Home Blog Page 402

ਘੱਗਰ ਸਬੰਧੀ ਹਾਲਾਤ ਦਾ ਲਗਾਤਾਰ ਲਿਆ ਜਾ ਰਿਹਾ ਹੈ ਜਾਇਜ਼ਾ : ਗੋਇਲ

0
Barinder Goyal

ਮੂਨਕ, 7 ਸਤੰਬਰ 2025 : ਕੈਬਨਿਟ ਮੰਤਬੀ ਬਰਿੰਦਰ ਕੁਮਾਰ ਗੋਇਲ (Cabinet Minister Barinder Kumar Goyal) ਨੇ ਅੱਜ ਇੱਥ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ ‘ਤੇ ਘੱਗਰ ਦਰਿਆ ਦੇ ਖੇਤਰ ਵਾਲੇ ਪਿੰਡਾਂ ਚਾਦੂੰ, ਕੁੰਦਨੀ, ਸੁਰਜਨਭੈਣੀ, ਰਾਮਪੁਰ ਗੁਜਰਾਂ, ਫੂਲਦ, ਰਾਜਰਹੇੜੀ, ਡੂਡੀਆਂ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਾਤ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ।

ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਦਿਨ ਰਾਤ ਇੱਕ ਕੀਤਾ : ਬਰਿੰਦਰ ਕੁਮਾਰ ਗੋਇਲ

ਗੋਇਲ ਨੇ ਕਿਸੇ ਵੀ ਕਿਸਮ ਦੇ ਹਾਲਾਤ ਦੇ ਟਾਕਰੇ ਲਈ ਹਰ ਲੋੜੀਂਦੀ ਚੀਜ਼ ਮੁਹੱਈਆ ਕੀਤੇ ਜਾਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਕਿਸਮ ਦੀ ਕਸਰ ਨਹੀਂ ਛੱਡੀ ਜਾ ਰਹੀ। ਕੱਲ੍ਹ ਰਾਤ ਵੀ ਉਹ ਖੁਦ ਘੱਗਰ ਦਰਿਆ ਦੇ ਕੰਢਿਆਂ ਦਾ ਵੱਖ-ਵੱਖ ਥਾਂ ‘ਤੇ ਜਾਇਜ਼ਾ ਲੈਂਦੇ ਰਹੇ ਹਨ ।

ਕੈਬਨਿਟ ਮੰਤਰੀ ਵੱਲੋਂ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ ‘ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ

ਕੈਬਨਿਟ ਮੰਤਰੀ ਨੇ ਕਿਹਾ ਕਿ ਮਿੱਟੀ ਤੇ ਰੇਤੇ ਦੀਆਂ ਬੋਰੀਆਂ ਭਰਨ (Filling bags of soil and sand) ਅਤੇ ਜੰਬੋ ਬੈਗ ਤਿਆਰ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਲੋੜ ਮੁਤਾਬਕ ਬੋਰੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋੜੀਂਦੇ ਜਾਲ ਵੀ ਮੌਜੂਦ ਹਨ। ਇਸ ਦੇ ਨਾਲ-ਨਾਲ ਜੇ. ਸੀ. ਬੀ. ਮਸ਼ੀਨੀਆਂ ਸਮੇਤ ਸਾਰੀਆਂ ਲੋੜੀਂਦੀਆਂ ਮਸ਼ੀਨਾਂ ਤਿਆਰ ਰੱਖੀਆਂ ਹੋਈਆਂ ਹਨ। ਕਿਸੇ ਵੀ ਕਿਸਮ ਦੇ ਹਾਲਾਤ ਦੇ ਟਾਕਰੇ ਹਿਤ ਵੱਖ-ਵੱਖ ਰਾਹਤ ਕੈਂਪ ਤਿਆਰ ਕੀਤੇ ਗਏ ਹਨ ਅਤੇ ਪਸ਼ੂਆਂ ਲਈ ਇਵੈਕੁਏਸ਼ਨ ਸੈਂਟਰ ਤੈਅ ਕੀਤੇ ਗਏ ਹਨ ।

ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਕੀਤਾ ਧੰਨਵਾਦ

ਸੰਭਾਵੀ ਤੌਰ ਉੱਤੇ ਪ੍ਰਭਾਵਿਤ ਹੋ ਸਕਣ ਵਾਲੇ ਪਿੰਡਾਂ ਦੇ ਲੋਕਾਂ ਲਈ ਰਾਸ਼ਨ (Ration for villagers) ਅਤੇ ਮੈਡੀਕਲ ਸਹੂਲਤਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਨਾਲ ਨਾਲ ਪਸ਼ੂਆਂ ਲਈ ਹਰੇ ਚਾਰੇ ਅਤੇ ਦਵਾਈਆਂ ਦਾ ਵੀ ਢੁਕਵਾਂ ਪ੍ਰਬੰਧ ਹੈ । ਲੋੜੀਂਦੀਆਂ ਕਿਸ਼ਤੀਆਂ ਅਤੇ ਗੋਤਾਖੋਰ ਵੀ ਤਿਆਰ ਬਰ ਤਿਆਰ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ 24 ਘੰਟੇ ਮੂਨਕ ਖੇਤਰ ਵਿੱਚ ਮੌਜੂਦ ਹਨ ਤੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ।

ਕੁਦਰਤੀ ਸੰਕਟ ਦੀ ਘੜੀ ਨੂੰ ਇੱਕ ਦੂਜੇ ਦੇ ਸਹਿਯੋਗ ਸਦਕਾ ਹੀ ਮਜ਼ਬੂਤੀ ਨਾਲ ਲੰਘਾਇਆ ਜਾ ਸਕਦਾ ਹੈ

ਗੋਇਲ ਨੇ ਕਿਹਾ ਕਿ ਇਸ ਕੁਦਰਤੀ ਸੰਕਟ ਦੀ ਘੜੀ (Time of natural disaster) ਨੂੰ ਇੱਕ ਦੂਜੇ ਦੇ ਸਹਿਯੋਗ ਸਦਕਾ ਹੀ ਮਜ਼ਬੂਤੀ ਨਾਲ ਲੰਘਾਇਆ ਜਾ ਸਕਦਾ ਹੈ । ਇਸ ਲਈ ਹਰ ਇਨਸਾਨ ਨੂੰ ਇਸ ਔਖੀ ਘੜੀ ਵਿੱਚ ਇੱਕ ਦੂਜੇ ਦੀ ਬਾਂਹ ਫੜਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਹਾਲਾਤ ਦੇ ਟਾਰਕੇ ਹਿਤ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਲੋਕਾਂ ਨੂੰ ਹਰ ਸੰਭਵ ਸਹਾਇਤ ਮੁਹੱਈਆ ਕਰਵਾਉਣ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਲਈ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਖੋ-ਵੱਖ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Read More : ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕਾਰਜਸ਼ੀਲ : ਬਰਿੰਦਰ ਕੁਮਾਰ ਗੋਇਲ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੰਡੀਆਂ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਮੈਡੀਕਲ ਕਿੱਟਾਂ

