Home Blog Page 40

ਸਕੂਟਰੀ ਸਵਾਰ ਪਤੀ-ਪਤਨੀ ਦੀ ਹੋਈ ਸੜਕ ਹਾਦਸੇ ਵਿਚ ਮੌਤ

0
Accident Death

ਸ੍ਰੀ ਫਤਿਹਗੜ੍ਹ ਸਾਹਿਬ, 26 ਅਗਸਤ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਵਿਖੇ ਮੱਥਾ ਟੇਕ ਕੇ ਘਰ ਵਾਪਸ ਜਾ ਰਹੇ ਪਤੀ-ਪਤਨੀ ਦੀ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਦੋ ਪਹੀਆ ਵਾਹਨ ਤੇ ਵਾਪਸ ਆਪਣੇ ਘਰ ਚੰਡੀਗੜ੍ਹ ਵੱਲ ਨੂੰ ਜਾ ਰਹੇ ਜਿਸ ਸਕੂਟਰੀ ਸਵਾਰ ਪਤੀ-ਪਤਨੀ ਦੀ ਇਕ ਟਰੱਕ ਵਲੋਂ ਟੱਕਰ ਮਾਰ (Hit) ਦੇਣ ਦੇ ਕਾਰਨ ਮੌਕੇ ‘ਤੇ ਹੀ ਮੌਤ (Death) ਹੋ ਗਈ ਹੈ ਦੀ ਪਛਾਣ ਧਰਮਵੀਰ ਸਿੰਘ ਅਤੇ ਉਸ ਦੀ ਪਤਨੀ ਸ਼ਸ਼ੀ ਬਾਲਾ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ ।

ਕੀ ਦੱਸਿਆ ਸਹਾਇਕ ਥਾਣੇਦਾਰ ਨੇ

ਉਪਰੋਕਤ ਸੜਕ ਹਾਦਸਾ ਜੋ ਕਿ ਪਿੰਡ ਆਲਮਪੁਰ ਦੇ ਨੇੜੇ ਵਾਪਰਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਹਾਦਸਾਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ । ਪੁਲਸ ਵੱਲੋਂ ਟਰੱਕ ਚਾਲਕ ਦਲਜੀਤ ਸਿੰਘ ਵਿਰੁੱਧ ਮਾਮਲਾ ਦਰਜ (Case registered) ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

ਹਿਮਾਚਲ ਵਿਚ ਤੜਕੇ-ਤੜਕੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0
Earthquake

ਹਿਮਾਚਲ ਪ੍ਰਦੇਸ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਖੇ ਅੱਜ ਸਵੇਰੇ-ਸਵੇਰੇ 5. 46 ‘ਤੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਤੀਬਰਤਾ ਵਾਲਾ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਅੱਜ ਜੋ ਸਵੇਰੇ 5. 46 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਦੀ ਰਿਐਕਟਰ ਪੈਮਾਨੇ ‘ਤੇ ਤੀਬਰਤਾ (Intensity) ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਤੀਬਰਤਾ 4 ਮਾਪੀ ਗਈ ਸੀ । ਜਾਣਕਾਰੀ ਮੁਤਾਬਕ ਹਾਲੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ।

ਕਿੰਨੇ ਕਿਲੋਮੀਟਰ ਡੂੰਘਾ ਸੀ ਇਸਦਾ ਕੇਂਦਰ ਬਿੰਦੂ

ਉਕਤ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ `ਤੇ ਸਿ਼ਮਲਾ ਤੋਂ ਲਗਭਗ 66 ਕਿਲੋਮੀਟਰ ਪੂਰਬ-ਦੱਖਣ ਵੱਲ ਸਥਿਤ ਸੀ । ਸਿ਼ਮਲਾ ਜਿ਼ਲ੍ਹੇ ਦਾ ਜੁੱਬਲ-ਕੋਟਖਾਈ ਖੇਤਰ ਇਸੇ ਪੂਰਬ-ਦੱਖਣ ਦਿਸ਼ਾ ਵਿੱਚ ਪੈਂਦਾ ਹੈ । ਭੂਚਾਲ ਦੇ ਝਟਕੇ ਲਗਭਗ 3 ਸਕਿੰਟਾਂ ਤੱਕ ਮਹਿਸੂਸ ਕੀਤੇ ਗਏ ।

ਜਿਨ੍ਹਾਂ ਲੋਕਾਂ ਨੇ ਝਟਕੇ ਮਹਿਸੂਸ ਕੀਤੇ, ਉਹ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੀਆਂ ਥਾਵਾਂ ਵੱਲ ਭੱਜੇ । ਝਟਕੇ ਰੁਕਣ ਤੋਂ ਥੋੜ੍ਹੀ ਦੇਰ ਬਾਅਦ ਹੀ ਲੋਕ ਵਾਪਸ ਘਰਾਂ ਦੇ ਅੰਦਰ ਚਲੇ ਗਏ । ਸ਼ਿਮਲਾ ਤੋਂ ਇਲਾਵਾ, ਗੁਆਂਢੀ ਜ਼ਿਲ੍ਹਿਆਂ ਸੋਲਨ, ਸਿਰਮੌਰ, ਬਿਲਾਸਪੁਰ ਅਤੇ ਮੰਡੀ ਦੇ ਕਈ ਹਿੱਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ।

