Home Blog Page 61

ਕਲਯੁਗੀ ਪੁੱਤ ਨੇ ਮਾਰੀ ਸ਼ਰਾਬ ਪੀਣ ਤੋਂ ਰੋਕਣ ‘ਤੇ ਮਾਂ ਦੇ ਮੱਥੇ ‘ਤੇ ਮਾਰੀ ਗੋਲੀ

0
Shoot

ਉਤਰਾਖੰਡ, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਰਿਸ਼ੀਕੇਸ਼ ਵਿਖੇ ਇਕ ਕਲਯੁਗੀ ਪੁੱਤਰ ਨੇ ਸ਼ਰਾਬ ਪੀਣ ਤੋਂ ਰੋਕਣ ਤੇ ਆਪਣੀ ਮਾਂ ਦੇ ਮੱਥੇ ‘ਤੇ ਗੋਲੀ ਮਾਰ (Shoot) ਦਿੱਤੀ ਹੈ ।

ਕੌਣ ਹੈ ਇਹ ਮਾਂ

ਮਿਲੀ ਜਾਣਕਾਰੀ ਅਨੁਸਾਰ ਰਿਸ਼ੀਕੇਸ਼ ਵਿਖੇ ਇਕ ਮਾਂ ਵਲੋਂ ਜਦੋਂ ਆਪਣੇ ਪੁੱਤਰ ਨੂੰ ਸ਼ਰਾਬ ਪੀਣ ਤੋਂ ਰੋਕਿਆ ਜਾ ਰਿਹਾ ਸੀ ਤਾਂ ਪੁੱਤਰ ਨੇ ਗੁੱਸੇ ਵਿਚ ਆ ਕੇ ਆਪਣੀ ਮਾਂ ਦੇ ਮੱਥੇ ਤੇ ਹੀ ਦੇਸੀ ਪਿਸਤੌਲ (Native pistol) ਨਾਲ ਗੋਲੀ ਮਾਰ ਦਿੱਤੀ ਹੈ । ਜਿਸ ਨਾਲ ਮਹਿਲਾ ਜਿਸਦੀ ਪਛਾਣ ਊਸ਼ਾ ਦੇਵੀ ਦੇ ਤੌਰ ‘ਤੇ ਹੋਈ ਹੈ ਤੇ ਗੋਲੀ ਲੱਗਣ ਨਾਲ ਜਖਮੀ ਮਹਿਲਾ (Injured woman) ਦਾ ਇਲਾਜ ਰਿਸ਼ੀਕੇਸ਼ ਵਿਖੇ ਬਣੇ ਏਮਜ਼ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ ।

ਕੀ ਜਾਣਕਾਰੀ ਦਿੱਤੀ ਗੁਆਂਢੀਆਂ ਨੇ

ਉਪਰੋਕਤ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਆਂਢੀਆਂ ਨੇ ਦੱਸਿਆ ਕਿ ਊਸ਼ਾ ਦੇਵੀ ਅਤੇ ਉਸ ਦੇ ਪੁੱਤਰ ਸੁਮਿਤ ਗੌੜ ਵਿਚਕਾਰ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਤੇ ਜਿਵੇਂ ਹੀ ਝਗੜਾ ਵਧਿਆ, ਸੁਮਿਤ ਨੇ ਆਪਣੀ ਮਾਂ ‘ਤੇ ਦੇਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ । ਗੋਲੀ ਲੱਗਣ ਨਾਲ ਊਸ਼ਾ ਦੇਵੀ ਖੂਨ ਨਾਲ ਲੱਥਪੱਥ ਫਰਸ਼ ‘ਤੇ ਡਿੱਗ ਪਈ । ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਮੌਕੇ ‘ਤੇ ਪਹੁੰਚੇ । ਇਸ ਤੋਂ ਬਾਅਦ ਮੁਲਜ਼ਮ ਆਪਣੀ ਜ਼ਖ਼ਮੀ ਮਾਂ ਨੂੰ ਇਲਾਜ ਲਈ ਏਮਜ਼ ਰਿਸ਼ੀਕੇਸ਼ ਲੈ ਗਿਆ ਪਰ ਹਸਪਤਾਲ ਤੋਂ ਭੱਜ ਗਿਆ । ਰਿਸ਼ੀਕੇਸ਼ ਪੁਲਸ ਨੇ ਊਸ਼ਾ ਦੇਵੀ ਦੇ ਵੱਡੇ ਪੁੱਤਰ ਵੱਲੋਂ ਦਰਜ ਕਰਵਾਈ ਸਿ਼ਕਾਇਤ ਤੋਂ ਬਾਅਦ ਦੋਸ਼ੀ ਸੁਮਿਤ ਗੌੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਪੁੱਛਗਿੱਛ ਦੌਰਾਨ ਕੀ ਸਾਹਮਣੇ ਆਇਆ

ਰਿਸ਼ੀਕੇਸ਼ ਦੀ ਪਸ਼ੂਲੋਕ ਵਿਸਥਾਪਿਤ ਕਲੋਨੀ ਦੀ ਵਸਨੀਕ ਊਸ਼ਾ ਦੇਵੀ ਗੌੜ (63) ਆਪਣੇ ਛੋਟੇ ਪੁੱਤਰ ਸੁਮਿਤ ਗੌੜ (32) ਨਾਲ ਰਹਿੰਦੀ ਹੈ । ਸੁਮਿਤ ਦਾ ਵੱਡਾ ਭਰਾ ਅਮਿਤ ਗੌੜ, ਮਾਜਰੀ ਗ੍ਰਾਂਟ ਵਿੱਚ ਵੱਖਰੇ ਤੌਰ ‘ਤੇ ਰਹਿੰਦਾ ਹੈ । ਗੁਆਂਢੀਆਂ ਨਾਲ ਪੁੱਛਗਿੱਛ ਅਤੇ ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਮਿਤ ਲੰਬੇ ਸਮੇਂ ਤੋਂ ਸ਼ਰਾਬ ਦਾ ਆਦੀ ਹੈ ਅਤੇ ਨਸ਼ੇ ਦੀ ਹਾਲਤ ਵਿੱਚ ਅਕਸਰ ਆਪਣੀ ਮਾਂ ਨਾਲ ਬਦਸਲੂਕੀ ਕਰਦਾ ਅਤੇ ਸਰੀਰਕ ਹਮਲਾ ਕਰਦਾ ਸੀ ।

