Home Blog Page 41

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੋਹਿਆ ਨੌਜਵਾਨ ਤੋਂ ਨਗਦੀ ਵਾਲਾ ਬੈਗ

0
Crime

ਪਟਿਆਲਾ, 16 ਜੁਲਾਈ 2026 : ਜਿਲਾ ਪਟਿਆਲਾ ਅਧੀਨ ਆਉਂਦੇ ਪਿੰਡ ਕੌਲੀ (Village Kauli) ਨੇੜੇ ਕੈਸ਼ ਨਾਲ ਭਰਿਆ ਬੈਗ ਨੌਜਵਾਨ ਤੋਂ ਖੋਹ ਕੇ ਅਣਪਛਾਤੇ ਮੋਟਰਸਾਈਕਲ ਸਵਾਰ (Unidentified motorcyclist) ਫਰਾਰ ਹੋ ਗਏ ਹਨ ।

ਕੀ ਦੱਸਿਆ ਪੀੜ੍ਹਤ ਵਿਅਕਤੀ ਨੇ

ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਨਗਦੀ ਨਾਲ ਭਰਿਆ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋਣ ਦੇ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਵਿਅਕਤੀ ਨੇ ਦੱਸਿਆ ਕਿ ਉਹ ਅੱਜ ਜਦੋਂ ਵੱਖ-ਵੱਖ ਥਾਵਾਂ ਤੋਂ ਕੈਸ ਇਕੱਠਾ ਕਰਕੇ ਜਾ ਰਿਹਾ ਸੀ ਤਾਂ ਪਿੰਡ ਕੌਲੀ ਦੇ ਕੋਲ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਦੇ ਮੋਟਰਸਾਈਕਲ ਦੇ ਬਿਲਕੁੱਲ ਨੇੜੇ ਆ ਕੇ ਲੱਤ ਮਾਰੀ, ਜਿਸ ਕਾਰਨ ਉਸਦਾ ਬੈਲੇਂਸ ਵਿਗੜ ਗਿਆ ਤੇ ਉਹ ਸੜਕ ਤੇ ਡਿੱਗ ਪਿਆ । ਉਸਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਹ ਸੰਭਲ ਪਾਉਂਦਾ ਬਦਮਾਸ਼ ਉਸ ਕੋਲੋਂ 2 ਲੱਖ 72 ਹਜ਼ਾਰ ਰੁਪਏ ਦੀ ਨਕਦੀ ਨਾਲ ਭਰਿਆ ਬੈਗ (Bag full of cash) ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ।

ਪੁਲਸ ਨੇ ਕੀਤਾ ਲੁਟੇਰਿਆਂ ਨੂੰ ਜਲਦ ਪਕੜਨ ਦਾ ਦਾਅਵਾ

ਉਪਰੋਕਤ ਘਟਨਾ ਜਿਸ ਥਾਂ ਤੇ ਵਾਪਰੀ ਹੈ ਵਾਲੀ ਥਾਂ ‘ਤੇ ਸੀ. ਸੀ. ਟੀ. ਵੀ. ਕੈਮਰਾ (C. C. T. V. Camera) ਨਾ ਹੋ ਸਕਣ ਕਾਰਨ ਥਾਣਾ ਸਦਰ ਪੁਲਸ ਵਲੋਂ ਆਪਣੀ ਜਾਂਚ ਦਾ ਦਾਇਰਾ ਵਧਾਉਂਦਿਆਂ ਘਟਨਾ ਸਥਾਨ ਵੱਲ ਜਾਣ ਵਾਲੇ ਅਤੇ ਉੱਥੋਂ ਬਾਹਰ ਨਿਕਲਣ ਵਾਲੇ ਸਾਰੇ ਲਿੰਕ ਰੋਡ ਅਤੇ ਮੁੱਖ ਰਸਤਿਆਂ ‘ਤੇ ਲੱਗੇ ਹੋਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦਾ ਕੋਈ ਸੁਰਾਗ ਲਗਾਇਆ ਜਾ ਸਕੇ । ਪੁਲਸ ਦਾ ਦਾਅਵਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ।

ਨਸ਼ਾ ਵੇਚਣ ਵਾਲਿਆਂ ਨੇ ਚਲਾਈ ਨੌਜਵਾਨ ‘ਤੇ ਗੋਲੀ ਤੇ ਕੀਤੀ ਕੁੱਟਮਾਰ

0
Shoot

ਤਰਨਤਾਰਨ, 16 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਬਨਵਾਲੀਪਰ ਵਿਖੇ ਨਸ਼ਾ ਵੇਚਣ ਵਾਲਿਆਂ ਵਲੋਂ ਰੋਕਣ ‘ਤੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਗੋਲੀ ਚਲਾਉਣ (shoot) ਦਾ ਪਤਾ ਚੱਲਿਆ ਹੈ ।

ਪੁਲਸ ਨੇ ਕਰ ਦਿੱਤਾ ਹੈ 7 ਵਿਰੁੱਧ ਕੇਸ ਦਰਜ

ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਜਿਸ ਪਿੰਡ ਬਨਵਾਲੀਪੁਰ (Village Banwalipur) ਵਿਖੇ ਜੋ ਨਸ਼ਾ ਵੇਚਣ ਵਾਲਿਆਂ ਨੇ ਨਸ਼ਾ ਵੇਚਣ ਤੋਂ ਰੋਕਣ ਤੇ ਇਕ ਵਿਅਕਤੀ ਦੀ ਜਿਥੇ ਪਹਿਲਾਂ ਕੁਟਮਾਰ (Beaten) ਕੀਤੀ ਤੇ ਫਿਰ ਗੋਲੀ ਚਲਾ ਦਿੱਤੀ ਤੇ ਮੋਬਾਇਲ ਫੋਨ ਵੀ ਖੋਹ ਲਿਆ ਸਬੰਧੀ ਪੀੜ੍ਹਤ ਵਲੋਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਗਈ । ਉਪਰੋਕਤ ਘਟਨਾਕ੍ਰਮ ਸਬੰਧੀ ਪੰਜਾਬ ਪੁਲਸ ਵਲੋਂ 7 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਦੱਸਿਆ ਸਿਕਾਇਤਕਰਤਾ ਨੇ

