Home Blog Page 39

ਨੌਜਵਾਨਾਂ ਨੇ ਅਧਿਆਪਕਾ ਨੂੰ ਅਗਵਾ ਕਰਕੇੇ ਕੀਤਾ ਜਬਰ ਜਨਾਹ

0
Teacher Raped

ਉੱਤਰ ਪ੍ਰਦੇਸ਼, 17 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਮੁਜ਼ੱਫਰਨਗਰ ਵਿਖੇ ਕੁੱਝ ਨੌਜਵਾਨਾਂ ਵਲੋਂ ਇਕ ਅਧਿਆਪਕਾ ਨੂੰ ਅਗਵਾ ਕਰਕੇ ਬਲਾਤਕਾਰ (Rape) ਕਰਨ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ।

ਕਦੋਂ ਹੈ ਇਹ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੁਜ਼ੱਫਰਨਗਰ (Muzaffarnagar) ਵਿਖੇ ਜੋ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨਾਲ ਕੁੱਝ ਨੌਜਵਾਨਾਂ ਵਲੋਂ ਉਸਨੂੰ ਅਗਵਾ ਕਰਕੇ ਜੰਗਲਾਂ ਵਿਚ ਲਿਜਾ ਕੇ ਨਸ਼ੀਲੇ ਪਦਾਰਥ ਖੁਆਉਣ ਤੋਂ ਬਾਅਦ ਉਸ ਨਾਲ ਬਲਾਤਕਾਰ ਕਰਨ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ਇਹ ਘਟਨਾਕ੍ਰਮ ਅਪੈ੍ਰਲ ਮਹੀਨੇ ਵਿਚ ਵਾਪਰਿਆ ਦੱਸਿਆ ਜਾ ਰਿਹਾ ਹੈ ।

ਕੀ ਦੱਸਿਆ ਪੁਲਸ ਨੂੰ ਬਲਾਤਕਾਰ ਦੀ ਪੀੜ੍ਹਤਾ ਨੇ

ਯੂ. ਪੀ. ਦੇ ਮੁਜ਼ੱਫਰਨਗਰ ਵਿਖੇ ਜਿਸ ਖੇਤਰ ਦੀ ਇਹ ਘਟਨਾ ਹੈ ਉਹ ਰਤਨਾਪੁਰੀ ਥਾਣੇ ਅਧੀਨ ਆਉਂਦਾ ਹੈ ਨੂੰ ਦਿੱਤੀ ਸਿ਼ਕਾਇਤ ਵਿਚ ਪੀੜ੍ਹਤਾ ਅਧਿਆਪਕਾ (Teacher) ਨੇ ਦੱਸਿਆ ਕਿ ਅਪੈ੍ਰਲ ਵਿਚ ਪਿੰਡ ਦੇ ਹੀ ਵਸਮ ਅਤੇ ਜਾਵੇਦ ਨੇ ਉਸਨੂੰ ਅਗਵਾ ਕਰ ਲਿਆ ਤੇ ਨਸ਼ੀਲਾ ਪਦਾਰਥ (Drug) ਖੁਆ ਕੇ ਜਿਥੇ ਉਸ ਨਾਲ ਬਲਾਤਕਾਰ ਕੀਤਾ, ਉਥੇ ਵੀਡੀਓ ਬਣਾ ਕੇ ਉਸਦੀ ਕੁੱਟਮਾਰ ਵੀ ਕੀਤੀ ।

ਪੁਲਸ ਨੇ ਕਰ ਲਿਆ ਹੈ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ

ਪੀੜ੍ਹਤਾ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਪਰੋਕਤ ਵਿਅਕਤੀਆਂ ਵਲੋਂ ਵੀਡੀਓ ਬਣਾ ਕੇ ਉਸਨੂੰ ਬਲੈਕੇਮਲ (Blackmail) ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਨਾਲ ਹੀ ਉਸ ਤੇ ਇਸਲਾਮ ਕਬੂਲ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ । ਅਧਿਆਪਕਾ ਨੇ ਦਸਿਆ ਕਿ ਮੁਲਜਮਾਂ ਵਲੋਂ ਆਖਿਆ ਜਾਂਦਾ ਰਿਹਾ ਕਿ ਮਦਰਸੇ ਆਇਆ ਜਾਵੇ ਤੇ ਅਸੀਂ ਉਥੇ ਪੈਸੇ ਲੈ ਕੇ ਹੈਦਰਾਬਾਦ ਵਿਖੇ ਇਕੱਠੇ ਰਹਾਂਗਾੇ । ਅਜਿਹਾ ਨਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਸੋਸ਼ਲ ਮੀਡੀਆ `ਤੇ ਦੋਸਤੀ ਤੋਂ ਬਾਅਦ ਔਰਤ ਨਾਲ ਜਬਰ-ਜਨਾਹ

0
Rape

ਕੋਲਕਾਤਾ, 17 ਜੁਲਾਈ 2026 : ਕੋਲਕਾਤਾ (Kolkata) ਦੇ ਬਾਂਸਦੇਣੀ ਇਲਾਕੇ ਦੀ ਇਕ ਔਰਤ ਨਾਲ ਸੋਸ਼ਲ ਮੀਡੀਆ ‘ਤੇ ਦੋਸਤ ਬਣੇ ਇਕ ਸ਼ਖਸ ਨੇ ਕਥਿਤ ਤੌਰ ’ਤੇ ਕਈ ਸਾਲਾਂ ਤੱਕ ਜਬਰ-ਜਨਾਹ (Rape) ਕੀਤਾ ।

ਪੁਲਸ ਨੇ ਕਰ ਲਈ ਹੈ ਜੀਰੋ ਐਫ. ਆਈ. ਆਰ. ਦਰਜ

ਪੁਲਸ ਅਨੁਸਾਰ ਇਸ ਮਾਮਲੇ ‘ਚ ਮੇਟੀਆਬਰੂਜ਼ ਥਾਣੇ ਵਿਚ `ਜ਼ੀਰੋ ਐੱਫ. ਆਈ. ਆਰ. ਦਰਜ (Zero FIR registered) ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ । ਸਿਕਾਇਤ ਅਨੁਸਾਰ, ਔਰਤ ਮੁਲਜ਼ਮ ਦੇ ਸੰਪਰਕ ‘ਚ ਲਗਭਗ 7 ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਆਈ ਸੀ ਅਤੇ ਦੋਵਾਂ ਨੇ ਇਕੱਠਿਆਂ ਕਈ ਯਾਤਰਾਵਾਂ ਕੀਤੀਆਂ ਸਨ ।

ਕੀ ਦੋਸ਼ ਲਗਾਇਆ ਗਿਆ ਹੈ ਔਰਤ ਵਲੋਂ

ਔਰਤ ਦਾ ਦੋਸ਼ ਹੈ ਕਿ ਅਜਿਹੀ ਹੀ ਇਕ ਯਾਤਰਾ ਦੌਰਾਨ ਮੁਲਜ਼ਮ ਨੇ ਹੋਟਲ ਦੇ ਇਕ ਕਮਰੇ ‘ਚ ਉਸ ਨਾਲ ਜਬਰ-ਜਨਾਹ ਕੀਤਾ ਅਤੇ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾ ਲਈਆਂ । ਸਿਕਾਇਤ ‘ਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਔਰਤ ਨੂੰ ਬਲੈਕਮੇਲ (Blackmail) ਕੀਤਾ ਅਤੇ ਉਸ ਦਾ ਵਾਰ-ਵਾਰ ਜਿਣਸੀ ਸ਼ੋਸ਼ਣ ਕੀਤਾ । ਬਾਂਸਸ਼੍ਰੇਣੀ ਥਾਣਾ ਪੁਲਸ ਨੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹਾਲਾਂਕਿ ਹਾਲੇ ਤੱਕ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ।

ਭਾਰਤੀ ਇੰਜੀਨੀਅਰ ਦੀ ਅਮਰੀਕਾ ਵਿਚ ਸਕਾਈਡਾਈਵਿੰਗ ਹਾਦਸੇ ਵਿਚ ਹੋਈ ਮੌਤ

0
America Dies

ਅਮਰੀਕਾ, 17 ਜੁਲਾਈ 2026 : ਭਾਰਤ ਦੇਸ਼ ਦੇ ਸ਼ਹਿਰ ਹੈਦਰਾਬਾਦ (Hyderabad) ਦੇ ਰਹਿਣ ਵਾਲੇ ਭਾਰਤੀ ਇੰਜੀਨੀਅਰ ਦੀ ਅਮਰੀਕਾ ਵਿਖੇ ਸਕਾਈਡਾਈਵਿੰਗ ਦੌਰਾਨ ਹਾਦਸੇ ਵਿਚ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਭਾਰਤੀ ਇੰਜੀਨੀਅਰ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਸਕਾਈਡਾਈਵਿੰਗ (Skydiving) ਦੌਰਾਨ ਵਾਪਰੇ ਇੱਕ ਹਾਦਸੇ ਵਿੱਚ ਜੋ ਭਾਰਤ ਦੇਸ਼ ਦੇ ਸ਼ਹਿਰ ਹੈਦਰਾਬਾਦ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਵਿਚ ਮ੍ਰਿਤਕ ਦੀ ਪਛਾਣ ਮਨੀਚੰਦਰ ਤੇਜਾ ਗੱਡਮ (Manichandra Teja Gaddam) (28) ਵਜੋਂ ਹੋਈ ਹੈ । ਇਸ ਘਟਨਾ ਤੋਂ ਬਾਅਦ ਗੱਡਮ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਸਦਮੇ ਵਿੱਚ ਹਨ । ਮਨੀਚੰਦਰ ਤੇਜਾ ਨਾਲ ਇਹ ਹਾਦਸਾ 12 ਜੁਲਾਈ ਨੂੰ ਔਰੇਂਜ, ਮੈਸੇਚਿਉਸੇਟਸ ਦੇ ਇੱਕ ਕੇਂਦਰ ਵਿਖੇ ਸਕਾਈਡਾਈਵਿੰਗ ਦੌਰਾਨ ਵਾਪਰਿਆ ।

ਹਾਦਸੇ ਸਬੰਧੀ ਕੀ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਕਿਹਾ ਕਿ ਉਹ ਸੁਰੱਖਿਅਤ ਹੇਠਾਂ ਉਤਰ ਰਿਹਾ ਸੀ ਉਦੋਂ ਹੀ ਲੈਂਡਿੰਗ ਦੌਰਾਨ ਅਚਾਨਕ ਹਵਾ ਚੱਲਣ ਲੱਗੀ ਜਿਸ ਨਾਲ ਪੈਰਾਸ਼ੂਟ ਫਟ ਗਿਆ ਤੇ ਉਹ ਲਗਭਗ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ । ਉਸ ਨੂੰ ਗੰਭੀਰ ਸੱਟਾਂ ਲੱਗੀਆਂ । ਜਿਸ ਤੇ ਉਸ ਨੂੰ ਤੁਰੰਤ ਐਥੋਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਕੀ ਆਖਿਆ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ

ਪਰਿਵਾਰ ਨੇ ਕਿਹਾ ਹੈ ਕਿ ਪੁੱਤ ਦੇ ਅਚਾਨਕ ਦੇਹਾਂਤ ਨੇ ਉਨ੍ਹਾਂ ਨੂੰ ਭਾਵਨਾਤਮਕ ਅਤੇ ਵਿੱਤੀ ਤੌਰ ’ਤੇ ਤਬਾਹ ਕਰ ਦਿੱਤਾ ਹੈ । ਉਸ ਨੇ ਆਪਣਾ ਕਰੀਅਰ ਬਣਾਉਣ ਲਈ ਬਹੁਤ ਜੱਦੋ-ਜਹਿਦ ਕੀਤੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ । ਇਕ ਬਿਆਨ ਵਿਚ ਕੰਪਨੀ ਨੇ ਗੱਦਾਮ ਦੇ ਪਰਿਵਾਰ, ਦੋਸਤਾਂ ਅਤੇ ਅਜ਼ੀਜ਼ਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ ।

ਛੁੱਟੀ ਨਾ ਮਿਲਣ ਤੋਂ ਦੁਖੀ ਸਿਪਾਹੀ ਨੇ ਮਾਰੀ ਖ਼ੁਦ ਨੂੰ ਗੋਲੀ

0
Suicide Gun

ਬੁਲੰਦਸ਼ਹਿਰ, 17 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬੁਲੰਦ ਸ਼ਹਿਰ ਦੇ ਔਰੰਗਾਬਾਦ ਥਾਣੇ ਵਿਚ ਤਾਇਨਾਤ ਕਾਂਸਟੇਬਲ ਵਲੋ ਖੁਦ ਨੂੰ ਗੋਲੀ (Shoot yourself) ਮਾਰ ਲਈ ਗਈ ਹੈ ।

ਕੌਣ ਹੈ ਇਹ ਕਾਂਸਟੇਬਲ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ (Buland City) ਜਿਲੇ ਦੇ ਔਰੰਗਾਬਾਦ ਥਾਣੇ ਵਿਚ ਤਾਇਨਾਤ 2025 ਬੈਚ ਦੇ 25 ਸਾਲਾ ਜਿਸ ਕਾਂਸਟੇਬਲ ਨੇ ਬੀਤੇ ਦਿਨੀਂ ਤੜਕੇ ਸਰਕਾਰੀ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਦੀ ਪਛਾਣ ਸੁਧੀਰ ਠਾਕੁਰ (Sudhir Thakur) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾ ਤੋਂ ਬਾਅਦ ਪੁਲਸ ਵਿਭਾਗ ਵਿਚ ਤਰਥੱਲੀ ਮਚ ਗਈ ।

ਕੀ ਕਾਰਨ ਰਿਹਾ ਤੇ ਕਿਸ ਤੇ ਕੀ ਦੋਸ਼ ਲਗਾਇਆ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਨੇ

ਮ੍ਰਿਤਕ ਨਾਲ ਜੁੜੀ ਇਕ ਕਥਿਤ ਆਡੀਓ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਵਿਚ ਉਸ ਨੇ ਬੀਮਾਰੀ ਦੇ ਬਾਵਜੂਦ ਛੁੱਟੀ ਨਾ ਮਿਲਣ ਅਤੇ ਸੀਨੀਅਰ ਅਧਿਕਾਰੀਆਂ ‘ਤੇ ਤੰਗ-ਪ੍ਰੇਸ਼ਾਨ (Harassment) ਕਰਨ ਦੇ ਦੋਸ਼ ਲਗਾਏ ਹਨ । ਪੁਲਸ ਮੁਤਾਬਕ ਇਹ ਘਟਨਾ ਤੜਕੇ ਕਰੀਬ 3 ਵਜੇ ਵਾਪਰੀ । ਆਡੀਓ ਵਿਚ ਸੁਧੀਰ ਪੇਟ ਵਿਚ ਤੇਜ਼ ਦਰਦ ਹੋਣ ਦੇ ਬਾਵਜੂਦ ਛੁੱਟੀ ਨਾ ਮਿਲਣ ਦੀ ਗੱਲ ਕਹਿੰਦੇ ਹੋਏ ਕੁਝ ਪੁਲਸ ਮੁਲਾਜ਼ਮਾਂ ਨੂੰ ਆਪਣੀ ਮੌਤ ਲਈ ਜਿ਼ੰਮੇਵਾਰ ਠਹਿਰਾਉਂਦਾ ਸੁਣਾਈ ਦੇ ਰਿਹਾ ਹੈ ।

ਵਾਇਰਲ ਵੀਡੀਓ ਦੀ ਕੀਤੀ ਜਾ ਰਹੀ ਹੈ ਜਾਂਚ

ਹਾਲਾਂਕਿ ਪੁਲਸ ਨੇ ਕਿਹਾ ਹੈ ਕਿ ਵਾਇਰਲ ਆਡੀਓ ਦੀ ਸੱਚਾਈ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਸ਼ਟੀ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸੀਨੀਅਰ ਪੁਲਸ ਸੁਪਰਡੈਂਟ ਦੇ ਨਿਰਦੇਸ਼ਾਂ ‘ਤੇ ਥਾਣਾ ਮੁਖੀ ਰਾਹੁਲ ਕੁਮਾਰ ਅਤੇ 2 ਪੁਲਸ ਮੁਲਾਜ਼ਮਾਂ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿਲਾ ਬੁਲੰਦ ਸ਼ਹਿਰ ਦੇ ਔਰੰਗਾਬਾਦ ਥਾਣੇ ਵਿਚ ਤਾਇਨਾਤ ਕਾਂਸਟੇਬਲ ਵਲੋ ਖੁਦ ਨੂੰ ਗੋਲੀ ਮਾਰ ਲਈ ਗਈ ਹੈ । ਮਾਮਲੇ ਦੀ ਜਾਂਚ ਜਾਰੀ ਹੈ ।

ਗੜ੍ਹਸ਼ੰਕਰ `ਚ ਨੌਜਵਾਨ ਦਾ ਕਤਲ ਕਰਕੇ ਲਾਸ਼ ਸੜਕ `ਤੇ ਸੁੱਟੀ

0
Garhshankar Murder

ਗੜ੍ਹਸ਼ੰਕਰ, 17 ਜੁਲਾਈ 2026 : ਪੰਜਾਬ ਦੇ ਸ਼ਹਿਰ ਗੜ੍ਹਸ਼ੰਕਰ (Garhshankar) ਦੇ ਪਿੰਡ ਭਵਾਨੀਪੁਰ ਵਿਖੇ ਦਿਨ ਦਿਹਾੜੇ ਨੌਜਵਾਨ ਦਾ ਕਤਲ (Murder) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਜੀ ਅਨੁਸਾਰ ਗੜ੍ਹਸ਼ੰਕਰ ਇਲਾਕੇ ਦੇ ਪਿੰਡ ਭਵਾਨੀਪੁਰ (Village Bhawanipur) ਵਿਖੇ ਜੋ ਬੀਤੇ ਦਿਨੀਂ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਕੁਝ ਨੌਜਵਾਨਾਂ ਵਲੋਂ ਇਕ ਨੌਜਵਾਨ ਨੂੰ ਅਗਵਾ ਕਰਨ ਉਪਰੰਤ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਸੜਕ ਵਿਚਾਲੇ ਸੁੱਟ ਕੇ ਫ਼ਰਾਰ ਹੋ ਗਏ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਰਫ਼ ਗਨੀ (27) ਪੁੱਤਰ ਦਿਲਬਾਂਗ ਸਿੰਘ ਵਾਸੀ ਭਵਾਨੀਪੁਰ ਵਜੋਂ ਹੋਈ ਹੈ ।

ਕਿਵੇਂ ਤੇ ਕਦੋਂ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਬੀਤੇ ਦਿਨ ਵੀਰਵਾਰ ਦੁਪਹਿਰ ਕਰੀਬ 12 ਵਜੇ ਮਨਜੀਤ ਸਿੰਘ ਗਨੀ ਜਦੋਂ ਆਪਣੇ ਇਕ ਦੋਸਤ ਸੂਰਜ (ਵਾਸੀ ਅਚਲਪੁਰ) ਨਾਲ ਪਿੰਡ ਦੇ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਖੜ੍ਹਾ ਸੀ ਤਾਂ ਇਸੇ ਦੌਰਾਨ ਇਕ ਸਕਾਰਪੀਓ ਗੱਡੀ ਜਿਸ ‘ਚ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਕਰੀਬ ਅੱਧੀ ਦਰਜਨ ਨੌਜਵਾਨ ਸਵਾਰ ਸਨ, ਉੱਥੇ ਆ ਕੇ ਰੁਕੀ ਤੇ ਹਮਲਾਵਰਾਂ ਨੇ ਗਨੀ ਨੂੰ ਜ਼ਬਰਦਸਤੀ ਖਿੱਚ ਕੇ ਗੱਡੀ ‘ਚ ਸੁੱਟ ਲਿਆ ਅਤੇ ਝੁੱਗੀਆਂ ਅੱਡੇ ਵੱਲ ਫ਼ਰਾਰ ਹੋ ਗਏ । ਤਕਰੀਬਨ ਦੋ ਘੰਟਿਆਂ ਬਾਅਦ ਹਮਲਾਵਰ ਗਨੀ ਨੂੰ ਲਹੂ-ਲੁਹਾਨ ਹਾਲਤ ‘ਚ ਅੱਡਾ ਝੁੰਗੀਆਂ ਦੇ ਨੇੜੇ ਬੀਣੇਵਾਲ ਮੇਨ ਰੋਡ ‘ਤੇ ਸੁੱਟ ਕੇ ਫਰਾਰ ਹੋ ਗਏ ।

ਜਖਮੀ ਨੌਜਵਾਨ ਨੇ ਜਖਮਾਂ ਦੀ ਤਾਬ ਨਾ ਸਹਾਰਦਿਆਂ ਤੋੜ ਦਿੱਤਾ ਦਮ

ਗੰਭੀਰ ਜ਼ਖ਼ਮੀ (Seriously injured) ਗਨੀ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ । ਡਾਕਟਰਾਂ ਮੁਤਾਬਕ ਮ੍ਰਿਤਕ ਦੇ ਸਿਰ ਦੇ ਖੱਬੇ ਪਾਸੇ ਕੰਨ ਕੋਲ ਤੇਜ਼ਧਾਰ ਹਥਿਆਰ (Edged weapon) ਦੇ ਡੂੰਘੇ ਜ਼ਖ਼ਮ ਹਨ ਅਤੇ ਦੋਵਾਂ ਲੱਤਾਂ ‘ਤੇ ਵੀ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਵਾਰਦਾਤ ਦੇ ਪਿੱਛੇ ਆਪਸੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ । ਪਤਾ ਲੱਗਿਆ ਹੈ ਕਿ ਮ੍ਰਿਤਕ ਮਨਜੀਤ ਸਿੰਘ ਗਨੀ ਵੀ ਕੁਝ ਮਹੀਨੇ ਪਹਿਲਾਂ ਹੀ ਕੁੱਟਮਾਰ ਦੇ ਇਕ ਮਾਮਲੇ ‘ਚ ਜ਼ਮਾਨਤ ‘ਤੇ ਜੇਲ ‘ਚੋਂ ਬਾਹਰ ਆਇਆ ਸੀ ।