ਸੁਮਿਤ ਐਤਵਾਰ ਨੂੰ ਵੀ ਆਇਆ ਸੀ ਸ਼ਰਾਬ ਪੀ ਕੇ

ਐਤਵਾਰ ਰਾਤ ਨੂੰ ਸੁਮਿਤ ਆਪਣੀ ਆਦਤ ਅਨੁਸਾਰ ਬਹੁਤ ਜਿ਼ਆਦਾ ਸ਼ਰਾਬ ਪੀ ਕੇ ਘਰ ਪਰਤਿਆ ਤੇ ਘਰ ਪਹੁੰਚਣ ‘ਤੇ ਉਸਦੀ ਮਾਂ ਊਸ਼ਾ ਦੇਵੀ ਨੇ ਉਸਨੂੰ ਸ਼ਰਾਬ ਪੀਣ ਲਈ ਝਿੜਕਿਆ, ਜਿਸ ਨਾਲ ਉਹ ਗੁੱਸੇ ਵਿੱਚ ਆ ਗਿਆ । ਉਸਨੇ ਤੁਰੰਤ ਘਰ ਵਿੱਚ ਲੁਕੋ ਕੇ ਰੱਖੀ ਇੱਕ ਗੈਰ-ਕਾਨੂੰਨੀ 12 ਬੋਰ ਦੀ ਦੇਸੀ ਪਿਸਤੌਲ ਕੱਢੀ ਅਤੇ ਆਪਣੀ ਮਾਂ ‘ਤੇ ਸਿੱਧੀ ਗੋਲੀ ਚਲਾ ਦਿੱਤੀ । ਗੋਲੀ ਊਸ਼ਾ ਦੇਵੀ ਦੇ ਮੱਥੇ ਵਿੱਚ ਲੱਗੀ ਅਤੇ ਉਹ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਜ਼ਮੀਨ `ਤੇ ਡਿੱਗ ਪਈ ।

ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ‘ਸਤਲੁਜ` ਦੀ ਭਾਰਤ ਵਿੱਚ ਸਟ੍ਰੀਮਿੰਗ ਰੋਕੀ ਗਈ

0
Sutlej

ਮੁੰਬਈ, 6 ਜੁਲਾਈ 2026 : ਪੰਜਾਬੀ ਅਦਾਕਾਰ (Punjabi actor) ਦਿਲਜੀਤ ਸਿੰਘ ਦੁਸਾਂਝ ਦੀ ਅਦਾਕਾਰੀ ਵਾਲੀ ਫਿ਼ਲਮ ਸਤਲੁਜ (Film Sutlej) ਦੀ ਹਾਲ ਦੀ ਘੜੀ ਭਾਰਤ ਵਿਚ ਸਟ੍ਰੀਮਿੰਗ ਰੋਕ (Streaming stop) ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਆਖਿਆ ਓ. ਟੀ. ਟੀ. ਪਲੇਟਫਾਰਮ ਜੀ-5 ਨੇ

ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Actor Diljit Dosanjh) ਦੀ ਅਦਾਕਾਰੀ ਵਾਲੀ ਫਿ਼ਲਮ ‘ਸਤਲੁਜ’ ਜਿਸ ਦਾ ਹਾਲ ਦੀ ਘੜੀ ਭਾਰਤ ਵਿਚ ਪ੍ਰਸਾਰਣ ਰੋਕ ਦਿਤਾ ਗਿਆ ਹੈ ਸਬੰਧੀ ਓ. ਟੀ. ਟੀ. ਪਲੇਟਫਾਰਮ ‘ਜ਼ੀ5’ (OTT platform ‘Zee5’) ਨੇ ਇਸ ਸਬੰਧ ਵਿੱਚ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ ਇਹ ਫੈਸਲਾ ਕਾਨੂੰਨੀ ਅਤੇ ਨਿਯਮਤ ਲੋੜਾਂ ਦੀ ਪਾਲਣਾ ਕਰਦਿਆਂ ਲਿਆ ਗਿਆ ਹੈ ।

ਕਾਨੂੰਨੀ ਅਤੇ ਨਿਯਮਤ ਢਾਂਚੇ ਦੀ ਪਾਲਣਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਹਾਂ ਵਚਨਬੱਧ

ਜ਼ੀ-5 ਨੇ ਕਿਹਾ ਕਿ ਭਾਰਤ ਵਿੱਚ ‘ਸਤਲੁਜ’ ਦੀ ਰਿਲੀਜ਼ ਨੂੰ ਅਗਲੇ ਨੋਟਿਸ ਤੱਕ ਰੋਕ ਦਿੱਤਾ ਗਿਆ ਹੈ। ਅਸੀਂ ਕਾਨੂੰਨੀ ਅਤੇ ਨਿਯਮਤ ਢਾਂਚੇ ਦੀ ਪਾਲਣਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਇਸ ਮਾਮਲੇ ਵਿੱਚ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ । ਹਾਲਾਂਕਿ, ਕੰਪਨੀ ਵੱਲੋਂ ਕਿਸੇ ਨਵੀਂ ਰਿਲੀਜ਼ ਤਾਰੀਖ਼ ਜਾਂ ਦੇਰੀ ਦੇ ਖਾਸ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ।

