Home Blog Page 62

ਬ੍ਰੋਸਟਲ ਜੇਲ ਵਿਚ ਵਿਚਾਰ ਅਧੀਨ ਕੈਦੀ ਨੇ ਲਿਆ ਫਾਹਾ

0
Suicide

ਲੁਧਿਆਣਾ, 4 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (District Ludhiana) ਦੇ ਤਾਜਪੁਰ ਰੋਡ ਦੀ ਬ੍ਰੋਸਟਲ ਜੇਲ ਵਿਚ ਬੰਦ ਇਕ ਵਿਚਾਰ ਅਧੀਨ ਕੈਦੀ ਨੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਕੈਦੀ

ਜਾਣਕਾਰੀ ਮੁਤਾਬਕ ਵਿਚਾਰ ਅਧੀਨ ਕੈਦੀ ਅਰਸ਼ਦੀਪ ਸਿੰਘ ਉਰਫ ਗਿਆਨੀ (Prisoner Arshdeep Singh alias Giani) ਪੁੱਤਰ ਗੁਰਸੇਵਕ ਸਿੰਘ ਸੇਬੀ, 19 ਸਾਲਾ, ਨਿਵਾਸੀ ਨੇੜੇ ਵਾਲਮੀਕਿ ਮੰਦਰ, ਸ਼ਤਰੂਨ ਜਿਲਾ ਪਟਿਆਲਾ ਦਾ ਰਹਿਣ ਵਾਲਾ ਸੀ । ਮ੍ਰਿਤਕ ਵਿਚਾਰਅਧੀਨ ਕੈਦੀ ਨੂੰ ਜੇਲ ਦੀ ਬੈਰਕ ਨੰਬਰ 6 ਵਿਚ ਰੱਖਿਆ ਗਿਆ ਸੀ । 3 ਜੂਨ ਸ਼ਾਮ ਨੂੰ ਉਕਤ ਕੈਦੀ ਸੇਵਾ ਕਰਨ ਲਈ ਜੇਲ ਗੁਰਦੁਆਰਾ ਸਾਹਿਬ ਗਿਆ । ਸ਼ਾਮ ਲਗਭਗ 6 ਵਜੇ ਚੱਕਰ ਹੈੱਡ ਵਾਰਡਨ ਪਰਮਜੀਤ ਸਿੰਘ ਨੂੰ ਪਤਾ ਲੱਗਿਆ ਕਿ ਜੇਲ ਗੁਰਦੁਆਰਾ ਸਾਹਿਬ ਦੇ ਸ਼ੈੱਡ ਦੇ ਥੱਲੇ ਅਰਸ਼ਦੀਪ ਸਿੰਘ ਉਰਫ ਗਿਆਨੀ ਪੁੱਤਰ ਗੁਰਸੇਵਕ ਸਿੰਘ ਨੇ ਕੱਪੜੇ ਨਾਲ ਫਾਹਾ ਲਾਉਣ ਦਾ ਯਤਨ ਕੀਤਾ ਹੈ ।

ਪਤਾ ਲੱਗਣ ‘ਤੇ ਜੇਲ ਮੈਡੀਕਲ ਅਧਿਕਾਰੀ ਨੇ ਕੀਤੀ ਜਾਂਚ

ਉਹ ਤੁਰੰਤ ਮੌਕੇ `ਤੇ ਪੁੱਜੇ ਅਤੇ ਦੇਖਿਆ ਕਿ ਉਕਤ ਕੈਦੀ ਨੇ ਕੱਪੜੇ ਦੀ ਮਦਦ ਨਾਲ ਫਾਹਾ ਲਿਆ ਹੈ ਤੇ ਪਰਮਜੀਤ ਸਿੰਘ ਚੱਕਰ ਹੈੱਡ ਵਾਰਡਨ ਨੇ ਜੇਲ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਜੇਲ ਹਸਪਤਾਲ ਅਧਿਕਾਰੀ ਨੂੰ ਤੁਰੰਤ ਬੁਲਾਇਆ ਗਿਆ । ਜੇਲ ਮੈਡੀਕਲ ਅਧਿਕਾਰੀ (Jail Medical Officer) ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਮੁੱਢਲਾ ਇਲਾਜ ਦਿੱਤਾ । ਕੈਦੀ ਨੂੰ ਜੇਲ ਹਸਪਤਾਲ ਤੋਂ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਸਿਵਲ ਹਸਪਤਾਲ ਲੁਧਿਆਣਾ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਦਿਮਾਗੀ ਤੌਰ `ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

0
suicide

ਬਰੇਟਾ, 4 ਜੁਲਾਈ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਦੇ ਪਿੰਡ ਕੁਲਰੀਆਂ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇਕ ਨੌਜਵਾਨ ਨੇ ਗਲ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜ਼ੋਰਾਵਰ ਸਿੰਘ (22) ਵਾਸੀ ਕੁਲਰੀਆਂ ਵਜੋਂ ਹੋਈ ਹੈ । ਘਟਨਾ ਦੀ ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਵੱਲੋਂ ਬਿਆਨਾਂ ‘ਚ ਲਿਖਵਾਇਆ ਗਿਆ ਹੈ ਕਿ ਮੇਰੇ ਪੁੱਤ ਨੂੰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਜ਼ਮੀਨੀ ਮਾਮਲੇ ਨੂੰ ਲੈ ਕੇ ਤੰਗ ਪ੍ਰੇਸ਼ਾਨ (Annoyed) ਕੀਤਾ ਜਾ ਰਿਹਾ ਸੀ । ਜਿਸ ਨੂੰ ਲੈ ਕੇ ਉਹ ਦਿਮਾਗੀ ਤੌਰ ‘ਤੇ ਪੇਸ਼ਾਨ ਰਹਿਣ ਲੱਗ ਪਿਆ ।

ਪੁਲਸ ਨੇ ਕੀਤਾ ਹੈ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ

ਇਸ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਮੌਤ ਨੂੰ ਗਲ ਲਗਾ ਲਿਆ । ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਪਿੰਡ ਦੇ ਤਿੰਨ ਵਿਅਕਤੀਆਂ ਮੇਜ਼ਰ ਸਿੰਘ ਮੰਤਰੀ, ਕਾਲਾ ਸਿੰਘ ਅਤੇ ਬਲਦੇਵ ਕੌਰ ਖਿਲਾਫ ਮੁਕੱਦਮਾ ਨੰਬਰ 113 ਦਰਜ ਕਰ ਕੇ ਬੀ. ਐੱਨ. ਐੱਸ. ਦੀ ਧਾਰਾ 108 ਅਧੀਨ ਮਾਮਲਾ ਦਰਜ (Case registered) ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।

ਚੰਡੀਗੜ੍ਹ ਵਿਚ ਬੰਦ ਪੈਟਰੋਲ ਪੰਪ ਖੁਲ੍ਹਵਾਉਣ ਨੂੰ ਲੈ ਕੇ ਚੱਲੀ ਗੋਲੀ

0
petrol pump

ਚੰਡੀਗੜ੍ਹ, 4 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-38 ਵਿਖੇ ਬੰਦ ਪੈਟਰੋਲ ਪੰਪ ਖੁੱਲ੍ਹਵਾਉਣ ਨੂੰ ਲੈ ਕੇ ਗੋਲੀ ਚੱਲਣ (Shooting) ਦੀ ਘਟਨਾ ਵਾਪਰਨ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-38 ਵੈਸਟ ਸਥਿਤ ਇੱਕ ਪੈਟਰੋਲ ਪੰਪ (Petrol pump) ‘ਤੇ ਲੰਘੀ ਰਾਤ 10 ਵਜੇ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਬੰਦ ਹੋ ਚੁੱਕੇ ਪੈਟਰੋਲ ਪੰਪ ਨੂੰ ਜ਼ਬਰਦਸਤੀ ਖੁਲ੍ਹਵਾਉਣ ਦੇ ਵਿਵਾਦ ਦੌਰਾਨ ਸੁਰੱਖਿਆ ਕਰਮੀ (Security guard) ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਹਵਾ ਵਿੱਚ ਫਾਇਰ ਕਰ ਦਿੱਤਾ । ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਸੂਚਨਾ ਮਿਲਦੇ ਹੀ ਮਲੋਆ ਥਾਣਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

