Home Blog Page 367

ਕਿਰਾਏ ਦੇ ਝਗੜੇ ਦੇ ਚਲਦਿਆਂ ਮਹਿਲਾ ਨੂੰ ਕਾਰ ਨਾਲ ਕੁਚਲਿਆ

0
shampa pande

ਇੰਦੌਰ, 26 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਇੰਦੌਰ ਵਿਖੇ ਇਕ ਵਿਅਕਤੀ ਵਲੋਂ ਇਕ ਔਰਤ ਨੂੰ ਕਿਰਾਏ ਦੇ ਝਗੜੇ ਦੇ ਚਲਦਿਆਂ ਕਾਰ ਹੇਠਾਂ ਕੁਚਲ (Crushed under the car) ਦਿੱਤਾ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਜੋ ਮੱਧ ਪ੍ਰਦੇਸ਼ ਦੇ ਇੰਦੌਰ (Indore) ਵਿਖੇ ਇਕ ਵਿਅਕਤੀ ਵਲੋਂ ਪੇਂਟ ਹਾਊਸ ਦੇ ਕਿਰਾਏ ਦੇ ਝਗੜੇ ਨੂੰ ਲੈ ਕੇ ਜਿਸ ਔਰਤ ਨੂੰ ਕਾਰ ਹੇਠਾਂ ਕੁਚਲ ਦਿੱਤਾ ਹੈ ਦਾ ਨਾਮ ਸ਼ੰਪਾ ਪਾਂਡੇ (Shampa Pandey) ਹੈ ਤੇ ਇਸ ਮਹਿਲਾ ਦੀ ਕਾਰ ਹੇਠਾਂ ਆ ਕੇ ਕੁਚਲੇ ਜਾਣ ਕਾਰਨ ਮੌਤ (Death) ਹੋ ਗਈ ਹੈ ।

ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਰ ਲਿਆ ਹੈ ਗ੍ਰਿਫ਼ਤਾਰ

ਕਾਰ ਚਾਲਕ ਜਿਨ੍ਹਾਂ ਵਿਅਕਤੀਆਂ ਵਲੋਂ ਮਹਿਲਾ ਸ਼ੰਪਾ ਪਾਂਡੇ ਨੂੰ ਕਾਰ ਹੇਠਾਂ ਕੁਚਲ ਦਿੱਤਾ ਹੈ ਵਿਰੁੱਧ ਜਿਥੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਉਥੇ ਮੁਲਜਮ ਅਤੇ ਉਸਦੇ ਪਿਤਾ ਨੂੰ ਗ੍ਰਿਫ਼ਤਾਰ (Arrested) ਵੀ ਕਰ ਲਿਆ ਹੈ । ਉਕਤ ਘਟਨਾਕ੍ਰਮ ਐਮ. ਆਰ. 11 ਸਿਵ ਵਾਟਿਕਾ ਸਮਰੁੱਧੀ ਐਨਕਲੇਵ ਵਿਖੇ ਵਾਪਰੀ ਸੀ । ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ (CCTV footage) ਵੀ ਸਾਹਮਣੇ ਆਈ ਹੈ ।

ਕੀ ਹੋਇਆ ਸੀ

ਪੁਲਸ ਅਨੁਸਾਰ ਕੁਲਦੀਪ ਚੌਧਰੀ ਨੇ ਐਮ. ਆਰ. 11, ਇੱਕ ਟਾਊਨਸਿ਼ਪ ‘ਤੇ ਸਾਗਰਸ਼੍ਰੀ ਐਨਕਲੇਵ ਇਮਾਰਤ ਵਿੱਚ ਏ. ਆਰ. ਬੀ. ਐਨ. ਬੀ. ਨੂੰ ਆਪਣਾ ਪੇਂਟ ਹਾਊਸ ਕਿਰਾਏ `’ਤੇ ਦਿੱਤਾ ਸੀ । ਇਸ ਕਾਰਨ ਰੋਜ਼ਾਨਾ ਨਵੇਂ ਸੈਲਾਨੀ ਆ ਰਹੇ ਸਨ । ਨਿਵਾਸੀਆਂ ਨੇ ਇਸ `ਤੇ ਇਤਰਾਜ਼ ਕੀਤਾ । ਬੁੱਧਵਾਰ ਰਾਤ ਨੂੰ ਨਿਵਾਸੀਆਂ ਨੇ ਕੁਲਦੀਪ ਚੌਧਰੀ ਦੇ ਫਲੈਟ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ । ਲਾਈਟਾਂ ਬੰਦ ਹੁੰਦੀਆਂ ਦੇਖ ਕੇ ਕੁਲਦੀਪ ਹੇਠਾਂ ਆ ਗਿਆ । ਗੁੱਸੇ ਵਿੱਚ ਆ ਕੇ ਉਸ ਨੇ ਨਿਵਾਸੀਆਂ ਦੇ ਫਲੈਟਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ। ਇਸ ਨਾਲ ਦੋਵਾਂ ਧਿਰਾਂ ਵਿਚਕਾਰ ਲੜਾਈ ਹੋ ਗਈ ।

ਕੁਲਦੀਪ ਦੇ ਪੁੱਤਰ ਨੇ ਮਾਰ ਦਿੱਤੀ ਸੀ ਕਾਰ ਨਾਲ ਮਹਿਲਾ ਨੂੰ ਟੱਕਰ

ਝਗੜੇ ਦੇ ਵਿਚਕਾਰ ਕੁਲਦੀਪ ਦਾ ਪੁੱਤਰ ਮੋਹਿਤ ਚੌਧਰੀ ਆਪਣੀ ਕਾਰ ਵਿੱਚ ਆਇਆ । ਉਸ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾਈ । ਪਹਿਲਾਂ ਉੱਥੇ ਰਹਿਣ ਵਾਲੀ ਇੱਕ ਮਹਿਲਾ ਕਰਮਚਾਰੀ ਨੂੰ ਟੱਕਰ ਮਾਰੀ ਅਤੇ ਫਿਰ ਸ਼ੰਪਾ ਪਾਂਡੇ ਨੂੰ ਟੱਕਰ ਮਾਰ ਦਿੱਤੀ । ਸ਼ੰਪਾ ਨੂੰ ਤੁਰੰਤ ਬੰਬੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ । ਇਹ ਸਾਰੀ ਘਟਨਾ ਇਮਾਰਤ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ।

Read More : ਬੰਗਲਾਦੇਸ਼ ਵਿਚ ਬਸ ਦੇ ਪਦਮਾ ਨਦੀ ਵਿਚ ਡਿੱਗਣ ਨਾਲ ਹੋਈ ਕਈ ਜਣਿਆਂ ਦੀ ਮੌਤ

ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਚੰਗੀ ਨਾ ਹੋਣ ਕਾਰਨ ਵਿਦਿਆਰਥਣ ਨੇ ਲਿਆ ਫਾਹਾ

0
Suicide

ਸਿਰਸਾ, 26 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਸਿਰਸਾ ਵਿਖੇ ਇਕ ਦਸਵੀਂ ਜਮਾਤ ਦੀ ਵਿਦਿਆਰਥਣ ਵਲੋਂ ਪ੍ਰੀਖਿਆ ਚੰਗੀ ਨਾ ਹੋਣ ‘ਤੇ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਸਿਰਸਾ ਵਾਸੀ ਜਿਸ ਦਸਵੀਂ ਜਮਾਤ ਦੀ ਵਿਦਿਆਰਥਣ (Tenth grade student) ਨੇ ਪ੍ਰੀਖਿਆ ਚੰਗੀ ਨਾ ਹੋਣ ਦੇ ਡਰੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਸੋਨਮ ਕੁਮਾਰੀ ਹੈ । ਦੱਸਣਯੋਗ ਹੈ ਕਿ ਸੋਨਮ ਕੁਮਾਰੀ ਦੇ ਪਿਤਾ ਰਾਮ ਅਸੀਸ ਸ਼ਰਮਾ ਮਿਹਨਤ ਮਜਦੂਰੀ ਦਾ ਕੰਮ ਕਰਦੇ ਹਨ ਤੇ ਸੋਨਮ ਕੁਮਾਰੀ (Sonam Kumari) ਆਪਣੇ ਭੈਣ ਭਰਾਵਾਂ ਵਿਚੋਂ ਤੀਸਰੇ ਨੰਬਰ ਤੇ ਸੀ । ਦੱਸਣਯੋਗ ਹੈ ਕਿ ਉਕਤ ਪਰਿਵਾਰ ਜਿਥੇ ਮੌਜੂਦਾ ਸਮੇਂ ਵਿਚ ਸਿਰਸਾ ਵਿਖੇ ਮਮਤਾ ਕਲੀਨਿਕ ਵਾਲੀ ਗਲੀ ਵਿਚ ਰਹਿੰਦਾ ਹੈ, ਉਥੇ ਇਹ ਪਰਿਵਾਰ ਬਿਹਾਰ ਦੇ ਸ਼ੇਖਪੁਰਾ ਥਾਣੇ ਦੇ ਪਿੰਡ ਕਰੀਹੋ ਦਾ ਰਹਿਣ ਵਾਲਾ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Read More : ਨੌਜਵਾਨ ਨੇ ਘਰ ਵਿਚ ਹੀ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਸਰੋਂ ਬਾਰਦਾਨਾ ਘੁਟਾਲਾ ਭ੍ਰਿਸ਼ਟਾਚਾਰ ਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਉਦਾਹਰਣ : ਰਾਓ

0
Narinder Rao

ਚੰਡੀਗੜ੍ਹ, 26 ਮਾਰਚ 2026 : ਹਰਿਆਣਾ (Haryana) ਦੇ ਮਹਿੰਦਰਗੜ੍ਹ ਵਿਖੇ ਇਕ ਸਰੋਂ ਬਾਰਦਾਨ ਘੁਟਾਲੇ (Scams) ਦੇ ਸਾਹਮਣੇ ਆਉਣ ਤੇ ਸਿਆਸਤ ਹੋਰ ਵੀ ਜਿਆਦਾ ਗਰਮ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ ।

