Home Blog Page 42

ਦ੍ਰੋਣਾਚਾਰਿਆ ਐਵਾਰਡੀ ਕੋਚ `ਤੇ ਲੱਗੇ ਖਿਡਾਰਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

0
sexually harassing

ਮੁੰਬਈ, 25 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇਦ ਦਰੌਣਾਚਾਰਿਆ ਐਵਾਰਡੀ ਕੋਚ ‘ਤੇ ਖਿਡਾਰਨ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਲੱਗੇ ਹਨ ।

ਕੌਣ ਹੈ ਇਹ ਕੋਚ

ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਵਿਖੇ ਦਰੌਣਾਚਾਰਿਆ ਐਵਾਰਡ ਪ੍ਰਾਪਤ ਜਿਸ ਕੋਚ ‘ਤੇ ਖਿਡਾਰਨ ਦਾ ਜਿਨਸੀ ਸ਼ਸ਼ੋਣ ਕਰਨ ਦੇ ਦੋਸ਼ ਲੱਗੇ ਹਨ ਦੀ ਪਛਾਣ 45 ਸਾਲਾ ਗਣੇਸ਼ ਪ੍ਰਭਾਕਰ ਦੇਵਰੁਖਕਰ (Ganesh Prabhakar Devrukhkar) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਉਕਤ ਕੋਚ ਖਿ਼ਲਾਫ਼ ਪੋਕਸੋ ਕਾਨੂੰਨ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਪੁਲਸ ਮੁਤਾਬਕ ਵਿਦਿਆਰਥਣ ਮੁੰਬਈ ਦੇ ਇਕ ਕਾਲਜ ‘ਚ ਪੜ੍ਹਦੀ ਹੈ ਅਤੇ ਕਈ ਸਾਲਾਂ ਤੋਂ ਮੁਲਜ਼ਮ ਕੋਚ ਤੋਂ ਜਿਮਨਾਸਟਿਕ ਦੀ ਟ੍ਰੇਨਿੰਗ ਲੈ ਰਹੀ ਸੀ । ਸਿਕਾਇਤ ਅਨੁਸਾਰ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ।

ਕੀ ਦੱਸਿਆ ਫੈਡਰੇਸ਼ਨ ਆਫ ਇੰਡੀਆ ਦੇ ਇਕ ਅਧਿਕਾਰੀ ਨੇ

ਮਲਖੰਭ ਫੈੱਡਰੇਸ਼ਨ ਆਫ਼ ਇੰਡੀਆ (Malkhambha Federation of India) ਦੇ ਇਕ ਅਧਿਕਾਰੀ ਨੇ ਨਾਮ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਮੁੰਬਈ ਦੇ ਮਲਖੰਭ ਫੈੱਡਰੇਸ਼ਨ ਤੋਂ ਘਟਨਾ ਨੂੰ ਲੈ ਕੇ ਜਾਣਕਾਰੀ ਮੰਗੀ ਗਈ ਹੈ । ਮੁਲਜ਼ਮ ਕੋਚ ਫਿਲਹਾਲ ਫਰਾਰ ਹੈ । ਮੁੰਬਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਸਿ਼ਕਾਇਤ ਅਨੁਸਾਰ, ਕੋਚ ਨੇ ਪੀੜਤਾ ਨੂੰ ਜਿਮਨੇਜ਼ੀਅਮ ਬੁਲਾਇਆ ਸੀ ਜਿੱਥੇ ਉਹ ਇਕੱਲਾ ਸੀ ।

ਪੀੜ੍ਹਤਾ ਖਿਡਾਰਨ ਨੇ ਕੀ ਦੋਸ਼ ਲਗਾਇਆ

ਕੋਚ ਨੇ ਪੀੜਤਾ ਨੂੰ ਚੱਪਲ ਅੰਦਰ ਲਿਆਉਣ ਅਤੇ ਦਰਵਾਜ਼ਾ ਅੰਦਰੋਂ ਬੰਦ ਕਰਨ ਲਈ ਕਿਹਾ । ਇਸ ਤੋਂ ਬਾਅਦ ਦੋਹਾਂ ਵਿਚਾਲੇ ਕਾਲਜ ਅਤੇ ਪੜ੍ਹਾਈ ਨੂੰ ਲੈ ਕੇ ਗੱਲਬਾਤ ਹੋਈ । ਪੀੜਤਾ ਨੇ ਦੋਸ਼ ਲਾਇਆ ਕਿ ਗੱਲਬਾਤ ਦੌਰਾਨ ਕੋਚ ਨੇ ਉਸ ਦਾ ਹੱਥ ਫੜਿਆ ਅਤੇ ਉਸ ਨੂੰ ਖਿੱਚ ਕੇ ਆਪਣੀ ਗੋਦ ‘ਚ ਬਿਠਾ ਲਿਆ । ਜਦੋਂ ਉਸ ਨੇ ਉੱਠਣ ਦੀ ਕੋਸਿ਼ਸ਼ ਕੀਤੀ ਤਾਂ ਕੋਚ ਨੇ ਪਿੱਛੋਂ ਉਸ ਦੀ ਕਮਰ ਫੜ ਲਈ ਅਤੇ ਉਸ ਨਾਲ ਛੇੜਛਾੜ ਕੀਤੀ ।

