Home Blog Page 409

345 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਸਬੰਧੀ ਮਤੇ ਨੂੰ ਵਿੱਤ ਮੰਤਰੀ ਨੇ ਦਿੱਤੀ ਪ੍ਰਵਾਨਗੀ

0
Finance Minister

ਚੰਡੀਗੜ੍ਹ, 18 ਨਵੰਬਰ 2025 : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Finance Minister Advocate Harpal Singh Cheema) ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਤ ਵਿਭਾਗ ਨੇ ਪਸ਼ੂ ਪਾਲਣ ਵਿਭਾਗ ‘ਚ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਸਬੰਧੀ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

345 ਵਿਚੋਂ 150 ਅਸਾਮੀਆਂ ਭਰੀਆਂ ਜਾਣਗੀਆਂ ਚਾਲੂ ਵਿੱਤੀ ਸਾਲ ਦੌੌਰਾਨ

ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ (Animal Husbandry Department)  ਵਿਚ ਇਸ ਵੇਲੇ ਵੈਟਰਨਰੀ ਇੰਸਪੈਕਟਰਾਂ ਲਈ ਕੁੱਲ 2010 ਮਨਜੂਰ ਅਸਾਮੀਆਂ ਹਨ ਅਤੇ ਇਨ੍ਹਾਂ ਅਸਾਮੀਆਂ ‘ਚੋਂ 345 ਅਸਾਮੀਆਂ ਖਾਲੀ ਹਨ ਅਤੇ 1665 ਵੈਟਰਨਰੀ ਇੰਸਪੈਕਟਰ ਕੰਮ ਕਰ ਰਹੇ ਹਨ । ਵਿੱਤ ਮੰਤਰੀ ਨੇ ਕਿਹਾ ਕਿ ਵਿੱਤ ਵਿਭਾਗ ਨੇ ਇਨ੍ਹਾਂ 345 ਖਾਲੀ ਅਸਾਮੀਆਂ (345 vacancies) ਨੂੰ ਪੜਾਅਵਾਰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਇਸ ਵਿਚੋਂ 150 ਅਸਾਮੀਆਂ ਪਹਿਲੇ ਪੜਾਅ ਵਿਚ ਚਾਲੂ ਵਿੱਤੀ ਸਾਲ 2025-26 ਦੌਰਾਨ ਭਰੀਆਂ ਜਾਣਗੀਆਂ ਅਤੇ ਬਾਕੀ ਰਹਿੰਦੀਆਂ 195 ਅਸਾਮੀਆਂ ਅਗਲੇ ਵਿੱਤੀ ਸਾਲ 2026-27 ਦੌਰਾਨ ਦੂਜੇ ਪੜਾਅ ‘ਚ ਭਰੀਆਂ ਜਾਣਗੀਆਂ ।

ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਦਿੱਤਾ ਸੀ ਮੀਟਿੰਗ ਦੌਰਾਨ ਅਸਾਮੀਆਂ ਭਰਨ ਦੀ ਲੋੜ ਤੇ ਜੋਰ

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ (Punjab State Veterinary Inspectors Association) ਨਾਲ ਮੀਟਿੰਗ ਦੌਰਾਨ ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਪਸ਼ੂ ਪਾਲਣ ਵਿਭਾਗ ਵੱਲੋਂ ਦੱਸਿਆ ਸੀ ਕਿ ਪੰਜਾਬ ਦੇ 22 ਵੈਟਰਨਰੀ ਪੌਲੀਕਲੀਨਿਕਾਂ ਵਿਚ ਇਲਾਜ ਕਰਵਾਉਣ ਵਾਲੇ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਾਰਨ ਵਿਭਾਗ ਵਿਚ ਸਟਾਫ ਦੀ ਘਾਟ ਪੇਸ਼ ਆ ਰਹੀ ਹੈ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਸੂਬੇ ਵਿਚ 22 ਵੈਟਰਨਰੀ ਪੌਲੀਕਲੀਨਿਕ, 1,367 ਪਸ਼ੂ ਹਸਪਤਾਲ ਅਤੇ 1,489 ਪਸ਼ੂ ਡਿਸਪੈਂਸਰੀਆਂ ਦੇ ਵਿਸ਼ਾਲ ਨੈਟਵਰਕ ਰਾਹੀਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ।

Read More : ਪੀੜ੍ਹਤ ਲੋਕਾਂ ਨਾਲ ਪੂਰਾ ਪੰਜਾਬ ਚੱਟਾਨ ਵਾਂਗ ਖੜ੍ਹਾ : ਹਰਪਾਲ ਸਿੰਘ ਚੀਮਾ

ਆਕਾਸ਼ ਬੱਤਾ ਦੀ ਸੁਰੱਖਿਆ ਦੋ ਕਰਮਚਾਰੀ ਹੋਣਗੇ ਤਾਇਨਾਤ

0
Akash Batta

ਚੰਡੀਗੜ੍ਹ, 18 ਨਵੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਦੀ ਸਿ਼ਕਾਇਤ ਸੀ. ਬੀ. ਆਈ. ਕੋਲ ਕੀਤੇ ਜਾਣ ਦੇ ਮਾਮਲੇ ਵਿਚ ਸੁਰੱਖਿਆ ਦੀ ਮੰਗ ਕਰ ਰਹੇ ਆਕਾਸ਼ ਬੱਤਾ ਦੀ ਸੁਰੱਖਿਆ ਵਿਚ ਦੋ ਪੁਲਸ ਮੁਲਾਜਮ ਤਾਇਨਾਤ ਹੋਣਗੇ । ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਮਾਣਯੋਗ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਗਈ ।