ਸਰਕਾਰ ਨੇ ਮੀਟਿੰਗ ਵਿਚ ਬਜ਼ਰਗ ਔਰਤਾਂ ਨੂੰ ਮੁਫ਼ਤ ਯਾਤਰਾ ਦਾ ਕੀਤਾ ਐਲਾਨ

0
Meeting

ਉੱਤਰ ਪ੍ਰਦੇਸ਼, 26 ਅਗਸਤ 2026 : ਉਤਰ ਪ੍ਰਦੇਸ਼ (Uttar Pradesh) ਵਿਖੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਕੈਬਨਿਟ ਮੀਟਿੰਗ (Cabinet meeting) ਵਿਚ ਬਜ਼ੁਰਗ ਔਰਤਾਂ ਨੂੰ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਹੈ ।

ਹੋਰ ਕੀ ਕੀ ਫ਼ੈਸਲੇ ਲਏ ਗਏ ਹਨ ਮੀਟਿੰਗ ਵਿਚ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮੁੱਖ ਮੰਤਰੀ (Chief Minister) ਯੋਗੀ ਆਦਿਤਿਆਨਾਥ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਲਏ ਗਏ ਵੱਖ-ਵੱਖ ਫ਼ੈਸਲਿਆਂ ਤੋਂ ਇਲਾਵਾ ਇੰਟਰਨਸਿ਼ਪ ਭੱਤੇ ਵਿੱਚ ਵਾਧੇ ਲਈ ਵਿਰੋਧ ਕਰ ਰਹੇ ਐਮ. ਬੀ. ਬੀ. ਐਸ. ਅਤੇ ਬੀ. ਡੀ. ਐਸ. ਵਿਦਿਆਰਥੀਆਂ ਲਈ ਭੱਤਾ 12 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸੇ ਤਰ੍ਹਾਂ ਗ੍ਰੈਜੂਏਸ਼ਨ, ਪੋਸਟ-ਗ੍ਰੈਜੂਏਸ਼ਨ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਪੜ੍ਹਾਈ ਕਰ ਰਹੇ 2.5 ਮਿਲੀਅਨ ਵਿਦਿਆਰਥੀਆਂ ਨੂੰ ਟੈਬਲੇਟ ਪ੍ਰਦਾਨ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ।

ਮੀਟਿੰਗ ਵਿਚ ਪੋਰਟਲ ਖੋਲ੍ਹਣ ਅਤੇ ਬਜਟ ਜਾਰੀ ਕਰਨ ਨੂੰ ਦਿੱਤੀ ਗਈ ਮਨਜ਼ੂਰੀ

ਉਤਰ ਪ੍ਰਦੇਸ਼ ਸਰਕਾਰ ਵਲੋਂ ਆਯੋਜਿਤ ਕੈਬਨਿਟ ਦੀ ਮੀਟਿੰਗ ਵਿਚ 3.57 ਲੱਖ ਐਸ. ਸੀ., ਐਸ. ਟੀ., ਓ. ਬੀ. ਸੀ. ਅਤੇ ਘੱਟ ਗਿਣਤੀ ਵਿਦਿਆਰਥੀਆਂ ਲਈ ਬਕਾਇਆ ਸਕਾਲਰਸਿ਼ਪ ਜਾਰੀ ਕਰਨ ਲਈ ਇੱਕ ਪੋਰਟਲ ਖੋਲ੍ਹਣ ਅਤੇ ਬਜਟ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ । ਮੀਟਿੰਗ ਚਿ ਲਗਭਗ 9.5 ਮਿਲੀਅਨ ਜਿ਼ਲ੍ਹਾ ਕੋਆਰਡੀਨੇਟਰਾਂ, ਬਲਾਕ ਕੋਆਰਡੀਨੇਟਰਾਂ ਅਤੇ ਸਿੱਖਿਆ ਪ੍ਰੇਰਕ ਦੀਆਂ ਸਿ਼ਕਾਇਤਾਂ ਨੂੰ ਉਨ੍ਹਾਂ ਦੇ ਬਕਾਇਆ ਮਾਣਭੱਤੇ ਦਾ ਭੁਗਤਾਨ ਕਰਕੇ ਦੂਰ ਕਰਨ ਦਾ ਯਤਨ ਕੀਤਾ ਗਿਆ ।

