Home Blog Page 45

ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਹੈ : ਕੈਪਟਨ ਅਮਰਿੰਦਰ

0
Amarinder

ਚੰਡੀਗੜ੍ਹ, 14 ਜੁਲਾਈ 2026 : ਪੰਜਾਬ ਦੇ ਸਾਬਕਾ ਮੁੱਖ ਮੰਤਰੀ (Former Chief Minister) ਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਹੈ ।

ਹੋਰ ਕੀ ਕੀ ਆਖਿਆ ਕੈਪਟਨ ਅਮਰਿੰਦਰ ਨੇ

ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਆਖਿਆ ਹੈ ਕਿ ਅਤੀਤ ਦੀਆਂ ਘਟਨਾਵਾਂ ਨੂੰ ਮੌਜੂਦਾ ਸਮੇਂ ਵਿੱਚ ਲੋਕਾਂ ’ਚ ਵੰਡੀਆਂ ਪਾਉਣ ਲਈ ਵਰਤਣਾ ਠੀਕ ਨਹੀਂ ਹੈ । ਪੰਜਾਬੀ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਘਟਨਾਵਾਂ ਨੂੰ ਇਕ ਪਾਸੜ ਢੰਗ ਨਾਲ ਨਹੀਂ ਸਗੋਂ ਪੂਰੇ ਪ੍ਰਸੰਗ ’ਚ ਦੇਖਿਆ ਜਾਣਾ ਚਾਹੀਦਾ ਹੈ ।

ਉਨ੍ਹਾਂ ਕਿਹਾ ਕਿ ਜੇ ਕਰੀਬ 25 ਹਜ਼ਾਰ ਲੋਕ ਮਾਰੇ ਗਏ ਹਨ ਤਾਂ 1800 ਪੁਲਸ ਮੁਲਾਜ਼ਮ ਵੀ ਅੱਤਵਾਦ ਨਾਲ ਲੜਦੇ ਹੋਏ ਸ਼ਹੀਦ ਹੋਏ ਹਨ । ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ । ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਸ ਨੇ ਫਿਲਮ ਹਟਵਾਈ ਹੈ ।

ਖਾਲੜਾ ਵਲੋਂ ਲਾਪਤਾ ਲੋਕਾਂ ਦੇ ਸਬੂਤ ਇਕੱਠੇ ਕਰਨਾ ਗਲਤ ਨਹੀਂ ਸੀ

ਸਤਲੁਜ ਫਿਲਮ (Sutlej Movie) ਪੰਜਾਬ ’ਚ ਥਾਂ-ਥਾਂ ’ਤੇ ਦਿਖਾਉਣ ਬਾਰੇ ਕੈਪਟਨ ਅਮਰਿੰਦਰ ਨੇ ਸਪੱਸ਼ਟ ਆਖਿਆ ਕਿ ਇਸ ਨਾਲ ਭਾਜਪਾ ਜਾਂ ਕਾਂਗਰਸ ਨੂੰ ਕੋਈ ਸਿਆਸੀ ਲਾਭ ਨਹੀਂ ਹੋਵੇਗਾ ਪਰ ਉਨ੍ਹਾਂ ਦਾ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਇਸ ਮੁੱਦੇ ਤੋਂ ਲਾਹਾ ਲੈਣ ਦੀ ਉਮੀਦ ਕਰ ਰਹੇ ਹਨ ।

ਉਨ੍ਹਾਂ ਕਿਹਾ ਕਿ ਫਿਲਮ ਓ. ਟੀ. ਟੀ. ਪਲੇਟਫਾਰਮ ਤੋਂ ਹਟਾਉਣ ਮਗਰੋਂ ਹੀ ਲੋਕਾਂ ’ਚ ਇਸ ਪ੍ਰਤੀ ਦਿਲਚਸਪੀ ਵਧੀ ਹੈ । ਉਨ੍ਹਾਂ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜਿ਼ਕਰ ਕਰਦਿਆਂ ਕਿਹਾ ਕਿ ਉਹ ਲਾਪਤਾ ਹੋਏ ਲੋਕਾਂ ਦੇ ਸਬੂਤ ਇਕੱਠੇ ਕਰ ਰਹੇ ਸਨ ਅਤੇ ਇਸ ’ਚ ਕੁਝ ਵੀ ਗਲਤ ਨਹੀਂ ਸੀ ।

ਘਰ ਦੀ ਛੱਤ ਡਿੱਗਣ ਕਾਰਨ ਦੋ ਦੀ ਮੌਤ ਦੋ ਗੰਭੀਰ ਜਖਮੀ

0
Roof Collapses

ਤਲਵੰਡੀ ਸਾਬੋ, 14 ਜੁਲਾਈ 2026 : ਪੰਜਾਬ ਦੇ ਸਬ-ਡਵੀਜਨ ਤਲਵੰਡੀ ਸਾਬੋ (Sub-Division Talwandi Sabo) ਵਿਖੇ ਇਕ ਘਰ ਦੀ ਛੱਤ ਡਿੱਗਣ ਕਾਰਨ ਦੋ ਦੀ ਮੌਤ (Death) ਤੇ ਦੋ ਦੇ ਗੰਭੀਰ ਜਖਮੀ (Seriously injured) ਹੋਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ ਜੋ ਉਤਰ ਗਏ ਮੌਤ ਦੇ ਘਾਟ ਤੇ ਦੋ ਹੋ ਗਏ ਜਖਮੀ

ਮਿਲੀ ਜਾਣਕਾਰੀ ਅਨੁਸਾਰ ਸਬ-ਡਿਵੀਜ਼ਨ ਤਲਵੰਡੀ ਸਾਬੋ ਵਿਖੇ ਜੋ ਇਕ ਘਰ ਦੀ ਛੱਤ ਡਿੱਗਣ (Roof collapse) ਕਾਰਨ ਦੋ ਵਿਅਕਤੀਆਂ ਦੀ ਮੌਤ ਤੇ ਦੋ ਦੇ ਗੰਭੀਰ ਜਖਮੀ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ 40 ਸਾਲਾ ਮਹਿਲਾ ਵੀਰਪਾਲ ਕੌਰ ਅਤੇ ਉਨ੍ਹਾਂ ਦਾ 14 ਸਾਲਾ ਪੁੱਤਰ ਅਰਸ਼ਦੀਪ ਸਿੰਘ ਸ਼ਾਮਲ ਹੈ । ਜਦੋਂ ਕਿ ਜਖਮੀਆਂ ਵਿਚ ਵੀਰਪਾਲ ਕੌਰ ਦੀਆਂ ਦੋ ਧੀਆਂ ਲੜਕੀ ਸੰਨਮਪ੍ਰੀਤ ਕੌਰ ਅਤੇ ਸੁਖਪ੍ਰੀਤ ਕੌਰ ਸ਼ਾਮਲ ਹਨ ।

