Home Blog Page 366

ਰਿਟਰਨਿੰਗ ਅਧਿਕਾਰੀਆਂ ਨੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਕਰਵਾਈ

0
rehearsal

ਪਟਿਆਲਾ, 8 ਦਸੰਬਰ 2025 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ (Zila Parishad and Block Samiti) ਦੀਆਂ ਆਮ ਚੋਣਾਂ ਲਈ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਤਾਇਨਾਤ ਕੀਤੇ ਸਮੁੱਚੇ ਚੋਣ ਅਮਲੇ (Election staff) ਨੂੰ ਵੋਟਾਂ ਪੁਆਉਣ ਦਾ ਕਾਰਜ ਪੂਰੀ ਜ਼ਿੰਮੇਵਾਰੀ ਨਾਲ ਪਾਰਦਰਸ਼ੀ ਅਤੇ ਨਿਰਪੱਖ ਰਹਿ ਕੇ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ ।

ਡੀ. ਸੀ. ਵੱਲੋਂ ਚੋਣ ਅਮਲੇ ਨੂੰ ਪੂਰੀ ਜਿੰਮੇਵਾਰੀ ਨਾਲ ਨਿਰਪੱਖ ਰਹਿ ਕੇ ਵੋਟਾਂ ਪੁਆਉਣ ਦੀਆਂ ਹਦਾਇਤਾਂ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ (State Election Commission) ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਤੰਤਰ, ਨਿਰਪੱਖ, ਸੁਚਾਰੂ, ਨਿਰਵਿਘਨ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਮਾਸਟਰ ਟ੍ਰੇਨਰਾਂ ਨੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਕਰਵਾਈ ਅਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਹੈ।

ਚੋਣ ਅਮਲਾ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਵੇ : ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ (Deputy Commissioner) ਨੇ ਦੱਸਿਆ ਕਿ ਆਖਰੀ ਰਿਹਰਸਲ 13 ਦਸੰਬਰ ਨੂੰ ਹੋਵੇਗੀ ਅਤੇ ਸਾਰੀਆਂ ਪੋਲਿੰਗ ਪਾਰਟੀਆਂ 14 ਦਸੰਬਰ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀ ਜਾਣਗੀਆਂ ਅਤੇ ਇਸੇ ਦਿਨ ਇਨ੍ਹਾਂ ਦੇ ਪੋਲਿੰਗ ਬੂਥ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਬੈਲੇਟ ਪੇਪਰ ਦਾ ਪੀਲਾ ਰੰਗ ਅਤੇ ਬਲਾਕ ਸੰਮਤੀ ਚੋਣਾਂ ਲਈ ਚਿੱਟੇ ਰੰਗ ਦਾ ਬੈਲੇਟ ਪੇਪਰ ਹੋਣਗੇ ਅਤੇ ਮਤਦਾਨ ਕਰਕੇ ਵੋਟਰਾਂ ਵੱਲੋਂ ਇਹ ਵੋਟਾਂ ਅਲੱਗ-ਅਲੱਗ ਵੋਟ ਬਕਸਿਆਂ ਵਿਚ ਪਾਈਆਂ ਜਾਣਗੀਆਂ।

ਏ. ਡੀ. ਸੀ. ਮਾਨ ਨੇ ਰਿਹਰਸਲ ਦੌਰਾਨ ਕੀ ਕੀ ਦੱਸਿਆ

ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ (Additional Deputy Commissioner (Rural Development) Damanjit Singh Mann) ਨੇ ਦੱਸਿਆ ਕਿ ਇਸ ਰਿਹਰਸਲ ਦੌਰਾਨ ਚੋਣ ਅਮਲੇ `ਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ `ਚ ਜਾਣੂ ਕਰਵਾਉਣ ਸਮੇਤ ਬੈਲੇਟ ਪੇਪਰਾਂ ਰਾਹੀਂ ਬੈਲੇਟ ਬਕਸਿਆਂ ਵਿੱਚ ਵੋਟਾਂ ਪੁਆਉਣ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪੀਲੇ ਤੇ ਚਿੱਟੇ ਰੰਗਾਂ ਦੇ ਬੈਲੇਟ ਪੇਪਰਾਂ ਬਾਰੇ ਸਿਖਲਾਈ, ਮਤਦਾਨ ਲਈ ਜਰੂਰੀ ਹਦਾਇਤਾਂ, ਵੋਟਾਂ ਲਈ ਜਰੂਰੀ ਸਮਾਨ ਸਮੇਤ ਪ੍ਰੀਜਾਈਡਿੰਗ ਅਧਿਕਾਰੀ, ਸਹਾਇਕ ਪ੍ਰੀਜਾਈਡਿੰਗ ਅਧਿਕਾਰੀ, ਪੋਲਿੰਗ ਅਧਿਕਾਰੀ ਦੀਆਂ ਜਿੰਮੇਵਾਰੀਆਂ, ਪ੍ਰੀਜਾਈਡਿੰਗ ਅਫ਼ਸਰ ਦੀ ਡਾਇਰੀ, ਸਬੰਧਤ ਫਾਰਮ, ਮੋਹਰਾਂ, ਸੀਲਾਂ, ਟੈਗ, ਪੋਲਿੰਗ ਏਜੰਟਾਂ ਦੇ ਦਸਤਖ਼ਤ ਤੇ ਹੋਰ ਦਸਤਾਵੇਜਾਂ ਸਬੰਧੀ ਮੁਕੰਮਲ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕੀਤੀ ਗਈ ਹੈ।

ਵੱਖ-ਵੱਖ ਰਿਟਰਨਿੰਗ ਅਧਿਕਾਰੀਆਂ ਨੇ ਕਰਵਾਈ ਚੋਣ ਅਮਲੇ ਨੂੰ ਰਿਹਰਸਲ

ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਲਾਕ ਸੰਮਤੀ ਰਾਜਪੁਰਾ ਲਈ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ ਰਾਜਪੁਰਾ ਨਮਨ ਮਾਰਕੰਨ ਨੇ ਮਿੰਨੀ ਸਕੱਤਰੇਤ ਰਾਜਪੁਰਾ ਵਿਖੇ, ਭੁਨਰਹੇੜੀ ਬਲਾਕ ਸੰਮਤੀ ਲਈ ਰਿਟਰਨਿੰਗ ਅਫ਼ਸਰ ਏ. ਐਮ. ਡੀ. ਪੀ. ਆਰ. ਟੀ. ਸੀ. ਨਵਦੀਪ ਕੁਮਾਰ, ਬਲਾਕ ਸੰਮਤੀ ਸਨੌਰ ਲਈ ਰਿਟਰਨਿੰਗ ਅਫ਼ਸਰ-ਕਮ-ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਨੇ ਸਰਕਾਰੀ ਬਹੁਤਕਨੀਕੀ ਕਾਲਜ ਐਸ. ਐਸ. ਟੀ. ਨਗਰ ਪਟਿਆਲਾ ਵਿਖੇ ਬਲਾਕ ਸੰਮਤੀ ਨਾਭਾ ਲਈ ਚੋਣ ਅਮਲੇ ਦੀ ਰਿਹਰਸਲ ਐਸ. ਡੀ. ਐਮ. ਨਾਭਾ ਕੰਨੂ ਗਰਗ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਅਤੇ ਬਲਾਕ ਸੰਮਤੀ ਪਟਿਆਲਾ ਲਈ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਪਟਿਆਲਾ ਨਵਜੋਤ ਕੌਰ ਮਾਵੀ ਦੀ ਅਗਵਾਈ ਹੇਠ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਚੋਣ ਅਮਲੇ ਦੀ ਰਿਹਰਸਲ ਕਰਵਾਈ ਗਈ ਹੈ।

ਸਮਾਣਾ ਬਲਾਕ ਸੰਮਤੀ ਲਈ ਰਿਟਰਨਿੰਗ ਅਫ਼ਸਰ-ਕਮ-ਐਸ. ਡੀ. ਐਮ. ਰਿਚਾ ਗੋਇਲ ਨੇ ਪਬਲਿਕ ਕਾਲਜ ਸਮਾਣਾ ਵਿਖੇ, ਬਲਾਕ ਸੰਮਤੀ ਪਾਤੜਾਂ ਦੇ ਰਿਟਰਨਿੰਗ ਅਫ਼ਸਰ ਐਸ. ਡੀ. ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਕਿਰਤੀ ਕਾਲਜ ਨਿਆਲ, ਪਟਿਆਲਾ ਦਿਹਾਤੀ ਬਲਾਕ ਸੰਮਤੀ ਲਈ ਰਿਟਰਿਨੰਗ ਅਫ਼ਸਰ-ਕਮ-ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਪਟਿਆਲਾ ਵਨੀਤ ਸਿੰਗਲਾ ਨੇ ਸਰਕਾਰੀ ਆਈ. ਟੀ. ਆਈ. ਨਾਭਾ ਰੋਡ ਵਿਖੇ, ਬਲਾਕ ਸੰਮਤੀ ਸ਼ੰਭੂ ਕਲਾਂ ਦੇ ਰਿਟਰਨਿੰਗ ਅਫ਼ਸਰ-ਕਮ-ਕਾਰਜਕਾਰੀ ਇੰਜੀਨੀਅਰ ਭਾਖੜਾ ਮੇਨ ਲਾਈਨ ਕੈਨਾਲ ਪਟਿਆਲਾ ਗੁਰਸ਼ਰਨ ਸਿੰਘ ਵਿਰਕ ਅਤੇ ਬਲਾਕ ਸੰਮਤੀ ਘਨੌਰ ਦੇ ਰਿਟਰਨਿੰਗ ਅਫ਼ਸਰ-ਕਮ-ਨਿਗਰਾਨ ਇੰਜੀਨੀਅਰ ਪੀ. ਐਸ. ਪੀ. ਸੀ. ਐਲ। ਰਾਜਪੁਰਾ ਧਰਮਵੀਰ ਕਮਲ ਨੇ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਕਰਵਾਈ ਹੈ ।

Read More : ਜੁਆਇੰਟ ਮੁੱਖ ਚੋਣ ਅਫ਼ਸਰ ਵਲੋਂ ਈ. ਵੀ. ਐਮ. ਵੇਅਰਹਾਊਸ ਦੀ ਜਾਂਚ

ਗੈਰੀ ਕਰਸਟਨ ਨਾਮੀਬੀਆ ਦੀ ਪੁਰਸ਼ ਟੀਮ ਦਾ ਸਲਾਹਕਾਰ ਬਣਿਆ

0
Gary Kirsten

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੁੱਖ ਕੋਚ ਰਹੇ ਗੈਰੀ ਕਰਸਟਨ (Gary Kirsten) ਨੂੰ ਨਾਮੀਬੀਆ ਦੀ ਰਾਸ਼ਟਰੀ ਪੁਰਸ਼ ਟੀਮ ਦਾ ਸਲਾਹਕਾਰ (Advisor) ਨਿਯੁਕਤ ਕੀਤਾ ਗਿਆ ਹੈ ਤੇ ਉਹ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ (T20 World Cup) ਦੀਆਂ ਤਿਆਰੀਆਂ ਵਿਚ ਮੁੱਖ ਕੋਚ ਕੇਗ ਵਿਲੀਅਮਸ ਦੇ ਨਾਲ ਕੰਮ ਕਰੇਗਾ ।

ਆਈ. ਸੀ. ਸੀ. ਦਾ ਟੂਰਨਾਮੈਂਟ ਖੇਡਿਆ ਜਾਵੇਗਾ ਅਗਲੇ ਸਾਲ ਫਰਵਰੀ ਤੇ ਮਾਰਚ ਵਿਚ ਭਾਰਤ ਤੇ ਸ਼੍ਰੀਲੰਕਾ ਵਿਚਕਾਰ

ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (International Cricket Council) (ਆਈ. ਸੀ. ਸੀ.) ਦਾ ਇਹ ਟੂਰਨਾਮੈਂਟ (Tournament) ਅਗਲੇ ਸਾਲ ਫਰਵਰੀ ਤੇ ਮਾਰਚ ਵਿਚ ਭਾਰਤ ਤੇ ਸ਼੍ਰੀਲੰਕਾ ਵਿਚ ਖੇਡਿਆ ਜਾਵੇਗਾ । ਦੱਖਣੀ ਅਫਰੀਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਕਰਸਟਨ ਨੇ 2004 ਵਿਚ ਸੰਨਿਆਸ ਲੈਣ ਤੋਂ ਬਾਅਦ ਕੋਚਿੰਗ ਦੀ ਸ਼ੁਰੂਆਤ ਕੀਤੀ ਤੇ 2007 ਵਿਚ ਉਸ ਨੂੰ ਭਾਰਤ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ । ਉਸਦੇ ਕਾਰਜਕਾਲ ਵਿਚ ਭਾਰਤ ਨੇ 2011 ਦਾ ਵਨ ਡੇ ਵਿਸ਼ਵ ਜਿੱਤਿਆ ਸੀ ।

Read More : ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ‘ਚ ਅੰਡਰ-19 ਪਟਿਆਲਾ 1 ਜ਼ੋਨ ਨੇ ਜਿੱਤਿਆ ਗੋਲਡ

ਭਾਰਤ ਅਤੇ ਅਮਰੀਕਾ ਨੇ ਚੁੱਕੀ ਲਸ਼ਕਰ `ਤੇ ਪਾਬੰਦੀ ਲਗਾਏ ਜਾਣ ਦੀ ਮੰਗ

0
Lashkar-e-Taiba

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਅਤੇ ਅਮਰੀਕਾ (India and America) ਨੇ ਸੰਯੁਕਤ ਰਾਸ਼ਟਰ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ (Terrorist organizations) ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ, ਉਨ੍ਹਾਂ ਦੇ ਨਕਲੀ ਸਮੂਹਾਂ ਅਤੇ ਸਮਰਥਕਾਂ ਦੇ ਖਿਲਾਫ ਜਾਇਦਾਦ ਕੁਰਕ ਕਰਨ ਅਤੇ ਹਥਿਆਰਾਂ `ਤੇ ਪਾਬੰਦੀ ਵਰਗੇ ਵਾਧੂ ਸਜ਼ਾਯੋਗ ਉਪਰਾਲਿਆਂ ਦੀ ਮੰਗ ਕੀਤੀ ਹੈ ।

ਆਈ. ਆਈ. ਐਸ. ਤੇ ਅਲਕਾਇਦਾ ਨੂੰ ਸੰਯੁਕਤ ਰਾਸ਼ਟਰ ਵਲੋਂ ਪਹਿਲਾਂ ਹੀ ਐਲਾਨਿਆਂ ਜਾ ਚੁੱਕਿਆ ਹੈ ਅੱਤਵਾਦੀ

ਦੋਵਾਂ ਪੱਖਾਂ ਨੇ ਆਈ. ਐੱਸ. ਆਈ. ਐੱਸ. ਅਤੇ ਅਲਕਾਇਦਾ ਨਾਲ ਜੁੜੇ ਸੰਗਠਨਾਂ `ਤੇ ਹੋਰ ਵਧੇਰੇ ਪਾਬੰਦੀਆਂ ਐਲਾਨੇ ਜਾਣ ਦੀ ਵੀ ਮੰਗ ਕੀਤੀ । ਇਨ੍ਹਾਂ ਸਮੂਹਾਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨਿਆ ਗਿਆ ਸੀ ਅਤੇ ਉਹ ਪਹਿਲਾਂ ਤੋਂ ਹੀ ਗਲੋਬਲ ਸੰਸਥਾ ਦੀ ਪਾਬੰਦੀ ਵਿਵਸਥਾ ਤਹਿਤ ਵੱਖ-ਵੱਖ ਸਜ਼ਾਯੋਗ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਹਨ ।

ਭਾਰਤ ਅਤੇ ਅਮਰੀਕਾ ਨੇ ਕੀਤੀ ਸੀ ‘ਡੈਜ਼ੀਗਨੇਸ਼ਨਜ਼ ਡਾਇਲਾਗ` ਦੌਰਾਨ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ `ਤੇ ਚਰਚਾ

ਭਾਰਤ ਅਤੇ ਅਮਰੀਕਾ ਨੇ ਆਪਣੇ ਅੱਤਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ (Joint Counter-Terrorism Task Force) (ਜੇ. ਡਬਲਿਊ. ਜੀ.) ਦੀ ਬੈਠਕ ਦੇ ਨਾਲ-ਨਾਲ 3 ਦਸੰਬਰ ਨੂੰ ਨਵੀਂ ਦਿੱਲੀ `ਚ ਆਯੋਜਿਤ ‘ਡੈਜ਼ੀਗਨੇਸ਼ਨਜ਼ ਡਾਇਲਾਗ` ਦੌਰਾਨ ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ `ਤੇ ਚਰਚਾ ਕੀਤੀ ਸੀ ।

ਟੀ. ਆਰ. ਐੱਫ. ਨੇ ਲਈ ਸੀ ਪਹਿਲਗਾਮ ਅੱਤਵਾਦੀ ਹਮਲੇ ਦੀ ਜਿ਼ੰਮੇਵਾਰੀ

ਗੱਲਬਾਤ ਵਿਚ ਭਾਰਤੀ ਪੱਖ ਨੇ ਲਸ਼ਕਰ-ਏ-ਤੋਇਬਾ (Lashkar-e-Taiba) ਨਾਲ ਜੁੜੇ `ਦਿ ਰੈਜ਼ਿਸਟੈਂਸ ਫਰੰਟ’ (ਟੀ. ਆਰ. ਐੱਫ.) ਨੂੰ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ `ਤੇ ਨਾਮਜ਼ਦ ਗਲੋਬਲ ਅੱਤਵਾਦੀ (ਐੱਸ. ਡੀ. ਜੀ. ਟੀ.) ਦੀ ਸੂਚੀ `ਚ ਪਾਉਣ ਲਈ ਅਮਰੀਕੀ ਵਿਦੇਸ਼ ਵਿਭਾਗ ਦਾ ਧੰਨਵਾਦ ਕੀਤਾ । ਟੀ. ਆਰ. ਐੱਫ. ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਜਿ਼ੰਮੇਵਾਰੀ ਲਈ ਸੀ ।

Read More : ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ

ਜ਼ੁਬਿਨ ਮੌਤ ਦੇ ਮਾਮਲੇ `ਚ ਜਾਂਚ ਹੋਈ ਪੂਰੀ ਤੇ 12 ਨੂੰ ਦਰਜ ਹੋਵੇਗਾ ਦੋਸ਼-ਪੱਤਰ

0
Zubin

ਗੁਹਾਟੀ, 8 ਦਸੰਬਰ 2025 : ਗਾਇਕ ਜ਼ੁਬਿਨ ਗਰਗ (Singer Zubin Garg) ਦੀ ਮੌਤ ਦੀ ਜਾਂਚ ਲੱਗਭਗ ਪੂਰੀ ਹੋ ਗਈ ਹੈ ਅਤੇ 12 ਦਸੰਬਰ ਨੂੰ ਦੋਸ਼-ਪੱਤਰ (Chargesheet) ਦਾਖਲ ਕੀਤਾ ਜਾਵੇਗਾ । ਆਸਾਮ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।

ਜੁਬਿਨ ਦੀ ਹੋ ਗਈ ਸੀ ਸਿੰਗਾਪੁਰ ਵਿਚ ਸਮੁੰਦਰ ਵਿਚ ਤੈਰਦੇ ਵੇਲੇ ਸ਼ੱਕੀ ਹਾਲਾਤਾਂ ਵਿਚ ਮੌਤ

ਜ਼ੁਬਿਨ ਦੀ 19 ਸਤੰਬਰ ਨੂੰ ਸਿੰਗਾਪੁਰ `ਚ ਸਮੁੰਦਰ `ਚ ਤੈਰਦੇ ਸਮੇਂ ਸ਼ੱਕੀ ਹਾਲਾਤ `ਚ ਮੌਤ ਹੋ ਗਈ ਸੀ । ਅਪਰਾਧਿਕ ਜਾਂਚ ਵਿਭਾਗ (Criminal Investigation Department) (ਸੀ. ਆਈ. ਡੀ.) ਦੇ ਸਪੈਸ਼ਲ ਡੀ. ਜੀ. ਪੀ. ਮੁੰਨਾ ਪ੍ਰਸਾਦ ਗੁਪਤਾ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੋਸ਼-ਪੱਤਰ `ਚ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ ।

ਹੁਣ ਤੱਕ 7 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ : ਐੱਸ. ਆਈ. ਟੀ.

ਜ਼ੁਬਿਨ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ (Special Investigation Team) (ਐੱਸ. ਆਈ. ਟੀ.) ਦੀ ਅਗਵਾਈ ਕਰ ਰਹੇ ਗੁਪਤਾ ਨੇ ਕਿਹਾ ਕਿ ਹੁਣ ਤੱਕ 7 ਗ੍ਰਿਫਤਾਰੀਆਂ (7 arrests) ਕੀਤੀਆਂ ਗਈਆਂ ਹਨ ਅਤੇ 300 ਤੋਂ ਵੱਧ ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ । ਉਨ੍ਹਾਂ ਨੇ ਵਿਸਥਾਰਤ ਵੇਰਵਾ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਦੋਸ਼-ਪੱਤਰ ਦਾਖਲ ਹੋਣ ਤੋਂ ਬਾਅਦ ਹੀ ਜ਼ਿਆਦਾ ਜਾਣਕਾਰੀ ਦਿੱਤੀ ਜਾ ਸਕੇਗੀ ।

Read More : ਜਾਲੌਨ `ਚ ਥਾਣਾ ਮੁਖੀ ਦੀ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਇਲਾਜ ਦੌਰਾਨ ਮੌਤ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁਆਫੀ ਸਮੇਤ ਪੰਜ ਨੂੰ ਲਗਾਈ ਤਨਖਾਹ

0
Sri Akal Takht Sahib

ਅੰਮ੍ਰਿਤਸਰ, 8 ਦਸੰਬਰ, 2025 : ਪੰਜਾਬ ਦੇ ਪ੍ਰਸਿੱਧ ਤੇ ਗੁਰੂ ਕੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਮੀਟਿੰਗ ਹੋਈ । ਜਿਸ ਵਿਚ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ (Virsa Singh Valtoha) ’ਤੇ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕਰਨ ਦੇ ਦਿੱਤੇ ਹੁਕਮਾਂ ਨੂੰ ਖ਼ਤਮ ਕਰਦਿਆਂ ਪਾਬੰਦੀ ਹਟਾਈ ਗਈ । ਇਸ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ , ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ, ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਮੇਤ 5 ਜਾਣੇ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਪੇਸ਼ ਹੋਏ ।

ਵਲਟੋਹਾ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Giani Kuldeep Singh Gargajj) ਨੇ ਵਲਟੋਹਾ ਨੂੰ ਸਪੱਸ਼ਟ ਆਦੇਸ਼ ਦਿੱਤਾ ਕਿ ਉਹ ਧਾਰਮਿਕ ਸ਼ਖਸੀਅਤਾਂ ਬਾਰੇ ਕੋਈ ਬਿਆਨਬਾਜ਼ੀ ਨਾ ਕਰਨ । ਇਸ ਫੈਸਲੇ ਨਾਲ ਸਪੱਸ਼ਟ ਕੀਤਾ ਗਿਆ ਕਿ ਕਿਸੇ ਵੀ ਵਿਅਕਤੀ ਜਾਂ ਧਾਰਮਿਕ ਆਦਰਸ਼ ‘ਤੇ ਅਣਚਾਹੀਆਂ ਟਿੱਪਣੀਆਂ ਕਰਨ ਤੋਂ ਵਲਟੋਹਾ ਨੂੰ ਹੁਣ ਰੋਕਿਆ ਜਾਵੇਗਾ । ਵਿਰਸਾ ਸਿੰਘ ਵਲਟੋਹਾ ਨੇ ਅਕਤੂਬਰ 2024 ’ਚ ਪੰਥ ਦੀਆਂ ਸਿਰਮੌਰ ਸਖਸ਼ੀਅਤਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਰਸਾ ਸਿੰਘ ਵਲਟੋਹਾ ਦੀ ਮੁਆਫ਼ੀ ਕਬੂਲ ਕੀਤੀ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਰਸਾ ਸਿੰਘ ਵਲਟੋਹਾ ਦੀ ਮੁਆਫ਼ੀ ਕਬੂਲ ਕੀਤੀ ਅਤੇ ਧਾਰਮਿਕ ਸਜ਼ਾ ਲਗਾਉਂਦੇ ਹੋਏ 3 ਦਿਨ ਸ੍ਰੀ ਦਰਬਾਰ ਸਾਹਿਬ ’ਚ ਜੂਠੇ ਭਾਂਡੇ ਮਾਂਜਣ ,ਇੱਕ ਘੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਗਾਈ ਗਈ ਅਤੇ 11 ਦਿਨ ਰੋਜ਼ਾਨਾ ਗੁਰਬਾਣੀ ਦਾ ਜਾਪ ਕਰਨਗੇ। ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ 1100 ਰੁ. ਦੀ ਦੇਗ ਤੇ 1100 ਰੁ. ਗੋਲਕ ’ਚ ਪਾਉਣ ਦੇ ਆਦੇਸ਼ ਦਿੱਤੇ ਗਏ ਹਨ ।

ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਵੀ ਸਮੁੱਚੀ ਕੌਮ ਤੋਂ ਮੁਆਫੀ ਮੰਗੀ

ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ (Former Jathedar G. Gurbachan Singh) ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਸਮੁੱਚੀ ਕੌਮ ਤੋਂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਗੁਨਾਹ ਦੀ ਮੁਆਫੀ ਮੰਗੀ ਹੈ । ਸਤੰਬਰ 2015 ’ਚ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੀ ਸੀ । ਗਿਆਨੀ ਗੁਰਬਚਨ ਸਿੰਘ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਹੈ । ਗਿਆਨੀ ਗੁਰਬਚਨ ਸਿੰਘ 2 ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ‘ਚ ਰੋਜ਼ਾਨਾ ਇੱਕ ਘੰਟਾ ਝੂਠੇ ਬਰਤਨ ਮਾਂਜਣ ਦੀ ਸੇਵਾ ਕਰਨਗੇ ਅਤੇ 2 ਦਿਨ ਜਪੁਜੀ ਸਾਹਿਬ ,ਆਸਾ ਕੀ ਵਾਰ ਪਾਤਸ਼ਾਹੀ ਦਸਵੀਂ ਦਾ ਜਾਪ ਕਰਨਗੇ। 1100 ਦੀ ਦੇਗ ਕਰਵਾ ਕੇ ਭੁੱਲ ਬਖਸ਼ਾਉਣ ਦੀ ਅਰਦਾਸ ਕਰਨਗੇ ।

ਵੀ. ਸੀ. ਡਾ. ਕਰਮਜੀਤ ਸਿੰਘ ਨੂੰ ਦਿੱਤੀ ਮੁਆਫੀ

ਸ੍ਰੀ ਅਕਾਲ ਤਖਤ ਸਾਹਿਬ ਨੇ GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਤਨਖਾਹ ਲਗਾਈ ਹੈ । GNDU ਦੇ ਵਾਈਸ ਚਾਂਸਲਰ ਕਰਮਜੀਤ ਸਿੰਘ 2 ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ’ਚ ਸੇਵਾ ਕਰਨਗੇ ਅਤੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ ਕਰਨ ਦੀ ਸਜ਼ਾ ਲਗਾਈ ਗਈ । 5 ਦਿਨ ਰੋਜ਼ਾਨਾ ਨਿਤਨੇਮ ਅਤੇ ਆਸਾ ਕੀ ਵਾਰ ਦਾ ਪਾਠ ਕਰਨ ਦੇ ਵੀ ਆਦੇਸ਼ ਦਿੱਤੇ ਗਏ । ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ‘ਹਮ ਹਿੰਦੂ ਨਹੀਂ’ ਪੜ੍ਹਨ ਤੇ ਕਿਤਾਬ ਦੀਆਂ 500 ਕਾਪੀਆਂ ਵੰਡਣ ਦੇ ਵੀ ਆਦੇਸ਼ ਦਿੱਤੇ ਗਏ ਹਨ ।

Read More : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤਮਈ ਸੰਪੂਰਨ ਹੋਇਆ ਜੂਨ 1984 ਘੱਲੂਘਾਰੇ ਦਾ ਸ਼ਹੀਦੀ ਸਮਾਗਮ

ਡੋਡਾ `ਚ ਅੱਤਵਾਦੀ ਟਿਕਾਣੇ ਤੋਂ ਹੋਇਆ ਗੋਲਾ-ਬਾਰੂਦ ਬਰਾਮਦ

0
Ammunition recovered

ਜੰਮੂ, 8 ਦਸੰਬਰ 2025 : ਜੰਮੂ-ਕਸ਼ਮੀਰ ਦੇ ਡੋਡਾ (Doda Jammu and Kashmir) ਜਿ਼ਲੇ ਦੇ ਇਕ ਸੰਘਣੇ ਜੰਗਲ `ਚ ਐਤਵਾਰ ਇਕ ਅੱਤਵਾਦੀ ਟਿਕਾਣੇ (Terrorist hideouts) ਦਾ ਪਤਾ ਲੱਗਾ । ਉੱਥੋਂ  ਇਕ ਰਾਈਫਲ ਤੇ ਗੋਲਾ-ਬਾਰੂਦ (Rifle and ammunition) ਬਰਾਮਦ ਹੋਇਆ ।

ਕੋਈ ਵੀ ਗ੍ਰਿਫ਼ਤਾਰੀ ਨਹੀਂ ਹੈ ਹੋਈ : ਅਧਿਕਾਰੀ

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (Special Operations Group) (ਐੱਸ. ਓ. ਜੀ.) ਤੇ ਸੀ. ਆਰ. ਪੀ. ਐੱਫ. ਨੇ ਥਾਥਰੀ ਦੇ ਭੱਲਾਰਾ ਜੰਗਲ ਖੇਤਰ `ਚ ਇਕ ਸਾਂਝਾ ਆਪ੍ਰੇਸ਼ਨ ਚਲਾਇਆ । ਆਪਰੇਸ਼ਨ ਦੌਰਾਨ ਜੰਗਲ `ਚ ਇਕ ਟਿਕਾਣੇ ਤੋਂ ਇਕ ਰਾਈਫਲ, 2 ਮੈਗਜ਼ੀਨ ਤੇ 20 ਕਾਰਤੂਸ ਬਰਾਮਦ ਕੀਤੇ ਗਏ। ਐਤਵਾਰ ਰਾਤ ਤਕ ਕਾਰਵਾਈ ਜਾਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।

Read More : ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ

ਆਈ. ਏ. ਐਸ. ਮਹਿਲਾ ਅਧਿਕਾਰੀ ਦੀ ਪੀ. ਏ. ਦੇ ਘਰਵਾਲੇ ਨੇ ਕੀਤੀ ਖੁਦਕੁਸ਼ੀ

0
suicide

ਚੰਡੀਗੜ੍ਹ , 8 ਦਸੰਬਰ 2025 : ਹਰਿਆਣਾ ਵਿਚ ਇੱਕ ਮਹਿਲਾ (ਆਈ. ਏ. ਐਸ.) ਅਧਿਕਾਰੀ ਦੀ ਪੀ. ਏ. ਦੇ ਪਤੀ ਵਲੋਂ ਚੰਡੀਗੜ੍ਹ ਦੇ ਸੈਕਟਰ-39 ਦੇ ਇੱਕ ਪਾਰਕ ਵਿਚ ਆਤਮ-ਹੱਤਿਆ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਮ੍ਰਿਤਕ

ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਦੀ ਪਛਾਣ 50 ਸਾਲਾ ਨਵੀਨ ਵਜੋਂ ਹੋਈ ਹੈ । ਉਨ੍ਹਾਂ ਨੇ ਆਪਣੇ ਘਰ ਦੇ ਸਾਹਮਣੇ ਪਾਰਕ ਵਿਚ ਇੱਕ ਦਰੱਖਤ ਨਾਲ ਰੱਸੀ ਨਾਲ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ । ਪਾਰਕ ‘ਚ ਘੁੰਮ ਰਹੇ ਲੋਕਾਂ ਨੇ ਲਾਸ਼ ਨੂੰ ਰੱਸੀ ਨਾਲ ਲਟਕਦੇ (Hanging by a rope) ਦੇਖਿਆ ਤਾਂ ਪੁਲਸ ਨੂੰ ਦੱਸਿਆ, ਜਿਸ ਤੇ ਪੁਲਸ ਅਤੇ ਐਫ. ਐਸ. ਐਲ. ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜ ਦਿੱਤਾ ।

ਪੁਲਸ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਵੀਨ (Naveen) ਨੌਕਰੀ ਨਹੀਂ ਕਰਦਾ ਸੀ ਅਤੇ ਘਰ ਵਿਚ ਹੀ ਰਹਿੰਦਾ ਸੀ । ਉਹ ਸ਼ਰਾਬ ਦਾ ਆਦੀ ਸੀ, ਜਿਸ ਕਾਰਨ ਅਕਸਰ ਪਤੀ-ਪਤਨੀ ਵਿਚਾਲੇ ਬਹਿਸ ਹੁੰਦੀ ਰਹਿੰਦੀ ਸੀ । ਸ਼ਨੀਵਾਰ ਰਾਤ ਨੂੰ ਇਸੇ ਮੁੱਦੇ ‘ਤੇ ਦੋਵਾਂ ਵਿਚਾਲੇ ਮਾਮੂਲੀ ਬਹਿਸ ਹੋ ਗਈ, ਜਿਸ ਤੋਂ ਬਾਅਦ ਨਵੀਨ ਘਰੋਂ ਚਲਾ ਗਿਆ।

ਨਵੀਨ ਪਹਿਲਾਂ ਦਰੱਖਤ ਤੇ ਚੜ੍ਹਿਆ ਅਤੇ ਟਾਹਣੀ ਨਾਲ ਰੱਸੀ ਬੰਨ੍ਹ ਫਿਰ ਮਾਰ ਦਿੱਤੀ ਛਾਲ

ਪੁਲਸ ਨੇ ਦੱਸਿਆ ਕਿ ਨਵੀਨ ਪਹਿਲਾਂ ਇੱਕ ਦਰੱਖਤ ‘ਤੇ ਚੜ੍ਹਿਆ, ਇੱਕ ਟਾਹਣੀ ਨਾਲ ਰੱਸੀ ਬੰਨ੍ਹੀ ਅਤੇ ਫਿਰ ਛਾਲ ਮਾਰ ਦਿੱਤੀ । ਉਸਦੇ ਭਾਰ ਕਾਰਨ ਟਾਹਣੀ ਮੁੜ ਗਈ, ਜਿਸ ਕਾਰਨ ਉਸਦੇ ਪੈਰ ਜ਼ਮੀਨ ਨੂੰ ਛੂਹ ਗਏ । ਇਹ ਸ਼ੁਰੂ ਵਿਚ ਸ਼ੱਕੀ ਜਾਪਦਾ ਸੀ ਪਰ ਫੋਰੈਂਸਿਕ ਜਾਂਚ (Forensic investigation) ਵਿਚ ਖੁਦਕੁਸ਼ੀ ਦਾ ਪਤਾ ਲੱਗਿਆ । ਪੁਲਸ ਵਲੋਂ ਜਾਂਚ (Police investigation) ਕੀਤੀ ਜਾ ਰਹੀ ਹੈ ਕਿ ਨਵੀਨ ਨੂੰ ਰੱਸੀ ਕਿੱਥੋਂ ਮਿਲੀ ਅਤੇ ਕੀ ਉਸ ਸਮੇਂ ਕਿਸੇ ਨੇ ਉਸਨੂੰ ਦੇਖਿਆ ਸੀ । ਇਸ ਮਕਸਦ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਆਤਮ-ਹੱਤਿਆ ਲਈ ਮਜ਼ਬੂਰ ਕਰਨ ਤੇ ਇਕ ਵਿਰੁੱਧ ਕੇਸ ਦਰਜ

ਸਿੱਧੇ ਬਿਆਨ ਨੂੰ ਕੀਤਾ ਗਿਆ ਤੋੜ ਮਰੋੜ ਕੇ ਪੇਸ਼ : ਡਾ. ਨਵਜੋਤ ਕੌਰ ਸਿੱਧੂ

0
Dr. Navjot Kaur Sidhu

ਪਟਿਆਲਾ, 8 ਦਸੰਬਰ 2025 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਵਲੋਂ ਜੋ ਮੁੱਖ ਮੰਤਰੀ ਦੇ ਅਹੁਦੇ (Chief Minister’s post) ਸੰਬੰਧੀ “500 ਕਰੋੜ ਰੁਪਏ ਦੇ ਸੂਟਕੇਸ” ਬਾਰੇ ਆਖਿਆ ਗਿਆ ਸੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਤੋਂ ਕਦੇ ਕੁਝ ਨਹੀਂ ਮੰਗਿਆ ।

ਮੇਰੇ ਬਿਆਨ ਨੂੰ ਧਿਆਨ ਨਾਲ ਸੁਣਿਆਂ ਜਾਣਾ ਚਾਹੀਦਾ ਹੈ

ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਸਿੱਧੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮੁੱਖ ਮੰਤਰੀ ਦੇ ਅਹੁਦੇ ਦੇ ਬਦਲੇ ਦੇਣ ਲਈ ਪੈਸੇ ਨਹੀਂ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਧਿਆਨ ਨਾਲ ਸੁਣਿਆ (Listened to the statement carefully) ਜਾਣਾ ਚਾਹੀਦਾ ਹੈ ।

ਜੇਕਰ ਕੋਈ ਪਾਰਟੀ ਉਨ੍ਹਾਂ ਨੂੰ ਪੰਜਾਬ ਵਿੱਚ ਸੁਧਾਰ ਕਰਨ ਦਾ ਅਧਿਕਾਰ ਦਿੰਦੀ ਹੈ ਤਾਂ ਉਹ ਇਸਨੂੰ ਸੁਨਹਿਰੀ ਰਾਜ ਬਣਾ ਸਕਦੇ ਹਨ

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਪਾਰਟੀ ਉਨ੍ਹਾਂ ਨੂੰ ਪੰਜਾਬ ਵਿੱਚ ਸੁਧਾਰ (Reforms in Punjab) ਕਰਨ ਦਾ ਅਧਿਕਾਰ ਦਿੰਦੀ ਹੈ ਤਾਂ ਉਹ ਇਸਨੂੰ ਸੁਨਹਿਰੀ ਰਾਜ ਬਣਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ ਹਨ ਪਰ ਉਹ ਨਤੀਜੇ ਦੇ ਸਕਦੇ ਹਨ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸੇ ਨੇ ਉਨ੍ਹਾਂ ਤੋਂ ਪੈਸੇ ਮੰਗੇ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਕਿਸੇ ਨੇ ਨਹੀਂ ਮੰਗੇ ਸਨ ਪਰ ਸਿਰਫ਼ ਓਹੀ ਵਿਅਕਤੀ ਮੁੱਖ ਮੰਤਰੀ ਬਣਿਆ ਜਿਸਨੇ 500 ਕਰੋੜ ਰੁਪਏ ਦਾ ਸੂਟਕੇਸ ਦਿੱਤਾ ਸੀ ।

ਧਿਆਨ ਦੇਣਯੋਗ ਹੈ ਕਿ ਚੰਡੀਗੜ੍ਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਰਾਜਨੀਤੀ ਵਿੱਚ ਤਾਂ ਹੀ ਸਰਗਰਮ ਹੋਣਗੇ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਏ ।

Read More : ਨਵਜੋਤ ਸਿੰਘ ਸਿੱਧੂ ਨੇ ਯੂਟਿਊਬ ਚੈਨਲ ਕੀਤਾ ਲਾਂਚ

ਮੈਕਸੀਕੋ `ਚ ਧਮਾਕੇ ਕਾਰਨ ਹੋਈ ਦੋ ਦੀ ਮੌਤ

0
explosion in Mexico

ਮੈਕਸੀਕੋ ਸਿਟੀ, 8 ਦਸੰਬਰ 2025 : ਮੈਕਸੀਕੋ ਦੇ ਮਿਚੋਆਕਾਨ (Michoacan Mexico) ਸੂਬੇ ਵਿਚ ਇਕ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ (Explosions) ਵਿਚ ਘੱਟੋ-ਘੱਟ ਦੋ ਜਣਿਆਂ ਦੀ ਮੌਤ ਹੋਣ ਅਤੇ 7 ਹੋਰਨਾਂ ਦੇ ਜ਼ਖਮੀ ਹੋਣ ਬਾਰੇ ਸਮਾਚਾਰ ਸਾਹਮਣੇ ਆਇਆ ਹੈ ।

ਧਮਾਕੇ ਵਿਚ ਮਾਰੇ ਗਏ ਹਨ ਦੋ ਪੁਲਸ ਅਧਿਕਾਰੀ : ਪੁਲਸ ਕਮਾਂਡਰ

ਕੋਹਾਊਆਯਾਨਾ ਪੁਲਸ ਕਮਾਂਡਰ ਹੈਕਟਰ ਜੇਪੇਦਾ (Coahuila Police Commander Hector Zepeda) ਨੇ ਦੱਸਿਆ ਕਿ ਧਮਾਕੇ ਵਿਚ 2 ਪੁਲਸ ਅਧਿਕਾਰੀ ਮਾਰੇ ਗਏ (2 police officers killed) ਹਨ, ਜਦੋਂ ਕਿ ਜ਼ਖਮੀਆਂ ਵਿਚ ਆਮ ਨਾਗਰਿਕ ਵੀ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਕੁਝ ਲੋਕ ਧਮਾਕੇ ਵਾਲੀ ਥਾਂ ਤੋਂ ਦੂਰ ਪਏ ਮਿਲੇ ਹਨ ।

ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਪਹੁੰਚਿਆ ਨੁਕਸਾਨ

ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ । ਇਹ ਧਮਾਕਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦੋਂ ਮਿਚੋਆਕਾਨ ਦੇ ਗਵਰਨਰ ਅਲਫਰੇਡੋਰਾਮੀਰੇਜ਼ ਬੇਡੋਲਾ ਆਪਣੀ ਪਾਰਟੀ ਮੋਰੇਨਾ ਦੀ ਸਰਕਾਰ ਦੇ ਕਾਰਜਕਾਲ ਦੇ 7 ਸਾਲ ਪੂਰੇ ਹੋਣ ਮੌਕੇ ਮੈਕਸੀਕੋ ਸਿਟੀ ਵਿਚ ਰਾਸ਼ਟਰਪਤੀ ਕਲਾਊਡੀਆ ਸ਼ਿਨਬਾਮ ਨਾਲ ਜਸ਼ਨ ਮਨਾ ਰਹੇ ਸਨ ।

Read More : ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ

ਕਰਾਚੀ `ਚ ਅਣਖ ਦੇ ਨਾਮ `ਤੇ ਪਤਨੀ ਅਤੇ ਧੀ ਦੀ ਹੱਤਿਆ

0
Wife and daughter killed

ਕਰਾਚੀ, 8 ਦਸੰਬਰ 2025 : ਪਾਕਿਸਤਾਨ ਦੇ ਕਰਾਚੀ (Karachi, Pakistan) ਵਿਚ ਇਕ ਵਿਅਕਤੀ ਨੇ ਅਣਖ ਖਾਤਿਰ ਆਪਣੀ ਪਤਨੀ ਅਤੇ ਧੀ ਦਾ ਚਾਕੂ ਮਾਰ ਕੇ ਕਤਲ (Wife and daughter stabbed to death) ਕਰ ਦਿੱਤਾ ਹੈ । ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਘਟਨਾ ਕਰਾਚੀ ਦੇ ਗਿਜ਼ਰੀ ਇਲਾਕੇ ਵਿਚ ਵਾਪਰੀ । ਮ੍ਰਿਤਕਾਂ ਦੀ ਪਛਾਣ ਕੁਲਸੂਮ (43) ਅਤੇ ਉਸ ਦੀ ਧੀ ਮਰੀਅਮ (11) ਵਜੋਂ ਹੋਈ ਹੈ । ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ (Accused arrested) ਕਰ ਲਿਆ ਹੈ ਅਤੇ ਦੋਹਰੇ ਕਤਲ ਵਿਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ ।

ਮ੍ਰਿਤਕਾ ਦੇ ਭਰਾ ਫੈਜ਼ਲ ਖਾਨ ਦੀ ਸਿ਼ਕਾਇਤ ਦੇ ਆਧਾਰ `ਤੇ ਪੁਲਸ ਨੇ ਕਰ ਲਿਆ ਹੈ ਕੇੇਸ ਦਰਜ

ਮ੍ਰਿਤਕਾ ਦੇ ਭਰਾ ਫੈਜ਼ਲ ਖਾਨ ਦੀ ਸਿ਼ਕਾਇਤ (Faisal Khan’s complaint) ਦੇ ਆਧਾਰ `ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ । ਦੋਸ਼ੀ ਨੇ ਅਪਰਾਧ ਕਬੂਲ ਕਰਦਿਆਂ ਕਿਹਾ ਕਿ ਉਸ ਦੀ ਪਤਨੀ ਗਲਤ ਰਸਤੇ `ਤੇ ਪਈ ਸੀ ਅਤੇ ਉਸ ਦੀ ਧੀ ਨੂੰ ਵੀ ਅਜਿਹਾ ਕਰਨ ਲਈ ਉਕਸਾਉਂਦੀ ਸੀ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਲੱਗਭਗ ਢਾਈ ਮਹੀਨੇ ਪਹਿਲਾਂ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੱਗਭਗ ਤਿੰਨ ਦਿਨ ਪਹਿਲਾਂ ਹੀਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ ।

Read More : ਤਾਏ ਨੇ ਭਤੀਜੇ ਦਾ ਕੀਤਾ ਕਤਲ