ਕਿਸ ਯੋਜਨਾ ਤਹਿਤ ਦਿੱਤਾ ਗਿਆ ਹੈ ਬਜੁਰਗ ਔਰਤਾਂ ਨੂੰ ਮੁਫ਼ਤ ਸਫਰ

ਯੂ. ਪੀ. ਸਰਕਾਰ (U. P. Government) ਵਲੋਂ ਉਤਰ ਪ੍ਰਦੇਸ਼ ਸੂਬੇ ਦੀਆਂ ਲਗਭਗ 10 ਮਿਲੀਅਨ ਬਜ਼ੁਰਗ ਔਰਤਾਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦਿੰਦਿਆਂ ਕੈਬਨਿਟ ਨੇ ਲੋਕਮਾਤਾ ਅਹਿਲਿਆਬਾਈ ਮਾਤਰਸ਼ਕਤੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਅਤੇ ਹੁਣ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਜਿ਼ੰਦਗੀ ਭਰ ਰੋਡਵੇਜ਼ ਬੱਸਾਂ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ । ਉਨ੍ਹਾਂ ਨੂੰ ਵਿਸ਼ੇਸ਼ ਸਮਾਰਟ ਕਾਰਡ ਦਿੱਤੇ ਜਾਣਗੇ ।

ਬਸ ਦੇ ਲੋਹੇ ਨਾਲ ਭਰੇ ਟਰੱਕ ਨਾਲ ਟਕਰਾਉਣ ਕਾਰਨ ਪੰਜ ਦੀ ਮੌਤ

0
Telangana Accident

ਤੇਲੰਗਾਨਾ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਵਿਖੇ ਇਕ ਸਵਾਰੀਆਂ ਨਾਲ ਭਰੀ ਬਸ ਦੇ ਲੋਹੇ ਨਾਲ ਭਰੇ ਟਰੱਕ ਨਾਲ ਟਕਰਾ ਜਾਣ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਥੇ ਜਾ ਰਹੀ ਸੀ ਬਸ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਸੂਰਿਆਪੇਟ ਜਿਲੇ ਵਿਖੇ ਜੋ ਇਕ ਸਵਾਰੀਆਂ ਨਾਲ ਭਰੀ ਬਸ ਦੇ ਅੱਗੇ ਜਾ ਰਹੇ ਲੋਹੇ ਨਾਲ ਭਰੇ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਜੋ ਸੜਕ ਹਾਦਸਾ (Road accident) ਵਾਪਰ ਗਿਆ ਹੈ ਦੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਯਾਤਰੀ ਬੁਰੀ ਤਰ੍ਹਾਂ ਜਖਮੀ (Injured) ਹੋ ਗਏ ਵਾਲੀ ਬਸ ਹੈਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਏਲੁਰੂ ਵੱਲ ਜਾ ਰਹੀ ਸੀ ।

ਪੁਲਸ ਅਤੇ ਲੋਕਾਂ ਨੇ ਕੀਤੇ ਬਚਾਅ ਕਾਰਜ ਸ਼ੁਰੂ

ਉਪਰੋਕਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਬੁਰੀ ਤਰ੍ਹਾਂ ਜਖਮੀ ਹੋਏ ਯਾਤਰੀਆਂ ਨੂੰ ਬਸ ਵਿਚੋਂ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਉਣ ਵਾਸਤੇ ਬਸ ਦੇ ਕਈ ਹਿੱਸਿਆਂ ਨੂੰ ਕੱਟਣਾ ਪਿਆ ਤਾਂ ਕਿਧਰੇ ਜਾ ਕੇ ਬਸ ਅੰਦਰ ਸੀਟਾਂ ‘ਤੇ ਫਸੇ ਯਾਤਰੀ ਬਾਹਰ ਕੱਢੇ ਜਾ ਸਕੇ ਕਿਉਂਕਿ ਜਿਸ ਵੇਲੇ ਬਸ ਅੱਗੇ ਜਾ ਰਹੇ ਟਰੱਕ ਨਾਲ ਟਕਰਾਈ ਤਾਂ ਲੋਹੇ ਦੀਆਂ ਛੜਾਂ ਬਸ ਦੀ ਵਿੰਡਸ਼ੀਲਡ ਅਤੇ ਅਗਲੇ ਹਿੱਸੇ ਨੂੰ ਤੋੜ ਕੇ ਬਸ ਅੰਦਰ ਬੈਠੇ ਯਾਤਰੀਆਂ ਤੱਕ ਜਾ ਵੜੀਆਂ ਸਨ ।

ਬਿਹਾਰ ਵਿਚ ਤੇਜ ਰਫ਼ਤਾਰ ਕਾਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਤੇ ਕਈ ਜਖਮੀ

0
Bihar Accident

ਬਿਹਾਰ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਸੁਪੌਲ ਵਿਖੇ ਇਕ ਤੇਜ ਰਫ਼ਤਾਰ ਕਾਰ ਦੇ ਕੀਰਤਨ ਕਰ ਰਹੇ ਵਿਅਕਤੀਆਂ ਤੇ ਚੜ੍ਹਨ ਕਾਰਨ ਪੰਜ ਦੀ ਮੌਤ ਹੋ ਗਈ ਹੈ ।

