Home Blog Page 364

ਮੇਰੀ ਹਾਈਕਮਾਨ ਨਾਲ ਗੱਲ ਚੱਲ ਰਹੀ ਹੈ ਤੇ ਮੈਂ ਸੱਚ ਬੋਲਿਆ ਸੀ : ਸਿੱਧੂ

0
Navjot kaur Sidhu

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰੰਘ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਪਾਰਟੀ ਵਿਚੋਂ ਮੁਅੱਤਲ (Suspension) ਕੀਤੇ ਜਾਣ ਤੋਂ ਬਾਅਦ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਕਿਹਾ ਕਿ ਮੇਰੀ ਹਾਈ ਕਮਾਨ ਨਾਲ ਗੱਲ ਚੱਲ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਮੈ ਸੱਚ ਬੋਲਿਆ ਸੀ । ਉਨ੍ਹਾਂ ਨੇ ਕਿਹਾ ਹੈ ਕਿ ਰਾਜਾ ਵੜਿੰਗ (Raja Warring) ਭ੍ਰਿਸ਼ਟ ਪ੍ਰਧਾਨ ਹੈ ।

ਲੀਗਲ ਨੋਟਿਸ ਭੇਜ ਕੇ ਦੇਖੋ ਮੇਰੇ ਕੋਲ ਸਬੂਤ ਹਨ : ਨਵਜੋਤ ਕੌਰ

ਉਨਾਂ ਨੇ ਕਿਹਾ ਹੈ ਕਿ ਮੈਂ ਸੁਖਜਿੰਦਰ ਰੰਧਾਵਾ ਨੂੰ ਜਵਾਬ ਦੇਣਾ ਚਾਹੁੰਦੀ ਹਾਂ ਤੇ ਲੀਗਲ ਨੋਟਿਸ ਭੇਜ ਕੇ ਦੇਖੋ ਮੇਰੇ ਕੋਲ ਸਬੂਤ ਹਨ । ਉਨ੍ਹਾਂ ਨੇ ਕਿਹਾ ਹੈ ਕਿ ਸਬੂਤਾਂ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ । ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ ਹਨ । ਉਨ੍ਹਾਂ ਨੇ ਕਿ ਹੈ ਕਿ ਰੰਧਾਵਾ ਜਿਹਦੇ ਪੈਰੀ ਹੱਥ ਲਗਾਉਂਦਾ ਸੀ ਉਹਦੇ ਵੀ ਛੁਰਾ ਮਾਰਿਆ । ਉਨਾਂ ਨੇ ਕਿਹਾ ਹੈ ਕਿ ਲੀਗਲ ਨੋਟਿਸ ਦੇ ਕੇ ਦੇਖੇ ਮੈਂ ਵੀ ਸਬੂਤ ਦੇਵਾਂਗੀ ।

Read More : ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

ਬਾਬਰੀ ਮਸਜਿਦ` ਦੇ ਨਿਰਮਾਣ ਲਈ ਮਿਲਿਆ 1.3 ਕਰੋੜ ਰੁਪਏ ਦਾ ਚੰਦਾ

0
Babri Masjid

ਬੇਹਰਾਮਪੁਰ, 9 ਦਸੰਬਰ 2025 : ਪੱਛਮੀ ਬੰਗਾਲ (West Bengal) ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ (Suspended MLA Humayun Kabir) ਵੱਲੋਂ ਮੁਰਸਿ਼ਦਾਬਾਦ ਜਿ਼ਲੇ `ਚ `ਬਾਬਰੀ ਮਸਜਿਦ` ਦੀ ਸ਼ੈਲੀ `ਚ ਮਸਜਿਦ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਤੱਕ ਲਗਭਗ 1.3 ਕਰੋੜ ਰੁਪਏ ਦਾ ਚੰਦਾ (Donation of Rs 1.3 crore) ਇਕੱਠਾ ਹੋ ਚੁੱਕਾ ਹੈ ।

