Home Blog Page 370

ਤਾਏ ਨੇ ਭਤੀਜੇ ਦਾ ਕੀਤਾ ਕਤਲ

0
Uncle kills nephew

ਮੋਗਾ, 6 ਦਸੰਬਰ 2025 : ਪੰਜਾਬ ਦੇ ਸ਼ਹਿਰ ਮੋਗਾ (Moga) ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ (Village Machhike) ਵਿੱਚ ਜ਼ਮੀਨੀ ਵਿਵਾਦ ਨੇ ਸ਼ਨੀਵਾਰ ਸਵੇਰੇ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਖੇਤਾਂ ਵਿੱਚ ਝਗੜੇ ਦੌਰਾਨ ਚਾਚੇ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤਾ ।

ਚਾਚਾ ਤੇ ਭਤੀਜੇ ਵਿਚ ਚੱਲ ਰਿਹਾ ਸੀ ਜ਼ਮੀਨੀ ਵਿਵਾਦ

ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਕੇ ਦੇ ਵਸਨੀਕ ਨਵਦੀਪ ਸਿੰਘ ਦਾ ਆਪਣੇ ਹੀ ਤਾਏ ਬਹਾਦਰ ਸਿੰਘ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਜ਼ਮੀਨੀ ਵਿਵਾਦ (Land dispute) ਚੱਲ ਰਿਹਾ ਸੀ ਤੇ ਅੱਜ ਸ਼ਨੀਵਾਰ ਸਵੇਰੇ ਜਦੋਂ ਦੋਵੇਂ ਖੇਤਾਂ ਵਿੱਚ ਪਹੁੰਚੇ ਤਾਂ ਝਗੜਾ ਇੰਨਾਂ ਵਧ ਗਿਆ ਕਿ ਅਖੀਰਕਾਰ ਗੋਲੀ ਚੱਲ ਗਈ ਤੇ ਤਾਏ ਦੇ ਹੱਥੋਂ ਭਤੀਜਾ ਮਾਰਿਆ ਗਿਆ ।

ਘਟਨਾ ਨੂੰ ਅੰਜਾਮ ਦੇ ਬਹਾਦਰ ਸਿੰਘ ਆ ਗਿਆ ਸੀ ਘਰ

ਖੇਤਾਂ ਵਿਚ ਗੁੱਸੇ ਵਿੱਚ ਆ ਕੇ ਇਕ ਦੂਸਰੇ ਨਾਲ ਝਗੜੇ ਤਾਏ ਬਹਾਦਰ ਸਿੰਘ (Bahadur Singh) ਨੇ ਆਪਣੀ ਰਿਵਾਲਵਰ ਨਾਲ ਆਪਣੇ ਭਤੀਜੇ ਨਵਦੀਪ ਸਿੰਘ (Nephew Navdeep Singh) `ਤੇ ਦੋ ਗੋਲੀਆਂ ਚਲਾਈਆਂ ਅਤੇ ਆਪਣੀ ਕਾਰ ਨਾਲ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਘਰ ਵਾਪਸ ਆ ਗਿਆ । ਗੋਲੀ ਲੱਗਣ ਕਾਰਨ ਨਵਦੀਪ ਸਿੰਘ ਦੀ ਮੌਕੇ `ਤੇ ਹੀ ਮੌਤ ਹੋ ਗਈ । ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਆਏ ਬਹਾਦਰ ਸਿੰਘ ਨੂੰ ਪਿੰਡ ਵਾਸੀਆਂ ਨੇ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ।

ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ (D. S. P. Nihal Singh Wala Anwar Ali) ਸਮੇਤ ਪੁਲਸ ਟੀਮ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ । ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ ।

Read More : ਪੰਜਾਬੀ ਨੌਜ਼ਵਾਨ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਪਟਨਾ ਦਾ ਖ਼ਤਰਨਾਕ ਇਨਾਮੀ ਕਾਤਲ ਲੁਧਿਆਣਾ ਤੋਂ ਗ੍ਰਿਫਤਾਰ

0
killer-arrested

ਲੁਧਿਆਣਾ, 6 ਦਸੰਬਰ 2025 : ਚਾਰ ਕਤਲਾਂ (Four murders) ਦੇ ਮਾਮਲਿਆਂ ਵਿਚ ਲੋੜੀਂਦਾ ਅਤੇ 25 ਹਜ਼ਾਰ ਰੁਪਏ ਦਾ ਇਨਾਮੀ ਖਤਰਨਾਕ ਅਪਰਾਧੀ ਸੁਬੋਧ ਰਾਏ (Subodh Roy) ਆਖਿਰਕਾਰ ਪੁਲਸ ਦੇ ਹੱਥੇ ਚੜ੍ਹ ਗਿਆ । ਪਟਨਾ ਪੁਲਸ ਨੇ ਵੀਰਵਾਰ ਰਾਤ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਦੇ ਰਮੇਸ਼ ਨਗਰ ਤੋਂ ਦਬੋਚ (Debauchery) ਲਿਆ ।

4 ਕਤਲਾਂ ਦਾ ਮੁਲਜ਼ਮ ਰਹਿ ਰਿਹਾ ਸੀ ਨਾਮ ਤੇ ਹੁਲੀਆ ਬਦਲ ਕੇ ਟਿੱਬਾ ਇਲਾਕੇ ਵਿਚ

ਸੁਬੋਧ ਮੂਲ ਰੂਪ ਤੋਂ ਥਾਣਾ ਦੀਘਾ ਇਲਾਕੇ ਕੋਲ ਦਿਆਰਾ ਦਾ ਰਹਿਣ ਵਾਲਾ ਹੈ, ਜੋ ਇਸ ਸਾਲ ਜਨਵਰੀ ਵਿਚ ਮਨੇਰ ਇਲਾਕੇ `ਚ ਜ਼ਮੀਨ ਵਿਵਾਦ ਨੂੰ ਲੈ ਕੇ ਹੋਏ ਕਤਲ ਦੇ ਮਾਮਲੇ ਵਿਚ ਨਾਮਜ਼ਦ ਸੀ । ਕਤਲ ਤੋਂ ਬਾਅਦ ਤੋਂ ਉਹ ਫਰਾਰ ਚੱਲ ਰਿਹਾ ਸੀ । ਲਗਾਤਾਰ ਛਾਪੇਮਾਰੀ ਤੋਂ ਬਚਣ ਲਈ ਸੁਬੋਧ ਪਹਿਲਾਂ ਬਿਹਾਰ `ਚ ਟਿਕਾਣੇ ਬਦਲਦਾ ਰਿਹਾ ਅਤੇ ਕਰੀਬ 6 ਮਹੀਨੇ ਪਹਿਲਾਂ ਲੁਧਿਆਣਾ ਪੁੱਜ ਗਿਆ । ਇਥੇ ਉਸ ਨੇ ਆਪਣੇ ਭਰਾ ਦੇ ਛੋਟੇ ਜਿਹੇ ਹੋਟਲ `ਚ ਕੰਮ ਸ਼ੁਰੂ ਕਰ ਦਿੱਤਾ ।

ਪੁਲਸ ਦੇ ਸਪੈਸ਼ਲ ਸੈਲ ਨੂੰ ਮਿਲੀ ਸੀ ਸੂਚਨਾ

ਪੁਲਸ ਦੀਆਂ ਨਜ਼ਰਾਂ ਤੋਂ ਬਚਣ ਲਈ ਉਸ ਨੇ ਆਪਣਾ ਨਾਂ ਅਤੇ ਹੁਲੀਆ ਤੱਕ ਬਦਲ ਲਿਆ ਪਰ ਉਸ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਇਨਪੁਟ ਪੁਲਸ ਕੋਲ ਪਹਿਲਾਂ ਤੋਂ ਮੌਜੂਦ ਸਨ । ਕਰੀਬ 5 ਦਿਨ ਪਹਿਲਾਂ ਪਟਨਾ ਪੁਲਸ ਦੇ ਸਪੈਸ਼ਲ ਸੈੱਲ (Police Special Cell) ਨੂੰ ਸੂਚਨਾ ਮਿਲੀ ਸੀ ਕਿ ਸੁਬੋਧ ਲੁਧਿਆਣਾ `ਚ ਲੁਕਿਆ ਬੈਠਾ ਹੈ । ਯੂ. ਪੀ. ਦੀ ਪਟਨਾ ਪੁਲਸ ਦੀ ਟੀਮ ਤੁਰੰਤ ਰਵਾਨਾ ਹੋਈ ਅਤੇ ਵੀਰਵਾਰ ਰਾਤ ਘੇਰਾਬੰਦੀ ਕਰ ਕੇ ਉਸ ਨੂੰ ਗ੍ਰਿਫਤਾਰ (Arrested) ਕਰ ਲਿਆ ।  ਹੁਣ ਪੁਲਸ ਉਸ ਨੂੰ ਟ੍ਰੇਨ ਦੇ ਜ਼ਰੀਏ ਮੁਲਜ਼ਮ ਸੁਬੋਧ ਨੂੰ ਪਟਨਾ ਲੈ ਗਈ ਹੈ ।

Read More : ਫੌਜੀ ਜਾਣਕਾਰੀਆਂ ਪਾਕਿਸਤਾਨੀ ਏਜੰਟਾਂ ਨੂੰ ਦੇਣ ਵਾਲੀ ਔਰਤ ਤੇ ਸਾਬਕਾ ਫੌਜੀ ਗ੍ਰਿਫਤਾਰ

ਅੰਮ੍ਰਿਤਪਾਲ ਮਹਿਰੋ ਤੇ ਸਾਥੀ ਨੂੰ ਬਠਿੰਡਾ ਕੋਰਟ ਨੇ ਐਲਾਨਿਆਂ ਅਪਰਾਧੀ

0
Amritpal Mehro

ਬਠਿੰਡਾ, 6 ਦਸੰਬਰ 2025 : ਮਾਨਯੋਗ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਜੋ ਯੂ. ਏ. ਈ. ਵਿਚ ਲੁਕਿਆ ਹੋਇਆ ਹੈ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਅਦਾਲਤੀ ਕਾਰਵਾਈ ਤੋਂ ਭੱਜਣ ਤੋਂ ਬਾਅਦ ਅਪਰਾਧੀ ਐਲਾਨ (Criminal declaration) ਦਿੱਤਾ ਹੈ । ਅਦਾਲਤ ਵੱਲੋਂ ਇਹ ਕਾਰਵਾਈ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿਚ ਕੀਤੀ ਗਈ ਹੈ ।

ਦੋਵੇਂ ਮੁਲਜਮ ਕਤਲ ਮਾਮਲੇ ਵਿਚ ਚੱਲੇ ਆ ਰਹੇ ਸਨ ਫਰਾਰ : ਪੁਲਸ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਕਤਲ ਮਾਮਲੇ (Murder case) ਵਿੱਚ ਲਗਾਤਾਰ ਫਰਾਰ ਹਨ । ਇਸ ਕੇਸ ਦੀ ਸੁਣਵਾਈ 1 ਦਸੰਬਰ ਨੂੰ ਹੋਈ, ਜਿੱਥੇ ਐਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਗੁਰਕੀਰਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ਲਾਭਕਾਰੀ ਨਹੀਂ ਰਹੇ ਅਤੇ ਉਹ ਲੁਕਦੇ ਫਿਰ ਰਹੇ ਹਨ ।

ਕੇਸ ਦੀ ਅਗਲੀ ਸੁਣਵਾਈ ਹੋਵੇਗੀ 22 ਦਸੰਬਰ ਨੂੰ

ਅਦਾਲਤ ਨੇ ਕਿਹਾ ਕਿ ਮੁਲਜ਼ਮ ਜਾਣ-ਬੁੱਝ ਕੇ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ ਅਤੇ ਆਮ ਕਾਨੂੰਨੀ ਪ੍ਰਕਿਰਿਆ ਰਾਹੀਂ ਹਾਜ਼ਰ ਨਹੀਂ ਹੋ ਸਕਦੇ । ਹੁਣ ਅਦਾਲਤ ਨੇ ਉਨ੍ਹਾਂ ਨੂੰ ਇਸ਼ਤਿਹਾਰ ਰਾਹੀਂ ਤਲਬ ਕਰਨ ਦਾ ਹੁਕਮ ਦਿੱਤਾ ਹੈ । ਕੇਸ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ । ਜਿ਼ਕਰਯੋਗ ਹੈ ਕਿ 27 ਨਵੰਬਰ ਨੂੰ ਮ੍ਰਿਤਕ ਕੰਚਨ ਕੁਮਾਰੀ (The deceased Kanchan Kumari)  (ਉਰਫ਼ ਕਮਲ ਕੌਰ ਭਾਬ੍ਹੀ ਲੁਧਿਆਣਾ) ਦੀ ਮਾਤਾ ਗਿਰਜਾ ਦੇਵੀ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ ਕਿਉ਼ਕਿ ਉਹ ਇਸ ਮਾਮਲੇ ਦੀ ਸਿ਼ਕਾਇਤਕਰਤਾ ਹਨ । ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਸ ਦਾ ਬਿਆਨ ਮਾਮਲੇ ਨੂੰ ਕਾਨੂੰਨੀ ਤਾਕਤ ਦਿੰਦਾ ਹੈ। ਇਕ ਹੋਰ ਗਵਾਹ ਨਰੇਸ਼ ਕੁਮਾਰ, ਨੇ ਵੀ ਅਦਾਲਤ ਵਿਚ ਬਿਆਨ ਦਿੱਤਾ ਹੈ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

ਇੰਡੀਗੋ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਯਾਤਰੀ ਹੋ ਰਹੇ ਹਨ ਪ੍ਰੇਸ਼ਾਨ

0
IndiGo flights

ਚੰਡੀਗੜ੍ਹ, 6 ਦਸੰਬਰ 2025 : ਭਾਰਤ ਦੇਸ਼ ਦੀ ਪ੍ਰਸਿੱਧ ਕੰਪਨੀ ਇੰਡੀਗੋ (Indigo) ਜੋ ਕਿ ਹਵਾਈ ਜਹਾਜ਼ਾਂ ਦੇ ਸਫਰ ਖੇਤਰ ਵਿਚ ਕਾਰਜਸ਼ੀਲ ਹੈ ਦੀਆਂ ਫਲਾਈਟਾਂ (Flights) ਦੀ ਉਡਾਣ ਵਿਚ ਹੱਦ ਨਾਲੋਂ ਵਧ ਹੋ ਰਹੀ ਦੇਰੀ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ (Disturbances to passengers) ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੱਸਣਯੋਗ ਹੈ ਕਿ ਯਾਤਰੀਆਂ ਨੂੰ ਉਕਤ ਪ੍ਰੇਸ਼ਾਨੀ ਦਾ ਸਾਹਮਣਾ ਭਾਰਤ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਵਿਚ ਕਰਨਾ ਪੈ ਰਿਹਾ ਹੈ ।

ਵੱਖ-ਵੱਖ ਯਾਤਰੀਆਂ ਨੇ ਦੱਸੀ ਆਪਣੀ ਹੱਡ ਬੀਤੀ

ਇੰਡੀਗੋ ਦੀਆਂ ਫਲਾਈਟਾਂ ਦੇ ਉਡਾਣ (Flight departures) ਭਰਨ ਵਿਚ ਆ ਰਹੀ ਦੇਰੀ ਦੇ ਕਾਰਨ ਪ੍ਰੇ਼ਸ਼ਾਨ ਹੋ ਰਹੇ ਯਾਤਰੀਆਂ ਵਿਚੋਂ ਅਦਾਕਾਰ ਸੋਨੂੰ ਸੂਦ ਨੇ ਆਖਿਆ ਹੈ ਕਿ ਮੇਰਾ ਆਪਣਾ ਪਰਿਵਾਰ ਚਾਰ ਘੰਟਿਆਂ ਤੋਂ ਇਸ ਮੁਸੀਬਤ ‘ਚ ਫਸਿਆ ਹੋਇਆ ਸੀ ਪਰ ਅਸੀਂ ਇਸ ਸਭ ਲਈ ਗਰਾਊਂਡ ਸਟਾਫ ਨੂੰ ਦੋਸ਼ੀ ਨਹੀਂ ਠਹਿਰਇਆ ਜਾ ਸਕਦਾ । ਉਨ੍ਹਾਂ ਅੱਗੇ ਕਿਹਾ ਕਿ ਇਹ ਮੁਸ਼ਕਿਲ ਸਮਾਂ ਹੈ, ਪਰ ਲੋਕਾਂ ਨੂੰ ਉਨ੍ਹਾਂ ਨਾਲ ਦਿਆਲਤਾ ਨਾਲ ਗੱਲ ਕਰਨੀ ਚਾਹੀਦੀ ਹੈ । ਇਸ ਦੌਰਾਨ ਚੰਡੀਗੜ੍ਹ ਦੀ ਇੱਕ ਯਾਤਰੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੀ ਉਡਾਣ ਜੋ ਅੱਜ ਦੁਪਹਿਰ 12:45 ਵਜੇ ਲਈ ਨਿਰਧਾਰਤ ਸੀ ਹੁਣ 3:30 ਵਜੇ ਲਈ ਮੁੜ ਤੈਅ ਕੀਤੀ ਗਈ ਹੈ।

ਹਵਾਈ ਉਡਾਣਾਂ ਵਿਚ ਦੇਰੀ ਕਾਰਨ ਮਚੀ ਰਹੀ ਯਾਤਰੀਆਂ ਵਿਚ ਹਫੜਾ-ਦਫੜੀ

ਚੰਡੀਗੜ੍ਹ ‘ਚ 15 ਅਤੇ ਅੰਮ੍ਰਿਤਸਰ ‘ਚ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ। ਕੁਝ ਉਡਾਣਾਂ ਲੈਂਡਿੰਗ ਅਤੇ ਟੇਕਆਫ (Landing and takeoff) ਵਿਚ ਇੱਕ ਤੋਂ ਪੰਜ ਘੰਟੇ ਦੀ ਦੇਰੀ ਨਾਲ ਹੋਈਆਂ । ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਕਾਰਨ, ਫੌਜ ਦੇ ਕਰਮਚਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸ਼੍ਰੀਨਗਰ ਲਈ ਦੁਪਹਿਰ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ । ਲੋਕਾਂ ਨੂੰ ਹੁਣ ਸ਼ਾਮ ਲਈ ਵਾਪਸ ਆਉਣ ਲਈ ਕਿਹਾ ਗਿਆ ਹੈ । ਫੌਜ ਦੇ ਅਧਿਕਾਰੀ ਵੀ ਹਵਾਈ ਅੱਡੇ ‘ਤੇ ਫਸੇ ਹੋਏ ਹਨ । ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਹੈ, ਅੱਜ ਮੈਨੂੰ ਆਪਣੀ ਡਿਊਟੀ ‘ਤੇ ਪਹੁੰਚਣਾ ਪਿਆ, ਪਰ ਇੱਥੇ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ ।

Read More : ਇੰਡੀਗੋ ਨੇ 30 ਨਵੇਂ ਏਅਰਬੱਸ ਏ350 ਜਹਾਜ਼ਾਂ ਦਾ ਦਿੱਤਾ ਆਰਡਰ

ਆਨ-ਲਾਈਨ ਨਿਵੇਸ਼ ਦੇ ਨਾਮ ਤੇ ਬਜ਼ੁਰਗ ਨਾਲ ਹੋਈ ਸਾਈਬਰ ਠੱਗੀ

0
Cyber ​​fraud

ਮਹਾਰਾਸ਼ਟਰ, 6 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਸ਼ਹਿਰ (Thane city) ਵਿੱਚ 78 ਸਾਲ ਦੀ ਉਮਰ ਦੇ ਬਜ਼ੁਰਗ ਵਿਅਕਤੀ (Elderly person) ਨੂੰ ਆਨ-ਲਾਈਨ ਨਿਵੇਸ਼ (Online investment)  ਕਰਵਾਉਣ ਦੇ ਨਾਮ ਹੇਠ ਸਾਈਬਰ ਠੱਗੀ (Cyber ​​fraud) ਕਰ ਲਈ ਗਈ । ਦੱਸਣਯੋਗ ਹੈ ਕਿ ਨਿਵੇਸ਼ ਕਰਵਾਉਣ ਵਾਲਿਆਂ ਵਲੋਂ ਬਜ਼ੁਰਗ ਨੂੰ ਨਿਵੇਸ਼ ਕਰਵਾਉਣ ਦੇ ਬਹਾਨੇ ਫਾਇਦਾ ਹੀ ਫਾਇਦਾ ਹੋਣ ਦਾ ਵਾਅਦਾ ਕਰਕੇ 1 ਕਰੋੜ 6 ਲੱਖ ਦੀ ਠੱਗੀ ਮਾਰ ਲਈ ਗਈ । ਪੁਲਸ ਵਲੋਂ ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ ਗਈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ ।

ਰਬੋਡੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕੀ ਦੱਸਿਆ

ਰਬੋਡੀ ਪੁਲਸ ਸਟੇਸ਼ਨ (Rabodi Police Station) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਬਜ਼ੁਰਗ ਨਾਗਰਿਕ ਨੂੰ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਅਤੇ ਬਾਅਦ ਵਿੱਚ ਚੰਗੇ ਮੁਨਾਫ਼ੇ ਦਾ ਵਾਅਦਾ ਕਰਕੇ ਉਸਨੂੰ ਨਿਵੇਸ਼ ਲਈ ਇੱਕ ਹੋਰ ਗਰੁੱਪ ਵਿੱਚ ਸ਼ਾਮਲ ਕੀਤਾ । ਦੋਸ਼ੀ ਦੀਆਂ ਗੱਲਾਂ `ਤੇ ਵਿਸ਼ਵਾਸ ਕਰਦਿਆਂ ਪੀੜਤ ਨੇ ਕਥਿਤ ਤੌਰ `ਤੇ ਅਕਤੂਬਰ ਤੋਂ ਨਵੰਬਰ ਦੇ ਵਿਚਕਾਰ 21 ਵਾਰ ਕੁੱਲ 1.06 ਕਰੋੜ ਰੁਪਏ ਆਨ-ਲਾਈਨ ਕਈ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਪਰ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਦੋਸ਼ੀ ਨੇ ਜਵਾਬ ਦੇਣਾ ਬੰਦ ਕਰ ਦਿੱਤਾ । ਪੀੜਤ ਦੀ ਸਿ਼ਕਾਇਤ (Victim’s complaint) ਦੇ ਆਧਾਰ `ਤੇ ਪੁਲਸ ਨੇ ਵੀਰਵਾਰ ਨੂੰ ਧੋਖਾਧੜੀ ਦੇ ਦੋਸ਼ ਵਿੱਚ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਫੈਂਟੇਸੀ ਗੇਮਿੰਗ ਐਪ ਨਾਲ ਵਿਦਿਆਰਥੀ ਨੇ ਕੀਤੀ ਇਕ ਕਰੋੜ ਦੀ ਸਾਈਬਰ ਠੱਗੀ

ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ `ਚ ਮੁੜ ਕਸਿਆ ਸਿ਼ਕੰਜਾ

0
Anil Ambani

ਨਵੀਂ ਦਿੱਲੀ, 6 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ (Anil Ambani) ਨਾਲ ਸਬੰਧਤ ਕੰਪਨੀਆਂ ਵਿਰੁੱਧ ਮਨੀ ਲਾਂਡਰਿੰਗ (Money laundering) ਦੀ ਆਪਣੀ ਜਾਂਚ ਦੇ ਹਿੱਸੇ ਵਜੋਂ 1,120 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ ।

18 ਜਾਇਦਾਦਾਂ ਨੂੰ ਕੀਤਾ ਗਿਆ ਆਰਜੀ ਤੌਰ ਤੇ ਜਬਤ

ਅਧਿਕਾਰੀਆਂ ਨੇ ਸ਼ੁੱਕਰਵਾਰ ਦੱਸਿਆ ਕਿ ਰਿਲਾਇੰਸ ਅਨਿਲ ਅੰਬਾਨੀ ਗਰੁੱਪ (Reliance Anil Ambani Group) ਦੇ ਬੈਲਾਰਡ ਐਸਟੇਟ, ਮੁੰਬਈ ਸਥਿਤ ਰਿਲਾਇੰਸ ਸੈਂਟਰ, ਫਿਕਸਡ ਡਿਪਾਜ਼ਿਟ ਤੇ ਗੁਪਤ ਨਿਵੇਸ਼ਾਂ ਨਾਲ ਜੁੜੇ ਸ਼ੇਅਰਾਂ ਸਮੇਤ 18 ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐੱਲ. ਏ.) ਅਧੀਨ ਆਰਜ਼ੀ ਤੌਰ `ਤੇ ਜ਼ਬਤ ਕੀਤਾ ਗਿਆ ਹੈ ।

ਵੱਖ-ਵੱਖ ਗਰੁੱਪਾਂ ਦੀਆਂ ਕਿੰਨੀਆਂ ਜਾਇਦਾਦਾਂ ਨੂੰ ਕੀਤਾ ਗਿਆ ਹੈ ਜਬਤ

ਉਨ੍ਹਾਂ ਕਿਹਾ ਕਿ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ ਦੀਆਂ 7 ਹੋਰ ਜਾਇਦਾਦਾਂ, ਰਿਲਾਇੰਸ ਪਾਵਰ ਲਿਮਟਿਡ ਦੀਆਂ 2 ਜਾਇਦਾਦਾਂ, ਰਿਲਾਇੰਸ ਵੈਲਿਊ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀਆਂ 9 ਜਾਇਦਾਦਾਂ, ਰਿਲਾਇੰਸ ਵੈਲਿਊ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਰਿਲਾਇੰਸ ਵੈਲਿਊ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਫੀਸ ਮੈਨੇਜਮੈਂਟ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਆਧਾਰ ਪ੍ਰਾਪਰਟੀ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਤੇ ਗੇਮਸਾ ਇਨਵੈਸਟਮੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਨਾਂ `ਤੇ ਫਿਕਸਡ ਡਿਪਾਜ਼ਿਟ ਦੇ ਨਾਲ-ਨਾਲ ਰਿਲਾਇੰਸ ਵੈਂਚਰ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਤੇ ਫੀਸ ਮੈਨੇਜਮੈਂਟ ਸਾਲਿਉਸ਼ਨਜ਼ ਪ੍ਰਾਈਵੇਟ ਲਿਮਟਿਡ ਵੱਲੋਂ ਕੀਤੇ ਗਏ ਗੁਪਤ ਨਿਵੇਸ਼ਾਂ ਨੂੰ ਜ਼ਬਤ ਕੀਤਾ ਗਿਆ ਹੈ।

ਹੁਣ ਤੱਕ 10,117 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਹੋਈਆਂ

ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਰਿਲਾਇੰਸ ਗਰੁੱਪ ਦੀਆਂ 10,117 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ (Seizure of assets) ਕੀਤੀਆਂ ਗਈਆਂ ਹਨ । ਈ. ਡੀ. ਪਹਿਲਾਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (ਆਰ. ਕਾਮ), ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ ਤੇ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ ਨਾਲ ਜੁੜੇ ਬੈਂਕ ਧੋਖਾਦੇਹੀ ਦੇ ਮਾਮਲਿਆਂ `ਚ ਜਾਇਦਾਦਾਂ ਜ਼ਬਤ ਕਰ ਚੁੱਕੀ ਹੈ ।

Read More : ਈ. ਡੀ. ਨੇ ਮਾਰੇ ਚਾਰਟਰਡ ਅਕਾਊਂਟੈਂਟ ਨਰੇਸ਼ ਕੇਜਰੀਵਾਲ ਦੇ ਟਿਕਾਣਿਆਂ `ਤੇ ਛਾਪੇ

ਰਾਘਵ ਚੱਢਾ ਨੇ ਬੇਅਦਬੀ ਲਈ ਸਜ਼ਾ ਦੀ ਮੰਗ ਨੂੰ ਲੈ ਕੇ ਪੇਸ਼ ਕੀਤਾ ਪ੍ਰਾਈਵੇਟ ਬਿੱਲ

0
Raghav Chadha

ਨਵੀਂ ਦਿੱਲੀ, 6 ਦਸੰਬਰ 2025 : ਸੰਸਦ ਮੈਂਬਰ ਰਾਘਵ ਚੱਢਾ (Member of Parliament Raghav Chadha) ਨੇ ਰਾਜ ਸਭਾ `ਚ ਇਕ ਪ੍ਰਾਈਵੇਟ ਬਿੱਲ ਪੇਸ਼ ਕੀਤਾ, ਜਿਸ `ਚ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਬੇਅਦਬੀ (Sacrilege) ਦੀਆਂ ਵਾਰ-ਵਾਰ ਵਾਪਰਦੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ (Strict legal action) ਦੀ ਮੰਗ ਕੀਤੀ ਗਈ ਹੈ ਖਾਸ ਕਰ ਕੇ ਪੰਜਾਬ `ਚ ।

10 ਮਿੰਟ `ਚ ਸੇਵਾਵਾਂ ਪ੍ਰਦਾਨ ਕਰਨ ਵਾਲੇ `ਡਿਲੀਵਰੀ ਬੁਆਏ` ਦੀ ਹਾਲਤ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਮਾੜੀ

ਬਿੱਲ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji), ਭਗਵਦ ਗੀਤਾ, ਕੁਰਾਨ ਤੇ ਬਾਈਬਲ ਵਿਰੁੱਧ ਬੇਅਦਬੀ ਦੀਆਂ ਘਟਨਾਵਾਂ ਲਈ ਵੱਧ ਤੋਂ ਵੱਧ ਸਜ਼ਾਵਾਂ ਪ੍ਰਦਾਨ ਕਰਨ ਲਈ ਇਕ ਸੋਧ ਦਾ ਪ੍ਰਸਤਾਵ ਹੈ । ਆਰਡਰ ਦੇਣ ਤੋਂ 10 ਮਿੰਟ ਅੰਦਰ ਜਾਂ ਜਿੰਨੀ ਜਲਦੀ ਹੋ ਸਕੇ, ਸੇਵਾਵਾਂ ਪ੍ਰਦਾਨ ਕਰਨ ਵਾਲੇ ਡਿਲੀਵਰੀ ਬੁਆਏ ਦੀਆਂ ਸਮੱਸਿਆਵਾਂ ਉਠਾਉਂਦੇ ਹੋਏ ਚੱਢਾ ਨੇ ਕਿਹਾ ਕਿ ਰੁਜ਼ਗਾਰ ਦੀ ਲੋੜ ਤੇ ਇਨ੍ਹਾਂ ਭਾਰਤੀ ਅਰਥਵਿਵਸਥਾ ਦੇ ਨਜ਼ਰ ਨਾ ਆਉਣ ਵਾਲੇ ਪਹੀਆਂ ਦੀ ਚੁੱਪ ਪਿੱਛੇ ਪ੍ਰਚਲਿਤ ਅਸੁਰੱਖਿਆ ਉਨ੍ਹਾਂ ਨੂੰ ਆਪਣੀ ਜਾਨ ਖਤਰੇ `ਚ ਪਾਉਣ ਲਈ ਮਜਬੂਰ ਕਰਦੀ ਹੈ ।

ਈ-ਕਾਮਰਸ ਕੰਪਨੀਆਂ ਨੂੰ ਅਰਬਪਤੀ ਬਣਾਉਣ ਵਾਲਿਆਂ ਦੀ ਹਾਲਤ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਮਾੜੀ

ਉਨ੍ਹਾਂ ਕਿਹਾ ਕਿ ਜ਼ੋਮੈਟੋ ਤੇ ਸਵੀਗੀ ਲਈ ਡਿਲੀਵਰੀ ਬੁਆਏ, ਓਲਾ ਤੇ ਉਬੇਰ ਲਈ ਡਰਾਈਵਰ, ਬਲਿੰਕਿਟ ਤੇ ਜ਼ੈਪਟੋ ਲਈ ਰਾਈਡਰ ਤੇ ਅਰਬਨ ਕੰਪਨੀ ਲਈ ਪਲੰਬਰ ਤੇ ਬਿਊਟੀਸ਼ੀਅਨ ਉਂਝ ਤਾਂ ਗਿਗ ਵਰਕਰ ਮੰਨੇ ਜਾਂਦੇ ਹਨ ਪਰ ਉਹ ਅਸਲ `ਚ ਭਾਰਤੀ ਅਰਥਵਿਵਸਥਾ ਦੇ ਨਜ਼ਰ ਨਾ ਆਉਣ ਵਾਲੇ ਪਹੀਏ ਹਨ । ਉਨ੍ਹਾਂ ਕਿਹਾ ਕਿ ਈ-ਕਾਮਰਸ ਤੇ ਇੰਸਟਾ-ਡਿਲੀਵਰੀ ਕੰਪਨੀਆਂ ਜਿਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਹੁਤ ਬਦਲ ਦਿੱਤਾ ਹੈ, ਨੇ ਇਸ `ਚੁੱਪ ਟਾਸਕ ਫੋਰਸ` (Silent Task Force) ਦੀ ਬਦੌਲਤ ਅਰਬਾਂ ਰੁਪਏ ਕਮਾਏ ਹਨ ਤੇ ਅਜੇ ਵੀ ਕਮਾ ਰਹੀਆਂ ਹਨ ਪਰ ਇਸ ਤਬਦੀਲੀ ਨੂੰ ਲਿਆਉਣ ਵਾਲੇ ਤੇ ਇਨ੍ਹਾਂ ਕੰਪਨੀਆਂ ਨੂੰ ਅਰਬਪਤੀ ਬਣਾਉਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਮਾੜੀ ਹਾਲਤ `ਚ ਹਨ ।

ਡਿਲੀਵਰੀ ਦੇ ਦਬਾਅ ਕਾਰਨ ਡਿਲੀਵਰੀ ਬੁਆਏ ਪਾਉਂਦਾ ਹੈ ਆਪਣੀ ਜਾਨ ਨੂੰ ਖਤਰੇ ਵਿਚ

ਚੱਢਾ ਨੇ ਕਿਹਾ ਕਿ ਤੇਜ਼ ਰਫ਼ਤਾਰ (Fast pace) ਤੇ ਡਿਲੀਵਰੀ ਦੇ ਸਮੇਂ ਦੇ ਦਬਾਅ ਕਾਰਨ ਇਨ੍ਹਾਂ ਗਿਗ ਵਰਕਰਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਦੇਰੀ ਨਾਲ ਉਨ੍ਹਾਂ ਦੀ ਰੇਟਿੰਗ `ਚ ਗਿਰਾਵਟ ਨਾ ਆ ਜਾਏ ਇੰਸੈਂਟਿਵ `ਚ ਕਟੌਤੀ ਨਾ ਹੋ ਜਾਏ, ਐਪ ਤੋਂ ਲਾਗਆਉਟ ਜਾਂ ਉਨ੍ਹਾਂ ਦੀ ਆਈ. ਡੀ. ਬਲਾਕ ਨਾ ਹੋ ਜਾਏ ਆਦਿ । ਉਨ੍ਹਾਂ ਕਿਹਾ ਕਿ ਇਹ ਡਰ ਉਨ੍ਹਾਂ ਨੂੰ ਲਾਲ ਬੱਤੀ ਨੂੰ ਨਜ਼ਰਅੰਦਾਜ਼ ਕਰਨ ਤੇ ਜਲਦੀ ਸਾਮਾਨ ਡਿਲੀਵਰ ਕਰਨ ਲਈ ਆਪਣੀ ਜਾਨ ਖਤਰੇ `ਚ ਪਾਉਣ ਲਈ ਮਜਬੂਰ ਕਰਦਾ ਹੈ ।

Read More : ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਪਿਛਲੇ ਸਾਲ ਸੜਕ ਹਾਦਸਿਆਂ ਵਿਚ ਮੌਤ ਦੇ ਮਾਮਲੇ ਵਧ ਕੇ 1. 77 ਲੱਖ ਹੋਏ : ਗਡਕਰੀ

0
Nitin Gadkari

ਨਵੀਂ ਦਿੱਲੀ, 6 ਦਸੰਬਰ 2025 : ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਭਾਰਤ `ਚ ਸੜਕ ਹਾਦਸਿਆਂ (Road accidents) `ਚ ਮਰਨ ਵਾਲਿਆਂ ਦੀ ਗਿਣਤੀ 2024 `ਚ 2.3 ਫ਼ੀਸਦੀ ਵਧ ਕੇ 1.77 ਲੱਖ ਤੋਂ ਵੱਧ ਹੋ ਗਈ, ਜਿਸ ਦਾ ਮਤਲਬ ਹੈ ਕਿ ਹਰ ਦਿਨ 485 ਲੋਕਾਂ ਦੀ ਮੌਤ (485 people die every day) ਸੜਕ ਹਾਦਸਿਆਂ `ਚ ਹੋਈ ।

ਕੀ ਆਖਿਆ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ (Union Minister for Road Transport and Highways) ਨਿਤਿਨ ਗਡਕਰੀ ਨੇ ਲੋਕ ਸਭਾ `ਚ ਇਕ ਸਵਾਲ ਦੇ ਲਿਖਤੀ ਜਵਾਬ `ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਰਵਰੀ 2020 `ਚ ਸੜਕ ਸੁਰੱਖਿਆ `ਤੇ ਤੀਸਰੇ ਗਲੋਬਲ ਮੰਤਰੀ ਪੱਧਰੀ ਸੰਮੇਲਨ `ਚ ਅਪਣਾਏ ਗਏ `ਸੜਕ ਸੁਰੱਖਿਆ `ਤੇ ਸਟਾਕਹੋਮ ਐਲਾਨ-ਪੱਤਰ` `ਚ 2030 ਤੱਕ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਨੂੰ 50 ਫ਼ੀਸਦੀ ਤੱਕ ਘੱਟ ਕਰਨ ਦਾ ਇਕ ਨਵਾਂ ਗਲੋਬਲ ਟੀਚਾ ਰੱਖਿਆ ਗਿਆ ਹੈ । ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ `ਵਰਲਡ ਰੋਡ ਸਟੈਟਿਸਟਿਕਸ 2024` ਅਨੁਸਾਰ ਚੀਨ ਵਿਚ ਪ੍ਰਤੀ ਲੱਖ ਆਬਾਦੀ `ਤੇ ਸੜਕ ਹਾਦਸਿਆਂ `ਚ ਮੌਤ ਦੀ ਦਰ 4.3 ਅਤੇ ਅਮਰੀਕਾ `ਚ 12.76 ਹੈ, ਜਦੋਂ ਕਿ ਭਾਰਤ `ਚ ਇਹ ਅੰਕੜਾ 11.89 ਹੈ ।

Read More : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ‘ਚ ਕਈ ਵੱਡੇ ਪ੍ਰੋਜੈਕਟਾਂ ਦਾ ਕੀਤਾ ਐਲਾਨ

ਡਾ. ਉਮਰ ਦੇ ਸਹਿਯੋਗੀ ਸ਼ੋਏਬ ਦੀ ਐੱਨ. ਆਈ. ਏ. ਹਿਰਾਸਤ ਵਧੀ

0
NIA custody

ਨਵੀਂ ਦਿੱਲੀ, 6 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (A court in Delhi) ਨੇ ਲਾਲ ਕਿਲਾ ਧਮਾਕਾ (Red Fort Explosion) ਮਾਮਲੇ ਵਿਚ ਆਤਮ-ਘਾਤੀ ਬੰਬ ਹਮਲਾਵਰ ਡਾ. ਉਮਰ-ਉਨ-ਨਬੀ ਦੀ ਮਦਦ ਕਰਨ` ਦੇ ਫਰੀਦਾਬਾਦ ਦੇ ਨਿਵਾਸੀ ਸ਼ੋਏਬ ਦੀ ਐੱਨ. ਆਈ. ਏ. ਹਿਰਾਸਤ (Shoaib’s NIA custody) ਦੀ ਮਿਆਦ ਸ਼ੁੱਕਰਵਾਰ ਨੂੰ 10 ਦਿਨਾਂ ਲਈ ਵਧਾ ਦਿੱਤੀ । ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 26 ਨਵੰਬਰ ਨੂੰ ਦਿੱਤੀ ਗਈ ਪਿਛਲੀ 10 ਦਿਨਾਂ ਦੀ ਹਿਰਾਸਤ (Detention) ਦੀ ਮਿਆਦ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੋਏਬ ਨੂੰ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ ।

ਸ਼ੋਏਬ ਐਨ. ਆਈ. ਏ. ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸਤਵਾਂ ਮੁਲਜਮ ਹੈ

ਮਾਮਲੇ ਦੀ ਸੁਣਵਾਈ ਕਵਰ ਕਰਨ ਮੀਡੀਆ ਕਾਮਿਆਂ `ਤੇ ਰੋਕ ਲੱਗੀ ਸੀ । ਮੁਲਜ਼ਮ ਨੂੰ ਪ੍ਰਿੰਸੀਪਲ ਜਿ਼ਲਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸਦੀ ਹਿਰਾਸਤ ਦੀ ਮਿਆਦ 10 ਦਿਨ ਵਧਾ ਦਿੱਤੀ । ਸ਼ੋਏਬ ਇਸ ਮਾਮਲੇ ਵਿਚ ਐੱਨ. ਆਈ. ਏ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੱਤਵਾਂ ਮੁਲਜ਼ਮ ਹੈ, ਜੋ ਕਿ ਇਕ `ਵਾਈਟ-ਕਾਲਰ` ਅੱਤਵਾਦੀ ਮਾਡਿਉਲ ਨਾਲ ਜੁੜਿਆ ਹੈ ।

Read More : ਜਸੀਰ ਬਿਲਾਲ ਵਾਨੀ 7 ਦਿਨਾਂ ਲਈ ਐੱਨ. ਆਈ. ਏ. ਦੀ ਹਿਰਾਸਤ `ਚ

ਕੈਨੇਡਾ ਵਿਚ ਗਣੇਸ਼ ਜੀ ਦੇ ਮੰਦਰ ਵਿਚ ਹੋਈ ਸ਼ਰੇਆਮ ਚੋਰੀ

0
ganesh-temple

ਬਰੈਂਪਟਨ, 6 ਦਸੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੇ ਬਰੈਂਪਟਨ (Brampton, Canada) `ਚ ਗਣੇਸ਼ ਮੰਦਰ (Ganesh Temple) `ਚੋਂ ਇਕ ਨਕਾਬਪੋਸ਼ ਚੋਰ ਦਿਨ-ਦਿਹਾੜੇ ਡੋਨੇਸ਼ਨ ਬਾਕਸ ਚੋਰੀ (Donation box theft) ਕਰ ਕੇ ਲੈ ਗਿਆ ।

ਘਟਨਾ ਵਾਪਰਦਿਆਂ ਹੀ ਕੁੱਝ ਹੀ ਮਿੰਟਾਂ ਵਿਚ ਹੋਈ ਲੁੱਟ ਦੀ ਵੀਡੀਓ ਵਾਇਰਲ

ਘਟਨਾ ਦੀ ਕੁਝ ਹੀ ਮਿੰਟਾਂ `ਚ ਲੁੱਟ ਦੀ ਵੀਡੀਓ ਵਾਇਰਲ ਹੋ ਗਈ । ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਇਕ ਨਕਾਬਪੋਸ਼ ਚੋਰ ਡੋਨੇਸ਼ਨ ਬਾਕਸ ਲੈ ਕੇ ਭੱਜ ਰਿਹਾ ਹੈ, ਜਿਸ ਨਾਲ ਸ਼ਰਧਾਲੂ ਅਤੇ ਪੁਜਾਰੀ ਹੈਰਾਨ ਰਹਿ ਜਾਂਦੇ ਹਨ । ਅਲਾਰਮ ਵੱਜਣ ਦੇ ਬਾਵਜੂਦ ਚੋਰ ਬਾਕਸ ਲੈ ਕੇ ਮੰਦਰ ਤੋਂ ਬਾਹਰ ਚਲਿਆ ਗਿਆ । ਘਟਨਾ ਸਮੇਂ ਮੰਦਰ ਵਿਚ ਲਗਭਗ 4 ਸ਼ਰਧਾਲੂ ਅਤੇ ਪੁਜਾਰੀ ਮੌਜੂਦ ਸਨ ਪਰ ਉੱਥੇ ਕੋਈ ਵੀ ਵਿਅਕਤੀ ਲੁਟੇਰੇ ਦਾ ਵਿਰੋਧ ਨਹੀਂ ਕਰ ਸਕਿਆ । ਅਲਾਰਮ ਸਿਸਟਮ (Alarm system) ਨੇ ਲਾਲ ਲਾਈਟ ਦਿਖਾਈ ਅਤੇ ਅਲਰਟ ਸਾਊਂਡ ਵਜਾਇਆ ਪਰ ਕੋਈ ਵੀ ਲੁਟੇਰੇ ਨੂੰ ਬਾਕਸ ਲੈ ਕੇ ਭੱਜਣ ਤੋਂ ਰੋਕ ਨਹੀਂ ਸਕਿਆ ।

Read More : ਲਖਨਊ `ਚ ਫਰਜ਼ੀ ਫਰਮ ਰਾਹੀਂ ਕਰੋੜਾਂ ਦੀ ਟੈਕਸ ਚੋਰੀ ਕਰਨ ਦਾ ਹੋਇਆ ਖੁਲਾਸਾ