ਕੌਣ ਹਨ ਦੋਵੇਂ ਨੌਜਵਾਨ

ਪੁਲਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਖਿਲਾਫ਼ ਕੇਸ ਦਰਜ (Case registered) ਕੀਤਾ ਹੈ । ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਸਚਿਨ ਵਜੋਂ ਹੋਈ ਹੈ, ਜਦਕਿ ਦੂਜੇ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ । ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ । ਪੁਲਸ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਤੈਅ ਸਮੇਂ ਅਨੁਸਾਰ ਸੈਕਟਰ-38 ਵੈਸਟ ਦਾ ਪੈਟਰੋਲ ਪੰਪ ਬੰਦ ਹੋ ਚੁੱਕਾ ਸੀ । ਇਸੇ ਦੌਰਾਨ ਇੱਕ ਬਾਈਕ ‘ਤੇ ਸਵਾਰ ਹੋ ਕੇ ਦੋ ਨੌਜਵਾਨ ਉੱਥੇ ਪਹੁੰਚੇ ਅਤੇ ਡਿਊਟੀ `ਤੇ ਤਾਇਨਾਤ ਸੁਰੱਖਿਆ ਕਰਮੀ ਤੋਂ ਪੈਟਰੋਲ ਪਾਉਣ ਦੀ ਮੰਗ ਕਰਨ ਲੱਗੇ ।

ਨੌਜਵਾਨ ਨਾ ਮੰਨੇ ਤਾਂ ਹੋ ਗਈ ਸੀ ਸੁਰੱਖਿਆ ਗਾਰਡ ਨਾਲ ਬਹਿਸ ਸ਼ੁਰੂ

ਸੁਰੱਖਿਆ ਕਰਮੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਪੰਪ ਬੰਦ ਹੋ ਗਿਆ ਹੈ ਅਤੇ ਹੁਣ ਸਵੇਰੇ ਨਿਰਧਾਰਤ ਸਮੇਂ ‘ਤੇ ਹੀ ਖੁੱਲ੍ਹੇਗਾ । ਇਸ ਦੇ ਬਾਵਜੂਦ ਦੋਵੇਂ ਨੌਜਵਾਨ ਲਗਾਤਾਰ ਪੈਟਰੋਲ ਪਵਾਉਣ ਦੀ ਜ਼ਿੱਦ ਕਰਦੇ ਰਹੇ ਅਤੇ ਕਥਿਤ ਤੌਰ ‘ਤੇ ਪੰਪ ਖੁਲ੍ਹਵਾਉਣ ਲਈ ਦਬਾਅ ਬਣਾਉਣ ਲੱਗੇ । ਸੁਰੱਖਿਆ ਕਰਮੀ ਵੱਲੋਂ ਵਾਰ-ਵਾਰ ਸਮਝਾਉਣ ‘ਤੇ ਵੀ ਜਦੋਂ ਨੌਜਵਾਨ ਨਾ ਮੰਨੇ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ । ਵਿਵਾਦ ਵਧਦਾ ਦੇਖ ਕੇ ਸੁਰੱਖਿਆ ਕਰਮੀ ਨੇ ਚਿਤਾਵਨੀ ਦੇਣ ਦੇ ਮਕਸਦ ਨਾਲ ਆਪਣੀ ਲਾਇਸੈਂਸੀ ਪਿਸਤੌਲ ਕੱਢੀ ਅਤੇ ਹਵਾ ਵਿੱਚ ਇੱਕ ਫਾਇਰ (Fire) ਕਰ ਦਿੱਤਾ । ਗੋਲੀ ਦੀ ਆਵਾਜ਼ ਸੁਣਦਿਆਂ ਹੀ ਦੋਵੇਂ ਨੌਜਵਾਨ ਘਬਰਾ ਗਏ ਅਤੇ ਆਪਣੀ ਬਾਈਕ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ ।

ਪੁਲਸ ਨੇ ਘਟਨਾ ਵਾਲੀ ਥਾਂ ਤੋਂ ਜਾਣਕਾਰੀ ਇਕੱਠੀ ਕਰਕੇ ਸ਼ੁਰੂ ਕਰ ਦਿੱਤੀ ਹੈ ਦੂਸਰੇ ਨੌਜਵਾਨ ਦੀ ਭਾਲ ਸ਼ੁਰੂ

ਵਾਰਦਾਤ ਦੀ ਖ਼ਬਰ ਮਿਲਦੇ ਹੀ ਸਥਾਨਕ ਪੁਲਸ ਤੁਰੰਤ ਹਰਕਤ ਵਿੱਚ ਆਈ । ਪੁਲਸ ਨੇ ਪੈਟਰੋਲ ਪੰਪ ਦੇ ਸਟਾਫ਼ ਅਤੇ ਸੁਰੱਖਿਆ ਕਰਮੀ ਤੋਂ ਪੁੱਛਗਿੱਛ ਕੀਤੀ ਹੈ । ਪੂਰੇ ਵਿਵਾਦ ਦੀ ਅਸਲ ਵਜ੍ਹਾ ਅਤੇ ਸੱਚਾਈ ਜਾਣਨ ਲਈ ਪੁਲਸ ਨੇ ਪੰਪ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਤੇਜ਼ ਕਰ ਦਿੱਤੀ ਹੈ । ਪੁਲਸ ਮੁਤਾਬਕ ਜਾਂਚ ਦੌਰਾਨ ਇੱਕ ਮੁਲਜ਼ਮ ਦੀ ਪਛਾਣ ਸਚਿਨ ਵਜੋਂ ਹੋ ਚੁੱਕੀ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ ।

ਆਗਰਾ ਵਿਚ ਪਤਨੀ ਵਲੋਂ ਮਾਰ ਕੇ ਦਫਨਾਈ ਪਤੀ ਦੀ ਲਾਸ਼ ਘਰ ਵਿਚੋਂ ਹੀ ਬਰਾਮਦ

0
Aagra Murder

ਆਗਰਾ, 4 ਜੁਲਾਈ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰਾ ਆਗਰਾ ਵਿਖੇ ਇਕ ਪਤਨੀ ਵਲੋਂ ਆਪਣੇ ਪਤੀ ਦਾ ਕਤਲ (Murder) ਕਰਕੇ ਲਾਸ਼ ਘਰ ਵਿਚ ਦਫਾਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਆਗਰਾ (Agra) ਵਿਚ ਜੋ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ (Corpse)ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਹੀ ਦੱਬ ਦਿੱਤਾ ਵਿਚ ਮ੍ਰਿਤਕ ਵਿਅਕਤੀਦੀ ਪਛਾਣ ਸੁਰੇਂਦਰ ਕੁਮਾਰ 44 ਸਾਲ ਦੇ ਤੌਰ ਤੇ ਹੋਈ ਹੈ । ਜਾਣਕਾਰੀ ਅਨੁਸਾਰ ਮਹਿਲਾ ਨੇ ਕਿਸੇ ਨੂੰ ਪਤਾ ਨਾ ਲੱਗੇ ਦੇ ਚਲਦਿਆਂ ਬਾਥਰੂਮ ਵਿੱਚ ਲਾਸ਼ ਉੱਤੇ ਟਾਈਲਾਂ ਲਗਾ ਦਿੱਤੀਆਂ ਅਤੇ 45 ਦਿਨਾਂ ਤੱਕ ਲੋਕਾਂ ਨੂੰ ਇਹੋ ਦੱਸਦੀ ਰਹੀ ਕਿ ਉਸ ਦਾ ਪਤੀ ਲਾਪਤਾ ਹੈ ਪਰ ਜਦੋਂ ਸ਼ੁੱਕਰਵਾਰ ਨੂੰ ਪੁਲਸ ਤਫਤੀਸ਼ ਲਈ ਪਹੁੰਚੀ ਤਾਂ ਔਰਤ ਘਬਰਾ ਗਈ ਅਤੇ ਪੁੱਛਗਿੱਛ ਦੌਰਾਨ ਆਪਣਾ ਅਪਰਾਧ ਕਬੂਲ ਕਰ ਲਿਆ ।

