤ ਪਰਿਵਾਰ ਤੋਂ ਕੋੋਈ ਵੀ ਫੀਸ ਚਾਰਜ ਨਾ ਕਰਦਿਆਂ ਸਮੁੱਚਾ ਕੇਸ ਕੋਰਟ ਵਿਚ ਆਪਣੇ ਪੱਧਰ ‘ਤੇ ਲੜਿਆ ਹੈ ।

ਦਿੱਲੀ ਵਿਖੇ ਸਾਈਬਰ ਅਪਰਾਧ ਗਿਰੋਹ ਦਾ ਦਿੱਲੀ ਪੁਲਸ ਨੇ ਕੀਤਾ ਪਰਦਾਫਾਸ਼

0
Cyber Fraud

ਨਵੀਂ ਦਿੱਲੀ, 18 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਦਿੱਲੀ ਪੁਲਸ ਵਲੋਂ ਸਾਈਬਰ ਅਪਰਾਧ ਗਿਰੋਹ (Cybercrime gangs) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਵਿਖੇ ਜੋ ਦਿੱਲੀ ਪੁਲਸ ਵਲੋਂ ਸਾਈਬਰ ਅਪਰਾਧ ਗਿਰੋਹ ਦਾ ਪਰਦਫਾਸ਼ ਕਰਦਿਆਂ ਤਿੰਨ ਕਾਲ ਸੈਂਟਰਾਂ ‘ਤੇ ਰੇਡ ਕੀਤੀ ਗਈ ਹੈ ਤਹਿਤ ਉਥੇ ਕੰਮ ਕਰਦੇ 23 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਗਿਰੋਹ ਸੇਵਾਵਾਂ ਪ੍ਰਦਾਨ ਕਰਨ ਦੇ ਨਾਮ ਹੇਠ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨਾਲ ਧੋਖਾਧੜੀ ਕਰਨ ਦਾ ਕੰਮ ਕਰਦਾ ਸੀ ।

ਕੀ ਕੀ ਬਰਾਮਦ ਕੀਤਾ ਗਿਆ ਹੈ ਕਾਲ ਸੈਂਟਰਾਂ ਵਿਚੋਂ

ਪ੍ਰਾਪਤ ਸੂਚਨਾ ਮੁਤਾਬਕ ਪੱਛਮੀ ਦਿੱਲੀ ਵਿਖੇ ਦਿੱਲੀ ਪੁਲਸ (Delhi Police) ਵਲੋਂ ਹਰੀ ਨਗਰ ਅਤੇ ਕੀਰਤੀ ਨਗਰ ਵਿਚ ਜੋ ਤਿੰਨ ਕਾਲ ਸੈਂਟਰਾਂ ‘ਤੇ ਛਾਪੇਮਾਰੀ ਕਰਕੇ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੌਰਾਨ ਪਕੜੇ ਗਏ ਵਿਅਕਤੀਆਂ ਕੋਲੋਂ ਦਫ਼ਤਰ ਵਿਚੋਂ ਦੋ ਕਾਰਾਂ, 27 ਲੈਪਟਾਪ, 27 ਆਈਫੋਨ ਅਤੇ ਕਈ ਹੋਰ ਡਿਵਾਈਸਾਂ ਬਰਾਮਦ ਕੀਤੀਆਂ ਗਈਆਂ ਹਨ । ਇਸ ਸਬੰਧ ਵਿੱਚ ਦੋ ਮਾਮਲੇ ਦਰਜ (Cases registered) ਕੀਤੇ ਗਏ ਹਨ ।