ਗੋਲੀਬਾਰੀ ਅਤੇ ਕੁੱਟਮਾਰ ਦੀ ਘਟਨਾ ਦਾ ਸਿ਼ਕਾਰ ਹੋਏ ਲਭਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਨਵਾਲੀਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਮਸ਼ਾਨਘਾਟ ਕੋਲ ਰਾਹੁਲ ਸੁੰਡੀ ਪੁੱਤਰ ਹਰਜਿੰਦਰ ਸਿੰਘ, ਗੈਰੀ ਸਿੰਘ ਪੁੱਤਰ ਕ੍ਰਿਪਾ ਸਿੰਘ, ਹਨੀ ਪੁੱਤਰ ਗੈਰੀ ਸਿੰਘ ਵਾਸੀ ਕਲੇਰ, ਦੀਪੀ ਵਾਸੀ ਡੁਗਰੀ ਅਤੇ ਤਿੰਨ ਅਣਪਛਾਤੇ ਨੌਜਵਾਨ ਨਸ਼ਾ ਵੇਚ ਰਹੇ ਸੀ । ਉਸਨੇ ਉਨ੍ਹਾਂ ਨੂੰ ਰੋਕਿਆ ਤਾਂ ਅੱਗੋ ਗਾਲੀ ਗਲੋਚ ਕਰਨ ਲੱਗ ਪਏ ।

ਪੁਲਸ ਨੇ ਅਸਲਾ ਐਕਟ ਅਤੇ ਹੋਰ ਧਾਰਾਵਾਂ ਸਮੇਤ ਕਰ ਲਿਆ ਹੈ ਕੇਸ ਦਰਜ

ਉਸ ਨੇ ਉਨ੍ਹਾਂ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਕਤ ਲੋਕਾਂ ਨੇ ਉਸਦਾ ਮੋਬਾਈਲ ਖੋਹ ਲਿਆ ਤੇ ਉਸਦੀਆਂ ਐਨਕਾਂ ਵੀ ਤੋੜ ਦਿੱਤੀਆਂ । ਜਦੋਂ ਕਿ ਦੀਪੀ ਨਾਂ ਦੇ ਨੌਜਵਾਨ ਨੇ ਉਸ ਵੱਲ ਸਿੱਧੀ ਗੋਲੀ ਚਲਾਈ, ਜਿਸ ਤੋਂ ਉਹ ਭੱਜ ਕੇ ਵਾਲ-ਵਾਲ ਬਚਿਆ । ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਜਾਨਲੇਵਾ ਹਮਲਾ ਕਰਨ ‘ਤੇ ਅਸਲਾ ਐਕਟ (Arms Act) ਸਮੇਤ ਹੋਰ ਧਾਰਾਵਾਂ ਤਹਿਤ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਵੇਅਰਹਾਊਸ ਵਿੱਚ ਭਿਆਨਕ ਅੱਗ ਵਿਚੋਂ ਭੱਜ ਕੇ ਬਚਾਈ ਕਰਮਚਾਰੀਆਂ ਨੇ ਜਾਨ

0
warehouse Burn

ਗੁਰੂਗ੍ਰਾਮ, 16 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਦੇ ਪਟੌਦੀ ਰੋਡ ਸਥਿਤ ਇਕ ਕੰਪਨੀ ਦੇ ਵੇਅਰਹਾਊਸ ਵਿਚ ਭਿਆਨਕ ਅੱਗ ਲੱਗਣ (Fire) ਦੀ ਘਟਨਾ ਵਾਪਰਨ ਦਾ ਸਮਾਚਾਰ ਹੈ ।

ਭਿਆਨਕ ਅੱਗ ਵਿਚੋਂ ਭੱਜ ਕੇ ਬਚਾਈ ਕਰਮਚਾਰੀਆਂ ਨੇ ਆਪਣੀ ਜਾਨ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ (Gurugram) ਦੇ ਪਟੌਦੀ ਰੋਡ ਸਥਿਤ ਝੁੰਡ ਸਰਾਏ ਵਿੱਚ ਲਾਈਫ ਲਾਂਗ ਕੰਪਨੀ ਦੇ ਵੇਅਰਹਾਊਸ (Warehouse) ਵਿੱਚ ਮੰਗਲਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ । ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਹੀਆਂ ਸਨ । ਘਟਨਾ ਸਮੇਂ ਵੇਅਰਹਾਊਸ ਵਿੱਚ ਮੌਜੂਦ ਕਰਮਚਾਰੀਆਂ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ । ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਅਭਿਆਨ ਸ਼ੁਰੂ ਕੀਤਾ। ਬੁੱਧਵਾਰ ਸਵੇਰ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਰਿਹਾ ।

ਕਿਸ ਕੰਪਨੀ ਦਾ ਹੈ ਇਹ ਗੋਦਾਮ

ਜਾਣਕਾਰੀ ਅਨੁਸਾਰ ਪਟੌਦੀ ਰੋਡ ਸਥਿਤ ਝੁੰਡ ਸਰਾਏ ਵਿੱਚ ਲਾਈਫ ਲਾਂਗ ਕੰਪਨੀ ਦਾ ਵੇਅਰਹਾਊਸ ਹੈ, ਜਿਸ ਵਿੱਚ ਮੰਗਲਵਾਰ ਦੇਰ ਰਾਤ ਅੱਗ ਲੱਗ ਗਈ । ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਦੀ ਸ਼ੁਰੂਆਤ ਵੇਅਰਹਾਊਸ ਦੀ ਦੂਜੀ ਮੰਜਿ਼ਲ ‘ਤੇ ਸਥਿਤ ਇੰਜੈਕਸ਼ਨ ਮੋਲਡਿੰਗ ਯੂਨਿਟ ਤੋਂ ਹੋਈ । ਘਟਨਾ ਸਮੇਂ ਵੇਅਰਹਾਊਸ ਵਿੱਚ ਮੌਜੂਦ ਕਰਮਚਾਰੀਆਂ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ । ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮਸ਼ੀਨਾਂ ਵਿੱਚ ਤਕਨੀਕੀ ਖਰਾਬੀ ਜਾਂ ਸ਼ਾਰਟ ਸਰਕਿਟ ਕਾਰਨ ਚਿੰਗਾਰੀ ਨਿਕਲੀ, ਜਿਸ ਨੇ ਉੱਥੇ ਰੱਖੇ ਪਲਾਸਟਿਕ ਦੇ ਦਾਣਿਆਂ, ਕੈਮਿਕਲ ਅਤੇ ਹੋਰ ਜਲਣਸ਼ੀਲ ਸਮੱਗਰੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਇਮਾਰਤ ਨੂੰ ਘੇਰ ਲਿਆ ।

ਅੱਗ ਦੀ ਲਪੇਟ ਵਿਚ ਆ ਗਈਆਂ ਹੋ ਦੋ ਕੰਪਨੀਆਂ

ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਸੇ ਇਮਾਰਤ ਵਿੱਚ ਚੱਲ ਰਹੀਆਂ ਦੋ ਹੋਰ ਕੰਪਨੀਆਂ ਵੀ ਇਸ ਦੀ ਚਪੇਟ ਵਿੱਚ ਆ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ । ਤੇਜ਼ ਹਵਾ ਅਤੇ ਜਲਣਸ਼ੀਲ ਸਮੱਗਰੀ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਚਲੀ ਗਈ। ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰੂਗ੍ਰਾਮ ਦੇ ਸਾਰੇ ਫਾਇਰ ਸਟੇਸ਼ਨਾਂ ਤੋਂ ਇਲਾਵਾ ਨਿੱਜੀ ਕੰਪਨੀਆਂ ਤੋਂ ਵੀ ਦੋ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ `ਤੇ ਬੁਲਾਈਆਂ ਗਈਆਂ ।

