Home Blog Page 387

ਸਾਈਬਰ ਕਰਾਈਮ ਵਿਖੇ ਚਾਰ ਵਿਅਕਤੀਆਂ ਵਿਰੁੱਧ ਠੱਗੀ ਮਾਰਨ ਦਾ ਕੇਸ ਦਰਜ

0
Cybercrime

ਪਟਿਆਲਾ, 16 ਸਤੰਬਰ 2025 : ਸਾਈਬਰ ਕਰਾਈਮ (Cybercrime) ਪਟਿਆਲਾ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 419, 420, 467, 468, 471, 120-ਬੀ. ਆਈ. ਪੀ. ਸੀ. ਤਹਿਤ 22 ਲੱਖ ਰੁਪਏ ਦੀ ਠੱਗੀ (Fraud of Rs 22 lakh) ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਹੜੇ ਕਿਹੜੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਵਰੁਣ ਕੁਮਾਰ ਪੁੱਤਰ ਤਿਲਕ ਕੁਮਾਰ, ਜਤਿੰਦਰ ਕੁਮਾਰ ਵਾਸੀਆਨ ਪਟਿਆਲਾ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗੁਰਦਰਸ਼ਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਖੋਖ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸਦੇ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਗਲਤ ਵਰਤੋਂ ਕਰਕੇ ਉਸ ਨਾਲ ਕਰੀਬ 22 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਤੇ ਸਾਈਬਰ ਕਰਾਈਮ ਪਟਿਆਲਾ ਵਿਖੇ ਕੇਸ ਦਰਜ (Case registered) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਸਿ਼ਕਾਇਤ 25 ਸਤੰਬਰ 24 ਨੂੰ ਦਰਜ ਕਰਵਾਈ ਗਈ ਸੀ ।

Read More : ਸਾਈਬਰ ਠੱਗਾਂ ਨੂੰ ਬੈਂਕ ਖਾਤੇ ਅਤੇ ਮੋਬਾਇਲ ਸਿੰਮ ਕਾਰਡ ਦੇਣ ਵਾਲਾ ਗਿਰੋਹ ਕਾਬੂ

ਥਾਣਾ ਕੋਤਵਾਲੀ ਪੁਲਸ ਨੇ ਕੀਤਾ ਇਕ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ

0
Case Rejistered

ਪਟਿਆਲਾ, 16 ਸਤੰਬਰ 2025 : ਥਾਣਾ ਕੋਤਵਾਲੀ ਪਟਿਆਲਾ (Police Station Patiala) ਪੁਲਸ ਨੇ ਇਕ ਵਿਅਕਤੀ ਵਿਰੁੱਧ 21 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ ਐਕਟ (Excise Act) ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਵੀ ਪੁੱਤਰ ਚੰਦਰਭਾਨ ਵਾਸੀ ਨੇੜੇ ਤਲਾਬ ਰੋੜੀ ਕੁੱਟ ਮੁਹੱਲਾ ਸਨੋਰੀ ਅੱਡਾ ਪਟਿਆਲਾ ਸ਼ਾਮਲ ਹਨ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਅਜੈਬ ਸਿੰਘ (A. S. I. Ajaib Singh) ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਭੂਤਨਾਥ ਮੰਦਰ ਪਟਿਆਲਾ ਕੋਲ ਮੌਜੂਦ ਸਨ ਨੇ ਜਦੋਂ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਚੈਕ ਕੀਤਾ ਤਾਂ 21 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਸ਼ਰਾਬ ਦੀਆਂ 20 ਬੋਤਲਾਂ ਮਿਲਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

ਦੇਹਰਾਦੂਨ ਵਿਚ ਬੱਦਲ ਫਟਣ ਨਾਲ ਚੁਫੇਰੇਓਂ ਹੋਇਆ ਮਲਬਾ ਹੀ ਮਲਬਾ

0
Cloudburst in Dehradun

ਦੇਹਰਾਦੂਨ, 16 ਸਤੰਬਰ 2025 : ਭਾਰਤ ਦੇਸ਼ ਦੇ ਸੈਰ-ਸਪਾਟਾ ਕੇਂਦਰ ਬਿੰਦੂ ਦੇਹਰਾਦੂਨ (Dehradun) ਵਿਖੇ ਬੀਤੀ ਦੇਰ ਰਾਤ ਬੱਦਲ ਫਟਣ (Cloudburst) ਨਾਲ ਚੁਫੇਰੇਓਂ ਮਲਬਾ ਹੀ ਮਲਬਾ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਸਹਸਤਰ ਧਾਰਾ ਖੇਤਰ ਦੇ ਮੁੱਖ ਬਾਜ਼ਾਰ ਵਿੱਚ ਮਲਬਾ ਭਰ ਜਾਣ ਨਾਲ ਕਈ ਹੋਟਲ ਅਤੇ ਦੁਕਾਨਾਂ ਨੁਕਸਾਨੀਆਂ ਗਈਆਂ । ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ।

ਦੇਹਰਾਦੂਨ ਦੇ ਆਈ. ਟੀ. ਪਾਰਕ ਨੇੜੇ ਵੀ ਭਾਰੀ ਮਲਬਾ ਆਉਣ ਨਾਲ ਸੋਂਗ ਨਦੀ ਦਾ ਪਾਣੀ ਦਾ ਪੱਧਰ ਖ਼ਤਰਨਾਕ ਢੰਗ ਨਾਲ ਵੱਧ ਗਿਆ

ਦੇਹਰਾਦੂਨ ਦੇ ਆਈ. ਟੀ. ਪਾਰਕ ਨੇੜੇ ਵੀ ਭਾਰੀ ਮਲਬਾ ਆਉਣ ਨਾਲ ਸੋਂਗ ਨਦੀ ਦਾ ਪਾਣੀ ਦਾ ਪੱਧਰ ਖ਼ਤਰਨਾਕ ਢੰਗ ਨਾਲ ਵੱਧ ਗਿਆ, ਜਿਸ ਤੋਂ ਬਾਅਦ ਪੁਲਸ ਨੇ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ `ਤੇ ਜਾਣ ਲਈ ਜਿਥੇ ਐਲਰਟ ਜਾਰੀ ਕੀਤਾ, ਉੱਥੇ ਹੀ ਮਨਸੂਰੀ ਦੇ ਝੜੀਪਾਨੀ ਵਿੱਚ ਭਾਰੀ ਮੀਂਹ ਕਾਰਨ ਮਜ਼ਦੂਰਾਂ ਦੇ ਘਰ `ਤੇ ਮਲਬਾ (Debris) ਆ ਗਿਆ, ਜਿਸ ਵਿੱਚ ਇੱਕ ਮਜ਼ਦੂਰ ਦੀ ਦੱਬ ਕੇ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਹੋਰ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ

ਫਿਲਹਾਲ ਐਨ. ਡੀ. ਆਰ. ਐਫ. ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ (N. D. R. F. and S. D. R. F. teams) ਮੌਕੇ `ਤੇ ਮੌਜੂਦ ਹਨ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸਿ਼ਸ਼ ਕਰ ਰਹੀਆਂ ਹਨ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਹੋਰ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ।

Read More : ਚਮੌਲੀ ਵਿਚ ਬੱਦਲ ਫਟਣ ਕਾਰਨ ਹੋਈ ਤਬਾਹੀ ਹੀ ਤਬਾਹੀ

ਗੜਬੜ ਮਿਲਣ ਤੇ ਤੁਰੰਤ ਰੱਦ ਕਰ ਦਿੱਤੀ ਜਾਵੇਗੀ ਬਿਹਾਰ ਐਸ. ਆਈ. ਆਰ. : ਕੋਰਟ

0
Supreme Court

ਨਵੀਂ ਦਿੱਲੀ, 16 ਸਤੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਵਲੋਂ ਸਪੱਸ਼ਟ ਆਖਿਆ ਗਿਆ ਹੈ ਕਿ ਉਹ ਹਾਲ ਦੀ ਘੜੀ ਇਹ ਮੰਨ ਰਹੀ ਹੈ ਕਿ ਚੋਣ ਕਮਿਸ਼ਨ (Election Commission) ਇਕ ਸੰਵਿਧਾਨਕ ਅਥਾਰਟੀ ਹੋਣ ਦੇ ਨਾਤੇ ਬਿਹਾਰ ’ਚ ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ ਦੌਰਾਨ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ । ਹਾਲਾਂਕਿ ਅਦਾਲਤ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਕਿਸੇ ਵੀ ਪੜਾਅ ਉਤੇ ਕੁੱਝ ਗੈਰ-ਕਾਨੂੰਨੀ ਪਾਇਆ ਜਾਂਦਾ ਹੈ ਤਾਂ ਇਸ ਨੂੰ ਰੱਦ ਕਰ ਦਿਤਾ ਜਾਵੇਗਾ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਯਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ ਐਸ.ਆਈ.ਆਰ. ਦੀ ਵੈਧਤਾ ਉਤੇ ਅੰਤਮ ਦਲੀਲਾਂ ਸੁਣਨ ਲਈ 7 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।

ਬੈਂਚ ਨੇ ਕੀਤਾ ਇਸ ਅਭਿਆਸ ਤੇ ਕੋਈ ਟੁੱਕੜਿਆਂ ਵਿਚ ਰਾਏ ਦੇਣ ਤੋਂ ਇਨਕਾਰ

ਬੈਂਚ ਨੇ ਇਸ ਅਭਿਆਸ ਉਤੇ ਕੋਈ ‘ਟੁਕੜਿਆਂ ਵਿਚ ਰਾਏ’ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ, ‘‘ਬਿਹਾਰ ਐਸ.ਆਈ.ਆਰ. ਬਾਰੇ ਸਾਡਾ ਫੈਸਲਾ ਪੂਰੇ ਭਾਰਤ ਵਿਚ ਐਸ. ਆਈ. ਆਰ. ਉਤੇ ਲਾਗੂ ਹੋਵੇਗਾ । ਅਦਾਲਤ ਨੇ ਸਪੱਸ਼ਟ ਕੀਤਾ ਕਿ ਉਹ ਚੋਣ ਕਮਿਸ਼ਨ ਨੂੰ ਦੇਸ਼ ਭਰ ਵਿਚ ਵੋਟਰ ਸੂਚੀਆਂ ਦੀ ਸੋਧ ਲਈ ਇਸੇ ਤਰ੍ਹਾਂ ਦੀ ਕਵਾਇਦ ਕਰਨ ਤੋਂ ਨਹੀਂ ਰੋਕ ਸਕਦੀ । ਹਾਲਾਂਕਿ ਬੈਂਚ ਨੇ ਬਿਹਾਰ ਐਸ.ਆਈ.ਆਰ. ਅਭਿਆਸ ਵਿਰੁਧ ਪਟੀਸ਼ਨਕਰਤਾਵਾਂ ਨੂੰ 7 ਅਕਤੂਬਰ ਨੂੰ ਕੁਲ ਭਾਰਤੀ ਐਸ. ਆਈ. ਆਰ. (S. I. R.) ਉਤੇ ਬਹਿਸ ਕਰਨ ਦੀ ਇਜਾਜ਼ਤ ਦਿਤੀ ।

30 ਸਤੰਬਰ ਨੂੰ ਅੰਤਮ ਵੋਟਰ ਸੂਚੀ ਦੇ ਪ੍ਰਕਾਸ਼ਨ ਨਾਲ ਕੇਸ ਦੇ ਫੈਸਲੇ ਵਿਚ ਕੋਈ ਫਰਕ ਨਹੀਂ ਪਵੇਗਾ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ 30 ਸਤੰਬਰ ਨੂੰ ਅੰਤਮ ਵੋਟਰ ਸੂਚੀ ਦੇ ਪ੍ਰਕਾਸ਼ਨ ਨਾਲ ਕੇਸ ਦੇ ਫੈਸਲੇ ਵਿਚ ਕੋਈ ਫਰਕ ਨਹੀਂ ਪਵੇਗਾ। ਇਸ ਦੌਰਾਨ ਸੁਪਰੀਮ ਕੋਰਟ ਨੇ 8 ਸਤੰਬਰ ਨੂੰ ਸੁਪਰੀਮ ਕੋਰਟ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲੀ ਪਟੀਸ਼ਨ ਉਤੇ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਚੋਣ ਕਮਿਸ਼ਨ ਨੂੰ ਆਧਾਰ ਕਾਰਡ ਨੂੰ ਬਿਹਾਰ ਐਸ. ਆਈ. ਆਰ. ਵਿਚ 12ਵੇਂ ਨਿਰਧਾਰਤ ਦਸਤਾਵੇਜ਼ ਵਜੋਂ ਸ਼ਾਮਲ ਕਰਨ ਦਾ ਹੁਕਮ ਦਿਤਾ ਗਿਆ ਸੀ ।

ਸੀਨੀਅਰ ਵਕੀਲ ਨੇ ਕੀਤੀ ਕੋਰਟ ਨੂੰ ਜਲਦੀ ਹੱਲ ਕਰਨ ਦੀ ਅਪੀਲ

ਕਾਂਗਰਸ ਸਮੇਤ ਕਈ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰੇ ਕਿਉਂਕਿ ਚੋਣ ਕਮਿਸ਼ਨ ਨੇ ਦੇਸ਼ ਭਰ ਵਿਚ ਐਸ. ਆਈ .ਆਰ. ਅਭਿਆਸ ਦਾ ਐਲਾਨ ਕੀਤਾ ਹੈ। ਰਾਸ਼ਟਰੀ ਜਨਤਾ ਦਲ ਵਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ (Lawyer Prashant Bhushan) ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨਿਯਮਾਂ ਅਤੇ ਉਨ੍ਹਾਂ ਦੇ ਅਪਣੇ ਨਿਯਮਾਂ ਦੀ ਘੋਰ ਉਲੰਘਣਾ ਕਰ ਰਿਹਾ ਹੈ । ਜਸਟਿਸ ਕਾਂਤ ਨੇ ਕਿਹਾ ਕਿ ਉਹ 7 ਅਕਤੂਬਰ ਨੂੰ ਇਸ ਮਾਮਲੇ ਦੀ ਵਿਸਥਾਰ ਨਾਲ ਸੁਣਵਾਈ ਕਰੇਗੀ ਅਤੇ ਅਭਿਆਸ ਦੇ ਸਾਰੇ ਕਾਨੂੰਨੀ ਪਹਿਲੂਆਂ ਉਤੇ ਵਿਚਾਰ ਕਰੇਗੀ ।

Read More : ਸੁਪਰੀਮ ਕੋਰਟ ਨੇ ਸਮੁੱਚੀਆਂ ਸਟੇਟਾਂ ਨੂੰ ਅਵਾਰਾ ਕੁੱਤਿਆਂ ਸਬੰਧਧ ਕੀਤੇ ਨੋਟਿਸ ਜਾਰੀ

ਚੰਡੀਗੜ੍ਹ ਯੂਨੀਵਰਸਿਟੀ ‘ਚ ਮਨਾਇਆ ਗਿਆ ਕੌਮੀ ਇੰਜਨੀਅਰਿੰਗ ਦਿਵਸ

0
Chandigarh University

ਚੰਡੀਗੜ੍ਹ, 15 ਸਤੰਬਰ 2025 : ਚੰਡੀਗੜ੍ਹ ਯੂਨੀਵਰਸਿਟੀ (Chandigarh University) ਦੇ ਘੜੂੰਆ ਕੈਂਪਸ ਵਿਖੇ ਕੌਮੀ ਇੰਜਨੀਅਰਿੰਗ ਦਿਵਸ ਮਨਾਇਆ ਗਿਆ। ਇੰਜਨੀਅਰਿੰਗ ਦਿਵਸ ਦੇ ਸ਼ਾਨਦਾਰ ਸਮਾਰੋਹ ਵਿੱਚ 2800 ਤੋਂ ਵੱਧ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ 30 ਤੋਂ ਵੱਧ ਸਮਾਗਮਾਂ ਦੇ ਵਿੱਚ ਹਿੱਸਾ ਲਿਆ । ਸਮਾਰੋਹ ਵਿੱਚ ਇੰਜਨੀਅਰਿੰਗ ਦੇ ਖੇਤਰ ਨਾਲ ਜੁੜੇ ਹਰ ਸ਼ਖ਼ਸ ਨੇ ਨਵੀਨਤਾ, ਰਚਨਾਤਮਕਤਾ ਅਤੇ ਉੱਤਮਤਾ ਦੀ ਭਾਵਨਾ ਦਾ ਜਸ਼ਨ ਮਨਾਇਆ ਗਿਆ । ਇਨ੍ਹਾਂ ਸਮਾਗਮਾਂ ਦਾ ਉਦੇਸ਼ ਭਵਿੱਖ ਦੇ ਇੰਜਨੀਅਰ ਨੌਜਵਾਨਾਂ ਨੂੰ ਨਵੀਨਤਾ ਲਈ ਪ੍ਰੇਰਿਤ ਕਰਨ ਅਤੇ ਹਰ ਸਮੱਸਿਆ ਦਾ ਹੱਲ ਕਰਨ ਵਾਲਾ ਬਣਾਉਣਾ ਸੀ। ਦੱਸ ਦਈਏ ਕਿ ਸਮਾਰੋਹ ਦੌਰਾਨ 125 ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ‘ਤੇ ਕਰਵਾਏ ਗਏ ਸਮਾਗਮਾਂ ‘ਚ ਵਿਲੱਖਣ ਪ੍ਰਦਰਸ਼ਨ ਲਈ ਪੁਰਸਕਾਰ ਵੀ ਦਿੱਤੇ ਗਏ ।

ਵਿਦਿਆਰਥੀਆਂ ਨੂੰ ਆਪਣੇ ਹੁਨਰ ਵਿੱਚ ਨਵੀਨਤਾ ਲਿਆਉਣ ਅਤੇ ਹਰ ਸਮੱਸਿਆ ਨੂੰ ਹੱਲ ਕਰਨ ਵਾਲਾ ਬਣਨ ਦਾ ਦਿੱਤਾ ਸੰਦੇਸ਼

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਮਨਾਏ ਗਏ ਕੌਮੀ ਇੰਜਨੀਅਰਿੰਗ ਦਿਵਸ ਵਿੱਚ ਮੌਜੂਦ ਹਾਜ਼ਰੀਨਾਂ ਵਿੱਚ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (ਸੀ-ਡੀ. ਏ. ਸੀ.) ਦੇ ਡਾਇਰੈਕਟਰ (ਸਿਹਤ ਸੰਭਾਲ ਅਤੇ ਵਿਦਿਅਕ ਤਕਨਾਲੋਜੀ) ਸੰਜੇ ਸੂਦ, ਜ਼ਿੰਦਗੀ ਟੈਕਨਾਲੋਜੀਜ਼ ਦੇ ਸੰਸਥਾਪਕ ਅਤੇ ਸੀ. ਈ. ਓ. ਅਭਿਜੀਤ ਸਿੰਘ ਆਨੰਦ, ਏਕਿਊਟੀ ਨਾਲੇਜ ਪਾਰਟਨਰਜ਼ ਵਿਖੇ ਬੈਂਕਿੰਗ ਤਕਨਾਲੋਜੀ ਦੇ ਸੀਨੀਅਰ ਡਾਇਰੈਕਟਰ ਅਤੇ ਗਲੋਬਲ ਮੁਖੀ ਸਮੀਰ ਗੋਇਲ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਮਨਪ੍ਰੀਤ ਸਿੰਘ ਮੰਨਾ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਐਸ. ਐਸ. ਸਹਿਗਲ, ਪ੍ਰੋ. ਵੀ. ਸੀ. ਓਪਰੇਸ਼ਨਜ਼ ਅਤੇ ਰਜਿਸਟਰਾਰ, ਚੰਡੀਗੜ੍ਹ ਯੂਨੀਵਰਸਿਟੀ, ਪ੍ਰੋ-ਵਾਈਸ ਚਾਂਸਲਰ (ਡਾ.) ਰਘੂਵੀਰ ਵੀਆਰ, ਪ੍ਰੋ-ਵਾਈਸ ਚਾਂਸਲਰ-ਅਕਾਦਮਿਕ ਮਾਮਲੇ, ਪ੍ਰੋਫੈਸਰ (ਡਾ.) ਰਘੂਵੀਰ ਵੀਆਰ ਅਤੇ ਯੂ. ਆਈ. ਈ. ਦੇ ਕਾਰਜਕਾਰੀ ਡਾਇਰੈਕਟਰ ਡਾ. ਸਚਿਨ ਆਹੂਜਾ ਦੇ ਨਾਮ ਸ਼ਾਮਲ ਸਨ ।

ਇੰਜੀਨੀਅਰ ਸਿਰਫ਼ ਮਸ਼ੀਨਾਂ ਅਤੇ ਪੁਲ਼ ਹੀ ਨਹੀਂ ਬਣਾਉਂਦੇ, ਸੁਪਨਿਆਂ ਨੂੰ ਸਾਕਾਰ ਕਰਨ ਦੇ ਤਰੀਕੇ ਵੀ ਬਣਾਉਂਦੇ ਹਨ : ਸੰਜੇ ਸੂਦ, ਪ੍ਰੋਜੈਕਟ ਡਾਇਰੈਕਟਰ, ਸੀ-ਡੈਕ

9 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ 20 ਤੋਂ ਵੱਧ ਇੰਜੀਨੀਅਰਿੰਗ ਸਿੱਖਿਆ ਵਿਭਾਗਾਂ ਦੀ ਸਰਗਰਮ ਭਾਗੀਦਾਰੀ ਨਾਲ ਸ਼ੁਰੂ ਹੋਏ ਇਸ ਹਫ਼ਤੇ ਭਰ ਚੱਲਣ ਵਾਲੇ ਰਾਸ਼ਟਰੀ ਇੰਜੀਨੀਅਰ ਦਿਵਸ ਸਮਾਰੋਹ ਦੌਰਾਨ, 2800 ਤੋਂ ਵੱਧ ਵਿਦਿਆਰਥੀਆਂ ਨੇ ਥਿੰਕ ਪੇਅਰ ਐਂਡ ਸ਼ੇਅਰ, ਐਲਗੋਥਨ-2025 ਆਈਡੀਆਥਨ 2025, ਕੋਡ: ਕੰਪੀਟ: ਕੌਂਕਰ, ਕੋਡਮੇਟ, ਟੈਕਕ੍ਰਿਟ, ਐਲਗੋਏਰੀਨਾ, ਟੈਕ ਕੈਨਵਸ, ਹੈਕਸ਼ਾਸਤਰ ਅਤੇ ਇੰਜੀਨੀਅਰਜ਼ ਕੁਐਸਟ ਸਮੇਤ ਤਕਨੀਕੀ ਅਤੇ ਨਵੀਨਤਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ । ਇੰਜਨੀਅਰ ਹੋਣ ਦਾ ਮਤਲਬ ਆਪਣੇ ਆਲੇ ਦੁਆਲੇ ਦੀ ਹਰ ਚੀਜ਼, ਹਰ ਇਨਸਾਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਰੱਖਣਾ : ਅਭਿਜੀਤ ਸਿੰਘ ਆਨੰਦ, ਸੰਸਥਾਪਕ, ਜ਼ਿੰਦਗੀ ਟੈਕਨਾਲੋਜੀਜ਼

ਇੰਜਨੀਅਰ ਹੋਣ ਦਾ ਮਤਲਬ ਆਪਣੇ ਆਲੇ ਦੁਆਲੇ ਦੀ ਹਰ ਚੀਜ਼, ਹਰ ਇਨਸਾਨ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਰੱਖਣਾ : ਅਭਿਜੀਤ ਸਿੰਘ ਆਨੰਦ, ਸੰਸਥਾਪਕ, ਜ਼ਿੰਦਗੀ ਟੈਕਨਾਲੋਜੀਜ਼

ਸਮਾਰੋਹ ਦੌਰਾਨ ਆਯੋਜਿਤ ਪ੍ਰੋਟੋਟਾਈਪ, ਡਿਜ਼ਾਈਨ ਅਤੇ ਮਾਡਲ ਪ੍ਰੋਗਰਾਮਾਂ ਵਿੱਚ ਗਲਾਈਡਰ ਮੇਕਿੰਗ ਮੁਕਾਬਲਾ, ਮਾਡਲ ਮੇਕਿੰਗ ਮੁਕਾਬਲਾ, ਪ੍ਰੋਟੋਟਾਈਪ ਪਾਇਨੀਅਰਜ਼ – ਬਹਿਸ, ਬਾਇਓ-ਆਰਟ ਅਤੇ ਇਨੋਵੇਸ਼ਨ ਪ੍ਰਦਰਸ਼ਨੀਆਂ ਆਟੋਮੋਟਿਵ ਡਿਜ਼ਾਈਨ ਚੈਲੇਂਜ ਅਤੇ ਸੀਏਡੀ ਮਾਡਲਿੰਗ ਅਤੇ ਡਿਜ਼ਾਈਨ (ਆਈ. ਈ. ਆਈ.) ਸ਼ਾਮਲ ਸਨ । ਇਨੋਵਿਜ਼ਨ 1.0, ਰਾਈਜ਼ ਐਂਡ ਰੈਜ਼ੋਨੇਟ, ਇੰਜੀਨੀਅਰਜ਼ ਗੌਟ ਟੈਲੇਂਟ ਵਰਗੇ ਸੱਭਿਆਚਾਰਕ ਅਤੇ ਸਾਹਿਤਕ ਪ੍ਰੋਗਰਾਮਾਂ ਤੋਂ ਇਲਾਵਾ, ਇੰਜੀਨੀਅਰਜ਼ ਦਿਵਸ ਸਮਾਰੋਹ ਵਿੱਚ ਡੀਪ ਲਰਨਿੰਗ ਦੀ ਸ਼ੁਰੂਆਤ ਵੀ ਹੋਈ ।

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੌਮੀ ਇੰਜਨੀਅਰ ਦਿਵਸ ਦੇ ਸਮਾਰੋਹ ‘ਚ 2800 ਤੋਂ ਵੱਧ ਇੰਜਨੀਅਰਿੰਗ ਵਿਦਿਆਰਥੀਆਂ ਨੇ ਲਿਆ ਹਿੱਸਾ, 125 ਵਿਦਿਆਰਥੀਆਂ ਨੂੰ ਰਚਨਾਤਮਕਤਾ ਤੇ ਨਵੀਨਤਾ ਲਈ ਦਿੱਤੇ ਗਏ ਪੁਰਸਕਾਰ

ਆਪਣੇ ਸੰਬੋਧਨ ਵਿੱਚ, ਮੁੱਖ ਮਹਿਮਾਨ, ਸੰਜੇ ਸੂਦ, ਡਾਇਰੈਕਟਰ ਆਫ਼ ਟੈਕਨਾਲੋਜੀ, ਈ-ਸੰਜੀਵਨੀ, ਸੀ-ਡੀਏਸੀ ਮੋਹਾਲੀ ਨੇ ਕਿਹਾ, “ਇੰਜੀਨੀਅਰ ਨਾ ਸਿਰਫ਼ ਮਸ਼ੀਨਾਂ ਅਤੇ ਪੁਲ ਬਣਾਉਂਦੇ ਹਨ, ਸਗੋਂ ਉਹ ਸੁਪਨਿਆਂ ਅਤੇ ਸੰਭਾਵਨਾਵਾਂ ਨੂੰ ਹਕੀਕਤ ਵਿੱਚ ਬਦਲਣ ਦੇ ਤਰੀਕਿਆਂ ਅਤੇ ਸਾਧਨਾਂ ਦੀ ਸਿਰਜਣਾ ਵੀ ਕਰਦੇ ਹਨ । ਈ-ਸੰਜੀਵਨੀ, ਜੋ ਕਿ ਭਾਰਤ ਸਰਕਾਰ ਦੀ ਰਾਸ਼ਟਰੀ ਟੈਲੀਮੈਡੀਸਨ ਸੇਵਾ ਹੈ, ਇਸ ਗੱਲ ਦੀ ਇੱਕ ਚਮਕਦਾਰ ਉਦਾਹਰਣ ਹੈ ਕਿ ਕਿਵੇਂ ਇੰਜੀਨੀਅਰਿੰਗ ਨਵੀਨਤਾ ਨਾ ਸਿਰਫ਼ ਸਾਡੇ ਦੇਸ਼ ਵਿੱਚ, ਸਗੋਂ ਕਈ ਹੋਰ ਦੇਸ਼ਾਂ ਵਿੱਚ ਵੀ ਸਿਹਤ ਸੰਭਾਲ ਚੁਣੌਤੀਆਂ ਨੂੰ ਹੱਲ ਕਰਨ ਦੇ ਯੋਗ ਹੋਈ ਹੈ ਜਿੱਥੇ ਸਿਹਤ ਸੰਭਾਲ ਪ੍ਰਣਾਲੀ ਡਾਕਟਰਾਂ ਦੀ ਘਾਟ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਈ-ਸੰਜੀਵਨੀ ਸਾਡੇ ਦੇਸ਼ ਵਿੱਚ ਇੱਕ ਇੰਜੀਨੀਅਰਿੰਗ ਅਜੂਬੇ ਵਜੋਂ ਖੜ੍ਹੀ ਹੈ ਕਿਉਂਕਿ ਸਰਕਾਰ ਨੇ ਸਿਹਤ ਸੰਭਾਲ ਪ੍ਰਣਾਲੀ ਜਾਂ ਡਾਕਟਰਾਂ ਨੂੰ ਦੇਸ਼ ਦੇ ਲਗਭਗ ਹਰ ਨਾਗਰਿਕ ਨੂੰ ਸਿਹਤ ਸੰਭਾਲ ਉਪਲਬਧ ਕਰਵਾਉਣ ਲਈ ਤਕਨਾਲੋਜੀ ਅਪਣਾਉਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਹੈ। ਈ-ਸੰਜੀਵਨੀ ਨੇ ਭਾਰਤ ਨੂੰ ਡਿਜੀਟਲ ਸਿਹਤ ਦੇ ਖੇਤਰ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਵਜੋਂ ਉਭਰਦੇ ਦੇਖਿਆ ਹੈ ।

ਇੱਕ ਇੰਜੀਨੀਅਰ ਹੋਣ ਦਾ ਮਤਲਬ ਹੈ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਦਾ ਧਿਆਨ ਰੱਖਣਾ

ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਜ਼ਿੰਦਗੀ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਸੀ. ਈ. ਓ., ਗੈਸਟ ਆਫ਼ ਆਨਰ ਅਭਿਜੀਤ ਸਿੰਘ ਆਨੰਦ ਨੇ ਕਿਹਾ, “ਇੱਕ ਇੰਜੀਨੀਅਰ ਹੋਣ ਦਾ ਮਤਲਬ ਹੈ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਦਾ ਧਿਆਨ ਰੱਖਣਾ । ਇੱਕ ਇੰਜੀਨੀਅਰ ਦਾ ਨਜ਼ਰੀਆ ਹਰ ਸਮੱਸਿਆ ਨੂੰ ਹੱਲ ਕਰਨ ਵਾਲਾ ਹੋਣਾ ਚਾਹੀਦਾ ਹੈ । ਜੇਕਰ ਤੁਸੀਂ ਅੱਜ ਕੈਂਪਸ ਵਿੱਚ ਪੜ੍ਹਾਈ ਕਰਨ ਆਉਂਦੇ ਹੋ, ਤਾਂ ਇਹ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੇ ਕੈਂਪਸ, ਕੈਂਪਸ ਵਿੱਚ ਹਰ ਚੀਜ਼, ਹਰ ਵਿਅਕਤੀ ਦਾ ਧਿਆਨ ਰੱਖੋ । ਤੁਸੀਂ ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਦੇਖੋ ਕਿ ਕੀ ਤੁਸੀਂ ਉਸ ਸਮੱਸਿਆ ਨੂੰ ਹੱਲ ਕਰ ਸਕਦੇ ਹੋ । ਇਹ ਕੈਂਪਸ ਵਿੱਚ ਪਾਣੀ ਦੀ ਗੁਣਵੱਤਾ ਹੋ ਸਕਦੀ ਹੈ । ਇਹ ਕੈਂਪਸ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਹੋ ਸਕਦੀ ਹੈ । ਦੇਖੋ ਕਿ ਕੀ ਤੁਸੀਂ ਇਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ।

ਤੁਹਾਨੂੰ ਇੱਕੋ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਨਹੀਂ ਹੈ

ਤੁਹਾਨੂੰ ਇੱਕੋ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਨਹੀਂ ਹੈ । ਤੁਸੀਂ ਹੁਣੇ ਆਪਣੇ ਆਲੇ ਦੁਆਲੇ ਤੋਂ ਸ਼ੁਰੂਆਤ ਕਰ ਸਕਦੇ ਹੋ ਅਤੇ ਆਪਣੇ ਆਲੇ ਦੁਆਲੇ ਦੇ 1000 ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ । ਮੈਂ ਸੱਚਮੁੱਚ ਇਸ ਵਿੱਚ ਵਿਸ਼ਵਾਸ ਕਰਦਾ ਹਾਂ । ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਾਇਆ, ਜਿਨ੍ਹਾਂ ਦੇ ਜਨਮ ਦਿਨ 15 ਸਤੰਬਰ ਨੂੰ ਕੌਮੀ ਇੰਜੀਨੀਅਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਭਾਸ਼ਣ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋਫੈਸਰ (ਡਾ.) ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ ਹਰ ਮਨੁੱਖ ਜਨਮ ਤੋਂ ਹੀ ਇੰਜੀਨੀਅਰ ਹੁੰਦਾ ਹੈ ਕਿਉਂਕਿ ਮਨੁੱਖ ਦੁਆਰਾ ਕੀਤੇ ਗਏ ਹਰ ਕੰਮ ਲਈ ਬੁੱਧੀ ਦੀ ਵਰਤੋਂ ਦੀ ਲੋੜ ਹੁੰਦੀ ਹੈ । ਇੱਥੋਂ ਤੱਕ ਕਿ ਮਹਾਨ ਵਿਗਿਆਨੀਆਂ ਨੂੰ ਵੀ ਰੁਕਾਵਟਾਂ ਅਤੇ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ, ਪਰ ਆਖ਼ਰਕਾਰ ਸਾਰੀਆਂ ਮੁਸ਼ਕਲਾਂ ਨਾਲ ਲੜਕੇ ਉਨ੍ਹਾਂ ਨੇ ਕਾਮਯਾਬੀ ਹਾਸਿਲ ਕੀਤੀ । ਇੰਜੀਨੀਅਰਾਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਦ੍ਰਿੜ ਇਰਾਦੇ ਨਾਲ ਕੰਮ ਕਰਨ ਦੀ ਲੋੜ ਹੈ ।

Read More : ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਰਵਾਨਾ

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ

0
69th District School Games

ਪਟਿਆਲਾ, 15 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ (District Tournament Committee) ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ।

ਕਿਸ ਕਿਸ ਨੇ ਕੀਤਾ ਕਿਹੜੇ ਕਿਹੜੇ ਮੁਕਾਬਲੇ ਵਿਚੋਂ ਕਿਹੜਾ ਸਥਾਨ ਪ੍ਰਾਪਤ

ਜ਼ਿਲ੍ਹਾ ਟੂਰਨਾਮੈਂਟ ਕਮੇਟੀ (District Tournament Committee) ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਅੰਡਰ 14 ਲੜਕਿਆਂ ਦਾ ਮੁਕਾਬਲਿਆਂ ਵਿੱਚ ਘਨੌਰ ਜ਼ੋਨ ਨੇ ਪਹਿਲਾ, ਭੁਨਰਹੇੜੀ ਜ਼ੋਨ ਨੇ ਦੂਜਾ, ਭਾਦਸੋਂ ਜ਼ੋਨ ਨੇ ਤੀਜਾ ਤੇ ਪਟਿਆਲਾ-3 ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਅੰਡਰ- 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਮਾਣਾ ਜ਼ੋਨ ਨੇ ਪਹਿਲਾਂ, ਰਾਜਪੁਰਾ ਜ਼ੋਨ ਨੇ ਦੂਜਾ, ਨਾਭਾ ਜ਼ੋਨ ਨੇ ਤੀਜਾ ਤੇ ਭਾਦਸੋਂ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਕੀਤਾ । ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿੱਚ ਨਾਭਾ ਜ਼ੋਨ ਨੇ ਪਹਿਲਾ, ਭਾਦਸੋਂ ਜ਼ੋਨ ਨੇ ਦੂਜਾ, ਪਟਿਆਲਾ 3 ਜ਼ੋਨ ਨੇ ਤੀਜਾ ਤੇ ਘਨੌਰ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਡਾ. ਦਿਲਸ਼ੇਰ ਕੌਰ ਪ੍ਰਿੰਸੀਪਲ ਲੋਟ, ਗੁਰਪ੍ਰੀਤ ਸਿੰਘ ਟਿਵਾਣਾ, ਰੁਪਿੰਦਰ ਕੌਰ, ਬਲਜੀਤ ਸਿੰਘ ਧਾਰੋਕੀ, ਚਮਕੌਰ ਸਿੰਘ, ਗੁਰਨਾਮ ਸਿੰਘ, ਧਨਵੰਤ ਸਿੰਘ ਕੋਚ, ਪਰਮਿੰਦਰ ਸਿੰਘ ਕੋਚ, ਬਹਾਦਰ ਸਿੰਘ ਕੋਚ, ਜਸਵਿੰਦਰ ਖਾਨ, ਕੁਲਦੀਪ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਕਿਰਨਜੀਤ ਕੌਰ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ  ਡਾਟਾ ਐਂਟਰੀ ਆਪਰੇਟਰ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਤੈਰਾਕੀ ਦੇ ਹੋਏ ਮੁਕਾਬਲੇ

ਗੀਤ ਅਤੇ ਸੰਗੀਤ ਦੀ ਮਹਿਫਿਲ ਨੇ ਸਰੋਤੇ ਕੀਤੇ ਮੰਤਰਮੁਗਧ : ਪੰਮੀ ਬੇਦੀ

0
Musical evening
ਪਟਿਆਲਾ, 15 ਸਤੰਬਰ 2025 : ਪੀ. ਟੀ. ਏ. ਮਿਊਜਿਕ (P. T. A. Music) ਦੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੇਦੀ ਵੱਲੋਂ ਸੁਰਾਂ ਦਾ ਸੰਗਮ ਨਾਮ ਹੇਠ ਇੱਕ ਸੰਗੀਤਮਈ ਸ਼ਾਮ (Musical evening) ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 50 ਦੇ ਕਰੀਬ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਆਏ ਹੋਏ ਮਹਿਮਾਨਾ ਦਾ ਭਰਪੂਰ ਮਨੋਰੰਜਨ ਕੀਤਾ ।

ਲੋਕਾਂ ਨੂੰ ਗੀਤ ਤੇ ਸੰਗੀਤ ਨਾਲ ਜੋੜਨ ਅਤੇ ਉਹਨਾਂ ਨੂੰ ਤਨਾਅ ਤੋ ਮੁਕਤ ਰੱਖਣ ਲਈ ਕੀਤਾ ਗਿਆ ਸੀ ਸੰਗੀਤਮਈ ਸ਼ਾਮ ਦਾ ਆਯੋਜਨ

 ਇਸ ਮੌਕੇ ਡਾ. ਬ੍ਰਿਜੇਸ਼ ਮੋਦੀ ਅਤੇ ਫੋਕਲ ਪੁਆਇੰਟ ਇੰਡਸਟਰੀ ਪਟਿਆਲਾ ਤੋਂ ਰੋਹਿਤ ਬਾਂਸਲ ਅਤੇ ਲਵਲੀ ਖੁਰਾਣਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ । ਇਸ ਮੌਕੇ ਚੇਅਰਮੈਨ ਪੰਮੀ ਬੇਦੀ (Chairman Pammi Bedi) ਨੇ ਕਿਹਾ ਕਿ ਲੋਕਾਂ ਨੂੰ ਗੀਤ ਤੇ ਸੰਗੀਤ (Songs and music) ਨਾਲ ਜੋੜਨ ਲਈ ਅਤੇ ਉਹਨਾਂ ਨੂੰ ਤਨਾਅ ਤੋ ਮੁਕਤ ਰੱਖਣ ਲਈ ਇਸ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ ਸੀ । ਜਿਸ ਵਿੱਚ ਗਾਇਕਾਂ ਨੇ ਆਪਣੀ ਮਧੁਰ ਗਾਇਕੀ ਰਾਹੀਂ ਗੀਤ ਤੇ ਸੰਗੀਤ ਦੀ ਇਸ ਮਹਿਫਿਲ ਵਿੱਚ ਪਹੁੰਚੇ ਸਾਰੇ ਹੀ ਸਰੋਤੇ ਮੰਤਰਮੁਗਧ ਕਰ ਦਿੱਤੇ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਸੁਨੀਲ ਗਰਗ, ਭਾਵੁਕ ਸ਼ਰਮਾ, ਕੁਲਦੀਪ ਗਰੋਵਰ, ਚੰਦਨ ਸ਼ੁਕਲਾ, ਪ੍ਰੀਤੀ ਗੁਪਤਾ, ਸੁਨੀਲ ਕੁਮਾਰ, ਲਵਲੀ ਖੁਰਾਣਾ, ਰੋਹਿਤ ਬਾਂਸਲ, ਕਰਨਲ ਸੁਰਿੰਦਰਾ ਸਿੰਘ, ਅੰਮ੍ਰਿਤਾ ਸਿੰਘ, ਮਧੂ ਬੇਦੀ, ਅਦਿਤਿਆ ਬੇਦੀ, ਗਗਨ ਬੇਦੀ, ਅਰਵਿੰਦਰ ਕੌਰ, ਰੰਜਨਾ ਧੀਮਾਨ ਅਤੇ ਜਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜ਼ਰ ਸਨ ।

ਗਿੱਲੀ ਜੀਰੀ ਮੰਡੀਆਂ ‘ਚ ਨਾ ਲਿਆਉਣ ਕਿਸਾਨ: ਡਿਪਟੀ ਕਮਿਸ਼ਨਰ

0
Deputy Commissioner

ਪਟਿਆਲਾ, 15 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਗਿੱਲੀ ਜੀਰੀ ਨਾ ਲਿਆਉਣ, ਇਸ ਨਾਲ ਖ਼ਰੀਦ ਏਜੰਸੀਆਂ ਨੂੰ ਵੱਧ ਨਮੀ ਹੋਣ ਕਾਰਨ ਝੋਨਾ ਖਰੀਦਣ ਵਿੱਚ ਸਮੱਸਿਆ ਆਉਂਦੀ ਹੈ ।

ਰਾਤ ਸਮੇਂ ਝੋਨੇ ਦੀ ਵਾਢੀ ਨਾ ਕੀਤੀ ਜਾਵੇ : ਡਾ. ਪ੍ਰੀਤੀ ਯਾਦਵ

ਉਨ੍ਹਾਂ ਕਿਹਾ ਕਿ ਮੰਡੀਆਂ ਦੇ ਗੇਟ ਉਪਰ ਹੀ ਝੋਨੇ ਦੀ ਨਮੀ ਦੀ ਚੈਕਿੰਗ (Checking the moisture content of paddy) ਕੀਤੀ ਜਾਵੇਗੀ ਤਾਂ ਜੋ ਮੰਡੀਆਂ ਵਿੱਚ ਬੇਲੋੜੇ ਝੋਨੇ ਦੇ ਅੰਬਾਰ ਨਾ ਲੱਗਣ ਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਜ਼ਿਆਦਾ ਉਡੀਕ ਨਾ ਕਰਨੀ ਪਵੇ। ਉਹ ਅੱਜ ਫ਼ਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ । ਉਨ੍ਹਾਂ ਨੇ ਇਸ ਮੌਕੇ ਸਬੰਧਤ ਅਧਿਕਾਰੀਆਂ ਕੋਲੋਂ ਮੰਡੀਆਂ ‘ਚ ਸਾਫ਼ ਸਫ਼ਾਈ, ਬਾਰਦਾਨੇ, ਢੋਆ-ਢੋਆਈ, ਲੇਬਰ, ਕਿਸਾਨਾਂ ਲਈ ਪੀਣ ਵਾਲੇ ਪਾਣੀ ਤੇ ਟੁਆਇਲਟਸ ਸਮੇਤ ਹਰ ਤਰ੍ਹਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ।

ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜੇਕਰ ਮੰਡੀਆਂ ‘ਚ ਵਾਧੂ ਨਮੀ ਵਾਲਾ ਗਿੱਲਾ ਝੋਨਾ ਆਵੇਗਾ ਤਾਂ ਦਾਣੇ ਹਰੇ ਰਹਿਣ ਕਰਕੇ ਬਦਰੰਗ ਹੋਣ ਨਾਲ ਚਾਵਲਾਂ ਦੀ ਗੁਣਵੱਤਾ (Rice quality) ਮਾੜੀ ਹੋ ਜਾਵੇਗੀ, ਜਿਸ ਦੇ ਨੁਕਸਾਨ ਹੀ ਨੁਕਸਾਨ ਹਨ । ਇਸ ਤੋਂ ਬਿਨ੍ਹਾਂ ਜੇਕਰ ਵਾਧੂ ਨਮੀ ਵਾਲਾ ਝੋਨਾ ਮੰਡੀਆਂ ‘ਚ ਆਵੇਗਾ ਤਾਂ ਉਸ ਨੂੰ ਸੁਕਾਉਣ ਲਈ ਕਿਸਾਨਾਂ ਨੂੰ ਵਾਧੂ ਸਮਾਂ ਮੰਡੀਆਂ ਵਿੱਚ ਬੈਠਣਾ ਪਵੇਗਾ, ਇਸ ਕਰਕੇ ਕੋਈ ਵੀ ਕਿਸਾਨ ਨਿਰਧਾਰਤ ਨਮੀ ਤੋਂ ਵਾਧੂ ਨਮੀ ਵਾਲਾ ਗਿੱਲਾ ਝੋਨਾ ਮੰਡੀਆਂ ਵਿੱਚ ਨਾ ਲਿਆਵੇ ।

ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਲਈ ਬੈਠਕ

ਉਨ੍ਹਾਂ ਕੰਬਾਇਨ ਉਪਰੇਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰਾਤ ਸਮੇਂ ਝੋਨੇ ਦੀ ਵਾਢੀ ਨਾ ਕੀਤੀ ਜਾਵੇ ਅਤੇ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਵਾਢੀ ਨਾ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਵੀ ਜਾਰੀ ਕੀਤੇ ਜਾ ਚੁੱਕੇ ਹਨ ।  ਉਨ੍ਹਾਂ ਕਿਹਾ ਕਿ ਕੰਬਾਇਨ ਉਪਰੇਟਰ ਜੇਕਰ ਨਿਰਧਾਰਤ ਸਮੇਂ ਦੇ ਬਾਅਦ ਗਿੱਲੀ ਫ਼ਸਲ ਦੀ ਕਟਾਈ ਕਰਨਗੇ ਤਾਂ ਉਨ੍ਹਾਂ ਦੀ ਕੰਬਾਇਨ ਜ਼ਬਤ ਕਰ ਲਈ ਜਾਵੇਗੀ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ।

ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪਰਾਲੀ ਪ੍ਰਬੰਧਨ ਨੂੰ ਤਰਜੀਹ ਦੇਣ

ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ (Do not set fire to the stubble) ਸਗੋਂ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪਰਾਲੀ ਪ੍ਰਬੰਧਨ ਨੂੰ ਤਰਜੀਹ ਦੇਣ । ਉਨ੍ਹਾਂ ਕਿਹਾ ਕਿ ਖੇਤ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪਲੀਤ ਹੁੰਦਾ ਹੈ, ਉਥੇ ਹੀ ਖੇਤ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ । ਇਸ ਮੌਕੇ ਏ. ਡੀ. ਸੀ ਨਵਰੀਤ ਕੌਰ ਸੇਖੋਂ ਸਮੇਤ ਡੀ. ਐਫ. ਐਸ. ਸੀ. ਡਾ. ਰਵਿੰਦਰ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਮੌਜੂਦ ਸਨ ।

Read More : ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲਦਾਰ ਦਫ਼ਤਰ ਪਟਿਆਲਾ ਦਾ ਨਿਰੀਖਣ

ਰਾਜਿੰਦਰਾ ਜਿੰਮਖਾਨਾ ਕਲੱਬ ਵੱਲੋ ਖਾਸ ਮੁਲਾਕਾਤ ਪ੍ਰੋਗਰਾਮ ਆਯੋਜਿਤ

0
Rajindra Gymkhana Maharani Club

ਪਟਿਆਲਾ, 15 ਸਤੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਬਾਰਾਂਦਰੀ ਵਿਖੇ ਬਣੇ ਰਾਜਿੰਦਰਾ ਜਿਮਖਾਨਾ ਕਲੱਬ (Rajindra Gymkhana Club) ਵੱਲੋਂ ਇਕ ਖਾਸ ਮੁਲਾਕਾਤ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਕਲੱਬ ਦੇ ਮੈਂਬਰਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਲਈ 11 ਲੱਖ ਰੁਪਏ ਦਾ ਚੈੱਕ (A cheque for Rs 11 lakh) ਸੌਂਪਿਆ ।

ਮੁਸੀਬਤ ਦੇ ਸਮੇਂ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਫਰਜ ਹੈ : ਕਲੱਬ ਮੈਂਬਰਜ

ਇਸ ਮੌਕੇ ਕਲੱਬ ਮੈਂਬਰਾਂ ਨੇ ਕਿਹਾ ਕਿ ਮੁਸੀਬਤ ਦੇ ਸਮੇਂ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਫਰਜ ਹੈ ਅਤੇ ਉਹ ਅੱਗੇ ਵੀ ਲੋਕ ਭਲਾਈ ਦੇ ਕੰਮਾਂ ‘ਚ ਹਮੇਸ਼ਾ ਅੱਗੇ ਰਹਿਣਗੇ । ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਲੱਬ ਵੱਲੋਂ ਕੀਤੇ ਇਸ ਮਹੱਤਵਪੂਰਨ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਇਹ ਰਕਮ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਾਰਦਰਸ਼ੀ ਢੰਗ ਨਾਲ ਵਰਤੀ ਜਾਵੇਗੀ । ਰਾਜਿੰਦਰਾ ਜਿਮਖਾਨਾ ਕਲੱਬ ਦੇ ਸਾਰੇ ਮੈਂਬਰਾਂ ਦਾ ਇਸ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ।

Read More : ਜਿਮਖਾਨਾ ਕਲੱਬ ਮੈਨੇਜਮੈਂਟ ਨੇ ਹੜ ਪੀੜਤਾਂ ਲਈ ਦਿੱਤੀ 11 ਲੱਖ ਦੀ ਸਹਾਇਤਾ ਰਾਸ਼ੀ

ਯਾਦਗਾਰੀ ਹੋ ਨਿੱਬੜੇ ਜ਼ਿਲ੍ਹਾ ਪੱਧਰੀ ਕਵਿਤਾ ਮੁਕਾਬਲੇ

0
District level poetry competition

ਪਟਿਆਲਾ, 15 ਸਤੰਬਰ 2025 : ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains, School Education Minister of the Punjab Government) ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਟਿਆਲਾ ਮਨਵਿੰਦਰ ਕੌਰ ਭੁੱਲਰ ਦੀ ਯੋਗ ਅਗਵਾਈ ਹੇਠ ਪੰਜਾਬੀ ਦੇ ਪ੍ਰਮੁੱਖ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਮਰਪਿਤ ‘ਵਾਤਾਵਰਣ ਦੀ ਸੁੰਦਰਤਾ ਅਤੇ ਸੁਹੱਪਣ’ (‘The beauty and charm of the environment’)  ਸਿਰਲੇਖ ਹੇਠ ਜ਼ਿਲ੍ਹਾ ਪੱਧਰੀ ਕਵਿਤਾ ਮੁਕਾਬਲੇ (District level poetry competition) ਆਯੋਜਿਤ ਕੀਤੇ ਗਏ । ਜਿਸ ਵਿੱਚ ਜ਼ਿਲ੍ਹੇ ਭਰ ਦੇ 16 ਬਲਾਕਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੁਕਾਬਲੇ ਦੇ ਜ਼ਿਲ੍ਹਾ ਨੋਡਲ ਅਫ਼ਸਰ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਸਨ, ਜਿਨ੍ਹਾਂ ਵੱਲੋਂ ਸਮੁੱਚੇ ਮੁਕਾਬਲੇ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ।

ਬਲਾਕ ਪਟਿਆਲਾ-2 ਦਾ ਵਿਦਿਆਰਥੀ ਰਿਹਾ ਮੋਹਰੀ

ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਉਕਤ ਮੁਕਾਬਲੇ ਕਰਵਾਏ ਗਏ ਹਨ । ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ।

ਜ਼ਿਲ੍ਹੇ ਭਰ ਦੇ 16 ਬਲਾਕਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਉਨ੍ਹਾਂ ਅੱਗੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਹੀ ਵਿਦਿਆਰਥੀਆਂ ਦਾ ਮਨੋਬਲ ਪੱਧਰ ਦੇਖ ਕੇ ਮਨ ਨੂੰ ਬਹੁਤ ਖ਼ੁਸ਼ੀ ਹੋਈ । ਉਹਨਾਂ ਆਖਿਆ ਕਿ ਬਲਾਕਾਂ ਵਿੱਚੋਂ ਚੁਣ ਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ । ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਨੋਡਲ ਅਫ਼ਸਰ-ਕਮ-ਬਲਾਕ (Nodal Officer-cum-Block) ਪਟਿਆਲਾ -2 ਦੇ ਬੀ. ਪੀ. ਈ. ਓ. ਪ੍ਰਿਥੀ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ ਜੋ ਕਿ ਸਮੁੱਚੇ ਪੰਜਾਬ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ । ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚੋਂ ਪੜੇ ਹੋਏ ਵਿਦਿਆਰਥੀ ਮੌਜੂਦਾ ਸਮੇਂ ਡਾਕਟਰ, ਇੰਜੀਨੀਅਰ, ਅਧਿਆਪਕ, ਵਕੀਲ, ਜੱਜ ਸਮੇਤ ਹੋਰ ਵੱਖ-ਵੱਖ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ ।

ਇਹਨਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਬਲਾਕ ਪਟਿਆਲਾ-2 ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਦੀ ਵਿਦਿਆਰਥਣ ਏਕਮਪ੍ਰੀਤ ਕੌਰ ਨੇ ਪਹਿਲਾ ਸਥਾਨ, ਬਲਾਕ ਰਾਜਪੁਰਾ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਐਨ. ਟੀ. ਸੀ.-1 ਦੀ ਵਿਦਿਆਰਥਣ ਸਾਕਸ਼ੀ ਨੇ ਦੂਜਾ ਸਥਾਨ ਅਤੇ ਬਲਾਕ ਘਨੌਰ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਦੀ ਵਿਦਿਆਰਥਣ ਨਵਰੀਤ ਕੌਰ ਨੇ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ । ਇਹਨਾਂ ਜੇਤੂ ਵਿਦਿਆਰਥਣਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ-ਕਮ-ਬੀਪੀਈਓ ਪ੍ਰਿਥੀ ਸਿੰਘ ਵੱਲੋਂ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਮੁਕਾਬਲੇ ਦੌਰਾਨ ਜੱਜ ਦੇ ਭੂਮਿਕਾ ਡਾ. ਨਰਿੰਦਰ ਸਿੰਘ, ਆਂਚਲ ਸਿੰਗਲਾ ਅਤੇ ਸਰਬਜੀਤ ਕੌਰ ਜੱਸ ਵੱਲੋਂ ਬਖ਼ੂਬੀ ਨਿਭਾਈ ਗਈ। ਇਸ ਮੌਕੇ ਅਕਾਦਮਿਕ ਸਹਾਇਤਾ ਗਰੁੱਪ (ਐਸ. ਸੀ. ਈ. ਆਰ. ਟੀ. ਪੰਜਾਬ) ਦੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਰਾਜਵੰਤ ਸਿੰਘ, ਬੀਆਰਸੀ ਹਰਪ੍ਰੀਤ ਸਿੰਘ, ਬੀ. ਆਰ. ਸੀ. ਭਾਵਨਾ ਸ਼ਰਮਾ, ਸੀ. ਐਚ. ਟੀ. ਭੁਪਿੰਦਰ ਸਿੰਘ, ਤਰਵਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਹਰਪ੍ਰੀਤ ਕੌਰ, ਅਮਨਦੀਪ ਕੌਰ, ਪੁਸ਼ਪ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਵਾਲੀਆ, ਅਮਨਦੀਪ ਸਿੰਘ, ਅਮਰਿੰਦਰ ਸਿੰਘ, ਗੁਰਦੀਪ ਕੌਰ ਤੇ ਏਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ ।

Read More : ਬਲਾਕ ਰਾਜਪੁਰਾ-2 ਦੇ ਅੰਤਰ ਸਕੂਲ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