ਟ੍ਰੇਨ ਦੇ ਫਸਟ ਏ. ਸੀ. `ਚ ਚੂਹੇ ਨੇ ਯਾਤਰੀ ਦੀ ਨੱਕ ਵੱਢੀ

0
Indore Express

ਇੰਦੌਰ, 25 ਅਗਸਤ 2026 : ਊਨਾ-ਇੰਦੌਰ ਐਕਸਪ੍ਰੈੱਸ (Una-Indore Express) ਦੇ ਫਸਟ ਏ. ਸੀ. ਕੋਚ ਵਿਚ ਸਫ਼ਰ ਕਰ ਰਹੇ ਇਕ 78 ਸਾਲਾ ਬਜ਼ੁਰਗ ਯਾਤਰੀ ਦੀ ਨੱਕ ਨੂੰ ਚੂਹੇ ਵਲੋਂ ਵੱਢ ਲੈਣ (nose bitten by a rat) ਦਾ ਘਟਨਾਕ੍ਰਮ ਵਾਪਰਿਆ ਹੈ ।

ਕਦੋਂ ਵਾਪਰੀ ਇਹ ਘਟਨਾ

ਮਿਲੀ ਜਾਣਕਾਰੀ ਅਨੁਸਾਰ ਊਨਾ-ਇੰਦੌਰ ਐਕਸਪ੍ਰੈੱਸ ਦੇ ਫਸਟ ਏ. ਸੀ. ਕੋਚ (First A. C. Coach) ਵਿਚ ਸਫ਼ਰ ਕਰ ਰਹੇ ਇਕ 78 ਸਾਲਾ ਬਜ਼ੁਰਗ ਯਾਤਰੀ ਦੀ ਨੱਕ ਨੂੰ ਚੂਹੇ ਵਲੋਂ ਵੱਢ ਲਏ ਜਾਣ ਦਾ ਸਮਾਚਾਰ ਹੈ ਵਾਲੀ ਇਹ ਘਟਨਾ ਐਤਵਾਰ ਰਾਤ ਨੂੰ ਸੌਂਦੇ ਸਮੇਂ ਵਾਪਰੀ । ਚੂਹੇ ਦੇ ਵੱਢਣ ਨਾਲ ਕੋਚ ਵਿਚ ਭੜਥੂ ਪੈ ਗਿਆ । ਇੰਦੌਰ ਪਹੁੰਚਣ ਤੋਂ ਬਾਅਦ ਪਰਿਵਾਰ ਵਾਲੇ ਬਜ਼ੁਰਗ ਨੂੰ ਕੋਕਿਲਾਬੇਨ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਐਂਟੀ-ਰੇਬੀਜ਼ (Anti-rabies) ਦਾ ਪਹਿਲਾ ਇੰਜੈਕਸ਼ਨ ਲਗਾਇਆ ।

ਕੀ ਗੱਲ ਸਾਹਮਣੇ ਆਈ ਪਰਿਵਾਰਕ ਮੈਂਬਰਾਂ ਅਨੁਸਾਰ

ਪਰਿਵਾਰਕ ਮੈਂਬਰਾਂ ਅਨੁਸਾਰ ਟ੍ਰੇਨ ਵਿਚ ਸਫ਼ਰ ਸ਼ੁਰੂ ਕਰਨ ਦੇ ਕੁਝ ਸਮੇਂ ਬਾਅਦ ਹੀ ਕੋਚ ਵਿਚ ਚੂਹਾ ਦਿਖਾਈ ਦੇਣ ਲੱਗ ਪਿਆ ਸੀ । ਪਰਿਵਾਰ ਨੇ ਰੇਲਵੇ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਕੋਚ ਵਿਚ ਗੰਦਗੀ ਦੀ ਸਿਕਾਇਤ ਵੀ ਕੀਤੀ । ਕਰਮਚਾਰੀਆਂ ਨੇ ਸਫ਼ਾਈ ਤਾਂ ਕਰ ਦਿੱਤੀ ਪਰ ਚੂਹੇ ਨੂੰ ਫੜਨ ਲਈ ਪੈਸਟ ਕੰਟਰੋਲ ਦੀ ਕਾਰਵਾਈ ਨਹੀਂ ਕੀਤੀ ।

ਸੂਏ ਵਿਚ ਕਾਰ ਡਿੱਗਣ ਕਾਰਨ ਜਖਮੀ ਹੋਏ ਨੌਜਵਾਨ ਨੇ ਤੋੜਿਆ ਦਮ

0
Death

ਜ਼ੀਰਕਪੁਰ, 25 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਪਿੰਡ ਰਾਮਪੁਰ ਤੋਂ ਛੱਤਬੀੜ ਵਾਲੇ ਰਸਤੇ ‘ਤੇ ਪਾਣੀ ਨਾਲ ਭਰੇ ਸੂਏ ਵਿਚ ਕਾਰ ਡਿੱਗੀ ਹੈ ।

