Home Blog Page 377

ਚਾਈਨਾ ਡੋਰ ਨਾਲ ਬਾਈਕ ਸਵਾਰ ਦਾ ਗਲਾ ਵੱਢਿਆ ਗਿਆ ਤੇ ਪਤਨੀ ਦਾ ਪੈਰ ਟੁੱਟਿਆ

0
Biker

ਲਖਨਊ, 20 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਮੋਟਰਸਾਈਕਲ ਸਵਾਰ ਪਤੀ ਤੇ ਪਤਨੀ ਦੇ ਚਾਈਨਾ ਡੋਰ (China Door) ਕਾਰਨ ਗਲਾ ਵੱਢਣ ਤੇ ਪੈਰ ਟੁੱਟਣ ਦਾ ਸਮਾਚਾਰ ਮਿਲਿਆ ਹੈ ।

ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਇਕ ਮੋਟਰਸਾਈਕਲ ਸਵਾਰ (Motorcyclist) ਦੇ ਚਾਈਨਾ ਡੋਰ ਵਿਚ ਉਲਝਣ ਕਾਰਨ ਗਲਾ ਵੱਢੇ (Cut throat) ਜਾਣ ਅਤੇ ਉਸਦੀ ਪਤਨੀ ਦੇ ਪੈਰ ਟੁੱਟਣ (Broken leg) ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਇਹ ਘਟਨਾ ਵੀਰਵਾਰ ਸ਼ਾਮ ਪੂਰਨੀਆ ਫਲਾਈਓਵਰ ‘ਤੇ ਵਾਪਰੀ । ਜਦੋੋਂ ਇਹ ਘਟਨਾ ਵਾਪਰੀ ਤਾਂ ਉਹਹ ਆਪਣੀ ਤੇ ਬੇਟੀ ਨਾਲ ਬਾਈਕ ਤੇ ਘਰ ਵਾਪਸ ਆ ਰਿਹਾ ਸੀ ।

ਕੌਣ ਹੈ ਇਹ ਮੋੋਟਰਸਾਈਕਲ ਸਵਾਰ

ਸੂਚਨਾ ਮੁਤਾਬਕ ਜਿਸ ਮੋਟਰਸਾਈਕਲ ਚਾਲਕ ਦੇ ਚਾਈਨਾ ਡੋਰ ਵਿਚ ਲਪੇਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਨਾਮ ਨਵਮੀ ਲਾਲ ਹੈ ਤੇ ਉਹ ਮਦਿਆਨਵ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਹੈ । ਜਦੋਂ ਉਹ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਅਚਾਨਕ ਫਲਾਈ ਓਵਰ ‘ਤੇ ਉੱਡਦੀ ਪਤੰਗ ਦੀ ਖਤਰਨਾਕ ਚਾਈਨਾ ਡੋਰ ਉਸ ਦੀ ਗਰਦਨ ਦੁਆਲੇ ਫਸ ਗਈ ਤੇ ਖਿੱਚ ਕਾਰਨ ਉਸ ਦੀ ਗਰਦਨ ਤੇ ਚਿਹਰੇ ‘ਤੇ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਖੂਨ ਵਗਣ ਲੱਗ ਪਿਆ ।

ਡੋਰ ਦੇ ਗਲੇੇ ਵਿਚ ਫਸਣ ਤੋਂ ਬਾਅਦ ਮੋਟਰਸਾਈਕਲ ਬੇਕਾਬੂ ਹੋ ਗਿਆ

ਘਟਨਾ ਤੋਂ ਬਾਅਦ ਬਾਈਕ ਬੇਕਾਬੂ ਹੋ ਗਿਆ ਤੇ ਇਕ ਖੰਭੇ ਨਾਲ ਟਕਰਾਅ ਗਿਆ । ਇਸ ਕਾਰਨ ਉਸ ਦੀ ਪਤਨੀ ਦਾ ਪੈਰ ਟੁੱਟ ਗਿਆ, ਜਦੋਂ ਕਿ ਬੇਟੀ ਵੀ ਜ਼ਖਮੀ ਹੋ ਗਈ । ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਤੁਰੰਤ ਮਦਦ ਕੀਤੀ । ਜਦੋਂ ਕੁਝ ਲੋਕ ਜ਼ਖਮੀਆਂ ਦੀ ਮਦਦ ਕਰ ਰਹੇ ਸਨ ਤਾਂ ਉੱਥੇ ਖੜ੍ਹੇ ਕੁਝ ਹੋਰ ਵਿਅਕਤੀ ਘਟਨਾ ਦੀ ਵੀਡੀਓ ਬਣਾ ਰਹੇ ਸਨ । ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ।

Read More : ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹੋਈ ਮਹਿਲਾ ਦੀ ਮੌਤ

ਈਰਾਨ `ਚ ਈਰਾਨੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਦੇ ਦਿੱਤੀ ਗਈ ਤਿੰਨ ਲੋਕਾਂ ਨੂੰ ਫਾਂਸੀ

