Home Blog Page 49

ਦੋ ਧੜਿਆਂ ਵਿਚਕਾਰ ਹੋਈ ਲੜਾਈ ਦੌਰਾਨ ਗੋਲੀਬਾਰੀ ਵਿਚ ਇਕ ਦੀ ਮੌਤ

0
Amritsar Murder

ਅੰਮ੍ਰਿਤਸਰ, 11 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਦੋ ਧੜਿਆਂ ਵਿਚਕਾਰ ਸਰਪੰਚੀ ਨੂੰ ਲੈ ਕੇ ਹੋਈ ਲੜਾਈ ਦੌਰਾਨ ਗੋਲੀਬਾਰੀ ਕਾਰਨ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਭਕਨਾਕਲਾਂ ਦੀ ਅਨਾਜ ਮੰਡੀ ਵਿਖੇ ਸਰਪੰਚੀ ਨੂੰ ਲੈ ਕੇ ਚੱਲ ਰਹੀ ਰੰਜਸ਼ ਦੌਰਾਨ ਜੋ ਦੋ ਧੜਿਆਂ ਵਿਚਕਾਰ ਬਹਿਸਬਾਜੀ ਤੋਂ ਬਾਅਦ ਗੋਲੀਬਾਰੀ (Shooting) ਵੀ ਹੋਈ ਦੇ ਚਲਦਿਆਂ ਇਕ ਧੜੇ ਦੇ ਇਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਗੁਰਸ਼ਰਨ ਸਿੰਘ ਦੇ ਤੌਰ ਤੇ ਹੋਈ ਹੈ। ਗੋਲੀਬਾਰੀ ਵਿਚ ਸੁਖਮਨ ਨਾਮ ਦਾ ਇੱਕ ਨੌਜਵਾਨ ਜ਼ਖ਼ਮੀ (Young man injured) ਹੋ ਗਿਆ । ਦੱਸਣਯੋਗ ਹੈ ਕਿ ਦੋਵੇਂ ਧੜਿਆਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ 100 ਗੋਲੀਆਂ ਚਲਾਈਆਂ ਗਈਆਂ ਹਨ ।

ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ ਨੇ

ਪੰਜਾਬ ਪੁਲਸ (Punjab Police) ਦੇ ਡੀ. ਐਸ. ਪੀ. (ਅਟਾਰੀ) ਯਾਦਵਿੰਦਰ ਸਿੰਘ ਦੇ ਅਨੁਸਾਰ ਪਿੰਡ ਭਕਨਾ ਕਲਾਂ ਦੀ ਅਨਾਜ ਮੰਡੀ (ਦਾਣਾ ਮੰਡੀ) ਵਿੱਚ ਬੀਤੇ ਦਿਨ ਸ਼ੁੱਕਰਵਾਰ ਸ਼ਾਮ ਸਾਢੇ 7 ਵਜੇ ਦੇ ਕਰੀਬ ਸਰਪੰਚ ਗੁਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਦੇ ਧੜਿਆਂ ਵਿਚਕਾਰ ਝੜਪ ਹੋਈ । ਦੋਵੇਂ ਪਾਸੇ 15 ਗੱਡੀਆਂ ਵਿੱਚ ਬਦਮਾਸ਼ ਆਏ ਅਤੇ ਬਹਿਸ ਤੋਂ ਬਾਅਦ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ । ਇਸ ਗੋਲੀਬਾਰੀ ਵਿਚ ਪ੍ਰਗਟ ਸਿੰਘ ਦੇ ਧੜੇ ਦੇ ਗੁਰਸ਼ਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ । ਪੁਲਸ ਨੇ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ, ਜਦੋਂ ਕਿ ਬਾਕੀ ਨਾਮਜ਼ਦ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।

ਸਕੂਲ ਦੇ ਹੋਸਟਲ `ਚ ਸੱਪ ਵਲੋਂ 4 ਵਿਦਿਆਰਥਣਾਂ ਨੂੰ ਡੰਗਣ ਤੇ ਇਕ ਦੀ ਮੌਤ

0
hostel Snake

ਰਾਂਚੀ, 11 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਲੋਹਰਦਗਾ ਵਿਖੇ ਨਿਜੀ ਹੋੋੋਸਟਲ ਦੇ ਕਮਰੇ ਵਿਚ ਚਾਰ ਵਿਦਿਆਰਥਣਾਂ ਨੂੰ ਡੰਗਣ ਤੇ ਇਕ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿਹੜੇ ਸਕੂਲ ਦੇ ਹੋਸਟਲ ਵਿਖੇ ਵਾਪਰੀ ਹੈ ਇਹ ਘਟਨਾ

ਮਿਲੀ ਜਾਣਕਾਰੀ ਅਨੁਸਾਰ ਝਾਰਖੰਡ ਦੇ ਲੋਹਰਦਗਾ ਜਿ਼ਲੇ ਵਿਚ ਇਕ ਨਿੱਜੀ ਸਕੂਲ ਦੇ ਹੋਸਟਲ ਦੇ ਕਮਰੇ ਵਿਚ ਸੁੱਤੀ ਹੋਈ 12 ਸਾਲਾ ਇਕ ਵਿਦਿਆਰਥਣ ਦੀ ਜ਼ਹਿਰੀਲੇ ਸੱਪ ਦੇ ਡੰਗਣ (Poisonous snake bites) ਕਾਰਨ ਮੌਤ ਹੋ ਗਈ, ਜਦੋਂ ਕਿ 3 ਹੋਰ ਵਿਦਿਆਰਥਣਾਂ ਨੂੰ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ ਗਿਆ ਹੈ ਦੌਰਾਨ ਵਾਪਰੀ ਇਹ ਘਟਨਾ ਕੁਰੂ ਥਾਣਾ ਖੇਤਰ ਦੇ ਮਹੂਆਟੋਲੀ ਸਥਿਤ ‘ਸਨਵਾਸੀਰਾ ਹਾਇਰ ਸੈਕੈਡਰੀ ਰੈਜ਼ੀਡੈਂਸ਼ੀਅਲ ਸਕਲ`ਵਿਖੇ ਵਾਪਰੀ ਦੱਸੀ ਜਾ ਰਹੀ ਹੈ ।

