Home Blog Page 44

ਜਿਲ੍ਹਾ ਪੱਧਰੀ ਐਮ. ਟੀ. ਬੀ. ਸਾਈਕਲਿੰਗ ਮੁਕਾਬਲੇ 26 ਤੇ 29 ਅਗਸਤ ਨੂੰ

0
cycling competition

ਪਟਿਆਲਾ, 24 ਅਗਸਤ 2026 : ਪੰਜਾਬ ਭਰ ਵਿਚ ਜਿਲਾ ਪੱਧਰੀ ਐਸ. ਟੀ. ਬੀ. ਸਾਈਕਲਿੰਗ ਮੁਕਾਬਲੇ (Cycling competitions) 26 ਤੇ 29 ਅਗਸਤ ਨੂੰ ਕਰਵਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪੰਜਾਬ ਭਰ ਵਿਚ ਸਾਈਕਲਿੰਗ ਮੁਕਾਬਲੇ ਕਰਵਾਏ ਜਾਣਗੇ ਛੇ ਨਿਰਧਾਰਤ ਥਾਵਾਂ ‘ਤੇ

ਪੰਜਾਬ ਦੇ ਸਾਰੇ 23 ਜਿਲ੍ਹਿਆਂ ਨੂੰ ਕਵਰ ਕਰਦਿਆਂ ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗ (ਲੜਕੇ ਤੇ ਲੜਕੀਆਂ) ਦੇ ਜਿਲ੍ਹਾ ਪੱਧਰੀ ਮਾਊਂਟੇਨ ਟੈਰਿਨ ਬਾਈਕ (ਐਮ. ਟੀ. ਬੀ.) ਸਾਈਕਲਿੰਗ ਮੁਕਾਬਲੇ ਸੂਬੇ ਵਿੱਚ ਛੇ ਨਿਰਧਾਰਤ ਸਥਾਨਾਂ ’ਤੇ ਕਰਵਾਏ ਜਾਣਗੇ ।

ਇਸ ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਤੋਂ ਮਾਨਤਾ ਪ੍ਰਾਪਤ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨਜ਼ (District Cycling Associations) ਦੀ ਆਨ-ਲਾਈਨ ਮੀਟਿੰਗ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਦੀ ਅਗਵਾਈ ਵਿੱਚ ਹੋਈ ।

ਕੀ ਦੱਸਿਆ ਜਨਰਲ ਸਕੱਤਰ ਨੇ

ਮੀਟਿੰਗ ਵਿੱਚ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਸਕੱਤਰ ਜਗਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਏਸ਼ੀਅਨ ਗਰੁੱਪ ਆਫ ਕਾਲਜਿਜ਼ ਨੇੜੇ ਜਾਗੋ ਅਕਾਲ ਅਕੈਡਮੀ ਰੋਡ ਵਿਖੇ 29 ਅਗਸਤ 2026 ਨੂੰ ਪਟਿਆਲਾ, ਰੂਪਨਗਰ (ਰੋਪੜ), ਐਸ. ਏ. ਐਸ. ਨਗਰ (ਮੋਹਾਲੀ) ਅਤੇ ਫਤਿਹਗੜ੍ਹ ਸਾਹਿਬ ਜਿਲ੍ਹਿਆਂ ਦੇ ਸਾਈਕਲਿਸਟਾਂ ਲਈ ਮੁਕਾਬਲੇ ਕਰਵਾਏ ਜਾਣਗੇ ।

ਹਸਪਤਾਲ `ਚ ਅੱਗ ਲੱਗਣ ਕਾਰਨ 3 ਨਵਜੰਮੇ ਬੱਚਿਆਂ ਦੀ ਹੋਈ ਮੌਤ

0
Amrawati Hospital

ਅਮਰਾਵਤੀ, 24 ਅਗਸਤ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਅਮਰਾਵਤੀ ਦੇ ਜਿਲਾ ਮਹਿਲਾ ਹਸਪਤਾਲ ਵਿਚ ਅੱਗ ਲੱਗਣ (Fire) ਕਾਰਨ ਤਿੰਨ ਨਵ-ਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ ।