0
dr. Balbeer singh
ਦੂਧਨਸਾਧਾਂ, ਦੇਵੀਗੜ੍ਹ 7 ਸਤੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ (Punjab Health and Family Welfare Minister) ਡਾ. ਬਲਬੀਰ ਸਿੰਘ ਨੇ ਹੜ੍ਹਾਂ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ (Waterborne diseases) ਦੀ ਰੋਕਥਾਮ ਲਈ ਪਟਿਆਲਾ ਜਿਲ੍ਹੇ ਦੇ ਪਿੰਡਾਂ ਬਹਿਲ, ਮਹਿਮੂਦਪੁਰ, ਜੁਲਾਹਖੇੜੀ ਅਤੇ ਦੁਧਨ ਸਾਧਾਂ ਵਿਖੇ ਆਸ਼ਾ ਵਰਕਰਾਂ ਨੂੰ ਪਿੰਡਾਂ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਮਾਂ ਬਣਾ ਕੇ ਮੁਹਿੰਮ ਚਲਾਉਣ ਲਈ ਕਿਹਾ ।
ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਆਸ਼ਾ ਵਰਕਰਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਪ੍ਰੇਰਿਤ
ਸਿਹਤ ਮੰਤਰੀ ਨੇ ਆਸ਼ਾ ਵਰਕਰਾਂ (ASHA workers) ਨੂੰ ਫੂਡ ਅਤੇ ਦਵਾਈਆਂ ਦੀਆਂ ਕਿੱਟਾਂ ਵੀ ਵੰਡੀਆਂ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪ੍ਰਦਾਨ ਕੀਤੀਆ ਜਾਣਗੀਆਂ । ਓਹਨਾ ਕਿਹਾ ਕਿ ਬਿਮਾਰੀਆਂ ਦੀ ਰੋਕਥਾਮ ਸਰਕਾਰ ਦੀ ਪਹਿਲੀ ਤਰਜੀਹ ਹੈ । ਉਨ੍ਹਾਂ ਡਿਸਪੈਂਸਰੀ ਵਿਚ ਆਏ ਮਰੀਜਾਂ ਨੂੰ ਖੁਦ ਦਵਾਈਆਂ ਵੰਡੀਆ ।
ਸੱਪ ਦੇ ਡੱਸਣ, ਕੁੱਤੇ ਜਾਂ ਬਾਂਦਰ ਦੇ ਕੱਟਣ ਵਰਗੀ ਸਥਿਤੀ ‘ਚ ਜ਼ਖਮ ਨੂੰ ਸਾਬਣ ਨਾਲ ਧੋ ਕੇ ਤੁਰੰਤ ਹਸਪਤਾਲ ਪਹੁੰਚੇ ਮਰੀਜ਼ 
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਸਮੇਤ ਮੱਛਰਾਂ ਦੇ ਕੱਟਣ ਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਸੱਪ ਦੇ ਡੱਸਣ, ਕੁੱਤੇ ਅਤੇ ਬਾਂਦਰ ਦੇ ਕੱਟਣ ਆਦਿ ਵਰਗੀ ਕੋਈ ਦਿੱਕਤ ਆਉਂਦੀ ਹੈ ਤਾਂ ਸਿਹਤ ਸਬੰਧੀ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ 104 ਹੈਲਪ ਲਾਈਨ ਨੰਬਰ ਤੇ ਸੰਪਰਕ ਕੀਤਾ ਜਾਵੇ ਤਾਂ ਜੀ ਓਹਨਾ ਨੂੰ ਤੁਰੰਤ ਮਦਦ ਮਿਲ ਸਕੇ । ਉਨ੍ਹਾਂ ਕਿਹਾ ਕਿ ਸੱਪ ਦੇ ਕੱਟੇ ਤੋਂ ਬਾਅਦ ਜਖਮ ਨੂੰ ਸਾਬਣ ਨਾਲ ਚੰਗੀ ਤਰ੍ਰਾਂ ਧੋਣਾ ਚਾਹੀਦਾ ਹੈ ।

ਸਿਹਤ ਮੰਤਰੀ ਨੇ ਦੁੱਧਨ ਸਾਧਾਂ ਦੇ ਹੈਲਥ ਸੈਂਟਰ ਦਾ ਦੌਰਾ ਵੀ ਕੀਤਾ

ਸਿਹਤ ਮੰਤਰੀ ਨੇ ਦੁੱਧਨ ਸਾਧਾਂ ਦੇ ਹੈਲਥ ਸੈਂਟਰ ਦਾ ਦੌਰਾ ਵੀ ਕੀਤਾ । ਉਨ੍ਹਾਂ ਵਾਰਡਾਂ ‘ਚ ਜਾ ਕੇ ਮਰੀਜਾਂ ਦਾ ਹਾਲ ਪੁੱਛਿਆ। ਉਥੇ ਹੀ ਉਨ੍ਹਾਂ ਪਿੰਡ ਦੇ ਲੋਕਾਂ ਦੀਆਂ ਸਮਸਿਆਵਾਂ ਨੂੰ ਵੀ ਸੁਣਿਆ ਅਤੇ ਤੁਰੰਤ ਹਲ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ।ਓਹਨਾ ਭਰੋਸਾ ਦਵਾਇਆ ਕਿ ਹੜ੍ਹਾਂ ਦੌਰਾਨ ਜਿਹਨਾਂ ਦੇ ਘਰਾਂ ਦੀਆਂ ਛੱਤਾਂ ਖਰਾਬ ਹੋ ਚੁੱਕੀਆਂ ਹਨ, ਉਨ੍ਹਾਂ ਦੀ ਮਦਦ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਸਖ਼ਤ ਨਿਗਰਾਨੀ ਸਮੇਤ ਮੱਛਰਾਂ ਦਾ ਲਾਰਵਾ ਨਸ਼ਟ ਕਰਨ ਦੀ ਹਦਾਇਤ

ਡਾ. ਬਲਬੀਰ ਸਿੰਘ (Dr. Balbir Singh) ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ  ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਸਖ਼ਤ ਨਿਗਰਾਨੀ ਸਮੇਤ ਮੱਛਰਾਂ ਦਾ ਲਾਰਵਾ ਨਸ਼ਟ ਕਰਨ ਦੀ ਹਦਾਇਤ ਕੀਤੀ ਤਾਂ ਕਿ ਡੇਂਗੂ ਤੇ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ । ਇਸ ਮੌਕੇ ਉਨ੍ਹਾਂ ਦੇ ਨਾਲ ਐਸ. ਡੀ. ਐਮ. ਹਰਜੋਤ ਕੌਰ, ਐਸ. ਡੀ. ਐਮ. ਕ੍ਰਿਪਾਲ ਵੀਰ ਸਿੰਘ, ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ ।

