ਆਈ. ਈ. ਡੀ. ਮਾਮਲੇ `ਚ ਤਿੰਨੋਂ ਮੁਲਜ਼ਮ ਪੰਜ ਦਿਨਾਂ ਦੇ ਪੁਲਸ ਰਿਮਾਂਡ `ਤੇ

0
30
police remand

ਚੰਡੀਗੜ੍ਹ, 25 ਅਗਸਤ 2026 : ਚੰਡੀਗੜ੍ਹ ਦੀ ਅਦਾਲਤ (Chandigarh Court) ਨੇ ਸੈਕਟਰ-43 ਬੱਸ ਸਟੈਂਡ ਨੇੜੇ ਆਈ. ਈ. ਡੀ. ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ (Police remand) ‘ਤੇ ਭੇਜ ਦਿੱਤਾ ਹੈ ।

ਕਿੰਨੇ ਦਿਨਾਂ ਦੇ ਰਿਮਾਂਡ ਦੀ ਕੀਤੀ ਗਈ ਸੀ ਮੰਗ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਆਈ. ਈ. ਡੀ. (I. E. D.) ਮਿਲਣ ਦੇ ਮਾਮਲੇ ਵਿਚ ਜੋ ਮਾਨਯੋਗ ਅਦਾਲਤ ਵਲੋਂ ਪਕੜੇ ਗਏ ਤਿੰਨ ਵਿਅਕਤੀਆਂ ਨੂੰ ਜੋ ਪੰਜ ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ ਵਾਲੇ ਮਾਮਲੇ ਵਿਚ ਪੁਲਸ ਨੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੰਜ ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ ।

ਕੌਣ ਕੌਣ ਹਨ ਤਿੰਨੋਂ ਜਣੇ

ਜਿਨ੍ਹਾਂ ਤਿੰਨੋਂ ਮੁਲਜ਼ਮਾਂ ਦਾ ਪੰਜ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ ਨੂੰ ਹੁਣ ਪੁਲਸ ਰਿਮਾਂਡ ਖਤਮ ਹੋਣ ਦੀ ਸੂਰਤ ਵਿਚ 29 ਅਗਸਤ ਨੂੰ ਫਿਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ । ਪੁਲਸ ਵੱਲੋਂ ਕਾਬੂ ਕੀਤੇ ਤਿੰਨ ਨੌਜਵਾਨਾਂ ਵਿਚੋਂ ਦੋ ਨੌਜਵਾਨ ਤਰਨਤਾਰਨ ਦੇ ਹਨ ਜਦਕਿ ਇਕ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜਿਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ (19) ਵਾਸੀ ਪਿੰਡ ਸਰਹਾਲੀ (ਜਿ਼ਲਾ ਤਰਨਤਾਰਨ), ਜਸ਼ਨਪ੍ਰੀਤ ਸਿੰਘ (21) ਵਾਸੀ ਪਿੰਡ ਦਿਓਬਥ (ਜ਼ਿਲਾ ਤਰਨਤਾਰਨ) ਤੇ ਪ੍ਰਭਪ੍ਰੀਤ ਸਿੰਘ (19) ਵਾਸੀ ਪਿੰਡ ਤਰਸਿੱਕਾ (ਜਿ਼ਲਾ ਅੰਮ੍ਰਿਤਸਰ) ਵਜੋਂ ਹੋਈ ਹੈ ।

ਆਈ. ਈ. ਡੀ. ਮਾਮਲੇ ਵਿਚ ਕਿਸ ਐਕਟ ਤਹਿਤ ਦਰਜ ਕੀਤਾ ਗਿਆ ਹੈ ਕੇਸ

ਚੰਡੀਗੜ੍ਹ ਪੁਲਸ ਨੇ ਚੰਡੀਗੜ੍ਹ ‘ਚ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਨਾਲ ਜੁੜੇ ਸ਼ੱਕੀ ਕਾਰਕੁੰਨਾਂ ਦੀ ਆਵਾਜਾਈ ਬਾਰੇ ਖ਼ਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਥਾਣਾ 36 ਵਿਖੇ ਧਮਾਕਾਖੇਜ਼ ਪਦਾਰਥ ਐਕਟ ਦੀਆਂ ਧਾਰਾਵਾਂ 4 (ਬੀ) ਤੇ 5 ਤਹਿਤ ਐੱਫ. ਆਈ. ਆਰ. ਦਰਜ (FIR registered) ਕੀਤੀ ਹੈ । ਮੁਲਜ਼ਮਾਂ ਕੋਲੋਂ ਤਕਰੀਬਨ 5 ਕਿੱਲੋ ਜੈਲੇਟਿਨ ਸਟਿਕ ਧਮਾਕਾਖੇਜ਼ ਪਦਾਰਥ, ਇਕ ਡੋਨੇਟਰ, ਇਕ ਪਾਵਰ ਸਰੋਤ ਤੇ ਰਿਮੋਟ ਨਾਲ ਸੰਚਾਲਿਤ ਸਿਸਟਮ, ਇਕ ਪਿਸਤੌਲ ਤੇ ਇਕ ਮੈਗਜ਼ੀਨ ਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ।

ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਕੀਤੀ ਗਈ ਸੀ ਆਈ. ਈ. ਡੀ. ਲਗਾਉਣ ਦੀ ਯੋਜਨਾ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਬੱਬਰ ਖ਼ਾਲਸਾ ਇੰਟਰਨੈਸ਼ਨਲ (Babbar Khalsa International) ਨਾਲ ਜੁੜੇ ਵਿਦੇਸ਼ੀ ਹੈਂਡਲਰ ਸਤਨਾਮ ਉਰਫ਼ ਸੱਤਾ ਨੌਸ਼ਹਿਰਾ ਦੇ ਸੰਪਰਕ ‘ਚ ਆਏ ਸਨ । ਉਹ ਕਥਿਤ ਤੌਰ ‘ਤੇ ਉਸ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ ਅਤੇ ਦਹਿਸ਼ਤ ਪੈਦਾ ਕਰਨ ਦੇ ਇਰਾਦੇ ਨਾਲ ਚੰਡੀਗੜ੍ਹ ‘ਚ ਆਈ. ਈ. ਡੀ. ਲਾਉਣ ਦੀ ਯੋਜਨਾ ਬਣਾ ਰਹੇ ਸਨ ।

LEAVE A REPLY

Please enter your comment!
Please enter your name here