ਕੀ ਦੱਸਿਆ ਕਤਲ ਕਰਨ ਵਾਲੀ ਮਹਿਲਾ ਨੇ

ਘਰ ਪਹੁੰਚੀ ਪੁਲਸ ਦੀ ਪੁੱਛਗਿੱਤ ਤੋਂ ਘਬਰਾਈ ਰੂਬੀ ਨਾਮ ਦੀ ਮੁਲਜ਼ਮ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਕਤਲ ਤੋਂ ਬਾਅਦ ਉਸ ਨੇ ਲਾਸ਼ ਨੂੰ ਮਿੱਟੀ ਨਾਲ ਢੱਕ ਦਿੱਤਾ ਅਤੇ ਉਸ ‘ਤੇ ਪਲੱਸਤਰ ਲਗਾਇਆ । ਫਿਰ ਉਸ ਨੇ ਟਾਈਲਾਂ ਲਗਾਉਣ ਲਈ ਮਜ਼ਦੂਰਾਂ ਨੂੰ ਕੰਮ ‘ਤੇ ਰੱਖਿਆ । ਪੁਲਸ ਨੇ ਬਾਥਰੂਮ ਦਾ ਫਰਸ਼ ਤੋੜ ਕੇ ਮ੍ਰਿਤਕ ਸੁਰੇਂਦਰ ਕੁਮਾਰ ਸ਼ਰਮਾ ਦਾ ਪਿੰਜਰ ਬਰਾਮਦ ਕੀਤਾ । ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਇਕੱਠੇ ਹੋ ਗਏ । ਪੁਲਸ ਨੂੰ ਸ਼ੱਕ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦਾ ਹੈ । ਪਿੰਜਰ ਨੂੰ ਜਾਂਚ ਲਈ ਭੇਜਿਆ ਗਿਆ ਹੈ ਅਤੇ ਪੁਲਸ ਕਤਲ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰ ਰਹੀ ਹੈ ।

ਰੰਜਸ਼ ਕਾਰਨ ਨੌਜਵਾਨ ਨੂੰ ਦਾਤਰਾਂ ਨਾਲ ਵੱਢ ਕੇ ਕੀਤਾ ਕਤਲ

0
Pathankot Murder

ਪਠਾਨਕੋਟ, 4 ਜੁਲਾਈ 2026 : ਪੰਜਾਬ ਦੇ ਪਠਾਨਕੋਟ (Pathankot) ਸ਼ਹਿਰ ਦੇ ਕੱਚੇ ਕੁਆਰਟਰ ਖੇਤਰ ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਨੌਜਵਾਨ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋੋਟ ਸ਼ਹਿਰ ਦੇ ਕੱਚੇ ਕੁਆਰਟਰ ਇਲਾਕੇ ‘ਚ ਪੁਰਾਣੀ ਰੰਜਸ਼ ਕਾਰਨ ਜਿਸ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਵਿਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ 8 ਨਾਮਜ਼ਦ ਮੁਲਜ਼ਮਾਂ ਅਤੇ 3-4 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੌਣ ਹੈ ਇਹ ਨੌਜਵਾਨ

ਮ੍ਰਿਤਕ ਦੀ ਪਛਾਣ ਗੁਲਸ਼ਨ ਕੁਮਾਰ (Gulshan Kumar) ਵਜੋਂ ਹੋਈ ਹੈ । ਮ੍ਰਿਤਕ ਦੀ 28 ਸਾਲਾ ਪਤਨੀ ਸਮੀਖਿਆ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਸ ਦਾ ਪਤੀ ਗੁਲਸ਼ਨ ਕੁਮਾਰ ਮੋਟਰਸਾਈਕਲ `ਤੇ ਬਾਜ਼ਾਰ ਜਾਣ ਲਈ ਘਰੋਂ ਨਿਕਲਿਆ ਸੀ ਅਤੇ ਉਹ ਖ਼ੁਦ ਤੇ ਉਸ ਦੀ ਨਣਦ ਪ੍ਰਵੀਨ ਵੀ ਰਾਤ ਦੀ ਸੈਰ ਲਈ ਘਰੋਂ ਬਾਹਰ ਨਿਕਲੀਆਂ ਸਨ । ਰਾਤ ਕਰੀਬ 12.10 ਵਜੇ ਜਦੋਂ ਗੁਲਸ਼ਨ ਕੁਮਾਰ ਮੁਹੱਲੇ ਦੇ ਮੋੜ `ਤੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਖੜ੍ਹੀਆਂ 2 ਕਾਰਾਂ ‘ਚੋਂ ਕਈ ਨੌਜਵਾਨ ਬਾਹਰ ਨਿਕਲੇ ਅਤੇ ਉਸ ਨੂੰ ਜ਼ਬਰਦਸਤੀ ਰੋਕ ਲਿਆ ।

ਨੌਜਵਾਨ ਦੀ ਪਤਨੀ ਨੇ ਕਿਸ ਕਿਸ ‘ਤੇ ਲਗਾਇਆ ਦੋਸ਼

ਪੀੜਤਾ ਨੇ ਦੋਸ਼ ਲਾਇਆ ਕਿ ਰਾਹੁਲ ਉਰਫ਼ ਆਂਡਾ, ਉਸ ਦੇ ਭਰਾ ਕ੍ਰਿਸ਼, ਉਨ੍ਹਾਂ ਦੇ ਜੀਜੇ ਵਿੱਕੀ, ਮੰਨੀ, ਭੂਰੀ, ਅਸ਼ਮੀਤ ਸਿੰਘ ਉਰਫ਼ ਬਿੱਲੀ ਜੱਟ, ਰਾਜਨ ਅਤੇ ਦੀਪੂ ਪਹਿਲਵਾਨ ਸਮੇਤ ਹੋਰ ਨੌਜਵਾਨਾਂ ਨੇ ਉਸ ਦੇ ਪਤੀ `ਤੇ ਦਾਤਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਉਸ ਦੀਆਂ ਦੋਵੇਂ ਬਾਂਹਾਂ ਅਤੇ ਲੱਤਾਂ `ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਸੜਕ `ਤੇ ਡਿੱਗ ਪਿਆ ।

ਹਮਲਾਵਰ ਨੌਜਵਾਨ ਦੇ ਡਿੱਗਣ ਤੋਂ ਬਾਅਦ ਵੀ ਕਰਦੇ ਰਹੇ ਹਮਲਾ

ਦੋਸ਼ ਹੈ ਕਿ ਡਿੱਗਣ ਤੋਂ ਬਾਅਦ ਵੀ ਮੁਲਜ਼ਮ ਉਸ ‘ਤੇ ਹਮਲਾ ਕਰਦੇ ਰਹੇ, ਜਿਸ ਕਾਰਨ ਉਸ ਦੀਆਂ ਦੋਵੇਂ ਬਾਂਹਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ ਅਤੇ ਸਰੀਰ ‘ਤੇ ਕਈ ਗੰਭੀਰ ਸੱਟਾਂ ਲੱਗੀਆਂ । ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਅਤੇ ਉਸ ਦੀ ਨਣਦ ਨੇ ਰੌਲਾ ਪਾਇਆ ਤਾਂ ਮੁਲਜ਼ਮ ਧਮਕੀਆਂ ਦਿੰਦੇ ਹੋਏ 2 ਕਾਰਾਂ ਵਿਚ ਫ਼ਰਾਰ ਹੋ ਗਏ । ਇਸ ਦੇ ਨਾਲ ਹੀ ਉਸ ਦੇ ਨਾਲ ਜਾ ਰਿਹਾ ਉਸ ਦਾ ਸਾਥੀ ਦਾਨਾ ਵੀ ਜ਼ਖ਼ਮੀ ਹੋ ਗਿਆ । ਮੁਲਜ਼ਮਾਂ ਨੇ ਨੌਜਵਾਨ ਦੇ ਦੋਵੇਂ ਹੱਥ ਅਤੇ ਦੋਵੇਂ ਪੈਰ ਵੱਢ ਦਿੱਤੇ ਸਨ, ਜਿਸ ਦੀ ਫੁਟੇਜ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ ।

ਗੁਲਸ਼ਨ ਨੇ ਐਂਬੂਲੈਂਸ ਦੇ ਅੰਦਰ ਹੀ ਤੋੜ ਦਿੱਤਾ ਸੀ ਦਮ

ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਗੁਲਸ਼ਨ ਨੂੰ ਪਹਿਲਾਂ ਪਠਾਨਕੋਟ ਦੇ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਪਰ ਰਸਤੇ ਵਿਚ ਐਂਬੂਲੈਂਸ ਅੰਦਰ ਹੀ ਉਸ ਨੇ ਦਮ ਤੋੜ ਦਿੱਤਾ । ਇਸ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ, ਪਠਾਨਕੋਟ ਲਿਆਂਦਾ ਗਿਆ । ਇਸ ਮਾਮਲੇ ਵਿਚ ਗੁਲਸ਼ਨ ਦੀ ਇਕ ਵੀਡੀਓ ਸਾਹਮਣੇ ਆਈ ਹੈ । ਵੀਡੀਓ ਵਿਚ ਉਹ ਗੰਭੀਰ ਜ਼ਖ਼ਮੀ ਹਾਲਤ ਵਿਚ ਹੈ, ਜਿਸ ਵਿਚ ਉਸ ਦੀਆਂ ਦੋਵੇਂ ਬਾਂਹਾਂ ਕੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਉਹ ਕਥਿਤ ਤੌਰ `ਤੇ ਹਮਲਾਵਰਾਂ ਦੇ ਨਾਂ ਲੈਂਦਿਆਂ ਪੂਰੀ ਘਟਨਾ ਦਾ ਵੇਰਵਾ ਦੇ ਰਿਹਾ ਹੈ ।

ਪੰਜਾਬ ਦੇ ਬਿਆਸ ਦੇ ਨੌਜਵਾਨ ਦੀ ਜਰਮਨੀ `ਚ ਡੁੱਬਣ ਕਾਰਨ ਹੋਈ ਮੌਤ

0
Death

ਬਾਬਾ ਬਕਾਲਾ ਸਾਹਿਬ, 4 ਜੁਲਾਈ 2026 : ਪੰਜਾਬ ਦੇ ਸਬ-ਡਵੀਜਨ ਬਾਬਾ ਬਕਾਲਾ ਸਾਹਿਬ (Baba Bakala Sahib) ਦੇ ਪਿੰਡ ਬੁੱਢਾ ਥੇਹ ਜੋ ਕਿ ਬਿਆਸ ਵਿਖੇ ਹੈ ਦੇ ਨੌਜਵਾਨ ਦੀ ਜਰਮਨੀ ਵਿਚ ਡੁੱਬਣ ਕਾਰਨ ਮੌਤ (Death due to drowning) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁੱਢਾ, ਬੇਹ (ਬਿਆਸ) ਦੇ ਵਸਨੀਕ ਕੁਲਦੀਪ ਸਿੰਘ ਢਿੱਲੋਂ ਦੇ ਜਿਸ ਨੌਜਵਾਨ ਸਪੁੱਤਰ ਦੀ ਜਰਮਨੀ ਵਿਖੇ ਝੀਲ ਵਿਚ ਡੁੱਬਣ ਕਾਰਨ ਮੌਤ ਹੋਈ ਦੱਸਿਆ ਜਾ ਰਿਹਾ ਹੈ ਦੀ ਪਛਾਣ ਹਰਪ੍ਰੀਤ ਸਿੰਘ ਅਭੀ (Harpreet Singh Abhi) ਉਮਰ 17 ਸਾਲ ਦੇ ਤੌਰ ‘ਤੇ ਹੋਈ ਹੈ ।

ਕੀ ਹੈ ਪੂਰਾ ਮਾਮਲਾ

ਹਰਸ਼ਪ੍ਰੀਤ ਸਿੰਘ ਅਭੀ (17) ਦੀ ਜਰਮਨੀ ਵਿਖੇ ਝੀਲ ‘ਚ ਡੁੱਬਣ (Drowning in the lake) ਕਾਰਨ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਆਪਣੇ ਕੁੱਝ ਨੌਜਵਾਨ ਸਾਥੀਆਂ ਨਾਲ ਨਹਾਉਣ ਵਾਸਤੇ ਇਕ ਝੀਲ ਤੇ ਗਿਆ ਅਤੇ ਨਹਾਉਂਦੇ ਸਮੇਂ ਝੀਲ ਦੇ ਡੂੰਘੇ ਪਾਣੀ ਵਿਚ ਡੁੱਬ ਗਿਆ, ਜਿਸ ਕਾਰਨ ਉਸਦੀ ਮੋਤ ਹੋ ਗਈ ਹੈ । ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਅਭੀ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਖੁਦ ਪੁਰਤਗਾਲ ਰਹਿੰਦੇ ਸਨ ਅਤੇ ਅਭੀ ਆਪਣੇ ਪਿਤਾ ਦੇ ਕੋਲ ਹੀ ਗਿਆ ਹੋਇਆ ਸੀ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ 164ਵੇਂ ਦਿਨ ਵਿਚ ਹੋਈ ਦਾਖਲ

0
Police

ਚੰਡੀਗੜ੍ਹ, 4 ਜੁਲਾਈ 2026 : ਪੰਜਾਬ ‘ਚ ਚੱਲ ਰਹੀ ਮੁਹਿੰਮ ‘ਗੈਂਗਸਟਰ ‘ਤੇ ਵਾਰ’ (Attack on gangster) ਦੇ 164ਵੇਂ ਦਿਨ ਪੰਜਾਬ ਪੁਲਸ ਨੇ ਪੰਜਾਬ ਭਰ ਵਿਚ ਗੈਂਗਸਟਰ ਸਾਥੀਆਂ ਦੇ 534 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ।

ਮੁਹਿੰਮ ਦੇ 164ਵੇਂ ਦਿਨ 297 ਵਿਅਕਤੀ ਕੀਤੇ ਗ੍ਰਿਫ਼ਤਾਰ

ਪੰਜਾਬ ਦੇ ਸਾਰੇ ਜਿਲ੍ਹਿਆਂ ਦੀਆਂ ਪੁਲਸ ਟੀਮਾਂ, ਐਂਟੀ-ਗੈਂਗਸਟਰ ਟਾਸਕ ਫੋਰਸ (Anti-Gangster Task Force) (ਏ. ਜੀ. ਟੀ. ਐਫ.) ਪੰਜਾਬ ਨਾਲ ਤਾਲਮੇਲ ਕਰਕੇ ਪੰਜਾਬ ਭਰ ਵਿਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ । ਪੰਜਾਬ ਪੁਲਸ ਮੁਤਾਬਕ ਕਾਰਵਾਈ ਦੇ 164ਵੇਂ ਦਿਨ ਪੁਲਸ ਟੀਮਾਂ ਨੇ 297 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੰਜ ਹਥਿਆਰ ਬਰਾਮਦ ਕੀਤੇ । ਇਸ ਨਾਲ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 43,127 ਹੋ ਗਈ ਹੈ ।

ਇਸ ਤੋਂ ਇਲਾਵਾ ਪੁਲਸ ਨੇ 206 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ, ਜਦੋਂ ਕਿ ਕਾਰਵਾਈ ਦੌਰਾਨ ਦੋ ਭਗੌੜੇ ਅਪਰਾਧੀ (Fugitive criminal) ਵੀ ਗ੍ਰਿਫ਼ਤਾਰ ਕੀਤੇ ਗਏ । ਜਨਤਾ ਲੋੜੀਂਦੇ ਅਪਰਾਧੀਆਂ, ਗੈਂਗਸਟਰਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਗੁਪਤ ਰੂਪ ‘ਚ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946-93946 ‘ਤੇ ਸਾਂਝੀ ਕਰ ਸਕਦੀ ਹੈ । ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ 187 ਨਸ਼ਾ ਤਸਕਰ ਗ੍ਰਿਫ਼ਤਾਰ

ਇਸ ਦੌਰਾਨ ‘ਯੁੱਧ ਨਸ਼ਿਆਂ ਵਿਰੁੱਧ’ (War on drugs) ਮੁਹਿੰਮ ਦੇ 489ਵੇਂ ਦਿਨ ਪੁਲਸ ਨੇ ਸੂਬੇ ਭਰ ‘ਚ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ 187 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਦੇ ਕਬਜ਼ੇ ਵਿਚੋਂ 2.1 ਕਿਲੋਗ੍ਰਾਮ ਹੈਰੋਇਨ, 712 ਨਸ਼ੀਲੇ ਪਦਾਰਥਾਂ (Drugs) ਦੀਆਂ ਗੋਲੀਆਂ ਅਤੇ 22,900 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ । ਪੁਲਸ ਮੁਤਾਬਕ ਪਿਛਲੇ 489 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 71,538 ਹੋ ਗਈ ਹੈ ।

ਜੈਸ਼-ਏ-ਮੁਹੰਮਦ ਨਾਲ ਜੁੜੇ ਮੁਲਜਮ ਵੱਖ-ਵੱਖ ਜਿਲਿਆਂ ਤੋਂ ਹੋਏ ਗ੍ਰਿਫ਼ਤਾਰ

0
Jaish-e-Mohammed

ਅਹਿਮਦਾਬਾਦ, 3 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਅਤੇ ਮੱਧ ਪ੍ਰਦੇਸ਼ (Madhya Pradesh) ਦੇ ਵੱਖ-ਵੱਖ ਜਿਲਿਆਂ ਤੋਂ ਜੈਸ਼-ਏ-ਮੁਹੰਮਦ ਨਾਲ ਜੁੜੇ ਮੁਲਜਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਮੁਲਜਮਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (Jaish-e-Mohammed) ਨਾਲ ਜੁੜੇ ਜਿਨ੍ਹ੍ਹਾਂ ਮੁਲਜ਼ਮਾਂ ਨੂੰ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜਿਲ੍ਹਿਆਂ ਤੋਂ ਗ੍ਰਿਫਤਾਰ (Arrested) ਕੀਤਾ ਗਿਆ ਹੈ ਦੀ ਗਿਣਤੀ 8 ਹੈ । ਜਾਣਕਾਰੀ ਮੁਤਾਬਕ ਪਕੜੇ ਗਏ ਮੁਲਜਮ ਗੁਜਰਾਤ ਸੂਬੇ ਵਿੱਚ ਜੈਸ਼-ਏ-ਮੁਹੰਮਦ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਇੱਕ ਸਰਗਰਮ ਨੈੱਟਵਰਕ ਤਿਆਰ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ । ਗੁਜਰਾਤ ਏ. ਟੀ. ਐੱਸ.(Gujarat A. T. S.) ਮੁਤਾਬਕ ਸਾਰੇ 8 ਮੁਲਜ਼ਮਾਂ ਖਿ਼ਲਾਫ਼ ਯੂ. ਏ. ਪੀ. ਏ. ਦੀਆਂ ਧਾਰਾਵਾਂ 13, 17, 18, 38, 39 ਅਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 148, 61 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

ਜਿਨ੍ਹਾਂ 8 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ

ਅਹਿਮਦ (ਸਪੁੱਤਰ ਅਬਦੁੱਲਾ ਗਾਜ਼ੀਵਾਲਾ), ਇਬਰਾਹੀਮ (ਸਪੁੱਤਰ ਮੁਹੰਮਦ ਹੁਸੈਨ ਘਾਘਾ), ਮੁਦੱਸਿਰ (ਸਪੁੱਤਰ ਅਬਦੁੱਲਾ ਗਾਜ਼ੀਵਾਲਾ), ਜ਼ਕਰੀਆ ਦੁਰਾਨੀ (ਸਪੁੱਤਰ ਮੁਹੰਮਦ ਅੰਮਾਰ ਘਾਘਾ), ਮੁਫ਼ਤੀ ਫੌਜਾਨ (ਸਪੁੱਤਰ ਇਸਮਾਈਲ ਦਾਊਵਾ), ਮੁਹੰਮਦ ਅਮੀਨ ਸ਼ੇਰਾ, ਮੁਹੰਮਦ ਅਬਦੁਲ (ਸਪੁੱਤਰ ਰਹਿਮਾਨ ਸਾਵਦੀ) ਅਤੇ ਬਿਲਾਲ ਮੁਹੰਮਦ (ਸਪੁੱਤਰ ਅੰਮਾਰ ਘਾਘਾ) ਸ਼ਾਮਲ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਹਦਾਇਤ ਨਹੀਂ ਕੀਤੀ ਜਾਰੀ : ਸੰਧਵਾਂ

0
Sandhwan

ਚੰਡੀਗੜ੍ਹ, 3 ਜੁਲਾਈ 2026 : ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ (Legislative Assembly Speaker) ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵਲੋਂ ਕੋਈ ਸਿੱਧੀ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ ।

ਸਿੰਘ ਸਾਹਿਬ ਵਲੋਂ ਪ੍ਰਾਪਤ ਹੋਏ ਹਨ ਕੁੱਝ ਮਹੱਤਵਪੂਰਨ ਸੁਝਾਅ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਜੋ ਇੱਕ ਮਹੱਤਵਪੂਰਨ ਬਿਆਨ ਦਿੰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ (Sri Guru Granth Sahib Respect Amendment Act) ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਸਿੱਧੀ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ, ਸਗੋਂ ਸਿੰਘ ਸਾਹਿਬ (ਜਥੇਦਾਰ) ਵੱਲੋਂ ਕੁਝ ਮਹੱਤਵਪੂਰਨ ਸੁਝਾਅ ਪ੍ਰਾਪਤ ਹੋਏ ਹਨ ਸਬੰਧੀ ਸੰਧਵਾਂ ਜੋ ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦੇਣ ਲਈ ਸੁਨਾਮ ਗਏ ਸਨ ਨੇ ਕਿਹਾ ਕਿ ਸਰਕਾਰ ਇਨ੍ਹਾਂ ਸੁਝਾਵਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਜੇਕਰ ਲੋੜ ਪਈ ਤਾਂ ਸਿੱਖ ਭਾਵਨਾਵਾਂ ਅਨੁਸਾਰ ਕਾਨੂੰਨ ਵਿੱਚ ਜ਼ਰੂਰੀ ਸੋਧਾਂ ਕਰੇਗੀ । ਉਨ੍ਹਾਂ ਕਿਹਾ ਕਿ ਅਸੀਂ ਉੱਥੇ ਬਹਿਸ ਕਰਨ ਲਈ ਨਹੀਂ, ਸਗੋਂ ਸਿਰ ਝੁਕਾਉਣ ਲਈ ਗਏ ਸੀ ।

