Home Blog Page 375

ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ‘ਚ ਅੰਡਰ-19 ਪਟਿਆਲਾ 1 ਜ਼ੋਨ ਨੇ ਜਿੱਤਿਆ ਗੋਲਡ

0
Under-19 boys cricket competition

ਪਟਿਆਲਾ 25 ਸਤੰਬਰ 20255 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ (District Sports Tournament Committee) ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ  ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (9th District School Games) ਕਰਵਾਈਆਂ ਜਾ ਰਹੀਆਂ ਹਨ । ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਡਰ 19 ਲੜਕਿਆਂ ਦੇ ਕ੍ਰਿਕਟ ਮੁਕਾਬਲੇ (Under-19 boys cricket competition)  ਸੇਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ ।

 ਕਿਸ ਮੈਚ ਵਿਚ ਕਿਸ ਨੇ ਕਿਸਨੂੰ ਹਰਾਇਆ

ਉਨ੍ਹਾਂ ਦੱਸਿਆ ਕਿ ਫਾਈਨਲ ਮੈਚ ਵਿੱਚ ਪਟਿਆਲਾ 1 ਨੇ ਪਟਿਆਲਾ-2 ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ,ਪਟਿਆਲਾ-2 ਨੇ ਜਿੱਤਿਆ ਸਿਲਵਰ ਮੈਡਲ । ਹਾਰਡ ਲਾਈਨ ਦਾ ਮੈਚ ਪਟਿਆਲਾ 3 ਜ਼ੋਨ ਨੇ ਘਨੌਰ ਜ਼ੋਨ ਨੂੰ ਹਰਾ ਬਰਾਊਨ ਮੈਡਲ ਪ੍ਰਾਪਤ ਕੀਤਾ । ਸਕੂਲ ਦੇ ਡਾਇਰੈਕਟਰ ਬਲਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਕੌਰ ਧਾਲੀਵਾਲ ਨੇ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੱਤਾ ।

ਕ੍ਰਿਕਟ ਮੈਚ ਦੇਖਣ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਖੇਡ ਕਨਵੀਨਰ ਜੱਗਾ ਸਿੰਘ ਪ੍ਰਿੰਸੀਪਲ ਕਪੂਰੀ, ਸਿੰਮੀ ਗਿੱਲ ਪ੍ਰਿੰਸੀਪਲ ਸੇਂਟ ਜੇਵੀਅਰ ਇੰਟਰਨੈਸ਼ਨਲ ਸਕੂਲ, ਸ਼ਸ਼ੀ ਮਾਨ ਜ਼ੋਨਲ ਸਕੱਤਰ ਪਟਿਆਲਾ 3, ਅਮਨਿੰਦਰ ਸਿੰਘ ਬਾਬਾ ਜ਼ੋਨਲ ਸਕੱਤਰ ਪਟਿਆਲਾ-1,ਹਰੀਸ਼ ਸਿੰਘ ਰਾਵਤ, ਸਤਵਿੰਦਰ ਸਿੰਘ ਚੀਮਾ, ਤੇਜਿੰਦਰ ਸਿੰਘ ਤੇਜ਼ੀ ਥਾਣੇਦਾਰ, ਸੁਰਿੰਦਰਪਾਲ ਸਿੰਘ ਐਸ. ਪੀ., ਪ੍ਰਿਤਪਾਲ ਸਿੰਘ, ਸਿਮਰਨਜੀਤ ਕੌਰ, ਨਿਰਭੈ ਸਿੰਘ, ਅਰੁਣ ਕੁਮਾਰ, ਵਿਕਾਸ ਜਿੰਦਲ, ਵਿਨੋਦ ਕੁਮਾਰ, ਪਰਵੀਨ ਕੁਮਾਰ, ਸੁਨੀਲ ਕੁਮਾਰ, ਸਤਵਿੰਦਰ ਸਿੰਘ ਕੋਚ, ਅਜਮੇਰ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ

ਅੱਸੂ ਦੇ ਨਰਾਤਿਆਂ ‘ਚ ਸ਼ਰਧਾਲੂਆਂ ਨੂੰ ਵਰਤਾਇਆ ਜਾ ਰਿਹਾ ਹੈ ਸਵਾਦਿਸ਼ਟ ਲੰਗਰ

0
Sri Kali Devi Temple

ਪਟਿਆਲਾ, 25 ਸਤੰਬਰ 2025 : ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ (Sri Kali Devi Temple) ਵਿਖੇ ਚੱਲ ਰਹੇ ਅੱਸੂ ਦੇ ਨਵਰਾਤਰਿਆਂ ਦੌਰਾਨ ਪੁੱਜ ਰਹੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਤਿੰਨ ਸਮੇਂ ਲਗਾਏ ਜਾ ਰਹੇ ਲੰਗਰ ਭੰਡਾਰੇ (Langar Bhandare) ਵਿੱਚ ਸ਼ਰਧਾਲੂਆਂ ਨੂੰ ਸਵਾਦਲਾ ਲੰਗਰ ਵਰਤਾਇਆ ਜਾ ਰਿਹਾ ਹੈ । ਇਸੇ ਦੌਰਾਨ ਮੰਦਿਰ ਵਿਖੇ ਚੱਲ ਰਹੇ ਧਾਰਮਿਕ ਭਜਨ ਵੀ ਅਧਿਆਤਮਿਕ ਮਾਹੌਲ ‘ਚ ਦੂਰੋਂ-ਦੂਰੋਂ ਆ ਰਹੇ ਸ਼ਰਧਾਲੂ ਮਾਂ ਦੇਵੀ ਦੇ ਭਗਤੀ ਰਸ ਵਿੱਚ ਲੀਨ ਹੋ ਜਾਂਦੇ ਹਨ ।

ਧਾਰਮਿਕ ਭਜਨਾਂ ਨੇ ਮੰਦਿਰ ਦੇ ਅਧਿਆਤਮਿਕ ਮਾਹੌਲ ਨੇ ਸ਼ਰਧਾਲੂਆਂ ਨੂੰ ਮਾਂ ਦੇਵੀ ਦੇ ਭਗਤੀ ਰਸ ‘ਚ ਕੀਤਾ ਲੀਨ

ਇਸ ਵਾਰ ਜਿੱਥੇ ਮੰਦਿਰ ਦੀ ਸਜਾਵਟ ਤੇ ਹੋਰ ਵਿਸ਼ੇਸ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਨਗਰ ਨਿਗਮ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਲਈ ਪਟਿਆਲਾ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਹੋਰ ਵਿਆਪਕ ਪ੍ਰਬੰਧਾਂ ਲਈ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ. ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਆਦਿ ਦੀ ਸੂਝ-ਬੂਝ ਦੀ ਵੀ ਭਰਵੀਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।

ਸੀ. ਏ. ਅਜੇ ਅਲੀਪੁਰੀਆ ਨੇ ਦੱਸਿਆ ਕਿ ਸਵੇਰੇ 8.30 ਵਜੇ ਰੋਜ਼ਾਨਾ ਸਵੇਰੇ ਮੰਦਿਰ ‘ਚ ਹਵਨ ਕਰਵਾਇਆ ਜਾ ਰਿਹਾ ਹੈ

ਸੀ. ਏ. ਅਜੇ ਅਲੀਪੁਰੀਆ (C. A. Ajay Alipuria) ਨੇ ਦੱਸਿਆ ਕਿ ਸਵੇਰੇ 8.30 ਵਜੇ ਰੋਜ਼ਾਨਾ ਸਵੇਰੇ ਮੰਦਿਰ ‘ਚ ਹਵਨ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਸਵੇਰੇ 8 ਵਜੇ ਤੋਂ ਸਵੇਰੇ 9.30 ਵਜੇ ਤੱਕ, ਦੁਪਹਿਰ 12.30 ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਰਾਤ 9.30 ਵਜੇ ਤੱਕ ਸਵਾਦਲਾ ਭੋਜਨ ਪਰੋਸਿਆ ਜਾਂਦਾ ਹੈ।

ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 22 ਸਤੰਬਰ ਤੋਂ 30 ਸਤੰਬਰ ਤੱਕ ਅੱਸੂ ਦੇ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ, ਇਸ ਲਈ ਮੰਦਿਰ ਦੇ ਕਿਵਾੜ ਖੁੱਲ੍ਹਣ ਦਾ ਸਮਾਂ ਸਵੇਰੇ 4 ਵਜੇ ਤੋਂ ਰਾਤ 10 ਵਜੇ ਖੁੱਲ੍ਹ ਰਹੇ ਹਨ ਅਤੇ ਅਸ਼ਟਮੀ ਤੱਕ ਇਹੋ ਸਮਾਂ ਰਹੇਗਾ ।

ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ ਵੀ ਕੀਤੀ ਜਾਂਦੀ ਹੈ

ਸੰਜੇ ਸਿੰਗਲਾ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ ਵੀ ਕੀਤੀ ਜਾਂਦੀ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਹੈਲਪ ਡੈਸਕ ਬਣੇ ਹੋਏ ਹਨ, ਮੈਡੀਕਲ ਟੀਮ ਸਮੇਤ ਲੋੜਵੰਦਾਂ ਲਈ ਵੀਲ੍ਹਚੇਅਰ ਵੀ ਉਪਲਬੱਧ ਹੈ । ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰਿਆਂ ਤੇ ਸੁਰੱਖਿਆ (Security on CCTV cameras) ਦੇ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ।

Read More : ਮੇਅਰ, ਡੀ. ਸੀ. ਤੇ ਐਸ. ਐਸ. ਪੀ. ਨੇ ਲਿਆ ਸ੍ਰੀ ਕਾਲੀ ਦੇਵੀ ਮੰਦਿਰ ਦਾ ਜਾਇਜ਼ਾ

ਡੀ. ਸੀ. ਵੱਲੋਂ ਪੁਲਸ-ਨਿਗਮ ਤੇ ਹੋਰ ਅਧਿਕਾਰੀਆਂ ਨਾਲ ਭਾਦਸੋਂ ਰੋਡ ਦਾ ਜਾਇਜ਼ਾ 

0
Deputy Commissioner Dr. Preeti Yadav
ਪਟਿਆਲਾ, 25 ਸਤੰਬਰ 2025 : ਪਟਿਆਲਾ ਦੇ ਭਾਦਸੋਂ ਰੋਡ ਵਿਖੇ ਜੇਲ੍ਹ ਦੀ ਕੰਧ ਨਾਲ ਪੁਰਾਣੀ ਚੁੰਗੀ ਚੌਂਕ ਵਿਖੇ ਅਤੇ ਟਿਵਾਣਾ ਚੌਂਕ ਨੇੜੇ ਭਾਰੀ ਟ੍ਰੈਫਿਕ ਕਾਰਨ ਲੱਗਦੇ ਜਾਮ ਦਾ ਹੱਲ ਕੱਢਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਵੱਲੋਂ ਏ. ਡੀ. ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ, ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ ਮਾਵੀ, ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ, ਐਸ. ਪੀ. (ਟ੍ਰੈਫਿਕ) ਅੱਛਰੂ ਰਾਮ, ਐਸ. ਪੀ. ਮਨੋਜ ਗੋਰਸੀ ਸਮੇਤ ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ।
ਪੁਰਾਣੀ ਚੁੰਗੀ ਚੌਂਕ ਵਿਖੇ ਅਤੇ ਟਿਵਾਣਾ ਚੌਂਕ ਨੇੜੇ ਭਾਰੀ ਟ੍ਰੈਫਿਕ ਕਾਰਨ ਲੱਗਦੇ ਜਾਮ ਦਾ ਹੱਲ ਕੱਢਣ ਲਈ ਨਿਰਦੇਸ਼ 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ (Instructions to the concerned authorities) ਕੀਤੀ ਕਿ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਇਸ ਜਾਮ ਦੀ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ ਅਤੇ ਲੋੜੀਂਦੇ ਕਦਮ ਚੁੱਕੇ ਜਾਣ । ਇਸ ਮੌਕੇ ਵੱਖ-ਵੱਖ ਤਜਵੀਜ਼ਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਆਵਾਜਾਈ ਸਹੂਲਤਾਂ ਦਿਵਾਉਣ ਲਈ ਠੋਸ ਉਪਰਾਲੇ ਕੀਤੇ ਜਾ ਸਕਣ ।

ਡਾ. ਪ੍ਰੀਤੀ ਯਾਦਵ ਨੇ ਕੀਤੀ ਸਥਾਨਕ ਮਾਰਕੀਟ ਦੇ ਦੁਕਾਨਦਾਰਾਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ

ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਸਥਾਨਕ ਮਾਰਕੀਟ ਦੇ ਦੁਕਾਨਦਾਰਾਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ (Also spoke with representatives of local market shopkeepers) ਅਤੇ ਕਿਹਾ ਕਿ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਸਮਾਨ ਤੇ ਮਸ਼ਹੂਰੀ ਬੋਰਡ ਆਦਿ ਨਾ ਰੱਖਣ ਅਤੇ ਨਾ ਹੀ ਵਾਧੂ ਥੜ੍ਹੇ ਬਣਾਏ ਜਾਣ ਤਾਂ ਕਿ ਆਵਾਜਾਈ ਵਿੱਚ ਵਿਘਨ ਨਾ ਪਵੇ । ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਪ੍ਰਸ਼ਾਸਨ ਇਸ ਸਬੰਧੀ ਵਚਨਬੱਧਤਾ ਪੁਗਾਉਣ ਲਈ ਤਿਆਰ ਹੈ ਕਿ ਸ਼ਹਿਰ ਵਿੱਚ ਭੀੜ ਕਾਰਨ ਲੱਗਣ ਵਾਲੇ ਜਾਮ ਦੀ ਸਮੱਸਿਆ ਦਾ ਪੁਖਤਾ ਹੱਲ ਕੀਤਾ ਜਾਵੇ ।

ਡੀ. ਸੀ. ਵੱਲੋਂ ਪਟਿਆਲਾ ਸਬ ਡਵੀਜਨ ਦੇ ਕਲੱਸਟਰ ਤੇ ਨੋਡਲ ਅਫ਼ਸਰਾਂ ਨਾਲ ਬੈਠਕ

0
Deputy Commissioner

ਪਟਿਆਲਾ, 24 ਸਤੰਬਰ 2025 :  ਪਟਿਆਲਾ ਜ਼ਿਲ੍ਹੇ ‘ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਏ. ਡੀ. ਸੀ. ਸਿਮਰਪ੍ਰੀਤ ਕੌਰ, ਐਸ. ਪੀਜ, ਐਸ. ਡੀ. ਐਮ, ਸਮੂਹ ਡੀ. ਐਸ. ਪੀਜ, ਬੀ. ਡੀ. ਪੀ. ਓਜ. ਸਮੇਤ ਕਲੱਸਟਰ ਤੇ ਨੋਡਲ  ਅਧਿਕਾਰੀਆਂ ਨਾਲ ਬੈਠਕ ਕਰਕੇ ਕਿਸਾਨਾਂ ਨਾਲ ਸਿੱਧਾ ਸੰਪਰਕ ਬਣਾਉਣ ‘ਤੇ ਜ਼ੋਰ ਦਿੱਤਾ ।

ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਅਧਿਕਾਰੀਆਂ ਨੂੰ ਕਿਸਾਨਾਂ ਤੱਕ ਸਿੱਧੀ ਪਹੁੰਚ ਬਣਾਉਣ ਦੀ ਹਦਾਇਤ

ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਅਧਿਕਾਰੀਆਂ ਤੇ ਸਮੂਹ ਥਾਣਾ ਮੁਖੀਆਂ ਅਤੇ ਨੂੰ ਹਦਾਇਤ ਕੀਤੀ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਅਤੇ ਹਵਾ ਗੁਣਵੱਤਾ ਮੋਨੀਟਰਿੰਗ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਇੰਨ-ਬਿੰਨ ਤੇ ਸਖਤੀ ਨਾਲ ਕਰਨੀ ਯਕੀਨੀ ਬਣਾਈ ਜਾਵੇ ।

ਕਿਸਾਨ ਪਰਾਲੀ ਸੰਭਾਲਣ ਲਈ ਮਸ਼ੀਨਰੀ ਲੈਣ ਵਾਸਤੇ ਕੰਟਰੋਲ ਰੂਮ 0175-2350550 ‘ਤੇ ਸੰਪਰਕ ਕਰਨ : ਡਾ. ਪ੍ਰੀਤੀ ਯਾਦਵ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਕਿਹਾ ਕਿ ਪਿੰਡਾਂ ‘ਚ ਤਾਇਨਾਤ ਪਿੰਡ ਪੱਧਰ ਤੇ ਕਲਸਟਰ ਪੱਧਰ ਦੇ ਨੋਡਲ ਅਫ਼ਸਰਾਂ ਦੀ ਜੇਕਰ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸ. ਐਮ. ਐਸ. ਚਲਾਏ ਝੋਨੇ ਦੀ ਕਟਾਈ ਨਾ ਕਰੇ ਤੇ ਨਾ ਹੀ ਸਵੇਰੇ 10 ਵਜੇ ਤੋਂ ਪਹਿਲਾਂ ਤੇ ਸ਼ਾਮ 6 ਵਜੇ ਤੋਂ ਬਾਅਦ ਝੋਨੇ ਦੀ ਕਟਾਈ ਕੀਤੀ ਜਾਵੇ ਅਤੇ ਜੇਕਰ ਅਜਿਹਾ ਸਾਹਮਣੇ ਆਇਆ ਤਾਂ ਕਾਰਵਾਈ ਹੋਵੇਗੀ ਤੇ ਕੰਬਾਇਨ ਜ਼ਬਤ ਕਰ ਲਈ ਜਾਵੇਗੀ ।

ਬਿਨ੍ਹਾਂ ਸੁਪਰ ਐਸ. ਐਮ. ਐਸ. ਤੇ ਸ਼ਾਮ 6 ਵਜੇ ਤੋਂ ਬਾਅਦ-ਸਵੇਰੇ 10 ਵਜੇ ਤੋਂ ਪਹਿਲਾਂ ਚੱਲਣ ਵਾਲੀ ਜ਼ਬਤ ਹੋਵੇਗੀ ਕੰਬਾਇਨ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ (Do not set fire to the stubble.) ਕਿਉਂਕਿ ਅਜਿਹਾ ਕਰਨ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਲੋਕਾਂ ਨੂੰ ਇਸ ਨਾਲ ਸਾਂਹ ਤੇ ਹੋਰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਹੈ, ਇਸ ਲਈ ਕਿਸਾਨ ਪਰਾਲੀ ਸੰਭਾਲਣ ਲਈ ਬੇਲਰ  (Baker to save the farmers) , ਇਨ-ਸੀਟੂ ਤੇ ਐਕਸ-ਸੀਟੂ ਗਤੀਵਿਧੀਆਂ ਵੀ ਤੇਜ ਕੀਤੀਆਂ ਗਈਆਂ ਹਨ, ਕਿਸਾਨ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਦੇ ਫੋਨ ਨੰਬਰ 0175-2350550 ‘ਤੇ ਸੰਪਰਕ ਕਰਨ ।

ਪਰਾਲੀ ਪ੍ਰਬੰਧਨ ਤੇ ਖਾਸ ਕਰਕੇ ਕਣਕ ਦੀ ਬਿਜਾਈ ਬਿਨ੍ਹਾਂ ਪਰਾਲੀ ਸਾੜੇ ਕਰਨ ਲਈ ਕਿਸਾਨਾਂ ਮੁਹੱਈਆ ਕਰਵਾਈਆਂ ਜਾਣਗੀਆਂ

ਡਿਪਟੀ ਕਮਿਸ਼ਨਰ (Deputy Commissioner) ਨੇ ਕਿਹਾ ਕਿ ਪਰਾਲੀ ਪ੍ਰਬੰਧਨ ਤੇ ਖਾਸ ਕਰਕੇ ਕਣਕ ਦੀ ਬਿਜਾਈ ਬਿਨ੍ਹਾਂ ਪਰਾਲੀ ਸਾੜੇ ਕਰਨ ਲਈ ਕਿਸਾਨਾਂ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸਾਨਾਂ ਨੂੰ ਪਰਾਲੀ ਬਿਨ੍ਹਾਂ ਸਾੜੇ ਇਸਦੇ ਸੁਚੱਜੇ ਪ੍ਰਬੰਧਨ ਲਈ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ।

ਜੇਕਰ ਕਿਸੇ ਖੇਤ ਵਿੱਚ ਅੱਗ ਲੱਗਦੀ ਹੈ ਤਾਂ ਇਸ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਸਬੰਧਤ ਕਲਸੱਟਰ ਅਫ਼ਸਰ, ਨੋਡਲ ਅਫ਼ਸਰ ਤੇ ਸਬੰਧਤ ਇਲਾਕੇ ਦਾ ਥਾਣਾ ਮੁਖੀ ਜਿੰਮੇਵਾਰ ਹੋਵੇਗਾ : ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ

ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ (S. P. (City) Palwinder Singh Cheema) ਨੇ ਕਿਹਾ ਕਿ ਜੇਕਰ ਕਿਸੇ ਖੇਤ ਵਿੱਚ ਅੱਗ ਲੱਗਦੀ ਹੈ ਤਾਂ ਇਸ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਸਬੰਧਤ ਕਲਸੱਟਰ ਅਫ਼ਸਰ, ਨੋਡਲ ਅਫ਼ਸਰ ਤੇ ਸਬੰਧਤ ਇਲਾਕੇ ਦਾ ਥਾਣਾ ਮੁਖੀ ਜਿੰਮੇਵਾਰ ਹੋਵੇਗਾ, ਇਸ ਲਈ ਕੋਈ ਵੀ ਅਣਗਹਿਲੀ ਨਾ ਵਰਤੀ ਜਾਵੇ । ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਕਿਸਾਨਾਂ ਤੱਕ ਪਿੰਡ-ਪਿੰਡ ਪਹੁੰਚ ਬਣਾਕੇ ਪਰਾਲੀ ਨਾ ਸਾੜਨ ਲਈ ਜਾਗਰੂਕ ਵੀ ਕਰ ਰਹੀਆਂ ਹਨ ।

ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਅਤੇ ਇਸੇ ਤਹਿਤ ਹੀ ਵਾਤਾਵਰਣ ਦੀ ਸੰਭਾਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਖੇਤਾਂ ਵਿੱਚ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕਿਸੇ ਵੀ ਕੀਮਤ ਉਤੇ ਖੇਤਾਂ ਵਿੱਚ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ ।

ਜ਼ਿਲ੍ਹੇ ਵਿੱਚ ਬੇਲਰਾਂ ਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਐਕਸ ਸੀਟੂ ਤੇ ਇਨਸੀਟੂ ਤਕਨੀਕਾਂ ਨਾਲ ਪਰਾਲੀ ਨੂੰ ਠਿਕਾਣੇ ਲਗਾਉਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬੇਲਰਾਂ ਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਐਕਸ ਸੀਟੂ ਤੇ ਇਨਸੀਟੂ ਤਕਨੀਕਾਂ ਨਾਲ ਪਰਾਲੀ ਨੂੰ ਠਿਕਾਣੇ ਲਗਾਉਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ । ਇਸ ਲਈ ਕੋਈ ਵੀ ਕਿਸਾਨ ਅਗਲੀ ਫ਼ਸਲ ਬੀਜਣ ਲਈ ਕਾਹਲੀ ਵਿੱਚ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਵੇ । ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ ।

ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ

ਇਸ ਮੌਕੇ ਐਸ.ਪੀ. ਸਵਰਨਜੀਤ ਕੌਰ, ਐਸ.ਪੀ. ਮਨੋਜ ਗੋਰਸੀ, ਡੀ. ਐਸ. ਪੀ. ਗੁਰਪ੍ਰਤਾਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਡੀ. ਆਰ. ਸੰਗਰਾਮ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਅਮਨਪ੍ਰੀਤ ਕੌਰ, ਡੀ. ਡੀ. ਪੀ. ਓ. ਮੋਹਿੰਦਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੱਡੀ ਗਿਣਤੀ ‘ਚ ਮੌਜੂਦ ਸਨ ।

Read More : ਪਰਾਲੀ ਸਾੜਨ ਦੇ ਪੰਜਾਬ ਵਿਚ ਆਏ 27 ਮਾਮਲੇ ਸਾਹਮਣੇ

 

 

ਜ਼ੋਨ ਪਟਿਆਲਾ-2 ਦੇ ਅਥਲੈਟਿਕਸ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ

0
Athletics tournament

ਪਟਿਆਲਾ, 24 ਸਤੰਬਰ 2025 : ਜ਼ੋਨ ਪਟਿਆਲਾ-2 ਦੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ (Athletics tournament of Zone Patiala-2 begins in grand style) ਦੀ ਸ਼ੁਰੂਆਤ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਈ ।

ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੇ ਪਹਿਲੇ ਦਿਨ ਕਰਵਾਏ ਗਏ ਕਈ ਈਵੈਂਟਸ

ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੇ ਪਹਿਲੇ ਦਿਨ ਕਈ ਈਵੈਂਟਸ ਕਰਵਾਏ ਗਏ । ਅੰਡਰ 17 ਲੜਕਿਆਂ ਦੀ ਲੰਬੀ ਛਾਲ ਵਿੱਚ ਸ. ਹ. ਸ. ਧਬਲਾਨ ਦੇ ਅਰਵਿੰਦਰ ਸਿੰਘ ਨੇ ਗੋਲਡ, ਸ. ਹ. ਸ. ਧਬਲਾਨ ਦੇ ਕਰਨਵੀਰ ਸਿੰਘ ਨੇ ਸਿਲਵਰ ਅਤੇ ਸ. ਹ. ਸ.ਗਾਂਧੀ ਨਗਰ ਦੇ ਜੋਤਿਸ਼ ਨੇ ਬਰਾਊਂਜ਼ ਮੈਡਲ ਹਾਸਲ ਕੀਤਾ । ਅੰਡਰ 19 ਲੜਕਿਆਂ ਦੀ ਲੰਬੀ ਛਾਲ ਵਿੱਚ ਸਕੂਲ ਆਫ ਐਮੀਂਨੈਸ ਫੀਲਖਾਨਾ ਦੇ ਅਮਨਜੋਤ ਸਿੰਘ ਨੇ ਗੋਲਡ, ਸ. ਸ. ਸ. ਸ . ਪਸਿਆਣਾ ਦੇ ਸਾਹਿਲ ਖਾਨ ਨੇ ਸਿਲਵਰ ਅਤੇ ਸ. ਸ. ਸ. ਸ. ਸ਼ੇਖੂਪੁਰ ਦੇ ਗੁਰਤੇਜ ਸਿੰਘ ਨੇ ਬਰਾਊਂਜ਼ ਮੈਡਲ ਹਾਸਲ ਕੀਤਾ ।

ਅੰਡਰ-14 ਲੜਕੀਆਂ ਦੀ 600 ਮੀਟਰ ਦੌੜ ਵਿੱਚ ਕਿਸ ਵਰਗ ਵਿਚ ਕਿਸ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ

ਅੰਡਰ-14 ਲੜਕੀਆਂ ਦੀ 600 ਮੀਟਰ ਦੌੜ (Under-14 Girls’ 600m Race) ਵਿੱਚ ਸ. ਮਿ. ਸ . ਖੇੜੀ ਗੁੱਜਰਾਂ ਦੀ ਆਰੂਸ਼ੀ ਦੇ ਗੋਲਡ ਅਤੇ ਸ. ਮਿ. ਸ. ਖੇੜੀ ਗੁੱਜਰਾਂ ਦੀ ਜਸਮੀਨ ਨੇ ਸਿਲਵਰ ਮੈਡਲ ਹਾਸਲ ਕੀਤਾ । ਅੰਡਰ-19 ਲੜਕਿਆਂ ਦੇ ਸ਼ਾਟਪੁੱਟ ਵਿੱਚ ਬ੍ਰਿਟਿਸ਼ ਕੋ ਐਡ ਹਾਈ ਸਕੂਲ ਦੇ ਸਨਬੀਰ ਸਿੰਘ ਜਸਵਾਲ ਨੇ ਗੋਲਡ,  ਬ੍ਰਿਟਿਸ਼ ਕੋ ਐਡ ਹਾਈ ਸਕੂਲ ਦੇ ਤੇਜਸ ਸਿੰਘ ਨੇ ਸਿਲਵਰ ਅਤੇ ਐੱਸ. ਡੀ. ਐੱਸ. ਈ. ਦੇ ਅਭਿਨਵ ਯਾਦਵ (Abhinav Yadav of S. D. S. E.)  ਦੇ ਬਰਾਊਂਜ਼ ਮੈਡਲ ਹਾਸਲ ਕੀਤਾ । ਅੰਡਰ-17 ਲੜਕੀਆਂ ਦੇ ਸ਼ਾਟਪੁੱਟ ਈਵੈਂਟ ਸ. ਸ. ਸ. ਸ. ਪਸਿਆਣਾ ਦੀ ਨੇਹਾ ਦੇ ਗੋਲਡ, ਸ. ਮਿ. ਸ. ਖੇੜੀ ਗੁੱਜਰਾਂ ਦੀ ਖੁਸ਼ਪ੍ਰੀਤ ਕੌਰ ਨੇ ਸਿਲਵਰ ਅਤੇ ਸ. ਮਿ. ਸ. ਖੇੜੀ ਗੁੱਜਰਾਂ ਦੀ ਸਰਿਤਾ ਨੇ ਬਰਾਊਂਜ਼ ਮੈਡਲ ਹਾਸਲ ਕੀਤਾ ।

ਟੂਰਨਾਮੈਂਟ ਦੌਰਾਨ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਵਿਸ਼ੇਸ਼ ਤੌਰ ਤੇ ਪਹੁੰਚੇ

ਟੂਰਨਾਮੈਂਟ ਦੌਰਾਨ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਵਿਸ਼ੇਸ਼ ਤੌਰ ਤੇ ਪਹੁੰਚੇ । ਡਾ. ਰਜਨੀਸ਼ ਗੁਪਤਾ ਜੀ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ । ਡਾ. ਰਜਨੀਸ਼ ਗੁਪਤਾ ਜੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੈ, ਖੇਡਾਂ ਮਨੁੱਖ ਵਿੱਚ ਅਨੁਸ਼ਾਸ਼ਨ, ਮਿਲਵਰਤਨ, ਮਿਲ ਕੇ ਕੰਮ ਕਰਨਾ ਵਰਗੇ ਕਈ ਗੁਣਾਂ ਦਾ ਵਿਕਾਸ ਕਰਦੀਆਂ ਹਨ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਸ੍ਰੀਮਤੀ ਰੁਪਿੰਦਰ ਕੌਰ (ਲੈਕ.), ਸ੍ਰੀਮਤੀ ਕਿਰਨਜੀਤ ਕੌਰ (ਲੈਕ.), ਸ੍ਰੀਮਤੀ ਸੰਦੀਪ ਕੌਰ (ਡੀ. ਪੀ. ਈ.),  ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ.), ਗੁਰਪ੍ਰੀਤ ਸਿੰਘ (ਡੀ. ਪੀ. ਈ.), ਯਸ਼ਦੀਪ ਸਿੰਘ (ਡੀ. ਪੀ. ਈ.), ਸ੍ਰੀਮਤੀ ਵਰਿੰਦਰ ਕੌਰ (ਡੀ. ਪੀ. ਈ.), ਸ੍ਰੀਮਤੀ ਮਨਦੀਪ ਕੌਰ (ਡੀ.ਪੀ.ਈ.),  ਸ੍ਰੀਮਤੀ ਰਾਜਵਿੰਦਰ ਕੌਰ (ਲੈਕ.), ਸ੍ਰੀਮਤੀ ਰੁਪਿੰਦਰ ਕੌਰ (ਡੀ. ਪੀ. ਈ.), ਯਾਦਵਿੰਦਰ ਕੌਰ (ਡੀ. ਪੀ. ਈ.), ਸ੍ਰੀਮਤੀ ਜ਼ਾਹਿਦਾ ਕੂਰੈਸ਼ੀ (ਡੀ. ਪੀ. ਈ.), ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਗੁਰਦੀਪ ਸਿੰਘ (ਡੀ. ਪੀ. ਈ), ਜਸਦੇਵ ਸਿੰਘ (ਡੀ.ਪੀ.ਈ.), ਅਤੇ ਹੋਰ ਅਧਿਆਪਕ ਮੌਜੂਦ ਸਨ ।

Read More : ਜ਼ੋਨ ਪਟਿਆਲਾ-2 ਦਾ ਜ਼ੋਨਲ ਟੂਰਨਾਮੈਂਟ ਆਯੋਜਿਤ

ਕਪਾਹ ਦੀ ਫਸਲ ਦੀ ਨਿਰਧਾਰਤ ਕੀਮਤ ਘੱਟ ਹੈ : ਕੈਬਨਿਟ ਮੰਤਰੀ

0
Cabinet Minister

ਚੰਡੀਗੜ੍ਹ, 24 ਸਤੰਬਰ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Cabinet Minister Gurmeet Singh Khudian)  ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਕਪਾਹ ਦੀ ਫਸਲ ਵਧਾਈ ਹੈ, ਜੋ ਕਿ ਪਿਛਲੀ ਵਾਰ 99 ਹਜ਼ਾਰ ਏਕੜ ਸੀ ਅਤੇ ਇਸ ਵਾਰ ਇਹ ਵੱਧ ਕੇ 1 ਲੱਖ 19 ਹਜ਼ਾਰ ਏਕੜ ਹੋ ਗਈ ਹੈ । ਉਨ੍ਹਾਂ ਕਿਹਾ ਕਿ ਫਸਲ ਵੀ ਚੰਗੀ ਹੋਈ ਹੈ । ਕਈ ਥਾਵਾਂ `ਤੇ ਕਪਾਹ ਦੀ ਫਸਲ ਖਰਾਬ ਹੋਈ ਸੀ, ਪਰ ਫਿਰ ਫਸਲ ਨਿਕਲੀ ਹੈ ।

ਕਪਾਹ ਮੰਡੀ ਵਿੱਚ ਆ ਰਹੀ ਹੈ ਅਤੇ ਦੇਸ਼ ਦੀ ਸਰਕਾਰ ਦੁਆਰਾ ਇਸ ਦੀ ਨਿਰਧਾਰਤ ਕੀਮਤ ਘੱਟ ਹੈ

ਉਨ੍ਹਾਂ ਕਿਹਾ ਕਿ ਕਪਾਹ ਮੰਡੀ ਵਿੱਚ ਆ ਰਹੀ ਹੈ (Cotton is coming to the market) ਅਤੇ ਦੇਸ਼ ਦੀ ਸਰਕਾਰ ਦੁਆਰਾ ਇਸ ਦੀ ਨਿਰਧਾਰਤ ਕੀਮਤ ਘੱਟ ਹੈ । ਜੇਕਰ ਅਸੀਂ ਇਸ ਨੂੰ ਵੇਖੀਏ ਤਾਂ ਮੰਡੀ ਵਿੱਚ ਬਹੁਤ ਲੁੱਟ ਹੋ ਰਹੀ ਹੈ ਅਤੇ ਫਸਲ ਨੂੰ ਨਿਰਧਾਰਤ ਕੀਮਤ ਤੋਂ ਘੱਟ ਵੇਚਣਾ ਪੈ ਰਿਹਾ ਹੈ । ਜਿਵੇਂ ਕੇਂਦਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦਾ ਸੀ, ਹੁਣ ਵੀ ਉਹੀ ਕਰ ਰਿਹਾ ਹੈ । ਸਾਨੂੰ ਉਸ ਫਸਲ ਵਿੱਚ ਤਰਜੀਹ ਦੇਣੀ ਚਾਹੀਦੀ ਹੈ ਜੋ ਅਸੀਂ ਖੁਦ ਪੈਦਾ ਕਰ ਰਹੇ ਹਾਂ। ਕੇਂਦਰ ਨੂੰ ਇਸ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ ।

Read More : ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਵਿੱਚ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਆਈ.ਪੀ.ਡੀ ਸੇਵਾਵਾਂ ਦਾ ਆਗ਼ਾਜ਼

ਵਿਧਾਇਕ ਕੋਹਲੀ ਅਤੇ ਮੇਅਰ ਗੋਗੀਆ ਵੱਲੋਂ ਸੜਕਾਂ ਦੀ ਮੁਰੰਮਤ ਲਈ ਵੱਡਾ ਬਜਟ ਜਾਰੀ

0
MLA Kohli and Mayor Gogia

ਪਟਿਆਲਾ  24 ਸਤੰਬਰ 2025 : ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਇੱਕ ਨਵੀਂ ਰਫ਼ਤਾਰ ਮਿਲੀ ਜਦੋਂ ਪਟਿਆਲਾ ਸ਼ਹਿਰੀ ਇਲਾਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਨਗਰ ਨਿਗਮ ਦੇ ਸਹਿਯੋਗ ਨਾਲ ਭਰਪੂਰ ਗਾਰਡਨ ‘ ਚ 14 ਲੱਖ 90 ਹਜ਼ਾਰ, ਅਰਜਨ ਨਗਰ  ‘ ਚ 11 ਲੱਖ 47 ਹਾਜ਼ਰ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਕੰਮ ਅਤੇ ਪੀ. ਡਬਲਯੂ. ਡੀ. ਦੇ ਸਹਿਯੋਗ ਨਾਲ ਫੁਆਰਾ ਚੌਂਕ ਤੋਂ ਸ਼ੁਰੂ ਹੋ ਕੇ ਲੀਲਾ ਭਵਨ , ਲੀਲਾ ਭਵਨ ਤੋਂ ਗਾਰਡਨ ਰੀਜ਼ੋਰਟ 21 ਨੰਬਰ ਪੁਲ ਦੇ ਥੱਲੇ ਯੂ ਟਰਨ ਲੈ ਕੇ  ਵਾਪਸੀ ਫੁਆਰਾ ਚੌਂਕ ਤੱਕ ਲਗਭਗ 1 ਕਰੋੜ 20 ਲੱਖ  ਰੁਪਏ ਦੀ ਲਾਗਤ ਨਾਲ ਨਵੀਂਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕੀਤੀ ।

ਭਰਪੂਰ ਗਾਰਡਨਲੀਲਾ ਭਵਨ ਚੌਂਕ ਅਤੇ ਅਰਜਨ ਨਗਰ ਵਿਖੇ 1 

ਕਰੋੜ 46 ਲੱਖ ਦੀ ਲਾਗਤ ਨਾਲ ਨਵੀਂਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ 

ਓਹਨਾ ਦਸਿਆ ਕਿ ਇਨ੍ਹਾਂ ਸੜਕਾਂ ਦੀ ਹਾਲਤ ਲੰਬੇ ਸਮੇਂ ਤੋਂ ਬੇਹੱਦ ਖ਼ਰਾਬ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੀਂਹ ਪੈਣ ‘ਤੇ ਇੱਥੇ ਪਾਣੀ ਭਰ ਜਾਂਦਾ ਸੀ ਅਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ । ਲੋਕਾਂ ਨੇ ਮੰਗ ਕੀਤੀ ਸੀ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਜਾਂ ਨਵੀਨ ਨਿਰਮਾਣ ਕਰਵਾਇਆ ਜਾਵੇ । ਇਸ ਮੰਗ ਨੂੰ ਸਵੀਕਾਰ ਕਰਦਿਆਂ, ਵਿਧਾਇਕ ਕੋਹਲੀ ਨੇ ਲਗਭਗ ਇੱਕ ਕਰੋੜ ਛਿਆਲੀ ਲੱਖ ਰੁਪਏ ਦੇ ਬਜਟ ਨਾਲ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ ਕਰ ਦਿੱਤੀ ਹੈ । ਓਹਨਾ ਦਸਿਆ ਕਿ 300 ਕਿਲੋਮੀਟਰ ਵਿੱਚੋਂ ਲਗਭਗ 250 ਕਿਲੋਮੀਟਰ ਪਾਈਪ ਲਾਈਨਾਂ (250 kilometers of pipelines) ਪਹਿਲਾਂ ਹੀ ਵਿਛਾਈ ਜਾ ਚੁੱਕੀਆਂ ਹਨ, ਜਿਸ ਤੋਂ ਬਾਅਦ ਹੁਣ ਸੜਕਾਂ ਦੀ ਪਕੀ ਮੁਰੰਮਤ ਅਤੇ ਨਵੀਨ ਨਿਰਮਾਣ ਦਾ ਕੰਮ ਵੀ ਚੱਲ ਪਿਆ ਹੈ ।

ਇਹ ਕੰਮ ਲਗਭਗ ਤਿੰਨ ਮਹੀਨੇ ਦੇ ਅੰਦਰ ਪੂਰਾ ਹੋ ਜਾਣ ਦੀ ਉਮੀਦ ਹੈ

ਵਿਧਾਇਕ ਕੋਹਲੀ ਨੇ ਇਸ ਮੌਕੇ ‘ ਤੇ ਇਲਾਕੇ ਦੀਆਂ ਹੋਰ ਸਮੱਸਿਆਵਾਂ ਨੂੰ ਦੇਖਦਿਆਂ  ਕਿਹਾ ਕਿ ਸਿਰਫ਼ ਸੜਕਾਂ ਦੀ ਮੁਰੰਮਤ ਕਰਵਾਉਣਾ ਹੀ ਨਹੀਂ, ਸਗੋਂ ਇਲਾਕੇ ਦੀ ਡਰੇਨੇਜ ਪ੍ਰਣਾਲੀ, ਪਾਰਕਾਂ , ਸਟ੍ਰੀਟ ਲਾਈਟਾਂ, ਸਫਾਈ ਪ੍ਰਬੰਧ ਅਤੇ ਫੁੱਟਪਾਥਾਂ ਨੂੰ ਵੀ ਨਵੇਂ ਸਿਰੇ ਨਾਲ ਠੀਕ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਹ ਕੰਮ ਲਗਭਗ ਤਿੰਨ ਮਹੀਨੇ ਦੇ ਅੰਦਰ ਪੂਰਾ ਹੋ ਜਾਣ ਦੀ ਉਮੀਦ ਹੈ ਅਤੇ ਇਹ ਕੰਮ ਪੀ. ਡਬਲਿਊ. ਡੀ. ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਤਿਆਰ ਕੀਤੇ ਵਿਸ਼ੇਸ਼ ਯੋਜਨਾ ਅਧੀਨ ਕਰਵਾਇਆ ਜਾ ਰਿਹਾ ਹੈ ।

ਅਜੀਤਪਾਲ ਸਿੰਘ ਕੋਹਲੀ ਨੇ ਕੀਤੀ ਜਨਤਾ ਨੂੰ ਆਪਣੇ ਇਲਾਕੇ ਦੇ ਵਿਕਾਸ ਵਿਚ ਭਾਗੀਦਾਰ ਬਣਨ ਦੀ ਅਪੀਲ

ਅਜੀਤਪਾਲ ਸਿੰਘ ਕੋਹਲੀ ਨੇ ਆਪਣੇ ਸੰਬੋਧਨ ‘ਚ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਵਿਚ ਭਾਗੀਦਾਰ ਬਣਨ । ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ, ਓਸੇ ਤਰ੍ਹਾਂ ਜਨਤਾ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ । ਸਫਾਈ ਰੱਖਣੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ, ਅਤੇ ਵਿਕਾਸ ਕਾਰਜਾਂ ਵਿਚ ਸਹਿਯੋਗ ਦੇਣਾ, ਇਹ ਸਾਰੀਆਂ ਗੱਲਾਂ ਮਿਲ ਕੇ ਹੀ ਇੱਕ ਵਧੀਆ ਸ਼ਹਿਰ ਬਣਾਉਣ ਵਿੱਚ ਸਹਾਇਕ ਹੁੰਦੀਆਂ ਹਨ ।

ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ

ਉਨ੍ਹਾਂ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਵਿੱਚ ਪਾਣੀ ਦੀ ਸੁਵਿਧਾ, ਨਿਕਾਸੀ ਲਾਈਨਾਂ ਦੇ ਨਵੀਨੀਕਰਨ, ਸੜਕਾਂ ਦੇ ਕੰਢੇ ਦੀ ਮਰੰਮਤ, ਅਤੇ ਪਾਰਕਾਂ ਦੀ ਸਜਾਵਟ ਆਦਿ ਸ਼ਾਮਲ ਹਨ । ਉਨ੍ਹਾਂ ਅਖੀਰ ਵਿੱਚ ਇਹ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇੱਕ ਸੇਵਕ ਵਾਂਗ ਨਿਭਾਉਣਗੇ ਨਾ ਕਿ ਸਿਰਫ਼ ਇੱਕ ਰਾਜਨੀਤਿਕ ਨੁਮਾਇੰਦੇ ਵਾਂਗ ।

ਮੌਸਮ ਦੀ ਮਾੜੀ ਸਥਿਤੀ ਕਾਰਨ ਕੰਮਾਂ ਵਿੱਚ ਕੁਝ ਦੇਰੀ ਹੋਈ ਸੀ

ਮੇਅਰ ਕੁੰਦਨ ਗੋਗੀਆ (Mayor Kundan Gogia) ਨੇ ਇਸ ਸਬੰਧੀ ਦੱਸਦੇ ਹੋਏ ਕਿਹਾ ਕਿ ਮੌਸਮ ਦੀ ਮਾੜੀ ਸਥਿਤੀ ਕਾਰਨ ਕੰਮਾਂ ਵਿੱਚ ਕੁਝ ਦੇਰੀ ਹੋਈ ਸੀ, ਪਰ ਹੁਣ ਹਰੇਕ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ‘ਚ ਕਿਸੇ ਵੀ ਤਰ੍ਹਾਂ ਦੀ ਹੋਰ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਐਮ. ਸੀ. ਰਮਨਪ੍ਰੀਤ ਕੌਰ ਕੋਹਲੀ, ਐਮ. ਸੀ. ਕੰਵਲਜੀਤ ਕੌਰ ਜੱਗੀ, ਐਮ. ਸੀ. ਇਤਵਿੰਦਰ ਸਿੰਘ, ਜਗਤਾਰ ਸਿੰਘ ਜੱਗੀ, ਭਵਨ ਪੁਨੀਤ ਸਿੰਘ ਤੋਂ ਇਲਾਵਾ ਪੀ. ਡਬਲਯੂ. ਡੀ. ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ।

Read More : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ 40 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ

ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ

0
Balwant Rajoaana

ਨਵੀਂ ਦਿੱਲੀ, 24 ਸਤੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court)  ਨੇ ਭਾਰਤ ਦੇਸ਼ ਦੀ ਕੇਂਦਰ ਸਰਕਾਰ ਤੋਂ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਤੇ ਹਾਲੇ ਤੱਕ ਕੋਈ ਫ਼ੈਸਲਾ ਨਾ ਲਏ ਜਾਣ ਤੇ ਜਵਾਬ ਮੰਗਿਆ ਹੈ ।

ਸੀ. ਬੀ. ਆਈ. ਕੋਰਟ ਨੇ ਸੁਣਾਈ ਸੀ 2017 ਵਿੱਚ ਫਾਂਸੀ ਦੀ ਸਜ਼ਾ

ਦੱਸਣਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਦੀ ਰਹਿਮ ਦੀ ਅਪੀਲ ਉੱਤੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਸੀ । ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ ਅਜੇ ਤੱਕ ਕੋਈ ਫ਼ੈਸਲਾ ਕਿਉਂ ਨਹੀਂ ਕੀਤਾ ਗਿਆ ਅਤੇ ਇਸ ਸਬੰਧੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਵੀ ਮੰਗਿਆ ਹੈ । ਕੋਰਟ ਨੇ 15 ਅਕਤੂਬਰ ਤੱਕ ਜਵਾਬ ਦਾਇਰ (Reply filed) Reply filedਕਰਨ ਲਈ ਕਿਹਾ ਹੈ । ਦੱਸ ਦੇਈਏ ਕਿ ਸੀ. ਬੀ. ਆਈ. ਕੋਰਟ ਨੇ 2017 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ ।

Read More : ਬਲਵੰਤ ਸਿੰਘ ਰਾਜੋਆਣਾ ਦੀ ਵਿਗੜੀ ਸਿਹਤ! ਲਿਆਂਦਾ ਗਿਆ ਪਟਿਆਲਾ ਦੇ ਰਾਜਿੰਦਰਾ ਹਸਪਤਾਲ

ਨੌਜਵਾਨ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ

0
Young man dies

ਦਿੜ੍ਹਬਾ, 24 ਸਤੰਬਰ 2025 : ਪੰਜਾਬ ਦੇ ਜਿ਼ਲਾ ਸੰਗਰੂਰ (District Sangrur) ਦੇ ਦਿੜ੍ਹਬਾ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਖਨਾਲ (Village Khanal) ਵਿਚ ਇਕ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਸਬੰਧੀ ਪਤਾ ਚੱਲਿਆ ਹੈ । ਨੌਜਵਾਨ ਜਸਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਸੁੰਨਸਾਨ ਜਗ੍ਹਾ ਤੋਂ ਸ਼ੱਕੀ ਹਾਲਤ ਵਿਚ ਪਈ ਹੋਈ ਮਿਲੀ । ਜਿਸ ਤੋਂ ਬਾਅਦ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਨੌਜਵਾਨ ਕਰਦਾ ਸੀ ਖੇਤੀ ਦਾ ਕੰਮ

ਮ੍ਰਿਤਕ ਜਸ਼ਨਪ੍ਰੀਤ ਸਿੰਘ (Deceased Jashanpreet Singh) ਪਿੰਡ ਖਨਾਲ ਵਿਖੇ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ । ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਦੋ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਪਰਿਵਾਰ ਨੇ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ ਅਤੇ ਜਿਹੜੇ ਆਰੋਪੀਆਂ ਨੇ ਜਸ਼ਨਪ੍ਰੀਤ ਸਿੰਘ ਦੀ ਜਾਨ ਲਈ ਉਨ੍ਹਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ।

ਕੀ ਆਖਿਆ ਐਸ. ਐਚ. ਓ. ਦਿੜ੍ਹ੍ਹਬਾ ਨੇ

ਦਿੜ੍ਹਬਾ ਦੇ ਐਸ. ਐਚ. ਓ. ਕਮਲਦੀਪ ਸਿੰਘ (S. H. O. Kamaldeep Singh) ਨੇ ਕਿਹਾ ਕਿ ਪਿੰਡ ਖਨਾਲ ਖੁਰਦ ਦੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਕਰ ਲਿਆ ਗਿਆ ਹੈ ਅਤੇ ਸਬੰਧਤ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ।

Read More : ਹਰਿਆਣਵੀ ਨੌਜਵਾਨ ਦੇ ਜਿਊਂਦਾ ਸੜਨ ਕਾਰਨ ਹੋਈ ਮੌਤ

ਪੰਜਾਬ ’ਚ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ

0
Cyber ​​fraud

ਖੰਨਾ, 24 ਸਤੰਬਰ 2025 : ਪੰਜਾਬ ਵਿਚ ਸਾਈਬਰ ਠੱਗੀ (Cyber ​​fraud) ਦਾ ਪਤਾ ਚੱਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਸਾਈਬਰ ਥਾਣੇ ਨੇ ਖੁਲਾਸਾ ਕੀਤਾ ਹੈ ਕਿ ਇੱਕ ਫਰਜ਼ੀ ਰੇਡ ਟੀਮ (Fake Raid Team) ਤਿਆਰ ਕਰਕੇ ਬਾਹਰਲੇ ਸੂਬਿਆਂ ਦੇ ਬਿਜਨੈਸਮੈਨਾਂ ਨੂੰ ਅਗਵਾ ਕਰਕੇ ਪੈਸਿਆਂ ਦੀ ਵੱਡੀ ਮੰਗ ਕੀਤੀ ਗਈ । ਇਸ ਸਾਜ਼ਿਸ਼ ’ਚ ਪੁਲਸ ਦੇ ਕਰਮਚਾਰੀ ਅਤੇ ਕੁਝ ਪ੍ਰਾਈਵੇਟ ਲੋਕਾਂ ਦੇ ਸ਼ਾਮਲ ਹੋਣ ਬਾਰੇ ਖੁਲਾਸਾ ਹੋਇਆ ਹੈ।

ਕੌਣ ਕੌਣ ਹੈ ਇਸ ਠੱਗੀ ਵਿਚ ਸ਼ਾਮਲ

ਭਰੋਸੇਯੋਗ ਸੂਤਰਾਂ ਮੁਤਾਬਕ ਦੋਸ਼ੀਆਂ ਵਿਚ ਗਗਨਦੀਪ ਸਿੰਘ ਉਰਫ਼ ਗਗਨ ਉਰਫ਼ ਐਪਲ (ਲੁਧਿਆਣਾ) ਸ਼ਾਮਲ ਹੈ ਤੋ਼ ਇਲਾਵਾ
ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਕ ਬਲਵਿੰਦਰ ਸਿੰਘ (ਥਰਡ ਆਈ. ਆਰ. ਬੀ.), ਏ. ਐਸ. ਆਈ. ਕੁਲਦੀਪ ਸਿੰਘ (ਜੀ. ਆਰ. ਪੀ.), ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਹੋਰ ਸਾਥੀ ਨੇ ਮਿਲ ਕੇ ਫਰਜ਼ੀ ਐਸ. ਪੀ., ਡੀ. ਐਸ. ਪੀ. ਅਤੇ ਡੀ. ਆਈ. ਜੀ. ਬਣ ਕੇ ਨੋਇਡਾ (ਦਿੱਲੀ) ਵਿਖੇ ਇੱਕ ਦਫ਼ਤਰ ’ਚ ਰੇਡ ਮਾਰੀ । ਤਰੁਣ ਅਗਰਵਾਲ (ਗੁਜਰਾਤ), ਹੇਰਤ ਸ਼ਾਹ (ਅਹਿਮਦਾਬਾਦ) ਅਤੇ ਥੁਰਾਈ ਰਾਜ (ਤਾਮਿਲਨਾਡੂ) ਨੂੰ ਬੰਦੂਕਾਂ ਦੇ ਸਾਏ ਹੇਠ ਅਗਵਾ ਕਰਕੇ ਲੁਧਿਆਣਾ ਲਿਆਇਆ ਗਿਆ।

ਕਿਵੇਂ ਕਿਵੇਂ ਕੀਤੀ ਗਈ ਪੈਸਿਆਂ ਦੀ ਮੰਗ

ਪੀੜਤਾਂ ਤੋਂ ਪਹਿਲਾਂ 10 ਕਰੋੜ ਰੁਪਏ ਦੀ ਰਿਹਾਈ ਰਕਮ ਮੰਗੀ ਗਈ । ਬਾਅਦ ’ਚ ਰਕਮ 5 ਕਰੋੜ ਤੇ ਫਿਰ 70 ਲੱਖ ਤੱਕ ਘਟਾਈ ਗਈ। ਪੀੜਤਾਂ ਦੇ ਖਾਤਿਆਂ ਤੋਂ 999 , 3650 ਅਤੇ 1 ਲੱਖ ਰੁਪਏ ਗਿਫਟ ਕਾਰਡਾਂ ਰਾਹੀਂ ਲੈ ਲਏ ਗਏ। ਇਸ ਤੋਂ ਇਲਾਵਾ ਐਪਲ ਫੋਨ, ਪੋਕੋ ਫੋਨ ਅਤੇ ਐਪਲ ਵਾਚ ਵੀ ਖੋਹੇ ਗਏ । ਆਰੋਪੀਆਂ ਨੇ ਅਗਵਾ ਕੀਤੇ ਬਿਜਨੈਸਮੈਨਾਂ ਨੂੰ ਖੰਨਾ ਪੁਲਿਸ ਦੇ ਸਾਹਮਣੇ ਲਿਆ ਕੇ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਥਾਣਾ ਇੰਚਾਰਜ ਨਰਪਿੰਦਰ ਸਿੰਘ ਨੇ ਜਾਂਚ ਕੀਤੀ, ਤਾਂ ਪਤਾ ਲੱਗਿਆ ਕਿ ਇਨ੍ਹਾਂ ਪੀੜਤਾਂ ਖ਼ਿਲਾਫ਼ ਨਾ ਕੋਈ ਸ਼ਿਕਾਇਤ ਹੈ ਤੇ ਨਾ ਹੀ ਕੋਈ ਕੇਸ ਰਿਕਾਰਡ ’ਚ ਦਰਜ ਹੈ। ਇਸ ਨਾਲ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਐਚ. ਸੀ. ਬਲਵਿੰਦਰ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ, ਗਗਨਦੀਪ ਐਪਲ, ਕਰਨਦੀਪ ਸਿੰਘ, ਮਨੀ ਅਤੇ ਇੱਕ ਅਣਪਛਾਤੇ ਸਾਥੀ ਖਿਲਾਫ਼ ਜੁਰਮ 319, 140, 3(5), 318 (4) ਬੀ. ਐਨ. ਐਸ. ਅਤੇ 66-ਡੀ.ਆਈ.ਟੀ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ । ਖੰਨਾ ਪੁਲਸ ਨੇ 17 ਸਤੰਬਰ ਨੂੰ ਇਹ ਕੇਸ ਦਰਜ ਕੀਤਾ । ਪ੍ਰੰਤੂ ਇਸਦੇ ਤਾਰ ਸਿਆਸੀ ਅਤੇ ਪੁਲਸ ਮਹਿਕਮਾ ਨਾਲ ਜੁੜੇ ਹੋਣ ਕਰਕੇ ਹੁਣ ਤੱਕ ਇਸ ਮੁਕੱਦਮੇ ਨੂੰ ਮੀਡੀਆ ਤੋਂ ਛੁਪਾ ਕੇ ਰੱਖਿਆ ਗਿਆ ਹੈ । ਹੁਣ ਇਸਦੀ ਐਫ. ਆਈ. ਆਰ. ਸਾਹਮਣੇ ਆਈ ਹੈ।

ਪਰਦਾਫਾਸ਼ ਨੇ ਕਰ ਦਿੱਤੇ ਹਨ ਪੁਲਸ ਮਹਿਕਮੇ ਦੀ ਸਾਖ਼ ’ਤੇ ਗੰਭੀਰ ਸਵਾਲ ਖੜ੍ਹੇ

ਪਰਦਾਫਾਸ਼ ਨੇ ਪੁਲਸ ਮਹਿਕਮੇ ਦੀ ਸਾਖ਼ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਜਾਅਲਸਾਜੀ ਕਰਨ ਵਾਲੇ ਗਰੋਹ ਵਿੱਚ ਪੁਲਿਸ ਦੇ ਕਰਮਚਾਰੀ ਵੀ ਸ਼ਾਮਲ ਸਨ । ਦੂਜੇ ਪਾਸੇ ਗਗਨਦੀਪ ਐਪਲ ਦਾ ਰਾਜਨੀਤਿਕ ਪਾਰਟੀ ਨਾਲ ਸਬੰਧ ਹੋਣ ਕਰਕੇ ਇਹ ਮਾਮਲਾ ਰਾਜਨੀਤਿਕ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ।

Read More : ਸਾਈਬਰ ਕਰਾਈਮ ਵਿਖੇ ਚਾਰ ਵਿਅਕਤੀਆਂ ਵਿਰੁੱਧ ਠੱਗੀ ਮਾਰਨ ਦਾ ਕੇਸ ਦਰਜ