ਕਦੋਂ ਵਾਪਰਿਆ ਇਹ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਹਾਦਸਾ ਬੀਤੀ ਰਾਤ 11 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ । ਜਦੋਂ ਇਹ ਹਾਦਸਾ ਵਾਪਰਿਆ ਉਪਰੋਕਤ ਚਾਰੋਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ । ਛੱਤ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ ।

ਆਈ. ਬੀ. ਅਧਿਕਾਰੀ ਕਤਲ ਮਾਮਲੇ ਵਿਚ ਪੰਜ ਵਿਅਕਤੀ ਦੋਸ਼ੀ ਕਰਾਰ

0
Tahir Hussain

ਨਵੀਂ ਦਿੱਲੀ, 14 ਜੁਲਾਈ 2026 : ਰਾਜਧਾਨੀ ਦਿੱਲੀ (Delhi) ਵਿਖੇ ਬਣੀ ਕੜਕੜਡੂਮਾ ਅਦਾਲਤ ਨੇ ਆਈ. ਬੀ. ਅੰਕਿਤ ਸ਼ਰਮਾ ਕਤਲ ਮਾਮਲੇ ਵਿਚ ਤਾਹਿਰ ਹੁਸੈਨ ਸਮੇਤ ਪੰਜ ਨੂੰ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ ।

ਕਦੋਂ ਵਾਪਰਿਆ ਸੀ ਘਟਨਾਕ੍ਰਮ

ਮਿਲੀ ਜਾਣਕਾਰੀ ਅਨੁਸਾਰ ਆਈ. ਬੀ. ਅਧਿਕਾਰੀ ਅੰਕਿਤ ਸ਼ਰਮਾ ਦਾ ਕਤਲ ਸਾਲ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਕਰ ਦਿੱਤਾ ਗਿਆ ਸੀ ਤੇ ਇਸ ਬਹੁ-ਚਰਚਿਤ ਮਾਮਲੇ ਵਿੱਚ ਕੜਕੜਡੂਮਾ ਅਦਾਲਤ (Karkardooma Court) ਦੇ ਵਧੀਕ ਸੈਸ਼ਨ ਜੱਜ ਪ੍ਰਵੀਨ ਕੁਮਾਰ ਸਿੰਘ ਨੇ ਸੋਮਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਸਾਬਕਾ ‘ਆਪ`ਕੌਂਸਲਰ ਤਾਹਿਰ ਹੁਸੈਨ ਸਮੇਤ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦੋਂ ਕਿ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ।

ਕੌਣ ਕੌਣ ਹਨ ਜੋ ਦੋਸ਼ੀ ਠਹਿਰਾਏ ਗਏ ਹਨ ਤੇ ਜੋ ਬਰੀ ਕਰ ਦਿੱਤੇ ਗਏ

ਕੜਕੜਡੂੰਮਾ ਅਦਾਲਤ ਵਲੋਂ ਕਤਲ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਦੇ ਵਿੱਚ ਤਾਹਿਰ ਹੁਸੈਨ, ਨਾਜਿ਼ਮ, ਕਾਸਿਮ, ਜਾਵੇਦ ਅਤੇ ਅਨਸ ਸ਼ਾਮਲ ਹਨ, ਉੱਥੇ ਹੀ ਹਸੀਨ ਉਰਫ਼ ਮੁੱਲਾਜੀ ਉਰਫ਼ ਸਲਮਾਨ, ਸਮੀਰ ਖ਼ਾਨ, ਫਿਰੋਜ਼, ਗੁਲਫ਼ਾਮ, ਸ਼ੋਏਬ ਆਲਮ ਉਰਫ਼ ਬੌਬੀ ਅਤੇ ਮੁਨਤਜ਼ਿਮ ਉਰਫ਼ ਮੂਸਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ । ਦੱਸਣਯੋਗ ਹੈ ਕਿ ਅਦਾਲਤ ਵਲੋਂ ਜਿਨ੍ਹਾਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਦੀ ਸਜ਼ਾ ‘ਤੇ ਅਦਾਲਤ ਵਲੋਂ ਵੱਖਰੇ ਤੌਰ ‘ਤੇ ਸੁਣਵਾਈ ਕੀਤੀ ਜਾਵੇਗੀ ।

ਕਿਸ ਕਿਸ ਅਪਰਾਧ ਤਹਿਤ ਤਾਹਿਰ ਨੂੰ ਠਹਿਰਾਇਆ ਗਿਆ ਹੈ ਦੋਸ਼ੀ

ਅਦਾਲਤ ਨੇ ਤਾਹਿਰ ਹੁਸੈਨ (Tahir Hussain) ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ, ਫਿਰਕੂ ਨਫ਼ਰਤ ਫੈਲਾਉਣ, ਦੰਗੇ ਕਰਨ, ਜਾਨਲੇਵਾ ਹਥਿਆਰਾਂ ਨਾਲ ਦੰਗੇ ਕਰਨ, ਅਗਵਾ ਕਰਨ, ਕਤਲ ਅਤੇ ਗੈਰ-ਕਾਨੂੰਨੀ ਸਭਾ ਦੇ ਸਾਂਝੇ ਉਦੇਸ਼ ਨਾਲ ਅਪਰਾਧ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਹੈ । ਹਾਲਾਂਕਿ, ਉਨ੍ਹਾਂ ਨੂੰ ਅਪਰਾਧਿਕ ਸਾਜਿ਼ਸ਼ ਰਚਣ ਅਤੇ ਅਪਰਾਧ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ ।

ਪੰਜਾਬੀ ਰੈਸਲਰ ਅਮਨਪ੍ਰੀਤ ਸ਼ੇਰਾ ਨੇ ਜੈਕ ਹੇਜਰ ਨੂੰ ਥੱਪੜ ਮਾਰ ਕੀਤਾ ਬੇਹੋਸ਼

0
wrestler

ਨਵੀਂ ਦਿੱਲੀ, 14 ਜੁਲਾਈ 2026 : ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਤੋਂ ਪੰਜਾਬੀ ਰੈਸਲਰ ਅਮਨਪ੍ਰੀਤ (Wrestler Amanpreet) ਸੇਰਾ ਵਲੋਂ ਹੈਵੀਵੇਟ ਚੈਂਪੀਅਨ ਜੈਕ ਹੇਜਰ ਨੂੰ ਥੱਪੜ ਮਾਰ ਕੇ ਬੇਹੋਸ਼ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕਿਸ ਮੁਕਾਬਲੇ ਦੌਰਾਨ ਹੋਇਆ ਅਜਿਹਾ

ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਰੈਸਲਰ ਅਮਨਪ੍ਰੀਤ ਸਿੰਘ ਸ਼ੇਰਾਂ ਨੇ ਪਾਵਰ ਸਾਬਕਾ ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਜਰ (Jack Hedger) ਨੂੰ ਥੱਪੜ ਮਾਰ ਕੇ ਬੇਹੋਸ਼ ਕਰ ਦਿੱਤਾ ਹੈ ਇਹ ਪਾਵਰ ਸਲੈਪ ਕੰਪਟੀਸ਼ਨ (Power Slap Competition) ਜਿਸਨੂੰ ਥੱਪੜ ਮਾਰਨ ਵਾਲੇ ਮੁਕਾਬਲੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਦੇ ਦੌਰਾਨ ਹੋਇਆ । ਦੱਸਣਯੋਗ ਹੈ ਕਿ ਜੈਕ ਹੇਜਰ ਪਹਿਲੇ ਦੋ ਰਾਊਂਡਾਂ ਵਿੱਚ ਅੱਗੇ ਚੱਲ ਰਹੇ ਸਨ ਪਰ ਤੀਜੇ ਰਾਊਂਡ ਵਿੱਚ ਸ਼ੇਰਾ ਦੇ ਇੱਕ ਜ਼ੋਰਦਾਰ ਥੱਪੜ ਨੇ ਉਨ੍ਹਾਂ ਨੂੰ ਨਾਕਆਊਟ ਕਰ ਦਿੱਤਾ ।

ਹੇਜਰ ਨੂੰ ਕਰਨਾ ਪਿਆ ਹੈ ਪਹਿਲੀ ਨਾਕਆਉਟ ਹਾਰ ਦਾ ਸਾਹਮਣਾ

ਉਪਰੋਕਤ ਮੁਕਾਬਲਾ ਜਿੱਤਣ ਤੋਂ ਬਾਅਦ ਪੰਜਾਬੀ ਰੈਸਲਰ ਅਮਨਪ੍ਰੀਤ ਸਿੰਘ ਵਲੋਂ ਸਟੇਜ਼ ‘ਤੇ ਹੀ ਜਿਥੇ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ ਗਿਆ, ਉਥੇ ਹੀ ਦੂਸਰੇ ਪਾਸੇ ਇਸ ਦੌਰਾਨ ਬੇਹੋਸ਼ ਹੋਏ ਜੈਕ ਹੇਜਰ ਦੀ ਇਹ ਹਾਰ ਆਪਣੇ ਕਰੀਅਰ ਦੀ ਪਹਿਲੀ ਨਾਕਆਉਟ ਹਾਰ ਮੰਨੀ ਜਾ ਰਹੀ ਹੈ, ਜਿਸ ਦਾ ਅੱਜ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ ।

ਕਦੋਂ ਹੋਇਆ ਸੀ ਇਹ ਮੁਕਾਬਲਾ

ਜਾਣਕਾਰੀ ਮੁਤਾਬਕ ਪਾਵਰ ਸਲੈਪ 21 ਦਾ ਇਹ ਮੁਕਾਬਲਾ 10 ਜੁਲਾਈ 2026 ਨੂੰ ਲਾਸ ਵੇਗਾਸ ਵਿੱਚ ਹੋਇਆ । ਅਮਨਪ੍ਰੀਤ ਸਿੰਘ ਇਸ ਤੋਂ ਪਹਿਲਾਂ ਟੀ. ਐਨ. ਏ. ਰੈਸਲਿੰਗ, ਡਬਲਿਊ. ਡਬਲਿਊ. ਈ. ਐਨ. ਐਕਸ. ਟੀ. ਅਤੇ ਓ. ਵੀ. ਡਬਲਿਊ. ਹੈਵੀਵੇਟ ਵਿੱਚ ਖੇਡ ਚੁੱਕੇ ਹਨ । ਜਾਣਕਾਰਾਂ ਮੁਤਾਬਕ ਉਹ ਰਿੰਗ ਵਿੱਚ `ਮਹਾਬਲੀ ਸ਼ੇਰਾ` ਦੇ ਨਾਂ ਨਾਲ ਮਸ਼ਹੂਰ ਹਨ ।

ਮਾਨਸਾ ਵਿਖੇ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕਰਕੇ ਕੀਤਾ ਇਕ ਨੂੰ ਜਖਮੀ

0
Injured

ਮਾਨਸਾ, 14 ਜੁਲਾਈ 2026 : ਪੰਜਾਬ ਦੇ ਜਿਲਾ ਮਾਨਸਾ (Mansa) ਦੇ ਕਸਬਾ ਬਰੇਟਾ ਵਿਖੇ ਇਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕਰਕੇ ਜਖਮੀ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਜਿਲਾ ਮਾਨਸਾ ਦੇ ਕਸਬਾ ਬਰੇਟਾ ਵਿਖੇ ਜੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਗੋਲੀਬਾਰੀ ਕਰਕੇ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ ਦੀ ਪਛਾਣ ਦਲਵੀਰ ਸਿੰਘ ਉਰਫ ਕਾਲਾ ਜਬੰਦਾ (Dalvir Singh alias Kala Jawanda) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਬੰਦਾ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਦੱਸੇ ਜਾ ਰਹੇ ਹਨ । ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਦਲਵੀਰ ਸਿੰਘ ਨੂੰ ਗੰਭੀਰ ਜਖਮੀ ਹਾਲਤ ਵਿਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਦੁਕਾਨ ਤੋਂ ਘਰ ਜਾਂਦੇ ਵੇਲੇ ਹੋਇਆ ਹਮਲਾ

ਪ੍ਰਾਪਤ ਸੂਚਨਾ ਮੁਤਾਬਕ ਦਲਵੀਰ ਸਿੰਘ ਉਰਫ ਕਾਲਾ ਜਬੰਦਾ ਤੇ ਅਣਪਛਾਤੇ ਮੋਟਰਸਾਈਕਲ ਵਿਅਕਤੀਆਂ ਨੇ ਉਸ ਵੇਲੇ ਦਲਵੀਰ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਆਪਣੀ ਆੜ੍ਹਤ ਦੀ ਦੁਕਾਨ ਤੋਂ ਘਰ ਵਾਪਸ ਜਾ ਰਹੇ ਸੀ । ਇਸ ਦੌਰਾਨ ਗੋਲੀ ਉਨ੍ਹਾਂ ਦੇ ਢਿੱਡ ’ਚ ਲੱਗੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ’ਚ ਬੁਢਲਾਡਾ ਦੇ ਹਸਪਤਾਲ ਭਰਤੀ ਕਰਵਾਇਆ ਗਿਆ ।

ਪੁਲਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾ ਦੀ ਜਾਂਚ ਕਸਬਾ ਬਰੇਟ ਦੇ ਸਬੰਧਤ ਪੁਲਸ ਥਾਣੇ ਵਲੋਂ ਕੀਤੀ ਜਾ ਰਹੀ ਹੈ । ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਦੌਰਾਨ ਘਟਨਾਕ੍ਰਮ ਦੇ ਪੀੜ੍ਹਤ ਵਿਅਕਤੀ ਤੋਂ ਕੀਤੀ ਪੁੱਛਗਿੱਛ ਵਿਚ ਜੋ ਦੱਸਿਆ ਦੇ ਚਲਦਿਆਂ ਘਟਨਾ ਨੂੰ ਦੇਖਣ ਵਾਲਿਆਂ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਕੋਈ ਸੁਰਾਗ ਮਿਲ ਸਕੇ ।

ਕੁੱਟਮਾਰ ਅਤੇ ਧਮਕੀਆਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲਾ ਕੀਤੀ ਸਮਾਪਤ

0
Hoshiarpur Suicide

ਹੁਸਿ਼ਆਰਪੁਰ, 14 ਜੁਲਾਈ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਪਿੰਡ ਹਰਦੋੋਥਲਾ ਵਿਖੇ ਇਕ ਨੌਜਵਾਨ ਵਲੋਂ ਕੁੱਟਮਾਰ ਅਤੇ ਧਮਕੀਆਂ ਤੋਂ ਪ੍ਰੇ਼ਸ਼ਾਨ ਹੋ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਹੁਸਿ਼ਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਹਰਦੋਥਲਾ ਦੇ 24 ਸਾਲਾ ਨੌਜਵਾਨ ਨੇ ਜੋ ਮਾਰਕੁੱਟ ਅਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਨਿਗਲ (Swallow poison) ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੀ ਪਛਾਣ ਲਖਵੀਰ ਵਜੋਂ ਹੋਈ ਹੈ ।

ਨੌਜ਼ਵਾਨ ਨੇ ਲਗਾਏ ਹਨ ਤਿੰਨ ਲੋਕਾਂ ਤੇ ਪ੍ਰ਼ੇਸ਼ਾਨ ਕਰਨ ਦੇ ਦੋਸ਼

ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨ ਲਖਵੀਰ (Young Lakhveer) ਵੱਲੋਂ ਮਰਨ ਤੋਂ ਪਹਿਲਾਂ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵੀਡੀਓ ਜਾਰੀ ਕਰਕੇ ਮਾਰਕੁੱਟ ਕਰਨ ਅਤੇ ਪ੍ਰੇਸ਼ਾਨ ਕਰਨ ਵਾਲੇ ਤਿੰਨ ਲੋਕਾਂ ਦੇ ਨਾਮ ਲਏ ਗਏ ਹਨ । ਜਿਸ ਦੇ ਚਲਦਿਆਂ ਹੁਣ ਦਸੂਹਾ ਪੁਲਸ ਨੇ ਮ੍ਰਿਤਕ ਲਖਵੀਰ ਦੇ ਭਰਾ ਦੇ ਬਿਆਨਾਂ ‘ਤੇ ਮਾਮਲਾ ਦਰਜ (Case registered) ਕਰ ਲਿਆ ਹੈ । ਇਸ ਦੇ ਨਾਲ ਹੀ ਵੀਡੀਓ ਵਿੱਚ ਜਾਰੀ ਬਿਆਨਾਂ ਨੂੰ ਆਧਾਰ ਬਣਾ ਕੇ ਤਿੰਨ ਲੋਕਾਂ ਖਿ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਲਖਵੀਰ ਦਾ ਫ਼ੋਨ ਆਇਆ ਸੀ ਕਿ ਉਸ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ ਅਤੇ ਉਸ ਦੀ ਪਤਨੀ ਉਸ ਨੂੰ ਦਸੂਹਾ ਦੇ ਸਿਵਲ ਹਸਪਤਾਲ ਲੈ ਕੇ ਜਾ ਰਹੀ ਹੈ । ਇਸ ਤੋਂ ਬਾਅਦ ਤਿੰਨ ਤੋਂ ਚਾਰ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਜਲੰਧਰ ਜਾਂਦੇ ਸਮੇਂ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ।

ਸੋਨੀਪਤ ਵਿਚ ਟਰੱਕ ਨਾਲ ਟਕਰਾਉਣ ਕਾਰਨ ਦੋ ਦੀ ਹੋਈ ਮੌਤ

0
Sonipat Accident

ਸੋਨੀਪਤ, 14 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਵਿਖੇ ਇਕ ਬਾਈਕ ਸਵਾਰ ਦੋ ਨੌਜਵਾਨਾਂ ਦੀ ਟਰੱਕ ਨਾਲ ਟਕਰਾਉਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ਵਿਖੇ ਇਕ ਬਾਈਕ ਦੇ ਜੋ ਟਰੱਕ ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਦੋਵੇਂ ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਦੀ ਪਛਾਣ 33 ਸਾਲਾ ਸੁਨੀਲ ਅਤੇ ਉਸਦੇ ਦੋਸਤ ਦੀਪਕ ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਦੋਵੇਂ ਦੋਸਤ ਗੰਨੌਰ ਕੋਰਟ ਵਿਚ ਕਿਸੇ ਕੰਮ ਲਈ ਜਾ ਰਹੇ ਸਨ ਕਿ ਉਪਰੋਕਤ ਹਾਦਸਾ ਵਾਪਰ ਗਿਆ ।

ਲਾਸ਼ਾਂ ਨੂੰ ਕਬਜੇ ਵਿਚ ਲੈ ਕਰ ਦਿੱਤੀ ਗਈ ਹੈ ਅਗਲੀ ਕਾਰਵਾਈ ਸ਼ੁਰੂ

ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਕਾਰਨ ਵਾਪਰੇ ਇਸ ਸੜਕ ਹਾਦਸੇ ਵਿੱਚ ਜਿਨ੍ਹਾਂ ਬਾਈਕ ਸਵਾਰ 2 ਦੋਸਤਾਂ ਦੀ ਜਾਨ ਚਲੀ ਗਈ ਦੇ ਕਾਰਨ ਦੋਵੇਂ ਪਰਿਵਾਰਾਂ ਦਾ ਬੁਰਾ ਹਾਲ ਹੋਇਆ ਪਿਆ ਹੈ । ਦੋਵੇਂ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸਨ ਅਤੇ ਰੋਜ਼ੀ-ਰੋਟੀ ਲਈ ਮਿਹਨਤ-ਮਜ਼ਦੂਰੀ ਕਰਦੇ ਸਨ। ਮੁਰਥਲ ਥਾਣਾ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਸ ਵੱਲੋਂ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ।

ਮਾਨ ਸਰਕਾਰ ਨੇ ਚੁੱਕੇ ਹਨ ਖੇਡਾਂ ਤੇ ਖਿਡਾਰੀਆਂ ਲਈ ਅਹਿਮ ਕਦਮ

0
Chief Minister

ਚੰਡੀਗੜ੍ਹ, 13 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਖੇਡਾਂ ਤੇ ਖਿਡਾਰੀਆਂ ਦੋਹਾਂ ਲਈ ਹੀ ਕਈ ਅਹਿਮ ਕਦਮ ਚੁੱਕੇ ਗਏ ਹਨ ।

ਕੀ ਕਦਮ ਚੁੱਕੇ ਗਏ ਹਨ ਸਰਕਾਰ ਵਲੋਂ

ਭਗਵੰਤ ਸਿੰਘ ਮਾਨ (Bhagwant Singh Mann) ਸਰਕਾਰ ਵਲੋਂ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਖਿਡਾਰੀਆਂ ਦੀ ਆਰਥਿਕ ਅਤੇ ਸਮਾਜਿਕ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਲਈ ਜਿਥੇ ਕਈ ਅਹਿਮ ਕਦਮ ਚੁੱਕੇ ਹਨ ਦੇ ਚਲਦਿਆਂ ਸਾਲ-2022 ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮ, ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ।

ਖਿਡਾਰੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦਾ ਸਨਮਾਨ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ

ਮਈ 2026 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 87 ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂਆਂ ਅਤੇ 1,070 ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦਾ ਸਨਮਾਨ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ । ਸਰਕਾਰ ਵੱਲੋਂ ਓਲੰਪਿਕ ਅਤੇ ਏਸ਼ਿਆਈ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਗਈ ਹੈ । ਇਸ ਦੇ ਨਾਲ ਹੀ 9 ਤਮਗਾ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਤਾਂ ਜੋ ਉਹ ਖੇਡਾਂ ਦੇ ਨਾਲ-ਨਾਲ ਆਪਣੇ ਭਵਿੱਖ ਨੂੰ ਵੀ ਸੁਰੱਖਿਅਤ ਬਣਾ ਸਕਣ ।

ਕਿੰਨੇ ਖਿਡਾਰੀਆਂ ਦੇ ਖਾਤੇ ਵਿਚ ਕੀਤੀ ਗਈ ਰਾਸ਼ੀ ਟ੍ਰਾਂਸਫਰ

ਖਿਡਾਰੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪਹਿਲੀ ਵਾਰ 220 ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ 8.61 ਕਰੋੜ ਰੁਪਏ ਦੀ ਸਿੱਧੀ ਵਿੱਤੀ ਸਹਾਇਤਾ ਭੇਜੀ ਗਈ । ਇਸ ਸਹਾਇਤਾ ਦਾ ਮਕਸਦ ਖਿਡਾਰੀਆਂ ਨੂੰ ਉੱਚ ਪੱਧਰੀ ਤਿਆਰੀ ਲਈ ਲੋੜੀਂਦੇ ਸਾਧਨ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਸੀ । ਇਸ ਤੋਂ ਇਲਾਵਾ ਵੱਖ-ਵੱਖ ਪੜਾਅ ਵਿੱਚ 146 ਖਿਡਾਰੀਆਂ ਨੂੰ 12.17 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਸਿੱਧੇ ਤੌਰ `ਤੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੀ ਗਈ ਹੈ, ਤਾਂ ਜੋ ਉਹ ਆਪਣੀ ਸਿਖਲਾਈ ਅਤੇ ਮੁਕਾਬਲਿਆਂ ਦੀ ਤਿਆਰੀ ਨਿਰਵਿਘਨ ਜਾਰੀ ਰੱਖ ਸਕਣ ।

ਪ੍ਰਤਿਭਾ ਨਿਖਾਰਨ ਲਈ ਉਚਿਤ ਬੁਨਿਆਦੀ ਢਾਂਚੇ ਦੀ ਹੰੁਦੀ ਹੈ ਲੌੜ

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਨਣਾ ਹੈ ਕਿ ਜਦੋਂ ਖਿਡਾਰੀਆਂ ਨੂੰ ਬਿਹਤਰ ਖੇਡ ਢਾਂਚਾ, ਆਧੁਨਿਕ ਸਿਖਲਾਈ, ਯੋਗ ਕੋਚ ਅਤੇ ਆਰਥਿਕ ਸੁਰੱਖਿਆ ਮਿਲੇਗੀ ਤਾਂ ਉਹ ਵਿਸ਼ਵ ਪੱਧਰ ‘ਤੇ ਪੰਜਾਬ ਅਤੇ ਦੇਸ਼ ਦਾ ਨਾਮ ਹੋਰ ਉੱਚਾ ਕਰਨਗੇ । ਇਸੇ ਸੋਚ ਤਹਿਤ ਸਰਕਾਰ ਖੇਡਾਂ ਨੂੰ ਸਿਰਫ਼ ਮਨੋਰੰਜਨ ਨਹੀਂ, ਸਗੋਂ ਨੌਜਵਾਨਾਂ ਦੇ ਭਵਿੱਖ ਅਤੇ ਸੂਬੇ ਦੇ ਵਿਕਾਸ ਨਾਲ ਜੁੜੇ ਇੱਕ ਮਹੱਤਵਪੂਰਨ ਖੇਤਰ ਵਜੋਂ ਦੇਖ ਰਹੀ ਹੈ । ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਬੇਅੰਤ ਪ੍ਰਤਿਭਾ ਮੌਜੂਦ ਹੈ, ਜਿਸ ਨੂੰ ਨਿਖਾਰਨ ਲਈ ਉਚਿਤ ਬੁਨਿਆਦੀ ਢਾਂਚੇ ਦੀ ਲੋੜ ਹੁੰਦੀ ਹੈ ।

ਖੇਡ ਮੈਦਾਨ ਕਰਦੇ ਖਿਡਾਰੀਆਂ ਨੂੰ ਵਧੀਆ ਸਿਖਲਾਈ ਤੇ ਅਭਿਆਸ ਦੇ ਮੌਕੇ ਪ੍ਰਦਾਨ

ਇਹ ਖੇਡ ਮੈਦਾਨ ਉਨ੍ਹਾਂ ਨੂੰ ਬਿਹਤਰ ਸਿਖਲਾਈ ਅਤੇ ਅਭਿਆਸ ਦੇ ਮੌਕੇ ਪ੍ਰਦਾਨ ਕਰਨਗੇ । ਇਸ ਦੇ ਨਾਲ ਹੀ ਸਰਕਾਰ ਵੱਲੋਂ ਖੇਡ ਨਰਸਰੀਆਂ ਸਥਾਪਿਤ ਕਰਨ ਦੀ ਯੋਜਨਾ ਵੀ ਲਾਗੂ ਕੀਤੀ ਜਾ ਰਹੀ ਹੈ । ਚਾਰ ਤੋਂ ਪੰਜ ਪਿੰਡਾਂ ਦੇ ਕਲੱਸਟਰ ਬਣਾ ਕੇ ਵਿਸ਼ੇਸ਼ ਖੇਡ ਨਰਸਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿੱਥੇ ਖਿਡਾਰੀਆਂ ਲਈ ਹੋਸਟਲ, ਮੈਸ ਅਤੇ ਕੋਚਾਂ ਲਈ ਰਿਹਾਇਸ਼ ਦੀ ਵਿਵਸਥਾ ਕੀਤੀ ਜਾਵੇਗੀ। ਇਲਾਕੇ ਦੇ ਰੁਝਾਨ ਅਤੇ ਪ੍ਰਤਿਭਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਬੰਧਿਤ ਖੇਡਾਂ ਦੀ ਚੋਣ ਕੀਤੀ ਜਾਵੇਗੀ ।

ਕੀ ਕੀ ਕੀਤਾ ਗਿਆ ਮਾਨ ਸਰਕਾਰ ਵਲੋਂ ਨਵੀਂ ਖੇਡ ਨੀਤੀ ਤਹਿਤ

ਨਵੀਂ ਖੇਡ ਨੀਤੀ ਤਹਿਤ ਇਨਾਮੀ ਰਾਸ਼ੀਆਂ ਅਤੇ ਵਿੱਤੀ ਸਹਾਇਤਾ ਦੇ ਪ੍ਰਬੰਧ ਨੂੰ ਵੀ ਹੋਰ ਮਜ਼ਬੂਤ ਕੀਤਾ ਗਿਆ ਹੈ । ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਿਆ ਹੈ, ਜੋ ਅੰਤਰਰਾਸ਼ਟਰੀ ਮੁਕਾਬਲਿਆਂ (International competitions) ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ 8 ਤੋਂ 10 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ, ਤਾਂ ਜੋ ਉਨ੍ਹਾਂ ਨੂੰ ਤਿਆਰੀ ਦੌਰਾਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ । ਇਸ ਨਾਲ ਖਿਡਾਰੀ ਆਪਣਾ ਪੂਰਾ ਧਿਆਨ ਖੇਡ ਪ੍ਰਦਰਸ਼ਨ ਉੱਤੇ ਕੇਂਦਰਿਤ ਕਰ ਸਕਦੇ ਹਨ । ਸਰਕਾਰ ਵੱਲੋਂ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਨੌਕਰੀਆਂ ਅਤੇ ਪੈਨਸ਼ਨਾਂ ਸਬੰਧੀ ਨਿਯਮਾਂ ਨੂੰ ਵੀ ਸਰਲ ਬਣਾਇਆ ਗਿਆ ਹੈ। ਇਸ ਨਾਲ ਖਿਡਾਰੀਆਂ ਦਾ ਭਵਿੱਖ ਹੋਰ ਸੁਰੱਖਿਅਤ ਬਣਦਾ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਰੋਜ਼ਗਾਰ ਬਣਾਉਣ ਲਈ ਉਤਸ਼ਾਹ ਮਿਲਦਾ ਹੈ ।

ਖੇਡਾਂ ਨੌਜਵਾਨਾ ਨੂੰ ਨਸਿ਼ਆਂ ਤੋਂ ਦੂਰ ਰੱਖਣ ਲਈ ਹਨ ਇਕ ਪ੍ਰਭਾਵਸ਼ਾਲੀ ਸਾਧਨ

ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਅੰਤਰਰਾਸ਼ਟਰੀ ਤਜਰਬੇ ਵਾਲੇ ਖਿਡਾਰੀਆਂ ਨੂੰ ਕੋਚ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ । ਉਨ੍ਹਾਂ ਦਾ ਤਜਰਬਾ ਨੌਜਵਾਨ ਖਿਡਾਰੀਆਂ ਨੂੰ ਆਧੁਨਿਕ ਤਕਨੀਕਾਂ ਸਿਖਾਉਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ । ਖੇਡਾਂ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹਨ । ਖੇਡਾਂ ਨਾਲ ਜੁੜਿਆ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹੁੰਦਾ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਹੁੰਦਾ ਹੈ। ਇਸ ਲਈ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇੱਕ ਤੰਦਰੁਸਤ ਅਤੇ ਜਾਗਰੂਕ ਸਮਾਜ ਦੀ ਨੀਂਹ ਵੀ ਹਨ ।

ਪਿੰਡਾਂ ਵਿਚੋਂ ਨਿਕਲੇ ਨੌਜਵਾਨ ਵਿਸ਼ਵ ਪੱਧਰ ‘ਤੇ ਨਵੇਂ ਕੀਰਤੀਮਾਨ ਕਰਨਗੇ ਸਥਾਪਤ

ਮਾਨ ਸਰਕਾਰ (Mann Sarkar) ਦਾ ਟੀਚਾ ਪਿੰਡਾਂ ਦੇ ਖੇਡ ਮੈਦਾਨਾਂ ਤੋਂ ਉੱਭਰਦੀ ਪ੍ਰਤਿਭਾ ਨੂੰ ਵਿਸ਼ਵ ਪੱਧਰ ਦੇ ਮੰਚ ਤੱਕ ਪਹੁੰਚਾਉਣਾ ਹੈ । ਐਸਟਰੋਟਰਫ, ਸਿੰਥੈਟਿਕ ਟਰੈਕ, ਆਧੁਨਿਕ ਕੋਚਿੰਗ, ਪੌਸ਼ਟਿਕ ਖੁਰਾਕ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ । ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਵਿੱਚੋਂ ਨਿਕਲੇ ਇਹ ਨੌਜਵਾਨ ਵਿਸ਼ਵ ਪੱਧਰ `ਤੇ ਨਵੇਂ ਕੀਰਤੀਮਾਨ ਸਥਾਪਿਤ ਕਰਨਗੇ ਅਤੇ ਪੰਜਾਬ ਨੂੰ ਦੁਬਾਰਾ ਖੇਡਾਂ ਦਾ ਮੋਹਰੀ ਸੂਬਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ।

ਮਾਨ ਸਰਕਾਰ ਨੇ ਚੁੱਕੇ ਹਨ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ

0
Ambulance

ਚੰਡੀਗੜ੍ਹ, 13 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਚੁੱਕੇ ਗਏ ਹਨ ।

ਹਾਈਟੈਕ ਐਂਬੂਲੈਂਸ ਸੇਵਾ ਇਕ ਵਿਸ਼ੇਸ਼ ਪਹਿਲ ਵਜੋਂ ਉਭਰੀ ਹੈ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਜੋ ਸਿਹਤ ਸੰਬੰਧੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ ਦੇ ਤਹਿਤ ਹਾਈ-ਟੈੱਕ ਐਂਬੂਲੈਂਸ ਸੇਵਾ ਇੱਕ ਵਿਸ਼ੇਸ਼ ਪਹਿਲ ਵਜੋਂ ਉਭਰੀ ਹੈ । ਸੜਕ ਸੁਰੱਖਿਆ ਫੋਰਸ (Road Safety Force) ਦੇ ਸਹਿਯੋਗ ਨਾਲ ਇਸ ਐਮਰਜੈਂਸੀ ਸੇਵਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਹ ਐਂਬੂਲੈਂਸਾਂ ਸੰਕਟ ਦੇ ਸਮੇਂ ਜੀਵਨ ਰੱਖਿਅਕ ਵਜੋਂ ਕੰਮ ਕਰ ਰਹੀਆਂ ਹਨ ।

