Home Blog Page 385

ਇਨਸਾਫ ਦੁਆਉਣ ਲਈ ਅੱਧੀ ਰਾਤ ਤੱਕ ਅਦਾਲਤ `ਚ ਬੈਠ ਸਕਦਾ ਹਾਂ : ਸੀ. ਜੇ. ਆਈ.

0
Chief Justice

ਨਵੀਂ ਦਿੱਲੀ, 29 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਦੇ ਚੀਫ ਜਸਟਿਸ (ਸੀ. ਜੇ. ਆਈ.) ਸੂਰਿਆਕਾਂਤ ਨੇ ਕਿਹਾ ਕਿ ਗਰੀਬ ਪਟੀਸ਼ਨਰਾਂ (Poor petitioners) ਲਈ ਇਨਸਾਫ ਯਕੀਨੀ ਬਣਾਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਉਹ ਉਨ੍ਹਾਂ ਲਈ ਅਦਾਲਤ ’ਚ ਅੱਧੀ ਰਾਤ ਤੱਕ ਬੈਠ ਸਕਦੇ ਹਨ । ਜਸਟਿਸ ਸੂਰਿਆਕਾਂਤ ਨੇ ਤਿਲਕ ਸਿੰਘ ਡਾਂਗੀ ਨਾਂ ਦੇ ਵਿਅਕਤੀ ਵੱਲੋਂ ਕੇਂਦਰ ਅਤੇ ਹੋਰਨਾਂ ਦੇ ਖਿਲਾਫ ਦਰਜ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ ।

ਮੇਰੀ ਅਦਾਲਤ ਵਿਚ ਕੋਈ ਵੀ ਬੇਲੋੜਾ ਜਾਂ ਅਦਾਲਤ ਦਾ ਸਮਾਂ ਬਰਬਾਦ ਕਰਨ ਵਾਲਾ ਮੁਕੱਦਮਾ ਨਹੀਂ ਹੈ : ਸੀ. ਜੇ. ਆਈ.

ਸੀ. ਜੇ. ਆਈ. ਸੂਰਿਆਕਾਂਤ (Suryakant) ਨੇ ਕਿਹਾ ਕਿ ਮੇਰੀ ਅਦਾਲਤ ਵਿਚ ਕੋਈ ਵੀ ਬੇਲੋੜਾ ਜਾਂ ਅਦਾਲਤ ਦਾ ਸਮਾਂ (Court time) ਬਰਬਾਦ ਕਰਨ ਵਾਲਾ ਮੁਕੱਦਮਾ ਨਹੀਂ ਹੈ । ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਅਮੀਰ ਪਟੀਸ਼ਨਰ ਹੀ ਲੜਦੇ ਹਨ । ਉਨ੍ਹਾਂ ਨੇ ਆਪਣੀ ਸਰਵਉੱਚ ਤਰਜੀਹ ਗਿਣਾਉਂਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇੱਥੇ ਸਭ ਤੋਂ ਛੋਟੇ ਤੇ ਸਭ ਤੋਂ ਗਰੀਬ ਧਿਰਾਂ ਲਈ ਹਾਂ ਅਤੇ ਜੇ ਲੋੜ ਪਈ ਤਾਂ ਮੈਂ ਉਨ੍ਹਾਂ ਲਈ ਅੱਧੀ ਰਾਤ ਤੱਕ ਇੱਥੇ ਬੈਠਾਂਗਾ । ਹਰਿਆਣਾ ਦੇ ਹਿਸਾਰ ਜਿ਼ਲੇ ਦੇ ਇਕ ਮੱਧਵਰਗੀ ਪਰਿਵਾਰ ਤੋਂ ਆਉਣ ਵਾਲੇ ਚੀਫ ਜਸਟਿਸ (Chief Justice) ਸੂਰਿਆਕਾਂਤ ਨੇ 24 ਨਵੰਬਰ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਅਤੇ ਉਹ ਲੱਗਭਗ 15 ਮਹੀਨੇ ਤੱਕ ਇਸ ਅਹੁਦੇ `ਤੇ ਰਹਿਣਗੇ। ਉਹ 9 ਫਰਵਰੀ 2027 ਨੂੰ ਸੇਵਾਮੁਕਤ ਹੋ ਜਾਣਗੇ ।

Read More : ਕਾਨੂੰਨ ਤੋਂ ਭੱਜਣ ਵਾਲਿਆਂ ਨੂੰ ਵਾਪਸ ਲਿਆਉਣ ਦਾ ਦੇਸ਼ ਨੂੰ ਪੂਰਾ ਅਧਿਕਾਰ : ਸੁਪਰੀਮ ਕੋਰਟ

ਪੱਛਮੀ ਬੰਗਾਲ `ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ

0
Shot Dead

ਹਾਵੜਾ, 29 ਨਵੰਬਰ 2025 : ਪੱਛਮੀ ਬੰਗਾਲ (West Bengal) ਦੇ ਹਾਵੜਾ ਜਿ਼ਲੇ `ਚ ਵੀਰਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਤ੍ਰਿਣਮੂਲ ਕਾਂਗਰਸ (Trinamool Congress)  ਦੇ ਇਕ ਨੇਤਾ ਦੀ ਗੋਲੀ ਮਾਰ (Shoot) ਕੇ ਹੱਤਿਆ ਕਰ ਦਿੱਤੀ । ਜਿਸ ਦੌਰਾਨ ਉਨ੍ਹਾਂ ਦਾ ਸਾਥੀ ਗੰਭੀਰ ਰੂਪ `ਚ ਜ਼ਖਮੀ ਹੋ ਗਿਆ ।

ਮ੍ਰਿਤਕ ਦੀ ਪਛਾਣ ਹੋਈ ਹੈ ਦੇਬਬੂਤ ਬਾਬੂ ਮੰਡਲ ਵਜੋਂ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇਬਬੂਤ ਮੰਡਲ (Devboot Mandal) ਉਰਫ਼ ਬਾਬੂ ਮੰਡਲ ਵਜੋਂ ਹੋਈ ਹੈ, ਜੋ ਸੰਪੁਈਪਾੜਾ-ਬਾਸੁਕਾਠੀ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ । ਮੰਡਲ ਰਾਤ 11 ਵਜੇ ਦੇ ਕਰੀਬ ਆਪਣੇ ਸਾਥੀ ਅਨੁਪਮ ਰਾਣਾ ਨਾਲ ਮੋਟਰਸਾਈਕਲ `ਤੇ ਘਰ ਵਾਪਸ ਆ ਰਿਹਾ ਸੀ ਕਿ ਹਮਲਾਵਰਾਂ ਨੇ ਉਨ੍ਹਾਂ `ਤੇ ਗੋਲੀ ਚਲਾ ਦਿੱਤੀ ।

Read More : ਚੰਡੀਗੜ੍ਹ ਵਿੱਚ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਰੇਲਵੇ ਹੁਣ ਸਲੀਪਰ ਕਲਾਸ ਲਈ ਵੀ ਮੁਹੱਈਆ ਕਰਾਏਗਾ ਬਿਸਤਰੇ

0
Railway

ਚੇਨਈ, 29 ਨਵੰਬਰ 2025 : ਭਾਰਤੀ ਰੇਲਵੇ (Indian Railways) ਅਗਲੇ ਸਾਲ 1 ਜਨਵਰੀ ਤੋਂ ‘ਨਾਨ-ਏ. ਸੀ. ਸਲੀਪਰ ਕਲਾਸ` (Sleeper class)  ਦੇ ਯਾਤਰੀਆਂ ਨੂੰ `ਸੈਨੇਟਾਈਜ਼ਡ ਬੈੱਡਰੋਲ` (Sanitized bedroll) (ਬਿਸਤਰ) ਮੁਹੱਈਆ ਕਰਾਏਗਾ । ਇਹ ਸਹੂਲਤ ਸਭ ਤੋਂ ਪਹਿਲਾਂ ਦੱਖਣੀ ਰੇਲਵੇ ਦਾ ਚੇਨਈ ਰੇਲਵੇ ਡਿਵੀਜ਼ਨ ਸ਼ੁਰੂ ਕਰਨ ਜਾ ਰਿਹਾ ਹੈ ।

`ਨਾਨ-ਏ. ਸੀ. ਸਲੀਪਰ ਕਲਾਸ` ਦੇ ਯਾਤਰੀ ਕਰ ਸਕਦੇ ਹਨ ਨਿਰਧਾਰਤ ਭੁਗਤਾਨ ਕਰਕੇ ਸੈਨੇਟਾਈਜ਼ਡ ਬੈੱਡਰੋਲ ਦੀ ਅਪੀਲ

`ਨਾਨ-ਏ. ਸੀ. (Non-A. C.) ਸਲੀਪਰ ਕਲਾਸ` ਦੇ ਯਾਤਰੀ ਇਕ ਜਨਵਰੀ ਤੋਂ ਨਿਰਧਾਰਤ ਭੁਗਤਾਨ (Scheduled payment) ਕਰ ਕੇ ਸੈਨੇਟਾਈਜ਼ਡ ਬੈੱਡਰੋਲ ਦੀ ਅਪੀਲ ਕਰ ਸਕਦੇ ਹਨ । ਹੁਣ ਤੱਕ ਇਹ ਸਹੂਲਤ ਸਲੀਪਰ ਕਲਾਸ ਦੇ ਯਾਤਰੀਆਂ ਲਈ ਮੁਹੱਈਆ ਨਹੀਂ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਚੇਨਈ ਡਵੀਜ਼ਨ ਨੇ 2023-24 ਦੌਰਾਨ ਇਕ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਸੀ । ਇਸ ਪ੍ਰਾਜੈਕਟ ਨੂੰ ਯਾਤਰੀਆਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ।

Read More : ਯੁੱਧ ਨਸਿ਼ਆਂ ਵਿਰੁੱਧ ਰੇਲਵੇ ਪੁਲਸ ਨੇ ਪਕੜੀ ਨਸ਼ਲੀਆਂ ਗੋਲੀਆਂ

ਪੰਜਾਬ ਸਰਕਾਰ ਨੇ ਧਰਨੇ ‘ਚ ਸ਼ਾਮਲ ਸਮੁੱਚੇ ਕੱਚੇ ਮੁਲਾਜ਼ਮ ਕੀਤੇ ਮੁਅੱਤਲ

0
Punjab government

ਚੰਡੀਗੜ੍ਹ,29 ਨਵੰਬਰ 2025 : ਪੰਜਾਬ ਵਿਚ ਕਿਲੋਮੀਟਰ-ਸਕੀਮ ਬੱਸਾਂ ਦੇ ਟੈਂਡਰ (Tenders for kilometer-scheme buses) ਰੱਦ ਕਰਨ ਵਿਰੁੱਧ ਚੱਲ ਰਹੇ ਧਰਨੇ ਵਿਰੁੱਧ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਧਰਨੇ ਵਿਚ ਸ਼ਾਮਲ ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਮੁਅੱਤਲ (Unruly employees suspended) ਕਰ ਦਿੱਤਾ ਹੈ । ਵਿਭਾਗ ਨੇ ਸਾਰੇ ਅਸਥਾਈ ਕਰਮਚਾਰੀਆਂ ਨੂੰ ਇੱਕ ਈ-ਮੇਲ ਭੇਜ ਕੇ ਕਾਰਵਾਈ ਦੀ ਜਾਣਕਾਰੀ ਦਿੱਤੀ ।

ਕੀ ਆਖਿਆ ਗਿਆ ਹੈ ਈ-ਮੇਲ ਵਿਚ

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਭੇਜੀ ਗਈ ਈ-ਮੇਲ ਵਿਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੇ ਗੈਰ-ਕਾਨੂੰਨੀ ਵਿਰੋਧ ਪ੍ਰਦਰਸ਼ਨ (Illegal protest) ਵਿਚ ਹਿੱਸਾ ਲੈ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ । ਰੂਟ ‘ਤੇ ਬੱਸਾਂ ਨਾ ਚਲਾਉਣ ਲਈ ਜੁਰਮਾਨਾ ਲਗਾਇਆ ਗਿਆ ਹੈ ਅਤੇ ਸ਼ਾਮਲ ਸਾਰੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ।

ਮੁੱਖ ਮੰਤਰੀ ਨੇ ਕੁਰਾਲੀ ਬੱਸ ਅੱਡੇ ਪਹੁੰਚ ਕੀਤੀ ਸਵਾਰੀਆਂ ਨਾਲ ਗੱਲਬਾਤ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਅੱਜ ਤੜਕਸਾਰ ਕੁਰਾਲੀ ਬੱਸ ਅੱਡੇ ਵਿਖੇ ਪਹੁੰਚ ਕੇ ਬੱਸਾਂ ਵਿਚ ਸਵਾਰ ਯਾਤਰੀਆਂ ਨਾਲ ਗੱਲਬਾਤ ਕੀਤੀ । ਕਰਮਚਾਰੀਆਂ ਦੀ ਮੁਅੱਤਲੀ ਸੰਬੰਧੀ ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪੰਜਾਬ ਵਿਚ ਸਰਕਾਰੀ ਬੱਸਾਂ ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਇਸ ਕਰਕੇ ਤੁਹਾਡੀ ਹੜਤਾਲ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਅ, ਜਿਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ।

Read more : ਪੰਜਾਬ ਸਰਕਾਰ ਨੇ ਪਨਬਸ ਜਲੰਧਰ ਡਿਪ ਪ੍ਰਧਾਨ ਨੂੰ ਕੀਤਾ ਸਸਪੈਂਡ

ਕੈਨੇਡਾ `ਚ ਦਿਓਰ ਨੇ ਭਾਬੀ ਨੂੰ ਉਤਾਰਿਆ ਮੌਤ ਦੇ ਘਾਟ

0
Kill

ਜੋਧਾਂ, 29 ਨਵੰਬਰ 2025 : ਪੰਜਾਬ ਦੇ ਇਤਿਹਾਸਕ ਪਿੰਡ ਗੁੱਜਰਵਾਲ (Village Gujjarwal) ਦੀ ਕੈਨੇਡਾ ਵਿਖੇ ਰਹਿੰਦੀ ਵਿਆਹੁਤਾ ਲੜਕੀ ਮਨਦੀਪ ਕੌਰ ਗਰੇਵਾਲ ਨੂੰ ਕੈਨੇਡਾ ਰਹਿੰਦੇ ਉਸ ਦੇ ਦਿਓਰ ਗੁਰਜੋਤ ਸਿੰਘ ਖਹਿਰਾ ਨੇ ਸਾੜ ਕੇ ਮੌਤ ਦੇ ਘਾਟ (Burned to death) ਉਤਾਰ ਦਿੱਤਾ । ਮਨਦੀਪ ਕੌਰ (Mandeep Kaur) ਦੇ ਪਿਤਾ ਜਗਦੇਵ ਸਿੰਘ ਕੈਨੇਡਾ ਅਤੇ ਮਾਤਾ ਜਸਵਿੰਦਰ ਕੌਰ ਵਾਸੀ ਗੁੱਜਰਵਾਲ ਨੇ ਦੱਸਿਆ ਕਿ ਮਨਦੀਪ ਦਾ ਵਿਆਹ ਇਸ ਸਾਲ 11 ਮਾਰਚ ਨੂੰ ਸਿੱਧਵਾਂ ਬੇਟ ਦੇ ਨੇੜਲੇ ਪਿੰਡ ਲੋਧੀਵਾਲ ਦੇ ਅਨਮੋਲਜੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਨਾਲ ਹੋਇਆ ਸੀ ।

ਦਿਓਰ ਨੇ ਭਾਬੀ ਦਾ ਕਤਲ ਕਿਊਂ ਕੀਤਾ ਸਬੰਧੀ ਪੁਲਸ ਕਰ ਰਹੀ ਹੈ ਜਾਂਚ

ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਲੜਕੀ ਦਾ ਕਾਰ ਐਕਸੀਡੈਂਟ ਹੋ ਗਿਆ ਹੈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ। ਮਨਦੀਪ ਕੌਰ ਦੇ ਅੰਤਿਮ ਸੰਸਕਾਰ ਵਾਲੇ ਦਿਨ ਸ਼ਾਮ ਕੈਨੇਡਾ ਦੀ ਪੁਲਸ (Canadian police) ਨੇ ਉਸ ਦੇ ਦਿਓਰ ਗੁਰਜੋਤ ਗ੍ਰਿਫਤਾਰ (Gurjot arrested) ਕਰ ਲਿਆ । ਜਗਦੇਵ ਸਿੰਘ ਨੇ ਦੱਸਿਆ ਕਿ ਕੈਨੇਡਾ ਪੁਲਸ ਇਸ ਸਬੰਧੀ ਜਾਂਚ ਕਰ ਰਹੀ ਹੈ ਕਿ ਦਿਓਰ ਨੇ` ਉਸ ਦਾ ਕਤਲ ਕਿਹੜੇ ਕਾਰਨਾਂ ਕਰ ਕੇ ਕੀਤਾ ਹੈ । ਮ੍ਰਿਤਕਾ ਦਾ ਭਰਾ ਵੀ ਕੈਨੇਡਾ ਵਿਖੇ ਹੀ ਰਹਿੰਦਾ ਹੈ ।

Read More : ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ

ਐੱਪਲ ਨੋਇਡਾ `ਚ ਖੋਲ੍ਹੇਗਾ ਆਪਣਾ 5ਵਾਂ ਭਾਰਤੀ ਸਟੋਰ

0
Apple

ਨਵੀਂ ਦਿੱਲੀ, 29 ਨਵੰਬਰ 2025 : ਐੱਪਲ (Apple) ਨੇ ਭਾਰਤ `ਚ ਆਪਣਾ 5ਵਾਂ ਸਟੋਰ (5th Store) ਨੋਇਡਾ `ਚ ਖੋਲ੍ਹਣ ਦੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ । ਕੰਪਨੀ ਦੇ ਬਿਆਨ ਅਨੁਸਾਰ ਡੀ. ਐੱਲ. ਐੱਫ. ਮਾਲ (ਆਫ ਇੰਡੀਆ ਵਿਚ ਸਥਿਤ ਐੱਪਲ ਦੇ ਨੋਇਡਾ ਸਟੋਰ ਦਾ ਉਦਘਾਟਨ 11 ਦਸੰਬਰ ਨੂੰ ਕੀਤਾ ਜਾਵੇਗਾ ।

ਦੇਸ਼ ਵਿਚ ਐੱਪਲ ਦੇ ਪ੍ਰਚੂਨ ਵਿਸਤਾਰ ਵਿਚ ਇਕ ਹੋਰ ਪ੍ਰਾਪਤੀ ਹੈ

ਇਸ ਵਿਚ ਕਿਹਾ ਗਿਆ ਹੈ ਇਹ ਦੇਸ਼ ਵਿਚ ਐੱਪਲ ਦੇ ਪ੍ਰਚੂਨ ਵਿਸਤਾਰ ਵਿਚ ਇਕ ਹੋਰ ਪ੍ਰਾਪਤੀ ਹੈ, ਜੋ ਨੋਇਡਾ (Noida) ਵਿਚ ਗਾਹਕਾਂ ਨੂੰ ਐੱਪਲ ਉਤਪਾਦਾਂ ਨੂੰ ਜਾਣਨ ਤੇ ਖਰੀਦਣ ਦੇ ਦੋ ਨਵੇਂ ਤਰੀਕੇ ਮੁਹੱਈਆ ਕਰਵਾਉਂਦਾ ਹੈ । ਇਸ ਦੇ ਨਾਲ ਹੀ ਇਹ ਐੱਪਲ ਦੀ ਅਸਾਧਾਰਨ ਸੇਵਾ ਦਾ ਨਿੱਜੀ ਤੌਰ `ਤੇ ਤਜਰਬਾ ਲੈਣ ਦਾ ਮੌਕਾ ਵੀ ਦਿੰਦਾ ਹੈ ।

Read More : ਦੀਨਾਨਗਰ ਵਿਖੇ ਨਵੀਂ ਖੰਡ ਮਿੱਲ ਅਤੇ ਕੋ-ਜੈਨਰੇਸ਼ਨ ਪਲਾਂਟ ਦਾ ਕੀਤਾ ਉਦਘਾਟਨ

ਟੋਰੇਂਟ ਫਾਰਮਾਸਿਊਟੀਕਲਸ `ਤੇ ਲੱਗਿਆ 41 ਕਰੋੜ ਰੁਪਏ ਦਾ ਜੁਰਮਾਨਾ

0
Torrent Pharmaceuticals

ਨਵੀਂ ਦਿੱਲੀ, 29 ਨਵੰਬਰ 2025 : ਕੇਂਦਰੀ ਜੀ. ਐੱਸ. ਟੀ. ਅਥਾਰਿਟੀ (Central G. S. T. Authority) ਨੇ ਵਸਤਾਂ ਦੇ ਬਰਾਮਦ `ਤੇ ਕਥਿਤ -ਤੌਰ `ਤੇ ਗਲਤ `ਰਿਫੰਡ` ਲਈ ਟੋਰੇਂਟ ਫਾਰਮਾਸਿਊਟੀਕਲਸ ਲਿਮਟਿਡ `ਤੇ 41 ਕਰੋੜ (41 crore) ਰੁਪਏ ਤੋਂ ਜਿ਼ਆਦਾ ਦਾ ਜੁਰਮਾਨਾ (Fine) ਲਾਇਆ ਹੈ ।

ਜੁਆਇੰਟ ਕਮਿਸ਼ਨਰ ਨੇ ਦਿੱਤਾ ਹੈ ਇਹ ਹੁਕਮ

ਟੋਰੇਂਟ ਫਾਰਮਾਸਿਊਟੀਕਲਸ (Torrent Pharmaceuticals) ਨੇ ਦੱਸਿਆ ਕਿ ਅਹਿਮਦਾਬਾਦ ਦੱਖਣੀ ਕਮਿਸ਼ਨਰ ਦਫ਼ਤਰ `ਚ ਸਾਧਾਰਣ ਨਿਰਣਾਇਕ ਅਥਾਰਿਟੀ (ਕੇਂਦਰੀ ਜੀ. ਐੱਸ. ਟੀ.) ਦੇ ਸੰਯੁਕਤ ਕਮਿਸ਼ਨਰ ਨੇ ਜੁਰਮਾਨਾ ਲਗਾਉਣ ਦਾ ਹੁਕਮ ਦਿੱਤਾ ਹੈ । ਕੰਪਨੀ ਸੂਚਨਾ ਅਨੁਸਾਰ 26 ਨਵੰਬਰ 2025 ਦੇ ਹੁਕਮ ਵਿਚ ਕੰਪਨੀ ਵਸਤਾਂ ਦੀ ਦਰਾਮਦ `ਤੇ` ਵਿਭਾਗ ਵੱਲੋਂ ਗਲਤ `ਰਿਫੰਡ` ਦਾ ਦੋਸ਼ ਲਗਾਇਆ ਗਿਆ ਹੈ ।

Read More : ਜੀ. ਐਸ. ਟੀ. ਦਰ ਘਟਣ ਨੂੰ ਲੈ ਕੇ ਹੋਈ ਕੇਂਦਰੀ ਮੰਤਰੀਆਂ ਦੀ ਮੀਟਿੰਗ

ਪੰਜਾਬ ਸਰਕਾਰ ਨੇ ਪਨਬਸ ਜਲੰਧਰ ਡਿਪ ਪ੍ਰਧਾਨ ਨੂੰ ਕੀਤਾ ਸਸਪੈਂਡ

0
suspend

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਰੋਡਵੇਜ਼ (Punjab Roadways) ਦੇ ਕੱਚੇ ਕਾਮਿਆਂ ਦੀ ਚੱਲ ਰਹੀ ਹੜਤਾਲ ਖਿ਼ਲਾਫ਼ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆਂ ਪੱਤਰ ਜਾਰੀ ਕਰਕੇ ਪਨਬਸ ਜਲੰਧਰ ਡਿਪੂ ਦੇ ਪ੍ਰਧਾਨ (President of PUNBUS Jalandhar Depot) ਬਿਰਮਜੀਤ ਸਿੰਘ ਨੂੰ ਸਸਪੈਂਡ (Biramjit Singh suspended) ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਸਰਕਾਰ ਵਲੋਂ ਜਾਰੀ ਪੱਤਰ ਗੈਰ-ਕਾਨੂੰਨੀ (Illegal) ਢੰਗ ਨਾਲ ਲਗਾਏ ਗਏ ਧਰਨੇ ਨੂੰ ਲੈ ਕੇ ਪਨਬਸ ਡਿਪੂ-1 ਦੇ ਪ੍ਰਧਾਨ ਬਿਕਰਮਜੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ ।

ਕੀ ਆਖਿਆ ਗਿਆ ਹੈ ਪੱਤਰ ਵਿਚ

ਸਰਕਾਰ ਵਲੋਂ ਜਾਰੀ ਕੀਤੇ ਪੱਤਰ ’ਚ ਆਖਿਆ ਗਿਆ ਹੈ ਕਿ 28 ਨਵੰਬਰ 2025 ਨੂੰ ਬਿਕਰਮਜੀਤ ਸਿੰਘ (ਕੰਡਕਟਰ ਨੰਬਰ ਸੀ. ਟੀ. ਸੀ-06) ਵੱਲੋਂ ਗੈਰ-ਕਾਨੂੰਨੀ ਹੜਤਾਲ ਵਿਚ ਹਿੱਸਾ ਲੈਣ ਕਾਰਨ ਡਿਊਟੀ ਰੂਟਾਂ ਦੇ ਅਨੁਸਾਰ 380 ਕਿਲੋਮੀਟਰ (380 km) ਦੀ ਡਿਊਟੀ ਮਿਸ ਕੀਤੀ ਗਈ ਅਤੇ ਮੁਕੇਰੀਆਂ-ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਰੂਟ ’ਤੇ ਪਨਬਸ ਦੀ ਬੱਸ ਸੇਵਾ ਨਾ ਦੇਣ ਦੇ ਕਾਰਨ ਜਨਤਾ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਵਿਭਾਗ ਨੂੰ 11 ਹਜ਼ਾਰ 939 ਰੁਪਏ ਦਾ ਵਿੱਤੀ ਨੁਕਸਾਨ (Financial loss)  ਹੋਇਆ । ਜਦਕਿ 28 ਨਵੰਬਰ 2025 ਨੂੰ ਇਸ ਸਬੰਧ ’ਚ ਨੋਟਿਸ ਜਾਰੀ ਕਰਦੇ ਹੋਏ ਤੁਰੰਤ ਡਿਊਟੀ ’ਤੇ ਹਾਜਰ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ 29 ਨਵੰਬਰ 2025 ਨੂੰ ਤੁਹਾਡੀ ਡਿਊਟੀ ਰੂਟ ਦੇ ਅਨੁਸਾਰ ਮੁਕੇਰੀਆਂ-ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਲੱਗੀ ਹੋਈ ਸੀ ।

ਬਿਕਰਮਜੀਤ ਸਿੰਘ ਨੇ ਗੈਰ-ਕਾਨੂੰਨੀ ਹੜ੍ਹਤਾਲ ਵਿਚ ਹਿੱਸਾ ਲੈ ਕੀਤਾ ਵਿੱਤੀ ਨੁਕਸਾਨ

ਅਜਿਹੇ ’ਚ 29 ਨਵੰਬਰ ਨੂੰ ਮੁਕੇਰੀਆਂ ਤੋਂ ਬੱਸ ਨੂੰ ਜਲੰਧਰ ਵਰਕਸ਼ਾਪ ’ਚ ਖੜ੍ਹਾ ਦਿੱਤਾ ਅਤੇ ਬਿਕਰਮਜੀਤ ਸਿੰਘ ਗੈਰ-ਕਾਨੂੰਨੀ ਹੜਤਾਲ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ 301 ਕਿਲੋਮੀਟਰ ਦੀ ਡਿਊਟੀ ਮਿਸ (Miss Duty) ਕਰ ਦਿੱਤੀ । ਇਸ ਦੌਰਾਨ ਬਿਕਰਮਜੀਤ ਸਿੰਘ ਨੇ ਗੈਰ-ਕਾਨੂੰਨੀ ਹੜਤਾਲ ਵਿਚ ਹਿੱਸਾ ਲਿਆ, ਜਿਸ ਕਾਰਨ ਵਿਭਾ ਨੂੰ 9520 ਰੁਪਏ ਦਾ ਵਿੱਤੀ ਨੁਕਸਾਨ ਹੋਇਆ । ਇਸ ਪ੍ਰਕਾਰ ਹੁਣ ਤੱਕ ਤੁਹਾਡੇ ਕਾਰਨ ਕੁਲ 21,459 ਰੁਪਏ ਦਾ ਨੁਕਸਾਨ ਹੋਇਆ ਹੈ । ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਵਿਭਾਗ ਅਤੇ ਤੁਹਾਡੇ ਦਰਮਿਆਨ ਹੋਏ ਐਗਰੀਮੈਂਟ ਦੀ ਸ਼ਰਤ ਸੰਖਿਆ 15 ਅਨੁਸਾਰ ਤੁਹਾਡੇ ਵੱਲੋਂ ਕੀਤੇ ਗਏ ਵਿੱਤੀ ਨੁਕਸਾਨ ਅਤੇ ਹੜਤਾਲ ’ਚ ਹਿੱਸਾ ਲੈਣ ਕਾਰਨ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ ਹਨ ।

Read More : ਪਨਬੱਸ ਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮ ਕਰਨਗੇ ਹੜਤਾਲ

ਦੱਖਣੀ ਸੀਰੀਆ ਵਿਚ ਇਜ਼ਰਾਈਲੀ ਫੌਜ ਦੀ ਗੋਲੀਬਾਰੀ ਕਾਰਨ ਹੋਈਆਂ 10 ਮੌਤਾਂ

0
Israeli military

ਦਮਿਸ਼ਕ, 29 ਨਵੰਬਰ 2025 : ਇਜ਼ਰਾਈਲੀ ਫੌਜ (Israeli army) ਨੇ ਦੱਖਣੀ ਸੀਰੀਆ ਦੇ ਇਕ ਪਿੰਡ `ਚ ਛਾਪੇਮਾਰੀ ਕੀਤੀ ਅਤੇ ਸਥਾਨਕ ਲੋਕਾਂ ਵੱਲੋਂ ਵਿਰੋਧ ਕਰਨ `ਤੇ ਫੌਜ ਨੇ ਗੋਲੀਬਾਰੀ ਕੀਤੀ, ਜਿਸ `ਚ ਘੱਟੋ-ਘੱਟ 10 ਲੋਕ ਮਾਰੇ (10 people killed) ਗਏ । ਸਥਾਨਕ ਮੀਡੀਆ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਗਾਜ਼ਾ ਵਿਚ ਜੰਗਬੰਦੀ ਦੀ ਮਿਆਦ ਵਧਾਏ ਜਾਣ ਦੇ ਬਾਵਜੂਦ ਇਜ਼ਰਾਈਲ ਕਈ ਮੋਰਚਿਆਂ `ਤੇ ਰਿਹਾ ਹੈ ਲੜ

ਇਸ ਵਿਚਾਲੇ ਗਾਜ਼ਾ ਵਿਚ ਜੰਗਬੰਦੀ (Ceasefire in Gaza) ਦੀ ਮਿਆਦ ਵਧਾਏ ਜਾਣ ਦੇ ਬਾਵਜੂਦ ਇਜ਼ਰਾਈਲ ਕਈ ਮੋਰਚਿਆਂ `ਤੇ ਲੜ ਰਿਹਾ ਹੈ । ਸੀਰੀਆ (Syria) ਦੀ ਸਰਕਾਰੀ ਨਿਊਜ਼ ਏਜੰਸੀ ਸਨਾ` ਅਨੁਸਾਰ ਇਜ਼ਰਾਈਲੀ ਫੌਜ ਬੇਤ ਜਿਨ ਪਿੰਡ `ਚ ਦਾਖਲ ਹੋ ਕੇ ਸਥਾਨਕ ਲੋਕਾਂ ਨੂੰ ਹਿਰਾਸਤ `ਚ ਲੈਣ ਦੀ ਕੋਸਿ਼ਸ਼ ਕਰ ਰਹੀ ਸੀ ਅਤੇ ਵਿਰੋਧ ਹੋਣ `ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ । ਘਟਨਾ ਤੋਂ ਬਾਅਦ ਕਈ ਪਰਿਵਾਰਾਂ ਨੇ ਇਲਾਕੇ ਨੂੰ ਛੱਡ ਦਿੱਤਾ ਹੈ ।

ਛਾਪੇਮਾਰੀ ਦੌਰਾਨ ਕਈ ਅੱਤਵਾਦੀਆਂ ਨੇ ਇਜ਼ਰਾਈਲੀ ਫੌਜ `ਤੇ ਕੀਤੀ ਗੋਲੀਬਾਰੀ

ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਬੇਤ ਜਿਨ `ਚ ਸਰਗਰਮ ਇਕ ਇਸਲਾਮੀ ਸਮੂਹ ਦੇ ਸ਼ੱਕੀਆਂ ਨੂੰ ਫੜਨ ਲਈ ਮੁਹਿੰਮ ਚਲਾਈ, ਜੋ ਇਜ਼ਰਾਈਲੀ ਨਾਗਰਿਕਾਂ `ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਛਾਪੇਮਾਰੀ ਦੌਰਾਨ ਕਈ ਅੱਤਵਾਦੀਆਂ ਨੇ ਇਜ਼ਰਾਈਲੀ ਫੌਜ `ਤੇ ਗੋਲੀਬਾਰੀ ਕੀਤੀ, ਜਿਸ `ਚ ਅੱਧਾ ਦਰਜਨ ਫੌਜੀ ਜ਼ਖਮੀ ਹੋ ਗਏ ਅਤੇਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ।

Read more : ਗਾਜ਼ਾ ਵਿੱਚ ਹਮਾਸ ਵਿਰੁੱਧ ਵਿਰੋਧ ਪ੍ਰਦਰਸ਼ਨ: ਜੰਗ ਤੋਂ ਤੰਗ ਹੋਏ ਫਲਸਤੀਨੀ ਸੜਕਾਂ ‘ਤੇ ਉਤਰੇ

ਮਜੀਠੀਆ ਦੇ ਵਕੀਲਾਂ ਨੇ ਕੀਤੀ ਹਾਈਕੋਰਟ ਵਿਚ ਪਟੀਸ਼ਨ ਦਾਇਰ

0
Bikram Singh Majithia

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਵਕੀਲਾਂ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ ।

ਕੀ ਹੈ ਪਟੀਸ਼ਨ

ਪ੍ਰਾਪਤ ਜਾਣਕਾਰੀ ਅਨੁਸਾਰ ਜੋ ਪਟੀਸ਼ਨ ਬਿਕਰਮ ਮਜੀਠੀਆ ਦੇ ਵਕੀਲਾਂ ਵਲੋਂ ਹਾਈਕੋਰਟ (High Court) ਵਿਚ ਦਾਖਲ ਕੀਤੀ ਗਈ ਹੈ ਵਿਚ 16 ਨਵੰਬਰ ਨੂੰ ਕੇਸ ਸਬੰਧੀ ਵਿਜੀਲੈਂਸ ਵੱਲੋਂ ਦਾਇਰ ਅਰਜ਼ੀ ਨੂੰ ਰਿਕਾਰਡ ’ਚ ਲੈਣ ਦੀ ਮੰਗ ਕੀਤੀ ਗਈ ਹੈ । ਫਿਲਹਾਲ ਹਾਈਕੋਰਟ ਵੱਲੋਂ ਮਜੀਠੀਆ ਦੀ ਜ਼ਮਾਨਤ ਪਟੀਸ਼ਨ (Bail petition) ਸਬੰਧੀ ਫੈਸਲਾ ਅਜੇ ਰਿਜ਼ਰਵ ਰੱਖਿਆ ਗਿਆ ਹੈ।ਦੱਸਣਯੋਗ ਹੈ ਕਿ ਹਾਈ ਕੋਰਟ ਨੇ 20 ਨਵੰਬਰ ਨੂੰ ਮਜੀਠੀਆ ਦੀ ਜ਼ਮਾਨਤ ਪਟੀਸ਼ਨ `ਤੇ ਆਪਣਾ ਫੈਸਲਾ ਰਾਖਵਾਂ (Decision reserved) ਰੱਖ ਲਿਆ ਸੀ  । ਉਦੋਂ ਤੱਕ ਪੰਜਾਬ ਸਰਕਾਰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੀ ਆ ਰਹੀ ਸੀ, ਇਹ ਦਲੀਲ ਦਿੰਦੀ ਸੀ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਇਸ ਲਈ, ਉਸਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ।

ਫ਼ੈਸਲਾ ਰਾਖਵਾਂ ਰੱਖਣ ਦੇ ਹਫ਼ਤਰ ਅੰਦਰ ਮਾਮਲੇ ਦੇ ਜਾਂਚ ਅਧਿਕਾਰੀ ਨੇ ਕਰ ਦਿੱਂਤੀ ਅਦਦਾਲਤ ਵਿਚ ਅਰਜ਼ੀ ਦਾਇਰ

ਹਾਲਾਂਕਿ, ਫੈਸਲਾ ਰਾਖਵਾਂ ਰੱਖਣ ਦੇ ਇੱਕ ਹਫ਼ਤੇ ਦੇ ਅੰਦਰ, ਮਾਮਲੇ ਦੇ ਜਾਂਚ ਅਧਿਕਾਰੀ ਨੇ 26 ਨਵੰਬਰ ਨੂੰ ਮੋਹਾਲੀ ਦੀ ਹੇਠਲੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮਜੀਠੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ । ਇਸ ਲਈ, ਮਜੀਠੀਆ ਦੇ ਵਕੀਲਾਂ ਨੇ ਹੁਣ ਮੋਹਾਲੀ ਦੀ ਹੇਠਲੀ ਅਦਾਲਤ ਵਿੱਚ ਦਾਇਰ ਸਰਕਾਰੀ ਅਰਜ਼ੀ ਦਾ ਰਿਕਾਰਡ ਮੰਗਣ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਰਕਾਰ ਨੇ ਇਹ ਦਾਅਵਾ ਕਰਕੇ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਹੈ ਕਿ ਮਜੀਠੀਆ ਵਿਰੁੱਧ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ, ਜਦੋਂ ਕਿ ਦੂਜੇ ਪਾਸੇ, ਸਰਕਾਰ ਨੇ ਹੁਣ ਮੋਹਾਲੀ ਦੀ ਹੇਠਲੀ ਅਦਾਲਤ ਵਿੱਚ ਮੰਨਿਆ ਹੈ ਕਿ ਮਜੀਠੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ।

ਹਾਈਕੋਰਟ ਨੇ ਸਰਕਾਰ ਤੋਂ ਜਾਂਚ ਹਾਲੇ ਵੀ ਜਾਰੀ ਹੈ ਦੇ ਦਾਅਵੇ ਬਾਰੇ ਪੁੱਛਿਆ

ਅਰਜ਼ੀ ਸਬੰਧੀ ਹਾਈ ਕੋਰਟ ਨੇ ਪੰਜਾਬ ਸਰਕਾਰ (Punjab Government) ਤੋਂ ਪੁੱਛਿਆ ਹੈ ਕਿ ਇਹ ਕੀ ਹੈ? ਤੇ ਤੁਸੀਂ ਇਹ ਕਿਵੇਂ ਦਾਅਵਾ ਕਰ ਸਕਦੇ ਸੀ ਕਿ ਜਾਂਚ ਅਜੇ ਵੀ ਜਾਰੀ ਹੈ?” ਪਰ ਇਹ ਪਟੀਸ਼ਨ ਦਰਸਾਉਂਦੀ ਹੈ ਕਿ ਮਜੀਠੀਆ ਮਾਮਲੇ ਵਿੱਚ ਤੁਹਾਡੀ ਜਾਂਚ ਪੂਰੀ ਹੋ ਗਈ ਹੈ । ਹਾਲਾਂਕਿ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਦਲੀਲਾਂ ਪੂਰੀਆਂ ਹੋ ਗਈਆਂ ਹਨ ਅਤੇ ਫੈਸਲਾ ਰਾਖਵਾਂ ਰੱਖਿਆ ਗਿਆ ਹੈ, ਪਟੀਸ਼ਨ ਨੂੰ ਰਿਕਾਰਡ `ਤੇ ਨਹੀਂ ਲਿਆ ਜਾ ਸਕਦਾ । ਹਾਲਾਂਕਿ ਹਾਈ ਕੋਰਟ ਨੇ ਸਰਕਾਰ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਅੱਜ ਪਟੀਸ਼ਨ ਨੂੰ ਰਿਕਾਰਡ `ਤੇ ਲੈ ਲਿਆ ।

Read More : ਵਿਜੀਲੈਂਸ ਨੇ ਕੀਤਾ ਬਿਕਰਮ ਸਿੰਘ ਮਜੀਠੀਆ ਮਾਮਲੇ ਵਿਚ ਧਾਰਾ ਵਿਚ ਵਾਧਾ