ਚੰਦੇ ਲਈ ਲਗਾਏ ਗਏ ਥਾਂ-ਥਾਂ ਦਾਨ ਪਾਤਰ

ਕਬੀਰ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਚੰਦੇ ਲਈ ਥਾਂ-ਥਾਂ ਲਗਾਏ ਗਏ ਦਾਨ ਪਾਤਰ ਲਗਭਗ ਭਰ ਚੁੱਕੇ ਹਨ ਅਤੇ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਦੀ ਮਦਦ ਨਾਲ ਰਾਤ ਭਰ ਚੰਦੇ ਦੀ ਗਿਣਤੀ `ਚੱਲਦੀ ਰਹੀ । ਹੁਮਾਯੂੰ ਕਬੀਰ ਨੇ ਸ਼ਨੀਵਾਰ ਨੂੰ ਸੁਰੱਖਿਆ ਪ੍ਰਬੰਧਾਂ ਵਿਚਕਾਰ ਮੁਰਸ਼ਿਦਾਬਾਦ ਦੇ ਰੇਜੀਨਗਰ ਵਿਖੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਸੀ । ਉਸ ਨੇ ਜਾਣ-ਬੁੱਝ ਕੇ ਛੇ ਦਸੰਬਰ ਦਾ ਦਿਨ ਚੁਣਿਆ ਜੋ ਕਿ ਅਯੁੱਧਿਆ `ਚ ਬਾਬਰੀ ਮਸਜਿਦ (Babri Masjid in Ayodhya) ਦੇ ਢਾਹੇ ਜਾਣ ਦੀ ਵਰ੍ਹੇਗੰਢ ਹੈ ।

ਇਸ ਦੌਰਾਨ ਹੁਮਾਯੂੰ ਕਬੀਰ ਨੇ ਸੋਮਵਾਰ ਨੂੰ ਆਪਣੇ ਪਹਿਲਾਂ ਦੇ ਰੁਖ਼ ਤੋਂ ਪਲਟਦੇ ਹੋਏ ਕਿਹਾ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਤੋਂ ਅਸਤੀਫ਼ਾ ਨਹੀਂ ਦੇਵੇਗਾ । ਕਬੀਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ 22 ਦਸੰਬਰ ਨੂੰ ਇਕ ਨਵੀਂ ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ 17 ਦਸੰਬਰ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦੇਵੇਗਾ ।

Read More : ਬਾਬਰੀ ਮਸਜਿਦ ਬਣਾਉਣ ਦਾ ਐਲਾਨ ਕਰਨ ਵਾਲਾ ਟੀ. ਐੱਮ. ਸੀ. ਵਿਧਾਇਕ ਸਸਪੈਂਡ

ਯੁੱਧ ਨਸਿ਼ਆਂ ਵਿਰੁੱਧ ਦੇ 282ਵੇਂ ਦਿਨ 89 ਨਸ਼ਾ ਤਸਕਰ ਕਾਬੂ

0
war on drugs

ਚੰਡੀਗੜ੍ਹ 9 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸਿ਼ਆਂ ਵਿਰੁੱਧ (War on drugs) ਦੇ 282ਵੇਂ ਦਿਨ ਪੰਜਾਬ ਪੁਲਸ ਨੇ 89 ਤਸਕਰਾਂ ਨੂੰ ਕਾਬੂ (89 smugglers arrested) ਕੀਤਾ ਹੈ ।

ਦੱਸਣਯੋਗ ਹੈ ਕਿ ਉਕਤ ਮੁਹਿੰਮ ਨੂੰ ਅਮਲੀ ਜਾਮਾ ਪੰਜਾਬ ਪੁਲਸ ਮੁਖੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਜਿ਼ਲਿਆਂ ਦੇ ਜਿ਼ਲਾ ਪੁਲਸ ਮੁਖੀਆਂ ਵਲੋਂ ਪਾਇਆ ਜਾ ਰਿਹਾ ਹੈ । ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 298 ਥਾਵਾਂ ‘ਤੇ ਛਾਪੇਮਾਰੀ (Raids at 298 locations) ਕੀਤੀ ।

298ਵੇਂ ਥਾਵਾਂ ਤੇ ਛਾਪਾਮਾਰੀ ਦੌਰਾਨ ਕੀਤੀਆਂ ਗਈਆਂ ਹਨ 70 ਐਫ. ਆਈ. ਆਰਜ. ਦਰਜ

ਪੰਜਾਬ ਪੁਲਸ ਵਲੋਂ ਜੋ 282ਵੇਂ ਦਿਨ (Day 282) 298ਵੇਂ ਥਾਵਾਂ ਤੇ ਛਾਪਾਮਾਰੀ ਕੀਤੀ ਗਈ ਹੈ ਦੇ ਚਲਦਿਆਂ 70 ਐਫ. ਆਈ. ਆਰ. ਦਰਜ (70 FIRs registered) ਕੀਤੀਆਂ ਗਈਆਂ ਹਨ ਅਤੇ 89 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ । ਇਸ ਨਾਲ 282 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 39 ਹਜ਼ਾਰ 711 ਹੋ ਗਈ ਹੈ ।

ਨਸ਼ਾ ਤਸਕਰਾਂ ਕੋਲੋਂ ਗਿਆ ਹੈ ਵੱਖ-ਵੱਖ ਤਰ੍ਹਾਂ ਦਾ ਨਸ਼ਾ ਪਕੜਿਆ

ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ 6.7 ਕਿਲੋਗ੍ਰਾਮ ਹੈਰੋਇਨ, 350 ਗ੍ਰਾਮ ਅਫੀਮ, 2382 ਨਸ਼ੀਲੀਆਂ ਗੋਲੀਆਂ ਅਤੇ 5080 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ।ਇਸ ਕਾਰਵਾਈ ਵਿੱਚ, 63 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 900 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 100 ਤੋਂ ਵੱਧ ਟੀਮਾਂ ਨੇ ਰਾਜ ਭਰ ਵਿੱਚ 298 ਛਾਪੇ ਮਾਰੇ । ਦਿਨ ਭਰ ਚੱਲੇ ਇਸ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ 311 ਸ਼ੱਕੀਆਂ ਤੋਂ ਪੁੱਛਗਿੱਛ ਵੀ ਕੀਤੀ ।

Read More : ਯੁੱਧ ਨਸਿ਼ਆਂ ਵਿਰੁੱਧ ਨੂੰ ਹੋਇਆ 249ਵਾਂ ਦਿਨ 

ਅਮਰੀਕੀ ਵਕੀਲ ਨੇ ਕੇਂਦਰ ਸਰਕਾਰ ਤੋਂ ਫਲਾਈਟ ਰਿਕਾਰਡਰ ਡਾਟਾ ਮੰਗਿਆ

0
Lawyer Mike Andrews

ਅਹਿਮਦਾਬਾਦ, 9 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ (Ahmedabad) `ਚ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ (Air India plane crash) `ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਘੱਟੋ-ਘੱਟ 130 ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਅਮਰੀਕੀ ਹਵਾਬਾਜ਼ੀ ਵਕੀਲ (American aviation lawyer)  ਮਾਈਕ ਐਂਡਰਿਊਜ਼ ਨੇ ਕੇਂਦਰ ਸਰਕਾਰ ਨੂੰ ਫਲਾਈਟ ਰਿਕਾਰਡਰ ਡਾਟਾ (Flight recorder data) ਜਾਰੀ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਪਾਰਦਰਸ਼ਤਾ ਆਵੇਗੀ ਅਤੇ ਪਰਿਵਾਰਾਂ ਨੂੰ ਕਾਨੂੰਨੀ ਬਦਲਾਂ `ਤੇ ਵਿਚਾਰ ਕਰਨ ਵਿਚ ਮਦਦ ਮਿਲੇਗੀ। ਐਂਡਰਿਊਜ਼ ਨੇ ਹਾਦਸੇ ਵਿਚ ਇਕਲੌਤੇ ਬਚੇ ਵਿਅਕਤੀ ਵਿਸ਼ਵਾਸ ਕੁਮਾਰ ਰਮੇਸ਼ ਨਾਲ ਇਕ ਇੰਟਰਵਿਊ ਦਾ ਹਵਾਲਾ ਦਿੱਤਾ ।

ਹਾਦਸੇ `ਚ ਜਹਾਜ਼ `ਚ ਸਵਾਰ 242 ਲੋਕਾਂ ਵਿਚੋਂ ਮਾਰੇ ਗਏ ਸਨ 241 ਲੋਕ

ਉਨ੍ਹਾਂ ਕਿਹਾ ਕਿ ਜਹਾਜ਼ ਅੰਦਰ ਟਿਮਟਿਮਾਉਂਦੀਆਂ ਲਾਈਟਾਂ, ਜੋ ਕਿ ਹਾਦਸੇ ਤੋਂ ਠੀਕ ਪਹਿਲਾਂ ਹਰੀਆਂ ਹੋ ਗਈਆਂ ਸਨ, ਦੱਸਦੀਆਂ ਹਨ ਕਿ ਮੁੱਖ ਬਿਜਲੀ ਪ੍ਰਣਾਲੀ ਅਣਜਾਣ ਕਾਰਨਾਂ ਕਰ ਕੇ ਐਮਰਜੈਂਸੀ ਜਾਂ ਬੈਕਅੱਪ ਸਿਸਟਮ `ਤੇ ਤਬਦੀਲ ਹੋ ਗਈ ਸੀ । ਏਅਰ ਇੰਡੀਆ ਦੀ ਲੰਡਨ ਗੈਟਵਿਕ ਜਾ ਰਹੀ ਉਡਾਣ ਗਿਣਤੀ ਏ. ਆਈ. 171 ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਈ ਸੀ । ਇਸ ਹਾਦਸੇ `ਚ ਜਹਾਜ਼ `ਚ ਸਵਾਰ 242 ਲੋਕਾਂ `ਚੋਂ 241 ਲੋਕ ਮਾਰੇ ਗਏ ਸਨ ।

