Home Blog Page 60

ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਹੋਈ ਬ੍ਰੇਨ ਹੈਮਰੇਜ ਹੋਣ ਕਾਰਨ ਮੌਤ

0
Death

ਹੁਸਿਆਰਪੁਰ, 6 ਜੁਲਾਈ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਪਿੰਡ ਟਾਂਡਾ ਉੜਮੁੜ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਬ੍ਰੇਨ ਹੈਮਰੇਜ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਹੁਸਿ਼ਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਰੜਾ ਦੇ ਰਹਿਣ ਵਾਲੇ ਜਿਸ ਪੰਜਾਬੀ ਨੌਜਵਾਨ ਦੀ ਬ੍ਰੇਨ ਹੈਮਰੇਜ (Brain hemorrhage) ਹੋਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਕੁਲਜੀਤ ਸਿੰਘ (32) ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ । ਕੁਲਜੀਤ ਸਿੰਘ ਆਪਣੇ 13 ਸਾਲਾਂ ਦੇ ਬੇਟੇ ਅਤੇ ਪਤਨੀ ਸਮੇਤ ਅਮਰੀਕਾ ਵਿੱਚ ਪੱਕੇ ਤੌਰ ’ਤੇ ਰਹਿੰਦਾ ਸੀ । ਮ੍ਰਿਤਕ ਕੁਲਜੀਤ ਸਿੰਘ ਦੇ ਚਾਚਾ ਬਲਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕੁਲਜੀਤ ਦੀ ਪਤਨੀ ਅਲੀਜਾ ਨੇ ਉਸ ਦੀ ਮੌਤ ਬਾਰੇ ਦੱਸਿਆ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਚਾਚੇ ਨੇ

ਮ੍ਰਿਤਕ ਨੌਜਵਾਨ ਦੇ ਚਾਚੇ ਨੇ ਦੱਸਿਆ ਕਿ ਕੁਲਜੀਤ ਸਿੰਘ ਆਪਣੇ ਪਰਿਵਾਰ ਸਮੇਤ ਕਾਰ ’ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸੀ ਕਿ ਜਦੋਂ ਟ੍ਰੈਫਿਕ ਲਾਈਟਾਂ ’ਤੇ ਉਨ੍ਹਾਂ ਕਾਰ ਰੁਕੀ ਤਾਂ ਅਚਾਨਕ ਕੁਲਜੀਤ ਨੂੰ ਬ੍ਰੇਨ ਹੈਮਰੇਜ ਹੋ ਗਿਆ । ਮੌਕੇ ’ਤੇ ਪਰਿਵਾਰ ਵਲੋਂ ਕੁਲਜੀਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਕੁਲਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ । ਇਸ ਦੁਖਦ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ ।

ਪੁਰਾਣੀ ਰੰਜਸ਼ ਦੇ ਚਲਦਿਆਂ ਪਿੰਡ ਫਤਿਹਪੁਰ ਬਿਲੋਚ ’ਚ ਨੌਜਵਾਨ ਦਾ ਕਤਲ

0
Haryana Murder

ਫਰੀਦਾਬਾਦ, 6 ਜੁਲਾਈ 2026 : ਹਰਿਆਣਾ (Haryana) ਦੇ ਜਿਲਾ ਫਰੀਦਾਬਾਦ ਦੇ ਪਿੰਡ ਫਤਿਹਪੁਰ ਬਿਲੋਚ ਵਿਖੇ ਨੌਜਵਾਨ ਦਾ ਪੁਰਾਣੀ ਰੰਜਸ਼ ਕਾਰਨ ਕਤਲ (Murder) ਕਰ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਜਿਲ੍ਹੇ (Faridabad District) ਦੇ ਪਿੰਡ ਫਤਿਹਪੁਰ ਬਿਲੋਚ ’ਚ ਲੰਘੇ ਦਿਨੀਂ ਜੋ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਦੋਸ਼ ਲਗਾਇਆ ਗਿਆ ਹੈ ਕਿ ਪੈਰੋਲ `ਤੇ ਬਾਹਰ ਆਏ ਇੱਕ ਨੌਜਵਾਨ ਅਤੇ ਉਸ ਦੇ ਦੋਸਤਾਂ ਨੇ ਪੁਰਾਣੀ ਰੰਜਸ਼ ਕਾਰਨ 21 ਸਾਲਾ ਲੜਕੇ ਨੂੰ ਸਕਾਰਪੀਓ ਨਾਲ ਟੱਕਰ ਮਾਰ ਦਿੱਤੀ । ਜਿਸ ‘ਤੇ ਨੌਜਵਾਨ ਦੇ ਦੋਸਤਾਂ ਨੇ ਤੁਰੰਤ ਗੰਭੀਰ ਜ਼ਖ਼ਮੀ (Seriously injured) ਲੜਕੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦਾ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਹਮਣੇ ਤੋਂ ਇੱਕ ਕਾਲੀ ਸਕਾਰਪੀਓ ਆ ਰਹੀ ਹੈ ਅਤੇ ਉਹ ਬਾਈਕ ਸਵਾਰ ਨੂੰ ਟੱਕਰ ਮਾਰਦਾ ਦਿਖਾਈ ਦੇ ਰਿਹਾ ਹੈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਦੇ ਅਲਾਏ ਵੀਲ੍ਹ ਚਕਨਾਚੂਰ ਹੋ ਗਏ ਅਤੇ ਪੂਰੀ ਬਾਈਕ ਪੂਰੀ ਤਰ੍ਹਾਂ ਤਬਾਹ ਹੋ ਗਈ ।