ਕੀ ਜਾਣਕਾਰੀ ਦਿੱਤੀ ਡੀ. ਸੀ. ਪੀ. ਨੇ

ਦਿੱਲੀ ਪੁਲਸ ਅਨੁਸਾਰ ਦੋਸ਼ੀ ਇੱਕ ਸੰਗਠਿਤ ਗਿਰੋਹ ਚਲਾ ਰਹੇ ਸਨ ਅਤੇ ਲਗਭਗ ਦੋ ਮਹੀਨਿਆਂ ਤੋਂ ਸਰਗਰਮ ਸਨ । ਉਹ ਸੇਵਾਵਾਂ ਪ੍ਰਦਾਨ ਕਰਨ ਦੇ ਨਾਮ ਹੇਠ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨਾਲ ਧੋਖਾਧੜੀ ਕਰ ਰਹੇ ਸਨ । ਡੀ. ਸੀ. ਪੀ. ਨੇ ਕਿਹਾ ਕਿ ਦੋਸ਼ੀ ਕਾਲ ਸੈਂਟਰ ਵਿੱਚ ਕੰਮ ਕਰਦੇ ਸਨ । ਉਨ੍ਹਾਂ ਕਿਹਾ ਕਿ ਗਿਰੋਹ ਦੁਆਰਾ ਧੋਖਾਧੜੀ ਕੀਤੇ ਗਏ ਲੋਕਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ।

ਕਾਊਂਟਰ ਇੰਟੈਲੀਜੈਂਸ ਨੇ ਨੌਜਵਾਨ ਨੂੰ ਕੀਤਾ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ

0
Arrest Boy

ਫ਼ਰੀਦਕੋਟ, 18 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਵਿਖੇ ਕਾਊਂਟਰ ਇੰਟੈਲੀਜੈਂਸ ਵਲੋਂ ਇਕ ਨੌਜਵਾਨ ਨੂੰ ਦੋ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਕਾਊਂਟਰ ਇੰਟੈਲੀਜ਼ੈਂਸ (Counter-intelligence) ਵਲੋਂ ਜਿਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਦੋ ਗ੍ਰਨੇਡ ਬਰਾਮਦ ਹੋਏ ਹਨ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਵਾਸੀ ਨਵਜੋਤ ਸਿੰਘ ਉਰਫ ਨਵ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਕੈਨੇਡਾ ਤੋਂ ਪੀ. ਆਰ. ਪ੍ਰਾਪਤ ਹੈ । ਪੁਲਸ ਦਾ ਇਹ ਵੀ ਦਾਅਵਾ ਹੈ ਕਿ ਡਰੋਨ ਰਾਹੀਂ ਵਿਸਫੋਟਕ ਸਮੱਗਰੀ ਮੰਗਵਾਈ ਗਈ ਸੀ ।

ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਕਾਊਂਟਰ ਇੰਟੈਲੀਜੈਂਸ ਵੱਲੋਂ ਨੇਹਰੂ ਸਟੇਡੀਅਮ ਦੇ ਨੇੜੇ ਕਾਰਵਾਈ ਕਰਦਿਆਂ ਜਿਸ ਨੌਜਵਾਨ ਨੂੰ ਗ੍ਰਨੇਡਾਂ (Grenades) ਸਮੇਤ ਕਾਬੂ ਕੀਤਾ ਗਿਆ ਵਾਲੇ ਮਾਮਲੇ ਵਿੱਚ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਫਾਜਿਲਕਾ ਵਿੱਚ ਐਕਸਪਲੋਸਿਵ ਸਬਸਟੈਂਸ ਐਕਟ ਅਤੇ ਯੂ. ਏ. ਪੀ. ਏ. ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਹੈ ।

`ਯੁੱਧ ਨਸ਼ਿਆਂ ਵਿਰੁੱਧ` ਤਹਿਤ ਨਸ਼ਾ ਸਮੱਗਲਿੰਗ ਖਿ਼ਲਾਫ਼ ਕਾਰਵਾਈ ਜਾਰੀ : ਪੰਨੂ

0
Baltej Pannu

ਚੰਡੀਗੜ੍ਹ, 18 ਸਤੰਬਰ 2026 : ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਆਖਿਆ ਹੈ ਕਿ ਯੁੱਧ ਨਸਿ਼ਆਂ ਵਿਰੁੱਧ ਤਹਿਤ ਨਸ਼ਾ ਸਮੱਗਲਿੰਗ ਖਿਲਾਫ਼ ਕਾਰਵਾਈ ਜਾਰੀ ਹੈ ।

ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸਿਆਸੀ ਮੁਹਿੰਮ : ਬਲਤੇਜ

ਆਮ `ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ (Baltej Pannu) ਨੇ ਭਾਜਪਾ ਦੀ ਪ੍ਰਸਤਾਵਿਤ ‘ਨਸ਼ਾ ਮੁਕਤ ਪੰਜਾਬ ਯਾਤਰਾ`ਨੂੰ ਸਿਆਸੀ ਮੁਹਿੰਮ ਕਰਾਰ ਦਿੰਦਿਆਂ ਉਸ ਦੇ ਪੰਜਾਬ ਸਰਕਾਰ (Government of Punjab) ‘ਚ 2007 ਤੋਂ 2017 ਤੱਕ ਦੇ ਕਾਰਜਕਾਲ ‘ਤੇ ਸਵਾਲ ਉਠਾਏ । ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ‘ਚ ‘ਚਿੱਟਾ`ਸੰਕਟ ਉੱਭਰਿਆ ਅਤੇ ਫੈਲਿਆ, ਉਦੋਂ ਭਾਜਪਾ ਸੱਤਾ ‘ਚ ਭਾਈਵਾਲ ਸੀ । ਅਜਿਹੇ ‘ਚ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਨਸਿ਼ਆਂ ਖਿਲਾਫ਼ ਅਜਿਹੀ ਮੁਹਿੰਮ ਕਿਉਂ ਨਹੀਂ ਚਲਾਈ ਗਈ ।

ਜਾਂਚ ਵਿਚ ਨਾਮ ਸਾਹਮਣੇ ਆਉਣ ‘ਤੇ ਆਖਰ ਕਿਊਂ ਰੋਕੀ ਗਈ ਈ. ਡੀ. ਦੀ ਜਾਂਚ

ਪੰਨੂ ਨੇ ਦੋਸ਼ ਲਾਇਆ ਕਿ ਜਦੋਂ ਜਾਂਚ ‘ਚ ਨਾਂ ਸਾਹਮਣੇ ਆ ਰਹੇ ਸਨ ਤਾਂ ਈ. ਡੀ. ਦੀ ਜਾਂਚ ਕਿਉਂ ਰੋਕੀ ਗਈ ਅਤੇ ਅਧਿਕਾਰੀ ਨਿਰੰਜਨ ਸਿੰਘ ਦਾ ਤਬਾਦਲਾ ਕਿਉਂ ਕੀਤਾ ਗਿਆ । ਪੰਨੂ ਨੇ ਕਿਹਾ ਕਿ ਪੰਜਾਬ ਦੇ ਸੰਵੇਦਨਸ਼ੀਲ ਜ਼ਿਲੇ ਸਰਹੱਦ ਨਾਲ ਲੱਗਦੇ ਹਨ ਅਤੇ ਨਸ਼ੇ ਦੀ ਸਮੱਗਲਿੰਗ ਰੋਕਣ ‘ਚ ਬੀ. ਐੱਸ. ਐੱਫ. ਅਤੇ ਕੇਂਦਰ ਦੀ ਭੂਮਿਕਾ ਮਹੱਤਵਪੂਰਨ ਹੈ । ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਸਰਹੱਦ ਪਾਰੋਂ ਨਸਿ਼ਆਂ ਦੀ ਸਮੱਗਲਿੰਗ ਰੋਕਣ ਲਈ ਕੇਂਦਰ ਅਤੇ ਬੀ. ਐੱਸ. ਐੱਫ. ਕੀ ਕਦਮ ਚੁੱਕ ਰਹੇ ਹਨ ।

