Home Blog Page 384

ਕਿਸੇ ਵੀ ਵੋਟ ਨੂੰ ਆਨ ਲਾਈਨ ਡਿਲੀਟ ਨਹੀਂ ਕੀਤਾ ਜਾ ਸਕਦਾ : ਚੋਣ ਕਮਿਸ਼ਨਰ

0
election-commissioner

ਨਵੀਂ ਦਿੱਲੀ, 18 ਸਤੰਬਰ 2025 : ਭਾਰਤੀ ਚੋਣ ਕਮਿਸ਼ਨਰ ਗਿਆਨੇਸ਼ ਕੁੁਮਾਰ (Election Commissioner of India Gyanesh Kumar) ਨੇ ਸੰਸਦ ਮੈਂਬਰ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਮੈਂਬਰ ਰਾਹੁਲ ਗਾਂਧੀ ਵੱਲੋਂ ਵੋਟਾਂ ਡਿਲੀਟ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਕਿਸੇ ਵੀ ਵੋਟ ਨੂੰ ਆਨ-ਲਾਈਨ ਡਿਲੀਟ ਨਹੀਂ ਕੀਤਾ ਜਾ ਸਕਦਾ (No vote can be deleted online) ।

ਆਮ ਜਨਤਾ ਅਜਿਹਾ ਨਹੀਂ ਕਰ ਸਕਦੀ, ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਨੇ ਸਮਝਿਆ ਹੈ

ਉਨ੍ਹਾਂ ਕਿਹਾ ਕਿ ਆਮ ਜਨਤਾ ਅਜਿਹਾ ਨਹੀਂ ਕਰ ਸਕਦੀ, ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਨੇ ਸਮਝਿਆ ਹੈ । ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟ ਡਿਲੀਟ ਕਰਨ ਤੋਂ ਪਹਿਲਾਂ ਪ੍ਰਭਾਵਿਤ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ। ਸਾਲ 2023 ’ਚ ਆਲੰਦ ਵਿਧਾਨ ਸਭਾ ਖੇਤਰ ’ਚ ਵੋਟ ਡਿਲੀਟ ਕਰਨ ਦੀ ਨਾਕਾਮ ਕੋਸ਼ਿਸ਼ ਹੋਈ ਸੀ ਅਤੇ ਇਸ ਮਾਮਲੇ ’ਚ ਚੋਣ ਕਮਿਸ਼ਨ ਨੇ ਖੁਦ ਐਫ. ਆਈ. ਆਰ. ਦਰਜ ਕਰਵਾਈ ਸੀ।

ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਵਿਚ ਕੀਤਾ ਵੋਟਾਂ ਹਟਾਉਣ ਦੀ ਕੋਸਿ਼ਸ਼ ਦਾ ਦਾਅਵਾ

ਚੋਣ ਕਮਿਸ਼ਨ ਦੇ ਰਿਕਾਰਡ ਅਨੁਸਾਰ 2018 ’ਚ ਆਲੰਦ ਸੀਟ ਭਾਜਪਾ ਦੇ ਸੁਭਾਸ਼ ਨੇ ਜਿੱਤੀ ਸੀ ਅਤੇ 2023 ’ਚ ਕਾਂਗਰਸ ਦੇ ਬੀ.ਆਰ. ਪਾਟਿਲ ਨੇ ਇਥੋਂ ਜਿੱਤ ਹਾਸਲ ਕੀਤੀ ਸੀ । ਰਾਹੁਲ ਗਾਂਧੀ (Rahul Gandhi) ਨੇ ਪ੍ਰੈਸ ਕਾਨਫਰੰਸ ’ਚ ਕਰਨਾਟਕ ਦੇ ਆਲੰਦ ਵਿਧਾਨ ਸਭਾ ਹਲਕੇ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਕਰਨਾਟਕ ਦੇ ਆਲੰਦ ਵਿਧਾਨ ਸਭਾ ਖੇਤਰ ’ਚ 6,018 ਵੋਟਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ । ਸਾਨੂੰ ਨਹੀਂ ਪਤਾ ਕਿ 2023 ਦੀਆਂ ਚੋਣਾਂ ’ਚ ਕੁੱਲ ਕਿੰਨੇ ਵੋਟ ਹਟਾਏ ਗਏ ਪਰ ਇਹ ਗਿਣਤੀ 6,018 ਤੋਂ ਕਿਤੇ ਜ਼ਿਆਦਾ ਸੀ ।

ਮਾਮਲਾ ਆਇਆ ਬੂਥ ਪੱਧਰੀ ਅਧਿਕਾਰੀ ਦੇੇ ਚਾਚੇ ਦਾ ਵੋਟ ਹਟਾਉਣ ਤੇ ਸਾਹਮਣੇ

ਉਨ੍ਹਾਂ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਬੂਥ ਪੱਧਰੀ ਅਧਿਕਾਰੀ ਨੇ ਦੇਖਿਆ ਕਿ ਉਸ ਦੇ ਚਾਚਾ ਦਾ ਵੋਟ ਹਟਾ ਦਿੱਤਾ ਗਿਆ ਹੈ। ਜਾਂਚ ਕਰਨ ’ਤੇ ਪਤਾ ਚਲਿਆ ਕਿ ਪੜੋਸੀ ਦੇ ਨਾਮ ’ਤੇ ਵੋਟ ਹਟਾਇਆ ਗਿਆ। ਜਦੋਂ ਉਸ ਨੇ ਪੜੋਸੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਕੋਈ ਵੋਟ ਨਹੀਂ ਹਟਾਇਆ । ਨਾ ਤਾਂ ਵੋਟ ਹਟਾਉਣ ਵਾਲੇ ਨੂੰ ਅਤੇ ਨਾ ਹੀ ਜਿਸ ਦਾ ਵੋਟ ਹਟਾਇਆ ਗਿਆ ਸੀ, ਉਸ ਨੂੰ ਇਸ ਦੀ ਜਾਣਕਾਰੀ ਸੀ । ਅਸਲ ’ਚ ਕਿਸੇ ਬਾਹਰੀ ਤਾਕਤ ਨੇ ਸਿਸਟਮ ਨੂੰ ਹੈਕ ਕਰਕੇ ਇਹ ਵੋਟ ਹਟਾਏ ਸਨ ।

Read More :  ਭਾਰਤੀ ਚੋਣ ਕਮਿਸ਼ਨਰ ਨੇ ਕੀਤੀ ਸੋਧ

ਸ਼ੇਅਰ ਇੰਡੀਆ ਫਿਨਕੈਪ ਪ੍ਰਾਈਵੇਟ ਲਿਮ: ਕੰਪਨੀ ਦਾ ਪਲੇਸਮੈਂਟ ਕੈਂਪ 19 ਸਤੰਬਰ ਨੂੰ

0
Placement Camp

ਸੰਗਰੂਰ, 18 ਸਤੰਬਰ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (District Employment and Business Bureau) ਸੰਗਰੂਰ ਵੱਲੋਂ ਸ਼ੇਅਰ ਇੰਡੀਆ ਫਿਨਕੈਪ ਪ੍ਰਾਈਵੇਟ ਲਿਮ: ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ (Placement camp) ਲਗਾਇਆ ਜਾ ਰਿਹਾ ਹੈ ।

ਇਸ ਸਬੰਧੀ ਕੰਪਨੀ ਵੱਲੋਂ ਸੈਂਟਰ ਮੈਨੇਜਰ, ਬਰਾਂਚ ਮੈਨੇਜਰ (ਕੇਵਲ ਲੜਕੇ ਲਈ) ਦੀ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। ਜਿਸ ਲਈ ਪ੍ਰਾਰਥੀ ਦੀ ਵਿਦਿਅਕ ਯੋਗਤਾ 12ਵੀਂ, ਗਰੈਜੂਏਟ ਪਾਸ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਉਮਰ 18 ਤੋਂ 28 ਸਾਲ ਹੋਣੀ ਚਾਹੀਦੀ ਹੈ । ਚਾਹਵਾਨ ਅਤੇ ਯੋਗ ਪ੍ਰਾਰਥੀ (Willing and eligible applicants) ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ । ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ. ਏ. ਅਤੇ ਡੀ. ਏ. ਦੇਣ ਯੋਗ ਨਹੀਂ ਹੋਵੇਗਾ । ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।

Read More : ਨਗਰ ਕੌਂਸਲ ਧੂਰੀ ਵਿੱਚ ਪਲੇਸਮੈਂਟ ਕੈਂਪ ਦਾ ਆਯੋਜਨ 16 ਸਤੰਬਰ ਨੂੰ

ਸਥਾਨਕ ਸਰਕਾਰ ਵਿਭਾਗ ਨੇ ਕਰਮਚਾਰੀਆਂ ਅਧਿਕਾਰੀਆਂ ਨੂੰ ਕੀਤਾ ਇਧਰੋਂ ਉਧਰ

0
Transffers

ਚੰਡੀਗੜ੍ਹ, 18 ਸਤੰਬਰ 2025 : ਪੰਜਾਬ ਸਰਕਾਰ ਦੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ (Director Local Government Department) ਵਲੋਂ 43 ਕਰਮਚਾਰੀਆਂ ਤੇ ਅਧਿਕਾਰੀਆਂ ਜਿਨ੍ਹਾਂ ਵਿਚ, ਏ. ਟੀ. ਪੀਜ, ਐਮ. ਟੀ. ਪੀਜ, ਬਿਲਡਿੰਗ ਇੰਸਪੈਕਟਰਜ, ਹੈਡ ਡਰਾਫਟਸਮੈਨ, ਡਰਾਫਟਸਮੈਨ, ਸੈਨੇਟਰੀ ਇੰਸਪੈਕਟਰਜ ਆਦਿ ਨੂੰ ਇਧਰੋਂ ਉਧਰ (From here to there) ਕੀਤਾ ਗਿਆ ਹੈ ।

ਕਿਸ ਨੂੰ ਕਿਥੇ ਲਗਾਇਆ ਗਿਆ ਹੈ

ਜਿਨ੍ਹਾਂ ਵਿਚ ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਰਾਜਦੀਪ ਸਿੰਘ ਨੂੰ ਨਗਰ ਨਿਗਮ ਐਸ. ਏ. ਐਸ. ਨਗਰ ਤੋਂ ਨਗਰ ਨਿਗਮ ਪਟਿਆਲਾ, ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਧਰਮਿੰਦਰ ਸਿੰਘ ਨੂੰ ਨਗਰ ਨਿਗਮ ਐਸ. ਏ. ਐਸ. ਨਗਰ ਤੋਂ ਨਗਰ ਨਿਗਮ ਪਟਿਆਲਾ, ਸਹਾਇਕ ਨਿਗਮ ਇੰਜੀਨੀਅਰ (ਸਿਵਲ) ਸ਼ਰਨਵੀਰ ਕੌਰ ਨੂੰ ਨਗਰ ਨਿਗਮ ਬਠਿੰਡਾ (ਵਾਧੂ ਚਾਰਜ ਨਗਰ ਨਿਗਮ ਪਟਿਆਲਾ) ਨੂੰ ਨਗਰ ਨਿਗਮ ਪਟਿਆਲਾ, ਸਹਾਇਕ ਨਿਗਮ ਇੰਜੀਨੀਅਰ ਸੌਰਵ ਸੰਧੂ ਨੂੰ ਨਗਰ ਨਿਗਮ ਜਲੰਧਰ (ਵਾਧੂ ਚਾਰਜ ਨਗਰ ਨਿਗਮ ਫ਼ਗਵਾੜਾ) ਤੋਂ ਨਗਰ ਨਿਗਮ ਫ਼ਗਵਾੜਾ (ਵਾਧੂ ਚਾਰਜ ਨਗਰ ਨਿਗਮ ਜਲੰਧਰ), ਸਹਾਇਕ ਨਿਗਮ ਇੰਜੀਨੀਅਰ ਸੰਦੀਪ ਸੈਣੀ ਨੂੰ ਨਗਰ ਨਿਗਮ ਪਟਿਆਲਾ ਤੋਂ ਨਗਰ ਨਿਗਮ ਮੋਹਾਲੀ, ਸਹਾਇਕ ਨਿਗਮ ਇੰਜੀਨੀਅਰ ਬਲਜਿੰਦਰ ਸਿੰਘ ਨੂੰ ਨਗਰ ਨਿਗਮ ਮੋਗਾ (ਵਾਧੂ ਚਾਰਜ ਨਗਰ ਨਿਗਮ ਲੁਧਿਆਣਾ) ਤੋਂ ਨਗਰ ਨਿਗਮ ਲੁਧਿਆਣਾ (ਵਾਾਧੂ ਚਾਰਜ ਨਗਰ ਨਿਗਮ ਮੋਗਾ), ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਕਰਮਿੰਦਰ ਸਿੰਘ ਨੂੰ ਨਗਰ ਨਿਗਮ ਅਬੋਹਰ ਤੋਂ ਬਦਲ ਕੇ ਨਗਰ ਨਿਗਮ ਪਟਿਆਲਾ, ਸਹਾਇਕ ਟਾਊਨ ਪਲਾਨਰ ਹਰਕਿਰਨ ਕੌਰ ਨੂੰ ਨਗਰ ਨਿਗਮ ਮੋਹਾਲੀ ਤੋਂ ਸਦਰ ਦਫ਼ਤਰ ਚੰਡੀਗੜ੍ਹ, ਸਹਾਇਕ ਟਾਊਨ ਪਲਾਨਰ ਵਿਕਾਸ ਦੂਆ ਨੂੰ ਨਗਰ ਨਿਗਮ ਕਪੂਰਥਲਾ ਤੋਂ ਨਗਰ ਨਿਗਮ ਜਲੰਧਰ, ਸਹਾਇਕ ਟਾਊਨ ਪਲੈਨਰ ਹਰਵਿੰਦਰ ਸਿੰਘ ਨੂੰ ਨਗਰ ਨਿਗਮ ਜਲੰਧਰ ਤੋੋਂ ਨਗਰ ੱਿਨਗਮ ਲੁਧਿਆਣਾ, ਸਹਾਇਕ ਟਾਊਨ ਪਲਾਨਰ ਪੂਜਾ ਮਾਨ ਨੂੰ ਨਗਰ ਨਿਗਮ ਜਲੰਧਰ ਤੋਂ ਨਗਰ ਨਿਗਮ ਕਪੂਰਥਲਾ (ਵਾਧੂ ਚਾਰਜ ਨਗਰ ਨਿਗਮ ਫ਼ਗਵਾੜਾ), ਸਹਾਇਕ ਟਾਊਨ ਪਲਾਨਰ ਵਿਕਰਮਜੀਤ ਸਿੰਘ ਨੂੰ ਨਗਰ ਨਿਗਮ ਪਟਿਆਲਾ ਤੋਂ ਨਗਰ ਨਿਗਮ ਫ਼ਗਵਾੜਾ ਸ਼ਾਮਲ ਹਨ ।

ਇਸੇ ਤਰ੍ਹ੍ਹਾਂ ਸਹਾਇਕ ਟਾਊਨ ਪਲਾਨਰ (Assistant Town Planner) ਸੁਸ਼ਮਾ ਦੁੱਗਲ ਨੂੰ ਨਗਰ ਨਿਗਮ ਜਲੰਧਰ ਤੋਂ ਨਗਰ ਨਿਗਮ ਅੰਮ੍ਰਿਤਸਰ, ਸਹਾਇਕ ਟਾਊਨ ਪਲਾਨਰ ਅੰਕੁਸ਼ ਨੂੰ ਨਗਰ ਨਿਗਮ ਪਟਿਆਲਾ ਤੋਂ ਨਗਰ ਨਿਗਮ ਬਠਿੰਡਾ, ਜੂਨੀਅਰ ਇੰਜੀਨੀਅਰ ਪਵਿੱਤਰ ਸਿੰਘ ਨੂੰ ਨਗਰ ਨਿਗਮ ਪਟਿਆਲਾ ਤੋਂ ਨਗਰ ਨਿਗਮ ਮੋਹਾਲੀ, ਜੂਨੀਅਰ ਇੰਜੀਨੀਅਰ ਗੁਰਮੀਤ ਸਿੰਘ ਨੂੰ ਨਗਰ ਨਿਗਮ ਕਪੂਰਥਲਾ ਤੋਂ ਨਗਰ ਨਿਗਮ ਅੰਮ੍ਰਿਤਸਰ, ਜੂਨੀਅਰ ਇੰਜੀਨੀਅਰ ਵਿਕਾਸ ਸੇਠੀ ਨੂੰ ਨਗਰ ਨਿਗਮ ਪਠਾਨਕੋਟ ਤੋਂ ਨਗਰ ਨਿਗਮ ਲੁਧਿਆਣਾ, ਜੂਨੀਅਰ ਇੰਜੀਨੀਅਰ ਪਰਵਿੰਦਰ ਸਿੰਘ ਨੂੰ ਨਗਰ ਨਿਗਮ ਲੁਧਿਆਣਾ ਤੋਂ ਨਗਰ ਨਿਗਮ ਮੋਹਾਲੀ, ਬਿਲਡਿੰਗ ਇੰਸਪੈਕਟਰ ਸੋਨਿਕਾ ਮਲਹੋਤਰਾ ਨੂੰ ਨਗਰ ਨਿਗਮ ਪਠਾਨਕੋਟ ਤੋਂ ਨਗਰ ਨਿਗਮ ਅੰਮ੍ਰਿਤਸਰ, ਬਿਲਡਿੰਗ ਇੰਸਪੈਕਟਰ ਰਨਦੀਪ ਕੌਰ ਨੂੰ ਨਗਰ ਨਿਗਮ ਪਠਾਨਕੋਟ ਤੋਂ ਨਗਰ ਨਿਗਮ ਫਗਵਾੜਾ, ਬਿਲਡਿੰਗ ਇੰਸਪੈਕਟਰ ਦਲੀਪ ਕੁਮਾਰ ਸੋਨੀ ਨੂੰ ਨਗਰ ਨਿਗਮ ਫ਼ਗਵਾੜਾ (ਵਾਧੂ ਚਾਰਜ ਨਗਰ ਨਿਗਮ ਲੁਧਿਆਣਾ) ਤੋਂ ਨਗਰ ਨਿਗਮ ਲੁਧਿਆਣਾ ਲਗਾਇਆ ਗਿਆ ਹੈ ।

ਬਿਲਡਿੰਗ ਇੰਸਪੈਕਟਰ ਹਰਮਿੰਦਰ ਸਿੰਘ ਮੱਕੜ ਨੂੰ ਨਗਰ ਨਿਗਮ ਜਲੰਧਰ (ਵਾਧੂ ਚਾਰਜ ਨਗਰ ਨਿਗਮ ਲੁਧਿਆਣਾ) ਤੋਂ ਨਗਰ ਨਿਗਮ ਲੁਧਿਆਣਾ, ਬਿਲਡਿੰਗ ਇੰਸਪੈਕਟਰ ਕਿਰਨਦੀਪ ਸਿੰਘ ਨੂੰ ਨਗਰ ਨਿਗਮ ਲੁਧਿਆਣਾ ਤੋਂ ਨਗਰ ਨਿਗਮ ਫ਼ਗਵਾੜਾ, ਬਿਲਡਿੰਗ ਇੰਸਪੈਕਟਰ ਮਨੀਸ਼ ਅਰੋੜਾ ਨੂੰ ਨਗਰ ਨਿਗਮ ਅੰਮ੍ਰਿਤਸਰ ਤੋਂ ਨਗਰ ਨਿਗਮ ਜਲੰਧਰ, ਬਿਲਡਿੰਗ ਇੰਸਪੈਕਟਰ ਕਿਰਨਦੀਪ ਸਿੰਘ ਨੂੰ ਨਗਰ ਨਿਗਮ ਮੋਗਾ ਤੋਂ ਨਗਰ ਨਿਗਮ ਹੁਸਿ਼ਆਰਪੁੁਰ, ਬਿਲਡਿੰਗ ਇੰਸਪੈਕਟਰ ਅੰਜਨਾ ਕੁਮਾਰੀ ਨੂੰ ਨਗਰ ਨਿਗਮ ਪਟਿਆਲਾ ਤੋਂ ਨਗਰ ਨਿਗਮ ਕਪੂਰਥਲਾ, ਬਿਲਡਿੰਗ ਇੰਸਪੈਕਟਰ ਨਵਨੀਤ ਖੋਖਰ ਨੂੰ ਨਗਰ ਨਿਗਮ ਲੁਧਿਆਣਾ ਤੋਂ ਨਗਰ ਨਿਗਮ ਅੰਮ੍ਰਿਤਸਰ, ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਨੂੰ ਨਗਰ ਨਿਗਮ ਪਟਿਆਲਾ ਤੋਂ ਨਗਰ ਨਿਗਮ ਜਲੰਧਰ, ਬਿਲਡਿੰਗ ਇੰਸਪੈਕਟਰ ਅਨੂੰ ਬਾਲਾ ਨੂੰ ਨਗਰ ਨਿਗਮ ਬਠਿੰਡਾ ਤੋਂ ਨਗਰ ਨਿਗਮ ਮੋਹਾਲੀ, ਹੈਡ ਡਰਾਫਟਸਮੈਨ ਨਵੀਨ ਕੁਮਾਰ ਨੂੰ ਸਦਰ ਦਫ਼ਤਰ ਚੰਡੀਗੜ੍ਹ (ਤਨਖਾਹ ਨਗਰ ਨਿਗਮ ਪਟਿਆਲਾ ਤੋਂ ਡਰਾਅ) ਤੋਂ ਨਗਰ ਨਿਗਮ ਮੋਹਾਲੀ, ਹੈਡ ਡਰਾਫਟਸਮੈਨ ਮੋਹਨ ਸਿੰਘ ਨੰੁ ਨਗਰ ਨਿਗਮ ਪਠਾਨਕੋਟ ਤੋਂ ਨਗਰ ਨਿਗਮ ਲੁਧਿਆਣਾ, ਡਰਾਫਟਸਮੈਨ ਰਜਤ ਖੰਨਾ ਨੂੰ ਨਗਰ ਨਿਗਮ ਫ਼ਗਵਾੜਾ ਤੋਂ ਨਗਰ ਨਿਗਮ ਅੰਮ੍ਰਿਤਸਰ ਸ਼ਾਮਲ ਹਨ ।

ਇਸੇ ਤਰ੍ਹਾਂ ਚੀਫ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ ਨੂੰ ਨਗਰ ਨਿਗਮ ਪਟਿਆਲਾ ਤੋਂ ਨਗਰ ਨਿਗਮ ਮੋਹਾਲੀ, ਸੈਨੇਟਰੀ ਇੰਸਪੈਕਟਰ ਜਗਰਾਜ ਸਿੰਘ (ਦਿਵਿਆਂਗ) ਨੂੰ ਨਗਰ ਨਿਗਮ ਬਠਿੰਡਾ ਤੋਂ ਨਗਰ ਨਿਗਮ ਮੋਗਾ, ਸੈਨੇਟਰੀ ਇੰਸਪੈਕਟਰ ਰਵੀ ਕੁਮਾਰ ਨੂੰ ਨਗਰ ਨਿਗਮ ਕਪੂਰਥਲਾ ਤੋਂ ਨਗਰ ਨਿਗਮ ਬਠਿੰਡਾ, ਸੈਨੇਟਰੀ ਇੰਸਪੈਕਟਰ ਨਰੇਸ਼ ਕੁਮਾਰ ਨੂੰ ਨਗਰ ਨਿਗਮ ਬਠਿੰਡਾ ਤੋਂ ਨਗਰ ਨਿਗਮ ਜਲੰਧਰ, ਸੈਨੇਟਰੀ ਇੰਸਪੈਕਟਰ ਗੋਗਾ ਰਾਣੀ ਨੂੰ ਨਗਰ ਨਿਗਮ ਜਲੰਧਰ ਤੋਂ ਨਗਰ ਨਿਗਮ ਪਟਿਆਲਾ, ਸੈਨੇਟਰੀ ਇੰਸਪੈਕਟਰ ਸਰਬਜੀਤ ਕੌਰ ਨੂੰ ਨਗਰ ਨਿਗਮ ਜਲੰਧਰ ਤੋਂ ਨਗਰ ਨਿਗਮ ਲੁਧਿਆਣਾ, ਸੈਨੇਟਰੀ ਇੰਸਪੈਕਟਰ ਜਗਸੀਰ ਸਿੰਘ ਨੂੰ ਨਗਰ ਨਿਗਮ ਜਲੰਧਰ ਤੋਂ ਨਗਰ ਨਿਗਮ ਲੁਧਿਆਣਾ, ਸੈਨੇਟਰੀ ਇੰਸਪੈਕਟਰ ਗਨੇਸ਼ ਕੁਮਾਰ ਨੂੰ ਨਗਰ ਨਿਗਮ ਅੰਮ੍ਰਿਤਸਰ ਤੋਂ ਨਗਰ ਨਿਗਮ ਜਲੰਧਰ, ਇੰਸਪੈਕਟਰ (ਜ) ਦੀਪਕ ਕੁਮਾਰ ਨੂੰ ਨਗਰ ਨਿਗਮ ਅੰਮ੍ਰਿਤਸਰ ਤੋਂ ਨਗਰ ਨਿਗਮ ਜਲੰਧਰ ਅਤੇ ਇੰਸਪੈਕਟਰ (ਜ) ਸਤਿਆ ਨੰਦ ਨੂੰ ਨਗਰ ਨਿਗਮ ਅੰਮ੍ਰਿਤਸਰ ਤੋਂ ਨਗਰ ਨਿਗਮ ਫ਼ਗਾਵਾੜਾ ਸ਼ਾਮਲ ਹਨ ।

Read More : ਪੰਜਾਬ ਵਿੱਚ 3 IAS ਸਮੇਤ 12 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਲਈ 1600 ਕਰੋੜ ਦਾ ਰਾਹਤ ਪੈਕੇਜ ਬਹੁਤ ਵੱਡਾ ਅਨਿਆਂ : ਰਾਹੁਲ ਗਾਂਧੀ

0
Rahul GandhiRahul Gandhi

ਨਵੀਂ ਦਿੱਲੀ, 18 ਸਤੰਬਰ 2025 : ਸਿਆਸੀ ਗਲਿਆਰਿਆਂ ਦੀ ਇਤਿਹਾਸਕ ਤੇ ਕੌੌਮੀ ਪਾਰਟੀ ਕਾਂਗਰਸ ਪਾਰਟੀ (Congress Party) ਦੇ ਆਗੂ ਅਤੇ ਵਿਰੋਧੀ ਧਿਰ ਦੇੇ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi)  ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਵਿਚ ਆਏ ਹੜ੍ਹ ਕਾਰਨ ਪੀੜ੍ਹਤਾਂ ਦੀ ਮਦਦ ਲਈ 20 ਹਜ਼ਾਰ ਕਰੋੜ ਦਾ ਰਾਹਤ ਪੈਕੇੇਜ ਜਾਰੀ ਕਰਨ।

ਰਾਹੁਲ ਗਾਂਧੀ ਨੇ 1600 ਕਰੋੜ ਦੇ ਰਾਹਤ ਪੈਕੇਜ ਨੂੰ ਦਿੱਤਾ ਬਹੁਤ ਵੱਡਾ ਅਨਿਆਂ ਕੀਤਾ ਜਾਣਾ

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੇਂਦਰ ਦੇ 1,600 ਕਰੋੜ ਰੁਪਏ ਦੇ ਰਾਹਤ ਪੈਕੇਜ (Relief package of Rs 1,600 crore) ਨੂੰ ‘ਬਹੁਤ ਵੱਡਾ ਅਨਿਆਂ’ ਕਰਾਰ ਦਿੰਦਿਆਂ ਰਾਹੁਲ ਗਾਂਧੀ ਨੇ ਸਖ਼ਤ ਸ਼ਬਦਾਵਲੀ ’ਚ ਲਿਖੇ ਪੱਤਰ ਵਿੱਚ ਆਪਣੀ ਹਾਲੀਆ ਪੰਜਾਬ ਫੇਰੀ ਦੌਰਾਨ ਦੇਖੀ ਤਬਾਹੀ ਨੂੰ ‘ਹੈਰਾਨ ਪ੍ਰੇਸ਼ਾਨ ਕਰਨ ਵਾਲੀ’ ਦੱਸਿਆ । ਪੱਤਰ ਵਿੱਚ ਝੋਨੇ ਦੀ ਚਾਰ ਲੱਖ ਏਕੜ (Four lakh acres of paddy) ਤੋਂ ਵੱਧ ਫਸਲ ਦੇ ਨੁਕਸਾਨ, 10 ਲੱਖ ਤੋਂ ਵੱਧ ਜਾਨਵਰਾਂ ਦੀ ਮੌਤ ਅਤੇ ਲੱਖਾਂ ਪਰਿਵਾਰਾਂ ਦੇ ਉਜਾੜੇ ਦਾ ਹਵਾਲਾ ਦਿੱਤਾ ਗਿਆ ਹੈ । ਗਾਂਧੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਬਹੁਤੇ ਲੋਕ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਨਾਲ ਸਬੰਧਤ ਸਨ ।

ਤਬਾਹੀ ਇੰਨੇ ਵੱਡੇ ਪੈਮਾਨੇ ’ਤੇ ਹੋਈ ਹੈ ਕਿ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ

ਉਨ੍ਹਾਂ ਕਿਹਾ ਕਿ ਤਬਾਹੀ ਇੰਨੇ ਵੱਡੇ ਪੈਮਾਨੇ ’ਤੇ ਹੋਈ ਹੈ ਕਿ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਤੇ ਖੇਤੀ ਵਾਲੀ ਜ਼ਮੀਨ ਖੇਤੀਯੋਗ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਲਈ ਕੇਂਦਰ ਸਰਕਾਰ ਤੋਂ ਬਹੁਤ ਦਲੇਰਾਨਾ ਕਦਮ ਚੁੱਕੇ ਜਾਣ ਦੀ ਲੋੜ ਹੈ। ਗਾਂਧੀ ਨੇ ਲਿਖਿਆ, ‘‘ਹੜ੍ਹ ਨੇ ਨੇੜ ਭਵਿੱਖ ਵਿੱਚ ਜ਼ਮੀਨ ਦੇ ਵੱਡੇ ਹਿੱਸੇ ਨੂੰ ਖੇਤੀਯੋਗ ਨਹੀਂ ਰਹਿਣ ਦਿੱਤਾ ਹੈ। ਹਾਲੇ ਵੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ ਤੇ ਪਿੰਡਾਂ ਦਾ ਇਕ-ਦੂਜੇ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ ।

ਰਾਹੁਲ ਨੇ ਕੀਤਾ ਪੱਤਰ ਵਿਚ ਪੰਜਾਬ ਦੇ ਲੋਕਾਂ ਦੇ ਵੱਡੇਦਿਲ ਤੇ ਹੌਂਸਲੇ ਦਾ ਜਿਕਰ

ਰਾਹੁਲ ਗਾਂਧੀ (Rahul Gandhi) ਨੇ ਪੱਤਰ ਵਿਚ ਪੰਜਾਬ ਦੇ ਲੋਕਾਂ ਦੇ ਵੱਡੇ ਦਿਲ ਤੇ ਹੌਸਲੇ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ‘ਆਪਣੇ ਘਰ ਅਜਨਬੀਆਂ ਲਈ ਖੋਲ੍ਹ ਦਿੱਤੇ ਅਤੇ ਜੋ ਕੁਝ ਵੀ ਉਨ੍ਹਾਂ ਕੋਲ ਸੀ, ਉਸ ਨੂੰ ਸਾਂਝਾ ਕੀਤਾ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਦਰਿਆਦਿਲੀ ਅਕਸਰ ‘ਬਹੁਤ ਵੱਡਾ ਨਿੱਜੀ ਜੋਖਮ’ ਪਿੰਡੇ ’ਤੇ ਹੰਢਾਉਣ ਮਗਰੋਂ ਸਾਹਮਣੇ ਆਉਂਦੀ ਹੈ ਤੇ ਤ੍ਰਾਸਦੀ ਵਿੱਚ ਮਨੁੱਖਤਾ ਦੇ ਸਭ ਤੋਂ ਵਧੀਆ ਰੂਪ ਨੂੰ ਦਰਸਾਉਂਦੀ ਹੈ ।

Read More : ਦੇਸ਼ ’ਚ ਚੋਣ ਪ੍ਰਣਾਲੀ ‘ਪਹਿਲਾਂ ਹੀ ਮਰ ਚੁੱਕੀ’ ਹੈ: ਰਾਹੁਲ ਗਾਂਧੀ

 

10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

0
FIR

ਪਟਿਆਲਾ, 18 ਸਤੰਬਰ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ (Excise Act) ਤਹਿਤ ਕੇੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਵਿੰਦਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਮਕਾਨ ਨੰ. 01 ਗਲੀ ਨੰ. 01 ਨਿਊ ਬਿਸ਼ਨ ਨਗਰ ਪਟਿਆਲਾ ਸ਼ਾਮਲ ਹਨ।

ਪੁਲਸ ਨੇ ਕੇੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਮੁਤਾਬਕ ਹੈਡ ਕਾਂਸਟੇਬਲ (Head Constable) (ਐਸ. ਸੀ.) ਜੋਬਨਪ੍ਰੀਤ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਫੇਸ-2 ਸਾਧੂ ਬੇਲਾ ਰੋਡ ਅਰਬਨ ਐਸਟੇਟ ਪਟਿਆਲਾ ਕੋਲ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ 10 ਬੋਤਲਾਂ ਸ਼ਰਾਬ (10 bottles of alcohol) ਦੀਆਂ ਬਰਾਮਦ ਹੋਈਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਪੁਲਸ ਨੇ ਕੀਤਾ ਇਕ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ

ਭਾਰਤੀ ਚੋਣ ਕਮਿਸ਼ਨਰ ਨੇ ਕੀਤੀ ਸੋਧ

0
Election-Commoission-OF-india

ਨਵੀਂ ਦਿੱਲੀ, 18 ਸਤੰਬਰ 2025 : ਭਾਰਤ ਦੇਸ਼ ਦੇ ਚੋਣ ਕਮਿਸਨ (Election Commission) ਨੇ ਈ. ਵੀ. ਐਮ. ਬੈਲਟ ਪੇਪਰਾਂ ਦੀ ਸਪੱਸ਼ਟਤਾ ਅਤੇ ਪੜ੍ਹਨ ਯੋਗਤਾ ਨੂੰ ਹੋਰ ਵਧੀਆ ਬਣਾਉਣ ਲਈ ਚੋਣ ਸੰਚਾਲਨ ਨਿਯਮ-1961 ਦੇ ਨਿਯਮ 49-ਬੀ (Rule 49-B of the Election Conduct Rules-1961) ਤਹਿਤ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕੀਤੀ ਹੈ ।

ਈ. ਵੀ. ਐਮ. ਬੈਲਟ ਪੇਪਰ ’ਤੇ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ ਹੋਣਗੀਆਂ

ਇਹ ਪਹਿਲ ਕਦਮੀ ਚੋਣ ਪ੍ਰਕਿਰਿਆਵਾਂ ਨੂੰ ਸੁਚਾਰੂ ਅਤੇ ਹੋਰ ਬਿਹਤਰ ਬਣਾਉਣ ਅਤੇ ਵੋਟਰਾਂ ਲਈ ਸਹੂਲਤ ਵਧਾਉਣ ਦੇ ਮੱਦੇਨਜ਼ਰ ਪਿਛਲੇ 6 ਮਹੀਨਿਆਂ ਵਿਚ ਭਾਰਤੀ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਕੀਤੀਆਂ ਗਈਆਂ 28 ਪਹਿਲਕਦਮੀਆਂ ਦੀ ਤਰਜ ’ਤੇ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦਸਿਆ ਕਿ ਇਸ ਵਾਰ ਈ. ਵੀ. ਐਮ. ਬੈਲਟ ਪੇਪਰ ’ਤੇ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ (Colored pictures of candidates on E. V. M. ballot paper) ਹੋਣਗੀਆਂ ਸਹੀ ਤੇ ਸਪੱਸ਼ਟ ਦਿਖਣ ਲਈ ਉਮੀਦਵਾਰ ਦਾ ਚਿਹਰਾ ਫ਼ੋਟੋ ਸਪੇਸ ਦੇ ਤਿੰਨ-ਚੌਥਾਈ ਹਿੱਸੇ ਵਿਚ ਨਜ਼ਰ ਆਵੇਗਾ ।

ਉਮੀਦਵਾਰਾਂ/ਨੋਟਾ ਦੇ ਸੀਰੀਅਲ ਨੰਬਰ ਭਾਰਤੀ ਅੰਕਾਂ ਦੇ ਅੰਤਰਰਾਸ਼ਟਰੀ ਰੂਪ ਵਿਚ ਜਾਣਗੇ ਛਾਪੇ

ਉਮੀਦਵਾਰਾਂ/ਨੋਟਾ ਦੇ ਸੀਰੀਅਲ ਨੰਬਰ ਭਾਰਤੀ ਅੰਕਾਂ ਦੇ ਅੰਤਰਰਾਸ਼ਟਰੀ ਰੂਪ ਵਿਚ ਛਾਪੇ ਜਾਣਗੇ । ਫੌਂਟ ਦਾ ਸਾਈਜ 30 ਅਤੇ ਸਪੱਸ਼ਟਤਾ ਲਈ ਬੋਲਡ ਹੋਵੇਗਾ । ਇਕਸਾਰਤਾ ਨੂੰ ਯਕੀਨੀ ਬਣਾਉਣ ਲਈ, ਸਾਰੇ ਉਮੀਦਵਾਰਾਂ ਦੇ ਨਾਮ ਇਕੋ ਕਿਸਮ ਦੇ ਫੌਂਟ ਅਤੇ ਆਸਾਨੀ ਨਾਲ ਪੜ੍ਹੇ ਜਾਣ ਲਈ ਕਾਫੀ ਵੱਡੇ ਫੌਂਟ ਆਕਾਰ ਵਿਚ ਛਾਪੇ ਜਾਣਗੇ । ਉਨ੍ਹਾਂ ਅੱਗੇ ਕਿਹਾ ਕਿ ਬੈਲਟ ਪੇਪਰ 70 ਪੇਪਰ (Ballot paper 70 papers) ਉੱਤੇ ਛਾਪੇ ਜਾਣਗੇ । ਵਿਧਾਨ ਸਭਾ ਚੋਣਾਂ ਲਈ, ਨਿਰਧਾਰਤ ਆਰ. ਜੀ. ਬੀ. ਵਾਲੇ ਗੁਲਾਬੀ ਰੰਗ ਦੇ ਪੇਪਰ ਦੀ ਵਰਤੋਂ ਕੀਤੀ ਜਾਵੇਗੀ । ਉਨ੍ਹਾਂ ਅੱਗੇ ਕਿਹਾ ਕਿ ਬਿਹਾਰ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਅੱਪਗ੍ਰੇਡ ਕੀਤੇ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਵੇਗੀ ।

Read More : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਸੁਧਾਈ ਤੇ ਅਪਡੇਸ਼ਨ ਦਾ ਕੰਮ ਜਾਰੀ

 

ਸਰਕਾਰ ਕੋਲ ਆਇਆ ਪੈਸਾ ਸਵਾਇਆ ਕਰਕੇ ਲੋੜਵੰਦਾਂ ਤੱਕ ਪੁੱਜੇਗਾ : ਸਿਹਤ ਮੰਤਰੀ

0
Dr. Balbir Singh

ਪਟਿਆਲਾ, 18 ਸਤੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਸਮੂਹ ਪੰਜਾਬੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਵੱਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀਕਲਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਪੰਜਾਬੀ ਦੇਸ਼ ਜਾਂ ਵਿਦੇਸ਼ ਵਿੱਚ ਕਿਸੇ ਵੀ ਮੁਸੀਬਤ ‘ਚ ਕਿਸੇ ਨੂੰ ਭੁੱਖਮਰੀ ਦਾ ਸ਼ਿਕਾਰ ਨਹੀਂ ਹੋਣ ਦਿੰਦੇ ਪਰੰਤੂ ਹੁਣ ਭਿਅੰਕਰ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਨੂੰ ਵੀ ਮਦਦ ਦੀ ਲੋੜ ਹੈ ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬੀਆਂ ਨੂੰ ਮਿਸ਼ਨ ਚੜ੍ਹਦੀਕਲਾ  ‘ਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਕਰਕੇ ਸੂਬੇ ‘ਚ ਵੱਡਾ ਦੁਖਾਂਤ ਵਾਪਰਿਆ ਹੈ, ਜਿਸ ਤੋਂ ਉਭਰਨ ਲਈ ਪੰਜਾਬ ਸਰਕਾਰ ਆਪਣੀ ਹਰ ਕੋਸ਼ਿਸ਼ ਕਰ ਰਹੀ ਹੈ ਪਰੰਤੂ ਇਸ ਵੱਡੇ ਕਾਰਜ ਲਈ ਮਦਦ ਕਰਨ ਵਾਸਤੇ ਸਮੂਹ ਪੰਜਾਬੀਆਂ, ਵਪਾਰੀਆਂ ਸਮੇਤ ਹੋਰ ਵਰਗਾਂ ਦੇ ਲੋਕਾਂ, ਸਮਾਜ ਸੇਵੀ ਸੰਸਥਾਵਾਂ ਆਦਿ ਵੀ ਅੱਗੇ ਆ ਰਹੀਆਂ ਹਨ, ਜਿਸ ਲਈ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀਕਲਾ ਦਾ ਇੱਕ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਮਦਦ ਕਰਨ ਵਾਲਿਆਂ ਦਾ ਪੈਸਾ ਸਵਾਇਆ ਕਰਕੇ ਅੱਗੇ ਹੜ੍ਹ ਪ੍ਰਭਾਵਿਤ ਲੋੜਵੰਦਾਂ ਦੀ ਮਦਦ ਕਰਨ ਲਈ ਖ਼ਰਚਿਆ ਜਾਵੇਗਾ ।

ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀਕਲਾ

ਦਾ ਮੰਚ ਪ੍ਰਦਾਨ ਕੀਤਾ : ਡਾ. ਬਲਬੀਰ ਸਿੰਘ

ਸਿਹਤ ਮੰਤਰੀ (Health Minister) ਨੇ ਕਿਹਾ ਕਿ ਸੂਬੇ ਨੇ ਪਿਛਲੇ 40 ਸਾਲਾਂ ਦਾ ਸਭ ਤੋਂ ਵੱਧ ਨੁਕਸਾਨ ਇਸ ਵਾਰ ਝੱਲਿਆ ਹੈ ਤੇ ਇਸ ਭਿਅੰਕਰ ਹੜ੍ਹ ਨੇ 2303 ਪਿੰਡਾਂ ‘ਚ ਘਰਾਂ, ਫ਼ਸਲਾਂ, ਸੜਕਾਂ, ਪੁਲਾਂ, ਜਮੀਨ, ਦੁਧਾਰੂ ਪਸ਼ੂਆਂ ਸਮੇਤ ਹਰ ਵਸਤੂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਜਿਸ ਲਈ ਸਮੂਹ ਪੰਜਾਬੀ, ‘ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਤਹਿਤ ਮਦਦ ਲਈ ਦਿਲ ਖੋਲ੍ਹਕੇ ਅੱਗੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਉਨ੍ਹਾਂ ਨੇ ਆਪਣੀ ਸਵਾ ਲੱਖ ਰੁਪਏ ਤਨਖਾਹ ਪਹਿਲਾਂ ਮੁੱਖ ਮੰਤਰੀ ਹੜ੍ਹ ਰਾਹਤ ਕੋਸ਼ ਲਈ ਦਿੱਤੀ ਸੀ ਅਤੇ ਹੁਣ ਫਿਰ ਤਨਖਾਹ ਦੇ ਸਵਾ ਲੱਖ ਰੁਪਏ ਮਿਸ਼ਨ ਚੜ੍ਹਦੀਕਲਾ ਲਈ ਦਾਨ ਦੇ ਰਹੇ ਹਨ।

ਸਿਹਤ ਵਿਭਾਗ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਮੁਸਤੈਦ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਹੜ੍ਹਾਂ ਤੋਂ ਬਾਅਦ ਮਹਾਂਮਾਰੀ ਫੈਲਣ ਤੋਂ ਬਚਾਅ ਲਈ ਸਿਹਤ ਵਿਭਾਗ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਅਤੇ ਹੜ੍ਹਾਂ ਵਿੱਚ ਵੀ 848 ਟੀਮਾਂ ਬਣਾ ਕੇ 24 ਘੰਟੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ । ਉਨ੍ਹਾਂ ਦੱਸਿਆ ਕਿ ਹੜ੍ਹਾਂ ਕਰਕੇ ਸਿਹਤ ਵਿਭਾਗ ਦਾ ਵੀ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰੰਤੂ ਸਿਹਤ ਵਿਭਾਗ ਨੇ ਵਿਸ਼ੇਸ਼ ਕੈਂਪ ਲਗਾਕੇ ਹੁਣ ਤੱਕ 1.42 ਲੱਖ ਲੋਕਾਂ ਦਾ ਚੈਕਅਪ ਕਰਕੇ 87 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਹਨ ।

ਹੜ੍ਹਾਂ ਤੋਂ ਬਾਅਦ ਸਭ ਤੋਂ ਵੱਧ ਚਮੜੀ ਦੇ ਰੋਗ ਸਾਹਮਣੇ ਆਏ ਹਨ ਤੇ 22000 ਮਰੀਜਾਂ ‘ਚ ਇਸ ਦੇ ਲੱਛਣ ਪਾਏ ਗਏ

ਸਿਹਤ ਮੰਤਰੀ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਸਭ ਤੋਂ ਵੱਧ ਚਮੜੀ ਦੇ ਰੋਗ ਸਾਹਮਣੇ ਆਏ ਹਨ ਤੇ 22000 ਮਰੀਜਾਂ ‘ਚ ਇਸ ਦੇ ਲੱਛਣ ਪਾਏ ਗਏ, 19 ਹਜ਼ਾਰ ਬੁਖਾਰ ਦੇ ਮਰੀਜ, 10 ਹਜ਼ਾਰ ਨੂੰ ਅੱਖਾਂ ਦੀ ਤਕਲੀਫ਼, 4500 ਕੇਸ ਡਾਇਰੀਆ ਦੇ ਅਤੇ ਸੱਪਾਂ ਦੇ ਡੰਗਣ ਕਰਕੇ 16 ਮੌਤਾਂ ਰਿਪੋਰਟ ਹੋਈਆਂ ਹਨ। ਹੁਣ ਵਿਭਾਗ ਨੇ ਡੇਂਗੂ, ਚਿਕਨਗੁਨੀਆ, ਡਾਇਰੀਆ, ਹੈਜਾ ਤੇ ਹੋਰ ਮਾਰੂ ਬਿਮਾਰੀਆਂ ਦੀ ਰੋਕਥਾਮ ਲਈ 92 ਲੱਖ ਘਰਾਂ ਤੱਕ ਪਹੁੰਚ ਬਣਾਈ ਹੈ ਜਦਕਿ ਆਸ਼ਾ ਵਰਕਰਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪ੍ਰਸ਼ੰਸਾ ਕੀਤੀ ਹੈ ।

ਮਿਸ਼ਨ ਚੜ੍ਹਦੀ ਕਲਾ ‘ਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ

ਵੈਬਸਾਈਟ ‘ਤੇ ਸੰਪਰਕ ਕੀਤਾ ਜਾ ਸਕਦਾ ਹੈ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਚੜ੍ਹਦੀ ਕਲਾ ‘ਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ (Punjab Government) ਦੀ ਰੰਗਲਾ ਪੰਜਾਬ ਵੈਬਸਾਈਟ  www.rangla.punjab.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਉਹ ਆਪਣੇ ਡਾਕਟਰ ਭਾਈਚਾਰੇ ਨੂੰ ਵੀ ਵਿਸ਼ੇਸ਼ ਅਪੀਲ ਕਰਦੇ ਹਨ ਕਿ ਉਹ ਦਿਲ ਖੋਲ੍ਹ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਤਾਂ ਕਿ ਅਸੀਂ ਪ੍ਰਭਾਵਿਤ ਲੋਕਾਂ ਦੇ ਘਰ ਬਣਾ ਕੇ ਦੇ ਸਕੀਏ, ਉਨ੍ਹਾਂ ਦੀਆਂ ਜਮੀਨਾਂ ਤੇ ਕਾਰੋਬਾਰਾਂ ਨੂੰ ਠੀਕ ਕਰਕੇ ਪੈਰ੍ਹਾਂ ਸਿਰ ਕਰ ਸਕੀਏ ਤੇ ਉਨ੍ਹਾਂ ਦੇ ਮਵੇਸ਼ੀਆਂ ਲਈ ਦਾਣਾ ਤੇ ਚਾਰਾ ਪ੍ਰਦਾਨ ਕਰ ਸਕੀਏ ।

Read More : ਪ੍ਰਧਾਨ ਮੰਤਰੀ ਹੜ੍ਹ ਪੀੜਤ ਰਾਜਾਂ ਦੀ ਮਦਦ ਲਈ ਅੱਗੇ ਆਉਣ : ਡਾ. ਬਲਬੀਰ ਸਿੰਘ

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ “ਸਵੱਛਤਾ ਦਾ ਉਤਸਵ, ਦੇਸ਼ ਦਾ ਗੌਰਵ” ਦੀ ਸ਼ੁਰੂਆਤ

0
"Festival of cleanliness pride of the country

ਪਟਿਆਲਾ, 18 ਸਤੰਬਰ 2025 : ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ “ਸਵੱਛਤਾ ਦਾ ਉਤਸਵ, ਦੇਸ਼ ਦਾ ਗੌਰਵ” (“Celebration of cleanliness, pride of the country” under the Swachhta Hi Seva 2025 campaign) ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਿੰਦਰ ਸਿੰਘ ਟਿਵਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਵਿਖੇ ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ 2 ਪਟਿਆਲਾ ਇੰਜੀਨੀਅਰ ਰਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ ।

ਇੰਜੀਨੀਅਰ ਰਸ਼ਪਿੰਦਰ ਸਿੰਘ, ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵੱਛਤਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨ ਦੀ ਅਪੀਲ ਕੀਤੀ (Appealed to start cleanliness from home) ਅਤੇ ਹਰੇਕ ਪਿੰਡ, ਸ਼ਹਿਰ, ਜ਼ਿਲ੍ਹਾ, ਰਾਜ ਅਤੇ ਦੇਸ਼ ਨੂੰ ਸਾਫ-ਸੁਥਰਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ । ਉਹਨਾਂ ਪਲਾਸਟਿਕ ਦੀ ਥਾਂ ਕੱਪੜੇ ਜਾਂ ਜੂਟ ਦੇ ਝੌਲਿਆਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦਿਆਂ ਵਾਤਾਵਰਨ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ । ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਮੁਹਿੰਮ ਮਹਾਤਮਾ ਗਾਂਧੀ ਜੀ ਦੀ ਜਯੰਤੀ (2 ਅਕਤੂਬਰ) ਤੱਕ ਚੱਲੇਗੀ ਅਤੇ ਇਸ ਦੌਰਾਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ ।

ਸੈਨੀਟੇਸ਼ਨ ਮੰਡਲ ਨੰ:2, ਪਟਿਆਲਾ ਤੋਂ ਆਈ. ਈ. ਸੀ. ਸਪੈਸ਼ਲਿਸਟ ਵੀਰਪਾਲ ਦੀਕਸ਼ਿਤ ਵੱਲੋਂ ਸਵੱਛਤਾ ਸਹੁੰ ਚੁਕਵਾਈ ਗਈ (Cleanliness oath taken) ਅਤੇ ਸਕੂਲ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸਵੱਛਤਾ ਰੈਲੀ ਕੱਢੀ ਗਈ । ਇਸ ਮੌਕੇ ‘ਅਗਰ ਹਰੀ ਫਾਊਂਡੇਸ਼ਨ’ ਵੱਲੋਂ ਜੇ. ਕੇ. ਜੀਵਨ ਕੁਮਾਰ ਜਿੰਦਲ ਨੇ ਵੀ ਮੁਹਿੰਮ ਵਿੱਚ ਭਾਗ ਲਿਆ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਉਸਦੇ ਸਹੀ ਨਿਪਟਾਰੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ।

ਇਸ ਮੌਕੇ ਉਪ-ਮੰਡਲ ਇੰਜੀਨੀਅਰ ਵੱਲਭਾ ਰਿਸ਼ੀ (ਉਪ-ਮੰਡਲ ਨੰ:3, ਪਟਿਆਲਾ), ਸੀਮਾ ਸੋਹਲ, ਅਕਾਸ਼ਦੀਪ ਕੌਰ, ਅਮਨਦੀਪ ਕੌਰ, ਅਭੀਦੀਪ ਸਿੰਘ, ਹਰਜਿੰਦਰ ਸਿੰਘ, ਸਪਨਾ ਸ਼ੂਸ਼ਨ, ਮਲਕੀਤ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀ/ਕਰਮਚਾਰੀ ਮੌਜੂਦ ਰਹੇ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰਦਰਸ਼ਨ ਕੀਤੇ ਗਏ । ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ  ਨਰੇਸ਼ ਜੈਨ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਅਤੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

Read More : ਡਿਪਟੀ ਕਮਿਸ਼ਨਰ ਨੇ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਸਿਖਲਾਈ ਵਰਕਸ਼ਾਪ ਆਯੋਜਿਤ

0
Training Workshop

ਪਟਿਆਲਾ, 18 ਸਤੰਬਰ 2025 : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਦੀ ਰਹਿਨੁਮਾਈ ਹੇਠ ਡਾਇਰੈਕਟਰ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਬਲਾਕ ਰਾਜਪੁਰਾ-2, ਨਾਭਾ ਅਤੇ ਸਮਾਣਾ-1 ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ/ਮਿਸਟ੍ਰੈਸਾਂ, ਸਕੂਲ ਇੰਚਾਰਜਾਂ ਅਤੇ ਅਧਿਆਪਕਾਂ ਲਈ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ (Adolescent Education Program and National Population Education Program) ਤਹਿਤ ਸਿਖਲਾਈ ਵਰਕਸ਼ਾਪ ਦਾ ਆਯੋਜਨ ਪੀ. ਐਮ. ਸ੍ਰੀ ਸਸਸਸ ਮਲਟੀਪਰਪਜ਼ ਸਕੂਲ, ਪਾਸੀ ਰੋਡ ਵਿਖੇ ਕੀਤਾ ਗਿਆ।

ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਲਈ ਕਿਸ਼ੋਰ ਸਿੱਖਿਆ ਪ੍ਰੋਗਰਾਮ ਦਾ ਆਯੋਜਨ

ਇਸ ਵਰਕਸ਼ਾਪ ਦੌਰਾਨ 2 ਸਰਕਾਰੀ ਏਡਿਡ ਅਤੇ 10 ਪ੍ਰਾਈਵੇਟ ਸਕੂਲਾਂ ਨੇ ਵੀ ਸ਼ਮੂਲੀਅਤ ਕੀਤੀ । ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਆਯੋਜਿਤ ਹੋਈ । ਵਰਕਸ਼ਾਪ ਦੀ ਸ਼ੁਰੂਆਤ ਸਮੇਂ ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀ. ਈ. ਓ. ਪਟਿਆਲਾ (Deputy D. E. O. Patiala) ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਖ਼ੁਸ਼ਕਿਸਮਤ ਹਨ ਜਿਨ੍ਹਾਂ ਨੂੰ ਦੇਸ਼ ਦੇ ਕਿਸ਼ੋਰਾਂ ਨੂੰ ਪੜ੍ਹਾਉਣ ਅਤੇ ਉਹਨਾਂ ਦੀ ਯੋਗ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਨੇ ਅਪੀਲ ਕੀਤੀ ਕਿ ਸਾਰੇ ਸਕੂਲ ਪ੍ਰਬੰਧਨ ਵਿਦਿਆਰਥੀਆਂ ਦੀ ਸਿਹਤ, ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਦਾ ਧਿਆਨ ਰੱਖਣ ਲਈ ਇਸ ਵਿਸ਼ੇਸ਼ ਸਿਖਲਾਈ ਤੋਂ ਪੂਰਾ ਲਾਹ  ਲੈਣ ।

ਅਧਿਆਪਕ ਖ਼ੁਸ਼ਕਿਸਮਤ ਹਨ ਜਿਨ੍ਹਾਂ ਨੂੰ ਦੇਸ਼ ਦੇ ਕਿਸ਼ੋਰਾਂ ਨੂੰ ਪੜ੍ਹਾਉਣ ਅਤੇ ਉਹਨਾਂ ਦੀ ਯੋਗ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ :  ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀ. ਈ. ਓ. ਪਟਿਆਲਾ

ਸੈਮੀਨਾਰ ਦੌਰਾਨ ਪ੍ਰਿੰਸੀਪਲ ਵਿਜੈ ਕਪੂਰ, ਡਾ. ਚੰਦਨ, ਜਗਮੀਤ ਸਿੰਘ ਹੈੱਡ ਮਾਸਟਰ (ਨੋਡਲ), ਵੀਨਾ ਅਰੋੜਾ ਹੈੱਡ ਮਿਸਟ੍ਰੈਸ, ਗਗਨਦੀਪ ਕੌਰ, ਨਤਾਲਿਆ ਸੂਦ, ਸੋਨੀਆ ਚਾਵਲਾ ਅਤੇ ਹੋਰ ਰਿਸੋਰਸ ਪਰਸਨਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ ।
ਇਸ ਮੌਕੇ ਰਾਜਿੰਦਰ ਸਿੰਘ ਖਹਿਰਾ, ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ, ਰਾਜਿੰਦਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ ।

ਵੱਖ-ਵੱਖ ਬਲਾਕਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਲੱਗੇਗਾ ਸੈਮੀਨਾਰ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭੁਨਰਹੇੜੀ-2, ਡਾਹਰੀਆਂ, ਘਨੌਰ, ਦੇਵੀਗੜ੍ਹ, ਰਾਜਪੁਰਾ-1, ਪਟਿਆਲਾ-1, ਪਟਿਆਲਾ-2 ਅਤੇ ਪਟਿਆਲਾ-3 ਦੇ ਸਕੂਲ ਮੁਖੀਆਂ ਦਾ ਸੈਮੀਨਾਰ ਲਗ ਚੁੱਕਾ ਹੈ ਅਤੇ ਭਲਕੇ ਬਾਬਰਪੁਰ, ਭਾਦਸੋਂ-1, ਭਾਦਸੋਂ-2 ਅਤੇ ਭੁਨਰਹੇੜੀ-1 ਬਲਾਕਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਸੈਮੀਨਾਰ ਲੱਗੇਗਾ । ਇਹਨਾਂ ਸੈਮੀਨਾਰਾਂ ਦਾ ਦੂਜਾ ਰਾਊਂਡ 23 ਸਤੰਬਰ ਤੋਂ 26 ਸਤੰਬਰ ਤੱਕ ਹੋਵੇਗਾ ।

Read More : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 131 ਲਾਇਬ੍ਰੇਰੀਅਨਾਂ ਨੂੰ ਵੰਡੇ ਨਿਯੁਕਤੀ ਪੱਤਰ

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ

0
Gymnastics competitions
ਪਟਿਆਲਾ, 18 ਸਤੰਬਰ 2025 :  ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ  ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਕਰਵਾਈਆਂ ਜਾ ਰਹੀਆਂ ਹਨ ।

ਆਲ ਰਾਊਂਡ ਬੈਸਟ ਜਿਮਨਾਸਟ ਆਰਟਿਸਟਿਕ ਵਿਚ ਕਿਸ ਵਰਗ ਵਿਚ ਕਿਸ ਨੇ ਕਿਹੜਾ ਸਂਥਾਨ ਕੀਤਾ ਪ੍ਰਾਪਤ

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੋਲੋ ਗਰਾਊਂਡ ਦੇ ਜਿਮਨੇਜੀਅਮ ਹਾਲ ਵਿੱਚ ਆਲ ਰਾਊਂਡ ਬੈਸਟ ਜਿਮਨਾਸਟ ਆਰਟਿਸਟਿਕ (All-round best gymnast artistic) ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਬੀਰਕੁੰਵਰ ਨੇ ਪਹਿਲਾ, ਹਿਮਾਂਸ਼ੂ ਨੇ ਦੂਜਾ, ਰਿਸ਼ਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿਯੂਸ਼ ਨੇ ਪਹਿਲਾਂ, ਜਸਮੀਤ ਨੇ ਦੂਜਾ, ਮੈਦਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿੱਚ ਆਯੂਸ਼ ਨੇ ਪਹਿਲਾਂ, ਪਾਰਥ ਨੇ ਦੂਸਰਾ  ਤੇ ਰੁਦਰ ਪ੍ਰਤਾਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਲੜਕੀਆਂ ਦੇ ਆਰਟਿਸਟਿਕ ਮੁਕਾਬਲਿਆਂ ਵਿੱਚ ਪਰਾਚੀ ਨੇ ਪਹਿਲਾ, ਹਰਮਨਜੀਤ ਨੇ ਦੂਜਾ ਤੇ ਰੂਹੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰਡਰ 17 ਲੜਕੀਆਂ ਦੇ ਆਰਟਿਸਟਿਕ ਮੁਕਾਬਲਿਆਂ ਵਿੱਚ ਮਾਹੀ ਨੇ ਪਹਿਲਾ, ਪੂਜਾ ਨੇ ਦੂਜਾ,ਪ੍ਰਭਲੀਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਰਿਦਮਿਕਸ ਲੜਕੀਆਂ ਦੇ ਮੁਕਾਬਲੇ ਵਿੱਚ  ਜੰਨਤ ਨੇ ਪਹਿਲਾ, ਹਰਗੁਨ ਨੇ ਦੂਜਾ ਤੇ ਨਵਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।

ਰਿਧਮਿਕਸ ਲੜਕੀਆਂ ਦੇ ਮੁਕਾਬਲੇ ਵਿਚ ਕਿਸ ਵਰਗ ਵਿਚ ਕਿਸ ਨੇ ਕਿਹੜਾ ਸਂਥਾਨ ਕੀਤਾ ਪ੍ਰਾਪਤ

ਅੰਡਰ-17 ਰਿਧਮਿਕਸ ਲੜਕੀਆਂ ਦੇ ਮੁਕਾਬਲੇ (Rhythmic girls competition) ਵਿੱਚ ਇਸ਼ਰਤ ਨੇ ਪਹਿਲਾਂ,ਇਬਾਦਤ ਨੇ ਦੂਜਾ  ਤੇ ਸਮਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ-19 ਲੜਕੀਆਂ ਦੇ ਰਿਧਮਿਕਸ ਮੁਕਾਬਲਿਆਂ ਵਿੱਚ ਮਾਨਿਆਂ ਨੇ ਪਹਿਲਾ, ਇਸ਼ਲੀਨ ਨੇ ਦੂਜਾ ਏਕਮਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ (District Sports Coordinator) ਡਾ. ਦਲਜੀਤ ਸਿੰਘ ਨੇ ਪੋਲੋ ਗਰਾਊਂਡ ਜਿਮਨੇਜੀਅਮ ਹਾਲ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਕਨਵੀਨਰ ਦਮਨਜੀਤ ਕੌਰ ਪ੍ਰਿੰਸੀਪਲ ਪੰਜੋਲਾ, ਰੇਨੂੰ ਕੌਸ਼ਲ, ਜੈਤਸ਼ਾਹੁਦੀਪ ਸਿੰਘ ਗਰੇਵਾਲ, ਗੰਗਾ ਰਾਣੀ,ਬਲਜੀਤ ਕੌਰ, ਗੁਰਮੀਤ ਕੌਰ ਕੋਚ, ਬਲਜੀਤ ਸਿੰਘ ਕੋਚ, ਸੰਗੀਤਾ ਰਾਣੀ ਕੋਚ , ਕਪਿਲ ਕੋਚ, ਅਨੀਤਾ, ਲਖਵੀਰ ਸਿੰਘ ਕੋਚ, ਵਰਿੰਦਰ ਸਿੰਘ, ਗੁਰਪਿਆਰ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਹਾਜ਼ਰ ਸਨ ।