Home Blog Page 378

ਵਿਰਸਾ ਸਿੰਘ ਵਲਟੋਹਾ ਬਿਕਰਮ ਮਜੀਠੀਏ ਨੂੰ ਮਿਲਣ ਪਹੁੰਚੇ ਨਾਭਾ ਜੇਲ

0
Senior Akali leader Virsa Singh Valtoha

ਨਾਭਾ, 22 ਸਤੰਬਰ 2025 : ਨਾਭਾ ਨਵੀਂ ਜਿਲਾ ਜੇਲ (Nabha New District Jail) ਵਿਚ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਬੰਦ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਸਾਥੀਆਂ ਸਮੇਤ ਮਿਲਣ ਪਹੁੰਚੇ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ (Senior Akali leader Virsa Singh Valtoha) ਨੂੰ ਜੇਲ ਪ੍ਰਸ਼ਾਸਨ ਵਲੋਂ ਨਾ ਮਿਲਣ ਦੇਣ ਕਾਰਨ ਵਿਰਸਾ ਸਿੰਘ ਵਲਟੋਹਾ ਨੇ ਬੜੀ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਤੇ ਜੇਲ ਪ੍ਰਸ਼ਾਸਨ ਗਲਤ ਕਰ ਰਿਹਾ ਉਹ ਅੱਜ ਅਪਣੀ ਪਾਰਟੀ ਦੇ ਲੀਡਰ ਮਜੀਠੀਆ (Majithia) ਨਾਲ ਮੁਲਾਕਾਤ ਕਰਨ ਆਏ ਸਨ ਪਰ ਸਾਨੂੰ ਉਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਜ਼ੋ ਸਰਾਸਰ ਧੱਕਾ ਹੈ ।

ਸਰਕਾਰ ਵਲੋਂ ਵਿਰੋਧੀਆ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ : ਵਲਟੋਹਾ

ਸਰਕਾਰ ਵਲੋਂ ਵਿਰੋਧੀਆ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ । ਇਸ ਮੌਕੇ ਜੇਲ ਅਧਿਕਾਰੀ (Jail officer) ਨੇ ਕਿਹਾ ਬਿਕਰਮ ਸਿੰਘ ਮਜੀਠੀਆ ਨੂੰ ਉਹੀ ਵਿਅਕਤੀ ਮਿਲ ਸਕਦਾ ਹੈ, ਜਿਸ ਨਾਮ ਪਰਿਵਾਰ ਵਲੋਂ ਦਿੱਤੀ ਮੁਲਾਕਾਤੀ ਲਿਸਟ ਵਿੱਚ ਦਰਜ ਹੁੰਦਾ ਹੈ ਅਸੀਂ ਜੇਲ ਦੇ ਰੂਲਾ ਮੁਤਾਬਕ ਅਪਣਾ ਕੰਮ ਕਰ ਰਹੇ ਹਾਂ । ਇਸ ਮੌਕੇ ਉਨਾ ਨਾਲ ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ, ਸੁਖਵਿੰਦਰ ਸਿੰਘ ਸੀਟਾ ਵਾਲਾ ਮੋਹਣ ਸਿੰਘ ਰਾਮਗੜ੍ਹ ਅਮਰੀਕ ਸਿੰਘ, ਬਲਵਿੰਦਰ ਸਿੰਘ ਧਾਰਨੀ, ਗੁਰਦਿਆਲ ਇੰਦਰ ਸਿੰਘ ਬਿੱਲੂ, ਚੇਅਰਮੈਨ ਸੁਖਵਿੰਦਰ ਸਿੰਘ ਵਾੜਾ, ਸਟੇਟ ਡੇਲੀਗੇਟ ਹਰਜੀਤ ਬਲਿਹਾਰ, ਅਮਰਜੀਤ ਭਿਖੀਵਿੰਡ, ਗੁਰਭੇਜ ਸਿੰਘ ਲਖਨਾ, ਪ੍ਰਿੰਸ ਤੂੰਗਾ, ਪਰਮਜੀਤ ਥੂਹੀ, ਨਰਿੰਦਰ ਮੈਹਸ, ਵਿਰਕ ਛੀਂਟਾਵਾਲਾ , ਸੁਖਵਿੰਦਰ ਸਿੰਘ ਕਕਰਾਲਾ, ਗੁਰਸਰਨ ਨਾਭਾ ,ਦਰਸ਼ਨ ਸਿੰਘ ਸੰਧੂ, ਬਲਵਿੰਦਰ ਸਿੰਘ ਤੋਂ ਇਲਾਵਾ ਅਕਾਲੀ ਵਰਕਰ ਤੇ ਅਹੁਦੇਦਾਰ ਮੋਜੂਦ ਸਨ ।

Read More : ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਤਿੰਨ ਸਾਬਕਾ ਮੰਤਰੀ

ਬੰਦ ਪਏ ਪੋਲਟਰੀ ਫਾਰਮ ਵਿੱਚੋਂ ਚੱਲਦਾ ਸੀ ਨਜਾਇਜ਼ ਕਾਰੋਬਾਰ

0
SSp Sartaj Singh Chahal

ਧੂਰੀ, 22 ਸਤੰਬਰ 2025 : ਧੂਰੀ ਪੁਲਸ (Dhuri Police) ਨੇ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਛੋਟੇ ਪਟਾਕਿਆਂ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ ।

ਧੂਰੀ ਪੁਲਸ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਛੋਟੇ ਪਟਾਕਿਆਂ ਦੇ ਕਾਰੋਬਾਰ ਦਾ ਪਰਦਾਫਾਸ਼, ਦੋਸ਼ੀ ਕਾਬੂ

ਸਰਤਾਜ ਸਿੰਘ ਚਾਹਲ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦਮਨਬੀਰ ਸਿੰਘ ਡੀ. ਐੱਸ. ਪੀ. ਧੂਰੀ (Damanbir Singh D. S. P. Dhuri) ਦੀ ਅਗਵਾਈ ਹੇਠ ਇੰਸ. ਕਰਨਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਧੂਰੀ ਦੀ ਟੀਮ ਵੱਲੋਂ ਪਿੰਡ ਭਸੌੜ ਵਿਖੇ ਨਜਾਇਜ਼ ਤੌਰ ਉੱਤੇ ਛੋਟੇ ਪਟਾਕੇ ਬਣਾਉਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਇਕ ਹਫ਼ਤੇ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਪੇਸ਼

ਉਹਨਾਂ ਦੱਸਿਆ ਕਿ 19 ਸਤੰਬਰ ਨੂੰ ਸਹਾਇਕ ਥਾਣੇਦਾਰ ਓਂਕਾਰ ਸਿੰਘ, ਇੰਚਾਰਜ ਚੌਂਕੀ ਰਣੀਕੇ ਨੂੰ ਇਤਲਾਹ ਮਿਲੀ ਕਿ ਫਿਆਜ਼ ਖਾਨ ਪੁੱਤਰ ਫੈਜ ਖਾਨ ਪੁੱਤਰ ਅਬਦੁਲ ਰਹਿਮਾਨ ਵਾਸੀ ਪੋਖਰਾ ਮੁਹੱਲਾ, ਹਾਜੀਪੁਰ, ਜਿਲ੍ਹਾ ਵੈਸ਼ਾਲੀ, ਬਿਹਾਰ ਹਾਲ ਆਬਾਦ ਪਿੰਡ ਭਸੌੜ, ਜ਼ਿਲ੍ਹਾ ਸੰਗਰੂਰ ਵੱਲੋਂ ਬੰਦ ਪਏ ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਨਜਾਇਜ ਤੌਰ ਪਰ ਛੋਟੇ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਬੰਦ ਪਏ ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਭਾਰੀ ਮਾਤਰਾ ਵਿੱਚ ਪਟਾਕਿਆਂ ਦੀਆਂ ਪੇਟੀਆਂ ਅਤੇ ਪੋਟਾਸ਼ ਪਿਆ ਹੈ ਅਤੇ ਫਿਆਜ ਖਾਨ ਉਕਤ ਪਾਸੋਂ ਭਾਰੀ ਮਾਤਰਾ ਵਿੱਚ ਛੋਟੇ ਪਟਾਕੇ ਅਤੇ ਪੋਟਾਸ਼ ਬੰਦ ਪਏ ਪੋਲਟਰੀ ਫਾਰਮ ਵਿੱਚੋਂ ਬ੍ਰਾਮਦ ਹੋ ਸਕਦਾ ਹੈ ।

ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਬਣਾਏ ਜਾ ਰਹੇ ਨਜਾਇਜ਼ ਪਟਾਕਿਆਂ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ

ਇਤਲਾਹ ਮਿਲਣ ਪਰ ਮੁਕੱਦਮਾ ਨੰਬਰ 226 ਮਿਤੀ 19.9.2025 ਅ/ਧ 287, 288 ਬੀ. ਐਨ. ਐਸ. ਥਾਣਾ ਸਦਰ ਧੂਰੀ ਬਰਖਿਲਾਫ ਫ਼ਿਆਜ਼ ਖਾਨ ਉਕਤ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਪਟਾਖੇ ਅਤੇ ਪੋਟਾਸ਼/ਬਾਰੂਦ ਬ੍ਰਾਮਦ ਕਰਵਾ ਕੇ ਦੋਸ਼ੀ ਫਿਆਜ਼ ਖਾ ਉਕਤ ਨੂੰ ਗ੍ਰਿਫ਼ਤਾਰ ਕੀਤਾ ਗਿਆ । ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਬਣਾਏ ਜਾ ਰਹੇ ਨਜਾਇਜ਼ ਪਟਾਕਿਆਂ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਵੱਲੋਂ ਪਟਾਖੇ ਬਣਾਉਣ ਲਈ ਸਾਜੋ ਸਮਾਨ ਅਤੇ ਪੋਟਾਸ਼/ਬਰੂਦ ਕਿੱਥੋਂ ਖ੍ਰੀਦ ਕਰਕੇ ਲਿਆਂਦਾ ਗਿਆ । ਤਫਤੀਸ ਦੌਰਾਨ ਜੇਕਰ ਹੋਰ ਤੱਥ ਜਾ ਕਿਸੇ ਹੋਰ ਵਿਅਕਤੀ ਸਮੂਲੀਅਤ ਪਾਈ ਜਾਦੀ ਹੈ ਤਾ ਉਸਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਸੈਮੀਨਾਰ/ਨਸ਼ਾ ਮੁਕਤੀ ਯਾਤਰਾ ਦਾ ਅਭਿਆਨ ਲਗਾਤਾਰ ਜਾਰੀ ਹੈ

ਇਸ ਤੋਂ ਇਲਾਵਾ ਦਮਨਬੀਰ ਸਿੰਘ ਡੀ. ਐੱਸ. ਪੀ. ਧੂਰੀ ਨੇ ਦੱਸਿਆ ਕਿ “ਯੁੱਧ ਨਸ਼ਿਆ ਵਿਰੁੱਧ” (“War on Drugs”) ਦੇ ਸਲੋਗਨ ਤਹਿਤ 01.03.2025 ਤੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਸ ਦਾ ਸਹਿਯੋਗ ਦੇਣ ਲਈ ਹਰ ਇੱਕ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਸੈਮੀਨਾਰ/ਨਸ਼ਾ ਮੁਕਤੀ ਯਾਤਰਾ ਦਾ ਅਭਿਆਨ ਲਗਾਤਾਰ ਜਾਰੀ ਹੈ ।

ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀਆ ਖਿਲਾਫ ਜੰਗੀ ਪੱਧਰ ਉਤੇ ਕਾਰਵਾਈ ਜਾਰੀ ਹੈ

ਇਸ ਮੁਹਿੰਮ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਵੱਡੇ ਸਮੱਗਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਐਨ. ਡੀ. ਪੀ. ਐਸ. ਐਕਟ ਅਤੇ ਐਕਸਾਇਜ ਐਕਟ ਤਹਿਤ ਮਿਤੀ 15 ਸਤੰਬਰ ਤੋਂ 21 ਸਤੰਬਰ ਤੱਕ ਇੱਕ ਹਫਤੇ ਦੌਰਾਨ 04 ਮੁਕੱਦਮੇ ਦਰਜ ਕਰਕੇ 05 ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾ ਪਾਸੋਂ 11.99 ਗ੍ਰਾਮ ਚਿੱਟਾ/ਹੈਰੋਇਨ, 60 ਨਸ਼ੀਲੀਆਂ ਗੋਲੀਆਂ ਅਤੇ 198 ਬੋਤਲਾ ਸ਼ਰਾਬ ਠੇਕਾ ਦੇਸੀ ਬ੍ਰਾਮਦ ਕਰਵਾਏ ਗਏ ਹਨ । ਇਸ ਤੋਂ ਇਲਾਵਾ ਲੁੱਟਾ ਖੋਹਾ ਦੀਆ ਵਾਰਦਾਤਾ ਕਰਨ ਵਾਲੇ ਗੈਂਗ ਨੂੰ ਕਾਬੂ ਕਰਕੇ ਮੁਕੱਦਮੇ ਦਰਜ ਕੀਤੇ ਗਏ ਹਨ। ਸ਼ਹਿਰ ਧੂਰੀ ਅੰਦਰ ਲਗਾਤਾਰ ਦਿਨ ਰਾਤ ਨਾਕਾਬੰਦੀਆਂ ਕੀਤੀਆ ਜਾ ਰਹੀਆ ਹਨ ਅਤੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀਆ ਖਿਲਾਫ ਜੰਗੀ ਪੱਧਰ ਉਤੇ ਕਾਰਵਾਈ ਜਾਰੀ ਹੈ ।

ਨਸੇ ਦੀ ਦਲਦਲ ਵਿਚ ਬਾਹਰ ਕੱਢਣ ਲਈ ਹਫਤੇ ਦੌਰਾਨ 11 ਵਿਅਕਤੀਆ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ

ਮੁਹਿੰਮ ਦੌਰਾਨ ਪਿੰਡ/ਮੁਹੱਲਾ/ਵਾਰਡ ਪੱਧਰ ਤੇ ਐਮ. ਸੀ./ਪੰਚਾਇਤ ਅਤੇ ਹੋਰ ਮੋਹਤਬਰ ਪੁਰਸਾ ਅਤੇ ਸਮਾਜ ਸੇਵੀ ਸੰਸਥਾਵਾ ਦੇ ਸਹਿਯੋਗ ਨਾਲ ਨਸਾ ਕਰਨ ਵਾਲੇ ਵਿਅਕਤੀਆ ਦੀ ਪਛਾਣ ਕਰਕੇ ਉਹਨਾ ਦੀ ਸਨਾਖਤ ਨੂੰ ਗੁਪਤ ਰੱਖਦੇ ਹੋਏ ਉਹਨਾ ਨੂੰ ਨਸੇ ਦੀ ਦਲਦਲ ਵਿਚ ਬਾਹਰ ਕੱਢਣ ਲਈ ਇਸ ਹਫਤੇ ਦੌਰਾਨ 11 ਵਿਅਕਤੀਆ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ ।

ਮੁਹਿੰਮ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ

ਸਬ-ਡਵੀਜਨ ਧੂਰੀ ਦੇ ਏਰੀਆ ਵਿਚ ਨਸ਼ਾ ਤਸਕਰੀ ਕਰਨ ਵਾਲੇ ਸਮੱਗਲਰਾਂ ਵੱਲੋ ਨਸਾ ਵੇਚ ਕੇ ਜੋ ਗੈਰ-ਕਾਨੂੰਨੀ ਢੰਗ ਨਾਲ ਬਣਾਈ ਜਮੀਨ ਜਾਇਦਾਦ ਬਾਰੇ ਜਾਂਚ ਪੜਤਾਲ ਜਾਰੀ ਹੈ । ਇਹ ਮੁਹਿੰਮ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ । ਪੰਜਾਬ ਪੁਲਸ ਲੋਕਾ ਦੀ ਸੇਵਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਸਖਤ ਮਿਹਨਤ ਕਰ ਰਹੀ ਹੈ ।

Read More : ਜਿਲ੍ਹਾ ਪੁਲਸ ਨੇ 43 ਮੁਕੱਦਮੇ ਦਰਜ ਕਰਕੇ 68 ਮੁਲਜ਼ਮ ਕੀਤੇ ਗ੍ਰਿਫਤਾਰ

ਜ਼ਿਲ੍ਹਾ ਸਕੂਲ ਖੇਡਾਂ ਸਾਫਟਬਾਲ ‘ਚ ਪਾਤੜਾਂ ਜੋਨ ਨੇ ਲੜਕਿਆਂ ਜਿੱਤਿਆ ਗੋਲਡ ਮੈਡਲ

0
District Sports Tournament
ਪਟਿਆਲਾ 22 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ (District Sports Tournament) ਕਮੇਟੀ ਦੇ ਪ੍ਰਧਾਨ ਸੰਜੀਵਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ- ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲੵਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ।

ਸਾਫਟਬਾਲ ਲੜਕੀਆਂ ਦੇ ਮੁਕਾਬਲੇ ਪੀ. ਐਮ. ਸ੍ਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ

ਜ਼ਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਫਟਬਾਲ ਲੜਕੀਆਂ ਦੇ ਮੁਕਾਬਲੇ (Girls’ softball competition) ਪੀ. ਐਮ. ਸ੍ਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ । ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਾਤੜਾਂ ਜੋਨ ਨੇ ਪਹਿਲਾਂ, ਪਟਿਆਲਾ-2 ਜੋਨ ਨੇ ਦੂਜਾ, ਪਟਿਆਲਾ-3 ਜੋਨ ਨੇ ਤੀਜਾ ਤੇ ਸਮਾਣਾ ਜੋਨ ਨੇ ਚੌਥਾ ਸਥਾਨ, ਅੰਡਰ-17 ਦੇ ਮੁਕਾਬਲਿਆਂ ਵਿੱਚ ਪਟਿਆਲਾ-3 ਜੋਨ ਨੇ ਪਹਿਲਾ, ਘਨੋਰ ਜੋਨ ਦੂਜਾ, ਪਾਤੜਾਂ ਜੋਨ ਨੇ ਤੀਜਾ, ਪਟਿਆਲਾ-2 ਜੋ ਨੇ ਚੌਥਾ, ਅੰਡਰ-14 ਦੇ ਮੁਕਾਬਲਿਆਂ ਵਿੱਚ ਘਨੌਰ ਜੋਨ ਨੇ ਪਹਿਲਾ, ਪਟਿਆਲਾ 3 ਜੋਨ ਨੇ ਦੂਜਾ, ਪਾਤੜਾਂ ਨੇ ਤੀਜਾ, ਸਮਾਣਾ ਜੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਪਾਤੜਾਂ ਜੋਨ ਦੇ ਜੋਨਲ ਸਕੱਤਰ (Zonal Secretary of Patran Zone) ਦਵਿੰਦਰ ਸਿੰਘ ਨੇ ਲੜਕਿਆਂ ਦੇ ਸਾਫਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਖੇਡ ਕਨਵੀਨਰ (Game Convener) ਸ਼ਸ਼ੀ ਮਾਨ ਜੋਨਲ ਸਕੱਤਰ ਪਟਿਆਲਾ-3, ਹਰੀਸ਼ ਸਿੰਘ ਰਾਵਤ, ਪਵਿੱਤਰ ਸਿੰਘ, ਹਰਪ੍ਰੀਤ ਕੌਰ, ਖੇਡ ਇੰਨਚਾਰਜ ਅਮਿਤ ਕੁਮਾਰ ਹੈਡ ਮਾਸਟਰ ਖੇੜੀਬਰਨਾਂ, ਬਿਕਰਮ ਠਾਕੁਰ, ਗੁਰਜੰਟ ਸਿੰਘ, ਡਾ. ਆਸਾ ਸਿੰਘ, ਇੰਦਰਜੀਤ ਕੌਰ, ਕਮਲਜੀਤ ਕੌਰ, ਡਾ. ਨਿਧੀ, ਹਰਦੀਪ ਸਿੰਘ, ਸ਼ੰਕਰ ਨੇਗੀ, ਯਸ਼ਦੀਪ ਸਿੰਘ, ਪਵਨ ਕੁਮਾਰ, ਗੁਰਜੀਤ ਸਿੰਘ, ਅਖਿਲ ਬਜਾਜ, ਆਕਾਸ਼ਦੀਪ ਚੰਨਾ,ਪਰਮਿੰਦਰ ਸਿੰਘ ਮਾਨ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

ਵਿਕਾਸ ਕਾਰਜਾਂ ‘ਤੇ ਖਰਚੇ ਜਾ ਰਹੇ ਨੇ ਕਰੀਬ 85 ਕਰੋੜ ਰੁਪਏ

0
Cabinet Minister Aman Arora

ਸੁਨਾਮ, 22 ਸਤੰਬਰ 2025 : ਸ਼ਹੀਦ ਊਧਮ ਸਿੰਘ ਦੀ ਧਰਤੀ, ਸੁਨਾਮ ਊਧਮ ਸਿੰਘ ਵਾਲਾ ਨੂੰ ਅਤਿ ਆਧੁਨਿਕ ਸ਼ਹਿਰਾਂ ਦੀ ਗਿਣਤੀ ਵਿੱਚ ਸ਼ੁਮਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਕੀਤਾ ਜਾ ਰਿਹਾ ਹੈ ਤੇ ਸੁਨਾਮ ਸ਼ਹਿਰ ਵਿੱਚ ਕਰੀਬ 85 ਕਰੋੜ ਰੁਪਏ ਦੀ ਲਾਗਤ ਨਾਲ ਵੱਖੋ-ਵੱਖ ਵਿਕਾਸ ਕਾਰਜਾਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਹਨਾਂ ਪ੍ਰੋਜੈਕਟਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ ।

ਸੁਨਾਮ ਵਿਖੇ ਬਣ ਰਹੇ ਨਵੇਂ ਤਹਿਸੀਲ ਕੰਪਲੈਕਸ, ਬੱਸ ਸਟੈਂਡ, ਸਕੂਲ, ਇਨਡੋਰ ਸਪੋਰਟਸ ਕੰਪਲੈਕਸ ਅਤੇ ਸ਼ਹੀਦ ਊਧਮ ਸਿੰਘ ਕਾਲਜ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ

ਅਰੋੜਾ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ 15.32 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਦਾ ਅਪਗ੍ਰੇਡੇਸ਼ਨ ਪ੍ਰੋਜੈਕਟ ਸ਼ਾਮਲ ਹੈ । ਨਵੇਂ ਕੰਪਲੈਕਸ ਵਿੱਚ ਐਸ. ਡੀ. ਐਮ. ਦਫ਼ਤਰ, ਸਬ-ਰਜਿਸਟਰਾਰ ਦਫ਼ਤਰ, ਤਹਿਸੀਲਦਾਰ ਦਫ਼ਤਰ, ਖਜ਼ਾਨਾ ਦਫ਼ਤਰ, ਖੁਰਾਕ ਸਪਲਾਈ ਦਫ਼ਤਰ, ਟੈਕਸ ਦਫ਼ਤਰ, ਸਹਿਕਾਰੀ ਸਭਾ ਦਫ਼ਤਰ ਅਤੇ ਹੋਰ ਵਿਭਗਾਂ ਸਮੇਤ ਕੁਲ 11 ਵਿਭਾਗਾਂ ਦੇ ਦਫਤਰ ਹੋਣਗੇ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ।

15.32 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹੈ ਨਵਾਂ ਤਹਿਸੀਲ ਕੰਪਲੈਕਸ ਤੇ 13.64 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ

ਇਹ ਕੰਪਲੈਕਸ ਪੰਜਾਬ ਦਾ ਪਹਿਲਾ ਅਜਿਹਾ ਤਹਿਸੀਲ ਕੰਪਲੈਕਸ ਹੋਵੇਗਾ, ਜਿਸ ਵਿੱਚ 11 ਵਿਭਾਗਾਂ ਦੇ ਦਫਤਰ ਹੋਣਗੇ । ਇਹ ਪ੍ਰਾਜੈਕਟ ਲੋਕਾਂ ਨੂੰ ਸਮਾਂਬੱਧ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰ ਕੇ ਬਹੁਤ ਲਾਭ ਪਹੁੰਚਾਏਗਾ ਅਤੇ ਨਾਲ ਹੀ ਇਹ ਲੋਕਾਂ ਨੂੰ ਆਪਣੇ ਨੇੜੇ ਪ੍ਰਸ਼ਾਸਕੀ ਸੇਵਾਵਾਂ ਹਾਸਲ ਕਰਨ ਦੀ ਸਹੂਲਤ ਦੇਵੇਗਾ, ਜਿਸ ਨਾਲ ਉਨ੍ਹਾਂ ਦਾ ਸਮਾਂ, ਪੈਸੇ ਅਤੇ ਊਰਜਾ ਬਚੇਗੀ ।

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਵਿਕਾਸ ਕਾਰਜਾਂ ‘ਤੇ ਖਰਚੇ ਜਾ ਰਹੇ ਨੇ ਕਰੀਬ 20.78 ਕਰੋੜ ਰੁਪਏ ਅਤੇ ਇਨਡੋਰ ਸਪੋਰਟਸ ਕੰਪਲੈਕਸ ‘ਤੇ ਕਰੀਬ 18.95 ਕਰੋੜ ਰੁਪਏ

ਇਸੇ ਤਰ੍ਹਾਂ ਉਨ੍ਹਾਂ ਨੇ ਸੁਨਾਮ ਵਿੱਚ 13.64 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ (New bus stand) ਦੇ ਪ੍ਰੋਜੈਕਟ ਦੀ ਸਮੀਖਿਆ ਕੀਤੀ । ਇਸ ਪ੍ਰਾਜੈਕਟ ਤਹਿਤ ਬੱਸ ਸਟੈਂਡ ਵਿੱਚ ਬੱਸ ਕਾਊਂਟਰਾਂ ਦੇ ਨਾਲ ਨਾਲ ਇੱਕ ਸ਼ਾਪਿੰਗ ਕੰਪਲੈਕਸ ਵੀ ਸ਼ਾਮਲ ਹੋਵੇਗਾ । ਸੁਨਾਮ ਵਿਖੇ ਕਰੀਬ 08.20 ਕਰੋੜ ਰੁਪਏ ਦੀ ਲਾਗਤ ਨਾਲ ਕੁੜੀਆਂ ਦੇ ਨਵੇਂ ਬਣਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੋਜੈਕਟ (New government senior secondary school projects to be built) ਦੀ ਵੀ ਅਰੋੜਾ ਨੇ ਸਮੀਖਿਆ ਕੀਤੀ । ਸੁਨਾਮ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 18.95 ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਪੋਰਟਸ ਕੰਪਲੈਕਸ ਬਣਾਉਣ ਬਾਬਤ ਕਾਰਵਾਈ ਜਾਰੀ ਹੈ। ਇਸ ਕੰਪਲੈਕਸ ਵਿੱਚ ਸਿੰਥੈਟਿਕ ਟਰੈਕ, ਬੈਡਮਿੰਟਨ, ਬਾਕਸਿੰਗ, ਜੂਡੋ, ਕੁਸ਼ਤੀ, ਬਾਸਕਟਬਾਲ, ਵਾਲੀਬਾਲ ਅਤੇ ਤਾਈਕਵਾਂਡੋ ਦੀਆਂ ਸਹੂਲਤਾਂ ਹੋਣਗੀਆਂ।

ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਵਿਕਾਸ ਕਾਰਜਾਂ ਤਹਿਤ ਐਸਟ੍ਰੋ ਟਰਫ, ਹਾਕੀ ਗਰਾਊਂਡ, ਲੈਕਚਰ ਹਾਲ, ਲਾਇਬ੍ਰੇਰੀ, ਪ੍ਰਬੰਧਕੀ ਬਲਾਕ ਅਤੇ ਹੋਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ । ਇਸ ਪ੍ਰਾਜੈਕਟ ਦੀ ਕੁੱਲ ਲਾਗਤ 20.78 ਕਰੋੜ ਰੁਪਏ ਹੈ । ਇਸ ਤੋਂ ਇਲਾਵਾ ਸੁਨਾਮ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 8.49 ਕਰੋੜ ਰੁਪਏ ਦੇ ਪ੍ਰਾਜੈਕਟਾਂ ਸਬੰਧੀ ਵੀ ਕੰਮ ਜਾਰੀ ਹੈ ।

ਇਸ ਮੌਕੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਹਨਾਂ ਪ੍ਰੋਜੈਕਟਾਂ ਸਬੰਧੀ ਕੰਮ ਤੈਅ ਸਮੇਂ ਵਿੱਚ ਪੂਰੇ ਕੀਤੇ ਜਾਣ । ਉਹਨਾਂ ਕਿਹਾ ਕਿ ਕੰਮ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੁਨਾਮ ਦੇ ਵਿਕਾਸ ਲਈ ਬਚਨਵੱਧ ਹੈ, ਜਿੰਨਾ ਕੰਮ ਪਿਛਲੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਹੋਇਆ ਹੈ, ਉਨਾਂ ਕੰਮ ਇਸ ਹਲਕੇ ਦੇ ਵਿੱਚ ਪਿਛਲੇ 70 ਸਾਲ ਵਿੱਚ ਨਹੀਂ ਹੋਇਆ ।

ਉਹਨਾਂ ਵੱਲੋਂ ਇਸ ਇਤਿਹਾਸਕ ਹਲਕੇ ਨੂੰ ਸੂਬੇ ਵਿੱਚੋਂ ਅੱਵਲ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ । ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿ ਉਹ ਵਿਕਾਸ ਕਾਰਜਾਂ ਦੀ ਨਿਗਰਾਨੀ ਖੁਦ ਕਰਨ, ਜੇਕਰ ਕਿਤੇ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ । ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਅਜੈ ਗਰਗ,ਕੈਬਨਿਟ ਮੰਤਰੀ ਦੇ ਓ.ਐੱਸ.ਡੀ. ਅੰਮ੍ਰਿਤ ਸਿੱਧੂ, ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ, ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਦੀਪ ਜਿੰਦਲ, ਮਨੀ ਸਰਾਓਂ, ਅਮਰੀਕ ਧਾਲੀਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਅਹੁਦੇਦਾਰ, ਪਤਵੰਤੇ ਅਤੇ ਸ਼ਹਿਰ ਵਾਸੀ ਹਾਜ਼ਰ ਸਨ ।

Read More : ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਗੋਇਲ ਵੱਲੋਂ ਘੱਗਰ ਇਲਾਕਿਆਂ ਦਾ ਦੌਰਾ

ਸਰਕਾਰ ਨੇ ਕੀਤਾ ਕਣਕ ਲੈਣ ਵਾਲਿਆਂ ਦੀ ਸੂਚੀ ਵਿਚ ਬਦਲਾਅ ਕਰਨ ਦਾ ਫ਼ੈਸਲਾ

0
Bhagwant Man

ਚੰਡੀਗੜ੍ਹ, 22 ਸਤੰਬਰ 2025 : ਕੇਂਦਰ ਸਰਕਾਰ ਵਲੋਂ ਪੰਜਾਬ ਦੇ 11 ਲੱਖ ਲਾਭਪਾਤਰੀਆਂ (11 lakh beneficiaries of Punjab from the Central Government) ਜਿਨ੍ਹਾਂ ਵਲੋਂ ਖੁੁਦ ਹੀ ਆਪਣੀ ਆਮਦਨ ਦੇ ਸਰੋਤ ਦਰਸਾਏ ਸਨ ਦੇ ਚਲਦਿਆਂ ਮੁੁਫ਼ਤ ਕਣਕ ਲੈਣ ਦੀ ਕੈਟਾਗਰੀ ਵਿਚ ਨਹੀਂ ਆਉਂਦੇ ਦੇ ਚਲਦਿਆਂ ਪੰਜਾਬ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (National Food Security Act) ਅਧੀਨ ਮੁਫ਼ਤ ਕਣਕ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੀ ਸੂਚੀ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਦੇ ਆਧਾਰ `ਤੇ ਲਿਆ ਗਿਆ ਹੈ । ਇਸ ਬਦਲਾਅ ਦੇ ਤਹਿਤ, ਰਾਜ ਦੇ ਲਗਭਗ 11 ਲੱਖ ਲਾਭਪਾਤਰੀਆਂ ਨੂੰ ਹੁਣ ਇਸ ਯੋਜਨਾ ਤੋਂ ਬਾਹਰ ਰੱਖਿਆ ਜਾ ਸਕਦਾ ਹੈ ।

ਨਵੇਂ ਮਾਪਦੰਡਾਂ ਮੁਤਾਬਕ ਜਿ਼ਆਦਾਤਰ ਲਾਭਪਾਤਰੀ ਰਹਿ ਸਕਦੇ ਹਨ ਕਣਕ ਪ੍ਰਾਪਤ ਕਰਨ ਤੋਂ ਵਾਂਝੇ

ਨਵੇਂ ਮਾਪਦੰਡਾਂ ਦੇ ਅਨੁਸਾਰ 11 ਲੱਖ ਲਾਭਪਾਤਰੀਆਂ ਨੂੰ ਅਧੀਨ ਮੁਫ਼ਤ ਕਣਕ ਪ੍ਰਾਪਤ ਕਰਨ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ ਕਿਉਂਕਿ ਰਾਜ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਅਤੇ ਬਾਹਰ ਕੱਢਣ ਦੇ ਮਾਪਦੰਡਾਂ ਦੀ ਸੂਚੀ ਦਿੱਤੀ ਗਈ ਹੈ ।

ਜਾਰੀ ਨੋਟੀਫਿਕੇਸ਼ਨ ਵਿਚ ਕਿਸ ਕਿਸ ਨੂੰ ਰੱਖਿਆ ਜਾ ਸਕੇਗਾ ਅੰਦਰ ਅਤੇ ਬਾਹਰ

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਆਮਦਨ ਟੈਕਸਦਾਤਾ, ਜੋ ਜੀ. ਐਸ. ਟੀ., ਸੇਵਾ ਟੈਕਸ ਅਤੇ ਪੇਸ਼ੇਵਰ ਟੈਕਸ ਅਦਾ ਕਰਦੇ ਹਨ ਜਾਂ ਮੋਟਰਾਈਜ਼ਡ ਚਾਰ ਪਹੀਆ ਵਾਹਨ ਜਾਂ ਏਅਰ ਕੰਡੀਸ਼ਨਰ ਦੇ ਮਾਲਕ ਹਨ, ਨੂੰ ਮੁਫ਼ਤ ਅਨਾਜ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਜਾਵੇਗਾ ।

ਨੋਟੀਫਿਕੇਸ਼ਨ ਜੋ ਕਿ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 ਵਿੱਚ ਸੋਧ ਹੈ, ਇਹ ਵੀ ਕਹਿੰਦਾ ਹੈ ਕਿ ਇਹ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾ ਰਿਹਾ ਹੈ

ਨੋਟੀਫਿਕੇਸ਼ਨ ਜੋ ਕਿ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 (Punjab Food Safety Rules 2016) ਵਿੱਚ ਸੋਧ ਹੈ, ਇਹ ਵੀ ਕਹਿੰਦਾ ਹੈ ਕਿ ਇਹ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾ ਰਿਹਾ ਹੈ । ਜਦੋਂ ਕਿ ਸੀਮਾਂਤ ਕਿਸਾਨਾਂ (2.5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ) ਨੂੰ ਛੋਟ ਦਿੱਤੀ ਗਈ ਹੈ, 2.5 ਏਕੜ ਤੋਂ 5 ਏਕੜ ਦੇ ਵਿਚਕਾਰ ਜ਼ਮੀਨ ਵਾਲੇ ਛੋਟੇ ਕਿਸਾਨਾਂ ਨੂੰ ਵੀ ਮੁਫਤ ਅਨਾਜ ਪ੍ਰਾਪਤ ਕਰਨ ਤੋਂ ਬਾਹਰ ਰੱਖਿਆ ਜਾਵੇਗਾ । ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ 8.16 ਲੱਖ ਕਿਸਾਨ ਰਜਿਸਟਰਡ ਸਨ, ਜਿਨ੍ਹਾਂ ਵਿੱਚੋਂ ਸਿਰਫ 2.93 ਲੱਖ ਸੀਮਾਂਤ ਕਿਸਾਨ ਸਨ। ਬਾਕੀ 5.23 ਲੱਖ ਲਾਭਪਾਤਰੀ, ਜਿਨ੍ਹਾਂ ਵਿੱਚ ਛੋਟੇ ਕਿਸਾਨ ਵੀ ਸ਼ਾਮਲ ਹਨ, ਹੁਣ ਨਵੇਂ ਫਾਰਮੂਲੇ ਤਹਿਤ ਮੁਫਤ ਅਨਾਜ ਲਈ ਯੋਗ ਨਹੀਂ ਹੋਣਗੇ।

ਸਿਰਫ ਉਨ੍ਹਾਂ ਵਿਅਕਤੀਆਂ ਨੂੰ ਹਟਾਇਆ ਜਾਵੇਗਾ ਜੋ ਬਾਹਰ ਕੱਢਣ ਦੇ ਮਾਪਦੰਡਾਂ ਵਿੱਚ ਆਉਂਦੇ ਹਨ

ਹਾਲਾਂਕਿ ਰਾਜ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਟੀਫਿਕੇਸ਼ਨ (Notifications) ਸਿਰਫ ਮੌਜੂਦਾ ਸ਼ਾਮਲ ਕਰਨ ਅਤੇ ਬਾਹਰ ਕੱਢਣ ਦੇ ਮਾਪਦੰਡਾਂ ਨੂੰ ਇਕੱਠਾ ਕਰਨ ਲਈ ਜਾਰੀ ਕੀਤਾ ਗਿਆ ਹੈ । ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਨੋਟੀਫਿਕੇਸ਼ਨ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਹਟਾਇਆ ਜਾਵੇਗਾ ਜੋ ਬਾਹਰ ਕੱਢਣ ਦੇ ਮਾਪਦੰਡਾਂ ਵਿੱਚ ਆਉਂਦੇ ਹਨ, ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮੁਫ਼ਤ ਕਣਕ ਮਿਲਦੀ ਰਹੇਗੀ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸ਼ਾਮਲ ਕਰਨ ਅਤੇ ਬਾਹਰ ਕੱਢਣ ਦੇ ਮਾਪਦੰਡਾਂ `ਤੇ ਮੁੜ ਵਿਚਾਰ ਕਰਨ ਲਈ ਸਕੱਤਰ, ਖੁਰਾਕ ਅਤੇ ਸਪਲਾਈ, ਸਕੱਤਰ, ਖੇਤੀਬਾੜੀ ਅਤੇ ਟੈਕਸ ਕਮਿਸ਼ਨਰ ਦੀ ਇੱਕ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਹੈ । ਇੱਕ ਵਾਰ ਜਦੋਂ ਪੈਨਲ ਨਵੇਂ ਮਾਪਦੰਡ ਬਣਾ ਲੈਂਦਾ ਹੈ ਤਾਂ ਇਸ ਮਾਪਦੰਡ ਦੇ ਅਨੁਸਾਰ ਤਸਦੀਕ ਕੀਤੀ ਜਾਵੇਗੀ ਅਤੇ ਕੇਵਲ ਤਦ ਹੀ ਅਯੋਗ ਲਾਭਪਾਤਰੀਆਂ ਨੂੰ ਬਾਹਰ ਕੱਢਿਆ ਜਾਵੇਗਾ ।

ਖੁਰਾਕ ਅਤੇ ਸਪਲਾਈ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ ਬਾਹਰ ਕੱਢਣ ਦੇ ਮਾਪਦੰਡਾਂ ਦੀ ਸੂਚੀ ਵਿੱਚ ਰੱਖੇ ਗਏ ਹੋਰ ਲਾਭਪਾਤਰੀਆਂ ਵਿੱਚ

ਖੁਰਾਕ ਅਤੇ ਸਪਲਾਈ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ ਬਾਹਰ ਕੱਢਣ ਦੇ ਮਾਪਦੰਡਾਂ ਦੀ ਸੂਚੀ ਵਿੱਚ ਰੱਖੇ ਗਏ ਹੋਰ ਲਾਭਪਾਤਰੀਆਂ ਵਿੱਚ, ਸਾਰੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰ, ਕੋਈ ਵੀ ਪਰਿਵਾਰ ਜੋ ਇੱਕ ਰਜਿਸਟਰਡ ਉੱਦਮ ਦਾ ਮਾਲਕ ਹੈ ਅਤੇ ਚਲਾਉਂਦਾ ਹੈ, ਕੋਈ ਵੀ ਪਰਿਵਾਰ ਜਿਸਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਵੱਧ ਹੈ ਅਤੇ ਕੋਈ ਵੀ ਪਰਿਵਾਰ ਜਿਸ ਕੋਲ 100 ਵਰਗ ਗਜ਼ ਤੋਂ ਵੱਧ ਦੇ ਪਲਾਟ ਜਾਂ 750 ਵਰਗ ਫੁੱਟ ਤੋਂ ਵੱਧ ਖੇਤਰ ਦੇ ਫਲੈਟ `ਤੇ ਬਣਿਆ ਘਰ ਹੈ ।

ਸੀ. ਐਮ. ਮਾਨ ਨੇ ਪਹਿਲਾਂ ਨਾਮ ਨਾ ਕੱਟਣ ਕਹੀ ਸੀ ਗੱਲ

ਜਦੋਂ ਕੇਂਦਰ ਨੇ ਸ਼ੁਰੂ ਵਿੱਚ ਸ਼ੱਕੀ ਲਾਭਪਾਤਰੀਆਂ (Suspected beneficiaries) ਦੇ ਮੁੱਦੇ ਨੂੰ ਉਜਾਗਰ ਕੀਤਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਲਾਭਪਾਤਰੀ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦੇਣਗੇ । ਕੇਂਦਰ ਨੇ ਸ਼ੁਰੂ ਵਿੱਚ ਸ਼ੱਕੀ ਲਾਭਪਾਤਰੀਆਂ ਦੀ ਤਸਦੀਕ ਕਰਨ ਲਈ ਰਾਜ ਸਰਕਾਰ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ । ਹਾਲਾਂਕਿ, ਪੰਜਾਬ ਸਰਕਾਰ ਨੇ ਤਸਦੀਕ ਨੂੰ ਪੂਰਾ ਕਰਨ ਲਈ ਛੇ ਮਹੀਨਿਆਂ ਦਾ ਸਮਾਂ ਮੰਗਿਆ ਸੀ, ਇਹ ਕਹਿੰਦੇ ਹੋਏ ਕਿ ਅਧਿਕਾਰੀ ਝੋਨੇ ਦੀ ਖਰੀਦ ਕਾਰਜਾਂ ਵਿੱਚ ਰੁੱਝੇ ਰਹਿਣਗੇ ।

Read More : ਪੰਜਾਬ ਸਰਕਾਰ ਕੇਂਦਰ ਦੀ ਫ਼ਸਲ ਬੀਮਾ ਯੋਜਨਾ ਤੁਰੰਤ ਲਾਗੂ ਕਰੇ

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸੰਗੀਤਕਾਰ ਚਰਨਜੀਤ ਅਹੂਜਾ ਦੇ ਦੇਹਾਂਤ `ਤੇ ਦੁੱਖ ਪ੍ਰਗਟ

0
Charanjit Ahuja

ਚੰਡੀਗੜ੍ਹ, 22 ਸਤੰਬਰ 2025 : ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Punjab Cultural Affairs Minister Tarunpreet Singh Saund) ਨੇ ਪ੍ਰਸਿੱਧ ਸੰਗੀਤਕਾਰ ਜਨਾਬ ਚਰਨਜੀਤ ਅਹੂਜਾ ਦੇ ਦੇਹਾਂਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਅਹੂਜਾ ਸਾਬ੍ਹ ਦੇ ਜਾਣ ਨਾਲ ਇੱਕ ਦੌਰ ਦਾ ਅੰਤ ਹੋਇਆ ਹੈ : ਸੌਂਦ

ਆਪਣੇ ਸ਼ੋਕ ਸੰਦੇਸ਼ ਵਿੱਚ ਸੌਂਦ ਨੇ ਕਿਹਾ ਕਿ ਅਹੂਜਾ ਸਾਬ੍ਹ ਦੇ ਜਾਣ ਨਾਲ ਇੱਕ ਦੌਰ ਦਾ ਅੰਤ ਹੋਇਆ ਹੈ । ਉਨ੍ਹਾਂ ਦੀਆਂ ਸੰਗੀਤਕ ਧੁਨਾਂ ਰਹਿੰਦੀ ਦੁਨੀਆਂ ਤੱਕ ਗੂੰਜਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਚਰਨਜੀਤ ਅਹੂਜਾ ਵੱਲੋਂ ਬਣਾਏ ਗਾਣੇ (Songs composed by Charanjit Ahuja) ਲਾਜਵਾਬ, ਸਕੂਨਦਾਇਕ ਤੇ ਯਾਦਗਾਰੀ ਹਨ । ਕਿੰਨੇ ਹੀ ਗਾਇਕਾਂ ਨੂੰ ਉਨ੍ਹਾਂ ਨੇ ਬੁਲੰਦੀਆਂ ਉੱਤੇ ਪਹੁੰਚਾਇਆ ਪਰ ਖੁਦ ਜ਼ਮੀਨ ਨਾਲ ਜੁੜੇ ਰਹੇ ।

ਉਨ੍ਹਾਂ ਕਿਹਾ ਕਿ ਅਜਿਹੀ ਸੰਗੀਤਕ ਸਖਸ਼ੀਅਤ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤਕ ਉਦਯੋਗ ਨੂੰ ਪਿਆ ਘਾਟਾ (Punjabi music industry suffers loss) ਕਦੇ ਵੀ ਪੂਰਿਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਪੰਜਾਬੀ ਗੀਤ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਚਰਨਜੀਤ ਅਹੂਜਾ ਸਦਾ ਜਿਊਂਦੇ ਰਹਿਣਗੇ ।

Read More : ਤਿੰਨ ਸਾਲਾਂ ‘ਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਅਸਾਮ ਰਾਈਫਲਾਂ ਨੇ ਮਨੀਪੁਰ ਵਿੱਚ ਗੈਰ-ਕਾਨੂੰਨੀ ਹਥਿਆਰ ਕੀਤੇ ਬਰਾਮਦ

0
Assam Rifles

ਅਸਾਮ, 22 ਸਤੰਬਰ 2025 : ਅਸਾਮ ਰਾਈਫਲਾਂ (Assam Rifles) ਨੇ 19 ਸਤੰਬਰ ਨੂੰ ਮਨੀਪੁਰ ਦੇ ਚੁਰਾਚੰਦਪੁਰ ਜਿ਼ਲ੍ਹੇ ਦੇ ਪਿੰਡ ਜੀ ਖੋਨੋਮ ਵਿੱਚ ਇੱਕ ਕਾਰਵਾਈ ਦੌਰਾਨ 8 ਗੈਰ-ਕਾਨੂੰਨੀ 12 ਬੋਰ ਰਾਈਫ਼ਲਾਂ ਬਰਾਮਦ (8 illegal 12 bore rifles recovered) ਕੀਤੀਆਂ ਹਨ । ਇਹ ਕਾਰਵਾਈ ਫੌਜਾਂ ਦੀ ਇੱਕ ਤਾਲਮੇਲ ਵਾਲੀ ਟੀਮ ਦੁਆਰਾ ਕੀਤੀ ਗਈ ਸੀ, ਜਿਸ ਦੀ ਅਨੁਸ਼ਾਸਿਤ ਪਹੁੰਚ ਅਤੇ ਰਣਨੀਤਕ ਕੁਸ਼ਲਤਾ ਨੇ ਨਾਗਰਿਕ ਆਰਾਮ ਜਾਂ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਮਿਸ਼ਨ ਦੀ ਸਫਲਤਾ ਨੂੰ ਯਕੀਨੀ ਬਣਾਇਆ ।

Read More : ਪੰਜਾਬ ਪੁਲਸ ਦੀ ਐਂਟੀ ਟਾਸਕ ਫੋਰਸ ਨੇ ਕੀਤੇ ਹਥਿਆਰ ਬਰਾਮਦ

ਜ਼ੋਨਲ ਪਟਿਆਲਾ-2 ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ 24 ਤੋਂ 26 ਸਤੰਬਰ ਤੱਕ

0
Zonal Athletics Tournament

ਪਟਿਆਲਾ, 22 ਸਤੰਬਰ 2025 : ਜ਼ੋਨਲ ਟੂਰਨਾਮੈਂਟ (Zonal Tournament) ਕਮੇਟੀ ਪਟਿਆਲਾ-2 ਵੱਲੋਂ ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ 24 ਸਤੰਬਰ 2025 ਤੋਂ 26 ਸਤੰਬਰ 2025 ਤੱਕ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਉਣ ਸਬੰਧੀ ਸਹਿਮਤੀ ਬਣੀ ਹੈ ।

ਜ਼ੋਨ ਪਟਿਆਲਾ-2 ਦੇ ਸਾਰੇ ਸਕੂਲਾਂ ਨੂੰ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੀ ਸਮਾਂ ਸਾਰਣੀ ਬਾਰੇ ਦੱਸ ਦਿਤਾ ਗਿਆ ਹੈ

ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਦੱਸਿਆ ਕਿ ਜ਼ੋਨ ਪਟਿਆਲਾ-2 (Zone Patiala-2) ਦੇ ਸਾਰੇ ਸਕੂਲਾਂ ਨੂੰ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੀ ਸਮਾਂ ਸਾਰਣੀ ਬਾਰੇ ਦੱਸ ਦਿਤਾ ਗਿਆ ਹੈ ਅਤੇ ਟੂਰਨਾਮੈਂਟ ਨਾਲ ਸਬੰਧਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।

ਸਾਰੇ ਈਵੈਂਟ ਨਿਸ਼ਚਿਤ ਮਿਤੀ ਅਤੇ ਸਮੇਂ ਤੇ ਹੀ ਕਰਵਾਏ ਜਾਣਗੇ ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ

ਬਲਵਿੰਦਰ ਸਿੰਘ ਜੱਸਲ (Balwinder Singh Jassal) ਨੇ ਦੱਸਿਆ ਕਿ ਸਾਰੇ ਈਵੈਂਟ ਨਿਸ਼ਚਿਤ ਮਿਤੀ ਅਤੇ ਸਮੇਂ ਤੇ ਹੀ ਕਰਵਾਏ ਜਾਣਗੇ ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ । ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਕਿਹਾ ਕਿ ਜ਼ੋਨ ਪਟਿਆਲਾ-2 ਦਾ ਅਥਲੈਟਿਕਸ ਟੂਰਨਾਮੈਂਟ (Athletics tournament) ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਮਮਤੀ ਰਾਣੀ, ਬਲਕਾਰ ਸਿੰਘ, ਮਨਪ੍ਰੀਤ ਸਿੰਘ, ਸਤਵਿੰਦਰ ਸਿੰਘ, ਜਸਦੇਵ ਸਿੰਘ, ਗੁਰਦੀਪ ਸਿੰਘ ਅਤੇ ਹੋਰ ਸਰੀਰਿਕ ਸਿੱਖਿਆ ਅਧਿਆਪਕ ਮੋਜੂਦ ਸਨ ।

Read More : ਜ਼ੋਨ ਪਟਿਆਲਾ-2 ਦਾ ਜ਼ੋਨਲ ਟੂਰਨਾਮੈਂਟ ਆਯੋਜਿਤ

ਸੂਬਾਈ ਚੋਣ ਅਧਿਕਾਰੀ 30 ਤੱਕ ਐੱਸ. ਆਈ. ਆਰ. ਲਈ ਤਿਆਰ ਰਹਿਣ

0
election-commissioner-of-india

ਨਵੀਂ ਦਿੱਲੀ, 22 ਸਤੰਬਰ 2025 : ਭਾਰਤੀ ਚੋਣ ਕਮਿਸ਼ਨ (Election Commission of India) ਨੇ ਸੂਬਾਈ ਚੋਣ ਅਧਿਕਾਰੀਆਂ ਨੂੰ 30 ਸਤੰਬਰ ਤੱਕ ਐੱਸ. ਆਈ. ਆਰ. ਲਈ ਤਿਆਰ ਰਹਿਣ ਲਈ ਆਖਦਿਆਂ ਚੋਣ ਕਮਿਸ਼ਨ ਨੇ ਸਪੱਸ਼ਟ ਆਖਿਆ ਕਿ ਕਮਿਸ਼ਨ ਦੀਆਂ ਇਨ੍ਹਾਂ ਹਦਾਇਤਾਂ ਤੋਂ ਇਕ ਗੱਲ ਸਾਫ਼ ਹੈ ਕਿ ਚੋਣ ਅਥਾਰਿਟੀ (Election Authority) ਅਕਤੂਬਰ-ਨਵੰਬਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦਾ ਅਮਲ ਸ਼ੁਰੂ ਕਰ ਸਕਦੀ ਹੈ।

ਆਖਰੀ ਐੱਸ. ਆਈ. ਆਰ. ਤੋਂ ਬਾਅਦ ਪ੍ਰਕਾਸ਼ਿਤ ਹੋਈਆਂ ਆਪਣੇ ਰਾਜਾਂ ਦੀਆਂ ਵੋਟਰ ਸੂਚੀਆਂ ਤਿਆਰ ਰੱਖਣ ਸੀ. ਈ. ਓਜ.

ਸੀ. ਈ. ਓਜ. ਨੂੰ ਆਖਰੀ ਐੱਸ. ਆਈ. ਆਰ. ਤੋਂ ਬਾਅਦ ਪ੍ਰਕਾਸਿ਼ਤ ਹੋਈਆਂ ਆਪਣੇ ਰਾਜਾਂ ਦੀਆਂ ਵੋਟਰ ਸੂਚੀਆਂ ਤਿਆਰ ਰੱਖਣ ਲਈ ਆਖਦਿਆਂ ਕਈ ਸੂਬਿਆਂ ਦੇ ਸੀ. ਈ. ਓਜ. ਪਹਿਲਾਂ ਹੀ ਆਪਣੀ ਆਖਰੀ ਐੱਸ. ਆਈ. ਆਰ. ਤੋਂ ਬਾਅਦ ਪ੍ਰਕਾਸਿ਼ਤ ਵੋਟਰ
ਸੂਚੀਆਂ ਨੂੰ ਆਪਣੀਆਂ ਵੈੱਬਸਾਈਟਾਂ ’ਤੇ ਪਾ ਚੁੱਕੇ ਹਨ ।

ਕੌਮੀ ਰਾਜਧਾਨੀ ਵਿਚ ਆਖਰੀ ਵਿਸ਼ੇਸ਼ ਵਿਆਪ ਸੋਧ ਹੋਣ ਦੇ ਬਾਵਜੂਦ ਦਿੱਲੀ ਦੇ ਸੀ. ਈ. ਓ. ਦੀ ਵੈਬਸਾਈਟ ਤੇ 2008 ਦੀ ਵੋੋਟਰ ਸੂਚੀ ਹੈ

ਦਿੱਲੀ ਦੇ ਸੀ. ਈ. ਓ. ਦੀ ਵੈੱਬਸਾਈਟ (Delhi CEO’s website) ’ਤੇ 2008 ਦੀ ਵੋਟਰ ਸੂਚੀ ਹੈ, ਜਦੋਂ ਕੌਮੀ ਰਾਜਧਾਨੀ ਵਿਚ ਆਖਰੀ ਵਿਸ਼ੇਸ਼ ਵਿਆਪਕ ਸੋਧ ਹੋਈ ਸੀ। ਉਤਰਾਖੰਡ ਵਿੱਚ ਆਖਰੀ ਐੱਸ. ਆਈ. ਆਰ. 2006 ਵਿੱਚ ਹੋਈ ਸੀ ਅਤੇ ਉਸ ਸਾਲ ਦੀ ਵੋਟਰ ਸੂਚੀ ਹੁਣ ਰਾਜ ਦੇ ਸੀ ਈ ਓ ਦੀ ਵੈੱਬਸਾਈਟ ’ਤੇ ਉਪਲਬਧ ਹੈ। ਰਾਜਾਂ ਵਿੱਚ ਆਖਰੀ ਐੱਸ ਆਈ ਆਰ ਕੱਟ-ਆਫ ਮਿਤੀ ਵਜੋਂ ਕੰਮ ਕਰੇਗਾ, ਜਿਵੇਂ ਕਿ ਬਿਹਾਰ ਦੀ 2003 ਦੀ ਵੋਟਰ ਸੂਚੀ ਨੂੰ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਵਿਆਪਕ ਸੋਧ ਲਈ ਵਰਤਿਆ ਜਾ ਰਿਹਾ ਹੈ ।

ਜਿ਼ਆਦਾਤਰ ਸੂਬਿਆਂ ਵਿੱਚ ਆਖਰੀ ਐੱਸ. ਆਈ. ਆਰ. 2002 ਅਤੇ 2004 ਦੇ ਵਿਚਕਾਰ ਹੋਇਆ ਸੀ

ਜਿ਼ਆਦਾਤਰ ਸੂਬਿਆਂ ਵਿੱਚ ਆਖਰੀ ਐੱਸ. ਆਈ. ਆਰ. 2002 ਅਤੇ 2004 ਦੇ ਵਿਚਕਾਰ ਹੋਇਆ ਸੀ (The last S. I. R. took place between 2002 and 2004.) ਅਤੇ ਪਿਛਲੀ ਵਿਸ਼ੇਸ਼ ਵਿਆਪਕ ਸੋਧ ਅਨੁਸਾਰ ਮੌਜੂਦਾ ਵੋਟਰਾਂ ਦੀ ਮੈਪਿੰਗ ਲਗਪਗ ਪੂਰੀ ਕਰ ਲਈ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਬਿਹਾਰ ਤੋਂ ਬਾਅਦ ਐੱਸ ਆਈ ਆਰ ਪੂਰੇ ਦੇਸ਼ ਵਿੱਚ ਕੀਤਾ ਜਾਵੇਗਾ । ਅਸਾਮ, ਕੇਰਲ, ਪੁਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ । ਇਸ ਗੰਭੀਰ ਸੋਧ ਦਾ ਮੁੱਖ ਉਦੇਸ਼ ਵਿਦੇਸ਼ੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜਨਮ ਸਥਾਨ ਦੀ ਜਾਂਚ ਕਰਕੇ ਬਾਹਰ ਕੱਢਣਾ ਹੈ । ਇਹ ਕਦਮ ਬੰਗਲਾਦੇਸ਼ ਅਤੇ ਮਿਆਂਮਾਰ ਸਮੇਤ ਵੱਖ-ਵੱਖ ਰਾਜਾਂ ਵਿੱਚ ਗੈਰ-ਕਾਨੂੰਨੀ ਵਿਦੇਸ਼ੀ ਪਰਵਾਸੀਆਂ (Illegal foreign immigrants) ’ਤੇ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ ।

Read More : ਭਾਰਤੀ ਚੋਣ ਕਮਿਸ਼ਨਰ ਨੇ ਕੀਤੀ ਸੋਧ

ਸਰਕਾਰੀ ਹਸਪਤਾਲ ਵਿੱਚ ਲੱਗੀ ਅੱਗ

0
Fire Btrigade

ਅੰਮ੍ਰਿਤਸਰ, 22 ਸਤੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਸਿਵਲ ਹਸਪਤਾਲ (Civil Hospital of Amritsar) ਵਿਚ ਅਚਾਨਕ ਲੱਗੀ ਅੱਗ ਦੌਰਾਨ ਹਸਪਤਾਲ ਵਿਚ ਦਾਖਲ ਮਰੀਜਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਹਸਪਤਾਲ ਵਿਚ ਲੱਗ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ (Fire brigade) ਦੀਆਂ ਟੀਮਾਂ ਅੱਗ ਬੁਝਾਊ ਯੰਤਰਾਂ ਸਮੇਤ ਪਹੁੰਚ ਗਈਆਂ ।

ਬਲੱਡ ਬੈਂਕ ਅੰਦਰ ਫਰਿਜ ਦੇ ਨੇੇੜੇ ਲੱਗੀ ਸੀ ਅੱਗ

ਬਚਾਅ ਕਰਮਚਾਰੀ ਮਨਜਿੰਦਰ ਸਿੰਘ (Rescue worker Manjinder Singh) ਨੇ ਕਿਹਾ ਕਿ ਅੱਜ ਸਵੇਰੇ ਬਲੱਡ ਬੈਂਕ ਦੇ ਅੰਦਰ ਫ਼ਰਿੱਜ ਦੇ ਨੇੜੇ ਅੱਗ ਲੱਗ ਗਈ (Fire broke out near a refrigerator inside a blood bank) । ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਤੋਂ ਬਾਅਦ ਸਾਰਿਆਂ ਨੇ ਬਚਾਅ ਕਾਰਜ ਸ਼ੁਰੂ ਕਰਦਿਆਂ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ । ਫਿਲਹਾਲ ਇਸ ਘਟਨਾ ਵਿਚ ਕਿਸੇ ਦੇ ਵੀ ਜਾਨੀ ਨੁਕਾਸਨ ਦੀ ਕੋਈ ਖ਼ਬਰ ਨਹੀਂ ਹੈ ।

Read More : ਬੋਇੰਗ 757-300 ਜਹਾਜ਼ ਦੇ ਸੱਜੇ ਇੰਜਣ ਨੂੰ ਲੱਗੀ ਭਿਆਨਕ ਅੱਗ