Home Blog Page 374

ਬਰਖਾਸਤ ਇੰਸਟਾ ਕਵੀਨ `ਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ

0
Amandeep kaur

ਬਠਿੰਡਾ, 4 ਦਸੰਬਰ 2025 : ਪੰਜਾਬ ਪੁਲਸ ਦੀ ਬਰਖਾਸਤ ਕਾਂਸਟੇਬਲ (Dismissed constable) ਅਤੇ ਇੰਸਟਾ ਕਵੀਨ ਅਮਨਦੀਪ ਕੌਰ (Amandeep Kaur) ਜੋ ‘ਚਿੱਟਾ’ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਹੋਣ ਤੋਂ ਬਾਅਦ ਸੁਰਖੀਆਂ ਵਿਚ ਆਈ ਸੀ ਵਿਰੁੱਧ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਕਾਨੂੰਨ (Corruption Law) ਤਹਿਤ ਦੋਸ਼ ਤੈਅ (Charges framed) ਕੀਤੇ ਹਨ । ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਉਸਨੂੰ 17 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ ਤੇ ਜਦੋਂ ਮਾਮਲਾ ਵਧਿਆ ਤਾਂ ਵਿਭਾਗ ਨੇ ਉਸ ਨੂੰ ਬਰਖਾਸਤ ਕਰ ਦਿੱਤਾ ।

ਅਗਲੀ ਸੁਣਵਾਈ ਹੋਵੇਗੀ 2026 ਵਿਚ

ਇਸ ਦੌਰਾਨ ਵਿਜੀਲੈਂਸ ਵਿਭਾਗ ਨੇ ਉਸ ਦੀ ਜਾਇਦਾਦ ਦੀ ਜਾਂਚ ਸ਼ੁਰੂ ਕੀਤੀ । ਜਾਂਚ `ਚ ਖੁਲਾਸਾ ਹੋਇਆ ਕਿ ਉਸਨੇ ਆਪਣੀ ਪਹੁੰਚ ਤੋਂ ਵੱਧ ਦੌਲਤ ਇਕੱਠੀ ਕੀਤੀ ਸੀ, ਜਿਸ ਦੇ ਆਧਾਰ `ਤੇ ਵਿਜੀਲੈਂਸ ਵਿਭਾਗ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ । ਉਸ ਨੂੰ ਕੁਝ ਦਿਨ ਪਹਿਲਾਂ ਜ਼ਮਾਨਤ `ਤੇ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ । ਜੇਲ `ਚ ਰਹਿੰਦਿਆਂ ਵਿਜੀਲੈਂਸ ਵਿਭਾਗ ਨੇ ਆਪਣੀ ਜਾਂਚ ਰਿਪੋਰਟ ਦੇ ਆਧਾਰ `ਤੇ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਅਦਾਲਤ `ਚ ਚਾਰਜਸ਼ੀਟ ਦਾਇਰ ਕੀਤੀ ਸੀ । ਮੰਗਲਵਾਰ ਨੂੰ ਹੋਈ ਸੁਣਵਾਈ `ਚ ਅਦਾਲਤ ਨੇ ਉਸਦੇ ਖਿਲਾਫ ਦੋਸ਼ ਤੈਅ ਕੀਤੇ । ਅਗਲੀ ਸੁਣਵਾਈ (Next hearing) ਜਨਵਰੀ 2026 `ਚ ਹੋਵੇਗੀ ।

ਸਿ਼ਕਾਇਤਕਰਤਾ ਔਰਤ ਨੇ ਅਮਨਦੀਪ ਕੌਰ ਤੇ ਲਗਾਇਆ ਦੋੋਸ਼

ਇਸ ਦੌਰਾਨ ਗੁਰਮੀਤ ਕੌਰ ਨਾਮ ਦੀ ਇਕ ਔਰਤ ਨੇ ਬਠਿੰਡਾ ਦੇ ਐੱਸ. ਐੱਸ. ਪੀ. ਕੋਲ ਸਿ਼ਕਾਇਤ ਦਰਜ ਕਰਵਾਈ ਹੈ, ਜਿਸ `ਚ ਦੋਸ਼ ਲਗਾਇਆ ਗਿਆ ਹੈ ਕਿ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੇ ਤਲਾਕ ਲਏ ਬਿਨਾਂ ਉਸਦੇ ਪਤੀ ਨਾਲ ਵਿਆਹ ਕਰਵਾ ਲਿਆ । ਸਿ਼ਕਾਇਤ `ਚ ਦੋਸ਼ ਲਗਾਇਆ ਗਿਆ ਹੈ ਕਿ ਦੋਵਾਂ ਨੇ ਵਿਆਹ ਕਰਵਾਉਣ ਲਈ ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ । ਸਿ਼ਕਾਇਤ ਮਿਲਣ `ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Read More : ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਅਦਾਲਤ ਨੇ ਕੀਤੀ ਜ਼ਮਾਨਤ ਅਰਜ਼ੀ ਰੱਦ

ਸਿ਼ਮਲਾ ਨੇੜੇ ਪਿੰਡ ਬਧਵੀ `ਚ ਭਿਆਨਕ ਅੱਗ ਕਾਰਨ 50 ਕਮਰੇ ਸੜ ਗਏ

0
Shimla

ਰੋਹੜ, 4 ਦਸੰਬਰ 2025 : ਸਿ਼ਮਲਾ (Shimla) ਨੇੜੇ ਕੋਟਖਾਈ ਸਬ-ਡਿਵੀਜ਼ਨ ਦੇ ਪਿੰਡ ਬਧਵੀ (Village Badhvi) `ਚ ਬੁੱਧਵਾਰ ਸਵੇਰੇ 11:30 ਵਜੇ ਦੇ ਕਰੀਬ ਲੱਗੀ ਭਿਆਨਕ ਅੱਗ (Fierce fire) `ਚ 4 ਘਰਾਂ ਦੇ ਲਗਭਗ 50 ਕਮਰੇ ਸੜ ਕੇ ਸੁਆਹ ਹੋ ਗਏ ।

ਅੱਗ ਦੇ ਤੇਜੀ ਨਾਲ ਫੈਲਣ ਕਾਰਨ ਰੋਜ਼ਾਨਾ ਵਰਤੋਂ ਵਾਲਾ ਸਮਾਨ ਤੱਕ ਕੇ ਸੜ ਕੇ ਸੁਆਹ ਹੋ ਗਿਆ

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਰੋਜ਼ਾਨਾ ਵਰਤੋਂ ਵਾਲਾ ਸਾਮਾਨ ਸੜ ਕੇ ਸੁਆਹ (The goods burned to ashes) ਹੋ ਗਿਆ । ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ । ਨੁਕਸਾਨ ਦਾ ਸ਼ੁਰੂਆਤੀ ਅੰਦਾਜ਼ਾ 7 ਕਰੋੜ ਰੁਪਏ ਤੋਂ ਵੱਧ ਦਾ ਹੈ । ਸਥਾਨਕ ਲੋਕਾਂ ਨੇ ਅੱਗ ਬੁਝਾਉਣ ਲਈ ਭਾਰੀ ਕੋਸ਼ਿਸ਼ਾਂ ਕੀਤੀਆਂ ਪਰ ਅੱਗ ਬਹੁਤ ਭਿਆਨਕ ਸੀ । ਫਾਇਰ ਬ੍ਰਿਗੇਡ (Fire brigade) ਸਮੇਂ ਸਿਰ ਪਹੁੰਚੀ ਤੇ ਹੋਰ ਘਰਾਂ ਨੂੰ ਸੜਨ ਤੋਂ ਬਚਾਉਣ `ਚ ਅਹਿਮ ਭੂਮਿਕਾ ਨਿਭਾਈ । ਸੜਕ `ਤੇ ਸਥਾਨਕ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ਕਾਰਨ ਫਾਇਰ ਬ੍ਰਿਗੇਡ ਨੂੰ ਘਟਨਾ ਵਾਲੀ ਥਾਂ `ਤੇ ਪਹੁੰਚਣ `ਚ ਮੁਸ਼ਕਲ ਆਈ । ਖੁਸ਼ਕਿਸਮਤੀ ਨਾਲ ਇਹ ਘਟਨਾ ਦਿਨ ਵੇਲੇ ਵਾਪਰੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ।

Read More : ਯਾਤਰੂਆਂ ਨਾਲ ਭਰੀ ਬਸ ਨੂੰ ਤੜਕੇ ਲੱਗੀ ਜੀਰਕਪੁਰ ਫਲਾਈਓਵਰ ਤੇ ਅੱਗ

ਭਾਰਤ ਵਾਪਸ ਆ ਸਕੇਗੀ ਬੰਗਲਾਦੇਸ਼ ਤੋਂ ਡਿਪੋਰਟ ਕੀਤੀ ਗਈ ਗਰਭਵਤੀ ਔਰਤ

0
Pregnent-Women

ਨਵੀਂ ਦਿੱਲੀ, 4 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕਈ ਮਹੀਨਿਆਂ ਪਹਿਲਾਂ ਬੰਗਲਾਦੇਸ਼ ਤੋਂ ਡਿਪੋਰਟ ਕੀਤੀ ਗਈ ਇਕ ਗਰਭਵਤੀ ਔਰਤ (Pregnant woman) ਅਤੇ ਉਸਦੇ 8 ਸਾਲਾ ਬੱਚੇ ਨੂੰ `ਮਨੁੱਖੀ ਆਧਾਰ’ `ਤੇ ਭਾਰਤ ਵਾਪਸ (Back to India) ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ।

ਸੁਪਰੀਮ ਕੋਰਟ ਨੇ ਮਨੁੱਖੀ ਆਧਾਰ `ਤੇ ਦਿੱਤੀ ਇਜਾਜ਼ਤ

ਚੀਫ ਜਸਟਿਸ ਸੂਰਿਆ ਕਾਂਤ (Chief Justice Surya Kant) ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਪੱਛਮੀ ਬੰਗਾਲ ਸਰਕਾਰ ਨੂੰ ਨਾਬਾਲਗ ਬੱਚੇ ਦੀ ਦੇਖਭਾਲ ਕਰਨ ਅਤੇ ਬੀਰਭੂਮ ਜ਼ਿਲੇ ਦੇ ਮੁੱਖ ਮੈਡੀਕਲ ਅਫ਼ਸਰ ਨੂੰ ਗਰਭਵਤੀ ਔਰਤ ਸੁਨਾਲੀ ਖਾਤੂਨ (Sunali Khatun) ਨੂੰ ਹਰ ਸੰਭਵ ਡਾਕਟਰੀ ਸਹਾਇਤਾ ਮੁਹੱਈਆ ਕਰਨ ਦਾ ਹੁਕਮ ਦਿੱਤਾ। ਚੋਟੀ ਦੀ ਅਦਾਲਤ ਕਲਕੱਤਾ ਹਾਈ ਕੋਰਟ ਦੇ 26 ਸਤੰਬਰ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਸਰਕਾਰ ਦੀ ਪਟੀਸ਼ਨ `ਤੇ ਸੁਣਵਾਈ ਕਰ ਰਹੀ ਸੀ ।

ਆਖਰਕਾਰ ਔਰਤ ਨੂੰ ਦਿੱਲੀ ਵਾਪਸ ਲਿਆਂਦਾ ਜਾਵੇ : ਸੁਪਰੀਮ ਕੋਰਟ

ਹਾਈ ਕੋਰਟ ਨੇ ਆਪਣੇ ਹੁਕਮ ਵਿਚ ਖਾਤੂਨ ਅਤੇ ਹੋਰਨਾਂ ਨੂੰ ਬੰਗਲਾਦੇਸ਼ ਭੇਜਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ । ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਆਖਰਕਾਰ ਦਿੱਲੀ ਵਾਪਸ ਲਿਆਂਦਾ ਜਾਵੇ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਬੰਗਲਾਦੇਸ਼ ਭੇਜ ਦਿੱਤਾ ਗਿਆ । 18 ਜੂਨ ਨੂੰ ਪੁਲਸ ਨੇ ਔਰਤ ਅਤੇ ਉਸਦੇ ਬੱਚੇ ਨੂੰ ਬੰਗਲਾਦੇਸ਼ੀ ਹੋਣ ਦੇ ਸ਼ੱਕ ਵਿਚ ਬੰਗਲਾਦੇਸ਼ ਭੇਜ ਦਿੱਤਾ ।

Read More : ਆਸਾਰਾਮ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੀ ਪੀੜਤਾ

ਅਧਿਕਾਰੀਆਂ ਕਰਮਚਾਰੀਆਂ ਲਈ ਆਧਾਰ ਆਧਾਰਤ ਬਾਇਓਮੈਟ੍ਰਿਕ ਹਾਜ਼ਰੀ ਲਾਜ਼ਮੀ

0
biometric attendance

ਚੰਡੀਗੜ੍ਹ, 4 ਦਸੰਬਰ 2025 : ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੇ ਕਮਿਸ਼ਨਰ ਅਮਿਤ ਕੁਮਾਰ ਨੇ ਇਕ ਮੀਟਿੰਗ ਬੁਲਾ ਕੇ ਹੁਕਮ ਜਾਰੀ ਕੀਤਾ ਹੈ ਕਿ ਕਾਰਪੋਰੇਸ਼ਨ ਦੇ ਸਮੁੱਚੇ ਅਧਿਕਾਰੀਆਂ-ਕਰਮਚਾਰੀਆਂ ਲਈ ਆਧਾਰ-ਆਧਾਰਤ ਬਾਇਓਮੈਟ੍ਰਿਕ ਹਾਜ਼ਰੀ (Aadhaar-based biometric attendance) ਲਾਜ਼ਮੀ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਨਵੰਬਰ ਤੋਂ ਆਧਾਰ-ਲਿੰਕਡ ਤਨਖਾਹ ਵੰਡ ਨੂੰ ਲਾਗੂ ਕਰਨ ਦੇ ਪਹਿਲਾਂ ਦੇ ਨਿਰਦੇਸ਼ਾਂ ਦੇ ਬਾਵਜੂਦ, ਤਕਨੀਕੀ ਅਤੇ ਪ੍ਰਸ਼ਾਸਕੀ ਦੇਰੀ ਕਾਰਨ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹੋ ਸਕਿਆ ।

ਦਸੰਬਰ ਦੀ ਤਨਖਾਹ ਆਧਾਰ ਆਧਾਰਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਜੋੜਨ ਤੋ ਬਾਅਦ ਹੀ ਕੀਤੀ ਜਾਵੇਗੀ ਜਾਰੀ

ਕਮਿਸ਼ਨਰ ਅਮਿਤ ਕੁਮਾਰ (Commissioner Amit Kumar) ਨੇ ਬਾਇਓਮੈਟ੍ਰਿਕਸ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਵਿਚ ਵਾਰ-ਵਾਰ ਦੇਰੀ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਨਿਰਦੇਸ਼ ਜਾਰੀ ਕੀਤੇ ਕਿ ਦਸੰਬਰ ਦੀਆਂ ਤਨਖਾਹਾਂ ਬਿਨਾਂ ਕਿਸੇ ਛੋਟ ਦੇ ਹਰੇਕ ਕਰਮਚਾਰੀ ਲਈ ਆਧਾਰ-ਅਧਾਰਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਜੋੜਨ ਤੋਂ ਬਾਅਦ ਹੀ ਜਾਰੀ ਕੀਤੀਆਂ ਜਾਣਗੀਆਂ । ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਜਿ਼ੰਮੇਵਾਰ ਅਧਿਕਾਰੀਆਂ ਵਿਰੁੱਧ ਢੁੱਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਸੰਬਰ ਤੋਂ ਬਾਅਦ ਤਨਖਾਹ ਪ੍ਰਕਿਰਿਆ (Payroll process) ਲਈ ਹਾਜ਼ਰੀ ਦੀ ਕੋਈ ਵੀ ਸਰੀਰਕ ਤਸਦੀਕ ਸਵੀਕਾਰ ਨਹੀਂ ਕੀਤੀ ਜਾਵੇਗੀ ।

Read More : ਚੰਡੀਗੜ੍ਹ ਨਗਰ ਨਿਗਮ ਚੋਣਾਂ ਸੰਬੰਧੀ ਭਾਰਤੀ ਚੋਣ ਕਮਿਸ਼ਨ ਨੇ ਲਏ ਅਹਿਮ ਫੈਸਲੇ, ਵੋਟਰਾਂ ਨੂੰ ਦਿੱਤੀ ਖਾਸ ਸਹੂਲਤ

ਅਫਗਾਨਿਸਤਾਨ `ਚ 13 ਸਾਲ ਦੇ ਬੱਚੇ ਕੋਲੋਂ ਦਿਵਾਈ ਗਈ ਮੌਤ ਦੀ ਸਜ਼ਾ

0
Afghanistan

ਕਾਬੁਲ, 4 ਦਸੰਬਰ 2025 : ਅਫਗਾਨਿਸਤਾਨ (Afghanistan) ਦੇ ਖੋਸਤ ਸੂਬੇ ਮੰਗਲਵਾਰ ਨੂੰ ਇੱਕ ਸਟੇਡੀਅਮ `ਚ 80,000 ਲੋਕਾਂ ਦੇ ਸਾਹਮਣੇ ਇਕ ਅਪਰਾਧੀ ਨੂੰ ਗੋਲੀ ਮਾਰ (Shoot the criminal) ਦਿੱਤੀ ਗਈ ।

ਮੌਤ ਦੇ ਘਾਟ ਉਤਰੇ ਵਿਅਕਤੀ ਤੇ ਕੀ ਸੀ ਦੋਸ਼

ਅਮੂ ਨਿਊਜ਼ ਦੇ ਅਨੁਸਾਰ ਗੋਲੀ ਚਲਾਉਣ ਦਾ ਕੰਮ ਇਕ 13 ਸਾਲਾ ਲੜਕੇ ਨੇ ਕੀਤਾ । ਜਿਸ ਵਿਅਕਤੀ ਨੂੰ 13 ਸਾਲ ਦੇ ਲੜਕੇ (13 year old boy) ਨੇ ਮਾਰਿਆ, ਉਸ `ਤੇ ਦੋਸ਼ ਸੀ ਕਿ ਉਸ ਨੇ ਬੱਚੇ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ (Murder of 13 members) ਕੀਤਾ ਸੀ, ਜਿਨ੍ਹਾਂ `ਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ । ਤਾਲਿਬਾਨ ਅਧਿਕਾਰੀਆਂ (Taliban officials) ਨੇ ਉਸ 13 ਸਾਲ ਦੇ ਬੱਚੇ ਤੋਂ ਪੁੱਛਿਆ ਕਿ ਕੀ ਉਹ ਦੋਸ਼ੀ ਨੂੰ ਮੁਆਫ਼ ਕਰਨਾ ਚਾਹੁੰਦਾ ਹੈ । ਬੱਚੇ ਨੇ ਇਨਕਾਰ ਕਰ ਦਿੱਤਾ । ਇਸ ਤੋਂ ਬਾਅਦ ਅਧਿਕਾਰੀ ਨੇ ਬੱਚੇ ਨੂੰ ਬੰਦੂਕ ਫੜਾ ਕੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਗੋਲੀ ਮਾਰਨ ਲਈ ਕਿਹਾ। ਕਤਲ ਦੌਰਾਨ ਸਟੇਡੀਅਮ `ਚ ਸੁਪਰੀਮ ਕੋਰਟ ਦੇ ਚੀਫ ਜਸਟਿਸ, ਖੋਸਤ ਦੇ ਰਾਜਪਾਲ, ਖੋਸਤ ਅਪੀਲੀ ਅਦਾਲਤ ਦੇ ਮੁਖੀ, ਹੋਰ ਸਰਕਾਰੀ ਅਧਿਕਾਰੀ ਅਤੇ ਵੱਡੀ ਗਿਣਤੀ `ਚ ਲੋਕ ਮੌਜੂਦ ਸਨ ।

Read More : ਪੂਰਬੀ ਅਫਗਾਨਿਸਤਾਨ ਵਿੱਚ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ : ਅਫਗਾਨਿਸਤਾਨ

ਅਕਾਲੀ ਦਲ ਨੇ ਕੀਤੀ ਚੋਣ ਕਮਿਸ਼ਨ ਤੋਂ ਸਿ਼ਕਾਇਤ ਦਰਜ ਕਰਵਾ ਜਾਂਚ ਦੀ ਮੰਗ

0
Shiromani Akali Dal

ਪਟਿਆਲਾ, 4 ਦਸੰਬਰ 2025 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ (S. S. P. Varun Sharma) ਵੱਲੋਂ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਸ ਅਧਿਕਾਰੀਆਂ ਨੂੰ ਆਚਰਣ ਸੰਬੰਧੀ ਹਦਾਇਤਾਂ ਦੇਣ ਦੀ ਕਥਿਤ ਤੌਰ `ਤੇ ਵਾਇਰਲ ਆਡੀਓ ਕਲਿੱਪ (Viral audio clip) ਦੇ ਮੁੱਦੇ `ਤੇ ਰਾਜ ਚੋਣ ਕਮਿਸ਼ਨ ਕੋਲ ਰਸਮੀ ਸਿ਼ਕਾਇਤ ਦਰਜ ਕਰਵਾ ਕੇ ਜਾਂਚ ਦੀ ਮੰਗ ਕੀਤੀ ਹੈ ।

ਕੀ ਮੰਗ ਕੀਤੀ ਹੈ ਅਕਾਲੀ ਦਲ ਨੇ

ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ਨੂੰ ਹਾਈਜੈਕ ਕਰਨ ਲਈ ਐਸ. ਐਸ. ਪੀ. ਵਰੁਣ ਸ਼ਰਮਾ ਅਤੇ ਪੁਲਸ ਅਧਿਕਾਰੀਆਂ ਰਾਹੀਂ ਕਥਿਤ ਅਪਰਾਧਿਕ ਸਾਜਿ਼ਸ਼ ਦੀ ਤੁਰੰਤ ਮੁਅੱਤਲੀ ਅਤੇ ਰਾਸ਼ਟਰੀ ਪੱਧਰ ਦੀ ਜਾਂਚ ਦੀ ਮੰਗ ਕੀਤੀ ਹੈ ।

ਕਿਸ ਨੇ ਕਰਵਾਈ ਹੈ ਰਾਜ ਚੋਣ ਕਮਿਸ਼ਨ ਕੋਲ ਸਿ਼ਕਾਇਤ ਦਰਜ

ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਮੁਖੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ (Advocate Arshdeep Singh Kler) ਨੇ ਰਾਜ ਚੋਣ ਕਮਿਸ਼ਨ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ ਹੈ, ਜਿਸ ਵਿੱਚ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਸਣੇ ਕਈ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹਨ। ਐਡਵੋਕੇਟ ਕਲੇਰ ਦਾ ਦੋਸ਼ ਹੈ ਕਿ ਅਧਿਕਾਰੀਆਂ ਵੱਲੋਂ ਕਥਿਤ “ਸਾਜਿ਼ਸ਼ੀ ਕਾਲਾਂ” ਕੀਤੀਆਂ ਗਈਆਂ ਸਨ, ਜੋ ਨਿਰਪੱਖ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।

ਪੁਲਸ ਦਾ ਦਬਾਅ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿਚ ਕਰ ਸਕਦੈ ਰੁਕਾਵਟਾਂ ਪੈਦਾ

ਰਾਜ ਚੋਣ ਕਮਿਸ਼ਨ (State Election Commission) ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਪੁਲਸ ਦਾ ਦਬਾਅ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵਿੱਚ ਰੁਕਾਵਟਾਂ ਪੈਦਾ ਕਰ ਸਕਦਾ ਹੈ ਜਿਸ ਲਈ, ਰਿਟਰਨਿੰਗ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ ਕਿ ਉਹ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਬਿਨਾਂ ਕਿਸੇ ਪੁਲਸ ਦਖਲ ਦੇ ਸਵੀਕਾਰ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਰਾਜ ਹੈ ਅਤੇ ਜੇਕਰ ਪੁਲਸ ਕਿਸੇ ਵੀ ਰਾਜਨੀਤਕ ਪਾਰਟੀ ਦੀ “ਨਿੱਜੀ ਤਾਕਤ” (“Personal strength”) ਵਜੋਂ ਕੰਮ ਕਰਦੀ ਹੈ ਤਾਂ ਇਹ ਲੋਕਤੰਤਰੀ ਵਿਸ਼ਵਾਸ, ਚੋਣ ਪਾਰਦਰਸ਼ਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ ।

Read More : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

ਵਿਰੋਧ ਤੋਂ ਬਾਅਦ ਸਰਕਾਰ ਨੇ ਹੁਕਮ ਵਾਪਸ ਲਿਆ

0
Sanchar Sathi

ਨਵੀਂ ਦਿੱਲੀ, 4 ਦਸੰਬਰ 2025 : ਸਰਕਾਰ ਨੇ ਬੁੱਧਵਾਰ ਆਪਣਾ ਉਹ ਨਿਰਦੇਸ਼ ਵਾਪਸ (Return instructions) ਲੈ ਲਿਆ ਜਿਸ `ਚ ਸਮਾਰਟਫੋਨ ਦੇ ਨਿਰਮਾਤਾਵਾਂ ਨੂੰ ਸਾਰੇ ਨਵੇਂ ਮੋਬਾਈਲ ਫੋਨਾਂ `ਚ ਸਾਈਬਰ ਐਪ `ਸੰਚਾਰ ਸਾਥੀ` (Cyber ​​app Sanchar Sathi) ਨੂੰ ਪਹਿਲਾਂ ਤੋਂ ਹੀ ਇਸਟਾਲ ਕਰਨ ਦਾ ਹੁਕਮ ਦਿੱਤਾ ਗਿਆ ਸੀ ।

ਸਮਾਰਟਫੋਨ `ਚ ਪਹਿਲਾਂ ਤੋਂ ਸਾਈਬਰ ਸੁਰੱਖਿਆ ਐਪ ਇੰਸਟਾਲ ਕਰਨਾ ਜ਼ਰੂਰੀ ਨਹੀਂ

ਇਹ ਕਦਮ ਉਨ੍ਹਾਂ ਵਧਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਚੁੱਕਿਆ ਗਿਆ ਹੈ ਜਿਨ੍ਹਾਂ `ਚ ਇਹ ਕਿਹਾ ਗਿਆ ਸੀ ਕਿ ਇਸ ਨਾਲ ਖਪਤਕਾਰ ਦੀ ਨਿੱਜਤਾ ਦੀ ਉਲੰਘਣਾ ਦੇ ਨਾਲ ਹੀ ਨਿਗਰਾਨੀ ਦਾ ਖਤਰਾ ਵੀ ਹੋ ਸਕਦਾ ਹੈ । ਸਰਕਾਰ ਦਾ ਕਹਿਣਾ ਹੈ ਕਿ ਸੰਚਾਰ ਸਾਥੀ ਐਪ ਸਿਰਫ ਚੋਰੀ ਹੋਏ ਫੋਨਾਂ ਨੂੰ ਲੱਭਣ, ਬਲਾਕ ਕਰਨ ਤੇ ਦੁਰਵਰਤੋਂ ਨੂੰ ਰੋਕਣ `ਚ ਮਦਦ ਕਰਦਾ ਹੈ । ਇਹ `ਐਪ ਸਟੋਰ“ਤੇ ਸਵੈ-ਇੱਛਤ ਡਾਊਨਲੋਡ (Voluntary download) ਲਈ ਉਪਲਬਧ ਰਹੇਗਾ । ਇਹ ਕਦਮ ਵਿਰੋਧੀ ਪਾਰਟੀਆਂ ਤੇ ਨਿੱਜਤਾ ਦੀ ਹਮਾਇਤ ਕਰਨ ਵਾਲੇ ਵਕੀਲਾਂ ਦੇ ਵਿਰੋਧ ਤੋਂ ਬਾਅਦ ਚੁੱਕਿਆ ਗਿਆ ਹੈ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਐਪ ਕਾਲਾਂ ਸੁਣ ਸਕਦੀ ਹੈ ਤੇ ਮੈਸੇਜ ਪੜ੍ਹ ਸਕਦੀ ਹੈ ਤੇ ਕੁਝ ਨਿਰਮਾਤਾ ਜਿਵੇਂ ਕਿ ਐਪਲ ਸੈਮਸੰਗ ਕਥਿਤ ਤੌਰ `ਤੇ 28 ਨਵੰਬਰ ਦੇ ਹੁਕਮ `ਤੇ ਇਤਰਾਜ਼ ਕਰ ਰਹੇ ਹਨ ।

ਐਪ ਰਾਹੀਂ ਨਾ ਜਾਸੂਸੀ ਸੰਭਵ ਹੈ ਤੇ ਨਾ ਹੋਵੇਗੀ : ਸਿੰਧੀਆ

ਸੰਚਾਰ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ (Communications Minister Jyotiraditya Scindia) ਨੇ ਕਿਹਾ ਕਿ ਐਪ ਰਾਹੀਂ ਨਾ ਜਾਸੂਸੀ ਸੰਭਵ ਹੈ ਤੇ ਨਾ ਹੋਵੇਗੀ । ਉਨ੍ਹਾਂ ਇਹ ਬਿਆਨ ਲੋਕ ਸਭਾ `ਚ ਪ੍ਰਸ਼ਨ ਕਾਲ ਦੌਰਾਨ ਸਾਈਬਰ ਸੁਰੱਖਿਆ ਕਾਰਨਾਂ ਕਰ ਕੇ ਸਾਰੇ ਨਵੇਂ ਮੋਬਾਈਲ ਫੋਨਾਂ `ਚ ਐਪ ਪ੍ਰੀਲੋਡ ਕਰਨ ਦੇ ਸਰਕਾਰ ਦੇ ਨਿਰਦੇਸ਼ `ਤੇ ਹੋਏ ਵਿਵਾਦ ਦਰਮਿਆਨ ਦਿੱਤਾ ।

Read More : ਸੰਚਾਰ ਸਾਥੀ ਐਪ ਲਾਂਚ,ਹੁਣ ਇੰਝ ਕਰ ਸਕੋੋਗੇ ਚੋਰੀ ਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ

ਟੈਂਕ ਦੇ ਅਭਿਆਸ ਦੌਰਾਨ ਨਹਿਰ ਵਿਚ ਡਿੱਗਣ ਕਾਰਨ ਫ਼ੌਜੀ ਜਵਾਨ ਦੀ ਹੋਈ ਮੌਤ

0
tank-exercise

ਜੈਪੁਰ, 4 ਦਸੰਬਰ 2025 : ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ (Sri Ganganagar District) ’ਚ ਰੈਗੂਲਰ ਫੌਜੀ ਅਭਿਆਸ ਦੌਰਾਨ ਇੰਦਰਾ ਗਾਂਧੀ ਨਹਿਰ ’ਚ ਟੈਂਕ ਡੁੱਬਣ (Tank sinking in canal) ਕਾਰਨ ਇਕ ਜਵਾਨ ਦੀ ਮੌਤ ਹੋ ਗਈ । ਪੁਲਸ ਮੁਤਾਬਕ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਅਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸ਼ਾਮ ਤਕ ਲਾਸ਼ ਨੂੰ ਬਾਹਰ ਕਢਿਆ ਜਾ ਸਕਿਆ ।

ਪੁਲਸ ਨੇ ਘਟਨਾ ਬਾਰੇ ਕੀ ਦੱਸਿਆ

ਪੁਲਸ ਨੇ ਦਸਿਆ ਕਿ ਇਕ ਨਿਯਮਿਤ ਸਿਖਲਾਈ ਅਭਿਆਸ (Regular training exercises) ਚੱਲ ਰਿਹਾ ਸੀ, ਜਿਸ ਵਿਚ ਬਖਤਰਬੰਦ ਵਾਹਨ ਨਹਿਰ ਪਾਰ ਕਰਨ ਦਾ ਅਭਿਆਸ ਕਰ ਰਹੇ ਸਨ । ਇਸ ਦੌਰਾਨ ਇਕ ਟੈਂਕ ਨਹਿਰ ਦੇ ਵਿਚਕਾਰ ਫਸ ਗਿਆ ਅਤੇ ਡੁੱਬਣ ਲੱਗਾ । ਟੈਂਕ ਵਿਚ ਦੋ ਸਿਪਾਹੀ ਮੌਜੂਦ ਸਨ, ਇਕ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਜਦਕਿ ਦੂਜਾ ਫਸ ਗਿਆ । ਸੂਚਨਾ ਮਿਲਦਿਆਂ ਹੀ ਪੁਲਸ, ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਪਰ ਟੈਂਕ ਕਰੀਬ 25 ਫੁੱਟ ਡੂੰਘੀ ਨਹਿਰ ’ਚ ਡੁੱਬ ਗਿਆ । ਉਨ੍ਹਾਂ ਦਸਿਆ ਕਿ ਗੋਤਾਖੋਰਾਂ ਅਤੇ ਬਚਾਅ ਕਰਮਚਾਰੀਆਂ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਅੱਜ ਪੋਸਟਮਾਰਟਮ (Postmortem) ਕੀਤਾ ਜਾਵੇਗਾ ।

Read More : ਟਰਾਲੇ ਦੀ ਫੇਟ ਵੱਜਣ ਨਾਲ ਹੋਈ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ

ਸ਼ਰਾਬ ਲਈ ਪੈਸੇ ਨਾ ਦੇਣ ਤੇ ਪੁੱਤ ਨੇ ਕੁੱਟ-ਕੁੱਟ ਮਾਰ ਦਿੱਤੀ ਮਾਂ

0
Dead

ਫਿਰੋਜਪੁਰ, 4 ਦਸੰਬਰ 2025 : ਪੰਜਾਬ ਦੇ ਜਿਲਾ ਫਿਰੋਜਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮੋਹਣ (Guruharsahai) ਕੇ ਉਤਾੜ ਵਿਖੇ ਇੱਕ ਕਲਯੁਗੀ ਪੁੱਤ (Son of the Iron Age) ਨੇ ਨਸ਼ੇ ਦੀ ਪੂਰਤੀ ਲਈ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ (Mother near death) ਉਤਾਰ ਦਿੱਤਾ ਅਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ ।

ਨੌਜਵਾਨ ਸੀ ਸ਼ਰਾਬ ਪੀਣ ਦਾ ਆਦੀ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੋਹਨ ਕੇ ਉਤਾੜ ਵਿਖੇ ਇੱਕ ਨੌਜਵਾਨ ਜੋ ਸ਼ਰਾਬ (Alcohol) ਪੀਣ ਦਾ ਆਦੀ ਸੀ ਰੋਜ਼ਾਨਾ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਤੋਂ ਪੈਸੇ ਮੰਗਦਾ ਸੀ ਤੇ ਅੱਜ ਜਦੋਂ ਉਸ ਦੀ ਮਾਂ ਨੇ ਉਸ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਮਾਂ ਨਾਲ ਕੁੱਟਮਾਰ ਕਰਦਿਆਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ । ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਧੀ ਦੀ ਡੋਲੀ ਤੋਰ ਵਾਪਸ ਆ ਰਹੇ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ

ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

0
Bikram Majithiya

ਚੰਡੀਗੜ੍ਹ, 4 ਦਸੰਬਰ 2025 : ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਜ਼ਮਾਨਤ ਨਹੀਂ ਦਿੱਤੀ ਹੈ । ਜਿਸ ਦੇ ਚਲਦਿਆਂ ਮਜੀਠੀਆ ਨੂੰ ਹੁਣ ਜ਼ਮਾਨਤ (Bail) ਲਈ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ । ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਹੁਕਮ ਜਾਰੀ ਨਹੀਂ ਹੋਇਆ ਹੈ ।

ਅਦਾਲਤ ਵਿਚ ਅੱਜ ਹੋਵੇਗੀ ਮਜੀਠੀਆ ਦੇ ਸਾਲੇ ਨੂੰ ਭਗੌੜਾ ਐਲਾਣਨ ਦੀ ਪਟੀਸ਼ਨ ਤੇ ਸੁਣਵਾਈ

ਪੰਜਾਬ ਦੇ ਮੋਹਾਲੀ ਦੀ ਇਕ ਅਦਾਲਤ ਅੱਜ ਬਿਕਰਮ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਭਗੌੜਾ ਐਲਾਨਣ ਦੀ ਪਟੀਸ਼ਨ ‘ਤੇ ਸੁਣਵਾਈ ਹੋਵੇਗੀ, ਜਿਸ ਦੌਰਾਨ ਉਨ੍ਹਾਂ ਦਾ ਵਕੀਲ ਜਵਾਬ ਦਾਇਰ ਕਰੇਗਾ । ਉਨ੍ਹਾਂ ਨੂੰ ਪਹਿਲਾਂ ਹੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ।

Read More : ਅਦਾਲਤ ਨੇ ਨਹੀਂ ਦਿੱਤੀ ਬਿਕਰਮ ਮਜੀਠੀਆ ਨੂੰ ਜ਼ਮਾਨਤ