ਕਾਰ ਸਵਾਰ ਤਿੰਨਾਂ ਵਿਅਕਤੀਆਂ ਨੂੰ ਪਹੁੰਚਾਇਆ ਹਸਪਤਾਲ

ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਤੋਂ ਛੱਤਬੀੜ ਵੱਲ ਜਾਣ ਵਾਲੇ ਰਸਤੇ ‘ਤੇ ਬੀਤੀ ਰਾਤ ਜੋ ਇੱਕ ਤੇਜ਼ ਰਫ਼ਤਾਰ (Fast pace) ਇਨੋਵਾ ਕਾਰ ਬੇਕਾਬੂ ਹੋ ਕੇ ਪਾਣੀ ਨਾਲ ਭਰੇ ਸੂਏ ਵਿੱਚ ਜਾ ਡਿੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੇ ਹਾਦਸੇ ਤੋਂ ਬਾਅਦ ਕਾਰ ਵਿੱਚ ਸਵਾਰ ਤਿੰਨ ਲੋਕ ਪਾਣੀ ਵਿੱਚ ਫਸ ਗਏ । ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (Road Safety Force) ਦੀਆਂ ਦੋ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਤ ਦੇ ਹਨੇਰੇ ਤੇ ਤੇਜ਼ ਪਾਣੀ ਦੇ ਵਿਚਕਾਰ ਰੈਸਕਿਊ ਆਪ੍ਰੇਸ਼ਨ ਚਲਾ ਕੇ ਤਿੰਨਾਂ ਨੂੰ ਬਾਹਰ ਕੱਢਿਆ । ਦੱਸਣਯੋਗ ਹੈ ਕਿ ਜਖਮੀ ਹਾਲਤ ਵਿਚ ਹਸਪਤਾਲ ਭੇਜੇ ਗਏ ਦੋ ਵਿਅਕਤੀਆਂ ਵਿਚੋਂ ਇਕ ਵਿਅਕਤੀ ਨੇ ਇਲਾਜ ਦੌਰਾਨ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ ।

ਕੌਣ ਹੈ ਇਹ ਨੌਜਵਾਨ

ਪ੍ਰਾਪਤ ਸੂਚਨਾ ਮੁਤਾਬਕ ਹਾਦਸੇ ਵਿੱਚ ਜ਼ਖ਼ਮੀ ਹੋਏ ਜਿਸ ਨੌਜਵਾਨ ਨੇ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਮ ਤੋੜ (Death) ਦਿੱਤਾ ਹੈ ਵਾਲੇ ਨੌਜਵਾਨ ਦੀ ਪਛਾਣ ਤੇਜ ਪ੍ਰਕਾਸ਼ ਵਜੋਂ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਨੌਜਵਾਨਾਂ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੀ ਸ਼ੰਕਾ ਹੈ । ਹਾਦਸੇ ਤੋਂ ਬਾਅਦ ਇੱਕ ਨੌਜਵਾਨ ਕਿਸੇ ਤਰ੍ਹਾਂ ਕਾਰ ਤੋਂ ਬਾਹਰ ਨਿਕਲ ਕੇ ਹਾਈਵੇਅ ‘ਤੇ ਸਥਿਤ ਢਾਬੇ ‘ਤੇ ਪਹੁੰਚਿਆ ਅਤੇ ਉੱਥੋਂ ਮਦਦ ਮੰਗੀ । ਢਾਬੇ ਦੀ ਸੂਚਨਾ ‘ਤੇ ਸੜਕ ਸੁਰੱਖਿਆ ਫੋਰਸ ਦੀਆਂ ਦੋਵੇਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਜਵਾਨਾਂ ਨੇ ਬਿਨਾਂ ਸਮਾਂ ਗੁਆਏ ਪਾਣੀ ਵਿੱਚ ਉੱਤਰ ਕੇ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ।

ਕਿਸ ਕਿਸ ਨੂੰ ਕੀਤਾ ਗਿਆ ਸੀ ਰੈਸਕਿਊ

ਸੜਕ ਸੁਰੱਖਿਆ ਫੋਰਸ ਵਲੋਂ ਸੂਏ ਵਿਚ ਡਿੱਗਣ ਤੇ ਜਿਨ੍ਹਾਂ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਸੀ ਦੀ ਪਛਾਣ ਕਰਮਵੀਰ ਸਿੰਘ ਨਿਵਾਸੀ ਔਰਾ ਗਜ਼ੇਨੀਆ, ਜ਼ੀਰਕਪੁਰ, ਰੋਬਿਨ ਨਿਵਾਸੀ ਐਰੋਸਿਟੀ ਅਤੇ ਤੇਜ ਪ੍ਰਕਾਸ਼ ਸਿੰਘ ਨਿਵਾਸੀ ਫਾਲਕਨ ਵਿਊ, ਸੈਕਟਰ-66 ਅਲਫ਼ਾ, ਮੋਹਾਲੀ ਵਜੋਂ ਹੋਈ ਹੈ । ਕਰਮਵੀਰ ਸਿੰਘ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ, ਜਦਕਿ ਰੋਬਿਨ ਅਤੇ ਤੇਜ ਪ੍ਰਕਾਸ਼ ਸਿੰਘ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ (Hospital) ਭੇਜਿਆ ਗਿਆ ।

ਮੁੱਖ ਮੰਤਰੀ ਨੇ ਕੀਤਾ ਨੌਜਵਾਨਾਂ ਲਈ ਆਧੁਨਿਕ `ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ

0
Chief Minister

ਚੰਡੀਗੜ੍ਹ, 25 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਬੀਤੇ ਦਿਨੀਂ ਪੰਜਾਬ ਦੇ ਨੌਜਵਾਨਾਂ ਲਈ ਪੇਂਡੂ ਖੇਡ ਮੈਦਾਨਾਂ (Rural playgrounds) ਦਾ ਉਦਘਾਟਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਪੇਂਡੂ ਖੇਡ ਮੈਦਾਨਾਂ ਦਾ ਕੀਤਾ ਗਿਆ ਹੈ ਉਦਘਾਟਨ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਿਲਾ ਪਟਿਆਲਾ ਦੇ ਪਿੰਡ ਦੇਧਨਾ ਤੋਂ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਗਿਆ ਹੈ ਦੇ ਚਲਦਿਆਂ ਪੰਜਾਬ ਦੇ ਨੌਜਵਾਨਾਂ ਨੂੰ 509 ਤੋਂ ਵਧ ਖੇਡ ਮੈਦਾਨ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਸਥਾਪਤ ਕੀਤੇ ਗਏ ਹਨ । ਦੱਸਣਯੋਗ ਹੈ ਕਿ ਜ਼ਮੀਨੀ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ‘ਚ ਵੱਡਾ ਕਦਮ ਚੁੱਕਿਆ ਗਿਆ ਹੈ ।

ਪਿੰਡਾਂ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਉਪਲਬੱਧ ਹੋਣਗੀਆਂ

ਪੰਜਾਬ ਸਰਕਾਰ (Punjab Government) ਵਲੋਂ ਜੋ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ 509 ਤੋਂ ਵਧ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਗਿਆ ਹੈ ਦੇ ਨਾਲ ਹੀ ਹੁਣ ਤੱਕ ਨੌਜਵਾਨਾਂ ਨੂੰ ਸਮਰਪਿਤ ਕੀਤੇ ਗਏ ਖੇਡ ਮੈਦਾਨਾਂ ਦੀ ਕੁੱਲ ਗਿਣਤੀ 734 ਹੋ ਗਈ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਹਿਲ ਪਿੰਡਾਂ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਉਪਲਬਧ ਕਰਵਾਏਗੀ ਤੇ ਨਾਲ ਹੀ ‘ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਣ`ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਦਿਆਂ ਨਸ਼ਿਆਂ ਖ਼ਿਲਾਫ਼ ਸਰਕਾਰ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੇਗੀ ।

ਪਿੰਡਾਂ ਵਿਚ 6 ਹਜ਼ਾਰ ਜਿੰਮ ਬਣਾਉਣ ਦਾ ਕੰਮ ਵੀ ਹੈ ਜੰਗੀ ਪੱਧਰ ‘ਤੇ ਜਾਰੀ

ਮਾਨ ਨੇ ਕਿਹਾ ਕਿ ਸਰਕਾਰ ਇਸ ਸਾਲ ਪੂਰੇ ਪੰਜਾਬ ਵਿਚ 1,744 ਕਰੋੜ ਰੁਪਏ ਦੇ ਖੇਡ ਬਜਟ ਨਾਲ 3,100 ਪੇਂਡੂ ਖੇਡ ਮੈਦਾਨ ਵਿਕਸਤ ਕਰ ਰਹੀ ਹੈ । ਉਕਤ ਰਕਮ ‘ਚੋਂ ਇਨ੍ਹਾਂ ਮੈਦਾਨਾਂ ਲਈ 1,500 ਕਰੋੜ ਰੁਪਏ ਰੱਖੇ ਗਏ ਹਨ । ਇਸ ਦੇ ਨਾਲ ਹੀ ਖਿਡਾਰੀਆਂ ਨੂੰ ਸਿਖਲਾਈ ਤੇ ਤਿਆਰੀ ਲਈ ਵਿੱਤੀ ਮਦਦ ਪ੍ਰਦਾਨ ਕਰਨ ਤੋਂ ਇਲਾਵਾ ਪਿੰਡਾਂ ਵਿਚ 6,000 ਜਿੰਮ ਬਣਾਉਣ ਦਾ ਕੰਮ ਵੀ ਜੰਗੀ ਪੱਧਰ `ਤੇ ਜਾਰੀ ਹੈ ।

ਕੰਨੌਜ `ਚ ਹਾਦਸਾਗ੍ਰਸਤ ਕਾਰ `ਚੋਂ 15.39 ਕਰੋੜ ਦਾ ਸੋਨਾ ਬਰਾਮਦ

0
Kannauj Gold

ਕੰਨੌਜ, 25 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਕਨੋਜ ਵਿਖੇ ਇਕ ਹਾਦਸਾਗ੍ਰਸਤ ਕਾਰ ਵਿਚੋਂ ਤਲਾਸ਼ੀ ਲੈਣੀ ‘ਤੇ 15. 39 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ (Gold recovered) ਹੋਇਆ ਹੈ ।

ਕਿੰਨਾ ਸੋਨਾ ਕੀਤਾ ਗਿਆ ਹੈ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਉੱਤਰ ਦੇਸ਼ ਦੇ ਕੰਨੌਜ ਜਿ਼ਲੇ (Kannauj District) ‘ਚ ਤਾਲਗ੍ਰਾਮ ਖੇਤਰ ਦੇ ਮਾਗਰਾ-ਲਖਨਊ ਐਕਸਪ੍ਰੈੱਸ-ਵੇਅ ‘ਤੇ ਪੁਲਸ ਵਲੋਂ ਜੋ ਹਾਦਸਾਗ੍ਰਸਤ ਕਾਰ ਦੀ ਤਲਾਸ਼ੀ ਦੌਰਾਨ 15. 39 ਕਰੋੜ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਗਿਆ ਹੈ ਉਹ 0.026 ਕਿਲੋਗ੍ਰਾਮ ਅਤੇ 24 ਕੈਰਟ ਸੋਨਾ ਹੈ ।