ਵੇਅਰਹਾਊਸ ਦੀ ਦੂਸਰੀ ਮੰਜਿ਼ਲ ਤੇ ਸੀ ਲੈਬ

ਫਾਇਰ ਕਰਮਚਾਰੀਆਂ (Fire fighters) ਨੇ ਪੂਰੀ ਰਾਤ ਅੱਗ ‘ਤੇ ਕਾਬੂ ਪਾਉਣ ਲਈ ਪਾਣੀ ਦੀਆਂ ਬੌਛਾਰਾਂ ਮਾਰੀਆਂ ਅਤੇ ਬੁੱਧਵਾਰ ਸਵੇਰ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਰਿਹਾ । ਅਧਿਕਾਰੀਆਂ ਅਨੁਸਾਰ ਦੂਜੀ ਮੰਜਿ਼ਲ ‘ਤੇ ਕੰਪਨੀ ਦੀ ਇੱਕ ਟੈਸਟਿੰਗ ਲੈਬ ਵੀ ਸੀ, ਜਿਸ ਵਿੱਚ ਵੱਖ-ਵੱਖ ਕੈਮਿਕਲ ਅਤੇ ਟੈਸਟਿੰਗ ਸਪਿਰਿਟ ਰੱਖੇ ਹੋਏ ਸਨ । ਅੱਗ ਉੱਥੇ ਪਹੁੰਚਣ ਤੋਂ ਬਾਅਦ ਕਈ ਛੋਟੇ ਧਮਾਕੇ ਹੋਏ, ਜਿਸ ਨਾਲ ਅੱਗ ਹੋਰ ਵੀ ਵਿਕਰਾਲ ਹੋ ਗਈ । ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਗ ਕਾਰਨ ਆਸਮਾਨ ਲਾਲ ਦਿਖਾਈ ਦੇ ਰਿਹਾ ਸੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ।

ਕੀ ਆਖਣਾ ਹੈ ਫਾਇਰ ਅਧਿਕਾਰੀ ਦਾ

ਫਾਇਰ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਅੱਗ ਪੂਰੀ ਤਰ੍ਹਾਂ ਬੁੱਝਣ ਤੋਂ ਬਾਅਦ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾਵੇਗਾ ਅਤੇ ਸਰਚ ਅਭਿਆਨ ਚਲਾਇਆ ਜਾਵੇਗਾ ।

ਪ੍ਰੇਮਿਕਾ ਦੇ ਘਰ ਨੌਜਵਾਨ ਵਲੋਂ ਖ਼ੁਦ ਨੂੰ ਅੱਗ ਲਗਾਉਣ ਕਾਰਨ ਹੋਈ ਮੌਤ

0
Majitha Burn

ਮਜੀਠਾ, 16 ਜੁਲਾਈ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਮਜੀਠਾ (Majitha) ਵਿਖੇ ਇਕ ਨੌਜਵਾਨ ਵਲੋਂ ਪ੍ਰੇਮਿਕਾ ਦੇ ਘਰ ਅੰਦਰ ਵੜ ਕੇ ਖੁਦ ਨੂੰ ਹੀ ਅੱਗ ਲਗਾਉਣ ਨਾਲ ਮੌਤ (Death) ਹੋ ਗਈ ਹੈ ।

ਬਚਾਉਣ ਆਈ ਕੁੜੀ ਤੇ ਉਸ ਦਾ ਚਚੇਰਾ ਭਰਾ ਵੀ ਬੁਰੀ ਤਰ੍ਹਾਂ ਝੁਲਸੇ

ਮਿਲੀ ਜਾਣਕਾਰੀ ਅਨੁਸਾਰ ਮਜੀਠਾ ਕਸਬੇ ਵਿਚ ਕੁੜੀ ਨੂੰ ਮਿਲਣ ਆਏ ਇਕ ਨੌਜਵਾਨ ਵਲੋਂ ਜਿਥੇ ਘਰ ਦੇ ਅੰਦਰ ਹੀ ਆਪਣੇ ਸਰੀਰ ‘ਤੇ ਜਲਨਸ਼ੀਲ ਪਦਾਰਥ (Flammable substances) ਪਾ ਕੇ ਖੁਦ ਨੂੰ ਅੱਗ ਲਾ ਲਈ ਵਾਲੀ ਘਟਨਾ ‘ਚ ਜਿਥੇ ਉਹ ਮੌਕੇ ‘ਤੇ ਹੀ ਮਾਰਿਆ ਗਿਆ, ਉੇਥੇ ਦੂਸਰੇ ਪਾਸੇ ਉਸ ਨੂੰ ਬਚਾਉਣ ਦੇ ਚੱਕਰ ਵਿਚ ਕੁੜੀ ਅਤੇ ਉਸ ਦਾ ਚਚੇਰਾ ਭਰਾ ਵੀ ਅੱਗ ਦੀ ਲਪੇਟ ‘ਚ ਆ ਕੇ ਗੰਭੀਰ ਰੂਪ ਵਿਚ ਝੁਲਸ ਗਏ ।

ਕੌਣ ਹੈ ਇਹ ਨੌਜਵਾਨ ਜੋ ਉਤਰ ਗਿਆ ਮੌਤ ਦੇ ਘਾਟ

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਬੱਲ ਖੁਰਦ ਵਜੋਂ ਹੋਈ ਹੈ । ਥਾਣਾ ਮਜੀਠਾ ਦੇ ਇੰਚਾਰਜ ਕਰਮਪਾਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਅੱਜ ਦੁਪਹਿਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮਜੀਠਾ ਦੇ ਇਕ ਮੁਹੱਲੇ ਵਿਚ ਰਹਿਣ ਵਾਲੀ ਇਕ ਕੁੜੀ ਨੂੰ ਮਿਲਣ ਲਈ ਆਇਆ ਸੀ । ਦੱਸਿਆ ਜਾ ਰਿਹਾ ਹੈ ਕਿ ਘਰ ਦੇ ਅੰਦਰ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ, ਹੋ ਗਈ । ਇਸੇ ਦੌਰਾਨ ਸੰਦੀਪ ਨੇ ਅਚਾਨਕ ਆਪਣੇ ਉੱਪਰ ਤੇਲ ਜਾਂ ਕੋਈ ਹੋਰ ਜਲਨਸ਼ੀਲ ਚੀਜ਼ ਪਾ ਕੇ ਆਪਣੇ ਆਪ ਨੂੰ ਅੱਗ ਲਗਾ (Set fire) ਲਈ ।

ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਅੱਗ ਲੱਗਦੀ ਦੇਖ ਕੁੜੀ ਘਬਰਾ ਗਈ ਅਤੇ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਉਹ ਵੀ ਅੱਗ ਦੀ ਜ਼ਦ ‘ਚ ਆ ਗਈ । ਰੌਲਾ ਸੁਣ ਕੇ ਬਾਹਰੋਂ ਕੁੜੀ ਦਾ ਚਚੇਰਾ ਭਰਾ ਹਰਪਾਲ ਸਿੰਘ ਦੌੜ ਕੇ ਅੰਦਰ ਆਇਆ। ਉਸ ਨੇ ਦੋਹਾਂ ਨੂੰ ਅੱਗ ਤੋਂ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਇਸ ਦੌਰਾਨ ਉਹ ਵੀ ਝੁਲਸ ਗਿਆ । ਪੁਲਸ ਨੇ ਮ੍ਰਿਤਕ ਸੰਦੀਪ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ (Postmortem) ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ।

ਉਨ੍ਹਾਂ ਦੱਸਿਆ ਕਿ ਜ਼ਖਮੀ ਕੁੜੀ ਅਤੇ ਉਸ ਦੇ ਚਚੇਰੇ ਭਰਾ ਦਾ ਇਲਾਜ ਅੰਮ੍ਰਿਤਸਰ ਵਿਚ ਚੱਲ ਰਿਹਾ ਹੈ ਅਤੇ ਉਹ ਇਸ ਸਮੇਂ ਬਿਆਨ ਦੇਣ ਦੀ ਸਥਿਤੀ ‘ਚ ਨਹੀਂ ਹਨ । ਉਧਰ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਲੜਕੇ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ ।

ਸਰਕਾਰ ਨੇ ਕ੍ਰਾਂਤੀਕਾਰੀ ਪਹਿਲ ਕਦਮੀਆਂ ਰਾਹੀਂ ਸਾਰੇ ਵਾਅਦੇ ਪੂਰੇ ਕੀਤੇ : ਮਾਨ

0
Mukerian Progrmme

ਮੁਕੇਰੀਆਂ, 16 ਜੁਲਾਈ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿਚ ਕ੍ਰਾਂਤੀਕਾਰੀ ਪਹਿਲ ਕਦਮੀਆਂ ਰਾਹੀਂ ਸਾਰੇ ਵਾਅਦੇ ਪੂਰੇ ਕੀਤੇ ਹਨ ।

ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਤੱਕ ਦਾ ਸਫਰ ਰਹੇਗਾ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ ਤੇ ਸਮਾਜ ਭਲਾਈ ਦੇ ਖੇਤਰਾਂ ’ਚ ਕ੍ਰਾਂਤੀਕਾਰੀ ਪਹਿਲ ਕਦਮੀਆਂ ਰਾਹੀਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ । ਪੰਜਾਬ ਨੂੰ ਹਰ ਖੇਤਰ ’ਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਸਫ਼ਰ ਇੱਥੋਂ ਦੇ ਲੋਕਾਂ ਦੇ ਸਹਿਯੋਗ ਤੇ ਵਿਸ਼ਵਾਸ ਨਾਲ ਨਿਰੰਤਰ ਜਾਰੀ ਰਹੇਗਾ ।

ਕੀ ਕੀ ਐਲਾਨ ਕੀਤੇ ਗਏ ਹਨ ਮੁੱਖ ਮੰਤਰੀ ਵਲੋਂ

ਮੁਕੇਰੀਆਂ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਸਾਡੀ ਸਿਆਸਤ ਸੱਤਾ ਦਾ ਸੁੱਖ ਭੋਗਣ ਲਈ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਹੈ । ਇਸ ਦੌਰਾਨ ਉਨ੍ਹਾਂ ਜ਼ਮੀਨ ਮਿਲਦੇ ਹੀ ਮੁਕੇਰੀਆਂ ’ਚ ਸਰਕਾਰੀ ਕਾਲਜ ਸਥਾਪਤ ਕਰਨ ਤੇ ਮੁਕੇਰੀਆਂ ਤੇ ਹਾਜੀਪੁਰ ਦੇ ਸਰਕਾਰੀ ਹਸਪਤਾਲਾਂ ਨੂੰ ਅਪਗ੍ਰੇਡ ਕਰ ਕੇ ਮਾਹਰ ਡਾਕਟਰ, ਆਧੁਨਿਕ ਉਪਕਰਨ ਤੇ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ ।

ਕਾਂਗਰਸ ਵਿਚ ਕੋਈ ਵੀ ਆਗੂ ਇਕ ਦੂਜੇ ਨਾਲ ਖੜ੍ਹਨ ਨੂੰ ਤਿਆਰ ਨਹੀਂ ਹੈ : ਮਾਨ

ਲੋਕ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਵੱਧ ਅਖ਼ਤਿਆਰ ਦੇ ਕੇ ਆਪਣੇ ਵਾਅਦੇ ਪੂਰਾ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਉੱਥੇ ਕਾਂਗਰਸ ਸੱਤਾ ਦੀ ਲੜਾਈ ’ਚ ਰੁੱਝੀ ਹੋਈ ਹੈ । ਕਾਂਗਰਸ ’ਚ ਕੋਈ ਵੀ ਆਗੂ ਦੂਜੇ ਨਾਲ ਖੜ੍ਹਨ ਨੂੰ ਤਿਆਰ ਨਹੀਂ ਹੈ । ਹਰ ਕੋਈ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਇਨ੍ਹਾਂ ਲਾਲਚੀ ਆਗੂਆਂ ਦੇ ਹੱਥਾਂ ’ਚ ਸੱਤਾ ਨਾ ਸੌਂਪੋ ਕਿਉਂਕਿ ਇਹ ‘ਆਪ’ ਸਰਕਾਰ ਵੱਲੋਂ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦੇਣਗੇ ।

ਅਕਾਲੀ ਦਲ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣਾ ਚਾਹੁੰਦਾ ਹੈ : ਭਗਵੰਤ ਮਾਨ

ਕਾਂਗਰਸੀ ਆਗੂਆਂ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਇਨ੍ਹਾਂ ਸਕੀਮਾਂ ਨੂੰ ਬੰਦ ਕਰ ਦੇਣਗੇ । ਇਸ ਦੇ ਨਾਲ ਹੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਉਣਾ ਚਾਹੁੰਦਾ ਹੈ, ਪਰ ਪੰਜਾਬ ਦੇ ਲੋਕ ਉਨ੍ਹਾਂ ਦੇ ਗੁਮਰਾਹਕੁੰਨ ਪ੍ਰਚਾਰ ’ਚ ਨਹੀਂ ਆਉਣਗੇ । ਅਕਾਲੀ ਆਗੂ ਲੋਕਾਂ ’ਚ ਆਪਣਾ ਆਧਾਰ ਗੁਆ ਚੁੱਕੇ ਹਨ । ਪੂਰਾ ਸੂਬਾ ਇਨ੍ਹਾਂ ਦਾ ਅਸਲੀ ਚਿਹਰਾ ਜਾਣਦਾ ਹੈ । ਇਨ੍ਹਾਂ ਨੇ ਸੂਬੇ ’ਚ ਗੈਂਗਸਟਰਾਂ ਨੂੰ ਪਨਾਹ ਦਿੱਤੀ ਤੇ ਨਸ਼ਾ ਤਸਕਰਾਂ ਦੀ ਪਿੱਠ ਥਾਪੜ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚ ਧੱਕਿਆ ।