ਨਾਗਰਿਕ ਦੀ ਜਾਨ ਦੀ ਰੱਖਿਆ ਕਰਨਾ ਸਰਕਾਰ ਦੀ ਹੁੰਦੀ ਹੈ ਜਿੰਮੇਵਾਰੀ

ਹਰ ਨਾਗਰਿਕ ਦੀ ਜਾਨ ਦੀ ਰੱਖਿਆ ਕਰਨਾ ਸਰਕਾਰ ਦੀ ਜਿ਼ੰਮੇਵਾਰੀ ਹੁੰਦੀ ਹੈ । ਐਮਰਜੈਂਸੀ ਸਿਹਤ ਸੇਵਾਵਾਂ ਦੀ ਗੁਣਵੱਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਮਰੀਜ਼ ਤੱਕ ਕਿੰਨੀ ਜਲਦੀ ਮਦਦ ਪਹੁੰਚਦੀ ਹੈ ਅਤੇ ਉਨ੍ਹਾਂ ਵਾਹਨਾਂ ਵਿੱਚ ਕਿਹੜੀਆਂ ਸਹੂਲਤਾਂ ਉਪਲਬਧ ਹਨ । ਰਾਹਤ ਕਾਰਜਾਂ ਦੀ ਸਫਲਤਾ ਦਾ ਸਭ ਤੋਂ ਵੱਡਾ ਮਾਪਦੰਡ ਰਿਸਪਾਂਸ ਟਾਈਮ ਹੁੰਦਾ ਹੈ । ਜੇਕਰ ਮਰੀਜ਼ ਤੱਕ ਸਮੇਂ ਸਿਰ ਸਹਾਇਤਾ ਨਹੀਂ ਪਹੁੰਚਦੀ ਤਾਂ ਸਭ ਤੋਂ ਆਧੁਨਿਕ ਇਲਾਜ ਪ੍ਰਣਾਲੀ ਵੀ ਆਪਣਾ ਪੂਰਾ ਲਾਭ ਨਹੀਂ ਦੇ ਸਕਦੀ ।

ਇਸ ਲੋੜ ਨੂੰ ਸਮਝਦਿਆਂ ਮਾਨ ਸਰਕਾਰ ਨੇ ਹਾਈ-ਟੈੱਕ ਐਂਬੂਲੈਂਸਾਂ ਨੂੰ ਆਧੁਨਿਕ ਜੀਵਨ ਰੱਖਿਅਕ ਉਪਕਰਣਾਂ ਨਾਲ ਲੈਸ ਕੀਤਾ ਹੈ । ਇਨ੍ਹਾਂ ਐਂਬੂਲੈਂਸਾਂ ਵਿੱਚ ਆਕਸੀਜਨ ਸਹੂਲਤ, ਕਾਰਡੀਅਕ ਮਾਨੀਟਰ, ਡੀਫਿਬ੍ਰਿਲੇਟਰ, ਵੈਂਟੀਲੇਟਰ ਅਤੇ ਹੋਰ ਐਮਰਜੈਂਸੀ ਮੈਡੀਕਲ ਉਪਕਰਣ ਉਪਲਬਧ ਕਰਵਾਏ ਗਏ ਹਨ, ਤਾਂ ਜੋ ਮਰੀਜ਼ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਲੋੜੀਂਦੀ ਮੁੱਢਲੀ ਸਿਹਤ ਸੇਵਾ ਪ੍ਰਦਾਨ ਕੀਤੀ ਜਾ ਸਕੇ ।

ਲੋੜ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ ਐਂਬੂਲੈਂਸਾਂ ਦੀ ਗਿਣਤੀ ਵਿਚ ਵਾਧਾ

ਸੂਬੇ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਮਾਨ ਸਰਕਾਰ (Mann Sarkar) ਵੱਲੋਂ ਐਂਬੂਲੈਂਸਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਕੀਤਾ ਗਿਆ ਹੈ । ਜੁਲਾਈ 2024 ਵਿੱਚ 58 ਨਵੀਆਂ ਹਾਈ-ਟੈੱਕ ਐਂਬੂਲੈਂਸਾਂ ਨੂੰ ਬੇੜੇ ਵਿੱਚ ਸ਼ਾਮਲ ਕੀਤਾ ਗਿਆ, ਜਦਕਿ ਜੂਨ 2025 ਵਿੱਚ ਹੋਰ 46 ਨਵੀਆਂ ਐਂਬੂਲੈਂਸਾਂ ਲੋਕ ਸੇਵਾ ਲਈ ਸਮਰਪਿਤ ਕੀਤੀਆਂ ਗਈਆਂ ।

ਇਸ ਨਾਲ ਪੰਜਾਬ ਵਿੱਚ ਸਰਕਾਰੀ ਐਂਬੂਲੈਂਸਾਂ (Government ambulances) ਦੀ ਕੁੱਲ ਗਿਣਤੀ 370 ਤੋਂ ਵੱਧ ਹੋ ਗਈ ਹੈ, ਜੋ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ 24 ਘੰਟੇ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ । ਇਨ੍ਹਾਂ ਐਂਬੂਲੈਂਸਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਮੁਫ਼ਤ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦੀਆਂ ਹਨ । ਕਈ ਮਾਮਲਿਆਂ ਵਿੱਚ ਹਸਪਤਾਲ ਪਹੁੰਚਣ ਤੋਂ ਪਹਿਲਾਂ ਦਿੱਤੀ ਗਈ ਮੈਡੀਕਲ ਸਹਾਇਤਾ ਨੇ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ।

