ਉਤਰਕਾਸ਼ੀ, 5 ਨਵੰਬਰ 2026 : ਭਾਰਤ ਦੇਸ਼ ਦੇ ਸੂਬੇੇ ਉਤਰਕਾਸ਼ੀ (Uttarkashi) ਵਿਚ ਇਕ ਇਨੋਵਾ ਕਾਰ ਦੇ ਬੇਕਾਬੂ ਹੋ ਕੇ ਖੱਡ ਵਿਚ ਡਿੱਗਣ ਤੋਂ ਬਾਅਦ ਨਦੀ ਵਿਚ ਚਲੇ ਜਾਣ ਕਾਰਨ ਚਾਰ ਦੀ ਮੌਤ (Death) ਹੋ ਗਈ ਹੈ ।
ਕਿੰਨੇ ਵਿਅਕਤੀ ਸਵਾਰ ਸਨ ਕਾਰ ਵਿਚ
ਮਿਲੀ ਜਾਣਕਾਰੀ ਅਨੁਸਾਰ ਉੱਤਰਕਾਸ਼ੀ ਵਿੱਚ ਗੰਗੋਤਰੀ ਨੈਸ਼ਨਲ ਹਾਈਵੇਅ ‘ਤੇ ਇੱਕ ਇਨੋਵਾ ਕਾਰ ਜੋ ਕਿ ਬੇਕਾਬੂ ਹੋ ਕੇ ਇੱਕ ਡੂੰਘੀ ਖੱਡ ਵਿੱਚ ਡਿੱਗਦੇ ਹੋਏ ਨਦੀ ਵਿਚ ਜਾ ਡਿੱਗੀ ਵਾਲੇ ਵਾਪਰੇ ਹਾਦਸੇ (Accidents) ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ । ਦੱਸਣਯੋਗ ਹੈ ਕਿ ਕਾਰ ਵਿੱਚ ਕੁੱਲ ਸੱਤ ਲੋਕ ਸਵਾਰ ਸਨ ।
ਕਿਹੜੇ ਸੂਬੇ ਦੇ ਰਹਿਣ ਵਾਲੇ ਸਨ ਕਾਰ ਸਵਾਰ ਵਿਅਕਤੀ
ਪ੍ਰਾਪਤ ਸੂਚਨਾ ਮੁਤਾਬਕ ਉਕਤ ਵਿਅਕਤੀ ਭਾਰਤ ਦੇਸ਼ ਦੇ ਸੂਬੇ ਗੁੁਜਰਾਤ ਦੇ ਵਸਨੀਕ ਸਨ । ਉਕਤ ਨਦੀ ਦੇ ਕੰਢੇ ਤੋਂ ਚਾਰੇ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ (Bodies Recovered) ਕਰ ਲਈਆਂ ਗਈਆਂ ਹਨ ਤੇ ਇਸ ਦੌਰਾਨ ਗੱਡੀ ਵਿੱਚ ਸਵਾਰ ਹੋਰ ਲੋਕਾਂ ਦੀ ਭਾਲ ਲਈ ਇੱਕ ਖੋਜ ਮੁਹਿੰਮ ਚਲਾਈ ਜਾ ਰਹੀ ਹੈ, ਜਿਨ੍ਹਾਂ ਦੇ ਨਦੀ ਵਿੱਚ ਲਾਪਤਾ ਹੋਣ ਦਾ ਖਦਸ਼ਾ ਹੈ ।
ਘਟਨਾ ਦੇ ਕਾਰਨਾਂ ਦੀ ਜਾਂਚ ਜਾਰੀ
ਜਿਲਾ ਪ੍ਰਸ਼ਾਸਨ ਵਲੋਂ ਆਫ਼ਤ ਪ੍ਰਬੰਧਨ ਕੇਂਦਰ ਅਤੇ ਮੈਡੀਕਲ ਟੀਮਾਂ ਨੂੰ ਚੌਕਸ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਇਹ ਯਕੀਨੀ ਬਣਾਉਣ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲਾਂ ਵਿੱਚ ਪਹੁੰਚਾਇਆ ਜਾਵੇ । ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਇਹ ਹਾਦਸਾ ਵੀਰਵਾਰ ਸਵੇਰੇ ਗੰਗਨਾਨੀ ਨੇੜੇ, ਧਾਰਾ ਕੁੰਡ ਤੋਂ ਲਗਭਗ 20 ਮੀਟਰ ਅੱਗੇ ਡਬਰਾਨੀ ਵੱਲ ਵਾਪਰਿਆ । ਕਾਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ 08 6040 ਹੈ, ਹਰਿਦੁਆਰ ਵਿਖੇ ਰਜਿਸਟਰਡ ਹੈ ।