ਘੱਗਰ ਨੇੜਲੇ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਤ

0
Evacuation centers

ਸੰਗਰੂਰ/ ਮੂਨਕ, 6 ਸਤੰਬਰ 2025 : ਲਗਾਤਾਰ ਬਰਸਾਤ ਕਾਰਨ ਘੱਗਰ ਦਰਿਆ (Ghaggar River) ਨੇੜਲੇ ਖੇਤਰਾਂ ਵਿੱਚ ਸੰਭਾਵੀ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖੋ-ਵੱਖ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵਿੱਚ ਪਸ਼ੂਆਂ ਨੂੰ ਪਿੰਡਾਂ ਵਿੱਚੋਂ ਕੱਢ ਕੇ ਇਹਨਾਂ ਨਿਰਧਾਰਤ ਈਵੈਕੁਏਸ਼ਨ ਸੈਂਟਰਾਂ (Evacuation centers) ਵਿੱਚ ਲਿਆਂਦਾ ਜਾ ਸਕੇ ਤੇ ਉਹਨਾਂ ਦੀ ਠੀਕ ਢੰਗ ਨਾਲ ਸਾਂਭ ਸੰਭਾਲ ਹੋ ਸਕੇ ।

ਈਵੈਕੁਏਸ਼ਨ ਸੈਂਟਰਾਂ ਵਿਖੇ ਪਸ਼ੂਆਂ ਨੂੰ ਚਾਰੇ ਤੇ ਦਵਾਈਆਂ ਸਬੰਧੀ ਨਹੀਂ ਆਵੇਗੀ ਕੋਈ ਦਿੱਕਤ

ਡਿਪਟੀ ਕਮਿਸ਼ਨਰ ਰਾਹੁਲ ਚਾਬਾ (Deputy Commissioner Rahul Chaba) ਨੇ ਦੱਸਿਆ ਕਿ ਪਿੰਡ ਹਾਂਡਾ, ਕੁੰਦਨੀ, ਘਮੂਰਘਾਟ, ਗਨੋਟਾ ਅਤੇ ਮਨਿਆਣਾ ਲਈ ਅਨਾਜ ਮੰਡੀ, ਮਨਿਆਣਾ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ । ਮੂਨਕ ਸ਼ਹਿਰ, ਪਿੰਡ ਕਬੀਰਪੁਰ, ਬਜੀਦਪੁਰ, ਕੜੈਲ ਅਤੇ ਸੁਰਜਨਭੈਣੀ ਲਈ ਅਨਾਜ ਮੰਡੀ ਮੂਨਕ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ ।

ਪਸ਼ੂ ਪਾਲਣ ਵਿਭਾਗ ਅਤੇ ਖੇਤੀਬਾੜੀ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ

ਪਿੰਡ ਮੰਡਵੀ, ਚਾਦੂੰ, ਅਨਦਾਨਾ ਅਤੇ ਥੇਅਰ ਲਈ ਅਨਾਜ ਮੰਡੀ ਮੰਡਵੀ, ਭੂੰਦੜਭੈਣੀ, ਬੁਸੈਹਰਾ, ਬੰਗਾਂ, ਹਮੀਰਗੜ੍ਹ, ਸਲੇਮਗੜ੍ਹ, ਨਵਾਗਾਓ, ਹੋਤੀਪੁਰ ਲਈ ਅਨਾਜ ਮੰਡੀ, ਬਾਦਲਗੜ੍ਹ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ । ਖਨੌਰੀ, ਬਨਾਰਸੀ ਅਤੇ ਬਓਪੁਰ ਲਈ ਅਨਾਜ ਮੰਡੀ, ਖਨੌਰੀ, ਮਕਰੌੜ ਸਾਹਿਬ ਤੇ ਫੂਲਦ ਲਈ ਅਨਾਜ ਮੰਡੀ, ਮਕਰੌੜ ਸਾਹਿਬ ਵਿਖੇ ਈਵੈਕੁਏਸ਼ਨ ਸੈਂਟਰ ਨਿਰਧਾਰਤ ਕੀਤਾ ਗਿਆ ਹੈ ।

ਕਿਸੇ ਵੀ ਹਾਲਾਤ ਵਿੱਚ ਪਸ਼ੂਆਂ ਬਾਬਤ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਈਵੈਕੁਏਸ਼ਨ ਸੈਂਟਰਾਂ ਵਿਖੇ ਪਸ਼ੂਆਂ ਦੇ ਚਾਰੇ ਅਤੇ ਦਵਾਈਆਂ (Animal feed and medicines) ਸਮੇਤ ਸੁਚੱਜੀ ਸਾਂਭ-ਸੰਭਾਲ ਲਈ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ । ਉਹਨਾਂ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਪਸ਼ੂਆਂ ਬਾਬਤ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ।

Read More : ਜ਼ਿਲ੍ਹੇ ਵਿੱਚ ਹੁਣ ਤੱਕ ਬਰਸਾਤਾਂ ਨੇ 2000 ਹੈਕਟੇਅਰ ਦੇ ਕਰੀਬ ਫ਼ਸਲ ਦਾ ਨੁਕਸਾਨ ਕੀਤਾ

ਵੇਰਕਾ ਮਿਲਕ ਪਲਾਂਟ ਸੰਗਰੂਰ ਤੋਂ ਹੜ੍ਹ ਪੀੜਤ ਇਲਾਕਿਆਂ ਲਈ ਰਾਹਤ ਸਮੱਗਰੀ ਭੇਜੀ

0
Verka Milk PlantVerka Milk Plant

ਸੰਗਰੂਰ, 6 ਸਤੰਬਰ 2025 : ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਬਣੀ ਹੜ੍ਹਾਂ ਦੀ ਸਥਿਤੀ ਕਾਰਨ ਕਈ ਪਿੰਡ ਪਾਣੀ ਨਾਲ ਪ੍ਰਭਾਵਿਤ ਹੋ ਗਏ ਹਨ । ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਮਿਲਕਫੈਡ ਪੰਜਾਬ (Milkfed Punjab) ਵੱਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ।ਇਸ ਕੜੀ ਦੇ ਤਹਿਤ ਅੱਜ ਵੇਰਕਾ ਮਿਲਕ ਪਲਾਂਟ ਸੰਗਰੂਰ ਤੋਂ ਹੜ੍ਹ ਪੀੜਤਾਂ ਲਈ ਤਿੰਨ ਟਰੱਕ (Three trucks) ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ, ਮਿਲਕਫੈਡ ਪੰਜਾਬ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਗਏ ।

