ਇਸਲਾਮਾਬਾਦ ਵਿਖੇ ਹਸਪਤਾਲ ਵਿਚ ਅੱਗ ਲੱਗਣ ਕਾਰਨ 15 ਬੱਚਿਆਂ ਦੀ ਮੌਤ

0
17
Islamabad Incident

ਪਾਕਿਸਤਾਨ, 26 ਅਗਸਤ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੀ ਰਾਜਧਾਨੀ ਇਸਲਾਮਾਬਾਦ ਵਿਖੇ ਅੱਗ ਲੱਗਣ ਕਾਰਨ 15 ਨਵ-ਜੰਮੇ ਬੱਚਿਆਂ ਦੀ ਮੌਤ (Death) ਹੋ ਗਈ ਹੈ ।

ਕਿਹੜੇ ਹਸਪਤਾਲ ਵਿਚ ਲੱਗੀ ਅੱਗ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ (Islamabad) ਵਿਖੇ ਜੋ ਹਸਪਤਾਲ ਵਿਚ ਅੱਗ ਲੱਗਣ (Fire) ਕਾਰਨ ਪੰਦਰਾਂ ਬੱਚਿਆਂ ਦੀ ਮੌਤ ਹੋ ਗਈ ਹੈ ਵਾਲੀ ਇਹ ਘਟਨਾ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਗਾਈਨੀਕੋਲੋਜੀ ਵਾਰਡ ਦੀ ਨਰਸਰੀ ਵਿਖੇ ਵਾਪਰੀ । ਦੱਸਣਯੋਗ ਹੈ ਕਿ ਉਕਤ ਹਸਪਤਾਲ ਵਿਚ 16 ਬੱਚੇ ਮੌਜੂਦ ਸਨ, ਜਿਨ੍ਹਾਂ ਵਿਚੋਂ ਸਿਰਫ਼ ਇਕ ਨੂੰ ਹੀ ਬਚਾਇਆ ਜਾ ਸਕਿਆ ਹੈ ।

ਕੀ ਕਾਰਨ ਰਿਹਾ ਅੱਗ ਲੱਗਣ ਦੀ ਘਟਨਾ ਵਾਪਰਨ ਦਾ

ਹਸਪਤਾਲ ਵਿਚ ਅੱਗ ਲੱਗਣ ਦੀ ਵਾਪਰੀ ਘਟਨਾ ਦੌਰਾਨ ਬਚਾਅ ਕਾਰਜਾਂ ਵਿਚ ਲੱਗੇ ਅਧਿਕਾਰੀਆਂ ਅਨੁਸਾਰ ਨਰਸਰੀ ਦੇ ਅੰਦਰ ਏਅਰ ਕੰਡੀਸ਼ਨਰ ਦਾ ਕੰਪ੍ਰੈਸ਼ਰ ਫਟ ਗਿਆ ਸੀ ਅਤੇ ਇਸ ਦੇ ਚਲਦਿਆਂ ਹੋਏ ਧਮਾਕੇ ਤੋਂ ਬਾਅਦ ਇੱਕੋਦਮ ਅੱਗ ਲੱਗ ਗਈ ਅਤੇ ਇਹ ਤੇਜੀ ਨਾਲ ਪੂਰੇ ਵਾਰਡ ਵਿਚ ਫੈਲ ਗਈ ।

ਅੱਗ ਲੱਗਣ ਦੇ ਕਾਰਨਾਂ ਸਬੰਧੀ ਕਰ ਦਿੱਤੀ ਗਈ ਹੈ ਜਾਂਚ ਕਮੇਟੀ ਗਠਿਤ

ਅਧਿਕਾਰੀਆਂ ਅਨੁਸਾਰ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਇੱਕ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਹੈ । ਇਹ ਕਮੇਟੀ ਪਤਾ ਲਗਾਏਗੀ ਕਿ ਅੱਗ ਕਿਵੇਂ ਲੱਗੀ ਅਤੇ ਇਸ ਹਾਦਸੇ ਦਾ ਕਾਰਨ ਕੀ ਸੀ ।

LEAVE A REPLY

Please enter your comment!
Please enter your name here