Home Blog Page 5

ਆਪ` ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕੀਤੇ : ਅਮਨ

0
Aman Arora

ਚੰਡੀਗੜ੍ਹ, 6 ਅਗਸਤ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਅਮਨ ਅਰੋੜਾ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ ।

ਕਿੰਨੀਆਂ ਸਰਕਾਰੀ ਤੇ ਕਿੰਨੀਆਂ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਕੀਤੇ ਗਏ ਹਨ ਪੈਦਾ

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦੇ ਨਾਲ-ਨਾਲ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ (Aman Arora) ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ਵਿਚ 68,000 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਅਤੇ 1,83,837 ਕਰੋੜ ਰੁਪਏ ਦਾ ਨਿਵੇਸ਼ ਆਕਰਸਿ਼ਤ ਕਰਨ ਦੇ ਨਾਲ-ਨਾਲ ਨਿੱਜੀ ਖੇਤਰ ਵਿਚ 6,36,636 ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਸਾਰੀਆਂ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਿਰਫ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਹਨ ।

ਵਿਧਾਇਕ ਧਾਲੀਵਾਲ ਨੇ ਵੀ ਕੀਤੇ ਸੂਬੇ ਵਿਚ ਰੋਜ਼ਗਾਰ ਦੇ ਮੌਕਿਆਂ ਬਾਰੇ ਮਤੇ ਪੇਸ਼

ਬੁੱਧਵਾਰ ਨੂੰ ਵਿਧਾਨ ਸਭਾ ਵਿਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੂਬੇ ਵਿਚ ਰੋਜ਼ਗਾਰ ਦੇ ਮੌਕਿਆਂ ਬਾਰੇ ਪੇਸ਼ ਕੀਤੇ ਮਤੇ ‘ਤੇ ਚਰਚਾ ਨੂੰ ਸਮੇਟਦਿਆਂ ਅਮਨ ਅਰੋੜਾ ਨੇ ਸਦਨ ਨੂੰ ਦੱਸਿਆ ਕਿ ਇਸ ਵੱਡੇ ਨਿਵੇਸ਼ ਨੇ ਸਿੱਧੇ ਅਤੇ ਅਸਿੱਧੇ ਤੌਰ ‘ਤੇ ਨਿੱਜੀ ਖੇਤਰ ਵਿਚ 6.36 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ ।

ਪੰਜਾਬ ਸਰਕਾਰ ਕਰ ਰਹੀ ਹੈ ਕਰੋੜਾਂ ਦੀ ਲਾਗਤ ਨਾਲ ਵਿਸ਼ਵ ਪੱਧਰੀ ਇੰਸਟੀਚਿਊਟ ਸਥਾਪਤ ਸੂਬਾ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਜਿ਼ਲੇ ਵਿਚ ਵਿਸ਼ਵ ਪੱਧਰੀ ਸੰਤ ਅਤਰ ਸਿੰਘ ਮਹਾਰਾਜ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਉਟ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਵਿਸ਼ਵ ਪੱਧਰ ‘ਤੇ ਆਪਣੀ ਤਰ੍ਹਾਂ ਦਾ ਪਹਿਲਾ ਅਦਾਰਾ ਹੈ, ਜਿੱਥੇ ਹਥਿਆਰਬੰਦ ਫੌਜਾਂ ਵਿਚ ਅਧਿਕਾਰੀ ਪੱਧਰ ਦੇ ਅਹੁਦਿਆਂ ਲਈ ਸਾਲਾਨਾ 500 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ।

ਵਿਜੀਲੈਂਸ ਨੇ ਇਕ ਲੱਖ ਰਿਸ਼ਵਤ ਲੈਂਦੇ ਥਾਣੇਦਾਰ ਤੇ ਰੀਡਰ ਨੂੰ ਕੀਤਾ ਗ੍ਰਿਫ਼ਤਾਰ

0
Vigilance

ਬਠਿੰਡਾ, 6 ਅਗਸਤ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਬਠਿੰਡਾ ਦੇ ਸਾਈਬਰ ਕਰਾਈਮ ਥਾਣੇ ਦੇ ਥਾਣੇਦਾਰ ਤੇ ਰੀਡਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਸਿਕਾਇਤਕਰਤਾ ਨੇ ਕੀ ਦੋੋਸ਼ ਲਗਾਇਆ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਸਾਈਬਰ ਕਰਾਈਮ ਥਾਣੇ (Cybercrime police station) ਦੇ ਜਿਸ ਥਾਣੇਦਾਰ ਤੇ ਰੀਡਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ (Vigilance) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਸਬੰਧੀ ਸਿਕਾਇਤਕਰਤਾ ਰੀਤੂ ਰਾਣੀ ਨੇ ਦੋਸ਼ ਲਾਇਆ ਕਿ ਸਾਈਬਰ ਕ੍ਰਾਈਮ ਥਾਣੇ ‘ਚ ਦਰਜ ਇਕ ਮਾਮਲੇ ‘ਚ ਉਸ ਤੋਂ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਇਹ ਸੌਦਾ ਇਕ ਲੱਖ ਰੁਪਏ ‘ਚ ਤੈਅ ਹੋਇਆ ।