ਲੋਕਾਂ ਦੇ ਟੈਕਸ ਦਾ ਪੈਸਾ ਸੂਬੇ ਦਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਸੂਬੇ ਦਾ ਹੈ ਤੇ ਇਸ ਨੂੰ ਉਨ੍ਹਾਂ ਦੀ ਭਲਾਈ ਲਈ ਸਮਝਦਾਰੀ ਨਾਲ ਖ਼ਰਚਿਆ ਜਾ ਰਿਹਾ ਹੈ । ਅਸੀਂ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ, ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ 68,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਸੜਕਾਂ ਨੂੰ ਸੁਧਾਰਿਆ ਹੈ, ਟੋਲ ਪਲਾਜ਼ੇ ਬੰਦ ਕਰ ਕੇ ਰੋਜ਼ਾਨਾ 70 ਲੱਖ ਰੁਪਏ ਬਚਾਏ ਹਨ ਅਤੇ ਪੂਰੇ ਸੂਬੇ ਵਿੱਚ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਾਂ ।

ਸਰਕਾਰ ਨੇ ਸਿਖਿਆ ਤੇ ਜ਼ਬਰਦਸਤ ਕੰਮ ਕੀਤਾ ਹੈ

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੋਈ ਵੀ ਮੁਫ਼ਤ ਦੀ ਸਹੂਲਤ ਜਾਂ ਰਿਆਇਤੀ ਕਾਰਡ ਗ਼ਰੀਬੀ ਜਾਂ ਹੋਰ ਸਮਾਜਿਕ ਸਮੱਸਿਆਵਾਂ ਨੂੰ ਖ਼ਤਮ ਨਹੀਂ ਕਰ ਸਕਦਾ । ਸਿੱਖਿਆ ਹੀ ਉਹ ਕੁੰਜੀ ਹੈ, ਜੋ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰ ਕੇ ਉਨ੍ਹਾਂ ਨੂੰ ਇਸ ਚੱਕਰ ’ਚੋਂ ਬਾਹਰ ਕੱਢ ਸਕਦੀ ਹੈ । ਇਸ ਲਈ ਉਨ੍ਹਾਂ ਦੀ ਸਰਕਾਰ ਨੇ ਸਿੱਖਿਆ ’ਤੇ ਕੰਮ ਕੀਤਾ ਹੈ । ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਹੈਲਥ ਕਾਰਡ ਜਾਰੀ ਕੀਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਦੇ ਉਦੇਸ਼ ਵਾਲੀਆਂ ਇਨ੍ਹਾਂ ਮਹੱਤਵਪੂਰਨ ਸਕੀਮਾਂ ਲਈ ਪੰਜਾਬ ਸਰਕਾਰ (Punjab Government) ਕੋਲ ਫੰਡਾਂ ਦੀ ਕੋਈ ਕਮੀ ਨਹੀਂ।

32 ਲੱਖ ਤੋਂ ਵਧ ਮਾਵਾਂ ਉਠਾ ਰਹੀਆਂ ਹਨ ਸਹੂਲਤ ਦਾ ਲਾਭ

ਮਾਵਾਂ-ਧੀਆਂ ਸਤਿਕਾਰ ਯੋਜਨਾ` ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ 1 ਜੁਲਾਈ ਤੋਂ ਇਸ ਦਾ ਲਾਭ ਮਿਲ ਰਿਹਾ ਹੈ। 32 ਲੱਖ ਤੋਂ ਵੱਧ ਮਾਵਾਂ ਇਸ ਸਹੂਲਤ ਦਾ ਲਾਭ ਉਠਾ ਰਹੀਆਂ ਹਨ ਤੇ 1 ਅਗਸਤ ਨੂੰ ਉਨ੍ਹਾਂ ਦੇ ਫੋਨਾਂ `ਤੇ ਇਕ ਵਾਰ ਫਿਰ ਅਦਾਇਗੀ ਦੇ ਮੈਸੇਜ ਦੀ ਘੰਟੀ ਵੱਜੇਗੀ । ਜਿਹੜੀਆਂ ਔਰਤਾਂ ਜੁਲਾਈ ’ਚ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੀਆਂ, ਉਨ੍ਹਾਂ ਨੂੰ ਅਗਸਤ ’ਚ ਤਿੰਨ ਮਹੀਨਿਆਂ ਦੀ ਅਦਾਇਗੀ ਇਕੱਠੀ ਮਿਲੇਗੀ । ਇਹ ਸਕੀਮ ਕਦੇ ਬੰਦ ਨਹੀਂ ਹੋਵੇਗੀ। ਇਹ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ‘ਆਪ’ ਸਰਕਾਰ ਸੱਤਾ ’ਚ ਹੈ ।

ਇੰਗਲੈਂਡ ਨੂੰ ਹਰਾ ਫੁੱਟਬਾਲ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਅਰਜਨਟੀਨਾ

0
Football Match

ਅਮਰੀਕਾ, 16 ਜੁਲਾਈ 2026 : ਅਮਰੀਕਾ ਵਿਖੇ ਹੋ ਰਹੇ ਫੁੱਟਬਾਲ ਵਿਸ਼ਵ ਕੱਪ ਫਾਈਨਲ (Football World Cup Final) ਵਿਚ ਇੰਗਲੈਂਡ ਨੂੰ ਹਰਾ ਕੇ ਦੂਸਰੀ ਵਾਰ ਫਾਈਨਲ ਵਿਚ ਪਹੁੰਚ ਗਿਆ ਹੈ ਅਰਜਨਟੀਨਾ ।

