ਦੀਕਸ਼ਾ ਤੇ ਆਦਿਤੀ ਬੈਲਜ਼ੀਅਮ ਵਿਚ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ

0
22
Diksha Dagar

ਹੁਲੇਨਕੋਰਟ (ਬੈਲਜੀਅਮ), 6 ਜੁਲਾਈ 2026 : ਭਾਰਤ ਦੀ ਪ੍ਰਸਿੱਧ ਤੇ ਤਜ਼ਰਬੇਕਾਰ ਦੀਕਸ਼ਾ ਤੇ ਆਦਿਤੀ ਬੈਲਜ਼ੀਅਮ ਵਿਚ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਪਹੁੰਚ ਗਈਆਂ ਹਨ ਸਬੰਧੀ ਸਮਾਚਾਰ ਹੈ ।

ਆਦਿਤੀ ਨੇ ਖੇਡਿਆ ਅੰਡਰ-71 ਤੇ ਦੋ ਅੰਡਰ 70 ਦਾ ਕਾਰਡ

ਭਾਰਤ ਦੀ ਤਜ਼ਰੇਬਕਾਰ ਗੋਲਫਰ ਦੀਕਸ਼ਾ ਡਾਗਰ (Golfer Diksha Dagar) ਤੇ ਅਦਿਤੀ ਅਸ਼ੋਕ ਨੇ ਹੁਲੇਨਕੋਰਟ ਮਹਿਲਾ ਓਪਨ ਦੇ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਪਹੁੰਚ ਕੇ ਖਿਤਾਬ ਦੀ ਦੌੜ ‘ਚ ਆਪਣੀ ਮਜ਼ਬੂਤ ਦਾਅਵੇਦਾਰੀ ਬਣਾਈ ਰੱਖੀ ਹੈ । ਦੀਕਸ਼ਾ ਨੇ ਲੇਡੀਜ਼ ਯੂਰਪੀਅਨ ਟੂਰ (ਐੱਲ. ਈ. ਟੀ.) ਦੇ ਇਸ ਟੂਰਨਾਮੈਂਟ (Tournament) ‘ਚ ਭਾਰਤ ਦੀਆਂ ਉਮੀਦਾਂ ਨੂੰ ਕਾਇਮ ਰੱਖਦੇ ਹੋਏ ਇਕ ਅੰਡਰ-71 ਤੇ ਅਦਿਤੀ ਨੇ ਦੋ ਅੰਡਰ-70 ਦਾ ਕਾਰਡ ਖੇਡਿਆ ।

ਦੋਵਾਂ ਓਲੰਪੀਅਨ ਦਾ ਕੁਲ ਸਕੋਰ 5 ਅੰਡਰ 211 ਹੈ ਤੇ ਉਹ ਅੰਕ ਸੂਚੀ `ਚ ਚੋਟੀ ‘ਤੇ ਕਾਬਜ਼ ਆਸਟ੍ਰੇਲੀਆ ਦੀ ਕੈਲਸੀ ਬੇਨੇਟ ਤੋਂ 5 ਸ਼ਾਟਾਂ ਪਿੱਛੇ ਹਨ । ਬੇਨੇਟ ਨੇ ਤਿੰਨ ਅੰਡਰ 69 ਦਾ ਕਾਰਡ ਖੇਡਿਆ ਤੇ ਕੁਲ 10 ਅੰਡਰ ਦੇ ਸਕੋਰ ਦੇ ਨਾਲ ਬੜ੍ਹਤ ਹਾਸਲ ਕਰ ਲਈ । ਉਸ ਨੇ ਸਪੇਨ ਦੀ ਕੈਰੋਲੀਨਾ ਚਕਾਰੱਰਾ `ਤੇ ਦੋ ਸ਼ਾਟਾਂ ਦੀ ਬੜ੍ਹਤ ਬਣਾ ਲਈ ਹੈ ।

ਦੂਸਰੇ ਤੇ 9ਵੇਂ ਹੋਲ ਤੇ ਦੀਕਸ਼ਾ ਨੇ ਲਗਾਈ ਬਰਡੀ

ਦੀਕਸ਼ਾ ਨੇ ਦੂਜੇ ਤੇ 9ਵੇਂ ਹੋਲ ‘ਤੇ ਬਰਡੀ ਲਗਾਈ, ਜਦਕਿ ਦਿਨ ਦੀ ਇਕਲੌਤਾ ਬੋਗੀ 10ਵੇਂ ਹੋਲ `ਤੇ ਕੀਤੀ । 5 ਵਾਰ ਦੀ ਐੱਲ. ਈ. ਟੀ. ਜੇਤੂ ਅਦਿਤੀ ਅਸ਼ੋਕ ਤਿੰਨ ਬੋਗੀਆਂ ਕਰਨ ਤੋਂ ਬਾਅਦ ਪਿਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਖਰੀ 4 ‘ਚੋਂ 3 ਹੋਲ ‘ਤੇ ਬਰਡੀ ਲਗਾਈ ਤੇ ਦੀਕਸ਼ਾ ਦੇ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਪਹੁੰਚ ਗਈ । ਨੌਜਵਾਨ ਖਿਡਾਰਨ ਅਵਨੀ ਪ੍ਰਸ਼ਾਂਤ (Player Avani Prashant) ਦਾ ਦਿਨ ਨਿਰਾਸ਼ਾਜਨਕ ਰਿਹਾ । ਉਸ ਨੇ 7 ਓਵਰ 79 ਦਾ ਕਾਰਡ ਖੇਡਿਆ ਤੇ ਸਾਂਝੇ ਤੌਰ 51ਵੇਂ ਸਥਾਨ ‘ਤੇ ਖਿਸਕ ਗਈ ।

LEAVE A REPLY

Please enter your comment!
Please enter your name here