Home Blog Page 365

66 ਡਾਕਟਰਾਂ ਦੀ ਛੁੱਟੀ ਰੱਦ 16 ਨੂੰ ਕਾਰਨ ਦੱਸੋ ਨੋਟਿਸ

0
show cause notice

ਚੰਡੀਗੜ੍ਹ, 9 ਦਸੰਬਰ 2025 : ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨ ਤੋਂ ਦੋ ਦਿਨ ਲਈ ਸਮੂਹਿਕ ਛੁੱਟੀ ਤੇ ਗਏ ਡਾਕਟਰਾਂ ਦੀ ਹੜ੍ਹਤਾਲ (Doctors’ strike) ਦੇ ਮੱਦੇਨਜ਼ਰ ਯਮੁਨਾਨਗਰ ਦੇ ਸੀ. ਐਮ. ਓ. ਨੇ 66 ਡਾਕਟਰਾਂ ਦੀ ਛੁੱਟੀ ਰੱਦ (Leave of 66 doctors cancelled) ਕਰਦਿਆਂ 16 ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤੇ ਹਨ ।

ਡਾਕਟਰਾਂ ਦੀ ਹੜ੍ਹਤਾਲ ਨਾਲ ਹੋਈਆਂ ਕਈ ਜਿ਼ਲਿਆਂ ਵਿਚ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ

ਹਰਿਆਣਾ ਵਿੱਚ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (Civil Medical Services Association) ਦੇ ਸੱਦੇ ਤੋਂ ਬਾਅਦ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਡਾਕਟਰਾਂ ਵਲੋਂ ਬੀਤੇ ਦਿਨ ਸੋਮਵਾਰ ਨੂੰ ਸ਼ੁਰੂ ਕੀਤੀ ਗਈ ਦੋ ਰੋਜ਼ਾ ਹੜਤਾਲ (Two-day strike) ਨਾਲ ਕਈ ਜਿ਼ਲ੍ਹਿਆਂ ਵਿੱਚ ਬਾਹਰੀ ਮਰੀਜ਼ ਅਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋਈਆਂ । ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਸੂਬੇ ਭਰ ਵਿੱਚ ਲਗਭਗ 3 ਹਜ਼ਾਰ ਡਾਕਟਰਾਂ ਨੇ ਦੋ ਦਿਨਾਂ ਦੀ ਸਮੂਹਿਕ ਛੁੱਟੀ ਲਈ, ਜਦੋਂ ਕਿ ਸਟੇਟ ਸਰਕਾਰ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਅਸੁਵਿਧਾ ਘੱਟ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ । ਬਾਹਰੀ ਮਰੀਜ਼ ਅਤੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਹਨ ।

ਮੁੱਖ ਮੰਤਰੀ ਸੈਣੀ ਨੇ ਕੀ ਆਖਿਆ

ਡਾਕਟਰਾਂ ਵਲੋਂ ਕੀਤੀ ਗਈ ਹੜਤਾਲ ਦੇ ਵਿਚਕਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀਨੇ ਕਿਹਾ ਕਿ ਡਾਕਟਰਾਂ ਨੂੰ ਦੇਵਤਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਪੇਸ਼ਾ ਮਨੁੱਖਤਾ ਦੀ ਸੇਵਾ ਕਰਨਾ ਹੈ । ਸਰਕਾਰ ਪਹਿਲਾਂ ਡਾਕਟਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਪੂਰਾ ਕਰ ਚੁੱਕੀ ਹੈ ਤੇ ਮੌਜੂਦਾ ਵਿੱਚ ਮੰਤਰੀ ਅਤੇ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ । ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਜਾਣਗੀਆਂ ਅਤੇ ਗੱਲਬਾਤ ਦਾ ਦਰਵਾਜ਼ਾ ਹਮੇੇਸ਼ਾਂ ਖੁੱਲ੍ਹਾ ਹੈ ।

ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ ਹੈ : ਐਸੋਸੀਏਸ਼ਨ

ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜੇਸ਼ ਖਿਆਲੀ (Dr. Rajesh Khiali) ਨੇ ਕਿਹਾ ਕਿ ਹੜਤਾਲ 9 ਦਸੰਬਰ ਨੂੰ ਵੀ ਜਾਰੀ ਹੈ। ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੀ ਸਥਿਤੀ ਸਪੱਸ਼ਟ ਹੈ। ਮੰਗਲਵਾਰ ਦੀ ਮੀਟਿੰਗ ਵਿੱਚ ਅਗਲੇ ਫੈਸਲੇ ਲਏ ਜਾਣਗੇ। ਉਨ੍ਹਾਂ ਦੀ ਮੰਗ ਹੈ ਕਿ ਸਿੱਧੀ ਸੀ. ਐਮ. ਓ. ਭਰਤੀ ਨੂੰ ਰੋਕਿਆ ਜਾਵੇ ਅਤੇ ਏ. ਸੀ. ਪੀ. ਸਕੀਮ ਨੂੰ ਅਪਗ੍ਰੇਡ ਕਰਕੇ ਲਾਗੂ ਕੀਤਾ ਜਾਵੇ । ਪਿਛਲੇ ਸਾਲ, ਸਰਕਾਰ ਇਨ੍ਹਾਂ ਦੋਵਾਂ ਮੰਗਾਂ ‘ਤੇ ਸਹਿਮਤ ਹੋ ਗਈ ਸੀ ਪਰ ਮੌਜੂਦਾ ਸਮੇਂ ਵਿੱਚ ਸਿੱਧੀ ਐਸ. ਐਮ. ਓਭ ਭਰਤੀ ‘ਤੇ ਸਮਝੌਤਾ ਹੋ ਗਿਆ ਹੈ ।

Read More : ਪੀ. ਐਸ. ਯੂ. (ਲਲਕਾਰ) ਦਿੱਤਾ ਹੜ੍ਹ਼ਤਾਲ ਨੂੰ ਸਮਰਥਨ

ਆਪ੍ਰੇਸ਼ਨ `ਕਲੀਨ ਸਵੀਪ’ ਤਹਿਤ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ 130 ਵਿਦੇਸ਼ੀ ਫੜੇ

0
operation-clean-sweep

ਨਵੀਂ ਦਿੱਲੀ, 9 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਦਵਾਰਕਾ ਜ਼ਿਲੇ `ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ (Illegal immigrants) ਖਿਲਾਫ ਕਾਰਵਾਈ ਲਈ ਇਕ ਮਹੀਨੇ ਤੱਕ ਆਪ੍ਰੇਸ਼ਨ ਕਲੀਨ ਸਵੀਪ (Operation Clean Sweep) ਚਲਾਉਣ ਦੌਰਾਨ 130 ਵਿਦੇਸ਼ੀ ਨਾਗਰਿਕਾਂ (130 foreign nationals) ਨੂੰ ਫੜਿਆ ਹੈ । ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਇਕ ਡਿਟੈਂਸ਼ਨ ਸੈਂਟਰ `ਚ ਭੇਜ ਦਿੱਤਾ ਹੈ । ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ।

ਕੌਣ ਕੌਣ ਹੈ ਸ਼ਾਮਲ

ਅਧਿਕਾਰੀ ਨੇ ਦੱਸਿਆ ਕਿ ਡਿਟੈਂਸ਼ਨ ਸੈਂਟਰ `ਚ ਭੇਜੇ ਗਏ ਲੋਕਾਂ `ਚ ਨਾਇਜੀਰੀਆ (87), ਆਇਵਰੀ ਕੋਸਟ (11), ਕੈਮਰੂਨ (10), ਘਾਨਾ (10), ਸੇਨੇਗਲ (4), ਲਾਇਬੇਰੀਆ (3), ਸਿਏਰਾ ਲਿਓਨ (2), ਯੁਗਾਂਡਾ (2) ਅਤੇ ਗਿਨੀ (1) ਦੇ ਨਾਗਰਿਕ ਸ਼ਾਮਲ ਹਨ । ਪੁਲਸ ਨੇ ਦੱਸਿਆ ਕਿ ਇਨ੍ਹਾਂ `ਚੋਂ ਕਈ ਲੋਕ ਕਥਿਤ ਤੌਰ `ਤੇ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਰਹਿ ਰਹੇ ਸਨ ਜਾਂ ਕਿਰਾਏ ਦੇ ਮਕਾਨਾਂ `ਚ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ ।  ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਦਵਾਰਕਾ ਦੇ ਸਾਰੇ ਪੁਲਸ ਥਾਣਿਆਂ `ਚ ਚਲਾਈ ਗਈ ।

Read More : ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ

ਬੀ. ਐਮ. ਡਬਲਿਊ ਕਾਰ ਨੂੰ ਚਲਦੇ-ਚਲਦੇ ਲੱਗੀ ਅੱਗ

0
BMW car catches

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿੱਚ ਇੱਕ ਚੱਲਦੀ ਕਾਰ ਨੂੰ ਅੱਗ (Car on fire) ਲੱਗ ਗਈ, ਜਿਸ ਵਿਚ ਸਵਾਰ ਡਰਾਈਵਰ ਨੇ ਕਾਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ । ਫਾਇਰ ਬ੍ਰਿਗੇਡ (Fire brigade) ਦੀ ਟੀਮ ਜਿਸਨੇ ਮੌਕੇ `ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ ।

ਕੀ ਆਖਿਆ ਕਾਰ ਮਾਲਕ ਨੇ

ਚਲਦੇ-ਚਲਦੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਕਾਰ ਦੇ ਮਾਲਕ ਨੇ ਕਿਹਾ ਕਿ ਉਹ ਕਾਰ ਦੀ ਸਰਵਿਸ ਕਰਵਾ ਕੇ ਇੱਕ ਸਰਵਿਸ ਸੈਂਟਰ ਤੋਂ ਵਾਪਸ ਆ ਰਹੇ ਸਨ ਕਿ ਕਾਰ ਵਿੱਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਕੁਝ ਸਕਿੰਟਾਂ ਵਿੱਚ ਹੀ ਇੰਜਣ ਨੂੰ ਅੱਗ ਲੱਗ ਗਈ । ਅੱਗ ਨੇ ਫਿਰ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ।

Read More : ਪਟਿਆਲਾ-ਸੰਗਰੂਰ ਰੋਡ `ਤੇ ਚੱਲਦੀ ਹੋਈ ਬੱਸ ਨੂੰ ਲੱਗੀ ਅੱਗ

ਕਾਂਗਰਸੀ ਨੇਤਾ ਹਰਕ ਸਿੰਘ ਰਾਵਤ ਨੇ ਮੁਆਫ਼ੀ ਮੰਗੀ

0
Harak Singh Rawat

ਦੇਹਰਾਦੂਨ, 9 ਦਸੰਬਰ 2025 : ਕਾਂਗਰਸ ਦੀ ਉੱਤਰਾਖੰਡ ਇਕਾਈ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਹਰਕ ਸਿੰਘ ਰਾਵਤ (Chairman Harak Singh Rawat) ਜੋ ਸਿੱਖ ਭਾਈਚਾਰੇ ਵਿਰੁੱਧ ਕਥਿਤ ਤੌਰ `ਤੇ ਨਿਰਾਦਰਯੋਗ ਟਿੱਪਣੀ ਕਰਨ ਲਈ ਵਿਵਾਦਾਂ `ਚ ਘਿਰੇ ਸਨ, ਨੇ ਦੇਹਰਾਦੂਨ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ (Bowed down) ਅਤੇ ਮੁਆਫ਼ੀ ਮੰਗੀ (Apologized) ਤੇ ਸੇਵਾ ਕੀਤੀ ।

ਉਹ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਹਨ : ਰਾਵਤ

ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਰਾਵਤ ਨੇ ਗੁਰਦੁਆਰਾ ਸਾਹਿਬ `ਚ ਆਪਣੇ ਸ਼ਬਦਾਂ ਲਈ ਜਨਤਕ ਤੌਰ `ਤੇ ਮੁਆਫ਼ੀ ਮੰਗੀ । ਉਨ੍ਹਾਂ ਜੋੜਾ ਘਰ ਤੇ ਲੰਗਰ `ਚ ਸੇਵਾ ਕੀਤੀ । ਮੁਆਫ਼ੀ ਮੰਗਦੇ ਹੋਏ ਰਾਵਤ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ (Sikh community) ਦਾ ਬਹੁਤ ਸਤਿਕਾਰ ਕਰਦੇ ਹਨ। ਜੇ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਦਿਲੋਂ ਮੁਆਫ਼ੀ ਮੰਗਦੇ ਹਨ । ਦੂਜੇ ਪਾਸੇ ਸੀਨੀਅਰ ਕਾਂਗਰਸ ਨੇਤਾ ਹਰੀਸ਼ ਰਾਵਤ ਨੇ ਕਿਹਾ ਕਿ ਉਹ ਆਪਣੇ ਸਾਥੀ ਦੀ ਗਲਤੀ ਦੀ ਪੂਰਤੀ ਲਈ ਸੋਮਵਾਰ 8 ਦਸੰਬਰ ਨੂੰ ਦੇਹਰਾਦੂਨ ਦੇ ਆੜ੍ਹਤ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ ਦੇ ਜੋੜਾ ਘਰ ਵਿਖੇ ਸੇਵਾ ਕਰਨਗੇ ।

Read More : SGPC ਪ੍ਰਧਾਨ ਹਰਜਿੰਦਰ ਧਾਮੀ ਨੇ ਬੀਬੀ ਜਗੀਰ ਕੌਰ ਤੋਂ ਮੰਗੀ ਮੁਆਫ਼ੀ 

ਪਿਹੋਵਾ ’ਚ ਟੋਲ ਪਲਾਜਾ ਮੁਲਾਜਮਾਂ ਨੇ ਕੀਤੀ ਸਿੱਖ ਨੌਜਵਾਨ ਨਾਲ ਕਥਿਤ ਕੁੱਟਮਾਰ

0
Toll plaza

ਕੁਰੂਕੁਸ਼ੇਤਰ, 9 ਦਸੰਬਰ 2025 : ਹਰਿਆਣਾ ਦੇ ਸ਼਼ਹਿਰ ਪਿਹੋਵਾ ਦੇ ਥਾਣਾ ਟੋਲ ਪਲਾਜ਼ਾ (Pehowa Police Station Toll Plaza) ਵਿਚ ਪੁਲਸ ਮੁਲਾਜ਼ਮਾਂ ਸਾਹਮਣੇ ਇਕ ਸਿੱਖ ਵਿਅਕਤੀ (Sikh person) ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੁੱਟਮਾਰ (Beating) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਦੌਰਾਨ ਸਿੱਖ ਵਿਅਕਤੀ ਦੀ ਪੱਗ ਵੀ ਉਤਰ ਗਈ । ਗੁੱਸੇ ’ਚ ਆਏ ਲੋਕਾਂ ਨੇ ਥਾਣਾ ਟੋਲ ਪਲਾਜ਼ਾ ’ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ।

ਟੋਲ ਪਲਾਜਾ ਕਰਮਚਾਰੀਆਂ ਵਲੋਂ ਕੁਟਮਾਰ ਦੇ ਰੋਸ ਵਜੋਂ ਧਰਨਾ ਜਾਰੀ

ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਹੋਵਾ ਦੇ ਪਿੰਡ ਗੁਮਥਲਾ ਗਢੂ (Village Gumthala Gadhu) ਵਾਸੀ ਇਕ ਸਿੱਖ ਵਿਅਕਤੀ ਦੀ ਟੋਲ ਪਲਾਜ਼ਾ ਦੇ ਲਗਭਗ 7 ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ । ਜਿਸ ਨੂੰ ਲੈ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤਕ ਮੰਗ ਪੂਰੀ ਨਹੀਂ ਹੁੰਦੀ ਉਦੋਂ ਤਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ।

Read more : ਰਸਤਾ ਮੰਗਣ ਨੂੰ ਲੈ ਕੇ ਵਿਅਕਤੀਆਂ ਨੇ ਕੀਤੀ ਦੋ ਦੀ ਕੁੱਟਮਾਰ

ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ

0
Heathrow Airport

ਲੰਡਨ, 9 ਦਸੰਬਰ 2025 : ਇੰਗਲੈਂਡ ਦੇ ਮੁੱਖ ਹੀਥਰੋ ਏਅਰਪੋਰਟ (Heathrow Airport) ਦੇ ਟਰਮੀਨਲ-3 ਵਿਚ ਮਿਰਚ ਸਪਰੇਅ (Pepper spray) ਹਮਲੇ ਦੀ ਗੰਭੀਰ ਘਟਨਾ ਕਾਰਨ 21 ਦੇ ਕਰੀਬ ਯਾਤਰੀ ਅਤੇ ਆਮ ਲੋਕ ਪ੍ਰਭਾਵਿਤ ਹੋਏ । ਇਹ ਘਟਨਾ ਟਰਮੀਨਲ 3 ਦੀ ਮਲਟੀ-ਸਟੋਰੀ ਕਾਰ ਪਾਰਕਿੰਗ ਵਿਚ ਵਾਪਰੀ ।

ਪੁਲਸ ਨੇ ਕੀਤਾ ਹੈ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ

ਲੰਡਨ ਐਂਬੂਲੈਂਸ ਦੇ ਅਨੁਸਾਰ ਮੌਕੇ `ਤੇ 21 ਲੋਕਾਂ ਦਾ ਇਲਾਜ (Treatment of 21 people) ਕੀਤਾ ਗਿਆ, ਜਿਨ੍ਹਾਂ ਵਿਚੋਂ 5 ਨੂੰ ਹਸਪਤਾਲ ਭੇਜਣ ਦੀ ਲੋੜ ਪਈ ਤੇ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ । ਮੈਟ ਪੁਲਸ ਨੇ ਕਿਹਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਇਕ ਗਰੁੱਪ ਨੇ ਕਈ ਲੋਕਾਂ ਨੂੰ ਮਿਰਚ ਸਪਰੇਅ ਨਾਲ ਨਿਸ਼ਾਨਾ ਬਣਾਇਆ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ । ਪੁਲਸ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ (Suspect arrested) ਕੀਤਾ ਹੈ ਪਰ ਹੋਰਨਾਂ ਦੀ ਭਾਲ ਜਾਰੀ ਹੈ । ਦੱਸਿਆ ਜਾ ਰਿਹਾ ਹੈ ਕਿ ਘਟਨਾ ਵਿਚ ਸ਼ਾਮਲ ਵਿਅਕਤੀ ਆਪਸ ਵਿਚ ਇਕ-ਦੂਜੇ ਨੂੰ ਜਾਣਦੇ ਸਨ । ਇਸ ਕਾਰਨ ਜਾਂਚ ਏਜੰਸੀਆਂ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਨਹੀਂ ਮੰਨ ਰਹੀਆਂ ।

Read More : ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਹਵਾਲਾਤੀ ਫਰਾਰ

‘ਪ੍ਰਾਈਵੇਟ ਪਾਰਟ ਫੜਨਾ ਜਬਰ-ਜ਼ਨਾਹ ਨਹੀਂ” ਕਹਿਣ `ਤੇ ਸੁਪਰੀਮ ਕੋਰਟ ਨਾਰਾਜ਼

0
Supreme Court

ਨਵੀਂ ਦਿੱਲੀ, 9 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ ਕਿਹਾ ਕਿ ਸੈਕਸ ਸ਼ੋਸ਼ਣ (Sexual abuse) ਦੇ ਮਾਮਲਿਆਂ ਵਿਚ ਅਸੰਵੇਦਨਸ਼ੀਲ ਨਿਆਂਇਕ ਟਿੱਪਣੀਆਂ ਦਾ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ `ਤੇ ਨਾਂਹ-ਪੱਖੀ ਅਸਰ ਪੈ ਸਕਦਾ ਹੈ ।

ਅਜਿਹੀ ਭਾਸ਼ਾ ਨਾ ਬੋਲੋ ਜੋ ਪੀੜਤ ਨੂੰ ਡਰਾ ਦੇਵੇ : ਇਲਾਹਾਬਾਦ ਹਾਈਕੋਰਟ

ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ (Allahabad High Court) ਦੀ ਇਸ ਟਿੱਪਣੀ `ਤੇ ਨਾਰਾਜ਼ਗੀ ਪ੍ਰਗਟਾਈ ਹੈ ਕਿ ਕਿਸੇ ਕੁੜੀ ਦਾ ‘ਪ੍ਰਾਈਵੇਟ ਪਾਰਟ ਫੜਨਾ ਜਬਰ-ਜ਼ਨਾਹ ਨਹੀਂ” (Grabbing private parts is not rape”) ਹੈ । ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਿਹਾ ਕਿ ਅਜਿਹੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਹੈ ਜੋ ਪੀੜਤ ਨੂੰ ਹੀ ਡਰਾ ਦੇਵੇ । ਹਾਈ ਕੋਰਟ ਨੇ ਮੰਨਿਆ ਸੀ ਕਿ ਕਿਸੇ ਨਾਬਾਲਗ ਕੁੜੀ (Underage girl) ਦੀਆਂ ਛਾਤੀਆਂ ਫੜਨਾ, ਉਸ ਦੀ ਪਜਾਮੀ ਦਾ ਨਾਲਾ ਤੋੜਨਾ ਅਤੇ ਉਸ ਦੇ ਅੰਦਰੂਨੀ -ਕੱਪੜਿਆਂ ਨੂੰ ਲਾਹੁਣ ਦੀ ਕੋਸ਼ਿਸ਼ ਕਰਨਾ, ਜਬਰ-ਜਨਾਹ ਦੀ ਕੋਸ਼ਿਸ਼ ਦਾ ਅੰਦਾਜ਼ਾ ਲਗਾਉਣ ਲਈ ਨਾਕਾਫ਼ੀ ਹੈ । ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰਦੀ ਹੈ ਅਤੇ ਮਾਮਲੇ ਦੀ ਸੁਣਵਾਈ ਜਾਰੀ ਰੱਖਣ ਦੀ ਇਜਾਜ਼ਤ ਦਿੰਦੀ ਹੈ ।

ਕਈ ਹਾਈਕੋਰਟਾਂ ਨੇ ਕੀਤੀਆਂ ਹਨ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਜੁੁਬਾਨੀ ਅਤੇ ਲਿਖਤੀ ਟਿੱਪਣੀਆਂ : ਵਕੀਲ

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਹਾਈ ਕੋਰਟਾਂ ਅਤੇ ਅਧੀਨ ਅਦਾਲਤਾਂ ਨੂੰ ਅਜਿਹੇ ਮਾਮਲਿਆਂ ਵਿਚ ਟਿੱਪਣੀਆਂ ਕਰਨ ਅਤੇ ਹੁਕਮ ਪਾਸ ਕਰਨ ਨੂੰ ਲੈ ਕੇ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕਰਨ `ਤੇ ਵਿਚਾਰ ਕਰ ਸਕਦੀ ਹੈ । ਚੀਫ ਜਸਟਿਸ ਸੂਰਿਆ ਕਾਂਤ (Chief Justice Surya Kant) ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ 17 ਮਾਰਚ ਦੇ ਹੁਕਮ ਵਿਚ ਕੀਤੀਆਂ ਗਈਆਂ `ਅਸੰਵੇਦਨਸ਼ੀਲ ਟਿੱਪਣੀਆਂ ਦਾ ਨੋਟਿਸ ਲੈਣ ਤੋਂ ਬਾਅਦ ਸ਼ੁਰੂ ਕੀਤੀ ਗਈ ਖੁਦਮੁਖਤਿਆਰੀ ਕਾਰਵਾਈ ਦੀ ਸੁਣਵਾਈ ਕੀਤੀ । ਇਸ ਦੌਰਾਨ ਵਕੀਲਾਂ ਨੇ ਦੱਸਿਆ ਕਿ ਕਈ ਹਾਈ ਕੋਰਟਾਂ ਨੇ ਹਾਲ ਹੀ ਵਿਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਇਸੇ ਤਰ੍ਹਾਂ ਦੀਆਂ ਜ਼ੁਬਾਨੀ ਅਤੇ ਲਿਖਤੀ ਟਿੱਪਣੀਆਂ ਕੀਤੀਆਂ ਹਨ ।

Read More : ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

ਸੁਖਬੀਰ ਬਾਦਲ ਨੇ ਕੀਤਾ 2027 ਵਿਧਾਨ ਸਭਾ ਚੋਣਾਂ ਗਿੱਦੜਬਾਹਾ ਤੋਂ ਲੜਨ ਦਾ ਐਲਾਨ

0
Sukhbir Badal

ਚੰਡੀਗੜ੍ਹ, 8 ਦਸੰਬਰ 2025 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਰਾਜਨੀਤਕ ਐਲਾਨ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੀ ਭਾਰੀ ਮੰਗ ਨੂੰ ਦੇਖਦਿਆਂ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ `ਚ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ (Election from Gidderbaha Assembly Constituency) ਲੜਨਗੇ ।

ਗਿੱਦੜਬਾਹਾ ਦੇ ਲੋਕ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਉਣ ਲਈ ਆਖ ਰਹੇ ਸਨ : ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਉਣ ਲਈ ਆਖ ਰਹੇ ਸਨ, ਜਿਸ ਕਰਕੇ ਉਨ੍ਹਾਂ ਨੇ ਇਹ ਐਲਾਨ ਕੀਤਾ । ਇਸ ਫੈਸਲੇ ਨੂੰ 2027 ਦੀਆਂ ਚੋਣਾਂ (2027 elections) ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਵਿੱਚ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ । ਸੁਖਬੀਰ ਸਿੰਘ ਬਾਦਲ ਦੇ ਗਿੱਦੜਬਾਹਾ ਦੇ ਚੋਣ ਮੈਦਾਨ ਵਿਚ ਕੁੱਦਣ ਨਾਲ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਆ ਗਿਆ ਹੈ ।

Read More : ਸੁਖਬੀਰ ਬਾਦਲ ਪੰਜ ਪਿਆਰਿਆਂ ਵੱਲੋਂ ਤਨਖਾਹੀਆ ਕਰਾਰ

ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

0
Navjot Kaur Sidhu

ਚੰਡੀਗੜ੍ਹ, 8 ਦਸੰਬਰ 2025 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (Punjab Pradesh Congress Committee) ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ (Navjot Sidhu) ਦੀ ਪਤਨੀ ਡਾ. ਨਵਜੋਤ ਕੌਰ ਨੂੰ ਪਾਰਟੀ ਵਿਚੋਂ ਮੁਅੱਤਲ (Suspended from the party) ਕਰ ਦਿੱਤਾ ਹੈ ।

ਕੀ ਕਾਰਨ ਰਿਹਾ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿਚੋਂ ਮੁਅੱਤਲ ਕਰਨ ਦਾ

ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਵਲੋਂ ਲੰਘੇ ਦਿਨਾਂ ਮੁੱਖ ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਦੇਣ ਬਾਰੇ ਦਿੱਤੇ ਬਿਆਨ ਨੇ ਜਿਥੇ ਪਹਿਲਾਂ ਹੀ ਪਾਰਟੀ ਅੰਦਰ ਹਲਚਲ ਮਚਾ ਦਿੱਤੀ ਸੀ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਸੋਮਵਾਰ ਨੂੰ ਇੱਕ ਮੀਡੀਆ ਚੈਨਲ `ਤੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ (Raja Waring) ਨੇ ਕੌਂਸਲਰ ਦੀਆਂ ਟਿਕਟਾਂ 5 ਕਰੋੜ ਰੁਪਏ ਵਿੱਚ ਵੇਚੀਆਂ ਹਨ । ਅਮਰਿੰਦਰ ਰਾਜਾ ਵੜਿੰਗ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਕਾਂਗਰਸ ਪਾਰਟੀ ਨੂੰ ਤਬਾਹ ਕਰਨ ਲਈ ਕੰਮ ਕਰ ਰਹੇ ਹਨ। ਦੇਰ ਸ਼ਾਮ, ਕਾਂਗਰਸ ਪ੍ਰਧਾਨ ਨੇ ਨਵਜੋਤ ਕੌਰ ਨੂੰ ਮੁੱਢਲੀ ਮੈਂਬਰਸਿਪ ਤੋਂ ਮੁਅੱਤਲ ਕਰਨ ਦੇ ਫੈਸਲੇ ਦਾ ਐਲਾਨ ਕੀਤਾ ।

ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਪਹੁੰਚੇ ਸਿੱਧੂ ਦੇ ਪਿਤਾ ਕੋਲ

ਨਵਜੋਤ ਕੌਰ ਸਿੱਧੂ ਦੇ ਜਵਾਬ ਵਿੱਚ, ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਸਿੱਧੂ ਦੇ ਪਿਤਾ ਕੋਲ ਪਹੁੰਚੇ । ਉਨ੍ਹਾਂ ਨੇ ਨਵਜੋਤ ਕੌਰ ਨੂੰ ਪੁੱਛਿਆ ਕਿ ਉਨ੍ਹਾਂ ਦੇ ਪਤੀ ਨੇ ਕਾਂਗਰਸ ਸਰਕਾਰ ਵਿੱਚ ਨੰਬਰ ਦੋ ਮੰਤਰੀ ਬਣਨ ਲਈ ਕਿੰਨੇ ਪੈਸੇ ਦਿੱਤੇ ਅਤੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਲਈ ਉਨ੍ਹਾਂ ਨੇ ਕਿੰਨੇ ਪੈਸੇ ਦਿੱਤੇ । ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਿਸੇ ਹੋਰ ਤੋਂ ਨਹੀਂ ਸਗੋਂ ਇਨ੍ਹਾਂ ਵਰਗੇ ਲੋਕਾਂ ਤੋਂ ਖ਼ਤਰਾ ਹੈ । ਕਾਂਗਰਸੀ ਵਰਕਰਾਂ ਨੇ ਸਾਢੇ ਤਿੰਨ ਸਾਲ ਤੱਕ ਦਮਨ ਸਹਿਣ ਕੀਤਾ, ਅਤੇ ਹੁਣ ਜਦੋਂ ਚੋਣਾਂ ਨੇੜੇ ਹਨ, ਉਹ ਅਜਿਹੇ ਬਿਆਨ ਦੇ ਰਹੇ ਹਨ। ਵਿਰੋਧੀ ਪਾਰਟੀਆਂ `ਆਪ` ਅਤੇ ਭਾਜਪਾ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੇ ਅੰਦਰੂਨੀ ਝਗੜੇ ਦਾ ਆਨੰਦ ਮਾਣ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕਾਂਗਰਸ ਸੰਗਠਨ ਦੇ ਅੰਦਰ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ ਹੈ ।

Read More : ਇੱਕ ਵਾਰ ਫੇਰ ਕਪਿਲ ਦੇ ਸ਼ੋਅ ‘ਚ ਨਵਜੋਤ ਸਿੱਧੂ ਦੀ ਹੋ ਰਹੀ ਹੈ ਵਾਪਸੀ

ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ `ਤੇ ਸੁਣਵਾਈ 11 ਤੇ ਪਈ

0
MP Amritpal

ਚੰਡੀਗੜ੍ਹ, 8 ਦਸੰਬਰ 2025 : ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha constituency Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸ਼ਾਮਲ ਹੋਣ ਲਈ ਦਾਇਰ ਪਟੀਸ਼ਨ `ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court)ਵਿੱਚ ਅਹਿਮ ਸੁਣਵਾਈ ਹੋਈ । ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਲਈ ਤੈਅ ਕੀਤੀ ਹੈ ।

ਹਾਈਕੋਰਟ ਨੇ ਮੰਗਿਆ ਸੀ ਸੁਣਵਾਈ ਦੌਰਾਨ ਸਰਕਾਰ ਕੋਲੋਂ ਜਵਾਬ

ਹਾਈਕੋਰਟ ਵਿਚ ਸਾਂਸਦ ਅੰਮ੍ਰਿਤਪਾਲ ਸਿੰਘ (MP Amritpal Singh) ਦੇ ਕੇਸ ਸਬੰਧੀ ਹੋਈ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਸਰਕਾਰ ਕੋਲੋਂ ਜਵਾਬ ਤਲਬ ਕੀਤਾ ਸੀ। ਇਸ ਦੇ ਚਲਦਿਆਂ ਅੱਜ ਸਰਕਾਰ ਨੇ ਅਦਾਲਤ ਵਿੱਚ 5000 ਤੋਂ ਵੱਧ ਪੰਨਿਆਂ ਦਾ ਵਿਸਤ੍ਰਿਤ ਜਵਾਬ ਸੌਂਪਿਆ ਹੈ । ਸਰਕਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ `ਤੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ `ਤੇ ਰਿਹਾਅ ਨਹੀਂ ਕੀਤਾ ਜਾ ਸਕਦਾ ।

ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਨੈਸ਼ਨਲ ਸਕਿਓਰਿਟੀ ਐਕਟ (National Security Act) ਤਹਿਤ ਆਪਣੀ ਨਜ਼ਰਬੰਦੀ ਨੂੰ ਤੀਜੀ ਵਾਰ ਵਧਾਉਣ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਸੀ । ਉਨ੍ਹਾਂ ਦੇ ਵਕੀਲ ਈਮਾਨ ਸਿੰਘ ਖਾਰਾ ਮੁਤਾਬਕ ਇਹ ਪਟੀਸ਼ਨ 17 ਅਪ੍ਰੈਲ-2025 ਦੇ ਉਸ ਹੁਕਮ ਦੇ ਖਿਲਾਫ਼ ਹੈ ਜਿਸ ਨੂੰ ਬਾਅਦ ਵਿੱਚ ਜੂਨ-2025 ਵਿੱਚ ਰਾਜ ਸਰਕਾਰ ਨੇ ਪੱਕਾ ਕਰ ਦਿੱਤਾ ਸੀ । ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਫਿਲਹਾਲ ਟਾਲ ਦਿੱਤੀ ਹੈ ਅਤੇ ਜਲਦ ਹੀ ਨਵੀਂ ਤਾਰੀਖ ਦਾ ਐਲਾਨ ਕੀਤਾ ਜਾਵੇਗਾ ।

ਸਰਕਾਰ ਵਲੋਂ ਦਾਇਰ ਜਵਾਬ ਵਿਚ ਨਹੀਂ ਹੈ ਕੋਈ ਠੋਸ ਕਾਰਨ : ਵਕੀਲ ਈਮਾਨ ਸਿੰਘ ਖਾਰਾ

ਵਕੀਲ ਈਮਾਨ ਸਿੰਘ ਖਾਰਾ (Lawyer Iman Singh Khara) ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਦਾਇਰ ਜਵਾਬ ਵਿੱਚ ਕੋਈ ਠੋਸ ਕਾਰਨ ਨਹੀਂ ਹੈ । ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦਾ ਨਾਮ 9 ਅਕਤੂਬਰ-2024 ਨੂੰ ਹੋਏ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ( ਨੰ. 159) ਨਾਲ ਜੋੜਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।

ਜਿ਼ਕਰਯੋਗ ਹੈ ਕਿ ਹਰੀ ਨੌ ਪਹਿਲਾਂ ਅੰਮ੍ਰਿਤਪਾਲ ਦਾ ਕਰੀਬੀ ਸੀ ਪਰ ਬਾਅਦ ਵਿੱਚ ਉਹ `ਵਾਰਿਸ ਪੰਜਾਬ ਦੇ` (waris punjab de )ਖਿਲਾਫ ਹੋ ਗਿਆ ਸੀ । ਇੱਕ ਖੁਫੀਆ ਰਿਪੋਰਟ (ਮਾਰਚ 2025) ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਨੇ ਜੇਲ੍ਹ ਵਿੱਚ ਰਹਿੰਦਿਆਂ ਕੈਨੇਡਾ ਵਿੱਚ `ਅਨੰਦਪੁਰ ਖਾਲਸਾ ਫੌਜ ਇੰਟਰਨੈਸ਼ਨਲ ਐਸੋਸੀਏਸ਼ਨ` ਬਣਾਉਣ ਦੇ ਨਿਰਦੇਸ਼ ਦਿੱਤੇ ਸਨ । ਵਕੀਲ ਨੇ ਸਪੱਸ਼ਟ ਕੀਤਾ ਕਿ ਜੇਕਰ ਹਾਈਕੋਰਟ ਤੋਂ ਇਨਸਾਫ਼ ਨਾ ਮਿਲਿਆ ਤਾਂ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ ।

Read More : ਅੰਮ੍ਰਿਤਪਾਲ ਸਿੰਘ ਦੇ ਪੈਰੋਲ ਮਾਮਲੇ ਦੀ ਸੁਣਵਾਈ 8 ਤੇ ਪਈ