ਥਾਣਾ ਮੁਖੀ ਨੇ ਕੀ ਜਾਣਕਾਰੀ ਦਿੱਤੀ

ਕੁਰੂ ਥਾਣਾ ਮੁਖੀ ਅਜੀਤ ਕੁਮਾਰ ਨੇ ਦੱਸਿਆ ਕਿ ਸੱਪ ਨੇ 4 ਵਿਦਿਆਰਥਣਾਂ ਨੂੰ ਡੰਗਿਆ ਸੀ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ । 2 ਵਿਦਿਆਰਥਣਾਂ ਦਾ ਇਲਾਜ ਲੋਹਰਦਗਾ ਸਦਰ ਹਸਪਤਾਲ ਵਿਚ `ਚੱਲ ਰਿਹਾ ਹੈ, ਜਦੋਂ ਕਿ ਇਕ ਵਿਦਿਆਰਥਣ ਨੂੰ ਬਿਹਤਰ ਇਲਾਜ ਲਈ ਰਾਂਚੀ ਸਥਿਤ ਰਿਮਜ਼ ਭੇਜਿਆ ਗਿਆ ਹੈ ।

ਹੋਸਟਲ ਵਿਚ ਵੜਿਆ ਗਿਆ ਸੀ ਕਰੈਤ ਸੱਪ

ਸਕੂਲ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਮੰਗਲਵਾਰ ਰਾਤ ਖਾਣਾ ਖਾਣ ਤੋਂ ਬਾਅਦ ਵਿਦਿਆਰਥਣਾਂ ਹੋਸਟਲ ਦੀ ਗਰਾਊਂਡ ਫਲੋਰ ਸਥਿਤ ਆਪਣੇ ਕਮਰੇ ਵਿਚ ਸੌਣ ਚਲੀਆਂ ਗਈਆਂ ਸਨ । ਉਨ੍ਹਾਂ ਨੇ ਕਿਹਾ ਕਿ ਜਿੱਥੇ 7 ਵਿਦਿਆਰਥਣਾਂ ਸੁੱਤੀਆਂ ਹੋਈਆਂ ਸਨ, ਉਸ ਕਮਰੇ ਵਿਚ ਇਕ ‘ਕਰੈਤ`ਸੱਪ ਵੜ ਗਿਆ ਅਤੇ ਉਸਨੇ ਇਕ ਵਿਦਿਆਰਥਣ ਨੂੰ ਡੰਗ ਲਿਆ । ਉਸਦੇ ਚੀਕਣ ‘ਤੇ ਬਾਕੀ ਵਿਦਿਆਰਥਣਾਂ ਜਾਗ ਪਈਆਂ ਪਰ ਉਦੋਂ ਤੱਕ ਸੱਪ 3 ਹੋਰ ਵਿਦਿਆਰਥਣਾਂ ਨੂੰ ਵੀ ਡੰਗ ਚੁੱਕਾ ਸੀ ।

ਡੀ. ਸੀਜ. ਨੂੰ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣੀ ਚਾਹੀਦੀ: ਹਰਪਾਲ ਸਿੰਘ ਚੀਮਾ

0
Meeting

ਚੰਡੀਗੜ੍ਹ, 11 ਜੁਲਾਈ, 2026 : ਵਿੱਤ ਮੰਤਰੀ ਪੰਜਾਬ (Finance Minister Punjab) ਹਰਪਾਲ ਸਿੰਘ ਚੀਮਾ ਵਲੋਂ ਡਿਪਟੀ ਕਮਿਸ਼ਨਰਜ਼ ਨੂੰ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਹੁਕਮ ਦਿੱਤੇ ਜਾਣ ਦਾ ਸਮਾਚਾਰ ਹੈ ।

ਵਿੱਤ ਮੰਤਰੀ ਨੇ ਕੀਤੀ ਵਿਆਪਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ

ਸੂਬੇ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਵੱਲ ਇੱਕ ਫੈਸਲਾਕੁੰਨ ਕਦਮ ਚੁੱਕਦੇ ਹੋਏ, ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਹੋਈ ਇੱਕ ਵਿਆਪਕ ਸਮੀਖਿਆ ਮੀਟਿੰਗ (Review meeting) ਦੀ ਪ੍ਰਧਾਨਗੀ ਕਰਦਿਆਂ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਦੀ ਨਿਯਮਤ ਨਿਗਰਾਨੀ, ਸਮੇਂ ਸਿਰ ਲਾਗੂ ਕਰਨ ਅਤੇ ਗੁਣਵੱਤਾ ਭਰੋਸਾ ਦੇਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ।

ਪ੍ਰਸ਼ਾਸਕ ਵਿਭਾਗਾਂ ਦੇ ਮੁਖੀ ਵਿਕਾਸ ਕਾਰਜਾਂ ਦੀ ਲਗਾਤਾਰ ਨਿਗਰਾਨੀ ਰੱਖਣ : ਚੀਮਾ

ਵਿੱਤ ਮੰਤਰੀ ਨੇ ਸਾਰੇ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਦੇ ਮੁਖੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਦੀ ਨਿਰੰਤਰ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ । ਯੋਜਨਾ ਦੇ ਪਹਿਲੇ ਦੋ ਪੜਾਵਾਂ ਦੀ ਪ੍ਰਗਤੀ ਦੀ ਸਮੀਖਿਆ ਅਤੇ ਤੀਜੇ ਪੜਾਅ ਲਈ ਰਣਨੀਤੀ ‘ਤੇ ਚਰਚਾ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਅਤੇ ਵਧੀਕ ਮੁੱਖ ਸਕੱਤਰ ਜਸਪ੍ਰੀਤ ਤਲਵਾੜ ਨਾਲ ਮਿਲ ਕੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਧਾਰਤ ਸਮਾਂ-ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।

ਵਿੱਤ ਮੰਤਰੀ ਸਮੂਹ ਡਿਪਟੀ ਕਮਿਸ਼ਨਰਜ਼ ਨੂੰ ਕੀ ਨਿਰਦੇਸ਼ ਦਿੱਤੇ

ਰਾਜ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦਿਆਂ, ਵਿੱਤ ਮੰਤਰੀ ਨੇ ਯੋਜਨਾ ਦੇ ਸਾਰੇ ਪੜਾਅ-1 ਪ੍ਰੋਜੈਕਟਾਂ ਨੂੰ 31 ਜੁਲਾਈ ਤੱਕ ਅਤੇ ਪੜਾਅ-2 ਪ੍ਰੋਜੈਕਟਾਂ ਨੂੰ 31 ਅਗਸਤ ਤੱਕ ਪੂਰਾ ਕਰਨ ਲਈ ਸਖ਼ਤ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ । ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ 15 ਅਗਸਤ ਤੱਕ ਸ਼ੁਰੂ ਕੀਤੇ ਜਾ ਸਕਣ ਵਾਲੇ ਪੜਾਅ-3 ਸਮੇਤ ਹੋਰ ਵਿਕਾਸ ਪ੍ਰੋਜੈਕਟਾਂ ਦੀ ਪਛਾਣ ਕਰਨ ਅਤੇ ਇੱਕ ਵਿਸਤ੍ਰਿਤ ਸੂਚੀ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ।