ਕੀ ਸੀ ਮਾਮਲਾ

ਸੀ. ਬੀ. ਆਈ. ਵਲੋਂ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਉਸ ਸਮੇਂ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਤੋਂ ਆਪਣੀ ਜਾਨ ਤੋਂ ਖਤਰਾ ਮਹਿਸੂਸ ਕਰਦਿਆਂ ਸਿ਼ਕਾਇਤਕਰਤਾ ਆਕਾਸ਼ ਬੱਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿਚ ਸੁਰੱਖਿਆ ਦੀ ਮੰਗ ਕੀਤੀ ਪਰ ਪੰਜਾਬ ਸਰਕਾਰ ਵਲੋਂ ਸੁਰੱਖਿਆ ਨਾ ਦੇ ਕੇ ਟਾਲ-ਮਟੋਲ ਵਾਲੀ ਅਪਣਾਈ ਜਾ ਰਹੀ ਨੀਤੀ ਦੇ ਚਲਦਿਆਂ ਆਕਾਸ਼ ਬੱਤਾ ਨੇ ਹਾਈਕੋਰਟ ਵਿਚ ਮੁੜ ਪਹੁੰਚ ਕੀਤੀ ਸੀ, ਜਿਸ ਤੇ ਹਾਈਕੋਰਟ ਨੇ ਸਰਕਾਰ ਨੂੰ ਸਮਾਂ ਦਿੰਦਿਆਂ ਆਖਿਆ ਸੀ ਕਿ ਇਸ ਮਾਮਲੇ ਵਿਚ ਸਮਾਂ ਰਹਿੰਦੇ ਜਵਾਬ ਦਾਇਰ ਕਰਦਿਆਂ ਸੁਰੱਖਿਆ ਦਿੱਤੀ ਜਾਵੇ । ਜਿਸ ਤੇ ਅੱਜ ਪੰਜਾਬ ਸਰਕਾਰ ਵਲੋਂ ਅਕਾਸ਼ ਬੱਤਾ (aakash Batta) ਦੀ ਸੁਰੱਖਿਆ ਵਿਚ ਦੋ ਮੁਲਾਜਮ ਤਾਇਨਾਤ ਕੀਤੇ ਜਾਣ ਸਬੰਧੀ ਜਾਣਕਾਰੀ ਹਾਈਕੋਰਟ ਨੂੰ ਦਿੱਤੀ ਗਈ ।

Read More : ਈ. ਡੀ. ਨੇ ਕੀਤੀ ਸਸਪੈਂਡ ਡੀ. ਆਈ. ਜੀ. ਭੁੱਲਰ ਦੇ ਖਾਤਿਆਂ ਦੀ ਜਾਂਚ

ਜਲੰਧਰ ਨਿਗਮ ਦੀ ਬਿਲਡਿੰਗ ਤੋਂ ਛਾਲ ਮਾਰਨ ਵਾਲਾ ਵਿਅਕਤੀ ਹੋਇਆ ਜ਼ਖ਼ਮੀ

0
Nagar Nigam Jalandhar

ਜਲੰਧਰ, 18 ਨਵੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ ਦੀ ਨਗਰ ਨਿਗਮ (Municipal Corporation of Jalandhar) ਦੀ ਚੌਥੀ ਮੰਜਿ਼ਲ ਤੋਂ ਛਾਲ ਮਾਰਨ ਵਾਲੇ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ । ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਪਰ ਵਿਅਕਤੀ ਦੇ ਅਜਿਹਾ ਕਦਮ ਚੁੱਕਣ ਪਿੱਛੇ ਕੀ ਕਾਰਨ ਹੈ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ।

ਪ੍ਰਤੱਖਦਰਸ਼ੀ ਨੇ ਕੀ ਦੱਸਿਆ

ਛਾਲ ਮਾਰਨ ਵਾਲੇ ਵਿਅਕਤੀ ਵਲੋਂ ਇਸ ਤਰ੍ਹਾਂ ਕੀਤੇ ਜਾਣ ਦੇ ਪ੍ਰਤੱਖਦਰਸ਼ੀ ਇਕ ਵਿਅਕਤੀ ਨਿਤੀਨ ਨੇ ਦੱਸਿਆ ਕਿ ਜਦੋਂ ਉਹ ਆਪਣਾ ਵਾਹਨ ਠੀਕ ਕਰਵਾਉਣ ਆਇਆ ਸੀ ਤਾਂ ਉਸਨੇ ਇਕ ਵਿਅਕਤੀ ਨੂੰ ਛਾਲ ਮਾਰਦੇ (Jumping) ਹੋਏ ਅਤੇ ਫਿਰ ਚੌਥੀ ਮੰਜਿ਼ਲ (Fourth floor) ਤੋਂ ਡਿੱਗਦੇ ਹੋਏ ਵੇਖਿਆ । ਵਿਅਕਤੀ ਅਨੁਸਾਰ ਐਂਬੂਲੈਂਸ ਅੱਧੇ ਘੰਟੇ ਤੱਕ ਨਹੀਂ ਪਹੁੰਚੀ । ਮੌਕੇ `ਤੇ ਮੌਜੂਦ ਪੁਲਸ ਨੇ ਫਿਰ ਛੋਟੇ ਹਾਥੀ ਚਾਲਕ ਨੂੰ ਰੋਕਿਆ ਅਤੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਈ । ਇਸ ਦੌਰਾਨ ਏ. ਐਸ. ਆਈ. ਸੇਵਾ ਸਿੰਘ ਨੇ ਕਿਹਾ ਕਿ ਨਿਤਿਨ ਨੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ । ਜਦੋਂ ਤੱਕ ਉਹ ਮੌਕੇ `ਤੇ ਪਹੁੰਚੇ ਤਾਂ ਉਦੋਂ ਤੱਕ ਹੋਰ ਪੁਲਸ ਅਧਿਕਾਰੀ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾ ਚੁੱਕੇ ਸਨ । ਉਨ੍ਹਾਂ ਅੱਗੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਅਜੀਬੋ ਗਰੀਬ ਕਾਰਨਾਮਾ

ਹਾਈਕੋਰਟ ਨੇ ਕੀਤਾ ਲਾਲਪੁਰਾ ਦੀ ਸਜ਼ਾ ਤੇ ਰੋਕ ਲਗਾਉਣ ਤੋਂ ਇਨਕਾਰ

0
Manjinder Lalpura

ਚੰਡੀਗੜ੍ਹ, 18 ਨਵੰਬਰ 202 : ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ (MLA Manjinder Singh Lalpura) ਦੀ ਤਰਨਤਾਰਨ ਦੀ ਅਦਾਲਤ ਵਲੋਂ ਸੁਣਾਈ ਗਈ ਚਾਰ ਸਾਲਾ ਸਜ਼ਾ ਦੇ ਫ਼ੈਸਲੇ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾਉਣ ਤੋ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ, ਹਾਈ ਕੋਰਟ ਨੇ ਕਿਹਾ ਕਿ ਅਦਾਲਤ ਸਜ਼ਾ ਵਿਰੁਧ ਅਪੀਲ `ਤੇ ਸਿੱਧੇ ਤੌਰ `ਤੇ ਸੁਣਵਾਈ ਕਰੇਗੀ ।

ਕੀ ਸੀ ਮਾਮਲਾ

3 ਮਾਰਚ 2013 ਨੂੰ ਉਸਮਾਨ ਪਿੰਡ ਦੀ ਇਕ ਔਰਤ ਅਪਣੇ ਪਰਵਾਰ ਨਾਲ ਇਕ ਵਿਆਹ ਸਮਾਰੋਹ ਵਿੱਚ ਗਈ ਸੀ, ਜਿਥੇ ਕੁੱਝ ਟੈਕਸੀ ਡਰਾਈਵਰਾਂ ਨੇ ਉਸ ਨਾਲ ਛੇੜਛਾੜ ਕੀਤੀ । ਜਦੋਂ ਉਸ ਨੇ ਵਿਰੋਧ ਕੀਤਾ ਤਾਂ ਔਰਤ ਅਤੇ ਉਸ ਦੇ ਪਰਵਾਰ `ਤੇ ਹਮਲਾ ਕੀਤਾ ਗਿਆ । ਮੌਕੇ `ਤੇ ਪਹੁੰਚੀ ਪੁਲਿਸ ਨੇ ਵੀ ਉਨ੍ਹਾਂ ਨਾਲ ਬਦਸਲੂਕੀ ਕੀਤੀ । ਇਸੇ ਮਾਮਲੇ ਦੇ ਦੋਸ਼ੀ ਮਨਜਿੰਦਰ ਸਿੰਘ ਲਾਲਪੁਰਾ 2022 ਵਿਚ ਖਡੂਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਸਨ । ਉਸ ਸਮੇਂ ਪੱਟੀ ਵਿਧਾਨ ਸਭਾ ਹਲਕੇ ਦੇ ਉਸਮਾਨ ਪਿੰਡ ਦਾ ਇਹ ਮਾਮਲਾ ਸੜਕਾਂ ਤੋਂ ਲੈ ਕੇ ਸੰਸਦ ਤਕ ਗੂੰਜਿਆ। ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਪੀੜਤ ਪਰਵਾਰ ਲਈ ਸੁਰੱਖਿਆ ਦੇ ਹੁਕਮ ਦਿਤੇ । ਲਾਲਪੁਰਾ ਨੇ ਅਪਣੀ ਸਜ਼ਾ ਵਿਰੁਧ ਹਾਈ ਕੋਰਟ ਵਿਚ ਅਪੀਲ ਵੀ ਦਾਇਰ ਕੀਤੀ ਹੈ ।

ਹਾਈ ਕੋਰਟ ਦੇ ਸਜ਼ਾ ਤੇ ਰੋਕ ਨਾ ਲਗਾਉਣ ਤੇ ਹੋ ਸਕਦੀ ਹੈ ਵਿਧਾਨ ਸਭਾ ਮੈਂਬਰਸਿ਼ਪ ਖਤਮ

ਦੱਸਣਯੋਗ ਹੈ ਕਿ ਜੇ ਹਾਈਕੋਰਟ (High Court) ਵਲੋਂ ਸਜ਼ਾ ਤੇ ਰੋਕ ਨਹੀਂ ਲਗਾਈ ਜਾਂਦੀ ਹੈ ਤਾਂ ਵਿਧਾਇਕ ਲਾਲਪੁਰਾ ਦੀ ਵਿਧਾਨ ਸਭਾ ਮੈਂਬਰਸਿ਼ਪ ਰੱਦ ਕੀਤੀ ਜਾ ਸਕਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਲਾਲਪੁਰਾ ਦੇ ਵਕੀਲ ਨੇ ਦਲੀਲ ਵੀ ਦਿੱਤੀ ਸੀ ਕਿ ਜੇ ਸਜ਼ਾ ਤੇ ਰੋਕ ਨਹੀਂ ਲੱਗਦੀ ਤਾਂ ਉਸਦੀ ਵਿਧਾਨ ਸਭਾ ਮੈਂਬਰਸਿ਼ਪ (Legislative Assembly Membership) ਆਪਣੇ ਆਪ ਰੱਦ ਹੋ ਸਕਦੀ ਹੈ, ਜਿਸ ਨਾਲ ਹਲਕੇ ਵਿਚ ਨਵੀਆਂ ਚੋਣਾਂ ਕਰਵਾਉਣੀਆਂ ਲਾਜ਼ਮੀ ਹੋ ਜਾਣਗੀਆਂ ।

