ਪ੍ਰੇਮਿਕਾ ਨੂੰ ਗੋਲੀ ਮਾਰਨ ਤੋਂ ਬਾਅਦ ਪ੍ਰੇਮੀ ਨੇ ਖੁਦ ਨੂੰ ਵੀ ਮਾਰੀ ਗੋਲੀ

0
30
Killed

ਖੰਨਾ, 2 ਜੁਲਾਈ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਦੇ ਇਕ ਹੋਟਲ ਵਿਚ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰਨ (shoot) ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਗਿਆ ।

ਘਟਨਾ ਵਾਲੀ ਥਾਂ ਤੋਂ ਪਿਸਤੌਲ ਵੀ ਹੋਇਆ ਹੈ ਬਰਾਮਦ

ਖੰਨਾ ਸ਼ਹਿਰ ਵਿਚ ਸਥਿਤ ਇਕ ਹੋਟਲ ਦੇ ਇਕ ਕਮਰੇ ਵਿਚ ਇਕ ਨੌਜਵਾਨ ਅਤੇ ਲੜਕੀ ਦੀਆਂ ਗੋਲੀਆਂ ਲੱਗੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਘਟਨਾ ਸਥਾਨ ਤੋਂ ਪਿਸਤੌਲ ਵੀ ਬਰਾਮਦ ਹੋਇਆ ਹੈ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਦੋਵੇਂ ਅੱਜ ਤੜਕੇ ਹੋਟਲ ਵਿਚ ਆਏ ਸਨ ਅਤੇ ਕਮਰਾ ਕਿਰਾਏ ‘ਤੇ ਲਿਆ ਸੀ। ਕਾਫ਼ੀ ਸਮੇਂ ਤਕ ਕਮਰੇ ਵਿਚੋਂ ਕੋਈ ਹਰਕਤ ਨਾ ਹੋਣ ‘ਤੇ ਹੋਟਲ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹਣ ਦੀ ਕੋਸਿ਼ਸ਼ ਕੀਤੀ । ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੂੰ ਤੋੜਿਆ ਗਿਆ, ਜਿਸ ਤੋਂ ਬਾਅਦ ਕਮਰੇ ਅੰਦਰ ਦੋਵਾਂ ਦੀਆਂ ਖੂਨ ਨਾਲ ਲੱਥਪਥ ਲਾਸ਼ਾਂ (Blood-soaked corpses) ਮਿਲੀਆਂ ।

ਕੀ ਦੱਸਿਆ ਡੀ. ਐਸ. ਪੀ. ਖੰਨਾ ਵਿਨੋਦ ਕੁਮਾਰ ਨੇ

ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਡੀ. ਐੱਸ. ਪੀ. ਖੰਨਾ ਵਿਨੋਦ ਕੁਮਾਰ ਨੇ ਦੱਸਿਆ ਕਿ ਹੋਟਲ ਦੇ ਕਮਰਾ ਨੰਬਰ-104 ਵਿਚੋਂ ਦੋ ਲਾਸ਼ਾਂ ਮਿਲਣ ਦੀ ਜਾਣਕਾਰੀ ਮਿਲੀ ਸੀ । ਇਸ ‘ਤੇ ਉਹ, ਐੱਸ. ਐੱਚ. ਓ. ਕੁਲਵਿੰਦਰ ਬੇਦੀ ਪੁਲਸ ਪਾਰਟੀ ਅਤੇ ਫੋਰੈਂਸਿਕ ਟੀਮ (Forensic team) ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਨੇੜਿਓਂ ਇਕ ਪਿਸਤੌਲ ਬਰਾਮਦ ਕੀਤਾ ਗਿਆ ਅਤੇ ਦੋਵਾਂ ਦੇ ਸਿਰ ਵਿਚ ਗੋਲੀ ਲੱਗੀ ਹੋਈ ਹੈ ।

ਕੌਣ ਹਨ ਦੋਵੇਂ ਜਣੇ

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਕੋਲੋਂ ਮਿਲੇ ਮੋਬਾਈਲ ਫੋਨ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਪਤਨੀ ਤੇਜਿੰਦਰ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਹਰਪ੍ਰੀਤ ਕੌਰ ਦਾ 8 ਸਾਲ ਪਹਿਲਾਂ ਤੇਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ । ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ ਸਿੰਘ, ਵਾਸੀ ਮਖੂ ਵਜੋਂ ਹੋਈ ਹੈ, ਜੋ ਕਿ ਵਿਆਹਿਆ ਹੋਇਆ ਹੈ ਅਤੇ ਉਸ ਦਾ ਵੀ 8 ਸਾਲ ਦਾ ਪੁੱਤਰ ਹੈ । ਦੋਵੇਂ ਮ੍ਰਿਤਕ ਆਪਸ ਵਿਚ ਰਿਲੇਸ਼ਨਸ਼ਿਪ ਵਿਚ ਸਨ । ਪੁਲਸ ਦੀ ਮੁੱਢਲੀ ਜਾਂਚ ਵਿਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਲੜਕੀ ਨੂੰ ਗੋਲੀ ਮਾਰੀ ਅਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਈ ।

ਪੋਸਟਮਾਰਟਮ ਕਰਵਾ ਕੇ ਕੀਤੀ ਜਾਵੇਗੀ ਅਗਲੀ ਕਾਰਵਾਈ

ਡੀ. ਐੱਸ. ਪੀ. (D. S. P.) ਅਨੁਸਾਰ ਮ੍ਰਿਤਕ ਲੜਕੀ ਦੀ ਖੰਨਾ ਵਿਚ ਰਿਸ਼ਤੇਦਾਰੀ ਹੈ ਅਤੇ ਉਸ ਦਾ ਇੱਥੇ ਆਉਣਾ-ਜਾਣਾ ਸੀ । ਮ੍ਰਿਤਕ ਨੌਜਵਾਨ ਖੰਨਾ ਸਥਿਤ ਰਿਸ਼ਤੇਦਾਰੀ ਵਿਚ ਤਾਏ ਦਾ ਲੜਕਾ ਦੱਸਿਆ ਜਾ ਰਿਹਾ ਹੈ । ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਮ੍ਰਿਤਕਾਂ ਦੇ ਵਾਰਿਸਾਂ ਨੂੰ ਬੁਲਾ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here