ਐਲ. ਪੀ. ਯੂ. ਮਾਮਲੇ ਵਿਚ ਸਰਕਾਰ ਭੇਜੇ 72 ਘੰਟਿਆਂ ਅੰਦਰ ਰਿਪੋਰਟ : ਹਾਈਕੋਰਟ

0
44
High Court

ਚੰਡੀਗੜ੍ਹ, 4 ਨਵੰਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਐਲ. ਪੀ. ਯੂ. ਹਿੰਸਾ ਮਾਮਲੇ ਵਿਚ ਪੰਜਾਬ ਸਰਕਾਰ ਨੂੰ 72 ਘੰਟਿਆਂ ਵਿਚ ਰਿਪੋਰਟ ਭੇਜਣ (Send report) ਦੇ ਹੁਕਮ ਦਿੱਤੇ ਹਨ ।

ਕਿਸ ਨੂੰ ਭੇਜੀ ਜਾਵੇੇਗੀ ਇਹ ਰਿਪੋਰਟ

ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਵਿੱਚ ਵਾਪਰੀ ਹਿੰਸਾ, ਅਗਜ਼ਨੀ ਅਤੇ ਭੰਨਤੋੜ ਦੇ ਮਾਮਲੇ ਸੰਬੰਧੀ ਸੁਣਵਾਈ ਦੌਰਾਾਨ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 72 ਘੰਟਿਆਂ ਅੰਦਰ ਰਿਪੋੋਰਟ ਭੇੇਜੇ ਦੇ ਚਲਦਿਆਂ ਇਹ ਰਿਪੋੋਰਟ ਪੰਜਾਬ ਸਰਕਾਰ ਵਲੋਂ ਐਨ. ਆਈ. ਏ. ਐਕਟ ਦੀ ਧਾਰਾ 6 ਤਹਿਤ ਕੇਂਦਰ ਸਰਕਾਰ ਨੂੰ ਭੇਜਣੀ ਹੋਵੇਗੀ ।

ਕੀ ਨੋਟ ਕੀਤਾ ਗਿਆ ਹੈ ਹਾਈਕੋੋਰਟ ਵਲੋਂ

ਪ੍ਰਾਪਤ ਸੂਚਨਾ ਮੁਤਾਬਕ ਮਾਨਯੋਗ ਅਦਾਲਤ ਵਲੋਂ ਨੋਟ ਕੀਤਾ ਗਿਆ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਸ ਵੱਲੋਂ ਆਈ. ਟੀ.  ਐਕਟ ਦੀ ਧਾਰਾ 66 (ਐੱਫ) ਸ਼ਾਮਲ ਕੀਤੀ ਗਈ ਹੈ । ਨਿਯਮਾਂ ਅਨੁਸਾਰ ਇਹ ਧਾਰਾ ਐਨ. ਆਈ. ਏ. ਐਕਟ ਤਹਿਤ ਇੱਕ ਅਨੁਸੂਚਿਤ ਅਪਰਾਧ ਹੈ, ਜਿਸ ਕਾਰਨ ਹੁਣ ਕੇਂਦਰ ਸਰਕਾਰ (Central Government) ਨੂੰ ਇਹ ਫ਼ੈਸਲਾ ਲੈਣਾ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਐਨ. ਆਈ. ਏ. ਨੂੰ ਸੌਂਪੀ ਜਾਵੇ ਜਾਂ ਨਹੀਂ । ਪੰਜਾਬ ਸਰਕਾਰ ਤੋਂ ਰਿਪੋਰਟ ਮਿਲਣ ਉਪਰੰਤ ਕੇਂਦਰ ਸਰਕਾਰ ਕੋਲ ਇਸ ’ਤੇ ਅੰਤਿਮ ਫ਼ੈਸਲਾ ਲੈਣ ਲਈ 7 ਦਿਨਾਂ ਦਾ ਸਮਾਂ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 17 ਨਵੰਬਰ ਨੂੰ ਹੋਵੇਗੀ ।

LEAVE A REPLY

Please enter your comment!
Please enter your name here