Read More : ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਕੀਤਾ ਨੋਟਿਸ ਜਾਰੀ

ਪੰਜਾਬ ਕੈਬਨਿਟ ਨੇ ਦਿੱਤੀ ‘ਨਈ ਦਿਸ਼ਾ’ ਯੋਜਨਾ ਨੂੰ ਹਰੀ ਝੰਡੀ : ਡਾ. ਬਲਜੀਤ ਕੌਰ

0
‘Nai Disha’ scheme

ਚੰਡੀਗੜ੍ਹ 18 ਨਵੰਬਰ 2025 : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਮੁਫ਼ਤ ਸੈਨੇਟਰੀ ਨੈਪਕਿਨ ਵੰਡ ਪ੍ਰੋਗਰਾਮ (Free Sanitary Napkin Distribution Program) ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸਦਾ ਨਾਮ ਹੁਣ ‘ਨਈ ਦਿਸ਼ਾ ਯੋਜਨਾ’ (New Direction Plan’)ਰੱਖਿਆ ਗਿਆ ਹੈ । ਇਸ ਫੈਸਲੇ ਦਾ ਉਦੇਸ਼ ਰਾਜ ਭਰ ਵਿੱਚ ਇੱਕ ਭਰੋਸੇਯੋਗ, ਸੁਚਾਰੂ ਅਤੇ ਸਹਿਜ ਲਾਗੂਕਰਨ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ ।

ਆਂਗਣਵਾੜੀ ਕੇਂਦਰਾਂ ਰਾਹੀਂ ਰੋਜ਼ਾਨਾ ਵੰਡੇ ਜਾਣਗੇ ਲੋੜਵੰਦ ਔਰਤਾਂ ਨੂੰ ਹਰ ਮਹੀਨੇ ਨੌਂ ਸੈਨੇਟਰੀ ਨੈਪਕਿਨ

ਪ੍ਰਾਪਤ ਜਾਣਕਾਰੀ ਅਨੁਸਾਰ ਆਂਗਣਵਾੜੀ ਕੇਂਦਰਾਂ ਰਾਹੀਂ ਲੋੜਵੰਦ ਔਰਤਾਂ ਨੂੰ ਹਰ ਮਹੀਨੇ ਨੌਂ ਸੈਨੇਟਰੀ ਨੈਪਕਿਨ (Nine sanitary napkins) ਨਿਯਮਿਤ ਤੌਰ ‘ਤੇ ਵੰਡੇ ਜਾਣਗੇ । ਪ੍ਰਤੀ ਆਂਗਣਵਾੜੀ ਕੇਂਦਰ 50 ਲਾਭਪਾਤਰੀਆਂ ਦੇ ਟੀਚੇ ਦੇ ਆਧਾਰ ‘ਤੇ, ਹਰ ਮਹੀਨੇ ਘੱਟੋ-ਘੱਟ 13,65,700 ਔਰਤਾਂ ਨੂੰ ਕਵਰ ਕਰਨ ਦਾ ਟੀਚਾ ਹੈ। ਪੰਜਾਬ ਕੈਬਨਿਟ ਨੇ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ 53 ਕਰੋੜ ਦੀ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ ।

ਯੋਜਨਾ ਦੇ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਦੋ ਸਾਲਾਂ ਬਾਅਦ ਕੀਤੀ ਜਾਵੇਗੀ

ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਨਵੇਂ ਢਾਂਚੇ ਵਿੱਚ ਖਰੀਦ, ਆਵਾਜਾਈ, ਵੰਡ, ਨਿਗਰਾਨੀ ਅਤੇ ਗੁਣਵੱਤਾ ਜਾਂਚ ਨਾਲ ਸਬੰਧਤ ਸਪੱਸ਼ਟ ਅਤੇ ਮਜ਼ਬੂਤ ਨਿਯਮ ਸ਼ਾਮਲ ਹਨ, ਜਿਸਦਾ ਉਦੇਸ਼ ਪਹਿਲਾਂ ਸਾਹਮਣੇ ਆਈਆਂ ਬੇਨਿਯਮੀਆਂ ਨੂੰ ਖਤਮ ਕਰਨਾ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਯੋਜਨਾ ਦੇ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਦੋ ਸਾਲਾਂ ਬਾਅਦ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੋਰ ਸੁਧਾਰ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ ।

Read More : ਡਾ. ਬਲਜੀਤ ਕੌਰ ਨੇ ਸੌਂਪੇ ਵਿਭਾਗ ਵਿੱਚ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ

ਮੁੱਖ ਚੋਣ ਕਮਿਸ਼ਨ ਨੇ ਕੀਤਾ ਡੀ. ਜੀ. ਪੀ. ਪੰਜਾਬ ਨੂੰ ਤਲਬ

0
Director General of Punjab

ਚੰਡੀਗੜ੍ਹ, 18 ਨਵੰਬਰ 2025 : ਡਾਇਰੈਕਟਰ ਜਨਰਲ ਆਫ ਪੰਜਾਬ ਗੌਰਵ ਯਾਦਵ (Gaurav Yadav) ਨੂੰ ਭਾਰਤੀ ਚੋਣ ਕਮਿਸ਼ਨ ਨੇ ਤਲਬ ਕੀਤਾ ਹੈ । ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ (Election Commission) ਨੂੰ ਸਿ਼ਕਾਇਤ ਦਿੱਤੀ ਸੀ।ਦੱਸਣਯੋਗ ਹੈ ਕਿ ਡੀ. ਜੀ. ਪੀ. ਨੂੰ ਦਿੱਲੀ ਵਿਖੇ ਦਫ਼ਤਰ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ।

ਕੀ ਸਿ਼ਕਾਇਤ ਦਿੱਤੀ ਗਈ ਸੀ ਅਕਾਲੀ ਦਲ ਵਲੋਂ

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋ੍ਮਣੀ ਅਕਾਲੀ ਦਲ ਵਲੋਂ ਡੀ. ਜੀ. ਪੀ. ਪੰਜਾਬ (D. G. P. Punjab) ਵਿਰੁੱਧ ਸਿ਼ਕਾਇਤ ਦਿੱਤੀ ਗਈ ਸੀ ਕਿ ਤਰਨਤਾਰਨ ਚੋਣ ਪ੍ਰਚਾਰ ਦੌਰਾਨ ਸਿਆਸੀ ਬਦਲਾਖੋਰੀ ਤਹਿਤ ਅਕਾਲੀ ਵਰਕਰਾਂ ਖਿਲਾਫ ਝੂਠੀਆਂ ਐਫ. ਆਈ. ਆਰਜ. (False F. I. R.) ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ।

ਅਕਾਲੀ ਦਲ ਨੇ ਮੰਗੀ ਚੋਣ ਕਮਿਸ਼ਨ ਤੋਂ ਜਾਂਚ ਦੀ ਮੰਗ

ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਬੀਤੇ ਦਿਨ ਤਰਨ ਤਾਰਨ ਹਲਕੇ ਵਿਚ ਸਿਆਸੀ ਬਦਲਾਖੋਰੀ ਨਾਲ ਅਕਾਲੀ ਵਰਕਰਾਂ ਖਿਲਾਫ ਝੂਠੀਆਂ ਐਫ. ਆਈ. ਆਰਜ. ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ । ਚੋਣ ਕਮਿਸ਼ਨ ਨੂੰ ਕੀਤੀ ਲਿਖਤੀ ਸਿ਼ਕਾਇਤ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਅਕਾਲੀ ਦਲ ਚੋਣ ਕਮਿਸ਼ਨ ਦਾ ਧੰਨਵਾਦੀ ਹੈ ਜਿਸਨੇ ਦੋ ਡੀ. ਐਸ. ਪੀ. ਤੇ ਇਕ ਐਸ. ਐਚ. ਓ. ਬਦਲ ਦਿੱਤੇ ਤੇ ਐਸ. ਐਸ. ਪੀ. ਨੂੰ ਮੁਅੱਤਲ ਕਰ ਦਿੱਤਾ । ਹਾਲਾਂਕਿ ਕਮਿਸ਼ਨ ਦੀ ਇਸ ਕਾਰਵਾਈ ਦੇ ਬਾਵਜੂਦ ਰਾਜ ਸਰਕਾਰ ਨੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਹੈ ।

Read More :  ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਜਨਸੁਰਾਜ ਪਾਰਟੀ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਲਈ ਬਿਹਾਰ ਚੋਣਾਂ ਵਿਚ ਹਾਰ ਦੀ ਜਿੰਮੇਵਾਰੀ

0
Janasuraj Party

ਬਿਹਾਰ, 18 ਨਵੰਬਰ 2025 : ਬਿਹਾਰ ਵਿਧਾਨ ਸਭਾ ਚੋਣਾਂ ਵਿਚ ਜਨਸੁਰਾਜ ਪਾਰਟੀ (Jan Suraj Party) ਦੀ ਹੋਈ ਹਾਰ ਤੋਂ ਬਾਅਦ ਅੱਜ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਨ ਸੁਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਚੋਣਾਂ ਵਿਚ ਹਾਰ ਦੀ ਜਿੰਮੇਵਾਰੀ ਲਈ।

ਨਿਤੀਸ਼ ਕੁਮਾਰ ਨੇ ਦਿੱਤੀ ਜਿੱਤਣ ਵਾਲਿਆਂ ਨੂੰ ਵਧਾਈ

ਬਿਹਾਰ ਚੋਣਾਂ (Bihar elections) ਵਿਚ ਹਾਰ ਦਾ ਮੂੰਹ ਦੇਖਣ ਵਾਲੇ ਪ੍ਰਸ਼ਾਂਤ ਕਿਸ਼ੋਰ (Prashant Kishore) ਨੇ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ “ਅਸੀਂ ਕੁਝ ਗਲਤੀਆਂ ਜ਼ਰੂਰ ਕੀਤੀਆਂ ਹੋਣਗੀਆਂ, ਜਿਸ ਕਾਰਨ ਅਸੀਂ ਅਜਿਹਾ ਨਤੀਜਾ ਦਿੱਤਾ । ਜਨਤਾ ਨੇ ਸਾਨੂੰ ਨਹੀਂ ਚੁਣਿਆ । ਜਨਤਾ ਨੇ ਸਾਡੇ ‘ਤੇ ਭਰੋਸਾ ਨਹੀਂ ਕੀਤਾ। ਇਸ ਹਾਰ ਦੀ ਜਿ਼ੰਮੇਵਾਰੀ ਪੂਰੀ ਤਰ੍ਹਾਂ ਮੇਰੇ ‘ਤੇ ਹੈ। ਅਸੀਂ ਜੋ ਕੋਸਿਸ਼ਾਂ ਕੀਤੀਆਂ ਉਹ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਵਿਚ ਅਸਫਲ ਰਹੇ।

ਪ੍ਰ਼ਸ਼ਾਂਤ ਕਿਸ਼ੋਰ ਨੇ ਸਰਕਾਰ ਨੂੰ ਕੀਤੀ ਔਰਤਾਂ ਨੂੰ ਦੋ ਲੱਖ ਰੁਪਏ ਦੇਣ ਦੀ ਅਪੀਲ

ਜਨਸੁਰਾਜ ਪਾਰਟੀ (Jansuraj Party) ਦੇ ਸੂਤਰਧਾਰ ਪ੍ਰਸ਼ਾਂਤ ਕਿਸ਼ੋਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਔਰਤਾਂ ਨੂੰ ਦਸ ਹਜ਼ਾਰ ਰੁਪਏ ਦਿੱਤੇ ਗਏ ਹਨ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਦੋ ਲੱਖ ਰੁਪਏ ਦਿੱਤੇ ਜਾਣ। ਪ੍ਰਸ਼ਾਂਤ ਕੁਮਾਰ ਨੇ ਆਪਣੇ ਉਸ ਦਿੱਤੇ ਬਿਆਨ ਵਿਚ ਜੇਕਰ ਚੋਣਾਂ ਵਿਚ ਜਨਤਾ ਦਲ ਯੂ (Janata Dal United) ਨੂੰ 25 ਤੋਂ ਵਧ ਸੀਟਾਂ ਮਿਲੀਆਂ ਤਾਂ ਉਹ ਰਾਜਨੀਤੀ ਤੋਂ ਸੰਨਿਆਂ ਲੈ ਲੈਣਗੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜਨਸੁਰਾਜ ਪਾਰਟੀ ਵਿਚ ਕੋਈ ਅਹੁਦਾ ਹੀ ਨਹੀਂ ਹੈ ਤੇ ਫਿਰ ਉਹ ਕਿਹੜੇ ਹੱਕ ਤੋਂ ਸੰਨਿਆਸ ਲੈ ਲੈਣ ਕਿਉਂਕਿ ਮੈਂ ਰਾਜਨੀਤੀ ਨਹੀਂ ਕਰ ਰਿਹਾ ਹਾਂ ।

Read More : ਪੰਜਾਬ : ਪ੍ਰਸ਼ਾਂਤ ਕਿਸ਼ੋਰ ਨੇ CM ਕੈਪਟਨ ਨੂੰ ਲਿਖਿਆ ਪੱਤਰ, ਕਿਹਾ – ਮੁੱਖ ਸਲਾਹਕਾਰ ਦੇ ਅਹੁਦੇ ਤੋਂ ਕਰੋ ਮੁਕਤ

ਪੰਜਾਬੀਆਂ ਨੂੰ ਦੇਣਾ ਚਾਹੀਦੈ ਇਕ ਤੋ ਵਧ ਬੱਚੇ ਪੈਦਾ ਕਰਨ ਦੀ ਲੋੜ ਤੇ ਜ਼ੋਰ

0
Kultar Sandhwan

ਚੰਡੀਗੜ੍ਹ, 18 ਨਵੰਬਰ 2025 : ਪੰਜਾਬ ਸੂਬੇ ਦੀ ਘਟਦੀ ਜਾ ਰਹੀ ਆਬਾਦੀ (Population) ਦੇ ਮੱਦੇਨਜ਼ਰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਇਕ ਤੋਂ ਵਧ ਬੱਚੇ ਪੈਦਾ (Having more than one child) ਕਰਨ ਦੀ ਲੋੜ ਵਧ ਧਿਆਨ ਦੇਣ । ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੀ ਘਟਦੀ ਆਬਾਦੀ ਨੂੰ ਲੈ ਕੇ ਆਖੀ । ਉਨ੍ਹਾਂ ਅੱਗੇ ਕਿਹਾ ਕਿ ਅੱਜ ਕੱਲ੍ਹ ਲੋਕਾਂ ਵਿੱਚ ਸਿਰਫ਼ ਇੱਕ ਹੀ ਬੱਚੇ ਪੈਦਾ ਕਰਨ ਦੀ ਮਾਨਸਿਕਤਾ ਹੈ, ਜਿਸ ਨੂੰ ਬਦਲਣ ਦੀ ਲੋੜ ਹੈ ।

ਪੰਜਾਬ ਦੇ ਹਰ ਪਰਿਵਾਰ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਬੱਚੇ ਹੋਣੇ ਚਾਹੀਦੇ ਹਨ : ਸੰਧਵਾਂ

ਕੁਲਤਾਰ ਸਿੰਘ ਸੰਧਵਾ (Kultar Singh Sandhwa) ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਰੁੱਖਾਂ ਦੀ ਲੋੜ ਹੈ, ਉਸੇ ਤਰ੍ਹਾਂ ਪੰਜਾਬ ਦੇ ਵਿਕਾਸ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬੱਚਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਪਰਿਵਾਰ ਵਿੱਚ ਘੱਟੋ-ਘੱਟ ਦੋ ਤੋਂ ਤਿੰਨ ਬੱਚੇ ਹੋਣੇ ਚਾਹੀਦੇ ਹਨ ।

ਪ੍ਰਵਾਸ ਦੀ ਭਾਲ ਵਿਚ ਨੌਜਵਾਨ ਪੀੜ੍ਹੀ ਛੱਡ ਰਹੀ ਹੈ ਪੰਜਾਬ

ਸਪੀਕਰ ਨੇ ਅੱਗੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ (Young generation) ਪ੍ਰਵਾਸ ਦੀ ਭਾਲ ਵਿੱਚ ਪੰਜਾਬ ਛੱਡ ਰਹੀ ਹੈ । ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਨੂੰ ਇਕੱਲਾ ਛੱਡ ਕੇ ਵਿਦੇਸ਼ਾਂ ਵਿੱਚ ਵਸ ਜਾਂਦੇ ਹਨ । ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ । ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਕੋਲ ਕਿੰਨੀ ਵੀ ਦੌਲਤ ਹੋਵੇ, ਜੇਕਰ ਬੱਚੇ ਬੁਢਾਪੇ ਵਿੱਚ ਉਨ੍ਹਾਂ ਦੇ ਨਾਲ ਨਾ ਹੋਣ ਤਾਂ ਇਸਦਾ ਕੋਈ ਫਾਇਦਾ ਨਹੀਂ ਹੈ । ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਜ਼ਿਆਦਾਤਰ ਘਰਾਂ ਵਿੱਚ ਸਿਰਫ਼ ਇੱਕ ਹੀ ਬੱਚਾ ਹੈ, ਜਦੋਂ ਕਿ ਪਹਿਲਾਂ 4-5, ਇੱਥੋਂ ਤੱਕ ਕਿ ਪ੍ਰਤੀ ਪਰਿਵਾਰ 6-7 ਬੱਚੇ ਵੀ ਹਨ । ਹਾਲਾਂਕਿ, ਇਹ ਗਿਣਤੀ ਲਗਾਤਾਰ ਘਟ ਰਹੀ ਹੈ, ਜੋ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੀ ਹੈ ।

Read More : ਪੰਜਾਬ ਨੇ ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆਈ : ਕੁਲਤਾਰ ਸਿੰਘ ਸੰਧਵਾਂ

ਨਿਤੀਸ਼ ਰੈਡੀ ਦੀ ਹੋਈ ਭਾਰਤੀ ਟੀਮ ਵਿਚ ਮੈਚ ਲਈ ਵਾਪਸੀ

0
Nitish Reddy

ਨਵੀਂ ਦਿੱਲੀ, 18 ਨਵੰਬਰ 2025 : ਭਾਰਤੀ ਕ੍ਰਿਕਟਰ ਨਿਤੀਸ਼ ਕੁਮਾਰ ਰੈਡੀ (Nitish Kumar Reddy) ਜਿਨ੍ਹਾਂ ਨੂੰ ਆਲ ਰਾਊਂਡਰ ਕਿਹਾ ਜਾਂਦਾ ਹੈ ਨੂੰ ਦੱਖਣੀ ਅਫਰੀਕਾ ਖਿਲਾਫ਼ ਦੂਸਰੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਵਿਚ ਵਾਪਸ ਬੁਲਾ ਲਿਆ ਗਿਆ ਹੈ । ਦੱਸਣਯੋਗ ਹੈ ਕਿ ਨਿਤੀਸ਼ ਅੱਜ ਈਡਨ ਗਾਰਡਨ ਵਿਖੇ ਟੀਮ ਦੇ ਵਿਕਲਪਿਕ ਸਿਖਲਾਈ ਸੈਸ਼ਨ ਵਿਚ ਸ਼ਾਮਲ ਹੋਣਗੇ । ਦੂਜਾ ਟੈਸਟ 22 ਨਵੰਬਰ ਤੋਂ ਗੁਹਾਟੀ ‘ਚ ਖੇਡਿਆ ਜਾਵੇਗਾ ।

ਰੈਡੀ ਨੂੰ ਪਹਿਲਾਂ ਕੀਤਾ ਗਿਆ ਸੀ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਸ਼ਾਮਲ

ਕ੍ਰਿਕਟਰ (Cricketer) ਰੈਡੀ ਜਿਸ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ (Test Series) ‘ਚ ਸ਼ਾਮਲ ਕੀਤਾ ਗਿਆ ਸੀ ਨੂੰ ਕੋਲਕਾਤਾ ਵਿਚ ਪਹਿਲੇ ਟੈਸਟ ਤੋਂ ਠੀਕ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਸੀ ਅਤੇ ਦੱਖਣੀ ਅਫਰੀਕਾ ਏ ਦੇ ਵਿਰੁੱਧ ਸੀਰੀਜ਼ ਲਈ ਭਾਰਤ ਏ ਨੂੰ ਭੇਜਿਆ ਗਿਆ ਸੀ । ਬੀ. ਸੀ. ਸੀ. ਆਈ. ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਉਹ ਦੂਜੇ ਟੈਸਟ ਲਈ ਟੀਮ ‘ਚ ਸ਼ਾਮਲ ਹੋਵੇਗਾ, ਪਰ ਹੁਣ ਉਸਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਵਾਪਸ ਬੁਲਾ ਲਿਆ ਗਿਆ ਹੈ ।

ਈਡਨ ਗਾਰਡਨ ਵਿਖੇ ਖੇਡਿਆ ਗਿਆ ਪਹਿਲਾ ਟੈਸਟ ਸਿਰਫ਼ ਢਾਈ ਦਿਨਾਂ ‘ਚ ਹੋ ਗਿਆ ਸੀ ਖਤਮ

ਈਡਨ ਗਾਰਡਨ (Garden of Eden) ਵਿਖੇ ਖੇਡਿਆ ਗਿਆ ਪਹਿਲਾ ਟੈਸਟ ਸਿਰਫ਼ ਢਾਈ ਦਿਨਾਂ ‘ਚ ਖਤਮ ਹੋ ਗਿਆ । ਭਾਰਤ 30 ਦੌੜਾਂ ਨਾਲ ਮੈਚ ਹਾਰ ਗਿਆ । 14 ਨਵੰਬਰ ਨੂੰ ਸ਼ੁਰੂ ਹੋਇਆ ਇਹ ਮੈਚ 18 ਨਵੰਬਰ ਨੂੰ ਖਤਮ ਹੋਣ ਵਾਲੇ ਹੋਣ ਦੇ ਬਾਵਜੂਦ 16 ਨਵੰਬਰ ਦੀ ਦੁਪਹਿਰ ਨੂੰ ਖਤਮ ਹੋ ਗਿਆ । ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 159 ਦੌੜਾਂ ਅਤੇ ਦੂਜੀ ਪਾਰੀ ‘ਚ 153 ਦੌੜਾਂ ਬਣਾਈਆਂ । ਜਵਾਬ ਵਿਚ ਭਾਰਤ ਨੇ ਪਹਿਲੀ ਪਾਰੀ ਵਿੱਚ 189 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ‘ਚ ਸਿਰਫ਼ 93 ਦੌੜਾਂ ਹੀ ਬਣਾਈਆਂ । ਕਪਤਾਨ ਸ਼ੁਭਮਨ ਗਿੱਲ (Captain Shubman Gill) ਦੀ ਗਰਦਨ ਦੀ ਦਿੱਕਤ ਠੀਕ ਹੋਣ ‘ਚ ਕਾਫ਼ੀ ਸਮਾਂ ਲੱਗ ਰਿਹਾ ਹੈ ਅਤੇ ਦੂਜੇ ਟੈਸਟ ‘ਚ ਉਸਦੀ ਭਾਗੀਦਾਰੀ ਸ਼ੱਕੀ ਬਣੀ ਹੋਈ ਹੈ । ਇਸ ਲਈ ਟੀਮ ਪ੍ਰਬੰਧਨ ਨੂੰ ਵਾਧੂ ਬੱਲੇਬਾਜ਼ੀ ਕਵਰ ਦੀ ਲੋੜ ਹੋ ਸਕਦੀ ਹੈ ।

Read More : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਪੈਰ ਤੇ ਸੱਟ ਲੱਗਣ ਕਾਰਨ ਹੋਇਆ ਫੱਟੜ

ਬਸਾਂ ਦੇ ਸਮੇਂ ਨੂੰ ਲੈ ਕੇ ਚੱਲੀਆਂ ਗੋਲੀਆਂ ਦੌਰਾਨ ਇਕ ਜ਼ਖ਼ਮੀ

0
Amritsar Bus Stand

ਅੰਮ੍ਰਿਤਸਰ, 18 ਨਵੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਬੱਸ ਅੱਡੇ ਵਿਖੇ ਬਸਾਂ ਦੇ ਸਮੇਂ ਨੂੰ ਲੈ ਕੇ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ । ਬੱਸ ਅੱਡੇ ਵਿਚ ਗੋਲੀਆਂ ਚੱਲਣ (Gunshots fired) ਕਾਰਨ ਹਫੜਾ-ਦਫੜੀ ਮਚ ਗਈ । ਪ੍ਰਤੱਖਦਰਸੀ਼ਆਂ ਮੁਤਾਬਕ ਦੋ ਵੱਖ-ਵੱਖ ਪ੍ਰਾਈਵੇਟ ਬੱਸਾਂ ਦੇ ਕਰਮਚਾਰੀ ਬਹਿਸ ਕਰ ਰਹੇ ਸਨ ਤੇ ਹਾਲਾਤ ਉਸ ਵੇਲੇ ਵਿਗੜ ਗਏ ਜਦੋਂ ਇੱਕ ਧਿਰ ਨੇ ਗੁੱਸੇ ਵਿੱਚ ਆ ਕੇ ਹਥਿਆਰ ਕੱਢ ਲਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ।

ਝਗੜੇ ਦਾ ਕਾਰਨ ਬੱਸ ਦਾ ਸਮਾਂ ਅਤੇ ਯਾਤਰੀਆਂ ਨੂੰ ਕਿਸ ਨੇ ਪਹਿਲਾਂ ਚੁੱਕਣਾ ਹੈ ਸੀ : ਏ. ਸੀ. ਪੀ.

ਅਸਿਸਟੈਂਟ ਕਮਿਸ਼ਨਰ ਆਫ ਪੁਲਸ (Assistant Commissioner of Police) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹਿਸ ਤੋਂ ਬਾਅਦ ਮਾਮਲਾ ਗੋਲੀਆਂ ਚਲਾਉਣ ਤੱਕ ਪਹੁੰਚਣ ਦੀ ਸੂਚਨਾ ਮਿਲਣ ਤੇ ਪੁਲਸ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਅਤੇ ਸਮੁੱਚੇ ਖੇਤਰ ਨੂੰ ਘੇਰਾ ਪਾਉਂਦਿਆਂ ਜਾਂਚ ਸ਼ੁਰੂ ਕੀਤੀ। ਜਿਸ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਝਗੜਾ ਬੱਸ ਦੇ ਸਮੇਂ ਅਤੇ ਪਹਿਲਾਂ ਯਾਤਰੀਆਂ ਨੂੰ ਕਿਸ ਨੇ ਚੁੱਕਣਾ ਹੈ ਨੂੰ ਲੈ ਕੇ ਸ਼ੁਰੂ ਹੋਇਆ ਸੀ । ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਤੀ ਦੀ ਪਛਾਣ ਮੱਖਣ ਵਜੋਂ ਹੋਈ ਹੈ ਜੋ ਕਿ ਮੌਜੂਦਾ ਹਾਲਾਤਾ ਦੇ ਚਲਦਿਆਂ ਇਲਾਜ ਅਧੀਨ ਹੈ ।

ਪੁਲਸ ਨੇ ਕੀਤੇ ਛੇ ਖੋਲ ਬਰਾਮਦ

ਬੱਸ ਅੱਡਾ ਅੰਮ੍ਰਿਤਸਰ ਵਿਖੇ ਚੱਲੀਆਂ ਗੋਲੀਆਂ ਦੇ ਪੁਲਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਛੇ ਗੋਲੀਆਂ ਦੇ ਖੋਲ (Six bullet shells) ਬਰਾਮਦ ਕੀਤੇ ਅਤੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਦੀਆਂ ਹਰਕਤਾਂ ਦਾ ਪਤਾ ਲਗਾਉਣ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ (CCTV footage) ਦੀ ਖੰਗਾਲੀ ਜਾ ਰਹੀ ਹੈ । ਪੁਲਸ ਨੇ ਕਿਹਾ ਕਿ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਜਿਸ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ । ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਬੱਸ ਦੇ ਸਮੇਂ ਨੂੰ ਲੈ ਕੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ ਪਰ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਕੀਤੀ ਸੀ ਕਿ ਗੱਲ ਇਥੇ ਤੱਕ ਪਹੁੰਚ ਜਾਵੇਗੀ । ਪੁਲਸ ਵਲੋਂ ਕੇਸ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Read More : ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