ਕਿਵੇਂ ਵਾਪਰਿਆ ਭਿਆਨਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਅਮਰਾਵਤੀ ਜਿਲ੍ਹਾ ਮਹਿਲਾ ਹਸਪਤਾਲ (Women’s Hospital) ਵਿੱਚ ਜੋ ਅੱਜ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਨ ਦੇ ਚਲਦਿਆਂ ਜਿੱਥੇ ਨਵਜਾਤ ਬੱਚਿਆਂ ਦੇ ਵਾਰਡ ਵਿੱਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਨਵਜੰਮੇ ਬੱਚਿਆਂ (Newborn babies) ਦੀ ਮੌਤ ਹੋ ਗਈ ਤੇ 36 ਬੱਚਿਆਂ ਨੂੰ ਬਚਾ ਲਿਆ ਗਿਆ ਹੈ ਵਾਲੀ ਇਹ ਘਟਨਾ ਤੜਕੇ ਕਰੀਬ ਸਾਢੇ ਤਿੰਨ ਵਜੇ ਵੈਂਟੀਲੇਟਰ ਵਿੱਚ ਹੋਏ ਇੱਕ ਅਚਾਨਕ ਧਮਾਕੇ ਤੋਂ ਬਾਅਦ ਵਾਪਰੀ, ਜਿਸ ਨਾਲ ਪੂਰੇ ਵਾਰਡ ਵਿੱਚ ਹਫ਼ੜਾ-ਦਫ਼ੜੀ ਮਚ ਗਈ । ਹਾਦਸੇ ਦੇ ਸਮੇਂ ਵਾਰਡ ਵਿੱਚ 39 ਬੱਚੇ ਦਾਖਲ ਸਨ, ਜਿਨ੍ਹਾਂ ਵਿੱਚੋਂ 36 ਨੂੰ ਡਾਕਟਰਾਂ ਅਤੇ ਨਰਸਿੰਗ ਸਟਾਫ਼ ਦੀ ਤਤਪਰਤਾ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ 6 ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਬੱਚਿਆਂ ਦੇ ਪਰਿਵਾਰਕ ਮੈਂਬਰਾਂ ਲਗਾਏ ਹਸਪਤਾਲ ਪ੍ਰਸ਼ਾਸਨ ਤੇ ਲਾਪ੍ਰਵਾਹੀ ਦੇ ਦੋਸ਼

ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ (Fire brigade) ਦੀਆਂ ਗੱਡੀਆਂ ਅਤੇ ਹਸਪਤਾਲ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਇਆ । ਇਸ ਦੁਖਾਂਤ ਤੋਂ ਬਾਅਦ ਮਾਸੂਮ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਹੈ ਅਤੇ ਉਹ ਹਸਪਤਾਲ ਪ੍ਰਸ਼ਾਸਨ (Hospital Administration) ‘ਤੇ ਲਾਪ੍ਰਵਾਹੀ ਦੇ ਦੋਸ਼ ਲਗਾ ਰਹੇ ਹਨ ।

ਝੁੱਗੀਆਂ ‘ਤੇ ਕੂੜੇ ਦਾ ਢੇਰ ਡਿੱਗਣ ਕਾਰਨ ਹੋਈ 30 ਲੋਕਾਂ ਦੀ ਮੌਤ

0
Africa Garbage

ਅਫਰੀਕਾ, 24 ਅਗਸਤ 2026 : ਅਫਰੀਕਾ (Africa) ਦੇਸ਼ ਦੀ ਸਟੇਟ ਗਿੰਨੀ ਦੀ ਰਾਜਧਾਨੀ ਕੋਨਾਕਰੀ ਵਿਖੇ ਬੀਤੇ ਦਿਨੀਂ ਵਿਸ਼ਾਲ ਕੂੜੇ ਦਾ ਢੇਰ ਡਿੱਗਣ ਕਾਰਨ 30 ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿਵੇਂ ਡਿੱਗ ਪਿਆ ਕੂੜੇ ਦਾ ਢੇਰ

ਮਿਲੀ ਜਾਣਕਾਰੀ ਅਨੁਸਾਰ ਅਫ਼ਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕੋਨਾਕਰੀ ਵਿਚ ਜੋ ਐਤਵਾਰ ਨੂੰ ਸਵੇਰੇ ਇਕ ਵਿਸ਼ਾਲ ਕੂੜੇ ਦਾ ਢੇਰ (Garbage heap) ਅਚਾਨਕ ਹੀ ਡਿੱਗ ਪਿਆ ਦਾ ਮੁੱਖ ਕਾਰਲ ਭਾਰੀ ਮੀਂਹ ਪੈਣਾ ਦੱਸਿਆ ਜਾ ਰਿਹਾ ਹੈ । ਜਿਸ ਨਾਲ ਜਿਥੇ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ, ਉਥੇ 6 ਲੋਕ ਜਖਮੀ (Injured) ਵੀ ਹੋ ਗਏ ਹਨ । ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ।

ਕੂੜੇ ਦਾ ਢੇਰ ਡਿੱਗਣ ਕਾਰਨ ਖਿਸਕ ਗਈ ਸੀ ਜ਼ਮੀਨ

ਗਿਨੀ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜਧਾਨੀ ਕੋਨਾਕਰੀ ਦੇ ‘ਦਾਰ-ਏ-ਸਲਾਮ`ਇਲਾਕੇ ਵਿਚ ਸਥਿਤ ਕੂੜੇ ਦੇ ਡੰਪ (ਲੈਂਡਫਿਲ) ‘ਤੇ ਭਾਰੀ ਮੀਂਹ ਮਗਰੋਂ ਤੜਕੇ ਕਰੀਬ 2 ਵਜੇ ਕੂੜੇ ਦਾ ਇਕ ਵਿਸ਼ਾਲ ਢੇਰ ਡਿੱਗ ਪਿਆ ਸੀ ਦੇ ਕਾਰਨ ਜ਼ਮੀਨ ਖਿਸਕਣ (Landslide) ਵਰਗੀ ਸਥਿਤੀ ਪੈਦਾ ਹੋ ਗਈ, ਜਿਸ ਕਾਰਨ ਨੇੜੇ ਬਣੀਆਂ ਕਈ ਕੱਚੀਆਂ ਝੁੱਗੀਆਂ ਮਲਬੇ ਹੇਠ ਦੱਬ ਗਈਆਂ। ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ।

ਕੂੜੇ ਦੇ ਡੰਪ ਨੂੰ ਬੰਦ ਕਰਨ ਦਾ ਕੀਤਾ ਗਿਆ ਸੀ ਫ਼ੈਸਲਾ

ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਛੇ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ, ਜਦਕਿ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ । ਫ਼ੌਜੀ ਇੰਜੀਨੀਅਰਿੰਗ ਬਟਾਲੀਅਨ ਦੇ ਸੈਨੀਟੇਸ਼ਨ ਅਧਿਕਾਰੀ ਲੈਫਟੀਨੈਂਟ ਕਰਨਲ ਬਾਲਡੇ ਮਾਮਾਦੌ ਬੈਲੋ ਨੇ ਦੱਸਿਆ ਕਿ ਐਤਵਾਰ ਨੂੰ ਸ਼ਹਿਰ ਦੇ ਵੱਡੇ ਖੁੱਲ੍ਹੇ ਕੂੜੇ ਦੇ ਡੰਪ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ।

ਢੇਰ ਨੇੜੇ ਰਹਿਣ ਵਾਲਿਆਂ ਨੂੰ ਕੀਤੇ ਗਏ ਸੀ ਥਾਂ ਖਾਲੀ ਕਰਨ ਦੇ ਨੋਟਿਸ

ਪ੍ਰਸ਼ਾਸਨ ਅਨੁਸਾਰ, ਕੂੜੇ ਦੇ ਡੰਪ (ਲੈਂਡਫਿਲ) ਨੇੜੇ ਰਹਿਣ ਵਾਲੇ ਵਸਨੀਕਾਂ ਨੂੰ ਇਹ ਇਲਾਕਾ ਖਾਲੀ ਕਰਨ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਸਨ। ਹਾਲਾਂਕਿ ਬਾਅਦ ਵਿਚ ਬਹੁਤ ਸਾਰੇ ਪਰਿਵਾਰ ਉੱਥੋਂ ਚਲੇ ਗਏ ਸਨ, ਪਰ ਘਟਨਾ ਦੇ ਸਮੇਂ ਕੁਝ ਲੋਕ ਅਜੇ ਵੀ ਉਸ ਇਲਾਕੇ ਵਿੱਚ ਮੌਜੂਦ ਸਨ ।

ਸਾਬਕਾ ਕ੍ਰਿਕਟ ਕਪਤਾਨਾਂ ਨੇ ਲਿਖਿਆ ਪਾਕਿਸਤਾਨ ਸਰਕਾਰ ਨੂੰ ਪੱਤਰ

0
Imran Khan

ਨਵੀਂ ਦਿੱਲੀ, 24 ਅਗਸਤ 2026 : ਦੁਨੀਆਂ ਭਰ ਦੇ ਸਾਬਕਾ ਕ੍ਰਿਕਟ ਕਪਤਾਨਾਂ (Former cricket captains) ਵਲੋਂ ਪਾਕਿਸਤਾਨ ਦੇਸ਼ ਦੀ ਮੌਜੂਦਾ ਸਰਕਾਰ ਨੂੰ ਇਕ ਪੱਤਰ ਲਿਖੇ (Wrote letters) ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਤੇ ਕਿੰਨੇ ਸਾਬਕਾ ਕ੍ਰਿਕਟ ਕਪਤਾਨਾਂ ਵਲੋਂ ਲਿਖਿਆ ਗਿਆ ਹੈ ਪੱਤਰ

ਮਿਲੀ ਜਾਣਕਾਰੀ ਅਨੁਸਾਰ ਦੁਨੀਆਂ ਭਰ ਦੇ ਜਿਨ੍ਹਾਂ ਸਾਬਕਾ ਕ੍ਰਿਕਟ ਕਪਤਾਨਾਂ ਵਲੋਂ ਪਾਕਿਸਤਾਨ (Pakistan) ਦੇਸ਼ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੂੰ ਪੱਤਰ ਲਿਖਿਆ ਗਿਆ ਹੈ ਉਨ੍ਹਾਂ ਦੀ ਗਿਣਤੀ 21 ਹੈ ਤੇ ਪੱਤਰ ਵਿਚ ਉਨ੍ਹਾਂ ਵਲੋਂ ਪਾਕਿਸਤਾਨ ਸਰਕਾਰ (Government of Pakistan) ਨੂੰ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਹੀ ਇਲਾਜ ਦਿਵਾਉਣ ਦੀ ਮੰਗ ਕੀਤੀ ਗਈ ਹੈ ।

ਕਿਹੜੇ ਕਿਹੜੇ ਦੇਸ਼ਾਂ ਦੇ ਕਿੰਨੇ ਕਪਤਾਨਾਂ ਨੇ ਲਿਖਿਆ ਹੈ ਪੱਤਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜੋ 21 ਦੇ ਕਰੀਬ ਕ੍ਰਿਕਟ ਦੀ ਦੁਨੀਆਂ ਦੇ ਸਾਬਕਾ ਕਪਤਾਨਾਂ ਵਲੋਂ ਪੱਤਰ ਲਿਖ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖਾਨ ਨੂੰ ਸਹੀ ਮੈਡੀਕਲ ਇਲਾਜ (Medical treatment) ਦੇਣ ਦੀ ਮੰਗ ਕੀਤੀ ਗਈ ਹੈ ਦੇ ਵਿਚ ਭਾਰਤ ਦੇ 3, ਆਸਟ੍ਰੇਲੀਆ ਦੇ 8, ਇੰਗਲੈਂਡ ਦੇ 6, ਵੈਸਟਇੰਡੀਜ਼-ਸ੍ਰੀਲੰਕਾ ਦੇ 1-1 ਅਤੇ ਨਿਊਜ਼ੀਲੈਂਡ ਦੇ 2 ਸਾਬਕਾ ਕਪਤਾਨ ਸ਼ਾਮਲ ਹਨ । ਦੱਸਣਯੋਗ ਹੈ ਕਿ ਪੱਤਰ ਵਿਚ ਮੰਗ ਕੀਤੀ ਗਈ ਕਿ ਇਮਰਾਨ ਖਾਨ ਨਾਲ ਮਨੁੱਖੀ ਵਿਵਹਾਰ ਕੀਤਾ ਜਾਵੇ ਤੇ ਨਾਲ ਹੀ ਸੁਪਰੀਮ ਕੋਰਟ ਦੇ ਆਦੇਸ਼ ਦੇ ਮੁਤਾਬਕ ਇਮਰਾਨ ਦੀ ਮੈਡੀਕਲ ਜਾੰਚ ਕੀਤੀ ਜਾਵੇ ।

ਬੰਗਲਾਦੇਸ਼ `ਚ ਸੇਵਾਮੁਕਤ ਹਿੰਦੂ ਅਧਿਆਪਕ-ਪਤਨੀ ਤੇ 2 ਬੱਚਿਆਂ ਦਾ ਕਤਲ

0
Bangladesh Murder

ਢਾਕਾ, 24 ਅਗਸਤ 2026 : ਬੰਗਲਾਦੇਸ਼ (Bangladesh) ਦੇ ਰੰਗਪੁਰ ਸ਼ਹਿਰ ‘ਚ ਸਕੂਲ ਦੇ ਸੇਵਾਮੁਕਤ ਹਿੰਦੁ ਅਧਿਆਪਕ, ਉਨ੍ਹਾਂ ਦੀ ਪਤਨੀ ਅਤੇ 2 ਬੱਚਿਆਂ ਦਾ ਰਿਹਾਇਸ਼ ‘ਤੇ ਕਤਲ (Murder) ਕਰ ਦਿੱਤਾ ਗਿਆ ।

ਕੌਣ ਕੌਣ ਹਨ ਮ੍ਰਿਤਕਾ ਵਿਚ

ਮ੍ਰਿਤਕਾਂ ਦੀ ਪਛਾਣ ਗਣਪਤੀ ਚੱਕਰਵਰਤੀ (65), ਪ੍ਰੀਤੀਲਤਾ ਚੱਕਰਵਰਤੀ (50), ਅਗਾਮੀ ਚੱਕਰਵਰਤੀ ਪ੍ਰਾਰਥੀ (23) ਅਤੇ ਪ੍ਰਿਅਮ ਚੱਕਰਵਰਤੀ (12) ਵਜੋਂ ਹੋਈ ਹੈ । ਪੁਲਸ ਨੇ ਕਤਲਾਂ ‘ਚ ਕਥਿਤ ਸ਼ਮੂਲੀਅਤ ਦੇ ਦੋਸ਼ ‘ਚ ਮੁਗਧੋ ਅਤੇ ਸਿੱਧਾਰਥ ਨਾਂ ਦੇ 2 ਵਿਅਕਤੀਆਂ ਨੂੰ ਹਿਰਾਸਤ (Detention) ‘ਚ ਲਿਆ ਹੈ । ਦੋਵੇਂ ਆਪਸ ‘ਚ ਚਚੇਰੇ ਭਰਾ ਹਨ ।

ਕੀ ਦੱਸਿਆ ਪੁਲਸ ਕਮਿਸ਼ਨਰ ਨੇ

ਰੰਗਪੁਰ ਮੈਟਰੋਪੋਲੀਟਨ ਪੁਲਸ ਦੇ ਕਮਿਸ਼ਨਰ (Police Commissioner) ਮੁਹੰਮਦ ਅਬਦੁਲ ਮਾਬੂਦ ਨੇ ਐਤਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਵੀਰਵਾਰ ਰਾਤ ਨਾਲ ਲੱਗਦੀ ਇਮਾਰਤ ਦੇ ਰਸਤੇ ਚੱਕਰਵਰਤੀ ਦੇ ਘਰ ਦੀ ਛੱਤ ‘ਤੇ ਪਹੁੰਚੇ ਅਤੇ ਉੱਥੇ ਨਸ਼ੀਲੇ ਪਦਾਰਥ `ਯਾਬਾ`ਦਾ ਸੇਵਨ ਕਰ ਰਹੇ ਸਨ । ਅਧਿਕਾਰੀ ਅਨੁਸਾਰ ਆਵਾਜ਼ ਸੁਣ ਕੇ ਗਣਪਤੀ ਚੱਕਰਵਰਤੀ ਛੱਤ ‘ਤੇ ਗਏ ਅਤੇ ਉੱਥੇ ਮੌਜੂਦ ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਖੁਦ ਦੇ ਫੜੇ ਜਾਣ ਤੋਂ ਬਚਣ ਲਈ ਮੁਲਜ਼ਮਾਂ ਨੇ ਚੱਕਰਵਰਤੀ ਦੇ ਮੋਢੇ ‘ਤੇ ਰੱਖੇ ਪਰਨੇ ਨਾਲ ਉਨ੍ਹਾਂ ਦਾ ਗਲਾ ਘੁੱਟ ਦਿੱਤਾ । ਅਧਿਕਾਰੀ ਨੇ ਦੱਸਿਆ ਕਿ ਰੌਲਾ ਸੁਣ ਕੇ ਚੱਕਰਵਰਤੀ ਦੀ ਪਤਨੀ ਛੱਤ ‘ਤੇ ਗਈ ਤਾਂ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਪੌੜੀਆਂ ‘ਤੇ ਕੱਪੜੇ ਦੇ ਇਕ ਟੁਕੜੇ ਨਾਲ ਉਸ ਦਾ ਵੀ ਗਲਾ ਘੁੱਟ (Strangulation) ਦਿੱਤਾ । ਪੁਲਸ ਨੇ ਦੱਸਿਆ ਕਿ ਘਟਨਾ ਦੌਰਾਨ ਜੋੜੇ ਦੀ ਧੀ ਤੇ ਪੁੱਤਰ ਦਾ ਵੀ ਕਤਲ ਕਰ ਦਿੱਤਾ ਗਿਆ ।

ਸੇਵਾਮੁਕਤੀ ਤੋਂ ਬਾਅਦ ਹੋਮਿਓਪੈਥੀ ਦਾ ਕੰਮ ਕਰ ਰਹੇ ਸਨ

ਗਣਪਤੀ ਚੱਕਰਵਰਤੀ ਪਿਛਲੇ ਸਾਲ 31 ਦਸੰਬਰ ਨੂੰ ਰੰਗਪੁਰ ਜ਼ਿਲਾ ਸਕੂਲ ਤੋਂ ਸੇਵਾਮੁਕਤ ਹੋਏ ਸਨ । ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਹੋਮਿਓਪੈਥਿਕ ਪ੍ਰੈਕਟੀਸ਼ਨਰ ਵਜੋਂ ਕੰਮ ਸ਼ੁਰੂ ਕੀਤਾ ਸੀ । ਉਨ੍ਹਾਂ ਦੀ ਧੀ ਅਗਾਮੀ ਨੇ ਇਸੇ ਸਾਲ ਰੰਗਪੁਰ ਕਾਰਮਾਈਕਲ ਕਾਲਜ ਤੋਂ ਅੰਗਰੇਜ਼ੀ ‘ਚ ਮਾਸਟਰ ਡਿਗਰੀ ਪੂਰੀ ਕੀਤੀ ਸੀ । ਉੱਥੇ ਹੀ ਉਨ੍ਹਾਂ ਦਾ 12 ਸਾਲਾ ਪੁੱਤਰ ਪ੍ਰਿਅਮ ਰੰਗਪੁਰ ਜ਼ਿਲਾ ਸਕੂਲ ‘ਚ 5ਵੀਂ ਜਮਾਤ ‘ਚ ਪੜ੍ਹਦਾ ਸੀ । ਸਥਾਨਕ ਵਾਸੀ ਸੁਧਾਂਬੂ ਚੰਦਰ ਦਾਸ ਅਨੁਸਾਰ, ਪਰਿਵਾਰ ਲੱਗਭਗ 4 ਸਾਲਾਂ ਤੋਂ ਇਸ ਇਲਾਕੇ ‘ਚ ਰਹਿ ਰਿਹਾ ਸੀ ।

ਵਾਟਰ ਟ੍ਰੀਟਮੈਂਟ ਪਲਾਂਟ ‘ਚ ਗੈਸ ਲੀਕ ਕਾਰਨ ਲੋਕ ਹਸਪਤਾਲ ਦਾਖਲ

0
Nagpur Gass Leak

ਮਹਾਰਾਸ਼ਟਰ, 24 ਅਗਸਤ 2026 : ਮਹਾਰਾਸ਼ਟਰ (Maharashtra) ਦੇ ਸ਼ਹਿਰ ਨਾਗਪੁਰ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਵਿਚ ਗੈਸ ਲੀਕ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ ।

ਕਿੰਨੇ ਲੋਕਾਂ ਨੂੰ ਕਰਵਾਇਆ ਗਿਆ ਹੈ ਹਸਪਤਾਲ ਦਾਖਲ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਨਾਗਪੁਰ (Nagpur) ਦੇ ਗੋਧਾਨੀ ਇਲਾਕੇ ਵਿੱਚ ਜੋ ਬੀਤੇ ਦਿਨੀਂ ਐਤਵਾਰ ਦੇਰ ਰਾਤ ਇੱਕ ਵਾਟਰ ਟ੍ਰੀਟਮੈਂਟ ਪਲਾਂਟ (Water Treatment Plant) ਤੋਂ ਕਲੋਰੀਨ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮੱਚ ਗਈ ਦੇ ਚਲਦਿਆਂ 40 ਦੇ ਕਰੀਬ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚੇ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ।

ਕੀ ਦੱਸਿਆ ਪੁਲਸ ਇੰਸਪੈਕਟਰ ਨੇ

ਨਾਗਪੁਰ ਦੇ ਜਿਸ ਖੇਤਰ ਵਿਚ ਵਾਟਰ ਟ੍ਰੀਟਮੈਂਟ ਲੱਗਿਆ ਹੈ ਨੂੰ ਪੈਂਦੇ ਮਾਨਕਾਪੁਰ ਪੁਲਿਸ ਸਟੇਸ਼ਨ ਦੇ ਪੁਲਿਸ ਇੰਸਪੈਕਟਰ ਹਰੇਸ਼ ਕਲਸ਼ੇਕਰ ਨੇ ਦੱਸਿਆ ਕਿ ਗੋਧਾਨੀ ਨਗਰ ਇਲਾਕੇ ਵਿੱਚ ਸਥਿਤ ਪਾਣੀ ਸ਼ੁੱਧੀਕਰਨ ਪਲਾਂਟ ਵਿਖੇ ਰਾਤ ਕਰੀਬ 1:00 ਵਜੇ ਕਲੋਰੀਨ ਗੈਸ ਲੀਕ (Chlorine gas leak) ਹੋਣ ਦੀ ਸੂਚਨਾ ਮਿਲੀ ਸੀ । ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ। ਗੈਸ ਦੇ ਸੰਪਰਕ ਵਿੱਚ ਆਉਣ ਕਾਰਨ ਕਈ ਲੋਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਫਿਲਹਾਲ ਕਰੀਬ 40 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਅਨੁਸਾਰ ਸਥਿਤੀ ਕਾਬੂ ਹੇਠ ਹੈ ।

ਕਿੰਨੇ ਮੀਟਰ ਦੇ ਖੇਤਰ ਨੂੰ ਐਲਾਨਿਆਂ ਗਿਆ ਹੈ ਨੋ ਮੈਨਜ ਲੈਂਡ

ਗੈਸ ਦੇ ਪ੍ਰਭਾਵ ਅਤੇ ਖ਼ਤਰੇ ਨੂੰ ਦੇਖਦਿਆਂ, ਬਚਾਅ ਕਾਰਜ ਦੌਰਾਨ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ 200 ਮੀਟਰ ਦੇ ਘੇਰੇ ਨੂੰ “ਨੋ-ਮੈਨਜ਼-ਲੈਂਡ” (ਵਰਜਿਤ ਖੇਤਰ) ਐਲਾਨ ਦਿੱਤਾ ਗਿਆ ਅਤੇ ਉੱਥੇ ਬੈਰੀਕੇਡ ਲਗਾ ਦਿੱਤੇ ਗਏ । ਸਾਵਧਾਨੀ ਵਜੋਂ, ਸਥਾਨਕ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ।

ਪ੍ਰਭਾਵਿਤ ਖੇਤਰ ਵਿਚੋਂ ਲੋਕਾਂ ਕੱਢ ਦਿੱਤਾ ਗਿਆ ਹੈ ਬਾਹਰ

ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਭਾਵਿਤ ਖੇਤਰ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ । ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਅਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ (Fire brigade) ਦੀਆਂ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ । ਇਨ੍ਹਾਂ ਟੀਮਾਂ ਨੇ ਗੈਸ ਲੀਕ ਨੂੰ ਰੋਕਣ ਅਤੇ ਉਸ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਇੱਕ ਸਾਂਝਾ ਅਭਿਆਨ ਸ਼ੁਰੂ ਕੀਤਾ ।

ਬੀ. ਏ. ਦੀ ਵਿਦਿਆਰਥਣ ਦੀ 10ਵੀਂ ਮੰਜਿ਼ਲ ਤੋਂ ਡਿੱਗਣ ਕਰਕੇ ਹੋਈ ਮੌਤ

0
jalandhar Suicide

ਜਲੰਧਰ, 24 ਅਗਸਤ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੀ 66 ਫੁੱਟ ਰੋਡ ‘ਤੇ ਸਥਿਤ ਜਲੰਧਰ ਹਾਈਟਸ-1 ਵਿਖੇ ਬੀ. ਏ. ਕਰ ਰਹੀ ਵਿਦਿਆਰਥਣ ਦੀ 10ਵੀਂ ਮੰਜਿ਼ਲ ਤੋਂ ਡਿੱਗਣ ਕਰਕੇ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੀ 66 ਫੁੱਟ ਰੋਡ ’ਤੇ ਸਥਿਤ ਜਲੰਧਰ ਹਾਈਟਸ-1 ਵਿਖੇ ਜੋ ਬੀ. ਏ. ਆਖਰੀ ਸਾਲ ਦੀ 21 ਸਾਲਾ ਵਿਦਿਆਰਥਣ ਦੀ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਮਹਿਕਪ੍ਰੀਤ ਕੌਰ (Mehakpreet Kaur) ਦੇ ਤੌਰ ‘ਤੇ ਹੋਈ ਹੈ । ਸੂਚਨਾ ਮਿਲਦੇ ਹੀ ਥਾਣਾ ਸਦਰ ਅਤੇ ਜਲੰਧਰ ਹਾਈਟਸ ਚੌਕੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ । ਪਰਿਵਾਰਕ ਮੈਂਬਰਾਂ ਮੁਤਾਬਕ ਮਹਿਕਪ੍ਰੀਤ ਡਿਪ੍ਰੈਸ਼ਨ (Depression) ਤੋਂ ਪੀੜਤ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ ।