ਪ੍ਰਾਜੈਕਟਾਂ ਦੀਆਂ ਅਸਲ ਤਸਵੀਰਾਂ ਅਪਲੋਡ ਕਰਨ ਅਧਿਕਾਰੀ : ਚੀਫ ਸੈਕਟਰੀ

ਘਟੀਆ ਉਸਾਰੀ ਪ੍ਰਤੀ ਸਰਕਾਰ ਦੀ “ਜ਼ੀਰੋ ਟੌਲਰੈਂਸ” ਨੀਤੀ ਨੂੰ ਦੁਹਰਾਉਂਦੇ ਹੋਏ ਮੁੱਖ ਸਕੱਤਰ (Chief Secretary) ਕੇ. ਏ. ਪੀ. ਸਿਨਹਾ ਨੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਸਖ਼ਤ ਉਪਾਵਾਂ ਦੀ ਰੂਪਰੇਖਾ ਦਿੱਤੀ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਸਪੱਸ਼ਟ ਤੌਰ ‘ਤੇ ਕੰਮ ਦੀ ਪ੍ਰਗਤੀ ਅਤੇ ਗੁਣਵੱਤਾ ਦਾ ਸਬੂਤ ਦੇਣ ਲਈ ਸਿੱਧੇ ਫੀਲਡ ਤੋਂ ਪੂਰੇ ਹੋਏ ਪ੍ਰੋਜੈਕਟਾਂ ਦੀਆਂ ਅਸਲ ਤਸਵੀਰਾਂ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ।

ਫਰਜਾ ਵਿਚ ਲਾਪ੍ਰਵਾਹੀ ਵਰਤਣ ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ

ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਵੀ ਅਧਿਕਾਰੀ ਦੇ ਆਪਣੇ ਫਰਜ਼ਾਂ ਵਿੱਚ ਲਾਪਰਵਾਹੀ ਜਾਂ ਉਸਾਰੀ ਦੇ ਮਿਆਰਾਂ ਨਾਲ ਸਮਝੌਤਾ ਕਰਨ ‘ਤੇ ਸਖ਼ਤ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਸਾਰੇ ਵਧੀਕ ਡਿਪਟੀ ਕਮਿਸ਼ਨਰਾਂ (ਵਿਕਾਸ) ਨੂੰ ਆਪਣੇ ਸਟਾਫ ਰਾਹੀਂ ਯੋਜਨਾ ਅਧੀਨ ਚੱਲ ਰਹੇ ਸਾਰੇ ਕੰਮਾਂ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਇਨ੍ਹਾਂ ਨਿਗਰਾਨੀ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ, ਵਧੀਕ ਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਡਿਪਟੀ ਕਮਿਸ਼ਨਰਾਂ ਨੂੰ ਉਪ-ਮੰਡਲ ਮੈਜਿਸਟ੍ਰੇਟਾਂ (ਐਸ.ਡੀ.ਐਮ.) ਨੂੰ ਹਲਕੇ-ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪਣ ਅਤੇ ਨਿਯਮਤ ਫੀਲਡ ਦੌਰਿਆਂ ਰਾਹੀਂ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਗੁਣਵੱਤਾ ਦਾ ਨਿੱਜੀ ਤੌਰ ‘ਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ।

ਜਿਲਾ ਅਧਿਕਾਰੀਆਂ ਨੇ ਕੀਤੇ ਆਪਣੇ ਖੇਤਰਾਂ ਵਿਚ ਚੁੱਕੇ ਜਾ ਰਹੇ ਕਦਮਾਂ ਦੇ ਵੇਰਵੇ ਪੇਸ਼

ਇਹ ਸਮੀਖਿਆ ਮੀਟਿੰਗ ਰਾਜ ਭਰ ਦੇ ਡਿਪਟੀ ਕਮਿਸ਼ਨਰਾਂ ਲਈ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਆਪਣੀਆਂ ਰਣਨੀਤੀਆਂ ਅਤੇ ਜ਼ਮੀਨੀ ਪੱਧਰ ਦੇ ਯਤਨਾਂ ਨੂੰ ਸਾਂਝਾ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਵੀ ਕੰਮ ਕਰਦੀ ਹੈ । ਜਿਲ੍ਹਾ ਅਧਿਕਾਰੀਆਂ ਨੇ ਇਸ ਮਹੱਤਵਾਕਾਂਖੀ ਵਿਕਾਸ ਯੋਜਨਾ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਆਪਣੇ-ਆਪਣੇ ਖੇਤਰਾਂ ਵਿੱਚ ਚੁੱਕੇ ਜਾ ਰਹੇ ਕਦਮਾਂ ਦੇ ਵੇਰਵੇ ਪੇਸ਼ ਕੀਤੇ । ਰਚਨਾਤਮਕ ਵਿਚਾਰ-ਵਟਾਂਦਰੇ ਦੌਰਾਨ, ਡਿਪਟੀ ਕਮਿਸ਼ਨਰਾਂ ਨੇ ਪੰਜਾਬ ਵਿੱਚ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਕੀਮਤੀ ਸੁਝਾਅ ਅਤੇ ਫੀਡਬੈਕ ਵੀ ਸਾਂਝੇ ਕੀਤੇ ।

ਨਾਬਾਲਗ ਭਤੀਜੇ ਦਾ ਕਤਲ ਕਰ ਕੇ ਲਾਸ਼ ਨਹਿਰ `ਚ ਸੁੱਟਣ ਵਾਲੇ ਤਾਏ ਨੂੰ ਉਮਰ ਕੈਦ

0
Court

ਲੁਧਿਆਣਾ, 11 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬਣੀ ਅਦਾਲਤ ਦੇ ਵਧੀਕ ਸੈਸ਼ਨ ਜੱਜ ਵਲੋਂ ਨਾਬਾਲਗ ਭਤੀਜੇ ਦਾ ਕਤਲ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ (Life imprisonment) ਸੁਣਾਈ ਗਈ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਸੁਣਾਈ ਗਈ ਹੈ ਸਜ਼ਾ

ਲਗਭਗ 4 ਸਾਲ ਪੁਰਾਣੇ ਬਹੁ-ਚਰਚਿਤ ਅੰਨ੍ਹੇ ਕਤਲ ਕੇਸ ਵਿਚ ਵਧੀਕ ਸੈਸ਼ਨ ਜੱਜ (Additional Sessions Judge) ਡਾ. ਰਜਨੀਸ਼ ਦੀ ਅਦਾਲਤ ਨੇ ਸਵਰਨ ਸਿੰਘ ਨਿਵਾਸੀ ਅਬਦੁੱਲਾਪੁਰ ਬਸਤੀ ਨੂੰ ਕਤਲ ਦੀ ਨੀਅਤ ਨਾਲ ਅਗਵਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ । ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਦੋਵਾਂ ਧਾਰਾਵਾਂ ਤਹਿਤ 25,000-25,000 ਰੁਪਏ ਜੁਰਮਾਨਾ ਵੀ ਲਾਇਆ ਹੈ । ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਵਾਂ ਧਾਰਾਵਾਂ ਵਿਚ 6-6 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪਵੇਗੀ । ਇਹ ਦੋਵੇਂ ਸਜ਼ਾਵਾਂ ਇੱਕਠੀਆਂ ਚੱਲਣਗੀਆਂ। ਇਹ ਮਾਮਲਾ ਥਾਣਾ ਮਾਡਲ ਟਾਊਨ ਵਿਚ 19 ਅਗਸਤ 2022 ਨੂੰ ਦਰਜ -ਹੋਈ ਐੱਫ. ਆਈ. ਆਰ. ਨਾਲ ਸਬੰਧਤ ਹੈ ।

ਕੀ ਦੱਸਿਆ ਸੀ ਪੁਲਸ ਨੂੰ ਸਿ਼ਕਾਇਤਕਰਤਾ ਨੇ

ਸਿ਼ਕਾਇਤਕਰਤਾ (Complainant) ਸਿਮਰਨਜੀਤ ਕੌਰ ਨਿਵਾਸੀ ਅਬਦੁੱਲਾਪੁਰ ਬਸਤੀ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦਾ 7 ਸਾਲਾ ਪੁੱਤਰ ਸਹਿਜਪ੍ਰੀਤ ਸਿੰਘ 18 ਅਗਸਤ 2022 ਦੀ ਰਾਤ ਨੂੰ ਅਚਾਨਕ ਲਾਪਤਾ ਹੋ ਗਿਆ ਸੀ । ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਘਟਨਾ ਵਾਲੇ ਦਿਨ ਮ੍ਰਿਤਕ ਦਾ ਤਾਇਆ ਸਵਰਨ ਸਿੰਘ ਉਸ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਿਆ ਸੀ । ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਮਾਸੂਮ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਇਹ ਮਾਮਲਾ ਗੁੰਮਸ਼ੁਦਗੀ ਤੋਂ ਕਤਲ ਵਿਚ ਤਬਦੀਲ ਹੋ ਗਿਆ ।

ਪੁਲਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਮੁਲਜਮ ਨੇ ਕੀ ਕੀ ਦੱਸਿਆ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦਾ ਆਪਣੀ ਭਰਜਾਈ ਨਾਲ ਅਕਸਰ ਝਗੜਾ ਰਹਿੰਦਾ ਸੀ, ਜਿਸ ਕਾਰਨ ਉਹ ਖੁਦ ਨੂੰ ਅਪਮਾਨਿਤ ਮਹਿਸੂਸ ਕਰਦਾ ਸੀ। ਮ੍ਰਿਤਕ ਸਹਿਜਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਮੁਲਜ਼ਮ ਚਾਹੁੰਦਾ ਸੀ ਕਿ ਭਵਿੱਖ ਵਿਚ ਪਰਿਵਾਰ ਦੀ ਸਾਰੀ ਜਾਇਦਾਦ ਉਸ ਦੇ ਆਪਣੇ ਬੱਚਿਆਂ ਨੂੰ ਮਿਲੇ । ਇਸੇ ਲਾਲਚ ਤੇ ਰੰਜਿਸ਼ ਕਾਰਨ ਉਸ ਨੇ ਆਪਣੇ ਹੀ ਮਾਸੂਮ ਭਤੀਜੇ ਦਾ ਕਤਲ (Murder of nephew) ਕਰ ਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ ।

ਨਾਬਾਲਗ ਵਿਦਿਆਰਥੀ ਨੇ ਸਹਿਪਾਠੀ ਕਬੱਡੀ ਖਿਡਾਰੀ ਦੀ ਕੀਤੀ ਹੱਤਿਆ

0
Ratia Murder

ਰਤੀਆ, 11 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਰਤੀਆ ਦੇ ਉਪ-ਮੰਡਲ ਦੇ ਪਿੰਡ ਬਾਦਲਗੜ੍ਹ ਵਿਖੇ ਇਕ ਨਾਬਾਲਗ ਵਿਦਿਆਰਥੀ ਵਲੋਂ ਆਪਣੇ ਹੀ ਸਹਿਪਾਠੀ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਦਿਆਰਥੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਰਤੀਆ (Ratia) ਦੇ ਉਪ-ਮੰਡਲ ਦੇ ਪਿੰਡ ਬਾਦਲਗੜ੍ਹ ਵਿੱਚ ਪਿੰਡ ਦੇ ਚੌਕ ‘ਚ ਜੋ ਬੀਤੇ ਦਿਨੀਂ 9ਵੀਂ ਜਮਾਤ ਦੇ 2 ਨਾਬਾਲਗ ਵਿਦਿਆਰਥੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇੱਕ 13 ਸਾਲਾ ਵਿਦਿਆਰਥੀ ਦੀ ਛਾਤੀ ਵਿੱਚ ਕੈਂਚੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੀ ਪਛਾਣ ਅਰਮਾਨ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਦੋਸ਼ੀ ਤੇ ਉਸ ਕੋਲੋਂ ਕੈਂਚੀ ਵੀ ਕਰ ਲਈ ਹੈ ਬਰਾਮਦ ਪੁਲਸ ਨੇ ਵਿਦਿਆਰਥੀ ਅਤੇ ਕਬੱਡੀ ਖਿਡਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਘਟਨਾ ਤੋਂ ਕੁਝ ਹੀ ਘੰਟਿਆਂ ਅੰਦਰ ਦੋਸ਼ੀ ਨਾਬਾਲਿਗ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਜਾਂਚ ਵਿੱਚ ਸ਼ਾਮਲ ਕਰ ਲਿਆ । ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ `ਤੇ ਵਾਰਦਾਤ ਵਿੱਚ ਵਰਤੀ ਗਈ ਕੈਂਚੀ ਵੀ ਬਰਾਮਦ ਕਰ ਲਈ ਹੈ ।

