Home Blog Page 372

ਲਖਨਊ `ਚ ਫਰਜ਼ੀ ਫਰਮ ਰਾਹੀਂ ਕਰੋੜਾਂ ਦੀ ਟੈਕਸ ਚੋਰੀ ਕਰਨ ਦਾ ਹੋਇਆ ਖੁਲਾਸਾ

0
Fake GST

ਲਖਨਊ, 5 ਦਸੰਬਰ 2025 : ਰਾਜ ਟੈਕਸ ਵਿਭਾਗ (State Tax Department) ਨੇ ਨਕਲੀ ਦਸਤਾਵੇਜ਼ਾਂ ਦੇ ਆਧਾਰ `ਤੇ ਫਰਜ਼ੀ ਫਰਮ ਦੀ ਰਜਿਸਟ੍ਰੇਸ਼ਨ ਕਰਾਉਣ ਅਤੇ ਕਰੋੜਾਂ ਦੀ ਟੈਕਸ ਚੋਰੀ (Tax evasion) ਕਰਨ ਵਾਲੇ ਇਕ-ਕਾਰੋਬਾਰੀ ਖਿਲਾਫ ਮਾਮਲਾ ਦਰਜ (Case registered) ਕਰਵਾਇਆ ਹੈ । ਵਿਭਾਗ ਦੇ ਸਹਾਇਕ ਕਮਿਸ਼ਨਰ ਅਨੁਪਮ ਸਿੰਘ ਦੀ ਸਿ਼ਕਾਇਤ `ਤੇ ਮਹਾਰਾਸ਼ਟਰ ਨਿਵਾਸੀ ਅਕਸ਼ੇ ਅਰੁਣ ਜੋਹਰੇ ਦੇ ਖਿਲਾਫ ਕ੍ਰਿਸ਼ਣਾਨਗਰ ਕੋਤਵਾਲੀ `ਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ ।

ਵਿਭਾਗ ਅਨੁਸਾਰ ਕਾਰੋਬਾਰੀ ਨੇ ਮਾਲੀ ਸਾਲ 2025-26 ਵਿਚ ਲਗਭਗ 26.76 ਕਰੋੜ ਦਾ ਫਰਜ਼ੀ ਕਾਰੋਬਾਰ ਦਿਖਾਇਆ

105 ਜੋਹਰੇ ਨੇ ਕ੍ਰਿਸ਼ਣਾਨਗਰ ਐੱਲ. ਡੀ. ਏ. ਕਾਲੋਨੀ ਦੇ ਪਤੇ `ਤੇ `ਮੈਸਰਜ਼ ਏ. ਕੇ. ਇੰਟਰਪ੍ਰਾਈਜ਼ਿਜ਼` ਨਾਂ ਨਾਲ ਕੈਨਵਸ ਪੇਂਟਿੰਗ ਅਤੇ ` ਸਟੇਸ਼ਨਰੀ ਨਾਲ ਸਬੰਧਤ ਫਰਮ ਦੀ ਰਜਿਸਟ੍ਰੇਸ਼ਨ` ਕਰਵਾਈ ਸੀ । ਜਾਂਚ `ਚ ਪਾਇਆ ਗਿਆ ਕਿ ਦਿੱਤੇ ਗਏ ਪਤੇ `ਤੇ ਕੋਈ ਫਰਮ ਮੌਜੂਦ ਨਹੀਂ ਸੀ ਅਤੇ  ਜੀ. ਐੱਸ. ਟੀ. ਰਜਿਸਟ੍ਰੇਸ਼ਨ (G. S. T. Registration) ਲਈ ਅਪਲੋਡ ਕੀਤੇ ਗਏ ਸਾਰੇ ਦਸਤਾਵੇਜ਼ ਜਾਅਲੀ ਸਨ ।

ਪੁਲਸ ਨੇ ਕਰ ਲਿਆ ਹੈ ਜਾਅਲਸਾਜ਼ੀ ਅਤੇ ਟੈਕਸ ਚੋਰੀ ਦੇ ਦੋਸ਼ `ਚ ਮਾਮਲਾ ਦਰਜ

ਵਿਭਾਗ ਅਨੁਸਾਰ ਮੁਲਜ਼ਮ ਨੇ ਮਾਲੀ ਸਾਲ 2025-26 `ਚ ਲੱਗਭਗ 26.76 ਕਰੋੜ ਰੁਪਏ ਦਾ ਫਰਜ਼ੀ ਕਾਰੋਬਾਰ ਵਿਖਾਇਆ ਅਤੇ ਜੀ. ਐੱਸ. ਟੀ. ਰਿਟਰਨ (G. S. T. Return) ਦਾਖਲ ਕਰਦੇ ਸਮੇਂ ਲੱਗਭਗ 4.81 -ਕਰੋੜ ਰੁਪਏ ਦੇ ਮਾਲੀਏ ਦੀ ਚੋਰੀ ਕੀਤੀ । ਪੁਲਸ ਨੇ ਜਾਅਲਸਾਜ਼ੀ ਅਤੇ ਟੈਕਸ ਚੋਰੀ ਦੇ ਦੋਸ਼ `ਚ ਮਾਮਲਾ ਦਰਜ ਕਰ ਲਿਆ ਹੈ ।

Read More : ਤਾਮਿਲਨਾਡੂ `ਚ ਫਰਜ਼ੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ

0
Khaleda Zia

ਢਾਕਾ, 5 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਲੰਡਨ (London for treatment) ਲਿਜਾਣ ਦੀ ਤਿਆਰੀ ਕਰ ਰਿਹਾ ਹੈ । ਲੰਡਨ `ਚ ਜੀਆ ਦੇ ਬੇਟੇ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ. ਪੀ.) ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਰਹਿੰਦੇ ਹਨ ।

ਖਾਲਿਦਾ ਜੀਆ ਨੂੰ ਕਰਵਾਇਆ ਗਿਆ ਸੀ ਇਨਫੈਕਸ਼ਨ ਦੀ ਸਿ਼ਕਾਇਤ ਤੋਂ ਬਾਅਦ ਹਸਪਤਾਲ ਦਾਖਲ

ਬੀ. ਐੱਨ. ਪੀ. ਦੀ ਪ੍ਰਧਾਨ ਖਾਲਿਦਾ ਜੀਆ (Khaleda Zia) (80) ਨੂੰ ਦਿਲ ਅਤੇ ਫੇਫੜਿਆਂ `ਚ ਇਨਫੈਕਸ਼ਨ ਦੀ ਸਿ਼ਕਾਇਤ ਤੋਂ ਬਾਅਦ 23 ਨਵੰਬਰ ਨੂੰ ਇਕ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ ਗਿਆ ਸੀ । ਹਸਪਤਾਲ `ਚ ਦਾਖਲ ਹੋਣ ਤੋਂ ਚਾਰ ਦਿਨ ਬਾਅਦ ਸਿਹਤ ਸਬੰਧੀ: ਸਮੱਸਿਆਵਾਂ ਵਧਣ `ਤੇ ਉਨ੍ਹਾਂ ਨੂੰ `ਕੋਰੋਨਰੀ ਕੇਅਰ ਯੂਨਿਟ (ਸੀ. ਸੀ. ਯੂ. ਵਿਚ ਦਾਖਲ ਕੀਤਾ ਗਿਆ । ਉਹ ਤਿੰਨ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ (Prime Minister) ਰਹਿ ਚੁੱਕੀ ਹੈ ।

