Home Blog Page 369

ਕੈਲੀਫੋਰਨੀਆ ਦੇ ਰੇਗਿਸਤਾਨ `ਚ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ

0
California desert

ਟਰੋਨਾ (ਅਮਰੀਕਾ), 7 ਦਸੰਬਰ 2025 : ਅਮਰੀਕੀ ਹਵਾਈ ਫੌਜ (US Air Force) ਦੇ ਵਿਸ਼ੇਸ਼ `ਥੰਡਰਬਰਡਸ` ਦਸਤੇ ਦਾ ਇਕ ਲੜਾਕੂ ਜਹਾਜ਼ (Fighter plane) ਦੱਖਣੀ ਕੈਲੀਫੋਰਨੀਆ ਰੇਗਿਸਤਾਨ `ਚ ਹਾਦਸਾਗ੍ਰਸਤ (Accident) ਹੋ ਗਿਆ।

ਪਾਇਲਟ ਰਿਹਾ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਨਿਕਲਣ `ਚ ਸਫਲ

ਖੁਸ਼ਕਿਸਮਤੀ ਇਹ ਰਹੀ ਕਿ ਪਾਇਲਟ ਸਮਾਂ ਰਹਿੰਦੇ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲਣ `ਚ ਸਫਲ ਰਿਹਾ । ਸੈਨ ਬਰਨਾਰਡੀਨੋ ਕਾਊਂਟੀ ਦੇ ਫਾਇਰ ਬ੍ਰਿਗੇਡ ਵਿਭਾਗ`ਅਨੁਸਾਰ ਪਾਇਲਟ (Pilot) ਦਾ ਹਸਪਤਾਲ `ਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਜਾਨਲੇਵਾ ਸੱਟ ਨਹੀਂ ਲੱਗੀ ਹੈ।

2022 ਵਿਚ ਪਹਿਲਾਂ ਵੀ ਹੋਇਆ ਸੀ ਐਫ-ਏ 18 ਈ ਸੁਪਰ ਹਾਰਨੇਟ ਜਹਾਜ਼ ਹਾਦਸਾਗ੍ਰਸਤ

ਨੇਵਾਦਾ `ਚ ਸਥਿਤ `ਨੈਲਿਸ ਏਅਰ ਫੋਰਸ ਬੇਸ` ਵੱਲੋਂ ਜਾਰੀ ਬਿਆਨ ਅਨੁਸਾਰ ਐੱਫ-16ਸੀ ਫਾਈਟਿੰਗ ਫਾਲਕਨ ਬੁੱਧਵਾਰ ਸਵੇਰੇ ਲੱਗਭਗ 10:45 ਵਜੇ ਕੈਲੀਫੋਰਨੀਆ `ਚ ਕੰਟਰੋਲਡ ਏਅਰ ਸਪੇਸ ਟ੍ਰੇਨਿੰਗ ਮਿਸ਼ਨ (Air Space Training Mission) ਦੌਰਾਨ ਹਾਦਸਾਗ੍ਰਸਤ ਹੋਇਆ । ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਜਹਾਜ਼ ਲਾਸ ਏਂਜਲਸ ਤੋਂ 290 ਕਿਲੋਮੀਟਰ ਉੱਤਰ `ਚ ਸਥਿਤ ਮੋਜਾਵੇ ਰੇਗਿਸਤਾਨ ਦੇ ਟਰੋਨਾ ਕੋਲ ਹਾਦਸਾਗ੍ਰਸਤ ਹੋਇਆ। ਇਸ ਤੋਂ ਪਹਿਲਾਂ 2022 `ਚ ਵੀ ਟਰੋਨਾ ਨੇੜੇ ਹਵਾਈ ਫੌਜ ਦਾ ਇਕ ਐੱਫ/ਏ-18ਈ ਸੁਪਰ ਹਾਰਨੇਟ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਜਿਸ `ਚ ਪਾਇਲਟ ਦੀ ਮੌਤ ਹੋ ਗਈ ਸੀ ।

Read More : ਫਿਸਲਣ ਕਾਰਨ ਮੁੰਬਈ ਹਵਾਈ ਅੱਡੇ ਉਤੇ ਜਹਾਜ ਹੋਇਆ ਹਾਦਸਾਗ੍ਰਸਤ

ਐੱਨ. ਆਰ. ਸੀ. ਦੀ ਇਜਾਜ਼ਤ ਨਹੀਂ ਦੇਵਾਂਗੀ ਭਾਵੇਂ ਮੇਰੀ ਧੌਣ ਵੱਢ ਦਿਓ : ਮਮਤਾ

0
Mamta Banerji

ਕੋਲਕਾਤਾ, 7 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਨੇ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਭਾਜਪਾ `ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਹੈ ਕਿ ਦੇਸ਼ ਭਰ ਵਿਚ ਇਸ ਅਭਿਆਸ ਨਾਲ ਸਬੰਧਤ ਘਟਨਾਵਾਂ ਵਿਚ ਮਰਨ ਵਾਲਿਆਂ ਵਿਚ ਅੱਧੇ ਤੋਂ ਵੱਧ ਲੋਕ ਹਿੰਦੂ ਸਨ। ਮੁੱਖ ਮੰਤਰੀ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਉਹ `ਉਸੇ ਟਾਹਣੀ ਨੂੰ ਕੱਟ ਰਹੀ ਹੈ ਜਿਸ `ਤੇ ਉਹ ਬੈਠੀ ਹੈ ।

`ਐੱਸ. ਆਈ. ਆਰ. ਨਾਲ ਜੁੜੀਆਂ ਘਟਨਾਵਾਂ ਵਿਚ ਮਰਨ ਵਾਲਿਆਂ `ਚ ਅੱਧੇ ਤੋਂ ਵੱਧ ਹਿੰਦੂ : ਮਮਤਾ

ਮਮਤਾ ਨੇ ਘੱਟ ਗਿਣਤੀ ਮੁਰਸਿਦਾਬਾਦ ਜਿ਼ਲੇ ਵਿਚ ਐੱਸ. ਆਈ. ਆਰ. (S. I. R.) ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ `ਤੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧਾਰਮਿਕ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ । ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਇਹ ਵੀ ਦੁਹਰਾਇਆ ਕਿ ਉਹ ਪੱਛਮੀ ਬੰਗਾਲ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਜਾਂ ਨਜ਼ਰਬੰਦੀ ਕੇਂਦਰਾਂ ਦੀ ਇਜਾਜ਼ਤ ਕਦੇ ਨਹੀਂ ਦੇਵੇਗੀ, ਭਾਵੇਂ ‘ਉਨ੍ਹਾਂ ਦੀ ਧੌਣ ਹੀ ਕਿਉਂ ਨਾ ਵੱਢ ਦਿੱਤੀ ਜਾਵੇ।

ਵਕਫ਼ ਜਾਇਦਾਦਾਂ `ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ

ਮਮਤਾ ਨੇ ਕਿਹਾ ਕਿ ਵਕਫ਼ ਜਾਇਦਾਦਾਂ `ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ । ਘੱਟ ਗਿਣਤੀਆਂ ਦੀ ਸੁਰੱਖਿਆ (Protection of minorities) ਮੇਰੀ ਜਿ਼ੰਮੇਵਾਰੀ ਹੈ। ਮਮਤਾ ਬੈਨਰਜੀ ਨੇ `ਗਲਤ ਸੂਚਨਾਵਾਂ ਫੈਲਾਉਣ ਦੀ ਸਾਜ਼ਿਸ਼` ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਕੁਝ ਸਮੂਹ ਧਾਰਮਿਕ ਜਾਇਦਾਦਾਂ ਨੂੰ ਜ਼ਮੀਨੀ ਰਿਕਾਰਡਾਂ ਵਿਚ ਮਸਜਿਦਾਂ ਜਾਂ ਕਬਰਸਤਾਨਾਂ ਵਜੋਂ ਰਜਿਸਟਰ ਕੀਤੇ ਜਾਣ ਬਾਰੇ ਝੂਠ ਫੈਲਾਉਣ ਵਿਚ ਲੱਗੇ ਹੋਏ ਹਨ।

Read More : ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ

ਬੀ. ਐੱਲ. ਓਜ਼ `ਤੇ ਕੰਮ ਦਾ ਦਬਾਅ ਘਟਾਉਣ ਲਈ ਜਿ਼ਆਦਾ ਕਰਮਚਾਰੀ ਤਾਇਨਾਤ ਕਰੋ

0
Supreme Court

ਨਵੀਂ ਦਿੱਲੀ, 6 ਦਸੰਬਰ 2025 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਵੋਟਰ ਸੂਚੀਆਂ ਦੀ ਸਮਾਂਬੱਧ ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸ. ਆਈ. ਆਰ.) `ਚ ਲੱਗੇ ਬੂਥ ਪੱਧਰ ਅਧਿਕਾਰੀਆਂ (Booth level officials) (ਬੀ. ਐੱਲ. ਓ.) `ਤੇ ਕੰਮ ਦਾ ਦਬਾਅ ਘਟਾਉਣ (Reduce work pressure) ਲਈ ਉਹ ਹੋਰ ਜਿ਼ਆਦਾ ਕਰਮਚਾਰੀਆਂ ਨੂੰ ਤਾਇਨਾਤ ਕਰਨ ।

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਅਦਾਲਤ ਅਦਾਕਾਰ ਵਿਜੇ ਦੀ ਪਾਰਟੀ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਦੀ ਪਟੀਸ਼ਨ `ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ ਕਿ ਸਮਾਂਬੱਧ ਤਰੀਕੇ ਨਾਲ ਡਿਊਟੀ ਨਾ ਨਿਭਾਉਣ ਲਈ ਬੀ. ਐੱਲ. ਓਜ਼. ਵਿਰੁੱਧ ਪ੍ਰਤੀਨਿਧਤਾ ਐਕਟ ਤਹਿਤ ਕੋਈ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ ।

ਹੁਣ ਤੱਕ 29 ਬੀ. ਐੱਲ. ਓਜ਼ ਦੀ ਮੌਤ

ਚੀਫ ਜਸਟਿਸ ਸੂਰਿਆ ਕਾਂਤ (Chief Justice Surya Kant) ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਟੀ. ਵੀ. ਕੇ. ਵੱਲੋਂ ਪੇਸ਼ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਕੁਝ ਹੁਕਮ ਜਾਰੀ ਕਰਨ ਦੀ ਲੋੜ ਹੈ, ਕਿਉਂਕਿ ਚੋਣ ਕਮਿਸ਼ਨ (Election Commission) ਦੇ ਅਧਿਕਾਰੀਆਂ ਵੱਲੋਂ ਦਬਾਅ ਪਾਏ ਜਾਣ ਕਾਰਨ ਕਈ ਬੀ. ਐੱਲ. ਓਜ਼. ਦੀ ਮੌਤ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਐੱਸ. ਆਈ. ਆਰ. `ਚ ਲੱਗੇ 29 ਬੀ. ਐੱਲ. ਓਜ਼ ਦੀ ਮੌਤ ਹੋ ਚੁੱਕੀ ਹੈ ।

ਸੂਬਾ ਸਰਕਾਰ ਕੰਮ ਦੇ ਦਬਾਅ ਨੂੰ ਘੱਟ ਕਰਨ ਲਈ ਵਾਧੂ ਸਟਾਫ਼ ਤਾਇਨਾਤ ਕਰਨ `ਤੇ ਵਿਚਾਰ ਕਰ ਸਕਦੀ ਹੈ : ਜਸਟਿਸ ਸੂਰਿਆਕਾਂਤ

ਐਡਵੋਕੇਟ ਸ਼ੰਕਰਨਾਰਾਇਣਨ (Advocate Shankaranarayanan) ਨੇ ਕਿਹਾ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਅਧਿਕਾਰੀ ਸੌਂਪਿਆ ਗਿਆ ਕੰਮ ਪੂਰਾ ਕਰਨ ਵਿਚ ਅਸਫਲ ਰਹਿਣ `ਤੇ ਬੀ. ਐੱਲ. ਓਜ਼. ਵਿਰੁੱਧ ਐੱਫ. ਆਈ. ਆਰ. ਵੀ ਦਰਜ ਕਰਵਾ ਰਹੇ ਹਨ । ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਸੂਬਾ ਸਰਕਾਰ ਕੰਮ ਦੇ ਦਬਾਅ ਨੂੰ ਘੱਟ ਕਰਨ ਲਈ ਵਾਧੂ ਸਟਾਫ਼ ਤਾਇਨਾਤ ਕਰਨ `ਤੇ ਵਿਚਾਰ ਕਰ ਸਕਦੀ ਹੈ। ਬੈਂਚ ਨੇ ਕਿਹਾ ਕਿ ਜੇਕਰ ਉਹ ਆਮ ਜ਼ਿੰਮੇਵਾਰੀਆਂ ਦੇ ਨਾਲ-ਨਾਲ ਚੋਣ ਕਮਿਸ਼ਨ ਵੱਲੋਂ ਸੌਂਪੇ ਗਏ ਵਾਧੂ ਕੰਮ ਨੂੰ ਪੂਰਾ ਕਰਨ ਦੌਰਾਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਤਾਂ ਸੂਬਾ ਸਰਕਾਰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ।

Read more : ਸੁਪਰੀਮ ਕੋਰਟ ਨੇ ਕੀਤੀ ਜੁਰਮਾਨੇ ਖਿਲਾਫ ਰਿਲਾਇੰਸ ਦੀ ਪਟੀਸ਼ਨ ਖਾਰਜ

ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ

0
terrorist-incidents

ਕਰਾਚੀ, 6 ਦਸੰਬਰ 2025 : ਅੱਤਵਾਦ (Terrorism) ਨਾਲ ਜੂਝ ਰਹੇ ਪਾਕਿਸਤਾਨ (Pakistan) ਵਿਚ 2025 ਵਿਚ ਹਿੰਸਾ ਸਬੰਧੀ ਘਟਨਾਵਾਂ `ਚ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਖੈਬਰ ਪਖਤੂਨਖਵਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ। ਇੱਥੇ ਇਕ ਥਿੰਕ ਟੈਂਕ ਦੀ ਰਿਪੋਰਟ (Think tank report) `ਚ ਇਹ ਜਾਣਕਾਰੀ ਦਿੱਤੀ ਗਈ ਹੈ ।

ਸੀ. ਆਰ. ਐਸ. ਐਸ. ਅਨੁਸਾਰ ਜਨਵਰੀ ਤੋਂ ਨਵੰਬਰ ਤੱਕ ਹਿੰਸਕ ਘਟਨਾਵਾਂ ਵਿਚ ਹੋਈਆਂ 3187 ਮੌਤਾਂ

ਇਸਲਾਮਾਬਾਦ ਸਥਿਤ `ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ (Center for Research and Security Studies) (ਸੀ. ਆਰ. ਐੱਸ. ਐੱਸ.) ਅਨੁਸਾਰ ਇਸ ਸਾਲ ਜਨਵਰੀ ਤੋਂ ਨਵੰਬਰ ਤੱਕ ਹਿੰਸਕ ਘਟਨਾਵਾਂ (Violent incidents) `ਚ 3187 ਮੌਤਾਂ ਹੋਈ, ਜਿਨ੍ਹਾਂ ਵਿਚ 96 ਫ਼ੀਸਦੀ ਤੋਂ ਵੱਧ ਮੌਤਾਂ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ `ਚ ਹੋਈਆਂ ਅਤੇ 92 ਫ਼ੀਸਦੀ ਅਜਿਹੀ ਘਟਨਾਵਾਂ ਵੀ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਹਨ ।

ਸਾਲ ਨਵੰਬਰ ਤੱਕ ਹਿੰਸਾ ਵਿਚ ਕੁਲ ਮਿਲਾ ਕੇ 25 ਫ਼ੀਸਦੀ ਦਾ ਵਾਧਾ ਦੇਖਿਆ ਗਿਆ

ਗੈਰ-ਲਾਭਕਾਰੀ, ਸੁਤੰਤਰ ਥਿੰਕ ਟੈਂਕ ਸੀ. ਆਰ. ਐੱਸ. ਐੱਸ. ਵੱਲੋਂ ਪ੍ਰਕਾਸਿ਼ਤ ਰਿਪੋਰਟ ਵਿਚ ਕਿਹਾ ਗਿਆ ਹੈ ਇਸ ਸਾਲ ਨਵੰਬਰ ਤੱਕ ਹਿੰਸਾ ਵਿਚ ਕੁਲ ਮਿਲਾ ਕੇ 25 ਫ਼ੀਸਦੀ ਦਾ ਵਾਧਾ ਦੇਖਿਆ ਗਿਆ, ਜਿਸਦੇ ਨਤੀਜੇ ਵਜੋਂ 3187 ਮੌਤਾਂ ਹੋਈ । 2024 `ਚ 2546 ਲੋਕਾਂ ਦੀ ਜਾਨ ਗਈ ਸੀ ਭਾਵ ਮੌਤਾਂ `ਚ ਲੱਗਭਗ 20 ਫ਼ੀਸਦੀ ਦਾ ਵਾਧਾ ਹੋਇਆ ।

Read More : ਪਾਕਿਸਤਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਮਾਰ ਮੁਕਾਏ 22 ਅੱਤਵਾਦੀ

ਪਾਨ ਮਸਾਲੇ `ਤੇ ਸੈੱਸ ਲਾਉਣ ਵਾਲਾ ਬਿੱਲ ਲੋਕ ਸਭਾ `ਚ ਪ੍ਰਵਾਨ

0
Nirmla Sitaraman

ਨਵੀਂ ਦਿੱਲੀ, 6 ਦਸੰਬਰ 2025 : ਲੋਕ ਸਭਾ (Lok Sabha) ਨੇ ਪਾਨ ਮਸਾਲੇ (Pan masala) `ਤੇ ਸੈੱਸ ਲਾਉਣ ਦੀ ਵਿਵਸਥਾ ਵਾਲੇ ਬਿੱਲ ਨੂੰ ਸ਼ੁੱਕਰਵਾਰ ਮਨਜ਼ੂਰੀ ਦੇ ਦਿੱਤੀ । ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Finance Minister Nirmala Sitharaman) ਨੇ `ਸਿਹਤ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਸੈੱਸ ਬਿੱਲ-2025 `ਤੇ ਚਰਚਾ ਦਾ ਜਵਾਬ ਦਿੱਤਾ, ਜਿਸ ਤੋਂ ਬਾਅਦ ਹਾਊਸ ਨੇ ਕਈ ਸੋਧਾਂ ਨੂੰ ਰੱਦ ਕਰ ਦਿੱਤਾ ਤੇ ਬਿੱਲ ਨੂੰ ਜ਼ੁਬਾਨੀ ਵੋਟਾਂ ਨਾਲ ਪ੍ਰਵਾਨ ਕਰ ਲਿਆ ।

ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖਰਚਿਆਂ ਲਈ ਹੋਵੇਗੀ ਵਰਤੋਂ

ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਾਮਨ ਨੇ ਪੁੱਛਿਆ ਕਿ ਕੀ ਮੈਂ ਆਮ ਆਦਮੀ ਲਈ ਮੁੱਢਲੀਆਂ ਲੋੜਾਂ ਦੀ ਕਿਸੇ ਵੀ ਵਸਤੂ `ਤੇ ਟੈਕਸ ਲਾ ਰਹੀ ਹਾਂ ? ਬਿਲਕੁਲ ਨਹੀਂ। ਮੈਂ ਇਸ ਬਿੱਲ ਦੇ ਘੇਰੇ `ਚ ਆਟਾ ਨਹੀਂ ਲਿਆ ਰਹੀ । ਸਿਰਫ਼ ਨੁਕਸਾਨਦੇਹ ਵਸਤੂਆਂ `ਤੇ ਸੈੱਸ (Cess on harmful goods) ਲਾਇਆ ਜਾ ਰਿਹਾ ਹੈ । ਇਸ ਤੋਂ ਹੋਣ ਵਾਲੀ ਆਮਦਨੀ ਦੀ ਵਰਤੋਂ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖਰਚਿਆਂ ਲਈ ਕੀਤੀ ਜਾਵੇਗੀ ।

ਰੱਖਿਆ ਤੇ ਸੜਕ ਨਿਰਮਾਣ ਲਈ ਪੈਸਿਆਂ ਦੀ ਲੋੜ ਹੈ

ਉਨ੍ਹਾਂ ਕਿਹਾ ਕਿ ਰੱਖਿਆ ਤੇ ਸੜਕ ਨਿਰਮਾਣ ਲਈ ਪੈਸਿਆਂ ਦੀ ਲੋੜ ਹੈ । ਬੋਫੋਰਸ ਘਪਲੇ ਤੋਂ ਬਾਅਦ ਪਿਛਲੇ 30 ਸਾਲਾਂ ਤੱਕ ਕੋਈ ਤੋਪ ਨਹੀਂ ਖਰੀਦੀ ਗਈ । ਹਾਲਾਤ ਅਜਿਹੇ ਬਣ ਗਏ ਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਰੱਖਿਆ ਮੰਤਰੀ ਫੈਸਲੇ ਲੈਣ ਦੇ ਯੋਗ ਨਹੀਂ ਸਨ । ਸੈੱਸ ਲਾਉਣ ਦਾ ਮੰਤਵ ਰਾਸ਼ਟਰੀ ਸੁਰੱਖਿਆ ਤੇ ਜਨਤਕ ਸਿਹਤ ਨਾਲ ਸਬੰਧਤ ਖਰਚਿਆਂ ਲਈ ਵਾਧੂ ਇਕੱਠੇ ਕਰਨਾ ਹੈ ।

Read More : ਕੇਂਦਰੀ ਵਿੱਤ ਮੰਤਰੀ ਅੱਜ ਚੰਡੀਗੜ੍ਹ ’ਚ ਕਰਨਗੇ ਪ੍ਰੈਸ ਕਾਨਫਰੰਸ

ਮਦਰਾਸ ਹਾਈ ਕੋਰਟ ਦੇ ਜੱਜ ਨੂੰ `ਆਰ. ਐੱਸ. ਐੱਸ. ਦਾ ਜੱਜ` ਕਹੇ ਜਾਣ ਤੇ ਹੰਗਾਮਾ

0
TR Ballu

ਨਵੀਂ ਦਿੱਲੀ, 6 ਦਸੰਬਰ 2025 : ਡੀ. ਐੱਮ. ਕੇ. ( D. M. K.) ਦੇ ਇਕ ਸੀਨੀਅਰ ਨੇਤਾ ਟੀ. ਆਰ. ਬਾਲੂ (T. R. Balu) ਨੇ ਤਾਮਿਲਨਾਡੂ ਦੀ ਇਕ ਦਰਗਾਹ ਨੇੜੇ ਇਕ ਮੰਦਰ `ਚ `ਕਾਰਤੀਗਾਈ ਦੀਪਮ` ਦਾ ਮੁੱਦਾ ਸ਼ੁੱਕਰਵਾਰ ਲੋਕ ਸਭਾ `ਚ ਉਠਾਉਂਦਿਆਂ ਮਦਰਾਸ ਹਾਈ ਕੋਰਟ ਦੇ ਇਕ ਜੱਜ ਨੂੰ ਆਰ. ਐੱਸ. ਐੱਸ. ਦਾ ਜੱਜ (R. S. S. Judge) ਕਹਿ ਦਿੱਤਾ, ਜਿਸ ਕਾਰਨ ਸੱਤਾਧਾਰੀ ਪਾਰਟੀ ਨੇ ਸਖ਼ਤ ਇਤਰਾਜ਼ ਜਤਾਇਆ ।

ਬਾਲੂ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦੇ : ਕਿਰੇਨ ਰਿਜਿਜੂ

ਬਾਲੂ ਨੇ ਹਾਊਸ `ਚ ਸਿਫਰ ਕਾਲ ਦੌਰਾਨ ਇਹ ਇਹ ਮੁੱਦਾ ਉਠਾਇਆ ਤੇ ਭਾਜਪਾ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਇਕ ਪਾਰਟੀ ਫਿਰਕੂ ਟਕਰਾਅ ਨੂੰ ਭੜਕਾਅ ਰਹੀ ਹੈ। ਉਨ੍ਹਾਂ ਮਾਮਲੇ `ਚ ਫੈਸਲਾ ਸੁਣਾਉਣ ਵਾਲੇ ਮਾਣਯੋਗ ਜੱਜ ਨੂੰ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੋੜ ਕੇ ਉਨ੍ਹਾਂ ਦਾ ਜਿ਼ਕਰ ਕੀਤਾ, ਜਿਸ ਨਾਲ ਹਾਊਸ `ਚ ਹੰਗਾਮਾ ਹੋ ਗਿਆ । ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ (Kiren Rijiju) ਨੇ ਕਿਹਾ ਕਿ ਬਾਲੂ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦੇ ।

Read More : ਮਲਵਿੰਦਰ ਕੰਗ ਨੇ ਲੋਕ ਸਭਾ ਵਿੱਚ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ: ਮੋਦੀ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਕੀਤੀ ਅਪੀਲ

ਭਾਰਤ-ਨੇਪਾਲ ਸਰਹੱਦ `ਤੇ ਕੈਨੇਡਾ ਦਾ ਨਾਗਰਿਕ ਗ੍ਰਿਫ਼ਤਾਰ

0
Canadian citizen

ਮਹਾਰਾਜਗੰਜ, 6 ਦਸੰਬਰ 2025 : ਉੱਤਰ ਪ੍ਰਦੇਸ਼ `ਚ ਭਾਰਤ-ਨੇਪਾਲ ਸਰਹੱਦ (India-Nepal border) `ਤੇ ਸੋਨੌਲੀ ਇਮੀਗ੍ਰੇਸ਼ਨ ਚੌਕੀ `ਤੇ ਕੈਨੇਡਾ ਦੇ ਇਕ ਨਾਗਰਿਕ ਨੂੰ ਕਥਿਤ ਤੌਰ ਤੇ ਜਾਅਲੀ ਵੀਜ਼ੇ (Fake visas) ਦੀ ਵਰਤੋਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਮੁਲਜਮ ਕਰ ਰਿਹਾ ਸੀ ਵਿਮਲ ਡਾਂਸ ਦੇ ਨਾਮ ਦੇ ਪਾਸਪੋਰਟ ਦੀ ਵਰਤੋਂ

ਰਿਪੋਰਟਾਂ ਅਨੁਸਾਰ ਮੁਲਜ਼ਮ ਵਿਮਲ ਡਾਂਸ ਨਾਂ ਦੇ ਪਾਸਪੋਰਟ (Passport) ਦੀ ਵਰਤੋਂ ਕਰ ਰਿਹਾ ਸੀ । ਉਸ ਨੂੰ ਸਰਹੱਦ ਪਾਰ ਕਰਨ `ਤੇ ਸਸ਼ਤਰ ਸੀਮਾ ਫੋਰਸ ਦੇ ਜਵਾਨਾਂ ਨੇ ਰੋਕਿਆ ਤੇ ਤਸਦੀਕ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ । ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਅਸਲ `ਚ ਪੰਜਾਬ ਦੇ ਮੋਹਾਲੀ ਦਾ ਰਹਿਣ ਵਾਲਾ ਹੈ।

ਪਾਸਪੋਰਟ ਤੇ ਲੱਗੀ ਹੋਈ ਸੀ ਦਿੱਲੀ ਹਵਾਈ ਅੱਡਾ ਇਮੀਗ੍ਰੇਸ਼ਨ ਦਫ਼ਤਰ ਦੀ ਜਾਅਲੀ ਮੋਹਰ

ਇਮੀਗ੍ਰੇਸ਼ਨ ਤੇ ਪੁਲਸ ਅਧਿਕਾਰੀਆਂ (Immigration and police officers) ਨੇ ਦੱਸਿਆ ਕਿ ਉਸ ਦੇ ਪਾਸਪੋਰਟ `ਤੇ ਦਿੱਲੀ ਹਵਾਈ ਅੱਡਾ ਇਮੀਗ੍ਰੇਸ਼ਨ ਦਫਤਰ ਦੀ ਜਾਅਲੀ ਮੋਹਰ ਲੱਗੀ ਹੋਈ ਸੀ । ਸੋਨੌਲੀ ਪੁਲਸ ਸਟੇਸ਼ਨ ਦੇ ਇੰਚਾਰਜ ਅਜੀਤ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਜਾਅਲੀ ਇਮੀਗ੍ਰੇਸ਼ਨ ਮੋਹਰ ਦੀ ਵਰਤੋਂ ਕਰ ਕੇ ਨੇਪਾਲ ਰਾਹੀਂ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਕੋਲ ਕੈਨੇਡਾ ਦਾ ਪਾਸਪੋਰਟ (Canadian passport) ਸੀ, ਪਰ ਜਾਇਜ਼ ਭਾਰਤੀ ਵੀਜ਼ਾ ਨਹੀਂ ਸੀ ।

Read More : ਆਸਟ੍ਰੇਲੀਆ ਜਾਣ ਲਈ ਕਰਾਇਆ ਸੀ ਫਰਜ਼ੀ ਵਿਆਹ , ਏਜੰਟ ਨੇ ਠੱਗੇ ਲਏ ਸਾਢੇ 16 ਲੱਖ ਰੁਪਏ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ

0
Robert Vadra

ਨਵੀਂ ਦਿੱਲੀ, 6 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਯੂ. ਕੇ. ਸਥਿਤ ਹਥਿਆਰ ਡੀਲਰ ਸੰਜੇ ਭੰਡਾਰੀ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ ਵਿੱਚ ਕਾਰੋਬਾਰੀ ਰਾਬਰਟ ਵਾਡਰਾ ਵਿਰੁੱਧ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ । ਦੱਸਣਯੋਗ ਹੈ ਕਿ ਚਾਰਜਸ਼ੀਟ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਵਿੱਚ ਦਾਇਰ ਕੀਤੀ ਗਈ ਹੈ ।

ਕੇਸ ਵਿਚ ਹੋ ਗਈ ਹੈ ਵਿਦੇਸ਼ੀ ਸੰਪਤੀਆਂ ਅਤੇ ਵਿੱਤੀ ਲੈਣ-ਦੇਣ ਦੇ ਪੁਰਾਣੇ ਆਰੋਪੀਆਂ ਦੀ ਮੁੜ ਤੋਂ ਜਾਂਚ ਸ਼ੁਰੂ

ਇਸ ਕੇਸ ’ਚ ਵਿਦੇਸ਼ੀ ਸੰਪਤੀਆਂ ਅਤੇ ਵਿੱਤੀ ਲੈਣ-ਦੇਣ ਦੇ ਪੁਰਾਣੇ ਆਰੋਪੀਆਂ ਦੀ ਫਿਰ ਤੋਂ ਜਾਂਚ ਸ਼ੁਰੂ ਹੋ ਗਈ ਹੈ । ਚਾਰਜਸ਼ੀਟ ਜੋ ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ’ਚ ਪੇਸ਼ ਕੀਤੀ ਗਈ ਹੈ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (Prevention of Money Laundering Act) ਤਹਿਤ ਦਰਜ ਕੀਤੀ ਗਈ ਹੈ । ਅਧਿਕਾਰੀਆਂ ਅਨੁਸਾਰ ਇਸ ਸਾਲ ਜੁਲਾਈ ’ਚ ਰਾਬਰਟ ਵਾਡਰਾ (Robert Vadra) ਦਾ ਬਿਆਨ ਮਨੀ ਲਾਂਡਰਿੰਗ ਐਕਟ ਤਹਿਤ ਵਾਡਰਾ ਦਾ ਬਿਆਨ ਦਰਜ ਕੀਤਾ ਗਿਆ ਸੀ ।

ਏਜੰਸੀ ਨੇ ਲਗਾਇਆ ਵਾਡਰਾ ਤੇ ਵਿਦੇਸ਼ੀ ਜਾਇਦਾਦਾਂ ਅਤੇ ਵਿੱਤੀ ਲੈਣ ਦੇਣ ਨਾਲ ਜੁੜੇ ਹੋਣ ਦਾ ਦੋਸ਼

ਏਜੰਸੀ ਨੇ ਵਾਡਰਾ `ਤੇ ਵਿਦੇਸ਼ੀ ਜਾਇਦਾਦਾਂ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਹੋਣ ਦਾ ਆਰੋਪ ਲਗਾਇਆ ਹੈ, ਜੋ ਕਿ ਸੰਜੇ ਭੰਡਾਰੀ ਨਾਲ ਸਬੰਧਿਤ ਹਨ । ਸੰਜੇ ਭੰਡਾਰੀ ਪਹਿਲਾਂ ਹੀ ਵਿਦੇਸ਼ਾਂ ਵਿੱਚ ਅਣ-ਦੱਸੀ ਜਾਇਦਾਦ ਰੱਖਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਹਨ । ਇਹ ਮਾਮਲਾ-2016 ਵਿੱਚ ਹੋਏ ਛਾਪਿਆਂ ਤੋਂ ਸ਼ੁਰੂ ਹੋਇਆ ਸੀ । ਇਨ੍ਹਾਂ ਛਾਪਿਆਂ ਵਿੱਚ ਅਜਿਹੇ ਦਸਤਾਵੇਜ਼ ਮਿਲੇ ਸਨ ਜੋ ਲੰਡਨ ਦੀ ਇੱਕ ਜਾਇਦਾਦ ਅਤੇ ਸੰਬੰਧਿਤ ਵਿੱਤੀ ਲੈਣ-ਦੇਣ ਨੂੰ ਲੈ ਕੇ ਤਾਲਮੇਲ ਦਾ ਸੰਕੇਤ ਦਿੰਦੇ ਸਨ। ਰੌਬਰਟ ਵਾਡਰਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ ।

Read More : ਨੈਸ਼ਨਲ ਹੈਰਾਲਡ ਮਾਮਲਾ: ਈਡੀ ਨੇ ਕੀਤੀ ਪਹਿਲੀ ਚਾਰਜਸ਼ੀਟ ਦਾਇਰ

ਕਰਨਾਟਕ ਦੇ ਕਾਲਜ ਵਿਚ ਹਿਜਾਬ ਤੇ ਭਗਵਾ ਸ਼ਾਲ ਨੂੰ ਲੈ ਕੇ ਮੁੜ ਵਿਵਾਦ

0
Karnataka college

ਹਾਵੇਰੀ, 6 ਦਸੰਬਰ 2025 : ਕਰਨਾਟਕ (Karnataka) ਦੇ ਹਾਵੇਰੀ ਜਿ਼ਲੇ ਦੇ ਇਕ ਕਾਲਜ ਵਿਚ ਕੁਝ ਵਿਦਿਆਰਥਣਾਂ ਹਿਜਾਬ (Hijab) ਤੇ ਕੁਝ ਵਿਦਿਆਰਥੀ ਭਗਵਾ ਸ਼ਾਲਾਂ (Saffron shawls) ਪਹਿਨ ਕੇ ਪਹੁੰਚੇ ਜਿਸ ਕਾਰਨ ਕੈਂਪਸ `ਚ ਤਣਾਅ ਪੈਦਾ ਹੋ ਗਿਆ ।

ਵਾਰ-ਵਾਰ ਸਿ਼ਕਾਇਤ ਕਰਨ ਤੇ ਵੀ ਮੁੱਦੇ ਨੂੰ ਹੱਲ ਕਰਨ ਲਈ ਨਹੀਂ ਕੀਤੀ ਗਈ ਕੋਈ ਕਾਰਵਾਈ : ਵਿਦਿਆਰਥੀ

ਅੱਕੀ ਅਲੁਰ ਪਿੰਡ ਦੇ ਸੀ. ਜੀ. ਬੇਲਾਡ ਸਰਕਾਰੀ ਕਾਲਜ `ਚ ਵਾਪਰੀ ਉਕਤ ਘਟਨਾ ਕਾਰਨ ਕਰਨਾਟਕ ਦੇ ਵਿੱਦਿਅਕ ਅਦਾਰਿਆਂ `ਚ ਡਰੈੱਸ ਕੋਡ (Dress code) ਨੂੰ ਲੈ ਕੇ ਬਹਿਸ ਮੁੜ ਛਿੜ ਗਈ ਹੈ । ਵਿਦਿਆਰਥੀਆਂ ਦਾ ਇਕ ਗਰੁੱਪ ਇਸ ਸ਼ਿਕਾਇਤ ਨਾਲ ਭਗਵੇ ਰੰਗ ਦੀਆਂ ਸ਼ਾਲਾਂ ਪਹਿਨ ਕੇ ਕਲਾਸ `ਚ ਪਹੁੰਚਿਆ ਕਿ ਉਹ ਕਾਲਜ ਪ੍ਰਸ਼ਾਸਨ ਵੱਲੋਂ ਡਰੈੱਸ ਕੋਡ ਨੂੰ ਲਾਗੂ ਕਰਨ `ਚ ਕਥਿਤ ਰੂਪ ਵਿਚ ਨਾਕਾਮ ਰਹਿਣ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਨ । ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਵਾਰ-ਵਾਰ ਸਿ਼ਕਾਇਤ ਕੀਤੀ ਸੀ ਪਰ ਇਸ ਮੁੱਦੇ ਨੂੰ ਹੱਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ।

ਕਾਲਜ ਪ੍ਰਿੰਸੀਪਲ ਨੇ ਕੀ ਆਖਿਆ

ਕਾਲਜ ਦੇ ਪ੍ਰਿੰਸੀਪਲ ਵੀਰੇਸ਼ ਕਾਮੂਰ (College Principal Viresh Kamur) ਨੇ ਕਿਹਾ ਕਿ ਸੰਸਥਾ ਕਲਾਸ `ਚ ਨਿਰਧਾਰਤ ਪਹਿਰਾਵਾ ਪਹਿਨਣਾ ਲਾਜ਼ਮੀ ਕਰਦੀ ਹੈ, ਹਾਲਾਂਕਿ ਕੁਝ ਨੂੰ ਕਦੇ-ਕਦਾਈਂ ਛੋਟ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਮੈਨੂੰ ਦੱਸਿਆ ਸੀ ਕਿ ਕੁਝ ਵਿਦਿਆਰਥਣਾਂ ਹਿਜਾਬ ਪਹਿਨ ਕੇ ਕਲਾਸ `ਚ ਆਉਂਦੀਆਂ ਹਨ । ਜਦੋਂ ਇਕ ਵਿਦਿਆਰਥਣ ਹਿਜਾਬ ਪਹਿਨ ਕੇ ਕਲਾਸ `ਚ ਆਈ ਤਾਂ ਵਿਦਿਆਰਥੀ ਭਗਵਾ ਸ਼ਾਲਾਂ ਪਹਿਨ ਕੇ ਕਲਾਸ `ਚ ਆ ਗਏ ।

Read More : ਈਰਾਨ ਦੀ ਯੂਨੀਵਰਸਿਟੀ ‘ਚ ਹੰਗਾਮਾ, ਹਿਜਾਬ ਦੇ ਵਿਰੋਧ ‘ਚ ਕੁੜੀ ਨੇ ਉਤਾਰੇ ਕੱਪੜੇ,

ਦਿੱਲੀ `ਚ ਮਾਲਜ਼ ਅਤੇ ਮੈਟਰੋ ਸਟੇਸ਼ਨਾਂ `ਤੇ ਵਿਕੇਗੀ ਪ੍ਰੀਮੀਅਮ ਸ਼ਰਾਬ

0
Premium liquor

ਨਵੀਂ ਦਿੱਲੀ, 6 ਦਸੰਬਰ 2025 : ਦੇਸ਼ ਦੀ ਰਾਜਧਾਨੀ `ਚ ਹੁਣ ਸ਼ਰਾਬ ਦੀ ਵਿਕਰੀ (Alcohol sales) ਦੇ ਨਿਯਮ ਬਦਲ ਸਕਦੇ ਹਨ । ਡ੍ਰਾਫਟ ਅਨੁਸਾਰ ਦਿੱਲੀ `ਚ ਸ਼ਰਾਬ (Liquor in Delhi) ਦੀਆਂ ਦੁਕਾਨਾਂ ਦਾ ਲਾਇਸੈਂਸ ਨਿੱਜੀ ਕੰਪਨੀਆਂ ਨੂੰ ਪ੍ਰਚੂਨ ਵਿਕਰੀ ਲਈ ਨਹੀਂ ਦਿੱਤਾ ਜਾਵੇਗਾ ।

ਸਰਕਾਰੀ ਏਜੰਸੀਆਂ ਖੋਲ੍ਹਣਗੀਆਂ ਦੁਕਾਨਾਂ !

ਸ਼ਰਾਬ ਦੀ ਪ੍ਰਚੂਨ ਵਿਕਰੀ (Retail sale of alcohol) ਸਿਰਫ ਸਰਕਾਰ ਦੀਆਂ ਮੌਜੂਦਾ 4 ਏਜੰਸੀਆਂ ਦਿੱਲੀ ਰਾਜ ਉਦਯੋਗਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ (ਡੀ. ਐੱਸ. ਆਈ. ਆਈ. ਡੀ. ਸੀ.), ਦਿੱਲੀ ਸੈਰ-ਸਪਾਟਾ ਅਤੇ ਟ੍ਰਾਂਸਪੋਰਟ ਵਿਕਾਸ ਨਿਗਮ (ਡੀ. ਟੀ. ਟੀ. ਡੀ. ਸੀ.), ਦਿੱਲੀ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ (ਡੀ. ਐੱਸ. ਸੀ. ਐੱਸ. ਸੀ.) ਅਤੇ ਦਿੱਲੀ ਖਪਤਕਾਰ ਸਹਿਕਾਰੀ ਥੋਕ ਸਟੋਰ ਲਿਮਟਿਡ ਡੀ. ਸੀ. ਸੀ. ਡਬਲਿਊ. ਹੀ ਕਰਨਗੀਆਂ । ਮਾਲਜ਼, ਸ਼ਾਪਿੰਗ ਕੰਪਲੈਕਸ, ਮੈਟਰੋ ਸਟੇਸ਼ਨ ਕੰਪਲੈਕਸ ਅਤੇ ਕੁਝ ਹੋਰ ਥਾਵਾਂ `ਤੇ ਵੀ ਸ਼ਰਾਬ ਦੇ ਪ੍ਰੀਮੀਅਮ ਆਊਟਲੈੱਟ ਖੋਲ੍ਹਣ ਦਾ ਪ੍ਰਸਤਾਵ ਹੈ ।

ਸ਼ਰਾਬ ਨੀਤੀ ਦਾ ਡ੍ਰਾਫਟ ਮੁੱਖ ਮੰਤਰੀ ਨੂੰ ਭੇਜਿਆ

ਦਿੱਲੀ ਸਰਕਾਰ ਵੱਲੋਂ ਮੰਤਰੀ ਪ੍ਰਵੇਸ਼ ਵਰਮਾ (Minister Parvesh Verma) ਦੀ ਪ੍ਰਧਾਨਗੀ `ਚ ਗਠਿਤ ਕਮੇਟੀ ਨੇ ਨਵੀਂ ਬਰਾਬ ਨੀਤੀ ਦਾ ਡ੍ਰਾਫਟ ਤਿਆਰ ਕਰ ਕੇ ਮੁੱਖ ਮੰਤਰੀ ਦਫ਼ਤਰ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਹੈ। ਨਵੀਂ ਨੀਤੀ ਦਾ ਮਕਸਦਦ ਦੁਕਾਨਾਂ ਨੂੰ ਆਧੁਨਿਕ ਬਣਾਉਣਾ ਅਤੇ ਵੰਡ ਵਿਵਸਥਾ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਹੈ । ਸ਼ਰਾਬ ਖਰੀਦਣ ਦੀ ਘੱਟੋ-ਘੱਟ ਉਮਰ `ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਸਰਕਾਰ ਨੇ ਪ੍ਰੀਮੀਅਮ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ । ਇਨ੍ਹਾਂ ਦੁਕਾਨਾਂ ਲਈ ਘੱਟੋ-ਘੱਟ ਮਾਪਦੰਡ ਨਿਰਧਾਰਤ ਕੀਤੇ ਜਾਣਗੇ, ਤਾਂ ਜੋ ਗਾਹਕਾਂ ਨੂੰ ਮਾਲਜ਼ ਵਰਗੇ ਮਾਹੌਲ `ਚ ਆਪਣੀ ਪਸੰਦ ਦੀ ਸ਼ਰਾਬ ਦੇਖਣ ਅਤੇ ਚੁਣਨ ਦੀ ਸਹੂਲਤ ਮਿਲੇ ।

ਬੋਤਲ `ਤੇ ਕਮੀਸ਼ਨ ਵਧਾਉਣ ਦੀ ਸਿਫਾਰਸ਼

ਫਿਲਹਾਲ ਰਾਜਧਾਨੀ `ਚ 794 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਨਵੀਂ ਨੀਤੀ `ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲਾਂ, ਧਾਰਮਿਕ ਸਥਾਨਾਂ ਅਤੇ ਰਿਹਾਇਸ਼ੀ ਖੇਤਰਾਂ ਦੇ ਕੋਲ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ ।  ਪ੍ਰੀਮੀਅਮ ਬ੍ਰਾਂਡ (Premium brand) ਦੀ  ਉਪਲੱਬਧਤਾ ਵਧਾਉਣ ਲਈ ਸਰਕਾਰ ਨੇ ਪ੍ਰਤੀ ਬੋਤਲ ਮਿਲ ਰਹੇ ਕਮੀਸ਼ਨ ਨੂੰ ਵਧਾਉਣ ਦੀ ਸਿਫਾਰਸ਼ ਕੀਤੀ ਹੈ । ਮੌਜੂਦਾ ਸਮੇਂ `ਚ ਇਹ ਕਮੀਸ਼ਨ 50 ਰੁਪਏ ਹੈ, ਜਿਸ ਨੂੰ ਵਧਾਉਣ ਦਾ ਪ੍ਰਸਤਾਵ ਹੈ ।

ਮੈਟਰੋ ਅਤੇ ਮਾਲਜ਼ `ਚ ਦੁਕਾਨਾਂ ਖੋਲ੍ਹਣ `ਤੇ ਕਿਰਾਇਆ ਹੋਵੇਗਾ ਜ਼ਿਆਦਾ

ਮੈਟਰੋ ਅਤੇ ਮਾਲਜ਼ `ਚ ਦੁਕਾਨਾਂ ਖੋਲ੍ਹਣ `ਤੇ ਕਿਰਾਇਆ ਜ਼ਿਆਦਾ ਹੋਵੇਗਾ, ਇਸ ਲਈ ਵਿਕਰੀ ਅਤੇ ਕਮੀਸ਼ਨ ਦੋਵੇਂ ਵਧਾਉਣ ਦੀ ਲੋੜ ਹੋਵੇਗੀ ।  ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕਮੀਸ਼ਨ ਵਧਾਈ ਜਾਂਦੀ ਹੈ, ਤਾਂ ਪ੍ਰੀਮੀਅਮ ਬਾਂਡ ਦੀ ਗਿਣਤੀ ਵਧ ਸਕਦੀ ਹੈ ਪਰ ਇਸ ਦਾ ਸਿੱਧਾ ਅਸਰ ਸ਼ਰਾਬ ਦੀਆਂ ਕੀਮਤਾਂ (Alcohol prices) `ਤੇ ਪੈ ਸਕਦਾ ਹੈ । ਭਾਵ ਖਪਤਕਾਰਾਂ ਨੂੰ ਆਉਣ ਵਾਲੇ ਦਿਨਾਂ `ਚ ਕੁਝ ਬ੍ਰਾਂਡ ਮਹਿੰਗੇ ਮਿਲ ਸਕਦੇ ਹਨ । ਦੱਸਣਯੋਗ ਹੈ ਕਿ ਨਵੀਂ ਸ਼ਰਾਬ ਨੀਤੀ ਨੂੰ ਅੰਤਿਮ ਮਨਜ਼ੂਰੀ ਮਿਲਣ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ।

Read More : ਸ਼ਰਾਬ ਲਈ ਪੈਸੇ ਨਾ ਦੇਣ ਤੇ ਪੁੱਤ ਨੇ ਕੁੱਟ-ਕੁੱਟ ਮਾਰ ਦਿੱਤੀ ਮਾਂ