ਕਿਵੇਂ ਵਾਪਰਿਆ ਇਹ ਘਟਨਾਕ੍ਰਮ

ਥਾਣਾ ਮੁਖੀ ਉਪ-ਇੰਸਪੈਕਟਰ ਸ਼ੀਸ਼ਪਾਲ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 7.30 ਵਜੇ ਅਰਮਾਨ ਪਿੰਡ ਦੇ ਚੌਕ ਵਿੱਚ ਪੈਟੀਜ਼ ਖਾਣ ਗਿਆ ਸੀ । ਇਸ ਦੌਰਾਨ ਉਸ ਦੀ ਇੱਕ ਨਾਬਾਲਿਗ ਲੜਕੇ ਨਾਲ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ । ਵਿਵਾਦ ਦੌਰਾਨ ਨਾਬਾਲਿਗ ਆਪਣੇ ਪਿਤਾ ਜਰਨੈਲ ਸਿੰਘ, ਜੋ ਚੌਕ ਦੇ ਨੇੜੇ ਡਾਕਟਰੀ ਕੰਮ ਦੀ ਦੁਕਾਨ ਚਲਾਉਂਦੇ ਹਨ, ਦੀ ਦੁਕਾਨ ਵਿੱਚ ਗਿਆ ਅਤੇ ਉੱਥੋਂ ਕੈਂਚੀ ਚੁੱਕ ਕੇ ਵਾਪਸ ਆਇਆ ਅਤੇ ਅਰਮਾਨ (Arman) ਦੀ ਛਾਤੀ ‘ਤੇ ਹਮਲਾ ਕਰ ਦਿੱਤਾ। ਅਰਮਾਨ ਨੂੰ ਤੁਰੰਤ ਇਲਾਜ ਲਈ ਨਾਗਰਿਕ ਹਸਪਤਾਲ ਰਤੀਆ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਏਸ਼ੀਆਈ ਖੇਡਾਂ ਲਈ ਹੋਇਆ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

0
hockey team

ਨਵੀਂ ਦਿੱਲੀ, 11 ਜੁਲਾਈ 2026 : ਹਾਲ ਹੀ ਵਿਚ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ (Asian Games) ਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਹੋਣਗੀਆਂ ਇਹ ਏਸ਼ੀਆਈ ਖੇਡਾਂ

ਮਿਲੀ ਜਾਣਕਾਰੀ ਅਨੁਸਾਰ ਏਸ਼ੀਆਈ ਖੇਡਾਂ ਲਈ ਜਿਸ ਭਾਰਤੀ ਮਹਿਲਾ ਹਾਕੀ ਟੀਮ (Women’s hockey team) ਦਾ ਐਲਾਨ ਕਰ ਦਿ੍ੱਤਾ ਗਿਆ ਹੈ ਦੇ ਚਲਦਿਆਂ ਹਾਲ ਹੀ ਵਿਚ ਐਫ਼. ਆਈ. ਐਚ. ਪ੍ਰੋ ਲੀਗ ਵਿਚ ਜਗ੍ਹਾ ਬਣਾਉਣ ਵਾਲੀ 20 ਮੈਂਬਰੀ ਟੀਮ ਦੀ ਕਮਾਨ ਨਿਯਮਤ ਕਪਤਾਨ ਸਲੀਮਾ ਟੇਟੇ ਦੇ ਹੱਥਾਂ ਵਿਚ ਹੋਵੇਗੀ । ਟੀਮ ਦਾ ਮੁੱਖ ਟੀਚਾ 19 ਸਤੰਬਰ ਤੋਂ 4 ਅਕਤੂਬਰ ਤਕ ਆਇਚੀ-ਨਾਗੋਆ (ਜਪਾਨ) ਵਿਚ ਹੋਣ ਵਾਲੀਆਂ 20ਵੀਆਂ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ (Gold medal) ਜਿੱਤ ਕੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ ਹੈ ।

ਕੀ ਆਖਿਆ ਟੀਮ ਦੇ ਮੁੱਖ ਕੋਚ ਨੇ

ਟੀਮ ਦੇ ਮੁੱਖ ਕੋਚ ਸ਼ੋਰਡ ਮਾਰੀਨੇ ਨੇ ਟੀਮ ਦੀ ਬਣਤਰ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਟੀਮ ਵਿਚ ਤਜਰਬੇਕਾਰ ਗੋਲਕੀਪਰ ਸਵਿਤਾ (ਪਦਮ ਸ਼੍ਰੀ ਜੇਤੂ) ਅਤੇ ਬਿਚੂ ਦੇਵੀ ਖਾਰੀਬਮ ਸ਼ਾਮਲ ਹਨ । ਐਫ. ਆਈ. ਐਚ. ਨੇਸ਼ਨਜ਼ ਕੱਪ ਦੀ ਟੀਮ ਦੇ ਮੁਕਾਬਲੇ ਇਸ ਸਕੁਐਡ ਵਿਚ ਸਿਰਫ਼ ਦੋ ਬਦਲਾਅ ਕੀਤੇ ਗਏ ਹਨ, ਜਿੱਥੇ ਸੋਨਮ ਅਤੇ ਅੰਨੂ ਦੀ ਜਗ੍ਹਾ ਫਾਰਵਰਡ ਲਾਈਨ ਵਿਚ ਬਲਜੀਤ ਕੌਰ ਅਤੇ ਬਿਊਟੀ ਡੁੰਗਡੁੰਗ ਨੂੰ ਸ਼ਾਮਲ ਕੀਤਾ ਗਿਆ ਹੈ ।