ਹੋਰ ਕੀ ਕੀ ਆਖਿਆ ਹੈ ਜੀ-5 ਨੇ

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਆਪਣੇ ਅਧਿਕਾਰਤ ਪੇਜ ’ਤੇ ਪੋਸਟ ਸਾਂਝੀ ਕਰਦਿਆਂ ਜ਼ੀ-5 ਨੇ ਲਿਖਿਆ ਕਿ ‘ਸਤਲੁਜ’ ਸ਼ਾਇਦ ਰੁਕ ਗਈ ਹੋਵੇ ਪਰ ਇਸ ਨੇ ਜੋ ਗੱਲਬਾਤ ਸ਼ੁਰੂ ਕੀਤੀ ਹੈ ਉਹ ਨਹੀਂ ਰੁਕੀ । ਤੁਹਾਡੇ ਬੇਅੰਤ ਪਿਆਰ ਲਈ ਧੰਨਵਾਦ । ਅਸੀਂ ਜਲਦੀ ਹੀ ਇਸ ਨੂੰ ਵਾਪਸ ਲਿਆਉਣ ਦੀ ਉਮੀਦ ਕਰਦੇ ਹਾਂ । ਪਹਿਲਾਂ ‘ਪੰਜਾਬ 95’ ਦੇ ਨਾਂ ’ਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਦੀ ਸਟ੍ਰੀਮਿੰਗ ਅਚਾਨਕ ਰੁਕਣ ਕਾਰਨ ਦਿਲਜੀਤ ਦੇ ਚਾਹੁਣ ਵਾਲਿਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਹ ਇਸ ਦੇ ਦੁਬਾਰਾ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ।

ਜਲੰਧਰ ਵਿਚ ਵਾਪਰੇ ਸੜਕ ਹਾਦਸੇ ਵਿਚ 3 ਦੀ ਮੌਤ ਤਿੰਨ ਬੱਚੀਆਂ ਜਖਮੀ

0
road accident

ਜਲੰਧਰ, 6 ਜੁਲਾਈ 2026 : ਪੰਜਾਬ ਦੇ ਜਲੰਧਰ-ਅੰਮ੍ਰਿਤਸਰ ਕੌਮੀ ਰਾਜਮਾਰਗ (Jalandhar-Amritsar National Highway) ‘ਤੇ ਬਣੇ ਵਿਧੀਪੁਰ ਫਲਾਈਓਵਰ ਤੇ ਵਾਪਰੇ ਸੜਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਿਧੀਪੁਰ ਫਲਾਈਓਵਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ (Road accidents) ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਛੋਟੀਆਂ ਬੱਚੀਆਂ ਗੰਭੀਰ ਜ਼ਖ਼ਮੀ (Girls seriously injured) ਹੋ ਗਈਆਂ ਵਾਲੇ ਸੜਕ ਹਾਦਸੇ ਵਿਚ ਮ੍ਰਿਤਕਾਂ ਦੀ ਪਛਾਣ ਸੁਰਿੰਦਰ ਸ਼ੁਕਲਾ, ਉਸ ਦੀ ਪਤਨੀ ਪ੍ਰਿਯੰਕਾ ਅਤੇ ਉਸ ਦੀ ਮਾਂ ਯਵੰਤੀ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਸਮੁੱਚੇ ਵਿਅਕਤੀ ਲੁਧਿਆਣਾ ਦੇ ਬਿਲਾਸਪੁਰ ਪਿੰਡ ਦੇ ਰਹਿਣ ਵਾਲੇ ਹਨ ।

ਤੇਜ ਰਫ਼ਤਾਰ ਇਨੋਵਾ ਟਕਰਾਈ ਸਵਿਫਟ

ਰਿਪੋਰਟਾਂ ਅਨੁਸਾਰ ਸੁਰਿੰਦਰ ਸ਼ੁਕਲਾ ਆਪਣੇ ਪਰਿਵਾਰ ਨਾਲ ਇੱਕ ਕਾਰ ਵਿੱਚ ਬਿਆਸ ਵੱਲ ਜਾ ਰਹੇ ਸਨ ਕਿ ਜਿਵੇਂ ਹੀ ਉਹ ਵਿਧੀਪੁਰ ਫਲਾਈਓਵਰ ‘ਤੇ ਪਹੁੰਚੇ, ਹਾਈਵੇਅ ‘ਤੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਇਨੋਵਾ ਤੇਜ਼ ਰਫ਼ਤਾਰ (Innova fast speed) ਨਾਲ ਉਨ੍ਹਾਂ ਦੀ ਸਵਿਫਟ ਕਾਰ ਨਾਲ ਟਕਰਾ ਗਈ । ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਟੱਕਰ ਤੋਂ ਬਾਅਦ ਇਨੋਵਾ ਦਾ ਡਰਾਈਵਰ ਖੂਨ ਨਾਲ ਲੱਥਪੱਥ ਪੀੜਤਾਂ ਦੀ ਮਦਦ ਕਰਨ ਜਾਂ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੌਕੇ ਤੋਂ ਭੱਜ ਗਿਆ । ਲੁਧਿਆਣਾ ਦੇ ਬਿਲਾਸਪੁਰ ਪਿੰਡ ਦਾ ਨਿਵਾਸੀ ਸੁਰਿੰਦਰ ਸ਼ੁਕਲਾ ਹਾਦਸੇ ਵਿੱਚ ਸ਼ਾਮਲ ਸਵਿਫਟ ਕਾਰ ਚਲਾ ਰਿਹਾ ਸੀ ।

ਦੀਕਸ਼ਾ ਤੇ ਆਦਿਤੀ ਬੈਲਜ਼ੀਅਮ ਵਿਚ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ

0
Diksha Dagar

ਹੁਲੇਨਕੋਰਟ (ਬੈਲਜੀਅਮ), 6 ਜੁਲਾਈ 2026 : ਭਾਰਤ ਦੀ ਪ੍ਰਸਿੱਧ ਤੇ ਤਜ਼ਰਬੇਕਾਰ ਦੀਕਸ਼ਾ ਤੇ ਆਦਿਤੀ ਬੈਲਜ਼ੀਅਮ ਵਿਚ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਪਹੁੰਚ ਗਈਆਂ ਹਨ ਸਬੰਧੀ ਸਮਾਚਾਰ ਹੈ ।

