Home Blog Page 381

ਜਹਾਜ਼ `ਚ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ `ਚ ਯਾਤਰੀ ਗਿ੍ਫ਼ਤਾਰ

0
Passenger arrested

ਹੈਦਰਾਬਾਦ, 1 ਦਸੰਬਰ 2025 : ਦੁਬਈ ਤੋਂ ਹੈਦਰਾਬਾਦ (Dubai to Hyderabad) ਆ ਰਹੀ ਇਕ ਉਡਾਣ `ਚ ਏਅਰਹੋਸਟੈੱਸ ਨਾਲ ਬਦਸਲੂਕੀ (Misbehavior with air hostess) ਕਰਨ ਦੇ ਦੋਸ਼ `ਚ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ । ਗ੍ਰਿਫ਼ਤਾਰ ਮੁਲਜ਼ਮ ਇਕ ਸਾਫਟਵੇਅਰ ਕੰਪਨੀ ਦਾ ਕਰਮਚਾਰੀ ਹੈ ।

ਘਟਨਾ ਸਮੇਂ ਯਾਤਰੀ ਸ਼ਰਾਬ ਦੇ ਨਸ਼ੇ `ਚ ਸੀ : ਪੁਲਸ

ਆਰ. ਜੀ. ਆਈ. ਏਅਰਪੋਰਟ (R. G. I. Airport) ਪੁਲਸ ਸਟੇਸ਼ਨ ਦੇ ਇੰਸਪੈਕਟਰ ਕੰਕੈਯਾ ਸਮਪਥੀ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਅਨੁਸਾਰ ਕੇਰਲ ਦੇ ਰਹਿਣ ਵਾਲੇ ਯਾਤਰੀ ਨੇ ਸ਼ੁੱਕਰਵਾਰ ਨੂੰ ਉਡਾਣ ਦੌਰਾਨ ਏਅਰਹੋਸਟੈੱਸ ਨੂੰ ਕਥਿਤ ਤੌਰ `ਤੇ ਗਲਤ ਢੰਗ ਨਾਲ ਛੂਹਿਆ । ਪੁਲਸ ਨੇ ਕਿਹਾ ਕਿ ਘਟਨਾ ਸਮੇਂ ਯਾਤਰੀ ਸ਼ਰਾਬ ਦੇ ਨਸ਼ੇ `ਚ ਸੀ ।

Read More : ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਦਾ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਗ੍ਰਿਫ਼ਤਾਰ

ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

0
Ajay Arora arrested

ਚੰਡੀਗੜ੍ਹ, 1 ਦਸੰਬਰ 2025 : ਦਿੱਲੀ ਬੰਬ ਧਮਾਕੇ (Delhi bomb blasts) ਮਾਮਲੇ ਵਿਚ ਹਰਿਆਣਾ ਪੁਲਸ ਨੇ ਹਾਲ ਹੀ ਵਿਚ (ਨਵੰਬਰ 2025 ਦੇ ਅਖ਼ੀਰ ਵਿੱਚ) ਅਜੈ ਅਰੋੜਾ (Ajay Arora) ਨੂੰ ਜਲੰਧਰ ਤੋਂ ਅਤੇ ਵਕੀਲ ਰਿਜ਼ਵਾਨ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀਆਂ ਹਾਲ ਹੀ ਵਿਚ ਦਿੱਲੀ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਦੀ ਜਾਂਚ ਦਾ ਹਿੱਸਾ ਹਨ । ਅਜੈ ਅਰੋੜਾ `ਤੇ ਕਥਿਤ ਤੌਰ `ਤੇ ਧਮਾਕੇ ਵਿਚ ਵਰਤੇ ਗਏ ਵਾਹਨ ਨਾਲ ਜੁੜੇ ਹੋਣ ਦਾ ਸ਼ੱਕ ਹੈ, ਜਦਕਿ ਵਕੀਲ ਰਿਜ਼ਵਾਨ (Lawyer Rizwan) ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।

ਐਨ. ਆਈ. ਏ. ਕਰ ਚੁੱਕੀ ਹੈ ਹੁਣ ਤੱਕ 7 ਨੂੰ ਗ੍ਰਿਫ਼ਤਾਰ

ਰਾਸ਼ਟਰੀ ਜਾਂਚ ਏਜੰਸੀ (National Investigation Agency) (ਐਨ. ਆਈ. ਏ.) ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤਕ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਵਿਚ ਇੱਕ ਮਹਿਲਾ ਡਾਕਟਰ ਸ਼ਾਹੀਨ ਵੀ ਸ਼ਾਮਲ ਹੈ । ਜਿ਼ਕਰਯੋਗ ਹੈ ਕਿ ਇਹ ਮਾਮਲਾ “ਵ੍ਹਾਈਟ-ਕਾਲਰ ਅਤਿਵਾਦੀ ਮਾਡਿਊਲ” ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਕਥਿਤ ਤੌਰ `ਤੇ ਉੱਚ-ਸਿੱਖਿਅਤ ਵਿਅਕਤੀ ਸ਼ਾਮਲ ਹਨ ਜੋ ਪਾਕਿਸਤਾਨ-ਅਧਾਰਤ ਜੈਸ਼-ਏ-ਮੁਹੰਮਦ ਦੇ ਹੈਂਡਲਰਾਂ ਦੇ ਸੰਪਰਕ ਵਿਚ ਸਨ ।

Read More : ਕੇਂਦਰੀ ਜਾਂਚ ਏਜੰਸੀ ਕੀਤੀ ਦਿੱਲੀ ਸਮੇਤ ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ

ਦੀਪਤੀ ਦੀ ਮਾਂ ਨੇ ਲਗਾਏ ਗਰਭਵਤੀ ਧੀ ਨੂੰ ਘੜੀਸਣ ਅਤੇ ਕੁੱਟਣ ਦੇ ਦੋਸ਼

0
Deepti

ਨਵੀਂ ਦਿੱਲੀ, 1 ਦਸੰਬਰ 2025 : ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿਚ ਮਸ਼ਹੂਰ ਪਾਨ ਮਸਾਲਾ ਕਾਰੋਬਾਰੀ (Pan masala businessman) ਦੀ 38 ਸਾਲਾ ਨੂੰਹ ਦੀਪਤੀ ਚੌਰਸੀਆ (Deepti Chaurasia) ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿਚ ਮ੍ਰਿਤਕਾ ਦੇ ਪਰਿਵਾਰ ਨੇ ਉਸ ਦੇ ਪਤੀ ਅਰਪਿਤ ਅਤੇ ਸਹੁਰਿਆਂ `ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਹਨ । ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੀਪਤੀ ਦੀ ਮਾਂ ਸ਼ਾਰਦਾ (Deepti’s mother Sharda) ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ (C. B. I. investigation) ਦੀ ਮੰਗ ਕੀਤੀ ਹੈ । ਇਸ ਤੋਂ ਇਲਾਵਾ ਸ਼ਾਰਦਾ ਨੇ ਆਪਣੇ ਜਵਾਈ ਅਰਪਿਤ `ਤੇ ਕਈ ਗੰਭੀਰ ਦੋਸ਼ ਲਗਾਏ ਹਨ ।

ਸ਼ਾਰਦਾ ਨੇ ਲਗਾਏ ਜਵਾਈ ਤੇ ਧੀ ਦੀ ਸੱਸ ਤੇ ਗੰਭੀਰ ਦੋਸ਼

ਸ਼ਾਰਦਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਵਸੰਤ ਕੁੰਜ ਵਿਚ ਰਹਿੰਦੀ ਹੈ। ਉਸ ਦੇ 2 ਪੁੱਤਰ ਅਤੇ 1 ਧੀ ਹੈ । ਉਸ ਨੇ ਆਪਣੀ ਧੀ ਦੀਪਤੀ ਦਾ ਵਿਆਹ 2 ਦਸੰਬਰ 2010 ਨੂੰ ਅਰਪਿਤ ਚੌਰਸੀਆ ਨਾਲ ਕੀਤਾ ਸੀ । ਸ਼ਾਰਦਾ ਦਾ ਦੋਸ਼ ਹੈ ਕਿ ਫਰਵਰੀ ਅਤੇ ਮਾਰਚ 2011 ਵਿਚ ਅਰਪਿਤ ਅਤੇ ਉਸ ਦੀ ਮਾਂ ਨੇ ਉਸ ਦੀ ਧੀ ਨੂੰ ਪਹਿਲੀ ਮੰਜਿ਼ਲ ਤੋਂ ਹੇਠਾਂ ਖਿੱਚ ਲਿਆ ਅਤੇ ਉਸ ਨਾਲ ਕੁੱਟਮਾਰ (Beating) ਕੀਤੀ । ਉਸ ਸਮੇਂ ਦੀਪਤੀ ਗਰਭਵਤੀ ਸੀ ।

ਪੁਲਸ ਅਨੁਸਾਰ ਦੀਪਤੀ ਮੰਗਲਵਾਰ ਦੁਪਹਿਰ ਨੂੰ ਉਸ ਦੇ ਵਸੰਤ ਵਿਹਾਰ ਇਲਾਕੇ ਵਾਲੇ ਘਰ ਦੇ ਇਕ ਕਮਰੇ ਵਿਚ ਫਾਹੇ ਨਾਲ ਮਿਲੀ ਸੀ ਲਟਕਦੀ

ਅਰਪਿਤ (Arpit) ਦੇ ਪਰਿਵਾਰ ਨੇ ਇਸ ਮਾਮਲੇ ਵਿਚ ਮੁਆਫੀ ਵੀ ਮੰਗ ਲਈ । ਸ਼ੁੱਕਰਵਾਰ ਨੂੰ ਦੀਪਤੀ ਚੌਰਸੀਆ ਦੀ ਮਾਂ ਦੀ ਸਿ਼ਕਾਇਤ ਦੇ ਆਧਾਰ `ਤੇ ਦਿੱਲੀ ਪੁਲਸ ਨੇ ਪਾਨ ਮਸਾਲਾ ਕੰਪਨੀ ਦੇ ਮਾਲਕ ਕਮਲ ਕਿਸ਼ੋਰ ਚੌਰਸੀਆ ਦੀ ਨੂੰਹ ਦੀਪਤੀ ਦੇ ਪਤੀ ਅਤੇ ਸੱਸ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਸੀ । ਪੁਲਸ ਦੇ ਅਨੁਸਾਰ ਦੀਪਤੀ ਮੰਗਲਵਾਰ ਦੁਪਹਿਰ ਨੂੰ ਉਸ ਦੇ ਵਸੰਤ ਵਿਹਾਰ ਇਲਾਕੇ ਵਾਲੇ ਘਰ ਦੇ ਇਕ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ ਸੀ ।

Read More : ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ

7 ਆਧੁਨਿਕ ਪਿਸਤੌਲਾਂ ਸਮੇਤ ਦੋ ਨੂੰ ਅੰਮ੍ਰਿਤਸਰ ਪੁਲਸ ਨੇ ਕੀਤਾ ਗ੍ਰਿਫ਼ਤਾਰ

0
Amritsar Police

ਅੰਮ੍ਰਿਤਸਰ, 1 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਖੁਫੀਆ ਜਾਣਕਾਰੀ ਦੇ ਆਧਾਰ `ਤੇ ਕਾਰਵਾਈ ਕਰਦਿਆਂ ਪਾਕਿਸਤਾਨ-ਸਮਰਥਿਤ ਹਥਿਆਰਾਂ ਦੀ ਤਸਕਰੀ (Arms smuggling) ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ । ਪੁਲਸ ਨੇ ਇਸ ਮਾਡਿਊਲ ਨਾਲ ਜੁੜੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਸੱਤ ਆਧੁਨਿਕ ਪਿਸਤੌਲ (Seven modern pistols) ਬਰਾਮਦ ਕੀਤੇ ਹਨ ।

ਪਾਕਿਸਤਾਨ-ਆਧਾਰਤ ਨੈਟਵਰਕ ਵਿਰੁੱਧ ਹੈ ਇਹ ਇਕ ਵੱਡੀ ਸਫਲਤਾ

ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ (Director General of Police Punjab) ਦੇ ਗੌਰਵ ਯਾਦਵ ਨੇ ਪੂਰੇ ਆਪ੍ਰੇਸ਼ਨ ਦੀ ਜਾਣਕਾਰੀ ਦਿੰਦਿਆਂ ਇਸ ਨੂੰ ਪਾਕਿਸਤਾਨ-ਅਧਾਰਤ ਨੈੱਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਦੱਸਿਆ । ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਿੱਧੇ ਤੌਰ `ਤੇ ਇੱਕ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ । ਇਹ ਹੈਂਡਲਰ ਉਨ੍ਹਾਂ ਨੂੰ ਵਟਸਐਪ ਰਾਹੀਂ ਡਰੋਨ ਡਿਲੀਵਰੀ ਲਈ ਪਿਕਅੱਪ ਪੁਆਇੰਟ ਭੇਜਦਾ ਸੀ । ਰਾਤ ਦੇ ਹਨੇਰੇ ਵਿੱਚ, ਡਰੋਨ ਸਰਹੱਦ ਪਾਰ ਤੋਂ ਹਥਿਆਰ ਸੁੱਟਦੇ ਸਨ ਅਤੇ ਦੋਸ਼ੀ ਉਨ੍ਹਾਂ ਨੂੰ ਚੁੱਕ ਕੇ ਫਾਰਵਰਡ ਮੋਡੀਊਲ ਤੱਕ ਪਹੁੰਚਾਉਂਦੇ ਸਨ । ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਲੰਬੇ ਸਮੇਂ ਤੋਂ ਸਰਗਰਮ ਸੀ ਅਤੇ ਪੰਜਾਬ ਵਿੱਚ ਹਥਿਆਰਾਂ ਦੀ ਨਿਰੰਤਰ ਸਪਲਾਈ ਲੜੀ ਬਣਾਈ ਰੱਖਣ ਲਈ ਕੰਮ ਕਰ ਰਿਹਾ ਸੀ ।

ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਨੂੰ ਆਪਣੇ ਹੈਂਡਲਰਾਂ ਤੋਂ ਇਨਕ੍ਰਿਪਟਡ ਚੈਟ ਰਾਹੀਂ ਹਰ ਕਦਮ ਦਾ ਮਿਲਦਾ ਸੀ ਹੁਕਮ

ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਨੂੰ ਆਪਣੇ ਹੈਂਡਲਰਾਂ ਤੋਂ ਇਨਕ੍ਰਿਪਟਡ ਚੈਟ ਰਾਹੀਂ ਹਰ ਕਦਮ ਦਾ ਹੁਕਮ ਮਿਲਦਾ ਸੀ । ਪੁਲਸ ਨੂੰ ਸ਼ੱਕ ਹੈ ਕਿ ਇਹ ਨੈੱਟਵਰਕ ਪੰਜਾਬ ਵਿੱਚ ਇੱਕ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਸੀ । ਡੀ. ਜੀ. ਪੀ. ਗੌਰਵ ਯਾਦਵ (Gaurav Yadav) ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਕਾਰਕੁਨਾਂ ਤੋਂ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਸਰਹੱਦ ਪਾਰ ਤੋਂ ਡਰੋਨ ਤਸਕਰੀ (Drone smuggling) ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲਗਾਤਾਰ ਕਾਰਵਾਈਆਂ ਚਲਾ ਰਹੀ ਹੈ । ਪੰਜਾਬ ਪੁਲਸ ਨੇ ਸਪੱਸ਼ਟ ਤੌਰ `ਤੇ ਕਿਹਾ ਹੈ ਕਿ ਸੂਬੇ ਦੀ ਸ਼ਾਂਤੀ ਅਤੇ ਸੁਰੱਖਿਆ ਨਾਲ ਛੇੜਛਾੜ ਕਰਨ ਵਾਲੇ ਕਿਸੇ ਵੀ ਪਾਕਿਸਤਾਨ-ਸਮਰਥਿਤ ਮਾਡਿਊਲ ਨੂੰ ਜੜ੍ਹੋਂ ਪੁੱਟ ਦਿੱਤਾ ਜਾਵੇਗਾ ।

Read more : ਡੀ. ਜੀ. ਪੀ. ਪੰਜਾਬ ਨੇ ਕੀਤੇ ਪੁਲਸ ਵਿੱਚ 3400 ਕਾਂਸਟੇਬਲਾਂ ਦੀ ਸਿੱਧੀ ਭਰਤੀ ਦੇ ਹੁਕਮ

ਕੰਪਨੀਆਂ ਆਈ. ਪੀ. ਓ. ਲਿਆ ਕੇ ਕਰਨਗੀਆਂ 40 ਹਜ਼ਾਰ ਕਰੋੜ ਇਕੱਠਾ

0
Companies

ਨਵੀਂ ਦਿੱਲੀ, 1 ਦਸੰਬਰ 2025 : ਕੰਪਨੀਆਂ (Companies) ਲਈ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦਾ ਆਕਰਸ਼ਣ ਤੇਜ਼ੀ ਫੜ ਰਿਹਾ ਹੈ । ਮਰਚੇਂਟ ਬੈਂਕਰਾਂ (Merchant bankers) ਦਾ ਕਹਿਣਾ ਹੈ ਕਿ ਅਗਲੇ 2 ਮਹੀਨਿਆਂ ਦੌਰਾਨ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਏ. ਐੱਮ. ਸੀ., ਮੀਸ਼ੋ ਅਤੇ ਜੁਨਿਪਰ, ਗ੍ਰੀਨ ਐਨਰਜੀ ਸਮੇਤ 2 ਦਰਜਨ ਹੋਰ ਕੰਪਨੀਆਂ ਆਪਣਾ ਜਨਤਕ ਇਸ਼ੂ (Public issue) ਲਿਆਉਣ ਦੀ ਤਿਆਰੀ ਕਰ ਰਹੀਆਂ ਹਨ । ਆਈ. ਪੀ. ਓ. (I. P. O.) ਜ਼ਰੀਏ ਕਰੀਬ 40,000 ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ ।

ਹੁਣ ਤੱਕ 96 ਕੰਪਨੀਆਂ ਹੋਈਆਂ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ

ਇਸ ਮਜ਼ਬੂਤ ਪਾਈਪਲਾਈਨ (Strong pipeline) `ਚ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਕੰਪਨੀ ਫੈਕਟਲ ਐਨਾਲਿਟਿਕਸ, ਹੋਮ ਅਤੇ ਸਲੀਪ ਹੱਲ ਬ੍ਰਾਂਡ ਵੈਕਫਿਟ ਇਨੋਵੇਸ਼ਨਜ਼, ਤਕਨੀਕੀ ਆਧਾਰਤ ਸੁਰੱਖਿਆ ਅਤੇ ਨਿਗਰਾਨੀ ਕੰਪਨੀ ਇਨੋਵੇਟਿਵਵਿਊ ਇੰਡੀਆ ਅਤੇ ਹਾਸਪਿਟਲ ਲੜੀ ਪਾਰਕ ਮੇਡੀ ਵਰਲਡ ਵਰਗੇ ਵੱਡੇ ਨਾਂ ਸ਼ਾਮਲ ਹਨ । ਹੁਣ ਤੱਕ 96 ਕੰਪਨੀਆਂ ਸ਼ੇਅਰ ਬਾਜ਼ਾਰ `ਚ ਸੂਚੀਬੱਧ ਹੋਈਆਂ ਹਨ । ਇਨ੍ਹਾਂ ਕੰਪਨੀਆਂ ਨੇ ਆਈ. ਪੀ. ਓ. ਨਾਲ 1.6 ਲੱਖ ਕਰੋੜ ਰੁਪਏ ਇਕੱਠੇ ਕੀਤੇ । ਇਨ੍ਹਾਂ `ਚੋਂ 40 ਤੋਂ ਵੱਧ ਕੰਪਨੀਆਂ ਇਕੱਲੇ ਪਿਛਲੇ 3 ਮਹੀਨਿਆਂ `ਚ ਸੂਚੀਬੱਧ ਹੋਈਆਂ ਹਨ । 2024 `ਚ 91 ਜਨਤਕ ਇ ਜ਼ਰੀਏ ਕੁੱਲ 1.6 ਲੱਖ ਕਰੋੜ ਰੁਪਏ ਇਕੱਠੇ ਕੀਤੇ ਗਏ ਸਨ ।

Read More : 28 ਰੀਅਲ ਅਸਟੇਟ ਕੰਪਨੀਆਂ ਨੇ ਅਪ੍ਰੈਲ-ਸਤੰਬਰ `ਚ ਜਾਇਦਾਦ ਵੇਚੀ

ਭ੍ਰਿਸ਼ਟਾਚਾਰ ਦੇ ਮਾਮਲੇ `ਚ ਨੇਤਨਯਾਹੂ ਨੇ ਰਾਸ਼ਟਰਪਤੀ ਤੋਂ ਮੰਗੀ ਮੁਆਫ਼ੀ

0
Netanyahu

ਤੇਲ ਅਵੀਵ, 1 ਦਸੰਬਰ 2025 : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu) ਨੇ ਆਪਣੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ (Corruption cases) ਨੂੰ ਖਤਮ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਤੋਂ ਰਸਮੀ ਤੌਰ `ਤੇ ਮੁਆਫ਼ੀ (Apology) ਦੀ ਬੇਨਤੀ ਕੀਤੀ ਹੈ । ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਨੇਤਨਯਾਹੂ ਨੇ ਰਾਸ਼ਟਰਪਤੀ ਮਹਿਲ ਦੇ ਕਾਨੂੰਨੀ ਵਿਭਾਗ ਨੂੰ ਇੱਕ ਰਸਮੀ ਮੁਆਫ਼ੀ ਦੀ ਅਰਜ਼ੀ ਸੌਂਪ ਦਿੱਤੀ ਹੈ ।

ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਇਕ ਅਸਾਧਾਰਨ ਬੇਨਤੀ

ਰਾਸ਼ਟਰਪਤੀ ਦਫ਼ਤਰ (President’s Office) ਨੇ ਇਸ ਨੂੰ ਇਕ `ਅਸਾਧਾਰਨ ਬੇਨਤੀ` ਦੱਸਿਆ ਹੈ ਅਤੇ ਇਸ ਦੇ `ਗੰਭੀਰ ਅਤੇ ਦੂਰਗਾਮੀ ਪ੍ਰਭਾਵਾਂ` ਨੂੰ ਸਵੀਕਾਰ ਕੀਤਾ ਹੈ । ਇਹ ਬੇਨਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਜਨਤਕ ਤੌਰ `ਤੇ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ (Israeli Prime Minister) ਨੇਤਨਯਾਹੂ ਨੂੰ ਮੁਆਫ਼ੀ ਦੇਣ ਦੀ ਅਪੀਲ ਕਰਨ ਤੋਂ ਕੁਝ ਹਫ਼ਤੇ ਬਾਅਦ ਆਈ ਹੈ। ਰਾਸ਼ਟਰਪਤੀ ਦਫ਼ਤਰ ਨੇ ਅਰਜ਼ੀ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ `ਤੇ ਪੂਰੀ ਜਿ਼ੰਮੇਵਾਰੀ ਅਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ । ਮੁਆਫ਼ੀ ਪ੍ਰਕਿਰਿਆ ਲਈ ਨਿਆਂ ਮੰਤਰਾਲੇ (Ministry of Justice) ਦੀ ਰਾਏ ਅਤੇ ਜਨਤਕ ਹਿੱਤ ਦੇ ਮੁਲਾਂਕਣ ਦੀ ਲੋੜ ਹੁੰਦੀ ਹੈ ।

Read More : ਇਜਰਾਇਲ ਨੇ ਕੀਤਾ ਗਾਜਾ ਦੇ ਇੱਕੋ ਇਕ ਚਰਚ ਉਤੇ ਘਾਤਕ ਹਮਲਾ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਲਿਆ ਅਹਿਮ ਫ਼ੈਸਲਾ

0
Rural Development and Panchayat Department

ਚੰਡੀਗੜ੍ਹ 1 ਦਸੰਬਰ 2025 : ਰਾਜ ਚੋਣ ਕਮਿਸ਼ਨ (State Election Commission) ਨੂੰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ (Notifications) 28 ਨਵੰਬਰ 2025 ਦੇ ਮੱਦੇਨਜ਼ਰ, ਮਿਊਂਸਪਲ ਕਾਰਪੋਰੇਸ਼ਨ (ਮੋਹਾਲੀ) ਦੇ ਨਾਲ ਲਗਦੇ 15 ਪਿੰਡਾਂ ਨੂੰ ਹੁਣ ਮਿਊਂਸਪਲ ਕਾਰਪੋਰੇਸ਼ਨ (ਮੋਹਾਲੀ) ਦੀਆਂ ਹੱਦਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕਰ ਦਿੱਤਾ ਹੈ ਸਪੱਸ਼ਟ

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ (Rural Development and Panchayats Department) ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਨੋਟੀਫਿਕੇਸ਼ਨ ਕਾਰਨ ਪੰਚਾਇਤ ਸੰਮਤੀ, ਮੋਹਾਲੀ ਦੀਆਂ 15 ਗ੍ਰਾਮ ਪੰਚਾਇਤਾਂ (Gram Panchayats) ਹੁਣ ਸਬੰਧਤ ਪੰਚਾਇਤ ਸੰਮਤੀ-ਜਿ਼ਲ੍ਹਾ ਪ੍ਰੀਸ਼ਦ (District Council) ਮੋਹਾਲੀ ਦੇ ਅਧਿਕਾਰ ਖੇਤਰ ਵਿੱਚੋਂ ਬਾਹਰ ਕੱਢ ਦਿੱਤੀਆਂ ਹਨ । ਕਿਉਂਕਿ ਪੰਚਾਇਤ ਸੰਮਤੀ, ਮੋਹਾਲੀ ਅਤੇ ਜ਼ਿਲ੍ਹਾ ਪ੍ਰੀਸ਼ਦ, ਮੋਹਾਲੀ ਦੀਆਂ ਹੱਦਾਂ ਵਿੱਚ ਹੁਣ ਅਹਿਮ ਤਬਦੀਲੀ ਆ ਗਈ ਹੈ ਇਸ ਲਈ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇਸ ਬਲਾਕ ਦਾ ਅਤੇ ਜ਼ਿਲ੍ਹਾ ਪ੍ਰੀਸ਼ਦ ਖੇਤਰ ਹੁਣ ਦੁਬਾਰਾ ਨਵੇਂ ਸਿਰਿਓਂ ਪੁਨਰਗਠਨ ਕੀਤਾ ਜਾਣਾ ਹੈ ।

ਪੰਚਾਇਤ ਸੰਮਤੀ ਡੇਰਾਬਸੀ-ਖਰੜ ਤੇ ਮਾਜਰੀ ਦੇ ਮੈਂਬਰਾਂ ਦੀ ਚੋਣ ਹੋਵੇਗੀ ਜਾਰੀ ਸ਼ਡਿਊਲ ਮੁਤਾਬਕ

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਡਿਪਟੀ ਕਮਿਸ਼ਨਰ, ਮੋਹਾਲੀ ਦੀ ਸਿਫਾਰਿਸ਼ ਤੇ ਕਮਿਸ਼ਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇਨ੍ਹਾਂ ਜੋਨਾਂ ਦਾ ਜਦੋਂ ਤੱਕ ਪੁਨਰਗਠਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਚਾਇਤ ਸੰਮਤੀ (Panchayat Samiti), ਮੋਹਾਲੀ ਅਤੇ ਜਿਲ੍ਹਾ ਪ੍ਰੀਸ਼ਦ, ਮੋਹਾਲੀ ਦੇ ਮੈਂਬਰਾਂ ਦੀ ਚੋਣ ਮੁਲਤਵੀ ਕੀਤੀ ਜਾਂਦੀ ਹੈ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਪੰਚਾਇਤ ਸੰਮਤੀ ਡੇਰਾਬੱਸੀ, ਪੰਚਾਇਤ ਸੰਮਤੀ, ਖਰੜ ਅਤੇ ਪੰਚਾਇਤ ਸੰਮਤੀ, ਮਾਜਰੀ ਦੇ ਮੈਂਬਰਾਂ ਦੀ ਚੋਣ ਜਾਰੀ ਸ਼ਡਿਊਲ ਮੁਤਾਬਿਕ ਹੀ ਹੋਵੇਗੀ ।

Read More : ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ

ਕਮਰਸ਼ੀਅਲ ਗੈਸ ਸਿਲੰਡਰ ਦੀ 10 ਰੁਪਏ ਕੀਮਤ ਤੇਲ ਕੰਪਨੀਆਂ ਨੇ ਘਟਾਈ

0
commercial gas cylinder

ਨਵੀਂ ਦਿੱਲੀ, 1 ਦਸੰਬਰ 2025 : ਭਾਰਤ ਦੇਸ਼ ਅੰਦਰ ਤੇਲ ਕੰਪਨੀਆਂ ਵਲੋਂ ਅੱਜ ਦਸੰਬਰ 2025 ਮਹੀਨੇ ਦੀ ਪਹਿਲੀ ਤਰੀਕ ਵਿਚ ਹੀ ਕਮਰਸ਼ੀਅਲ ਗੈਸ ਸਿਲੰਡਰ (Commercial gas cylinder) ਦੀਆਂ ਕੀਮਤਾਂ ਵਿਚ ਕਟੌਤੀ ਕਰਦਿਆਂ 10 ਰੁਪਏ ਘਟਾਏ (Reduced by 10 rupees) ਗਏ ਹਨ । ਦੱਸਣਯੋਗ ਹੈ ਕਿ ਉਕਤ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ।

ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਹਾਲੇ ਹਨ ਸਥਿਰ

ਤੇਲ ਕੰਪਨੀਆਂ ਨੇ ਜਿਥੇ ਅੱਜ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾ (Gas cylinder prices reduced) ਦਿੱਤੀਆਂ ਹਨ ਉਥੇ ਜੇਕਰ ਘਰੇਲੂ ਗੈਸ ਸਿਲੰਡਰ ਜਿਸਦਾ ਭਾਰ 14.2 ਕਿਲੋਗ੍ਰਾਮ ਹੁੰਦਾ ਹੈ ਦੀਆਂ ਕੀਮਤਾਂ ਵਿੱਚ ਨਾ ਤਾਂ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਘਟਾਇਆ ਗਿਆ ਹੈ । ਇਸ ਤੋਂ ਪਹਿਲਾਂ ਨਵੰਬਰ ਵਿੱਚ ਵੀ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 5 ਰੁਪਏ ਦੀ ਕਮੀ ਕੀਤੀ ਗਈ ਸੀ, ਜਦੋਂ ਕਿ ਸਤੰਬਰ ਵਿੱਚ 51 ਰੁਪਏ ਤੱਕ ਦੀ ਕਮੀ ਕੀਤੀ ਗਈ ਸੀ । ਹਾਲਾਂਕਿ, ਇਸ ਦੌਰਾਨ ਅਕਤੂਬਰ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 16 ਰੁਪਏ ਦਾ ਵਾਧਾ ਕੀਤਾ ਗਿਆ ਸੀ ।

10 ਰੁਪਏ ਘਟਣ ਨਾਲ ਹੁਣ ਕਮਰਸ਼ੀਅਲ ਗੈਸ ਸਿਲੰਡਰ ਹੋ ਗਿਆ ਹੈ ਕਿੰਨੇ ਦਾ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (Indian Oil Corporation Limited) ਦੀ ਅਧਿਕਾਰਤ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 19 ਕਿਲੋਗ੍ਰਾਮ ਗੈਸ ਸਿਲੰਡਰ ਦੀ ਕੀਮਤ 10 ਰੁਪਏ ਤੱਕ ਘਟਾ ਦਿੱਤੀ ਗਈ ਹੈ। ਜਿਸਦੇ ਚਲਦਿਆਂ 19 ਕਿਲੋਗ੍ਰਾਮ ਦਾ ਵਪਾਰਕ ਸਿਲੰਡਰ ਹੁਣ ਦਿੱਲੀ ਵਿੱਚ 1580.50 ਰੁਪਏ ਵਿੱਚ ਉਪਲਬਧ ਹੋਵੇਗਾ ਜਦੋਂ ਕਿ ਪਹਿਲਾਂ ਇਸਦੀ ਕੀਮਤ 1590.50 ਰੁਪਏ ਸੀ।ਇਸੇ ਤਰ੍ਹਾਂ ਕੋਲਕਾਤਾ ਵਿੱਚ ਇਸਦੀ ਕੀਮਤ ਹੁਣ 1,694 ਤੋਂ ਘਟ ਕੇ 1,684 ਹੋ ਗਈ ਹੈ । ਮੁੰਬਈ ਵਿੱਚ, ਇਸਦੀ ਕੀਮਤ ਹੁਣ 1,531 ਹੈ, ਜੋ ਕਿ 1,541 ਤੋਂ ਘੱਟ ਕੇ ਹੈ। ਚੇਨਈ ਵਿੱਚ, ਇੱਕ ਵਪਾਰਕ ਸਿਲੰਡਰ ਹੁਣ 1,749.50 ਤੋਂ ਘੱਟ ਕੇ 1,739.50 ਵਿੱਚ ਉਪਲਬਧ ਹੋਵੇਗਾ ।

Read More : ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ, ਨਵੀਆਂ ਕੀਮਤਾਂ ਅੱਜ ਤੋਂ ਲਾਗੂ

ਰਸਤਾ ਮੰਗਣ ਨੂੰ ਲੈ ਕੇ ਵਿਅਕਤੀਆਂ ਨੇ ਕੀਤੀ ਦੋ ਦੀ ਕੁੱਟਮਾਰ

0
Lakheempur Kheri

ਲਖੀਮਪੁਰ ਖੇੜੀ, 1 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri)  ਵਿੱਚ ਗੁਰਦੁਆਰੇ ਦੇ ਦੋ ਸੇਵਾਦਾਰਾਂ `ਤੇ ਰਸਤਾ ਮੰਗਣ ਨੂੰ ਲੈ ਕੇ ਵਧੀ ਗੱਲ ਦੇ ਚਲਦਿਆਂ ਕਈ ਵਿਅਕਤੀਆਂ ਨੇ ਹਮਲਾ (Attack) ਕਰ ਦਿੱਤਾ । ਦੱਸਣਯੋਗ ਹੈ ਕਿ ਉਕਤ ਘਟਨਾ ਨਿਘਾਸਨ ਥਾਣਾ ਖੇਤਰ ਦੇ ਅਧੀਨ ਆਉਂਦੇ ਲੁਧੌਰੀ ਪਿੰਡ ਵਿਚ ਵਾਪਰੀ । ਇਸ ਸਮੁੱਚੀ ਘਟਨਾ ਦੀ ਵੀਡੀਓ ਨੇੜੇ ਹੀ ਇਕ ਦੁਕਾਨ ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਰਿਕਾਰਡ ਹੋਈ ।

ਪੀੜ੍ਹਤਾਂ ਨੇ ਪੁਲਸ ਕੋਲ ਸਿ਼ਕਾਇਤ ਦਰਜ ਕਰਵਾ ਮੰਗੀ ਸਖ਼ਤ ਕਾਰਵਾਈ ਦੀ ਮੰਗ

ਰਸਤਾ ਮੰਗਣ (Asking for directions) ਨੂੰ ਲੈ ਕੇ ਹੋਈ ਤਕਰਾਰਬਾਜੀ ਦੇ ਚਲਦਿਆਂ ਜਿਨ੍ਹਾਂ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ (The servants of the Gurdwara Sahib) ਨਾਲ ਕੁੱਟਮਾਰ ਕੀਤੀ ਨੇ ਪੁਲਸ ਕੋਲ ਆਪਣੀ ਸਿ਼ਕਾਇਤ (Complaint) ਦਰਜ ਕਰਵਾ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਗੋਵਿੰਦਪੁਰ ਫਾਰਮ ਦੇ ਵਸਨੀਕ ਸਰਵਣ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਵੀਰਵਾਰ ਸ਼ਾਮ ਨੂੰ ਆਪਣੇ ਦੋਸਤ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਲ ਮੋਟਰਸਾਈਕਲ `ਤੇ ਘਰ ਵਾਪਸ ਆ ਰਿਹਾ ਸੀ । ਉਹ ਬਿਰਜਾਪੁਰਵਾ ਵਿੱਚ ਸਿੱਖ ਰਸਮਾਂ ਨਾਲ ਸ੍ਰੀ ਅਖੰਡ ਪਾਠ ਪੂਜਾ ਕਰਨ ਤੋਂ ਬਾਅਦ ਸੰਪੂਰਨਨਗਰ ਥਾਣਾ ਖੇਤਰ ਦੇ ਪਿੰਡ ਮਹੰਗਾਪੁਰ ਤੋਂ ਵਾਪਸ ਆ ਰਹੇ ਸਨ ।

ਸਿ਼ਕਾਇਤ ਵਿਚ ਕਿਸ ਕਿਸ ਦਾ ਦਿੱਤਾ ਗਿਆ ਹੈ ਨਾਮ

ਸਿ਼ਕਾਇਤ ਅਨੁਸਾਰ ਬਿਹਾਰੀਪੁਰਵਾ ਦੇ ਰਹਿਣ ਵਾਲੇ ਅਜੈ, ਵਿਜੇ (ਰਾਮਖੇਲਾਵਨ ਯਾਦਵ ਦੇ ਪੁੱਤਰ), ਅੰਕਿਤ, ਅਖਿਲੇਸ਼ (ਨੰਦ ਕੁਮਾਰ ਯਾਦਵ ਦੇ ਪੁੱਤਰ), ਅਨੁਜ (ਦੇਵਕੀ ਨੰਦਨ ਦਾ ਪੁੱਤਰ), ਸ਼ਿਵਮ (ਰਾਮ ਆਸਰੇ ਕਸ਼ਯਪ ਦਾ ਪੁੱਤਰ), ਅਤੇ ਸੋਨੂੰ ਅਤੇ ਸ਼ੁਭਮ (ਲੇਖ ਰਾਮ ਦੇ ਪੁੱਤਰ) ਨੇ 8-10 ਅਣਪਛਾਤੇ ਸਾਥੀਆਂ ਦਾ ਨਾਮ ਦਿੱਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਉਪਰੋਕਤ ਨੇ ਮਿਲ ਕੇ ਲੁਧੌਰੀ ਪਿੰਡ ਵਿੱਚ ਡਾ. ਨਿਸਾਰ ਅਹਿਮਦ ਦੇ ਘਰ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਜ਼ਬਰਦਸਤੀ ਰੋਕਿਆ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Read More : ਤੇਜਧਾਰ ਨਾਲ ਹਮਲਾ ਕਰਨ ਤੇ ਇਕ ਵਿਰੁੱਧ ਕੇਸ ਦਰਜ

`ਯੁੱਧ ਨਸ਼ਿਆਂ ਵਿਰੁੱਧ ਨੂੰ ਹੋਇਆ 274ਵਾਂ ਦਿਨ

0
War on drugs

ਚੰਡੀਗੜ੍ਹ, 1 ਦਸੰਬਰ 2025 : ਸੂਬੇ ਵਿਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ (Complete eradication of drugs) ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ (“War on Drugs”) ਦੇ 274ਵੇਂ ਦਿਨ ਪੰਜਾਬ ਪੁਲਸ ਨੇ ਅੱਜ 278 ਥਾਵਾਂ `ਤੇ ਛਾਪੇਮਾਰੀ (Raids at 278 places) ਕੀਤੀ, ਜਿਸ ਉਪਰੰਤ ਸੂਬੇ ਭਰ ਵਿੱਚ 59 ਐਫ. ਆਈ. ਆਰਜ਼. ਦਰਜ ਕਰਕੇ 74 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਸ ਨਾਲ 274 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 38,634 ਹੋ ਗਈ ਹੈ ।

ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੇ ਕਬਜੇ ਵਿਚੋਂ ਕੀ ਕੀ ਹੋਇਆ ਬਰਾਮਦ

ਇਹਨਾਂ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ (Drug traffickers) ਦੇ ਕਬਜ਼ੇ ਵਿੱਚੋਂ 1.5 ਕਿਲੋ ਹੈਰੋਇਨ, 1.6 ਕਿਲੋ ਗਾਂਜਾ, 25 ਕਿਲੋ ਭੁੱਕੀ, 349 ਨਸ਼ੀਲੀਆਂ ਗੋਲੀਆਂ ਅਤੇ 4.59 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ. ਐਸ. ਪੀਜ਼ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਦਿੱਤੇ ਹਨ । ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ ।

ਆਪ੍ਰੇਸ਼ਨ ਦੌਰਾਨ ਕੀਤੀ ਗਈ ਰਾਜ ਭਰ ਵਿੱਚ 278 ਥਾਵਾਂ `ਤੇ ਛਾਪੇਮਾਰੀ

ਇਸ ਆਪ੍ਰੇਸ਼ਨ ਦੌਰਾਨ 58 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ 278 ਥਾਵਾਂ `ਤੇ ਛਾਪੇਮਾਰੀ ਕੀਤੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਸ ਟੀਮਾਂ ਨੇ 308 ਸ਼ੱਕੀ ਵਿਅਕਤੀਆਂ ਦੀ ਜਾਂਚ (308 suspects investigated) ਵੀ ਕੀਤੀ ਹੈ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ – ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ (ਈ. ਡੀ. ਪੀ.) ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਸ ਨੇ ਇਸ ਰਣਨੀਤੀ ਦੇ ਹਿੱਸੇ ਵਜੋਂ ਅੱਜ 39 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ ਹੈ ।

Read More : `ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਇਆ 270ਵਾਂ ਦਿਨ