ਪੰਜਾਬ ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 11 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਦੇ ਤਹਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਇਕ ਪਟਵਾਰੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪਟਵਾਰੀ

ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਲੁਧਿਆਣਾ ਜਿ਼ਲ੍ਹੇ ਦੇ ਸਬ-ਰਜਿਸਟਰਾਰ ਮਲੌਦ ਅਧੀਨ ਰੈਵੇਨਿਊ ਅਸਟੇਟ ਢੋਲ ਖੁਰਦ ਵਿਖੇ ਤਾਇਨਾਤ ਪਟਵਾਰੀ ਗੁਰਜੀਤ ਸਿੰਘ ਨੂੰ 3500 ਰੁਪਏ ਦੀ ਰਿਸ਼ਵਤ (Bribe) ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ । ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਪਿੰਡ ਢੋਲ ਖੁਰਦ, ਥਾਣਾ ਮਲੌਦ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਆਧਾਰ ’ਤੇ ਕੀਤੀ ਗਈ ।

ਕੀ ਦੱਸਿਆ ਸਿ਼ਕਾਇਤਕਰਤਾ ਨੇ

ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਸਾਲ 2016 ਵਿੱਚ ਦੇਹਾਂਤ ਹੋ ਗਿਆ ਸੀ । ਉਨ੍ਹਾਂ ਦੇ ਨਾਮ ’ਤੇ ਪਿੰਡ ਢੋਲ ਖੁਰਦ ਵਿੱਚ 3 ਬਿਸਵਾ ਦਾ ਇੱਕ ਪਲਾਟ ਦਰਜ ਸੀ, ਜਿਸ ਦੀ ਵਿਰਾਸਤ (ਇੰਤਕਾਲ) ਸਿ਼ਕਾਇਤਕਰਤਾ (Complainant) ਅਤੇ ਉਸ ਦੇ 6 ਭੈਣ-ਭਰਾਵਾਂ ਦੇ ਨਾਮ ਕਰਵਾਉਣੀ ਸੀ । ਇਸ ਲਈ ਉਸ ਨੇ ਸਾਰੇ ਲੋੜੀਂਦੇ ਦਸਤਾਵੇਜ਼ ਤਿਆਰ ਕਰਕੇ ਪਟਵਾਰੀ ਗੁਰਜੀਤ ਸਿੰਘ ਨੂੰ ਸੌਂਪ ਦਿੱਤੇ । ਦੋਸ਼ ਹੈ ਕਿ ਦਸਤਾਵੇਜ਼ ਪ੍ਰਾਪਤ ਕਰਨ ਤੋਂ ਬਾਅਦ ਪਟਵਾਰੀ ਨੇ ਇੰਤਕਾਲ ਦਰਜ ਕਰਨ ਦੇ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ । ਸਿ਼ਕਾਇਤਕਰਤਾ ਦੀ ਬੇਨਤੀ ’ਤੇ ਸੌਦਾ 3,500 ਰੁਪਏ ਵਿੱਚ ਤੈਅ ਹੋ ਗਿਆ । ਸਿ਼ਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਪੂਰੀ ਗੱਲਬਾਤ ਵੀ ਰਿਕਾਰਡ ਕਰ ਲਈ ।

ਪਟਵਾਰੀ ਵਿਰੁੱਧ ਵਿਜੀਲੈਂਸ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਹੈ

ਸਿ਼ਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨਾਲ ਸੰਪਰਕ ਕੀਤਾ । ਸਿ਼ਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਮੁਲਜ਼ਮ ਪਟਵਾਰੀ ਗੁਰਜੀਤ ਸਿੰਘ ਨੂੰ ਸਿ਼ਕਾਇਤਕਰਤਾ ਤੋਂ 3,500 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ । ਮੁਲਜ਼ਮ ਖਿ਼ਲਾਫ਼ ਲੁਧਿਆਣਾ ਸਥਿਤ ਵਿਜੀਲੈਂਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ।

ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਅੰਮ੍ਰਿਤਸਰ ਪੁਲਸ ਨੇ ਕੀਤਾ ਪਰਦਾਫ਼ਾਸ਼

0
Amritsar Police

ਅੰਮ੍ਰਿਤਸਰ,10 ਜੁਲਾਈ 2026 : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਨਸ਼ਾ ਤਸਕਰਾਂ ਖਿ਼ਲਾਫ਼ ਕਾਰਵਾਈ ਕਰਦਿਆਂ ਪਾਕਿਸਤਾਨ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾਫਾਸ਼ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਹੈ ਪੁਲਸ ਨੇ ਗਿਰੋਹ ਕਿਲੋਂ

ਅੰਮ੍ਰਿਤਸਜ ਕਮਿਸ਼ਨਰੇਟ ਪੁਲਸ ਵਲੋਂ ਜੋ ਨਸ਼ਾ ਤਸਕਰੀ ਦੇ ਗਿਰੋਹ (Drug trafficking gang) ਦਾ ਪਰਦਾਫਾਸ਼ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਹੁਣ ਤੱਕ 8 ਕਿਲੋ 378 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਜੁਵੇਨਾਈਲ ਵੀ ਸ਼ਾਮਲ ਹੈ । ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਕੀ ਜਾਣਕਾਰੀ ਦਿੱਤੀ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ

ਜਿਲਾ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ (Police Commissioner) ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਇੰਟੈਲੀਜੈਂਸ ਅਧਾਰਿਤ ਆਪ੍ਰੇਸ਼ਨ ਤਹਿਤ ਕੀਤੀ ਗਈ । ਪਹਿਲੇ ਪੜਾਅ ਵਿੱਚ ਥਾਣਾ ਛਾਟਾ ਦੀ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ਼ ਲਵ ਅਤੇ ਇੱਕ ਜੁਵੇਨਾਈਲ ਨੂੰ ਗ੍ਰਿਫ਼ਤਾਰ ਕਰਕੇ 2 ਕਿਲੋ ਹੈਰੋਇਨ ਬਰਾਮਦ ਕੀਤੀ । ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ `ਤੇ ਪੁਲਿਸ ਨੇ ਹੋਰ 3 ਕਿਲੋ 10 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ।

ਨੌਜਵਾਨ ਰਾਤੋਂ ਰਾਤ ਅਮੀਰ ਬਣਨ ਦੇ ਚੱਕਰ ਫਸ ਰਹੇ ਹਨ ਨਸ਼ਾ ਤਸਕਰਾਂ ਦੇ ਜਾਲ ਵਿਚ

ਇਸ ਤਰ੍ਹਾਂ ਪਹਿਲੇ ਆਪ੍ਰੇਸ਼ਨ ਵਿੱਚ ਕੁੱਲ 5 ਕਿਲੋ 10 ਗ੍ਰਾਮ ਹੈਰੋਇਨ ਹੱਥ ਲੱਗੀ । ਇਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਸ ਨੇ ਇੱਕ ਹੋਰ ਆਪ੍ਰੇਸ਼ਨ ਚਲਾਇਆ, ਜਿਸ ਦੌਰਾਨ 3 ਕਿਲੋ 368 ਗ੍ਰਾਮ ਹੈਰੋਇਨ (Heroin) ਹੋਰ ਬਰਾਮਦ ਕੀਤੀ ਗਈ । ਇਸ ਨਾਲ ਕੁੱਲ ਬਰਾਮਦਗੀ 8 ਕਿਲੋ 378 ਗ੍ਰਾਮ ਹੈਰੋਇਨ ਤੱਕ ਪਹੁੰਚ ਗਈ । ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਲਵਪ੍ਰੀਤ ਸਿੰਘ ਖਾਸਾ ਪਿੰਡ ਦਾ 28 ਸਾਲਾ ਬੀ. ਏ. ਪਾਸ ਨੌਜਵਾਨ ਹੈ, ਜਿਸ ਖਿ਼ਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ । ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਰਾਤੋ-ਰਾਤ ਅਮੀਰ ਬਣਨ ਦੀ ਸੋਚ ਕਾਰਨ ਕਈ ਨੌਜਵਾਨ ਨਸ਼ਾ ਤਸਕਰਾਂ ਦੇ ਜਾਲ ਵਿੱਚ ਫਸ ਰਹੇ ਹਨ ।

ਕੀ ਸਾਹਮਣੇ ਆਇਆ ਜਾਂਚ ਦੌਰਾਨ

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਅਧਾਰਿਤ ਸਮੱਗਲਰ ਡਰੋਨਾਂ ਰਾਹੀਂ ਭਾਰਤੀ ਸਰਹੱਦ ਅੰਦਰ ਪਹਿਲਾਂ ਤੋਂ ਤੈਅ ਕੀਤੀਆਂ ਥਾਵਾਂ `ਤੇ ਹੈਰੋਇਨ ਸੁੱਟਦੇ ਸਨ, ਜਿੱਥੋਂ ਸਥਾਨਕ ਨੌਜਵਾਨ ਇਸ ਨੂੰ ਚੁੱਕ ਕੇ ਅੱਗੇ ਸਪਲਾਈ ਕਰਦੇ ਸਨ। ਪੁਲਿਸ ਨੇ ਕਿਹਾ ਕਿ ਇਸ ਗਿਰੋਹ ਨਾਲ ਜੁੜੇ ਹੋਰ ਕਈ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ।

ਬੱਚਿਆਂ ਦੀ ਸਹੀ ਕਾਊਂਸਲਿੰਗ ਦੀ ਮਾਪਿਆਂ ਨੂੰ ਕੀਤੀ ਗੲ ਅਪੀਲ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮਾਪਿਆਂ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਹੀ ਕਾਊਂਸਲਿੰਗ ਕਰਨ ਤਾਂ ਜੋ ਉਹ ਨਸ਼ਾ ਤਸਕਰਾਂ ਦੇ ਝਾਂਸੇ ਵਿੱਚ ਨਾ ਆਉਣ । ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਰਾਹੀਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦਾ ਮੁਕਾਬਲਾ ਸਮਾਜ ਅਤੇ ਪੁਲਿਸ ਨੂੰ ਮਿਲ ਕੇ ਕਰਨਾ ਹੋਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ ।

ਬੱਚੇ ਨੂੰ ਪਟਕ-ਪਟਕ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਸੁਣਵਾਈ ਫਾਂਸੀ ਦੀ ਸਜ਼ਾ

0
Strangulaion

ਫਿਰੋਜ਼ਾਬਾਦ, 10 ਜੁਲਾਈ 2026 : ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਿਰੋਜ਼ਾਬਾਦ ਦੇ ਸ਼ਹਿਰ ਸਿ਼ਕੋਹਾਬਾਦ ਵਿਖੇ ਬੱਚੇ ਨੂੰ ਪਟਕ-ਪਟਕ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ (Death penalty) ਸੁਣਾਈ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਸੁਣਾਈ ਗਈ ਹੈ ਫਾਂਸੀ ਦੀ ਸਜ਼ਾ

ਮਿਲੀ ਜਾਣਕਾਰੀ ਅਨੁਸਾਰ ਸਿ਼ਕੋਹਾਬਾਅਦ ਵਿਖੇ ਲੰਘੀ 30 ਮਈ ਨੂੰ ਡੇਢ ਸਾਲਾ ਮਾਸੂਮ ਆਰਵ ਨਾਮ ਦੇ ਬੱਚੇ ਨੂੰ ਪਟਕ-ਪਟਕ ਕੇ ਮੌਤ (Death by thumping) ਦੇ ਘਾਟ ਉਤਾਰਨ ਵਾਲੇ ਵਿਅਕਤੀ ਨੂੰ ਅੱਜ ਮਾਨਯੋਗ ਕੋਰਟ ਵਲੋਂ ਸਿਰਫ਼ 41 ਦਿਨਾਂ ਦੇ ਅੰਦਰ-ਅੰਦਰ ਫ਼ੈਸਲਾ ਸੁਣਾਉਂਦਿਆਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ।

ਕੀ ਕਾਰਨ ਰਿਹਾ ਬੱਚੇ ਨੂੰ ਮਾਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਜਿਸ ਵਿਅਕਤੀ ਵਿਰਾਜ ਉਰਫ਼ ਜਤਿੰਦਰ ਪਾਠਕ (Viraj alias Jatinder Pathak) ਨੇ ਬੱਚੇ ਨੂੰ ਇਸ ਤਰ੍ਹਾਂ ਜਾਨੋਂ ਮਾਰਨ ਦੇ ਕਾਰਜ ਨੂੰ ਅੰਜਾਮ ਦਿੱਤਾ ਹੈ ਦਾ ਮੁੱਖ ਕਾਰਨ ਬੱਚੇ ਦੀ ਮਾਂ ਨਾਲ ਇਕ ਪਾਸੜ ਪਿਆਰ ਦੇ ਚਲਦਿਆਂ ਵਿਆਹ ਕਰਵਾਉਣ ਦੀ ਜਿੱਦ ਹੈ ।