ਪਿੰਡ ਵਾਸੀ ਝੂਲਨ ਤਿਓਹਾਰ ਦੇ ਮੌਕੇ ਕਰ ਰਹੇ ਸਨ ਬਜਰੰਗਬਲੀ ਦਾ ਕੀਰਤਨ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਸੁਪੌਲ ਵਿਖੇ ਜੋ ਪਿਪਰਾ ਥਾਣਾ ਖੇਤਰ ਵਿਚ ਝੂਲਨ ਤਿਓਹਾਰ ਮਨਾਉਣ ਲਈ ਬਜਰੰਗਬਲੀ ਮੰਦਰ ਨੇੜੇ ਜਦੋਂ ਭਜਨ ਕੀਰਤਨ ਕਰ ਰਹੇ ਸਨ ਤਾਂ ਇਕ ਤੇਜ ਰਫ਼ਤਾਰ ਕਾਰ (Fast car) ਅਚਾਨਕ ਹੀ ਭੀੜ ‘ਤੇ ਚੜ੍ਹ ਗਈ, ਜਿਸ ਕਾਰਨ ਜਿਥੇ ਪੰਜ ਲੋਕਾਂ ਦੀ ਮੌਤ (Death) ਹੋ ਗਈ ਤੇ ਕਈ ਗੰਭੀਰ ਜਖਮੀ ਹੋ ਗਏ ਨੂੰ ਇਲਾਜ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ ।

ਕਾਰ ਸਵਾਰ ਨੇ ਕਾਰ ਭਜਾ ਕੇ ਮਾਰੀ ਗੈਰਾਜ ਵਿਚ

ਪ੍ਰਾਪਤ ਸੂਚਨਾ ਮੁਤਾਬਕ ਜਿਸ ਤੇਜ ਰਫ਼ਤਾਰ ਕਾਰ ਨੇ ਸ਼ਰਧਾਲੂਆਂ ਤੇ ਕਾਰ ਚੜ੍ਹਾ ਦਿੱਤੀ ਵਲੋਂ ਮੌਕੇ ਵਾਲੀ ਥਾਂ ‘ਤੇ ਵਾਪਰੇ ਘਟਨਾਕ੍ਰਮ ਦੇ ਪੀੜ੍ਹਤਾਂ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ‘ਤੇ ਕਾਰ ਭਜਾ ਲਈ ਗਈ ਅਤੇ ਤੇਜ ਰਫ਼ਤਾਰੀ ਦੇ ਚਲਦਿਆਂ ਅੱਗੇ ਜਾ ਕੇ ਕਾਰ ਇਕ ਗੈਰਾਜ ਵਿਚ ਮਾਰੀ, ਜਿਸ ਦੌਰਾਨ ਗੈਰਾਜ ਵਿਚ ਕੋਈ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਦੱਸਣਯੋਗ ਹੈ ਕਿ ਪੁਲਸ ਨੇ ਨੁਕਸਾਨੀ ਗਈ ਕਾਰ ਨੂੰ ਜ਼ਬਤ ਕਰ ਲਿਆ ਹੈ ।

ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ `ਚ ਦਿੱਤੀ ਵਾਧੇ ਨੂੰ ਮਨਜ਼ੂਰੀ

0
Bhagwant Mann

ਚੰਡੀਗੜ੍ਹ, 26 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿਚ 120 ਫੀਸਦੀ ਤੋਂ ਜਿਆਦਾ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ।

ਕਿੰਨੇ ਅਧਿਆਪਕਾਂ ਨੂੰ ਮਿਲੇਗਾ ਇਸ ਵਾਧੇ ਦਾ ਲਾਭ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜੋ ਆਦਰਸ਼ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀ ਤਨਖਾਹ ਵਿਚ 120 ਫੀਸਦੀ ਤੋਂ ਵੱਧ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਾਲੇ ਇਸ ਫੈਸਲੋ ਨਾਲ ਲਗਭਗ 1100 ਅਧਿਆਪਕਾਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਲਗਭਗ 10,000 ਰੁਪਏ ਤੋਂ ਵਧ ਕੇ 22,000 ਰੁਪਏ ਤੋਂ ਵੱਧ ਹੋ ਜਾਵੇਗੀ ।

ਕੀ ਆਖਿਆ ਅਧਿਆਪਕਾਂ ਦੇ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ

ਅਧਿਆਪਕਾਂ ਦੇ ਵਫ਼ਦ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਅਧਿਆਪਕਾਂ ਦੇ ਹਿੱਤ ਵਿਚ ਲੰਮੇ ਸਮੇਂ ਤੋਂ ਚੱਲੇ ਆ ਰਹੇ ਅਨਿਆਂ ਨੂੰ ਦੂਰ ਕਰਨ ਲਈ ਇਹ ਫੈਸਲਾ ਲਿਆ ਹੈ । ਉਨ੍ਹਾਂ ਨੂੰ ਕੇਂਦਰੀ ਵਿਦਿਆਲਿਆਂ ਦੀ ਤਰਜ਼ ‘ਤੇ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਵੀ ਕਦਮ ਚੁੱਕੇ ਜਾਣਗੇ । ਮੁੱਖ ਮੰਤਰੀ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਇਨ੍ਹਾਂ ਆਦਰਸ਼ ਸਕੂਲਾਂ ਵਿਚ 15,000 ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ।