ਆਦਿਤੀ ਨੇ ਖੇਡਿਆ ਅੰਡਰ-71 ਤੇ ਦੋ ਅੰਡਰ 70 ਦਾ ਕਾਰਡ

ਭਾਰਤ ਦੀ ਤਜ਼ਰੇਬਕਾਰ ਗੋਲਫਰ ਦੀਕਸ਼ਾ ਡਾਗਰ (Golfer Diksha Dagar) ਤੇ ਅਦਿਤੀ ਅਸ਼ੋਕ ਨੇ ਹੁਲੇਨਕੋਰਟ ਮਹਿਲਾ ਓਪਨ ਦੇ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਪਹੁੰਚ ਕੇ ਖਿਤਾਬ ਦੀ ਦੌੜ ‘ਚ ਆਪਣੀ ਮਜ਼ਬੂਤ ਦਾਅਵੇਦਾਰੀ ਬਣਾਈ ਰੱਖੀ ਹੈ । ਦੀਕਸ਼ਾ ਨੇ ਲੇਡੀਜ਼ ਯੂਰਪੀਅਨ ਟੂਰ (ਐੱਲ. ਈ. ਟੀ.) ਦੇ ਇਸ ਟੂਰਨਾਮੈਂਟ (Tournament) ‘ਚ ਭਾਰਤ ਦੀਆਂ ਉਮੀਦਾਂ ਨੂੰ ਕਾਇਮ ਰੱਖਦੇ ਹੋਏ ਇਕ ਅੰਡਰ-71 ਤੇ ਅਦਿਤੀ ਨੇ ਦੋ ਅੰਡਰ-70 ਦਾ ਕਾਰਡ ਖੇਡਿਆ ।

ਦੋਵਾਂ ਓਲੰਪੀਅਨ ਦਾ ਕੁਲ ਸਕੋਰ 5 ਅੰਡਰ 211 ਹੈ ਤੇ ਉਹ ਅੰਕ ਸੂਚੀ `ਚ ਚੋਟੀ ‘ਤੇ ਕਾਬਜ਼ ਆਸਟ੍ਰੇਲੀਆ ਦੀ ਕੈਲਸੀ ਬੇਨੇਟ ਤੋਂ 5 ਸ਼ਾਟਾਂ ਪਿੱਛੇ ਹਨ । ਬੇਨੇਟ ਨੇ ਤਿੰਨ ਅੰਡਰ 69 ਦਾ ਕਾਰਡ ਖੇਡਿਆ ਤੇ ਕੁਲ 10 ਅੰਡਰ ਦੇ ਸਕੋਰ ਦੇ ਨਾਲ ਬੜ੍ਹਤ ਹਾਸਲ ਕਰ ਲਈ । ਉਸ ਨੇ ਸਪੇਨ ਦੀ ਕੈਰੋਲੀਨਾ ਚਕਾਰੱਰਾ `ਤੇ ਦੋ ਸ਼ਾਟਾਂ ਦੀ ਬੜ੍ਹਤ ਬਣਾ ਲਈ ਹੈ ।

ਦੂਸਰੇ ਤੇ 9ਵੇਂ ਹੋਲ ਤੇ ਦੀਕਸ਼ਾ ਨੇ ਲਗਾਈ ਬਰਡੀ

ਦੀਕਸ਼ਾ ਨੇ ਦੂਜੇ ਤੇ 9ਵੇਂ ਹੋਲ ‘ਤੇ ਬਰਡੀ ਲਗਾਈ, ਜਦਕਿ ਦਿਨ ਦੀ ਇਕਲੌਤਾ ਬੋਗੀ 10ਵੇਂ ਹੋਲ `ਤੇ ਕੀਤੀ । 5 ਵਾਰ ਦੀ ਐੱਲ. ਈ. ਟੀ. ਜੇਤੂ ਅਦਿਤੀ ਅਸ਼ੋਕ ਤਿੰਨ ਬੋਗੀਆਂ ਕਰਨ ਤੋਂ ਬਾਅਦ ਪਿਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਖਰੀ 4 ‘ਚੋਂ 3 ਹੋਲ ‘ਤੇ ਬਰਡੀ ਲਗਾਈ ਤੇ ਦੀਕਸ਼ਾ ਦੇ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਪਹੁੰਚ ਗਈ । ਨੌਜਵਾਨ ਖਿਡਾਰਨ ਅਵਨੀ ਪ੍ਰਸ਼ਾਂਤ (Player Avani Prashant) ਦਾ ਦਿਨ ਨਿਰਾਸ਼ਾਜਨਕ ਰਿਹਾ । ਉਸ ਨੇ 7 ਓਵਰ 79 ਦਾ ਕਾਰਡ ਖੇਡਿਆ ਤੇ ਸਾਂਝੇ ਤੌਰ 51ਵੇਂ ਸਥਾਨ ‘ਤੇ ਖਿਸਕ ਗਈ ।

