Home Blog Page 396

ਜਾਇਦਾਦ ਰਜਿਸਟ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਕਰਦਿਆਂ ਕੀਤਾ ਨੋਟੀਫਿਕੇਸ਼ਨ ਜਾਰੀ

0
Notification issued

ਚੰਡੀਗੜ੍ਹ, 24 ਨਵੰਬਰ 2025 : ਪੰਜਾਬ ਸਰਕਾਰ ਨੇ ਜਾਇਦਾਦ ਰਜਿਸਟ੍ਰੇਸ਼ਨ ਨਿਯਮਾਂ (Property Registration Rules) ਵਿੱਚ ਅਹਿਮ ਬਦਲਾਅ ਕਰਦਿਆਂ ਨੋਟੀਫਿਕੇਸ਼ਨ (Notifications) ਵੀ ਜਾਰੀ ਕਰ ਦਿੱਤਾ ਹੈ । ਨਵੀਂ ਸੋਧ ਦੇ ਲਾਗੂ ਹੋਣ ਨਾਲ, ਸਹਿਕਾਰੀ ਹਾਊਸਿੰਗ ਸੁਸਾਇਟੀਆਂ ਹੁਣ ਕਿਸੇ ਵੀ ਟ੍ਰਾਂਸਫਰ ਲਈ ਮਨਮਾਨੇ ਫੀਸ ਨਹੀਂ ਲੈ ਸਕਣਗੀਆਂ ।

ਪੰਜਾਬ ਸਰਕਾਰ ਨੇ ਕੀਤੀ ਹੈ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 37 ਵਿਚ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਨੇ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 37 ਵਿੱਚ ਸੋਧ ਕਰਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ, ਰਾਜ ਦੀਆਂ ਸਾਰੀਆਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿੱਚ ਜਾਇਦਾਦ ਦੇ ਤਬਾਦਲੇ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋ ਗਈ ਹੈ । ਸਰਕਾਰ ਦੇ ਫੈਸਲੇ ਤੋਂ ਬਾਅਦ, ਹਾਊਸਿੰਗ ਸੁਸਾਇਟੀਆਂ ਦੇ ਅੰਦਰ ਸਾਰੀਆਂ ਪ੍ਰਕਿਰਿਆਵਾਂ, ਜਿਵੇਂ ਕਿ ਜਾਇਦਾਦ ਦੀ ਖਰੀਦ ਅਤੇ ਵਿਕਰੀ, ਮੈਂਬਰਸ਼ਿਪ ਟ੍ਰਾਂਸਫਰ, ਅਤੇ ਕਬਜ਼ਾ ਬਦਲਣ, ਹੁਣ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ ਕੀਤੀਆਂ ਜਾਣਗੀਆਂ । ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਫੈਸਲੇ ਨਾਲ ਰਾਜ ਸਰਕਾਰ ਨੂੰ ਲਗਭਗ 200 ਕਰੋੜ ਦਾ ਮਾਲੀਆ (Revenue of 200 crores) ਪੈਦਾ ਹੋ ਸਕਦਾ ਹੈ, ਨਾਲ ਹੀ ਹਰ ਸਾਲ ਵਾਧੂ ਆਮਦਨ ਵੀ ਪੈਦਾ ਹੋ ਸਕਦੀ ਹੈ ।

ਪੰਜਾਬ ਵਿਚ 630 ਸਹਿਕਾਰੀ ਹਾਊਸਿੰਗ ਸੁਸਾਇਟੀਆਂ ਵਿਚ ਲਗਭਗ ਹਨ 60 ਹਜ਼ਾਰ ਜਾਇਦਾਦਾਂ

ਇਸ ਵੇਲੇ ਪੰਜਾਬ ਵਿੱਚ 630 ਸਹਿਕਾਰੀ ਹਾਊਸਿੰਗ ਸੁਸਾਇਟੀਆਂ (Cooperative Housing Societies) ਹਨ, ਜਿਨ੍ਹਾਂ ਵਿੱਚ ਲਗਭਗ 60,000 ਜਾਇਦਾਦਾਂ ਹਨ । ਨਵੇਂ ਸੋਧੇ ਗਏ ਨਿਯਮਾਂ ਦੇ ਤਹਿਤ, ਪ੍ਰਾਇਮਰੀ ਅਲਾਟੀ ਨੂੰ ਫਲੈਟ ਜਾਂ ਪਲਾਟ ਦੀ ਰਜਿਸਟ੍ਰੇਸ਼ਨ ‘ਤੇ ਕੋਈ ਸਟੈਂਪ ਡਿਊਟੀ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ । ਇਸ ਦੌਰਾਨ, ਅਸਲ ਅਲਾਟੀਆਂ ਜਿਨ੍ਹਾਂ ਨੇ ਆਪਣੀ ਜਾਇਦਾਦ ਵਿਕਰੀ ਡੀਡ ਰਾਹੀਂ ਖਰੀਦੀ ਹੈ ਅਤੇ ਭਵਿੱਖ ਵਿੱਚ ਇਸਨੂੰ ਵੇਚਣ ਦਾ ਇਰਾਦਾ ਰੱਖਦੇ ਹਨ ਨੂੰ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ‘ਤੇ 50 ਫੀਸਦੀ ਦੀ ਛੋਟ ਮਿਲੇਗੀ ਪਰ ਸਿਰਫ਼ ਤਾਂ ਹੀ ਜੇਕਰ ਰਜਿਸਟ੍ਰੇਸ਼ਨ 120 ਦਿਨਾਂ ਦੇ ਅੰਦਰ ਪੂਰੀ ਹੋ ਜਾਂਦੀ ਹੈ । ਨਵੀਂ ਸੋਧ ਦੇ ਲਾਗੂ ਹੋਣ ਨਾਲ, ਸਹਿਕਾਰੀ ਹਾਊਸਿੰਗ ਸੁਸਾਇਟੀਆਂ ਹੁਣ ਕਿਸੇ ਵੀ ਟ੍ਰਾਂਸਫਰ ਲਈ ਮਨਮਾਨੇ ਫੀਸ ਨਹੀਂ ਲੈ ਸਕਣਗੀਆਂ । ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਨਾ ਸਿਰਫ਼ ਪਾਰਦਰਸ਼ਤਾ ਵਧੇਗੀ ਸਗੋਂ ਜਾਇਦਾਦ ਟ੍ਰਾਂਸਫਰ ਪ੍ਰਕਿਰਿਆ ਨੂੰ ਵੀ ਸੁਚਾਰੂ ਬਣਾਇਆ ਜਾਵੇਗਾ ।

Read More : ਵਰਕਿੰਗ ਵੂਮੈਨ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ ਡਾ. ਬਲਜੀਤ ਕੌਰ

ਟਰਾਲੇ ਦੀ ਫੇਟ ਵੱਜਣ ਨਾਲ ਹੋਈ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ

0
Road accident

ਨਾਭਾ, 24 ਨਵੰਬਰ 2025 : ਪੰਜਾਬ ਵਿੱਚ ਦਿਨੋ-ਦਿਨ ਸੜਕ ਹਾਦਸਿਆਂ (Road accidents) ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਅਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ ।

ਟਰਾਲੇ ਨੇ ਮਾਰੀ ਮੋਟਰਸਾਈਕਲ ਸਵਾਰ ਨੂੰ ਟੱਕਰ

ਇਸ ਤਰ੍ਹਾਂ ਦਾ ਹੀ ਦਰਦਨਾਕ ਸੜਕੀ ਹਾਦਸਾ ਵਾਪਰਿਆ ਨਾਭਾ ਦੇ ਬੌੜਾਂ ਗੇਟ ਚੌਂਕ (Nabha’s Bauran Gate Chowk) ਵਿਖੇ ਜਿੱਥੇ ਟਰਾਲੇ ਨੇ ਮੋਟਰਸਾਈਕਲ ਸਵਾਰ 35 ਸਾਲਾਂ ਨੌਜਵਾਨ ਅਭੇ ਮੋਰੀਆ ਨੂੰ ਟੱਕਰ (Young Abhay Moria collided) ਮਾਰ ਦਿੱਤੀ ਅਤੇ ਮੋਟਰਸਾਈਕਲ ਚਾਲਕ ਟਰਾਲੇ ਦੇ ਟਾਇਰ ਹੇਠਾਂ (Under the trailer tires) ਆਉਣ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ । ਮ੍ਰਿਤਕ ਪਟਿਆਲਾ ਦਾ ਰਹਿਣ ਵਾਲਾ ਸੀ ਜੋ ਕਿ ਨਾਭਾ ਵਿਖੇ ਇਕ ਨਿਜੀ ਫੈਕਟਰੀ ਵਿੱਚ ਕੰਮ ਕਰਦਾ ਸੀ । ਇਸ ਮਾਮਲੇ ਵਿੱਚ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ `ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਟਰਾਲਾ ਚਾਲਕ ਮੌਕੇ ਤੋਂ ਟਰਾਲਾ ਛੱਡ ਕੇ ਹੋਇਆ ਫਰਾਰ

ਨਾਭਾ ਦੇ ਬੌੜਾਂ ਗੇਟ ਵਿਖੇ ਟਰਾਲਾ ਚਾਲਕ (Trolley driver) ਦੀ ਅਣਗਹਿਲੀ ਦੇ ਕਾਰਨ ਮੋਟਰਸਾਈਕਲ ਸਵਾਰ (Motorcyclist) ਦੀ ਮੌਤ ਹੋ ਗਈ । ਮ੍ਰਿਤਕ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਜਦੋਂ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਨਾਭਾ ਦੇ ਇੱਕ ਨਿਜੀ ਫੈਕਟਰੀ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਸੀ । ਜਦੋਂ ਉਹ ਨਾਭਾ ਦੇ ਬੌੜਾਂ ਗੇਟ ਵਿਖੇ ਪਹੁੰਚੇ ਤਾਂ ਟਰਾਲੇ ਨੇ ਉਸ ਨੂੰ ਫੇਟ ਮਾਰੀ ਅਤੇ ਉਹ ਟਰਾਲੇ ਦੇ ਟਾਇਰ ਦੇ ਨੀਚੇ ਆ ਗਿਆ ਅਤੇ ਉਸਦੀ ਮੌਕੇ ਤੇ ਮੌਤ ਹੋ ਗਈ। ਟਰਾਲਾ ਚਾਲਕ ਮੌਕੇ ਤੋਂ ਟਰਾਲਾ ਛੱਡ ਕੇ ਫਰਾਰ ਹੋ ਗਿਆ ।

ਨਾਭਾ ਕੋਤਵਾਲੀ ਪੁਲਸ ਦੇੇ ਜਾਂਚ ਅਧਿਕਾਰੀ ਨੇ ਕੀ ਦੱਸਿਆ

ਇਸ ਮੌਕੇ ਨਾਭਾ ਕੋਤਵਾਲੀ ਪੁਲਿਸ (Nabha Kotwali Police) ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਅਭੇ ਮੋਰੀਆ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਨਾਭਾ ਵਿਖੇ ਫੈਕਟਰੀ ਵਿੱਚ ਕੰਮ ਕਰਦਾ ਸੀ।ਟਰਾਲਾ ਚਾਲਕ ਦੀ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਲਾਸ਼ ਕਬਜ਼ੇ ਵਿੱਚ ਲੈਣ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਸੜਕ ਹਾਦਸਿਆਂ ‘ਚ ਜਾਨਾਂ ਬਚਾਉਣ ਤੇ ਸੜਕੀ ਸੁਰੱਖਿਆ ਕਾਰਜਾਂ ‘ਚ ਸਹਿਯੋਗ ਲਈ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ

ਕੰਗਨਾ ਰਣੌਤ ਨੂੰ ਅਦਾਲਤ ਨੇ ਨਹੀਂ ਦਿੱਤੀ ਰਾਹਤ

0
Kangna ranout

ਬਠਿੰਡਾ, 24 ਨਵੰਬਰ 2025 : ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੋਕ ਸਭਾ ਹਲਕਾ ਮੰਡੀ ਤੋਂ ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਫਿ਼ਲਮ ਸਟਾਰ ਕੰਗਨਾ ਰਣੌਤ (Film star Kangana Ranaut)  ਨੂੰ ਬਠਿੰਡਾ ਦੀ ਮਾਨਯੋਗ ਅਦਾਲਤ ਨੇ ਮਾਣਹਾਨੀ ਮਾਮਲੇ ਵਿਚ ਨਿੱਜੀ ਪੇਸ਼ੀ ਤੋਂ ਛੋਟ (Exemption from personal appearance) ਮੰਗੀ ਹੈ । ਉਨ੍ਹਾਂ ਦੇ ਵਕੀਲ ਹੁਣ 4 ਦਸੰਬਰ ਨੂੰ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕਰਨਗੇ । ਦੱਸਣਯੋਗ ਹੈ ਕਿ ਇਸ ਮਾਮਲੇ ਵਿਚਕ ਕੰਗਨਾ ਨੂੰ ਜਿਥੇ ਕੋਰਟ ਵਲੋਂ ਰਾਹਤ ਨਹੀਂ ਦਿੱਤੀ ਗਈ, ਉਥੇ ਹੀ ਚਾਰਜ ਵੀ ਫ੍ਰੇਮ (Charge Frame) ਕੀਤੇ ਗਏ ਹਨ ।

ਕੰਗਨਾ ਦੇ ਵਕੀਲਾਂ ਨੇ ਮੰਗੀ ਸੀ ਨਿਜੀ ਪੇਸ਼ੀ ਦੀ ਥਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣ ਦੀ ਮੰਗ

ਕੰਗਨਾ ਦੇ ਵਕੀਲਾਂ ਨੇ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫਰੰਸਿੰਗ (Video conferencing) (ਵੀ. ਸੀ.) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ । ਉਨ੍ਹਾਂ ਨੇ ਆਉਣ ਵਾਲੀਆਂ ਸੁਣਵਾਈਆਂ ਵਿੱਚ ਅਦਾਕਾਰਾ ਲਈ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਸੀ । ਅਦਾਲਤ ਨੇ ਸਿ਼ਕਾਇਤਕਰਤਾ ਦੇ ਵਕੀਲ ਨੂੰ ਇਸ ਅਰਜ਼ੀ ਦੀ ਇੱਕ ਕਾਪੀ ਦਿੱਤੀ, ਜਿਸਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ । ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ 24 ਨਵੰਬਰ ਲਈ ਨਿਰਧਾਰਤ ਕੀਤੀ ।

ਪੂਰਾ ਮਾਮਲਾ ਕੀ ਹੈ ਆਓ ਜਾਣਦੇ ਹਾਂ

ਕੰਗਨਾ ਰਣੌਤ ਜੋ ਬਠਿੰਡਾ ਕੋਰਟ (Bathinda Court) ਵਿਚ ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੀ ਹਨ ਵਾਲੀ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ । ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ, ਜੋ ਕਿ ਇੱਕ ਔਰਤ ਸੀ ਜੋ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ 100 ਰੁਪਏ ਪ੍ਰਤੀ ਵਿਅਕਤੀ ਲੈ ਰਹੀ ਸੀ । ਮਹਿੰਦਰ ਕੌਰ ਨੇ ਇਸ ਟਵੀਟ ਨੂੰ ਲੈ ਕੇ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ । ਪਿਛਲੀ ਸੁਣਵਾਈ `ਤੇ, ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ ਵਿੱਚ ਮੁਆਫੀ ਮੰਗੀ ਸੀ । ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਸਨੇ ਕਿਹਾ ਕਿ ਇੱਕ ਗਲਤਫਹਿਮੀ ਸੀ । ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗਲਤਫਹਿਮੀ ਦਾ ਸਿ਼ਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ ।

Read more : ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਨਵਾਂ ਟ੍ਰੇਲਰ ਰਿਲੀਜ਼, 17 ਜਨਵਰੀ ਨੂੰ ਸਿਨੇਮਾ ਘਰਾਂ ‘ਚ ਦੇਵੇਗੀ ਦਸਤਕ 

ਚਚੇਰੀ ਭੈਣ ਦੇ ਵਿਆਹ ਵਿਚ ਪਹੁੰਚੀ ਲੜਕੀ ਦਾ ਹੋਇਆ ਕਤਲ

0
murdered

ਗੋਰਖਪੁਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ ਦੇ ਗੋਰਖਪੁਰ (Gorakhpur) ਵਿਖੇ ਰਿਸ਼ਤੇਦਾਰੀ ਵਿਚ ਇਕ ਵਿਆਹ ਸਮਾਗਮ ਵਿਚ ਪਹੁੰਚੀ 20 ਸਾਲਾ ਸਿ਼ਵਾਨੀ ਨਿਸ਼ਾਦ (Shivani Nishad) ਨਾਮੀ ਲੜਕੀ ਦਾ ਕਿਸੇ ਵਲੋਂ ਗਲਾ ਵੱਢ (Cut throat) ਕੇ ਕਤਲ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਵਿਆਹ ਦੀਆਂ ਰਸਮਾਂ ਦੌਰਾਨ ਉਹ ਅਚਾਨਕ ਗਾਇਬ ਹੋ ਗਈ ਤਾਂ ਕੁੱਝ ਦੇਰ ਬਾਅਦ ਜਦੋਂ ਮਾਂ ਉਸ ਨੂੰ ਲੱਭਦੀ ਹੋਈ ਪੁਰਾਣੇ ਘਰ ਦੇ ਬਾਥਰੂਮ ਵੱਲ ਪਹੁੰਚੀ ਤਾਂ ਫਰਸ਼ `ਤੇ ਸਿਵਾਨੀ ਦੀ ਲਾਸ਼ ਪਈ ਸੀ ।

ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕਰ ਲਿਆ ਹੈ ਕੇਸ

ਵਿਆਹ ਵਾਲੇ ਘਰ ਵਿਚ ਵਾਪਰੇ ਇਸ ਘਟਨਾਕ੍ਰਮ ਨਾਲ ਖੁਸ਼ੀਆਂ ਗਮ ਵਿਚ ਬਦਲ ਗਈਆਂ । ਪੁਲਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ (Unknown person) ਵਿਰੁਧ ਮਾਮਲਾ ਦਰਜ (Case registered) ਕਰਕੇ ਸ਼ੱਕ ਦੇ ਆਧਾਰ `ਤੇ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ।

ਕੀ ਸੀ ਮਾਮਲਾ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਝੰਗਹਾ ਥਾਣਾ ਖੇਤਰ ਦੇ ਰਸੂਲਪੁਰ ਨੰਬਰ-ਦੋ ਪਿੰਡ ਦਾ ਹੈ ਜਿਸ ਲੜਕੀ ਦਾ ਕਤਲ ਹੋਇਆ ਹੈ ਉਹ ਸਿਵਾਨੀ ਹੈ ਤੇ ਉਹ ਸ਼ੁਕਰਵਾਰ ਨੂੰ ਆਪਣੀ ਚਚੇਰੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੇ ਪੇਕੇ ਘਰ ਆਈ ਸੀ । ਸਿ਼ਵਾਨੀ ਦਾ ਅੱਠ ਮਹੀਨੇ ਪਹਿਲਾਂ ਵਿਆਹ ਦੇਵਰੀਆ ਜਿ਼ਲ੍ਹੇ ਦੇ ਅਵਸਥੀ ਪਿੰਡ ਦੇ ਭੀਮ ਨਿਸ਼ਾਦ ਨਾਲ ਹੋਇਆ ਸੀ । ਦੇਰ ਰਾਤ ਕਰੀਬ ਦੋ ਵਜੇ ਉਹ ਅਚਾਨਕ ਗਾਇਬ ਹੋ ਗਈ । ਪਰਿਵਾਰ ਵਾਲੇ ਪਹਿਲਾਂ ਵਿਆਹ ਵਾਲੇ ਘਰ ਫਿਰ ਆਸ-ਪਾਸ ਲੱਭਦੇ ਰਹੇ। ਜਦੋਂ ਮਾਂ ਨੋਹਰੀ ਦੇਵੀ ਪੁਰਾਣੇ ਘਰ ਦੇ ਬਾਥਰੂਮ ਤੱਕ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਦੇ ਹੀ ਉਸ ਦੇ ਹੋਸ਼ ਉੱਡ ਗਏ । ਫਰਸ਼ `ਤੇ ਖ਼ੂਨ ਫੈਲਿਆ ਹੋਇਆ ਸੀ ਅਤੇ ਸ਼ਿਵਾਨੀ ਮ੍ਰਿਤਕ ਪਈ ਸੀ । ਮਾਂ ਦੀ ਚੀਕ ਸੁਣਦੇ ਹੀ ਪੂਰਾ ਪਰਿਵਾਰ ਉੱਥੇ ਪਹੁੰਚ ਗਿਆ । ਗੀਤ-ਸੰਗੀਤ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਅਤੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਗਈਆਂ ।

ਘਟਨਾ ਵਾਲੀ ਥਾਂ ਦੀ ਕੀਤੀ ਜਾ ਰਹੀ ਹੈ ਜਾਂਚ

ਸੂਚਨਾ ਮਿਲਣ `ਤੇ ਝੰਗਹਾ ਪੁਲਿਸ, ਡੌਗ ਸਕੁਐਡ ਅਤੇ ਫ਼ੋਰੈਂਸਿਕ ਟੀਮ (Dog Squad and Forensic Team) ਦੇ ਨਾਲ ਮੌਕੇ `ਤੇ ਪਹੁੰਚੀ । ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ । ਵਿਆਹ ਵਿੱਚ ਮੌਜੂਦ ਕਈ ਲੋਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਲੰਬੀ ਪੁੱਛਗਿੱਛ ਚੱਲ ਰਹੀ ਹੈ । ਸ਼ਿਵਾਨੀ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਸਿ਼ਵਾਨੀ ਚਾਰ ਭੈਣ-ਭਰਾਵਾਂ ਵਿੱਚ ਦੂਜੇ ਨੰਬਰ `ਤੇ ਸੀ । ਪੁਲਸ ਕਤਲ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ । ਕਾਲ ਡਿਟੇਲ, ਮੋਬਾਈਲ ਲੋਕੇਸ਼ਨ ਅਤੇ ਫਿੰਗਰਪ੍ਰਿੰਟ ਰਿਪੋਰਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਸਹੁਰੇ ਪੱਖ ਦੇ ਲੋਕ ਵੀ ਸਵੇਰੇ-ਸਵੇਰੇ ਮੌਕੇ `ਤੇ ਪਹੁੰਚੇ ।

ਕੀ ਆਖਦੇ ਹਨ ਐਸ. ਪੀ.

ਐਸ. ਪੀ. ਉੱਤਰੀ ਗਿਆਨੇਂਦਰ (S. P. North Gyanendra) ਨੇ ਕਿਹਾ ਕਿ ਕੁੜੀ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ । ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਚੱਲ ਰਹੀ ਹੈ। ਮਾਂ ਦੀ ਸਿ਼ਕਾਇਤ `ਤੇ ਅਣਪਛਾਤੇ ਵਿਰੁਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਲਦੀ ਹੀ ਗੁੱਥੀ ਸੁਲਝਾ ਲਈ ਜਾਵੇਗੀ ।

Read more : ਪੋਤੇ ਨੇ ਕੀਤਾ ਜ਼ਮੀਨ ਲਈ ਦਾਦੇ ਦਾ ਕਤਲ

ਪਰਾਲੀ ਤੋਂ ਹਰ ਸਾਲ 270 ਕਰੋੜ ਦੀ ਬਣ ਸਕਦੀ ਹੈ ਊਰਜ਼ਾ : ਆਈ. ਬੀ. ਏ.

0
Rice Straw

ਨਵੀਂ ਦਿੱਲੀ, 24 ਨਵੰਬਰ 2025 : ਭਾਰਤੀ ਬਾਇਓਗੈਸ ਐਸੋਸੀਏਸ਼ਨ (Indian Biogas Association) (ਆਈ. ਬੀ. ਏ.) ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਵੱਲੋਂ ਅਜੇ ਸਾੜੀ ਜਾ ਰਹੀ 73 ਲੱਖ ਟਨ ਝੋਨੇ ਦੀ ਪਰਾਲੀ (Paddy straw) ਦੀ ਜੇਕਰ ਬਾਇਓਗੈਸ ਪਲਾਂਟ `ਚ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਹਰ ਸਾਲ ਕਰੀਬ 270 ਕਰੋੜ ਰੁਪਏ ਕੀਮਤ ਦੀ ਨਵਿਆਉਣਯੋਗ ਗੈਸ ਪੈਦਾ ਕੀਤੀ ਜਾ ਸਕਦੀ ਹੈ ।

ਝੋਨੇ ਦੀ ਪਰਾਲੀ 40 ਫੀਸਦੀ ਸੈਲੁਲੋਜ਼ ਸਮੱਗਰੀ ਹੋਣ ਕਾਰਨ ਬਾਇਓ ਈਥੇਨਾਲ ਬਣਾਉਣ ਲਈ ਵੀ ਬਹੁਤ ਚੰਗੀ ਹੈ

ਆਈ. ਬੀ. ਏ. ਦੇ ਬਿਆਨ ਅਨੁਸਾਰ ਅਤਿ-ਆਧੁਨਿਕ ਐਨਾਇਰੋਬਿਕ ਡਾਇਜ਼ੈਸ਼ਨ ਪ੍ਰਕਿਰਿਆ ਇਸ ਖੇਤੀਬਾੜੀ ਰਹਿੰਦ-ਖੂੰਹਦ (Agricultural waste) ਨੂੰ ਬਹੁਤ ਪ੍ਰਭਾਵੀ ਢੰਗ ਨਾਲ ਕੰਪ੍ਰੈਸਡ ਬਾਇਓਗੈਸ (ਸੀ. ਬੀ. ਜੀ.) `ਚ ਬਦਲ ਸਕਦੀ ਹੈ, ਜੋ ਦਰਾਮਦੀ ਕੁਦਰਤੀ ਗੈਸ (Natural gas) ਦੀ ਸਿੱਧੀ ਜਗ੍ਹਾ ਲੈ ਸਕਦੀ` ਹੈ । ਬਿਆਨ ਵਿਚ ਕਿਹਾ ਗਿਆ ਕਿ ਊਰਜਾ ਉਤਪਾਦਨ ਤੋਂ ਇਲਾਵਾ ਝੋਨੇ ਦੀ ਪਰਾਲੀ 40 ਫੀਸਦੀ ਸੈਲੁਲੋਜ਼ ਸਮੱਗਰੀ ਹੋਣ ਕਾਰਨ ਬਾਇਓ ਈਥੇਨਾਲ ਬਣਾਉਣ ਲਈ. ਵੀ ਬਹੁਤ ਚੰਗੀ ਹੈ ।

ਇਹ ਨੀਤੀ 2028-29 ਤੱਕ 37,500 ਕਰੋੜ ਰੁਪਏ ਦਾ ਨਿਵੇਸ਼ ਆਕਰਸਿ਼ਤ ਕਰ ਸਕਦੀ ਹੈ

ਆਈ. ਬੀ. ਏ. ਨੇ ਦਾਅਵਾ ਕੀਤਾ ਕਿ ਇਸ ਨਾਲ ਲਗਭਗ 1,600 ਕਰੋੜ ਰੁਪਏ ਦੀ ਦਰਾਮਦ ਬਦਲ ਦੀ ਸੰਭਾਵਨਾ ਹੈ । ਨਾਲ ਹੀ, ਬਾਕੀ 20 ਫੀਸਦੀ ਲਿਗਨਿਨ ਕੰਪੋਨੈਂਟਸ ਨਾਲ ਉੱਚ-ਮੁੱਲ ਵਾਲੇ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ । ਆਈ. ਬੀ. ਏ. ਦੇ ਚੇਅਰਮੈਨ ਗੌਰਵ ਕੇਡੀਆ (Chairman Gaurav Kedia) ਨੇ ਕਿਹਾ ਕਿ ਇਹ ਨੀਤੀ 2028-29 ਤੱਕ 37,500 ਕਰੋੜ ਰੁਪਏ ਦਾ ਨਿਵੇਸ਼ ਆਕਰਸਿ਼ਤ ਕਰ ਸਕਦੀ ਹੈ ਅਤੇ ਦੇਸ਼ `ਚ 750 ਸੀ. ਬੀ. ਜੀ. ਪਲਾਂਟ ਸਥਾਪਤ ਕਰਨ `ਚ ਮਦਦ ਕਰੇਗੀ ।

Read More : ਪਿੰਡ ਬਿੱਗੜਵਾਲ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਲਗਾਇਆ ਜਾਗਰੂਕਤਾ ਕੈਂਪ

ਫਿਲਮ ਸਟਾਰ ਧਰਮਿੰਦਰ ਨਹੀਂ ਰਹੇ

0
dharmendra

ਮੁੰਬਈ, 24 ਨਵੰਬਰ 2025 : ਫਿ਼ਲਮੀ ਦੁਨੀਆਂ ਦੇ ਮੰਨੇ-ਪ੍ਰਮੰਨੇ ਕਲਾਕਾਰ ਧਰਮਿੰਦਰ (Dharmendra) ਸਵਰਗ ਸਿਧਾਰ ਗਏ ਹਨ । ਧਰਮਿੰਦਰ ਦੇ ਦੇਹਾਂਤ (Death) ਉਨ੍ਹਾਂ ਦੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਹੋ ਗਿਆ । ਦੱਸਣਯੋਗ ਹੈ ਕਿ ਉਨ੍ਹਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਸਾਂਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਉਹ ਵੈਂਟੀਲੇਟਰ ‘ਤੇ ਸਨ । ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਲੱਖਾਂ ਲੋਕਾਂ ਦੇ ਦਿਲ ਤੋੜ ਦਿੱਤੇ । ਕਰਨ ਜੌਹਰ (Karan Johar)  ਨੇ ਧਰਮਿੰਦਰ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।

ਧਰਮਿੰਦਰ ਦਾ ਜਨਮ ਤੋਂ ਲੈ ਕੇ ਫਿ਼ਲਮ ਇੰਡਸਟ੍ਰੀ ਤੱਕ ਦਾ ਕੀ ਕੀ ਰਿਹਾ ਇਤਿਹਾਸ

ਧਰਮਿੰਦਰ ਬਾਲੀਵੁੱਡ ਦੇ ਸਭ ਤੋਂ ਸਥਾਈ ਅਤੇ ਪਿਆਰੇ ਸਿਤਾਰਿਆਂ ਵਿੱਚੋਂ ਇੱਕ ਸਨ । ਧਰਮਿੰਦਰ ਜਿਸ ਸਮੇਂ ਫਿ਼ਲਮ ਇੰਡਸਟ੍ਰੀ ਵਿਚ ਕੰਮ ਕਰਦੇ ਸਨ ਨੂੰ ਹੀਮੈਨ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ । ਧਰਮਿੰਦਰ ਸਿੰਘ ਜਨਮ 1935 (Dharmendra Singh born 1935) ਵਿੱਚ ਪੰਜਾਬ ਵਿੱਚ ਹੋਇਆ ਸੀ ਤੇ ਉਨ੍ਹਾਂ ਨੇ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਪ੍ਰਤਿਭਾ ਖੋਜ ਮੁਕਾਬਲੇ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ । 1950 ਦੇ ਦਹਾਕੇ ਦੇ ਅਖੀਰ ਵਿੱਚ, ਫਿਲਮਫੇਅਰ ਮੈਗਜ਼ੀਨ ਨੇ ਬਿਮਲ ਰਾਏ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਹਿੰਦੀ ਸਿਨੇਮਾ (Hindi cinema) ਲਈ ਨਵੇਂ ਚਿਹਰੇ ਲੱਭਣ ਲਈ ਇੱਕ ਦੇਸ਼ ਵਿਆਪੀ ਪ੍ਰਤਿਭਾ ਮੁਕਾਬਲਾ ਆਯੋਜਿਤ ਕੀਤਾ । ਧਰਮਿੰਦਰ ਨੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ 1958 ਵਿੱਚ ਉਨ੍ਹਾਂ ਦੇ ਸ਼ਾਨਦਾਰ ਦਿੱਖ ਅਤੇ ਕੁਦਰਤੀ ਸੁਹਜ ਲਈ ਜੇਤੂ ਵਜੋਂ ਚੁਣਿਆ ਗਿਆ । ਇਸ ਜਿੱਤ ਨੇ ਉਨ੍ਹਾਂ ਲਈ ਫਿਲਮ ਇੰਡਸਟਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸੇ ਪ੍ਰਤਿਭਾ ਖੋਜ ਨੇ ਬਾਅਦ ਵਿੱਚ ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿੱਚੋਂ ਇੱਕ ਰਾਜੇਸ਼ ਖੰਨਾ ਨੂੰ ਲੱਭ ਲਿਆ ।

Read More : ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ‘ਤੇ ਸੌਂਦ ਵੱਲੋਂ ਦੁੱਖ ਦਾ ਪ੍ਰਗਟਾਵਾ

ਪੋਤੇ ਨੇ ਕੀਤਾ ਜ਼ਮੀਨ ਲਈ ਦਾਦੇ ਦਾ ਕਤਲ

0
Grand father Killed

ਹਰਿਆਣਾ, 24 ਨਵੰਬਰ 2025 : ਹਰਿਆਣਾ ਦੇ ਰੋਹਤਕ (Rohtak)ਵਿਚ ਇਕ ਪੋਤੇ ਵਲੋਂ ਆਪਣੇ ਦਾਦੇ ਦਾ ਜ਼ਮੀਨੀ ਝਗੜੇ (Land disputes) ਦੇ ਚਲਦਿਆਂ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੋ ਗਿਆ ਅਜਿਹਾ ਇਕ ਦਮ

ਪ੍ਰਾਤ ਜਾਣਕਾਰੀ ਅਨੁਸਾਰ ਸਤਬੀਰ ਜੋ ਕਿ ਕਪਿਲ ਦਾ ਦਾਦਾ ਲੱਗਦਾ ਹੈ ਖੇਤ ਮਜ਼ਦੂਰਾਂ ਲਈ ਚਾਹ ਲੈ ਕੇ ਗਿਆ ਸੀ ਕਿ ਦੋਵਾਂ ਵਿਚਕਾਰ ਬਹਿਸ ਹੋ ਗਈ ਤੇ ਗੁੱਸੇ ਵਿੱਚ ਆ ਕੇ ਸਤਬੀਰ ਦੇ ਪੋਤੇ ਕਪਿਲ ਨੇ ਆਪਣੇ ਦਾਦੇ ਦੇ ਸਿਰ ਵਿੱਚ ਲੋਹੇ ਦੀ ਰਾਡ (Iron rod) ਨਾਲ ਹਮਲਾ (Attack) ਕਰ ਦਿੱਤਾ ਅਤੇ ਭੱਜ ਗਿਆ। ਜਿਸ ਤੇ ਮਜ਼ਦੂਰਾਂ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ।

ਪੁਲਸ ਨੇ ਸੂਚਨਾ ਮਿਲਦਿਆਂ ਹੀ ਕੀਤੀ ਜਾਂਚ ਸ਼ੁਰੂ

ਉਕਤ ਕਤਲ ਦੀ ਸੂਚਨਾ ਮਿਲਦਿਆਂ ਹੀ ਸਾਂਪਲਾ ਪੁਲਸ ਸਟੇਸ਼ਨ ਦੀ ਪੁਲਸ ਮੌਕੇ `ਤੇ ਪਹੁੰਚ ਕੇ ਘਟਨਾ ਦੀ ਜਾਂਚ ਲਈ ਫੋਰੈਂਸਿਕ ਮਾਹਰ ਡਾ. ਸਰੋਜ ਦਹੀਆ ਨੂੰ ਵੀ ਜਾਂਚ ਲਈ ਬੁਲਾਇਆ ਗਿਆ । ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਪੀਜੀਆਈ ਲਿਜਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਉਕਤ ਘਟਨਾਕ੍ਰਮ ਵਿਚ ਮਰਨ ਵਾਲੇ ਦੀ ਪਛਾਣ ਸਤਬੀਰ (68) ਵਾਸੀ ਇਸਮਾਈਲਾ ਵਜੋਂ ਹੋਈ ਹੈ ਜਦਕਿ ਮੁਲਜ਼ਮ ਦੀ ਪਛਾਣ ਕਪਿਲ (22) ਵਜੋਂ ਹੋਈ ਹੈ । ਪਿੰਡ ਵਾਸੀਆਂ ਅਨੁਸਾਰ ਸਤਬੀਰ ਦਾ ਉਸ ਦੇ ਪੁੱਤਰ ਨਾਲ 25-30 ਗਜ਼ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਕਈ ਵਾਰ ਲੜਾਈਆਂ ਹੋਈਆਂ ।

Read More : ਕਬਜੇ ਨੂੰ ਲੈ ਕੇ ਪ੍ਰਵਾਸੀਆਂ ਕੀਤਾ ਸਿੱਖ ਪਰਿਵਾਰ ਤੇ ਹਮਲਾ

ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ

0
cyber fraud

ਗਾਜ਼ੀਆਬਾਦ, 24 ਨਵੰਬਰ 2025 : ਫੈਂਟੇਸੀ ਗੇਮਿੰਗ ਐਪ (Fantasy Gaming App) ਰੀਅਲ 11 ਦੇ ਪੇਮੈਂਟ ਗੇਟਵੇ ਨੂੰ ਹੈਕ ਕਰ ਕੇ ਪੱਛਮੀ ਬੰਗਾਲ ਦੇ ਇਕ ਬੀ. ਟੈੱਕ ਵਿਦਿਆਰਥੀ ਨੇ 1 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ (Cyber ​​fraud) ਨੂੰ ਅੰਜਾਮ ਦੇ ਦਿੱਤਾ । ਸਿਲੀਗੁੜੀ ਇੰਸਟੀਚਿਊਟ ਆਫ ਟੈਕਨਾਲੋਜੀ `ਚ ਕੰਪਿਊਟਰ ਸਾਇੰਸ `ਚ ਬੀ. ਟੈੱਕ ਕਰ ਰਹੇ ਮੁਲਜ਼ਮ ਉਤਸਵ ਮੰਡਲ (24) ਨੂੰ ਗਾਜ਼ੀਆਬਾਦ ਸਾਈਬਰ ਕ੍ਰਾਈਮ (Ghaziabad Cyber ​​Crime) ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ 25 ਲੱਖ ਰੁਪਏ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ ।

ਇਕ ਰੁਪਇਆ ਪਾ ਕੇ ਕੱਢ ਲੈਂਦਾ ਸੀ 2000 ਰੁਪਏ

ਪੁਲਸ ਅਨੁਸਾਰ, ਉਤਸਵ ਐਪ ਦੇ ਵਾਲੇਟ ਸਿਸਟਮ `ਚ ਛੇੜਛਾੜ ਕਰ ਕੇ ਇਕ ਰੁਪਇਆ ਪਾ ਕੇ 2000 ਰੁਪਏ ਤੱਕ ਵਿਖਾ ਦਿੰਦਾ ਸੀ । ਉਹ ਇਹ ਰਕਮ ਆਪਣੇ ਲਿੰਕਡ ਬੈਂਕ ਅਕਾਊਂਟ `ਚ ਟਰਾਂਸਫਰ ਕਰ ਲੈਂਦਾ ਸੀ । ਇਸ ਤਰੀਕੇ ਨਾਲ ਉਸ ਨੇ 20 ਬੈਂਕਾਂ `ਚ ਕੁੱਲ 1 ਕਰੋੜ 1 ਲੱਖ 14 ਹਜ਼ਾਰ 95 ਰੁਪਏ ਇਕੱਠੇ ਕਰ ਲਏ ਸਨ । ਫੈਂਟੇਸੀ ਗੇਮਿੰਗ ਐਪਸ `ਚ ਯੂਜ਼ਰ ਅਸਲੀ ਖਿਡਾਰੀਆਂ ਦੇ ਆਧਾਰ `ਤੇ ਆਪਣੀ ਵਰਚੁਅਲ ਟੀਮ ਬਣਾਉਂਦੇ ਹਨ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਅਨੁਸਾਰ ਪੈਸੇ ਜਿੱਤਦੇ ਹਨ । ਹੁਨਰ ਆਧਾਰਿਤ ਇਨ੍ਹਾਂ ਐਪਸ `ਚ ਗਲਤ ਵਰਤੋਂ `ਤੇ ਆਰਥਿਕ ਧੋਖਾਦੇਹੀ (Financial fraud) ਦਾ ਖਦਸ਼ਾ ਵੀ ਰਹਿੰਦਾ ਹੈ ।

Read More : ਸਾਈਬਰ ਕ੍ਰਾਈਮ ਦੀ ਟੀਮ ਨੇ ਠੱਗੀ ਮਾਰਨ ਵਾਲੇ ਨੌਜਵਾਨ ਲਏ ਹਿਰਾਸਤ ‘ਚ

ਸਬਜ਼ੀ ਨੂੰ ਲੈ ਕੇ ਝਗੜੇ ਦੌਰਾਨ ਪਤਨੀ ਦੀ ਕੀਤੀ ਇੱਟਾਂ ਮਾਰ ਕੇ ਹੱਤਿਆ

0
Wife killed

ਸਿਧਾਰਥਨਗਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਸਿਧਾਰਥਨਗਰ `ਚ ਸੋਇਆਬੀਨ ਦੀ ਸਬਜ਼ੀ ਨੂੰ ਲੈ ਕੇ ਹੋਏ ਝਗੜੇ ਨੇ ਇਕ ਔਰਤ ਦੀ ਜਾਨ (A woman’s life) ਲੈ ਲਈ । ਸ਼ੁੱਕਰਵਾਰ ਰਾਤ ਨੂੰ ਚਿਲਹੀਆ ਥਾਣਾ ਖੇਤਰ ਦੇ ਬੋਕਨਾਰ ਪਿੰਡ `ਚ 32 ਸਾਲਾ ਹਾਜਰਾ ਦੀ ਉਸ ਦੇ ਪਤੀ ਕਮਰੂਦੀਨ ਨੇ ਇੱਟਾਂ ਮਾਰ (Throw bricks) ਕੇ ਹੱਤਿਆ ਕਰ ਦਿੱਤੀ ।

ਏ. ਐੱਸ. ਪੀ. ਪ੍ਰਸ਼ਾਂਤ ਕੁਮਾਰ ਪ੍ਰਸਾਦ ਨੇ ਕੀ ਦੱਸਿਆ

ਏ. ਐੱਸ. ਪੀ. ਪ੍ਰਸ਼ਾਂਤ ਕੁਮਾਰ ਪ੍ਰਸਾਦ ਅਨੁਸਾਰ ਜਦੋਂ ਪਤਨੀ ਨੇ ਸੋਇਆਬੀਨ ਦੀ ਸਬਜ਼ੀ (Soybean vegetable) ਬਣਾਉਣ ਦਾ ਸੁਝਾਅ ਦਿੱਤਾ ਤਾਂ ਪਤੀ ਗੁੱਸੇ `ਚ ਆ ਗਿਆ । ਬਹਿਸ ਦੌਰਾਨ ਉਸ ਨੇ ਪਤਨੀ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ । ਪਤੀ ਨੇ ਸ਼ੁਰੂ `ਚ ਇਹ ਕਹਿ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਹੱਤਿਆ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਹੈ ਪਰ ਪੁੱਛਗਿੱਛ ਦੌਰਾਨ ਉਸ ਨੇ ਅਪਰਾਧ ਮੰਨ ਲਿਆ ।

Read More : ਝਗੜੇ, ਤਣਾਅ ਤੇ ਨਰਾਜ਼ਗੀਆਂ ਨੂੰ ਰਜ਼ਾਮੰਦੀ ਨਾਲ ਖ਼ਤਮ ਕੀਤਾ ਜਾਣਾ ਚਾਹੀਦੈ

ਸੂਰਿਆ ਕਾਂਤ ਨੇ ਚੁੱਕੀ 53ਵੇਂ ਚੀਫ ਜਸਟਿਸ ਵਜੋਂ ਸਹੂੰ

0
Chief Justice

ਨਵੀਂ ਦਿੱਲੀ, 24 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ 53ਵੇਂ ਚੀਫ ਜਸਟਿਸ (53rd Chief Justice)  ਦੇ ਤੌਰ ਤੇ ਅੱਜ ਜਸਟਿਸ ਸੂਰਿਆ ਕਾਂਤ ਨੇ ਸਹੂੰ ਚੁੱਕ ਲਈ ਹੈ । ਭਾਰਤ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ । ਇਸ ਦੌਰਾਨ ਬ੍ਰਾਜ਼ੀਲ ਸਮੇਤ ਸੱਤ ਦੇਸ਼ਾਂ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਵੀ ਰਾਸ਼ਟਰਪਤੀ ਭਵਨ ਪਹੁੰਚੇ ।

ਸੀ. ਜੇ. ਆਈ. ਦਾ ਕਾਰਜਕਾਲ ਹੋਵੇਗਾ ਲਗਭਗ 14 ਮਹੀਨਿਆਂ ਦਾ

ਜਸਟਿਸ ਸੂਰਿਆ ਕਾਂਤ (Justice Surya Kant) ਦੇ ਸਹੂੰ ਚੁੱਕ ਸਮਾਗਮ ਮੌਕੇ ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ, ਇੰਨਾ ਵੱਡਾ ਅੰਤਰਰਾਸ਼ਟਰੀ ਨਿਆਂਇਕ ਵਫ਼ਦ ਕਿਸੇ ਸੀ. ਜੇ. ਆਈ. ਦੇ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਹੈ । ਇਸ ਸਮਾਰੋਹ ਵਿੱਚ ਭੂਟਾਨ, ਕੀਨੀਆ, ਮਲੇਸ਼ੀਆ, ਮਾਰੀਸ਼ਸ, ਨੇਪਾਲ ਅਤੇ ਸ਼੍ਰੀਲੰਕਾ ਦੇ ਮੁੱਖ ਜੱਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ । ਜਿਕਰਯੋਗ ਹੈ ਕਿ ਮੌਜੂਦਾ ਸੀ. ਜੇ. ਆਈ. ਬੀ. ਆਰ. ਗਵਈ (C. J. I. B. R. Gavai) ਦਾ ਕਾਰਜਕਾਲ ਐਤਵਾਰ 23 ਨਵੰਬਰ ਨੂੰ ਖ਼ਤਮ ਹੋ ਗਿਆ । ਜਸਟਿਸ ਸੂਰਿਆ ਕਾਂਤ ਉਨ੍ਹਾਂ ਦੀ ਥਾਂ ਲੈਣਗੇ । ਜਸਟਿਸ ਸੂਰਿਆ ਕਾਂਤ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ ਅਤੇ ਉਨ੍ਹਾਂ ਦਾ ਕਾਰਜਕਾਲ ਲਗਭਗ 14 ਮਹੀਨੇ ਹੋਵੇਗਾ ।

Read More : ਸੁਪਰੀਮ ਕੋਰਟ ਨੇ ਕੀਤੀ 1158 ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਪ੍ਰਕਿਰਿਆ ਰੱਦ