ਬੱਚੇ ਆਰਵ ਜਿਸਦਾ ਵਿਆਹ ਬਦਾਯੂੰ ਦੇ ਸਿਆਰਾਮ ਨਗਰ ਦੇ ਰਹਿਣ ਵਾਲੇ ਸੁਮਿਤ ਉਰਫ ਪ੍ਰਿਅੰਕ ਨਾਲ ਸੀ ਪਰ ਘਰੇਲੂ ਝਗੜੇ ਦੇ ਚਲਦਿਆਂ ਉਹ ਤਲਾਕ ਲੈਣਾ ਚਾਹੁੰਦੀ ਸੀ, ਜਿਸਦੇ ਚਲਦਿਆਂ ਰਿਸ਼ਤੇ ਵਿਚ ਫੁਫੇਰਾ ਦਿਓਰ ਲੱਗਦੇ ਵਿਰਾਜ ਵਲੋਂ ਵਾਰ-ਵਾਰ ਬੱਚੇ ਦਾ ਬਹਾਨਾ ਦੇ ਕੇ ਵਿਆਹ ਨਾ ਕਰਵਾਉਣ ਤੇ ਬੱਚੇ ਨੂੰ ਰਸਤੇ ਦਾ ਰੋੜਾ ਸਮਝਦਿਆਂ ਵਿਰਾਜ ਨੇ ਜਾਨੋਂ ਹੀ ਮਾਰ ਦਿੱਤਾ ।

ਅਲਕੋਹਲ ਵਾਲੀ ਦਵਾਈਆਂ ਨਹੀਂ ਵਿਕ ਸਕਣੀਆਂ ਡਾਕਟਰ ਦੀ ਪਰਚੀ ਦੇ

0
Medicines

ਨਵੀਂ ਦਿੱਲੀ, 10 ਜੁਲਾਈ 2026 : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (Ministry of Health and Family Welfare) ਵਲੋਂ 12 ਫੀਸਦੀ ਤੋਂ ਵਧ ਅਲਕੋਹਲ ਮਿਕਸ ਦਵਾਈਆਂ (Alcohol Mix Drugs) ਬਿਨਾਂ ਡਾਕਟਰ ਦੀ ਪਰਚੀ ਦੇ ਨਹੀਂ ਵਿਕ ਸਕਣਗੀਆਂ ।

ਕਿਊਂ ਲਿਆ ਗਿਆ ਹੈ ਇਹ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ (Central Government) ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ (Notifications) ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਦਵਾਈਆਂ ਵਿਚ 12 ਫੀਸਦੀ ਤੋਂ ਵੱਧ ਅਲਕੋਹਲ ਮਿਕਸ ਹੋਵੇਗਾ ਉਨ੍ਹਾਂ ਦਵਾਈਆਂ ਦੀ ਖੁੱਲ੍ਹੀ ਵਿਕਰੀ ‘ਤੇ ਰੋਕ ਲਗਾਉਂਦਿਆਂ ਇਨ੍ਹ੍ਹਾਂ ਦੀ ਖਰੀਦੋ-ਫਰੋਖਤ ਡਾਕਟਰ ਦੀ ਪਰਚੀ ‘ਤੇ ਕਰ ਦਿੱਤੀ ਹੈ।

ਕੇਂਦਰ ਸਰਕਾਰ ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ 12 ਫੀਸਦੀ ਤੋਂ ਵਧ ਅਲਕੋਹਲ ਮਿਕਸ ਦਵਾਈਆਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ) ਤੋਂ ਬਿਨਾਂ ਖਰੀਦੀਆਂ ਜਾਂ ਵੇਚੀਆਂ ਨਹੀਂ ਜਾ ਸਕਣਗੀਆਂ । ਦੱਸਣਯੋਗ ਹੈ ਕਿ ਉਕਤ ਫ਼ੈਸਲਾ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ਲਈ ਸਰਕਾਰ ਨੇ ਡਰੱਗਜ਼ ਰੂਲਜ਼-1945 ਵਿੱਚ ਬਦਲਾਅ ਕਰਕੇ ਕੀਤਾ ਹੈ ।

ਪੀਣ ਵਾਲੀਆਂ ਦਵਾਈਆਂ ਨੂੰ ਕੀਤਾ ਗਿਆ ਹੈ ਸ਼ਡਿਊਲ-1 ਵਿਚ ਸ਼ਾਮਲ

ਨਵੇਂ ਨਿਯਮ ਦੇ ਤਹਿਤ ਉਨ੍ਹਾਂ ਸਾਰੀਆਂ ਪੀਣ ਵਾਲੀਆਂ ਦਵਾਈਆਂ ਨੂੰ ‘ਸ਼ਡਿਊਲ 1’ ਕੈਟੇਗਰੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ । ਇਨ੍ਹਾਂ ਵਿੱਚ ਐਥਿਲ ਅਲਕੋਹਲ ਦੀ ਮਾਤਰਾ 12 ਫੀਸਦੀ ਤੋਂ ਵੱਧ ਹੁੰਦੀ ਹੈ ਅਤੇ ਜੋ 30 ਮਿਲੀਲੀਟਰ ਤੋਂ ਵੱਡੀ ਬੋਤਲ ਵਿੱਚ ਵੇਚੀਆਂ ਜਾਂਦੀਆਂ ਹਨ । ਮੈਡੀਕਲ ਸਟੋਰਾਂ ਲਈ ਵੀ ਖਾਸ ਹਦਾਇਤਾਂ ਹਨ । ਹੁਣ ਮੈਡੀਕਲ ਸਟੋਰਾਂ (Medical stores) ਨੂੰ ਇਹਨਾਂ ਦਵਾਈਆਂ ਦੀ ਵਿਕਰੀ ਦਾ ਪੂਰਾ ਰਿਕਾਰਡ ਇੱਕ ਵੱਖਰੇ ਰਜਿਸਟਰ ਵਿੱਚ ਰੱਖਣਾ ਹੋਵੇਗਾ ।