ਨੌਜਵਾਨ ਨੇ ਸਲਫਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ

0
Suicide

ਪੱਟੀ, 6 ਜੁਲਾਈ 2026 : ਪੰਜਾਬ ਦੇ ਹਲਕਾ ਪੱਟੀ (Patti) ਦੇ ਵਾਰਡ ਨੰਬਰ 13 ਵਿਖੇ ਇਕ ਨੌਜਵਾਨ ਜਿਸਦਾ ਕੁੱਝ ਮਹੀਨੇ ਪਹਿਲਾਂ ਵਿਆਹ ਹੋਇਆ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੱਟੀ ਦੇ ਵਾਰਡ ਨੰ 13 ਵਿਖੇ ਜੋ ਇਕ ਨੌਜਵਾਨ ਵਲੋਂ ਸਲਫਾਸ ਖਾ (Eat sulfas) ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ 24 ਸਾਲਾ ਨੌਜਵਾਨ ਅਜੇਪਾਲ ਸਿੰਘ ਦੇ ਤੌਰ ਤੇ ਹੋਈ ਹੈ । ਮ੍ਰਿਤਕ ਦੇ ਪਰਵਾਰ ਨੇ ਉਸ ਦੇ ਮਾਲਕਾਂ ’ਤੇ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਮ੍ਰਿਤਕ ਨੌਜਵਾਨ ਦੇ ਭਰਾ ਸੰਦੀਪ ਸਿੰਘ ਨੇ ਦਸਿਆ ਕਿ ਅਜੇਪਾਲ ਸਿੰਘ (Ajaypal Singh) ਪਿਛਲੇ ਕਰੀਬ 12 ਸਾਲਾਂ ਤੋਂ ਸਤਨਾਮ ਜਿਊਲਰ ਐਂਡ ਸੰਨਜ਼ ਵਿਖੇ ਕੰਮ ਕਰ ਰਿਹਾ ਸੀ ਤੇ ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਹੁਣ ਉਹ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ ।

ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਦੁਕਾਨ ਦੇ ਮਾਲਕਾਂ ਨੇ ਉਸ ਨੂੰ ਨੌਕਰੀ ਛੱਡਣ ਤੋਂ ਰੋਕਿਆ ਅਤੇ ਉਸ ’ਤੇ ਚੋਰੀ ਦੇ ਦੋਸ਼ ਲਗਾ ਕੇ ਮਾਨਸਿਕ ਤੌਰ ’ਤੇ ਤੰਗ-ਪਰੇਸ਼ਾਨ (Mentally distressed) ਕੀਤਾ । ਪਰਿਵਾਰ ਅਨੁਸਾਰ ਇਸ ਸਬੰਧੀ ਮਾਲਕਾਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਕੋਈ ਹੱਲ ਨਹੀਂ ਨਿਕਲਿਆ । ਉਨ੍ਹਾਂ ਦਾ ਦਾਅਵਾ ਹੈ ਕਿ ਇਸੇ ਕਾਰਨ ਅਜੇਪਾਲ ਸਿੰਘ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਉਕਤ ਗੱਲ ਦਾ ਜ਼ਿਕਰ ਕਰਦਿਆਂ ਸਲਫ਼ਾਸ ਨਿਗਲ ਲਈ ।

ਪਰਿਵਾਰ ਨੇ ਐਸ. ਐਸ. ਪੀ. ਤੋਂ ਕੀਤੀ ਇਨਸਾਫ ਦੀ ਮੰਗ

ਸਲਫਾਸ ਨਿਗਲਣ ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਇਲਾਜ ਕੀਤਾ ਗਿਆ ਪਰ ਦੇਰ ਰਾਤ ਕਰੀਬ 1 ਵਜੇ ਉਸ ਦੀ ਮੌਤ ਹੋ ਗਈ । ਉਨ੍ਹਾਂ ਨੇ ਐਸ. ਐਸ. ਪੀ. ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ (Strict legal action) ਦੀ ਮੰਗ ਕੀਤੀ ਹੈ । ਉੱਧਰ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।

ਹਿਮਾਚਲ ਪ੍ਰਦੇਸ਼ ਵਿੱਚ ਹੋਮਗਾਰਡ ਦੀ ਹੱਤਿਆ ਦੇ ਦੋਸ਼ ਵਿੱਚ ਤਿੰਨ ਨੂੰ ਉਮਰ ਕੈਦ

0
imprisonment

ਹਿਮਾਚਲ ਪ੍ਰਦੇਸ਼, 4 ਜੁਲਾਈ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ ਜਿਲ੍ਹੇ ਦੀ ਇੱਕ ਅਦਾਲਤ ਨੇ ਹੋਮਗਾਰਡ ਕਤਲ ਮਾਮਲੇ ਵਿੱਚ ਤਿੰਨ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਹੈ।

ਕਿਹੜੇ ਹਨ ਤਿੰਨ ਵਿਅਕਤੀ ਜਿਨ੍ਹਾਂ ਨੂੰ ਸੁਣਾਈ ਗਈ ਹੈ ਸਜ਼ਾ

ਸੈਸ਼ਨ ਜੱਜ (Sessions Judge) ਅਬੀਰਾ ਬਾਸੂ ਨੇ ਸਰਕਾਘਾਟ ਦੇ ਰਹਿਣ ਵਾਲੇ ਤਿੰਨ ਦੋਸ਼ੀਆਂ, ਸੰਜੇ, ਮਨੀਸ਼ ਕੁਮਾਰ ਅਤੇ ਪੰਕਜ ਸੋਨੀ ਨੂੰ ਇੱਕ ਸਰਕਾਰੀ ਸੇਵਕ ਨੂੰ ਉਸਦੀ ਡਿਊਟੀ ਕਰਨ ਤੋਂ ਰੋਕਣ ਲਈ ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਦੇ ਦੋਸ਼ ਵਿੱਚ ਤਿੰਨ ਸਾਲ ਦੀ ਸਖ਼ਤ ਕੈਦ ਅਤੇ 30,000 ਰੁਪਏ ਦੇ ਜੁਰਮਾਨੇ ਦੀ ਸਜ਼ਾ (Penalty) ਵੀ ਸੁਣਾਈ ਹੈ । ਇਹ ਫੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਸੀ, ਜਿਸਦੀ ਇੱਕ ਕਾਪੀ ਸ਼ਨੀਵਾਰ ਨੂੰ ਉਪਲਬਧ ਕਰਵਾਈ ਗਈ ਸੀ । ਉਪਰੋਕਤ ਵਿਅਕਤੀਆਂ ਨੂੰ ਸਜ਼ਾ ਤੋਂ ਇਲਾਵਾ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ।