Read More : ਭਾਰਤ ਵਾਪਸ ਆ ਸਕੇਗੀ ਬੰਗਲਾਦੇਸ਼ ਤੋਂ ਡਿਪੋਰਟ ਕੀਤੀ ਗਈ ਗਰਭਵਤੀ ਔਰਤ

ਡੀ. ਜੀ. ਪੀ. ਨੇ ਰੀਲਾਂ ਬਣਾਉਣ ਵਾਲੇ ਪੁਲਸ ਕਰਮਚਾਰੀਆਂ ਲਈ ਚੁੱਕੇ ਸਖ਼ਤ ਕਦਮ

0
DG Punjab

ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੰਜਾਬ (Director General of Punjab) ਗੌਰਵ ਯਾਦਵ ਨੇ ਵਿਭਾਗ ਦੇ ਅਕਸ ਦੇ ਪ੍ਰਭਾਵਿਤ ਹੋਣ ਦੇ ਚਲਦਿਆਂ ਉਨ੍ਹਾਂ ਪੁਲਸ ਕਰਮਚਾਰੀਆਂ (Police officers) ਲਈ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹਨ ਜੋ ਕਿ ਸੋਸ਼ਲ ਮੀਡੀਆ ਪਲੇਟਫਾਮਾਂ (Social media platforms) ਤੇ ਰੀਲਾਂ ਅਤੇ ਅਣਉਚਿਤ ਵੀਡੀਓ ਪਾਉਂਦੇ ਹਨ । ਦੱਸਣਯੋਗ ਹੈ ਕਿ ਵੱਖ-ਵੱਖ ਸਮੇਂ ਤੇ ਵਰਦੀ ਵਿਚ ਹੀ ਪੁਲਸ ਕਰਮਚਾਰੀਆਂ ਦੇ ਡਾਂਸ, ਭੰਗੜਾ ਅਤੇ ਮਨੋਰੰਜਨ ਵੀਡੀਓਜ ਬਣਾਉਂਦੇ ਦੇਖਿਆ ਗਿਆ ਹੈ ।

ਉਲੰਘਣਾਂ ਕਰਨ ਵਾਲੇ ਵਿਰੁੱਧ ਹੋਵੇਗੀ ਤੁਰੰਤ ਕਾਰਵਾਈ

ਡੀ. ਜੀ. ਪੀ. ਪੰਜਾਬ ਗੌਰਵ ਯਾਦਵ (Gaurav Yadav) ਨੇ ਪੁਲਸ ਕਰਮਚਾਰੀਆਂ ਨੂੰ ਸਪੱਸ਼ਟ ਆਖਿਆ ਹੈ ਕਿ ਜੇਕਰ ਕੋਈ ਵੀ ਪੁਲਸ ਕਰਮਚਾਰੀ ਸੋਸ਼ਲ ਮੀਡੀਆ ਤੇ ਰੀਲਾਂ, ਪੋਸਟਾਂ (Reels, posts) ਆਦਿ ਪਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਤੁਰੰਤ ਕਾਰਵਾਈ (Action) ਕੀਤੀ ਜਾਵੇਗੀ । ਜਿਸ ਲਈ ਉਨ੍ਹਾਂ ਦੇ ਦਫ਼ਤਰ ਵਲੋਂ ਪੰਜਾਬ ਦੀਆਂ ਸਮੁੱਚੀਆਂ ਰੇਂਜ ਦੇ ਆਈ. ਜੀ., ਡੀ. ਆਈ. ਜੀ., ਪੁਲਸ ਕਮਿਸ਼ਨਰ ਅਤੇ ਜਿਲ੍ਹੇ ਦੇ ਐਸ. ਐਸ. ਪੀਜ. ਨੂੰ ਨਿਗਰਾਨੀ ਵਧਾਉਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਏ. ਸੀ. ਆਰ. ਅਤੇ ਤਰੱਕੀਆਂ ਨੂੰ ਪ੍ਰਭਾਵਿਤ ਕਰਦੇ ਹੋਏ ਡੀ. ਜੀ. ਪੀ. ਨੂੰ ਰਿਪੋਰਟਾਂ ਦੀ ਲੋੜ ਹੋਵੇਗੀ

ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਇਸ ਸਬੰਧ ਵਿੱਚ ਨੋਡਲ ਏਜੰਸੀ ਵਜੋਂ ਮਨੋਨੀਤ ਕੀਤਾ ਗਿਆ ਹੈ, ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀ ‘ਤੇ ਸਮੇਂ-ਸਮੇਂ ‘ਤੇ ਰਿਪੋਰਟਾਂ ਤਿਆਰ ਕਰਦੀ ਹੈ ਅਤੇ ਉਨ੍ਹਾਂ ਨੂੰ ਡੀ. ਜੀ. ਪੀ. ਦੀ ਪ੍ਰਧਾਨਗੀ ਹੇਠ ਮੀਟਿੰਗਾਂ ਵਿੱਚ ਪੇਸ਼ ਕਰਦੀ ਹੈ । ਵਿਭਾਗ ਦਾ ਕਹਿਣਾ ਹੈ ਕਿ ਉਲੰਘਣਾਵਾਂ ਕਰਮਚਾਰੀਆਂ ਦੀ ਸਾਲਾਨਾ ਗੁਪਤ ਰਿਪੋਰਟ (ਏ. ਸੀ. ਆਰ.) ਨੂੰ ਪ੍ਰਭਾਵਤ ਕਰਨਗੀਆਂ ਅਤੇ ਉਨ੍ਹਾਂ ਦੀਆਂ ਤਰੱਕੀਆਂ ਨੂੰ ਵੀ ਪ੍ਰਭਾਵਤ ਕਰ ਸਕਦੀਆਂ ਹਨ ।

ਕੀ ਹਨ ਨਵੇਂ ਨਿਯਮ ਅਤੇ ਪਾਬੰਦੀਆਂ

ਪੁਲਸ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ‘ਤੇ ਡਾਂਸ, ਭੰਗੜਾ, ਜਾਂ ਮਨੋਰੰਜਨ ਰੀਲਾਂ/ਵੀਡੀਓ ਪੋਸਟ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ।

ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਕਾਰੀ ਹਥਿਆਰ ਪ੍ਰਦਰਸਿ਼ਤ ਕਰਨ ਦੀ ਸਖ਼ਤ ਮਨਾਹੀ ਹੋਵੇਗੀ ।

ਸਰਕਾਰੀ ਵਾਹਨਾਂ ਜਾਂ ਉਪਕਰਣਾਂ ਦੀ ਵਰਤੋਂ ਕਰਕੇ ਰੀਲ ਜਾਂ ਫੋਟੋਆਂ ਬਣਾਉਣ ‘ਤੇ ਪਾਬੰਦੀ ਹੋਵੇਗੀ ।

ਅਪਰਾਧੀਆਂ ਜਾਂ ਗੈਂਗਸਟਰਾਂ ਨਾਲ ਫੋਟੋਆਂ ਮਿਲਣ ‘ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਵਰਦੀ ਵਿੱਚ ਕਿਸੇ ਵੀ ਕਿਸਮ ਦੀ ਵੀਡੀਓ ਜਾਂ ਰੀਲ ਪੋਸਟ ਕਰਨ ਦੀ ਸਖ਼ਤ ਮਨਾਹੀ ਹੈ ।

ਵਰਦੀ ਤੋਂ ਬਿਨਾਂ ਵੀ ਵਿਭਾਗ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਵੇਗੀ ।

ਗੁਪਤ ਜਾਂ ਅਧਿਕਾਰਤ ਜਾਣਕਾਰੀ ਸਾਂਝੀ ਕਰਨ ਦੀ ਮਨਾਹੀ ਹੋਵੇਗੀ ।

ਜਾਤ, ਧਰਮ, ਰਾਜਨੀਤੀ ਜਾਂ ਵਿਵਾਦਪੂਰਨ ਮੁੱਦਿਆਂ ‘ਤੇ ਟਿੱਪਣੀ ਕਰਨ ਤੋਂ ਪ੍ਰਹੇਜ਼ ਕੀਤਾ ਜਾਵੇ ।

ਡਿਊਟੀ ਨਾਲ ਸਬੰਧਤ ਲਾਈਵ ਸਥਾਨ ਜਾਂ ਗਤੀਵਿਧੀ ਪੋਸਟ ਕਰਨ ਦੀ ਮਨਾਹੀ ਹੈ ।

ਕੋਈ ਵੀ ਆਨ-ਲਾਈਨ ਬਿਆਨ ਜਾਂ ਵੀਡੀਓ ਜਵਾਬ ਦੇਣ ਤੋਂ ਪਹਿਲਾਂ ਸਬੰਧਤ ਅਧਿਕਾਰੀਆਂ ਤੋਂ ਇਜਾਜ਼ਤ ਲੈਣਾ ਲਾਜ਼ਮੀ ਹੈ ।

ਨਿੱਜੀ ਖਾਤਿਆਂ ‘ਤੇ ਵੀ ਪੇਸ਼ੇਵਰ ਸਜਾਵਟ ਬਣਾਈ ਰੱਖਣੀ ਚਾਹੀਦੀ ਹੈ ।

Read More : ਮੁੱਖ ਚੋਣ ਕਮਿਸ਼ਨ ਨੇ ਕੀਤਾ ਡੀ. ਜੀ. ਪੀ. ਪੰਜਾਬ ਨੂੰ ਤਲਬ

ਯੂਕ੍ਰੇਨ ਜੰਗ ਨੂੰ ਖਤਮ ਕਰਨਾ ਮੁਸ਼ਕਿਲ ਕੰਮ : ਪੁਤਿਨ

0
Valdimir Putin

ਮਾਸਕੋ, 5 ਦਸੰਬਰ 2025 : ਰੂਸ ਦੇ ਰਾਸ਼ਟਰਪਤੀ (President of Russia) ਵਲਾਦੀਮੀਰ ਪੁਤਿਨ ਨੇ ਆਖਿਆ ਹੈ ਕਿ ਯੂਕ੍ਰੇਨ `ਚ ਜੰਗ (War in Ukraine) ਖਤਮ ਕਰਨ ਲਈ ਅਮਰੀਕੀ ਪ੍ਰਤੀਨਿਧੀਆਂ ਨਾਲ ਉਨ੍ਹਾਂ ਦੀ 5 ਘੰਟੇ ਲੰਬੀ ਗੱਲਬਾਤ `ਜ਼ਰੂਰੀ` ਅਤੇ `ਲਾਭਦਾਇਕ` ਰਹੀ ਪਰ ਇਹ `ਬਹੁਤ ਮੁਸ਼ਕਿਲ ਕੰਮ` ਵੀ ਹੈ ਕਿਉਂਕਿ ਕੁਝ ਅਮਰੀਕੀ ਪ੍ਰਸਤਾਵ ਕ੍ਰੇਮਲਿਨ ਲਈ ਪੂਰੀ ਤਰ੍ਹਾਂ ਨਾ-ਮੰਨਣਯੋਗ ਸਨ । ਪੁਤਿਨ ਨੇ ਇਹ ਗੱਲ ਵੀਰਵਾਰ ਨੂੰ ਨਵੀਂ ਦਿੱਲੀ ਯਾਤਰਾ ਤੋਂ ਠੀਕ ਪਹਿਲਾਂ ਇੰਡੀਆ ਟੂਡੇ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ `ਚ ਕਹੀ । ਪੂਰੀ ਇੰਟਰਵਿਊ ਅਜੇ ਪ੍ਰਸਾਰਿਤ ਨਹੀਂ ਹੋਈ ਹੈ ਪਰ ਰੂਸੀ ਸਰਕਾਰੀ ਸਮਾਚਾਰ ਏਜੰਸੀਆਂ ਟੀ. ਏ. ਐੱਸ. ਐੱਸ. ਅਤੇ ਆਰ. ਆਈ. ਏ. ਨੋਵੋਸਤੀ ਨੇ ਉਨ੍ਹਾਂ ਦੇ ਕੁਝ ਬਿਆਨਾਂ ਨੂੰ `ਕੋਟ` ਕੀਤਾ ਹੈ ।

ਕੁਝ ਪ੍ਰਸਤਾਵਾਂ `ਤੇ ਮਾਸਕੋ ਚਰਚਾ ਲਈ ਤਿਆਰ ਹੈ

ਵਲਾਦੀਮੀਰ ਪੁਤਿਨ (Vladimir Putin) ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ (ਵੀਰਵਾਰ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਉਨ੍ਹਾਂ ਦੇ ਜਵਾਈ ਜੇਰੇਡ ਕੁਸ਼ਨਰ ਮਿਆਮੀ `ਚ ਯੂਕੇਨ ਦੇ ਮੁੱਖ ਬੁਲਾਰੇ ਰੁਸਤਮ ਉਮਰੋਵ (Chief spokesman of the Ukrainian government Rustam Umarov) ਨਾਲ ਅਗਲੇ ਦੌਰ ਦੀ ਗੱਲਬਾਤ ਕਰਨ ਵਾਲੇ ਹਨ । ਟੀ. ਏ. ਐੱਸ. ਐੱਸ. ਅਨੁਸਾਰ ਪੁਤਿਨ ਨੇ ਕਿਹਾ ਕਿ ਕ੍ਰੇਮਲਿਨ `ਚ ਹੋਈ ਗੱਲਬਾਤ `ਚ ਅਮਰੀਕੀ ਸ਼ਾਂਤੀ ਪ੍ਰਸਤਾਵ ਦੇ ਹਰ ਪਹਿਲੂ `ਤੇ ਵਿਸਥਾਰ ਨਾਲ ਚਰਚਾ ਕਰਨੀ ਪਈ, ਇਸ ਲਈ ਇੰਨਾ ਸਮਾਂ ਲੱਗਾ । ਉਨ੍ਹਾਂ ਨੇ ਇਸ ਨੂੰ ਜ਼ਰੂਰੀ ਅਤੇ ਬਹੁਤ ਠੋਸ ਗੱਲਬਾਤ ਦੱਸਿਆ । ਪੁਤਿਨ ਨੇ ਕਿਹਾ ਕਿ ਕੁਝ ਪ੍ਰਸਤਾਵਾਂ `ਤੇ ਮਾਸਕੋ ਚਰਚਾ ਲਈ ਤਿਆਰ (Moscow ready for discussion) ਹੈ ਪਰ ਕਈ ਵਿਵਸਥਾਵਾਂ ਅਜਿਹੀਆਂ ਹਨ, ਜਿਨ੍ਹਾਂ ਨਾਲ ਅਸੀਂ ਕਿਸੇ ਵੀ ਹਾਲ `ਚ ਸਹਿਮਤ ਨਹੀਂ ਹੋ ਸਕਦੇ । ਇਹ ਬੇਹੱਦ ਔਖਾ ਕੰਮ ਹੈ ।

ਟਰੰਪ ਮੁਤਾਬਕ ਪੁਤਿਨ ਇਕ ਸਮਝੌਤੇ ਲਈ ਹਨ ਤਿਆਰ

ਦੱਸਣਯੋਗ ਹੈ ਕਿ ਇਹ ਉੱਚ ਪੱਧਰੀ ਗੱਲਬਾਤ ਲੱਗਭਗ 4 ਸਾਲ ਤੋਂ ਚੱਲ ਰਹੀ ਯੂਕ੍ਰੇਨ ਜੰਗ ਨੂੰ ਖਤਮ ਕਰਨ ਦੀਆਂ ਟਰੰਪ ਦੀਆਂ ਨਵੀਆਂ ਕੋਸਿ਼ਸ਼ਾਂ ਦਾ ਹਿੱਸਾ ਹਨ । ਹਾਲ ਦੇ ਦਿਨਾਂ `ਚ ਸ਼ਾਂਤੀ ਕੋਸਿ਼ਸ਼ਾਂ ਨੇ ਰਫਤਾਰ ਫੜੀ ਹੈ, ਹਾਲਾਂਕਿ ਰੂਸ ਅਤੇ ਯੂਕ੍ਰੇਨ ਦੋਵਾਂ ਦੀ `ਲਾਲ ਲਕੀਰਾਂ ਨੂੰ ਪਾਰ ਕਰਨਾ ਅਜੇ ਵੀ ਬਹੁਤ ਮੁਸ਼ਕਿਲ ਚੁਣੌਤੀ ਲੱਗ ਰਹੀ ਹੈ । ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਿਟਕਾਫ ਅਤੇ ਕੁਸ਼ਨਰ ਕ੍ਰੇਮਲਿਨ `ਚ ਪੁਤਿਨ ਨਾਲ ਆਪਣੀ ਮੈਰਾਥਨ ਮੀਟਿੰਗ ਨਾਲ ਇਸ ਮਜ਼ਬੂਤ ਵਿਸ਼ਵਾਸ ਨਾਲ ਪਰਤੇ ਹਨ ਕਿ ਪੁਤਿਨ ਜੰਗ ਖਤਮ ਕਰਨਾ ਚਾਹੁੰਦੇ ਹਨ। ਟਰੰਪ ਮੁਤਾਬਕ ਪੁਤਿਨ ਇਕ ਸਮਝੌਤੇ ਲਈ ਤਿਆਰ ਹਨ ।

Read More : ਰੂਸੀ ਰਾਸ਼ਟਰਪਤੀ ਪੁਤਿਨ ਨੇ ਫੌਜੀ ਵਰਦੀ ਵਿੱਚ ਕੀਤਾ ਕੁਰਸਕ ਦਾ ਦੌਰਾ

ਸਰਕਾਰ ਪੁਲਸ ਅਤੇ ਸਰਕਾਰੀ ਮਸ਼ੀਨਰੀ ਦੀ ਕਰ ਰਹੀ ਹੈ ਦੁਰਵਰਤੋਂ : ਰਾਜਾ ਵੜਿੰਗ

0
Raja Warring

ਪੰਜਾਬ, 5 ਦਸੰਬਰ 2025 : ਪੰਜਾਬ ਕਾਂਗਰਸ ਪ੍ਰਧਾਨ (Punjab Congress President) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ (Zilla Parishad and Block Samiti Elections) ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਸੱਤਾਧਾਰੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਆਖਿਆ ਕਿ ਸਰਕਾਰ ਪੁਲਸ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ।

ਸੱਤਾ ਧਿਰ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਉਣ ਲਈ ਤਾਕਤ ਦੀ ਦੁਰਵਰਤੋਂ ਕੀਤੀ ਹੈ

ਰਾਜਾ ਵੜਿੰਗ (Raja Warring) ਨੇ ਕਿਹਾ ਕਿ ਸੱਤਾ ਧਿਰ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਉਣ ਲਈ ਤਾਕਤ ਦੀ ਦੁਰਵਰਤੋਂ ਕੀਤੀ ਹੈ । ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਜਿ਼ਆਦਾਤਰ ਕਾਂਗਰਸੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ (Nomination letter) ਦਾਖਲ ਕਰਨ ਵਿਚ ਸਫਲ ਰਹੇ । ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਇੱਕ ਕਾਂਗਰਸੀ ਆਗੂ ਦੀ ਪਤਨੀ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੀ ਸੀ, ਜਿਸ ਨੂੰ ਇਲਾਕੇ ਦੇ ਐਸ. ਐਚ. ਓ. ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਾਇਆ । ਇਸ ਦੌਰਾਨ ਉਸਨੂੰ ਪੂਰੀ ਰਾਤ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿਚ ਰੱਖਿਆ । ਉਨ੍ਹਾਂ ਕਿਹਾ ਕਿ ਇੱਕ ਵੀ ਪੁਲਸ ਅਧਿਕਾਰੀ ਫਿਰ ਭਾਵੇਂ ਐਸ. ਐਸ. ਪੀ., ਐਸ. ਪੀ., ਡੀ. ਐਸ. ਪੀ. ਜਾਂ ਐਸ. ਐਚ. ਓ. ਹੋਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ । ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ ।

ਪੰਜਾਬ ਭਰ ਅੰਦਰ ਕੈਮਰਿਆਂ ਵਿਚ ਸਭ ਕੁਝ ਕੈਦ ਹੋ ਰਿਹਾ ਹੈ

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਭਰ ਅੰਦਰ ਕੈਮਰਿਆਂ ਵਿਚ ਸਭ ਕੁਝ ਕੈਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਸਿਰਫ ਘਬਰਾਹਟ ਅਤੇ ਨਿਰਾਸ਼ਾ ਦੀ ਭਾਵਨਾ ਹੈ ਕਿਉਂਕਿ ਉਨ੍ਹਾਂ ਦਾ ਸਮਰਥਨ ਘੱਟ ਰਿਹਾ ਹੈ । ਰਾਜਾ ਵੜਿੰਗ ਨੇ ਪਟਿਆਲਾ ਪੁਲਿਸ ਦੇ ਵੱਡੇ ਪੱਧਰ ‘ਤੇ ਚੱਲ ਰਹੇ ਕਥਿਤ ਆਡੀਓ ਕਲਿੱਪ, ਜਿਸ ਵਿਚ ਕੁਝ ਅਧਿਕਾਰੀ ਕਥਿਤ ਤੌਰ ‘ਤੇ ਚਰਚਾ ਕਰ ਰਹੇ ਹਨ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਕਿਵੇਂ ਰੋਕਿਆ ਜਾਵੇ । ਉਨ੍ਹਾਂ ਕਿਹਾ ਕਿ ਆਡੀਓ ਕਲਿੱਪ ਵਿਚ ਜੋ ਚਰਚਾ ਕੀਤੀ ਜਾ ਰਹੀ ਸੀ, ਉਹ ਪਹਿਲਾਂ ਹੀ ਪੂਰੇ ਪੰਜਾਬ ਵਿਚ ਹੋ ਰਿਹਾ ਹੈ ।

Read More : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਇਕ ਸਾਲ ਵਿਚ ਟੋਲ ਬੂਥ ਹੋਣਗੇ ਖਤਮ ਤੇ ਲੱਗੇਗੀ ਇਲੈਕਟ੍ਰਾਨਿਕ ਪ੍ਰਣਾਲੀ : ਗਡਕਰੀ

0
Nitin Gadkari

ਨਵੀਂ ਦਿੱਲੀ, 5 ਦਸੰਬਰ 2025 : ਕੇਂਦਰੀ ਸੜਕ ਆਵਾਜਾਈ (Union Road Transport Minister) ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਟੋਲ ਵਸੂਲੀ (Toll collection) ਦੀ ਮੌਜੂਦਾ ਪ੍ਰਣਾਲੀ ਇਕ ਸਾਲ ਦੇ ਅੰਦਰ ਖਤਮ ਹੋ ਜਾਵੇਗੀ ਅਤੇ ਇਸਦੀ ਥਾਂ ਇਕ ਇਲੈਕਟ੍ਰਾਨਿਕ ਪ੍ਰਣਾਲੀ (Electronic system) ਲੱਗੇਗੀ, ਜੋ ਹਾਈਵੇਅ `ਤੇ ਯਾਤਰਾ ਕਰਨ ਵਾਲਿਆਂ ਲਈ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਏਗੀ ।

10 ਥਾਵਾਂ `ਤੇ ਪਾਇਲਟ ਪ੍ਰਾਜੈਕਟ ਸ਼ੁਰੂ ਤੇ ਲਗਾਏ ਜਾਣਗੇ ਇਲੈਕਟ੍ਰਾਨਿਕ ਸਿਸਟਮ

ਉਨ੍ਹਾਂ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਵਿਚ ਕਿਹਾ ਕਿ ਨਵੀਂ ਪ੍ਰਣਾਲੀ 10 ਥਾਵਾਂ `ਤੇ ਸ਼ੁਰੂ ਕੀਤੀ ਗਈ ਹੈ ਅਤੇ ਇਕ ਸਾਲ ਦੇ ਅੰਦਰ ਦੇਸ਼ ਭਰ ਵਿਚ ਇਸਦਾ ਵਿਸਥਾਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੌਜੂਦਾ ਟੋਲ ਪ੍ਰਣਾਲੀ ਖਤਮ ਹੋ ਜਾਵੇਗੀ । ਟੋਲ ਦੇ ਨਾਂ `ਤੇ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ । ਭਾਵ ਟੋਲ ਬੂਥਾਂ ਨੂੰ ਖਤਮ ਕਰ ਦਿੱਤਾ ਜਾਵੇਗਾ । ਇਕ ਸਾਲ ਦੇ ਅੰਦਰ ਦੇਸ਼ ਭਰ ਵਿਚ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (Electronic Toll Collection) ਲਾਗੂ ਕਰ ਦਿੱਤਾ ਜਾਵੇਗਾ ।

ਦੇਸ਼ ਭਰ ਵਿਚ ਚੱਲ ਰਹੇ ਹਨ 10 ਲੱਖ ਕਰੋੜ ਰੁਪਏ ਦੇ 4500 ਹਾਈਵੇਅ ਪ੍ਰਾਜੈਕਟ

ਨਿਤਿਨ ਗਡਕਰੀ (Nitin Gadkari) ਨੇ ਇਹ ਵੀ ਕਿਹਾ ਕਿ ਇਸ ਸਮੇਂ ਦੇਸ਼ ਭਰ ਵਿਚ 10 ਲੱਖ ਕਰੋੜ ਰੁਪਏ ਦੇ 4,500 ਹਾਈਵੇਅ ਪ੍ਰਾਜੈਕਟ ਚੱਲ ਰਹੇ ਹਨ । ਇਕ ਤਾਜ਼ਾ ਅਧਿਕਾਰਤ ਬਿਆਨ ਅਨੁਸਾਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ. ਪੀ. ਸੀ. ਆਈ.) ਨੇ ਭਾਰਤ ਦੇ ਹਾਈਵੇਅ `ਤੇ ਟੋਲ ਕੁਲੈਕਸ਼ਨ ਨੂੰ ਸੁਚਾਰੂ ਬਣਾਉਣ ਲਈ ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਪ੍ਰੋਗਰਾਮ ਵਿਕਸਤ ਕੀਤਾ ਹੈ ਜੋ ਇਲੈਕਟ੍ਰਾਨਿਕ ਟੋਲ ਭੁਗਤਾਨ ਲਈ ਇਕ ਏਕੀਕ੍ਰਿਤ `ਇੰਟਰਆਪ੍ਰੇਬਲ ਪਲੇਟਫਾਰਮ` ਹੈ ।

Read More : ਟੋਲ ਨੂੰ ਲੈ ਕੇ ਨਿਤਿਨ ਗਡਕਰੀ ਨੇ ਲਿਆ ਵੱਡਾ ਫੈਸਲਾ , ਮੌਜੂਦਾ ਟੋਲ ਸਿਸਟਮ ਕੀਤਾ ਖਤਮ

ਪਾਕਿ ਵਿਚ 1285 ਹਿੰਦੂ ਪੂਜਾ ਸਥਾਨ ਤੇ 532 ਗੁਰਦੁਆਰੇ ਪਰ ਪੂਜਾ ਲਈ 37 ਖੁੱਲ੍ਹੇ

0
Hindu places

ਗੁਰਦਾਸਪੁਰ/ਇਸਲਾਮਾਬਾਦ, 5 ਦਸੰਬਰ 2025 : ਪਾਕਿਸਤਾਨ (Pakistan) ਵਿਚ 1285 ਹਿੰਦੂ ਪੂਜਾ ਸਥਾਨ (Hindu place of worship) ਅਤੇ 532 ਗੁਰਦੁਆਰੇ (Gurudwara) ਹਨ ਪਰ ਇਸ ਸਮੇਂ ਸਿਰਫ਼ 37 ਹੀ ਪੂਜਾ ਲਈ ਕਾਰਜਸ਼ੀਲ ਹਨ ।

ਕਿਹੜੇ ਦੋ ਮੁੱਖ ਕਾਰਨ ਹਨ ਅਜਿਹਾ ਹੋਣ ਦੇ

ਇਹ ਮੁੱਖ 2 ਕਾਰਨ ਹਨ : ਪਹਿਲਾਂ ਇਨ੍ਹਾਂ ਖੇਤਰਾਂ ਵਿਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀ ਘੱਟ ਆਬਾਦੀ ਅਤੇ ਦੂਸਰਾ ਇਨ੍ਹਾਂ ਪੂਜਾ ਅਸਥਾਨਾਂ ਦੀ ਸਾਂਭ-ਸੰਭਾਲ ਚ ਸਬੰਧਤ ਅਧਿਕਾਰੀਆਂ ਦੀ ਢਿੱਲ ਅਤੇ ਮੁਸਲਿਮ ਭਾਈਚਾਰੇ ਦੇ ਅੰਦਰ ਰਾਜਨੀਤਿਕ ਤੌਰ `ਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੁਆਰਾ ਗੈਰ-ਕਾਨੂੰਨੀ ਕਬਜ਼ਾ ਕਰਨਾ ਹੈ ।

ਉੱਚ-ਪੱਧਰੀ ਕਮੇਟੀ ਦੇ ਕਨਵੀਨਰ ਸੈਨੇਟਰ ਦਿਨੇਸ਼ ਕੁਮਾਰ ਨੇ ਕੀ ਆਖਿਆ

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਅੰਕੜੇ ਇਸਲਾਮਾਬਾਦ `ਚ ਹੋਈ ਪਾਕਿਸਤਾਨ ਸੰਸਦੀ ਘੱਟ ਗਿਣਤੀ ਭਾਈਚਾਰਿਆਂ (Pakistan parliamentary minority communities) ਦੀ ਕਮੇਟੀ ਦੀ ਪਹਿਲੀ ਮੀਟਿੰਗ `ਚ ਪੇਸ਼ ਕੀਤੇ ਗਏ ਸਨ । ਸੂਤਰਾਂ ਅਨੁਸਾਰ ਉੱਚ-ਪੱਧਰੀ ਕਮੇਟੀ ਦੇ ਕਨਵੀਨਰ ਸੈਨੇਟਰ ਦਿਨੇਸ਼ ਕੁਮਾਰ ਨੇ ਕਿਹਾ ਕਿ ਕਮੇਟੀ ਇਹ ਯਕੀਨੀ ਬਣਾਉਣ ਲਈ ਕੰਮ ਕਰੇਗੀ ਕਿ ਗੈਰ-ਮੁਸਲਮਾਨਾਂ ਲਈ ਸੰਵਿਧਾਨਕ ਗਾਰੰਟੀਆਂ ਨੂੰ ਵਿਵਹਾਰਕ ਸੁਰੱਖਿਆ ਸਰਹੱਦ ` ਅਤੇ ਨੀਤੀ ਸੁਧਾਰਾਂ `ਚ ਬਦਲਿਆ ਜਾਵੇ ।

ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਰਿਹਾ ਹੈ ਹਿੰਦੂ ਅਤੇ ਸਿੱਖ ਪੂਜਾ ਸਥਾਨਾਂ ਦੀ ਸਾਂਭ ਸੰਭਾਲ ਕਰਨ ਵਿਚ ਅਸਫਲ : ਵੈਕਵਾਨੀ

ਮੀਟਿੰਗ `ਚ ਬੋਲਦਿਆਂ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਡਾ. ਰਮੇਸ਼ ਕੁਮਾਰ ਵੈਕਵਾਨੀ ਨੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (Evacuee Trust Property Board) (ਵਕਫ਼ ਬੋਰਡ) ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਜਾਇਦਾਦਾਂ, ਖਾਸ ਕਰਕੇ ਹਿੰਦੂ ਅਤੇ ਸਿੱਖ ਪੂਜਾ ਸਥਾਨਾਂ ਦੀ ਸਾਂਭ-ਸੰਭਾਲ ਕਰਨ `ਚ ਅਸਫਲ ਰਿਹਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਦੁਆਰਾ ਹਿੰਦੂ ਅਤੇ ਸਿੱਖ ਧਾਰਮਿਕ ਸਥਾਨਾਂ (Hindu and Sikh religious places) ਨੂੰ ਗੈਰ-ਕਾਨੂੰਨੀ ਕਬਜ਼ੇ ਤੋਂ ਮੁਕਤ ਕਰਨ ਲਈ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ ।

Read More : ਕੈਨੇਡਾ ‘ਚ ਮੰਦਰ ‘ਤੇ ਹਮਲਾ, ਪੁਲਿਸ ਅਧਿਕਾਰੀ ਮੁਅੱਤਲ 

ਕਿਸਾਨਾਂ ਵਲੋਂ 19 ਜਿ਼ਲਿਆਂ ਵਿਚ 26 ਥਾਵਾਂ ਤੇ ਕੀਤੇ ਜਾਣਗੇ ਰੇਲਵੇ ਟੈ੍ਕ ਜਾਮ

0
Farmers Protest

ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਦੇ ਕਿਸਾਨਾਂ (Farmers) ਵਲੋਂ ਅੱਜ ਪੰਜਾਬ ਦੇ 19 ਜਿਲਿਆਂ (19 districts) ਲੁਧਿਆਣਾ, ਜਲੰਧਰ, ਅੰਮ੍ਰਿਤਸਰ ਸਮੇਤ 26 ਥਾਵਾਂ ਤੇ ਰੇਲਵੇ ਟੈ੍ਕ (Railway track) ਜਾਮ ਕੀਤੇ ਜਾਣਗੇ । ਇਹ ਜਾਮ ਕਿਸਾਨਾਂ ਵਲੋਂ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਯਾਨੀ ਕਿ ਦੋ ਘੰਟੇ ਕੀਤਾ ਜਾਵੇਗਾ ।

ਕਿਸਾਨਾਂ ਦੇ ਵਿਰੋਧ ਕਰਨ ਦਾ ਕੀ ਹੈ ਕਾਰਨ

ਕਿਸਾਨ ਮਜ਼ਦੂਰ ਮੋਰਚਾ (Kisan Mazdoor morcha) ਦੇ ਕਨਵੀਨਰ ਸਰਵਣ ਸਿੰਘ ਪੰਧੇਰ (Sarwan Singh Pandher) ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ਹਨ ਜਿਨ੍ਹਾਂ ਵਿਚ ਬਿਜਲੀ ਸੋਧ ਬਿੱਲ-2025 ਨੂੰ ਰੱਦ ਕਰਨਾ, ਪੰਜਾਬ ਵਿੱਚ ਲਗਾਏ ਜਾ ਰਹੇ ਪ੍ਰੀਪੇਡ ਬਿਜਲੀ ਮੀਟਰਾਂ ਨੂੰ ਹਟਾਉਣਾ ਅਤੇ ਪੰਜਾਬ ਸਰਕਾਰ ਨੂੰ ਸਰਕਾਰੀ ਜ਼ਮੀਨ ਵੇਚਣ ਤੋਂ ਰੋਕਣਾ ਸ਼ਾਮਲ ਹਨ। ਪੰਧੇਰ ਨੇ ਆਖਿਆ ਕਿ ਇਹ ਅੰਦੋਲਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਹੈ ਅਤੇ ਇਸਦਾ ਉਦੇਸ਼ ਸਰਕਾਰਾਂ ਨੂੰ ਇਨ੍ਹਾਂ ਮੁੱਦਿਆਂ ‘ਤੇ ਜਨਤਾ ਦੀ ਆਵਾਜ਼ ਸੁਣਨ ਲਈ ਮਜਬੂਰ ਕਰਨਾ ਹੈ ।

ਰੇਲਵੇ ਨੇ ਕਰ ਲਈ ਹੈ ਤਿਆਰੀ

ਕਿਸਾਾਨਾਂ ਵਲੋਂ ਕੀਤੇ ਜਾਣ ਵਾਲੇ ਰੇਲਵੇ ਟੈ੍ਕ ਜਾਮ ਦੇ ਚਲਦਿਆਂ ਰੇਲਵੇ ਵਿਭਾਗ ਨੇ ਵੀ ਨਾਕਾਬੰਦੀ ਦੌਰਾਨ ਰੇਲ ਗੱਡੀਆਂ ਨੂੰ ਰੋਕਣ, ਬੰਦ ਕਰਨ ਜਾਂ ਰੱਦ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ । ਹਾਲਾਂਕਿ ਅਜੇ ਤੱਕ ਸੂਚੀ ਜਾਰੀ ਨਹੀਂ ਕੀਤੀ ਗਈ ਹੈ । ਕਿਸਾਨਾਂ ਦੇ ਵਿਰੋਧ ਕਾਰਨ ਇਨ੍ਹਾਂ ਦੋ ਘੰਟਿਆਂ ਦੌਰਾਨ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਕਿਸਾਨ ਹਾਈਵੇਅ ਨਹੀਂ ਰੋਕਣਗੇ ਜਾਂ ਵਿਰੋਧ ਨਹੀਂ ਕਰਨਗੇ ।

Read More : ਸਰਵਣ ਸਿੰਘ ਪੰਧੇਰ ਸਣੇ ਕਈ ਕਿਸਾਨ ਆਗੂ ਜੇਲ੍ਹ ’ਚੋਂ ਰਿਹਾਅ, 19 ਮਾਰਚ ਨੂੰ ਪੁਲਿਸ ਨੇ ਲਏ ਸਨ ਹਿਰਾਸਤ ‘ਚ

ਮੁਅੱਤਲ ਡੀ. ਆਈ. ਜੀ. ਨੇ ਮੰਗੀ ਸੀ. ਸੀ. ਟੀ. ਵੀ. ਫੁਟੇਜ

0
Harcharan Bhullar

ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਮੁਅੱਤਲ ਚੱਲੇ ਆ ਰਹੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਹਰਚਰਨ ਸਿੰਘ ਭੁੱਲਰ (Harcharan Singh Bhullar) ਨੇ ਡੀ. ਸੀ. ਕੰਪਲੈਕਸ ਮੋਹਾਲੀ ਤੋਂ ਚੰਡੀਗੜ੍ਹ ਦੇ ਸੀ. ਬੀ. ਆਈ. ਦਫ਼ਤਰ ਤੱਕ ਸੀ. ਸੀ. ਟੀ. ਵੀ. ਫੁਟੇਜ (CCTV footage) ਦੀ ਮੰਗ ਕੀਤੀ ਹੈ । ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ ਹਰਚਰਨ ਸਿੰਘ ਭੁੱਲਰ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੋਈ ਹੈ, ਜੋ ਕਿ ਰਿਸ਼ਵਤ ਮਾਮਲੇ ਵਿੱਚ ਪੇਸ਼ੀਆਂ ਭੁਗਤ ਰਹੇ ਹਨ ।

ਭੁੱਲਰ ਨੇ ਮੰਗੀ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ

ਡੀ. ਆਈ. ਜੀ. (D. I. G.) ਹਰਚਰਨ ਸਿੰਘ ਭੁੱਲਰ ਜੋ ਕਿ ਸੀ. ਬੀ. ਆਈ. ਦੀ ਕਾਰਵਾਈ ਨੂੰ ਗਲਤ ਦੱਸਣ ਅਤੇ ਆਪਣੇ ਬਚਾਅ ਲਈ ਪਟੀਸ਼ਨ ਵੀ ਦਾਇਰ ਕਰ ਚੁੱਕੇ ਹਨ ਨੇ ਜਿਥੇ ਸੀ. ਸੀ. ਟੀ. ਵੀ. ਫੁਟੇਜ ਦੀ ਮੰਗ ਕੀਤੀ ਹੈ, ਉਥੇ ਹੀ ਇਨ੍ਹਾਂ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਹੈ, ਜਿਸ ਲਈ ਭੁੱਲਰ ਦੇ ਵਕੀਲ ਵਲੋਂ ਵੀ ਵੀਰਵਾਰ ਨੂੰ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ। ਅਦਾਲਤ ਨੇ ਸੀ. ਬੀ. ਆਈ. ਨੂੰ ਜਵਾਬ ਦੇਣ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਹੈ, ਜਿਸਦੀ ਸੁਣਵਾਈ ਹੁਣ 8 ਦਸੰਬਰ ਨੂੰ ਹੋਵੇਗੀ ।

ਸੀ. ਬੀ. ਆਈ. ਦੇ ਕੁੱਝ ਅਧਿਕਾਰੀਆਂ ਦੇ ਭੁੱਲਰ ਨੇ ਮੰਗੇ ਹਨ ਕਾਲਾਂ ਦੇ ਵੇਰਵੇ

ਪ੍ਰਾਪਤ ਜਾਣਕਾਰੀ ਅਨੁਸਾਰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਦੇ ਕੁਝ ਅਧਿਕਾਰੀਆਂ ਦੇ ਕਾਲ ਵੇਰਵੇ ਦੀ ਮੰਗ ਵੀ ਕੀਤੀ ਹੈ । ਭੁੱਲਰ ਨੇ ਸੀ. ਬੀ. ਆਈ. (C. B. I.) ਇੰਸਪੈਕਟਰ ਸੋਨਲ ਮਿਸ਼ਰਾ ਅਤੇ ਡੀ. ਐਸ. ਪੀ. ਕੁਲਦੀਪ ਸਿੰਘ ਦੇ 1 ਅਕਤੂਬਰ ਤੋਂ 17 ਅਕਤੂਬਰ 2025 ਤੱਕ ਦੇ ਕਾਲ ਵੇਰਵੇ ਅਤੇ ਟਾਵਰ ਲੋਕੇਸ਼ਨ ਰਿਕਾਰਡ ਮੰਗੇ ਹਨ ਤੇ ਨਾਲ ਹੀ ਇਨ੍ਹਾਂ ਵੇਰਵਿਆਂ ਨੂੰ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਗਈ ਹੈ ।

Read More : ਸੀ. ਬੀ. ਆਈ. ਨੇ ਕਰ ਦਿੱਤੀ ਭੁੱਲਰ ਖਿ਼ਲਾਫ਼ ਚਾਰਜਸ਼ੀਟ ਦਾਖ਼ਲ

 

ਮਸੂਦ ਅਜ਼ਹਰ ਨੇ ਤਿਆਰ ਕੀਤੇ 5000 ਮਹਿਲਾ ਆਤਮਘਾਤੀ ਹਮਲਾਵਰ

0
Masood Azhar

ਗੁਰਦਾਸਪੁਰ, 5 ਦਸੰਬਰ 2025 : ਇਕ ਵੱਡੇ ਖੁਲਾਸੇ `ਚ ਜੈਸ਼-ਏ-ਮੁਹੰਮਦ (Jaish-e-Mohammed) ਦੇ ਮੁਖੀ ਮਸੂਦ ਅਜ਼ਹਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ (Pakistan) ਨੇ ਅੱਤਵਾਦੀ ਸਮੂਹ ਦੇ ਮਹਿਲਾ ਵਿੰਗ ਨੇ 5000 ਮੈਂਬਰ ਦੀ ਭਰਤੀ ਕੀਤੇ ਹਨ, ਜਿਨ੍ਹਾਂ ਨੂੰ ਕਥਿਤ ਤੌਰ `ਤੇ ਸੁਸਾਈਡ ਮਿਸ਼ਨ (Suicide Mission) ਲਈ ਸਿਖਲਾਈ ਅਤੇ ਸਿੱਖਿਆ ਦਿੱਤੀ ਜਾ ਰਹੀ ਹੈ ।

ਮਸੂਦ ਅਜ਼ਹਰ ਮੁਤਾਬਕ ਹਰ ਜਿ਼ਲੇ `ਚ ਹੋਵੇਗਾ ਇਕ ਰਸਮੀ ਦਫ਼ਤਰ

ਮਸੂਦ ਅਜ਼ਹਰ (Masood Azhar) ਦੀ ਭੈਣ ਸਈਦਾ ਦੀ ਅਗਵਾਈ `ਚ ਜਮਾਤ-ਉਲ-ਮੋਮੀਨੀਨ (Jamaat-ul-Momineen) ਦੇ ਗਠਨ ਦਾ ਉਦੇਸ਼ ਔਰਤਾਂ ਦੀ ਭਰਤੀ ਕਰਕੇ ਅੱਤਵਾਦੀ ਸਮੂਹ ਦੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਅਤੇ ਇਸਦੀ ਪਹੁੰਚ ਨੂੰ ਵਧਾਉਣਾ ਹੈ । ਮਸੂਦ ਅਜ਼ਹਰ ਮੁਤਾਬਕ ਹਰ ਜਿ਼ਲੇ `ਚ ਇਕ ਰਸਮੀ ਦਫ਼ਤਰ ਹੋਵੇਗਾ, ਜਿਸਦੀ ਅਗਵਾਈ ਇਕ ਮਹਿਲਾ ਮੁਖੀ ਕਰੇਗੀ, ਜੋ ਵਿੰਗ ਦੀਆਂ ਸਰਗਰਮੀਆਂ ਦਾ ਤਾਲਮੇਲ ਕਰੇਗੀ । ਪੋਸਟ `ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਯੂਨਿਟ `ਚ ਸ਼ਾਮਲ ਹੋਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਮਕਸਦ ਮਿਲਿਆ ਹੈ ਅਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਮਜ਼ਬੂਤੀ ਮਿਲੀ ਹੈ ।

Read More : ਪਾਕਿਸਤਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਮਾਰ ਮੁਕਾਏ 22 ਅੱਤਵਾਦੀ