ਚੇਅਰਮੈਨ ਮਿਲਕਫ਼ੈਡ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਜਿਹੜੇ ਖੇਤਰਾਂ ਵਿੱਚ ਹੜ੍ਹ ਆਏ ਹੋਏ ਹਨ, ਉਥੇ ਮਿਲਕਫੈਡ ਪੰਜਾਬ ਅਧੀਨ ਆਉਦੇਂ ਵੱਖ-ਵੱਖ ਵੇਰਕਾ ਮਿਲਕ ਪਲਾਂਟਾਂ (Verka Milk Plants) ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਤਾਂਕਿ ਇਸ ਦੁੱਖ ਦੀ ਘੜੀ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ । ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿਲਕਫੈਡ ਪੰਜਾਬ ਜਿਥੇ ਦੁੱਧ ਉਤਪਾਦਕ ਕਿਸਾਨਾਂ ਦੀ ਬੇਹਤਰੀ ਲਈ ਹਮੇਸ਼ਾਂ ਯਤਨਸ਼ੀਲ ਹੈ ਉਥੇ ਇਹ ਵਿਭਾਗ ਪੰਜਾਬ ਉਤੇ ਆਉਦੀ ਹਰ ਪ੍ਰੇਸ਼ਾਨੀ ਵਿੱਚ ਲੋਕਾਂ ਦੀ ਮਦਦ ਲਈ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ ।

ਮਿਲਕਫ਼ੈਡ ਪੰਜਾਬ ਉਤੇ ਆਉਦੀ ਹਰ ਪ੍ਰੇਸ਼ਾਨੀ ਵਿੱਚ ਲੋਕਾਂ ਦੀ ਮਦਦ ਲਈ ਵਧ ਚੜ੍ਹ ਕੇ ਹਿੱਸਾ ਲੈਂਦਾ : ਚੇਅਰਮੈਨ ਸ਼ੇਰਗਿੱਲ

ਇਸ ਮੌਕੇ ਬਲਜੀਤ ਕੌਰ ਚੇਅਰਪਰਸਨ ਵੇਰਕਾ ਮਿਲਕ ਪਲਾਂਟ ਸੰਗਰੂਰ, ਸਮੂਹ ਬੋਰਡ ਆਫ ਡਾਇਰੈਕਟਰਜ਼, ਹਰਜਿੰਦਰ ਸਿੰਘ ਜਨਰਲ ਮੈਨਜਰ, ਮਿਲਕਫੈਡ ਪੰਜਾਬ ਦੇ ਨੁਮਾਇੰਦੇ ਸੁਰਜੀਤ ਸਿੰਘ ਭਦੌੜ, ਜਨਰਲ ਮੈਨੇਜਰ ਕੈਟਲਫੀਡ ਪਲਾਂਟ ਖੰਨਾ, ਅਨਿਮੇਸ਼ ਪ੍ਰਮਾਣਿਕ ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਪਟਿਆਲਾ, ਪਰਦੀਪ ਮਲੋਹਤਰਾ, ਸੁਖਚੈਨ ਸਿੰਘ ਮੈਨੇਜਰ ਇੰਜ:, ਏ.ਕੇ ਸੈਨ ਇੰਚਾਰਜ ਉਤਪਾਦਨ, ਕੁਸਮ ਲਤਾ ਇੰਚਾਰਜ ਕੁਆਲਟੀ, ਮਨੋਜ ਕੁਮਾਰ ਇੰਚਾਰਜ ਮੰਡੀਕਰਨ, ਜਸਬੀਰ ਕੌਰ ਇੰਚਾਰਜ ਲੇਖਾ, ਸਪਨਦੀਪ ਸਿੰਘ ਇੰਚਾਰਜ ਦੁੱਧ ਪ੍ਰਾਪਤੀ ਹਾਜ਼ਰ ਸਨ ।

Read More : ਹੜ੍ਹਾਂ ‘ਚ ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ

ਮਜੀਠੀਆ ਦੇ ਜੁਡੀਸ਼ੀਅਲ ਰਿਮਾਂਡ ਵਿਚ ਫੇਰ ਵਾਧਾ

0
Bikram Singh Majithia

ਮੋਹਾਲੀ, 6 ਸਤੰਬਰ 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਜੁਡੀਸ਼ੀਅਲ ਰਿਮਾਂਡ ਵਿਚ ਵਾਧਾ ਕਰਦਿਆਂ ਉਨ੍ਹਾਂ ਨੂੰ ਮੁੜ 14 ਦਿਨਾਂ ਵਾਸਤੇ ਜੇਲ ਭੇਜ ਦਿੱਤਾ ਹੈ । ਦੱਸਣਯੋਗ ਹੈ ਕਿ ਮਜੀਠੀਆ ਦਾ ਰਿਮਾਂਡ ਖਤਮ ਹੋਣ ਤੇ ਉਨ੍ਹਾਂ ਨੂੰ ਮੋਹਾਲੀ ਦੀ ਅਦਾਲਤ (Mohali court) ਵਿਚ ਪੇਸ਼ ਕੀਤਾ ਗਿਆ ਸੀ ।

ਕਿਵੇਂ ਪੇਸ਼ ਕੀਤਾ ਗਿਆ ਮਜੀਠੀਆ ਨੂੰ

ਜੁਡੀਸ਼ੀਅਲ ਰਿਮਾਂਡ ਖਤਮ ਹੋਣ ਤੇ ਬਿਕਰਮ ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ ਵਿਖੇ ਉਨ੍ਹਾਂ ਦੇ ਵਕੀਲ ਐਚ. ਐਸ. ਧਨੋਆ, ਦਮਨਬੀਰ ਸਿੰਘ ਸੋਬਤੀ ਅਤੇ ਸਹਿ ਵਕੀਲ ਇਕਓਮਪਾਲ ਸਿੰਘ ਦੀ ਮੌਜੂਦਗੀ ਵਿਚ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ 20 ਸਤੰਬਰ ਤਕ (Judicial custody till September 20) ਵਧਾ ਦਿਤੀ ਹੈ । ਇਸ ਮੌਕੇ ਵਿਸ਼ੇਸ਼ ਜੱਜ ਵਿਜੀਲੈਂਸ ਹਰਦੀਪ ਸਿੰਘ ਦੀ ਅਦਾਲਤ ਵਿਚ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ’ਤੇ ਜੋ ਫ਼ੈਸਲਾ ਹੋਣਾ ਸੀ, ਉਹ ਹੁਣ 9 ਸਤੰਬਰ ਲਈ ਮੁਲਤਵੀ ਕਰ ਦਿਤਾ ਗਿਆ ਹੈ ।

Read More : ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਨੇ ਨਾਭਾ ਜੇਲ ਵਿੱਚ ਢਾਈ ਘੰਟੇ ਕੀਤੀ ਪੁੱਛਗਿਛ

 

ਬੈਂਕ ਆਫ ਬੜੌਦਾ ਨੇ ਅਨਿਲ ਅੰਬਾਨੀ ਨੂੰ ਫਰਾਡ ਐਲਾਨਿਆ

0
Anil Ambani

ਮੁੰਬਈ, 6 ਸਤੰਬਰ 2025 : ਭਾਰਤ ਦੇਸ਼ ਦੇ ਪ੍ਰਸਿੱਧ ਵਪਾਰਕ ਗਰੁੱਪ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਬੈਂਕ ਆਫ ਬੜੌਦਾ (Bank of Baroda) ਨੇ ਫਰਾਡ ਐਲਾਨ ਦਿੱਤਾ ਹੈ । ਜਿੱਥੇ ਅਨਿਲ ਅੰਬਾਨੀ (Anil Ambani) ਵੱਖ-ਵੱਖ ਕਰਜ਼ਾ ਧੋਖਾਧੜੀ ਮਾਮਲਿਆਂ ਵਿਚ ਅਤੇ ਵੱਲੋਂ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਇੰਡੀਆ ਨੇ ਵੀ ਅਨਿਲ ਅੰਬਾਨੀ ਨੂੰ ਫਰਾਡ ਐਲਾਨਿਆ ਹੈ ।

ਕੀ ਆਖਿਆ ਆਰਕਾਮ ਨੇ

ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) (Reliance Communications (RCom)) ਨੇ ਕਿਹਾ ਕਿ ਕੰਪਨੀ ਨੂੰ ਇਸ ਸਬੰਧੀ 2 ਸਤੰਬਰ ਨੂੰ ਬੈਂਕ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ । ਬੈਂਕ ਨੇ ਕੰਪਨੀ ਨੂੰ 1600 ਕਰੋੜ ਰੁਪਏ ਅਤੇ 862.50 ਕਰੋੜ ਰੁਪਏ ਦੀ ਲਾਈਨ ਆਫ ਕ੍ਰੈਡਿਟ ਦਿੱਤੀ ਸੀ। ਆਰਕਾਮ ਨੇ 2017 ਤੋਂ ਬਾਅਦ 1656 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਇਆ ਹੈ ।

ਬੈਂਕ ਮੁਤਾਬਕ ਆਰਕਾਮ ਨੇ 2462.50 ਕਰੋੜ ਰੁਪਏ ਦਾ ਲਿਆ ਸੀ ਕਰਜ਼ਾ

ਬੈਂਕ ਮੁਤਾਬਕ ਆਰਕਾਮ ਨੇ 2462.50 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 28 ਅਗਸਤ ਤੱਕ 1656.07 ਕਰੋੜ ਰੁਪਏ ਅਜੇ ਵੀ ਬਕਾਇਆ ਹਨ । ਇਹ ਖਾਤਾ 5 ਜੂਨ, 2017 ਤੋਂ ਇਕ ਗੈਰ-ਕਾਰਗੁਜ਼ਾਰੀ ਸੰਪਤੀ ਹੈ। ਜੇਕਰ ਕੋਈ ਵਿਅਕਤੀ ਜਾਂ ਕੰਪਨੀ 90 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਬੈਂਕ ਤੋਂ ਲਏ ਗਏ ਕਰਜ਼ੇ ਦੀ ਕਿਸ਼ਤ ਜਾਂ ਵਿਆਜ ਦਾ ਭੁਗਤਾਨ ਨਹੀਂ ਕਰਦਾ, ਤਾਂ ਉਹ ਕਰਜ਼ਾ ਐਨਪੀਏ ਬਣ ਜਾਂਦਾ ਹੈ ।

ਲਾਈਨ ਆਫ ਕ੍ਰੈਡਿਟ ਇਕ ਕਿਸਮ ਦਾ ਕ੍ਰੈਡਿਟ ਹੈ

ਜ਼ਿਕਰਯੋਗ ਹੈ ਕਿ ਲਾਈਨ ਆਫ ਕ੍ਰੈਡਿਟ ਇਕ ਕਿਸਮ ਦਾ ਕ੍ਰੈਡਿਟ ਹੈ, ਜੋ ਆਪਣੀ ਜ਼ਰੂਰਤ ਮੁਤਾਬਕ ਇਕ ਨਿਸ਼ਚਿਤ ਸੀਮਾ ਤੱਕ ਬੈਂਕ ਜਾਂ ਵਿੱਤੀ ਸੰਸਥਾ ਤੋਂ ਕਰਜ਼ਾ ਲੈਣ ਅਤੇ ਵਾਪਸ ਕਰਨ ਦੀ ਆਗਿਆ ਦਿੰਦਾ ਹੈ । ਇਹ ਆਮ ਕਰਜ਼ਾ ਪ੍ਰਣਾਲੀ ਤੋਂ ਵੱਖਰਾ ਹੈ, ਜਿਸ ਵਿਚ ਕਰਜ਼ੇ ਦੀ ਇਕਮੁਸ਼ਤ ਰਕਮ ਮਿਲਦੀ ਹੈ ।

Read More : ਈ. ਡੀ. ਨੇ ਕੀਤੀ ਅਨਿਲ ਅੰਬਾਨੀ ਸਮੇਤ ਯੈਸ ਬੈਂਕ ਅਤੇ ਹੋਰਨਾਂ ਤੇ ਰੇਡ

ਜਨਰੇਟਰ ਵਿਚੋਂ ਤਾਂਬੇ ਦੀਆਂ ਕੁਵਾਇਲਾਂ ਚੋਰੀ ਕਰਨ ਤੇ ਕੇੇਸ ਦਰਜ

0
copper coils from generator

ਪਟਿਆਲਾ, 6 ਸਤੰਬਰ 2025 : ਥਾਣਾ ਸਦਰ ਪਟਿਆਲਾ (Police Station Sadar Patiala) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 305, 331 (4) ਬੀ. ਐਨ. ਐਸ. ਤਹਿਤ ਤਾਂਬੇ ਦੀਆਂ ਕੁਵਾਇਲਾਂ ਚੋਰੀ (Copper coils stolen) ਕਰਨ ਦਾ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਲਖਨ ਪੁੱਤਰ ਨਾਜਰ ਸਿੰਘ ਵਾਸੀ ਢੇਹਾ ਬਸਤੀ ਬਹਾਦਰਗੜ੍ਹ ਥਾਣਾ ਸਦਰ ਪਟਿਆਲਾ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਹਰਜਿੰਦਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਨੂਰਖੇੜੀਆ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 4-5 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਪਰੋਕਤ ਵਿਅਕਤੀ ਨੇ ਦੇ ਵਾੜੇ ਵਿੱਚ ਖੜ੍ਹੇ ਜਨਰੇਟਰ ਵਿੱਚੋ ਤਾਂਬੇ ਦੀਆਂ ਕੁਵਾਇਲਾਂ ਚੋਰੀ ਕਰ ਲਈਆਂ, ਜੋ ਬਾਅਦ ਵਿੱਚ ਉਪਰੋਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਕ ਕੁਆਇਲ ਤਾਂਬਾ ਅਤੇ 4 ਨੱਟ ਖੋਲਣ ਵਾਲੀਆਂ ਚਾਬੀਆਂ ਬ੍ਰਾਮਦ ਹੋਈਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮਾਮਲਾ ਟਰਾਲੀ ਚੋਰੀ ਮਾਮਲੇ ਦੇ ਕਥਿਤ ਦੋਸੀ ਦੀ ਗ੍ਰਿਫਤਾਰੀ ਦਾ

ਕਿਸਨਾ ਨੇ ਭਾਰਤ ਦਾ 89ਵਾਂ ਐਕਸਕਲੂਸਿਵ ਸ਼ੋਅਰੂਮ ਚੰਡੀਗੜ੍ਹ ਵਿੱਚ ਖੋਲ੍ਹਿਆ

0
exclusive showroom in Chandigarh

ਚੰਡੀਗੜ੍ਹ, 6 ਸਤੰਬਰ 2025 : ਕਿਸਨਾ ਡਾਇਮੰਡ ਐਂਡ ਗੋਲਡ ਜਿਊਲਰੀ (Kisna Diamond And Gold Jewellery) ਨੇ ਚੰਡੀਗੜ੍ਹ ਵਿੱਚ ਆਪਣੇ 89ਵੇਂ ਵਿਸ਼ੇਸ਼ ਸ਼ੋਅਰੂਮ ਅਤੇ ਪੰਜਾਬ ਵਿੱਚ ਦੂਜੇ ਸ਼ੋਅਰੂਮ ਦਾ ਉਦਘਾਟਨ ਕੀਤਾ । ਇਹ ਸ਼ੋਅਰੂਮ ਐਸ. ਸੀ. ਓ.-17C, ਬ੍ਰਿਜ ਰੋਡ, ਚੰਡੀਗੜ੍ਹ ਵਿਖੇ ਸਥਿਤ ਹੈ ।

ਇੱਕ ਕਿਫਾਇਤੀ ਤੇ ਚੰਗੇ ਬ੍ਰਾਂਡ ਦੇ ਗਹਿਣਿਆਂ ਦੇ ਸ਼ੋਅਰੂਮ ਦਾ ਉਦਘਾਟਨ ਟ੍ਰਾਈਸਿਟੀ ਲਈ ਬਹੁਤ ਵਧੀਆ ਹੈ : ਰਾਜਪਾਲ

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ (Gulab Chand Kataria) ਅਤੇ ਹਰੀ ਕ੍ਰਿਸ਼ਨਾ ਗਰੁੱਪ ਦੇ ਸੰਸਥਾਪਕ ਤੇ ਪ੍ਰਬੰਧ ਨਿਰਦੇਸ਼ਕ ਘਣਸ਼ਿਆਮ ਢੋਲਕੀਆ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਚੰਡੀਗੜ੍ਹ ਦੇ ਰਾਜਪਾਲ ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇੱਕ ਕਿਫਾਇਤੀ ਤੇ ਚੰਗੇ ਬ੍ਰਾਂਡ ਦੇ ਗਹਿਣਿਆਂ ਦੇ ਸ਼ੋਅਰੂਮ ਦਾ ਉਦਘਾਟਨ ਟ੍ਰਾਈਸਿਟੀ ਲਈ ਬਹੁਤ ਵਧੀਆ ਹੈ । ਅਸੀਂ ਟ੍ਰਾਈਸਿਟੀ ਦੇ ਲੋਕਾਂ ਵੱਲੋਂ ਕਿਸਨਾ ਬ੍ਰਾਂਡ ਦਾ ਸਵਾਗਤ ਕਰਦੇ ਹਾਂ ।

ਅੱਜ ਉਦਘਾਟਨ ਦੇ ਮੌਕੇ ਅਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਕਿਸਨਾ ਨੇ ਗਾਹਕਾਂ ਲਈ ਵਿਸ਼ੇਸ਼ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ

ਅੱਜ ਉਦਘਾਟਨ ਦੇ ਮੌਕੇ ਅਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਕਿਸਨਾ ਨੇ ਗਾਹਕਾਂ ਲਈ ਵਿਸ਼ੇਸ਼ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ ।  ਇਸ ਵਿੱਚ ਹੀਰੇ ਦੇ ਗਹਿਣਿਆਂ ਦੀ ਮੇਕਿੰਗ ਚਾਰਜ ‘ਤੇ ਫਲੈਟ 25% ਛੋਟ, ਸੋਨੇ ਦੇ ਗਹਿਣਿਆਂ ਦੀ ਮੇਕਿੰਗ ਚਾਰਜ ‘ਤੇ ਫਲੈਟ 15% ਛੋਟ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਕ੍ਰੈਡਿਟ ਤੇ ਡੈਬਿਟ ਕਾਰਡਾਂ ‘ਤੇ ਵਾਧੂ 5% ਤੁਰੰਤ ਛੋਟ ਦੇ ਨਾਲ-ਨਾਲ ਸ਼ਾਪ ਐਂਡ ਵਿਨ ਮੁਹਿੰਮ ਤਹਿਤ 1000 ਤੋਂ ਵੱਧ ਸਕੂਟਰ ਅਤੇ 200 ਤੋਂ ਵੱਧ ਕਾਰਾਂ ਜਿੱਤਣ ਦਾ ਮੌਕਾ ਸ਼ਾਮਲ ਹੈ । ਇਸ ਮੌਕੇ ਹਰੀ ਕ੍ਰਿਸ਼ਨਾ ਗਰੁੱਪ (Hare Krishna Group) ਦੇ ਸੰਸਥਾਪਕ ਤੇ ਪ੍ਰਬੰਧ ਨਿਰਦੇਸ਼ਕ ਘਨਸ਼ਿਆਮ ਢੋਲਕੀਆ ਨੇ ਕਿਹਾ ਕਿ ਪੰਜਾਬ ਹਮੇਸ਼ਾ ਇੱਕ ਜੀਵੰਤ ਗਹਿਣਿਆਂ ਦਾ ਬਾਜ਼ਾਰ ਰਿਹਾ ਹੈ ਅਤੇ ਚੰਡੀਗੜ੍ਹ ਸਾਡੇ ਲਈ ਬਹੁਤ ਸੰਭਾਵਨਾਵਾਂ ਵਾਲਾ ਖੇਤਰ ਹੈ ।

Read More : ਸੂਬੇ ‘ਚ ਨਸ਼ੇ ਖਿਲਾਫ਼ ਲੋਕ ਲਹਿਰ ਬਣਨੀ ਹੋਈ ਸ਼ੁਰੂ: ਰਾਜਪਾਲ ਗੁਲਾਬ ਚੰਦ ਕਟਾਰੀਆ

ਕਿਸੇ ਵੀ ਸਿਹਤ ਐਮਰਜੈਂਸੀ ਲਈ ਸੂਬਾ ਨਿਵਾਸੀ 104 ਡਾਇਲ ਕਰਨ : ਸਿਹਤ ਮੰਤਰੀ

0
Health Minnisrer

ਪਟਿਆਲਾ, 6 ਸਤੰਬਰ 2025 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ (Punjab Health and Family Welfare Minister) ਡਾ. ਬਲਬੀਰ ਸਿੰਘ ਨੇ ਅੱਜ ਡੇਂਗੂ ਸਮੇਤ ਮੱਛਰਾਂ ਦੇ ਕੱਟਣ ਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਸੱਪ ਅਤੇ ਕੁੱਤੇ ਦੇ ਕੱਟਣ ਨੂੰ ਰੋਕਣ ਲਈ ਰਾਜ ਵਿਆਪੀ ਮੁਹਿੰਮ (Statewide campaign) ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਨੇ ਪਟਿਆਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੇ ਵੀ ਨਿਰਦੇਸ਼ ਦਿੱਤੇ ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਡੇਂਗੂ ਸਮੇਤ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਸੱਪ ਅਤੇ ਕੁੱਤੇ ਦੇ ਕੱਟਣ ਵਿਰੁੱਧ ਰਾਜ ਵਿਆਪੀ ਮੁਹਿੰਮ ਦੀ ਸ਼ੁਰੂਆਤ

ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਇੱਥੇ ਨਗਰ ਨਿਗਮ ਦਫ਼ਤਰ ਵਿਖੇ ਇੱਕ ਜ਼ਰੂਰੀ ਸਮੀਖਿਆ ਮੀਟਿੰਗ ਬੁਲਾਈ, ਜਿਸ ਵਿੱਚ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਨਗਰ ਕਮਿਸ਼ਨਰ ਪਰਮਵੀਰ ਸਿੰਘ, ਏ. ਡੀ. ਸੀ. ਸਿਮਰਪ੍ਰੀਤ ਕੌਰ ਅਤੇ ਨਵਰੀਤ ਕੌਰ ਸੇਖੋਂ, ਐਸ. ਡੀ. ਐਮਜ਼. ਇਸਮਤ ਵਿਜੇ ਸਿੰਘ ਤੇ ਰਿਚਾ ਗੋਇਲ, ਸਿਵਲ ਸਰਜਨ ਡਾ. ਜਗਪਾਲਿੰਦਰ ਸਿੰਘ, ਨਗਰ ਕੌਂਸਲਰ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਪਟਿਆਲਾ ‘ਚ ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲਿਆ; ਹੌਟਸਪੌਟ ਖੇਤਰਾਂ ਵਿੱਚ ਘਰ-ਘਰ ਜਾ ਕੇ ਜਾਂਚ ਦੇ ਨਿਰਦੇਸ਼

ਸਿਹਤ ਮੰਤਰੀ ਨੇ ਪੰਜਾਬ ਭਰ ਦੇ ਵਸਨੀਕਾਂ ਨੂੰ ਤੇਜ਼ ਬੁਖਾਰ, ਦਿਲ ਦਾ ਦੌਰਾ, ਤੇਜ਼ ਦਸਤ, ਜਾਂ ਸੱਪ ਅਤੇ ਕੁੱਤੇ ਦੇ ਕੱਟਣ ਵਰਗੀ ਕਿਸੇ ਵੀ ਸਿਹਤ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ 104 ਡਾਇਲ ਕਰਨ ਦੀ ਅਪੀਲ ਕੀਤੀ ਤਾਂ ਜੋ ਸਮੇਂ ਸਿਰ ਲਾਭ ਉਠਾਇਆ ਜਾ ਸਕੇ ਅਤੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਹੜ੍ਹ ਤੋਂ ਬਾਅਦ ਦੇ ਉਪਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, “ਸਾਡਾ ਮੁੱਖ ਧਿਆਨ ਹੁਣ ਬਚਾਅ, ਰਾਹਤ, ਮੈਡੀਕਲ ਸਹਾਇਤਾ, ਰਾਸ਼ਨ ਅਤੇ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ‘ਤੇ ਹੈ ।

ਡਾ. ਬਲਬੀਰ ਸਿੰਘ ਵੱਲੋਂ ਸਾਰੇ ਵਿਭਾਗਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਰਨ ਦੇ ਨਿਰਦੇਸ਼

ਪਟਿਆਲਾ ਤੋਂ ਸਿਹਤ ਅੰਕੜਿਆਂ ਦੀ ਸਮੀਖਿਆ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਸਾਲ ਹੁਣ ਤੱਕ 88 ਡੇਂਗੂ-ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ 9 ਮਾਮਲੇ ਸਾਹਮਣੇ ਆਏ ਸਨ। ਡੇਂਗੂ ਦੇ ਵੱਧਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ, ਸਿੱਖਿਆ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਆਦਿ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ, ਦਸਤ, ਹੈਜ਼ਾ, ਹੈਪੇਟਾਈਟਸ ਅਤੇ ਹੋਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਨਾਲ ਨੇੜਿਓਂ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ।

ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਦੌਰੇ ਕਰਨ ਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਸਖ਼ਤ ਨਿਗਰਾਨੀ ਸਮੇਤ ਮੱਛਰਾਂ ਦਾ ਲਾਰਵਾ ਨਸ਼ਟ ਕਰਨ ਦੇ ਨਿਰਦੇਸ਼ ਦਿੱਤੇ

ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਦੌਰੇ ਕਰਨ ਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਦੀ ਸਖ਼ਤ ਨਿਗਰਾਨੀ ਸਮੇਤ ਮੱਛਰਾਂ ਦਾ ਲਾਰਵਾ ਨਸ਼ਟ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਖਾਸ ਤੌਰ ‘ਤੇ ਲਾਹੌਰੀ ਗੇਟ, ਬਾਜਵਾ ਕਲੋਨੀ, ਗੋਬਿੰਦ ਬਾਗ, ਸਫਾਬਾਦੀ ਗੇਟ, ਹਰਪਾਲਪੁਰ (ਰਾਜਪੁਰਾ), ਅਤੇ ਕਰਤਾਰਪੁਰ (ਪਾਤੜਾਂ) ਵਰਗੇ ਡੇਂਗੂ ਹੌਟਸਪੌਟ ਖੇਤਰਾਂ ਵਿੱਚ ਜਾਂਚ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਅਤੇ ਡੇਂਗੂ ਵਿਰੋਧੀ ਮੁਹਿੰਮ ਵਿੱਚ ਨਰਸਿੰਗ ਵਿਦਿਆਰਥੀਆਂ ਅਤੇ ਮੈਡੀਕਲ ਇੰਟਰਨਾਂ ਨੂੰ ਸ਼ਾਮਲ ਕਰਨ ਦੇ ਵੀ ਨਿਰਦੇਸ਼ ਦਿੱਤੇ।

ਪਾਣੀ ਦੀ ਜਾਂਚ ਅਤੇ ਸੁਰੱਖਿਅਤ ਸਪਲਾਈ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

ਪਟਿਆਲਾ ਵਿੱਚ ਹਾਲ ਹੀ ਵਿੱਚ ਦਸਤ ਦੇ ਪ੍ਰਕੋਪ ਦਾ ਹਵਾਲਾ ਦਿੰਦੇ ਹੋਏ ਡਾ. ਬਲਬੀਰ ਸਿੰਘ ਨੇ ਤੁਰੰਤ ਪਾਣੀ ਦੀ ਜਾਂਚ ਅਤੇ ਸੁਰੱਖਿਅਤ ਸਪਲਾਈ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਜਿਲ੍ਹੇ ਵਿੱਚ ਸੱਪ ਦੇ ਕੱਟਣ ਨਾਲ ਹੋਈਆਂ ਤਿੰਨ ਹਾਲੀਆ ਮੌਤਾਂ ‘ਤੇ ਵੀ ਚਿੰਤਾ ਪ੍ਰਗਟ ਕੀਤੀ, ਭਾਵੇਂ ਕਿ ਸੱਪ-ਵਿਰੋਧੀ ਜ਼ਹਿਰ ਸੀਰਮ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹੈ। ਉਨ੍ਹਾਂ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਜਾਂ ਕੁੱਤੇ ਦੇ ਕੱਟਣ ਦੇ ਮਾਮਲਿਆਂ ਵਿੱਚ ਬਿਨਾਂ ਦੇਰੀ ਕੀਤੇ ਹਸਪਤਾਲਾਂ ਵਿੱਚ ਪਹੁੰਚ ਕੀਤੀ ਜਾਵੇ ।

ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀਕਲਾ ਦੀ ਭਾਵਨਾ ਦਿੱਤੀ

ਪੰਜਾਬ ਵਿੱਚ ਹੜ੍ਹਾਂ ਦੌਰਾਨ ਪੰਜਾਬੀਆਂ ਦੇ ਸੇਵਾ ਦੇ ਜਜਬੇ ਨੂੰ ਉਜਾਗਰ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀਕਲਾ ਦੀ ਭਾਵਨਾ ਦਿੱਤੀ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਆਪਣੇ ਲੋਕਾਂ ਦੇ ਸਹਿਯੋਗ ਨਾਲ, ਇਸ ਮੁਸ਼ਕਲ ਸਮੇਂ ਨੂੰ ਪਾਰ ਕਰੇਗੀ ਅਤੇ ਸਰਕਾਰ ਦੀ ਤੁਰੰਤ ਤਰਜੀਹ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਜਦੋਂ ਕਿ ਬਚਾਅ ਅਤੇ ਰਾਹਤ ਕਾਰਜ ਵੀ ਜੰਗੀ ਪੱਧਰ ‘ਤੇ ਜਾਰੀ ਰੱਖਣੇ ਹਨ ।

 

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦਾ ਨਿੱਜੀ ਤੌਰ ‘ਤੇ ਦੌਰਾ ਕਰਨਗੇ : ਡਾ. ਬਲਬੀਰ ਸਿੰਘ ਨੇ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦਾ ਨਿੱਜੀ ਤੌਰ ‘ਤੇ ਦੌਰਾ ਕਰਨਗੇ ਅਤੇ ਇਹ ਮੁਹਿੰਮ ਅੱਜ ਪਟਿਆਲਾ ਤੋਂ ਸ਼ੁਰੂ ਹੋ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਸੰਚਾਰੀ ਬਿਮਾਰੀਆਂ ਵਿਰੁੱਧ ਸੂਬੇ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਵਾਰਡ ਅਤੇ ਪਿੰਡ ਸਿਹਤ ਕਮੇਟੀਆਂ ਨੂੰ ਮੁੜ ਸਰਗਰਮ ਕੀਤਾ ਜਾਵੇਗਾ ।

Read More : ਪੰਜਾਬ ਸਰਕਾਰ ਸੰਕਟ ਦੀ ਘੜ੍ਹੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ : ਡਾ. ਬਲਬੀਰ ਸਿੰਘ

ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਛੇ ਵਿਰੁੱਧ ਕੇਸ ਦਰਜ

0
Excise Act

ਪਟਿਆਲਾ, 6 ਸਤੰਬਰ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 118 (1), 115 (2), 351, 191 (3), 190 ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਖਵਿੰਦਰ ਸਿੰਘ ਪੁੱਤਰ ਨਸੀਬ ਸਿੰਘ, ਨਸੀਬ ਸਿੰਘ, ਅਰਮਜੀਤ ਕੋਰ ਪਤਨੀ ਨਸੀਬ ਸਿੰਘ, ਨਿਰਮਲ ਕੋਰ ਪਤਨੀ ਸੁਖਵਿੰਦਰ ਸਿੰਘ, ਗੁਰਨੀਤ ਕੋਰ, ਅਰਸ਼ ਪੁੱਤਰੀਆ ਸੁਖਵਿੰਦਰ ਸਿੰਘ ਵਾਸੀਆਨ ਮਕਾਨ ਨੰ. 2247 ਫੇਸ-2 ਅਰਬਨ ਅਸਟੇਟ ਪਟਿਆਲਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਪ੍ਰਿਤਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰ. 2248 ਫੇਸ-2 ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ 1 ਸਤੰਬਰ ਨੂੰ ਸਮਾ 4.30 ਪੀ. ਐਮ. ਤੇ ਉਪਰੋਕਤ ਵਿਅਕਤੀ ਘਰ ਦੇ ਬਾਹਰ ਉਸ ਦੀ ਮਾਤਾ ਨਾਲ ਕੁੱਟਮਾਰ (Beating) ਕਰ ਰਹੇ ਸਨ ਤਾਂ ਜਦੋਂ ਉਹ ਮੌਕੇ ਤੇ ਛੁਡਾਉਣ ਗਿਆ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਵੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੁੱਟਮਾਰ ਕਰਨ ਅਤੇ ਕ੍ਰਿਪਾਨ ਮਾਰਨ ਤੇ ਦੋ ਸਮੇਤ 30-35 ਵਿਅਕਤੀਆਂ ਤੇ ਕੇਸ ਦਰਜ