ਕੀ ਸੀ ਪੂਰਾ ਮਾਮਲਾ

ਅਦਾਲਤ ਨੇ ਉਨ੍ਹਾਂ ਨੂੰ ਇੱਕ ਸਰਕਾਰੀ ਸੇਵਕ ‘ਤੇ ਹਮਲਾ ਕਰਨ ਜਾਂ ਜ਼ਬਰਦਸਤੀ ਵਰਤਣ ਦੇ ਦੋਸ਼ ਵਿੱਚ ਦੋ ਸਾਲ ਦੀ ਸਖ਼ਤ ਕੈਦ ਅਤੇ 20,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ । ਇਹ ਘਟਨਾ 31 ਦਸੰਬਰ, 2016 ਨੂੰ ਵਾਪਰੀ ਸੀ । ਦੋ ਹੋਮਗਾਰਡ ਜਵਾਨ, ਜੋਗਿੰਦਰ ਸਿੰਘ ਅਤੇ ਦਿਲਾ ਰਾਮ, ਰਾਤ ਦੀ ਡਿਊਟੀ ‘ਤੇ ਸਨ । ਗਸ਼ਤ ਦੌਰਾਨ ਉਨ੍ਹਾਂ ਨੇ ਇੱਕ ਮੋਟਰਸਾਈਕਲ ਨੂੰ ਜਿ਼ਗ-ਜ਼ੈਗ ਤਰੀਕੇ ਨਾਲ ਚਲਾਉਂਦੇ ਦੇਖਿਆ। ਜਦੋਂ ਉਨ੍ਹਾਂ ਨੇ ਉਸਨੂੰ ਰੋਕਿਆ ਤਾਂ ਦੋ ਹੋਰ ਮੋਟਰਸਾਈਕਲ ਮੌਕੇ ‘ਤੇ ਆ ਗਏ ਅਤੇ ਚਾਰ ਬੰਦਿਆਂ ਨੇ ਦੋ ਸੈਨਿਕਾਂ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜੋਗਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਬ੍ਰਿਟੇਨ ਦੌਰੇ `ਤੇ 7 ਮੈਚ ਖੇਡੇਗੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ

0
hockey team

ਬੈਂਗਲੁਰੂ, 4 ਜੁਲਾਈ 2026 : ਭਾਰਤ ਦੇਸ਼ ਦੀ 24 ਮੈਂਬਰੀ ਜੂਨੀਅਰ ਮਹਿਲਾ ਹਾਕੀ ਟੀਮ (Junior women’s hockey team) 5 ਤੋਂ 14 ਜੁਲਾਈ ਤੱਕ ਬ੍ਰਿਟੇਨ ਦੇ ਦੌਰੇ ‘ਤੇ 7 ਮੈਚ ਖੇਡੇਗੀ (Will play the match) ਦਾ ਸਮਾਚਾਰ ਮਿਲਿਆ ਹੈ ।

ਜੁਨੀਅਰ ਏਸ਼ੀਆ ਕੱਪ ਸਮੇਤ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਦੀ ਤਿਆਰੀ ਲਈ ਇਹ ਦੌਰਾ ਅਹਿਮ ਹੈ

ਟੀਮ ਬੈਂਗਲੁਰੂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ਤੋਂ ਵੀਰਵਾਰ ਦੀ ਰਾਤ ਰਵਾਨਾ ਹੋਈ । ਨਵੇਂ ਕੋਚ ਟਿਮ ਵਾਈਟ ਦੇ ਨਾਲ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਸਕਾਟਲੈਂਡ ਤੇ ਇੰਗਲੈਂਡ (Scotland and England) ਵਿਰੁੱਧ 7 ਮੈਚ ਖੇਡੇਗੀ । ਜੁਨੀਅਰ ਏਸ਼ੀਆ ਕੱਪ ਸਮੇਤ ਆਗਾਮੀ ਕੌਮਾਂਤਰੀ ਟੂਰਨਾਮੈਂਟਾਂ ਦੀ ਤਿਆਰੀ ਲਈ ਇਹ ਦੌਰਾ ਅਹਿਮ ਹੈ । ਇਸ ਦੌਰੇ ‘ਤੇ ਐਡਿਨਬਰਗ ਯੂਨੀਵਰਸਿਟੀ ‘ਚ ਸਕਾਟਲੈਂਡ ਦੀ ਸੀਨੀਅਰ ਟੀਮ ਵਿਰੁੱਧ ਵੀ 2 ਮੈਚ ਖੇਡੇ ਜਾਣੇ ਹਨ । ਇਸ ਤੋਂ ਇਲਾਵਾ ਅਮਰੀਕਾ, ਇੰਗਲੈਂਡ ਤੇ ਬੈਲਜੀਅਮ ਦੀਆਂ ਜੂਨੀਅਰ ਟੀਮਾਂ ਨਾਲ ਮੈਚ ਖੇਡੇ ਜਾਣਗੇ ।

ਤੇਜ ਰਫ਼ਤਾਰ ਟਰੱਕ ਨੇ ਟੱਕਰ ਮਾਰ ਦੋ ਨੌਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ

0
Road Accident

ਲੁਧਿਆਣਾ, 4 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਖੰਨਾ ਵਿਚ ਜੀ. ਟੀ. ਰੋਡ ‘ਤੇ ਤੇਜ ਰਫ਼ਤਾਰ ਟਰੱਕ ਨੇ ਟੱਕਰ ਮਾਰ ਕੇ ਦੋ ਨੌਜਵਾਨਾਂ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਖੰਨਾ ਵਿਚ ਜੀ. ਟੀ. ਰੋਡ ‘ਤੇ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ (Road accidents) ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਜ਼ਖ਼ਮੀ (Seriously injured) ਹੋ ਗਿਆ ਵਿਚ ਮ੍ਰਿਤਕਾਂ ਦੀ ਪਛਾਣ ਅਮਰਦੀਪ ਵਰਮਾ (32) ਅਤੇ ਵਿੱਕੀ (25) ਵਜੋਂ ਹੋਈ ਹੈ । ਜ਼ਖ਼ਮੀ ਬੱਚੇ ਦੀ ਉਮਰ ਅੱਠ ਸਾਲ ਦੱਸੀ ਜਾ ਰਹੀ ਹੈ । ਦੱਸਣਯੋਗ ਹੈ ਕਿ ਉਕਤ ਪਰਿਵਾਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੁਰਾਦਨਗਰ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਜਾ ਰਿਹਾ ਸੀ ।