ਅਧਿਆਪਕਾਂ ਦਾ ਵਧੀਆ ਤਨਖਾਹ ਅਤੇ ਸਹੂਲਤਾਂ ਨਾਲ ਵਧੇਗਾ ਮਨੋਬਲ

ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਬਿਹਤਰ ਤਨਖਾਹ ਅਤੇ ਸਹੂਲਤਾਂ ਮਿਲਣ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਸਕੇਗੀ । ਓਧਰ ਇਕ ਬੈਠਕ ‘ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ‘ਚ ਖੰਡ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਕੋਲ ਖੰਡ ਦਾ ਲੋੜੀਂਦਾ ਸਟਾਕ ਮੌਜੂਦ ਹੈ ।

ਈ. ਡੀ. ਨੇ ਕੀਤੇ ਸਾਬਕਾ ਚੀਫ਼ ਸੈਕਟਰੀ ਪੰਜਾਬ ਨੂੰ ਸੰਮੰਨ ਜਾਰੀ

0
Anurag Verma

ਜਲੰਧਰ, 25 ਅਗਸਤ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਸਾਬਕਾ ਚੀਫ ਸੈਕਟਰੀ ਪੰਜਾਬ ਨੂੰ ਸੰਮੰਨ ਜਾਰੀ (Summons issued) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਸਾਬਕਾ ਚੀਫ ਸੈਕਟਰੀ ਪੰਜਾਬ

ਮਿਲੀ ਜਾਣਕਾਰੀ ਅਨੁਸਾਰ ਈ. ਡੀ. (E. D.) ਵਲੋਂ ਜੋ ਹਾਲ ਹੀ ਵਿਚ ਪੰਜਾਬ ਦੇ ਚੀਫ ਸੈਕਟਰੀ ਨੂੰ ਸਨਟੈਕ ਸਿਟੀ ਅਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨਾਲ ਕਥਿਤ ਘਪਲੇ ਦੀ ਜਾਂਚ ਤੇਜ਼ ਕਰਨ ਦੇ ਚਲਦਿਆਂ ਸੰਮੰਨ ਜਾਰੀ ਕੀਤੇ ਗਏ ਹਨ ਵਿਚ ਸਾਬਕਾ ਚੀਫ ਸੈਕਟਰੀ ਦੀ ਪਛਾਣ ਅਨੁਰਾਗ ਵਰਮਾ (Anurag Verma) ਦੇ ਤੌਰ ‘ਤੇ ਹੋਈ ਹੈ ।

ਕਦੋਂ ਹੋਣਾ ਹੋਵੇਗਾ ਪੇਸ਼

ਪ੍ਰਾਪਤ ਸੂਚਨਾ ਮੁਤਾਬਕ ਈ. ਡੀ. ਵਲੋਂ ਜੋ ਸਾਬਕਾ ਚੀਫ ਸੈਕਟਰੀ ਪੰਜਾਬ (Former Chief Secretary Punjab) ਨੂੰ ਸੰਮੰਨ ਜਾਰੀ ਕੀਤੇ ਗਏ ਹਨ ਦੇ ਚਲਦਿਆਂ 31 ਅਗਸਤ ਨੂੰ ਪੇਸ਼ ਹੋਣਾ ਹੋਵੇਗਾ । ਦੱਸਣਯੋਗ ਹੈ ਕਿ ਇਸੇ ਮਾਮਲੇ ਵਿੱਚ ਕੰਵਲ ਪ੍ਰੀਤ ਬਰਾੜ ਨੂੰ ਮੁੜ 27 ਅਗਸਤ ਨੂੰ ਜਲੰਧਰ ਸਥਿਤ ਈ.ਡੀ. ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ।

ਬਰਾੜ ਪਹਿਲਾਂ ਵੀ ਹੋ ਚੁੱਕੇ ਹਨ ਪੇਸ਼

ਕੰਵਲ ਪ੍ਰੀਤ ਬਰਾੜ ਇਸ ਤੋਂ ਪਹਿਲਾਂ 18 ਅਗਸਤ ਨੂੰ ਈਡੀ ਸਾਹਮਣੇ ਪੇਸ਼ ਹੋ ਚੁੱਕੇ ਹਨ । ਹੁਣ ਉਨ੍ਹਾਂ ਨੂੰ ਮਾਮਲੇ ਨਾਲ ਸਬੰਧਤ ਵਾਧੂ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ । ਦੂਜੇ ਪਾਸੇ ਅਨੁਰਾਗ ਵਰਮਾ ਪਹਿਲੀ ਵਾਰ ਈ. ਡੀ. ਸਾਹਮਣੇ ਪੇਸ਼ ਹੋਣਗੇ । ਉਹ ਇਸ ਸਮੇਂ ਵਧੀਕ ਮੁੱਖ ਸਕੱਤਰ, ਮਾਲ ਵਿਭਾਗ ਵਜੋਂ ਤਾਇਨਾਤ ਹਨ, ਜਦਕਿ ਕਥਿਤ ਬੇਨਿਯਮੀਆਂ ਦੇ ਸਮੇਂ ਉਹ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਮੁਖੀ ਸਨ ।

ਕੀ ਜਾਂਚ ਕਰ ਰਹੀ ਹੈ ਈ. ਡੀ.