ਮਾਮਲਾ ਉਸ ਦੇ 18 ਸਾਲਾ ਪੁੱਤਰ ਨਾਲ ਸਬੰਧਤ ਹੈ, ਜਿਸ ‘ਤੇ ਆਪਣੇ ਹਮਜਮਾਤੀ ਦੀਆਂ ਤਸਵੀਰਾਂ ਕਥਿਤ ਤੌਰ ‘ਤੇ ਵਾਇਰਲ ਕਰਨ ਦੇ ਦੋਸ਼ ਲੱਗੇ ਸਨ । ਇਸ ਸਬੰਧੀ ਮਾਮਲਾ ਦਰਜ ਹੋਣ ਤੋਂ ਬਾਅਦ ਮਾਮਲੇ ‘ਚ ਰਾਹਤ ਦੇਣ ਜਾਂ ਕਾਰਵਾਈ ਤੋਂ ਬਚਾਉਣ ਦੇ ਨਾਂ ‘ਤੇ ਕਥਿਤ ਤੌਰ ‘ਤੇ ਪੈਸਿਆਂ ਦੀ ਮੰਗ ਕੀਤੀ ਗਈ ।

ਸਿਕਾਇਤ ਮਿਲਣ ‘ਤੇ ਵਿਜੀਲੈਂਸ ਨੇ ਲਗਾਇਆ ਟਰੈਪ

ਮਹਿਲਾ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਮੋਹਾਲੀ ਨੂੰ ਸਿ਼ਕਾਇਤ ਕੀਤੀ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਕਥਿਤ ਟਰੈਪ ਲਾਇਆ ਗਿਆ, ਜਿਸ ਦੌਰਾਨ ਥਾਣੇਦਾਰ ਸਤਰੂਪ ਸਿੰਘ ਅਤੇ ਰੀਡਰ ਗੁਰਚਰਨ ਸਿੰਘ ਨੂੰ ਕਥਿਤ ਤੌਰ ‘ਤੇ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ ਗਿਆ । ਇਸ ਮਾਮਲੇ ‘ਚ ਸਾਈਬਰ ਕ੍ਰਾਈਮ ਥਾਣੇ ਦੇ ਐੱਸ. ਐੱਚ. ਓ. ਦੀ ਭੂਮਿਕਾ ਨੂੰ ਲੈ ਕੇ ਵੀ ਮਹਿਲਾ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ । ਹਾਲਾਂਕਿ ਵਿਜੀਲੈਂਸ ਵੱਲੋਂ ਫਿਲਹਾਲ ਐੱਸ. ਐੱਚ. ਓ. ਖਿਲਾਫ ਕੋਈ ਕਾਰਵਾਈ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਗਈ ।

ਪੀੜ੍ਹਤ ਮਹਿਲਾ ਨੇ ਹੋਰ ਕੀ ਕੀ ਦੱਸਿਆ

ਦੱਸਿਆ ਜਾਂਦਾ ਹੈ ਕਿ ਐੱਸ. ਐੱਚ. ਓ. ਨਾਲ ਸਬੰਧਤ ਪੈਸਿਆਂ ਦੀ ਮੰਗ ਦੀ ਕੋਈ ਰਿਕਾਰਡਿੰਗ ਉਪਲਬਧ ਨਾ ਹੋਣ ਕਾਰਨ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ । ਪੀੜਤ ਮਹਿਲਾ ਦਾ ਦਾਅਵਾ ਹੈ ਕਿ ਉਸ ਕੋਲ ਪੁਲਸ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਮੰਗ ਕਰਨ ਸਬੰਧੀ ਕਥਿਤ ਰਿਕਾਰਡਿੰਗਾਂ ਮੌਜੂਦ ਹਨ । ਉਸ ਨੇ ਦੋਸ਼ ਲਾਇਆ ਕਿ ਇਸ ਮਾਮਲੇ ‘ਚ ਸਿਰਫ ਦੋ ਨਹੀਂ, ਸਗੋਂ ਚਾਰ ਪੁਲਸ ਕਰਮਚਾਰੀਆਂ ਦੀ ਭੂਮਿਕਾ ਹੈ ਅਤੇ ਉਹ ਹਰ ਹਾਲਤ ‘ਚ ਸਾਰੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਵਾਏਗੀ ।

ਵਿਜੀਲੈਂਸ ਨੇ ਰੱਖਿਆ ਹੋਇਆ ਹੈ ਹਾਲ ਦੀ ਘੜੀ ਪੂਰੀ ਕਾਰਵਾਈ ਨੂੰ ਗੁਪਤ

ਉਸ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਖੱਜਲ-ਖੁਆਰ ਹੋ ਰਹੀ ਹੈ ਅਤੇ ਇਸ ਦੌਰਾਨ ਉਸ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ । ਇਸ ਮਾਮਲੇ ‘ਚ ਥਾਣੇ ਦੇ ਮੁਨਸ਼ੀ ਦੀ ਭੂਮਿਕਾ ਦਾ ਵੀ ਜਿ਼ਕਰ ਸਾਹਮਣੇ ਆ ਰਿਹਾ ਹੈ । ਫਿਲਹਾਲ ਵਿਜੀਲੈਂਸ ਟੀਮ ਵੱਲੋਂ ਪੂਰੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ ਹੈ ।

ਪੁਲਸ ਥਾਣਿਆਂ ਤੇ ਰੇਲਵੇ ਪਟੜੀਆਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0
Bomb Threats

ਅੰਮ੍ਰਿਤਸਰ, 6 ਅਗਸਤ 2026 : ਭਾਰਤ ਦੇਸ਼ ਦੇ ਆਜਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਸ ਦੇ ਤਿੰਨ ਪੁਲਸ ਥਾਣਿਆਂ ‘ਤੇ ਗ੍ਰਨੇਡ ਹਮਲੇ ਅਤੇ ਰੇਲਵੇ ਪੱਟੜੀਆਂ ਬੰਬ ਨਾਲ ਉਡਾਉਣ (Bomb Threats) ਦੀ ਧਮਕੀ ਦਿੱਤੀ ਗਈ ਹੈ ।

ਕਿਸ ਤਰ੍ਹਾਂ ਦਿੱਤੀ ਗਈ ਹੈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੇ 80ਵੇਂ ਆਜਾਦੀ ਦਿਹਾੜੇ ਤੋਂ ਪਹਿਲਾਂ ਜੋ ਅੱਜ ਇਕ ਈਮੇਲ ਭੇਜ ਕੇ ਪੁਲਸ ਥਾਣਿਆਂ (Police stations) ‘ਤੇ ਗ੍ਰਨੇਡ ਹਮਲੇ ਅਤੇ ਰੇਲਵੇ ਪੱਟੜੀਆਂ (Railway tracks) ਨੂੰ ਆਈ. ਈ. ਡੀ. ਧਮਾਕਿਆਂ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਸਬੰਧੀ ਈਮੇਲ ਹਵਾਈ ਅੱਡੇ, ਡੀ-ਡਵੀਜਨ ਅਤੇ ਈ-ਡਵੀਜਨ ਪੁਲਸ ਸਟੇਸ਼ਨਾਂ ਦੇ ਅਧਿਕਾਰਤ ਈਮੇਲ ਆਈ. ਡੀ. ਤੇ ਭੇਜੀ ਗਈ ਸੀ । ਦੱਸਣਯੋਗ ਹੈ ਕਿ ਈਮੇਲ ਭੇਜਣ ਵਾਲੇ ਨੇ ਇੱਕ ਅੱਤਵਾਦੀ ਸੰਗਠਨ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਸੀ ਅਤੇ ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਵਿੱਚ ਪੁਲਸ ਸਟੇਸ਼ਨਾਂ ਅਤੇ ਰੇਲਵੇ ਬੁਨਿਆਦੀ ਢਾਂਚੇ `ਤੇ ਹਮਲਿਆਂ ਦੀ ਧਮਕੀ ਦਿੱਤੀ ਸੀ ।

ਹੋਰ ਕੀ ਕੀ ਆਖਿਆ ਗਿਆ ਹੈ ਈਮੇਲ ਵਿਚ

ਉਪਰੋਕਤ ਭੇਜੀ ਗਈ ਈਮੇਲ ‘ਚ ਆਜ਼ਾਦੀ ਦਿਵਸ ਤੱਕ ਪੁਲਸ ਸਟੇਸ਼ਨਾਂ ‘ਤੇ ਗ੍ਰਨੇਡ ਹਮਲਿਆਂ (Grenade attacks) ਦੀ ਧਮਕੀ ਦੇਣ ਦੇ ਨਾਲ-ਨਾਲ ਲੋਕਾਂ ਨੂੰ ਰੇਲ ਗੱਡੀ ਰਾਹੀਂ ਯਾਤਰਾ ਨਾ ਕਰਨ ਜਾਂ ਆਪਣੇ ਬੱਚਿਆਂ ਨੂੰ ਸਕੂਲਾਂ ਅਤੇ ਆਜ਼ਾਦੀ ਦਿਵਸ ਦੇ ਸਮਾਗਮਾਂ ਵਿੱਚ ਨਾ ਭੇਜਣ ਲਈ ਕਿਹਾ ਗਿਆ ਸੀ । ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਤਕਨੀਕੀ ਟੀਮਾਂ ਈਮੇਲ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਇਸਦੇ ਮੂਲ ਅਤੇ ਪਹਿਲਾਂ ਦੇ ਧਮਕੀ ਸੰਦੇਸ਼ਾਂ ਨਾਲ ਸੰਭਾਵਿਤ ਸਬੰਧਾਂ ਬਾਰੇ ਸੁਰਾਗ ਮਿਲ ਸਕਣ ।

ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਦੇ ਬਿਜਲੀ ਬਿਲ ਮੁਆਫ ਕਰਨ ਨੂੰ ਦਿੱਤੀ ਮਨਜ਼ੂਰੀ

0
Chief Minister

ਚੰਡੀਗੜ੍ਹ, 6 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਵਲੋਂ ਮੀਟਿੰਗ ਵਿਚ ਪੰਜਾਬ ਦੀਆਂ ਸਮੁੱਚੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ।

ਕਿੰਨੀਆਂ ਹੋਰ ਗਊਸ਼ਾਲਾਵਾਂ ਨੂੰ ਮਿਲੇ ਮੁਫ਼ਤ ਬਿਜਲੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਜੋ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਭਰ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਾਲੇ ਫ਼ੈਸਲੇ ਨਾਲ 152 ਹੋਰ ਗਊਸ਼ਾਲਾਵਾਂ ਨੂੰ ਮੁਫ਼ਤ ਬਿਜਲੀ ਦਾ ਲਾਭ ਮਿਲ ਸਕੇਗਾ, ਜਿਸ ਨਾਲ ਪੰਜਾਬ ਸਰਕਾਰ ਤੋਂ ਮੁਫ਼ਤ ਬਿਜਲੀ (Free electricity) ਪ੍ਰਾਪਤ ਕਰਨ ਵਾਲੀਆਂ ਗਊਸ਼ਾਲਾਵਾਂ ਦੀ ਕੁੱਲ ਗਿਣਤੀ ਵਧ ਕੇ 518 ਹੋ ਜਾਵੇਗੀ ।