ਅਰਜਨਟੀਨਾ ਕਰੇਗਾ 19 ਜੁਲਾਈ ਨੂੰ ਫਾਈਨਲ ਵਿਚ ਸਪੇਨ ਦਾ ਸਾਹਮਣਾ

ਮੌਜੂਦਾ ਚੈਂਪੀਅਨ ਅਰਜਨਟੀਨਾ (Argentina) ਲਗਾਤਾਰ ਦੂਜੀ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ । ਲਿਓਨਲ ਮੈਸੀ ਦੀ ਟੀਮ ਨੇ ਬੁੱਧਵਾਰ ਰਾਤ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ (England) ਨੂੰ 2-1 ਨਾਲ ਹਰਾਇਆ । ਟੀਮ 85ਵੇਂ ਮਿੰਟ ਤੱਕ 0-1 ਨਾਲ ਪਿੱਛੇ ਚੱਲ ਰਹੀ ਸੀ ਤੇ ਫਿਰ ਉਨ੍ਹਾਂ ਨੇ ਆਖਰੀ ਸੱਤ ਮਿੰਟਾਂ ਵਿੱਚ ਦੋ ਗੋਲ ਕਰਕੇ ਜਿੱਤ ਦਰਜ ਕੀਤੀ । ਉਹ 19 ਜੁਲਾਈ ਨੂੰ ਫਾਈਨਲ ਵਿੱਚ ਸਪੇਨ ਦਾ ਸਾਹਮਣਾ ਕਰਨਗੇ ।

ਖਿਡਾਰੀ ਲੌਟਾਰੋ ਮਾਰਟੀਨੇਜ਼ ਨੇ ਮੇਸੀ ਦੇ ਇੱਕ ਸਟੀਕ ਕਰਾਸ `ਤੇ ਹੈੱਡਿੰਗ ਕਰਕੇ ਜਿੱਤ ਯਕੀਨੀ ਬਣਾਈ

ਐਟਲਾਂਟਾ ਵਿੱਚ ਐਂਥਨੀ ਗੋਰਡਨ ਦੇ 48ਵੇਂ ਮਿੰਟ ਦੇ ਗੋਲ ਤੋਂ ਬਾਅਦ ਟੀਮ ਫਾਈਨਲ ਵੱਲ ਵਧਦੀ ਜਾਪਦੀ ਸੀ। ਹਾਲਾਂਕਿ, ਲਿਓਨਲ ਮੇਸੀ ਦੀ ਟੀਮ ਨੇ ਮੈਚ ਦਾ ਪਾਸਾ ਪਲਟ ਦਿੱਤਾ । ਐਂਜ਼ੋ ਫਰਨਾਂਡੇਜ਼ ਨੇ ਮੇਸੀ ਦੇ ਇੱਕ ਛੋਟੇ ਕਾਰਨਰ ਤੋਂ ਬਾਅਦ 25 ਗਜ਼ ਦੂਰ ਤੋਂ ਇੱਕ ਸ਼ਾਨਦਾਰ ਸਟ੍ਰਾਈਕ ਨਾਲ ਬਰਾਬਰੀ ਕਰ ਲਈ । ਫਿਰ, ਸਟਾਪੇਜ ਟਾਈਮ ਦੇ ਦੂਜੇ ਮਿੰਟ ਵਿੱਚ, ਬਦਲਵੇਂ ਖਿਡਾਰੀ ਲੌਟਾਰੋ ਮਾਰਟੀਨੇਜ਼ ਨੇ ਮੇਸੀ ਦੇ ਇੱਕ ਸਟੀਕ ਕਰਾਸ ‘ਤੇ ਹੈੱਡਿੰਗ ਕਰਕੇ ਜਿੱਤ ਯਕੀਨੀ ਬਣਾਈ ।

ਅਰਜਨਟੀਨਾ ਦਾ ਇਹ ਸਤਵਾਂ ਵਿਸ਼ਵ ਕੱਪ ਫਾਈਨਲ ਹੋਵੇਗਾ

ਇਹ ਅਰਜਨਟੀਨਾ ਦਾ ਸੱਤਵਾਂ ਵਿਸ਼ਵ ਕੱਪ ਫਾਈਨਲ ਹੋਵੇਗਾ । ਟੀਮ ਇਸ ਤੋਂ ਪਹਿਲਾਂ 1930, 1978, 1986, 1990, 2014 ਅਤੇ 2022 ਵਿੱਚ ਫਾਈਨਲ ਖੇਡ ਚੁੱਕੀ ਹੈ। ਅਰਜਨਟੀਨਾ ਨੇ 1978, 1986 ਅਤੇ 2022 ਵਿੱਚ ਵਿਸ਼ਵ ਕੱਪ ਜਿੱਤਿਆ ਹੈ । ਹੁਣ, ਉਨ੍ਹਾਂ ਕੋਲ ਲਗਾਤਾਰ ਦੂਜੀ ਵਾਰ ਅਤੇ ਕੁੱਲ ਮਿਲਾ ਕੇ ਚੌਥੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ ।

ਅਮਰੀਕੀ ਵਿਅਕਤੀ ਨੇ ਭਾਰਤੀ ਵਿਅਕਤੀ ‘ਤੇ ਕੀਤਾ ਚਾਕੂਆਂ ਨਾਲ ਹਮਲਾ

0
America Attack

ਅਮਰੀਕਾ, 16 ਜੁਲਾਈ 2026 : ਅਮਰੀਕਾ (America) ਦੇ ਯੂਟਾ ਸੂਬੇ ’ਚ ਸਥਿਤ ਵੈਸਟ ਵੈਲੀ ਸਿਟੀ ਵਿਚ ਭਾਰਤੀ ਮੂਲ ਦੇ ਨੌਜੁਆਨ ਸੋਹੇਲ ’ਤੇ ਨਫ਼ਰਤੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਯੂਟਾ ਸੂਬੇ ਵਿਚ ਇਕ ਮਾਲ ਅੰਦਰ ਕੰਮ ਕਰਦੇੇ ਜਿਸ ਭਾਰਤੀ ਵਿਅਕਤੀ ਤੇ ਇਕ ਅਮਰੀਕੀ ਵਿਅਕਤੀ ਵਲੋਂ ਚਾਕੂਆਂ ਨਾਲ ਹਮਲਾ (Knife attack) ਕਰਕੇ ਗੰਭੀਰ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਜਖਮੀ ਭਾਰਤੀ ਵਿਅਕਤੀ ਦੀ ਪਛਾਣ ਸੋਹੇਲ (Sohail) ਦੇ ਤੌਰ ‘ਤੇ ਹੋਈ ਹੈ ।

ਕੀ ਹੈ ਪੂਰਾ ਮਾਮਲਾ

ਉਪਰੋਕਤ ਵਾਪਰੇ ਖੂਨੀ ਘਟਨਾਕ੍ਰਮ ਸਬੰਧੀ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ 48 ਸਾਲਾ ਪੀਟਰ ਮਾਈਕਲ ਲਾਰਸਨ ਵਿਅਕਤੀ ਨੇ ਸੋਹੇਲ ਦੇ ਕਿਓਸਕ ਕੋਲ ਆ ਕੇ ਉਸਦੇ ਪਿਛੋਕੜ ਬਾਰੇ ਪੁੱਛਿਆ । ਜਿਸ ‘ਤੇ ਨੂਨਜ ਨੇ ਦੱਸਿਆ ਕਿ ਉਹ ਕਿਥੋਂ ਹੈ ਤੇ ਬਸ ਇੰਨੇ ਵਿਚ ਹੀ ਪੀਟਰ ਦੇ ਸੋਹੇਲ ਤੋਂ ਉਸ ਬਾਰੇ ਪੁੱਛਣ ਤੇ ਕਿ ਉਹ ਭਾਰਤੀ ਹੈ ਤੇ ਮੁਸਲਮਾਨ ਹੈ ਸੁਣਦਿਆਂ ਹੀ ਪੀਟਰ (Peter) ਨੇ ਸੋਹੇਲ ਤੇ 15 ਵਾਰੀ ਚਾਕੂ ਨਾਲ ਹਮਲਾ ਕਰ ਦਿੱਤਾ । ਮੌਕੇ ’ਤੇ ਮੌਜੂਦ ਲੋਕਾਂ ਨੇ ਬਹਾਦਰੀ ਵਿਖਾਉਂਦੇ ਹੋਏ ਹਮਲਾਵਰ ਨੂੰ ਕਾਬੂ ਕਰ ਲਿਆ ।

ਕੀ ਸਾਹਮਣੇ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਅਮਰੀਕੀ ਪੁਲਸ (American police) ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਅਤੇ ਜੋ ਹਮਲਾਵਰ ਨੇ ਜਾਂਚਕਰਤਾਵਾਂ ਨੂੰ ਦਸਿਆ ਕਿ ਉਸ ਦਾ ‘ਮੁਸਲਮਾਨਾਂ ਨੂੰ ਮਾਰਨ ਦਾ ਇਰਾਦਾ’ ਸੀ । ਫਿਲਹਾਲ ਸੋਹੇਲ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਹੈ ।

ਪਟਿਆਲਾ ਵਿਚ ਮਿਲੀ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ

0
Suicide

ਪਟਿਆਲਾ, 15 ਜੁਲਾਈ 2026 : ਪਟਿਆਲਾ (Patiala) ਸ਼ਹਿਰ ਦੇ ਥਾਣਾ ਅਨਾਜ ਮੰਡੀ ਅਧੀਨ ਆਉਂਦੇ ਇਕ ਖੇਤਰ ਵਿਖੇ ਇਕ ਨੌਜਵਾਨ ਦੀ ਲਾਸ਼ (body young man) ਫਾਹੇ ਨਾਲ ਲਟਕਦੀ ਹੋਈ ਮਿਲਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਥਾਣਾ ਅਨਾਜ ਮੰਡੀ ਇਲਾਕੇ ਵਿਖੇ ਜੋ ਇਕ ਨੌਜਵਾਨ ਵਿਅਕਤੀ ਦੀ ਲਾਸ ਫਾਹੇ ਨਾਲ ਲਟਕਦੀ ਹੋਈ ਮਿਲੀ ਹੈ ਦੀ ਪਛਾਣ ਵਿਰਾਜ (Viraj) ਦੇ ਤੌਰ ‘ਤੇ ਹੋਈ ਹੈ । ਪੁਲਸ ਵਲੋਂ ਸੂਚਨਾ ਮਿਲਣ ਤੇ ਹੀ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ (Mortuary) ਵਿਖੇ ਰੱਖਵਾ ਦਿੱਤਾ ਗਿਆ ਸੀ ।

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਲਗਾਏ ਕਤਲ ਦੇ ਦੋਸ਼

ਵਿਰਾਜ ਦੇ ਪਰਿਵਾਰਕ ਮੈਂਬਰ ਜੋ ਕਿ ਅੱਜ ਬਿਹਾਰ ਤੋਂ ਪਟਿਆਲਾ ਪਹੁੰਚੇ ਹਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਵਿਰਾਜ ਦਾ ਕਤਲ (Murder) ਕੀਤਾ ਗਿਆ ਹੈ । ਇਸ ਦੇ ਚਲਦਿਆਂ ਮ੍ਰਿਤਕ ਦੀ ਪਤਨੀ ਬਬੀਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੇ ਪਤੀ ਨੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਘਰ ਵਿਚ ਮੋਟੀ ਰਕਮ ਰੱਖੀ ਹੋਈ ਸੀ । ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਿਸੇ ਨੇ ਉਨ੍ਹਾਂ ਪੈਸਿਆਂ ਦੀ ਖਾਤਰ ਹੀ ਵਿਰਾਜ ਦਾ ਕਤਲ ਕੀਤਾ ਹੈ ਅਤੇ ਮਾਮਲੇ ਨੂੰ ਖੁਦਕੁਸ਼ੀ (Suicide) ਦਾ ਰੂਪ ਦੇਣ ਦੀ ਕੋਸਿ਼ਸ਼ ਕੀਤੀ ਹੈ ।

ਕੀ ਦੱਸਿਆ ਥਾਣਾ ਅਨਾਜ ਮੰਡੀ ਇੰਚਾਰਜ ਨੇ

ਇਸ ਮਾਮਲੇ ਸਬੰਧੀ ਥਾਣਾ ਅਨਾਜ ਮੰਡੀ ਦੇ ਇੰਚਾਰਜ ਪ੍ਰਿੰਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਪੋਸਟਮਾਰਟਮ (Postmortem) ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ।

ਬਿਲਡਿੰਗ ਵਿਚ ਅੱਗ ਲੱਗਣ ਕਾਰਨ ਪੰਜਾਬੀ ਜੋੜੇ ਦੀ ਹੋਈ ਮੌਤ

0
Canada burn

ਕੈਨੇਡਾ, 15 ਜੁਲਾਈ 2026 : ਕੈਨੇਡਾ (Canada) ਵਿਖੇ ਇਕ ਤਿੰਨ ਮੰਜਿ਼ਲਾ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ਵਿਚ ਅੱਗ ਲੱਗਣ (Fire) ਕਾਰਨ ਪੰਜਾਬੀ ਬਜ਼ੁਰਗ ਜੋੜੇ ਦੀ ਮੌਤ (Death) ਹੋਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਬਜੁਰਗ ਜੋੜਾ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਐਡਮਿੰਟਲ ਵਿਖੇ ਜੋ ਇਕ ਤਿੰਨ ਮੰਜਿਲਾ ਰਿਹਾਇਸ਼਼ੀ ਤੇ ਕਮਰਸ਼ੀਅਲ ਬਿਲਡਿੰਗ (Residential and commercial building) ਵਿਚ ਅੱਗ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਪੰਜਾਬ ਦੇ ਜਿਲਾ ਲੁਧਿਆਣਾ ਦੇ ਪਿੰਡ ਆਲੀਵਾਲ ਦਾ ਰਹਿਣ ਵਾਲਾ ਇਕ ਪੰਜਾਬੀ ਬਜ਼ੁਰਗ ਜੋੜਾ ਵੀ ਮੌਤ ਦੇ ਘਾਟ ਉਤਰ ਚੁੱਕਿਆ ਹੈ ਦੀ ਪਛਾਣ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਰਿੰਦਰ ਕੌਰ ਦੇ ਤੌਰ ‘ਤੇ ਹੋਈ ਹੈ ।

