Home Blog Page 379

ਪੰਜਾਬ ਅਤੇ ਸਿੰਧ ਬੈਂਕ ਨੇ ਲਗਾਇਆ ਪੰਚਾਇਤ ਪੱਧਰੀ ਜਨਸੁਰੱਖਿਆ ਜਾਗਰੂਕਤਾ ਕੈਂਪ

0
Punjab and Sindh Bank

ਨਾਭਾ, 22 ਸਤੰਬਰ 2025 : ਰਿਜ਼ਰਵ ਬੈਂਕ ਆਫ ਇੰਡੀਆ (Reserve Bank of India) ਅਤੇ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਨਿੱਜੀ ਹੋਟਲ ਵਿਖੇ ਪੰਜਾਬ ਅਤੇ ਸਿੰਧ ਬੈਂਕ ਵੱਲੋਂ ਲਗਾਏ ਪੰਚਾਇਤ ਪੱਧਰੀ ਜਨ ਸੁਰੱਖਿਆ ਜਾਗਰੂਕਤਾ ਕੈਂਪ (Panchayat level public safety awareness camp) ਦੌਰਾਨ ਨਾਭਾ ਅਤੇ ਭਾਦਸੋਂ ਨੇ ਕਈ ਪਿੰਡਾਂ ਦੇ ਸਰਪੰਚ, ਪੰਚ, ਉਦਯੋਗਪਤੀ, ਕੌਂਸਲਰਾਂ ਅਤੇ ਆੜਤੀਏ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।

ਖਪਤਕਾਰਾਂ ਦਾ ਭਰੋਸਾ ਅਤੇ ਸੰਤੁਸ਼ਟੀ ਸਾਡਾ ਮੁੱਖ ਮਕਸਦ : ਜੀ. ਐਮ. ਚਮਨ ਲਾਲ

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਐਂਡ ਸਿੰਧ ਬੈਂਕ ਦੇ ਚੰਡੀਗੜ੍ਹ ਤੋਂ ਫੀਲਡ ਜਨਰਲ ਮੈਨੇਜਰ (Field General Manager from Chandigarh, Punjab and Sind Bank) ਚਮਨ ਲਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜਿਲਾ ਜੋਨਲ ਮੈਨੇਜਰ ਮੈਡਮ ਉਪਾਸਨਾ ਅਤੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਪੁੱਜੇ । ਮੁੱਖ ਮਹਿਮਾਨ ਫੀਲਡ ਜਰਨਲ ਮੈਨੇਜਰ ਚਮਨ ਲਾਲ ਨੇ ਹਾਜਰੀਨਾਂ ਨੂੰ ਬੈਂਕਿੰਗ ਸੇਵਾਵਾ ਤੋਂ ਜਾਣੂ ਕਰਾਉਂਦੇ ਦਸਿਆ ਕਿ ਬੈਕਾ ਨੇ ਬੇਮਿਸਾਲ ਸੁਚੱਜੀਆਂ ਸੇਵਾਵਾਂ ਦੇ ਕੇ ਪਿਛਲੇ ਪੰਜ ਦਹਾਕਿਆਂ ਤੋਂ ਆਮ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ।

ਖਪਤਕਾਰਾਂ ਦਾ ਭਰੋਸਾ ਅਤੇ ਸੰਤੁਸ਼ਟੀ ਹੀ ਸਾਡੇ ਬੈਂਕ ਦਾ ਮੁੱਖ ਮਕਸਦ ਹੈ

ਉਹਨਾਂ ਕਿਹਾ ਕਿ ਖਪਤਕਾਰਾਂ ਦਾ ਭਰੋਸਾ ਅਤੇ ਸੰਤੁਸ਼ਟੀ ਹੀ ਸਾਡੇ ਬੈਂਕ ਦਾ ਮੁੱਖ ਮਕਸਦ ਹੈ (Consumer trust and satisfaction is the main goal of our bank.) । ਉਨਾਂ ਕਿਹਾ ਕਿ ਅੱਜ ਦੀ ਬੈਂਕਿੰਗ ਸੇਵਾਵਾਂ ਲਗਭਗ ਡਿਜੀਟਲ ਹੋ ਚੁੱਕੀਆ ਹਨ, ਜਿਨਾਂ ਰਾਹੀਂ ਖਪਤਕਾਰ ਘਰ ਬੈਠੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦਸਿਆ ਕਿ ਕੇਂਦਰੀ ਵਿੱਤ ਵਿਭਾਗ ਵੱਲੋਂ ਖਪਤਕਾਰਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੀਵਨ ਸੁਰੱਖਿਆ ਸੇਵਾਵਾਂ ਦਾ ਲਾਭਪਾਤਰੀ ਬਣਾਇਆ ਜਾ ਰਿਹਾ ਹੈ ਜਿਸ ਨਾਲ ਅਣਸਮੇਂ ਐਕਸੀਡੈਂਟ ਵਿੱਚ ਹੋਈ ਮੌਤ ਬਦਲੇ ਪੀੜਤ ਪਰਿਵਾਰ ਨੂੰ 2 ਲੱਖ ਦਾ ਬੀਮਾ ਲਾਭ ਦਿੱਤਾ ਜਾਂਦਾ ਹੈ ।

ਕੇਂਦਰ ਸਰਕਾਰ ਦੀਆਂ ਪੈਨਸ਼ਨ ਅਤੇ ਹੋਰ ਯੋਜਨਾਵਾਂ ਸਬੰਧੀ ਦਿੱਤੀ ਗਈ ਜਾਣਕਾਰੀ

ਉਨ੍ਹਾਂ ਕੇਂਦਰ ਸਰਕਾਰ ਦੀਆਂ ਪੈਨਸ਼ਨ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਮੋਦੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਯੋਜਨਾਵਾਂ ਵਿੱਚ ਜਿੱਥੇ ਖਪਤਕਾਰਾਂ ਨੂੰ ਐਕਸੀਡੈਂਟਲ ਬੀਮੇ ਸਹੂਲਤ ਪ੍ਰਾਪਤ ਹੁੰਦੀ ਹੈ ਉੱਥੇ 60 ਸਾਲ ਬਾਅਦ ਇੱਕ ਨਿਸ਼ਚਿਤ ਪੈਨਸ਼ਨ ਨਾਲ ਨਾਗਰਿਕ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਨ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਮੁੱਖ ਮਹਿਮਾਨ ਜਨਰਲ ਮੈਨੇਜਰ ਫੀਡ ਚਮਨ ਲਾਲ, ਜ਼ਿਲ੍ਹਾ ਜੋਨਲ ਮੈਨੇਜਰ ਮੈਡਮ ਉਪਾਸਨਾ ਸਿੰਘ ਅਤੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਨਾਭਾ ਅਤੇ ਭਾਦਸੋ ਦੇ ਅੱਧੀ ਦਰਜਨ ਸਰਪੰਚਾਂ ਨੂੰ ਸਨਮਾਨਤ ਕੀਤਾ । ਇਸ ਮੌਕੇ ਸਚਿਨ ਕੁਮਾਰ ਚੀਫ ਮੈਨੇਜਰ ਨਾਭਾ, ਅਮਨਦੀਪ ਸਿੰਘ ਸੀਨੀਅਰ ਮੈਨੇਜਰ ਐਨ. ਜੀ. ਐਮ. ਸ਼ਾਖਾ ਨਾਭਾ, ਮੈਨੇਜਰ ਮੋਹਿਤ ਮਿੱਤਲ, ਪਵਨ ਕੁਮਾਰ ਕੌਸਲਰ ਆਦਿ ਸਮੇਤ ਵੱਖ-ਵੱਖ ਪਿੰਡਾ ਦੇ ਸਰਪੰਚ, ਪੰਚ, ਆੜਤੀਏ ਅਤੇ ਉਦਯੋਗਪਤੀਆ ਆਦਿ ਨੇ ਹਾਜਰੀ ਭਰੀ ।

Read More : ਮੋਹਾਲੀ ‘ਚ ਪੰਜਾਬ ਦਾ ਪਹਿਲਾ ਮਦਰ ਮਿਲਕ ਬੈਂਕ

ਮਧਰੇ ਬੂਟੇ ਦੇ ਆਏ ਵਾਇਰਸ ਕਾਰਨ ਕਈ ਕਿਸਾਨਾਂ ਨੇ ਮਜਬੂਰਨ ਵਾਹਿਆ ਝੋਨਾ

0
Madhre plant virus

ਨਾਭਾ, 22 ਸਤੰਬਰ 2025 : ਪੰਜਾਬ ਦਾ ਕਿਸਾਨ (Punjab farmer) 6 ਮਹੀਨੇ ਦੀ ਦਿਨ ਰਾਤ ਮਿਹਨਤ ਕਰਕੇ ਆਪਣੇ ਪੁੱਤਾਂ ਵਾਂਗ ਆਪਣੀ ਝੋਨੇ ਦੀ ਫਸਲ ਪਾਲਦਾ ਹੈ ਪਰ ਜੇਕਰ ਉਸ ਦੀ ਫਸਲ ਤੇ ਸਟੰਟ ਵਾਇਰਸ (ਬੌਨਾ ਮਧਰਾ ਰੋਗ) (Stun virus (dwarf disease) ਦੀ ਮਾਰ ਪੈ ਜਾਵੇ ਤਾਂ ਉਸ ਕਿਸਾਨ ਤੇ ਕੀ ਬੀਤੇਗੀ । ਅਜਿਹਾ ਹੀ ਸਟੰਟ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਰਾਮਗੜ੍ਹ ਦੇ ਅੱਧੀ ਦਰਜਨ ਕਿਸਾਨਾਂ ਦੀ ਪੁੱਤਾਂ ਵਾਂਗ ਝੋਨੇ ਦੀ ਪਾਲੀ ਫਸਲ ਵਾਇਰਸ ਨੇ ਤਹਿਸ ਨਹਿਸ ਕਰ ਦਿੱਤੀ ।

ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

ਆਖਿਰਕਾਰ ਕੋਈ ਹੱਲ ਨਾ ਦਿਖਦਾ ਹੋਏ ਮਜਬੂਰਨ ਕਿਸਾਨ ਚਮਕੌਰ ਸਿੰਘ ਦੇ ਵੱਲੋਂ ਆਪਣੀ ਫਸਲ ਨੂੰ ਟਰੈਕਟਰ ਦੇ ਨਾਲ ਵਾਹ ਦਿੱਤੀ ।  ਪਿੰਡ ਰਾਮਗੜ੍ਹ ਦੇ ਹੀ ਵੱਖ-ਵੱਖ ਕਿਸਾਨਾਂ ਦੀ ਤਕਰੀਬਨ 100 ਏਕੜ ਤੋਂ ਵੱਧ ਫਸਲ (More than 100 acres of crops from various farmers) ਇਸ ਵਾਇਰਸ ਦੀ ਚਪੇਟ ਦੇ ਵਿੱਚ ਆ ਗਈ । ਜ਼ਿਆਦਾਤਰ ਕਿਸਾਨਾਂ ਦੇ ਵੱਲੋਂ ਜਮੀਨ ਠੇਕੇ ਤੇ ਲੈ ਕੇ ਫਸਲ ਦੀ ਬਜਾਈ ਕੀਤੀ ਸੀ । ਦੂਜੇ ਪਾਸੇ ਨਾਭਾ ਦੇ ਖੇਤੀਬਾੜੀ ਅਫਸਰ ਜੁਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਵਾਇਰਸ ਸਟੰਟ ਵਾਇਰਸ (ਬੌਨਾ ਮਧਰਾ ਰੋਗ) ਪਹਿਲੀ ਵਾਰ ਸਾਹਮਣੇ ਆਇਆ ਹੈ ।

ਵਿਧਾਇਕ ਦੇਵ ਮਾਨ ਨੇ ਮੁਆਵਜ਼ਾ ਦੁਆਉਣ ਦੀ ਕਹੀ ਗੱਲ

ਇਸ ਮੌਕੇ ਪਿੰਡ ਰਾਮਗੜ੍ਹ ਦੇ ਪੀੜਤ ਕਿਸਾਨਾਂ ਨੇ ਕਿਹਾ ਕਿ ਇਸ ਵਾਰੀ ਸਾਨੂੰ ਪੂਰੀ ਉਮੀਦ ਸੀ ਕਿ ਬਾਰਿਸ਼ ਵਧੀਆ ਪਈ ਹੈ ਤੇ ਵਧੀਆ ਝਾੜ ਵੀ ਨਿਕਲੇਗਾ ਪਰ ਸਾਡੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਅਤੇ ਇਸ ਵਾਇਰਸ ਦੇ ਨਾਲ ਸਾਡੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਝੋਨੇ ਤੇ ਜੋ ਵਾਇਰਸ ਨੇ ਮਾਰ ਕੀਤੀ ਹੈ । ਇਸ ਨਾਲ ਸਾਡੇ ਆਸਾ ਤੇ ਪਾਣੀ ਫੇਰ ਦਿੱਤਾ । ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗਿਰਦਾਵਰੀਆਂ ਕਰਾ ਕੇ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸਾਡੇ ਰਾਮਗੜ੍ਹ ਪਿੰਡ ਦੇ ਵਿੱਚ ਹੀ 100 ਏਕੜ ਦੇ ਕਰੀਬ ਝੋਨੇ ਦੀ ਫਸਲ ਇਸ ਵਾਇਰਸ ਨੇ ਖਰਾਬ ਕਰ ਦਿੱਤੀ ।

ਇਹ ਵਾਇਰਸ ਸਟੰਟ ਵਾਇਰਸ (ਬੌਨਾ ਮਧਰਾ ਰੋਗ) ਪਹਿਲੀ ਵਾਰ ਸਾਹਮਣੇ ਆਇਆ ਹੈ  : ਖੇਤੀਬਾੜੀ ਅਫਸਰ

ਕਿਸਾਨ ਇਸ ਮੌਕੇ ਨਾਭਾ ਦੇ ਖੇਤੀਬਾੜੀ ਅਫਸਰ ਜੁਪਿੰਦਰ ਸਿੰਘ ਗਿੱਲ (Agriculture Officer Jupinder Singh Gill) ਨੇ ਕਿਹਾ ਕਿ ਇਹ ਵਾਇਰਸ ਸਟੰਟ ਵਾਇਰਸ (ਬੌਨਾ ਮਧਰਾ ਰੋਗ) ਪਹਿਲੀ ਵਾਰ ਸਾਹਮਣੇ ਆਇਆ ਹੈ । ਇਸ ਸਬੰਧ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਵੀ ਰਿਸਰਚ ਕੀਤੀ ਜਾ ਰਹੀ ਹੈ । ਇਸਦੀ ਰੋਕਥਾਮ ਦੇ ਲਈ ਅਸੀਂ ਵੱਖ-ਵੱਖ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ । ਮੌਸਮ ਦੀ ਤਬਦੀਲੀ ਨਾਲ ਹੀ ਵਾਇਰਸ ਨੇ ਝਆਪਣਾ ਅਸਰ ਵਿਖਾਇਆ ਹੈ, ਕਿਉਂਕਿ ਇਸ ਵਾਰ ਬਾਰਿਸ਼ਾਂ ਬਹੁਤ ਪਈਆਂ ਹਨ ਅਤੇ ਧੁੱਪ ਬਹੁਤ ਘੱਟ ਨਿਕਲੀ ਹੈ । ਇਸ ਸਬੰਧੀ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ (Constituency MLA Gurdev Singh Devman) ਨੇ ਕਿਹਾ ਕਿ ਜੋ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵਾਇਰਸ ਦੇ ਨਾਲ ਨੁਕਸਾਨ ਹੋਇਆ ਹੈ । ਉਹਨਾਂ ਦੇ ਗਿਰਦਾਵਰੀ ਕਰਾ ਕੇ ਉਹਨਾਂ ਨੂੰ ਮੁਆਵਜਾ ਦਿੱਤਾ ਜਾਵੇਗਾ ।

Read More : ਪੰਜਾਬ ’ਚ ਝੋਨੇ ਦੀ ਫਸਲ ’ਤੇ ਚਾਈਨਾ ਵਾਇਰਸ ਦਾ ਹਮਲਾ, 14 ਜ਼ਿਲ੍ਹੇ ਹੋਏ ਪ੍ਰਭਾਵਿਤ

ਬੀ. ਡੀ. ਪੀ. ਓ. ਬਲਜੀਤ ਕੌਰ ਖਾਲਸਾ ਨੇ ਪਾਲੀਆ ਖੁਰਦ ਪਿੰਡ ਨੂੰ ਲਿਆ ਗੋਦ

0
B. D. P. O. Baljit Kaur Khalsa

ਨਾਭਾ, 22 ਸਤੰਬਰ 2025 : ਪਿੰਡ ਪਾਲੀਆ ਖੁਰਦ ਦੀ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਬੀ. ਡੀ. ਪੀ. ਓ. ਨਾਭਾ ਬਲਜੀਤ ਕੌਰ ਖਾਲਸਾ (B. D. P. O. Baljit Kaur Khalsa) ਵੱਲੋਂ ਗੁਰਦੁਆਰਾ ਸਾਹਿਬ ਪਾਾਲੀਆ ਖੁਰਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਤੇ ਅਰਦਾਸ ਉਪਰੰਤ ਪਿੰਡ ਨੂੰ ਗੋਦ ਲਿਆ ।

ਇਹ ਮੇਰਾ ਆਪਣਾ ਪਿੰਡ ਹੈ ਇਸ ਨੂੰ ਮੈਂ ਆਪਣੀ ਜਿੰਮੇਵਾਰੀ ਸਮਝ ਕੇ ਗੋਦ ਲਿਆ ਹੈ : ਬੀ. ਡੀ. ਪੀ. ਓ. ਬਲਜੀਤ ਕੌਰ ਖਾਲਸਾ

ਇਸ ਮੌਕੇ ਬੀ. ਡੀ. ਪੀ. ਓ. ਬਲਜੀਤ ਕੌਰ ਖਾਲਸਾ ਨੇ ਕਿਹਾ ਕਿ ਇਹ ਮੇਰਾ ਆਪਣਾ ਪਿੰਡ ਹੈ (This is my own village) ਇਸ ਨੂੰ ਮੈਂ ਆਪਣੀ ਜਿੰਮੇਵਾਰੀ ਸਮਝ ਕੇ ਗੋਦ ਲਿਆ ਹੈ । ਇਸ ਪਿੰਡ ਵਿੱਚ ਵੱਧ ਤੋਂ ਵੱਧ ਵਿਕਾਸ ਕਰਵਾਉਣਾ ਮੇਰੀ ਜਿੰਮੇਵਾਰੀ ਹੈ ਅਤੇ ਪਿੰਡ ਦੇ ਵਿੱਚ ਜੋ ਵੀ ਵਿਕਾਸ ਹੋਣ ਵਾਲੇ ਨੇ ਮੈਂ ਉਨਾ ਕੰਮਾਂ ਨੂੰ ਪੰਚਾਇਤ ਨੂੰ ਨਾਲ ਲੈ ਕੇ ਪਹਿਲ ਦੇ ਅਧਾਰ ਤੇ ਪੂਰਾ ਕਰਵਾਵਾਂਗੀ । ਇਸ ਮੌਕੇ ਉਹਨਾਂ ਕਿਹਾ ਇਹ ਸਰਪੰਚ ਕੁਲਵਿੰਦਰ ਕੋਰ ਮੇਰੀ ਭੈਣ ਹੈ ਅਸੀਂ ਦੋਵੇਂ ਰਲ ਮਿਲ ਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਵਾਂਗੇ ਅਤੇ ਮੈਂ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਬਾਉਂਦੀ ਹਾਂ ਕਿ ਮੈਂ 24 ਘੰਟੇ ਦਿਨ ਰਾਤ ਤੁਹਾਡੇ ਸੇਵਾ ਲਾਈ ਹਾਜ਼ਰ ਹਾਂ ।

ਸਰਪੰਚ ਅਤੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵਲੋ ਕੀਤਾ ਗਿਆ ਬੀ. ਡੀ. ਪੀ. ਓ. ਨੂੰ ਸਨਮਾਨਤ

ਇਸ ਮੌਕੇ ਸਰਪੰਚ ਅਤੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵਲੋ ਬੀ. ਡੀ. ਪੀ. ਓ. ਬਲਜੀਤ ਕੌਰ ਖਾਲਸਾ ਦਾ ਗੁਰੂ ਦੀ ਬਖਸ਼ਿਸ਼ ਸਰੋਪੋ ਪਾ ਕੇ ਸਨਮਾਨ (Honor) ਕੀਤਾ ਗਿਆ । ਇਸ ਮੌਕੇ ਸਰਪੰਚ ਕੁਲਵਿੰਦਰ ਕੋਰ ਵੱਲੋਂ ਬੀ. ਡੀ. ਪੀ. ਓ. ਬਲਜੀਤ ਕੋਰ ਖਾਲਸਾ ਦਾ ਪਿੰਡ ਨੂੰ ਗੋਦ ਲੈਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਅਸੀਂ ਬੀ. ਡੀ. ਪੀ. ਓ. ਮੈਡਮ ਦੀ ਅਗਵਾਈ ਵਿੱਚ ਜੋ ਵੀ ਰਹਿੰਦੇ ਵਿਕਾਸ ਨੇ ਉਹਨਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ ਅਤੇ ਸਾਰਾ ਪਿੰਡ ਦਾ ਵਿਕਾਸ ਪਿੰਡ ਦੇ ਸਮੂਹ ਭਾਈਚਾਰੇ ਨੂੰ ਨਾਲ ਲੈ ਕੇ ਪੂਰਾ ਕਰਾਂਗੇ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਜੇ. ਈ. ਅਰਸ਼ਦੀਪ ਸਿੰਘ, ਪੰਚਾਇਤ ਸੈਕਟਰੀ ਰਣਜੀਤ ਸਿੰਘ ਜੋਸ਼ਨ, ਏ. ਪੀ. ਓ. ਨਰੇਗਾ ਅਮਰਜੀਤ ਸਿੰਘ, ਜੇ. ਈ. ਨਰੇਗਾ ਪੀਯੂਸ਼ ਮਿੱਤਲ, ਸਰਪੰਚ ਕੁਲਵਿੰਦਰ ਕੌਰ, ਸਰਪੰਚ ਰਜਿੰਦਰ ਸਿੰਘ, ਪੰਚ ਨਰਿੰਦਰ ਸਿੰਘ, ਪੰਚ ਸਰਬਵੀਰ ਸਿੰਘ ਪੰਚ ਬਲਵੀਰ ਸਿੰਘ, ਪੰਚ ਸਰਬਜੀਤ ਕੌਰ, ਪੰਚ ਬਲਜੀਤ ਕੌਰ, ਕੇਸਰ ਸਿੰਘ ਨੰਬਰਦਾਰ, ਗੁਰਜੰਟ ਸਿੰਘ, ਗੁਰਿੰਦਰ ਸਿੰਘ ਗਿੰਦੂ, ਹਰਦੇਵ ਸਿੰਘ, ਰਵੀ ਸਰਦਾਰ, ਗੁਰਮੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ ।

Read More : ਬੀ. ਡੀ. ਪੀ. ਓ. ਅਤੇ ਸਾਬਕਾ ਸਰਪੰਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਬੀ. ਕੇ. ਯੂ. ਰਾਜੇਵਾਲ ਬਲਾਕ ਨਾਭਾ ਦੀ ਹੋਈ ਇਕੱਤਰਤਾ

0
ਬੀ. ਕੇ. ਯੂ. ਰਾਜੇਵਾਲ ਬਲਾਕ ਨਾਭਾ ਦੀ ਹੋਈ ਇਕੱਤਰਤਾ

ਨਾਭਾ, 22 ਸਤੰਬਰ 2025 : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Indian Farmers Union Rajewal) ਬਲਾਕ ਨਾਭਾ ਦੀ ਇਕੱਤਰਤਾ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿੱਚ ਬਲਾਕ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਗੁਣੀਕੇ ਦੀ ਪ੍ਰਧਾਨਗੀ ਹੇਠ ਹੋਈ ।

ਸੁਪਰੀਮ ਕੋਰਟ ਦੀ ਟਿੱਪਣੀ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ ‘ਤੇ ਕਿਸਾਨ ਆਗੂਆਂ ਨੇ ਅਫ਼ਸੋਸ ਜ਼ਾਹਿਰ ਕੀਤਾ । ਉਹਨਾਂ ਐਨ. ਜੀ. ਟੀ. ਦੇ ਫੈਸਲੇ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਜੋ ਆਦੇਸ਼ ਐਨ. ਜੀ. ਟੀ. ਨੇ ਕੀਤੇ ਹੋਏ ਹਨ, ਪੰਜਾਬ ਸਰਕਾਰ ਉਹਨਾਂ ‘ਤੇ ਖਰੀ ਨਹੀਂ ਉਤਰ ਰਹੀ । ਛੋਟਾ ਕਿਸਾਨ ਮਹਿੰਗੀ ਮਸ਼ੀਨਰੀ ਨਹੀਂ ਖ਼ਰੀਦ ਸਕਦਾ ਇਸ ਲਈ ਪਰਾਲੀ ਨੂੰ ਅੱਗ ਲਾਉਣਾ ਉਸਦੀ ਦੀ ਮਜ਼ਬੂਰੀ ਬਣ ਜਾਂਦੀ ਹੈ ।

ਹਰ ਖੇਤਰ ਵਿੱਚ ਕਿਸਾਨਾਂ ਨਾਲ ਕੀਤਾ ਜਾਂਦਾ ਹੈ ਧੱਕਾ

ਹਰ ਖੇਤਰ ਵਿੱਚ ਕਿਸਾਨਾਂ ਨਾਲ ਧੱਕਾ ਕੀਤਾ ਜਾਂਦਾ ਹੈ । ਡੀ. ਏ. ਪੀ. ਖਾਦ (D. A. P. Fertilizer) ਦੇ ਨਾਲ ਬੇ-ਲੋੜੀਆਂ ਚੀਜ਼ਾਂ ਸੋਸਾਇਟੀਆਂ ਅਤੇ ਪ੍ਰਾਈਵੇਟ ਡੀਲਰਾਂ ਵੱਲੋਂ ਧੱਕੇ ਨਾਲ ਥੋਪੀਆਂ ਜਾ ਰਹੀਆਂ ਹਨ । ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ ਕੀਤੇ ਬੱਚੇ ‘ਤੇ ਤਸੱਦਦ ਅਤੇ ਬਾਅਦ ਵਿੱਚ ਕਤਲ ਦੀ ਘਟਨਾ ਨਿੰਦਣ ਯੋਗ ਹੈ ।

ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਾਰੇ ਪ੍ਰਵਾਸੀ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ

ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਾਰੇ ਪ੍ਰਵਾਸੀ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ । ਕਿਉਂਕਿ ਖੇਤੀਬਾੜੀ, ਉਦਯੋਗ ਅਤੇ ਹੋਰ ਵੀ ਬਹੁਤ ਸਾਰੇ ਖੇਤਰਾਂ ਵਿੱਚ ਪ੍ਰਵਾਸੀਆਂ ਦਾ ਬਹੁਤ ਯੋਗਦਾਨ ਹੈ । ਪੰਜਾਬ ਦੀ ਆਰਥਿਕਤਾ ਪ੍ਰਵਾਸੀ ਭਾਈਚਾਰੇ ਨਾਲ ਜੁੜੀ ਹੋਈ ਹੈ । ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਪੰਜਾਬ ਨੂੰ ਤਬਾਹ ਕਰਨ ਦੀ ਸਾਜਿਸ਼ ਹੈ ।

ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ

ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਅਤੇ ਹਰਦੀਪ ਸਿੰਘ ਘਨੁੜਕੀ, ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ, ਲਾਭ ਸਿੰਘ ਦਿੱਤੂਪੁਰ, ਜਗਜੀਤ ਸਿੰਘ ਮੋਹਲਗੁਆਰਾ, ਗੁਰਪ੍ਰੀਤ ਸਿੰਘ ਘਣੀਵਾਲ, ਚਰਨਜੀਤ ਸਿੰਘ ਦੰਦਰਾਲਾ ਢੀਂਢਸਾ, ਪਰਵਿੰਦਰ ਸਿੰਘ ਬਨੇਰਾ, ਜਸਵਿੰਦਰ ਸਿੰਘ ਮੱਲੇਵਾਲ, ਇੰਦਰਜੀਤ ਸਿੰਘ ਸਹੌਲੀ ਅਤੇ ਹਰਿੰਦਰਜੀਤ ਸਿੰਘ ਲੁਬਾਣਾ ਦੇ ਨਾਮ ਜ਼ਿਕਰਯੋਗ ਹਨ । ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੀਟਿੰਗ ਵਿੱਚ ਸਮੂਲੀਅਤ ਕੀਤੀ ।

Read More : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵੱਡਾ ਐਲਾਨ,16 ਨੂੰ ਭਾਰਤ ਰਹੇਗਾ ਬੰਦ

ਜਿੰਮਖਾਨਾ ਕਲੱਬ ਚੋਣਾਂ ਆਗਾਮੀ 20 ਦਸੰਬਰ ਨੂੰ

0
Zymkhana Club

ਪਟਿਆਲਾ, 22 ਸਤੰਬਰ 2025 : ਜਿੰਮਖਾਨਾ ਕਲੱਬ (Gymkhana Club) ਦੀਆਂ ਆਗਾਮੀ ਚੋਣਾਂ ਸੰਬੰਧੀ ਕੱਲ ਕਲੱਬ ਐਗਜ਼ੈਕਟਿਵ ਦੀ ਇਕ ਅਹਿਮ ਮੀਟਿੰਗ ਹੋਈ । ਜਿਸ ਵਿੱਚ ਸਭਾ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਕਲੱਬ ਚੋਣਾਂ (Club elections) ਆਗਾਮੀ 20 ਦਸੰਬਰ ਨੂੰ ਕਰਾਉਣ ਦਾ ਅਹਿਮ ਫੈਸਲਾ ਲਿਆ ਗਿਆ ।

ਕਲੱਬ ਅਗਜ਼ੈਕਟਿਵ ਦੀ ਹੋਈ ਅਹਿਮ ਮੀਟਿੰਗ

ਇਸ ਮੌਕੇ ਅੱਜ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ, ਕਲੱਬ ਦੇ ਚੈਅਰਮੈਨ ਡਾ. ਮਨਮੋਹਨ ਸਿੰਘ, ਹਰਪ੍ਰੀਤ ਸੰਧੂ ਅਤੇ ਹੋਰ ਮੈਂਬਰਾਂ ਵਲੋਂ 100 ਦੇ ਲਗਭਗ ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਟਰਮ ਦੌਰਾਨ ਕਲੱਬ ਵਿਚ ਕੀਤੇ ਗਏ ਡਿਵੈਲਪਮੈਂਟ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਉਨਾਂ ਦੱਸਿਆ ਕਿ ਕੱਲ ਹੋਈ ਐਗਜੈਕਟਿਵ ਦੀ ਮੀਟਿੰਗ ਜਿਸ ਵਿੱਚ 12 ਡਾਇਰੈਕਟਰ ਨੇ ਭਾਗ ਲਿਆ। ਇਸ ਮੌਕੇ ਦੁਸਹਿਰਾ 1 ਅਕਤੂਬਰ, ਈ. ਜੀ. ਐਮ. ਮੀਟਿੰਗ 14 ਅਕਤੂਬਰ ਨੂੰ, ਦਿਵਾਲੀ 17 ਅਕਤੂਬਰ ਅਤੇ ਕਲੱਬ ਦੀਆਂ ਚੋਣਾਂ 20 ਦਸੰਬਰ 2025 (December 20, 2025) ਨੂੰ ਕਰਵਾਉਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ।

ਕਲੱਬ ਦੇ ਨਿੱਜੀ ਮਾਮਲੇ ਨੂੰ ਪੁਲਸ ਵਿਚ ਲੈ ਕੇ ਜਾਣ ਦੀ ਪਹਿਲ ਸੀ. ਏ. ਵਲੋਂ ਹੀ ਕੀਤੀ ਗਈ ਸੀ

ਇਸ ਮੌਕੇ ਮੈਨੇਜਮੈਂਟ ਨੇ ਦੱਸਿਆ ਸੀ. ਏ. ਅਤੇ ਕਲੱਬ ਦੇ ਲੀਗਲ ਇਸ਼ੂ ਦੇ ਮੁੱਦੇ ’ਤੇ ਪਿਛਲੇ ਅਸ਼ੋਕ ਗੋਇਲ ਐਂਡ ਐਡੀਟਰ ’ਤੇ ਪੁਲਸ ਦੀ ਜਾਂਚ ਪੜ੍ਹਤਾਲ ਤੋਂ ਬਾਅਦ ਐਫ. ਆਈ. ਆਈ. ਆਰ. ਵੀ ਦਰਜ ਕਰ ਲਈ ਗਈ ਹੈ । ਉਨ੍ਹਾਂ ਦੱਸਿਆ ਕਿ ਕਲੱਬ ਦੇ ਨਿੱਜੀ ਮਾਮਲੇ ਨੂੰ ਪੁਲਸ ਵਿਚ ਲੈ ਕੇ ਜਾਣ ਦੀ ਪਹਿਲ ਸੀ. ਏ. ਵਲੋਂ ਹੀ ਕੀਤੀ ਗਈ ਸੀ । ਜਿਸ ਦਾ ਕਲੱਬ ਮੈਨੇਜਮੈਂਟ ਨੇ ਵਿਸਥਾਰ ਪੂਰਵਕ ਜਵਾਬ ਪੁਲਿਸ ਵਿਭਾਗ ਨੂੰ ਦੇ ਦਿੱਤਾ ਸੀ । ਇਸ ਦੇ ਨਾਲ ਹੀ ਲੰਘੇ ਸਾਲ 2015 ਤੋਂ 2023 ਤੱਕ ਦੀ ਬੈਲੈਂਸ ਸ਼ੀਟ ਨੂੰ ਚੈਕ ਕਰਨ ਲਈ ਕਲੱਬ ਮੈਨੇਜਮੈਂਟ ਵਲੋਂ ਇਕ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ । ਜਿਹੜੀ ਇਸ ਮੁੱਦੇ ’ਤੇ ਜਾਂਚ ਪੜ੍ਹਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ ।

ਸੀ. ਏ. ਆਡੀਟਰ ਪਿਛਲੇ 37 ਸਾਲ ਤੋਂ ਕਲੱਬ ਮੈਂਬਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ : ਡਾ. ਮਨਮੋਹਨ ਸਿੰਘ

ਇਸ ਮੌਕੇ ਡਾ. ਮਨਮੋਹਨ ਸਿੰਘ (Dr. Manmohan Singh) ਨੇ ਕਿਹਾ ਕਿ ਇਹ ਸੀ. ਏ. ਆਡੀਟਰ ਪਿਛਲੇ 37 ਸਾਲ ਤੋਂ ਕਲੱਬ ਮੈਂਬਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ । ਜੋ ਕਿ ਕਲੱਬ ਰੂਲ ਅਨੁਸਾਰ ਨਹੀਂ ਹੋ ਸਕਦਾ । ਆਰ. ਓ. ਸੀ. ਦੇ ਆਬਜੈਕਸ਼ਨ ਲਗਾਏ ਜਾਣ ਤੋਂ ਬਾਅਦ ਇਸ ਸੀ. ਏ ਨੂੰ ਐਕਸਟੈਂਸ਼ਨ (C. Extension to A.) ਨਹੀਂ ਦਿੱਤੀ ਗਈ ਅਤੇ ਐਸ. ਐਸ. ਪੀ. ਪਟਿਆਲਾ ਕੋਲ ਪਹੁੰਚ ਕੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਇਸ ਉਪਰੰਤ ਐਸ. ਪੀ. (ਹੈਡਕੁਆਟਰ) ਨੇ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਸੀ. ਏ. ਦੇ ਉਪਰ ਐਫ.ਆਈ.ਆਰ ਦਰਜ ਕਰਕੇ ਅਗਲੀ ਕਾਰਵਾਈ ਨੂੰ ਮੁਕੱਰਰ ਕਰ ਦਿੱਤੀ ਹੈ ।

ਇਸ ਮੌਕੇ ਕੌਣ ਕੌਣ ਕਲੱਬ ਮੈਂਬਰ ਸੀ ਮੌਜੂਦ

ਇਸ ਮੌਕੇ ਸੰਚਿਤ ਬਾਂਸਲ, ਪ੍ਰਦੀਪ ਸਿੰਗਲਾ, ਬਿਕਰਮਜੀਤ ਸਿੰਘ, ਰਾਹੁਲ ਮਹਿਤਾ, ਡਾ. ਅੰਸ਼ੁਮਨ ਖਰਬੰਦਾ, ਐਡਵੋਕੇਟ ਕੁੰਦਨ ਸਿੰਘ ਨਾਗਰਾ, ਐਡਵੋਕੇਟ ਰਵਿੰਦਰਨਾਥ ਕੌਸ਼ਲ, ਗੁਰਦੀਪ ਸਿੰਘ ਚੀਮਾ, ਡਾ. ਹਰਸਿਮਰਨ ਤੁਲੀ, ਹਰਿੰਦਰ ਸਿੰਘ ਕਾਲਾ, ਬੀ. ਡੀ. ਗੁਪਤਾ, ਵਿਨੋਦ ਢੂੰਡੀਆ, ਵਿਨੋਦ ਵਤਰਾਣਾ, ਸੀ. ਏ. ਅਨਿਲ ਅਰੋੜਾ, ਅੰਬਰੀਸ਼ ਬਾਂਸਲ, ਕੇ. ਕੇ. ਮਲਹੋਤਰਾ, ਹਰਦੇਵ ਸਿੰਘ ਬੱਲੀ, ਪਵਨ ਸਿੰਗਲਾ, ਨਰੇਸ਼ ਗੁਪਤਾ, ਅਸ਼ਵਨੀ ਗਰਗ, ਐਮ. ਐਚ. ਕੁਰੇਸ਼ੀ, ਮੋਹਿਤ ਢੋਡੀ, ਏ.ਪੀ. ਗਰਗ, ਡੀ. ਪੀ. ਸਿੰਘ, ਕੇ.ਕੇ. ਪੈਂਥੇ, ਰਾਜਦੀਪ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ ।

Read More : ਜਿੰਮਖਾਨਾ ਕਲੱਬ ਦੀ ਸਿਆਸਤ ਵਿਚ ਭੂਚਾਲ

ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਕਰ ਗਏ ਸਵਰਗਵਾਸ

0
Harmel Singh Tohra

ਪਟਿਆਲਾ, 21 ਸਤੰਬਰ 2025 : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ (Harmel Singh Tohra) ਐਤਵਾਰ ਨੂੰ ਅਕਾਲ ਚਲਾਣਾ (Death) ਕਰ ਗਏ । ਦੱਸਣਯੋਗ ਹੈ ਕਿ ਹਰਮੇਲ ਸਿੰਘ ਟੌਹੜਾ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਦਾ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਇਲਾਜ (Treatment) ਚੱਲ ਰਿਹਾ ਸੀ ।

Read More : ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣਾ ’ਤੇ ਐਡਵੋਕੇਟ ਧਾਮੀ ਨੇ ਕੀਤਾ ਦੁੱਖ ਪ੍ਰਗਟ

ਪਰਾਲੀ ਸਾੜਨ ਦੇ ਪੰਜਾਬ ਵਿਚ ਆਏ 27 ਮਾਮਲੇ ਸਾਹਮਣੇ

0
stubble-burning

ਚੰਡੀਗੜ੍ਹ, 21 ਸਤੰਬਰ 2025 : ਪਰਾਲੀ ਸਾੜਨ (Burning stubble) ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਪਿਛਲੇ ਪੰਜ ਦਿਨਾਂ ’ਚ ਪਰਾਲੀ ਸਾੜਨ ਦੇ 27 ਮਾਮਲੇ ਸਾਹਮਣੇ ਆਏ ਹਨ ਜਦਕਿ ਅਧਿਕਾਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ’ਚ ਪਰਾਲੀ ਸਾੜਨ ਦੀਆਂ ਵੱਧ ਘਟਨਾਵਾਂ ਵਾਲੀਆਂ ਥਾਵਾਂ ਉਤੇ ਮੁਹਿੰਮ ਚਲਾਈ ਹੈ ਤਾਂ ਜੋ ਕਿਸਾਨਾਂ ’ਚ ਇਸ ਪ੍ਰਥਾ ਵਿਰੁਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।

ਦੱਸਣਯੋਗ ਹੈ ਕਿ ਅੰਮ੍ਰਿਤਸਰ ’ਚ ਪਰਾਲੀ ਸਾੜਨ ਦੀਆਂ ਸੱਭ ਤੋਂ ਵੱਧ 18, ਤਰਨਤਾਰਨ ’ਚ 5, ਪਟਿਆਲਾ ’ਚ 3 ਅਤੇ ਫ਼ਿਰੋਜ਼ਪੁਰ ’ਚ 1 ਘਟਨਾ ਸਾਹਮਣੇ ਆਈ ਹੈ । ਪੰਜਾਬ ਅਤੇ ਹਰਿਆਣਾ (Punjab and Haryana) ਵਿਚ ਪਰਾਲੀ ਸਾੜਨ ਨੂੰ ਅਕਸਰ ਅਕਤੂਬਰ ਅਤੇ ਨਵੰਬਰ ਵਿਚ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਦਿੱਲੀ ਵਿਚ ਹਵਾ ਪ੍ਰਦੂਸ਼ਣ ਵਿਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ । ਤਰਕ ਇਹ ਹੈ ਕਿ ਪਰਾਲੀ ਇਸ ਕਾਰਨ ਸਾੜੀ ਜਾਂਦੀ ਹੈ ਕਿਉਂਕਿ ਝੋਨੇ ਦੀ ਕਟਾਈ ਤੋਂ ਬਾਅਦ ਹਾੜ੍ਹੀ ਦੀ ਫ਼ਸਲ ਕਣਕ ਦੀ ਬਿਜਾਈ (Sowing of rabi crop wheat)  ਲਈ ਸਮਾਂ ਬਹੁਤ ਘੱਟ ਹੁੰਦਾ ਹੈ। ਕੁੱਝ ਕਿਸਾਨ ਅਗਲੀ ਗ਼ਸਲ ਦੀ ਬਿਜਾਈ ਲਈ ਖੇਤਾਂ ਨੂੰ ਜਲਦੀ ਸਾਫ਼ ਕਰਨ ਲਈ ਉਨ੍ਹਾਂ ਵਿਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੰਦੇ ਹਨ ।

Read More : ਪਰਾਲੀ ਸਾੜਨ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ

ਸਾਫਟਬਾਲ ‘ਚ ਭੁਨਰਹੇੜੀ ਜ਼ੋਨ ਨੇ ਲੜਕੀਆਂ ਦੇ ਸਾਰੇ ਵਰਗਾਂ ਵਿੱਚ ਜਿੱਤੇ ਗੋਲਡ ਮੈਡਲ

0
Bhunarheri Zone

ਪਟਿਆਲਾ, 21 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ  ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਕਰਵਾਈਆਂ ਜਾ ਰਹੀਆਂ ਹਨ ।

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ (Secretary of the District Tournament Committee) ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਫਟਬਾਲ ਲੜਕੀਆਂ ਦੇ ਮੁਕਾਬਲੇ ਪੀਐਮਸ੍ਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ । ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਭੁਨਰਹੇੜੀ ਜ਼ੋਨ ਨੇ ਪਹਿਲਾਂ,ਪਟਿਆਲਾ 3 ਜ਼ੋਨ ਨੇ ਦੂਜਾ ਤੇ ਘਨੌਰ ਜ਼ੋਨ ਨੇ ਤੀਜਾ, ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਉਹ ਭੁਨਰਹੇੜੀ ਜ਼ੋਨ ਨੇ ਪਹਿਲਾਂ, ਪਟਿਆਲਾ 3 ਜ਼ੋਨ ਨੇ ਦੂਜਾ ਤੇ ਘਨੌਰ ਜ਼ੋਨ ਨੇ ਤੀਜਾ, ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿੱਚ ਉਹ ਭੁਨਰਹੇੜੀ ਜ਼ੋਨ ਨੇ ਪਹਿਲਾਂ, ਘਨੌਰ ਜ਼ੋਨ ਨੇ ਦੂਜਾ ਤੇ ਪਟਿਆਲਾ 2 ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਭੁਨਰਹੇੜੀ ਜ਼ੋਨ ਦੇ ਜ਼ੋਨਲ ਸਕੱਤਰ ਤਰਸੇਮ ਸਿੰਘ ਨੇ ਲੜਕੀਆਂ ਦੇ  ਸਾਫਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਟੀਮ ਦੇ ਮੈਨੇਜਰ ਗੌਰਵ ਬਿਰਦੀ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ।

ਇਸ ਮੌਕੇ ਖੇਡ ਕਨਵੀਨਰ (Game Convener) ਸ਼ਸ਼ੀ ਮਾਨ ਜ਼ੋਨਲ ਸਕੱਤਰ ਪਟਿਆਲਾ 3, ਹਰੀਸ਼ ਸਿੰਘ ਰਾਵਤ, ਪਵਿੱਤਰ ਸਿੰਘ, ਹਰਪ੍ਰੀਤ ਕੌਰ, ਖੇਡ ਇੰਚਾਰਜ ਅਮਿਤ ਕੁਮਾਰ ਹੈੱਡ ਮਾਸਟਰ ਖੇੜੀਬਰਨਾਂ, ਬਿਕਰਮ ਠਾਕੁਰ, ਗੁਰਜੰਟ ਸਿੰਘ, ਡਾ. ਆਸਾ ਸਿੰਘ, ਇੰਦਰਜੀਤ ਕੌਰ, ਕਮਲਜੀਤ ਕੌਰ, ਡਾ ਨਿਧੀ, ਹਰਦੀਪ ਸਿੰਘ, ਸ਼ੰਕਰ ਨੇਗੀ, ਯਸ਼ਦੀਪ ਸਿੰਘ, ਪਵਨ ਕੁਮਾਰ, ਗੁਰਜੀਤ ਸਿੰਘ, ਅਖਿਲ ਬਜਾਜ, ਆਕਾਸ਼ਦੀਪ ਚੰਨਾ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ, ਰਾਕੇਸ਼ ਕੁਮਾਰ ਲਚਕਾਣੀ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਗਰੀਕੋ ਰੋਮਨ ਕੁਸ਼ਤੀਆਂ ਤੇ ਜੂਡੋ ਦੇ ਮੁਕਾਬਲੇ ਹੋਏ

‘ਉਲਾਸ’ ਪ੍ਰੋਗਰਾਮ ਤਹਿਤ ਤਿੰਨ ਹਜ਼ਾਰ ਵਿਅਕਤੀਆਂ ਨੇ ਦਿੱਤੀ ਸਾਖਰਤਾ ਪ੍ਰੀਖਿਆ

0
'Ulas' exam centers

ਪਟਿਆਲਾ, 21 ਸਤੰਬਰ 2025 : ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਪੀ. ਸੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਟੇਟ ਨੋਡਲ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਅਤੇ ਪ੍ਰਿੰਸੀਪਲ ਡਾਇਟ ਨਾਭਾ ਸੰਦੀਪ ਨਾਗਰ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ਬਣਾਏ ਗਏ ‘ਉਲਾਸ’ ਪ੍ਰੀਖਿਆ ਕੇਂਦਰਾਂ (‘Ulas’ exam centers) ਵਿੱਚ ਤਿੰਨ ਹਜ਼ਾਰ ਦੇ ਕਰੀਬ ਬਾਲਗਾਂ ਨੇ ਸਾਖਰਤਾ ਪ੍ਰੀਖਿਆ ਵਿੱਚ ਹਿੱਸਾ ਲਿਆ ।

ਇਸ ਪ੍ਰੀਖਿਆ ਲਈ ਪਹਿਲਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਰਾਹੀਂ ਅਸਾਖਰ ਵਿਅਕਤੀਆਂ ਦੀ ਪਹਿਚਾਣ ਕੀਤੀ ਅਤੇ ਫਿਰ ਉਹਨਾਂ ਨੂੰ ‘ਉਲਾਸ ਪ੍ਰਵੇਸ਼ਿਕਾ’ (‘Ulas Praveshika’) ਦਾ ਗਿਆਨ ਪ੍ਰਦਾਨ ਕੀਤਾ । ਰਾਜ ਪੱਧਰ ‘ਤੇ ਨਿਰਧਾਰਤ ਮਿਤੀ ਅਨੁਸਾਰ ਪ੍ਰੀਖਿਆ ਆਯੋਜਿਤ ਕੀਤੀ ਗਈ । ਪ੍ਰਿੰਸੀਪਲ ਸੰਦੀਪ ਨਾਗਰ ਨੇ ਪਟਿਆਲਾ, ਬਹਾਦਰਗੜ੍ਹ ਅਤੇ ਰਾਜਪੁਰਾ ਦੇ ਸਕੂਲਾਂ ਵਿੱਚ ਦੌਰਾ ਕਰਕੇ ਪ੍ਰੀਖਿਆ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਸੰਤੁਸ਼ਟੀ ਪ੍ਰਗਟਾਈ ।

ਇਸ ਤੋਂ ਇਲਾਵਾ ਡਾਇਟ ਨਾਭਾ ਦੀ ਟੀਮ ਯਾਦਵਿੰਦਰ ਕੁਮਾਰ, ਰਵਿੰਦਰ ਕੁਮਾਰ, ਮੋਨਿਕਾ, ਸੋਨੀਆ ਧੀਰ, ਪ੍ਰੀਤੀ, ਅਰਵਿੰਦਰ ਸਿੰਘ, ਅਜੀਤ ਸਿੰਘ, ਜਸਪ੍ਰੀਤ ਸਿੰਘ,  ਆਸ਼ਾ ਰਾਣੀ, ਸੰਜੀਵ ਕੁਮਾਰ ਨੇ ਵੀ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਦੇ ਨਾਲ ਅਮਿਤ ਕੁਮਾਰ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ ਵੀ ਮੌਜੂਦ ਸਨ ।

ਨਾਗਰ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ-2020 (National Education Policy-2020) ਦੀਆਂ ਸਿਫ਼ਾਰਸ਼ਾਂ ਅਨੁਸਾਰ 1 ਅਪ੍ਰੈਲ 2022 ਤੋਂ ‘ਨਵ ਭਾਰਤ ਸਾਖਰਤਾ ਪ੍ਰੋਗਰਾਮ’ (New India Literacy Program’) ਦੀ ਸ਼ੁਰੂਆਤ ਕੀਤੀ ਗਈ ਹੈ । ‘ਉਲਾਸ’ ਪ੍ਰੋਗਰਾਮ ਦਾ ਭਾਵ ਹੈ–ਸਮਾਜ ਵਿੱਚ ਹਰ ਵਿਅਕਤੀ ਲਈ ਜੀਵਨ ਭਰ ਸਿੱਖਣ ਦਾ ਮੌਕਾ। ਇਸ ਦੇ ਪੰਜ ਮੁੱਖ ਉਦੇਸ਼ ਹਨ–ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ, ਜੀਵਨ ਹੁਨਰ, ਨਿਰੰਤਰ ਸਿੱਖਿਆ, ਵਪਾਰਕ ਹੁਨਰ ਅਤੇ ਬੁਨਿਆਦੀ ਸਿੱਖਿਆ । ਉਹਨਾਂ ਨੇ ਪ੍ਰੀਖਿਆ ਦੇ ਸਫਲਤਾਪੂਰਕ ਆਯੋਜਨ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਦਿੱਤੇ ਸਹਿਯੋਗ ਦੀ ਸਰਾਹਨਾ ਕੀਤੀ। ਇਸ ਮੌਕੇ ਸੁਧਾ ਕੁਮਾਰੀ, ਮਨਪ੍ਰੀਤ ਸਿੰਘ, ਗੁਲਜ਼ਾਰ ਖ਼ਾਂ, ਮੋਨੀਆ ਸੋਫ਼ਤ, ਨੀਰੂ ਵਰਮਾ, ਪੰਕਜ ਸ਼ਰਮਾ, ਨੀਤੂ ਖੰਨਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ ।

Read More : ਭਾਰਤ ਬਜ਼ੁਰਗਾਂ ਦੀ ਸਿਆਣਪ ਤੇ ਨੌਜਵਾਨਾਂ ਦੀ ਤਾਕਤ ਨਾਲ ਹੀ ਬਣੇਗਾ ਵਿਸ਼ਵ ਸ਼ਕਤੀ

ਭਾਰਤ ਬਜ਼ੁਰਗਾਂ ਦੀ ਸਿਆਣਪ ਤੇ ਨੌਜਵਾਨਾਂ ਦੀ ਤਾਕਤ ਨਾਲ ਹੀ ਬਣੇਗਾ ਵਿਸ਼ਵ ਸ਼ਕਤੀ

0
Rajiv Gandhi National University of Law
ਪਟਿਆਲਾ, 21 ਸਤੰਬਰ 2025 : ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (Mahatma Gandhi State Institute of Public AdministrationMahatma Gandhi State Institute of Public Administration), (ਮਗਸੀਪਾ) ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਤੇ ਸਪੈਸ਼ਲ ਮੁੱਖ ਸਕੱਤਰ ਅਨੀਰੁੱਧ ਤਿਵਾੜੀ ਨੇ ਕਿਹਾ ਹੈ ਕਿ ਸਾਡਾ ਦੇਸ਼ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲੀ ਅਰਥਵਿਵਸਥਾ ਹੈ ।
ਲਾਅ ਯੂਨੀਵਰਸਿਟੀ ‘ਚ ਨੈਟਕਾਨ-25 ‘ਸੀਜ਼ਨਜ਼ ਆਫ਼ ਲਾਈਫ਼’ ਵਲੋਂ ਦੋ ਦਿਨਾਂ ਰਾਸ਼ਟਰੀ ਸੰਮੇਲਨ
ਉਨ੍ਹਾਂ ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (Rajiv Gandhi National University of Law) (ਆਰ. ਜੀ. ਐਨ. ਯੂ. ਐਲ.) ਵੱਲੋਂ ਕਰਵਾਏ ਦੋ ਦਿਨਾਂ ਰਾਸ਼ਟਰੀ ਸੰਮੇਲਨ “ਸੀਜ਼ਨਜ਼ ਆਫ਼ ਲਾਈਫ਼” ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਜੇ ਅਸੀਂ ਬਜ਼ੁਰਗਾਂ ਦਾ ਤਜ਼ਰਬੇ ਤੇ ਸਿਆਣਪ ਅਤੇ ਨੌਜਵਾਨਾਂ ਦੀ ਤਾਕਤ ਨਾਲ ਜੋੜੀਏ, ਤਾਂ ਭਾਰਤ ਵਿਸ਼ਵ ਸ਼ਕਤੀ ਬਣੇਗਾ ।

ਉਮਰ ਕਿਸੇ ਵੀ ਕੰਮ ਵਿੱਚ ਰੁਕਾਵਟ ਨਹੀਂ : ਅਨੀਰੁੱਧ ਤਿਵਾੜੀ

ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਦੇ ਸਾਂਝੇ ਯਤਨਾਂ ਨਾਲ ਕਰਵਾਏ ਇਸ ਸੰਮੇਲਨ ਦੌਰਾਨ ਅਨੀਰੁੱਧ ਤਿਵਾੜੀ ਨੇ ਕਿਹਾ ਕਿ ਉਮਰ ਕਿਸੇ ਵੀ ਕੰਮ ਵਿੱਚ ਰੁਕਾਵਟ ਨਹੀਂ । ਉਨ੍ਹਾਂ ਕਿਹਾ ਕਿ ਨੋਬਲ ਇਨਾਮ ਜੇਤੂਆਂ ਦੀ ਉਮਰ ਵੀ ਵਧ ਰਹੀ ਹੈ, ਖ਼ੁਸ਼ ਰਹਿਣ ਦਾ ਰਾਜ ਸਿਆਣਪ ਅਤੇ ਤਾਕਤ ਦਾ ਸੰਤੁਲਨ ਹੈ । ਉਨ੍ਹਾਂ ਗੀਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਨੌਜਵਾਨ ਪੀੜ੍ਹੀ ਦੇ ਰਾਹ ਦਸੇਰੇ ਬਣ ਸਕਣ ।

ਭਾਰਤ ਸਭ ਤੋਂ ਪੁਰਾਣੀਆਂ ਸਭਿਆਚਾਰਾਂ ਵਿੱਚੋਂ ਇੱਕ ਹੈ ਤੇ ਨਾਲ ਹੀ ਨੌਜਵਾਨ ਦੇਸ਼ ਵੀ ਹੈ

ਸਪੈਸ਼ਲ ਚੀਫ ਸੈਕਟਰੀ ਤਿਵਾੜੀ ਨੇ ਦੱਸਿਆ ਕਿ ਭਾਰਤ ਸਭ ਤੋਂ ਪੁਰਾਣੀਆਂ ਸਭਿਆਚਾਰਾਂ ਵਿੱਚੋਂ ਇੱਕ (India is one of the oldest cultures.) ਹੈ ਤੇ ਨਾਲ ਹੀ ਨੌਜਵਾਨ ਦੇਸ਼ ਵੀ ਹੈ । ਸਾਡੇ ਦੇਸ਼ ਦੀ 64 ਫੀਸਦੀ ਅਬਾਦੀ 15 ਤੋਂ 35 ਸਾਲ ਦੀ ਹੈ ਜਦਕਿ 6 ਫੀਸਦੀ ਬਜ਼ੁਰਗ ਹਨ, ਜੇਕਰ ਦੋਵਾਂ ਪੀੜ੍ਹੀਆਂ ਨੂੰ ਇਕੱਠਾ ਕੀਤਾ ਜਾਵੇ, ਤਾਂ ਭਾਰਤ ਜਲਦੀ ਹੀ ਵਿਕਸਿਤ ਦੇਸ਼ ਬਣੇਗਾ । ਰੂਸੀ ਸਮਾਜਿਕ ਅਤੇ ਮੂਲ ਭੌਤਿਕ ਵਿਗਿਆਨ ਅਕੈਡਮੀ, ਮਾਸਕੋ ਦੇ ਪ੍ਰੋਫੈਸਰ ਸੰਜੇ ਤਿਵਾੜੀ ਨੇ ਖੇਡਾਂ ਨੂੰ ਬਜ਼ੁਰਗਾਂ ਦੀ ਖ਼ੁਸ਼ੀ ਵਧਾਉਣ ਦਾ ਸਾਧਨ ਦੱਸਿਆ ਅਤੇ ਕਿਹਾ ਕਿ ਸਮਾਜ ਨੂੰ ਪੀੜ੍ਹੀਆਂ ਵਿਚਾਲੇ ਫ਼ਰਕ ਘਟਾਉਣਾ ਚਾਹੀਦਾ ਹੈ । ਸਮਾਜਿਕ ਨਿਆਂ ਮੰਤਰਾਲੇ ਅਤੇ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਨੇ ਵੀ ਆਪਣੇ ਸੰਦੇਸ਼ ਭੇਜੇ ਅਤੇ ਬਜ਼ੁਰਗਾਂ ਲਈ ਸਰਕਾਰ ਵੱਲੋਂ ਚੱਲ ਰਹੀਆਂ ਯੋਜਨਾਵਾਂ ਬਾਰੇ ਦੱਸਿਆ ।

ਆਰ. ਜੀ. ਐਨ. ਯੂ. ਐਲ. ਵੱਲੋਂ ਬਜ਼ੁਰਗਾਂ ਨੂੰ ਸੰਮੇਲਨ ਦੌਰਾਨ ਸਨਮਾਨਿਤ ਕੀਤਾ ਗਿਆ

ਆਰ. ਜੀ. ਐਨ. ਯੂ. ਐਲ. ਵੱਲੋਂ ਬਜ਼ੁਰਗਾਂ ਨੂੰ ਸੰਮੇਲਨ ਦੌਰਾਨ ਸਨਮਾਨਿਤ ਕੀਤਾ ਗਿਆ । ਸੈਮੀਨਾਰ ਦੀ ਅਗਵਾਈ ਰਾਜੀਵ ਗਾਂਧੀ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ (ਡਾਕਟਰ) ਜੈ ਸ਼ੰਕਰ ਸਿੰਘ ਨੇ ਕੀਤੀ । ਸੈਮੀਨਾਰ ਦੀ ਆਯੋਜਕ ਅਤੇ ਸੰਯੋਜਕ ਡਾ. ਜਸਲੀਨ ਕੇਵਲਾਨੀ ਨੇ ਕਿਹਾ ਨੇ ਕਿਹਾ ਕਿ ਸਿਰਫ਼ ਬਜ਼ੁਰਗ ਹੋ ਜਾਣਾ ਉਪਲਬਧੀ ਨਹੀਂ, ਅਸਲ ਗੱਲ ਇਹ ਹੈ ਕਿ ਆਪਣੇ ਅਨੁਭਵ ਨਾਲ ਨੌਜਵਾਨ ਪੀੜ੍ਹੀ ਨੂੰ ਕਿਵੇਂ ਰਾਹ ਦਿਖਾਇਆ ਜਾਵੇ । ਸੰਮੇਲਨ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਛਾਤੀ ਰੋਗਾਂ ਦੇ ਮਾਹਿਰ ਡਾ. ਵਿਸ਼ਾਲ ਚੋਪੜਾ ਤੇ ਲਾਅ ਟੀਚਰਜ਼ ਇੰਡੀਆ ਡਾ. ਕਲਪੇਸ਼ ਗੁਪਤਾ ਨੇ ਵੀ ਆਪਣੇ ਵਿਚਾਰ ਰੱਖੇ ।

ਸੰਮੇਲਨ ਵਿੱਚ 177 ਰਿਸਰਚ ਪੇਪਰ ਭਾਰਤ ਨਾਲ-ਨਾਲ ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵ ਅਤੇ ਇੰਡੋਨੇਸ਼ੀਆ ਦੇ ਲੇਖਕਾਂ ਵੱਲੋਂ ਵੀ ਪੇਸ਼ ਕੀਤੇ ਗਏ

ਡਾ. ਤਨਿਆ ਸੇਂਗੁਪਤਾ ਅਤੇ ਅਨੁਮੋਲ ਮੈਥਿਊ (ਰਾਸ਼ਟਰੀ ਸਮਾਜਿਕ ਸੁਰੱਖਿਆ ਸੰਸਥਾ), ਅਤੇ ਮਨਮੋਹਨ ਵਰਮਾ, ਕਾਨੂੰਨ ਅਧਿਕਾਰੀ- ਰਾਸ਼ਟਰੀ ਮਹਿਲਾ ਆਯੋਗ, ਰਜਿਸਟਰਾਰ ਡਾ. ਇਵਨੀਤ ਵਾਲੀਆ ਨੇ ਵੀ ਸੰਬੋਧਨ ਕੀਤਾ । ਵਿਦਿਆਰਥੀ ਕਨਵੀਨਰਾਂ ਦਕਸ਼ ਖੰਨਾ ਅਤੇ ਸੀਆ ਪੰਡਿਤਾ ਨੇ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ 177 ਰਿਸਰਚ ਪੇਪਰ (177 research papers in the conference) ਭਾਰਤ ਨਾਲ-ਨਾਲ ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵ ਅਤੇ ਇੰਡੋਨੇਸ਼ੀਆ ਦੇ ਲੇਖਕਾਂ ਵੱਲੋਂ ਵੀ ਪੇਸ਼ ਕੀਤੇ ਗਏ ।