ਗਊਸ਼ਾਲਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਵਿਚ : ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸੂਬੇ ਭਰ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਿਪਟਣ ਵਿੱਚ ਗਊਸ਼ਾਲਾਵਾਂ (Cowsheds) ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਮੌਜੂਦਾ ਸਮੇਂ ਵਿੱਚ 366 ਗੌਸ਼ਾਲਾਵਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਹੁਣ 152 ਹੋਰ ਗਊਸ਼ਾਲਾਵਾਂ ਨੂੰ ਇਸ ਸਹੂਲਤ ਅਧੀਨ ਲਿਆਂਦਾ ਜਾਵੇਗਾ । ਇਹਨਾਂ ਸਾਰੀਆਂ ਗਊਸ਼ਾਲਾਵਾਂ ਨੂੰ ਪੰਜਾਬ ਸਰਕਾਰ (Punjab Government) ਵੱਲੋਂ ਮੁਫ਼ਤ ਬਿਜਲੀ ਮਿਲੇਗੀ ਅਤੇ ਇਹਨਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਿਜਲੀ ਲਈ ਇੱਕ ਪੈਸਾ ਵੀ ਨਹੀਂ ਲਿਆ ਜਾਵੇਗਾ ।

ਗਊਸ਼ਾਲਾਵਾਂ ਦਾ ਸੁਚੱਜਾ ਪ੍ਰਬੰਧਨ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ : ਭਗਵੰਤ ਮਾਨ

ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗਊਸ਼ਾਲਾਵਾਂ ਦਾ ਸੁਚੱਜਾ ਪ੍ਰਬੰਧਨ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਗੌ-ਧਨ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ । ਮੇਰੇ ਦਰਵਾਜ਼ੇ ਗਊਸ਼ਾਲਾਵਾਂ ਲਈ ਹਮੇਸ਼ਾ ਖੁੱਲ੍ਹੇ ਹਨ, ਜੋ ਬੇਸਹਾਰਾ ਪਸ਼ੂਆਂ ਦੀ ਸੰਭਾਲ ਕਰਕੇ ਇਨਸਾਨੀਅਤ ਦੀ ਵੱਡੀ ਸੇਵਾ ਕਰ ਰਹੀਆਂ ਹਨ, ਜੋ ਨਹੀਂ ਤਾਂ ਸੜਕਾਂ ‘ਤੇ ਘੁੰਮਦੇ ਰਹਿੰਦੇ । ਪ੍ਰਬੰਧਕੀ ਕਮੇਟੀਆਂ ਗਊ-ਮਾਤਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਨ ਲਈ ਸ਼ਲਾਘਾ ਦੀਆਂ ਹੱਕਦਾਰ ਹਨ ਅਤੇ ਗਊ-ਸੇਵਾ ਹੀ ਪਰਮ ਪੂਜਾ ਹੈ ।

ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੇ ਮੁੱਦਿਆਂ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ : ਸੀ. ਐਮ.

ਗਊਸ਼ਾਲਾ ਪ੍ਰਬੰਧਕੀ ਕਮੇਟੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੀ. ਐੱਮ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੱਖ-ਵੱਖ ਗਊਸ਼ਾਲਾਵਾਂ ਕੁਸ਼ਲਤਾ ਨਾਲ ਗਊ-ਧਨ ਦੀ ਦੇਖਭਾਲ ਅਤੇ ਸੰਭਾਲ ਕਰ ਰਹੀਆਂ ਹਨ, ਜੋ ਨਹੀਂ ਤਾਂ ਸੜਕਾਂ ‘ਤੇ ਘੁੰਮ ਕੇ ਮਾਨਵੀ ਜਾਨਾਂ ਲਈ ਗੰਭੀਰ ਖਤਰਾ ਬਣ ਸਕਦੇ ਸਨ । ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੇ ਮੁੱਦਿਆਂ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ ਅਤੇ ਲੋਕ-ਹਿੱਤੂ ਫੈਸਲੇ ਲੈਣ ਲਈ ਵਚਨਬੱਧ ਹੈ ।

ਗਊਸ਼ਾਲਾਵਾਂ ਦੇ ਸੁਚੱਜੇ ਪ੍ਰਬੰਧਨ ਅਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਇਹਨਾਂ ਨੂੰ ਆਧੁਨਿਕ ਲੀਹਾਂ ‘ਤੇ ਤਬਦੀਲ ਕਰਨ ਦੀ ਵੀ ਲੋੜ ਹੈ । ਸੂਬਾ ਸਰਕਾਰ ਇਸ ਕਾਰਜ ਲਈ ਹਰ ਸੰਭਵ ਮਦਦ ਅਤੇ ਸਹਿਯੋਗ ਦੇਵੇਗੀ । ਇਸ ਮੌਕੇ ਮੀਟਿੰਗ ਵਿਚ ਮੁੱਖ ਸਕੱਤਰ ਕੇ. ਏ. ਪੀ. ਸਿਨਹਾ, ਸਕੱਤਰ ਬਿਜਲੀ ਅਤੇ ਸਕੱਤਰ ਪਸ਼ੂ ਪਾਲਣ ਵੀ ਹਾਜ਼ਰ ਸਨ ।

ਯੂ. ਪੀ. ਵਿਚ ਦਹਾਕਿਆਂ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਛੇ ਦੀ ਮੌਤ

0
house collapses

ਉੱਤਰ ਪ੍ਰਦੇਸ਼, 6 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਤਾਪਗੜ੍ਹ ਵਿਖੇ ਇਕ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ (Roof collapse) ਕਾਰਨ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕੌਣ ਕੌਣ ਹਨ ਮਰਨ ਵਾਲਿਆਂ ਵਿਚ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਜਿਲਾ ਪ੍ਰਤਾਪਗੜ੍ਹ ਵਿਖੇ ਇਕ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਜੋ ਇੱਕੋ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ਦੀ ਪਛਾਣ ਘਰ ਦੇ ਮਾਲਕ ਪ੍ਰਮੋਦ ਸ੍ਰੀਵਾਸਤਵ (60), ਉਨ੍ਹਾਂ ਦੀ ਪਤਨੀ ਰੀਤਾ (55), ਛੋਟੇ ਪੁੱਤਰ ਨਿਤਿਨ (25), ਨੂੰਹ ਮਾਧੁਰੀ (23) ਅਤੇ ਮਾਧੁਰੀ ਦੇ ਦੋ ਪੁੱਤਰਾਂ ਮਾਧਵ (2) ਅਤੇ ਅਦਵਿਕ (10 ਮਹੀਨੇ ਦੀ ਮੌਤ ਹੋ ਗਈ, ਜਦਕਿ ਪ੍ਰਮੋਦ ਦਾ ਵੱਡਾ ਪੁੱਤਰ ਅਮਨ (28) ਬਚ ਗਿਆ ।

ਛੱਤ ਡਿੱਗਣ ਦੀ ਆਵਾਜ਼ ਤੇ ਆਲੇ-ਦੁਆਲੇ ਦੇ ਲੋਕਾਂ ਨੇ ਪਹੁੰਚ ਕੇ ਕੀਤੀ ਮਦਦ

ਇਸ ਦੌਰਾਨ ਰਾਤ ਦੇ 2 ਵਜੇ ਘਰ ਦੀ ਛੱਤ ਅਚਾਨਕ ਡਿੱਗ ਪਈ ਤੇ ਸਾਰੇ ਜਣੇ ਮਲਬੇ ਹੇਠ ਦੱਬੇ ਗਏ । ਇੱਕ ਪੁੱਤਰ ਕਮਰੇ ਦੇ ਕਿਨਾਰੇ ਸੁੱਤਾ ਹੋਇਆ ਸੀ ਜੋ ਮਲਬੇ ਵਿਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ । ਤੇਜ਼ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਸ ਤੇ ਫਾਇਰ ਬ੍ਰਿਗੇਡ (Fire brigade) ਨੂੰ ਸੂਚਿਤ ਕੀਤਾ ।

ਲਗਭਗ ਦੋ ਘੰਟੇ ਚੱਲੇ ਬਚਾਅ ਕਾਰਜ ਤੋਂ ਬਾਅਦ ਪੂਰੇ ਪਰਿਵਾਰ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਛੇ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ । ਇਹ ਘਟਨਾ ਨਗਰ ਕੋਤਵਾਲੀ ਥਾਣਾ ਖੇਤਰ ਅਧੀਨ ਆਉਂਦੇ ਮਹੌਲੀ ਇਲਾਕੇ ਵਿੱਚ ਵਾਪਰੀ ।

ਦੁਬਈ ਵਿਖੇ ਕਾਰ ਸ਼ੋਅਰੂਮ `ਚ ਧਮਾਕਾ ਹੋਣ ਕਾਰਨ ਹੋਈ ਭਾਰਤੀ ਵਿਅਕਤੀ ਦੀ ਮੌਤ

0
Dubai Death

ਦੁਬਈ, 6 ਅਗਸਤ 2026 : ਵਿਦੇਸ਼ੀ ਮੁਲਕ ਦੁਬਈ (Dubai) ਵਿਖੇ ਕਾਰ ਦੇ ਸ਼ੋਅਰੂਮ ਵਿਚ ਅੱਗ ਲੱਗਣ ਤੋਂ ਬਾਅਦ ਗੈਸ ਸਿਲੰਡਰ (Gas cylinder) ਫਟਣ ਨਾਲ ਹੋਏ ਧਮਾਕੇ ਕਾਰਨ ਇਕ ਭਾਰਤੀ ਵਿਅਕਤੀ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਭਾਰਤੀ ਮੂਲ ਦਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਦੁਬਈ ਦੇ ਸ਼ੇਖ ਜਾਏਦ ਰੋਡ ‘ਤੇ ਸਥਿਤ ਜੋ ਇਕ ਕਾਰ ਸ਼ੋਅਰੂਮ ਵਿਚ ਗੈਸ ਸਿਲੰਡਰ ਫਟਣ ਕਾਰਨ ਭਾਰਤੀ ਮੂਲ ਦੇ ਕੇਰਲ ਦੇ ਰਹਿਣ ਵਾਲੇ ਜਿਸ 27 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਦੀ ਪਛਾਣ ਸਿਜਿਨ ਪਾਲ (Sijin Pal) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਭਾਰਤੀ ਮੂਲ ਦਾ ਇਹ ਨੌਜਵਾਨ ਕਾਰ ਸ਼ੋਅਰੂਮ ’ਚ ਸੋਸ਼ਲ ਮੀਡੀਆ ਮੈਨੇਜਰ ਵਜੋਂ ਕੰਮ ਕਰਦਾ ਸੀ ।

ਕੀ ਦੱਸਿਆ ਸਿਜਿਨ ਦੇ ਨਾਲ ਕੰਮ ਕਰਦੇ ਕਰਮਚਾਰੀ ਨੇ

ਦੁਬਈ ਮੀਡੀਆ ਆਫ਼ਿਸ ਅਨੁਸਾਰ ਇਸ ਧਮਾਕੇ (Explosions) ਵਿਚ ਸ਼ਿਜਿਨ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ । ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਜਿਨ ਦੇ ਇਕ ਸਾਥੀ ਕਰਮਚਾਰੀ ਨੇ ਦਸਿਆ ਕਿ ਸ਼ੋਅਰੂਮ ’ਚ ਅਚਾਨਕ ਅੱਗ ਲੱਗ ਗਈ ਤੇ ਜਾਨ ਬਚਾਉਣ ਲਈ ਕਰਮਚਾਰੀ ਬਾਹਰ ਵਲ ਭੱਜੇ । ਕੁੱਝ ਲੋਕਾਂ ਨੇ ਫ਼ਾਇਰ ਐਕਸਟਿੰਗੁਇਸ਼ਰ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸੇ ਦੌਰਾਨ ਗੈਸ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਸ਼ਿਜਿਨ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ (Injured) ਹੋ ਗਏ ।

ਇਕ ਲੱਖ ਰੁਪਏ ਰਿਸ਼ਵਤ ਲੈਂਦੀ ਸੀਨੀਅਰ ਸਹਾਇਕ ਵਿਜੀਲੈਂਸ ਨੇ ਕੀਤੀ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 6 ਅਗਸਤ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਸੀਨੀਅਰ ਸਹਾਇਕ ਨੂੰ ਇਕ ਲੱਖ ਰੁਪਏ ਦੀ ਰਿਸਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਸੀਨੀਅਰ ਸਹਾਇਕ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਜਿਸ ਆਰ. ਆਈ. ਏ. ਸ਼ਾਖਾ, ਡੀ. ਸੀ. ਦਫ਼ਤਰ ਐੱਸ. ਏ. ਐੱਸ. ਨਗਰ ਵਿਖੇ ਤਾਇਨਾਤ ਸੀਨੀਅਰ ਸਹਾਇਕ (Senior Assistant) ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਭੁਪਿੰਦਰ ਕੌਰ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ

ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਚਿਤ, ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਸੀਨੀਅਰ ਸਹਾਇਕ ਨੇ ਸ਼ਿਕਾਇਤਕਰਤਾ (Complainant) ਤੋਂ ਸਥਾਨਕ ਸਕਾਈ ਰੌਕ ਵੈੱਲਫੇਅਰ ਸੁਸਾਇਟੀ, ਸੈਕਟਰ 111/112, ਮੋਹਾਲੀ ਵਿਚ ਨਿਲਾਮੀ ਪਲਾਟ ਦਿਵਾਉਣ ਦੇ ਬਦਲੇ 8,00,000 ਰੁਪਏ ਦੀ ਰਿਸ਼ਵਤ ਮੰਗੀ ਸੀ ।

ਮਹਿਲਾ ਖਿਲਾਫ਼ ਕੀਤਾ ਗਿਆ ਹੈ ਮਾਮਲਾ ਦਰਜ

ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰ ਕਰਨ ‘ਤੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਐੱਸ. ਏ. ਐੱਸ. ਨਗਰ ਨਾਲ ਸੰਪਰਕ ਕੀਤਾ । ਸਿ਼ਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਮੁਲਜ਼ਮ ਸੀਨੀਅਰ ਸਹਾਇਕ ਨੂੰ ਸਿ਼ਕਾਇਤਕਰਤਾ ਤੋਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ । ਇਸ ਸਬੰਧ ਵਿਚ ਮੁਲਜ਼ਮ ਦੇ ਖਿਲਾਫ਼ ਵਿਜੀਲੈਂਸ ਬਿਊਰੋ ਪੁਲਸ ਥਾਣਾ, ਐੱਸ. ਏ. ਐੱਸ. ਨਗਰ ਵਿਖੇ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਲੁਸਾਨੇ ਡਾਇਮੰਡ ਲੀਗ `ਚ ਪਥਿਰਾਗੇ ਦਾ ਸਾਹਮਣਾ ਕਰੇਗਾ ਨੀਰਜ

0
Neeraj Chopra

ਨਵੀਂ ਦਿੱਲੀ, 5 ਅਗਸਤ 2026 : ਲੁਸਾਨੇ ਡਾਇਮੰਡ ਲੀਗ (Lausanne Diamond League) ਵਿਚ ਓਲੰਪਿਕ ਤਮਗਾ ਜੇਤੂ ਪ੍ਰਾਪਤ ਨੀਰਜ ਚੋਪੜਾ ਦਾ ਸਾਹਮਣਾ ਹੁਣ ਸ੍ਰੀਲੰਕਾ ਦੇ ਰੂਮੇਸ਼ ਪਥਿਰਾਗੇ ਨਾਲ ਹੋਵੇਗਾ ।