ਕੀ ਆਖਿਆ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਨੇ

ਹਰਿਆਣਾ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ (State Congress President) ਨਰਿੰਦਰ ਰਾਓ ਨੇ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਸਾਹਮਣੇ ਆਏ ਸਰ੍ਹੋਂ ਬਾਰਦਾਨਾ ਘੋਟਾਲੇ ਨੂੰ ਲੈ ਕੇ ਇਸ ਮੁੱਦੇ ‘ਤੇ ਸੂਬਾ ਸਰਕਾਰ ‘ਤੇ ਤਿੱਖਾ ਤੰਜ਼ ਕਸਦਿਆਂ ਕਿਹਾ ਕਿ ਇਹ ਮਾਮਲਾ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਉਦਾਹਰਣ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾਂ ਦੀ ਮਿਹਨਤ ਅਤੇ ਹੱਕ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਕਿਸਾਨਾਂ ਦੇ ਹਿਤ ਸਭ ਤੋਂ ਪਿਆਰੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਖਰੀਦ ਪ੍ਰਕਿਰਿਆ ਵਿੱਚ ਹੀ ਘੋਟਾਲੇ ਹੋ ਰਹੇ ਹਨ । ਬਾਰਦਾਨਾ ਵਰਗੀ ਬੁਨਿਆਦੀ ਵਿਵਸਥਾ ਵਿੱਚ ਗੜਬੜੀ ਇਹ ਸਾਬਤ ਕਰਦੀ ਹੈ ਕਿ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ ।

ਪਾਰਦਰਸ਼ਤਾ ਵਰਤੀ ਜਾਂਦੀ ਤੇ ਨਿਗਰਾਨੀ ਮਜ਼ਬੂਤ ਹੁੰਦੀ ਤਾਂ ਘੁੁਟਾਲਾ ਨਾ ਹੁੰਦਾ

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਮੇਂ ਸਿਰ ਪਾਰਦਰਸ਼ਤਾ ਵਰਤੀ ਜਾਂਦੀ ਅਤੇ ਨਿਗਰਾਨੀ ਮਜ਼ਬੂਤ ਹੁੰਦੀ, ਤਾਂ ਇਸ ਤਰ੍ਹਾਂ ਦੇ ਘੋਟਾਲੇ ਸਾਹਮਣੇ ਨਾ ਆਉਂਦੇ । ਇਹ ਸਿਰਫ ਲਾਪਰਵਾਹੀ ਨਹੀਂ ਬਲਕਿ ਸੁਨਿਯੋਜਿਤ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ । ਕਾਂਗਰਸ (Congress) ਪ੍ਰਦੇਸ਼ ਚੇਅਰਮੈਨ ਨਰਿੰਦਰ ਰਾਓ (Narendra Rao) ਨੇ ਸਰਕਾਰ ਤੋਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ, ਦੋਸ਼ੀਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕਰਨ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਠੋਸ ਕਦਮ ਨਾ ਉਠਾਏ, ਤਾਂ ਕਾਂਗਰਸ ਸੜਕਾਂ ‘ਤੇ ਉਤਰ ਕੇ ਅੰਦੋਲਨ ਕਰੇਗੀ ।

Read More : ਕਾਂਗਰਸ ਪਾਰਟੀ ਨੇ ਕੀਤਾ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ

8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਾਮਲੇ ਵਿਚ ਗੁਆਂਢੀ ਗ੍ਰਿਫ਼ਤਾਰ

0
Rape

ਮੋਹਾਲੀ, 26 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਵਿਖੇ ਇਕ ਛੋਟੀ ਜਿਹੀ ਬੱਚੀ ਨਾਲ ਉਸਦੇ ਹੀ ਗੁਆਂਢੀ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਉਦਯੋਗਿਕ ਖੇਤਰ ਅਧੀਨ ਆਉਂਦੇ ਇਕ ਇਲਾਕੇ ‘ਚ ਜੋ ਦਿਲ ਦਹਿਲਾ ਦੇਣ ਵਾਲ ਘਟਨਾ ਵਾਪਰੀ ਹੈ ਦੇ ਚਲਦਿਆਂ ਜੋ 8 ਸਾਲਾ ਬੱਚੀ ਨਾਲ ਉਸਦੇ ਹੀ ਗੁਆਂਢੀ (Neighbor) ਵਲੋਂ ਜਬਰ ਜਨਾਹ ਕੀਤਾ ਗਿਆ ਹੈ ਵਿਚ ਪੁਲਸ ਨੇ ਮੁਲਜਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ । ਸੂਚਨਾ ਮੁਤਾਬਕ ਮੁਲਜਮ ਨੇ ਬੱਚੀ ਨੂੰ ਚੀਜ਼ ਦਾ ਲਾਲਚ ਦੇ ਕੇ ਜਬਰ-ਜ਼ਨਾਹ ਕੀਤਾ । ਪਰਿਵਾਰ ਨੇ ਬੱਚੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ । ਪੁਲਸ ਵਲੋਂ ਮੁਲਜਮ ਮੁਕੇਸ਼ (Accused Mukesh) ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ ।

ਪੀੜ੍ਹਤ ਬੱਚੀ ਦੇ ਮਾਪਿਆਂ ਨੇ ਪੁਲਸ ਨੂੰ ਕੀ ਦੱਸਿਆ

ਪੀੜਤ ਬੱਚੀ ਦੇ ਮਾਪਿਆਂ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ‘ਚ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ, 9 ਸਾਲ ਦਾ ਪੁੱਤਰ ਤੇ 8 ਸਾਲ ਦੀ ਧੀ । ਮੰਗਲਵਾਰ ਨੂੰ ਦੋਵੇਂ ਪਤੀ-ਪਤਨੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ‘ਤੇ ਚਲੇ ਗਏ ਸਨ । ਸਕੂਲ ‘ਚ ਛੁੱਟੀ ਹੋਣ ਕਾਰਨ ਦੋਵੇਂ ਬੱਚੇ ਨੇੜਲੇ ਮੈਦਾਨ ‘ਚ ਖੇਡ ਰਹੇ ਸਨ ਤੇ ਸ਼ਾਮ ਨੂੰ ਜਦੋਂ ਮਾਪੇ ਘਰ ਆਏ ਤਾਂ ਬੱਚਿਆਂ ਨੇ ਰੋਂਦਿਆਂ ਦੱਸਿਆ ਕਿ ਖੇਡਣ ਦੌਰਾਨ ਗੁਆਂਢ ‘ਚ ਰਹਿੰਦਾ ਮੁਕੇਸ਼ ਜੋ ਕਿ ਕੂੜਾ ਇਕੱਠਾ ਕਰਨ ਦਾ ਕੰਮ ਕਰਦਾ ਹੈ, ਬੱਚੀ ਨੂੰ ਕੋਈ ਚੀਜ਼ ਦੇਣ ਦਾ ਲਾਲਚ ਦੇ ਕੇ ਝਾੜੀਆਂ ‘ਚ ਲੈ ਗਿਆ ਤੇ ਉਸ ਨਾਲ ਜ਼ਬਰ-ਜ਼ਨਾਹ ਕੀਤਾ । ਪਰਿਵਾਰ ਨੇ ਬੱਚੀ ਨੂੰ ਹਸਪਤਾਲ ‘ਚ ਦਾਖ਼ਲ (Hospitalized) ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਤੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ।

Read More : ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ ਜਨਾਹ

ਪੰਜਾਬ ਸਰਕਾਰ ਵੰਡ ਚੁੱਕੀ ਹੈ 7. 37 ਕਰੋੜ ਤੋਂ ਵਧ ਸੈਨੇਟਰੀ ਪੈਡ : ਡਾ. ਬਲਜੀਤ ਕੌਰ

0
Baljit Kaur

ਚੰਡੀਗੜ੍ਹ, 26 ਮਾਰਚ 2026 : ਪੰਜਾਬ ਸਰਕਾਰ (Punjab Government) ਗਰੀਬ ਅਤੇ ਲੋੜਵੰਦ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡ ਮਾਮਲੇ ਵਿਚ ਕਰੋੜਾਂ ਦੇ ਸੈਨੇਟਰੀ ਪੈਡ (Sanitary pads) ਵੰਡ ਚੁੱਕਣ ਦਾ ਅੰਕੜਾ ਸਾਹਮਣੇ ਆਇਆ ਹੈ ।

ਕਿੰਨੇ ਤੇ ਕਿੰਨੇ ਕਰੋੜ ਦੀ ਲਾਗਤ ਦੇ ਵੰਡੇ ਜਾ ਚੁੱਕੇ ਹਨ ਸੈੈਨੇਟਰੀ ਪੈਡ

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਪੰਜਾਬ ਸਰਕਾਰ ਗਰੀਬ ਅਤੇ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱੱਈਆ ਕਰਵਾਉਣ ਦੇ ਮਾਮਲੇ ਵਿਚ ਚਾਲੂ ਸਾਲ ਦੌਰਾਨ ਲਗਭਗ 28 ਕਰੋੜ ਦੀ ਲਾਗਤ ਨਾਲ 7. 37 ਕਰੋੜ ਤੋਂ ਵਧ ਸੈਨੇਟਰੀ ਪੈੈਡ ਮੁਫ਼ਤ ਵੰਡ ਚੁੱਕੀ ਹੈ । ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸਿਹਤ, ਸਵੱਛਤਾ ਅਤੇ ਸਨਮਾਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਲੋਕ-ਕੇਂਦਰਿਤ ਕਦਮ ਚੁੱਕੇ ਜਾ ਰਹੇ ਹਨ ।

ਯੋਜਨਾ ਤਹਿਤ ਮਿਲਿਆ ਹੈ 13 ਲੱਖ 65 ਹਜ਼ਾਰ ਔਰਤਾਂ ਨੂੰ ਸਿੱਧਾ ਲਾਭ

ਉਨ੍ਹਾਂ ਹੋਰ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਦੀਆਂ 13.65 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਿੱਧਾ ਲਾਭ ਮਿਲਿਆ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਪਿੱਛੜੇ ਵਰਗਾਂ ਦੀਆਂ ਮਹਿਲਾਵਾਂ ਨੂੰ ਨਾ ਸਿਰਫ਼ ਆਰਥਿਕ ਰਾਹਤ ਮਿਲੀ ਹੈ, ਸਗੋਂ ਉਹ ਆਪਣੀ ਸਿਹਤ ਅਤੇ ਸਵੱਛਤਾ ਪ੍ਰਤੀ ਹੋਰ ਜਾਗਰੂਕ ਹੋਈਆਂ ਹਨ, ਜਿਸ ਨਾਲ ਉਹ ਹੋਰ ਸਿਹਤਮੰਦ ਅਤੇ ਸਨਮਾਨਤ ਜੀਵਨ ਬਤੀਤ ਕਰ ਰਹੀਆਂ ਹਨ । ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ‘ਨਵੀਂ ਦਿਸ਼ਾ’ ਸਕੀਮ (‘Navi disha scheme) ਤਹਿਤ ਸੂਬੇ ਦੇ 27,314 ਆਂਗਨਵਾੜੀ ਸੈਂਟਰਾਂ ਰਾਹੀਂ ਹਰ ਮਹੀਨੇ ਲੋੜਵੰਦ ਮਹਿਲਾਵਾਂ ਨੂੰ 9 ਸੈਨਟਰੀ ਪੈਡ ਮੁਫ਼ਤ ਪ੍ਰਦਾਨ ਕੀਤੇ ਜਾ ਰਹੇ ਹਨ ।

ਚਾਲੂ ਵਿੱਤੀ ਸਾਲ ਦੌਰਾਨ ਰੱਖਿਆ ਗਿਆ ਹੈ ਕਰੋੜਾਂ ਵਿਚ ਸੈਨੇਟਰੀ ਪੈਡ ਵੰਡਣ ਦਾ ਟੀਚਾ

ਭਵਿੱਖੀ ਯੋਜਨਾਵਾਂ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ 14.60 ਕਰੋੜ ਦੀ ਲਾਗਤ ਨਾਲ 3.68 ਕਰੋੜ ਤੋਂ ਵੱਧ ਸੈਨਟਰੀ ਪੈਡ ਵੰਡਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਹੋਰ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾਵੇਗਾ । ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ (Mann Sarkar) ਦਾ ਮੁੱਖ ਉਦੇਸ਼ ਹੈ ਕਿ ਹਰ ਮਹਿਲਾ ਨੂੰ ਸਿਹਤਮੰਦ, ਸੁਰੱਖਿਅਤ ਅਤੇ ਸਨਮਾਨਤ ਜੀਵਨ ਲਈ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਕੋਈ ਵੀ ਮਹਿਲਾ ਬੁਨਿਆਦੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ ।

Read More : ਬੱਚਿਆਂ ਨੂੰ ਕਿਤਾਬੀ ਦੀ ਥਾਂ ਖੇਡ ਰਾਹੀਂ ਕਰਵਾਈ ਜਾਵੇਗੀ ਪੜ੍ਹਾਈ : ਡਾ. ਬਲਜੀਤ ਕੌਰ

 

`ਲਿਵ-ਇਨ ਪਾਰਟਨਰ` ਦੀਆਂ ਧੀਆਂ ਨਾਲ ਜਬਰ-ਜਨਾਹ ਕਰਨ ਵਾਲਾ ਗ੍ਰਿਫ਼ਤਾਰ

0
Arrested

ਨਵਸਾਰੀ (ਗੁਜਰਾਤ), 26 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਨਵਸਾਰੀ ਵਿਖੇ ਇਕ ਵਿਅਕਤੀ ਨੂੰ ਜਬਰ ਜਨਾਹ (Rape) ਤੇ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਨਵਸਾਰੀ ਜਿਲੇ (Navsari District) ‘ਚ ਇਕ ਵਿਅਕਤੀ ਨੂੰ ਆਪਣੀ ‘ਲਿਵ-ਇਨ ਪਾਰਟਨਰ`ਦੇ ਪਹਿਲੇ ਵਿਆਹ ਤੋਂ ਹੋਈਆਂ 2 ਨਾਬਾਲਗ ਧੀਆਂ ਨਾਲ ਕਥਿਤ ਤੌਰ ‘ਤੇ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ ‘ਚੋਂ ਇਕ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਵਲੋਂ ਇਹ ਜਾਣਕਾਰੀ ਦਿੱਤੀ ।

ਮੁਲਜਮ ਰਹਿ ਰਿਹਾ ਸੀ ਪੀੜ੍ਹਤ ਕੁੜੀਆਂ ਦੀ ਮਾਂ ਨਾਲ

ਪੁਲਸ ਅਧਿਕਾਰੀ ਬੀ. ਵੀ. ਗੋਹਿਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ 6 ਸਾਲਾਂ ਤੋਂ ਜਿਲੇ ਦੇ ਚਿਖਲੀ ਤਾਲੁਕਾ ‘ਚ 13 ਅਤੇ 14 ਸਾਲ ਦੀ ਉਮਰ ਦੀਆਂ ਪੀੜਤ ਕੁੜੀਆਂ ਦੀ ਮਾਂ ਨਾਲ ‘ਲਿਵ-ਇਨ ਸਬੰਧਾਂ`(Live-in relationships) ‘ਚ ਰਹਿ ਰਿਹਾ ਸੀ । ਉਨ੍ਹਾਂ ਦੱਸਿਆ ਕਿ ਜਦੋਂ ਔਰਤ ਦੀ ਇਕ ਧੀ ਦੇ ਪੇਟ ‘ਚ ਦਰਦ ਹੋਇਆ ਤਾਂ ਡਾਕਟਰੀ ਜਾਂਚ ‘ਚ ਪਤਾ ਲੱਗਿਆ ਕਿ ਉਹ ਗਰਭਵਤੀ (Pregnant) ਸੀ । ਪੁਲਸ ਨੇ ਦੱਸਿਆ ਕਿ ਇਸ ਤੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਦੋਵਾਂ ਕੁੜੀਆਂ ਨਾਲ ਕਈ ਵਾਰ ਜਬਰ-ਜਨਾਹ ਕੀਤਾ ਸੀ । ਉਨ੍ਹਾਂ ਦੱਸਿਆ ਕਿ ਦੂਜੀ ਕੁੜੀ ਦੀ ਡਾਕਟਰੀ ਜਾਂਚ ਚੱਲ ਰਹੀ ਹੈ ।

ਨੌਜਵਾਨ ਨੇ ਘਰ ਵਿਚ ਹੀ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

0
Suicide

ਲੁਧਿਆਣਾ, 26 ਮਾਰਚ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana District) ਦੇ ਪਿੰਡ ਚਾਹੜ ਵਿਖੇ ਬੀਤੀ ਰਾਤ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ (Suicide) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਨੌਜਵਾਨ ਵਲੋਂ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਮਰਜੋਤ ਸਿੰਘ (Amarjot Singh) (19) ਪੁੱਤਰ ਗੁਰਦਿਆਲ ਸਿੰਘ ਵਜੋਂ ਕੀਤੀ ਗਈ ਹੈ । ਮ੍ਰਿਤਕ ਦੇ ਭਰਾ ਨਵਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਅਮਰਜੋਤ ਸਿੰਘ, ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ, ਕਿਉਂਕਿ ਉਸ ਦੇ ਕਈ ਦੋਸਤ ਵਿਦੇਸ਼ ਵਿਚ ਗਏ ਹੋਏ ਹਨ । ਅਮਰਜੋਤ ਸਿੰਘ ਨੇ ਆਸਟ੍ਰੇਲੀਆ ਦਾ ਵੀਜ਼ਾ ਲਗਵਾਉਣ ਲਈ ਅਪਲਾਈ ਕੀਤਾ ਸੀ ਪਰ ਉਸ ਦਾ ਵੀਜ਼ਾ ਰਿਜੈਕਟ ਹੋ ਗਿਆ, ਜਿਸ ਕਾਰਨ ਅਮਰਜੋਤ ਸਿੰਘ ਪਿਛਲੇ 4 ਮਹੀਨਿਆਂ ਤੋਂ ਡਿਪ੍ਰੈਸ਼ਨ (Depression) ‘ਚ ਰਹਿਣ ਲੱਗਾ । ਉਸ ਦਾ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਵੀ ਚੱਲ ਰਿਹਾ ਸੀ ।

ਨੌਜਵਾਨ ਰਹਿਣ ਲੱਗ ਪਿਆ ਸੀ ਡਿਪ੍ਰੈਸ਼ਨ ਵਿਚ

ਇਸੇ ਦੌਰਾਨ ਅਮਰਜੋਤ ਆਪਣੇ ਪਰਿਵਾਰ ਦੇ ਨਾਲ ਬਹੁਤ ਘੱਟ ਗੱਲਬਾਤ ਕਰਨ ਲੱਗਾ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸਾਰੇ ਪਰਿਵਾਰਕ ਮੈਂਬਰਾਂ ਨੇ ਰਾਤ ਦਾ ਖਾਣਾ ਖਾਧਾ ਅਤੇ ਆਪਣੇ-ਆਪਣੇ ਕਮਰਿਆਂ ਵਿਚ ਚਲੇ ਗਏ, ਜਦੋਂਕਿ ਅਮਰਜੋਤ ਕਮਰੇ ਵਿਚ ਨਹੀਂ ਆਇਆ । ਇਸ ਤੋਂ ਬਾਅਦ ਸਾਰਾ ਪਰਿਵਾਰ ਉਸ ਦੀ ਭਾਲ ਕਰਨ ਲੱਗਾ ।

ਜਦੋਂ ਉਸ ਦੀ ਭਾਲ ਕਰਦਾ ਹੋਇਆ ਪਰਿਵਾਰ ਸਟੋਰ ਵਿਚ ਪੁੱਜਾ ਤਾਂ ਉਥੇ ਅਮਰਜੋਤ ਫਾਹੇ ਨਾਲ ਲਟਕ ਰਿਹਾ ਸੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ । ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ।

Read More : ਨੌਜਵਾਨ ਨੇ ਕੀਤੀ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ

ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰ ਤੁਰੰਤ ਪ੍ਰਭਾਵ ਨਾਲ ਕੀਤੇ ਮੁਅੱਤਲ

0
Notification

ਚੰਡੀਗੜ੍ਹ, 26 ਮਾਰਚ 2026 : ਪੰਜਾਬ ਸਰਕਾਰ ਦੇ ਇਕ ਵਿਭਾਗ ਵਲੋਂ ਦੋ ਸਰਕਾਰੀ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspension) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਵਿਭਾਗ ਨੇ ਕੀਤੇ ਹਨ ਦੋ ਅਧਿਕਾਰੀ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਜੋ ਦੋ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਇਹ ਕਾਰਵਾਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪ੍ਰਸ਼ਾਸਨਿਕ ਕਾਰਵਾਈ ਕਰਦਿਆਂ ਕੀਤੀ ਹੈ । ਉਕਤ ਵਿਭਾਗ ਨੇ ਲੁਧਿਆਣਾ-1 ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (Block Development and Panchayat Officer) (ਬੀ. ਡੀ. ਪੀ. ਓ.) ਅਤੇ ਇੱਕ ਪੰਚਾਇਤ ਸਕੱਤਰ (Panchayat Secretary) (ਪੀ. ਐਸ.) ਨੂੰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ।

ਕਿਸ ਨੇ ਜਾਰੀ ਕੀਤੇ ਹਨ ਮੁਅੱਤਲੀ ਹੁਕਮ

ਜਾਣਕਾਰੀ ਮੁਤਾਬਕ ਉਪਰੋਕਤ ਦੋਹਾਂ ਅਧਿਕਾਰੀਆਂ ਦੇ ਮੁਅੱਤਲੀ ਹੁਕਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ (Rural Development and Panchayat Department) ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ । ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਰਾਜੇਸ਼ ਚੱਢਾ ਬੀ. ਡੀ. ਪੀ. ਓ. ਲੁਧਿਆਣਾ-1 ਅਤੇ ਸਤਵੀਰ ਕੌਰ ਪੰਚਾਇਤ ਸਕੱਤਰ ਸ਼ਾਮਲ ਹਨ । ਮੁਅੱਤਲੀ ਦੇ ਸਮੇਂ ਦੌਰਾਨ ਦੋਵਾਂ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਦਿੱਤਾ ਜਾਵੇਗਾ, ਬਸ਼ਰਤ ਇਹ ਹੈ ਕਿ ਉਨ੍ਹਾਂ ਵਲੋਂ ਇਹ ਸਰਟੀਫਿਕੇਟ ਪੇਸ਼ ਕੀਤਾ ਜਾਵੇ ਕਿ ਉਹ ਇਸ ਸਮੇਂ ਦੌਰਾਨ ਕੋਈ ਹੋਰ ਨੌਕਰੀ ਜਾਂ ਕੰਮ ਨਹੀਂ ਕਰ ਰਹੇ ਹਨ ।

Read More : ਚੰਡੀਗੜ੍ਹ ਨਗਰ ਨਿਗਮ ਨੇ ਬੈਂਕ ਘੁਟਾਲੇ ਮਾਮਲੇ ਵਿਚ ਦੋ ਮੁਲਾਜਮ ਕੀਤੇ ਮੁਅੱਤਲ

ਪੰਜਾਬ ਵਿਚ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੂੰ ਹੋਇਆ 64ਵਾਂ ਦਿਨ

0
Gourav Yadav

ਚੰਡੀਗੜ੍ਹ, 26 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲ ਰਹੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ (‘War on Gangsters’ campaign) ਨੂੰ 64ਵਾਂ ਦਿਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੁਹਿੰਮ ਦੇ 64ਵੇਂ ਦਿਨ ਕਿੰਨੀਆਂ ਥਾਵਾਂ ਤੇ ਕੀਤੀ ਗਈ ਹੈ ਛਾਪੇੇਮਾਰੀ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਦੀ ਅਗਵਾਈ ਹੇਠ ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਛਾਪੇਮਾਰੀਆਂ ਕਰ ਰਹੀ ਪੰਜਾਬ ਪੁਲਸ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 64ਵੇਂ ਦਿਨ ਸੂਬੇ ਭਰ ‘ਚ ਗੈਂਗਸਟਰ ਸਾਥੀਆਂ ਦੇ 540 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ।

206 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਹਥਿਆਰ ਵੀ ਕੀਤੇ ਬਰਾਮਦ

ਪੰਜਾਬ ਪੁਲਸ ਮੁਤਾਬਕ ਇਸ ਮੁਹਿੰਮ ਤਹਿਤ 206 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਹਥਿਆਰ ਬਰਾਮਦ (Weapons recovered) ਕੀਤੇ । ਇਸ ਨਾਲ ਕਾਰਵਾਈ ਦੀ ਸ਼ੁਰੂਆਤ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 16,884 ਹੋ ਗਈ ਹੈ । ਇਸ ਤੋਂ ਇਲਾਵਾ, 59 ਵਿਅਕਤੀਆਂ ਖ਼ਿਲਾਫ ਰੋਕਥਾਮ ਕਾਰਵਾਈ ਕੀਤੀ, ਜਦੋਂ ਕਿ 122 ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ।

ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 5 ਭਗੌੜੇ ਅਪਰਾਧੀਆਂ (Fugitive criminals) ਨੂੰ ਵੀ ਗ੍ਰਿਫਤਾਰ ਕੀਤਾ । ਪੰਜਾਬ ਪੁਲਸ (Punjab Police) ਨੇ ਲੋਕਾਂ ਨੂੰ ਅਪੀਲ ਕੀਤੀ ਲੋਕ ਐਂਟੀ-ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਗੁਮਨਾਮ ਤੌਰ ‘ਤੇ ਰਿਪੋਰਟ ਕਰ ਸਕਦੇ ਹਨ, ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਦੇ ਹਨ ।

ਯੁੱਧ ਨਸਿ਼ਆਂ ਵਿਰੁੱਧ ਦੇ 389ਵੇਂ ਦਿਨ 103 ਨਸ਼ਾ ਤਸਕਰ ਗ੍ਰਿਫ਼ਤਾਰ

ਇਸ ਦੌਰਾਨ ਪੁਲਿਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” 389ਵੇਂ ਦਿਨ ਵੀ ਜਾਰੀ ਰੱਖੀ, ਅੱਜ 103 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 8.4 ਕਿਲੋਗ੍ਰਾਮ ਹੈਰੋਇਨ, 37 ਕਿਲੋਗ੍ਰਾਮ ਭੁੱਕੀ, 270 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 1,450 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ । ਇਸ ਨਾਲ ਸਿਰਫ਼ 389 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 55,440 ਤੱਕ ਪਹੁੰਚ ਗਈ ਹੈ ।

Read More : ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੇ 63ਵੇਂ ਦਿਨ 501 ਟਿਕਾਣਿਆਂ ‘ਤੇ ਕੀਤੀ ਛਾਪੇੇਮਾਰੀ

ਐਫ. ਆਈ. ਆਰ. ਡਾਊਨਲੋਡ ਤੇ ਫੀਸ ਵਾਲੇ ਫ਼ੈਸਲੇ ਨੂੰ ਸਰਕਾਰ ਨੇ ਲਿਆ ਵਾਪਸ

0
Notification

ਚੰਡੀਗੜ੍ਹ, 26 ਮਾਰਚ 2026 : ਪੰਜਾਬ ਪੁਲਸ (Punjab Police) ਦੀ ਵੈਬਸਾਈਟ ਤੋਂ ਐਫ. ਆਈ. ਆਰ. ਡਾਊਨਲੋਡ ਕਰਨ ‘ਤੇ ਲਗਾਈ ਗਈ ਫੀਸ ਦੇ ਫ਼ੈਸਲੇ ਨੂੰ ਪੰਜਾਬ ਸਰਕਾਰ ਵਲੋਂ ਵਾਪਸ ਲਏ ਜਾਣ ਦਾ ਸਮਾਚਾਰ ਹੈ ।

ਸਰਕਾਰ ਨੇ ਕਰ ਦਿੱਤਾ ਹੈ ਪੁਰਾਣਾ ਨੋਟੀਫਿਕੇਸ਼ਨ ਰੱਦ ਕਰਦਿਆਂ ਨਵਾਂ ਹੁਕਮ ਜਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਪੰਜਾਬ ਪੁਲਸ ਦੀ ਵੈਬਸਾਈਟ ਤੋਂ ਸਿਰਫ਼ ਸਿ਼ਕਾਇਤਕਰਤਾ ਨੂੰ ਛੱਡ ਕੇ ਬਾਕੀਆਂ ਨੂੰ ਐਫ. ਆਈ. ਆਰ. ਡਾਊਨਲੋਡ ਕਰਨ ਤੇ 80 ਰੁਪਏ ਫੀਸ ਦਾ ਨੋਟੀਫਿਕੇਸ਼ਨ (Notifications) ਜਾਰੀ ਕੀਤਾ ਗਿਆ ਸੀ ਨੂੰ ਪੰਜਾਬ ਸਰਕਾਰ ਨੇ ਰੱਦ ਕਰਦਿਆਂ ਇਕ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ । ਜਿਸ ਤਹਿਤ ਫੀਸ ਵਾਲਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ ।

ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕੀ ਆਖਿਆ ਗਿਆ ਸੀ

ਐਫ. ਆਈ. ਆਰ. ਡਾਊਨਲੋਡ (F. I. R. Download) ਕਰਨ ‘ਤੇ ਲਗਾਈ ਗਈ ਫੀਸ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਅਭਿਸ਼ੇਕ ਮਲਹੋਤਰਾ ਅਤੇ ਵਾਸੂ ਰੰਜਨ ਸ਼ਾਂਡਿਲਿਆ ਨੇ ਬੁੱਧਵਾਰ ਨੂੰ ਹਾਈ ਕੋਰਟ ‘ਚ ਇੱਕ ਪਟੀਸ਼ਨ ਦਾਇਰ (Petition filed) ਕੀਤੀ, ਜਿਸ ‘ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਆਪਣੇ ਸਾਂਝ ਪੋਰਟਲ/ਐਪ ਤੋਂ ਐਫਆਈਆਰ ਡਾਊਨਲੋਡ ਕਰਨ ਲਈ 80 ਰੁਪਏ ਵਸੂਲ ਰਹੀ ਹੈ, ਜੋ ਕਿ ਗਲਤ ਹੈ ।

ਕੀ ਆਖਿਆ ਗਿਆ ਹੈ ਪੁਰਾਣੇ ਨਿਯਮਾਂ ਵਿਚ

ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਪੀੜਤ ਜਾਂ ਸਿ਼ਕਾਇਤਕਰਤਾ ਨੂੰ ਐਫ. ਆਈ. ਆਰ. ਦੀ ਕਾਪੀ ਮੁਫ਼ਤ ਪ੍ਰਦਾਨ ਕਰਨ ਦੀ ਲੋੜ ਹੈ । ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਹੈ ਕਿ ਐਫ. ਆਈ. ਆਰ. ਔਨ-ਲਾਈਨ ਅਪਲੋਡ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਮੁਫ਼ਤ ‘ਚ ਦੇਖ ਅਤੇ ਡਾਊਨਲੋਡ ਕਰ ਸਕਣ । ਪੁਰਾਣੇ ਪੁਲਿਸ ਨਿਯਮਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਐਫ. ਆਈ. ਆਰ. ਦੀ ਕਾਪੀ ਲਈ ਕੋਈ ਫੀਸ ਨਹੀਂ ਲਈ ਜਾਵੇਗੀ ।

Read More : ਆਨਲਾਈਨ ਪੋਰਟਲ ਤੋਂ ਐਫ. ਆਈ. ਆਰ. ਡਾਊਨੋਡ ਕਰਨ ਤੇ ਫੀਸ ਲਾਗੂ