Read More : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ 9 ਦਿਨਾਂ ‘ਚ 84 ਉਡਾਣਾਂ ਕੀਤੀਆਂ ਰੱਦ

ਬਰੇਲੀ ਪੋਸਟਰ ਵਿਵਾਦ ਵਿਚ ਮੌਲਾਨਾ ਤੌਕੀਰ ਰਜ਼ਾ ਸਮੇਤ 38 ਵਿਰੁੱਧ ਚਾਰਜਸ਼ੀਟ ਦਾਇਰ

0
Maulana Tauqir Raza

ਬਰੇਲੀ, 9 ਦਸੰਬਰ 2025 : `ਆਈ ਲਵ ਮੁਹੰਮਦ` ਪੋਸਟਰ ਵਿਵਾਦ (I Love Muhammad poster controversy) ਨੂੰ ਲੈ ਕੇ ਭੜਕੀ ਹਿੰਸਾ ਦੇ ਮਾਮਲੇ ਵਿਚ ਪੁਲਸ ਨੇ ਮੁੱਖ ਮੁਲਜ਼ਮ ਮੌਲਾਨਾ ਤੌਕੀਰ ਰਜ਼ਾ (Maulana Tauqir Raza) ਸਮੇਤ 38 ਲੋਕਾਂ ਵਿਰੁੱਧ ਸਥਾਨਕ ਅਦਾਲਤ ਵਿਚ ਚਾਰਜਸ਼ੀਟ ਦਾਇਰ (Chargesheet filed) ਕੀਤੀ ਹੈ ।

ਇਤੇਹਾਦ-ਏ-ਮਿੱਲਤ ਕੌਂਸਲ ਦੇ ਪ੍ਰਧਾਨ ਰਜ਼ਾ, ਉਨ੍ਹਾਂ ਦੇ ਸਾਥੀ ਨਫੀਸ ਅਤੇ ਹੋਰ ਮੁਲਜ਼ਮਾਂ ਵਿਰੁੱਧ ਇਹ ਚਾਰਜਸ਼ੀਟ ਦਾਇਰ ਕੀਤੀ ਹੈ : ਅਧਿਕਾਰੀ

ਅਧਿਕਾਰੀਆਂ ਅਨੁਸਾਰ ਬਾਰਾਂਦਰੀ ਪੁਲਸ ਸਟੇਸ਼ਨ ਨੇ ਇਤੇਹਾਦ-ਏ-ਮਿੱਲਤ ਕੌਂਸਲ ਦੇ ਪ੍ਰਧਾਨ ਰਜ਼ਾ, ਉਨ੍ਹਾਂ ਦੇ ਸਾਥੀ ਨਫੀਸ ਅਤੇ ਹੋਰ ਮੁਲਜ਼ਮਾਂ ਵਿਰੁੱਧ ਇਹ ਚਾਰਜਸ਼ੀਟ ਦਾਇਰ ਕੀਤੀ ਹੈ, ਜਦੋਂ ਕਿ 9 ਹੋਰ ਸਬੰਧਤ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ । ਇਸ ਘਟਨਾ ਵਿਚ ਸ਼ਹਿਰ ਦੇ ਕਈ ਇਲਾਕਿਆਂ `ਚ ਭੀੜ ਨੇ ਪੁਲਸ `ਤੇ ਪਥਰਾਅ ਕੀਤਾ, ਪੈਟਰੋਲ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ ਸੀ । ਦੰਗਾਕਾਰੀਆਂ ਨੇ ਦੰਗਾ ਕੰਟਰੋਲ ਬੰਦੂਕ ਸਮੇਤ ਕੁਝ ਹਥਿਆਰ ਵੀ ਲੁੱਟ ਲਏ ਸਨ । ਇਸ ਦੌਰਾਨ 2 ਦਰਜਨ ਤੋਂ ਜਿ਼ਆਦਾ ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ । ਉਸ ਰਾਤ ਕੋਤਵਾਲੀ, ਬਾਰਾਦਰੀ, ਪ੍ਰੇਮਨਗਰ, ਛਾਉਣੀ ਅਤੇ ਕਿਲਾ ਪੁਲਸ ਥਾਣਿਆਂ ਵਿਚ ਕੁੱਲ 10 ਮਾਮਲੇ ਦਰਜ ਕੀਤੇ ਗਏ ਸਨ ।

ਕੋਤਵਾਲੀ ਅਤੇ ਬਾਰਾਦਰੀ ਵਿਖੇ ਦਰਜ ਦੋ ਮੁੱਖ ਮਾਮਲਿਆਂ ਦੀ ਜਾਂਚ ਬਾਅਦ ਵਿਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ

ਕੋਤਵਾਲੀ ਅਤੇ ਬਾਰਾਦਰੀ ਵਿਖੇ ਦਰਜ ਦੋ ਮੁੱਖ ਮਾਮਲਿਆਂ ਦੀ ਜਾਂਚ ਬਾਅਦ ਵਿਚ ਅਪਰਾਧ ਸ਼ਾਖਾ (Crime Branch) ਨੂੰ ਸੌਂਪ ਦਿੱਤੀ ਗਈ । ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਅਨੁਸਾਰ ਬਾਰਾਦਰੀ ਮਾਮਲੇ ਵਿਚ ਗ੍ਰਿਫ਼ਤਾਰ ਮੌਲਾਨਾ ਤੌਕੀਰ ਰਜ਼ਾ ਸਮੇਤ ਸਾਰੇ 38 ਮੁਲਜ਼ਮਾਂ ਨੂੰ ਜੇਲ (38 accused sent to jail) ਭੇਜ ਦਿੱਤਾ ਗਿਆ ਸੀ ਅਤੇ ਜਾਂਚ ਪੂਰੀ ਕਰਨ ਤੋਂ ਬਾਅਦ ਹੁਣ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ ।

Read More : ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ

Die Evolution des Casinospiels: Von antiken Würfeln zu modernen Slots bei Lemon Casino

0

Die Evolution des Casinospiels: Von antiken Würfeln zu modernen Slots bei Lemon Casino

Die ersten bekannten Glücksspiele stammen aus dem alten Mesopotamien, wo Würfel aus Knochen und Holz verwendet wurden. Diese einfachen Spiele legten den Grundstein für das, was wir heute als Casinospiel kennen. Schon damals war das Ziel klar: ein wenig Glück und ein bisschen Geschick könnten den Gewinn bringen.

Im antiken Rom und Griechenland entwickelte sich das Spiel um das Rollen von Würfeln weiter zu Brettspielen wie „Ludus Duodecim Scriptorum“. Die Grundprinzipien – Zufall, Einsatz und Auszahlung – blieben jedoch unverändert. Diese Elemente sind heute noch in modernen Spielautomaten und Tischspielen zu finden.

Pro Tipp: Wenn Sie die Geschichte verstehen, können Sie besser einschätzen, warum bestimmte Spiele immer noch so beliebt sind.

Der Sprung ins Digitale – Online‑Casino‑Revolution

Mit dem Aufkommen des Internets in den 1990er‑Jahren begann die digitale Transformation des Glücksspiels. Die ersten Online‑Casinos boten einfache Versionen klassischer Spiele an, meist in 2D‑Grafik. Die Technologie entwickelte sich rasend schnell: 3D‑Slots, Live‑Dealer‑Tische und mobile Apps wurden Standard.

Ein entscheidender Faktor war die Lizenzierung. Seriöse Plattformen wie Lemon Casino erhalten Lizenzen von anerkannten Behörden (z. B. Malta Gaming Authority). Das schafft Vertrauen und schützt Spieler vor unseriösen Anbietern.

Feature Traditionelles Casino Online‑Casino (z. B. Lemon Casino)
Öffnungszeiten Beschränkt 24 Stunden, 7 Tage die Woche
Spielauswahl Lokal begrenzt Tausende Titel weltweit
Auszahlungsgeschwindigkeit Tage bis Wochen Oft innerhalb von 24 Stunden
Bonusangebote Selten Willkommens‑Bonus, Bonus ohne Einzahlung

Wichtig: Achten Sie immer auf die Lizenzinformationen, bevor Sie sich anmelden.

Bonuslandschaft – Warum ein „Bonus ohne Einzahlung“ ein Game‑Changer ist

Ein großer Anziehungspunkt für neue Spieler ist der Lemoncasino Bonus ohne Einzahlung. Dieser Bonus ermöglicht es, echtes Geld zu gewinnen, ohne zunächst eigenes Geld zu riskieren. Solche Angebote sind selten und kommen meist mit klar definierten Umsatzbedingungen.

Ein typischer Willkommensbonus bei Lemon Casino sieht so aus: 100 % Aufstockung bis zu 100 €, plus 20 Freispiele. Das bedeutet, Sie starten mit doppeltem Spielkapital.

Industry Secret: Freispiele werden häufig für neue Slots verwendet, weil sie dem Spieler die Volatilität des Spiels zeigen, bevor echtes Geld eingesetzt wird.

Spielvielfalt – Von klassischen Tischspielen zu progressiven Jackpots

Moderne Online‑Casinos bieten eine beeindruckende Palette an Spielen. Bei Lemon Casino finden Sie:

  • Slots von Top‑Anbietern wie NetEnt, Microgaming und Play’n GO
  • Live‑Dealer‑Tische für Blackjack, Roulette und Baccarat
  • Progressive Jackpot‑Slots mit Millionen‑Jackpots (z. B. Mega Moolah)

Jeder Slot hat einen eigenen RTP (Return to Player). Ein hoher RTP (über 96 %) bedeutet langfristig bessere Gewinnchancen.

Expert Tip: Wählen Sie Slots mit einem RTP von mindestens 96 % und einer mittleren Volatilität, um ein ausgewogenes Risiko‑Ertrags‑Verhältnis zu erhalten.

Mobile Gaming – Das Casino immer dabei

Heutzutage spielen die meisten Menschen über Smartphones. Lemon Casino hat eine optimierte mobile Plattform, die sowohl iOS‑ als auch Android‑Geräte unterstützt. Die App bietet dieselben Funktionen wie die Desktop‑Version: schnelle Ein- und Auszahlungen, Live‑Chat‑Support und alle Bonusaktionen.

Did You Know? Mobile‑Spieler haben im Schnitt 30 % höhere Gewinnraten, weil sie öfter kleine Einsätze tätigen und somit das Risiko besser steuern.

Sicherheit und verantwortungsvolles Spielen

Ein seriöses Casino muss nicht nur spannende Spiele bieten, sondern auch den Schutz seiner Spieler. Lemon Casino verwendet SSL‑Verschlüsselung, um alle Transaktionen zu sichern. Zudem gibt es Tools zur Selbstbeschränkung, Einzahlungslimits und Selbstausschlussoptionen.

Important: Setzen Sie sich vor jeder Session ein Budget und halten Sie sich daran. Verantwortungsvolles Spielen schützt vor finanziellen Problemen und sorgt für langfristigen Spielspaß.

Praktische Tipps für den Einstieg

  • Registrieren Sie sich auf der offiziellen Seite und nutzen Sie den Lemoncasino Bonus ohne Einzahlung.
  • Verifizieren Sie Ihr Konto frühzeitig, um schnelle Auszahlungen zu gewährleisten.
  • Testen Sie neue Spiele zuerst im Demo‑Modus, um deren Volatilität und RTP zu prüfen.
  • Nutzen Sie das Treueprogramm von Lemon Casino, um exklusive Aktionen und Cashback zu erhalten.

Fazit – Warum Lemon Casino die clevere Wahl ist

Lemon Casino kombiniert eine reiche Historie des Glücksspiels mit modernster Technologie. Die Plattform bietet einen attraktiven Lemoncasino Bonus ohne Einzahlung, schnelle Auszahlungen und ein umfangreiches Spielangebot, das sowohl Anfänger als auch erfahrene Spieler begeistert. Die Lizenzierung und die Sicherheitsmaßnahmen geben zusätzliche Sicherheit, während das mobile Erlebnis und der Kundenservice das Gesamtpaket abrunden.

Ready to experience these benefits? Starten Sie jetzt Ihr Spielabenteuer bei Lemoncasino und entdecken Sie, wie viel Spaß verantwortungsvolles Gaming machen kann.

ਦੰਗਾ ਮਾਮਲੇ `ਚ 10 ਮੁਲਜ਼ਮ 19 ਸਾਲ ਬਾਅਦ ਹੋਏ ਬਰੀ

0
Court

ਠਾਣੇ, 9 ਦਸੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਠਾਣੇ ਦੀ ਇਕ ਅਦਾਲਤ (A court in Thane) ਨੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਦੰਗਾ ਕਰਨ ਅਤੇ ਪੁਲਸ ਮੁਲਾਜ਼ਮਾਂ ਦੀ ਹੱਤਿਆ ਦੀ ਕੋਸਿ਼ਸ਼ ਦੇ 19 ਸਾਲ ਪੁਰਾਣੇ ਮਾਮਲੇ `ਚ 10 ਮੁਲਜ਼ਮਾਂ ਨੂੰ ਬਰੀ (10 accused acquitted) ਕਰ ਦਿੱਤਾ ਹੈ । ਅਦਾਲਤ ਨੇ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਅਸਪਸ਼ਟ ਅਤੇ ਨਾਕਾਫੀ ਦੱਸਿਆ ।

ਭੀੜ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਸ ਮੁਲਾਜ਼ਮਾਂ `ਤੇ ਕੀਤਾ ਸੀ ਹਮਲਾ

ਇਸਤਗਾਸਾ ਪੱਖ ਅਨੁਸਾਰ ਇਹ ਦੰਗਾ 30 ਨਵੰਬਰ 2006 ਨੂੰ ਮਹਾਰਾਸ਼ਟਰ ਦੇ ਠਾਣੇ ਜਿ਼ਲੇ ਦੇ ਉਲਹਾਸਨਗਰ `ਚ ਉਸੇ ਸਾਲ 28 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ `ਚ ਹੋਈ ਇਕ `ਅਣਸੁਖਾਵੀ” ਘਟਨਾ ਤੋਂ ਬਾਅਦ ਹੋਇਆ ਸੀ । ਇਸ ਦੌਰਾਨ ਭੀੜ ਨੇ ਸਰਕਾਰੀ ਅਤੇ ਨਿੱਜੀ ਜਾਇਦਾਦ (Government and private property) ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਸ ਮੁਲਾਜ਼ਮਾਂ `ਤੇ ਹਮਲਾ ਕੀਤਾ । ਪੁਲਸ ਨੇ 14 ਲੋਕਾਂ ਖਿਲਾਫ ਹੱਤਿਆ ਦੇ ਯਤਨ, ਦੰਗਾ ਅਤੇ ਗੈਰ-ਕਾਨੂੰਨੀ ਤੌਰ `ਤੇ ਭੀੜ ਇਕੱਠੀ ਕਰਨ ਸਮੇਤ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ । ਸੁਣਵਾਈ ਦੌਰਾਨ 4 ਮੁਲਜ਼ਮਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੇ ਖਿਲਾਫ ਮਾਮਲਾ ਖ਼ਤਮ ਕਰ ਦਿੱਤਾ ਗਿਆ ਸੀ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

ਪੁਲਸ ਸਟੇਸ਼ਨ `ਚ ਔਰਤ ਨਾਲ ਜਬਰ-ਜਨਾਹ ਮਾਮਲੇ ਵਿਚ ਕਾਂਸਟੇਬਲ ਗ੍ਰਿਫਤਾਰ

0
Constable arrested

ਪਾਲਘਰ, 9 ਦਸੰਬਰ 2025 : ਮਹਾਰਾਸ਼ਟਰ ਦੇ ਪਾਲਘਰ ਜਿ਼ਲੇ (Palghar district) ਵਿਚ ਇਕ ਔਰਤ ਨਾਲ ਕਥਿਤ ਤੌਰ `ਤੇ ਜਬਰ-ਜਨਾਹ (Rape) ਕਰਨ ਦੇ ਦੋਸ਼ ਵਿਚ ਇਕ ਪੁਲਸ ਕਾਂਸਟੇਬਲ ਨੂੰ ਗ੍ਰਿਫ਼ਤਾਰ (Police constable arrested) ਕੀਤਾ ਗਿਆ ਹੈ । ਪਾਲਘਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਥਿਤ ਘਟਨਾ ਕਾਸਾ ਪੁਲਸ ਸਟੇਸ਼ਨ ਖੇਤਰ ਵਿਚ ਵਾਪਰੀ ।

ਔਰਤ ਇਕ ਮਾਮਲੇ ਵਿਚ ਗਈ ਸੀ ਬਿਆਨ ਦਰਜ ਕਰਵਾਉਣ : ਅਧਿਕਾਰੀ

ਅਧਿਕਾਰੀ ਨੇ ਦੱਸਿਆ ਕਿ ਔਰਤ ਇਕ ਮਾਮਲੇ ਦੇ ਸਬੰਧ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਗਈ ਸੀ । ਉਨ੍ਹਾਂ ਦੱਸਿਆ ਕਿ ਕਾਂਸਟੇਬਲ ਨੇ ਕਥਿਤ ਤੌਰ `ਤੇ ਪੁਲਸ ਸਟੇਸ਼ਨ (Police station) ਦੇ ਅੰਦਰ ਉਸ ਨਾਲ ਜਬਰ-ਜਨਾਹ ਕੀਤਾ । ਔਰਤ ਦੀ ਸਿ਼ਕਾਇਤ ਦੇ ਆਧਾਰ `ਤੇ ਪੁਲਸ ਨੇ ਕਾਂਸਟੇਬਲ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ । ਅਧਿਕਾਰੀ ਨੇ ਅੱਗੇ ਦੱਸਿਆ ਕਿ ਕਾਸਾ ਪੁਲਸ ਸਟੇਸ਼ਨ ਦੇ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ ।

Read More : ਦਿੱਲੀ ਬੰਬ ਧਮਾਕਾ ਮਾਮਲੇ ਵਿਚ ਜਲੰਧਰ ਦਾ ਕਾਰੋਬਾਰੀ ਅਜੈ ਅਰੋੜਾ ਗ੍ਰਿਫ਼ਤਾਰ

ਕਾਂਗਰਸੀ ਐਮ. ਪੀ. ਰੰਧਾਵਾ ਨੇ ਭੇਜਿਆ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ

0
Randhawa-Sidhu

ਚੰਡੀਗੜ੍ਹ, 9 ਦਸੰਬਰ 2025 : ਪੰਜਾਬ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੂੰ ਕਾਨੂੰਨੀ ਨੋਟਿਸ (Legal notice) ਭੇਜਿਆ ਹੈ ।

ਸਿੱਧੂ ਨੇ ਰੰਧਾਵਾ ਤੇ ਕੀ ਦੋਸ਼ ਲਗਾਇਆ ਸੀ

ਨਵਜੋਤ ਕੌਰ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਦੋਸ਼ ਲਗਾਇਆ ਸੀ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਰੰਧਾਵਾ ਨੇ ਰਾਜਸਥਾਨ ਵਿੱਚ ਪੈਸੇ ਲਈ ਟਿਕਟਾਂ ਵੇਚੀਆਂ ਸਨ, ਜਿਸ ਕਾਰਨ ਕਾਂਗਰਸ ਦੀ ਹਾਰ ਹੋਈ । ਜਿਸਦੇ ਜਵਾਬ ਵਿੱਚ ਰੰਧਾਵਾ ਨੇ ਇੱਕ ਕਾਨੂੰਨੀ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਦੇ ਅੰਦਰ ਮੁਆਫ਼ੀ ਮੰਗਣ (Apologize) ਦੀ ਮੰਗ ਕੀਤੀ ਹੈ ਅਤੇ ਮੁਆਫੀ ਨਾ ਮੰਗੇ ਜਾਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ (Legal action) ਕਰਨ ਦਾ ਆਖਿਆ ਹੈ ।

Read More : ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਕਾਰ ਦਿਲੀਪ ਬਰੀ

0
Actor Dilip

ਕੋਚੀ, 9 ਦਸੰਬਰ 2025 : ਕੇਰਲ ਦੀ ਇਕ ਅਦਾਲਤ (A court in Kerala) ਨੇ 2017 ਵਿਚ ਕੋਚੀ ਵਿਚ ਇਕ ਅਦਾਕਾਰਾ ਦੇ ਜਿਨਸੀ ਸ਼ੋਸ਼ਣ (Actress sexual harassment) ਨਾਲ ਸਬੰਧਤ ਇਕ ਮਾਮਲੇ ਵਿਚੋਂ ਸੋਮਵਾਰ ਨੂੰ ਮਲਿਆਲਮ ਫਿਲਮ ਅਦਾਕਾਰ ਦਿਲੀਪ (Malayalam film actor Dileep) ਨੂੰ ਬਰੀ ਕਰ ਦਿੱਤਾ । ਹਾਲਾਂਕਿ, ਅਦਾਲਤ ਨੇ ਮੁੱਖ ਦੋਸ਼ੀ ਸੁਨੀਲ ਐੱਨ. ਐੱਸ. ਉਰਫ਼ `ਪਲਸਰ ਸੁਨੀ` ਸਮੇਤ 5 ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ । ਏਰਨਾਕੁਲਮ ਦੇ ਪ੍ਰਿੰਸੀਪਲ ਸੈਸ਼ਨ ਜੱਜ ਹਨ ਐੱਮ. ਵਰਗੀਸ ਨੇ ਇਹ ਫੈਸਲਾ ਸੁਣਾਇਆ ।

6 ਹੋਰ ਦੋਸ਼ੀ ਕਰਾਰ

ਸੁਨੀਲ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਨ੍ਹਾਂ ਵਿਚ ਮਾਰਟਿਨ ਐਂਟਨੀ, ਮਨੀਕੰਦਨ ਬੀ., ਵਿਜੇਸ਼ ਵੀ. ਪੀ., ਸਲੀਮ ਐੱਚ. ਅਤੇ ਪ੍ਰਦੀਪ ਸ਼ਾਮਲ ਹਨ । ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿਚ ਕੰਮ ਕਰ ਚੁੱਕੀ ਇਸ ਅਦਾਕਾਰਾ ਨੂੰ 17 ਫਰਵਰੀ, 2017 ਦੀ ਰਾਤ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ । ਉਨ੍ਹਾਂ ਨੇ ਕਥਿਤ ਤੌਰ `ਤੇ ਉਸਦੀ ਕਾਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਦੋ ਘੰਟੇ ਤੱਕ ਉਸ ਨਾਲ ਛੇੜਛਾੜ ਕੀਤੀ ਅਤੇ ਫਿਰ ਇਕ ਵਿਅਸਤ ਇਲਾਕੇ ਵਿਚ ਭੱਜ ਗਏ ।

Read More : ਅਮਰ ਸਿੰਘ ਬਾਰੇ ਟਿੱਪਣੀ ਦੇ ਮਾਮਲੇ ਵਿਚ ਆਜ਼ਮ ਖਾਨ ਬਰੀ