ਕੀ ਦੱਸਿਆ ਵਿਦਿਆਰਥਣ ਦੇ ਪਿਤਾ ਨੇ

ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਸਵੇਰੇ ਸੈਰ ਕਰਨ ਦੌਰਾਨ ਬਾਲਕੋਨੀ ਤੋਂ ਅਚਾਨਕ ਹੇਠਾਂ ਡਿੱਗਣ ਨਾਲ ਇਹ ਹਾਦਸਾ ਵਾਪਰਿਆ । ਮ੍ਰਿਤਕਾ ਦੇ ਪਿਤਾ ਅਜੀਤ ਪਾਲ ਸਿੰਘ ਜੋ ਅਟਾਰੀ ਬਾਜ਼ਾਰ ਵਿੱਚ ਜੁੱਤੀਆਂ ਦਾ ਕਾਰੋਬਾਰ ਕਰਦੇ ਹਨ, ਵੱਲੋਂ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰਨ ’ਤੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ (Corpse) ਵਾਰਸਾਂ ਹਵਾਲੇ ਕਰ ਦਿੱਤੀ ਹੈ । ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ।

ਦੋ ਮੋਟਰਸਾਈਕਲ ਦੀ ਆਪਸੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ ਹੋਈ ਮੌਤ

0
Ludhiana Accident

ਲੁਧਿਆਣਾ, 24 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਹੰਬੜਾ ਰੋਡ ਤੇ ਬੀਤੇ ਦਿਨੀਂ ਤੇਜ ਰਫ਼ਤਾਰ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਟੱਕਰ ਕਾਰਨ ਤਿੰਨ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਦੋ ਮੋਟਰਸਾਈਕਲਾਂ ‘ਤੇ ਕੁੱਲ ਚਾਰ ਨੌਜਵਾਨ ਸਵਾਰ ਸਨ ਜਦੋਂ ਦੋਵੇਂ ਮੋਟਰਸਾਈਕਲ ਤੇਜ ਰਫ਼ਤਾਰ (Fast pace) ਹੋਣ ਦੇ ਚਲਦਿਆਂ ਹੰਬੜਾ ਰੋਡ ਤੇ ਇਕ ਦੂਸਰੇ ਦੇ ਸਾਹਮਣੇ ਆਏ ਤਾਂ ਜਬਰਦਸਤ ਟੱਕਰ (Huge collision) ਹੋ ਗਈ, ਜਿਸ ਕਾਰਨ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਨੌਜਵਾਨਾਂ ਵਿਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਕ ਨੌਜਵਾਨ ਗੰਭੀਰ ਰੂਪ ਵਿਚ ਜਖਮੀ (Injured) ਹੋ ਗਿਆ ਹੈ,ਜਿਸਦੀ ਹਾਲਤ ਕਾਫੀ ਨਾਜੁਕ ਦੱਸੀ ਜਾ ਰਹੀ ਹੈ ।

ਪੁਲਸ ਨੇ ਮੌਕੇ ਵਾਲੀ ਥਾਂ ‘ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ

ਉਪਰੋਕਤ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੀ. ਏ. ਯੂ. ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਭੇਜ ਦਿਤਾ । ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਸੂਤਰਾਂ ਮੁਤਾਬਕ ਦੋਵੇਂ ਮੋਟਰਸਾਈਕਲਾਂ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਅਤੇ ਇਸੇ ਦੌਰਾਨ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ।

ਪੁਲਸ ਵਲੋਂ ਕੀਤੀ ਜਾ ਰਹੀ ਹੈ ਜਾਂਚ

ਟੱਕਰ ਤੋਂ ਬਾਅਦ ਮੌਕੇ ’ਤੇ ਹਾਹਾਕਾਰ ਮਚ ਗਈ । ਦੋ ਮੋਟਰਸਾਈਕਲਾਂ ‘ਤੇ ਕੁੱਲ ਚਾਰ ਨੌਜਵਾਨ ਸਵਾਰ ਸਨ ਜਿਨ੍ਹਾਂ ਚੋਂ ਤਿੰਨ ਦੀ ਥਾਂ ’ਤੇ ਹੀ ਮੌਤ ਹੋ ਗਈ ਅਤੇ ਇਕ ਲੜਕਾ ਗੰਭੀਰ ਰੂਪ ਵਿਚ ਫੱਟੜ ਹੋ ਗਿਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਨਾਲ ਸਬੰਧਤ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ ।

ਗ੍ਰਾਮੀਣ ਆਵਾਸ ਯੋਜਨਾ` ਵਿਚ ਘਰਾਂ ਲਈ ਵਿੱਤੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ : ਸੌਂਦ

0
Traunpreet Saund

ਚੰਡੀਗੜ੍ਹ, 24 ਅਗਸਤ 2026 : ਪੰਜਾਬ ਸਰਕਾਰ (Punjab Government) ਵਲੋਂ ਗ੍ਰਾਮੀਣ ਯੋਜਨਾ ਵਿਚ 36 ਹਜ਼ਾਰ 792 ਘਰਾਂ ਲਈ ਵਿੱਤੀ ਸਹਾਇਤਾ ਨੂੰ ਵਿਸ਼ੇਸ਼ ਤੌਰ ‘ਤੇ ਮਨਜ਼ੂਰੀ ਦੇ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਦੱਸਿਆ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਸੁਰੱਖਿਅਤ ਮੁਹੱਈਆ ਕਰਵਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਕਿ ਕੱਚੇ ਮਕਾਨਾਂ ਅਤੇ ਹੋਰ ਤੰਗਹਾਲੀ ਵਿਚ ਰਹਿ ਰਹੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਰਿਹਾਇਸ਼ੀ ਯੋਜਨਾਵਾਂ ਦਾ ਲਾਭ ਮਿਲੇ ।

ਮਾਨ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਕੀਤਾ ਹੈ ਮਿਸਾਲੀ ਵਿਕਾਸ

ਸੌਂਦ ਨੇ ਦੱਸਿਆ ਕਿ `ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ`(Prime Minister Housing Scheme-Rural) ਤਹਿਤ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿਚ ਮਿਸਾਲੀ ਵਿਕਾਸ ਕੀਤਾ ਹੈ । ਸਰਕਾਰ ਆਰਥਿਕ ਤੌਰ ਹੁਣ ਤੱਕ ਪੰਜਾਬ ਵਿਚ ਕੁੱਲ `ਤੇ ਕਮਜ਼ੋਰ ਪਰਿਵਾਰਾਂ 36,792 ਘਰਾਂ ਨੂੰ ਸਿੱਧੀ ਵਿੱਤੀ ਨੂੰ ਸੁਰੱਖਿਅਤ ਰਿਹਾਇਸ਼ ਮੁਹੱਈਆ ਕਰਵਾਉਣ ਵਚਨਬੱਧ ਹੈ ਤੇ ਸਾਲ 2024-25 ਤੋਂ ਲੈ ਕੇ ਸਹਾਇਤਾ ਲਈ ਮਨਜ਼ੂਰੀ ਦਿੱਤੀ ਗਈ ਹੈ ।

ਇਨ੍ਹਾਂ ਵਿਚੋਂ 17,000 ਘਰਾਂ ਦੀ ਉਸਾਰੀ 478.45 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨਾਲ ਪੂਰੀ ਹੋ ਚੁੱਕੀ ਹੈ ਅਤੇ ਬਾਕੀ 19,792 ਘਰਾਂ ਦੀ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿਰਫ ਮਕਾਨ ਬਣਾਉਣਾ ਹੀ ਨਹੀਂ ਹੈ, ਸਗੋਂ ਲਾਭਪਾਤਰੀਆਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰਿਹਾਇਸ਼ੀ ਮਾਹੌਲ ਪ੍ਰਦਾਨ ਕਰਨਾ ਵੀ ਹੈ ।

ਉਤਰ ਪ੍ਰਦੇਸ਼ ਵਿਖੇ ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਆਪਣੇ ਪਿਤਾ ਦਾ ਕਤਲ

0
Murder

ਉੱਤਰ ਪ੍ਰਦੇਸ਼, 24 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਜਿਲਾ ਬਸਤੀ ਦੇ ਛਾਉਣੀ ਥਾਣਾ ਖੇਤਰ ਦੇ ਰਾਮਪੁਰ ਤਿਵਾੜੀ ਪਿੰਡ ਵਿਚ ਧੀ ਵਲੋਂ ਆਪਣੇ ਹੀ ਪਿਤਾ ਦਾ ਕਤਲ (Murder) ਕਰ ਦਿੱਤਾ ਹੈ ।

ਕਿਸ ਕਾਰਨ ਕਰ ਦਿੱਤਾ ਗਿਆ ਧੀ ਵਲੋਂ ਅਜਿਹਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਵਿਖੇ ਬਸਤੀ ਜ਼ਿਲ੍ਹੇ ਦੇ ਛਾਊਣੀ ਥਾਣਾ ਖੇਤਰ ਦੇ ਰਾਮਾਪੁਰ ਤਿਵਾੜੀ ਪਿੰਡ ਵਿਚ ਜੋ ਇਕ ਧੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਪਿਤਾ ਵਲੋਂ ਧੀ ਦੇ ਪ੍ਰੇਮ ਸਬੰਧਾਂ ਦਾ ਵਿਰੋਧ ਕਰਨ ਦੱਸਿਆ ਜਾ ਰਿਹਾ ਹੈ ।

ਪੁਲਸ ਨੇ ਕਰ ਦਿੱਤੀ ਹੈ ਦੋਹਾਂ ਦੀ ਭਾਲ ਸ਼਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ । ਪੁਲਸ ਨੇ ਕਤਲ ਦਾ ਮੁਕੱਦਮਾ ਦਰਜ (Case registered) ਕਰ ਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ ਹੈ । ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ । ਪਿੰਡ ਵਾਸੀਆਂ ਮੁਤਾਬਕ, ਕ੍ਰਿਸ਼ਨਾ ਧੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਕਾਫ਼ੀ ਚਿੰਤਤ ਰਹਿੰਦੇ ਸਨ ਅਤੇ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਕਸਰ ਵਿਵਾਦ ਹੁੰਦਾ ਸੀ ।