ਕੀ ਦੱਸਿਆ ਮ੍ਰਿਤਕ ਅਮਰਦੀਪ ਦੀ ਭੈਣ ਨੇ

ਮ੍ਰਿਤਕ ਅਮਰਦੀਪ ਵਰਮਾ ਦੀ ਭੈਣ ਮੋਨਿਕਾ ਨੇ ਦੱਸਿਆ ਕਿ ਪਰਿਵਾਰ ਦੋ ਕਾਰਾਂ ਵਿੱਚ ਵੈਸ਼ਨੋ ਦੇਵੀ ਜਾ ਰਿਹਾ ਸੀ ਉਹ ਖੁਦ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੂਜੀ ਕਾਰ ਵਿੱਚ ਸੀ । ਖੰਨਾ ਦੇ ਜੀ. ਟੀ. ਰੋਡ ‘ਤੇ ਉਨ੍ਹਾਂ ਦੀ ਇੱਕ ਕਾਰ ਦਾ ਟਾਇਰ ਪੰਕਚਰ ਹੋ ਗਿਆ । ਮੋਨਿਕਾ ਅਨੁਸਾਰ ਅਮਰਦੀਪ ਅਤੇ ਵਿੱਕੀ ਕਾਰ ਦਾ ਟਾਇਰ ਬਦਲ ਰਹੇ ਸਨ ਅਤੇ ਇੱਕ 8 ਸਾਲ ਦਾ ਬੱਚਾ ਉਨ੍ਹਾਂ ਦੇ ਕੋਲ ਖੜ੍ਹਾ ਸੀ। ਉਸੇ ਸਮੇਂ, ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ (High-speed truck) ਨੇ ਉਨ੍ਹਾਂ ਤਿੰਨਾਂ ਨੂੰ ਟੱਕਰ ਮਾਰ ਦਿੱਤੀ ।

ਭਿਆਨਕ ਸੜਕ ਹਾਦਸੇ ਵਿਚ ਦੋਹਾਂ ਦੀ ਹੋ ਗਈ ਸੀ ਮੌਕੇ ‘ਤੇ ਮੌਤ

ਹਾਦਸਾ ਇੰਨਾ ਭਿਆਨਕ ਸੀ ਕਿ ਅਮਰਦੀਪ ਵਰਮਾ ਅਤੇ ਵਿੱਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ । ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਬਲ (ਐਸ. ਐਸ. ਐਫ.) ਦੀ ਟੀਮ ਮੌਕੇ ‘ਤੇ ਪਹੁੰਚੀ । ਜ਼ਖ਼ਮੀ ਬੱਚੇ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ, ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ।

ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ, ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ । ਪੁਲਸ ਉਸਦੀ ਭਾਲ ਕਰ ਰਹੀ ਹੈ ਅਤੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ । ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਤੇਜ਼ ਰਫ਼ਤਾਰ ਹਾਦਸੇ ਦਾ ਮੁੱਖ ਕਾਰਨ ਸੀ ।

ਕੈਸ਼ੀਅਰ ਕਤਲ ਦਾ ਮੁੱਖ ਸਾਜਿਸ਼ਕਰਤਾ ਸਪੇਨ ਵਿਚ ਹੋਇਆ ਗ੍ਰਿਫ਼ਤਾਰ

0
Arrested

ਚੰਡੀਗੜ੍ਹ, 4 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਮੈਡੀਕਲ ਦੁਕਾਨ ‘ਤੇ ਕੰਮ ਕਰਦੇ ਕੈਸ਼ੀਅਰ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਨੂੰ ਸਪੇਨ ਵਿਚ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੌਣ ਹੈ ਇਹ ਮੁੱਖ ਸਾਜਿਸ਼ਕਰਤਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-11 ਦੇ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਦੇ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਗੋਲਡੀ ਢਿੱਲੋਂ (Gangster Goldie Dhillon) ਨੂੰ ਭਾਰਤੀ ਏਜੰਸੀਆਂ ਦੀ ਸਹਾਇਤਾ ਨਾਲ ਸਪੇਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਢਿੱਲੋਂ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਕੇ ਪੰਜਾਬ, ਚੰਡੀਗੜ੍ਹ ਅਤੇ ਦਿੱਲੀ-ਐਨ. ਸੀ. ਆਰ. ਖੇਤਰ ਵਿੱਚ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ । ਹੁਣ ਉਸਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ।

ਚੰਡੀਗੜ੍ਹ ਪੁਲਸ ਕਰੇਗੀ ਭਾਰਤ ਪਹੁੰਚਣ ਤੇ ਕਤਲ ਸਬੰਧੀ ਪੁੱਛਗਿੱਛ

ਸਪੇਨ ਵਿਚ ਗ੍ਰਿਫ਼ਤਾਰ ਕੀਤੇ ਗੈਂਗਸਟਰ ਢਿੱਲੋਂ ਦੇ ਭਾਰਤ ਪਹੁੰਚਣ ‘ਤੇ ਚੰਡੀਗੜ੍ਹ ਪੁਲਸ ਉਸਨੂੰ ਸੈਕਟਰ-11 ਕਤਲ ਕੇਸ ਸੰਬੰਧੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ (Production warrant) ‘ਤੇ ਹਿਰਾਸਤ ਵਿੱਚ ਲਵੇਗੀ । ਗੋਲਡੀ ਢਿੱਲੋਂ ਪਹਿਲਾਂ ਹੀ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐਨ. ਆਈ. ਏ.) ਦੁਆਰਾ ਲੋੜੀਂਦਾ ਦੋਸ਼ੀ ਹੈ ਤੇ ਉਸਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ । ਸੁਰੱਖਿਆ ਏਜੰਸੀਆਂ ਲੰਬੇ ਸਮੇਂ ਤੋਂ ਉਸਦੀ ਭਾਲ ਕਰ ਰਹੀਆਂ ਸਨ ।

ਕਾਰ ਸਵਾਰ ਵਿਅਕਤੀਆਂ ਨੇ ਗੋਲੀਬਾਰੀ ਕਰਕੇ ਨੌਜਵਾਨ ਕੀਤਾ ਗੰਭੀਰ ਜਖਮੀ

0
Banur Shooting

ਬਨੂੜ, 4 ਜੁਲਾਈ 2026 : ਪੰਜਾਬ ਦੇ ਸ਼ਹਿਰ ਬਨੂੜ (Banur) ਦੇ ਬੈਰੀਅਰ ਚੌਂਕ ਵਿਖੇ ਬੀਤੀ ਰਾਤ ਕਾਰ ਸਵਾਰ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਗੋਲੀਬਾਰੀ (Shooting) ਕਰਕੇ ਗੰਭੀਰ ਜਖਮੀ ਕਰ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਨੂੜ ਸ਼ਹਿਰ ਦੇ ਬੈਰੀਅਰ ਚੌਂਕ ਨੇੜੇ ਜੋ ਬੀਤੀ ਰਾਤ 12 ਵਜੇ ਦੇ ਕਰੀਬ ਸਕਾਰਪੀਓ ਸਵਾਰਾਂ ਤੇ ਦੁਕਾਨ ਤੇ ਖੜ੍ਹੇ ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਦੇ ਚਲਦਿਆਂ ਸਕਾਰਪੀਓ ਸਵਾਰ ਨੌਜਵਾਨ ਨੇ ਫਾਇਰ ਕੱਢ ਦਿੱਤੇ ਜੋ ਇਕ ਨੌਜਵਾਨ ਦੇ ਲੱਗੇ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ (Injured) ਹੋ ਗਿਆ, ਜਿਸਦੀ ਪਛਾਣ ਜਸਪ੍ਰੀਤ ਸਿੰਘ ਕਾਲੀ ਦੇ ਤੌਰ ਤੇ ਹੋਈ ਹੈ । ਜਖਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਜਨਰਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 3 ਦਾ ਵਸਨੀਕ ਜਸਪ੍ਰੀਤ ਸਿੰਘ ਕਾਲੀ ਆਪਣੇ 2 ਸਾਥੀਆਂ ਨਾਲ ਰਾਤ 12 ਵਜੇ ਦੇ ਕਰੀਬ ਜੀਰਕਪੁਰ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਕਿ ਬੈਰਹਅਰ ਚੌਂਕ ਤੇ ਉਹ ਖਾਣ ਪੀਣ ਦਾ ਸਮਾਨ ਲੈਣ ਲਈ ਰੁਕੇ । ਇੰਨੇ ਨੂੰ ਉਥੇ ਸਕਾਰਪਿਓ ਸਵਾਰ ਨੌਜਵਾਨ (Young man riding a Scorpio) ਆ ਕੇ ਰੁੱਕੇ ਉਨਾਂ ਦੀ ਇਨ੍ਹਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ । ਇਸ ਦੋਰਾਨ ਸਕਾਰਪੀਓ ਸਵਾਰਾਂ ਨੇ ਪਿਸਤੌਲ ਤਾਨ ਕੇ ਜਸਪ੍ਰੀਤ ਕਾਲੀ ਉੱਤੇ ਫਾਇਰ ਕਰ ਦਿੱਤੇ । ਗੋਲੀਆਂ ਚਲਦੀਆਂ ਵੇਖ ਦੁਕਾਨਦਾਰ ਤੇ ਉਥੇ ਖੜੇ ਗਾਹਕ ਭੱਜ ਨਿਕਲੇ ।

ਪੁਲਸ ਨੇ ਹਮਲਾਵਰਾਂ ਦੀ ਕਰ ਲਈ ਹੈ ਪਛਾਣ

ਹਮਲਾਵਰਾਂ ਨੇ ਨੌਜਵਾਨ ਤੇ 7 ਤੋਂ 8 ਫਾਇਰ ਦਾਗੇ ਤੇ ਮੌਕੇ ਤੋਂ ਫਰਾਰ ਹੋ ਗਏ। ਫਾਇਰ ਲੱਗਣ ਨਾਲ ਜਸਪ੍ਰੀਤ ਕਾਲੀ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਹੋ ਗਿਆ ਜਿਸ ਨੂੰ ਉਸ ਰਾਹਗੀਰ ਤੇ ਉਸ ਦੇ ਸਾਥੀ ਚੰਡੀਗੜ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਖੇ ਲੈ ਗਏ। ਜਿਥੇ ਉਹ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ ।

ਥਾਣਾ ਮੁੱਖੀ ਅਰਸ਼ਦੀਪ ਸ਼ਰਮਾਂ ਨੇ ਕਿਹਾਕਿ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਜਿਨਾਂ ਵਿਰੁੱਧ ਮੁਕੱਦਮਾ ਦਰਜ (Case registered) ਕਰਕੇ ਅਗਲੀ ਕਾਰਵਾਈ ਆਰੰਭੀ ਜਾਵੇਗੀ । ਉਨ੍ਹਾਂ ਕਿਹਾ ਕਿ ਜਸਪ੍ਰੀਤ ਕਾਲੀ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਡਾਕਟਰਾਂ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ। ਥਾਣਾ ਮੁੱਖੀ ਨੇ ਦੱਸਿਆ ਕਿ ਦੇਖਣ ਵਿੱਚ ਮਾਮਲਾ ਆਪਸੀ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ ।