Home Blog Page 38

ਪੰਜਾਬ ਦੇ ਮੁਲਾਜਮ ਸਾਡੇ ਪਰਿਵਾਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ : ਮੁੱਖ ਮੰਤਰੀ

0
Bhagwant Mann

ਚੰਡੀਗੜ੍ਹ, 27 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹੜ੍ਹਤਾਲ ‘ਤੇ ਗਏ ਮੁਲਾਜਮਾਂ ਸਬੰਧੀ ਆਖਿਆ ਹੈ ਕਿ ਪੰਜਾਬ ਦੇ ਸਮੁੱਚੇ ਮੁਲਾਜਮ ਸਾਡੇ ਪਰਿਵਾਰ ਦਾ ਹਿੱਸਾ ਹਨ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਆਖਿਆ ਹੈ ਕਿ ਪੰਜਾਬ ਵਿਚ ਡੀ. ਏ. ਦੀ ਮੰਗ ਨੂੰ ਲੈ ਕੇ ਜੋ ਮੁਲਾਜਮਾਂ ਵਲੋਂ ਹੜ੍ਹਤਾਲ ਕੀਤੀ ਜਾ ਰਹੀ ਹੈ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਟਵੀਟ ਕਰਦਿਆਂ ਕਿਹਾ ਹੈ ਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਅਸੀਂ ਉਨ੍ਹਾਂ ਦੀ ਹਰ ਜਾਇਜ਼ ਚਿੰਤਾ ਸੁਣਨ ਲਈ ਤਿਆਰ ਹਾਂ । ਉਨ੍ਹਾਂ ਸਪੱਸ਼ਟ ਆਖਿਆ ਕਿ ਗੱਲਬਾਤ ਅਤੇ ਹੜਤਾਲਾਂ ਦੋਵੇਂ ਇਕੱਠੇ ਨਹੀਂ ਚੱਲ ਸਕਦੀਆਂ । ਮਾਨ ਨੇ ਕਿਹਾ ਕਿ ਸਰਕਾਰ ਹਰ ਮੁੱਦੇ ਨੂੰ ਹੱਲ ਕਰਨ ਲਈ ਵਚਨਬੱਧ ਹੈ ਪਰ ਗੱਲਬਾਤ ਸਿਰਫ਼ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕੀਤੀ ਜਾਵੇਗੀ ।

ਸਰਕਾਰ ਜਾਇਜ਼ ਮੰਗਾਂ ਮੰਨਣ ਨੂੰ ਹੈ ਤਿਆਰ : ਭਗਵੰਤ ਮਾਨ

ਦੱਸ ਦੇਈਏ ਕਿ ਪੰਜਾਬ ਭਰ ਵਿੱਚ ਸਾਰੇ ਸਰਕਾਰੀ ਮੁਲਾਜ਼ਮਾਂ ਵੱਲੋਂ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ ਹੈ । ਸਾਰੇ ਆਫਿਸਾਂ ਵਿੱਚ ਮੁਲਾਜ਼ਮ ਕੰਮ ਛੱਡ ਕੇ ਬੈਂਠੇ ਹੋਏ ਹਨ। ਮੁਲਾਜ਼ਮ ਡੀ. ਏ. ਦੀ ਉੱਤੇ ਅੜੇ ਹੋਏ ਹਨ । ਉਧਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਸੀਂ ਜਾਇਜ਼ ਮੰਗਾਂ ਮੰਨਣ ਨੂੰ ਤਿਆਰ ਹਾਂ ।

ਜਿਲ੍ਹਾ ਸਕੂਲ ਟੂਰਨਾਮੈਂਟ `ਚ ਲੜਕਿਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ

0
chess competition

ਪਟਿਆਲਾ, 27 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਵਲੋਂ ਖੇਡਾਂ ਨੂੰ ਉਤਸਾਹਿਤ ਕਰਨ ਦੇ ਚਲਦਿਆਂ ਜਿਲਾ ਸਕੂਲ ਟੂਰਨਾਮੈਂਟਾਂ (District School Tournaments) ਦੀ ਲੜੀ ਤਹਿਤ ਲੜਕਿਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ ।

ਕਿਹੜੇ ਕਿਹੜੇ ਵਰਗ ਸਨ ਮੁਕਾਬਲੇ ਵਿਚ ਸ਼ਾਮਲ

ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ-ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕਿਆਂ ਦੇ ਸ਼ਤਰੰਜ ਦੇ ਮੁਕਾਬਲੇ (Chess competition) ਸਕੂਲ ਆਫ ਐਮੀਨੈਂਸ ਫੀਲਖਾਨਾ ਵਿਖੇ ਕਰਵਾਏ ਗਏ ।

