Home Blog Page 404

ਐਸ. ਜੀ. ਪੀ. ਸੀ. ਦੇ ਇਤਰਾਜ ਕਾਰਨ ਹਿੰਦ ਦੀ ਚਾਦਰ ਫਿਲਮ ਨਹੀਂ ਹੋ ਰਹੀ ਰਿਲੀਜ਼

0
Hind Di Chadar

ਅੰਮ੍ਰਿਤਸਰ, 21 ਨਵੰਬਰ 2025 : ਸਿੱਖਾਂ ਦੀ ਸਰਵਉਚ ਸੰਸਥਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Management Committee) ਦੇ ਇਤਰਾਜ ਕੀਤੇ ਜਾਣ ਦੇ ਚਲਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ‘ਤੇ ਆਧਾਰਤ ਫਿਲਮ “ਹਿੰਦ ਦੀ ਚਾਦਰ” (Hind Di Chadar) ਅੱਜ ਰਿਲੀਜ਼ ਨਹੀਂ ਹੋਵੇਗੀ । ਦੱਸਣਯੋਗ ਹੈ ਕਿ ਬਾਵੇਜਾ ਸਟੂਡੀਓਜ਼ (Baweja Studios) ਦੁਆਰਾ ਬਣਾਈ ਗਈ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਮੌਕੇ ਰਿਲੀਜ਼ ਹੋਣ ਵਾਲੀ ਇਹ ਫਿਲਮ ਰਿਲੀਜ਼ ਨਹੀਂ ਹੋਈ।ਬਾਵੇਜਾ ਸਟੂਡੀਓਜ਼ ਅਤੇ ਇਸਦੀ ਟੀਮ ਨੇ ਇਸ ਮਾਮਲੇ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਹੈ ।

ਬਾਵੇਜਾ ਸਟੂਡੀਓਜ ਪ੍ਰਬੰਧਕਾਂ ਨੇ ਕੀਤੀ ਅਕਾਲ ਤਖ਼ਤ ਨੂੰ ਬੇਨਤੀ

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਥੇ ਇਹ ਜਾਣਕਾਰੀ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਸਾਂਝੀ ਕੀਤੀ ਗਈ ਸੀ, ਉਥੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਨੂੰ ਭੇਜੇ ਗਏ ਇੱਕ ਪੱਤਰ ਵਿੱਚ ਵੀ ਬਾਵੇਜਾ ਸਟੂਡੀਓਜ਼ ਦੇ ਪ੍ਰਬੰਧਕਾਂ ਵਲੋਂ ਸ੍ਰ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਫਿਲਮ ਦੀਆਂ ਖਾਮੀਆਂ ਵੱਲ ਧਿਆਨ ਦਿਵਾਉਣ ਦੀ ਬੇਨਤੀ ਕੀਤੀ ਗਈ ਹੈ ।

ਫਿ਼ਲਮ ਸਮੀਖਿਆ ਕਮੇਟੀ ਨੇ ਦਿੱਤੀ ਫਿ਼ਲਮ ਦੇਖ ਕੇ ਅਕਾਲ ਤਖ਼ਤ ਨੂੰ ਆਪਣੀ ਰਿਪੋਰਟ

ਫਿਲਮ ਸਮੀਖਿਆ ਕਮੇਟੀ (Film Review Committee) ਨੇ ਫਿਲਮ ਦੇਖਣ ਤੋਂ ਬਾਅਦ ਆਪਣੀ ਰਿਪੋਰਟ ਅਕਾਲ ਤਖ਼ਤ ਨੂੰ ਸੌਂਪ ਦਿੱਤੀ । ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਦੇ ਮੁੱਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾਵਾਂ ਅਤੇ ਨਿਰਦੇਸ਼ਕ ਨੂੰ ਸਿੱਖ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ ਫਿਲਮ ਰਿਲੀਜ਼ ਨਾ ਕਰਨ ਦੀ ਸਲਾਹ ਦਿੱਤੀ ਸੀ ।

ਕੀ ਆਖਿਆ ਐਸ. ਜੀ. ਪੀ. ਸੀ. ਸਕੱਤਰ ਨੇ

ਐਸ. ਜੀ. ਪੀ. ਸੀ. ਦੇ ਮੁੱਖ ਸਕੱਤਰ (SGPC Chief Secretary) ਕੁਲਵੰਤ ਸਿੰਘ ਮੰਨਣ ਨੇ ਆਖਿਆ ਹੈ ਕਿ ਅਜਿਹੀਆਂ ਪ੍ਰੋਡਕਸ਼ਨਾਂ ਨਾ ਸਿਰਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਸਗੋਂ ਵਿਵਾਦ ਵੀ ਪੈਦਾ ਕਰਦੀਆਂ ਹਨ । ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਐਨੀਮੇਸ਼ਨ ਫਿਲਮ ਰਿਲੀਜ਼ ਕਰਨਾ, ਜੋ ਸਿਧਾਂਤਾਂ ਤੋਂ ਭਟਕਦੀ ਹੈ, ਅਜਿਹੇ ਸਮੇਂ ਅਣਉਚਿਤ ਹੈ ਜਦੋਂ ਸਮੁੱਚਾ ਸਿੱਖ ਭਾਈਚਾਰਾ ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ।

Read More : ਐਸ. ਜੀ. ਪੀ. ਸੀ. ਦੇ ਪੰਜਵੀਂ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਮਾਨ ਸਰਕਾਰ ਨੇ ਵੰਡੇ ਪੰਜਾਬ ਦੀਆ ਔਰਤਾਂ ਨੂੰ 54 ਕਰੋੜ ਦੇ ਪੈਡ

0
Mann government

ਚੰਡੀਗੜ੍ਹ, 21 ਨਵੰਬਰ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਦੇ ਤੌਰ ਤੇ ਅਗਵਾਈ ਕਰ ਰਹੇ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਅੱਜ 54 ਕਰੋੜ ਦੀ ਕੀਮਤ (Priced at 54 crores) ਦੇ ਪੰਜਾਬ ਦੀਆਂ ਔਰਤਾਂ ਨੂੰ ਪੈਡ ਵੰਡੇ ਗਏ ਹਨ। ਦੱਸਣਯੋਗ ਹੈ ਉਕਤ ਪੈਡ ਵੰਡ ਸਰਕਾਰ ਵਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ `ਨਵੀਂ ਦਿਸ਼ਾ`ਯੋਜਨਾ (`New Direction`plan) ਤਹਿਤ ਕੀਤੀ ਗਈ ਹੈ। ਇਸ ਯੋਜਨਾ ਨੇ ਦੋ ਵੱਡੇ ਮੋਰਚਿਆਂ `ਤੇ ਜਿੱਤ ਪ੍ਰਾਪਤ ਕੀਤੀ ਹੈ, ਪਿਛਲੀ ਕਾਂਗਰਸ ਸਰਕਾਰ ਦੀ ਮਾੜੀ ਗੁਣਵੱਤਾ ਨੂੰ ਖਤਮ ਕੀਤਾ ਹੈ ਅਤੇ ਦੇਸ਼ ਦੇ ਕਈ ਹੋਰ ਪ੍ਰਮੁੱਖ ਰਾਜਾਂ ਦੇ ਮੁਕਾਬਲੇ ਸਿਹਤ ਸਪਲਾਈ ਵਿੱਚ ਪੰਜਾਬ ਨੂੰ ਇੱਕ ਰੋਲ ਮਾਡਲ ਵਜੋਂ ਸਥਾਪਿਤ ਕੀਤਾ ਹੈ ।

ਮਾਨ ਸਰਕਾਰ ਦੀ ਨਵੀਂ ਦਿਸ਼ਾ ਯੋਜਨਾ ਤਹਿਤ ਪਹਿਲ ਦਰਸਾਉਂਦੀ ਹੈ ਵੱਡੇ ਇਰਾਦਿਆਂ ਨੂੰ

`ਨਵੀਂ ਦਿਸ਼ਾ`ਯੋਜਨਾ ਵਿੱਚ 53 ਕਰੋੜ ਦਾ ਵੱਡਾ ਨਿਵੇਸ਼ ਕੀਤਾ ਗਿਆ ਹੈ, ਜੋ ਨਾ ਸਿਰਫ਼ ਇੱਕ ਵੱਡੇ ਬਜਟ ਨੂੰ ਦਰਸਾਉਂਦਾ ਹੈ ਬਲਕਿ ਵੱਡੇ ਇਰਾਦਿਆਂ ਨੂੰ ਵੀ ਦਰਸਾਉਂਦਾ ਹੈ । ਇਸ ਮਹੱਤਵਪੂਰਨ ਨਿਵੇਸ਼ ਦੇ ਨਤੀਜੇ ਵਜੋਂ, ਔਰਤਾਂ ਨੂੰ ਸ਼ਾਨਦਾਰ ਗੁਣਵੱਤਾ, ਨਰਮ, ਸੁਰੱਖਿਅਤ ਅਤੇ 100% ਬਾਇਓਡੀਗ੍ਰੇਡੇਬਲ (ਵਾਤਾਵਰਣ-ਅਨੁਕੂਲ) ਪੈਡ ਮਿਲ ਰਹੇ ਹਨ । ਗਾਰੰਟੀਸ਼ੁਦਾ ਡਿਲੀਵਰੀ ਦੇ ਤਹਿਤ, 13.65 ਲੱਖ ਔਰਤਾਂ ਨੂੰ ਪ੍ਰਤੀ ਮਹੀਨਾ 9 ਨੈਪਕਿਨ ਦੀ ਨਿਯਮਤ ਸਪਲਾਈ ਪ੍ਰਾਪਤ ਹੋਈ ਹੈ  ।

ਔਰਤਾਂ ਜਾਣਦੀਆਂ ਹਨ ਕਿ ਵਧਿਆ ਹੋਇਆ ਬਜਟ ਸਿਰਫ਼ ਇੱਕ ਖਰਚਾ ਨਹੀਂ ਹੈ ਇਹ ਉਨ੍ਹਾਂ ਦੀ ਸਿਹਤ ਅਤੇ ਸਨਮਾਨ ਵਿੱਚ ਸਿੱਧਾ ਨਿਵੇਸ਼ ਹੈ

ਇਸ ਤੋਂ ਇਲਾਵਾ ਮੋਬਾਈਲ ਐਪ ਅਤੇ ਡੈਸ਼ਬੋਰਡ ਰਾਹੀਂ ਵੰਡ ਦੀ ਅਸਲ-ਸਮੇਂ ਦੀ ਨਿਗਰਾਨੀ ਦੁਆਰਾ ਡਿਜੀਟਲ ਪਾਰਦਰਸ਼ਤਾ (Digital transparency) ਯਕੀਨੀ ਬਣਾਈ ਜਾਂਦੀ ਹੈ, ਜਿਸ ਨਾਲ ਚੋਰੀ ਜਾਂ ਬੇਨਿਯਮੀਆਂ ਦੀ ਕੋਈ ਵੀ ਗੁੰਜਾਇਸ਼ ਖਤਮ ਹੁੰਦੀ ਹੈ । ਔਰਤਾਂ ਜਾਣਦੀਆਂ ਹਨ ਕਿ ਵਧਿਆ ਹੋਇਆ ਬਜਟ ਸਿਰਫ਼ ਇੱਕ ਖਰਚਾ ਨਹੀਂ ਹੈ ਇਹ ਉਨ੍ਹਾਂ ਦੀ ਸਿਹਤ ਅਤੇ ਸਨਮਾਨ ਵਿੱਚ ਸਿੱਧਾ ਨਿਵੇਸ਼ ਹੈ । ਪੰਜਾਬ ਦੀ ਹਰ ਔਰਤ ਅਤੇ ਧੀ ਅੱਜ ਮਾਣ ਨਾਲ ਕਹਿ ਰਹੀ ਹੈ ਕਿ ਮਾਨ ਸਰਕਾਰ ਨੇ ਸਾਨੂੰ ਸਿਰਫ਼ ਸਹੂਲਤਾਂ ਹੀ ਨਹੀਂ, ਸਗੋਂ ਸੁਰੱਖਿਆ, ਸਤਿਕਾਰ ਅਤੇ ਤਰੱਕੀ ਦੀ `ਨਵੀਂ ਦਿਸ਼ਾ (ਨਵੀਂ ਦਿਸ਼ਾ) ਦਿੱਤੀ ਹੈ । ਇਹ ਪੰਜਾਬ ਮਾਡਲ ਦੀ ਅਸਲ ਸ਼ਕਤੀ ਹੈ, ਜਿਸਨੇ ਇਸਨੂੰ ਦੇਸ਼ ਦੇ ਦੂਜੇ ਰਾਜਾਂ ਤੋਂ ਕਈ ਮੀਲ ਅੱਗੇ ਰੱਖਿਆ ਹੈ ।

Read More : ਪੰਜਾਬ ਕੈਬਨਿਟ ਨੇ ਦਿੱਤੀ ‘ਨਈ ਦਿਸ਼ਾ’ ਯੋਜਨਾ ਨੂੰ ਹਰੀ ਝੰਡੀ : ਡਾ. ਬਲਜੀਤ ਕੌਰ

ਹਰਪਾਲ ਜੁਨੇਜਾ ਬਣੇ ਉਮੀਦਵਾਰਾਂ ਦੀ ਚੋਣ ਲਈ ਬਣੀ ਕਮੇਟੀ ਵਿਚ ਆਬਜਰਵਰ

0
Harpal Juneja

ਪਟਿਆਲਾ, 21 ਨਵੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਵਿਚ ਹੋਣ ਵਾਲੀਆਂ ਬਲਾਕ ਸੰਮਤੀ, ਜਿ਼ਲਾ ਪ੍ਰੀਸ਼ਦ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਲਈ ਜੋ ਕਮੇਟੀ ਦਾ ਗਠਨ ਕੀਤਾ ਹੈ ਵਿਚ ਪਟਿਆਲਾ ਤੋਂ ਹਰਪਾਲ ਜੁਨੇਜਾ ਨੂੰ ਆਬਜਰਵਰ (Harpal Juneja Observer) ਨਿਯੁਕਤ ਕੀਤਾ ਗਿਆ ਹੈ ।

ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਵਾਂਗਾ : ਹਰਪਾਲ ਜੁਨੇਜਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਜੁਨੇਜਾ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਉਕਤ ਜਿੰਮੇਵਾਰੀ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਵਲੋਂ ਦਿੱਤੀ ਗਈ ਹੈ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਇਆ ਜਾਵੇਗਾ।ਦੱਸਣਯੋਗ ਹੈ ਕਿ ਹਰਪਾਲ ਜੁਨੇਜਾ ਨੇ ਆਪ ਪਾਰਟੀ ਵਿਚ ਰਹਿੰਦਿਆਂ ਹੁਣ ਤੱਕ ਜੋ ਵੀ ਜਿੰਮੇਵਾਰੀ ਪਾਰਟੀ ਵਲੋਂ ਦਿੱਤੀਆਂ ਗਈਆਂ ਹਨ ਨੂੰ ਹਰ ਹਾਲ ਵਿਚ ਨਿਭਾਇਆ ਹੈ ।

Read More : ਦਿੱਲੀ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਰੋਸ ਪ੍ਰਦਰਸ਼ਨ

ਲਖਨਊ `ਚ ਰਿਕਵਰੀ ਏਜੰਟ ਦੀ ਕੁੱਟ-ਕੁੱਟ ਕੇ ਕੇ ਹੱਤਿਆ

0
Recovery agent

ਲਖਨਊ, 21 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਦੇ ਇੰਦਰਾਨਗਰ ਖੇਤਰ `ਚ ਝਗੜੇ ਤੋਂ ਬਾਅਦ ਕੁਝ ਲੋਕਾਂ ਨੇ ਰਿਕਵਰੀ ਏਜੰਟ ਸ਼ਸ਼ੀ ਪ੍ਰਕਾਸ਼ ਉਪਾਧਿਆਏ (Recovery Agent Shashi Prakash Upadhyay) ਦੀ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੀ ਗਈ । ਘਟਨਾ ਨੇੜੇ ਦੇ ਸੀ. ਸੀ. ਟੀ. ਵੀ. ਕੈਮਰੇ `ਚ ਕੈਦ ਹੋ ਗਈ । ਦੱਸਣਯੋਗ ਹੈ ਕਿ ਸ਼ਸ਼ੀ ਪ੍ਰਕਾਸ਼ ਸੈਕਟਰ-8, ਰਘੁਰਾਜਪੁਰਮ `ਚ ਕਿਰਾਏ ਦੇ ਮਕਾਨ `ਚ ਰਹਿੰਦੇ ਸੀ । ਬੁੱਧਵਾਰ ਦੇਰ ਸ਼ਾਮ ਉਨ੍ਹਾਂ ਦਾ ਮੁਹੱਲੇ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ, ਜੋ ਕੁੱਟਮਾਰ `ਚ ਬਦਲ ਗਿਆ ।

ਮੁਲਜ਼ਮਾਂ ਨੇ ਕੁੱਟਮਾਰ ਕਰਕੇ ਕਰ ਦਿੱਤਾ ਸੀ ਗੰਭੀਰ ਰੂਪ `ਚ ਜ਼ਖ਼ਮੀ

ਮੁਲਜ਼ਮਾਂ ਨੇ ਉਨ੍ਹਾਂ ਨੂੰ ਕਰ ਕੇ ਗੰਭੀਰ ਰੂਪ `ਚ ਜ਼ਖ਼ਮੀ (Injured) ਕਰ ਦਿੱਤਾ । ਪੁਲਸ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਜ਼ਬਤ ਕਰ ਕੇ ਕੁਝ ਸ਼ੱਕੀਆਂ ਦੀ ਪਛਾਣ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਈ ਥਾਵਾਂ `ਤੇ – ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

Read More : ਸੋਟੀਆਂ ਨਾਲ ਕੁੱਟ-ਕੁੱਟ ਮਾਸਟਰਨੀ ਨੇ ਪਾ ਦਿੱਤੇ ਨੀਲ , ਬੱਚੇ ਨੂੰ ਕਰਵਾਉਣਾ ਪੈ ਗਿਆ ਹਸਪਤਾਲ ਭਰਤੀ 

ਸਿੱਖਿਆ ਮੰਤਰੀ ਨੇ ਦਿੱਤੇ 5 ਦਿਨ ਸਕੂਲ ਬੰਦ ਰੱਖਣ ਦੇ ਹੁਕਮ

0
Harjot bains

ਚੰਡੀਗੜ੍ਰ, 21 ਨਵੰਬਰ 2025 : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (Sri Guru Tegh Bahadur Sahib Ji) ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਸਕੂਲਾਂ ਨੂੰ 22 ਨਵੰਬਰ ਤੋਂ 26 ਨਵੰਬਰ ਤੱਕ ਬੰਦ ਕੀਤੇ ਜਾਣ ਦੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਹੁਕਮ ਜਾਰੀ ਕੀਤੇ ਹਨ ।

ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਵੱਡੀ ਗਿਣਤੀ ਵਿਚ ਹੈ ਸ਼ਰਧਾਲੂਆਂ ਦੇ ਹੈ ਆਉਣ ਦੀ ਉਮੀਦ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ ਅਤੇ ਅਜੇ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ, ਇਸ ਲਈ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਸਕੂਲ 22 ਨਵੰਬਰ ਤੋਂ 26 ਨਵੰਬਰ ਤੱਕ ਬੰਦ (School closed from November 22 to November 26) ਰਹਿਣਗੇ ।

Read More : ਬੈਚ 7 ਨਵੰਬਰ ਤੱਕ ਸਿਖਲਾਈ ਹਾਸਲ ਕਰੇਗਾ : ਹਰਜੋਤ ਸਿੰਘ ਬੈਂਸ

ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ

0
Noni Rana

ਯਮੁਨਾਨਗਰ, 21 ਨਵੰਬਰ 2025 : ਹਰਿਆਣਾ (Haryana) ਦਾ ਬਦਨਾਮ ਅਤੇ ਮੋਸਟ ਵਾਂਟਿਡ ਗੈਂਗਸਟਰ (Most Wanted Gangster) ਨੋਨੀ ਰਾਣਾ ਆਖ਼ਿਰਕਾਰ ਅਮਰੀਕਾ `ਚ ਪੁਲਸ ਦੇ ਹੱਥੇ ਚੜ੍ਹ ਗਿਆ ਹੈ । ਸ਼ੁਰੂਆਤੀ ਰਿਪੋਰਟਾਂ ਅਨੁਸਾਰ ਨੋਨੀ ਰਾਣਾ (Noni Rana) ਨੂੰ ਅਮਰੀਕਾ, ਕੈਨੇਡਾ ਦੇ ਨਾਇਗਰਾ* ਬਾਰਡਰ ਤੋਂ ਹਿਰਾਸਤ `ਚ ਲਿਆ ਗਿਆ, ਜਿੱਥੇ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰ ਕੇ ਕੈਨੇਡਾ ਭੱਜਣ ਦੀ ਕੋਸ਼ਿਸ਼ `ਚ ਸੀ ।

ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੋਇਆ ਸੀ ਯਾਤਰਾ ਦੇ ਕਾਗਜ਼ਾਤਾਂ ਤੇ ਸ਼ੱਕ

ਸੂਤਰਾਂ ਮੁਤਾਬਕ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸ ਦੇ ਯਾਤਰਾ ਦਸਤਾਵੇਜ਼ਾਂ `ਤੇ ਸ਼ੱਕ ਹੋਇਆ । ਪੁੱਛਗਿੱਛ ਦੌਰਾਨ ਉਸ ਨੇ ਪਛਾਣ ਲੁਕਾਉਣ ਦੀ ਕੋਸਿ਼ਸ਼ ਕੀਤੀ ਪਰ ਡੂੰਘਾਈ ਨਾਲ ਜਾਂਚ ਤੋਂ ਬਾਅਦ ਉਸ ਦੀ ਸਹੀ ਪਛਾਣ ਦੀ ਪੁਸ਼ਟੀ ਹੋਈ ਅਤੇ ਉਸ ਨੂੰ ਤੁਰੰਤ ਹਿਰਾਸਤ (Detention) `ਚ ਲੈ ਲਿਆ ਗਿਆ । ਹਰਿਆਣਾ ਪੁਲਸ ਦੀ ਸੀ. ਆਈ. ਏ. ਟੀਮ ਨੇ ਵੀ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ । ਹੁਣ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਭਾਰਤ ਵੱਲੋਂ ਉਸ ਦੀ ਕਸਟਡੀ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ । ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਸ ਦੇ ਦੇਸ਼-ਨਿਕਾਲੇ ਜਾਂ ਹਵਾਲਗੀ `ਤੇ ਫੈਸਲਾ ਹੋ ਸਕਦਾ ਹੈ ।

ਨੋਨੀ ਰਾਣਾ ਤੇ ਦਰਜ ਹਨ ਕਿਹੜੇ ਕਿਹੜੇ ਕੇਸ

ਨੋਨੀ ਰਾਣਾ `ਤੇ ਹੱਤਿਆ, ਹੱਤਿਆ ਦੀ ਕੋਸਿ਼ਸ਼, ਫਿਰੌਤੀ, ਗੈਂਗਵਾਰ ਸਮੇਤ ਲੱਗਭਗ 30 ਗੰਭੀਰ ਮਾਮਲੇ ਹਰਿਆਣਾ `ਚ ਦਰਜ ਹਨ । ਪੁਲਸ ਰਿਕਾਰਡ ਅਨੁਸਾਰ ਉਹ ਵਿਦੇਸ਼ ਵਿਚ ਬੈਠ ਕੇ ਹਰਿਆਣਾ ਦੇ ਯਮੁਨਾਨਗਰ ਸਮੇਤ ਕਈ ਜਿ਼ਲਿਆਂ ਵਿਚ ਕਾਰੋਬਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਤੋਂ ਵਟਸਐਪ ਕਾਲ ਅਤੇ ਵੁਆਇਸ ਮੈਸੇਜ ਰਾਹੀਂ ਫਿਰੌਤੀ ਮੰਗਦਾ ਸੀ । ਇਸ ਗਰੋਹ ਨੇ ਪਿਛਲੇ ਸਾਲ ਰਾਦੌਰ ਦੇ ਖੇੜੀ ਲੱਖਾ ਸਿੰਘ ਤੀਹਰਾ ਹੱਤਿਆਕਾਂਡ ਨੂੰ ਵੀ ਅੰਜਾਮ ਦਿੱਤਾ ਸੀ, ਪੁਲਸ ਮੁਤਾਬਕ ਜਿਸ ਦਾ ਮਾਸਟਰਮਾਈਂਡ ਨੋਨੀ ਰਾਣਾ ਹੀ ਸੀ ।

Read More : ਹਰਿਆਣਾ ਪੁਲਸ ਨੇ ਗੈਂਗਸਟਰ ਦਲਜੀਤ ਸਿਹਾਗ ਦੀ ਕਰਵਾਈ ਸੰਗਲਾਂ ਵਿਚ ਬੰਨ੍ਹ ਪ੍ਰੇਡ

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸਮੇਤ 38 ਹੋਰਨਾਂ ਖਿਲਾਫ ਦੋਸ਼-ਪੱਤਰ ਦਾਇਰ

0
Enforcement Directorate

ਨਵੀਂ ਦਿੱਲੀ, 21 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ 500 ਕਰੋੜ ਰੁਪਏ ਦੀ ਸਹਿਕਾਰੀ ਬੈਂਕ ਧੋਖਾਦੇਹੀ (Cooperative bank fraud)  ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਦੇ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਕੁਲਦੀਪ ਰਾਏ ਸ਼ਰਮਾ ਸਮੇਤ 39 ਲੋਕਾਂ ਅਤੇ ਸੰਸਥਾਵਾਂ ਖਿਲਾਫ ਦੋਸ਼-ਪੱਤਰ ਦਾਇਰ (Money laundering) ਕੀਤਾ ਹੈ । ਏਜੰਸੀ ਨੇ ਇਕ ਬਿਆਨ `ਚ ਕਿਹਾ ਕਿ 14 ਨਵੰਬਰ ਨੂੰ ਪੋਰਟ ਬਲੇਅਰ `ਚ ਸਥਿਤ ਇਕ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਅਦਾਲਤ ਦੇ ਸਾਹਮਣੇ ਦੋਸ਼-ਪੱਤਰ ਦਾਇਰ ਕੀਤਾ ਗਿਆ।

ਮੁਲਜਮਾਂ ਵਿਚ ਕੌਣ ਕੌਣ ਹੈ ਸ਼ਾਮਲ

ਮੁਲਜ਼ਮਾਂ `ਚ ਅੰਡੇਮਾਨ-ਨਿਕੋਬਾਰ ਰਾਜ ਸਹਿਕਾਰੀ ਬੈਂਕ (ਏ. ਐੱਨ. ਐੱਸ. ਸੀ. ਬੀ. ਐੱਲ.) ਦੇ ਸਾਬਕਾ ਚੇਅਰਮੈਨ ਸ਼ਰਮਾ, ਬੈਂਕ ਦੇ ਪ੍ਰਬੰਧ ਨਿਰਦੇਸ਼ਕ ਕੇ. ਮੁਰੁਗਨ, ਕਰਜ਼ਾ ਅਧਿਕਾਰੀ ਕੇ. ਕਲੈਵਾਨਨ ਅਤੇ ਕੁਝ ਕੰਪਨੀਆਂ, ਸੰਜੇ ਲਾਲ ਅਤੇ ਸੰਜੀਵ ਲਾਲ ਨਾਮੀ ਮੁਲਜ਼ਮ ਸ਼ਾਮਲ ਹਨ । ਈ. ਡੀ. ਨੇ ਦੋਸ਼ ਲਾਇਆ, ਇਨ੍ਹਾਂ ਲੋਕਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਫਰਜ਼ੀ ਕੰਪਨੀਆਂ (Fake companies) ਬਣਾਈਆਂ ਅਤੇ ਨਿਯਮਾਂ ਤੇ ਨਿਰਧਾਰਤ ਪ੍ਰਕਿਰਿਆਵਾਂ ਦੀ ਘੋਰ ਉਲੰਘਣਾ ਕਰਦੇ ਹੋਏ ਕੰਪਨੀਆਂ ਅਤੇ ਆਪਣੀਆਂ ਸੰਸਥਾਵਾਂ ਨੂੰ ਵੱਡੇ ਕਰਜ਼ੇ ਦੇਣ ਨੂੰ ਮਨਜ਼ੂਰੀ ਦਿੱਤੀ ।

Read More : ਮਨੀ ਲਾਂਡਰਿੰਗ ਮਾਮਲੇ ਵਿਚ ਧਰਮਸੌਤ ਵਿਰੁੱਧ ਕੇਸ ਚਲਾਉਣ ਦੀ ਮਿਲੀ ਮਨਜ਼ੂਰੀ

ਉੱਠਕ-ਬੈਠਕਾਂ ਦੀ ਸਜ਼ਾ ਨਾਲ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਧਿਆਪਿਕਾ ਗ੍ਰਿਫ਼ਤਾਰ

0
Teacher arrested

ਪਾਲਘਰ, 21 ਨਵੰਬਰ 2025 : ਮਹਾਰਾਸ਼ਟਰ (Maharashtra) ਦੇ ਪਾਲਘਰ ਜਿ਼ਲੇ ਵਿਚ ਦੇਰ ਨਾਲ ਸਕੂਲ ਆਉਣ `ਤੇ ਕਥਿਤ ਤੌਰ `ਤੇ 100 ਉੱਠਕ-ਬੈਠਕਾਂ ਲਗਾਉਣ ਲਈ ਮਜਬੂਰ ਕੀਤੇ ਜਾਣ ਕਾਰਨ 6ਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਮੌਤ (Student’s death) ਦੇ ਮਾਮਲੇ `ਚ ਇਕ ਅਧਿਆਪਿਕਾ ਨੂੰ ਗ੍ਰਿਫਤਾਰ (Teacher arrested) ਕੀਤਾ ਗਿਆ ਹੈ । ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ।

ਵਾਲਿਵ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਕੀ ਦੱਸਿਆ

ਵਾਲਿਵ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਸਈ ਖੇਤਰ ਦੇ ਸਾਤਿਵਲੀ ਸਥਿਤ ਨਿੱਜੀ ਸਕੂਲ ਤੋਂ ਅਧਿਆਪਿਕਾ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਭਾਰਤੀ ਦੰਡਾਵਲੀ ਤਹਿਤ ਗੈਰ-ਇਰਾਦਤਨ ਕਤਲ (Involuntary manslaughter) ਦਾ ਮਾਮਲਾ ਦਰਜ ਕੀਤਾ ਗਿਆ ਹੈ । ਵਿਦਿਆਰਥਣ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਅਧਿਆਪਿਕਾ ਵੱਲੋਂ ਦਿੱਤੀ ਗਈ ਇਕ `ਅਣਮਨੁੱਖੀ ਸਜ਼ਾ` ਕਾਰਨ ਹੋਈ ਹੈ, ਅਧਿਆਪਿਕਾ ਨੇ ਉਸ ਨੂੰ ਪਿੱਠ `ਤੇ ਸਕੂਲ ਬੈਗ ਰੱਖ ਕੇ ਉੱਠਕ-ਬੈਠਕਾਂ ਕਰਨ ਨੂੰ ਮਜਬੂਰ ਕੀਤਾ ਸੀ । ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ (13) ਨੂੰ ਸਿਹਤ ਸਬੰਧੀ ਸਮੱਸਿਆਵਾਂ ਸਨ ਅਤੇ ਉਹ ਸਜ਼ਾ ਬਰਦਾਸ਼ਤ ਨਹੀਂ ਕਰ ਸਕਦੀ ਸੀ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਮੁੰਬਈ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ 7 ਦਿਨਾਂ ਬਾਅਦ ਉਸਦੀ ਮੌਤ ਹੋ ਗਈ ।

Read More : ਬੱਸ ਹੇਠਾਂ ਆਉਣ ਨਾਲ ਇਕ ਦੀ ਮੌਤ ਪੰਜ ਜ਼ਖ਼ਮੀ

ਦਿੱਲੀ ਧਮਾਕੇ ਮਾਮਲੇ ਵਿਚ ਚਾਰ ਹੋਰ ਨੂੰ ਗ੍ਰਿਫ਼ਤਾਰ ਕਰਨ ਤੇ ਗਿਣਤੀ ਹੋਈ ਛੇ

0
Delhi Blast case

ਨਵੀਂ ਦਿੱਲੀ, 20 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਏ ਧਮਾਕੇ ਦੇ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. (N. I. A.) ਨੇ ਚਾਰ ਹੋਰ ਨੂੰ ਗ੍ਰਿਫ਼ਤਾਰ ਕੀਤਾ ਹੈ । ਜਿਸ ਨਾਲ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਮੁਲਜ਼ਮਾਂ ਦੀ ਕੁੱਲ ਗਿਣਤੀ 6 (Total number 6)  ਹੋ ਗਈ ਹੈ ।

ਕੌਣ ਕੌਣ ਸਨ ਚਾਰੋਂ

ਦਿੱਲੀ ਧਮਾਕੇ (Delhi blasts) ਦੇ ਮਾਮਲੇ ਵਿਚ ਜਿਨ੍ਹਾਂ ਚਾਰ ਮੁਲਜ਼ਮਾਂ ਨੂੰ ਐਨ. ਆਈ. ਏ. ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਜਿਲ੍ਹਾ ਸੈਸ਼ਨ ਜੱਜ, ਪਟਿਆਲਾ ਹਾਊਸ ਕੋਰਟ ਦੁਆਰਾ ਜਾਰੀ ਪ੍ਰੋਡਕਸ਼ਨ ਆਰਡਰ `ਤੇ ਹਿਰਾਸਤ (Detention) ਵਿਚ ਲਿਆ ਸੀ ਵਿਚ ਪੁਲਵਾਮਾ (ਜੰਮੂ-ਕਸ਼ਮੀਰ) ਦੇ ਡਾ. ਮੁਜ਼ਮਿਲ ਸ਼ਕੀਲ ਗਨਈ, ਅਨੰਤਨਾਗ (ਜੰਮੂ-ਕਸ਼ਮੀਰ) ਦੇ ਡਾ. ਅਦੀਲ ਅਹਿਮਦ ਰਾਥਰ, ਲਖਨਊ (ਉੱਤਰ ਪ੍ਰਦੇਸ਼) ਦੇ ਡਾ. ਸ਼ਾਹੀਨ ਸਈਦ ਅਤੇ ਸ਼ੋਪੀਆਂ (ਜੰਮੂ-ਕਸ਼ਮੀਰ) ਦੇ ਮੁਫਤੀ ਇਰਫਾਨ ਅਹਿਮਦ ਵਾਗੇ ਸ਼ਾਮਲ ਹਨ । ਉਪਰੋਕਤ ਸਾਰਿਆਂ ਨੇ ਅੱਤਵਾਦੀ ਹਮਲੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਵਿੱਚ ਕਈ ਮਾਸੂਮ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ ।

Read More :

ਉਲੰਘਣਾਂ ਕਰਨ ਤੇ ਐਸ. ਜੀ. ਪੀ. ਸੀ. ਦਾ ਯੂ-ਟਿਊਬ ਚੈਨਲ ਬੰਦ

0
SGPC

ਅੰਮ੍ਰਿਤਸਰ, 20 ਨਵੰਬਰ 2025 : ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਯੂ-ਟਿਊਬ ਚੈਨਲ ਨੂੰ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੇ ਜਾਣ ਦੇ ਚਲਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ ।

ਕੀ ਰਿਹਾ ਕਾਰਨ

ਪ੍ਰਾਪਤ ਜਾਣਕਾਰੀ ਅਨੁਸਾਰ ਯੂ-ਟਿਊਬ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟਾਇਆ ਸੀ ਕਿ 30 ਅਕਤੂਬਰ ਨੂੰ ਯੂ-ਟਿਊਬ ਚੈਨਲ ਤੇ ਪ੍ਰਸਾਰਿਤ ਇੱਕ ਕਥਾ ਪ੍ਰਚਾਰਕ (ਅਧਿਆਤਮਿਕ ਪ੍ਰਵਚਨ) ਨੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ (Violation of community guidelines) ਕੀਤੀ ਸੀ, ਇਸ ਲਈ ਚੈਨਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ।

ਐਸ. ਜੀ. ਪੀ. ਸੀ. ਪ੍ਰਧਾਨ ਤੇ ਮੁੱਖ ਗ੍ਰੰਥੀ ਨੇ ਕੀਤੀ ਨਿੰਦਾ

ਐਸ. ਜੀ. ਪੀ. ਸੀ. ਦੇ ਪ੍ਰਧਾਨ (S. G. P. C. President) ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘੁਵੀਰ ਸਿੰਘ ਨੇ ਯੂ-ਟਿਊਬ (YouTube) ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੈਨਲ ਨੂੰ ਇਸ ਤਰ੍ਹਾਂ ਮੁਅੱਤਲ ਕਰਨ ਦੀ ਨਿੰਦਾ (Condemnation) ਕਰਦਿਆਂ ਕਿਹਾ ਕਿ 30 ਅਕਤੂਬਰ ਨੂੰ ਪ੍ਰਸਾਰਿਤ ਕੀਤਾ ਗਿਆ ਕਥਾ ਪ੍ਰਚਾਰਕ ਸਿੱਖ ਇਤਿਹਾਸ ਨਾਲ ਸਬੰਧਤ ਹੈ ਅਤੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਹੀਂ ਕਰਦਾ । ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਯੂ-ਟਿਊਬ ਚੈਨਲ ਬਹਾਲ ਨਹੀਂ ਹੁੰਦਾ ਉਹ ਸ਼੍ਰੋਮਣੀ ਕਮੇਟੀ ਦੁਆਰਾ ਬਣਾਏ ਗਏ ਕਿਸੇ ਹੋਰ ਯੂ-ਟਿਊਬ ਚੈਨਲ ਨਾਲ ਜੁੜ ਕੇ ਕਥਾ ਪ੍ਰਸਾਰਣ ਸੁਣ ਸਕਦੇ ਹਨ ।

Read More : ਐਸ. ਜੀ. ਪੀ. ਸੀ. ਦੇ ਪੰਜਵੀਂ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