0
executed

ਦੁਬਈ, 20 ਮਾਰਚ 2026 : ਈਰਾਨ ਦੀ ਅਦਾਲਤ (Iranian court) ਨੇ ਜਨਵਰੀ ‘ਚ ਦੇਸ਼ ਭਰ ‘ਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿਰਾਸਤ ‘ਚ ਲਏ ਗਏ 3 ਲੋਕਾਂ ਨੂੰ ਫਾਂਸੀ (Execution) ਦਿੱਤੇ ਜਾਣ ਦਾ ਵੀਰਵਾਰ ਨੂੰ ਐਲਾਨ ਕੀਤਾ ।

ਕੌਣ ਹਨ ਤਿੰਨੋ ਜਣੇ

ਇਹ ਇਸ ਮਾਮਲੇ ‘ਚ ਫਾਂਸੀ ਦਿੱਤੇ ਜਾਣ ਦਾ ਪਹਿਲਾ ਮਾਮਲਾ ਹੈ । ਈਰਾਨ ‘ਚ ਆਮ ਤੌਰ ‘ਤੇ ਮੌਤ ਦੀ ਸਜ਼ਾ ਪਾਉਣ ਵਾਲੇ ਨੂੰ ਫਾਂਸੀ ਦਿੱਤੀ ਜਾਂਦੀ ਹੈ । ਮਿਜ਼ਾਨ ਨੇ ਦੱਸਿਆ ਕਿ ਮੇਹਦੀ ਗਾਸੇਮੀ, ਸਾਲੇਹ ਮੁਹੰਮਦੀ ਅਤੇ ਸਈਦ ਦੱਵੋਦੀ ਨੂੰ ਫਾਂਸੀ ਦਿੱਤੀ ਗਈ । ਇਨ੍ਹਾਂ 3 ਲੋਕਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਤਹਿਰਾਨ ਤੋਂ ਕਰੀਬ 130 ਕਿਲੋਮੀਟਰ ਦੱਖਣ ‘ਚ ਸਥਿਤ ਕੋਮ ‘ਚ 2 ਪੁਲਸ ਅਧਿਕਾਰੀਆਂ (Police officers) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ । ਈਰਾਨ ਦੀ ਅਦਾਲਤ ਵਿਰੋਧ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਫਾਂਸੀ ਦੇਣ ਦੀ ਧਮਕੀ ਦਿੰਦੀ ਰਹੀ ਹੈ ।

Read More : ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

ਕੈਰੀ ਆਨ ਜੱਟਾ-4 ਵਿਚ ਨਜ਼ਰ ਆਉਣਗੇ ਸਵਰਗੀ ਜਸਵਿੰਦਰ ਭੱਲਾ

0
Teaser

ਚੰਡੀਗੜ੍ਹ, 20 ਮਾਰਚ 2026 : ਪ੍ਰਸਿੱਧ ਪੰਜਾਬੀ ਕਾਮੇਡੀਅਨ (Punjabi comedian) ਜਸਵਿੰਦਰ ਸਿੰਘ ਭੱਲਾ ਦੇ ਮੁੜ ਏ. ਆਈ. ਅਵਤਾਰ ਦੇ ਚਲਦਿਆਂ ਕੈਰੀ ਆਨ ਜੱਟਾ-4 (Carry On Jatta-4) ਵਿਚ ਨਜ਼ਰ ਆਉਣ ਦਾ ਪਤਾ ਲੱਗਿਆ ਹੈ ।

ਕਦੋਂ ਰਿਲੀਜ਼ ਹੋਵੇਗੀ ਕੈਰੀ ਆਨ ਜੱਟਾ-4

ਮਿਲੀ ਜਾਣਕਾਰੀ ਮੁਤਾਬਕ ਸਵਰਗੀ ਪੰਜਾਬੀ ਕਾਮੇੇਡੀਅਨ ਜਸਵਿੰਦਰ ਭੱਲਾ (Jaswinder Bhalla) ਪੰਜਾਬੀ ਸਿਨੇਮਾ ਦੀ ਸੁਪਰਹਿਟ ਕਾਮੇਡੀ ਫ੍ਰੈਂਚਾਇਜੀ ਕੈਰੀ ਆਨ ਜੱਟਾ-4 ਵਿਚ ਇਕ ਵਾਰ ਫਿਰ ਏ. ਆਈ. ਅਵਤਾਰ ਦੇ ਚਲਦਿਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਇਕ ਵਾਰ ਫਿਰ ਸਿਨੇਮਾਘਰਾਂ ਵਿਚ ਸਾਰਿਆਂ ਨੂੰ ਹਸਾਉਂਦੇ ਨਜ਼ਰ ਆਉਣਗੇ । ਉਕਤ ਫਿ਼ਲਮ ਜੂਨ ਮਹੀਨੇ ਵਿਚ ਰਿਲੀਜ਼ ਹੋਣ ਦੇ ਅੰਦਾਜ਼ੇ ਹਨ ।

ਫਿ਼ਲਮ ਦਾ ਟੀਜ਼ਰ ਹੋਇਆ ਰਿਲੀਜ਼

ਪੰਜਾਬੀ ਫਿ਼ਲਮ (Punjabi film) ਕੈਰੀ ਆਨ ਜੱਟਾ-4 ਦੇ ਟੀਜ਼ਰ ਦੇ ਰਿਲੀਜ਼ ਹੋਣ ਦੇ ਚਲਦਿਆਂ ਜਸਵਿੰਦਰ ਭੱਲਾ ਦੇ ਚਾਹੁਣ ਵਾਲਿਆਂ ਵਿਚ ਇਕ ਵਾਰ ਫਿਰ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋ ਗਈਆਂ ਹਨ । ਸੂਚਨਾ ਮੁਤਾਬਕ ਬੀਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ (Binnu Dhillon and Gippy Grewal) ਦੇ ਨਾਲ ਜਸਵਿੰਦਰ ਭੱਲਾ ਦਾ ਕਿਰਦਾਰ ਏ. ਆਈ. ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ।

ਫਿਲਮ ਵਿਚ ਸੁਣੇ ਜਾਣਗੇ ਭੱਲਾ ਦੀ ਆਵਾਜ਼ ਵਿਚ ਡਾਇਲਾਗਸ

ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਰਾਹੀਂ ਜਸਵਿੰਦਰ ਭੱਲਾ ਦੀ ਆਵਾਜ਼ ਵਿੱਚ ਸੰਵਾਦ ਵੀ ਸੁਣੇ ਜਾਣਗੇ । ਫਿਲਮ ਦੇ ਟੀਜ਼ਰ ਵਿੱਚ ਜਸਵਿੰਦਰ ਭੱਲਾ ਦਾ ਏ. ਆਈ. ਅਵਤਾਰ ਬੀਨੂੰ ਢਿੱਲੋਂ ਅਤੇ ਗਿੱਪੀ ਗਰੇਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ ਸਿਰਫ਼ ਇੱਕ ਟੀਜ਼ਰ ਹੈ ਮੈਂ ਤੁਹਾਡੇ ਨਾਲੋਂ ਫਿਲਮ ਵਿੱਚ ਜਿਆਦਾ ਦਿਖਾਈ ਦੇਵਾਂਗਾ ।

Read More : ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ

ਵਰਤ ਖੋਲ੍ਹਣ ਲਈ ਕੱਟੂ ਦੇ ਆਟੇ ਦੇ ਪਕੌੜੇ ਖਾਣ ਤੋਂ ਬਾਅਦ ਵਿਗੜੀ ਕਈਆਂ ਦੀ ਸਿਹਤ

0
Flour

ਫਰੀਦਾਬਾਦ, 20 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਨਵਰਾਤਰੇ ਦੇ ਪਹਿਲੇ ਦਿਨ ਕੱਟੂ ਦੇ ਆਟੇ (Cutlet flour) ਦੇ ਪਕੌੜੇ ਬਣਾ ਕੇ ਖਾਣ ਤੋਂ ਬਾਅਦ ਕਈਆਂ ਦੀ ਸਿਹਤ ਵਿਗੜਣ (Deterioration of health) ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਦੀ ਡੱਬੂਆ ਕਲੋਨੀ ਜੋ ਕਿ ਸੈਕਟਰ-50 ਵਿੱਚ ਬਣੀ ਹੋਈ ਹੈ ਵਿਖੇ ਨਵਰਾਤਰੇ ਦੇ ਪਹਿਲੇ ਦਿਨ ਵਰਤਾਂ ਦਾ ਆਟਾ ਖਾਣ ਕਾਰਨ ਕੁੱਝ ਲੋਕਾਂ ਨੂੰ ਫੂਡ ਪੁਆਇਜ਼ਨਿੰਗ (Food poisoning) ਹੋ ਗਈ ਹੈ । ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਲਗਭਗ 8 ਤੋਂ 10 ਪਰਿਵਾਰਾਂ ਦੇ 25 ਤੋਂ ਵੱਧ ਲੋਕ ਅਚਾਨਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ (Hospital admissions) ਕਰਵਾਉਣਾ ਪਿਆ ।

ਫੂਡ ਪੁਆਇਜਨਿੰਗ ਦਾ ਸਿ਼ਕਾਰ ਹੋਏ ਵਿਅਕਤੀਆਂ ਨੇ ਕਿਸ ਦੁਕਾਨਦਾਰ ਤੋਂ ਲਿਆ ਸੀ ਆਟਾ

ਮੀਡੀਆ ਰਿਪੋਰਟਾਂ ਅਨੁਸਾਰ ਉਪਰੋਕਤ ਕਲੋਨੀ ਦੇ ਕਈ ਨਿਵਾਸੀਆਂ ਜਿਨ੍ਹਾਂ ਵਿੱਚ ਪੁਲਕਿਤ, ਮਾਇਆ, ਪ੍ਰੀਤੀ, ਜੌਨੀ, ਕਪਿਲ ਅਤੇ ਮੋਹਿਤ ਸ਼ਾਮਲ ਸਨ, ਨੇ ਆਪਣਾ ਵਰਤ ਖੋਲਣ ਲਈ ਆਪਣੇ ਘਰਾਂ ਦੇ ਨੇੜੇ ਹਰੀਸ਼ ਨਾਮ ਦੇ ਇੱਕ ਦੁਕਾਨਦਾਰ ਤੋਂ ਕੱਟੂ ਦਾ ਆਟਾ ਖਰੀਦਿਆ ਸੀ ਤੇ ਰਾਤ ਨੂੰ ਆਟੇ ਤੋਂ ਪਕੌੜੇ ਬਣਾ ਕੇ ਉਨ੍ਹਾਂ ਨੂੰ ਪ੍ਰਸ਼ਾਦ ਵਜੋਂ ਖਾਣ ਤੋਂ ਬਾਅਦ ਜਦੋਂ ਸੌਂ ਗਏ ਤਾਂ ਫਿਰ ਅਚਾਨਕ ਹੀ ਦੇਰ ਰਾਤ ਸਾਰਿਆਂ ਦੀ ਸਿਹਤ ਵਿਗੜ ਗਈ । ਜਿਸਦੇ ਚਲਦਿਆਂ ਕੁਝ ਨੂੰ ਪੇਟ ਵਿੱਚ ਤੇਜ਼ ਦਰਦ ਹੋਇਆ, ਕੁਝ ਨੂੰ ਉਲਟੀਆਂ ਅਤੇ ਦਸਤ ਲੱਗ ਗਈਆਂ । ਕਈਆਂ ਨੂੰ ਠੰਢ, ਬੁਖਾਰ, ਸਿਰ ਦਰਦ ਅਤੇ ਸਰੀਰ ਵਿੱਚ ਦਰਦ ਮਹਿਸੂਸ ਹੋਣ ਲੱਗਿਆ । ਸਾਰਿਆਂ ਦੀ ਹਾਲਤ ਜਿਆਦਾ ਵਿਗੜ ਗਈ । ਜਦੋਂ ਸਥਿਤੀ ਗੰਭੀਰ ਹੋ ਗਈ ਤਾਂ ਸਾਰੇ ਬਿਮਾਰ ਲੋਕਾਂ ਨੂੰ ਤੁਰੰਤ ਹਸਪਤਾਲ ਦਾਖ਼ਲ (Hospitalized) ਕਰਵਾਇਆ ਗਿਆ ।

ਪੀੜਤਾਂ ਵਲੋਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ

ਕੱਟੂ ਦੇ ਆਟੇ ਦੇ ਪਕੌੜੇੇ ਬਣਾ ਕੇ ਬਿਮਾਰ ਪਏ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਕੱਟੂ ਦੇ ਆਟੇ ਤੋਂ ਇਲਾਵਾ ਕੁਝ ਵੀ ਨਹੀਂ ਖਾਧਾ, ਜਿਸ ਤੋਂ ਸਪੱਸ਼ਟ ਤੌਰ ‘ਤੇ ਪਤਾ ਲੱਗਦਾ ਹੈ ਕਿ ਆਟਾ ਨਾਲ ਹੀ ਲੋਕਾਂ ਦੀ ਸਿਹਤ ਵਿਗੜੀ । ਡਾਕਟਰ ਦੇ ਅਨੁਸਾਰ ਕੁਝ ਮਰੀਜ਼ ਠੀਕ ਹੋ ਗਏ ਜਦੋਂ ਕਿ ਕੁਝ ਇਲਾਜ ਅਧੀਨ ਹਨ । ਇਸ ਘਟਨਾ ਨੇ ਇਲਾਕੇ ਵਿੱਚ ਰੋਸ ਪੈਦਾ ਕਰ ਦਿੱਤਾ ਹੈ, ਅਤੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ।

Read More : ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ ‘ਚ ਭਰਤੀ

ਹੁਸਿ਼ਆਰਪੁਰ ਤੇ ਕਪੂਰਥਲਾ ਮੈਡੀਕਲ ਕਾਲਜਾਂ ਲਈ ਟੈਂਡਰ ਪ੍ਰਕਿਰਿਆ ਹੋਈ ਪੂਰੀ

0
Chief Minister

ਚੰਡੀਗੜ੍ਹ, 20 ਮਾਰਚ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਹੁਸਿਆਰਪੁਰ ਤੇ ਕਪੂਰਥਲਾ ਮੈਡੀਕਲ ਕਾਲਜਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਹੈ ।

28 ਮਾਰਚ ਨੂੰ ਕੀਤਾ ਜਾਵੇਗਾ 100 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ 28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ । ਇਥੇ ਹੀ ਬਸ ਨਹੀਂ ਉਪਰੋਕਤ ਦੋਵੇਂ ਮੈਡੀਕਲ ਕਾਲਜਾਂ ਦੀ ਟੈਂਡਰ ਪ੍ਰਕਿਰਿਆ ਪੂਰੀ ਹੋਣ ਤੇ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿੱਚ ਬਣਨ ਵਾਲੇ ਕਮਿਊਨਿਟੀ ਮੈਡੀਕਲ ਸੈਂਟਰ ਲਈ ਜ਼ਮੀਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਆਖਰੀ ਪੜਾਅ ‘ਤੇ ਹੈ ਤੇ ਕੱਲ੍ਹ ਈਦ ਦੇ ਮੌਕੇ ‘ਤੇ ਉਨ੍ਹਾਂ ਵਲੋਂ ਮਲੇਰਕੋਟਲਾ ਦੇ ਲੋਕਾਂ ਨੂੰ ਤੋਹਫ਼ੇ ਭੇਟ ਕੀਤੇ ਜਾਣਗੇ ।

ਪੰਜਾਬ ਵਿਚ ਕਰ ਰਹੇ ਹਨ ਇਸ ਵੇਲੇ 883 ਆਮ ਆਦਮੀ ਕਲੀਨਿਕ ਕੰਮ

ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਇਸ ਵੇਲੇ 883 ਆਮ ਆਦਮੀ ਕਲੀਨਿਕ (Aam Aadmi Clinic) ਕੰਮ ਕਰ ਰਹੇ ਹਨ । 28 ਮਾਰਚ ਨੂੰ 100 ਕਲੀਨਿਕ ਸਮਰਪਿਤ ਕੀਤੇ ਜਾਣਗੇ । ਹੋਰ 400 ਕਲੀਨਿਕ ਬਣਾਏ ਜਾ ਰਹੇ ਹਨ, ਜਿਸ ਨਾਲ ਕੁੱਲ ਗਿਣਤੀ 1,400 ਹੋ ਗਈ ਹੈ । 94% ਮਰੀਜ਼ਾਂ ਨੇ ਕਲੀਨਿਕਾਂ ਦੀਆਂ ਸੇਵਾਵਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ । ਕਲੀਨਿਕ ਦੀ ਓਪੀਡੀ 50 ਮਿਲੀਅਨ ਤੋਂ ਵੱਧ ਹੋ ਗਈ ਹੈ, ਜਿਸ ਵਿੱਚ 16.9 ਮਿਲੀਅਨ ਮਰੀਜ਼ ਖਾਸ ਬਿਮਾਰੀਆਂ ਤੋਂ ਪੀੜਤ ਹਨ । ਇਹ ਦੇਸ਼ ਦਾ ਸਭ ਤੋਂ ਵਧੀਆ ਮਾਡਲ ਹੈ । 30,000 ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ ਹੈ ।

ਚਾਰ ਸਾਲਾਂ ਦੀ ਸਿਹਤ ਵਿਭਾਗ ਦੀ ਰਿਪੋਰਟ ਵਿਚ ਹੋਰ ਕੀ ਕੀ ਗਿਆ ਦੱਸਿਆ

ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ । ਜੇਕਰ ਦਵਾਈਆਂ ਦੀ ਘਾਟ ਹੈ ਤਾਂ ਵਿਸ਼ੇਸ਼ ਮੈਡੀਕਲ ਅਧਿਕਾਰੀ ਉਨ੍ਹਾਂ ਨੂੰ ਖਰੀਦਣਗੇ । ਇਸ ਮਕਸਦ ਲਈ ਫੰਡ ਜਾਰੀ ਕੀਤੇ ਗਏ ਹਨ । ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।

ਸਿਹਤ ਮੰਤਰੀ (Health Minister) ਨੇ ਅੱਗੇ ਕਿਹਾ ਕਿ ਪਹਿਲਾਂ ਵੀ ਅਜਿਹੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ । “ਤੁਸੀਂ ਸਾਨੂੰ ਜਾਣਕਾਰੀ ਦੇ ਸਕਦੇ ਹੋ,” ਉਨ੍ਹਾਂ ਕਿਹਾ । ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ ਸਾਰਾ ਇਲਾਜ ਮੁਫ਼ਤ ਹੈ। ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ ਪਵੇਗਾ। ਉਨ੍ਹਾਂ ਸਾਰਿਆਂ ਲਈ ਇਲਾਜ ਉਪਲਬਧ ਹੋਵੇਗਾ ਜਿਨ੍ਹਾਂ ਦੇ ਨਾਮ ਕਾਰਡ ‘ਤੇ ਸੂਚੀਬੱਧ ਹਨ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ ਪਾਇਆ ਸਿੰਚਾਈ ਵਿਭਾਗ ਦੇ ਕੰਮਾਂ ਤੇ ਚਾਣਨਾਂ

ਟਰੱਕ ਵਲੋਂ ਟਰਾਲੇ ਨੂੰ ਟੱਕਰ ਮਾਰਨ ਕਾਰਨ ਮੌਕੇ ਤੇ ਹੋਈ ਦੋ ਦੀ ਮੌਤ

0
Trucks Accident

ਨਵੀਂ ਦਿੱਲੀ, 20 ਮਾਰਚ 2026 : ਦਿੱਲੀ ਕੱਟੜਾ ਐਕਸਪ੍ਰੈਸ (Delhi Katra Express) ‘ਤੇ ਬੀਤੀ ਰਾਤ ਟਰਾਲੇ ਨੂੰ ਟਰੱਕ ਵਲੋਂ ਟੱਕਰ ਮਾਰਨ ਦੇ ਚਲਦਿਆਂ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਸੜਕ ਹਾਦਸੇ ਵਿਚ ਕਿਸ ਕਿਸ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਝੱਜਰ ਜਿਲ੍ਹੇ ਦੇ ਬਹਾਦਰਗੜ੍ਹ ਇਲਾਕੇ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ ‘ਤੇ ਬੀਤੀ ਰਾਤ ਲਗਭਗ 1 ਵਜੇ ਇੱਕ ਜੋ ਟਰਾਲੇ ਤੇ ਟਰੱਕ ਵਿਚਕਾਰ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ ਵਿਚ ਜਿਨ੍ਹਾਂ ਦੋ ਲੋਕਾਂ ਦੀ ਮੌਤ (Death) ਹੋਈ ਹੈ ਉਹ ਟਰਾਲੇ ਦੇ ਕੈਬਿਨ ਅੰਦਰ ਬੈਠਾ ਡਰਾਈਵਰ ਅਤੇ ਉਸਦਾ ਸਹਾਇਕ ਹੈ । ਹਾਦਸੇ ਦੌਰਾਨ ਦੋਵੇਂ ਕੈਬਿਨ ਦੇ ਅੰਦਰ ਹੀ ਬੁਰੀ ਤਰ੍ਹਾਂ ਕੁਚਲੇ ਗਏ । ਪਿੰਡ ਨੀਲੋਠੀ ਦੇ ਨੇੜੇ ਸੜਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜਿਆ ਗਿਆ ।

ਹਾਈਵੇ ਤੇ ਖੜ੍ਹੇ ਟਰਾਲੇ ਨੂੰ ਟਰੱਕ ਨੇ ਮਾਰੀ ਸੀ ਪਿੱਛੋ ਟੱਕਰ

ਜਾਣਕਾਰੀ ਮੁਤਾਬਕ ਟਰਾਲਾ ਜੋ ਕਿ ਹਾਈਵੇ ਤੇ ਖੜ੍ਹਾ ਸੀ ਨੂੰ ਪਿੱਛੇ ਤੋਂ ਆ ਰਹੇ ਤੇਜ ਰਫ਼ਤਾਰ ਟਰੱਕ (High-speed truck) ਨੇ ਟੱਕਰ ਮਾਰ ਦਿੱਤੀ । ਜਿਸ ਕਾਰਲ ਟਰੱਕ ਟਰਾਲੇ ਦੇ ਨਾਲ ਹੀ ਚਿਪਕ ਗਿਆ । ਟਰੱਕ ਨੂੰ ਕਰੇਨ ਦੀ ਵਰਤੋਂ ਕਰਕੇ ਟਰਾਲੇ ਨਾਲੋਂ ਵੱਖ ਕੀਤਾ ਗਿਆ । ਪੁਲਸ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਲਾਸ਼ਾਂ ਦੀ ਪਛਾਣ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ । ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

Read More : ਕਾਰ-ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ

ਹਰਿਆਣਾ ਸਰਕਾਰ ਨੇ ਕੀਤੇ 34 ਪੁਲਸ ਅਫਸਰਾਂ ਦੇ ਤਬਾਦਲੇ

0
Transffers

ਚੰਡੀਗੜ੍ਹ, 20 ਮਾਰਚ 2026 : ਹਰਿਆਣਾ ਸਰਕਾਰ (Haryana Government) ਵਲੋਂ ਹਾਲ ਹੀ ਵਿਚ 22 ਆਈ. ਪੀ. ਐਸ. ਅਧਿਕਾਰੀਆਂ ਸਮੇਤ 34 ਪੁਲਸ ਅਫ਼ਸਰਾਂ ਦੇ ਤਬਾਦਲਾ ਹੁਕਮ (Transfer order) ਜਾਰੀ ਕੀਤੇ ਗਏ ਹਨ । ਜਿਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ :

Transffers

Transffers

 

Read more : ਸਰਕਾਰ ਨੇ ਕੀਤੇ ਆਈ. ਏ. ਐਸ. ਪੀ. ਸੀ. ਐਸ. ਦੇ ਤਬਾਦਲੇ

ਕਾਰ-ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ

0
Motorcycle

ਕਪੂਰਥਲਾ, 20 ਮਾਰਚ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਭੁਲੱਥ ਸਬ-ਡਵੀਜਨ ਵਿਖੇ ਇਕ ਕਾਰ-ਮੋਟਰਸਾਈਕਲ (Car-Motorcycle) ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ (Two people died) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਭੁਲੱਥ ਸਬ-ਡਵੀਜ਼ਨ (Bholath Sub-Division) ਵਿੱਚ ਜੋ ਇੱਕ ਮੋਟਰਸਾਈਕਲ- ਕਾਰ ਸੜਕ ਹਾਦਸੇ (Road accidents) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਆਪਸ ਵਿਚ ਮਾਮਾ-ਭਾਣਜਾ ਹਨ । ਸੜਕ ਹਾਦਸੇ ਵਿਚ ਮਰਨ ਵਾਲਿਆਂ ਵਿਚ ਜੋਗਿੰਦਰ ਸਿੰਘ (55) ਵਾਸੀ ਪਿੰਡ ਭਟਨੂਰਾਂ ਕਲਾਂ ਅਤੇ ਨਿਰਮਲ ਸਿੰਘ (50) ਵਾਸੀ ਪਿੰਡ ਬਜਾਜਾ ਸ਼ਾਮਲ ਹਨ । ਹਾਦਸੇ ਤੋਂ ਬਾਅਦ ਭੁਲੱਥ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕਿਵੇਂ ਵਾਪਰਿਆ ਹਾਦਸਾ

ਸੂਚਨਾ ਮੁਤਾਬਕ ਉਪਰੋਕਤ ਦੋਵੇਂ ਮੋਟਰਸਈਕਲ ਸਵਾਰ ਮਾਮਾ-ਭਾਣਜਾ ਮੱਸਿਆ ਮੌਕੇ ‘ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਕਿ ਉਨ੍ਹਾਂ ਦਾ ਮੋਟਰਸਾਈਕਲ ਇੱਕ ਕਾਰ ਨਾਲ ਟਕਰਾ ਗਿਆ । ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕਾਰ ਇੱਕ ਔਰਤ ਚਲਾ ਰਹੀ ਸੀ ਜੋ ਗੱਡੀ ਚਲਾਉਣਾ ਸਿੱਖ ਰਹੀ ਸੀ । ਹਾਦਸੇ ਤੋਂ ਬਾਅਦ ਉਸ ਨੇ ਮੌਕੇ ਤੋਂ ਭੱਜਣ ਦੀ ਕੋਸਿ਼ਸ਼ ਕੀਤੀ ਪਰ ਸਥਾਨਕ ਨਿਵਾਸੀਆਂ ਨੇ ਉਸ ਨੂੰ ਫੜ ਲਿਆ ।

ਪੁਲਸ ਵਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ : ਡੀ. ਐਸ. ਪੀ.

ਪਰਿਵਾਰ ਨੇ ਦੋਸ਼ ਲਗਾਇਆ ਕਿ ਜੇਕਰ ਮਾਮੇ ਭਾਣਜੇ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ । ਭੁਲੱਥ ਪੁਲਸ ਸਟੇਸ਼ਨ ਦੇ ਐਸ. ਐਚ. ਓ. ਰਣਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ । ਡੀ. ਐਸ. ਪੀ. ਭੁਲੱਥ ਕਰਨੈਲ ਸਿੰਘ ਨੇ ਕਿਹਾ ਕਿ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ।

Read More : ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇੇ ਪੰਜ ਦੀ ਮੌਤ ਤੇ ਤਿੰਨ ਜਣੇ ਜਖਮੀ

ਈਰਾਨ ਦੇ ਮਿਜਾਇਲ ਹਮਲੇ ਵਿਚ ਇਜ਼ਰਾਇਲੀ ਪਾਵਰ ਗਰਿਡ ਗਿਆ ਨੁਕਸਾਨਿਆ

0
Attack

ਦੁਬਈ, 20 ਮਾਰਚ 2026 : ਮੱਧ ਪੂਰਬ (Middle East) ਵਿਖੇ ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਦੇ ਚਲਦਿਆਂ ਈਰਾਨੀ ਮਿਜ਼ਾਇਲ (Iranian missile) ਹਮਲੇ ਵਿਚ ਇਜ਼ਰਾਇਲੀ ਪਾਵਰ ਗਰਿਡ ਨੁਕਸਾਨਿਆ ਗਿਆ ਹੈ ।

ਕੀ ਆਖਿਆ ਇਜ਼ਰਾਇਲੀ ਊਰਜ਼ਾ ਮੰਤਰੀ ਨੇ

ਈਰਾਨੀ ਦੇ ਮਿਜ਼ਾਇਲ ਹਮਲੇ ਕਾਰਨ ਇਜ਼ਰਾਇਲ ਦੇ ਨੁਕਸਾਨੇ ਗਏ ਪਾਵਰ ਗਰਿਡ (Power grid) ਸਬੰਧੀ ਜਾਣਕਾਰੀ ਦਿੰਦਿਆਂ ਇਜ਼ਰਾਈਲ ਦੇ ਊਰਜਾ ਮੰਤਰੀ ਏਲੀ ਕੋਹੇਨ (Energy Minister Eli Cohen) ਨੇ ਕਿਹਾ ਕਿ ਇੱਕ ਈਰਾਨੀ ਮਿਜ਼ਾਈਲ ਹਮਲੇ (Iranian missile attacks) ਨੇ ਉੱਤਰੀ ਇਜ਼ਰਾਈਲ ਵਿੱਚ ਪਾਵਰ ਗਰਿੱਡ ਨੂੰ ਨੁਕਸਾਨ ਪਹੁੰਚਾਇਆ ਹੈ ।

ਕੋਹੇਨ ਨੇ ਕਿਹਾ ਕਿ ਉੱਤਰੀ ਇਜ਼ਰਾਈਲ ਵਿੱਚ ਪਾਵਰ ਗਰਿੱਡ ਨੂੰ ਕੁਝ ਨੁਕਸਾਨ ਪਹੁੰਚਿਆ ਹੈ ਅਤੇ ਅਮਲੇ ਨੇ ਕੁਝ ਖੇਤਰਾਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਹੈ ਅਤੇ ਅਜੇ ਵੀ ਬਿਜਲੀ ਤੋਂ ਬਿਨਾਂ ਖੇਤਰਾਂ ਵਿੱਚ ਬਿਜਲੀ ਬਹਾਲ ਕਰਨਾ ਜਾਰੀ ਰੱਖ ਰਹੇ ਹਨ । ਇਸ ਦੌਰਾਨ ਇਜ਼ਰਾਈਲੀ ਮੀਡੀਆ (Israeli media) ਨੇ ਉੱਤਰੀ ਸ਼ਹਿਰ ਹੈਫਾ ਵਿੱਚ ਇੱਕ ਤੇਲ ਰਿਫਾਇਨਰੀ ਤੋਂ ਉੱਠਦੇ ਕਾਲੇ ਧੂੰਏਂ ਦੀਆਂ ਤਸਵੀਰਾਂ ਦਿਖਾਈਆਂ । ਸ਼ੁਰੂਆਤੀ ਮੁਲਾਂਕਣਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਈਰਾਨੀ ਕਲੱਸਟਰ ਬੰਬ ਦਾ ਇੱਕ ਟੁਕੜਾ ਰਿਫਾਇਨਰੀ ਨੂੰ ਟਕਰਾਇਆ ।

Read More : ਗੈਸ ਪਲਾਂਟ ਰਾਸ ਲਾਫਾਨ ਤੇ ਈਰਾਨ ਨੇ ਕੀਤਾ ਮਿਜ਼ਾਇਲ ਹਮਲਾ

ਪੰਜਾਬ ਪੁਲਸ ਨੇ ਕੀਤੀ 426 ਡਰੱਗ ਹੌਟਸਪੋਟਾਂ ‘ਤੇ ਛਾਪੇਮਾਰੀ

0
Arpit Shukla

ਚੰਡੀਗੜ੍ਹ, 20 ਮਾਰਚ 2026 : ਪੰਜਾਬ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ (Anti-drug campaign) ਦੇ 383ਵੇਂ ਦਿਨ ਸੂਬੇ ਭਰ ’ਚ ਡਰੱਗ ਹੌਟਸਪੌਟਸ (Drug hotspots) ‘ਤੇ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ।

ਕਿੰਨਿਆਂ ਤੇ ਕੀਤਾ ਕੇਸ ਦਰਜ ਤੇ ਕਿੰਨੇ ਕੀਤੇ ਗ੍ਰਿਫ਼ਤਾਰ

ਪੰਜਾਬ ਪੁਲਸ (Punjab Police) ਮੁਤਾਬਕ ਸਾਰਾ ਦਿਨ ਚੱਲੀ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ ਪੰਜਾਬ ਸੂਬੇ ਭਰ ‘ਚ 426 ਡਰੱਗ ਹੌਟਸਪਾਟਾਂ ’ਤੇ ਛਾਪੇਮਾਰੀ ਕੀਤੀ ਹੈ, ਇਸ ਦੌਰਾਨ 200 ਐਫ. ਆਈ. ਆਰ. ਦਰਜ ਕਰਕੇ 248 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੰਜਾਬ ਪੁਲਸ ਦੀਆਂ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ (Drug traffickers) ਦੇ ਕਬਜ਼ੇ ‘ਚੋਂ 710 ਗ੍ਰਾਮ ਹੈਰੋਇਨ, 20 ਕਿਲੋ ਭੁੱਕੀ, 2655 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 14,150 ਰੁਪਏ ਦੀ ਡਰੱਗ ਮਨੀ (Drug money) ਵੀ ਬਰਾਮਦ ਕੀਤੀ ਹੈ ।

ਕੀ ਆਖਿਆ ਸਪੈਸ਼ਲ ਡੀ. ਜੀ. ਪੀ. ਅਤੇ ਕਾਨੂੰਨ ਵਿਵਸਥਾ ਨੇ

ਪੰਜਾਬ ਪੁਲਸ ਮੁਤਾਬਕ ਸਪੈਸ਼ਲ ਡੀ. ਜੀ. ਪੀ. (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ (Arpit Shukla) ਜੋ ਇਸ ਮੁਹਿੰਮ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਸਨ ਨੇ ਕਿਹਾ ਕਿ 1 ਮਾਰਚ-2025 ਨੂੰ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਵਜੋਂ ਸੂਬੇ ਭਰ ‘ਚ 38,119 ਕੇਸ ਦਰਜ ਕੀਤੇ ਗਏ ਹਨ ਅਤੇ 54,190 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਕਬਜ਼ੇ ‘ਚੋਂ 2384 ਕਿਲੋਗ੍ਰਾਮ ਹੈਰੋਇਨ, 715 ਕਿਲੋਗ੍ਰਾਮ ਅਫੀਮ, 303 ਕੁਇੰਟਲ ਭੁੱਕੀ, 834 ਕਿਲੋਗ੍ਰਾਮ ਗਾਂਜਾ, 51.35 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ, 36 ਕਿਲੋਗ੍ਰਾਮ ਆਈ. ਸੀ. ਈ. ਅਤੇ 17 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਚਾਰ ਹਥਿਆਰ ਵੀ ਕੀਤੇ ਗਏ ਬਰਾਮਦ

ਪੰਜਾਬ ਪੁਲਿਸ ਮੁਤਾਬਕ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 58ਵੇਂ ਦਿਨ ਪੁਲਸ ਟੀਮਾਂ ਨੇ 207 ਵਿਅਕਤੀਆਂ ਨੂੰ ਚਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ 15,458 ਹੋ ਗਈਆਂ । ਇਸ ਤੋਂ ਇਲਾਵਾ 80 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਹੈ, ਜਦੋਂ ਕਿ 101 ਵਿਅਕਤੀਆਂ ਨੂੰ ਤਸਦੀਕ ਉਪਰੰਤ ਛੱਡ ਦਿੱਤਾ ਗਿਆ । ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਛੇ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 57ਵੇਂ ਦਿਨ 541 ਥਾਵਾਂ ਤੇ ਹੋਈ ਛਾਪੇਮਾਰੀ