ਕੀ ਦੱਸਿਆ ਐਸ. ਪੀ. ਨੇ

ਪੁਲਸ ਸੁਪਰਡੈਂਟ (Police Superintendent) ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਕਰਾਵਾ ਥਾਣਾ ਇੰਚਾਰਜ ਦੀ ਸਰਕਾਰੀ ਗੱਡੀ ਨੂੰ ਐਕਸਪ੍ਰੈੱਸ-ਵੇਅ ‘ਤੇ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ । ਮੌਕੇ ‘ਤੇ ਪਹੁੰਚੀ ਪੁਲਸ ਨੇ ਲੱਗਭਗ 100 ਮੀਟਰ ਅੱਗੇ ਹਾਦਸਾਗ੍ਰਸਤ ਕਾਰ ਨੂੰ ਫੜਿਆ, ਜਿਸ ‘ਚ ਮਹਾਰਾਜਗੰਜ ਵਾਸੀ ਸੰਦੀਪ ਜਾਇਸਵਾਲ ਅਤੇ ਨੇਪਾਲ ਵਾਸੀ ਸਰੋਜ ਪੰਤ ਸਵਾਰ ਸਨ । ਤਲਾਸ਼ੀ ਦੌਰਾਨ ਬੈਗ ‘ਚੋਂ ਸੋਨੇ ਦੀਆਂ 10 ਇੱਟਾਂ ਮਿਲੀਆਂ । ਦੋਵੇਂ ਸੋਨੇ ਨਾਲ ਸਬੰਧਤ ਜਾਇਜ਼ ਦਸਤਾਵੇਜ਼ ਨਹੀਂ ਦਿਖਾ ਸਕੇ ।

ਬਰਾਮਦ ਕੀਤਾ ਗਿਆ ਸੋਨਾ ਕਸਟਮ ਵਿਭਾਗ ਨੂੰ ਦੇ ਦਿੱਤਾ ਗਿਆ

ਐੱਸ. ਬੀ. ਆਈ. ਦੇ ਅਧਿਕਾਰਤ ਸੋਨਾ ਮੁਲਾਂਕਣਕਰਤਾ ਨੇ ਸੋਨੇ ਨੂੰ 24 ਕੈਰਟ ਦੱਸਿਆ । ਜੀ. ਐੱਸ. ਟੀ. ਟੀਮ ਨੇ ਪਹਿਲੀ ਨਜ਼ਰੇ ਅੰਤਰਰਾਸ਼ਟਰੀ ਸੋਨਾ ਸਮੱਗਲਿੰਗ ਦਾ ਖਦਸ਼ਾ ਪ੍ਰਗਟਾਇਆ ਹੈ । ਬਰਾਮਦ ਸੋਨਾ ਅਗਲੇਰੀ ਜਾਂਚ ਲਈ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ।

ਪਤੀ ਨੂੰ ਜਹਿਰੀਲੀ ਚੀਜ਼ ਦੇ ਕੇ ਮਾਰਨ ਦੇ ਮਾਮਲੇ ਵਿਚ ਪਤਨੀ ਗ੍ਰਿਫ਼ਤਾਰ

0
Death

ਫਗਵਾੜਾ, 25 ਅਗਸਤ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਦੇ ਪਿੰਡ ਰਾਣੀਪੁਰ ਵਿਖੇ ਇਕ ਪਤਨੀ ਵਲੋਂ ਆਪਣੇ ਪਤੀ ਨੂੰ ਜਹਿਰੀਲੀ ਚੀਜ ਦੇ ਕੇ ਮਾਰਨ ‘ਤੇ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹੈ ਇਹ ਮ੍ਰਿਤਕ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਪਿੰਡ ਰਾਣੀਪੁਰ ਦੇ ਮੁਹੱਲਾ ਕਲੇਰਾ ਵਿਖੇ ਜੋ ਇਕ ਪਤਨੀ ਵਲੋਂ ਆਪਣੇ ਹੀ ਪਤੀ ਨੂੰ ਜਹਿਰੀਲੀ ਵਸਤੂ (Poisonous substance) ਦੇ ਕੇ ਜਾਨੋਂ ਮਾਰ ਦਿੱਤਾ ਗਿਆ ਹੈ ਵਾਲੇ ਮਾਮਲੇ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਪਛਾਣ ਪਿੰਦਰਪਾਲ ਸਿੰਘ ਦੇ ਤੌਰ ‘ਤੇ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਿੰਦਰਪਾਲ ਪੁੱਤਰ ਧੰਨਾ ਰਾਮ ਵਾਸੀ ਰਾਣੀਪੁਰ ਮਹੱਲਾ ਕਲੇਰਾਂ ਦੇ ਭਾਣਜੇ ਰਿੰਕੂ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਹਨਾਂ ਨੂੰ ਉਸ ਦੀ ਵੱਡੀ ਮਾਮੀ ਨੇ ਫੋਨ ’ਤੇ ਜਾਣਕਾਰੀ ਦਿੱਤੀ ਸੀ ।

ਪੁਲਸ ਨੇ ਮਹਿਲਾ ਵਿਰੁੱਧ ਕਰ ਲਿਆ ਹੈ ਕੇੇਸ ਦਰਜ

ਉਹਨਾਂ ਆਪਣੀ ਮਾਮੀ ਉੱਪਰ ਦੋਸ਼ ਲਗਾਇਆ ਕਿ ਉਸ ਦੀ ਮਾਮੀ ਨੇ ਹੀ ਨਜਾਇਜ਼ ਸੰਬੰਧਾਂ ਦੇ ਚਲਦਿਆਂ ਆਪਣੇ ਹੀ ਪਤੀ ਨੂੰ ਚਾਹ ਵਿੱਚ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਪਿੰਦਰਪਾਲ ਦੇ ਭਰਾ ਹਰਬੰਸ ਲਾਲ ਦੇ ਬਿਆਨਾਂ ਦੇ ਅਧਾਰ ’ਤੇ ਨੀਲਮ ਰਾਣੀ ਖਿਲਾਫ ਐਫ. ਆਈ. ਆਰ. ਨੰਬਰ 81 ਤਹਿਤ ਮਾਮਲਾ ਦਰਜ (Case registered) ਕਰ ਕੇ ਪਤਨੀ ਨੀਲਮ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ ।

ਘਰ ਦੇ ਪਿੱਛੇ ਲੱਗੇ ਦਰੱਖਤ ‘ਤੇ ਫਾਹਾ ਲਗਾ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
Suicide

ਜਲੰਧਰ, 25 ਅਗਸਤ 2026 : ਪੰਜਾਬ ਦੇ ਜਿਲਾ ਜਲੰਧਰ (Jalandhar District) (ਦਿਹਾਤੀ) ਦੇ ਪਿੰਡ ਜੰਡੂ ਸਿੰਘਾ ਵਿਖੇ ਇਕ ਨੌਜਵਾਨ ਵਲੋਂ ਘਰ ਦੇ ਪਿੱਛੇ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪਿੰਡ ਜੰਡੂ ਸਿੰਘਾ (Village Jandu Singha) ਵਿਖੇ ਜਿਸ ਨੌਜਵਾਨ ਵਲੋਂ ਘਰ ਦੇ ਪਿੱਛੇ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਦਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪਰਿਵਾਰ ਨੇ ਸੀ. ਆਈ. ਏ. ਸਟਾਫ਼ ਦੇ ਸਬ- ਇੰਸਪੈਕਟਰ ਨਵਜੋਤ ਸਿੰਘ ਸਮੇਤ ਤਿੰਨ ਵਿਅਕਤੀਆਂ `ਤੇ ਗੰਭੀਰ ਦੋਸ਼ ਲਗਾਏ ਹਨ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਫਾਹਾ ਲਗਾ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਮੁਤਾਬਕ 18 ਅਗਸਤ ਨੂੰ ਸੀ. ਆਈ. ਏ. ਸਟਾਫ਼ ਵਿੱਚ ਤਾਇਨਾਤ ਸਬ-ਇੰਸਪੈਕਟਰ ਨਵਜੋਤ ਸਿੰਘ ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਹੈ, ਉਨ੍ਹਾਂ ਦੇ ਘਰ ਆਇਆ ਸੀ । ਇਸ ਦੌਰਾਨ ਦਵਿੰਦਰ ਸਿੰਘ ਅਤੇ ਨਵਜੋਤ ਸਿੰਘ ਵਿਚਕਾਰ ਕਥਿਤ ਤੌਰ ‘ਤੇ ਹੱਥੋਪਾਈ ਹੋਈ । ਪਰਿਵਾਰ ਦਾ ਦੋਸ਼ ਹੈ ਕਿ ਨਵਜੋਤ ਸਿੰਘ ਨੇ ਦਵਿੰਦਰ ਨੂੰ ਪੁਲਿਸ ਤੋਂ ਚੁੱਕਵਾ ਕੇ ਲੈ ਜਾਣ ਦੀ ਧਮਕੀ ਵੀ ਦਿੱਤੀ ਸੀ । ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਦਵਿੰਦਰ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ।

ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਵਾਲੇ ਨੌਜਵਾਨ ਨੇ ਪਹਿਲਾਂ ਵੀ ਕੀਤੀ ਸੀ ਖੁਦਕੁਸ਼ੀ ਦੀ ਕੋਸਿ਼ਸ਼

ਪਰਿਵਾਰ ਅਨੁਸਾਰ ਕਰੀਬ ਦੋ ਦਿਨ ਪਹਿਲਾਂ ਵੀ ਦਵਿੰਦਰ ਨੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸਿ਼ਸ਼ ਕੀਤੀ ਸੀ ਅਤੇ ਆਪਣੇ ਮੋਬਾਈਲ ਫੋਨ ‘ਤੇ ਵੀਡੀਓ ਬਣਾਈ ਸੀ । ਉਸ ਸਮੇਂ ਪਰਿਵਾਰ ਨੇ ਉਸ ਨੂੰ ਸਮਝਾ ਕੇ ਅਜਿਹਾ ਕਦਮ ਚੁੱਕਣ ਤੋਂ ਰੋਕ ਲਿਆ ਸੀ । ਹਾਲਾਂਕਿ ਸੋਮਵਾਰ ਸਵੇਰੇ ਉਸ ਦੀ ਲਾਸ਼ ਘਰ ਦੇ ਪਿੱਛੇ ਰੁੱਖ ਨਾਲ ਲਟਕਦੀ ਮਿਲੀ । ਲਾਸ਼ ਦੇਖਦਿਆਂ ਹੀ ਪਰਿਵਾਰ ਵਿੱਚ ਚੀਖ-ਚਿਹਾੜਾ ਪੈ ਗਿਆ ।

ਸੁਸਾਇਡ ਨੋਟ ਵਿਚ ਠਹਿਰਾਇਆ ਗਿਆ ਹੈ ਦੋ ਵਿਅਕਤੀਆਂ ਨੂੰ ਜਿੰਮੇਵਾਰ

ਪਰਿਵਾਰ ਦਾ ਦਾਅਵਾ ਹੈ ਕਿ ਦਵਿੰਦਰ ਸਿੰਘ ਵੱਲੋਂ ਲਿਖਿਆ ਇੱਕ ਸੁਸਾਈਡ ਨੋਟ (Suicide note) ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਸੀ. ਆਈ. ਏ. ਸਟਾਫ਼ ਦੇ ਸਬ-ਇੰਸਪੈਕਟਰ ਨਵਜੋਤ ਸਿੰਘ ਸਮੇਤ ਦੋ ਵਿਅਕਤੀਆਂ ਨੂੰ ਜਿ਼ੰਮੇਵਾਰ ਠਹਿਰਾਇਆ ਹੈ । ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ `ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਡੇਰਾ ਸਿਰਸਾ ਸਾਧ 17ਵੀਂ ਵਾਰ ਮਿਲੀ ਪੈਰੋਲ ਤੇ ਆਵੇਗਾ ਜੇਲ੍ਹ ਤੋਂ ਬਾਹਰ

0
Ram Raheem

ਰੋਹਤਕ, 25 ਅਗਸਤ 2026 : ਹਰਿਆਣਾ (Haryana) ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ 17ਵੀਂ ਵਾਰ ਜੇਲ ਤੋਂ ਬਾਹਰ ਆਉਣ ਲਈ ਪੈਰੋਲ (Parole) ਦਿੱਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਦਿਨਾਂ ਦੀ ਮਿਲੀ ਹੈ ਪੈਰੋਲ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ (Sunaria Jail) ਵਿੱਚ ਬੰਦ ਸੌਦਾ ਸਾਧ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਵੇਗਾ,ਜਿਸਦੇ ਚਲਦਿਆਂ ਸੌਦਾ ਸਾਧ ਨੂੰ ਫਿਰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ । ਉਹ ਜਿ਼ਲ੍ਹਾ ਜੇਲ੍ਹ ਸੁਨਾਰੀਆ ਵਿੱਚ ਬੰਦ ਹੈ । ਇਹ 17ਵੀਂ ਵਾਰ ਹੈ ਕਿ ਜਦੋਂ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਵੇਗਾ । ਇਸ ਤੋਂ ਪਹਿਲਾਂ ਉਹ 16 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ । ਪਹਿਲਾਂ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਿਹਾ ਸੀ । ਉਸ ਤੋਂ ਬਾਅਦ ਹੁਣ ਲਗਾਤਾਰ ਉਹ ਤੀਜੀ ਵਾਰ ਸਿਰਸਾ ਆਸ਼ਰਮ ਪਹੁੰਚੇਗਾ ।

ਕਿਸ ਕਿਸ ਮਾਮਲੇ ਵਿਚ ਹੋਈ ਪਈ ਹੈ ਸਾਧ ਨੂੰ ਸਜ਼਼ਾ

ਜਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਮਿਲੀ ਹੋਈ ਹੈ । ਪਹਿਲੀ ਸਜ਼ਾ 10 ਸਾਲ ਅਤੇ ਦੂਜੀ ਸਜ਼ਾ 10 ਸਾਲ । ਦੋਵੇਂ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ । ਸੀ. ਬੀ. ਆਈ. ਕੋਰਟ ਦਾ ਹੁਕਮ ਸੀ ਕਿ 10 ਸਾਲ ਪੂਰੇ ਹੋਣ ਤੋਂ ਬਾਅਦ ਦੂਜੀ 10 ਸਾਲ ਦੀ ਸਜ਼ਾ ਸ਼ੁਰੂ ਹੋਵੇਗੀ । ਜਦਕਿ ਬੰਦੀ ਸਿੰਘਾਂ ਨੂੰ ਸਰਕਾਰ ਵੱਲੋਂ ਪੈਰੋਲ ਨਹੀਂ ਦਿੱਤੀ ਜਾ ਰਹੀ । ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬਹੁਤ ਬਿਮਾਰੀ ਹਨ ਪਰ ਫਿਰ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ।

ਪਾਕਿਸਤਾਨ ਪੰਜਾਬ ਵਿਚ ਕੀਤਾ ਸੁੰਨੀ ਮੌਲਵੀ ਦਾ ਗੋਲੀ ਮਾਰ ਕੇ ਕਤਲ

0
Murder

ਲਾਹੌਰ, 24 ਅਗਸਤ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਪੰਜਾਬ ਵਿਚ ਇਕ ਸੁੰਨੀ ਮੌਲਵੀ ਦਾ ਮਸਜਿਦ ਦੇ ਅੰਦਰ ਵੜ ਕੇ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਸੁੰਨੀ ਮੌਲਵੀ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜੋ ਇਕ ਮਸਜਿਦ ਦੇ ਅੰਦਰ ਇਕ ਸੰਪਰਦਾਇਕ ਹਮਲੇ ਵਿਚ ਇਕ ਸੁੰਨੀ ਮੌਲਵੀ ਦਾ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਮੁਹੰਮਦ ਤਲਹਾ ਰਜ਼ਾ (Muhammad Talha Raza) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਘਟਨਾ ਐਤਵਾਰ ਸਵੇਰੇ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਗੁਜਰਾਤ ਦੇ ਸ਼ਾਦੀਵਾਲ ਕਸਬੇ ਵਿੱਚ ਵਾਪਰੀ ।

ਕੀ ਦੱਸਿਆ ਪੁਲਸ ਨੇ

ਪੁਲਸ ਅਨੁਸਾਰ ਸੁੰਨੀ ਮੌਲਵੀ (Sunni Moulvi) ਮੁਹੰਮਦ ਤਲਹਾ ਰਜ਼ਾ ਮਸਜਿਦ ਦੇ ਅੰਦਰ ਸੀ ਜਦੋਂ ਚਾਰ ਹਥਿਆਰਬੰਦ ਵਿਅਕਤੀ ਅੰਦਰ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ । ਪੁਲਸ ਨੇ ਕਿਹਾ ਕਿ ਰਜ਼ਾ ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ, ਜਿਸ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ।

ਕੀ ਦੱਸਿਆ ਸੁੰਨੀ ਮੌਲਵੀ ਨੇ ਮਰਨ ਤੋਂ ਪਹਿਲਾਂ

ਪਾਕਿਸਤਾਨ ਪੰਜਾਬ (Pakistan Punjab) ਦੀ ਪੁਲਸ ਨੇ ਕਿਹਾ ਕਿ ਆਪਣੀ ਮੌਤ ਤੋਂ ਪਹਿਲਾਂ ਰਜ਼ਾ ਨੇ ਪੁਲਸ ਨੂੰ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਜਦੋਂ ਉਸਨੇ ਗੁਜਰਾਤ ਵਿੱਚ ਇੱਕ ਸ਼ੀਆ ਵਿਅਕਤੀ ਆਸਿਫ਼ ਸ਼ਾਹ ਲਈ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨ ਲਈ ਇੱਕ ਇਮਾਮ, ਕਾਰੀ ਅਸਲਮ ਵਿਰੁੱਧ ਫਤਵਾ ਜਾਰੀ ਕੀਤਾ ਸੀ ਤਾਂ ਉਦੋਂ ਤੋਂ ਹੀ ਉਸਨੂੰ ਸ਼ੱਕੀਆਂ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਨ੍ਹਾਂ ਵਿੱਚ ਕਾਰੀ ਅਸਲਮ ਅਤੇ ਕਾਸਿਮ ਸ਼ਾਹ (ਆਸਿਫ਼ ਸ਼ਾਹ ਦਾ ਪੁੱਤਰ) ਸ਼ਾਮਲ ਹਨ ।

ਪੁਲਸ ਨੇ ਮਾਮਲਾ ਦਰਜ ਕਰਕੇ ਸ਼ੱਕੀ ਦੀ ਕਰ ਦਿੱਤੀ ਹੈ ਭਾਲ ਸ਼ੁਰੂ

ਪੰਜਾਬ ਪੁਲਸ ਅਨੁਸਾਰ ਸੁੰਨੀ ਮੌਲਵੀ ਰਜ਼ਾ ਨੇ ਆਪਣੇ ਫਤਵੇ ਵਿੱਚ ਕਿਹਾ ਸੀ ਕਿ ਇੱਕ ਸ਼ੀਆ ਵਿਅਕਤੀ ਲਈ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨਾ ਗੈਰ-ਇਸਲਾਮੀ ਸੀ । ਪੁਲਸ ਅਨੁਸਾਰ ਸ਼ੱਕੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਪੁਲਸ ਟੀਮ ਬਣਾਈ ਗਈ ਹੈ ।

ਬਠਿੰਡਾ ਵਿਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦਾ ਵਾਪਰਿਆ ਘਟਨਾਕ੍ਰਮ

0
Breaking News

ਬਠਿੰਡਾ, 24 ਅਗਸਤ 2026 : ਪੰਜਾਬ ਦੇ ਸ਼ਹਿਰ ਬਠਿੰਡਾ (Bathinda) ਵਿਖੇ ਵੱਖ-ਵੱਖ ਥਾਵਾਂ ਤੇ ਖਾਲਿਸਤਨ ਪੱਖੀ ਨਾਅਰੇ ਲਿਖੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਬਠਿੰਡਾ ਵਿਖੇ ਜੋ ਯੂਨੀਵਰਸਿਟੀ, ਸਕੂਲਾਂ ਅਤੇ ਹੋਰ ਸੰਸਥਾਵਾਂ ਦੀਆਂ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ (Khalistan slogans) ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ ।

ਪੁਲਸ ਨੇ ਕਰ ਲਿਆ ਹੈ ਮਾਮਲਾ ਦਰਜ

ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲਣ ’ਤੇ ਜਿਥੇ ਇਕ ਪਾਸੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਦੂਸਰੇ ਪਾਸੇ ਪੁਲਸ ਵਲੋਂ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਚਲਦਿਆਂ ਮਾਮਲਾ ਦਰਜ (Case registered) ਕਰਕੇ ਪੁਲਸ ਵੱਲੋਂ ਨਾਅਰੇ ਲਿਖਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ।

ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ । ਪੁਲਸ ਦਾ ਕਹਿਣਾ ਹੈ ਕਿ ਨਾਅਰੇ ਲਿਖਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਇਲਾਕੇ ਵਿੱਚ ਨਿਗਰਾਨੀ ਵੀ ਵਧਾਈ ਗਈ ਹੈ ।