ਈ. ਡੀ. ਜਾਂਚ ਕਰ ਰਹੀ ਹੈ ਕਿ ਕਥਿਤ ਤੌਰ ‘ਤੇ ਜ਼ਮੀਨ ਦੀ ਵਰਤੋਂ ਬਦਲਣ ਅਤੇ ਲੇਆਊਟ ਵਿੱਚ ਗ਼ੈਰ-ਅਧਿਕਾਰਤ ਤਬਦੀਲੀਆਂ ਕਰਨ ਸਮੇਂ ਨਿਯਮਾਂ ਦੀ ਉਲੰਘਣਾ ਹੋਈ ਜਾਂ ਨਹੀਂ ਅਤੇ ਕੀ ਇਨ੍ਹਾਂ ਤਬਦੀਲੀਆਂ ਦਾ ਲਾਭ ਨਿੱਜੀ ਬਿਲਡਰਾਂ ਨੂੰ ਪਹੁੰਚਾਇਆ ਗਿਆ । ਜਾਂਚ ਵਿੱਚ ਮਿਊਰਵੁੱਡਜ਼ ਈਕੋਸਿਟੀ ਪ੍ਰਾਜੈਕਟ ਦੀਆਂ ਗਰੁੱਪ ਹਾਊਸਿੰਗ ਸਾਈਟਾਂ ਦੇ ਤਬਾਦਲੇ ਅਤੇ ਸਨਟੈਕ ਸਿਟੀ ਮਾਮਲੇ ਵਿੱਚ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ ਦੀਆਂ ਧਾਰਾਵਾਂ ਤਹਿਤ ਕੀਤੀ ਕਾਰਵਾਈ ਵੀ ਜਾਂਚ ਦੇ ਘੇਰੇ ਵਿੱਚ ਹੈ । 2022 ਵਿੱਚ ਨੀਤੀ ਵਿੱਚ ਹੋਏ ਬਦਲਾਅ ਨੂੰ ਲੈ ਕੇ ਵੀ ਜਾਂਚ ਵਿੱਚ ਸਵਾਲ ਉਠਾਏ ਜਾ ਰਹੇ ਹਨ ।

ਪੰਜਾਬ ਦੇ ਅੰਦਰ ਖੰਡ ਦੀ ਕੋਈ ਕਮੀ ਨਹੀਂ ਹੈ : ਮੁੱਖ ਮੰਤਰੀ

0
Chief Minister

ਚੰਡੀਗੜ੍ਹ, 26 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਆਖਿਆ ਹੈ ਕਿ ਪੰਜਾਬ ਦੇ ਅੰਦਰ ਕਿਧਰੇ ਵੀ ਖੰਡ ਦੀ ਕਿਸੇ ਤਰ੍ਹਾਂ ਤੋਂ ਕੋਈ ਵੀ ਕਮੀ ਨਹੀਂ ਹੈ ।

ਸਰਕਾਰ ਸਟਾਕ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ: ਭਗਵੰਤ ਮਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੇ ਆਖੇ ਜਾਣ ਮੁਤਾਬਕ ਜਿਥੇ ਪੰਜਾਬ ਅੰਦਰ ਚੀਨੀ ਦੀ ਕੋਈ ਕਮੀ ਨਹੀਂ ਹੈ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਖੰਡ ਦੇ ਭੰਡਾਰਨ, ਵਿਕਰੀ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ । ਉਨ੍ਹਾਂ ਅਧਿਕਾਰੀਆਂ ਨੂੰ ਇਸ ਜ਼ਰੂਰੀ ਵਸਤੂ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਨਕਲੀ ਕਿੱਲਤ ਜਾਂ ਜਮ੍ਹਾਖੋਰੀ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ।

ਪੰਜਾਬ ਕੋਲ ਪਹਿਲਾਂ ਹੀ ਖੰਡ ਦਾ ਢੁੱਕਵਾਂ ਸਟਾਕ ਹੈ

ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਖੰਡ ਦਾ ਢੁਕਵਾਂ ਸਟਾਕ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋੜੀਂਦਾ ਸਟਾਕ ਹਰ ਸਮੇਂ ਬਣਾਈ ਰੱਖਿਆ ਜਾਵੇ । ਖੰਡ ਹਰ ਘਰ ਲਈ ਇੱਕ ਜ਼ਰੂਰੀ ਵਸਤੂ ਹੈ ਅਤੇ ਇਸਦੀ ਉਪਲਬਧਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ । ਨਕਲੀ ਕਮੀ ਪੈਦਾ ਕਰਨ ਜਾਂ ਜਮ੍ਹਾਂਖੋਰੀ ਕਰਨ ਦੀ ਕਿਸੇ ਵੀ ਕੋਸਿ਼ਸ਼ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਖੰਡ ਦੀ ਉਪਲਬਧਤਾ ਬਾਰੇ ਕਿਸੇ ਵੀ ਜਨਤਕ ਘਬਰਾਹਟ ਜਾਂ ਗਲਤ ਧਾਰਨਾ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ।