ਹੋਰ ਕੀ ਕੀ ਆਖਿਆ ਸਪੀਕਰ ਕੁਲਤਾਰ ਸੰਧਵਾਂ ਨੇ

ਸਪੀਕਰ ਨੇ ਕਿਹਾ ਕਿ ਜਦੋਂ ਕਿ ਵਿਧਾਇਕ ਆਮ ਤੌਰ ‘ਤੇ ਬਹਿਸ ਕਰਨ ਅਤੇ ਆਪਣੀ ਗੱਲ ਦੱਸਣ ਵਿੱਚ ਮਾਹਰ ਹੁੰਦੇ ਹਨ, ਉਹ ਸਾਰੇ ਅਕਾਲ ਤਖ਼ਤ ਸਾਹਿਬ ਅੱਗੇ ਹੱਥ ਜੋੜ ਕੇ ਸਿਰ ਝੁਕਾਉਣ ਗਏ ਸਨ। ਜਥੇਦਾਰ ਸਾਹਿਬ ਨੇ ਜੋ ਵੀ ਹੁਕਮ ਜਾਂ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਬਹੁਤ ਸਤਿਕਾਰ ਨਾਲ ਸਵੀਕਾਰ ਕੀਤਾ ਗਿਆ ਹੈ । ਕਾਨੂੰਨ ਵਿੱਚ ਬਦਲਾਅ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ (Jathedar Sahib) ਦੇ ਸੁਝਾਵਾਂ ‘ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ । ਗੁਰੂ ਸਾਹਿਬ ਦੇ ਫਲਸਫੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਦੁਬਿਧਾ ਜਾਂ ਅਸਹਿਮਤੀ ਹੁੰਦੀ ਹੈ ਤਾਂ ਇਕੱਠੇ ਬੈਠਣਾ ਅਤੇ ਵਿਚਾਰ-ਵਟਾਂਦਰਾ ਕਰਨਾ ਸਭ ਤੋਂ ਵਧੀਆ ਤਰੀਕਾ ਹੈ ।

ਸੈਸ਼ਨ ਬੁਲਾਉਣਾ ਸਰਕਾਰ ਤੇ ਕੈਬਨਿਟ ਤੇ ਕਰਦਾ ਹੈ ਨਿਰਭਰ : ਸਪੀਕਰ

ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਜਥੇਦਾਰ ਵੱਲੋਂ ਦਿੱਤੇ ਗਏ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ (Legislative Assembly Special Session) ਬੁਲਾਉਣ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਸੈਸ਼ਨ ਕਦੋਂ ਬੁਲਾਉਣ ਦਾ ਫੈਸਲਾ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਕੈਬਨਿਟ ‘ਤੇ ਨਿਰਭਰ ਕਰਦਾ ਹੈ । ਹਾਲਾਂਕਿ ਸਪੀਕਰ ਹੋਣ ਦੇ ਨਾਤੇ, ਉਹ ਕਿਸੇ ਵੀ ਸਥਿਤੀ ਅਤੇ ਸੈਸ਼ਨ ਦੀ ਕਾਰਵਾਈ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੀ ਸਨ ।

ਅਧਿਆਪਕ ਵੀ ਪਾ ਰਹੇ ਹਨ ਨਸਿ਼ਆਂ ਵਿਰੁੱਧ ਜੰਗ ਮੁਹਿੰਮ ਵਿਚ ਯੋਗਦਾਨ : ਬੈਂਸ

0
Harjot Bains

ਚੰਡੀਗੜ੍ਹ, 3 ਜੁਲਾਈ 2026 : ਪੰਜਾਬ ਦੇ ਸਕੂਲਾਂ ਵਿਚ ਹੁਣ ਪੰਜਾਬ ਸਰਕਾਰ (Punjab Government) ਨਸਿ਼ਆਂ ਵਿਰੁੱਧ ਜੰਗ ਮੁਹਿੰਮ ਤਹਿਤ ਅਧਿਆਪਕਾਂ ਵਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ।

ਅਧਿਆਪਕ ਕਰ ਰਹੇ ਹਨ ਵਿਦਿਆਰਥੀਆਂ ਨੂੰ ਨਸਿ਼ਆਂ ਦੇ ਖਤਰਿਆਂ ਸਬੰਧੀ ਜਾਗਰੂਕ

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੀ ਅਗਵਾਈ ਹੇਠ “ਨਸਿ਼ਆਂ ਵਿਰੁੱਧ ਜੰਗ”(War on drugs) ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਇੱਕ ਸੁਰੱਖਿਅਤ ਸਕੂਲ ਵਾਤਾਵਰਣ ਰਾਹੀਂ ਹਰ ਬੱਚੇ ਦੇ ਆਲੇ-ਦੁਆਲੇ ਇੱਕ ਸੁਰੱਖਿਆ ਢਾਲ ਬਣਾਈ ਜਾ ਰਹੀ ਹੈ । ਜਿਸ ਤਹਿਤ ਬੱਚਿਆਂ ਨੂੰ ਨਸਿ਼ਆਂ ਦੀ ਦੁਰਵਰਤੋਂ ਦੇ ਖ਼ਤਰਿਆਂ ਬਾਰੇ, ਮਾਨਸਿਕ ਤਣਾਅ ਨਾਲ ਸਿੱਝਣ ਦੇ ਹੁਨਰਾਂ ਅਤੇ ਸੁਰੱਖਿਅਤ, ਗੁਪਤ ਸਿ਼ਕਾਇਤ ਰਿਪੋਰਟਿੰਗ ਦੇ ਵਿਕਲਪਾਂ ਬਾਰੇ ਸਿੱਖਿਆ ਦਿੱਤੀ ਜਾ ਰਹੀ ਹੈ।

ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਕਰ ਰਹੀ ਹੈ ਨਿਵੇਸ਼

ਇਸ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਵਿੱਚ ਨਿਵੇਸ਼ ਕਰ ਰਹੀ ਹੈ ਜੋ ਰੋਜ਼ਾਨਾ ਕਿਸ਼ੋਰਾਂ ਨਾਲ ਗੱਲਬਾਤ ਕਰਦੇ ਹਨ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਮਾਹਿਰਾਂ ਦੇ ਸਹਿਯੋਗ ਨਾਲ ਨੌਂ ਜਿਲ੍ਹਿਆਂ (ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ) ਦੇ 1,400 ਤੋਂ ਵੱਧ ਸਕੂਲ ਮੁਖੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਨ, ਹਮਦਰਦੀ ਨਾਲ ਜਵਾਬ ਦੇਣ ਅਤੇ ਜਨਤਕ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਮਾਨਸਿਕ ਸਿਹਤ ਨੂੰ ਸਮਝਣ ਅਤੇ ਪ੍ਰਬੰਧਨ ਕਰਨ ਲਈ ਸਿਖਲਾਈ ਦਿੱਤੀ ਗਈ ਹੈ ।