ਹੋਰ ਕਿਹੜੇ ਕਿਹੜੇ ਖਿਡਾਰੀ ਆਉਣਗੇ ਲੁਸਾਨੇ ਡਾਇਮੰਡ ਲੀਗ ਵਿਚ ਨਜ਼ਰ

2 ਵਾਰ ਦਾ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ (Neeraj Chopra) 21 ਅਗਸਤ ਨੂੰ ਲੁਸਾਨੇ ਡਾਇਮੰਡ ਲੀਗ ‘ਚ ਰਾਸ਼ਟਰਮੰਡਲ ਚੈਂਪੀਅਨ ਅਤੇ ਇਸ ਸੀਜ਼ਨ ‘ਚ ਸਭ ਤੋਂ ਅੱਗੇ ਚੱਲ ਰਹੇ ਸ਼੍ਰੀਲੰਕਾ ਦੇ ਰੂਮੇਸ਼ ਪਥਿਰਾਗੇ ਦਾ ਸਾਹਮਣਾ ਕਰੇਗਾ । ਇਸ ਟੂਰਨਾਮੈਂਟ ‘ਚ ਗਲਾਸਗੋ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲੈ ਚੁੱਕੇ 5 ਖਿਡਾਰੀ ਨਜ਼ਰ ਆਉਣਗੇ । ਗਲਾਸਗੋ ‘ਚ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕਰਕੇ 85.83 ਮੀਟਰ ਦੀ ਥ੍ਰੋਅ ਸੁੱਟਣ ਵਾਲੇ ਚੋਪੜਾ ਦਾ ਸਾਹਮਣਾ ਓਲੰਪਿਕ ਚੈਂਪੀਅਨ ਪਾਕਿਸਤਾਨ ਦੇ ਅਰਸ਼ਦ ਨਦੀਮ, ਮੌਜੂਦਾ ਵਿਸ਼ਵ ਚੈਂਪੀਅਨ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੋਰਨ ਵਾਲਕਾਟ ਅਤੇ ਸਾਬਕਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨਾਲ ਹੋਵੇਗਾ ।

ਕੀ ਆਖਿਆ ਆਯੋਜਕ ਨੇ

ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਚੈੱਕ ਗਣਰਾਜ ਦਾ ਯਾਕੂਬ ਵਾਲੇਸ਼, ਜਰਮਨੀ ਦਾ ਜੂਲੀਅਨ ਵੈੱਬਰ, ਸਵਿਟਜ਼ਰਲੈਂਡ ਦਾ ਸਿਮੋਨ ਵੀਲੈਂਡ ਅਤੇ ਅਮਰੀਕਾ ਦਾ ਕੁਰਟਿਸ ਥਾਮਸਨ ਵੀ ਇਸ ‘ਚ ਨਜ਼ਰ ਆਉਣਗੇ । ਆਯੋਜਕਾਂ ਨੇ ਕਿਹਾ ਕਿ ਪਿਛਲੀਆਂ 4 ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਜਿੱਤ ਚੁੱਕੇ ਜੈਵਲਿਨ ਥ੍ਰੋਅ ਦੇ 5 ਸੁਪਰਸਟਾਰ 21 ਅਗਸਤ ਨੂੰ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੇ । ਸੱਟ ਤੋਂ ਉਭਰਨ ਤੋਂ ਬਾਅਦ ਇਹ ਚੋਪੜਾ ਦਾ ਤੀਜਾ ਟੂਰਨਾਮੈਂਟ ਹੋਵੇਗਾ । ਉਹ ਜੂਨ ‘ਚ ਦੋਹਾ ਡਾਇਮੰਡ ਲੀਗ ‘ਚ 85.69 ਮੀਟਰ ਦੀ ਥ੍ਰੋਅ ਨਾਲ ਚੌਥੇ ਸਥਾਨ ‘ਤੇ ਰਿਹਾ ਸੀ । ਪਥਿਰਾਗੇ ਨੇ ਰਾਸ਼ਟਰਮੰਡਲ ਖੇਡਾਂ (Commonwealth Games) ‘ਚ 89.75 ਮੀਟਰ ਦੀ ਥ੍ਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ ।

ਤਰਨਤਾਰਨ ਵਿਖੇ ਪੁਲਸ ਨੇ ਬਰਾਮਦ ਕੀਤਾ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ

0
Tarn Taran Arms

ਤਰਨਤਾਰਨ, 5 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਪੁਲਸ ਵਲੋਂ ਪਾਕਿਸਤਾਨ ਤੋਂ ਮੰਗਵਾਏ ਗਏ ਹਥਿਆਰਾਂ ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਉਹ ਵਿਅਕਤੀ ਜਿਸ ਕੋਲੋਂ ਕੀਤੇ ਗਏ ਹਨ ਹਥਿਆਰ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਸ ਵਲੋਂ ਜਿਸ ਵਿਅਕਤੀ ਦੇ ਘਰੋਂ ਪਾਕਿਸਤਾਨ ਤੋਂ ਮੰਗਵਾਏ ਗਏ ਹਥਿਆਰਾਂ (Weapons) ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਦੀ ਪਛਾਣ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਦੇ ਤੌਰ ‘ਤੇ ਹੋਈ ਹੈ । ਪੁਲਸ ਮੁਤਾਬਕ ਇਹ ਹਥਿਆਰ ਪੰਜਾਬ ਵਿਚ ਸਰਗਰਮ ਗੈਂਗਸਟਰਾਂ ਵਲੋਂ ਟਾਰਗੇਟ ਕਿਲਿੰਗ ਅਤੇ ਹੋਰ ਅਪਰਾਧਕ ਵਾਰਦਾਤਾਂ ਲਈ ਵਰਤੇ ਜਾਣ ਦੀ ਸੰਭਾਵਨਾ ਸੀ ।

ਕੀ ਦੱਸਿਆ ਐਸ. ਐਸ. ਪੀ. ਤਰਨਤਾਰਨ ਨੇ

ਜਿਲਾ ਤਰਨਤਾਰਨ ਦੇ ਐੱਸ. ਐੱਸ. ਪੀ. (S. S. P.) ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐੱਸ. ਪੀ. (ਡੀ) ਰਿਪੁਤਾਪਨ ਸਿੰਘ ਅਤੇ ਡੀ. ਐੱਸ. ਪੀ. (ਡੀ) ਸਿ਼ਵਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ ਦੀ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ । ਉਨ੍ਹਾਂ ਦੱਸਿਆ ਕਿ ਪੁਲਸ ਦੇ ਹੱਥ ਖੂਫੀਆ ਸੂਚਨਾ ਲੱਗੀ ਸੀ ਕਿ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਦੇ ਪਾਕਿਸਤਾਨੀ ਤਸਕਰਾਂ (Pakistani smugglers) ਨਾਲ ਸਬੰਧ ਹਨ ਅਤੇ ਉਹ ਸਰਹੱਦ ਪਾਰੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦਾ ਹੈ ।

ਮੁਲਜਮ ਵਿਰੁੱਧ ਕੀਤਾ ਗਿਆ ਹੈ ਅਸਲਾ ਐਕਟ ਤਹਿਤ ਕੇਸ ਦਰਜ

ਇਸ ਸੂਚਨਾ ਦੇ ਆਧਾਰ ’ਤੇ ਥਾਣਾ ਖਾਲੜਾ ਵਿਖੇ ਮੁਕੱਦਮਾ ਅਸਲਾ ਐਕਟ (Arms Act) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਤਰਨਤਾਰਨ ਪੁਲਸ ਤੇ ਬੀ. ਐੱਸ. ਐੱਫ. ਨੇ ਸਾਂਝੇ ਆਪ੍ਰੇਸ਼ਨ ਦੌਰਾਨ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਤਾਂ ਉੱਥੋਂ ਇਕ ਐੱਮ. ਪੀ.-9 ਗੰਨ, ਸੱਤ ਵਿਦੇਸ਼ੀ ਪਿਸਤੌਲ ਤੇ ਵੱਡੀ ਮਾਤਰਾ ‘ਚ ਗੋਲੀ ਸਿੱਕਾ ਬਰਾਮਦ ਕੀਤਾ ਗਿਆ । ਬਰਾਮਦ ਹਥਿਆਰਾਂ ਵਿਚ ਇਕ ਬਰੇਟਾ 30 ਬੋਰ ਪਿਸਤੌਲ, ਚਾਰ ਗਲੌਕ 9 ਐੱਮ. ਐੱਮ. ਪਿਸਤੌਲ, ਦੋ ਜਿ਼ਗਾਨਾ 30 ਬੋਰ ਪਿਸਤੌਲ, ਇਕ ਐੱਮ. ਪੀ.-9 ਡਰੈਗਨ ਗੰਨ, ਉਨ੍ਹਾਂ ਦੇ ਮੈਗਜ਼ੀਨ ਅਤੇ 30 ਬੋਰ ਦੇ 89 ਕਾਰਤੂਸ ਸ਼ਾਮਲ ਹਨ ।

ਟਰੱਕ ਵਿਚ ਲੋਡ ਗਾਡਰ ਡਿੱਗਣ ਕਾਰਨ ਹੋਈ ਮਾਂ-ਪੁੱਤਰ ਦੀ ਮੌਤ

0
Truck Incident

ਫਿਰੋਜ਼ਪੁਰ, 5 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਇਲਾਕੇ ਮੱਖੂ ਵਿਖੇ ਟਰੱਕ ਵਿਚ ਲੋਡ ਕੀਤੇ ਹੋਏ ਗਾਡਰ ਡਿੱਗਣ ਦੇ ਕਾਰਨ ਸਾਈਕਲ ‘ਤੇ ਸਵਾਰ ਮਾਂ-ਪੁੱਤਰ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਮੱਖੂ ਇਲਾਕੇ ਵਿਚ ਜੋ ਓਵਰਲੋਡ ਟਰਾਲੇ (Overloaded trailers) ਤੋਂ ਲੋਹੇ ਦੇ ਗਾਡਰ ਡਿੱਗਣ ਕਾਰਨ ਸਾਈਕਲ ‘ਤੇ ਜਾ ਰਹੇ ਮਾਂ-ਪੁੱਤਰ ਦੀ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ ਪਰਮਜੀਤ ਕੌਰ ਅਤੇ ਕੁਲਵੰਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ (Road accident) ਉਸ ਵੇਲੇ ਵਾਪਰਿਆ ਜਦੋਂ ਦੋਵੇਂ ਜਣੇ ਧੀ ਦੇ ਘਰ ਸਾਵਣ ਦਾ ਤਿਓਹਾਰ ਦੇਣ ਜਾ ਰਹੇ ਸਨ ਕਿ ਇਸ ਦੌਰਾਨ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਨਹਿਰ ਦੇ ਪੁਲ ਕੋਲ ਸਾਹਮਣੇ ਤੋਂ ਆ ਰਹੇ ਇੱਕ ਓਵਰਲੋਡ ਟਰਾਲੇ ਨੇ ਮੋੜ ਕੱਟਿਆ, ਜਿਸ ਕਾਰਨ ਟਰਾਲੇ ਉੱਪਰ ਲੱਦੇ ਲੋਹੇ ਦੇ ਗਾਡਰ (Iron guards) ਖਿਸਕ ਕੇ ਸਿੱਧੇ ਮਾਂ-ਪੁੱਤ ਉੱਪਰ ਡਿੱਗ ਪਏ ।

ਪੁਲਸ ਨੇ ਮੌਕੇ ‘ਤੇ ਪਹੁੰਚ ਲਾਸ਼ਾਂ ਭੇਜ ਦਿੱਤੀਆਂ ਪੋਸਟਮਾਰਟਮ ਲਈ

ਹਾਦਸਾ ਇੰਨਾ ਭਿਆਨਕ ਸੀ ਕਿ ਪਰਮਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁਲਵੰਤ ਸਿੰਘ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ । ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ । ਸੂਚਨਾ ਮਿਲਦੇ ਹੀ ਮੱਖੂ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ ।