Home Blog Page 386

ਦੱਖਣੀ ਸੀਰੀਆ ਵਿਚ ਇਜ਼ਰਾਈਲੀ ਫੌਜ ਦੀ ਗੋਲੀਬਾਰੀ ਕਾਰਨ ਹੋਈਆਂ 10 ਮੌਤਾਂ

0
Israeli military

ਦਮਿਸ਼ਕ, 29 ਨਵੰਬਰ 2025 : ਇਜ਼ਰਾਈਲੀ ਫੌਜ (Israeli army) ਨੇ ਦੱਖਣੀ ਸੀਰੀਆ ਦੇ ਇਕ ਪਿੰਡ `ਚ ਛਾਪੇਮਾਰੀ ਕੀਤੀ ਅਤੇ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਨ `ਤੇ ਫੌਜ ਨੇ ਗੋਲੀਬਾਰੀ ਕੀਤੀ, ਜਿਸ `ਚ ਘੱਟੋ-ਘੱਟ 10 ਲੋਕ ਮਾਰੇ (10 people killed) ਗਏ । ਸਥਾਨਕ ਮੀਡੀਆ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਗਾਜ਼ਾ ਵਿਚ ਜੰਗਬੰਦੀ ਦੀ ਮਿਆਦ ਵਧਾਏ ਜਾਣ ਦੇ ਬਾਵਜੂਦ ਇਜ਼ਰਾਈਲ ਕਈ ਮੋਰਚਿਆਂ `ਤੇ ਰਿਹਾ ਹੈ ਲੜ

ਇਸ ਵਿਚਾਲੇ ਗਾਜ਼ਾ ਵਿਚ ਜੰਗਬੰਦੀ (Ceasefire in Gaza) ਦੀ ਮਿਆਦ ਵਧਾਏ ਜਾਣ ਦੇ ਬਾਵਜੂਦ ਇਜ਼ਰਾਈਲ ਕਈ ਮੋਰਚਿਆਂ `ਤੇ ਲੜ ਰਿਹਾ ਹੈ । ਸੀਰੀਆ (Syria) ਦੀ ਸਰਕਾਰੀ ਨਿਊਜ਼ ਏਜੰਸੀ ਸਨਾ` ਅਨੁਸਾਰ ਇਜ਼ਰਾਈਲੀ ਫੌਜ ਬੇਤ ਜਿਨ ਪਿੰਡ `ਚ ਦਾਖਲ ਹੋ ਕੇ ਸਥਾਨਕ ਲੋਕਾਂ ਨੂੰ ਹਿਰਾਸਤ `ਚ ਲੈਣ ਦੀ ਕੋਸਿ਼ਸ਼ ਕਰ ਰਹੀ ਸੀ ਅਤੇ ਵਿਰੋਧ ਹੋਣ `ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ । ਘਟਨਾ ਤੋਂ ਬਾਅਦ ਕਈ ਪਰਿਵਾਰਾਂ ਨੇ ਇਲਾਕੇ ਨੂੰ ਛੱਡ ਦਿੱਤਾ ਹੈ ।

ਛਾਪੇਮਾਰੀ ਦੌਰਾਨ ਕਈ ਅੱਤਵਾਦੀਆਂ ਨੇ ਇਜ਼ਰਾਈਲੀ ਫੌਜ `ਤੇ ਕੀਤੀ ਗੋਲੀਬਾਰੀ

ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਬੇਤ ਜਿਨ `ਚ ਸਰਗਰਮ ਇਕ ਇਸਲਾਮੀ ਸਮੂਹ ਦੇ ਸ਼ੱਕੀਆਂ ਨੂੰ ਫੜਨ ਲਈ ਮੁਹਿੰਮ ਚਲਾਈ, ਜੋ ਇਜ਼ਰਾਈਲੀ ਨਾਗਰਿਕਾਂ `ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਛਾਪੇਮਾਰੀ ਦੌਰਾਨ ਕਈ ਅੱਤਵਾਦੀਆਂ ਨੇ ਇਜ਼ਰਾਈਲੀ ਫੌਜ `ਤੇ ਗੋਲੀਬਾਰੀ ਕੀਤੀ, ਜਿਸ `ਚ ਅੱਧਾ ਦਰਜਨ ਫੌਜੀ ਜ਼ਖਮੀ ਹੋ ਗਏ ਅਤੇਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ।

Read more : ਗਾਜ਼ਾ ਵਿੱਚ ਹਮਾਸ ਵਿਰੁੱਧ ਵਿਰੋਧ ਪ੍ਰਦਰਸ਼ਨ: ਜੰਗ ਤੋਂ ਤੰਗ ਹੋਏ ਫਲਸਤੀਨੀ ਸੜਕਾਂ ‘ਤੇ ਉਤਰੇ

ਮਜੀਠੀਆ ਦੇ ਵਕੀਲਾਂ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

0
Bikram Singh Majithia

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਵਕੀਲਾਂ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ ।

ਕੀ ਹੈ ਪਟੀਸ਼ਨ

ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਟੀਸ਼ਨ ਬਿਕਰਮ ਮਜੀਠੀਆ ਦੇ ਵਕੀਲਾਂ ਵਲੋਂ ਹਾਈਕੋਰਟ (High Court) ਵਿਚ ਦਾਖਲ ਕੀਤੀ ਗਈ ਹੈ ਵਿਚ 16 ਨਵੰਬਰ ਨੂੰ ਕੇਸ ਸਬੰਧੀ ਵਿਜੀਲੈਂਸ ਵੱਲੋਂ ਦਾਇਰ ਅਰਜ਼ੀ ਨੂੰ ਰਿਕਾਰਡ ’ਚ ਲੈਣ ਦੀ ਮੰਗ ਕੀਤੀ ਗਈ ਹੈ । ਫਿਲਹਾਲ ਹਾਈਕੋਰਟ ਵੱਲੋਂ ਮਜੀਠੀਆ ਦੀ ਜ਼ਮਾਨਤ ਪਟੀਸ਼ਨ (Bail petition) ਸਬੰਧੀ ਫੈਸਲਾ ਅਜੇ ਰਿਜ਼ਰਵ ਰੱਖਿਆ ਗਿਆ ਹੈ।ਦੱਸਣਯੋਗ ਹੈ ਕਿ ਹਾਈ ਕੋਰਟ ਨੇ 20 ਨਵੰਬਰ ਨੂੰ ਮਜੀਠੀਆ ਦੀ ਜ਼ਮਾਨਤ ਪਟੀਸ਼ਨ `ਤੇ ਆਪਣਾ ਫੈਸਲਾ ਰਾਖਵਾਂ (Decision reserved) ਰੱਖ ਲਿਆ ਸੀ  । ਉਦੋਂ ਤੱਕ ਪੰਜਾਬ ਸਰਕਾਰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੀ ਆ ਰਹੀ ਸੀ, ਇਹ ਦਲੀਲ ਦਿੰਦੀ ਸੀ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਇਸ ਲਈ, ਉਸਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ।

ਫ਼ੈਸਲਾ ਰਾਖਵਾਂ ਰੱਖਣ ਦੇ ਹਫ਼ਤਰ ਅੰਦਰ ਮਾਮਲੇ ਦੇ ਜਾਂਚ ਅਧਿਕਾਰੀ ਨੇ ਕਰ ਦਿੱਂਤੀ ਅਦਦਾਲਤ ਵਿਚ ਅਰਜ਼ੀ ਦਾਇਰ

ਹਾਲਾਂਕਿ, ਫੈਸਲਾ ਰਾਖਵਾਂ ਰੱਖਣ ਦੇ ਇੱਕ ਹਫ਼ਤੇ ਦੇ ਅੰਦਰ, ਮਾਮਲੇ ਦੇ ਜਾਂਚ ਅਧਿਕਾਰੀ ਨੇ 26 ਨਵੰਬਰ ਨੂੰ ਮੋਹਾਲੀ ਦੀ ਹੇਠਲੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮਜੀਠੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ । ਇਸ ਲਈ, ਮਜੀਠੀਆ ਦੇ ਵਕੀਲਾਂ ਨੇ ਹੁਣ ਮੋਹਾਲੀ ਦੀ ਹੇਠਲੀ ਅਦਾਲਤ ਵਿੱਚ ਦਾਇਰ ਸਰਕਾਰੀ ਅਰਜ਼ੀ ਦਾ ਰਿਕਾਰਡ ਮੰਗਣ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਨੇ ਇਹ ਦਾਅਵਾ ਕਰਕੇ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਹੈ ਕਿ ਮਜੀਠੀਆ ਵਿਰੁੱਧ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ, ਜਦੋਂ ਕਿ ਦੂਜੇ ਪਾਸੇ, ਸਰਕਾਰ ਨੇ ਹੁਣ ਮੋਹਾਲੀ ਦੀ ਹੇਠਲੀ ਅਦਾਲਤ ਵਿੱਚ ਮੰਨਿਆ ਹੈ ਕਿ ਮਜੀਠੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ।

ਹਾਈਕੋਰਟ ਨੇ ਸਰਕਾਰ ਤੋਂ ਜਾਂਚ ਹਾਲੇ ਵੀ ਜਾਰੀ ਹੈ ਦੇ ਦਾਅਵੇ ਬਾਰੇ ਪੁੱਛਿਆ

ਅਰਜ਼ੀ ਸਬੰਧੀ ਹਾਈ ਕੋਰਟ ਨੇ ਪੰਜਾਬ ਸਰਕਾਰ (Punjab Government) ਤੋਂ ਪੁੱਛਿਆ ਹੈ ਕਿ ਇਹ ਕੀ ਹੈ? ਤੇ ਤੁਸੀਂ ਇਹ ਕਿਵੇਂ ਦਾਅਵਾ ਕਰ ਸਕਦੇ ਸੀ ਕਿ ਜਾਂਚ ਅਜੇ ਵੀ ਜਾਰੀ ਹੈ?” ਪਰ ਇਹ ਪਟੀਸ਼ਨ ਦਰਸਾਉਂਦੀ ਹੈ ਕਿ ਮਜੀਠੀਆ ਮਾਮਲੇ ਵਿੱਚ ਤੁਹਾਡੀ ਜਾਂਚ ਪੂਰੀ ਹੋ ਗਈ ਹੈ । ਹਾਲਾਂਕਿ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਦਲੀਲਾਂ ਪੂਰੀਆਂ ਹੋ ਗਈਆਂ ਹਨ ਅਤੇ ਫੈਸਲਾ ਰਾਖਵਾਂ ਰੱਖਿਆ ਗਿਆ ਹੈ, ਪਟੀਸ਼ਨ ਨੂੰ ਰਿਕਾਰਡ `ਤੇ ਨਹੀਂ ਲਿਆ ਜਾ ਸਕਦਾ । ਹਾਲਾਂਕਿ ਹਾਈ ਕੋਰਟ ਨੇ ਸਰਕਾਰ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਅੱਜ ਪਟੀਸ਼ਨ ਨੂੰ ਰਿਕਾਰਡ `ਤੇ ਲੈ ਲਿਆ ।

Read More : ਵਿਜੀਲੈਂਸ ਨੇ ਕੀਤਾ ਬਿਕਰਮ ਸਿੰਘ ਮਜੀਠੀਆ ਮਾਮਲੇ ਵਿਚ ਧਾਰਾ ਵਿਚ ਵਾਧਾ

ਪੰਜਾਬ ਸਰਕਾਰ ਨੇ ਕੀਤੀ 1860 ਦੇ ਪੁਰਾਣੇ ਸੁਸਾਇਟੀਜ ਐਕਟ ਵਿਚ ਸੋਧ

0
Sanjeev Arora

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਸਰਕਾਰ (Punjab Government) ਨੇ 1860 ਦੇ ਪੁਰਾਣੇ ਸੁਸਾਇਟੀਜ਼ ਐਕਟ (Societies Act) ਵਿਚ ਸੋਧ ਕਰਕੇ ਪੰਜਾਬ ਅੰਦਰ ਚੱਲ ਰਹੀਆਂ ਸੁਸਾਇਟੀਆਂ ਦੇ ਕੰਮ-ਕਾਜ ਵਿਚ ਸੁਧਾਰ ਕਰਨ ਦਾ ਇਕ ਯਤਨ ਕੀਤਾ ਹੈ । ਪੰਜਾਬ ਸਰਕਾਰ ਨੇ ਹੁਣ ਸੋਧ ਕਰਕੇ ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਐਕਟ-2025 ਪੇਸ਼ ਕੀਤਾ ਹੈ ।

ਨਵਾਂ ਕਾਨੂੰਨ ਬਣਾਉਂਦਾ ਹੈ ਸੁਸਾਇਟੀਆਂ ਨੂੰ ਕੰਟਰੋਲ ਕਰਨ ਵਾਲੇ ਰੈਗੂਲੇਟਰੀ ਢਾਂਚੇ ਨੂੰ ਆਧੁਨਿਕ

ਪੰਜਾਬ ਅੰਦਰ ਸੁਸਾਇਟੀਜ਼ ਰਜਿਸਟ੍ਰੇਨ (ਪੰਜਾਬ ਸੋਧ) ਐਕਟ-2025 (Societies Registration (Punjab Amendment) Act-2025) ਵਿਚ ਸੋਧ ਕਰਨ ਵਾਲੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਦੱਸਿਆ ਕਿ ਨਵਾਂ ਕਾਨੂੰਨ ਇਨ੍ਹਾਂ ਸੁਸਾਇਟੀਆਂ ਖਾਸ ਕਰਕੇ ਸਿਹਤ, ਸਿੱਖਿਆ, ਖੇਡਾਂ, ਸਮਾਜ ਭਲਾਈ ਅਤੇ ਚੈਰੀਟੇਬਲ ਗਤੀਵਿਧੀਆਂ ਵਿਚ ਸ਼ਾਮਲ ਸੁਸਾਇਟੀਆਂ ਨੂੰ ਕੰਟਰੋਲ ਕਰਨ ਵਾਲੇ ਰੈਗੂਲੇਟਰੀ ਢਾਂਚੇ ਨੂੰ ਆਧੁਨਿਕ ਬਣਾਉਂਦਾ ਹੈ । ਇਹ ਸੋਧਾਂ ਸਾਰੀਆਂ ਸੁਸਾਇਟੀਆਂ ਨੂੰ ਇੱਕ ਸਮਾਨ, ਪਾਰਦਰਸ਼ੀ ਸ਼ਾਸਨ ਦੇ ਅਧੀਨ ਲਿਆ ਕੇ ਜਨਤਕ ਫੰਡਾਂ ਅਤੇ ਕਰ-ਮੁਕਤ ਸਰੋਤਾਂ ਦੀ ਜ਼ਿੰਮੇਵਾਰ ਵਰਤੋਂ ਨੂੰ ਯਕੀਨੀ ਬਣਾਉਂਦੀਆਂ ਹਨ ।

ਪੰਜਾਬ ਅੰਦਰ ਸਮੁੱਚੀਆਂ ਰਜਿਸਟਰਡ ਸੁਸਾਇਟੀਆਂ ਹੋਣਗੀਆਂ ਹੁਣ ਆਰ. ਟੀ. ਆਈ. ਐਕਟ ਅਧੀਨ ਕਵਰ

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਰਜਿਸਟਰਡ ਸੁਸਾਇਟੀਆਂ ਹੁਣ ਸੂਚਨਾ ਅਧਿਕਾਰ ਐਕਟ (Right to Information Act) (ਆਰ. ਟੀ. ਆਈ.) ਦੇ ਅਧੀਨ ਲਾਜ਼ਮੀ ਤੌਰ ‘ਤੇ ਕਵਰ ਹੋਣਗੀਆਂ । ਸੁਸਾਈਟੀਆਂ ਵੱਲੋਂ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਫੰਡਾਂ ਦੀ ਦੁਰਵਰਤੋਂ ਜਾਂ ਨਿਰਧਾਰਤ ਉਦੇਸ਼ਾਂ ਤੋਂ ਭਟਕਣ ‘ਤੇ ਰੋਕ ਲਾਉਣ ਜੇ ਉਦੇਸ਼ ਨਾਲ ਰਜਿਸਟਰਾਰਾਂ ਨੂੰ ਸੁਸਾਇਟੀਆਂ ਤੋਂ ਕੋਈ ਵੀ ਜਾਣਕਾਰੀ ਜਾਂ ਰਿਕਾਰਡ ਮੰਗਣ ਦਾ ਅਧਿਕਾਰ ਦਿੱਤਾ ਹੈ ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੀਆਂ ਸੁਸਾਇਟੀਆਂ ਨੂੰ ਆਪਣੀ ਕਾਰਜਸ਼ੀਲਤਾ, ਸਹੀ ਤੇ ਢੁਕਵਾਂ ਰਿਕਾਰਡ ਕਾਇਮ ਰੱਖਣ ਅਤੇ ਆਪਣੇ ਉਦੇਸ਼ਾਂ ਅਤੇ ਪ੍ਰਬੰਧਨ ਦੀ ਸਮੇਂ-ਸਮੇਂ ‘ਤੇ ਤਸਦੀਕ ਨੂੰ ਯਕੀਨੀ ਬਣਾਉਣ ਲਈ ਹਰ ਪੰਜ ਸਾਲਾਂ ਬਾਅਦ ਆਪਣੀ ਰਜਿਸਟ੍ਰੇਸ਼ਨ ਰੀਨਿਊ ਕਰਨ ਦੀ ਲੋੜ ਹੋਵੇਗੀ । ਪੰਜਾਬ ‘ਚ ਸਾਰੀਆਂ ਮੌਜੂਦਾ ਸੁਸਾਇਟੀਆਂ ਨੂੰ ਸੋਧੇ ਹੋਏ ਐਕਟ ਦੇ ਲਾਗੂ ਹੋਣ ਤੋਂ ਇੱਕ ਸਾਲ ਦੇ ਅੰਦਰ-ਅੰਦਰ ਇਸ ਐਕਟ ਅਧੀਨ ਮੁੜ ਰਜਿਸਟਰ ਕਰਨਾ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਨਵੇਂ ਪਾਲਣਾ ਅਤੇ ਪਾਰਦਰਸ਼ਤਾ ਢਾਂਚੇ ਅਧੀਨ ਲਿਆਂਦਾ ਜਾਵੇਗਾ ।

ਸਬੰਧਤ ਅਧਿਕਾਰ ਖੇਤਰ ਵਿਚ ਇਕ ਤੋਂ ਵਧ ਸੁਸਾਇਟੀਆਂ ਨੂੰ ਨਹੀਂ ਕੀਤਾ ਜਾ ਸਕੇਗਾ ਇੱਕੋ ਨਾਮ ਹੇਠ ਰਜਿਸਟਰ

ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰ ਖੇਤਰ ਵਿਚ ਇੱਕ ਤੋਂ ਵੱਧ ਸੁਸਾਇਟੀਆਂ ਇਕੋ ਨਾਮ ਹੇਠ ਰਜਿਸਟਰ ਨਹੀਂ ਕੀਤਾ ਜਾਵੇਗਾ, ਕਿਉਂਕਿ ਇਹ ਜਨਤਾ ਨੂੰ ਗੁੰਮਰਾਹ ਕਰ ਸਕਦਾ ਹੈ । ਕਿਸੇ ਵੀ ਸੁਸਾਇਟੀ ਨੂੰ ਰਜਿਸਟਰਾਰ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਅਚੱਲ ਸੰਪਤੀ ਨੂੰ ਵੇਚਣ, ਤਬਦੀਲ ਜਾਂ ਇਸਦਾ ਨਿਪਟਾਰਾ ਕਰਨ ਦੀ ਇਜਾਜ਼ਤ ਨਹੀਂ ਹੈ, ਜੋ ਅਣਅਧਿਕਾਰਤ ਲੈਣ-ਦੇਣ ‘ਤੇ ਰੋਕ ਲਾਉਣ ਦੇ ਨਾਲ-ਨਾਲ ਜਨਤਕ ਸੰਪਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ। ਕੈਬਿਨਟ ਮੰਤਰੀ ਨੇ ਕਿਹਾ ਕਿ ਜਿਹਨਾਂ ਇਲਾਕਿਆਂ ਵਿੱਚ ਸੁਸਾਇਟੀਆਂ ਰਜਿਸਟਰਡ ਹਨ ਉਸ ਇਲਾਕੇ ਦੇ ਡਿਪਟੀ ਕਮਿਸ਼ਨਰਾਂ (ਡੀ. ਸੀਜ਼.) ਵੱਲੋਂ ਸੁਸਾਇਟੀਆਂ ਦੀ ਨਿਗਰਾਨੀ ਕੀਤੀ ਜਾਵੇਗੀ ।

ਸਿ਼ਕਾਇਤਾਂ ਮਿਲਣ ਤੇ ਦਿੱਤਾ ਹੈ ਡੀ. ਸੀ.-ਤਹਿਸੀਲਦਾਰ ਰੈਂਕ ਦੇ ਅਧਿਕਾਰੀ ਨੂੰ ਜਾਂਚ ਸਬੰਧੀ ਹੁਕਮ ਦੇਣ ਦਾ ਅਧਿਕਾਰ

ਸਿਕਾਇਤਾਂ ਮਿਲਣ (Receiving complaints) ਦੀ ਸੂਰਤ ਵਿਚ ਡਿਪਟੀ ਕਮਿਸ਼ਨਰ ਨੂੰ ਤਹਿਸੀਲਦਾਰ ਰੈਂਕ ਦੇ ਅਧਿਕਾਰੀ ਰਾਹੀਂ ਜਾਂਚ ਸਬੰਧੀ ਆਦੇਸ਼ ਦੇਣ ਦਾ ਅਧਿਕਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਖਾਮੀਆਂ ਪਾਈਆਂ ਜਾਂਦੀਆਂ ਹਨ ਅਤੇ ਨਿਰਧਾਰਤ ਸਮੇਂ ਅੰਦਰ ਇਹਨਾਂ ਨੂੰ ਦਰੁਸਤ ਨਹੀਂ ਕੀਤਾ ਜਾਂਦਾ, ਤਾਂ ਐਸ. ਡੀ. ਐਮ. ਪੱਧਰ ਦੇ ਪ੍ਰਬੰਧਕ ਨੂੰ ਨਿਯੁਕਤ ਕੀਤਾ ਜਾਵੇ ਅਤੇ ਸੁਚੱਜੇ ਕੰਮਕਾਜ ਨੂੰ ਬਹਾਲ ਕੀਤਾ ਜਾਵੇ । ਇਸ ਨਾਲ ਸੁਚੱਜੇ ਪ੍ਰਸ਼ਾਸਨ ਅਤੇ ਜਵਾਬਦੇਹੀ ਵਿੱਚ ਵਾਧਾ ਹੋਵੇਗਾ । ਉਨ੍ਹਾਂ ਕਿਹਾ ਕਿ ਜੇਕਰ ਚੁਣੀ ਹੋਈ ਪ੍ਰਬੰਧਕ ਕਮੇਟੀ ਭੰਗ ਕਰ ਦਿੱਤੀ ਜਾਂਦੀ ਹੈ ਜਾਂ ਪ੍ਰਬੰਧਕ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਸਮਾਜਾਂ ਦੇ ਲੋਕਤੰਤਰੀ ਕੰਮਕਾਜ ਨੂੰ ਯਕੀਨੀ ਬਣਾਉਂਦਿਆਂ ਛੇ ਮਹੀਨਿਆਂ ਦੇ ਅੰਦਰ ਨਵੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ।

ਸੋਸਾਇਟੀਆਂ ਵਜੋਂ ਰਜਿਸਟਰ ਹੋ ਕੇ ਬਹੁਤ ਸਾਰੀਆਂ ਚੈਰੀਟੇਬਲ ਸੰਸਥਾਵਾਂ ਕਰਦੀਆਂ ਹਨ ਆਮਦਨ ਕਰ ਲਾਭ ਪ੍ਰਾਪਤ

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸੋਸਾਇਟੀਆਂ ਵਜੋਂ ਰਜਿਸਟਰ ਹੋ ਕੇ ਬਹੁਤ ਸਾਰੀਆਂ ਚੈਰੀਟੇਬਲ ਸੰਸਥਾਵਾਂ (Charitable organizations) ਆਮਦਨ ਕਰ ਲਾਭ ਪ੍ਰਾਪਤ ਕਰਦੀਆਂ ਹਨ । ਇਹ ਐਕਟ ਇਹ ਯਕੀਨੀ ਬਣਾਉਂਦਾ ਹੈ ਕਿ ਜਨਤਕ ਅਤੇ ਚੈਰੀਟੇਬਲ ਸੰਸਥਾਵਾਂ ਨੂੰ ਸੁਰੱਖਿਅਤ ਰੱਖਣ ਲਈ ਅਜਿਹੀਆਂ ਸੰਸਥਾਵਾਂ ਇਹ ਛੋਟਾਂ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਸਬੰਧਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਇਹ ਸੋਧਾਂ ਵਿਸ਼ੇਸ਼ ਤੌਰ ‘ਤੇ ਸਿਹਤ ਸੇਵਾਵਾਂ, ਵਿਦਿਅਕ ਸੰਸਥਾਵਾਂ, ਖੇਡ ਸੰਸਥਾਵਾਂ ਅਤੇ ਹੋਰ ਲੋਕ-ਪੱਖੀ ਚੈਰੀਟੇਬਲ ਗਤੀਵਿਧੀਆਂ ‘ਚ ਸ਼ਾਮਲ ਸੁਸਾਇਟੀਆਂ ਦੀ ਨਿਗਰਾਨੀ ‘ਚ ਵਾਧਾ ਕਰਨਗੀਆਂ। ਉਨ੍ਹਾਂ ਕਿਹਾ ਕਿ ਸੁਸਾਇਟੀਜ਼ ਰਜਿਸਟ੍ਰੇਸ਼ਨ (ਪੰਜਾਬ ਸੋਧ) ਐਕਟ, 2025 ਮੁੱਖ ਸਮਾਜਿਕ ਖੇਤਰਾਂ ‘ਚ ਬਿਹਤਰ ਕੰਮਕਾਜ ਨੂੰ ਯਕੀਨੀ ਬਣਾਏਗਾ ।

Read more : ਸੰਜੀਵ ਅਰੋੜਾ ਨੂੰ ਮਿਲੇ ਉਦਯੋਗ, ਵਣਜ, ਨਿਵੇਸ਼ ਪ੍ਰਮੋਸ਼ਨ, ਐਨ. ਆਰ. ਆਈ. ਮਾਮਲੇ

ਅਦਾਲਤ ਨੇ ਕੀਤਾ ਮੇਹੁਲ ਚੌਕਸੀ ਦੀ ਭਗੌੜਾ ਐਲਾਣਨ ਦੀ ਅਰਜ਼ੀ ਨੂੰ ਰੱਦ

0
Mehul Choksi

ਮੁੰਬਈ, 29 ਨਵੰਬਰ 2025 : ਭਾਰਤ ਦੇਸ਼ ਦੇ ਸੂਬੇੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (A special court in Mumbai) ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਧੋਖਾਧੜੀ ਮਾਮਲੇ ਦੇ ਮੁੱਖ ਮੁਲਜ਼ਮ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Diamond businessman Mehul Choksi) ਨੂੰ ਝਟਕਾ ਦਿਤਾ ਹੈ । ਵਿਸ਼ੇਸ਼ ਅਦਾਲਤ ਨੇ ਉਸ ਨੂੰ ਆਰਥਿਕ ਅਪਰਾਧ ਲਈ ਭਗੌੜਾ (ਐਫ਼. ਈ. ਓ.) ਐਲਾਨਣ ਦੀ ਕਾਰਵਾਈ ਨੂੰ ਰੱਦ ਕਰਨ ਦੀ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ।

ਮੇਹੁਲ ਨੇ ਕੀਤੀ ਸੀ ਅਪ੍ਰੈਲ ਵਿਚ ਪਟੀਸ਼ਨ ਦਾਇਰ

ਮੇਹੁਲ ਨੇ ਇਸ ਸਾਲ ਅਪ੍ਰੈਲ ਵਿੱਚ ਬੈਲਜੀਅਮ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਐਕਟ (Prevention of Money Laundering Act) (ਪੀ. ਐਮ. ਐਲ. ਏ.) ਤਹਿਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ ਤਾਂ ਕਿ ਉਸ ਨੂੰ ਆਰਥਕ ਮਾਮਲਿਆਂ ਬਾਰੇ ਭਗੌੜਾ ਐਲਾਨਣ ਲਈ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ) ਦੀ ਅਰਜ਼ੀ ਨੂੰ ਖਾਰਜ ਕੀਤਾ ਜਾ ਸਕੇ ।

ਐਫ਼. ਈ. ਓ. ਦੀ ਕਾਰਵਾਈ ਸਿਰਫ਼ ਉਦੋਂ ਹੀ ਖ਼ਤਮ ਹੁੰਦੀ ਹੈ ਜਦੋਂ ਕੋਈ ਭਗੌੜਾ ਦੋਸ਼ੀ ਅਦਾਲਤ ਸਾਹਮਣੇ ਪੇਸ਼ ਹੁੰਦਾ ਹੈ

ਚੋਕਸੀ ਨੇ ਦਲੀਲ ਦਿੱਤੀ ਸੀ ਕਿ ਉਹ ਇਸ ਸਮੇਂ ਭਾਰਤ ਵਿੱਚ ਲੰਬਿਤ ਮਾਮਲਿਆਂ ਲਈ ਹਿਰਾਸਤ ਵਿੱਚ ਹੈ, ਜਿਸ ਲਈ ਬੈਲਜੀਅਮ ਵਿੱਚ ਭਾਰਤੀ ਅਧਿਕਾਰੀਆਂ ਵਲੋਂ ਹਵਾਲਗੀ ਮੰਗੀ ਗਈ ਸੀ। ਇਸ ਲਈ ਈ. ਡੀ. ਵਲੋਂ ਉਸ ਨੂੰ ਐਫ਼. ਈ. ਓ. ਐਲਾਨਣ ਲਈ ਦਾਇਰ ਅਰਜ਼ੀ ਖਾਰਜ (Application rejected) ਕਰਨ ਯੋਗ ਹੈ ਕਿਉਂਕਿ ਉਹ ਪਹਿਲਾਂ ਹੀ ਭਾਰਤ ਵਿੱਚ ਮਾਮਲਿਆਂ ਲਈ ਹਿਰਾਸਤ ਵਿੱਚ ਹੈ । ਈ. ਡੀ. ਨੇ ਉਸ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਮੇਹੁਲ ਭਾਰਤ ਵਾਪਸ ਨਹੀਂ ਆਉਣਾ ਚਾਹੁੰਦਾ।ਜਾਂਚ ਏਜੰਸੀ ਨੇ ਦਲੀਲ ਦਿੱਤੀ ਕਿ ਐਫ਼. ਈ. ਓ. ਦੀ ਕਾਰਵਾਈ ਸਿਰਫ਼ ਉਦੋਂ ਹੀ ਖ਼ਤਮ ਹੁੰਦੀ ਹੈ ਜਦੋਂ ਕੋਈ ਭਗੌੜਾ ਦੋਸ਼ੀ ਅਦਾਲਤ ਸਾਹਮਣੇ ਪੇਸ਼ ਹੁੰਦਾ ਹੈ ।

Read More : ਐਂਟੀਗਾ ਪੁਲਿਸ ਵੱਲੋਂ ਮੇਹੁਲ ਚੋਕਸੀ ਨੂੰ ਕੀਤਾ ਗਿਆ ਗ੍ਰਿਫ਼ਤਾਰ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ 4 ਦਸੰਬਰ ਨੂੰ ਆਉਣਗੇ ਭਾਰਤ

0
Russian President

ਨਵੀਂ ਦਿੱਲੀ, 29 ਨਵੰਬਰ 2025 : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ (Russian President Vladimir Putin) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਸਿਖਰ ਵਾਰਤਾ ਲਈ 4 ਦਸੰਬਰ (December 4) ਤੋਂ ਭਾਰਤ ਦੇ 2 ਦਿਨਾ ਦੌਰੇ `ਤੇ ਆ ਰਹੇ ਹਨ । ਇਸ ਸਿਖਰ ਵਾਰਤਾ ਨਾਲ ਦੋ-ਪੱਖੀ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਨਤੀਜਾ ਮਿਲਣ ਦੀ ਉਮੀਦ ਹੈ।

ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਦ੍ਰਿਸ਼ਟੀਕੋਣ ਕਰੇਗਾ ਸਥਾਪਤ

ਵਿਦੇਸ਼ ਮੰਤਰਾਲਾ (Ministry of External Affairs) ਨੇ ਯਾਤਰਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਭਾਰਤ-ਰੂਸ `ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਰਣਨੀਤਕ ਭਾਈਵਾਲੀ` ਨੂੰ ਮਜ਼ਬੂਤ ਕਰਨ ਲਈ ਦ੍ਰਿਸ਼ਟੀਕੋਣ ਸਥਾਪਤ ਕਰੇਗਾ । ਬਿਆਨ `ਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਸੱਦੇ `ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ 23ਵੀਂ ਭਾਰਤ-ਰੂਸ ਸਾਲਾਨਾ ਸਿਖਰ ਮੀਟਿੰਗ ਲਈ 4 ਤੋਂ 5 ਦਸੰਬਰ ਤੱਕ ਭਾਰਤ ਦੇ ਸਰਕਾਰੀ ਦੌਰੇ `ਤੇ ਆਉਣਗੇ ।

Read More : ਰੂਸ ਨਹੀਂ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਪੁਤਿਨ ਦੇ ਸੱਦੇ ‘ਤੇ ਵਿਕਟਰੀ ਡੇ ਪਰੇਡ ‘ਚ ਹੋਣਾ ਸੀ ਸ਼ਾਮਲ

ਕਾਨਪੁਰ `ਚ ਸਲੀਪਰ ਬੱਸ ਹੋਈ ਸੜ ਕੇ ਸੁਆਹ

0
Kanpur Bus Burn

ਕਾਨਪੁਰ, 28 ਨਵੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ (Kanpur) ਵਿਚ ਰਾਮਾ ਦੇਵੀ ਚੌਕ ਨੇੜੇ ਇਕ ਚਲਦੀ ਸਲੀਪਰ ਬੱਸ `ਚ ਭਿਆਨਕ ਅੱਗ (Massive fire in bus) ਲੱਗ ਗਈ । ਅੱਗ ਦਾ ਗੋਲਾ ਬਣੀ ਬੱਸ ਵਿਚ 43 ਯਾਤਰੀ ਫਸ ਗਏ (43 passengers trapped in bus) , ਜਿਸ ਨਾਲ ਚੀਕ-ਚਿਹਾੜਾ ਮਚ ਗਿਆ । ਬੱਸ ਵਿਚ ਸਵਾਰ ਮਰਦ ਯਾਤਰੀ ਕਿਸੇ ਤਰ੍ਹਾਂ ਛਾਲਾਂ ਮਾਰ ਕੇ ਬੱਸ `ਚੋਂ ਬਾਹਰ ਨਿਕਲ ਗਏ, ਪਰ ਔਰਤਾਂ ਅਤੇ ਬੱਚੇ ਫਸ ਗਏ। ਇਸ ਦੌਰਾਨ ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਮੌਕੇ ਤੋਂ ਫਰਾਰ ਹੋ ਗਏ ।

2 ਕਾਂਸਟੇਬਲਾਂ ਨੇ ਬਹਾਦਰੀ ਦਿਖਾ ਕੇ 43 ਯਾਤਰੀਆਂ ਦੀ ਬਚਾਈ ਜਾਨ

ਡਿਊਟੀ `ਤੇ ਤਾਇਨਾਤ ਪੁਲਸ ਮੁਲਾਜ਼ਮ ਤੁਰੰਤ ਘਟਨਾ ਸਥਾਨ `ਤੇ ਪਹੁੰਚੇ । ਸੜ ਰਹੀ ਬੱਸ ਵਿਚ 2 ਕਾਂਸਟੇਬਲ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੰਦਰ ਵੜ ਗਏ । ਓਦੋਂ ਤੱਕ ਬੱਸ ਦੀ ਛੱਤ ਤੋਂ ਲਪਟਾਂ ਤੇਜ਼ ਹੋ ਚੁੱਕੀਆਂ ਸਨ । ਕਈ ਮਹਿਲਾ ਸਵਾਰੀਆਂ ਆਪਣਾ ਸਾਮਾਨ ਚੁੱਕਣ ਲੱਗੀਆਂ, ਪਰ ਦੋਵਾਂ ਕਾਂਸਟੇਬਲਾਂ ਨੇ ਤੁਰੰਤ ਉਨ੍ਹਾਂ ਨੂੰ ਸਾਮਾਨ ਛੱਡਣ ਨੂੰ ਕਿਹਾ ਕਿ ਅਤੇ ਇਕ-ਇਕ ਕਰ ਕੇ ਸਾਰੇ 43 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ (Get out safely) ਲਿਆ । ਕਾਂਸਟੇਬਲਾਂ ਨੇ ਕਿਹਾ ਕਿ ਜੇਕਰ ਉਹ 2 ਮਿੰਟ ਵੀ ਦੇਰ ਕਰ ਦਿੰਦੇ ਤਾਂ 4-5 ਲੋਕਾਂ ਦੀ ਮੌਤ ਹੋ ਸਕਦੀ ਸੀ । ਇਹ ਘਟਨਾ ਪੁਲਸ ਮੁਲਾਜ਼ਮਾਂ ਦੀ ਬਹਾਦਰੀ ਅਤੇ ਤੁਰੰਤ ਕਾਰਵਾਈ ਦੀ ਮਿਸਾਲ ਬਣ ਗਈ ਹੈ ।

Read More : ਗੂਗਲ ਮੈਪ ਸਹਾਰੇ ਚੱਲਣ ਤੇ ਕਾਰ ਨੂੰ ਲੱਗੀ ਚਿੱਕੜ `ਚ ਫਸਣ ਤੋਂ ਬਾਅਦ ਅੱਗ

ਯੂ. ਏ. ਈ. ਨੇ ਪਾਕਿਸਤਾਨੀਆਂ ਨੂੰ ਵੀਜ਼ਾ ਦੇਣਾ ਕੀਤਾ ਬੰਦ

0
visas to Pakistanis

ਦੁਬਈ, 29 ਨਵੰਬਰ 2025 : ਸੰਯੁਕਤ ਅਰਬ ਅਮੀਰਾਤ (United Arab Emirates) (ਯੂ. ਏ. ਈ.) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ (Pakistani citizens)  ਨੂੰ ਰੈਗੂਲਰ ਵੀਜ਼ਾ ਦੇਣ `ਤੇ ਰੋਕ ਲਾ ਦਿੱਤੀ ਹੈ। ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ `ਤੇ ਵੀਜ਼ਾ ਰੱਦ ਹੋਣ ਦੀ ਸ਼ਿਕਾਇਤ ਕੀਤੀ ਸੀ ।

70-80 ਫੀਸਦੀ ਅਰਜ਼ੀਆਂ ਹੋ ਰਹੀਆਂ ਰੱਦ

ਇਹ ਕਦਮ ਪਾਕਿਸਤਾਨੀਆਂ ਦੇ ਵੈਸਟ ਏਸ਼ੀਅਨ ਦੇਸ਼ਾਂ ਦੀ ਯਾਤਰਾ ਕਰਨ ਅਤੇ ਅਪਰਾਧਿਕ ਗਤੀਵਿਧੀਆਂ `ਚ ਸ਼ਾਮਲ ਹੋਣ ਕਾਰਨ ਚੁੱਕਿਆ ਗਿਆ ਹੈ । ਯੂ. ਏ. ਈ. ਨੇ ਸ਼ੱਕੀ ਵਿਦਿਅਕ ਪ੍ਰਮਾਣ ਪੱਤਰਾਂ ਅਤੇ ਹੋਰ ਦਸਤਾਵੇਜ਼ਾਂ ਵਾਲੇ ਵੀਜ਼ਾ ਬਿਨੈਕਾਰਾਂ ਦੀ ਵੱਧ ਰਹੀ ਗਿਣਤੀ `ਤੇ ਚਿੰਤਾ ਪ੍ਰਗਟ ਕੀਤੀ ਹੈ, ਨਾਲ ਹੀ ਕੁਝ ਵੀਜ਼ਾ ਬਿਨੈਕਾਰਾਂ (Visa applicants) ਵਿਰੁੱਧ ਅਪਰਾਧਿਕ ਮਾਮਲੇ ਵੀ ਹਨ । ਸਾਊਦੀ ਅਰਬ ਅਧਿਕਾਰਤ ਤੌਰ `ਤੇ ਪਾਕਿਸਤਾਨੀ ਪਾਸਪੋਰਟਾਂ `ਤੇ ਪਾਬੰਦੀ ਲਾਉਣ ਦੇ ਨੇੜੇ ਪਹੁੰਚ ਗਿਆ ਹੈ। ਟੈਵਲ ਏਜੰਟਾਂ ਦੇ ਹਵਾਲੇ ਨਾਲ ਪਹਿਲੀ ਵਾਰ ਅਤੇ ਸਿੰਗਲ-ਐਂਟਰੀ ਵੀਜ਼ਾ ਦੀਆਂ 70-80 ਫੀਸਦੀ ਅਰਜ਼ੀਆਂ ਰੱਦ (70-80 percent applications rejected) ਕੀਤੀਆਂ ਜਾ ਰਹੀਆਂ ਹਨ ।

Read More : ਯੂ.ਏ.ਈ. ਦੇ ਰਾਜਦੂਤ ਨੇ CM ਮਾਨ ਨਾਲ ਕੀਤੀ ਮੁਲਾਕਾਤ, ਵਪਾਰ, ਵਣਜ ਅਤੇ ਹਵਾਈ ਸੰਪਰਕ ਬਾਰੇ ਹੋਇਆ ਵਿਚਾਰ-ਵਟਾਂਦਰਾ

ਥਾਈਲੈਂਡ `ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 145 ਤੱਕ ਪਹੁੰਚੀ

0
Thailand flood

ਬੈਂਕਾਕ, 29 ਨਵੰਬਰ 2025 : ਵਿਦੇਸ਼ੀ ਧਰਤੀ ਦੱਖਣੀ ਥਾਈਲੈਂਡ (Southern Thailand) `ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 145 ਤੱਕ ਪਹੁੰਚ ਗਈ ਹੈ ਅਤੇ ਪਾਣੀ ਦਾ ਪੱਧਰ ਘਟਣ ਨਾਲ ਪੂਰੇ ਖੇਤਰ `ਚ ਤਬਾਹੀ ਸਾਫ ਨਜ਼ਰ ਆ ਰਹੀ ਹੈ । ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ ।

12 ਦੱਖਣੀ ਸੂਬਿਆਂ `ਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹ ਨਾਲ 12 ਲੱਖ ਤੋਂ ਵੱਧ ਪਰਿਵਾਰ ਅਤੇ 36 ਲੱਖ ਲੋਕ ਪ੍ਰਭਾਵਿਤ ਹੋਏ ਹਨ : ਆਫਤ ਰੋਕਥਾਮ ਵਿਭਾਗ

ਆਫ਼ਤ ਰੋਕਥਾਮ ਵਿਭਾਗ ਨੇ ਕਿਹਾ ਕਿ 12 ਦੱਖਣੀ ਸੂਬਿਆਂ `ਚ ਭਾਰੀ ਬਾਰਿਸ਼ (Heavy rain) ਕਾਰਨ ਆਏ ਹੜ੍ਹ ਨਾਲ 12 ਲੱਖ ਤੋਂ ਵੱਧ ਪਰਿਵਾਰ ਅਤੇ 36 ਲੱਖ ਲੋਕ ਪ੍ਰਭਾਵਿਤ ਹੋਏ ਹਨ । ਸਰਕਾਰੀ ਬੁਲਾਰੇ ਸਿਰੀਪੋਂਗ ਅੰਗਕਾਸਾਕੂਲਕਿਆਤ ਨੇ ਬੈਂਕਾਕ `ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹੜ੍ਹ (Flood) ਕਾਰਨ 8 ਸੂਬਿਆਂ `ਚ 145 ਲੋਕਾਂ ਦੀ ਮੌਤ ਹੋਈ ਹੈ ।

Read More : ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਲੀ ਆਰਥਿਕ ਸਹਾਇਤਾ : ਗੁਰਲਾਲ 

ਸਰਬਜੀਤ ਕੌਰ ਮਾਮਲੇ `ਚ ਹੋਇਆ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ

0
Sarabjit Kaur

ਗੁਰਦਾਸਪੁਰ/ਲਾਹੌਰ, 29 ਨਵੰਬਰ 2025 : ਪਾਕਿਸਤਾਨ ਦੀ ਲਾਹੌਰ ਹਾਈ ਕੋਰਟ (Lahore High Court) ਨੇ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੂੰ ਆਪਣੀ ਪਟੀਸ਼ਨ ਵਿਚ ਸੋਧ ਕਰਨ ਦਾ ਹੁਕਮ ਦਿੱਤਾ । ਪਟੀਸ਼ਨ `ਚ ਮਹਿੰਦਰ ਪਾਲ ਸਿੰਘ (Mahendra Pal Singh) ਨੇ ਭਾਰਤੀ ਔਰਤ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ । ਜਸਟਿਸ ਫਾਰੂਕ ਹੈਦਰ ਨੇ ਪਟੀਸ਼ਨ `ਤੇ ਸੁਣਵਾਈ ਕੀਤੀ, ਜਦੋਂ ਪਟੀਸ਼ਨਰ ਅਤੇ ਉਸ ਦੇ ਵਕੀਲ ਅਦਾਲਤ `ਚ ਪੇਸ਼ ਹੋਏ ।

ਪਾਕਿਸਤਾਨ ਪਹੁੰਚਣ ਤੋਂ ਬਾਅਦ ਸਰਬਜੀਤ ਕੌਰ ਦਾ ਲਾਪਤਾ. ਹੋਣਾ ਇਕ ਸੰਵੇਦਨਸ਼ੀਲ ਮਾਮਲਾ ਹੈ

ਜੱਜ ਨੇ ਪਟੀਸ਼ਨਰ (ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ) ਨੂੰ ਕਿਸੇ ਵੀ ਅਪਰਾਧਿਕ ਕਾਰਵਾਈ ਬਾਰੇ ਪੁਲਸ ਨਾਲ ਸੰਪਰਕ ਕਰਨ ਅਤੇ ਭਾਰਤੀ ਔਰਤ ਸਰਬਜੀਤ ਕੌਰ (Sarabjit Kaur)  ਵਿਰੁੱਧ ਜਾਸੂਸੀ ਦੇ ਦੋਸ਼ਾਂ ਅਤੇ ਦੇਸ਼ ਨਿਕਾਲੇ ਦੀ ਅਪੀਲ ਸਬੰਧੀ ਪਟੀਸ਼ਨ `ਚ ਸੋਧ ਕਰਨ ਦਾ ਨਿਰਦੇਸ਼ ਦਿੱਤਾ । ਪਟੀਸ਼ਨ `ਚ ਕਿਹਾ ਗਿਆ ਹੈ ਕਿ ਪਾਕਿਸਤਾਨ ਪਹੁੰਚਣ ਤੋਂ ਬਾਅਦ ਸਰਬਜੀਤ ਕੌਰ ਦਾ ਲਾਪਤਾ. ਹੋਣਾ ਇਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਸ਼ੱਕ ਹੈ ਕਿ ਉਹ ਇਕ ਭਾਰਤੀ ਜਾਸੂਸ (Detective) ਹੋ ਸਕਦੀ ਹੈ । ਪਟੀਸ਼ਨ ਵਿਚ ਦਲੀਲ ਦਿੱਤੀ ਗਈ ਹੈ ਕਿ ਅਪਰਾਧਿਕ ਰਿਕਾਰਡ ਦੇ ਬਾਵਜੂਦ ਭਾਰਤ ਵੱਲੋਂ ਸਰਬਜੀਤ ਕੌਰ ਨੂੰ ਪਨਾਹ ਦੇਣਾ, ਭਾਰਤ ਲਈ ਜਾਸੂਸੀ ਵਿਚ ਉਸ ਦੀ ਸੰਭਾਵੀ ਸ਼ਮੂਲੀਅਤ ਬਾਰੇ ਚਿੰਤਾਵਾਂ ਨੂੰ ਹੋਰ ਮਜ਼ਬੂਤ ਕਰਦਾ ਹੈ ।

Read More : ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਹੇਠ ਵਕੀਲ ਗ੍ਰਿਫਤਾਰ

ਪੰਜਾਬ ਦੇ ਰਹਿੰਦੇ ਬਕਾਇਆਂ ਦਾ ਕੇਂਦਰ ਸਰਕਾਰ ਕਰੇ ਤੁਰੰਤ ਭੁਗਤਾਨ : ਭਗਵੰਤ ਮਾਨ

0
Bhagwant Mann

ਚੰਡੀਗੜ੍ਹ, 29 ਨਵੰਬਰ 2025 : ਕੇਂਦਰ ਵੱਲ ਪੰਜਾਬ ਸੂਬੇ (Punjab Province) ਦੇ ਰਹਿੰਦੇ ਬਕਾਇਆਂ (Dues) ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਨੇ ਦੇਸ਼ ਨੂੰ 15 ਮਿਲੀਅਨ ਮੀਟ੍ਰਿਕ ਟਨ ਚਾਵਲ ਅਤੇ 125 ਮਿਲੀਅਨ ਮੀਟ੍ਰਿਕ ਟਨ ਕਣਕ ਮੁਹੱਈਆ ਕਰਵਾਈ ਹੈ ਪਰ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ।

ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਦਿਨ ਰਾਤ ਮਿਹਨਤ ਕੀਤੀ ਹੈ : ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਕੇਂਦਰ ਸਰਕਾਰ ਦੇ ਗੋਦਾਮ ਭਰ ਦਿੱਤੇ, ਪਰ ਬਦਲੇ ‘ਚ ਪੰਜਾਬ ਨੂੰ ਖਾਲੀ ਵਾਅਦੇ ਤੋਂ ਬਿਨਾਂ ਕੁਝ ਨਹੀਂ ਮਿਲਿਆ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 1,600 ਕਰੋੜ ਰੁਪਏ ਦਾ ਵਾਅਦਾ ਕੀਤਾ ਸੀ, ਪਰ ਇੱਕ ਵੀ ਰੁਪਿਆ ਨਹੀਂ ਭੇਜਿਆ ਗਿਆ ।

ਹਰੇਕ ਸੂਬੇ ਨੂੰ ਮਿਲਣੇ ਚਾਹੀਦੇ ਹਨ ਹੋਰ ਯੋਜਨਾਵਾਂ ਅਧੀਨ ਪੈਸੇ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰ ਸੂਬੇ ਨੂੰ ਹੋਰ ਯੋਜਨਾਵਾਂ ਅਧੀਨ ਪੈਸੇ ਮਿਲਣੇ ਚਾਹੀਦੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਦਬਾਉਣ ਦੀ ਇੱਛਾ ਰੱਖਦੀ ਹੈ ਪਰ ਪੰਜਾਬ ਹੁਣ ਸਾਡੇ ਹੱਥਾਂ ਵਿਚ ਹੈ । ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਰ ਮੋਰਚੇ ‘ਤੇ ਉਨ੍ਹਾਂ ਦੇ ਹੱਕਾਂ ਲਈ ਲੜਾਈ ਲੜੇਗੀ । ਮੁੱਖ ਮੰਤਰੀ ਮਾਨ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ (Central Government) ਤੁਰੰਤ ਪੰਜਾਬ ਦੇ ਬਕਾਏ ਦਾ ਭੁਗਤਾਨ ਕਰੇ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਹਸਪਤਾਲ ਤੋਂ ਹੀ ਪੰਜਾਬ ਕੈਬਨਿਟ ਮੀਟਿੰਗ ਦੀ ਅਗਵਾਈ