ਕਿਹੜੇ ਵਰਗ ਵਿਚ ਕਿਸ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ

ਅੰਡਰ-14 ਲੜਕਿਆ ਦੇ ਮੁਕਾਬਲਿਆਂ ਵਿੱਚ ਪਟਿ-3 ਜੋਨ ਨੇ ਪਹਿਲਾ, ਪਟਿ-2 ਜੋਨ ਨੇ ਦੂਜਾ,ਭਾਦਸੋਂ ਜੋਨ ਨੇ ਤੀਜਾ,ਅੰਡਰ-17 ਦੇ ਮੁਕਾਬਲਿਆਂ ਵਿੱਚ ਪਟਿ-1 ਜੋਨ ਨੇ ਪਹਿਲਾ,ਪਟਿ-3 ਜੋਨ ਨੇ ਦੂਜਾ,ਪਟਿ-2 ਜੋਨ ਨੇ ਤੀਜਾ, ਅੰਡਰ-19 ਦੇ ਮੁਕਾਬਲਿਆਂ ਵਿੱਚ ਪਟਿ-1 ਜੋਨ ਨੇ ਪਹਿਲਾ, ਪਟਿ-2 ਜੋਨ ਨੇ ਦੂਜਾ ਅਤੇ ਨਾਭਾ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ ਉਚੇਚੇ ਤੌਰ ‘ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।

ਕੌਣ ਕੌਣ ਸੀ ਇਸ ਮੌਕੇ ਮੌਜੂਦ

ਇਸ ਮੌਕੇ ਅਮਨਿੰੰਦਰ ਸਿੰਘ ਬਾਬਾ ਜੋਨਲ ਸਕੱਤਰ ਪਟਿ-1,ਬਲਵਿੰਦਰ ਸਿੰਘ ਜੱਸਲ ਜੋਨਲ ਸਕੱਤਰ ਪਟਿ-2, ਲੈਕ.ਚਰਨਜੀਤ ਸਿੰਘ, ਤੇਜਿੰਦਰ ਸਿੰਘ ਤੇਜੀ ਏਐਸਆਈ,ਪ੍ਦੀਪ ਕੁਮਾਰ (ਖਜਾਨਚੀ ਘਨੌਰ ਜੋਨ) ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ ।

ਪੰਜਾਬ ਵਿਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ : ਬੈਂਸ

0
Harjot Bains

ਚੰਡੀਗੜ੍ਹ, 27 ਅਗਸਤ 2026 : ਪੰਜਾਬ ਦੇ ਲੋਕਲ ਬਾਡੀ ਮੰਤਰੀ (Local Body Minister) ਹਰਜੋਤ ਬੈਂਸ ਨੇ ਆਖਿਆ ਹੈ ਕਿ ਪੰਜਾਬ ਵਿਚ ਵੱਡੇ ਪੱਧਰ ‘ਤੇ ਇਕ ਵਿਸ਼ੇਸ਼ ਸਫਾਈ ਮੁਹਿੰਮ (Cleanup campaign) ਸ਼ੁਰੂ ਕੀਤੀ ਜਾਵੇਗੀ ।

ਕਦੋਂ ਕੀਤੀ ਜਾਵੇਗੀ ਸਫਾਈ ਮੁਹਿੰਮ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਪੰਜਾਬ ਅੰਦਰ ਲੋਕਲ ਬਾਡੀ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ (Harjot Singh Bains) ਦੀ ਅਗਵਾਈ ਹੇਠ ਜੋ ਵਿਸ਼ੇਸ਼ ਸਫਾਈ ਮੁਹਿੰਮ ਦੂਸਰੇ ਪੜ੍ਹਾਅ ਵਜੋਂ ਸ਼ੁਰੂ ਕੀਤੀ ਜਾ ਰਹੀ ਹੈ ਉਹ 29 ਅਗਸਤ ਦਿਨ ਸ਼ਨੀਵਾਰ ਨੂੰ ਸ਼ੁਰੂ ਕੀਤੀ ਜਾਵੇਗੀ ।

ਉਨ੍ਹਾਂ ਦੱਸਿਆ ਕਿ ਮੁਹਿੰਮ ਵਿੱਚ ਪਹਿਲਾਂ ਸੀਨੀਅਰ ਅਧਿਕਾਰੀ ਵੀ ਸਵੇਰੇ 7 ਤੋਂ 8 ਵਜੇ ਤੱਕ ਸਫਾਈ ਲਈ ਤਿਆਰ ਰਹਿੰਦੇ ਸਨ, ਹੁਣ ਇਸਦਾ ਦੂਜਾ ਪੜਾਅ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ਹਿਰ ਜਾਂ ਕਸਬੇ ਵਿੱਚ ਕਿਸੇ ਵੀ ਜਗ੍ਹਾ ‘ਤੇ ਸੁੱਟਿਆ ਗਿਆ ਕੂੜਾ ਹੁਣ ਹਟਾਇਆ ਜਾਵੇਗਾ, ਜਿਸ ਵਿੱਚ ਆਮ ਲੋਕ ਵੀ ਐਮ ਸੇਵਾ ਐਪ ਰਾਹੀਂ ਜਾਣਕਾਰੀ ਦੇ ਸਕਦੇ ਹਨ ਅਤੇ ਕੂੜਾ ਹਟਾਉਣ ਦੀ ਮੰਗ ਕਰ ਸਕਦੇ ਹਨ ।

ਕੀ ਆਖਿਆ ਸਫਾਈ ਕਰਮਚਾਰੀਆਂ ਨੂੰ ਬੈਂਸ ਨੇ

ਬੈਂਸ ਨੇ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਸਫਾਈ ਕਰਨ ਤੋਂ ਬਾਅਦ ਲੋਕ ਕੂੜਾ ਸੁੱਟਦੇ ਹਨ, ਜਿਸ ਵਿੱਚ ਉਨ੍ਹਾਂ ਨੇ ਸ਼ਹਿਰਾਂ ਦੀਆਂ ਚੈਰੀਟੇਬਲ ਸੰਸਥਾਵਾਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਅਤੇ ਵਿਧਾਇਕ ਵੀ ਇਸ ਵਿੱਚ ਸ਼ਾਮਲ ਹੋਣਗੇ, ਜਿਸ ਵਿੱਚ ਸ਼ਹਿਰਾਂ ਵਿੱਚ ਕੂੜੇ ਦੇ ਢੇਰਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ । ਡੇਰਾਬੱਸੀ ਵਿੱਚ ਕੂੜਾ ਸੁੱਟਣ ਲਈ ਹਰਿਆਣਾ ਵਿਰੁੱਧ ਕਾਰਵਾਈ ਦੀ ਗੱਲ ਕਰਦਿਆਂ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜਿਸ ਤਰ੍ਹਾਂ ਹਿਮਾਚਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਸੇ ਤਰ੍ਹਾਂ ਹਰਿਆਣਾ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ।

ਪੰਜਾਬੀ ਗਾਇਕ ਨਾਲ ਧੋਖਾਧੜੀ ਮਾਮਲੇ ਵਿਚ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ

0
Ravinder Garewal

ਲੁਧਿਆਣਾ, 27 ਅਗਸਤ 2026 : ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ (Singer Ravinder Grewal) ਨਾਲ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਮੋਹਾਲੀ ਅਤੇ ਦਿੱਲੀ ਦੇ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਦੱਸਿਆ ਗਾਇਕ ਰਵਿੰਦਰ ਗਰੇਵਾਲ ਨੇ

ਉਪਰੋਕਤ ਧੋਖਾਧੜੀ ਮਾਮਲੇ ਦਾ ਸਿ਼ਕਾਰ ਹੋਏ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ 92 ਲੱਖ ਰੁਪਏ ਦੀ ਲੈਂਡ ਕਰੂਜਰ ਕਾਰ ਖਰੀਦਣ ਦੇ ਮਾਮਲੇ ਵਿਚ ਜੋ ਕਾਰ ਡੀਲਰਾਂ ਵਲੋਂ ਉਸ ਨਾਲ ਧੋਖਾਧੜੀ (Fraud) ਕੀਤੀ ਗਈ ਹੈ ਦੇ ਚਲਦਿਆਂ ਉਸਦੀ ਸਿ਼ਕਾਇਤ ਦੇ ਆਧਾਰ ‘ਤੇ ਪੁਲਸ ਵਲੋਂ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਉਸ ਵਲੋਂ ਸੋਸ਼ਲ ਮੀਡੀਆ ‘ਤੇ ਕਾਰ ਦਾ ਇਸ਼ਤਿਹਾਰ ਦੇਖਿਆ ਗਿਆ ਸੀ ਤੇ ਉਸ ਵਲੋਂ ਮੋਹਾਲੀ ਦੇ ਰਹਿਣ ਵਾਲੇ ਦੋਸ਼ੀ ਅਜੈ ਨਾਲ ਸੰਪਰਕ ਕੀਤਾ ਗਿਆ । ਦੋਸ਼ੀ ਫਿਰ ਨਿੱਜੀ ਤੌਰ ‘ਤੇ ਦਿੱਲੀ ਤੋਂ ਆਪਣੇ ਘਰ ਕਾਰ ਲੈ ਆਇਆ । ਉਸਨੇ ਦਾਅਵਾ ਕੀਤਾ ਕਿ ਕਾਰ ਉਸਦੇ ਪਹਿਲੇ ਮਾਲਕ ਦੀ ਸੀ ਅਤੇ ਇਸਦੀ ਹਾਲਤ ਦੀ ਪੂਰੀ ਗਰੰਟੀ ਦਿੱਤੀ ।

ਆਰ. ਟੀ. ਓ. ਦਫ਼ਤਰ ਜਾ ਕੇ ਚੈਕ ਕਰਨ ‘ਤੇ ਗੱਡੀ ਚੌਥੇ ਮਾਲਕ ਤੇ ਰਜਿਸਟਰਡ ਪਾਈ ਗਈ

ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਕਾਰ ਖਰੀਦਣ ਤੋਂ ਬਾਅਦ ਦੋਸ਼ੀ ਲਗਭਗ 6 ਮਹੀਨਿਆਂ ਤੱਕ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਾਨ ਕਰਨ ਵਿੱਚ ਦੇਰੀ ਕਰਦਾ ਰਿਹਾ ਤੇ ਜਦੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਜੁਲਾਈ ਵਿੱਚ ਆਇਆ ਤਾਂ ਇਸ ‘ਤੇ ਤੀਜਾ ਮਾਲਕ ਲਿਖਿਆ ਹੋਇਆ ਸੀ ਪਰ ਸ਼ੱਕ ਪੈਣ ਦੇ ਚਲਦਿਆਂ ਇਸਦੀ ਤਸਦੀਕ ਕਰਵਾਉਣ ਲਈ ਜਦੋਂ ਉਹ ਆਰ. ਟੀ. ਓ. ਦਫ਼ਤਰ ਗਿਆ ਤਾਂ ਕਾਰ ਨੂੰ ਚੌਥੇ ਮਾਲਕ ਵਜੋਂ ਰਜਿਸਟਰਡ ਪਾਇਆ ਗਿਆ । ਜਿਸ ‘ਤੇ ਇਹ ਸਾਬਤ ਹੋ ਗਿਆ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਹੈ ।

ਟਰੱਕ ਦੀ ਟੱਕਰ ਕਾਰਨ ਫਰੀਦਾਬਾਦ ਵਿਖੇ ਹੋਈ ਦੋ ਪੁਲਸ ਮੁਲਾਜਮਾਂ ਦੀ ਮੌਤ

0
Haryana Accident

ਫਰੀਦਾਬਾਦ, 27 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਮੋਟਰਸਾਈਕਲ ਸਵਾਰ ਦੋ ਪੁਲਸ ਮੁਲਾਜਮਾਂ ਦੀ ਟਰੱਕ ਦੀ ਟੱਕਰ ਵੱਜਣ ਦੇ ਕਾਰਨ ਮੌਕੇ ‘ਤੇ ਹੀ ਮੌਤ (Death) ਹੋ ਗਈ ਹੈ ।

ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਭੇਜਿਆ ਪੋਸਟਮਾਰਟਮ ਲਈ

ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੀ ਸੋਹਣਾ ਰੋਡ ‘ਤੇ ਸਰੂਰਪੁਰ ਰੋਡ ਦੇ ਨਾਲ ਲੱਗਦੇ ਇਕ ਪੈਟਰੋਲ ਪੰਪ ਨੇੜੇ ਜੋ ਇਕ ਤੇਜ ਰਫ਼ਤਾਰ ਟਰੱਕ (High-speed truck) ਦੀ ਟੱਕਰ ਵੱਜਣ ਦੇ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਜੋ ਦੋ ਮੋਟਰਸਾਈਕਲ ਸਵਾਰ ਪੁਲਸ ਮੁਲਾਜਮਾਂ ਦੀ ਮੌਤ ਹੋ ਗਈ ਹੈ ਸਬੰਧੀ ਮੌਕੇ ‘ਤੇ ਪਹੁੰਚੀ ਪੁਲਸ ਟੀਮ ਵਲੋਂ ਲਾਸ਼ਾਂ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤੀਆਂ ਗਈਆਂ ਹਨ ।

ਅਣਪਛਾਤੇ ਟਰੱਕ ਚਾਲਕ ਵਿਰੁੱਧ ਕੇਸ ਦਰਜ

ਉਪਰੋਕਤ ਵਾਪਰੇ ਸੜਕ ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਟਰੱਕ ਸਮੇਤ ਫਰਾਰ ਹੋਏ ਟਰੱਕ ਚਾਲਕ ਵਿਰੁੱਧ ਪੁਲਸ ਵਲੋਂ ਮਾਮਲਾ ਦਰਜ (Case registered) ਕਰਕੇ ਟਰੱਕ ਤੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ । ਇਸ ਘਟਨਾ ਤੋਂ ਬਾਅਦ ਪੂਰੇ ਪੁਲਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਉੱਚ ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਉਤਰਾਖੰਡ ਵਿਚ ਭਰਾ ਨੇ ਕਰ ਦਿੱਤਾ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ

0
Uttarakhand Murder

ਉਤਰਾਖੰਡ, 27 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਹਰਿਦੁਆਰ ਵਿਖੇ ਇਕ ਭਰਾ ਵਲੋਂ ਆਪਣੀਆਂ ਹੀ ਦੋ ਸਕੀਆਂ ਭੈਣਾਂ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹਨ ਦੋਵੇਂ ਔਰਤਾਂ

ਮਿਲੀ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਓਹਾਰ ਤੋਂ ਠੀਕ ਇਕ ਦਿਨ ਪਹਿਲਾਂ ਹਰਿਦੁਆਰ ਦੇ ਰੁੜਕੀ ਦੇ ਗੰਗਨਹਾਰ ਖੇਤਰ ਵਿਖੇ ਜੋ ਇਕ ਭਰਾ ਵਲੋਂ ਹੀ ਵਾਰੀ-ਵਾਰੀ ਕਰਕੇ ਆਪਣੀਆਂ ਦੋ ਸਕੀਆਂ ਭੈਣਾਂ ਨੂੰ ਗੋਲੀ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਵਿਚ ਦੋਹਾਂ ਮਹਿਲਾਵਾਂ ਦੀ ਪਛਾਣ ਪੁਸ਼ਪਾ ਅਤੇ ਸ਼ਕੁੰਤਲਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਵੇਲੇ ਮੁਲਜਮ ਨੇ ਦੂਸਰੀ ਭੈਣ ‘ਤੇ ਗੋਲੀਆਂ ਚਲਾਈਆਂ ਤਾਂ ਮੌਕੇ ‘ਤੇ ਮੌਜੂਦ ਜੀਜੇ ਨੂੰ ਵੀ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਭਰਾ ਵਲੋਂ ਦੋਵੇਂ ਭੈਣਾਂ ਦਾ ਕਤਲ

ਪ੍ਰਾਪਤ ਸੂਚਨਾ ਮੁਤਾਬਕ ਹਰਿਅਦੁਆਰ ਵਿਖੇ ਜੋ ਇਕ ਭਰਾ ਨੇ ਆਪਣੀਆਂ ਹੀ ਦੋਵੇਂ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਦਾ ਮੁੱਖ ਕਾਰਨ ਭਰਾ ਵਲੋਂ ਆਪਣੀਆਂ ਭੈਣਾਂ ਦੇ ਚਰਿੱਤਰ ‘ਤੇ ਸ਼ੱਕ ਕਰਨਾ ਸੀ । ਜਾਣਕਾਰੀ ਮੁਤਾਬਕ ਮੁਲਜਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ, ਜਿਸਨੂੰ ਪੁਲਸ ਵਲੋਂ ਕਾਰਵਾਈ ਕਰਦਿਆਂ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਜਿਸ ਵਿਅਕਤੀ ਵਲੋਂ ਉਪਰੋਪਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦੀ ਪਛਾਣ ਵਿਵੇਕ ਕੁਮਾਰ ਵਿੱਕੀ ਦੇ ਤੌਰ ‘ਤੇ ਹੋਈ ਹੈ ।

ਵਿਦਿਆਰਥਣ ਅਤੇ ਮਾਡਲ ਦਾ ਚਾਕੂਆਂ ਨਾਲ ਹਮਲਾ ਕਰਕੇ ਕੀਤਾ ਕਤਲ

0
Delhi Murder

ਨਵੀਂ ਦਿੱਲੀ, 27 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਪੱਛਮੀ ਦਿੱਲੀ ਵਿਚ ਬਣੇ ਤਿਲਕ ਨਗਰ ਖੇਤਰ ਵਿਚ ਇਕ ਵਿਦਿਆਰਥਣ ਅਤੇ ਮਾਡਲ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਾਡਲ

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਖੇ ਜਿਸ 21 ਸਾਲਾ ਵਿਦਿਆਰਥਣ ਅਤੇ ਮਾਡਲ ਦਾ ਚਾਕੂਆਂ ਨਾਲ ਹਮਲਾ (Knife attack) ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਮੁਸਕਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਇਕੱਲੀ ਮੌਜੂਦ ਇੱਕ ਲੜਕੀ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ । ਜ਼ਖ਼ਮੀ ਨੌਜਵਾਨ ਔਰਤ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।

ਕਤਲ ਦੀ ਘਟਨਾ ਦਾ ਜਿੰਮੇਵਾਰ ਮੰਨਿਆਂ ਜਾ ਰਿਹਾ ਜਿੰਮ ਟ੍ਰੇਨਰ ਨੂੰ

ਪ੍ਰਾਪਤ ਰਿਪੋਰਟਾਂ ਅਨੁਸਾਰ ਘਟਨਾ ਦੇ ਸਮੇਂ ਉਹ ਘਰ ਵਿੱਚ ਬਿਲਕੁਲ ਇਕੱਲੀ ਸੀ । ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਮੁਲਜ਼ਮ ਘਰ ਵਿੱਚ ਦਾਖਲ ਹੋਇਆ ਅਤੇ ਚਾਕੂ ਨਾਲ ਉਸ ‘ਤੇ ਕਈ ਵਾਰ ਹਮਲਾ ਕੀਤਾ । ਮੁੱਢਲੀ ਜਾਂਚ ਵਿੱਚ ਇਸ ਘਟਨਾ ਲਈ ਇੱਕ ਜਿਮ ਟ੍ਰੇਨਰ ਨੂੰ ਜਿ਼ੰਮੇਵਾਰ ਮੰਨਿਆ ਜਾ ਰਿਹਾ । ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਲੜਕੀ ਨੂੰ ਕੁਝ ਸਮੇਂ ਤੋਂ ਜਾਣਦਾ ਸੀ; ਉਸ ਨੇ ਲੜਕੀ ‘ਤੇ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ।

ਕੀ ਦੱਸਿਆ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ

ਮ੍ਰਿਤਕ ਲੜਕੀ ਦੀ ਪਛਾਣ ਮੁਸਕਾਨ ਵਜੋਂ ਹੋਈ ਹੈ ਉਹ ਇੱਕ ਵਿਦਿਆਰਥਣ ਸੀ ਅਤੇ ਪਾਰਟ-ਟਾਈਮ ਮਾਡਲ ਵਜੋਂ ਵੀ ਕੰਮ ਕਰਦੀ ਸੀ । ਪਰਿਵਾਰ ਦੇ ਨੇੜਲਿਆਂ ਅਨੁਸਾਰ, ਇਮਰਾਨ ਨਾਂ ਦੇ ਨੌਜਵਾਨ ਨੇ ਇਹ ਕਤਲ ਕੀਤਾ ਹੈ । ਮੁਸਕਾਨ ਦੇ ਭਰਾ ਆਕਾਸ਼ ਨੇ ਪੁਲਸ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਇਮਰਾਨ ਨੇ ਉਸ ਦੀ ਭੈਣ ‘ਤੇ ਚਾਕੂ ਨਾਲ ਹਮਲਾ ਕੀਤਾ ਸੀ ।

ਕੈਨੇਡਾ ਪੁਲਸ ਵਲੋਂ ਕੈਨੇਡਾ ਵਿਚ ਲੁੱਟ-ਖੋਹ ਮਾਮਲੇ `ਚ ਦੋ ਪੰਜਾਬੀ ਗ੍ਰਿਫ਼ਤਾਰ

0
arrest

ਓਨਟਾਰੀਓ, 27 ਅਗਸਤ 2026 : ਕੈਨੇਡਾ (Canada) ਵਿਖੇ ਲੁੱਟ-ਖੋਹ ਕਰਨ ਦੇ ਮਾਮਲਿਆਂ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਕੈਨੇਡਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਬੰਦੂਕ ਦੀ ਨੋਕ (Gun point) ‘ਤੇ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ ਦੀ ਪੜ੍ਹਤਾਲ ਕਰ ਰਹੀ ਕੈਨੇਡੀਅਨ ਪੁਲਸ (Canadian Police) ਵਲੋਂ ਜਿਨ੍ਹਾਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ 23 ਸਾਲਾ ਪਵਿੱਤਰ ਸਿੰਘ ਢਿੱਲੋਂ ਅਤੇ 24 ਸਾਲਾ ਗੁਰਜਾਪ ਢੱਡਾ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਕਿ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਦੇ ਨੌਟਾਵਜ਼ਾਗਾ ਡਿਟੈਚਮੈਂਟ ਦੇ ਅਫ਼ਸਰਾਂ ਨੇ

ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਨੌਟਾਵਜ਼ਾਗਾ ਡਿਟੈਚਮੈਂਟ ਦੇ ਅਫ਼ਸਰਾਂ ਨੇ ਦਸਿਆ ਕਿ ਬਰੈਂਪਟਨ ਤੋਂ 60 ਕਿਲੋਮੀਟਰ ਉਤਰ ਵਲ ਸਥਿਤ ਨਿਊ ਟੈਕੁਮਸੇਹ ਕਸਬੇ ਦੇ ਐਂਡਰਸਨ ਰੋਡ ’ਤੇ ਸਥਿਤ ਇਕ ਘਰ ਵਿਚ 28 ਮਈ-2025 ਨੂੰ ਸ਼ਾਮ ਤਕਰੀਬਨ 4 ਵਜੇ ਵਾਪਰੀ ਲੁੱਟ ਦੀ ਵਾਰਦਾਤ ਦੇ ਸਬੰਧ ਵਿਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ।

ਦੋਹਾਂ ਨੌਜਵਾਨਾਂ ਨੂੰ ਪੁਲਸ ਵਲੋਂ ਕਈ ਘਰਾਂ ਵਿਚ ਛਾਪੇਮਾਰੀ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ

ਜਾਂਚਕਰਤਾਵਾਂ ਮੁਤਾਬਕ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਸ਼ੱਕੀ ਮੌਕਾ ਏ ਵਾਰਦਾਤ ਤੋਂ ਫ਼ਰਾਰ ਹੋ ਗਏ ਸਨ, ਜਿਨ੍ਹਾਂ ਦੀ ਭਾਲ ਕਰਦਿਆਂ 19 ਅਗਸਤ ਨੂੰ ਪੀਲ ਰੀਜ਼ਨਲ ਪੁਲਸ ਦੇ ਟੈਕਟੀਕਲ ਯੂਨਿਟ ਅਤੇ ਓਨਟਾਰੀਓ ਪ੍ਰੋਵਿਨਸੀਅਲ ਪੁਲਸ ਦੇ ਟੈਕਟਿਕਸ ਐਂਡ ਰੈਸਕਿਊ ਯੂਨਿਟ ਵਲੋਂ ਸਾਂਝੇ ਤੌਰ ’ਤੇ ਬਰੈਂਪਟਨ ਅਤੇ ਕੈਲੇਡਨ ਦੇ ਕਈ ਘਰਾਂ ਵਿਚ ਛਾਪੇ ਮਾਰਦਿਆਂ ਦੋ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ।

ਪੰਜਾਬੀ ਮੂਲ ਦੇ ਨੌਜਵਾਨ ਦੀ ਆਸਟ੍ਰੇਲੀਆ `ਚ ਸੜਕ ਹਾਦਸੇ ਦੌਰਾਨ ਹੋਈ ਮੌਤ

0
Road Accident

ਤਰਨਤਾਰਨ, 27 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਸੁਰਸਿੰਘ ਵਾਸੀ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿਖੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਆਸਟ੍ਰੇਲੀਆ (Australia) ਦੇ ਸ਼ਹਿਰ ਮੈਲਬੌਰਨ ਵਿਖੇ ਜੋ ਵਾਪਰੇ ਇਕ ਸੜਕ ਹਾਦਸੇ ਦੌਰਾਨ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ (Death) ਹੋ ਗਈ ਹੈ ਦੀ ਪਛਾਣ ਕਰਨਬੀਰ ਸਿੰਘ ਉਮਰ 34 ਸਾਲ ਪੁੱਤਰ ਇੰਦਰਪਾਲ ਸਿੰਘ ਵਾਸੀ ਸੁਰਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਕਰੀਬ 7 ਸਾਲ ਪਹਿਲਾਂ ਆਸਟ੍ਰੇਲੀਆ (Australia) ਗਿਆ ਸੀ ਤੇ 25 ਅਗਸਤ ਨੂੰ ਕੰਮ ’ਤੇ ਜਾਂਦਿਆਂ ਵਾਪਰੇ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਦੱਸਣਯੋਗ ਹੈ ਕਿ ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਮੌਕੇ ਉਸ ਦੇ ਚਚੇਰੇ ਭਰਾ ਗੁਰਬੀਰ ਸਿੰਘ ਨੇ ਦਸਿਆ ਕਿ ਆਸਟਰੇਲੀਆ ਵਿਚ ਉਹ ਅਪਣੇ ਵੱਡੇ ਭਰਾ ਜੋਧਬੀਰ ਸਿੰਘ ਕੋਲ ਰਹਿ ਰਿਹਾ ਸੀ । ਦੱਸਣਯੋਗ ਹੈ ਕਿ ਚੰਗੇ ਭਵਿੱਖ ਦੀ ਭਾਲ ਵਿਚ ਗਏ ਭਾਰਤ ਅਤੇ ਪੰਜਾਬ ਦੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਸਭ ਨੂੰ ਦੁਖੀ ਕਰ ਦਿੱਤਾ ਹੈ ।

ਘਰ ਦੇ ਵਿਹੜੇ ਵਿਚ ਸੁੱਤੇ ਭੈਣ-ਭਰਾ ਦੀ ਹੋਈ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ

0
snake bite

ਰਾਏਕੋਟ, 27 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਰਾਏਕੋਟ ਵਿਖੇ ਪੈਂਦੇ ਪਿੰਡ ਬੱਸੀਆਂ ਵਿਖੇ ਦੋ ਨਾਬਾਲਗ ਭੈਣ-ਭਰਾ ਨੂੰ ਜਹਿਰੀਲੇ ਸੱਪ (Poisonous snakes) ਵਲੋਂ ਡੰਗਣ ਕਾਰਨ ਮੌਤ ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪਿੰਡ ਬਸੀਆਂ (Village Bassian) ਵਿਖੇ ਜੋ ਇਕ ਗਰੀਬ ਪਰਿਵਾਰ ਦੇ ਲੜਕੇ ਤੇ ਲੜਕੀ ਨੂੰ ਘਰ ਦੇ ਵਿਹੜੇ ਵਿਚ ਸੁੱਤੇ ਪਇਆਂ ਨੂੰ ਇਕ ਜਹਿਰੀਲੇ ਸੱਪ ਵਲੋਂ ਹੀ ਅਚਾਨਕ ਡੰਗ ਲਿਆ ਗਿਆ ਹੈ ਦੀ ਪਛਾਣ 6 ਸਾਲਾ ਜੋਬਨਪ੍ਰੀਤ ਸਿੰਘ ਅਤੇ 8 ਸਾਲਾ ਜਸਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ । ਘਟਨਾ ਤੋਂ ਬਾਅਦ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਦੀ ਉਪਲਾਂ ਪੱਤੀ ਵਿਖੇ ਰਹਿੰਦੇ ਅਮਨਦੀਪ ਸਿੰਘ ਦੇ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ।

ਸੱਪ ਦੇ ਡੰਗਣ ਦੇ ਚਲਦਿਆਂ ਲਿਜਾਇਆ ਗਿਆ ਹਸਪਤਾਲ

ਉਪਰੋਕਤ ਦੋਵੇਂ ਬੱਚਿਆਂ ਨੂੰ ਕਿਸੇ ਜਹਿਰੀਲੇ ਸੱਪ ਵਲੋਂ ਡੰਗਣ (snake bite) ਦੇ ਚਲਦਿਆਂ ਜਿਥੇ ਇਲਾਜ ਲਈ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ, ਉਥੇ ਦੂਸਰੇ ਪਾਸੇ ਡਾਕਟਰਾਂ ਵਲੋਂ ਬੱਚਿਆਂ ਦੀ ਕੀਤੀ ਗਈ ਜਾਂਚ ਦੌਰਾਨ ਪਤਾ ਚੱਲਿਆ ਕਿ ਬੱਚੇ ਸੱਪ ਦੇ ਡੰਗਣ ਦੇ ਕੁਝ ਸਮਾਂ ਬਾਅਦ ਹੀ ਮੌਤ ਦੇ ਘਾਟ ਉਤਰ ਚੁੱਕੇ ਸਨ । ਜਿਸ ਤੇ ਡਾਕਟਰਾਂ ਨੇ ਦੋਹਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ।