Home Blog Page 371

ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਹਵਾਲਾਤੀ ਫਰਾਰ

0
prisoner-escape

ਲੁਧਿਆਣਾ, 6 ਦਸੰਬਰ 2025 : ਲੁਧਿਆਣਾ ਦੇ ਸਿਵਲ ਹਸਪਤਾਲ (Civil Hospital) ਵਿਚ ਮੈਡੀਕਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਹਵਾਲਾਤੀ ਪਿਸ਼ਾਬ ਕਰਨ ਦੇ ਬਹਾਨੇ ਪੁਲਸ ਮੁਲਾਜ਼ਮ (Police officer) ਨੂੰ ਧੱਕਾ ਦੇ ਕੇ ਫਰਾਰ (Escape) ਹੋ ਗਿਆ । ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੂੰ ਪੁਲਸ ਨੇ ਹੱਥਕੜੀ ਪਾਈ ਹੋਈ ਸੀ । ਮੁਲਜ਼ਮ ਹਥਕੜੀ ਸਮੇਤ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ।

ਭੱਜਣ ਵਾਲੇ ਵਿਅਕਤੀ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਥਾਣਾ ਟਿੱਬਾ ਦੀ ਪੁਲਸ (Police of Tibba police station) ਨੇ ਏ. ਐੱਸ. ਆਈ. ਕਸ਼ਮੀਰ ਸਿੰਘ ਦੀ ਸਿ਼ਕਾਇਤ `ਤੇ ਟਿੱਬਾ ਰੋਡ, ਮਨਜੀਤ ਨਗਰ ਦੇ ਰਹਿਣ ਵਾਲੇ ਮਨਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਕਿਵੇਂ ਹੋਇਆ ਸਭ ਕੁੱਝ

ਜਾਣਕਾਰੀ ਮੁਤਾਬਕ ਮੁਲਜ਼ਮ ਮਨਦੀਪ ਸਿੰਘ (Accused Mandeep Singh) ਖਿਲਾਫ ਥਾਣਾ ਟਿੱਬਾ ਵਿਚ 109 ਦਾ ਕਲੰਦਰਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਹੋਮਗਾਰਡ ਦਾ ਜਵਾਨ ਨਿਰਮਲ ਸਿੰਘ (Home Guard soldier Nirmal Singh) ਹਵਾਲਾਤੀ ਮਨਦੀਪ ਸਿੰਘ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ ਵਿਚ ਪੁਰਾਣੀ ਗਊਸ਼ਾਲਾ ਕੋਲ ਮਨਦੀਪ ਨੇ ਪਿਸ਼ਾਬ ਜਾਣ ਦਾ ਬਹਾਨਾ ਬਣਾਇਆ । ਜਿਵੇਂ ਹੀ` ਨਿਰਮਲ ਨੇ ਉਸ ਨੂੰ ਥੋੜ੍ਹੀ ਢਿੱਲ ਦਿੱਤੀ ਤਾਂ ਮੁਲਜ਼ਮ ਨੇ ਅਚਾਨਕ ਜ਼ੋਰਦਾਰ ਧੱਕਾ ਦਿੱਤਾ ਅਤੇ ਭੀੜ ਦਾ ਸਹਾਰਾ ਲੈ ਕੇ ਗਲੀਆਂ ਵਿਚ ਦਾਖਲ ਹੋ ਕੇ ਭੱਜ ਗਿਆ ।

ਥਾਣਾ ਪੁਲਸ ਲੱਗੀ ਹੋਈ ਹੈ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਉਸ ਦੀ ਭਾਲ

ਨਿਰਮਲ ਸਿੰਘ ਨੇ ਉਸ ਦਾ ਪਿੱਛਾ ਕਰਨ ਦਾ ਯਤਨ ਵੀ ਕੀਤਾ ਪਰ ਮਨਦੀਪ ਦੇਖਦੇ ਹੀ ਦੇਖਦੇ ਹਥਕੜੀ ਸਮੇਤ ਅੱਖਾਂ ਤੋਂ ਓਹਲੇ ਹੋ ਗਿਆ। ਇਸ ਤੋਂ ਬਾਅਦ ਤੁਰੰਤ ਥਾਣਾ ਟਿੱਬਾ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੇਫ ਸਿਟੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਫਰਾਰ ਮਨਦੀਪ ਦੀ ਲੋਕੇਸ਼ਨ ਦਾ ਪਤਾ ਲਗ ਸਕੇ । ਥਾਣਾ ਪੁਲਸ ਹੁਣ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਉਸ ਦੀ ਭਾਲ ਵਿਚ ਲੱਗੀ ਹੋਈ ਹੈ ।

Read More : ਲੁਧਿਆਣਾ ਤੋਂ ਚੰਡੀਗੜ੍ਹ ਇਲਾਜ ਲਈ ਲਿਆਂਦਾ ਕੈਦੀ ਹੋਇਆ ਫਰਾਰ

`ਆਪ` ਵਿਧਾਇਕ ਗੋਪਾਲ ਇਟਾਲੀਆ `ਤੇ ਸੁੱਟਿਆ ਜੁੱਤਾ

0
MLA Gopal Italia

ਅਹਿਮਦਾਬਾਦ, 6 ਦਸੰਬਰ 2025 : ਗੁਜਰਾਤ ਦੇ ਜਾਮਨਗਰ (Jamnagar, Gujarat) ’ਚ ਆਮ ਆਦਮੀ ਪਾਰਟੀ ਦੀ ਰੈਲੀ ਅਤੇ ਮੋਟਰ ਸਾਈਕਲ ਰੈਲੀ ਦੌਰਾਨ ਵਿਸਾਵਦਰ ਦੇ ਵਿਧਾਇਕ ਗੋਪਾਲ ਇਟਾਲੀਅਨ (MLA Gopal Italian) ’ਤੇ ਜੁੱਤਾ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਜੁੱਤਾ ਸੁੱਟਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜੁੱਤਾ ਸੁੱਟਣ ਵਾਲੇ ਵਿਅਕਤੀ ਨੂੰ ਫੜ ਕੇ ਕੁੱਟਿਆ ਗਿਆ ।