ਕੀ ਆਇਆ ਸਾਹਮਣੇ ਆਈ ਜਾਣਕਾਰੀ ਵਿਚ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਰੁਣ ਆਈ. ਐਮ. ਟੀ. ਫਰੀਦਾਬਾਦ ’ਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ । ਸ਼ਨੀਵਾਰ ਰਾਤ ਉਹ ਪਿੰਡ ਵਿੱਚ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ‘ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ । ਪਾਰਟੀ ਖਤਮ ਹੋਣ ਤੋਂ ਬਾਅਦ ਸਾਰੇ ਦੋਸਤ ਘਰ ਜਾਣ ਦੀ ਉਡੀਕ ਵਿੱਚ ਸੜਕ ਕੰਢੇ ਖੜ੍ਹੇ ਸਨ ਕਿ ਥੋੜ੍ਹੀ ਦੇਰ ਬਾਅਦ ਤਰੁਣ ਆਪਣੀ ਸਾਈਕਲ ਲੈ ਕੇ ਘਰ ਵੱਲ ਚਲਾ ਗਿਆ । ਜਿਵੇਂ ਹੀ ਉਹ ਥੋੜ੍ਹੀ ਦੂਰੀ ‘ਤੇ ਗਿਆ ਤਾਂ ਉਲਟ ਦਿਸ਼ਾ ਤੋਂ ਆ ਰਹੀ ਇੱਕ ਕਾਲੇ ਰੰਗ ਦੀ ਸਕਾਰਪੀਓ ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ।

ਕੀ ਦੋਸ਼ ਲਗਾਇਆ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ

ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸਾਗਰ, ਵਿਕਾਸ ਅਤੇ ਨਾਰਾਇਣ ਸਕਾਰਪੀਓ ਵਿੱਚ ਸਵਾਰ ਸਨ । ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੀ ਰੰਜਸ਼ ਕਾਰਨ ਤਿੰਨਾਂ ਨੇ ਜਾਣ-ਬੁੱਝ ਕੇ ਤਰੁਣ ਦੀ ਮੋਟਰਸਾਈਕਲ ਨੂੰ ਟੱਕਰ (Motorcycle collision) ਮਾਰ ਦਿੱਤੀ । ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਸਾਗਰ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਦੋ ਦਿਨ ਪਹਿਲਾਂ ਹੀ ਪੈਰੋਲ `ਤੇ ਜੇਲ੍ਹ ਤੋਂ ਰਿਹਾਅ ਹੋਇਆ ਸੀ । ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕੋਈ ਆਮ ਸੜਕ ਹਾਦਸਾ ਨਹੀਂ ਸੀ, ਸਗੋਂ ਇੱਕ ਯੋਜਨਾਬੱਧ ਅਪਰਾਧ ਸੀ ।

ਪੁਲਸ ਨੇ ਇਕ ਨੂੰ ਕਾਰ ਲਿਆ ਹੈ ਗ੍ਰਿਫ਼ਤਾਰ ਤੇ ਦੂਸਰੇ ਦੀ ਭਾਲ ਹੈ ਜਾਰੀ

ਡੀ. ਸੀ. ਪੀ. ਪ੍ਰਤੀਕ ਅਗਰਵਾਲ ਨੇ ਦੱਸਿਆ ਕਿ ਫਤਿਹਪੁਰ ਬਿਲੋਚ ਮਾਮਲੇ ’ਚ ਐਫ.ਆਈ.ਆਰ. ਦਰਜ (FIR registered) ਕਰ ਲਈ ਗਈ ਹੈ ਅਤੇ ਇੱਕ ਦੋਸ਼ੀ ਵਿਕਾਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਪੁਲਸ ਦੂਜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ । ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਸਕਾਰਪੀਓ ਵੀ ਬਰਾਮਦ ਕਰ ਲਈ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ `ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਉੱਨਾਵ `ਚ ਭਾਜਪਾ ਨੇਤਾ ਦਾ ਉਸ ਦੇ ਪੁੱਤਰ ਨੇ ਕੁਹਾੜੀ ਨਾਲ ਕੀਤਾ ਕਤਲ

0
Murders

ਉੱਨਾਵ, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਉਨਾਵ ਵਿਖੇ ਇਕ ਪੁੱਤਰ ਵਲੋਂ ਹੀ ਆਪਣੇ ਪਿਤਾ ਦਾ ਕੁਹਾੜੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਉੱਤਰ ਪ੍ਰਦੇਸ਼ ਦੇ ਉੱਨਾਵ ‘ਚ ਭਾਜਪਾ ਨੇਤਾ ਪ੍ਰਮੋਦ ਪਾਸੀ ਉਰਫ਼ ਰੇਵਤੀ (55) ਦਾ ਉਸ ਦੇ ਆਪਣੇ ਹੀ ਪੁੱਤਰ ਨੇ ਕੁਹਾੜੀ ਨਾਲ ਕਤਲ ਕਰ ਦਿੱਤਾ । ਇਹ ਘਟਨਾ ਸ਼ਨੀਵਾਰ ਰਾਤ ਵਾਪਰੀ । ਪੁਲਸ ਨੇ ਪੁੱਤਰ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੀ ਆਖਿਆ ਪਰਿਵਾਰਕ ਮੈਂਬਰਾਂ ਨੇ

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪ੍ਰਮੋਦ ਪਿੰਡ ਦੇ ਮੰਦਰ ‘ਚ ਪ੍ਰਾਰਥਨਾ ਕਰ ਰਿਹਾ ਸੀ । ਪੁੱਤਰ ਸੋਨੇ ਲਾਲ ਨੇ ਉਸ ’ਤੇ ਪਿੱਛੇ ਤੋਂ ਹਮਲਾ ਕਰਕੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੋਨੇ ਲਾਲ ਸ਼ਰਾਬੀ ਸੀ । ਉਹ ਅਕਸਰ ਪਰਿਵਾਰ ਨਾਲ ਝਗੜਾ ਕਰਦਾ ਸੀ ਤੇ ਆਪਣੀ ਪਤਨੀ ਨੂੰ ਕੁੱਟਦਾ ਸੀ । ਪ੍ਰਮੋਦ ਆਪਣੀ ਨੂੰਹ ਦਾ ਪੱਖ ਲੈਂਦਾ ਸੀ ।

ਮੈਟਰੀਮੋਨੀਅਲ ਵੈੱਬਸਾਈਟ `ਤੇ ਖੁਦ ਨੂੰ ਕਰੋੜਪਤੀ ਦੱਸ ਕੀਤਾ ਔਰਤ ਦਾ ਜਿਨਸੀ ਸ਼ੋਸ਼ਣ

0
Rape

ਠਾਣੇ, 6 ਜੁਲਾਈ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਇਕ ਵਿਅਕਤੀ ਨੇ ਖੁਦ ਨੂੰ ਕਰੋੜਪਤੀ ਦੱਸ ਕੇ ਮਹਿਲਾ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਹੈ ।

ਪੁਲਸ ਨੇ ਕਰ ਲਿਆ ਹੈ ਜਬਰ ਜਨਾਹ ਕਰਨ ਵਾਲੇ ਵਿਰੁੱਧ ਕੇਸ ਦਰਜ

ਮਹਾਰਾਸ਼ਟਰ ‘ਚ ਨੰਦੁਰਬਾਰ ਜਿਲੇ (Nandurbar District) ਦੇ 38 ਸਾਲਾ ਵਿਅਕਤੀ ਖਿਲਾਫ ਇਕ ਮੈਟਰੀਮੋਨੀਅਲ ਵੈੱਬਸਾਈਟ ਕਾਰੋਬਾਰੀ ਦੱਸ ਕੇ ਔਰਤ ਨਾਲ ਜਬਰ- ਜ਼ਨਾਹ ਕਰਨ ਅਤੇ ਉਸ ਨਾਲ 41 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ (Case registered) ਕੀਤਾ ਗਿਆ ਹੈ । ਸਿਕਾਇਤਕਰਤਾ 36 ਸਾਲਾ ਤਲਾਕਸ਼ੁਦਾ ਔਰਤ ਆਪਣੇ ਬੱਚੇ ਸਮੇਤ ਠਾਣੇ ਜਿਲੇ ਦੇ ਕਲਿਆਣ ਪੂਰਬ ਖੇਤਰ ‘ਚ ਰਹਿੰਦੀ ਹੈ ।

ਕੀ ਹੈ ਪੂਰਾ ਮਾਮਲਾ

ਪੁਲਸ ਅਨੁਸਾਰ ਮੁਲਜ਼ਮ ਨੇ ਮੈਟਰੀਮੋਨੀਅਲ ਵੈੱਬਸਾਈਟ (Matrimonial website) ‘ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਖੁਦ ਨੂੰ ਹੋਟਲ ਵਪਾਰੀ ਤੇ ਸਿਵਲ ਇੰਜੀਨੀਅਰ ਦੱਸਿਆ ਤੇ ਵਿਆਹ ਦਾ ਝਾਂਸਾ ਦੇ ਕੇ ਅਤੇ ਬੱਚੇ ਨੂੰ ਅਪਣਾਉਣ ਦਾ ਭਰੋਸਾ ਦੁਆ ਕੇ ਉਸ ਨੇ ਔਰਤ ਦਾ ਭਰੋਸਾ ਜਿੱਤ ਲਿਆ । ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ‘ਤੇ ਨਵੀਂ ਮੁੰਬਈ ਦੇ ਪਨਵੇਲ ਸਥਿਤ ਹੋਟਲਾਂ ਤੇ ਕਲਿਆਣ ਸਥਿਤ ਔਰਤ ਦੇ ਘਰ ‘ਚ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ । ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਔਰਤ ਕੋਲੋਂ 41.25 ਲੱਖ ਰੁਪਏ ਵੀ ਠੱਗ ਲਏ ।