9ਵੀਂ ਤੇ 12ਵੀਂ ਦੇ ਅਧਿਆਪਕਾਂ ਲਈ ਕਰਵਾਈਆਂ ਗਈਆਂ ਹਨ ਸਮਰੱਥਾ ਨਿਰਮਾਣ ਵਰਕਸ਼ਾਪਾਂ ਆਯੋਜਿਤ

ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ 3,000 ਤੋਂ ਵੱਧ ਅਧਿਆਪਕਾਂ ਲਈ ਸਮਰੱਥਾ-ਨਿਰਮਾਣ ਵਰਕਸ਼ਾਪਾਂ ਕਰਵਾਈਆਂ ਗਈਆਂ ਹਨ । ਇਸ ਸਿਖਲਾਈ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ । ਸਿਖਲਾਈ ਤੋਂ ਬਾਅਦ 75 ਫੀਸਦੀ ਅਧਿਆਪਕਾਂ ਨੇ ਇੱਕ ਸਿਹਤਮੰਦ ਸਕੂਲ ਵਾਤਾਵਰਣ ਬਣਾਉਣ ਲਈ ਪ੍ਰੇਰਿਤ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ, ਜਦੋਂ ਕਿ 85 ਫੀਸਦੀ ਨੇ ਸਹਿਮਤੀ ਪ੍ਰਗਟ ਕੀਤੀ ਕਿ ਕਿਸ਼ੋਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤਣਾਅ, ਸਾਥੀਆਂ ਦੇ ਦਬਾਅ ਅਤੇ ਭਾਵਨਾਤਮਕ ਚੁਣੌਤੀਆਂ ਨਾਲ ਜੁੜੀ ਹੋਈ ਹੈ । ਇਸ ਪ੍ਰੋਗਰਾਮ ਦਾ ਹੁਣ ਰਾਜ ਭਰ ਦੇ ਸਾਰੇ ਜਿ਼ਲ੍ਹਿਆਂ ਵਿੱਚ ਵਿਸਤਾਰ ਕੀਤਾ ਜਾ ਰਿਹਾ ਹੈ ।

ਸਰਕਾਰ ਕਿਸ਼ੋਰਾਂ ਵਿਚ ਤਣਾਅ ਅਤੇ ਭਾਵਨਾਤਮਕ ਅਸੰਤੁਲਨ ਦੇ ਮੂਲ ਕਾਰਨਾਂ ਨੂੰ ਵੀ ਕਰ ਰਹੀ ਹੈ ਸੰਬੋਧਤ

ਸਕੂਲ ਸਟਾਫ ਵਿੱਚ ਜਾਗਰੂਕਤਾ ਵਧਾਉਣ ਤੋਂ ਇਲਾਵਾ ਸਰਕਾਰ ਕਿਸ਼ੋਰਾਂ ਵਿੱਚ ਤਣਾਅ ਅਤੇ ਭਾਵਨਾਤਮਕ ਅਸੰਤੁਲਨ ਦੇ ਮੂਲ ਕਾਰਨਾਂ ਨੂੰ ਵੀ ਸੰਬੋਧਿਤ ਕਰ ਰਹੀ ਹੈ । ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਮਾਈਂਡਫੁੱਲਨੈੱਸ ਪ੍ਰੋਗਰਾਮ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੋਜ਼ਾਨਾ 30 ਮਿੰਟ ਦਾ ਸਵੇਰ ਦਾ ਸੈਸ਼ਨ ਪ੍ਰਦਾਨ ਕਰਦਾ ਹੈ, ਜਿਸ ਵਿੱਚ ਧਿਆਨ ਕੇਂਦਰਿਤ ਕਰਨ, ਭਾਵਨਾਤਮਕ ਲਚਕਤਾ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਸਾਹ ਲੈਣ ਦੀਆਂ ਕਸਰਤਾਂ, ਧਿਆਨ, ਸਕਾਰਾਤਮਕ ਸੋਚ ਅਤੇ ਸ਼ੁਕਰਗੁਜ਼ਾਰੀ ਅਭਿਆਸ ਸ਼ਾਮਲ ਹਨ ।

210 ਸਰਕਾਰੀ ਸਕੂਲ ਮੋਹਾਲੀ ਦੇ ਕੀਤੇ ਗਏ ਹਨ ਪਾਇਲਟ

ਮੋਹਾਲੀ ਦੇ ਲਗਭਗ 210 ਸਰਕਾਰੀ ਸਕੂਲਾਂ ਵਿੱਚ ਪਾਇਲਟ ਕੀਤੇ ਗਏ, 83 ਫੀਸਦੀ ਵਿਦਿਆਰਥੀਆਂ ਨੇ ਮੁਸ਼ਕਲ ਸਥਿਤੀਆਂ ਨੂੰ ਬਿਹਤਰ ਢੰਗ ਨਾਲ ਸੰਭਾਲਣ ਦੇ ਯੋਗ ਹੋਣ ਅਤੇ ਘੱਟ ਤਣਾਅ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ । ਇਸ ਪਹਿਲਕਦਮੀ ਦੀ ਮਹੱਤਤਾ ਬਾਰੇ ਬੋਲਦਿਆਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸਿ਼ਆਂ ਦੀ ਦੁਰਵਰਤੋਂ ਤੋਂ ਬਚਾਇਆ ਗਿਆ ਹਰ ਬੱਚਾ ਇੱਕ ਸੁਰੱਖਿਅਤ ਪਰਿਵਾਰ ਅਤੇ ਇੱਕ ਮਜ਼ਬੂਤ ਭਵਿੱਖ ਪ੍ਰਾਪਤ ਕਰਦਾ ਹੈ ।

ਸਕੂਲਾਂ ਨੂੰ ਇੱਕ ਅਜਿਹੀ ਜਗ੍ਹਾ ਬਣਾ ਕੇ ਜਿੱਥੇ ਬੱਚੇ ਆਤਮ-ਵਿਸ਼ਵਾਸ, ਲਚਕੀਲਾਪਣ ਅਤੇ ਜੀਵਨ ਹੁਨਰ ਵਿਕਸਤ ਕਰਦੇ ਹਨ, ਸਰਕਾਰ ਇੱਕ ਸਿਹਤਮੰਦ ਸਮਾਜ ਦੀ ਨੀਂਹ ਰੱਖ ਰਹੀ ਹੈ। ਸਾਡਾ ਉਦੇਸ਼ ਨਾ ਸਿਰਫ਼ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖ਼ਤਰਿਆਂ ਤੋਂ ਚੇਤਾਵਨੀ ਦੇਣਾ ਹੈ, ਸਗੋਂ ਬੱਚਿਆਂ ਨੂੰ ਸੂਚਿਤ ਫੈਸਲੇ ਲੈਣ ਲਈ ਗਿਆਨ, ਤਾਕਤ ਅਤੇ ਸਮਝ ਪ੍ਰਦਾਨ ਕਰਨਾ ਵੀ ਹੈ ।

ਪ੍ਰੋਗਰਾਮ ਕਰਦਾ ਹੈ 368 ਸਕੂਲਾਂ ਵਿਚ 8 ਲੱਖ ਵਿਦਿਆਰਥੀਆਂ ਨੂੰ ਕਵਰ

ਪੰਜਾਬ ਨੇ ਰਾਜ ਭਰ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਭਾਰਤ ਦਾ ਪਹਿਲਾ ਸਬੂਤ-ਅਧਾਰਤ ਨਸ਼ਾ ਵਿਰੋਧੀ ਪਾਠਕ੍ਰਮ ਸ਼ੁਰੂ ਕਰਕੇ ਆਪਣੀ ਰੋਕਥਾਮ ਰਣਨੀਤੀ ਨੂੰ ਮਜ਼ਬੂਤ ਕੀਤਾ ਹੈ । ਪਿਛਲੇ ਸਾਲ ਅਗਸਤ ਵਿੱਚ ਸ਼ੁਰੂ ਕੀਤਾ ਗਿਆ, ਇਹ ਪ੍ਰੋਗਰਾਮ 3,658 ਸਕੂਲਾਂ ਵਿੱਚ ਲਗਭਗ 800,000 ਵਿਦਿਆਰਥੀਆਂ ਨੂੰ ਕਵਰ ਕਰਦਾ ਹੈ ਅਤੇ 6,500 ਤੋਂ ਵੱਧ ਸਿਖਲਾਈ ਪ੍ਰਾਪਤ ਅਧਿਆਪਕਾਂ ਦੁਆਰਾ ਪੜ੍ਹਾਇਆ ਜਾਂਦਾ ਹੈ। ਜੇ-ਪਾਲ ਦੱਖਣੀ ਏਸ਼ੀਆ ਅਤੇ ਵਿਵਹਾਰ ਵਿਗਿਆਨੀਆਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ, ਇਹ ਪਾਠਕ੍ਰਮ ਰਵਾਇਤੀ ਜਾਗਰੂਕਤਾ ਮੁਹਿੰਮਾਂ ਤੋਂ ਪਰੇ ਹੈ ਅਤੇ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਸਾਥੀਆਂ ਦੇ ਦਬਾਅ, ਫੈਸਲਾ ਲੈਣ ਅਤੇ ਨਸ਼ੀਲੇ ਪਦਾਰਥਾਂ ਤੋਂ ਇਨਕਾਰ ਕਰਨ ਦੇ ਵਿਹਾਰਕ ਹੁਨਰਾਂ ਬਾਰੇ ਸਿਖਾਉਂਦਾ ਹੈ ।

ਸਾਨੂੰ ਬੱਚਿਆਂ ਤੋਂ ਉਤਸ਼ਾਹਜਨਕ ਫੀਡਬੈਕ ਮਿਲ ਰਿਹਾ ਹੈ : ਅਧਿਆਪਕ

ਬਲਵਿੰਦਰ ਕੌਰ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕਾ, ਜੋ ਕਿ ਰਾਜ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕਿਸ਼ੋਰਾਂ ਨੂੰ ਸਲਾਹ ਦੇ ਰਹੀ ਹੈ, ਨੇ ਕਿਹਾ ਕਿ ਸਾਨੂੰ ਬੱਚਿਆਂ ਤੋਂ ਉਤਸ਼ਾਹਜਨਕ ਫੀਡਬੈਕ ਮਿਲ ਰਿਹਾ ਹੈ। ਉਹ ਕਲਾਸਰੂਮ ਅਤੇ ਸਕੂਲ ਪੱਧਰ ‘ਤੇ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ ।

ਇਸ ਨਾਲ ਸਾਨੂੰ ਵਿਸ਼ਵਾਸ ਮਿਲਦਾ ਹੈ ਕਿ ਕਿਸ਼ੋਰ ਅਤੇ ਕਿਸ਼ੋਰ ਭਵਿੱਖ ਵਿੱਚ ਨਸ਼ੇ ਦੀ ਸਮੱਸਿਆ ਤੋਂ ਦੂਰ ਰਹਿਣਗੇ । ਵਿਦਿਆਰਥੀਆਂ ਲਈ ਸੁਰੱਖਿਅਤ ਸਹਾਇਤਾ ਪ੍ਰਣਾਲੀ ਦੇ ਤਹਿਤ, ਨਸ਼ੇ ਨਾਲ ਸਬੰਧਤ ਚਿੰਤਾਵਾਂ ਦੀ ਰਿਪੋਰਟ ਕਰਨ ਲਈ ਅਗਿਆਤ ਸ਼ਿਕਾਇਤ ਬਕਸੇ ਲਗਾਏ ਗਏ ਹਨ, ਜਿਸ ਨਾਲ ਵਿਦਿਆਰਥੀ ਬਿਨਾਂ ਕਿਸੇ ਡਰ ਜਾਂ ਆਪਣੀ ਪਛਾਣ ਦੇ ਖੁਲਾਸੇ ਦੇ ਗੁਪਤ ਰੂਪ ਵਿੱਚ ਉਨ੍ਹਾਂ ਦੀ ਰਿਪੋਰਟ ਕਰ ਸਕਦੇ ਹਨ ।

ਪਹਿਲਕਦਮੀ ਵਧਾਉਂਦੀ ਹੈ ਨੌਜਵਾਨ ਪੀੜ੍ਹੀ ਦੀ ਸੁਰੱਖਿਆ : ਬੈਂਸ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਇਹ ਪਹਿਲਕਦਮੀ ਨੌਜਵਾਨ ਪੀੜ੍ਹੀ ਦੀ ਸੁਰੱਖਿਆ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ । ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਹਮੇਸ਼ਾ ਸਮਾਜ ਵਿੱਚ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਮੁਹਿੰਮ ਸਕਾਰਾਤਮਕ ਨਤੀਜੇ ਦੇ ਰਹੀ ਹੈ । ਇਹ ਇੱਕ ਸਮੂਹਿਕ ਯਤਨ ਹੈ, ਜਿਸ ਵਿੱਚ ਅਧਿਆਪਕ ਅਤੇ ਸਲਾਹਕਾਰ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

ਰਾਜ ਨਸਿ਼ਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ

ਪੰਜਾਬ ਪਹਿਲਾਂ ਹੀ ਰਾਸ਼ਟਰੀ ਪੱਧਰ ‘ਤੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਚੁੱਕਾ ਹੈ, ਰਾਸ਼ਟਰੀ ਪ੍ਰਾਪਤੀ ਸਰਵੇਖਣ ਅਤੇ ਨੀਤੀ ਆਯੋਗ ਦੀ ਸਕੂਲ ਸਿੱਖਿਆ ਪ੍ਰਣਾਲੀ ਰਿਪੋਰਟ 2026 ਵਿੱਚ ਪਹਿਲੇ ਸਥਾਨ ‘ਤੇ ਹੈ । ਹੁਣ ਰਾਜ ਨਸਿ਼ਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ।

ਇਹ ਦਰਸਾਉਂਦਾ ਹੈ ਕਿ ਨਸ਼ਿਆਂ ਦੀ ਦੁਰਵਰਤੋਂ ਨੂੰ ਸਿਰਫ਼ ਕਾਨੂੰਨ ਲਾਗੂ ਕਰਨ ਦੁਆਰਾ ਹੀ ਨਹੀਂ, ਸਗੋਂ ਜਾਗਰੂਕਤਾ, ਸੰਵੇਦਨਸ਼ੀਲਤਾ, ਵਿਗਿਆਨਕ ਸੋਚ ਅਤੇ ਸਮੇਂ ਸਿਰ ਰੋਕਥਾਮ ਦੁਆਰਾ ਵੀ ਰੋਕਿਆ ਜਾ ਸਕਦਾ ਹੈ । ਇਸ ਮੁਹਿੰਮ ਦਾ ਕੇਂਦਰ ਅਧਿਆਪਕਾਂ, ਸਕੂਲ ਮੁਖੀਆਂ ਅਤੇ ਕਲਾਸਰੂਮਾਂ ਨੂੰ ਬਣਾ ਕੇ, ਪੰਜਾਬ ਇੱਕ ਮਾਡਲ ਵਿਕਸਤ ਕਰ ਰਿਹਾ ਹੈ ਜਿਸਦਾ ਉਦੇਸ਼ ਬੱਚਿਆਂ ਨੂੰ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਰੱਖਿਆ ਕਰਨਾ ਹੈ ।