ਕਿਸ ਸਮੇਂ ਸੁੱਟਿਆ ਗਿਆ ਜੁੱਤਾ

ਆਮ ਆਦਮੀ ਪਾਰਟੀ (Aam Aadmi Party) ਜਿਸ ਵਲੋਂ ਰੈਲੀ ਤੋਂ ਬਾਅਦ ਟਾਊਨ ਹਾਲ ’ਚ ਗੋਪਾਲ ਇਟਾਲੀਆ ਜਦੋਂ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਉਸ ’ਤੇ ਜੁੱਤਾ ਸੁੱਟ (Throw a shoe) ਦਿੱਤਾ, ਜਿਸ ਤੋਂ ਬਾਅਦ ਜਨਤਕ ਰੈਲੀ ਦੌਰਾਨ ਹੜਕੰਪ ਮਚ ਗਿਆ । ਉਕਤ ਰੈਲੀ ਸ਼ਹਿਰ ਦੇ ਮੁੱਖ ਮਾਰਗ ਕਾਲਾਵੜ ਨਾਕਾ, ਦਰਬਾਰਗੜ੍ਹ, ਚਾਂਦੀ ਬਾਜ਼ਾਰ, ਦੀਪਕ ਟਾਕੀਜ਼ ਅਤੇ ਬੇੜੀ ਗੇਟ ਤੋ਼ ਹੁੰਦੇ ਹੋਏ ਟਾਊਨ ਹਾਲ ਤੱਕ ਪਹੁੰਚੀ ਸੀ ।

ਕੀ ਦੱਸਿਆ ਵਿਧਾਇਕ ਗੋਪਾਲ ਇਟਾਲੀਆ ਨੇ

ਗੋਪਾਲ ਇਟਾਲੀਆ ਨੇ ਦੱਸਿਆ ਕਿ ਜਦੋਂ ਉਹ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਪੁਲਸ ਮੰਚ ’ਤੇ ਪਹੁੰਚੀ ਅਤੇ ਕੁੱਝ ਹੀ ਮਿੰਟਾਂ ਬਾਅਦ ਇਕ ਵਿਅਕਤੀ ਖੜ੍ਹਾ ਹੋਇਆ ਅਤੇ ਉਨ੍ਹਾਂ ਵੱਲ ਜੁੱਤਾ ਸੁੱਟਿਆ । ਇਸ ਤੋਂ ਬਾਅਦ ਪੁਲਸ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ । ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਹਮਲਾ ਕਰਵਾਉਣ ਦਾ ਦੋੋਸ਼ ਲਗਵਾਇਆ । ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ’ਤੇ ਦੋਸ਼ ਲਗਾਇਆ । ਉਨ੍ਹਾਂ ਨੇ ਲਿਖਿਆ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਆ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਹਿਲਾ ਦਿੱਤਾ ਹੈ ।

Read More : ਆਮ ਆਦਮੀ ਪਾਰਟੀ ਨੇ ਕੀਤੀ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨੋਕੀਆ ਨੇ ਕੀਤੀ ਏਅਰਟੈੱਲ ਨਾਲ ਸਾਂਝੇਦਾਰੀ

0
Network Edge Code

ਨਵੀਂ ਦਿੱਲੀ, 5 ਦਸੰਬਰ 2025 : ਪ੍ਰਮੁੱਖ ਦੂਰਸੰਚਾਰ ਕੰਪਨੀ (Telecommunications company) ਨੋਕੀਆ ਨੇ ਤੀਜੀ ਧਿਰ ਦੇ ਡਿਵੈੱਲਪਰਾਂ ਨੂੰ ਨੈੱਟਵਰਕ ਸਮਰੱਥਾ ਮੁਹੱਈਆ ਕਰਵਾਉਣ ਲਈ ਭਾਰਤੀ ਏਅਰਟੈੱਲ ਨਾਲ ਸਾਂਝੇਦਾਰੀ ਕੀਤੀ ਹੈ । ਇਸ ਸਾਂਝੇਦਾਰੀ ਨਾਲ ਨਵੇਂ ਤਕਨੀਕੀ ਹੱਲ ਤਿਆਰ ਹੋਣਗੇ ਅਤੇ ਮੋਨੇਟਾਈਜ਼ੇਸ਼ਨ ਦੇ ਨਵੇਂ ਮੌਕੇ ਪੈਦਾ ਹੋਣਗੇ ।

ਏਅਰਟੈੱਲ ਬਿਜ਼ਨੈੱਸ ਦੇ ਸੀ. ਈ. ਓ. ਸ਼ਰਤ ਸਿਨ੍ਹਾ ਨੇ ਕੀ ਆਖਿਆ

ਨੋਕੀਆ (Nokia) ਨੇ ਕਿਹਾ ਕਿ ਸਫਲ ਪ੍ਰੀਖਣਾਂ ਤੋਂ ਬਾਅਦ ਉਹ ਆਪਣੇ ਨੈੱਟਵਰਕ ਏਜ ਕੋਡ (Network Edge Code) ਮੰਚ ਜ਼ਰੀਏ ਏਅਰਟੈੱਲ (Airtel) ਦੇ ਨੈੱਟਵਰਕ ਏ. ਪੀ. ਆਈ. ਨੂੰ ਡਿਵੈੱਲਪਰਾਂ, ਸਿਸਟਮ ਇੰਟੀਗ੍ਰੇਟਰ ਅਤੇ ਵੱਖ-ਵੱਖ ਉਦਮਾਂ ਲਈ ਗਾਹਕੀ ਮਾਡਲ `ਤੇ ਉਪਲੱਬਧ ਕਰਵਾਏਗੀ । ਏਅਰਟੈੱਲ ਬਿਜ਼ਨੈੱਸ ਦੇ ਸੀ. ਈ. ਓ. ਸ਼ਰਤ ਸਿਨ੍ਹਾ ਨੇ ਕਿਹਾ ਕਿ ਅਸੀਂ ਨੈੱਟਵਰਕ ਏ. ਪੀ. ਆਈ. ਦੇ ਖੇਤਰ `ਚ ਨੋਕੀਆ ਨਾਲ ਹੋਈ ਸਾਂਝੇਦਾਰੀ ਨਾਲ ਬੇਹੱਦ ਉਤਸ਼ਾਹਿਤ ਹਾਂ। ਇਹ ਸਹਿਯੋਗ ਆਟੋਮੇਸ਼ਨ ਨੂੰ ਉਤਸ਼ਾਹ ਦੇਵੇਗਾ ।