ਨਹਿਰ ਵਿੱਚ ਡੁੱਬ ਰਹੇ ਪੁੱਤ ਨੂੰ ਬਚਾਉਣ ਲਈ ਪਿਤਾ ਨੇ ਮਾਰੀ ਛਾਲ

0
Canal

ਫਤਿਹਾਬਾਦ, 6 ਜੁਲਾਈ 2026 : ਭਾਰਤ ਦੇਸ ਦੇ ਸੂਬੇ ਹਰਿਆਣਾ (Haryana) ਦੇ ਜਿਲਾ ਫਤਿਹਾਬਾਦ ਦੇ ਪਿੰਡ ਬੀਘੜ ਵਿਖੇ ਪਿਤਾ ਵਲੋਂ ਆਪਣੇ ਪੁੱਤ ਨੂੰ ਬਚਾਉਣ ਲਈ ਛਾਲ ਮਾਰ ਛਾਲ ਮਾਰ (Jump) ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਜਿਲ੍ਹੇ ਦੇ ਪਿੰਡ ਬੀਘੜ (Village Bighar) ਵਿੱਚ ਨਹਿਰ ਵਿੱਚ ਨਹਾਉਂਦੇ ਸਮੇਂ ਤੇਜ਼ ਵਹਾਅ ਵਿੱਚ ਡੁੱਬ ਰਹੇ ਆਪਣੇ 17 ਸਾਲਾ ਪੁੱਤ ਨੂੰ ਬਚਾਉਣ ਲਈ ਪਿਤਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ ਵਿੱਚ ਛਾਲ ਮਾਰ ਦਿੱਤੀ । ਕਾਫ਼ੀ ਦੇਰ ਤੱਕ ਦੋਵੇਂ ਜਿ਼ੰਦਗੀ ਅਤੇ ਮੌਤ ਨਾਲ ਜੂਝਦੇ ਰਹੇ, ਪਰ ਆਖ਼ਿਰਕਾਰ ਪਾਣੀ ਦੇ ਤੇਜ਼ ਵਹਾਅ ਨੇ ਦੋਵਾਂ ਨੂੰ ਆਪਣੇ ਨਾਲ ਰੁੜ੍ਹਾ ਲਿਆ । ਜਾਣਕਾਰੀ ਅਨੁਸਾਰ ਨੇਪਾਲ ਨਿਵਾਸੀ ਵਿਸ਼ਨੂ ਪਿੰਡ ਬੀਘੜ ਦੇ ਇੱਕ ਪੋਲਟਰੀ ਫਾਰਮ ‘ਤੇ ਕੰਮ ਕਰਦਾ ਹੈ । ਸ਼ਨੀਵਾਰ ਦੁਪਹਿਰ ਉਹ ਆਪਣੇ 17 ਸਾਲਾ ਪੁੱਤ ਸੁਭਾਸ਼ ਅਤੇ ਇੱਕ ਹੋਰ ਸਾਥੀ ਬੀਰ ਨਾਲ ਬੀਘੜ ਨਹਿਰ ‘ਤੇ ਨਹਾਉਣ ਗਿਆ ਸੀ । ਨਹਾਉਂਦੇ ਸਮੇਂ ਅਚਾਨਕ ਸੁਭਾਸ਼ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬਣ ਲੱਗ ਪਿਆ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਪੁੱਤ ਨੂੰ ਬਚਾਉਣ ਲਈ ਵਿਸ਼ਨੂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ । ਪ੍ਰਤੱਖਦਰਸ਼ੀਆਂ ਦੇ ਅਨੁਸਾਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਦੋਵਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਦੇਖਦੇ ਹੀ ਦੇਖਦੇ ਦੋਵੇਂ ਤੇਜ਼ ਵਹਾਅ ਵਿੱਚ ਲਾਪਤਾ ਹੋ ਗਏ । ਉਨ੍ਹਾਂ ਦੇ ਸਾਥੀ ਬੀਰ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਜਦੋਂ ਉਸ ਦੀ ਆਪਣੀ ਜਾਨ ਖ਼ਤਰੇ ਵਿੱਚ ਪੈ ਗਈ ਤਾਂ ਉਹ ਕਿਸੇ ਤਰ੍ਹਾਂ ਬਾਹਰ ਨਿਕਲ ਆਇਆ ।

ਗੋਤਾਖੋਰਾਂ ਨੇ ਕੀਤੀ ਸੀ ਤਲਾਸ਼ੀ ਮੁਹਿੰਮ ਸ਼ੁਰੂ

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸਥਾਨਕ ਗੋਤਾਖੋਰਾਂ (Divers) ਦੀ ਮਦਦ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਪਰ ਕੋਈ ਸਫ਼ਲਤਾ ਨਹੀਂ ਮਿਲੀ । ਇਸ ਤੋਂ ਬਾਅਦ ਹਿਸਾਰ ਤੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (State Disaster Response Force) (ਐੱਸ. ਡੀ. ਆਰ. ਐੱਫ.) ਦੀ ਟੀਮ ਨੂੰ ਬੁਲਾਇਆ ਗਿਆ ।

ਟੀਮ ਨੇ ਦੇਰ ਸ਼ਾਮ ਤੱਕ ਸਰਚ ਅਭਿਆਨ ਚਲਾਇਆ ਪਰ ਪਿਤਾ-ਪੁੱਤਰ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ । ਦੱਸਿਆ ਜਾ ਰਿਹਾ ਹੈ ਕਿ ਸੁਭਾਸ਼ ਕਰੀਬ 10 ਦਿਨ ਪਹਿਲਾਂ ਹੀ ਨੇਪਾਲ ਤੋਂ ਆਪਣੇ ਪਿਤਾ ਕੋਲ ਆਇਆ ਸੀ । ਉੱਥੇ ਹੀ ਸਦਰ ਥਾਣਾ ਮੁਖੀ ਪ੍ਰਹਿਲਾਦ ਰਾਏ ਨੇ ਦੱਸਿਆ ਕਿ ਐਤਵਾਰ ਸ਼ਾਮ ਤੱਕ ਵੀ ਦੋਵਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ।

ਫਰੀਦਕੋਟ ਵਿਖੇ ਹੋਇਆ ਨੌਜਵਾਨ ਦਾ ਗਲਾ ਵੱਢ ਕੇ ਕਤਲ

0
Murder

ਫਰੀਦਕੋਟ, 6 ਜੁਲਾਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਪਿੰਡ ਪਿਪਲੀ ਵਿਖੇ ਇਕ ਨੌਜਵਾਨ ਦਾ ਘਰ ਦੇ ਅੰਦਰ ਹੀ ਗਲਾ ਵੱਢ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਪਿੰਡ ਪਿਪਲੀ (Village Pipli) ਵਿਖੇ ਫਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਕਰੀਬ 25-26 ਸਾਲਾ ਜਿਸ ਨੌਜਵਾਨ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ ਦੀ ਪਛਾਣ ਅਰਸ਼ਦੀਪ ਸਿੰਘ (Arshdeep Singh) ਦੇ ਤੌਰ ‘ਤੇ ਹੋਈ ਹੈ ਤੇ ਉਸਦੀ ਲਾਸ਼ ਇੱਕ ਘਰ ਵਿੱਚੋਂ ਬਰਾਮਦ ਹੋਈ ਹੈ । ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਗਲਾ ਵੱਢ ਕੇ ਉਸ ਦਾ ਕਤਲ ਕੀਤਾ ਗਿਆ । ਮੌਕੇ `ਤੇ ਉਸ ਦਾ ਨਵਾਂ ਮੋਟਰਸਾਈਕਲ ਵੀ ਘਰ ਦੇ ਅੰਦਰੋਂ ਬਰਾਮਦ ਹੋਇਆ ਹੈ ।

ਪੁਲਸ ਨੇ ਪਤਾ ਚਲਦਿਆਂ ਹੀ ਕਰ ਦਿੱਤੀ ਹੈ ਜਾਂਚ ਸ਼ੁਰੂ

ਸੂਚਨਾ ਮਿਲਣ ਉਪਰੰਤ ਪੁਲਸ ਅਤੇ ਫੋਰੈਂਸਿਕ ਟੀਮ (Forensic team) ਨੇ ਮੌਕੇ `ਤੇ ਪੁੱਜੀ ਅਤੇ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਮੁਤਾਬਕ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਮ੍ਰਿਤਕ ਉਸ ਘਰ ਤੱਕ ਕਿਵੇਂ ਪਹੁੰਚਿਆ ਅਤੇ ਕਤਲ ਦੇ ਪਿੱਛੇ ਅਸਲ ਕਾਰਨ ਕੀ ਸੀ ।

ਕੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਕੀਤੀ ਗਈ ਮੁੱਢਲੀ ਤਫ਼ਤੀਸ਼ ਦੌਰਾਨ ਇੱਕ ਮਹਿਲਾ ਹਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ `ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ । ਪੁਲਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿੱਚ ਮਾਮਲਾ ਕਿਸੇ ਸਾਜਿ਼ਸ਼ ਤਹਿਤ ਨੌਜਵਾਨ ਨੂੰ ਘਰ ਬੁਲਾ ਕੇ ਕਤਲ ਕਰਨ ਦਾ ਲੱਗਦਾ ਹੈ । ਹਾਲਾਂਕਿ ਪ੍ਰੇਮ ਸੰਬੰਧ ਜਾਂ ਹੋਰ ਕਿਸੇ ਰੰਜਸ਼ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ ਅਤੇ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ (Case registered) ਕਰ ਲਿਆ ਹੈ ਅਤੇ ਕਤਲ ਵਿੱਚ ਵਰਤੇ ਗਏ ਹਥਿਆਰ ਸਮੇਤ ਹਰ ਪੱਖ ਤੋਂ ਜਾਂਚ ਜਾਰੀ ਹੈ ।

ਗੌਰੀ ਸਪੈ੍ਟ ਨਾਲ ਵਿਆਹ ਬੰਧਨ `ਚ ਬੱਝੇ ਅਦਾਕਾਰ ਆਮਿਰ ਖਾਨ

0
Marriage

ਮੁੰਬਈ, 6 ਜੁਲਾਈ 2026 : ਅਦਾਕਾਰ ਆਮਿਰ ਖਾਨ (Actor Aamir Khan) ਨੇ ਐਤਵਾਰ ਇੱਥੇ ਆਪਣੇ ਘਰ ‘ਚ ਆਯੋਜਿਤ ਇਕ ਨਿੱਜੀ ਸਮਾਰੋਹ ‘ਚ ਗੌਰੀ ਸਪੈ੍ਟ (Gauri Spret) ਨਾਲ ਵਿਆਹ (Marriage) ਕਰਵਾਇਆ ।

ਕਿੰਨਵਾਂ ਵਿਆਹ ਹੈ ਇਹ ਆਮਿਰ ਖਾਨ ਦਾ

ਮਿਲੀ ਜਾਣਕਾਰੀ ਅਨੁਸਾਰ ਇਹ ਆਮਿਰ ਖਾਨ ਦਾ ਤੀਜਾ ਵਿਆਹ ਹੈ । ਮੁੰਬਈ ‘ਚ ਭਾਰੀ ਮੀਂਹ ਦੇ ਬਾਵਜੂਦ ਵਿਆਹ ਦੀ ਰਸਮ ਨਿਰਧਾਰਤ ਸਮੇਂ ਅਨੁਸਾਰ ਹੋਈ । ਆਮਿਰ ਖਾਨ ਦੇ ਫਿਲਮ ਇੰਡਸਟਰੀ ਨਾਲ ਸਬੰਧਤ ਤੇ ਬਾਹਰ ਦੇ ਕਰੀਬੀ ਦੋਸਤ ਇਸ ਮੌਕੇ ‘ਤੇ ਮੌਜੂਦ ਸਨ । ਇਨ੍ਹਾਂ ‘ਚ `ਲਗਾਨ`ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ, ਕਾਮੇਡੀਅਨ ਤੇ ਵੀਰ ਦਾਸ, ਕ੍ਰਿਕਟਰ ਇਰਫਾਨ ਪਠਾਨ ਤੇ ਉਦਯੋਗਪਤੀ ਅਦਾਕਾਰ ਮੁਕੇਸ਼ ਅੰਬਾਨੀ ਸ਼ਾਮਲ ਸਨ ।

ਆਮਿਰ ਖਾਨ ਨੇ ਕਦੋਂ ਕਰਵਾਇਆ ਪਹਿਲਾ ਤੇ ਦੂਸਰਾ ਵਿਆਹ

ਉਨ੍ਹਾਂ ਦਾ ਪਹਿਲਾ ਵਿਆਹ 1986 ‘ਚ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ ਹੋਇਆ ਸੀ ਜੋ 2002 ਤੱਕ ਚੱਲਿਆ । ਪਹਿਲੇ ਵਿਆਹ ਤੋਂ ਉਨ੍ਹਾਂ ਦੇ 2 ਬੱਚੇ ਜੁਨੈਦ ਤੇ ਈਰਾ ਖਾਨ ਹਨ । 2005 ‘ਚ ਉਨ੍ਹਾਂ ਫਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਕੀਤਾ । ਫਿਰ ਦੋਵੇਂ 2021 `ਚ ਵੱਖ ਹੋ ਗਏ । ਦੂਜੇ ਵਿਆਹੁ ਤੋਂ ਉਨ੍ਹਾਂ ਦਾ ਇਕ ਬੇਟਾ ਆਜ਼ਾਦ ਹੈ। ਜਿਸ ਨੂੰ ਉਹ ਇਕੱਠੇ ਪਾਲਦੇ ਰਹੇ ਹਨ ।

ਝੀਲ ਵਿੱਚ ਡੁੱਬ ਰਹੇ ਦੋਸਤਾਂ ਨੂੰ ਬਚਾਉਂਦੇ ਸਮੇਂ ਨੌਜਵਾਨ ਖੁਦ ਡੁੱਬਿਆ

0
Young man

ਕਰਨਾਲ, 6 ਜੁਲਾਈ 2026 : ਹਰਿਆਣਾ (Haryana) ਦੇ ਰਹਿਣ ਵਾਲੇ ਇਕ ਨੌਜਵਾਨ ਦੀ ਅਮਰੀਕਾ ਵਿਖੇ ਝੀਲ ਵਿਚ ਨਹਾਉਂਦੇ ਸਮੇਂ ਦੋਸਤਾਂ ਨੂੰ ਬਚਾਉਂਦਿਆਂ ਡੁੱਬਣ ਕਾਰਨ (Due to drowning) ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੀ ਝੀਲ ਵਿਚ ਨਹਾਉਂਦੇ ਵੇਲੇ ਜੋ ਦੋਸਤਾਂ ਨੂੰ ਬਚਾਉਂਦੇ ਸਮੇਂ 24 ਸਾਲਾ ਨੌਜਵਾਨ ਦੀ ਅਮਰੀਕਾ ਦੀ 1,645 ਫੁੱਟ ਗਹਿਰੀ ਝੀਲ ਵਿੱਚ ਡੁੱਬਣ ਕਾਰਨ ਮੌਤ (Death) ਹੋ ਗਈ ਵਿਚ ਮ੍ਰਿਤਕ ਦੀ ਪਛਾਣ ਅਰਸ਼ਦੀਪ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਉਸ ਦਾ ਪਰਿਵਾਰ ਕਰਨਾਲ ਦੀ ਵਿਕਾਸ ਕਾਲੋਨੀ ਵਿੱਚ ਰਹਿੰਦਾ ਹੈ । ਅਰਸ਼ਦੀਪ (Arshdeep) ਅਮਰੀਕਾ ਦੇ ਫ੍ਰੈਸਨੋ ਸ਼ਹਿਰ ਵਿੱਚ ਆਪਣੀ ਭੂਆ-ਫੁੱਫੜ ਕੋਲ ਰਹਿ ਰਿਹਾ ਸੀ ।

ਕੀ ਜਾਣਕਾਰੀ ਦਿੱਤੀ ਮ੍ਰਿਤਕ ਨੌਜਵਾਨ ਦੇ ਭਰਾ ਨੇ

ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਸ਼ਰਨਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਭੂਆ ਵੱਲੋਂ ਦਿੱਤੀ ਗਈ । ਅਰਸ਼ਦੀਪ ਆਪਣੇ 4-5 ਦੋਸਤਾਂ ਨਾਲ ਟਾਹੋ ਝੀਲ ਘੁੰਮਣ ਗਿਆ ਹੋਇਆ ਸੀ ਕਿ ਇਸ ਦੌਰਾਨ ਉਸ ਦੇ ਦੋ ਦੋਸਤ ਝੀਲ ਵਿੱਚ ਡੁੱਬਣ ਲੱਗ ਪਏ । ਅਰਸ਼ਦੀਪ ਨੇ ਪਹਿਲਾਂ ਇੱਕ ਦੋਸਤ ਨੂੰ ਬਚਾਇਆ ਅਤੇ ਫਿਰ ਦੂਜੇ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ । ਜਿਸ ਤੋਂ ਬਾਅਦ ਉਹ ਖੁਦ ਪਾਣੀ ਵਿੱਚ ਫਸ ਗਿਆ ।

ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਦਿੱਤਾ ਨੌਜਵਾਨ ਨੂੰ ਮ੍ਰਿਤਕ ਐਲਾਨ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਸ਼ਦੀਪ ਨੂੰ ਤੈਰਨਾ ਆਉਂਦਾ ਸੀ । ਉਹ ਇੱਕ ਵਾਰ ਖੁਦ ਵੀ ਪਾਣੀ ਤੋਂ ਬਾਹਰ ਆ ਗਿਆ ਸੀ, ਪਰ ਉਸ ਦਾ ਇੱਕ ਹੋਰ ਦੋਸਤ, ਜਿਸ ਨੂੰ ਤੈਰਨਾ ਨਹੀਂ ਆਉਂਦਾ ਸੀ, ਡੁੱਬਣ ਲੱਗ ਪਿਆ । ਦੋਸਤ ਨੂੰ ਮੁਸੀਬਤ ਵਿੱਚ ਦੇਖ ਕੇ ਅਰਸ਼ਦੀਪ ਨੇ ਦੁਬਾਰਾ ਪਾਣੀ ਵਿੱਚ ਛਾਲ ਮਾਰ ਦਿੱਤੀ । ਮੌਕੇ ‘ਤੇ ਮੌਜੂਦ ਲੋਕਾਂ ਨੇ ਕੁਝ ਹੀ ਸਮੇਂ ਵਿੱਚ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ (Deceased) ਦਿੱਤਾ ।

ਮ੍ਰਿਤਕ ਦੇਹ ਭਾਰਤ ਲਿਆਉਣ ਦੀ ਪਰਿਵਾਰ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੀਤੀ ਅਪੀਲ

ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਅਰਸ਼ਦੀਪ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ । ਪਰਿਵਾਰਕ ਮੈਂਬਰਾਂ ਅਨੁਸਾਰ ਅਰਸ਼ਦੀਪ ਸਾਲ 2023 ਵਿੱਚ ਕਰੀਬ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ ।

ਸਰਯੂ ਨਹਿਰ `ਚ ਮਗਰਮੱਛ ਦੇ ਹਮਲੇ ਨਾਲ ਔਰਤ ਦੀ ਮੌਤ

0
Woman dies

ਬਹਿਰਾਈਚ, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਹਿਰਾਈਚ ਵਿਖੇ ਸਰਯੂ ਨਦੀ ਵਿਖੇ ਇਕ ਔੌਰਤ ਦੇ ਮਗਰਮੱਛ ਦੇ ਹਮਲੇ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜਿਲੇ ‘ਚ ਸਰਯੂ ਨਹਿਰ (Saryu Canal) ‘ਚ ਜੋ ਮਗਰਮੱਛ ਦੇ ਹਮਲੇ ਨਾਲ 55 ਸਾਲਾ ਔਰਤ ਦੀ ਮੌਤ ਹੋ ਗਈ ਦੀ ਪਛਾਣ ਮੋਹਕਮਪੁਰਵਾ ਖੇਤਰ ਦੇ ਚਫਰੀਆ ਪਿੰਡ ਵਾਸੀ ਕੇਤਕੀ ਵਜੋਂ ਹੋਈ ਹੈ । ਪੁਲਸ ਨੇ ਲਾਸ਼ ਬਰਾਮਦ (Body recovered) ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਜਾਣਕਾਰੀ ਮੁਤਾਬਕ ਉਕਤ ਮਹਿਲਾ ਸ਼ਨੀਵਾਰ ਸ਼ਾਮ ਰਿਸ਼ਤੇਦਾਰ ਦੇ ਵਿਆਹ ਸਮਾਗਮ ‘ਚ ਜਾਣ ਲਈ ਘਰੋਂ ਗਈ ਸੀ ਪਰ ਵਾਪਸ ਨਹੀਂ ਪਰਤੀ ।

ਪਿੰਡ ਵਾਸੀਆਂ ਨੇ ਦੇਖਿਆ ਸੀ ਮਗਰਮੱਛ ਦੇ ਮੂੰਹ ਵਿਚ ਮਹਿਲਾ ਦੀ ਲਾਸ਼ ਨੂੰ

ਐਤਵਾਰ ਸਵੇਰੇ ਪਿੰਡ ਵਾਸੀਆਂ ਨੇ ਰਾਮਪੁਰਵਾ ਪਿੰਡ ਨੇੜੇ ਸਰਯੂ ਨਹਿਰ ਵਿਚ ਇਕ ਮਗਰਮੱਛ ਨੂੰ ਇਕ ਔਰਤ ਦੀ ਲਾਸ਼ ਨੂੰ ਆਪਣੇ ਮੂੰਹ ਵਿਚ ਫੜਿਆ ਹੋਇਆ ਦੇਖਿਆ । ਪਿੰਡ ਵਾਸੀਆਂ ਨੇ ਹਿੰਮਤ ਕਰ ਕੇ ਲਾਸ਼ ਨੂੰ ਮਗਰਮੱਛ ਦੀ ਪਕੜ ਤੋਂ ਛੁਡਾਉਂਦੇ ਹੋਏ ਪੁਲਸ ਨੂੰ ਸੂਚਿਤ ਕੀਤਾ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੋਸਟਮਾਰਟਮ ਰਿਪੋਰਟ ਦੇ ਆਧਾਰ ‘ਤੇ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾਵੇਗੀ ।

ਅੰਮ੍ਰਿਤਸਰ ਵਿਖੇ ਪੁਲਸ ਨੇ ਕਰੋੜਾਂ ਰੁਪਏ ਦੀ ਕੀਮਤ ਵਾਲੀ ਹੈਰੋਇਨ ਕੀਤੀ ਬਰਾਮਦ

0
heroin

ਅੰਮ੍ਰਿਤਸਰ, 6 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪੰਜਾਬ ਪੁਲਸ ਵਲੋਂ ਕਰੋੜਾਂ ਰੁਪਏ ਦੀ ਕੀਮਤ ਵਾਲੀ ਹੈਰੋਇਨ (Heroin) ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਨੀ ਮਾਤਰਾ ਵਿਚ ਬਰਾਮਦ ਕੀਤੀ ਗਈ ਹੈ ਹੈਰੋਇਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਘਰਿੰਡਾ ਪੁਲਸ ਸਟੇਸ਼ਨ ਦੀ ਟੀਮ ਵਲੋ ਜੋ ਪੰਜਾਬ ਵਿੱਚ ਨਸ਼ਾ ਤਸਕਰਾਂ (Drug traffickers) ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ ਦੇ ਤਹਿਤ ਇਕ ਕਿਲੋ 960 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਪੁਲਸ ਅਧਿਕਾਰੀਆਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਇੱਕ ਨਿਰੰਤਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ।

ਪਕੜੇ ਗਏ ਵਿਅਕਤੀਆਂ ਵਿਰੁੱਧ ਕੇਸ ਦਰਜ

ਘਰਿੰਡਾ ਪੁਲਸ ਥਾਣੇ ਦੀ ਪੁਲਸ ਪਾਰਟੀ ਵਲੋਂ ਨਸ਼ਾ ਤਸਕਰੀ (Drug trafficking) ਵਿਚ ਸ਼ਾਮਲ ਵਿਅਕਤੀਆਂ ਵਿਰੁੱਧ ਮਾਮਲਾ ਦਰਜ (Case registered) ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੇਪ ਦੇ ਮੂਲ ਸਥਾਨ ਅਤੇ ਇਸ ਦੀ ਮੰਜ਼ਿਲ ਦਾ ਪਤਾ ਲਗਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ ।

ਜਾਂਚ ਏਜੰਸੀਆਂ ਇਸ ਤਸਕਰੀ ਕਾਰਵਾਈ ਨਾਲ ਜੁੜੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਕੰਮ ਕਰ ਰਹੀਆਂ ਹਨ । ਪੰਜਾਬ ਪੁਲਸ ਦਾ ਕਹਿਣਾ ਹੈ ਕਿ ਸੂਬੇ ਵਿਚ ਨਸ਼ਾ ਤਸਕਰਾਂ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਹਾਲਤ ਵਿਚ ਨਸ਼ੇ ਦੇ ਕਾਰੋਬਾਰ ਨੂੰ ਵਧਣ-ਫੁੱਲਣ ਨਹੀਂ ਦਿੱਤਾ ਜਾਵੇਗਾ ।

ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਬੇਰੋਕ ਰਹੇਗੀ ਜਾਰੀ : ਪੁਲਸ ਅਧਿਕਾਰੀ

ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਬੇਰੋਕ ਜਾਰੀ ਰਹੇਗੀ, ਅਤੇ ਇਸ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ । ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨੂੰ ਸੂਚਿਤ ਕਰਨ ਤਾਂ ਜੋ ਸਮਾਜ ਨੂੰ ਨਸਿ਼ਆਂ ਦੇ ਖ਼ਤਰੇ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਉਪਾਅ ਕੀਤੇ ਜਾ ਸਕਣ ।