ਪੰਜਾਬ ਵਿਚ ਬਣਾਏ ਜਾਣੇ ਹਨ 3100 ਖੇਡ ਮੈਦਾਨ

ਉਨ੍ਹਾਂ ਕਿਹਾ ਕਿ 2022 ‘ਚ ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਸਰਕਾਰ ਨੇ ‘ਯੁੱਧ ਨਸਿ਼ਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਪੁਲਸ ਨਸ਼ਾ ਸਮੱਗਲਿੰਗ ਨੈੱਟਵਰਕ ਖਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ । ਉਨ੍ਹਾਂ ਐਂਟੀ-ਡਰੋਨ ਸਿਸਟਮ ਲਾਏ ਜਾਣ ਦਾ ਵੀ ਜਿ਼ਕਰ ਕੀਤਾ ।

ਪੰਨੂ ਨੇ ਪੰਜਾਬ ‘ਚ ਖੇਡ ਗਤੀਵਿਧੀਆਂ ਨੂੰ ਨਸ਼ੇ ਦੇ ਖਿ਼ਲਾਫ਼ ਜਾਗਰੂਕਤਾ ਦਾ ਮਾਧਿਅਮ ਦੱਸਦਿਆਂ ਕਿਹਾ ਕਿ ‘ਬਠਿੰਡਾ ਯੂਥ ਰਨ`’ਚ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ । ਉਨ੍ਹਾਂ ਅਨੁਸਾਰ ਸੂਬੇ ‘ਚ 3100 ਖੇਡ ਮੈਦਾਨ ਬਣਾਏ ਗਏ ਹਨ, ਜਿਨ੍ਹਾਂ ‘ਚੋਂ ਕਰੀਬ 750 ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ ।

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਜਾਰੀ : ਸੌਂਦ

0
Tarunpreet Saund

ਚੰਡੀਗੜ੍ਹ, 18 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਵਿਚ ਸ਼ਰਧਾਲੂਆਂ ਵਲੋਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨੇ ਜਾਰੀ ਹਨ ।

ਕਿੰਨੇ ਸ਼ਰਧਾਲੂਆਂ ਕਰ ਚੁੱਕੇ ਹਨ ਧਾਰਮਿਕ ਅਸਥਾਨਾਂ ਦੇ ਦਰਸ਼ਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Saund) ਨੇ ਦੱਸਿਆ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ`ਦੇ ਤਹਿਤ 5,10,807 ਸ਼ਰਧਾਲੂਆਂ ਨੂੰ ਨੇ ਸੂਬੇ ਅਤੇ ਸੂਬੇ ਤੋਂ ਬਾਹਰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ ਹਨ । ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮਕਸਦ ਧਾਰਮਿਕ ਅਸਥਾਨਾਂ ਦੇ ਦਰਸ਼ਨ (Visits to religious places) ਕਰਨ ਦੇ ਚਾਹਵਾਨ ਬਜ਼ੁਰਗ ਨਾਗਰਿਕਾਂ ਨੂੰ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਾ ਹੈ । ਇਸ ਸਕੀਮ ਦੇ ਤਹਿਤ ਉਨ੍ਹਾਂ ਨੂੰ ਮੁਫ਼ਤ ਯਾਤਰਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ।

ਕਿੰਨੇ ਏ. ਸੀ. ਬਸਾਂ ਚਲਾਈਆਂ ਜਾ ਰਹੀਆਂ ਹਨ

ਸੌਂਦ ਨੇ ਕਿਹਾ ਮੌਜੂਦਾ ਸਮੇਂ ਵਿਚ ਇਸ ਸਕੀਮ ਦੇ ਤਹਿਤ 95 ਏ. ਸੀ. ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 12,485 ਚੱਕਰ ਪੂਰੇ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਇਸ ਦੇ ਪਹਿਲੇ ਪੜਾਅ ਦੌਰਾਨ ਲੱਗਭਗ 4 ਲੱਖ ਸ਼ਰਧਾਲੂਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੀ ਯਾਤਰਾ ਕੀਤੀ । ਉਨ੍ਹਾਂ ਕਿਹਾ ਕਿ 12 ਅਗਸਤ 2026 ਨੂੰ ਇਸ ਸਕੀਮ ਦਾ ਵਿਸਤਾਰ ਕਰਦਿਆਂ ਇਸ ‘ਚ ਹੋਰ ਧਾਰਮਿਕ ਅਸਥਾਨਾਂ, ਜਿਵੇਂ ਸ਼੍ਰੀ ਖਾਟੂ ਸ਼ਿਆਮ-ਸਾਲਾਸਰ ਬਾਲਾਜੀ ਧਾਮ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵਰਿੰਦਾਵਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।

ਗੋਰਖਪੁਰ `ਚ ਬੀ. ਐੱਸ. ਸੀ. ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

0
Gorakhpur Murder

ਗੋਰਖਪੁਰ, 18 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਗੋਰਖਪੁਰ ਵਿਖੇ ਅੱਜ ਤੜਕਸਾਰ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਿਲੇ (Gorakhpur district) ਦੇ ਬਾਂਸਗਾਓਂ ਥਾਣਾ ਖੇਤਰ ਦੇ ਜਯੰਤੀਪੁਰ ਪਿੰਡ ‘ਚ ਜੋ ਤੜਕੇ ਘਰ ਦੇ ਬਾਹਰ ਵਰਾਂਡੇ ‘ਚ ਸੁੱਤੇ 19 ਸਾਲਾ ਬੀ. ਐੱਸ. ਸੀ. ਪਹਿਲੇ ਸਾਲ ਦੇ ਵਿਦਿਆਰਥੀ ਦਾ ਕਥਿਤ ਤੌਰ ‘ਤੇ ਚਾਕੂ ਮਾਰ (Stab) ਕੇ ਕਤਲ ਕਰ ਦਿੱਤਾ ਗਿਆ ਵਿਚ ਨੌਜਵਾਨ ਦੀ ਪਛਾਣ ਸ਼ੁਭਮ ਮਿਸ਼ਰਾ ਦੇ ਤੌਰ ਤੇ ਹੋਈ ਹੈ ।

ਕੀ ਦੱਸਿਆ ਪੁਲਸ ਨੇ

ਯੂ. ਪੀ. ਪੁਲਸ ਅਨੁਸਾਰ ਘਟਨਾ ਦੇ ਸਮੇਂ ਉਹ ਘਰ ‘ਚ ਇਕੱਲਾ ਸੀ । ਪੁਲਸ ਨੇ ਦੱਸਿਆ ਕਿ ਸ਼ੁਭਮ ਬੁੱਧਵਾਰ ਰਾਤ ਭੋਜਨ ਕਰਨ ਤੋਂ ਬਾਅਦ ਘਰ ਦੇ ਬਾਹਰ ਵਰਾਂਡੇ ‘ਚ ਸੌਣ ਚਲਾ ਗਿਆ ਸੀ । ਸਵੇਰੇ ਲੱਗਭਗ 5 ਵਜੇ ਅਣਪਛਾਤੇ ਹਮਲਾਵਰ ਨੇ ਕਥਿਤ ਤੌਰ ‘ਤੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ।

ਪਿੰਡ ਵਾਸੀ ਜਖਮੀ ਹਾਲਤ ਵਿਚ ਲੈ ਗਏ ਸਨ ਨੌਜਵਾਨ ਨੂੰ ਹਸਪਤਾਲ

ਬਾਅਦ ‘ਚ ਪਿੰਡ ਵਾਸੀਆਂ ਨੇ ਉਸ ਨੂੰ ਜ਼ਖਮੀ ਹਾਲਤ ‘ਚ ਦੇਖਿਆ ਅਤੇ ਪ੍ਰਾਇਮਰੀ ਸਿਹਤ ਕੇਂਦਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸੂਚਨਾ ਮਿਲਣ ‘ਤੇ ਖਜਨੀ ਦੇ ਖੇਤਰ-ਅਧਿਕਾਰੀ ਅਨੁਜ ਸਿੰਘ ਫਾਰੈਂਸਿਕ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਸਬੂਤ ਇਕੱਠੇ ਕੀਤੇ ।