ਚੇਅਰਮੈਨ ਜੁਨੇਜਾ ਨੇ ਪੀ. ਆਰ. ਟੀ. ਸੀ. ਵਿੱਚ ਲਗਾਈ ਲੋਕ ਅਦਾਲਤ

0
Lok Adalat

ਪਟਿਆਲਾ, 15 ਜੁਲਾਈ 2026 : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) ਦੇ ਚੇਅਮੈਨ ਹਰਪਾਲ ਜੁਨੇਜਾ ਵਲੋਂ ਦਫ਼ਤਰ ਵਿਖੇ ਇਕ ਲੋਕ ਅਦਾਲਤ (Lok Adalat) ਦਾ ਆਯੋਜਨ ਕੀਤਾ ਗਿਆ ਹੈ ।

ਕੀ ਉਦੇਸ਼ ਸੀ ਲੋਕ ਅਦਾਲਤ ਦਾ ਆਯੋਜਨ ਕਰਨ ਦਾ

ਪਟਿਆਲਾ-ਨਾਭਾ ਰੋਡ ਤੇ ਸਥਿਤ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ (Chairman Advocate Harpal Juneja) ਵਲੋਂ ਜੋ ਇਕ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਅੱਜ ਕੀਤਾ ਗਿਆ ਹੈ ਦਾ ਉਦੇਸ਼ ਉਨ੍ਹਾਂ ਕਰਮਚਾਰੀਆਂ ਨੂੰ ਨਿਰਪੱਖ ਢੰਗ ਨਾਲ ਇਨਸਾਫ਼ ਪ੍ਰਦਾਨ ਕਰਨਾ ਸੀ, ਜੋ ਬੀਤੇ ਸਮੇਂ ਦੌਰਾਨ ਗ਼ੈਰ-ਹਾਜ਼ਰੀ ਜਾਂ ਮਾਮੂਲੀ ਵਿੱਤੀ ਬੇਨਿਯਮੀਆਂ ਕਾਰਨ ਆਪਣੀ ਨੌਕਰੀ ਤੋਂ ਵਾਂਝੇ ਹੋ ਗਏ ਸਨ । ਦੱਸਣਯੋਗ ਹੈ ਕਿ ਇਹ ਲੋਕ ਅਦਾਲਤ ਜੁਨੇਜਾ ਦੀ ਦੂਰਅੰਦੇਸ਼, ਮਨੁੱਖਤਾ-ਪੱਖੀ ਅਤੇ ਕਰਮਚਾਰੀ ਹਿੱਤਾਂ ਨੂੰ ਸਮਰਪਿਤ ਸੋਚ ਦੇ ਸਦਕਾ ਹੀ ਲਗਾਈ ਗਈ ਹੈ ।

ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਹੈ ਬੁਨਿਆਦ : ਜੁਨੇਜਾ

ਲੋਕ ਅਦਾਲਤ ਦੌਰਾਨ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਮਨਿੰਦਰਪਾਲ ਸਿੱਧੂ ਨੇ ਹਰੇਕ ਕੇਸ ਦੀ ਵੱਖ-ਵੱਖ ਤੌਰ ‘ਤੇ ਗੰਭੀਰਤਾ ਨਾਲ ਸੁਣਵਾਈ ਕੀਤੀ । ਸਬੰਧਤ ਕਰਮਚਾਰੀਆਂ ਦੇ ਸਮੁੱਚੇ ਸੇਵਾ ਰਿਕਾਰਡ, ਇਮਾਨਦਾਰੀ, ਪਿਛਲੀ ਕਾਰਗੁਜ਼ਾਰੀ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਫ਼ੈਸਲੇ ਲਏ ਗਏ ।

ਇਸ ਪ੍ਰਕਿਰਿਆ ਉਪਰੰਤ ਯੋਗ ਪਾਏ ਗਏ ਡਰਾਈਵਰਾਂ, ਕੰਡਕਟਰਾਂ ਨੂੰ ਮੁੜ ਸੇਵਾ ਵਿੱਚ ਬਹਾਲ ਕੀਤਾ ਗਿਆ । ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ “ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਬੁਨਿਆਦ ਹੈ, ਪਰ ਜਿੱਥੇ ਸੁਧਾਰ ਦੀ ਗੁੰਜਾਇਸ਼ ਹੋਵੇ, ਉੱਥੇ ਇੱਕ ਮੌਕਾ ਦੇਣਾ ਵੀ ਇਨਸਾਫ਼ ਦਾ ਅਹਿਮ ਹਿੱਸਾ ਹੈ । ਪੀ. ਆਰ. ਟੀ. ਸੀ. ਆਪਣੇ ਕਰਮਚਾਰੀਆਂ ਨੂੰ ਕੇਵਲ ਮੁਲਾਜ਼ਮ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੀ ਹੈ ।

ਪਹਿਲ ਦਾ ਉਦੇਸ਼ ਕਰਮਚਾਰੀਆਂ ਵਿਚ ਅਦਾਰੇ ਪ੍ਰਤੀ ਸਮਰਪਣ ਦੀ ਭਾਵਨਾ ਮਜ਼ਬੂਤ ਕਰਨਾ ਹੈ

ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਕਰਮਚਾਰੀਆਂ ਵਿੱਚ ਭਰੋਸਾ, ਜਿ਼ੰਮੇਵਾਰੀ ਅਤੇ ਪੀ. ਆਰ. ਟੀ. ਸੀ. ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ ਤਾਂ ਜੋ ਹਰ ਕਰਮਚਾਰੀ ਨਵੀਂ ਊਰਜਾ ਅਤੇ ਵਚਨਬੱਧਤਾ ਨਾਲ ਪੀ. ਆਰ. ਟੀ. ਸੀ. ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ । ਪੀ. ਆਰ. ਟੀ. ਸੀ. ਪਰਿਵਾਰ ਵਿੱਚ ਮੁੜ ਸ਼ਾਮਲ ਹੋਏ ਸਮੂਹ ਡਰਾਈਵਰਾਂ, ਕੰਡਕਟਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ । ਇਹ ਉਪਰਾਲਾ ਪੀ. ਆਰ. ਟੀ. ਸੀ. ਵਿੱਚ ਨਿਆਂ, ਪਾਰਦਰਸ਼ਤਾ, ਮਨੁੱਖੀ ਸੰਵੇਦਨਸ਼ੀਲਤਾ ਅਤੇ ਕਰਮਚਾਰੀ ਭਲਾਈ ਪ੍ਰਤੀ ਪ੍ਰਬੰਧਨ ਦੀ ਵਚਨਬੱਧਤਾ ਦਾ ਇੱਕ ਹੋਰ ਮਜ਼ਬੂਤ ਪ੍ਰਮਾਣ ਹੈ ।