ਗੰਭੀਰ ਮਰੀਜਾਂ ਦੀ ਮੌਤ ਦੇ ਕਾਰਨ ਇਲਾਜ ਦੀ ਘਾਟ ਨਹੀਂ ਬਲਕਿ ਸਮੇਂ ਸਿਰ ਮਦਦ ਨਾ ਮਿਲਣਾ ਹੁੰਦਾ ਹੈ

ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਗੰਭੀਰ ਮਰੀਜ਼ਾਂ ਦੀ ਮੌਤ ਦਾ ਕਾਰਨ ਇਲਾਜ ਦੀ ਘਾਟ ਨਹੀਂ, ਸਗੋਂ ਸਮੇਂ ਸਿਰ ਮਦਦ ਨਾ ਮਿਲਣਾ ਹੁੰਦਾ ਹੈ । ਇਸ ਹਕੀਕਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਐਂਬੂਲੈਂਸ ਸੇਵਾਵਾਂ ਲਈ ਨਿਰਧਾਰਿਤ ਰਿਸਪਾਂਸ ਟਾਈਮ ਤੈਅ ਕੀਤਾ ਗਿਆ ਹੈ । ਸ਼ਹਿਰੀ ਖੇਤਰਾਂ ਵਿੱਚ ਐਂਬੂਲੈਂਸ ਦਾ 15 ਮਿੰਟਾਂ ਦੇ ਅੰਦਰ ਅਤੇ ਪੇਂਡੂ ਖੇਤਰਾਂ ਵਿੱਚ 20 ਮਿੰਟਾਂ ਦੇ ਅੰਦਰ ਘਟਨਾ ਸਥਾਨ `ਤੇ ਪਹੁੰਚਣਾ ਲਾਜ਼ਮੀ ਕੀਤਾ ਗਿਆ ਹੈ ।

ਐਂਬੂਲੈਂਸ ਸੇਵਾ ਰਾਹੀਂ ਮਾਨ ਸਰਕਾਰ ਨੇ ਕੀਤੀ ਹੈ ਐਮਰਜੈਂਸੀ ਸਿਹਤ ਸੁਰੱਖਿਆ ਜਾਲ ਤਿਆਰ ਕਰਨ ਦੀ ਕੋਸਿ਼ਸ਼

ਇਹ ਪਹਿਲ ਦਰਸਾਉਂਦੀ ਹੈ ਕਿ ਸਿਹਤ ਸੇਵਾਵਾਂ (Health services) ਨੂੰ ਸਿਰਫ਼ ਹਸਪਤਾਲਾਂ ਤੱਕ ਸੀਮਿਤ ਨਹੀਂ ਰੱਖਿਆ ਜਾ ਸਕਦਾ, ਸਗੋਂ ਮਰੀਜ਼ ਤੱਕ ਸਮੇਂ ਸਿਰ ਸਿਹਤ ਸਹਾਇਤਾ ਪਹੁੰਚਾਉਣਾ ਵੀ ਮਹੱਤਵਪੂਰਨ ਹੈ । ਹਾਈ-ਟੈੱਕ ਐਂਬੂਲੈਂਸ ਸੇਵਾ ਰਾਹੀਂ ਮਾਨ ਸਰਕਾਰ ਨੇ ਸੂਬੇ ਵਿੱਚ ਇੱਕ ਅਜਿਹਾ ਐਮਰਜੈਂਸੀ ਸਿਹਤ ਸੁਰੱਖਿਆ ਜਾਲ ਤਿਆਰ ਕਰਨ ਦੀ ਕੋਸਿਸ਼ ਕੀਤੀ ਹੈ, ਜੋ ਹਰ ਨਾਗਰਿਕ ਨੂੰ ਸੰਕਟ ਦੀ ਘੜੀ ਵਿੱਚ ਭਰੋਸਾ ਅਤੇ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਦਾ ਹੈ । ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਇਹ ਉਪਰਾਲੇ ਨਾ ਸਿਰਫ਼ ਬਿਹਤਰ ਪ੍ਰਸ਼ਾਸਨ ਦੀ ਮਿਸਾਲ ਹਨ, ਸਗੋਂ ਇਹ ਵੀ ਦਰਸਾਉਂਦੇ ਹਨ ਕਿ ਇੱਕ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਸਰਕਾਰ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ ।

ਮੈਡੀਕਲ ਅਦਾਇਗੀ ਲਈ ਆਸ਼ਰਿਤਾਂ ਦੀ ਆਮਦਨ ਹੱਦ ਵਿਚ ਕੀਤਾ ਵਾਧਾ

0
Nayab Saini

ਹਰਿਆਣਾ, 13 ਜੁਲਾਈ 2026 : ਹਰਿਆਣਾ ਸਰਕਾਰ (Haryana Government) ਵਿਚ ਮੁੱਖ ਮੰਤਰੀ ਦੇ ਤੌਰ ‘ਤੇ ਅਗਵਾਈ ਕਰ ਰਹੇ ਨਾਇਬ ਸਿੰਘ ਸੈਣੀ (Naib Singh Saini) ਦੀ ਸਰਕਾਰ ਵਲੋਂ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਹੈ ।

ਕੀ ਅਹਿਮ ਫ਼ੈਸਲਾ ਲਿਆ ਗਿਆ ਹੈ ਸਰਕਾਰ ਵਲੋਂ

ਹਰਿਆਣਾ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦਿਆਂ ਮੈਡੀਕਲ ਅਦਾਇਗੀ ਲਈ ਆਸ਼ਰਿਤਾਂ ਦੀ ਆਮਦਨ ਹੱਦ ‘ਚ ਮਹੱਤਵਪੂਰਨ ਵਾਧਾ ਕੀਤਾ ਹੈ । ਜਿਸ ਤਹਿਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਆਸ਼ਰਿਤਾਂ ਦੀ ਮਾਸਿਕ ਆਮਦਨ ਹੱਦ 3500 ਰੁਪਏ ਤੋਂ ਵਧਾ ਕੇ 9000 ਰੁਪਏ ਕਰ ਦਿੱਤੀ ਗਈ ਹੈ । ਇਸਦੇ ਨਾਲ ਹੀ ਵੱਡੀ ਗਿਣਤੀ ‘ਚ ਆਸ਼ਰਿਤ ਮੈਡੀਕਲ ਰੀਇੰਬਰਸਮੈਂਟ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੇ ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਕੀਤੇ ਹਨ ਹੁਕਮ ਜਾਰੀ

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (Health and Family Welfare Department) ਵੱਲੋਂ ਇਸ ਸਬੰਧੀ ਹੁਕਮ ਵੀ ਜਾਰੀ ਕੀਤੇ ਗਏ ਹਨ । ਵਿਭਾਗ ਦੇ ਵਧੀਕ ਮੁੱਖ ਸਕੱਤਰ (Additional Chief Secretary) ਵੱਲੋਂ ਜਾਰੀ ਪੱਤਰ ਅਨੁਸਾਰ ਇਹ ਫੈਸਲਾ ਸਾਲ-2007 ਵਿੱਚ ਤੈਅ ਆਮਦਨ ਹੱਦ ‘ਚ ਸੋਧ ਕਰਕੇ ਲਿਆ ਗਿਆ ਹੈ । ਸਰਕਾਰ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਮਹਿੰਗਾਈ ਅਤੇ ਆਰਥਿਕ ਖਰਚਿਆਂ ਵਿਚ ਵਾਧਾ ਹੋਣ ਦੇ ਮੱਦੇਨਜ਼ਰ ਪੁਰਾਣੇ ਪ੍ਰਬੰਧਾਂ ‘ਚ ਬਦਲਾਅ ਜ਼ਰੂਰੀ ਸੀ ।