ਕਾਰ-ਟਰੱਕ ਸੜਕ ਹਾਦਸੇ ਵਿਚ ਤਿੰਨ ਦੀ ਮੌਤ 6 ਵਿਅਕਤੀ ਜਖਮੀ

0
111
Bhopal Accident

ਭੋਪਾਲ, 22 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਭੋਪਾਲ ਵਿਖੇ ਬੀਤੀ ਰਾਤ ਕਾਰ ਦੇ ਖੜ੍ਹੇ ਟਰੱਕ ਵਿਚ ਵੱਜਣ ਕਾਰਨ ਤਿੰਨ ਦੀ ਮੌਤ (Death) ਤੇ ਛੇ ਵਿਅਕਤੀ ਜਖਮੀ ਹੋਏ ਹਨ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਜੋ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੇ ਵਿਚ ਮ੍ਰਿਤਕਾਂ ਦੀ ਪਛਾਣ 42 ਸਾਲਾ ਦੀਪਕ ਅਤੇ ਉਸਦੀ 40 ਸਾਲਾ ਪਤਨੀ ਛਾਇਆ ਵਜੋਂ ਹੋਈ ਹੈ । ਤੀਜੀ ਮ੍ਰਿਤਕ ਔਰਤ ਦੀ ਪਛਾਣ ਅਜੇ ਤੱਕ ਸਥਾਪਤ ਨਹੀਂ ਹੋ ਸਕੀ ਹੈ । ਪੁਲਸ ਨੇ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਮੁਲਤਾਈ ਹਸਪਤਾਲ ਭੇਜ ਦਿੱਤਾ ਹੈ ।

ਕੀ ਕਾਰਨ ਹੋ ਸਕਦਾ ਹੈ ਕਾਰ ਦੇ ਖੜ੍ਹੇ ਟਰੱਕ ਵਿਚ ਵੱਜਣ ਦਾ

ਪੁਲਸ ਮੁਤਾਬਕ ਕਾਰ ਵਿਚ ਸਵਾਰ ਸਮੁੱਚੇ ਵਿਅਕਤੀ ਜੋ ਕਿ ਨਾਗਪੁਰ ਦੇ ਨੇੜੇ ਬੁਟੀਬੋਰੀ ਖਾਣ ਖੇਤਰ ਤੋਂ ਸਨ ਸਿਹੋਰ ਵਿਚ ਕੁਬੇਰੇਸ਼ਵਰ ਧਾਮ ਦੇ ਦਰਸ਼ਨ ਕਰਨ ਲਈ ਜਿਸ ਕਾਰ ਵਿਚ ਸਵਾਰ ਹਨ ਦੇ ਟਰੱਕ ਨਾਲ ਟਕਰਾਉਣ ਦਾ ਮੁੱਖ ਕਾਰਨ ਡਰਾਈਵਰ ਨੀਂਦ ਆਉਣਾ ਮੰਨਿਆਂ ਜਾ ਰਿਹਾ ਹੈ, ਜਿਸ ਕਾਰਨ ਡਰਾਈਵਰ ਟਰੱਕ ਨੂੰ ਵੇਖ ਸਕਿਆ ਅਤੇ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ।

ਕੌਣ ਕੌਣ ਹਨ ਜਖਮੀਆਂ ਵਿਚ

ਉਕਤ ਵਾਪਰੇ ਸੜਕ ਹਾਦਸੇ ਵਿਚ ਜੋ 6 ਲੋਕ ਜਖਮੀ (Injured) ਹੋ ਗਏ ਹਨ ਵਿਚ ਨੈਤਿਕ (ਉਪੇਂਦਰ ਗਾਂਧੀਵਾਰ ਦਾ ਪੁੱਤਰ, 10), ਉੱਜਵਲਾ (ਮੋਹਨ ਦੀ ਪਤਨੀ, 45), ਨੀਤਾ (ਅਨਿਲ ਦੀ ਧੀ, 25), ਅਨੁਸ਼ਕਾ (ਉਪੇਂਦਰ ਦੀ ਧੀ, 18), ਸੰਗੀਤਾ ਏਕਨਾਥ, ਸ਼ੰਭੂ, ਨੰਦਨ, ਪ੍ਰਜਵਲ (ਦੀਪਕ ਦਾ ਪੁੱਤਰ), ਅਤੇ ਸੌਰਭ (ਨੰਦਕਿਸ਼ੋਰ ਦਾ ਪੁੱਤਰ, 20) ਸ਼ਾਮਲ ਹਨ ।

 

LEAVE A REPLY

Please enter your comment!
Please enter your name here