Read More : ਸਿਮ ਕਾਰਡ ਦੀ ਦੁਰਵਰਤੋਂ `ਤੇ ਮੋਬਾਈਲ ਯੂਜ਼ਰ ਹੋਵੇਗਾ ਜਵਾਬਦੇਹ : ਦੂਰਸੰਚਾਰ ਵਿਭਾਗ

ਫੌਜੀ ਜਾਣਕਾਰੀਆਂ ਪਾਕਿਸਤਾਨੀ ਏਜੰਟਾਂ ਨੂੰ ਦੇਣ ਵਾਲੀ ਔਰਤ ਤੇ ਸਾਬਕਾ ਫੌਜੀ ਗ੍ਰਿਫਤਾਰ

0
Constable arrested

ਅਹਿਮਦਾਬਾਦ, 5 ਦਸੰਬਰ 2025 : ਗੁਜਰਾਤ ਅੱਤਵਾਦ ਰੋਕੂ ਦਸਤੇ (Anti-terrorist squad) (ਏ. ਟੀ. ਐੱਸ.) ਨੇ ਫੌਜੀ ਟਿਕਾਣਿਆਂ (Military bases) ਅਤੇ ਜਵਾਨਾਂ ਬਾਰੇ ਸੰਵੇਦਨਸ਼ੀਲ ਜਾਣਕਾਰੀਆਂ (Sensitive information) ਪਾਕਿਸਤਾਨੀ ਏਜੰਟਾਂ ਨਾਲ ਸਾਂਝੀ ਕਰਨ ਦੇ ਦੋਸ਼ ਹੇਠ ਇਕ ਸੇਵਾਮੁਕਤ ਫੌਜੀ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ।

ਅਧਿਕਾਰੀਆਂ ਨੇ ਕੀ ਦੱਸਿਆ

ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਅਜੇ ਕੁਮਾਰ ਸਿੰਘ ਨੂੰ ਇਕ ਪਾਕਿਸਤਾਨੀ ਖੁਫੀਆ ਅਧਿਕਾਰੀ (Pakistani intelligence officer) ਨੇ ਭਾਰਤੀ ਫੌਜ ਦੀਆਂ ਰੈਜੀਮੈਂਟਾਂ ਦੀਆਂ ਸਰਗਰਮੀਆਂ/ਆਵਾਜਾਈ ਅਤੇ ਪ੍ਰਮੁੱਖ ਫੌਜੀ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਜਾਣਕਾਰੀ ਦੇਣ ਲਈ ਵਰਗਲਾਇਆ ਸੀ, ਜਦੋਂ ਕਿ ਹੋਰ ਮੁਲਜ਼ਮ ਰਸ਼ਮਣੀ ਪਾਲ ਨੂੰ ਕੁਝ ਲੋਕਾਂ ਨੂੰ ਪਿਆਰ ਦੇ ਜਾਲ `ਚ ਫਸਾਉਣ ਲਈ ਕਿਹਾ ਗਿਆ ਸੀ ।

ਬਿਹਾਰ ਦੇ ਮੂਲ ਨਿਵਾਸੀ ਅਜੈ ਨੂੰ ਕੀਤਾ ਗਿਆ ਸੀ ਗੋਆ ਵਿਚ ਗ੍ਰਿਫ਼ਤਾਰ : ਏ. ਟੀ. ਐਸ.

ਏ. ਟੀ. ਐੱਸ. (A. T. S.) ਦਾ ਕਹਿਣਾ ਹੈ ਕਿ ਬਿਹਾਰ ਦੇ ਮੂਲ ਨਿਵਾਸੀ ਅਜੇ (Ajay) (47) ਨੂੰ ਗੋਆ `ਚ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ 2022 `ਚ ਸੇਵਾਮੁਕਤੀ ਤੋਂ ਬਾਅਦ ਇਕ ‘ਡਿਸਟਿਲਰੀ` `ਚ ਕੰਮ ਕਰ ਰਿਹਾ ਸੀ । ਮੂਲ ਰੂਪ `ਚ ਉੱਤਰ ਪ੍ਰਦੇਸ਼ ਦੀ ਨਿਵਾਸੀ ਰਸ਼ਮਣੀ (Rashmani) (35) ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਤੋਂ ਫੜਿਆ ਗਿਆ, ਜਿੱਥੇ ਉਹ ਟਿਊਸ਼ਨ ਪੜ੍ਹਾਉਂਦੀ ਸੀ ।

‘ਅੰਕਿਤਾ ਸ਼ਰਮਾ` ਦੇ ਨਾਂ ਨਾਲ ਕੰਮ ਕਰਨ ਵਾਲੀ ਪਾਕਿਸਤਾਨੀ ਖੁਫੀਆ ਅਧਿਕਾਰੀ ਅਜੇ ਦੇ ਸੰਪਰਕ `ਚ ਸੀ : ਏਜੰਸੀ

ਏਜੰਸੀ ਨੇ ਕਿਹਾ ਕਿ ‘ਅੰਕਿਤਾ ਸ਼ਰਮਾ` ਦੇ ਨਾਂ ਨਾਲ ਕੰਮ ਕਰਨ ਵਾਲੀ ਪਾਕਿਸਤਾਨੀ ਖੁਫੀਆ ਅਧਿਕਾਰੀ ਅਜੇ ਦੇ ਸੰਪਰਕ `ਚ ਸੀ । ਏ. ਟੀ. ਐੱਸ. ਪੁਲਸ ਸੁਪਰਡੈਂਟ ਸਿੱਧਾਰਥ ਕੋਰੁਕੋਂਡਾ ਨੇ ਦੱਸਿਆ ਕਿ ਰਸ਼ਮਣੀ ‘ਪ੍ਰੀਆ ਠਾਕੁਰ` ਦੇ ਫਰਜ਼ੀ ਨਾਂ ਨਾਲ ਕੰਮ ਕਰਦੀ ਸੀ ਅਤੇ ਕਥਿਤ ਤੌਰ `ਤੇ ਆਪਣੇ ਪਾਕਿਸਤਾਨੀ ਆਕਿਆਂ ਦੇ ਇਸ਼ਾਰੇ `ਤੇ ਫੌਜੀ ਜਵਾਨਾਂ ਨਾਲ ਦੋਸਤੀ ਕਰ ਕੇ ਉਨ੍ਹਾਂ ਤੋਂ ਸੂਚਨਾਵਾਂ ਹਾਸਲ ਕਰਦੀ ਸੀ ।

Read More : ਸ਼੍ਰੀ ਗੰਗਾਨਗਰ ਤੋਂ ਪੰਜਾਬ ਨਿਵਾਸੀ ਆਈ. ਐੱਸ. ਆਈ. ਜਾਸੂਸ ਗ੍ਰਿਫਤਾਰ

ਲਖਨਊ `ਚ ਹੋਈ ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਪਛਾਣ

0
Anand Dwivedi

ਲਖਨਊ, 5 ਦਸੰਬਰ 2025 : ਉੱਤਰ ਪ੍ਰਦੇਸ਼ `ਚ ਗ਼ੈਰ-ਕਾਨੂੰਨੀ ਰੋਹਿੰਗਿਆ (Illegal Rohingya) ਅਤੇ ਬੰਗਲਾਦੇਸ਼ੀ ਘੁਸਪੈਠੀਆਂ (Bangladeshi infiltrators) ਦੀ ਪਛਾਣ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ ।

ਪਾਰਟੀ ਅਹੁਦੇਦਾਰਾਂ ਦਾ ਹੈ ਦਾਅਵਾ ਕਿ ਲਖਨਊ ਵਿਚ ਰਹਿ ਰਹੇ ਹਨ ਗੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਏ

ਯੋਗੀ ਸਰਕਾਰ (Yogi government) ਦੇ ਸਖ਼ਤ ਰੁਖ਼ ਤੋਂ ਬਾਅਦ ਹੁਣ ਰਾਜਧਾਨੀ ਲਖਨਊ (Lucknow) `ਚ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਹਾਨਗਰ ਇਕਾਈ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ । ਪਾਰਟੀ ਅਹੁਦੇਦਾਰਾਂ ਦਾ ਦਾਅਵਾ ਹੈ ਕਿ ਲਖਨਊ `ਚ ਲੱਗਭਗ 50,000 ਗ਼ੈਰ-ਕਾਨੂੰਨੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਏ ਰਹਿ ਰਹੇ ਹਨ । ਭਾਜਪਾ ਲਖਨਊ ਮਹਾਨਗਰ ਪ੍ਰਧਾਨ ਆਨੰਦ ਦਿਵੇਦੀ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੀਆਂ ਟੀਮਾਂ ਨੇ ਹੁਣ ਤੱਕ ਰਾਜਧਾਨੀ `ਚ 50,000 ਤੋਂ ਵੱਧ ਸ਼ੱਕੀ ਗੈਰ-ਕਾਨੂੰਨੀ ਨਾਗਰਿਕਾਂ ਦੀ ਪਛਾਣ ਕਰ ਲਈ ਹੈ । ਉਨ੍ਹਾਂ ਕਿਹਾ ਕਿ ਬਹੁਤ ਵੱਡੀ ਗਿਣਤੀ `ਚ ਗ਼ੈਰ-ਕਾਨੂੰਨੀ ਘੁਸਪੈਠੀਏ ਮੌਜੂਦ ਹਨ। ਐੱਸ. ਆਈ. ਆਰ. ਮੁਹਿੰਮ ਤਹਿਤ ਬਾਕੀ ਲੋਕਾਂ ਦੀ ਵੀ ਛੇਤੀ ਪਛਾਣ ਕਰ ਲਈ ਜਾਵੇਗੀ ।

ਮਹਾਨਗਰ ਦੀ ਹਰ ਵਾਰਡ `ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ : ਦਿਵੇਦੀ

ਦਿਵੇਦੀ ਅਨੁਸਾਰ ਮਹਾਨਗਰ ਦੀ ਹਰ ਵਾਰਡ `ਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਝੁੱਗੀ-ਝੌਂਪੜੀਆਂ, ਕਿਰਾਏ ਦੇ ਮਕਾਨਾਂ ਅਤੇ ਸ਼ੱਕੀ ਥਾਵਾਂ `ਤੇ ਜਾ ਕੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਹਨ । ਪਛਾਣ ਕੀਤੇ ਗਏ ਲੋਕਾਂ ਦੀ ਸੂਚੀ ਤਿਆਰ ਕਰ ਕੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਰੂਪ `ਚ ਸੌਂਪ ਦਿੱਤੀ ਜਾਵੇਗੀ ਤਾਂ ਜੋ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਾਲ 2019 `ਚ ਹੋਏ ਇਕ ਸਰਵੇਖਣ `ਚ ਸੂਬਾ ਸਰਕਾਰ ਨੇ ਸਵੀਕਾਰ ਕੀਤਾ ਸੀ ਕਿ ਉੱਤਰ ਪ੍ਰਦੇਸ਼ `ਚ ਲੱਗਭਗ 10 ਲੱਖ ਵਿਦੇਸ਼ੀ ਘੁਸਪੈਠੀਏ (Ten Lakh foreign infiltrators) ਰਹਿ ਰਹੇ ਹਨ, ਜਿਨ੍ਹਾਂ `ਚ ਸਭ ਤੋਂ ਵੱਧ ਗਿਣਤੀ ਨੋਇਡਾ, ਗਾਜ਼ੀਆਬਾਦ ਅਤੇ ਲਖਨਊ `ਚ ਸੀ।

ਸੂਚੀ ਤਿਆਰ ਕਰ ਕੇ ਸਬੰਧਤ ਕਮਿਸ਼ਨਰ ਅਤੇ ਆਈ. ਜੀ. ਨੂੰ ਸੌਂਪੀ ਜਾਵੇ

ਇਕ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਸਰਕਾਰ (Government of Uttar Pradesh) ਨੇ ਪੂਰੇ ਸੂਬੇ `ਚ ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਦੇ ਖਿਲਾਫ ਵੱਡੇ ਪੱਧਰ `ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੀਆਂ 17 ਨਗਰ ਨਿਗਮਾਂ ਨੂੰ `ਹੁਕਮ ਦਿੱਤਾ ਹੈ ਕਿ ਸ਼ੱਕੀ ਰੋਹਿੰਗਿਆ ਅਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਕੇ ਸਬੰਧਤ ਕਮਿਸ਼ਨਰ ਅਤੇ ਆਈ.ਜੀ. ਨੂੰ ਸੌਂਪੀ ਜਾਵੇ । ਘੁਸਪੈਠੀਆਂ ਲਈ ਨਜ਼ਰਬੰਦੀ ਕੇਂਦਰ ਬਣਾਏ ਜਾਣ । ਇਸ ਹੁਕਮ ਤੋਂ ਤੁਰੰਤ ਬਾਅਦ ਲਖਨਊ `ਚ ਕਾਰਵਾਈ ਸ਼ੁਰੂ ਹੋ ਗਈ ਹੈ ।

Read More : ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕਾ `ਚ ਪਾਕਿ ਪੀ. ਐੱਮ. ਆਰਮੀ ਚੀਫ `ਤੇ ਪਾਬੰਦੀ ਲਾਉਣ ਦੀ ਮੰਗ

0
Pak PM Army Chief

ਵਾਸ਼ਿੰਗਟਨ, 5 ਦਸੰਬਰ 2025 : ਅਮਰੀਕੀ ਸੰਸਦ (USA Parliment) ਦੇ 44 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ (Secretary of State Marco Rubio) ਨੂੰ ਚਿੱਠੀ ਲਿਖ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Shahbaz Sharif) ਅਤੇ ਆਰਮੀ ਚੀਫ ਅਸੀਮ ਮੁਨੀਰ (Asim Munir) `ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ।

ਸੰਸਦ ਮੈਂਬਰਾਂ ਨੇ ਕੀ ਦੋਸ਼ ਲਗਾਇਆ

ਅਮਰੀਕੀ ਸੰਸਦ ਦੇ 44 ਸੰਸਦ ਮੈਂਬਰਾਂ (44 members of parliament) ਨੇ ਦੋੋਸ਼ ਲਗਾਇਆ ਕਿ ਪਾਕਿਸਤਾਨ `ਚ ਜ਼ਿਥੇ ਇਕ ਪਾਸੇ ਫੌਜ ਸਰਕਾਰ ਚਲਾ ਰਹੀ ਹੈ, ਉਥੇ ਦੂਸਰੇ ਪਾਸੇ ਦੇਸ਼ `ਚ ਆਮ ਲੋਕਾਂ ਦੇ ਅਧਿਕਾਰਾਂ ਦਾ ਵੱਡੇ ਪੱਧਰ `ਤੇ ਘਾਣ ਵੀ ਹੋ ਰਿਹਾ ਹੈ । ਵਿਦੇਸ਼ `ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਵੀ ਸਰਕਾਰ ਖਿਲਾਫ ਆਵਾਜ਼ ਉਠਾਉਣ `ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।

ਕਿਸ ਦੀ ਅਗਵਾਈ ਹੇਠ ਲਿਖੀ ਗਈ ਹੈ ਚਿੱਠੀ

ਇਹ ਚਿੱਠੀ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰ (Democratic female member of parliament) ਪ੍ਰਮਿਲਾ ਜੈਪਾਲ ਅਤੇ ਸੰਸਦ ਮੈਂਮਰ ਗ੍ਰੇਗ 44 ਅਮਰੀਕੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ ਕਾਸਰ ਦੀ ਅਗਵਾਈ `ਚ ਲਿਖੀ ਗਈ ਹੈ । ਜਿਸ `ਚ ਸੰਸਦ ਮੈਂਬਰਾਂ ਨੇ ਕਿਹਾ ਕਿ ਪਾਕਿਸਤਾਨ `ਚ ਤਾਨਾਸ਼ਾਹੀ ਵਧ ਰਹੀ ਹੈ । ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਅਗਵਾ ਕੀਤਾ ਜਾ ਰਿਹਾ ਹੈ ਜਾਂ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ।

ਸੰਸਦ ਮੈਂਬਰਾਂ ਨੇ ਚਿੱਠੀ `ਚ ਕੁਝ ਘਟਨਾਵਾਂ ਦਾ ਵੀ ਕੀਤਾ ਹੈ ਜਿਕਰ

ਸੰਸਦ ਮੈਂਬਰਾਂ ਨੇ ਚਿੱਠੀ `ਚ ਕੁਝ ਘਟਨਾਵਾਂ ਦਾ ਜਿਕਰ ਵੀ ਕੀਤਾ ਹੈ । ਇਨ੍ਹਾਂ `ਚ ਵਰਜੀਨੀਆ ਦੇ ਜਰਨਲਿਸਟ ਅਹਿਮਦ ਨੂਰਾਨੀ ਦਾ ਮਾਮਲਾ ਸ਼ਾਮਲ ਹੈ । ਨੂਰਾਨੀ ਨੇ ਪਾਕਿਸਤਾਨੀ ਫੌਜ ਦੇ ਭ੍ਰਿਸ਼ਟਾਚਾਰ (Corruption of the Pakistani army) `ਤੇ ਰਿਪੋਰਟਿੰਗ ਕੀਤੀ ਸੀ । ਇਸ ਤੋਂ ਬਾਅਦ ਪਾਕਿਸਤਾਨ `ਚ ਰਹਿਣ ਵਾਲੇ ਉਨ੍ਹਾਂ ਦੇ ਦੋਵਾਂ ਭਰਾਵਾਂ ਨੂੰ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਅਗਵਾ ਕਰਕੇ ਰੱਖਿਆ ਗਿਆ ਸੀ ।

Read More : ਹਮਜ਼ਾ ਸ਼ਾਹਬਾਜ਼ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਆਜ਼ਮ ਖਾਨ ਦੇ ਪੁੱਤ ਨੂੰ ਦੋ ਪਾਸਪੋਰਟ ਮਾਮਲੇ ਵਿਚ ਕੈਦ ਤੇ ਜੁਰਮਾਨਾ ਹੋਇਆ

0
Abdullah Azam

ਉੱਤਰ ਪ੍ਰਦੇਸ਼, 5 ਦਸੰਬਰ 2025 : ਸਪਾ ਆਗੂ ਆਜਮ ਖਾਨ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ (Former MLA Abdullah Azam) ਜੋ ਕਿ ਦੋ ਪੈਨ ਕਾਰਡ ਮਾਮਲਿਆਂ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਿਹਾ ਸੀ, ਉਨ੍ਹਾਂ ਨੂੰ ਦੋ ਪਾਸਪੋਰਟ (Two passports) ਮਾਮਲਿਆਂ ਵਿਚ ਵੀ ਸੱਤ ਸਾਲ ਦੀ ਕੈਦ ਦੀ ਸਜ਼ਾ (Seven years in prison) ਸੁਣਾਈ ਹੈ । ਇਥੇ ਹੀ ਬਸ ਨਹੀਂ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ । ਸੁਣਵਾਈ ਦੌਰਾਨ ਅਬਦੁੱਲਾ ਆਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆ ।  ਰਾਮਪੁਰ ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ ।

ਕਦੋਂ ਕੀਤਾ ਗਿਆ ਸੀ ਕੇਸ ਦਰਜ

ਪ੍ਰਾਪਤ ਜਾਣਕਾਰੀ ਅਨੁਸਾਰ ਅਬਦੁੱਲਾ ਆਜ਼ਮ ਵਿਰੁੱਧ ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ (MLA Akash Saxena) ਨੇ 2019 ਵਿਚ ਸਿਵਲ ਲਾਈਨਜ਼ ਪੁਲਸ ਥਾਣੇ ਵਿਖੇ ਦੋ ਪਾਸਪੋਰਟਾਂ ਵਾਲਾ ਕੇਸ ਦਾਇਰ ਕੀਤਾ ਸੀ । ਉਨ੍ਹਾਂ ਦੋਸ਼ ਲਗਾਇਆ ਸੀ ਕਿ ਅਬਦੁੱਲਾ ਆਜ਼ਮ ਕੋਲ ਦੋ ਪਾਸਪੋਰਟ ਸਨ, ਜਿਨ੍ਹਾਂ ‘ਚੋਂ ਇੱਕ ਉਨ੍ਹਾਂ ਨੇ ਵਿਦੇਸ਼ ਯਾਤਰਾ ਲਈ ਵਰਤਿਆ ਸੀ ।

Read More : UP ਦੇ ਸਾਬਕਾ ਰਾਜਪਾਲ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਹੋਇਆ ਦਰਜ

 

ਰੇਲਵੇ ਟੈ੍ਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਹਟਾਇਆ

0
Kisan Protest

ਜਲੰਧਰ, 5 ਦਸੰਬਰ 2025 : ਪੰਜਾਬ ਦੇ 19 ਜਿਲਿਆਂ ਦੀਆਂ 26 ਥਾਵਾਂ ਤੇ ਦੋ ਘੰਟਿਆਂ ਲਈ ਕਿਸਾਨਾਂ ਵਲੋਂ ਕੀਤੇ ਗਏ ਰੇਲਵੇ ਟੈ੍ਰਕ ਜਾਮ (Railway track jam) ਦੌਰਾਨ ਪੰਜਾਬ ਪੁਲਸ ਵਲੋਂ ਧਰਨਾਕਾਰੀ ਕਿਸਾਨਾਂ (Protesting farmers) ਨੂੰ ਰੇਲਵੇ ਟੈ੍ਰਕ ਜਾਮ ਕਰਨ ਤੋ਼ ਰੋਕਣ ਲਈ ਉਥੋਂ ਹਟਾਇਆ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਕਿਸਾਨਾਂ ਨੇ ਫਿਰੋਜ਼ਪੁਰ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕੀਤੇ । ਇਸ ਦੌਰਾਨ ਕਈਂ ਥਾਵਾਂ ‘ਤੇ ਕੁਝ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਕਾਰ ਮਾਮੂਲੀ ਜਿਹੀ ਝੜੱਪ ਵੀ ਹੋਈ ।

ਜਲੰਧਰ ਵਿਚ ਪੁਲਸ ਨੇ ਕਿਸਾਨਾਂ ਨੂੰ ਲਿਆ ਹਿਰਾਸਤ ਵਿਚ

ਜਲੰਧਰ ਵਿਖੇ ਰੇਲਵੇ ਟੈ੍ਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ (Police detained) ਲਿਆ ਅਤੇ ਲੁਧਿਆਣਾ ਵਿਖੇ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਪਹੁੰਚਣ ਤੋਂ ਰੋਕ ਲਿਆ । ਪ੍ਰਦਰਸ਼ਨ ਦੇ ਐਲਾਨ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਪੁਲਸ ਸ਼ੁੱਕਰਵਾਰ ਸਵੇਰੇ ਕਿਸਾਨ ਆਗੂਆਂ ਦੇ ਘਰਾਂ ‘ਤੇ ਪਹੁੰਚੀ ਅਤੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ । ਕਿਸਾਨ ਆਗੂਆਂ ਦਿਲਬਾਗ ਸਿੰਘ, ਮੱਖਣ ਸਿੰਘ ਅਤੇ ਸੁਖਦੇਵ ਮਗਲੀ ਨੂੰ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ।

ਭਾਰਤੀ ਕਿਸਾਨ ਮਜਦੂਰ ਯੂਨੀਅਨ ਪ੍ਰਧਾਨ ਨੇ ਕੀ ਆਖਿਆ

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (Indian Farmers’ Workers Union) ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਦੋ ਘੰਟਿਆਂ ਦੇ ਰੇਲਵੇ ਟੈ੍ਕ ਜਾਮ ਦੀ ਕਾਲ ਤੋਂ ਪਹਿਲਾਂ ਹੀ ਬੀਤੀ ਰਾਤ ਛਾਪੇਮਾਰੀ ਸ਼ੁਰੂ ਕਰ ਦਿੱਤੀ । ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦਾ ਨਿੱਜੀਕਰਨ (Privatization of Electricity Board) ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਜ਼ਮੀਨਾਂ ਨਿੱਜੀ ਹੱਥਾਂ ਵਿਚ ਚਲੀਆਂ ਜਾਣਗੀਆਂ ।

ਪ੍ਰਦਰਸ਼ਨਕਾਰੀ ਕਿਸਾਨ ਕਰ ਰਹੇ ਹਨ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ

ਦਿਲਬਾਗ ਸਿੰਘ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ । 90 ਫੀਸਦੀ ਗਰੀਬ ਆਪਣੀ ਬਿਜਲੀ ਗੁਆ ਦੇਣਗੇ । ਪ੍ਰਦਰਸ਼ਨਕਾਰੀ ਕਿਸਾਨ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ । ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐਮ. ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲਗੱਡੀਆਂ ਦੇ ਸਮਾਂ-ਸਾਰਣੀਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ । ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਪ੍ਰਭਾਵਿਤ ਰੇਲਗੱਡੀਆਂ ਦੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ ।

Read More : ਕਿਸਾਨਾਂ ਵਲੋਂ 19 ਜਿ਼ਲਿਆਂ ਵਿਚ 26 ਥਾਵਾਂ ਤੇ ਕੀਤੇ ਜਾਣਗੇ ਰੇਲਵੇ ਟੈ੍ਕ ਜਾਮ

ਪੰਜਾਬ `ਚ ਮਨੁੱਖੀ ਸਮੱਗਲਿੰਗ ਦੇ ਮਾਮਲੇ ਸਭ ਤੋਂ ਵੱਧ ਮਾਮਲੇ : ਜੈਸ਼ੰਕਰ

0
Jaishankar

ਨਵੀਂ ਦਿੱਲੀ, 5 ਦਸੰਬਰ 2025 : ਭਾਰਤ ਦੇਸ਼ ਦੇ ਕੇਂਦਰੀ ਵਿਦੇਸ਼ ਮੰਤਰੀ (Union Minister of External Affairs) ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਦੇਸ਼ `ਚ ਮਨੁੱਖੀ ਸਮੱਗਲਿੰਗ (Human trafficking) ਦੇ ਸਭ ਤੋਂ ਵੱਧ ਮਾਮਲੇ ਪੰਜਾਬ `ਚ ਸਾਹਮਣੇ ਆਏ ਹਨ । ਉੱਚ ਸਦਨ `ਚ ਪ੍ਰਸ਼ਨ ਕਾਲ ਦੌਰਾਨ ਪੁਰਕ ਸਵਾਲਾਂ ਦੇ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਜਿੱਥੋਂ ਤੱਕ ਸੂਬਿਆਂ ਦਾ ਸਵਾਲ ਹੈ ਮਨੁੱਖੀ ਸਮੱਗਲਿੰਗ ਸਭ ਤੋਂ ਵੱਧ ਮਾਮਲੇ ਪੰਜਾਬ ਸੂਬੇ ਤੋਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇਂ ਮਨੁੱਖੀ ਸਮੱਗਲਿੰਗ ਦੇ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਅਤੇ ਇਕ ਤੱਥ ਖੋਜ ਕਮੇਟੀ ਬਣਾਈ ਹੈ ।

ਪੰਜਾਬ ਸਰਕਾਰ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ 58 ਗੈਰ-ਕਾਨੂੰਨੀ ਟੈ੍ਵਲ ਏਜੰਟਾਂ ਵਿਰੁੱਧ 25 ਕੇਸ ਕੀਤੇ ਗਏ ਹਨ ਦਰਜ

ਵਿਦੇਸ਼ ਮੰਤਰੀ ਨੇ ਐੱਸ. ਜੈਸ਼ੰਕਰ (S. Jaishankar) ਪੰਜਾਬ ਸਰਕਾਰ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਾਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, 58 ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ 25 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 16 ਮੁਲਜ਼ਮਾਂ ਨੂੰ ਗ੍ਰਿਫਤਾਰ (16 accused arrested) ਕੀਤਾ ਗਿਆ ਹੈ । ਉੱਥੇ ਹੀ ਹਰਿਆਣਾ `ਚ 2,325 ਮਾਮਲੇ ਦਰਜ ਕੀਤੇ ਗਏ ਹਨ ਅਤੇ 44 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 27 ਲੋਕਾਂ ਗ੍ਰਿਫਤਾਰ ਕੀਤਾ ਗਿਆ ਹੈ । ਇਸ ਤੋਂ ਇਲਾਵਾ, ਗੁਜਰਾਤ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਜਰਾਤ ਪੁਲਸ ਵੱਲੋਂ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

2009 ਤੋਂ ਹੁਣ ਤੱਕ ਅਮਰੀਕਾ ਨੇ 18 ਹਜ਼ਾਰ 822 ਭਾਰਤੀਆਂ ਨੂੰ ਹੈ ਕੱਢਿਆ

ਵਿਦੇਸ਼ ਮੰਤਰੀ ਨੇ ਰਾਜ ਸਭਾ `ਚ ਕਿਹਾ ਕਿ ਅਮਰੀਕਾ ਨੇ ਸਾਲ 2009 ਤੋਂ ਹੁਣ ਤੱਕ ਕੁਲ 18,822 ਭਾਰਤੀ ਨਾਗਰਿਕਾਂ (18,822 Indian citizens) ਨੂੰ ਆਪਣੇ ਦੇਸ਼ ਤੋਂ ਕੱਢ ਦਿੱਤਾ ਹੈ, ਜਿਨ੍ਹਾਂ `ਚ ਜਨਵਰੀ 2025 ਤੋਂ ਹੁਣ ਤੱਕ ਕੱਢੇ ਗਏ 3,258 ਭਾਰਤੀ ਸ਼ਾਮਲ ਹਨ । ਉੱਚ ਸਦਨ `ਚ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਮਨੁੱਖੀ ਸਮੱਗਲਿੰਗ ਦੇ ਮਾਮਲਿਆਂ ਦੀ ਜਾਂਚ ਸੂਬਿਆਂ ਦੇ ਨਾਲ-ਨਾਲ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀ ਕੀਤੀ ਹੈ, ਜਿਨ੍ਹਾਂ `ਚ ਪੰਜਾਬ `ਚ ਸਭ ਤੋਂ ਵੱਧ ਮਾਮਲੇ ਦਰਜ ਹੋਏ ਹਨ । ਵਿਦੇਸ਼ ਮੰਤਰੀ ਨੇ ਸੰਸਦ `ਚ ਦੱਸਿਆ ਕਿ 5 ਫਰਵਰੀ ਤੋਂ ਬਾਅਦ ਅਮਰੀਕਾ ਵੱਲੋਂ ਗੈਰ-ਕਾਨੂਨੀ ਦਾਖਲੇ ਦੇ ਆਧਾਰ `ਤੇ ਵਾਪਸ ਭੇਜੇ ਗਏ ਕਿਸੇ ਵੀ ਭਾਰਤੀ ਨਾਗਰਿਕ ਨੂੰ ਹੱਥਕੜੀ-ਬੇੜੀ ਨਹੀਂ ਲਾਈ ਗਈ ਹੈ ।

Read More : ਡਾ. ਐੱਸ. ਜੈਸ਼ੰਕਰ ਜਾਣਗੇ ਅਮਰੀਕਾ; 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਕਰਨਗੇ ਸ਼ਿਰਕਤ

ਆਰਗੈਨਿਕ ਖੇਤੀ ਦੇ ਨਾਮ ’ਤੇ ਕਰੋੜਾਂ ਦੇ ਘਪਲੇ ਵਿਚ 10 ਲੋਕਾਂ ਖਿਲਾਫ ਕੇਸ ਦਰਜ

0
organic farming scam

ਖੰਨਾ, 5 ਦਸੰਬਰ 2025 : ਆਰਗੈਨਿਕ ਖੇਤੀ (Organic farming) ਦੇ ਨਾਮ ’ਤੇ ਚੱਲ ਰਹੇ ਕਈ ਸੌ ਕਰੋੜ ਰੁਪਏ ਦੇ ਘਪਲੇ (Scams) ਦੇ ਮਾਮਲੇ ਵਿਚ ਖੰਨਾ ਪੁਲਸ ਨੇ ਇਸ ਮਾਮਲੇ ’ਚ 10 ਹੋਰਾਂ ਵਿਰੁੱਧ ਮੁਕੱਦਮਾ ਦਰਜ (Case registered) ਕੀਤਾ ਹੈ । ਦੱਸਣਯੋਗ ਹੈ ਕਿ ਉਪਰੋਕਤ ਮਾਮਲੇ ਦੀ ਜਾਂਚ ਪਹਿਲਾਂ ਹੀ ਇੱਕ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਹੈ, ਜਿਸ ਦੀ ਜਾਂਚ ਦਰਮਿਆਨ ਲਗਾਤਾਰ ਨਵੀਆਂ ਪਰਤਾਂ ਖੁਲ੍ਹਦੀਆਂ ਜਾ ਰਹੀਆਂ ਹਨ ਅਤੇ ਧੋਖਾਧੜੀ ਦਾ ਅੰਕੜਾ ਕਈ ਸੌ ਕਰੋੜ ਤੱਕ ਪਹੁੰਚ ਰਿਹਾ ਹੈ ।

ਕਿਸ ਦੀ ਸਿ਼ਕਾਇਤ ਤੇ ਹੋੲਆ ਹੈ ਕੇਸ ਦਰਜ

ਖੰਨਾ ਪੁਲਸ (Khanna Police) ਜੋ ਹੋਰ 10 ਲੋਕਾਂ ਵਿਰੁੱਧ ਇਕ ਨਵਾਂ ਕੇਸ ਦਰਜ ਕੀਤਾ ਗਿਆ ਹੈ ਡਾ. ਮਨਪ੍ਰੀਤ ਸਿੰਘ (Dr. Manpreet Singh) ਦੀ ਸਿ਼ਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ । ਸਿ਼ਕਾਇਤ ਅਨੁਸਾਰ ਆਰਗੈਨਿਕ ਖੇਤੀ ਦੇ ਨਾਮ ’ਤੇ 29 ਲੱਖ 70 ਹਜ਼ਾਰ ਰੁਪਏ ਦੀ ਧੋਖਾਧੜੀ (Fraud) ਕੀਤੀ ਗਈ ਹੈ । ਇਹ ਧੋਖਾਧੜੀ ਕਈ ਲੋਕਾਂ ਵੱਲੋਂ ਮਿਲ ਕੇ ਜਥੇਬੰਦ ਢੰਗ ਨਾਲ ਕੀਤੀ ਗਈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਪੁਲਸ ਨੇ ਜਿਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰੀ ਓਮ ਸੈਣੀ ਵਾਸੀ ਡਾਡੋਲਾ ਜਿਲ੍ਹਾ ਪਾਣੀਪਤ, ਬਿਕਰਮਜੀਤ ਸਿੰਘ (ਮਾਲਕ ਜਨਰੇਸ਼ਨ ਆਫ ਫਾਰਮਿੰਗ) ਵਾਸੀ ਪਿੰਡ ਗਹਿਲੇਵਾਲ ਜਿਲ੍ਹਾ ਲੁਧਿਆਣਾ, ਜਸਪ੍ਰੀਤ ਸਿੰਘ ਵਾਸੀ ਜਲਣਪੁਰ, ਪਰਵਿੰਦਰ ਸਿੰਘ ਅਤੇ ਬਾਬਰ ਸਿੰਘ ਵਾਸੀ ਪਿੰਡ ਬੈਣਾਂ ਬੁਲੰਦ ਜਿਲ੍ਹਾ ਫਤਿਹਗੜ੍ਹ ਸਾਹਿਬ, ਨਵੀਨ ਬੌਸ਼ ਵਾਸੀ ਸੋਨੀਪਤ (ਗਲੋਬਲ ਹੈਡ), ਅਵਤਾਰ ਸਿੰਘ ਕੰਗ ਵਾਸੀ ਖੀਰਨੀਆ, ਅਮਿਤ ਖੁੱਲਰ ਵਾਸੀ ਫਿਰੋਜ਼ਪੁਰ, ਸਤਵਿੰਦਰ ਸਰਮਾ ਉਰਫ ਸੋਨਾ ਵਾਸੀ ਭੱਦਲਧੂਹਾ ਅਤੇ ਦਲਵੀਰ ਸਿੰਘ ਵਾਸੀ ਗਹਿਲੇਵਾਲ ਸ਼ਾਮਲ ਹਨ ।

Read More : ਸੇਵਾਮੁਕਤ ਕਰਨਲ ਨਾਲ ਹੋਈ 56 ਲੱਖ ਰੁਪਏ ਦੀ ਆਨ-ਲਾਈਨ ਧੋਖਾਧੜੀ