ਗੰਨੇ ਦੀ ਘੱਟ ਪੈਦਾਵਾਰ ਦੇ ਬਾਵਜੂਦ ਹੈ ਪੰਜਾਬ ਕੋਲ ਖੰਡ ਦਾ ਢੁੱਕਵਾਂ ਸਟਾ

ਮੁੱਖ ਮੰਤਰੀ ਨੇ ਨੋਟ ਕੀਤਾ ਕਿ ਖਰਾਬ ਮੌਸਮ ਕਾਰਨ 2025-26 ਦੌਰਾਨ ਪੰਜਾਬ ਸਮੇਤ ਦੇਸ਼ ਭਰ ਵਿੱਚ ਗੰਨੇ ਦੇ ਉਤਪਾਦਨ ਵਿੱਚ ਗਿਰਾਵਟ ਆਈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਘੱਟ ਪੈਦਾਵਾਰ ਦੇ ਬਾਵਜੂਦ ਪੰਜਾਬ ਕੋਲ ਖੰਡ ਦਾ ਢੁਕਵਾਂ ਸਟਾਕ ਹੈ, ਅਤੇ ਰਾਜ ਵਿੱਚ ਕੋਈ ਚਿੰਤਾਜਨਕ ਸਥਿਤੀ ਨਹੀਂ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਖੰਡ ਮਿੱਲਾਂ ਕੋਲ ਉਪਲਬਧ ਖੰਡ ਦੇ ਸਟਾਕ ਦੀ ਮੌਕੇ ‘ਤੇ ਤਸਦੀਕ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਉਨ੍ਹਾਂ ਨੂੰ ਫੂਡ ਸਟਾਕ ਨਿਗਰਾਨੀ ਪੋਰਟਲ ‘ਤੇ ਰਜਿਸਟ੍ਰੇਸ਼ਨ ਅਤੇ ਹਫਤਾਵਾਰੀ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਖੰਡ ਸਟਾਕਹੋਲਡਿੰਗ ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ।

ਮੁੱਖ ਮੰਤਰੀ ਨੇ ਖੰਡ ਖਪਤਕਾਰਾਂ ਤੇ ਸਟਾਕ ਹੋਲਡਿੰਗ ਸੀਮਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਥੋਕ ਖੰਡ ਖਪਤਕਾਰਾਂ ‘ਤੇ ਸਟਾਕਹੋਲਡਿੰਗ ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਵਡੇਰੇ ਜਨਤਕ ਹਿੱਤ ਵਿੱਚ ਖੰਡ ਦੀ ਵਿਕਰੀ, ਸਟਾਕ ਅਤੇ ਸਪਲਾਈ ‘ਤੇ ਨੇੜਿਓਂ ਨਜ਼ਰ ਰੱਖੇਗੀ । ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਖੰਡ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕਿਆ ਜਾਵੇਗਾ ।

ਮਸ਼ਹੂਰ ਫਿਲਮ ਮੇਕਰ ਤੇ ਅਰੁਣਾ ਈਰਾਨੀ ਦੇ ਪਤੀ ਕੁਕੂ ਕੋਹਲੀ ਦਾ ਦੇਹਾਂਤ

0
kuku Kohli

ਮੁੰਬਈ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਫਿ਼ਲਮ ਮੇਕਰ ਤੇ ਐਕਟ੍ਰੈਸ ਅਰੁਣਾ ਈਰਾਨੀ ਦੇ ਪਤੀ ਦਾ ਦੇਹਾਂਤ (Death) ਹੋ ਗਿਆ ਹੈ ।

ਕੌਣ ਹਨ ਇਹ ਫਿਲਮ ਮੇਕਰ

ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਜੋ ਅੱਜ ਦਿਲ ਦਾ ਦੌਰਾ ਪੈਣ ਦੇ ਕਾਰਨ ਪ੍ਰਸਿੱਧ ਫਿ਼ਲਮ ਮੇਕਰ ਤੇ ਪ੍ਰਸਿੱਧ ਫਿ਼ਲਮ ਸਟਾਰ ਅਰੁਣਾ ਈਰਾਨੀ ਦੇ ਪਤੀ ਦਾ ਦੇਹਾਂਤ ਹੋ ਗਿਆ ਹੈ ਦੀ ਪਛਾਣ ਕੁੱਕੂ ਕੋਹਲੀ (Kukku Kohli) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਦੀ ਪੁਸ਼ਟੀ ਫਿ਼ਲਮ ਮੇਕਰ ਅਸ਼ੋਕ ਪੰਡਤ ਨੇ ਕੀਤੀ ।

ਕਿਵੇਂ ਕੀਤੀ ਸੀ ਕੁੱਕੂ ਕੋਹਲੀ ਨੇ ਕਰੀਅਰ ਦੀ ਸ਼ੁਰੂਆਤ

ਕੁਕੂ ਕੋਹਲੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਰਾਜ ਕਪੂਰ ਦੀ ਫਿਲਮ ‘ਬੌਬੀ`’ਚ ਅਸਿਸਟੈਂਟ ਦੇ ਤੌਰ ‘ਤੇ ਕੰਮ ਕਰਕੇ ਕੀਤੀ ਸੀ । ਉਨ੍ਹਾਂ ਨੇ ਕਈ ਸਾਲ ਉਨ੍ਹਾਂ ਨਾਲ ਰਹਿ ਕੇ ਫਿਲਮ ਬਣਾਉਣ ਦੀਆਂ ਬਾਰੀਕੀਆਂ ਸਿੱਖੀਆਂ । ਬਾਅਦ ‘ਚ ਉਹ ਫਿਲਮ ‘ਬੇਤਾਬ`’ਚ ਸੈਕੰਡ ਯੂਨਿਟ ਡਾਇਰੈਕਟਰ ਰਹੇ । ਸੰਨੀ ਦਿਓਲ ਅਤੇ ਅਮ੍ਰਿਤਾ ਸਿੰਘ ਸਟਾਰਰ ਇਹ ਫਿਲਮ ਹਿੱਟ ਸੀ । ਇਸ ਤੋਂ ਬਾਅਦ ਉਨ੍ਹਾਂ ਨੇ `ਅਰਜੁਨ` ‘ਚ ਵੀ ਕੰਮ ਕੀਤਾ ।

ਬਜਰੰਗ ਦਲ ਦੇ ਜਿ਼ਲਾ ਪ੍ਰਧਾਨ ਦੇ ਜੀਜੇ ਦੀ ਕੁੱਟ-ਕੁੱਟ ਕੇ ਹੱਤਿਆ

0
Murder

ਬਸਤੀ, 25 ਅਗਸਤ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਸਤੀ ਜਿਲੇ ਦੇ ਲਾਲਗੰਜ ਥਾਣਾ ਖੇਤਰ ‘ਚ ਐਤਵਾਰ ਦੇਰ ਰਾਤ ਇਕ ਨੌਜਵਾਨ ਦੀ ਪੁਰਾਣੀ ਰੰਜਸ਼ ਕਾਰਨ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੀ ਗਈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਸਤੀ ਜਿਲੇ (Basti District) ਦੇ ਲਾਲਗੰਜ ਥਾਣਾ ਖੇਤਰ ‘ਚ ਐਤਵਾਰ ਦੇਰ ਰਾਤ ਜੋ ਇਕ ਨੌਜਵਾਨ ਦੀ ਪੁਰਾਣੀ ਰੰਜਸ਼ ਕਾਰਨ ਕੁੱਟ-ਕੁੱਟ (Beating) ਕੇ ਹੱਤਿਆ ਕਰ ਦਿੱਤੀ ਗਈ ਦੀ ਪਛਾਣ 26 ਸਾਲਾ ਮਨੀਸ਼ ਪਾਂਡੇ ਦੇ ਤੌਰ ‘ਤੇ ਹੋਈ ਹੈ ।

ਦੱਸਣਯੋਗ ਹੈ ਕਿ ਮਨੀਸ਼ ਰਾਸ਼ਟਰੀ ਬਜਰੰਗ ਦਲ ਦੇ ਜਿ਼ਲਾ ਪ੍ਰਧਾਨ ਮਨਮੋਹਨ ਤ੍ਰਿਪਾਠੀ ਦਾ ਜੀਜਾ ਸੀ । ਉਹ ਗ੍ਰਾਮ ਪੰਚਾਇਤ ਦੇ ਪੂਰਬਾ ਟੋਲਾ ਦਾ ਰਹਿਣ ਵਾਲਾ ਸੀ । ਖਬਰਾਂ ਮੁਤਾਬਕ ਮਨੀਸ਼ ਪਾਂਡੇ (26) ਕੁਝ ਲੋਕਾਂ ਨਾਲ ਝਗੜਾ ਕਰ ਰਿਹਾ ਸੀ । ਝਗੜੇ ਤੋਂ ਬਾਅਦ ਉਹ ਮੁਲਜ਼ਮ ਨੂੰ ਝਿੜਕਣ ਲਈ ਉਸ ਦੇ ਘਰ ਗਿਆ, ਜਿੱਥੇ ਉਸ ’ਤੇ ਪਹਿਲਾਂ ਇੱਟਾਂ ਨਾਲ ਵਾਰ ਕੀਤਾ ਗਿਆ । ਫਿਰ ਡੰਡੇ ਨਾਲ ਹਮਲਾ ਕਰ ਦਿੱਤਾ ਗਿਆ ।

ਗੋਰਖਪੁਰ ਲਿਜਾਂਦੇ ਸਮੇਂ ਹੋ ਗਈ ਸੀ ਮਨੀਸ਼ ਦੀ ਮੌਤ

ਗੰਭੀਰ ਰੂਪ ‘ਚ ਜ਼ਖਮੀ ਹੋਏ ਮਨੀਸ਼ ਨੂੰ ਜਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ । ਗੋਰਖਪੁਰ ਲਿਜਾਂਦੇ ਸਮੇਂ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ । ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਬਜਰੰਗ ਦਲ ਦੇ ਵਰਕਰਾਂ ਨੇ ਮਹਸੋ ਪੁਲਸ ਸਟੇਸ਼ਨ ਦਾ ਘਿਰਾਓ ਕੀਤਾ ਤੇ ਜਿ਼ੰਮੇਵਾਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ । ਬਾਅਦ ‘ਚ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ।