Home Blog Page 380

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਦਾ ਗੋਲੀਆਂ ਮਾਰ ਕੇ ਕਤਲ

0
Gangster Lawrence Bishnoi

ਚੰਡੀਗੜ੍ਹ, 2 ਦਸੰਬਰ 2025 : ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਦਾ ਸੈਕਟਰ-26 ਇੰਬਰ ਮਾਰਕੀਟ `ਚ ਗੋਲੀਆਂ ਮਾਰ ਕੇ ਕਤਲ (Murder by shooting) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਗੋਲੀਆਂ ਚੱਲਣ ਦੀ ਆਵਾਜ ਸੁਣ ਲੋਕਾਂ ਨੇ ਦਿੱਤੀ ਪੁਲਸ ਨੂੰ ਜਾਣਕਾਰੀ

ਕਾਰ ਸਵਾਰ ਤਿੰਨ ਹਮਲਾਵਰਾਂ (Three attackers) ਨੇ ਪੈਰੀ `ਤੇ 10 ਗੋਲੀਆਂ ਚਲਾਈਆਂ, ਜਿਨ੍ਹਾਂ `ਚੋਂ 2 ਗੱਡੀ ਦੇ ਬੋਨਟ `ਤੇ ਲੱਗੀਆਂ, 2 ਸ਼ੀਸ਼ੇ ਤੇ ਪੈਰੀ ਦੀ ਛਾਤੀ `ਚ ਲੱਗੀਆਂ। ਮੌਕਾ ਮਿਲਦਿਆਂ ਹੀ ਹਮਲਾਵਰ ਕਾਰ ਲੈ ਕੇ ਭੱਜ ਗਏ । ਗੋਲੀਆਂ ਦੀ ਆਵਾਜ਼ ਸੁਣ ਕੇ ਲੋਕਾਂ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ । ਪੁਲਸ ਮੌਕੇ `ਤੇ ਪਹੁੰਚੀ ਤੇ ਖੂਨ `ਚ ਲੱਥਪੱਥ ਪੈਰੀ ਨੂੰ ਪੀ. ਜੀ. ਆਈ. ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੈਰੀ ਸੈਕਟਰ-33 `ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਈ. ਜੀ. ਪੁਸ਼ਪਿੰਦਰ, ਐੱਸ. ਐੱਸ. ਪੀ. ਕੰਵਰਦੀਪ ਕੌਰ ਸਮੇਤ ਹੋਰ ਪੁਲਸ ਅਧਿਕਾਰੀ ਮੌਕੇ `ਤੇ ਪਹੁੰਚੇ ।

ਚੰਡੀਗੜ੍ਹ ਪੁਲਸ ਨੂੰ ਸ਼ੁਰੂਆਤੀ ਜਾਂਚ ਵਿਚ ਲੱਗ ਰਹੀ ਹੈ ਗੈਂਗਵਾਰ

ਮੁੱਢਲੀ ਜਾਂਚ `ਚ ਚੰਡੀਗੜ੍ਹ ਪੁਲਸ ਨੂੰ ਗੈਂਗਵਾਰ ਲੱਗ ਰਹੀ ਹੈ । ਇੰਦਰਪ੍ਰੀਤ ਸਿੰਘ ਪੈਰੀ ਲਾਰੈਂਸ ਗੈਂਗ ਦਾ ਵੀ ਕਰੀਬੀ ਹੈਂ । ਉਸ ਦਾ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਵੀ ਸੰਪਰਕ ਸੀ । ਲਾਰੈਂਸ ਬਿਸ਼ਨੋਈ ਗੈਂਗ ਦੀ ਦੁਸ਼ਮਣੀ ਬੰਬੀਹਾ ਗਰੁੱਪ (Bambiha Group) ਨਾਲ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ । ਸੈਕਟਰ-26 ਥਾਣਾ ਪੁਲਸ ਨੇ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ।

ਕੀ ਸੀ ਘਟਨਾਕ੍ਰਮ ਦਾ ਸਾਰਾ ਮਾਮਲਾ

ਜਾਣਕਾਰੀ ਅਨੁਸਾਰ ਸੈਕਟਰ-33 ਦਾ ਰਹਿਣ ਵਾਲਾ ਇੰਦਰਪ੍ਰੀਤ ਸਿੰਘ ਪੈਰੀ ਸੋਮਵਾਰ ਸ਼ਾਮ ਕਰੀਬ ਸਾਢੇ 6 ਵਜੇ ਗੱਡੀ ਨੰਬਰ ਸੀ. ਐੱਚ. 01ਸੀ. ਐਕਸ 7605 `ਚ ਤੇਜ਼ ਰਫ਼ਤਾਰ ਨਾਲ ਸੈਕਟਰ-26 ਟਿੰਬਰ ਮਾਰਕੀਟ ਪਹੁੰਚਿਆ । ਪੈਰੀ ਦਾ ਪਿੱਛਾ ਕਰ ਰਹੇ ਕਰੇਟਾ ਕਾਰ ਸਵਾਰਾਂ ਨੇ ਅਚਾਨਕ ਪੈਰੀ ਦੀ ਗੱਡੀ ਅੱਗੇ ਕਾਰ ਲਾ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ । ਹਮਲਾਵਰਾਂ ਨੇ ਪੈਰੀ ਨੂੰ ਖਿੜਕੀ ਖੋਲ੍ਹਣ ਦਾ ਮੌਕਾ ਵੀ ਨਹੀਂ ਦਿੱਤਾ । ਤਿੰਨ ਹਮਲਾਵਰਾਂ ਨੇ ਇਕ ਤੋਂ ਬਾਅਦ ਇਕ 10 ਗੋਲੀਆਂ ਚਲਾਈਆਂ। ਮੌਕੇ `ਤੇ ਇਕ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕ੍ਰਾਈਮ ਬ੍ਰਾਂਚ, ਆਪ੍ਰੇਸ਼ਨ ਸੈੱਲ ਅਤੇ ਜ਼ਿਲਾ ਕ੍ਰਾਈਮ ਸੈੱਲ ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ।

Read More : ਲਾਰੈਂਸ ਬਿਸ਼ਨੋਈ ਦੇ ਦੋ ਸਾਥੀ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਆਰ. ਬੀ. ਆਈ. ਨੇ ਬੈਂਕਾਂ ਲਈ ਨਵੇਂ ਨਿਯਮ ਕੀਤੇ ਜਾਰੀ

0
Reserve Bank of India

ਨਵੀਂ ਦਿੱਲੀ, 2 ਦਸੰਬਰ 2025 : ਭਾਰਤੀ ਰਿਜ਼ਰਵ ਬੈਂਕ (Reserve Bank of India) (ਆਰ. ਬੀ. ਆਈ.) ਨੇ ਵਪਾਰਕ ਬੈਂਕਾਂ `ਚ ਜਮ੍ਹਾ ਖਾਤਿਆਂ ਦੀਆਂ ਵਿਆਜ ਦਰਾਂ (Interest rates)  ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ ਹੈ ।

ਇਕ ਲੱਖ ਤੱਕ ਦੀ ਜਮ੍ਹਾ ਰਾਸ਼ੀ `ਤੇ ਸਾਰੇ ਬੈਂਕ ਇਕੋ ਜਿਹਾ ਵਿਆਜ ਦੇਣਗੇ

ਨਵੇਂ ਨਿਯਮ ਤਹਿਤ ਬੱਚਤ ਖਾਤਿਆਂ ਵਿਚ 1 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ `ਤੇ ਹੁਣ ਸਾਰੇ ਬੈਂਕ ਇਕੋ ਜਿਹਾ ਵਿਆਜ ਦਰ ਦੇਣਗੇ । ਇਸ ਨਾਲ ਗਾਹਕਾਂ ਨੂੰ ਵੱਖ-ਵੱਖ ਬੈਂਕਾਂ ਵਿਚ ਜਮ੍ਹਾ ਰਾਸ਼ੀ (Deposit amount) `ਤੇ ਵਿਆਜ ਦਰਾਂ `ਚ ਹੋਣ ਵਾਲੇ ਅੰਤਰ ਤੋਂ ਛੁਟਕਾਰਾ ਮਿਲੇਗਾ । ਆਰ. ਬੀ. ਆਈ. ਅਨੁਸਾਰ 1 ਲੱਖ ਰੁਪਏ ਤੋਂ ਵੱਧ ਰਾਸ਼ੀ `ਤੇ ਬੈਂਕ ਆਪਣੀ ਨੀਤੀ ਅਤੇ ਸਹੂਲਤਾਂ ਅਨੁਸਾਰ ਵਿਆਜ ਨਿਰਧਾਰਤ ਕਰ ਸਕਣਗੇ। ਹੁਣ ਤੱਕ ਵੱਖ-ਵੱਖ ਬੈਂਕ ਛੋਟੀ ਜਮ੍ਹਾ ਰਾਸ਼ੀ `ਤੇ ਵੀ ਵੱਖ-ਵੱਖ ਵਿਆਜ ਦਰਾਂ ਲਾਗੂ ਕਰਦੇ ਸਨ, ਜਿਸ ਨਾਲ ਗਾਹਕਾਂ `ਚ ਅਸਮਾਨਤਾ ਪੈਦਾ ਹੁੰਦੀ ਸੀ ।

ਬੱਚਤ ਖਾਤਿਆਂ `ਤੇ ਵਿਆਜ ਰੋਜ਼ਾਨਾ ਆਧਾਰ `ਤੇ ਖਾਤੇ `ਚ ਉਪਲੱਬਧ ਰਕਮ ਦੇ ਹਿਸਾਬ ਨਾਲ ਤੈਅ ਹੋਵੇਗਾ

ਨਵੇਂ ਨਿਰਦੇਸ਼ਾਂ `ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬੱਚਤ ਖਾਤਿਆਂ (Savings accounts) `ਤੇ ਵਿਆਜ ਰੋਜ਼ਾਨਾ ਆਧਾਰ `ਤੇ ਖਾਤੇ `ਚ ਉਪਲੱਬਧ ਰਕਮ ਦੇ ਹਿਸਾਬ ਨਾਲ ਤੈਅ ਹੋਵੇਗਾ ਅਤੇ ਬੈਂਕਾਂ ਨੂੰ ਹਰ ਤਿੰਨ ਮਹੀਨਿਆਂ `ਚ ਇਕ ਵਾਰ ਵਿਆਜ ਗਾਹਕਾਂ ਦੇ ਖਾਤੇ `ਚ ਜਮ੍ਹਾ ਕਰਨਾ ਲਾਜ਼ਮੀ ਹੋਵੇਗਾ । ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਇਹ ਕਦਮ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ, ਬੈਂਕਿੰਗ ਸੇਵਾਵਾਂ (Banking services) `ਚ ਪਾਰਦਰਸਿ਼ਤਾ ਅਤੇ ਜਮ੍ਹਾ ਖਾਤੇ ਦੀ ਵਿਆਜ ਪ੍ਰਣਾਲੀ `ਚ ਬਰਾਬਰੀ ਯਕੀਨੀ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ । ਆਰ. ਬੀ. ਆਈ. ਨੂੰ ਉਮੀਦ ਹੈ ਕਿ ਇਸ ਨਾਲ ਬੈਂਕਿੰਗ ਖੇਤਰ `ਚ ਮੁਕਾਬਲੇਬਾਜ਼ੀ ਸੰਤੁਲਿਤ ਹੋਵੇਗੀ ਅਤੇ ਛੋਟੇ ਜਮ੍ਹਾਕਰਤਾਵਾਂ ਨੂੰ ਲਾਭ ਮਿਲੇਗਾ ।

Read More : 8500 ਕਰੋੜ ਦਾ ਕਰਜ਼ਾ ਦੇਣ ਦੀ ਆਰ. ਬੀ. ਆਈ. ਦਿੱਤੀ ਮਨਜ਼ੂਰੀ : ਵਿੱਤ ਮੰਤਰੀ ਚੀਮਾ

7 bewährte Strategien für schnelle Auszahlungen und große Jackpots bei Yep Casino

0

7 bewährte Strategien für schnelle Auszahlungen und große Jackpots bei Yep Casino

Die meisten Spieler suchen nicht nur spannende Casino Spiele, sondern wollen auch ihre Gewinne rasch auf dem Konto haben. Gerade in der Weihnachtszeit, wenn das Glück besonders groß erscheint, ist ein zuverlässiger Auszahlungsservice das entscheidende Kriterium. Im Vergleich zu vielen Mitbewerbern glänzt Yep Casino mit einem Bonus ohne Einzahlung, einem großzügigen Willkommensbonus und vor allem mit superschnellen Auszahlungen. Wer sich fragt, wie man das Maximum aus diesen Vorteilen herausholt, findet in diesem Beitrag sieben praxiserprobte Tipps.

1. Sofortige Registrierung – Der erste Schritt zum schnellen Cash‑Out

Eine reibungslose Anmeldung ist das Fundament jeder erfolgreichen Spielsession. Bei Yep Casino dauert die Registrierung nur wenige Minuten. Wichtig ist, alle geforderten Felder korrekt auszufüllen und die Identität gleich zu verifizieren.

  • Vorteil: Schnellere Freigabe des Bonus ohne Einzahlung.
  • Tipp: Nutze die Option „Jetzt registrieren“ und wähle die deutsche Sprache, um Missverständnisse zu vermeiden.

Im direkten Vergleich mit anderen Anbietern, die oft mehrstufige Verifizierungsprozesse verlangen, bietet Yep Casino Spiel offiziell einen klaren Vorteil: Nach der ersten Einzahlung ist das Geld innerhalb von 15 Minuten verfügbar – ein Tempo, das bei vielen Konkurrenten nicht erreicht wird.

2. Bonus ohne Einzahlung clever einsetzen

Der Yep Bonus ohne Einzahlung ist ideal, um das Spielgefühl zu testen, ohne eigenes Geld zu riskieren. Viele Spieler übersehen jedoch, dass dieser Bonus häufig an bestimmte Spiele gebunden ist, die eine höhere Auszahlungsquote (RTP) besitzen.

So nutzt du ihn optimal:

  1. Wähle Slots mit hoher RTP (mindestens 96 %).
  2. Achte auf niedrige Wettanforderungen – bei Yep Casino liegen sie bei 20‑fach.
  3. Spiele zuerst Demo‑Versionen, um das Spiel zu verstehen, bevor du echtes Geld einsetzt.

Durch diese Vorgehensweise maximierst du die Chance, den Bonus in echtes Guthaben zu verwandeln und danach sofortige Auszahlungen zu genießen.

3. Der richtige Jackpot‑Tracker – Gewinnchancen erhöhen

Jackpots sind das Highlight jeder Spielesammlung. Beim Yep Casino gibt es mehrere progressiv wachsende Jackpots, die rund um die Uhr wachsen. Ein einfacher Trick: Nutze den integrierten Jackpot‑Tracker, der in der Spieloberfläche angezeigt wird.

  • Warum wichtig? Der Tracker zeigt das aktuelle Jackpot‑Volumen und die Gewinnwahrscheinlichkeit.
  • Praxisbeispiel: Der Slot Mega Christmas hat einen täglichen Jackpot von 10.000 €, den nur 0,5 % der Spieler erreichen. Wer den Tracker aktiv beobachtet, kann den optimalen Moment für den Einsatz wählen.

Durch das gezielte Timing sparst du Geld und erhöhst die Chance, den Jackpot zu knacken.

4. Schnelle Auszahlungsmethoden wählen

Nicht alle Zahlungswege sind gleich schnell. Yep Casino unterstützt mehrere Optionen, darunter E‑Wallets wie Skrill und Neteller, die Auszahlungen in weniger als 5 Minuten ermöglichen. Im Gegensatz zu klassischen Banküberweisungen, die mehrere Werktage benötigen, sind E‑Wallets die beste Wahl für rasche Gewinne.

Empfohlene Vorgehensweise:

  • Registriere ein E‑Wallet noch vor dem ersten Spiel.
  • Verknüpfe es sofort mit deinem Casino‑Konto.
  • Fordere die Auszahlung über das Dashboard an und bestätige per 2‑FA (Zwei‑Faktor‑Authentifizierung).

So bleibt der Geldfluss konstant und du kannst deine Gewinne sofort weiterverwenden – etwa für weitere Slots oder für den Einkauf von Weihnachtsgeschenken.

5. Mobile Gaming nutzen – Immer und überall spielen

Die mobile App von Yep Casino ist für iOS und Android verfügbar und bietet dieselben Funktionen wie die Desktop‑Version. Das bedeutet: Du kannst jederzeit prüfen, ob ein Jackpot steigt, und sofortige Auszahlungen anstoßen, ohne an den PC gebunden zu sein.

Vorteile der mobilen Nutzung:

  • Push‑Benachrichtigungen informieren dich über neue Bonus‑Aktionen.
  • Finger‑Tip‑Einzahlungen sind blitzschnell.
  • Sicheres Spielen dank Fingerabdruck‑ oder Face‑ID‑Verifizierung.

Durch die Flexibilität bleibst du immer am Puls des Geschehens und verpasst keine lukrativen Chancen.

6. Kundenservice kontaktieren – Hilfe bei Auszahlungsproblemen

Selbst die besten Systeme können gelegentlich haken. Wenn eine Auszahlung länger dauert als erwartet, ist der Live‑Chat von Yep Casino die schnellste Hilfe. Das Support‑Team ist rund um die Uhr erreichbar und kann sofort prüfen, warum eine Transaktion hakt.

Tipps für den Kontakt:

  • Halte deine Kontodaten bereit (Kundennummer, Transaktions‑ID).
  • Formuliere dein Anliegen klar: „Auszahlung von 50 € über Skrill dauert seit 30 Minuten.“
  • Nutze die Option „Ticket öffnen, falls das Problem komplexer ist.

Durch proaktiven Support wird das Auszahlungserlebnis meist innerhalb von Minuten wiederhergestellt.

7. Verantwortungsvolles Spielen – Der Schlüssel zu langfristigem Erfolg

Schnelle Gewinne sind verlockend, doch ein gesundes Spielverhalten schützt dich vor Verlusten. Yep Casino bietet umfangreiche Werkzeuge zur Selbstkontrolle: Einzahlungslimits, Verlustlimits und die Möglichkeit, das Konto temporär zu sperren.

  • Setze dir ein monatliches Budget und halte dich daran.
  • Nutze das „Cool‑Down“-Feature, wenn du das Gefühl hast, zu viel zu spielen.
  • Informiere dich über Beratungsstellen, falls das Spielverhalten problematisch wird.

Ein verantwortungsbewusster Ansatz sorgt dafür, dass du langfristig Freude am Spiel hast und deine schnellen Auszahlungen weiterhin genießen kannst.

Fazit

Schnelle Auszahlungen und große Jackpots sind kein Zufall, sondern das Ergebnis gezielter Strategien. Mit den sieben Tipps aus diesem Beitrag bist du bestens gerüstet, um das Beste aus Yep Casino herauszuholen – vom Bonus ohne Einzahlung über die optimale Nutzung von Jackpot‑Trackern bis hin zu superschnellen Auszahlungsmethoden.

Jetzt ist die perfekte Zeit, das Weihnachtsglück zu testen und deine Gewinne im Handumdrehen zu erhalten. Viel Erfolg und vergiss nicht: Immer mit Köpfchen spielen!

ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਵਿੱਚ ਮਾਲੇਰਕੋਟਲਾ ਪੁਲਸ ਨੂੰ ਵੱਡੀ ਸਫਲਤਾ

0
Malerkotla Police

ਮਾਲੇਰਕੋਟਲਾ, 1 ਦਸੰਬਰ 2025 : ਐਸ. ਪੀ. (ਡੀ) ਸਤਪਾਲ ਸ਼ਰਮਾ (S. P. (D) Satpal Sharma) ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾੜੇ ਅਨਸਰਾਂ (Bad elements)  ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਥਾਣਾ ਸਿਟੀ-। ਮਾਲੇਰਕੋਟਲਾ ਦੀ ਪੁਲਸ (Malerkotla Police) ਵੱਲੋਂ ਮੁਕੱਦਮਾ ਨੰਬਰ 288 ਮਿਤੀ 29/11/2025 ਅ/ਧ 310 (4), 310 (5) ਥਾਣਾ ਸਿਟੀ-। ਮਲੇਰਕੋਟਲਾ ਦਰਜ ਰਜਿਸਟਰ ਕੀਤਾ ਗਿਆ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਦੋਸ਼ੀ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਨਿਰਮਲ ਸਿੰਘ, ਜਸਵਿੰਦਰ ਸਿੰਘ ਉਰਵ ਜੋ-ਜੋ ਪੁੱਤਰ ਅਮ੍ਰਿਤ ਸਿੰਘ ਵਾਸੀਆਨ ਆਦਮਪਾਲ, ਥਾਣਾ ਸੰਦੇੜ, ਸੋਮਾ ਪੁੱਤਰ ਅਸ਼ੋਕੀ ਵਾਸੀ ਰਾਏਕੇਟ ਅਤੇ ਵਿਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਵਾਰਡ ਨੰਬਰ 02, ਡਾਕਟਰ ਅੰਬੇਦਕਰ ਬਸਤੀ, ਅਹਿਮਦਗੜ੍ਹ ਸ਼ਾਮਲ ਹੈ ਵਿਰੁੱਧ ਮੁਕੱਦਮਾ ਵਿਚ ਹਸਬ ਜਾਬਤਾ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਕੀ ਕੀ ਕੀਤਾ ਗਿਆ ਹੈ ਬਰਾਮਦ

ਉਪਰੋਕਤ ਵਿਅਕਤੀਆਂ ਕੋਲੋਂ ਇੱਕ ਛੁਰੀ, ਇੱਕ ਦਾਅ, ਇੱਕ ਨੰਗੀ ਤਲਵਾਰ, ਇੱਕ ਗੰਡਾਸੀ (ਲੋਹਾ), ਇੱਕ ਬੇਸਵਾਲ (ਲੱਕੜ) ਬ੍ਰਾਮਦ ਕਰਵਾਇਆ ਗਿਆ ਹੈ । ਉਕਤਾਨ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਜਿਲ੍ਹਾ ਮਾਲੇਰਕੋਟਲਾ ਦੇ ਏਰੀਆਂ ਵਿੱਚ ਚੋਰੀ ਦੀਆਂ ਕਾਫੀ ਘਟਨਾਵਾਂ (Events) ਨੂੰ ਅਜਾਮ ਦਿੱਤਾ ਗਿਆ ਸੀ । ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਕਿ ਦੋਸੀਆਨ ਉਕਤਾਨ ਵੱਲੋਂ ਜਿਲ੍ਹਾ ਮਾਲੇਰਕੋਟਲਾ ਦੀ ਏਰੀਆ ਵਿਚੋਂ ਕਾਫੀ ਖੇਤਾਂ ਦੇ ਟਰਾਂਸਫਾਰਮਰ ਚੋਰੀ (Transformer theft) ਕੀਤੇ ਗਏ ਸਨ, ਜਿਹਨਾਂ ਨੂੰ ਗ੍ਰਿਫਤਾਰ ਕਰਕੇ ਨਿਮਨ-ਲਿਖਤ ਦਰਸਾਏ ਮੁਕੱਦਮਿਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ।

ਅਦਾਲਤ ਤੋ਼ ਰਿਮਾਂਡ ਪ੍ਰਾਪਤ ਕਰਕੇ ਕੀਤੀ ਜਾਵੇਗੀ ਪੁੱਛਗਿੱਛ

ਉਪਰੋਕਤ ਤੋਂ ਇਲਾਵਾ ਉਕਤਾਨ ਦੋਸ਼ੀਆਨ ਵਿਚੋਂ ਦੋਸ਼ੀ ਸਤਨਾਮ ਸਿੰਘ ਦੇ ਖਿਲਾਫ ਵੱਖ-2 ਬਾਣਿਆਂ ਵਿੱਚ ਪਹਿਲਾਂ ਵੀ 4 ਮੁਕੱਦਮੇ ਅਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਜੋ-ਜੋ ਦੇ ਖਿਲਾਫ ਇੱਕ ਮੁਕੱਦਮਾ ਦਰਜ (Case registered) ਰਜਿਸਟਰ ਹੋਣਾ ਪਾਇਆ ਗਿਆ ਹੈ । ਮਾਨਯੋਗ ਅਦਾਲਤ ਪਾਸੋਂ ਉਕਤਾਨ ਦੋਸ਼ੀਆਨ ਦਾ ਪੁਲਸ ਰਿਮਾਣ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਨਾਲ ਇਹਨਾਂ ਵੱਲੋਂ ਕੀਤੀਆਂ ਗਈਆਂ ਹੋਰ ਚੰਰੀ/ਲੁੱਟ ਖੋਹ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Read More : ਜਿ਼ਲ੍ਹਾ ਪੁਲਿਸ ਸੰਗਰੂਰ ਵੱਲੋਂ ਇਕ ਮਹੀਨੇ ਵਿਚ 161 ਮੁਲਜ਼ਮ ਗ੍ਰਿਫਤਾਰ

ਈ. ਡੀ. ਨੇ ਭਾਰਤ-ਮਿਆਂਮਾਰ ਸਰਹੱਦ `ਤੇ ਪਹਿਲੀ ਵਾਰ ਕੀਤੀ ਛਾਪੇਮਾਰੀ

0
India-Myanmar border

ਨਵੀਂ ਦਿੱਲੀ, 1 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਜੁੜੇ ਮਨੀ ਲਾਂਡਰਿੰਗ (Money laundering) ਦੇ ਮਾਮਲੇ `ਚ ਆਸਾਮ ਅਤੇ ਗੁਜਰਾਤ ਦੀਆਂ ਕੁਝ ਥਾਵਾਂ ਤੋਂ ਇਲਾਵਾ ਮਿਜ਼ੋਰਮ `ਚ ਭਾਰਤ-ਮਿਆਂਮਾਰ ਸਰਹੱਦ (India-Myanmar border) `ਤੇ ਪਹਿਲੀ ਵਾਰ ਵੀਰਵਾਰ ਨੂੰ ਛਾਪੇਮਾਰੀ ਕੀਤੀ । ਸੰਘੀ ਜਾਂਚ ਏਜੰਸੀ ਨੇ 35 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਕੁਝ ਡਿਜੀਟਲ ਉਪਕਰਣ ਵੀ ਜ਼ਬਤ ਕੀਤੇ ।

ਪੁਲਸ ਵਲੋਂ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਹੁਣ ਸ਼ੁਰੂ ਕਰ ਦਿੱਤੀ ਗਈ ਹੈ

ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ੋਰਮ `ਚ ਆਈਜ਼ੋਲ ਅਤੇ ਚੰਫਾਈ, ਆਸਾਮ `ਚ ਸ਼੍ਰੀਭੂਮੀ (ਕਰੀਮਗੰਜ) ਅਤੇ ਗੁਜਰਾਤ ਦੇ ਅਹਿਮਦਾਬਾਦ `ਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੀਆਂ ਧਾਰਾਵਾਂ ਤਹਿਤ ਛਾਪੇਮਾਰੀ (Raid) ਕੀਤੀ ਜਾ ਰਹੀ ਹੈ । ਮਿਜ਼ੋਰਮ ਪੁਲਸ ਵੱਲੋਂ 6 ਲੋਕਾਂ ਤੋਂ 1.41 ਕਰੋੜ ਰੁਪਏ ਮੁੱਲ ਦੀ 4.72 ਕਿੱਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਸਿਲਸਿਲੇ `ਚ ਦਰਜ ਐੱਫ. ਆਈ. ਆਰ. ਤੋਂ ਬਾਅਦ ਹੁਣ ਇਹ ਜਾਂਚ ਸ਼ੁਰੂ ਹੋਈ ਹੈ ।

Read more : ਈ. ਡੀ. ਨੇ ਦਾਖਲ ਕੀਤਾ ਰਾਬਰਟ ਵਾਢਰਾ ਖਿਲਾਫ ਦੋਸ਼ ਪੱਤਰ

ਜਿ਼ਲ੍ਹਾ ਪੁਲਿਸ ਸੰਗਰੂਰ ਵੱਲੋਂ ਇਕ ਮਹੀਨੇ ਵਿਚ 161 ਮੁਲਜ਼ਮ ਗ੍ਰਿਫਤਾਰ

0
district-police-sangrur

ਸੰਗਰੂਰ, 1 ਦਸੰਬਰ 2025 : ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ (S. S. P. Sangrur Sartaj Singh Chahal) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹਾ ਪੁਲਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” (“War on Drugs”) ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਇਕ ਨਵੰਬਰ ਤੋਂ 30 ਨਵੰਬਰ ਤਕ ਨਸ਼ੇ ਦੇ 79 ਮੁਕੱਦਮੇ ਦਰਜ ਕਰ ਕੇ 121 ਮੁਲਜ਼ਮਾਂ ਨੂੰ ਕਾਬੂ ਕਰ ਕੇ 657 ਗ੍ਰਾਮ ਹੈਰੋਇਨ, 01 ਕਿਲੋ 100 ਗ੍ਰਾਮ ਅਫੀਮ, 05 ਕਿਲੋ 55 ਗ੍ਰਾਮ ਭੁੱਕੀ ਚੂਰਾ ਪੋਸਤ, 32 ਨਸ਼ੀਲੇ ਟੀਕੇ ਅਤੇ 1335 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ ।

ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕਿੰਨੇ ਵਿਅਕਤੀਆਂ ਤੇ ਕੀਤੇ ਕੇਸ ਦਰਜ

ਉਨ੍ਹਾਂ ਦੱਸਿਆ ਕਿ ਸ਼ਰਾਬ ਦਾ ਧੰਦਾ (Liquor business) ਕਰਨ ਵਾਲਿਆਂ ਖਿਲਾਫ 37 ਮੁਕੱਦਮੇ ਦਰਜ ਕਰ ਕੇ 39 ਦੋਸ਼ੀਆਂ ਨੂੰ ਕਾਬੂ ਕਰ ਕੇ 498 ਲੀਟਰ ਸ਼ਰਾਬ ਠੇਕਾ ਦੇਸੀ, 89.250 ਲੀਟਰ ਸ਼ਰਾਬ ਨਜਾਇਜ਼ ਅਤੇ 610 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਤੋਂ ਇਲਾਵਾ ਅਸਲਾ ਐਕਟ (Arms Act) ਦਾ 01 ਮੁਕੱਦਮਾ ਦਰਜ ਕਰ ਕੇ 01 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ 01 ਪਿਸਟਲ/ਰਿਵਾਲਵਰ ਅਤੇ 07 ਕਾਰਤੂਸ ਬ੍ਰਾਮਦ ਕਰਾਏ ਗਏ ।

ਦੋ ਨਸ਼ਾ ਤਸਕਰਾਂ ਦੀ ਕਰਵਾਈ ਕਰੋੜਾਂ ਦੀ ਪ੍ਰਾਪਰਟੀ ਫਰੀਜ

ਥਾਣਾ ਦਿੜ੍ਹਬਾ ਅਤੇ ਥਾਣਾ ਸਿਟੀ-1 ਸੰਗਰੂਰ ਵੱਲੋਂ ਦੋ ਨਸ਼ਾ ਤਸਕਰਾਂ ਦੀ 1,10,61,000 ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ । 14 ਨਵੰਬਰ 2025 ਨੂੰ ਪ੍ਰਸ਼ਾਸਨ ਨੇ 11 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰ ਕੇ ਬਣਾਈ ਨਜਾਇਜ਼ ਉਸਾਰੀ ਬੁਲਡੋਜ਼ਰ ਚਲਾ ਕੇ ਢਾਹ ਦਿੱਤੀ ਗਈ । ਥਾਣਾ ਦਿੜ੍ਹਬਾ ਅਤੇ ਥਾਣਾ ਲਹਿਰਾ ਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ 05 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 1 ਸਕੂਟਰੀ, 27 ਮੋਟਰਸਾਈਕਲ, 05 ਮੋਬਾਈਲ ਅਤੇ 5000 ਬ੍ਰਾਮਦ ਕੀਤੇ ਗਏ।

ਦੋ ਕਥਿਤ ਦੋਸ਼ੀਆਂ ਤੋਂ ਹਥਿਆਰ ਅਤੇ ਮੋਟਰਸਾਈਕਲ ਕੀਤੇ ਬਰਾਮਦ

ਇਸੇ ਤਰ੍ਹਾਂ 20 ਨਵੰਬਰ ਨੂੰ ਥਾਣਾ ਭਵਾਨੀਗੜ੍ਹ ਵੱਲੋਂ 2 ਕਥਿਤ ਦੋਸ਼ੀਆ ਨੂੰ ਗ੍ਰਿਫਤਾਰ ਕਰ ਕੇ ਉਨ੍ਹਾ ਪਾਸੋਂ ਚੋਰੀਸ਼ੁਦਾ 01 ਰਾਈਫਲ 315 ਬੌਰ, 02 ਰੌਂਦ ਅਤੇ 02 ਮੋਟਰਸਾਈਕਲ ਬ੍ਰਾਮਦ ਕੀਤੇ ਗਏ । 25 ਨਵੰਬਰ 2025 ਨੂੰ ਲੁੱਟਾਂ-ਖੋਹਾਂ (Robberies) ਕਰਨ ਵਾਲੇ ਮੁਲਜ਼ਮ ਜਸਵਿੰਦਰ ਸਿੰਘ ਉਰਫ ਜੱਸੀ ਨੂੰ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ, ਜਿਸ ਪਾਸੋਂ ਇਕ 1 ਪਿਸਟਲ, 04 ਖੋਲ ਅਤੇ 01 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ।

ਨਸਿ਼ਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਕੀਤਾ ਜਾ ਰਿਹੈ ਜਾਗਰੂਕ : ਐਸ. ਐਸ. ਪੀ.

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਅਰਸੇ ਦੌਰਾਨ ਵੱਖ ਵੱਖ ਗਜ਼ਟਿਡ ਅਫਸਰਾਂ ਵੱਲੋਂ 175 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ (Drug trafficking) ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ । ਨਸ਼ਿਆਂ ਖਿਲਾਫ ਜੰਗ ਜਾਰੀ ਹੈ ।

Read More : ਸੰਗਰੂਰ ਪੁਲਸ ਨੇ 7 ਦਿਨਾਂ ਵਿਚ 41 ਮੁਕੱਦਮੇ ਦਰਜ ਕਰਕੇ 60 ਮੁਲਜ਼ਮ ਕੀਤੇ ਗ੍ਰਿਫਤਾਰ

ਪਾਕਿਸਤਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਮਾਰ ਮੁਕਾਏ 22 ਅੱਤਵਾਦੀ

0
Pakistani Forces

ਪਿਸ਼ਾਵਰ, 1 ਦਸੰਬਰ 2025 : ਪਾਕਿਸਤਾਨ (Pakistan) ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ਵਿਚ ਇਕ ਖੁਫੀਆ ਜਾਣਕਾਰੀ ਦੇ ਆਧਾਰ `ਤੇ ਕੀਤੀ ਕਾਰਵਾਈ ਦੌਰਾਨ ਪਾਕਿਸਤਾਨ` ਦੇ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ 22 ਅੱਤਵਾਦੀਆਂ ਨੂੰ ਮਾਰ ਦਿੱਤਾ । ਇਹ ਜਾਣਕਾਰੀ ਫੌਜ ਦੇ ਮੀਡੀਆ ਵਿੰਗ ਨੇ ਦਿੱਤੀ ।

ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਬਣਾਇਆ ਖਵਾਰਿਜਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ

ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (Inter-Services Public Relations) (ਆਈ. ਐੱਸ. ਪੀ. ਆਰ.) ਵੱਲੋਂ ਜਾਰੀ ਇਕ ਬਿਆਨ `ਚ ਦੱਸਿਆ ਗਿਆ ਕਿ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਉੱਤਰੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦੇ ਬੰਨ ਜਿ਼ਲੇ ਵਿਚ ਇਕ ਕਾਰਵਾਈ ਸ਼ੁਰੂ ਕੀਤੀ, ਜਿੱਥੇ ਅੱਤਵਾਦੀਆਂ ਦੀ ਮੌਜੂਦਗੀ ਦੀ ਰਿਪੋਰਟ ਮਿਲੀ ਸੀ । ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਖਵਾਰਿਜਾਂ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਅਤੇ ਇਕ ਭਿਆਨਕ ਮੁਕਾਬਲੇ ਤੋਂ ਬਾਅਦ 22 ਖਵਾਰਿਜ (22 Kharijites) ਮਾਰ ਦਿੱਤੇ । ਫਿਤਨਾ` ਅਲ-ਖਵਾਰਿਜ’ ਸ਼ਬਦ ਪਾਕਿਸਤਾਨ ਸਰਕਾਰ ਵੱਲੋਂ ਟੀ. ਟੀ. ਪੀ. ਅੱਤਵਾਦੀਆਂ (T. T. P. terrorists) ਲਈ ਵਰਤਿਆ ਜਾਂਦਾ ਹੈ ।

Read More : ਪੈਰਾਮਿਲਟਰੀ ਫੋਰਸ ਦੇ ਦਫ਼ਤਰ ’ਤੇ ਅੱਤਵਾਦੀਆਂ ਵਲੋਂ ਆਤਮਘਾਤੀ ਹਮਲਾ

ਤਾਮਿਲਨਾਡੂ `ਚ ਫਰਜ਼ੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼

0
Fake GST challan

ਚੇਨਈ, 1 ਦਸੰਬਰ 2025 : ਤਾਮਿਲਨਾਡੂ (Tamil Nadu)`ਚ ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੀ. ਜੀ. ਐੱਸ. ਟੀ.), ਚੇਨਈ ਉੱਤਰ ਕਮਿਸ਼ਨਰੇਟ ਨੇ ਇਕ ਵੱਡੇ ਫਰਜ਼ੀ ਅੰਤਰਰਾਜੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ । .

50 ਕਰੋੜ 85 ਲੱਖ ਦੀ ਟੈਕਸ ਚੋਰੀ ਫੜੀ

ਇਸ ਮਾਮਲੇ ਦੀ ਮੁੱਢਲੀ ਜਾਂਚ ਵਿਚ 50 ਕਰੋੜ 85 ਲੱਖ ਰੁਪਏ ਦੀ ਟੈਕਸ ਚੋਰੀ (Tax evasion of Rs 50 crore 85 lakh) ਦਾ ਖੁਲਾਸਾ ਹੋਇਆ ਹੈ . ਮਾਮਲੇ `ਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ । ਇਕ ਪ੍ਰੈਸ ਰਿਲੀਜ਼ ਅਨੁਸਾਰ ਸੀ. ਜੀ. ਐੱਸ. ਟੀ. (C. G. S. T.) (ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ ) ਹੈੱਡਕੁਆਰਟਰ ਨਿਵਾਰਕ ਇਕਾਈ, ਚੇਨਈ ਦੇ ਅਧਿਕਾਰੀਆਂ ਨੇ ਫਰਜ਼ੀ ਚਲਾਨਾਂ (Fake invoices) ਦੇ ਆਧਾਰ `ਤੇ ਇਨਪੁੱਟ ਟੈਕਸ ਕ੍ਰੈਡਿਟੇ (ਆਈ. ਟੀ. ਸੀ ) ਦਾ ਧੋਖਾਦੇਹੀ ਭਰੇ ਢੰਗ ਨਾਲ ਲਾਭ ਉਠਾਉਣ ਅਤੇ ਅੱਗੇ ਟਰਾਂਸਫਰ ਕਰਨ ਵਾਲੇ ਇਕ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ । ਇਹ ਸਭ ਮਾਲ ਦੀ ਅਸਲ ਆਵਾਜਾਈ ਤੋਂ ਬਿਨਾਂ ਕੀਤਾ ਜਾ ਰਿਹਾ ਸੀ । ਇਸ ਫਰਜ਼ੀ ਚਲਾਨ ਨੈੱਟਵਰਕ ਨੇ ਤਾਮਿਲਨਾਡੂ ਤੇ ਕਰਨਾਟਕ ਸੂਬਿਆਂ ਵਿਚ 95 ਤੋਂ ਵੱਧ ਫਰਜ਼ੀ ਕਾਰੋਬਾਰ ਕੰਪਨੀਆਂ ਬਣਾਈਆਂ ਹੋਈਆਂ ਸਨ ।

Read More : ਜੀ. ਐਸ. ਟੀ. ਦਰ ਘਟਣ ਨੂੰ ਲੈ ਕੇ ਹੋਈ ਕੇਂਦਰੀ ਮੰਤਰੀਆਂ ਦੀ ਮੀਟਿੰਗ

ਅੰਮ੍ਰਿਤਪਾਲ ਸਿੰਘ ਦੇ ਪੈਰੋਲ ਮਾਮਲੇ ਦੀ ਸੁਣਵਾਈ 8 ਤੇ ਪਈ

0
Amritpal Singh

ਚੰਡੀਗੜ੍ਹ, 1 ਦਸੰਬਰ 2025 : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Member of Parliament Amritpal Singh) ਵੱਲੋਂ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸ਼ਾਮਲ ਹੋਣ ਲਈ ਦਾਇਰ ਪਟੀਸ਼ਨ `ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਿੱਚ ਸੁਣਵਾਈ ਹੋਈ । ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 8 ਦਸੰਬਰ (Hearing on December 8) ਲਈ ਤੈਅ ਕੀਤੀ ਹੈ।

ਸਰਕਾਰ ਦਸਤਾਵੇਜ ਲੈ ਕੇ ਹੋਵੇ ਪੇਸ਼ : ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ ਦੌਰਾਨ ਉਹ ਦਸਤਾਵੇਜ਼ ਪੇਸ਼ ਕੀਤੇ ਜਾਣ ਜਿਨ੍ਹਾਂ ਦੇ ਆਧਾਰ `ਤੇ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਨੂੰ ਪੈਰੋਲ `ਤੇ ਰਿਹਾਅ ਨਹੀਂ ਕੀਤਾ ਜਾ ਸਕਦਾ ।

ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੀ ਕੀ ਆਖਿਆ

ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਐਡਵੋਕੇਟ ਈਮਾਨ ਸਿੰਘ ਖਾਰਾ (Lawyer Advocate Iman Singh Khara) ਨੇ ਦੱਸਿਆ ਕਿ ਉਨ੍ਹਾਂ ਮਾਨਯੋਗ ਕੋਰਟ ਤੋਂ ਮੰਗ ਕੀਤੀ ਹੈ ਕਿ ਜੇਕਰ ਕਸਟਡੀ ਪੈਰੋਲ ਨਹੀਂ ਦੇਣੀ ਤਾਂ ਉਨ੍ਹਾਂ ਨੂੰ ਵਿੰਟਰ ਸੈਸ਼ਨ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਸਦੇ ਨਾਲ ਹੀ ਉਹ ਜਲਦ ਹੀ ਅੰਮ੍ਰਿਤਪਾਲ `ਤੇ ਲੱਗੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਵੀ ਅਦਾਲਤ ਵਿੱਚ ਚੁਣੌਤੀ ਦੇਣ ਜਾ ਰਹੇ ਹਨ ।

Read More : ਗ੍ਰਹਿ ਵਿਭਾਗ ਹਫ਼ਤੇ ਅੰਦਰ ਲਵੇ ਅੰਮ੍ਰਿਤਪਾਲ ਦੀ ਪਟੀਸ਼ਨ `ਤੇ ਫ਼ੈਸਲਾ : ਹਾਈ ਕੋਰਟ

ਜ਼ਮੀਨ ਘੁਟਾਲੇ `ਚ ਸ਼ੇਖ ਹਸੀਨਾ ਨੂੰ ਸੁਣਾਈ ਗਈ 5 ਸਾਲ ਦੀ ਸਜ਼ਾ

0
Sheikh Hasina

ਢਾਕਾ, 1 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਇਕ ਅਦਾਲਤ ਨੇ ਸੋਮਵਾਰ ਨੂੰ ਜ਼ਮੀਨ ਘੁਟਾਲੇ (Land scams) ਦੇ ਇਕ ਮਾਮਲੇ ਵਿਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Prime Minister Sheikh Hasina) ਨੂੰ ਪੰਜ ਸਾਲ ਦੀ ਕੈਦ ਅਤੇ ਉਸਦੀ ਭਤੀਜੀ, ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ । ਸਰਕਾਰੀ ਬੀ. ਐਸ. ਐਸ. ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਢਾਕਾ ਦੀ ਵਿਸ਼ੇਸ਼ ਅਦਾਲਤ (Dhaka Special Court) -4 ਦੇ ਜੱਜ ਮੁਹੰਮਦ ਰਬੀਉਲ ਆਲਮ ਨੇ 17 ਲੋਕਾਂ ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹਸੀਨਾ ਦੀ ਭੈਣ ਸ਼ੇਖ ਰੇਹਾਨਾ ਨੂੰ ਵੀ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ।

ਅਦਾਲਤ ਨੇ ਲਗਾਇਆ ਹੈ ਹਸੀਨਾ-ਰੇਹਾਨਾ ਅਤੇ ਸਿੱਦੀਕ ਸਮੇਤ 17 ਦੋਸ਼ੀਆਂ ਨੂੰ ਇਕ- ਇਕ ਲੱਖ ਜੁਰਮਾਨਾ

ਅਦਾਲਤ ਨੇ ਹਸੀਨਾ, ਰੇਹਾਨਾ ਅਤੇ ਸਿੱਦੀਕ ਸਮੇਤ ਸਾਰੇ 17 ਦੋਸ਼ੀਆਂ `ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ, ਜਿਸ ਵਿਚ ਅਸਫਲ ਰਹਿਣ `ਤੇ ਉਨ੍ਹਾਂ ਨੂੰ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ । ਬ੍ਰਿਟਿਸ਼-ਬੰਗਲਾਦੇਸ਼ੀ ਲੇਬਰ ਪਾਰਟੀ ਦੀ ਸਿਆਸਤਦਾਨ ਸਿੱਦੀਕ, ਰੇਹਾਨਾ ਦੀ ਧੀ ਹੈ ਅਤੇ 2015 ਤੋਂ ਹੈਂਪਸਟੇਡ ਅਤੇ ਹਾਈਗੇਟ ਤੋਂ ਸੰਸਦ ਮੈਂਬਰ ਰਹੀ ਹੈ । ਹਸੀਨਾ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੀ ਜਾਂਚ (Corruption investigation) ਦੇ ਹਿੱਸੇ ਵਜੋਂ ਅੰਤਰਿਮ ਸਰਕਾਰ ਵਲੋਂ ਅਪ੍ਰੈਲ ਵਿਚ 43 ਸਾਲਾ ਸਿੱਦੀਕ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ । ਉਸਨੂੰ ਢਾਕਾ ਦੇ ਬਾਹਰੀ ਇਲਾਕੇ ਵਿਚ ਆਪਣੀ ਮਾਂ, ਭਰਾ ਅਤੇ ਭੈਣ ਲਈ ਜ਼ਮੀਨ ਦਾ ਪਲਾਟ ਪ੍ਰਾਪਤ ਕਰਨ ਲਈ ਆਪਣੀ ਮਾਸੀ ਹਸੀਨਾ ਨੂੰ ਪ੍ਰਭਾਵਿਤ ਕਰਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਦੋਸ਼ ਨੂੰ ਉਹ ਜ਼ੋਰਦਾਰ ਢੰਗ ਨਾਲ ਨਕਾਰਦੀ ਹੈ ।

Read More : ਬੰਗਲਾਦੇਸ਼ ‘ਚ ਹਿੰ.ਸਾ ਜਾਰੀ, ਸ਼ੇਖ ਹਸੀਨਾ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