ਸਕੂਲੀ ਵੈਨ ਦੇ ਰੇਲ ਨਾਲ ਟਕਰਾਉਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ

0
School Indicent

ਕੋਲਕਾਤਾ, 17 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬੰਗਾਲ (Bengal) ਦੇ ਮੁਰਸਿ਼ਦਾਬਾਦ ਜਿਲੇ ਵਿਚ ਅੱਜ ਇਕ ਸਕੂਲ ਵੈਨ ਦੇ ਰੇਲ ਨਾਲ ਟਕਰਾਉਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ (Death) ਹੋ ਗਈ ਹੈ ।

ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਬੰਗਾਲ ਦੇ ਮੁਰਸਿ਼ਦਾਬਾਦ ਜਿ਼ਲ੍ਹੇ ‘ਚ ਅੱਜ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਰੇਲ ਹਾਦਸੇ ‘ਚ ਇਕ ਸਕੂਲੀ ਵਾਹਨ (School vehicle) ਇਕ ਯਾਤਰੀ ਟਰੇਨ ਨਾਲ ਟਕਰਾਉਣ ਕਾਰਨ ਜੋ ਹਾਦਸੇ ਵਿਚ ਦੋ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਵਿਦਿਆਰਥੀ ਗੰਭੀਰ ਜ਼ਖਮੀ (Seriously injured) ਹੋ ਗਏ ਹਨ ਵਾਲਾ ਇਹ ਹਾਦਸਾ ਪੂਰਬੀ ਰੇਲਵੇ ਦੇ ਸੀਲਦਾਹ ਡਿਵੀਜ਼ਨ ਦੇ ਅਧੀਨ ਮੁਰਸ਼ਿਦਾਬਾਦ ਦੇ ਬਹਿਰਾਮਪੁਰ ਥਾਣਾ ਖੇਤਰ ਵਿੱਚ ਕਰਨਸੁਬਰਨਾ ਅਤੇ ਗੋਬਿੰਦਪੁਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਲੈਵਲ ਕਰਾਸਿੰਗ ‘ਤੇ ਹੋਇਆ ।

ਕਿਵੇਂ ਵਾਪਰਿਆ ਹਾਦਸਾ

ਪ੍ਰਤੱਖਦਰਸ਼ੀਆਂ ਮੁਤਾਬਕ ਇੱਕ ਪ੍ਰਾਈਵੇਟ ਸਕੂਲ ਦੀ ਗੱਡੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਇਸ ਦੌਰਾਨ ਰੇਲਵੇ ਫਾਟਕ (Railway gate) ਖੁੱਲ੍ਹਾ ਹੋਣ ਕਾਰਨ ਉਹ ਲੈਵਲ ਕਰਾਸਿੰਗ ਪਾਰ ਕਰਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਨਿੰਮੀਟਾ-ਕਟੋਆ ਪੈਸੰਜਰ ਗੱਡੀ ਨਾਲ ਟਕਰਾ ਗਿਆ । ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ । ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਡਰਾਈਵਰ ਸਮੇਤ ਅੱਠ ਲੋਕ ਸਵਾਰ ਸਨ ।

ਕੀ ਦੋਸ਼ ਲਗਾਇਆ ਸਥਾਨਕ ਲੋਕਾਂ ਨੇ

ਸਥਾਨਕ ਲੋਕਾਂ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਪਹਿਲਾਂ ਰੇਲਵੇ ਫਾਟਕ ਉਦੋਂ ਤੱਕ ਬੰਦ ਕਰ ਦਿੱਤਾ ਜਾਂਦਾ ਸੀ ਜਦੋਂ ਤੱਕ ਅੱਪ ਲਾਈਨ ਰੇਲਗੱਡੀ ਨਹੀਂ ਲੰਘ ਜਾਂਦੀ ਸੀ । ਇਸ ਤੋਂ ਬਾਅਦ ਫਾਟਕ ਖੋਲ੍ਹਿਆ ਗਿਆ ਪਰ ਦੂਜੀ ਲਾਈਨ ਤੋਂ ਰੇਲ ਗੱਡੀ ਆਉਣ ਦੇ ਬਾਵਜੂਦ ਫਾਟਕ ਖੁੱਲ੍ਹਾ ਰਹਿਣ ਕਾਰਨ ਇਹ ਹਾਦਸਾ ਵਾਪਰਿਆ । ਘਟਨਾ ਤੋਂ ਬਾਅਦ ਰੇਲਵੇ ਦੇ ਗੇਟਮੈਨ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਹਨ । ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਗੱਡੀ ਵਿੱਚ ਫਸੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ । ਸਾਰੇ ਜ਼ਖਮੀਆਂ ਨੂੰ ਪਹਿਲਾਂ ਕਰਨਸੁਬਰਨਾ ਬਲਾਕ ਹਸਪਤਾਲ ਲਿਜਾਇਆ ਗਿਆ ।

ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

ਗੰਭੀਰ ਰੂਪ ਵਿਚ ਜ਼ਖਮੀ ਵਿਦਿਆਰਥੀਆਂ ਨੂੰ ਬਾਅਦ ਵਿਚ ਮੁਰਸਿ਼ਦਾਬਾਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ । ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹਾਦਸੇ ਕਾਰਨ ਇਲਾਕੇ ‘ਚ ਸੋਗ ਅਤੇ ਸਹਿਮ ਦਾ ਮਾਹੌਲ ਹੈ ।

ਜਲ ਸਰੋਤ ਵਿਭਾਗ ਦਾ ਅਸਿਸਟੈਂਟ ਰੈਵਨਿਊ ਕਲਰਕ ਰੰਗੇ ਹੱਥੀਂ ਕਾਬੂ

0
Vigilance

ਪਟਿਆਲਾ, 17 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਜਲ ਸਰੋਤ ਵਿਭਾਗ ਦੇ ਅਸਿਸਟੈਂਟ ਰੈਵਿਨਿਊ ਕਲਰਕ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਜੋ ਜਲ ਸਰੋਤ ਵਿਭਾਗ ਦੇਵੀਗੜ੍ਹ ਮੰਡਲ (ਪਟਿਆਲਾ) ਵਿੱਚ ਤਾਇਨਾਤ ਸੁਖਪਾਲ ਸਿੰਘ ਨਾਮ ਦੇ ਅਸਿਸਟੈਂਟ ਰੈਵਨਿਊ ਕਲਰਕ (ਵਾਧੂ ਚਾਰਜ ਐਚ. ਆਰ. ਸੀ.) ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਉਹ 10 ਹਜ਼ਾਰ 500 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ।

ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕਰ ਲਿਆ ਹੈ ਕੇਸ ਦਰਜ

ਇਸ ਸਬੰਧੀ ਥਾਣਾ ਵਿਜੀਲੈਂਸ (Vigilance) ਬਿਊਰੋ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਹਰਜਿੰਦਰ ਸਿੰਘ ਵਾਸੀ ਪਿੰਡ ਗੱਜੂਮਾਜਰਾ, ਤਹਿਸੀਲ ਅਤੇ ਜਿ਼ਲ੍ਹਾ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ । ਸਿ਼ਕਾਇਤਕਰਤਾ (Complainant) ਨੇ ਦੋਸ਼ ਲਗਾਇਆ ਕਿ ਉਸ ਅਤੇ ਉਸ ਦੇ ਭਰਾ ਦੇ ਖੇਤਾਂ ਵਿੱਚ ਨਹਿਰੀ ਪਾਣੀ ਲਈ ਮੋਗਾ ਲਗਾਉਣ ਦੇ ਬਦਲੇ ਮੁਲਜ਼ਮ ਨੇ ਪਹਿਲਾਂ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ਵਿੱਚ ਸੌਦਾ 14,000 ਰੁਪਏ ‘ਤੇ ਤੈਅ ਹੋਇਆ, ਜਿਸ ਵਿੱਚੋਂ 3,500 ਰੁਪਏ ਪਹਿਲਾਂ ਲੈ ਲਏ ਗਏ ਸਨ ਅਤੇ ਬਾਕੀ 10,500 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ।

ਕੀ ਦੱਸਿਆ ਵਿਜੀਲੈਂਸ ਬਿਊਰੋ ਨੇ

ਸਿ਼ਕਾਇਤ ਦੀ ਪੁਸ਼ਟੀ ਹੋਣ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ 10,500 ਰੁਪਏ ਰਿਸ਼ਵਤ ਪ੍ਰਾਪਤ ਕਰਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ। ਮੌਕੇ ਤੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ । ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਭ੍ਰਿਸ਼ਟਾਚਾਰ (Corruption) ਨਾਲ ਸਬੰਧਤ ਕਿਸੇ ਵੀ ਹੋਰ ਪੱਖ ਦੀ ਸ਼ਮੂਲੀਅਤ ਸਾਹਮਣੇ ਆਉਣ ‘ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ । ਅੰਤ ਵਿੱਚ ਵਿਜੀਲੈਂਸ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਰਿਸ਼ਵਤ (Bribe) ਦੀ ਮੰਗ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਵਿਜੀਲੈਂਸ ਬਿਊਰੋ ਨੂੰ ਦਿੱਤੀ ਜਾਵੇ, ਤਾਂ ਜੋ ਭ੍ਰਿਸ਼ਟਾਚਾਰ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਕੀਤੀ ਲੋਕਾਂ ਦੇ ਹਿਤ ਵਿਚ ਫ਼ੈਸਲਾ ਲੈਣ ਦੀ ਮੰਗ

0
Bhagwant Mann

ਚੰਡੀਗੜ੍ਹ, 16 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੇਂਦਰ ਸਰਕਾਰ ਤੋਂ ਲੋਕਾਂ ਦੇ ਹਿਤ ਵਿਚ ਫ਼਼ੈਸਲਾ ਲਏ ਜਾਣ ਦੀ ਮੰਗ ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਮੁੱਦੇ ਤੇ ਲੋਕਾਂ ਦੇ ਹਿਤ ਵਿਚ ਫ਼ੈਸਲਾ ਲੈਣ ਦੀ ਕੀਤੀ ਗਈ ਹੈ ਮੰਗ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕੇਂਦਰ ਸਰਕਾਰ ਤੋਂ ਲੋਕਾਂ ਦੇ ਹਿਤ ਵਿਚ ਫ਼ੈਸਲਾ ਲੈਣ ਦੀ ਮੰਗ ਕੀਤੀ ਗਈ ਹੈ ਉਹ ਈ-20 ਪੈਟਰੋਲ (E-20 petrol) ਦੇ ਮੁੱਦੇ ‘ਤੇ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਦੋ-ਪਹੀਆ ਵਾਹਨਾਂ ਤੋਂ ਲੈ ਕੇ ਹੋਰ ਵਾਹਨਾਂ ਤੱਕ ਵੱਡੀ ਗਿਣਤੀ ਵਿੱਚ ਲੋਕ ਈ-20 ਪੈਟਰੋਲ ਕਾਰਨ ਪ੍ਰੇਸ਼਼ਾਨੀ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਕਈ ਵਾਹਨ ਚਾਲਕਾਂ ਦੀ ਸਿਕਾਇਤ ਹੈ ਕਿ ਇਸ ਨਾਲ ਉਨ੍ਹਾਂ ਦੇ ਵਾਹਨਾਂ ਦੀ ਕਾਰਗੁਜ਼ਾਰੀ ‘ਤੇ ਅਸਰ ਪੈ ਰਿਹਾ ਹੈ ।

ਲੋਕਾਂ ਦੀ ਆਵਾਜ ਕੇਂਦਰ ਤੱਕ ਪਹੁੰਚਾਉਣ ਲਈ ਕੀਤੀ ਗਈ ਹੈ ਜਨਤਕ ਸਮਰਥਨ ਮੁਹਿੰਮ ਸ਼ੁਰੂ

ਭਗਵੰਤ ਮਾਨ ਨੇ ਆਖਿਆ ਹੈ ਕਿ ਇਸ ਮੁੱਦੇ ਨੂੰ ਲੈ ਕੇ ਲੋਕਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਇੱਕ ਜਨਤਕ ਸਮਰਥਨ ਮੁਹਿੰਮ ਸ਼ੁਰੂ ਕੀਤੀ ਗਈ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ stopE20petrol.com ‘ਤੇ ਜਾ ਕੇ ਪਟੀਸ਼ਨ ‘ਤੇ ਆਪਣੀ ਸਹਿਮਤੀ ਦਰਜ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚ ਸਕੇ ।

ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣੇ

ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਸਿੱਧਾ ਆਮ ਲੋਕਾਂ ਦੀ ਜੇਬ ਅਤੇ ਉਨ੍ਹਾਂ ਦੇ ਵਾਹਨਾਂ ਨਾਲ ਜੁੜਿਆ ਹੋਇਆ ਹੈ । ਇਸ ਲਈ ਕੇਂਦਰ ਸਰਕਾਰ (Central Government) ਨੂੰ ਲੋਕਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ ਅਤੇ ਜਲਦ ਹੀ ਕੋਈ ਯੋਗ ਫੈਸਲਾ ਲੈਣਾ ਚਾਹੀਦਾ ਹੈ । ਹਾਲਾਂਕਿ ਮੁੱਖ ਮੰਤਰੀ ਦੇ ਦਾਅਵਿਆਂ ਅਤੇ ਮੰਗਾਂ ‘ਤੇ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ।

ਪਾਰਟੀ ਦੇ ਕੌਮੀ ਕਨਵੀਨਰ ਵਲੋਂ ਵੀ ਰੱਖੀਆਂ ਗਈਆਂ ਹਨ ਪ੍ਰਧਾਨ ਮੰਤਰੀ ਲਿਖੇ ਪੱਤਰ ਵਿਚ ਦੋ ਮੰਗਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ (Aam Aadmi Party) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੋ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆਾ ਹੈ ਵਿਚ ਦੋ ਪ੍ਰਮੁੱਖ ਮੰਗਾਂ ਰੱਖੀਆਂ ਗਈਆਂ ਹਨ । ਜਿਸ ਵਿਚ ਪਹਿਲੀ ਮੰਗ ਇਹ ਹੈ ਕਿ ਲੋਕਾਂ ਨੂੰ ਈ-20 ਪੈਟਰੋਲ ਦੇ ਨਾਲ ਸ਼ੁੱਧ ਪੈਟਰੋਲ ਦਾ ਵੀ ਆਪਸ਼ਨ ਦਿੱਤਾ ਜਾਵੇ ਤਾਂ ਜੋ ਹਰ ਵਿਅਕਤੀ ਆਪਣੇ ਵਾਹਨ ਦੇ ਹਿਸਾਬ ਨਾਲ ਫਿਊਲ ਦੀ ਚੋਣ ਕਰ ਸਕੇ ਤੇ ਦੂਜੀ ਮੰਗ ਈ-20 ਪੈਟਰੋਲ ਦੀਆਂ ਕੀਮਤਾਂ ਤੁਰੰਤ ਘਟਾਉਣ ਦੀ ਹੈ ਤਾਂ ਜੋ ਆਮ ਲੋਕਾਂ `ਤੇ ਵਾਧੂ ਆਰਥਿਕ ਬੋਝ ਨਾ ਪਵੇ ।

ਤੇਜ ਰਫ਼ਤਾਰ ਟਰੱਕ ਦੀ ਟੱਕਰ ਵੱਜਣ ਕਾਰਨ ਹੋਈ ਸਕੂਟਰੀ ਚਾਲਕ ਦੀ ਮੌਤ

0
Batala Accident

ਬਟਾਲਾ, 16 ਜੁਲਾਈ 2026 : ਪੰਜਾਬ ਦੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ (Amritsar-Pathankot National Highway) ‘ਤੇ ਸਥਿਤ ਬਟਾਲਾ ਬਾਈਪਾਸ ਵਿਖੇ ਤੇਜ ਰਫ਼ਤਾਰ ਟਰੱਕ (High-speed truck) ਵਲੋਂ ਟੱਕਰ ਮਾਰਨ ਕਾਰਨ ਸਕੂਟਰੀ ਚਾਲਕ ਦੀ ਮੌਤ ਹੋ ਗਈ ਹੈ ।

ਕੌਣ ਹੈ ਇਹ ਸਕੂਟਰੀ ਚਾਲਕ

ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਬਟਾਲਾ ਬਾਈਪਾਸ ਵਿਖੇ ਇਕ ਤੇਜ ਰਫਤਾਰ ਟਿੱਪਰ ਵਲੋਂ ਇਕ ਸਕੂਟਰੀ ਚਾਲਕ ਨੂੰ ਟੱਕਰ (Scooter driver hit) ਮਾਰ ਦਿੱਤੀ ਜਿਸਦੇ ਚਲਦਿਆਂ ਸਕੂਟਰੀ ਚਾਲਕ ਦੀ ਮੌਕੇ ’ਤੇ ਹੀ ਮੌਤ (Death) ਹੋ ਗਈ ਵਾਲੇ ਵਾਪਰੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀ ਦੀ ਪਛਾਣ ਹਰਤਿੰਦਰ ਸਿੰਘ ਦੇ ਤੌਰ ਤੇ ਹੋਈ ਹੈ ।

ਕੀ ਜਾਣਕਾਰੀ ਦਿੱਤੀ ਐਸ. ਐਸ. ਫੋਰਸ ਦੇ ਏ. ਐਸ. ਆਈ. ਨੇ

ਉਕਤ ਵਾਪਰੇ ਸੜਕ ਹਾਦਸੇ (Road accidents) ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਪਰਗਟ ਸਿੰਘ, ਸਿਪਾਹੀ ਵਿਕਾਸ ਬਨੋਤਰਾ ਅਤੇ ਸਿਪਾਹੀ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਹਰਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਾਲਾ ਨੰਗਲ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਸਾਈਡ ਵੱਲ ਜਾ ਰਿਹਾ ਸੀ ਕਿ ਜਦ ਉਹ ਬਟਾਲਾ ਬਾਈਪਾਸ ਦੇ ਨਜ਼ਦੀਕ ਪਹੁੰਚਿਆ ਤਾਂ ਤੇਜ ਰਫਤਾਰ ਟਿੱਪਰ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸਦੇ ਚਲਦਿਆਂ ਉਕਤ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਟਿੱਪਰ ਚਾਲਕ ਟਿੱਪਰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ।

ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ

ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਬਟਾਲਾ ’ਚ ਭੇਜ ਦਿੱਤਾ ਹੈ ਅਤੇ ਇਸ ਸੰਬੰਧੀ ਥਾਣਾ ਸਦਰ ਦੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ।

ਅਵਾਰਾ ਕੁੱਤਿਆਂ ਦੇ ਨੋਚਣ ਕਾਰਨ ਹੋਈ ਸਾਬਕਾ ਸਰਪੰਚ ਦੀ ਮੌਤ

0
Death

ਜਗਰਾਓਂ, 16 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਜਗਰਾਓਂ ਦੇ ਪਿੰਡ ਪੱਬੀਆ ਵਿਖੇ ਸਾਬਕਾ ਸਰਪੰਚ ਦੀ ਕੁੱਤਿਆਂ ਵਲੋਂ ਨੋਚਣ (Dancing by dogs) ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਸਾਬਕਾ ਸਰਪੰਚ

ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਪੱਬੀਆ ਵਿਖੇ ਜੋ ਇਕ 80 ਸਾਲਾ ਸਾਬਕਾ ਸਰਪੰਚ (Former Sarpanch) ਦੀ ਕੁੱਤਿਆਂ ਵਲੋਂ ਨੋਚ-ਨੋਚ ਕੇ ਖਾਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਜਗਦੀਸ਼ ਸਿੰਘ (Jagdish Singh) ਦੇ ਤੌਰ ‘ਤੇ ਹੋਈ ਹੈ । ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਕੁੱਤਿਆਂ ਨੇ ਬਜ਼ੁਰਗ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਸੀ । ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ । ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸੇ ਪਿੰਡ ਵਿੱਚ ਸਿਰਫ਼ 15 ਦਿਨ ਪਹਿਲਾਂ ਵੀ ਆਵਾਰਾ ਕੁੱਤਿਆਂ ਦੇ ਹਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਜਾਨ ਜਾ ਚੁੱਕੀ ਸੀ ।

ਅੱਧੀ ਰਾਤ ਨੂੰ ਉਠੇ ਵਿਅਕਤੀ ਨੂੰ ਕੁੱਤਿਆਂ ਨੇ ਬਣਾਇਆ ਆਪਣਾ ਨਿਸ਼ਾਨਾ

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਜਗਦੀਸ਼ ਸਿੰਘ ਖੇਤਾਂ ਵਾਲੀ ਕੋਠੀ `ਚ ਇਕੱਲੇ ਰਹਿ ਰਹੇ ਸੀ ਤੇ ਅੱਧੀ ਰਾਤ ਨੂੰ ਜਦੋਂ ਉਹ ਬਾਥਰੂਮ ਜਾਣ ਲਈ ਉੱਠੇ ਤਾਂ ਇਸ ਦੌਰਾਨ ਕੁੱਤਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ । ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਵਾਰਾ ਕੁੱਤਿਆਂ ਨੇ ਬਾਹਾਂ ਤੱਕ ਸਰੀਰ ਤੋਂ ਵੱਖ ਕਰ ਦਿੱਤੀਆਂ ਅਤੇ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚ ਦਿੱਤਾ । ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨੋਚੇ ਜਾਣ ਕਾਰਨ ਹੋਏ ਗੰਭੀਰ ਜ਼ਖ਼ਮਾਂ (Serious injuries) ਦੀ ਤਾਬ ਨਾ ਸਹਾਰਦਿਆਂ ਬਜ਼ੁਰਗ ਵਿਅਕਤੀ ਦੀ ਮੌਕੇ `ਤੇ ਹੀ ਮੌਤ ਹੋ ਗਈ । ਉਕਤ ਘਟਨਾ ਦਾ ਪਿੰਡ ਵਾਸੀਆਂ ਨੂੰ ਸਵੇਰ ਵੇਲੇ ਜਾ ਕੇ ਪਤਾ ਲੱਗਿਆ, ਜਿਸ ਤੋਂ ਬਾਅਦ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਗਿਆ ।