Home Blog Page 344

ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਹਟਾਉਣ ਦੇ ਮੋਹਾਲੀ ਅਦਾਲਤ ਨੇ ਦਿੱਤੇ ਹੁਕਮ

0
Court

ਮੋਹਾਲੀ, 23 ਅਕਤੂਬਰ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਅਦਾਲਤ (Mohali Court) ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਵਾਇਰਲ ਹੋਈ ਫਰਜ਼ੀ ਵੀਡੀਓ ਤੁਰੰਤ ਫੇਸਬੁੱਕ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਇਤਰਾਜਯੋਗ ਪੋਸਟਾਂ (Objectionable posts) 24 ਘੰਟਿਆਂ ਦੇ ਅੰਦਰ ਹਟਾਉਣ ਲਈ ਕਿਹਾ ਹੈ । ਇਥੇ ਹੀ ਬਸ ਨਹੀਂ ਗੂਗਲ ਨੂੰ ਵੀ ਸਰਚ ਨਤੀਜਿਆਂ ਵਿੱਚ ਅਜਿਹੀ ਸਮੱਗਰੀ ਦਿਖਾਈ ਦੇਣ ਤੋਂ ਰੋਕਣ ਦਾ ਹੁਕਮ ਦਿੱਤਾ ਗਿਆ ਹੈ ।

ਵੀਡੀਓਜ ਬਲਾਕ ਨਾ ਕਰਨ ਤੇ ਹੋਵੇੇਗੀ ਫੇਸਬੁੱਕ ਤੇ ਗੂਗਲ ਖਿਲਾਫ਼ ਕਾਰਵਾਈ

ਮਾਨਯੋਗ ਅਦਾਲਤ ਨੇ ਆਖਿਆ ਹੈ ਕਿ ਜੇਕਰ ਫੇਸਬੁੱਕ ਅਤੇ ਗੂਗਲ (Facebook and Google) ਵੀਡੀਓਜ਼ ਨੂੰ ਬਲਾਕ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਪੁਲਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਪੋਸਟਾਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਸਨ ।

ਵੀਡੀਓ ਪਾਉਣ ਵਾਲੇ ਨੇ ਰੱਖਿਆ ਸੀ ਇਕ ਮਿਲੀਅਨ ਡਾਲਰ ਦਾ ਨਾਮ

ਜਿਸ ਵਿਅਕਤੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਸਬੰਧਤ ਵੀਡੀਓਜ ਸੋਸ਼ਲ ਮੀਡੀਆ (Social media) ਤੇ ਅਪਲੋਡ ਕੀਤੀਆਂ ਗਈਆਂ ਹਨ ਵਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਇਹ ਸਾਬਤ ਕਰਦਾ ਹੈ ਕਿ ਇਹ ਵੀਡੀਓਜ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੁਆਰਾ ਬਣਾਈਆਂ ਗਈਆਂ ਹਨ ਤਾਂ ਉਸਨੂੰ ਇਕ ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ ।

ਪੁਲਸ ਨੂੰ ਦਿੱਤੀ ਹੈ ਮੀਡੀਆ ਵਿਚ ਆਹਮੋ-ਸਾਹਮਣੇ ਸਾਹਮਣਾ ਕਰਨ ਦੀ ਚੁਣੌਤੀ

ਜਗਮਨ ਸਮਰਾ ਜਿਸ ਵਲੋਂ ਮੁੱਖ ਮੰਤਰੀ ਨਾਲ ਸਬੰਧਤ ਵੀਡੀਓਜ ਅਪਲੋਡ ਕੀਤੀਆਂ ਗਈਆਂ ਸਨ ਵਲੋਂ ਪੰਜਾਬ ਪੁਲਸ ਤੇ ਸਰਕਾਰ ਨੂੰ ਮੀਡੀਆ ਵਿਚ ਆਹਮੋ-ਸਾਹਮਣੇੇ ਸਾਹਮਣਾ ਕਰਨ ਦੀ ਚੁਣੌੌਤੀ ਵੀ ਦਿੱਤੀ ਗਈ ਹੈ।ਇਥੇ ਹੀ ਬਸ ਨਹੀਂ ਉਸਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਇਹ ਸਿਰਫ਼ ਟ੍ਰੇਲਰ ਹੈ ।

ਜਗਮਨ ਸਮਰਾ ਨੇ ਕੇਸ ਦਰਜ ਹੋਣ ਤੋਂ ਬਾਅਦ ਪੰਜ ਹੋਰ ਪੋਸਟਾਂ ਵੀ ਕੀਤੀਆਂ ਸਨ ਅਪਲੋਡ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਦੀ ਫਰਜ਼ੀ ਵੀਡੀਓ ਅਪਲੋਡ ਕਰਨ ਵਾਲੇ ਵਿਅਕਤੀ ਜਗਮਨ ਸਮਰਾ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਫੋਟੋਆਂ ਅਤੇ ਵੀਡੀਓਜ਼ ਸਮੇਤ ਪੰਜ ਹੋਰ ਪੋਸਟਾਂ ਪੋਸਟ ਕੀਤੀਆਂ ਜਦੋਂ ਕਿ ਉਸ ਵਲੋਂ ਪਹਿਲਾਂ ਦੋ ਵੀਡੀਓ ਪੋਸਟ ਕੀਤੀਆਂ ਗਈਆਂ ਸਨ । ਦੱਸਣਯੋਗ ਹੈ ਕਿ ਜਗਮਨ ਸਮਰਾ ਵਿਰੁੱਧ ਮੋਹਾਲੀ ਦੇ ਸਟੇਟ ਸਾਈਬਰ ਕਰਾਈਮ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਸੀ ।

Read More : ਬਲਾਤਕਾਰ ਮਾਮਲਾ: ਮੋਹਾਲੀ ਅਦਾਲਤ ਪਾਦਰੀ ਬਜਿੰਦਰ ਮਾਮਲੇ ‘ਚ ਸੁਣਾਏਗੀ ਫੈਸਲਾ

9 ਰੋਜ਼ਾ ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਭਲਕੇ ਤੋਂ

0
Jammu and Kashmir Assembly

ਸ੍ਰੀਨਗਰ, 22 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪਤਝੜ ਸੈਸ਼ਨ (Autumn session of Jammu and Kashmir Legislative Assembly) ਵੀਰਵਾਰ ਤੋਂ ਸ਼ੁਰੂ ਹੋਣ ਵਾਲਾ ਹੈ । ਇਸ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸੂਬੇ ਦਾ ਦਰਜਾ ਦਿਵਾਉਣ, ਰਾਖਵਾਂਕਰਨ ਨੀਤੀ ਅਤੇ ਹਜ਼ਾਰਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਨਿਯਮਤ ਕਰਨ ਵਰਗੇ ਮੁੱਦੇ ਹਾਵੀ ਹੋਣ ਦੀ ਸੰਭਾਵਨਾ ਹੈ । 9 ਦਿਨਾਂ ਦੇ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ (9-day legislative session begins) ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗੀ, ਜਿਨ੍ਹਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ । ਜੰਮੂ-ਕਸ਼ਮੀਰ ਤੋਂ ਰਾਜ ਸਭਾ ਦੇ ਚਾਰ ਮੈਂਬਰਾਂ ਦੀ ਚੋਣ ਲਈ ਸ਼ੁਕਰਵਾਰ ਨੂੰ ਵਿਧਾਨ ਸਭਾ ਵੋਟਿੰਗ ਹੋਵੇਗੀ । ਇਹ ਸੀਟਾਂ 2021 ਤੋਂ ਖਾਲੀ ਹਨ ਕਿਉਂਕਿ ਪਿਛਲੇ ਸਾਲ ਤਕ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋਈਆਂ ਸਨ ।

ਅਧਿਕਾਰੀਆਂ ਮੁਤਾਬਕ ਵਿਧਾਇਕਾਂ ਨੇ ਇਸ ਸੈਸ਼ਨ ਦੌਰਾਨ ਪੇਸ਼ ਕੀਤੇ ਹਨ ਸਰਕਾਰ ਤੋਂ ਪੁੱਛੇ ਜਾਣ ਵਾਲੇ 450 ਸਵਾਲ

ਮੌਜੂਦਾ ਵਿਧਾਨ ਸਭਾ ਦੀ ਗਿਣਤੀ ਦੇ ਮੱਦੇਨਜ਼ਰ ਸੱਤਾਧਾਰੀ ਨੈਸ਼ਨਲ ਕਾਨਫਰੰਸ (Ruling National Conference) ਦੇ ਤਿੰਨ ਉਮੀਦਵਾਰਾਂ ਦੇ ਸੁਚਾਰੂ ਸਫ਼ਰ ਹੋਣ ਦੀ ਉਮੀਦ ਹੈ, ਜਦਕਿ ਚੌਥੀ ਸੀਟ ਉਤੇ ਭਾਜਪਾ ਦੇ ਸੀਨੀਅਰ ਨੇਤਾ ਸਤਪਾਲ ਸ਼ਰਮਾ ਦਾ ਮੁਕਾਬਲਾ ਨੈਸ਼ਨਲ ਕਾਨਫਰੰਸ ਦੇ ਨੌਜੁਆਨ ਬੁਲਾਰੇ ਇਮਰਾਨ ਨਬੀ ਡਾਰ ਨਾਲ ਹੋਵੇਗਾ । ਅਧਿਕਾਰੀਆਂ ਮੁਤਾਬਕ ਵਿਧਾਇਕਾਂ ਨੇ ਇਸ ਸੈਸ਼ਨ ਦੌਰਾਨ ਸਰਕਾਰ ਤੋਂ ਪੁੱਛੇ ਜਾਣ ਵਾਲੇ 450 ਸਵਾਲ ਪੇਸ਼ ਕੀਤੇ ਹਨ । ਸੈਸ਼ਨ ਦੌਰਾਨ ਵਿਧਾਇਕਾਂ ਵਲੋਂ ਵਿਚਾਰ ਵਟਾਂਦਰੇ ਲਈ 13 ਨਿੱਜੀ ਮੈਂਬਰਾਂ ਦੇ ਬਿਲ ਅਤੇ 50 ਤੋਂ ਵੱਧ ਮਤੇ ਵੀ ਪੇਸ਼ ਕੀਤੇ ਗਏ ਹਨ । ਸਦਨ ਲਗਭਗ ਤਿੰਨ ਦਰਜਨ ਬਿਲਾਂ ਦੀ ਕਿਸਮਤ ਦਾ ਫੈਸਲਾ ਕਰਨ ਦੀ ਕੋਸ਼ਿਸ਼ ਕਰੇਗਾ ਜੋ ਬਜਟ ਸੈਸ਼ਨ ਵਿਚ ਪੇਸ਼ ਕੀਤੇ ਗਏ ਸਨ ਪਰ ਵਿਚਾਰ ਅਧੀਨ ਹਨ ।

Read More : ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਜ਼ਬਰਦਸਤ ਹੰਗਾਮਾ, ਸਦਨ ‘ਚ ਗੂੰਜਿਆ ਵਕਫ਼ ਕਾਨੂੰਨ ਦਾ ਮੁੱਦਾ

ਦੋ ਧੜਿਆਂ ਦੀ ਲੜਾਈ ਦੌਰਾਨ ਇਕ ਦੀ ਮੌਤ ਦੂਸਰਾ ਜ਼ਖ਼ਮੀ

0
killed

ਜਲੰਧਰ, 22 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਵਿਖੇ ਦੀਵਾਲੀ ਵਾਲੀ ਰਾਤ ਦੋ ਧੜਿਆਂ ਵਿਚ ਹੋੋਏ ਲੜਾਈ ਝਗੜੇ ਦੌਰਾਨ ਇਕ ਨੌਜਵਾਨ ਦੀ ਜਿਥੇ ਮੌਤ ਹੋ ਗਈ, ਉਥੇ ਦੂਸਰਾ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ ।

ਮੌਤ ਦੇ ਘਾਟ ਉਤਰਿਆ ਨੌਜਵਾਨ ਕੈਣ ਹੈ

ਜਲੰਧਰ ਦੀ ਇੱਕ ਲੇਬਰ ਕਲੋਨੀ (Labor colony) ਵਿੱਚ ਦੀਵਾਲੀ ਦੀ ਰਾਤ ਨੂੰ ਇੱਕ ਨੌਜਵਾਨ ਜਿਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੀ ਪਛਾਣ 36 ਸਾਲਾ ਕੁਸ਼ੂ (36-year-old Kushu) ਵਜੋਂ ਹੋਈ ਹੈ, ਜਦੋਂ ਕਿ ਉਸਦਾ ਭਰਾ ਨਿਖਿਲ ਗੰਭੀਰ ਜ਼ਖਮੀ ਹੋ ਗਿਆ । ਥਾਣਾ 7 ਦੀ ਪੁਲਸ ਨੂੰ ਵਸਨੀਕਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ । ਥਾਣਾ 7 ਦੇ ਐਸ. ਐਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਦੋ ਸਮੂਹਾਂ ਵਿਚਕਾਰ ਲੜਾਈ ਹੋਈ, ਜਿਸ ਕਾਰਨ ਕੁਸ਼ ਦੀ ਮੌਤ ਹੋ ਗਈ । ਨਿਖਿਲ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਸੀ ਅਤੇ ਮੁੰਡੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ `ਤੇ ਹਮਲਾ ਕੀਤਾ ।

ਘਟਨਾ ਸਬੰਧੀ ਕੀ ਦੱਸਿਆ ਨਿਖਿਲ ਨੇ

ਘਟਨਾ ਵਿਚ ਜ਼ਖ਼ਮੀ ਹੋਏ ਨੌਜਵਾਨ ਨਿਖਿਲ (Injured youth Nikhil) ਨੇ ਦੱਸਿਆ ਕਿ ਉਹ ਦੀਵਾਲੀ ਦੀ ਰਾਤ ਘਰ ਬੈਠਾ ਸੀ, ਜਦੋਂ ਕੁਝ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਵਿੱਚ ਕੁਝ ਜਾਣਕਾਰ ਵੀ ਸ਼ਾਮਲ ਸਨ, ਨੇ ਉਸਦੇ ਘਰ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਵਿਅਕਤੀ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਪਹਿਲਾਂ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਹ ਆਦਮੀ ਨਸ਼ੇ ਵਿੱਚ ਸਨ । ਨਿਖਿਲ ਨੇ ਦੱਸਿਆ ਕਿ ਮੀਠਾ ਉਰਫ਼ ਕਮਲ ਲਾਹੌਰੀਆ ਅਤੇ ਵੀਰੂ ਸਮੇਤ 12 ਤੋਂ 15 ਲੋਕਾਂ ਨੇ ਉਸ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ । ਹਮਲਾਵਰਾਂ ਨੇ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ। ਨਿਖਿਲ ਨੇ ਦੱਸਿਆ ਕਿ ਕੁਸ਼ ਡਰਾਈਵਰ ਵਜੋਂ ਕੰਮ ਕਰਦਾ ਸੀ ।

Read More : ਗੋਲੀ ਚੱਲਣ ਕਾਰਨ ਸਾਬਕਾ ਫ਼ੌਜੀ ਦੀ ਹੋਈ ਮੌਤ

ਨਗਰ ਕੀਰਤਨ ਦਾ ਨਾਭਾ ਪਹੁੰਚਣ ਤੇ ਕੀਤਾ ਜਾਵੇਗਾ ਭਰਵਾਂ ਸਵਾਗਤ : ਟੋਹੜਾ

0
Satwinder Singh Tohra

ਨਾਭਾ, 22 ਅਕਤੂਬਰ 2025 : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ (350th birth anniversary of Sri Guru Tegh Bahadur Sahib Ji) ਨੂੰ ਸਮਰਪਿਤ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Keshgarh Sahib) ਅਨੰਦਪੁਰ ਸਾਹਿਬ ਤੱਕ ਕੱਢੇ ਜਾਣ ਵਾਲੇ ਨਗਰ ਕੀਰਤਨ ਦਾ ਅੱਜ ਰਿਆਸਤੀ ਸ਼ਹਿਰ ਨਾਭਾ ਵਿਖੇ ਪਹੁੰਚਣ ਤੇ ਹਲਕੇ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ, ਇਹ ਨਗਰ ਕੀਰਤਨ ਥੂਹੀ ਸੜਕ ਰਾਹੀਂ ਨਾਭਾ ਪਹੁੰਚੇਗਾ ।

ਇਸ ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ (Satwinder Singh Tohra) ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ ਹੱਥ ਲਿਖਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਸਾਹਿਬ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ ਉੱਥੇ ਨਾਲ ਹੀ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ, ਨੌਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Blessed be Sri Guru Gobind Singh Ji)  ਮਹਾਰਾਜ ਦੇ ਸਸਤਰਾਂ ਦੇ ਵੀ ਦਰਸ਼ਨ ਕਰਵਾਏ ਜਾ ਰਹੇ ਹਨ । ਨਾਭਾ ਹਲਕੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹੋਏ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਨਾਭਾ ਸ਼ਹਿਰ ਦੇ ਨਾਲ ਨਾਲ ਨਾਭਾ ਮਲੇਰਕੋਟਲਾ ਸੜਕ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੁਲੱਦੀ ਵਿਖੇ ਪਹੁੰਚ ਕੇ ਇਸ ਮਹਾਨ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਨ ।

Read More : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਜਲੰਧਰ ‘ਚ ਵਿਸ਼ਾਲ ਨਗਰ ਕੀਰਤਨ

ਕੈਬਨਿਟ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਮੌਕੇ ਪ੍ਰੋਗਰਾਮਾਂ ਵਿੱਚ ਲਗਵਾਈ ਹਾਜ਼ਰੀ

0
Vishwakarma Jayanti

ਸੁਨਾਮ, 22 ਅਕਤੂਬਰ 2025 : ਭਗਵਾਨ ਵਿਸ਼ਵਕਰਮਾ ਜਯੰਤੀ (Lord Vishwakarma Jayanti) ਦੇ ਪਵਿੱਤਰ ਮੌਕੇ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਹੋਏ ਧਾਰਮਿਕ ਸਮਾਰੋਹਾਂ ਵਿੱਚ ਸ਼ਿਰਕਤ ਕੀਤੀ ਅਤੇ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਨਮਨ ਕੀਤਾ । ਇਸ ਮੌਕੇ ਮੀਡੀਆ ਵੱਲੋਂ ਭ੍ਰਿਸ਼ਟਾਚਾਰ ਬਾਬਤ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਸਬੰਧੀ ਜ਼ੀਰੋ ਟਾਲਰੈਂਸ ਨੀਤੀ ਹੈ ਤੇ ਜਿਹੜਾ ਵੀ ਵਿਅਕਤੀ, ਚਾਹੇ ਉਹ ਕੋਈ ਵੱਡਾ ਅਧਿਕਾਰੀ ਹੋਵੇ, ਚਾਹੇ ਛੋਟਾ, ਕਿਸੇ ਵੀ ਹਾਲ ਬਖਸ਼ਿਆ ਨਹੀਂ ਜਾਵੇਗਾ ।

ਭਗਵਾਨ ਵਿਸਵਕਰਮਾ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ ‘ਤੇ ਜੀਵਨ ਜਿਊਣ ਲਈ ਕਰਦੀਆਂ ਨੇ ਪ੍ਰੇਰਿਤ : ਅਮਨ ਅਰੋੜਾ

ਅਰੋੜਾ ਨੇ ਉਭਾਵਾਲ, ਦੁੱਗਾਂ, ਲੌਂਗੋਵਾਲ, ਸ਼ਾਹਪੁਰ ਕਲਾਂ, ਚੀਮਾ, ਚੌਵਾਸ ਅਤੇ ਸੁਨਾਮ ਵਿਖੇ ਹੋਏ ਧਾਰਮਿਕ ਪ੍ਰੋਗਰਾਮਾਂ ਵਿੱਚ ਭਾਗ ਲੈਂਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦਾ ਪਹਿਲਾ ਇੰਜਨੀਅਰ, ਵਿਗਿਆਨਕ ਅਤੇ ਕਾਰੀਗਰ ਮੰਨਿਆ ਜਾਂਦਾ ਹੈ । ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ ‘ਤੇ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਮਨੁੱਖਤਾ ਨੂੰ ਤਕਨੀਕ ਅਤੇ ਸ੍ਰਿਜਨਾਤਮਕਤਾ ਦੇ ਰਾਹ ‘ਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ । ਹਰ ਮਿਹਨਤੀ ਵਿਅਕਤੀ, ਕਾਰੀਗਰ, ਇੰਜਨੀਅਰ, ਅਤੇ ਤਕਨੀਕੀ ਵਰਗ ਦੇ ਲੋਕ ਉਨ੍ਹਾਂ ਦੀ ਸਿੱਖਿਆ ਦੇ ਪ੍ਰਤੀਕ ਹਨ । ਭਗਵਾਨ ਵਿਸ਼ਵਕਰਮਾ ਜੀ ਦੀ ਜਯੰਤੀ ਮਿਹਨਤ, ਇਮਾਨਦਾਰੀ ਅਤੇ ਰਚਨਾਤਮਕਤਾ ਦਾ ਪ੍ਰਤੀਕ ਹੈ ।

ਪੰਜਾਬ ਸਰਕਾਰ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਵਚਨਬੱਧ

ਅਮਨ ਅਰੋੜਾ (Aman Arora) ਨੇ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੌਸ਼ਲ ਵਿਕਾਸ ਤੇ ਤਕਨੀਕੀ ਸਿੱਖਿਆ (Skill development and technical education by the state government) ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਯੁਵਕ ਸਿਰਫ਼ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣ ਸਕਣ ।

ਭਗਵਾਨ ਵਿਸ਼ਵਕਰਮਾ ਜੀ ਦੀ ਸਿੱਖਿਆ ‘ਤੇ ਚੱਲ ਕੇ ਹਰ ਵਿਅਕਤੀ ਨੂੰ ਆਪਣੇ ਕੰਮ ਨਾਲ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਜੁੜਨਾ ਚਾਹੀਦਾ ਹੈ

ਉਨ੍ਹਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਸਿੱਖਿਆ ‘ਤੇ ਚੱਲ ਕੇ ਹਰ ਵਿਅਕਤੀ ਨੂੰ ਆਪਣੇ ਕੰਮ ਨਾਲ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਜੁੜਨਾ ਚਾਹੀਦਾ ਹੈ । ਸਮਾਜ ਵਿੱਚ ਹਰੇਕ ਵਿਅਕਤੀ ਦਾ ਯੋਗਦਾਨ ਮਹੱਤਵਪੂਰਨ ਹੈ ਚਾਹੇ ਉਹ ਕਾਰੀਗਰ ਹੋਵੇ ਜਾਂ ਵਿਦਵਾਨ, ਕਿਸਾਨ ਹੋਵੇ ਜਾਂ ਵਿਗਿਆਨਕ ਸਭ ਦਾ ਸਾਂਝਾ ਉਦੇਸ਼ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਹੈ । ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਮਿਹਨਤੀ ਵਰਗ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ । ਉਦਯੋਗਿਕ ਖੇਤਰਾਂ ਦੇ ਵਿਸਥਾਰ, ਨਵੇਂ ਕੌਸ਼ਲ ਕੇਂਦਰਾਂ ਦੀ ਸਥਾਪਨਾ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਅਧੁਨੀਕੀਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ।

ਰਚਨਾਤਮਕਤਾ, ਮਿਹਨਤ ਅਤੇ ਕੌਸ਼ਲ ਹੀ ਮਨੁੱਖਤਾ ਦੀ ਤਰੱਕੀ ਦੇ ਸੱਚੇ ਆਧਾਰ ਹਨ

ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਵਿਸ਼ਵਕਰਮਾ ਜਯੰਤੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਚਨਾਤਮਕਤਾ, ਮਿਹਨਤ ਅਤੇ ਕੌਸ਼ਲ ਹੀ ਮਨੁੱਖਤਾ ਦੀ ਤਰੱਕੀ ਦੇ ਸੱਚੇ ਆਧਾਰ ਹਨ । ਉਨ੍ਹਾਂ ਅਪੀਲ ਕੀਤੀ ਕਿ ਸਾਰੇ ਲੋਕ ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ ‘ਤੇ ਚੱਲਦਿਆਂ ਆਪਸੀ ਏਕਤਾ, ਮਿਹਨਤ ਅਤੇ ਸੱਚਾਈ ਨਾਲ ਸਮਾਜ ਦੀ ਸੇਵਾ ਕਰਨ ਦਾ ਸੰਕਲਪ ਕਰਨ । ਵੱਖ-ਵੱਖ ਸਥਾਨਾਂ ‘ਤੇ ਪਹੁੰਚਣ ‘ਤੇ ਸਥਾਨਕ ਸੰਗਤ, ਮੰਦਿਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਵਿਸ਼ਵਕਰਮਾ ਜੀ ਦੇ ਉਪਦੇਸ਼ਾਂ ਤੇ ਚਰਚਾ ਕੀਤੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਸਥਾਨਕ ਆਗੂ, ਮੰਦਿਰ ਪ੍ਰਬੰਧਕ, ਵੱਖ ਵੱਖ ਪੰਚ ਸਰਪੰਚ, ਕੌਂਸਲਰ, ਸਮਾਜ ਸੇਵਕ ਅਤੇ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ ।

Read More : ਦਸਹਿਰੇ ਮੌਕੇ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ ਵੱਡੀ ਸੌਗਾਤ

ਪੰਜਾਬ ਦੇ 14 ਡਿਪਟੀ ਸੁਪਰਡੈਂਟ ਆਫ ਪੁਲਸ ਬਦਲੇ

0
DSP Transffers

ਚੰਡੀਗੜ੍ਹ, 22 ਅਕਤੂਬਰ 2025 : ਵਿਜੀਲੈਂਸ ਵਿਭਾਗ ਪੰਜਾਬ ਦੇ ਚੀਫ ਡਾਇਰੈਕਟਰ ਪ੍ਰਵੀਨ ਕੁਮਾਰ ਸਿਨਹਾ ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਭਰ ਵਿਚੋਂ ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀਜ) ਨੂੰ ਬਦਲ ਦਿੱਤਾ ਹੈ ।

ਜਿਨ੍ਹਾਂ ਜਿਨ੍ਹਾਂ ਡੀ. ਐਸ. ਪੀਜ. ਨੂੰ ਬਦਲਿਆ ਗਿਆ ਹੈ ਵਿਚ

ਜਿਨ੍ਹਾਂ ਵਿਚ ਡੀ. ਐਸ. ਪੀ. ਕੇਵਲ ਕ੍ਰਿਸ਼ਨ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਫਰੀਦਕੋਟ) ਤੋ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ, ਡੀ. ਐਸ. ਪੀ. ਸ਼ਰਨਜੀਤ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਗੁਰਦਾਸਪੁਰ), ਡੀ. ਐਸ. ਪੀ. ਸੁਰਿੰਦਰ ਸਿੰਘ ਨੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਅੰਮਿਤ੍ਰਸਰ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਤਰਨਤਾਰਨ), ਡੀ. ਐਸ. ਪੀ. ਅਸ਼ਵਨੀ ਕੁਮਾਰ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਐਸ. ਬੀ. ਐਸ. ਨਗਰ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਜਲੰਧਰ,) ਡੀ. ਐਸ. ਪੀ. ਮਨਦੀਪ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਹੁਸਿ਼ਆਰਪੁਰ) ਸ਼ਾਮਲ ਹਨ ।

ਕਿਸ ਡੀ. ਐਸ. ਪੀ. ਨੂੰ ਬਦਲ ਕੇ ਕਿਥੇ ਤਾਇਨਾਤ ਕੀਤਾ ਗਿਆ ਹੈ

ਇਸੇ ਤਰ੍ਹਾਂ ਡੀ. ਐਸ. ਪੀ. ਲਖਵਿੰਦਰ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਐਸ. ਬੀ. ਐਸ. ਨਗਰ), ਡੀ. ਐਸ. ਪੀ. ਲਵਪ੍ਰੀਤ ਸਿੰਘ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ ਵਿਜੀਲੈਂਸ ਬਿਊਰੋ (ਯੂਨਿਟ ਬਰਨਾਲਾ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਲੁਧਿਆਣਾ), ਡੀ. ਐਸ. ਪੀ. ਜਤਿੰਦਰਪਾਲ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਰੇਂਜ ਪਟਿਆਲਾ), ਡੀ. ਐਸ. ਪੀ. ਹਰਮਿੰਦਰ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਸੰਗਰੂਰ), ਡੀ. ਐਸ. ਪੀ. ਸੋਹਣ ਸਿੰਘ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਰੇਂਜ ਫਿਰੋਜਪੁੁਰ) ਲਗਾ ਦਿੱਤਾ ਹੈ ।

ਕੌਣ ਕਿਥੇ ਸੀ ਤੇ ਹੁਣ ਬਦਲ ਕੇ ਕਿਥੇ ਜਾਵੇਗਾ

ਡੀ. ਐਸ. ਪੀ. ਅਨੂਪ ਕੁਮਾਰ ਨੂੰ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਫਿਰੋਜਪੁਰ), ਡੀ. ਐਸ. ਪੀ. ਵਿਨੋਦ ਕੁਮਾਰ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਲੁਧਿਆਣਾ) ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਯੂਨਿਟ ਫਰੀਦਕੋਟ), ਡੀ. ਐਸ. ਪੀ. ਤੇਜਿੰਦਰਪਾਲ ਸਿੰਘ ਨੂੰ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਈ. ਓ. ਡਬਲਿਊ-1 ਪੰਜਾਬ) ਐਡੀਸ਼ਨਲ ਚਾਰਜ ਡਿਪਟੀ ਸੁਪਰਡੈਂਟ ਆਫ ਪੁਲਸ, ਵਿਜੀਲੈਂਸ ਬਿਊਰੋ (ਫਲਾਇੰਗ ਸਕੁਆਡ) ਪੰਜਾਬ ਤੋਂ ਬਦਲ ਕੇ ਡਿਪਟੀ ਸੁਪਰਡੈਂਟ ਆਫ ਪੁਲਸ (ਹੈਡਕੁਆਰਟਰ) ਵਿਜੀਲੈਂਸ ਬਿਊਰੋ (ਐਡੀਸ਼ਨਲ ਚਾਰਜ ਡਿਪਟੀ ਸੁਪਰਡੈਂਟ ਆਫ ਪੁਲਸ ਆਈ. ਵੀ. ਐਂਡ ਐਸ. ਯੂ., ਵਿਜੀਲੈਂਸ, ਬਿਊਰੋ ਪੰਜਾਬ) ਲਗਾ ਦਿੱਤਾ ਹੈ ।

Read More : ਪੰਜਾਬ ਦੇ 24 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਪੜ੍ਹੋ ਸੂਚੀ

ਲੋਕਾ ਭਗਵਾਨ ਵਿਸ਼ਵਕਰਮਾ ਦੁਆਰਾ ਦਰਸਾਏ ਮਾਰਗ ‘ਤੇ ਚੱਲਣ : ਕੈਬਨਿਟ ਮੰਤਰੀ

0
Cabinet Minister

ਲਹਿਰਾਗਾਗਾ, 22 ਅਕਤੂਬਰ 2025 : ਵਿਸ਼ਵਕਰਮਾ ਦਿਵਸ (World Karma Day) ਮੌਕੇ ਲੇਹਲ ਕਲਾਂ, ਰਾਏਧਰਾਣਾ, ਲਹਿਰਾ ਖਾਈ ਬਸਤੀ, ਲਹਿਰਾ ਮੰਡੀ ਸਮੇਤ ਵੱਖ-ਵੱਖ ਥਾਵਾਂ ‘ਤੇ ਕਰਵਾਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ (Cabinet Minister Barinder Kumar Goyal) ਨੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਉਦਯੋਗਿਕ ਗਤੀਵਿਧੀਆਂ ਵਿੱਚ ਲੋਕਾਂ ਦੁਆਰਾ ਵਰਤੀ ਜਾਂਦੀ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਦੀ ਬਣਤਰ ਕਲਾ ਵਿੱਚ ਵੱਡੀ ਦੇਣ ਹੈ ।

ਕੈਬਨਿਟ ਮੰਤਰੀ ਗੋਇਲ ਨੇ ਲੋਕਾਂ ਨੂੰ ਦਿੱਤਾ ਇਸ ਮਹਾਨ ਦੇਵਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦਾ ਸੱਦਾ

ਕੈਬਨਿਟ ਮੰਤਰੀ ਗੋਇਲ ਨੇ ਲੋਕਾਂ ਨੂੰ ਇਸ ਮਹਾਨ ਦੇਵਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ (Following in the footsteps of the great god) ਦਾ ਸੱਦਾ ਦਿੱਤਾ । ਉਹਨਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀਆਂ ਸਿੱਖਿਆਵਾਂ ਹਮੇਸ਼ਾ ਵਿਕਾਸ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਭਗਵਾਨ ਵਿਸ਼ਵਕਰਮਾ (Lord Vishwakarma) ਜੀ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਅਨੁਸਾਰ ਵਿਸ਼ਵ ਭਰ ਵਿੱਚ ਪੰਜਾਬੀਆਂ ਨੇ ਵੱਖ-ਵੱਖ ਦੇਸ਼ਾਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ ।

ਉਦਯੋਗਪਤੀ ਹੁਨਰ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰਨ ਦਾ ਸੰਕਲਪ ਲੈਣ

ਕੈਬਨਿਟ ਮੰਤਰੀ ਨੇ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਹੁਨਰ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰਨ ਦਾ ਸੰਕਲਪ ਲੈਣ ਕਿਉਂਕਿ ਇਹ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਇਹ ਨਾ ਸਿਰਫ਼ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਵਿੱਚ ਸਹਾਈ ਹੋਵੇਗਾ, ਸਗੋਂ ਵੱਡੇ ਪੱਧਰ ‘ਤੇ ਸੂਬੇ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਵੱਡੀ ਗਿਣਤੀ ਲੋਕ ਪੱਖੀ ਅਤੇ ਵਿਕਾਸ ਪੱਖੀ ਕਦਮ ਚੁੱਕੇ ਹਨ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਨਗਰ ਕੌਂਸਲ, ਲਹਿਰਾ ਦੇ ਪ੍ਰਧਾਨ ਕਾਂਤਾ ਗੋਇਲ, ਮਾਰਕੀਟ ਕਮੇਟੀ, ਲਹਿਰਾ ਦੇ ਚੇਅਰਮੈਨ ਸ਼ੀਸ਼ਪਾਲ ਅਨੰਦ, ਮਾਸਟਰ ਹਰਪਾਲ ਸਿੰਘ ਸਹੇਲੀਆਂ ਕਲਾਂ, ਸਰਪੰਚ ਜਸਪਾਲ ਸਿੰਘ ਕਾਲਾ ਪਿੰਡ ਲੇਹਲ ਕਲਾਂ, ਡਾ. ਸ਼ਰਮਾ ਪਿੰਡ ਰਾਏਧਰਾਣਾ, ਆਮ ਆਦਮੀ ਪਾਰਟੀ ਹਲਕਾ ਲਹਿਰਾ ਦੇ ਯੂਥ ਆਗੂ ਹਰਦੀਪ ਸਿੰਘ ਕਲੇਰ, ਗੁਰਮੀਤ ਸਿੰਘ ਸਰਾਓ, ਰਾਮ ਸਿੰਘ ਮਿਸਤਰੀ ਬੰਤ ਸਿੰਘ ਮਿਸਤਰੀ, ਗੁਰਦੇਵ ਸਿੰਘ ਮਿਸਤਰੀ, ਜਸਵੰਤ ਸਿੰਘ ਹੈਪੀ, ਪੀ. ਏ. ਰਾਕੇਸ਼ ਕੁਮਾਰ ਗੁਪਤਾ ਤੋਂ ਇਲਾਵਾ ਪੰਚ, ਸਰਪੰਚ, ਆਪ ਦੇ ਆਗੂ ਤੇ ਵਰਕਰ ਸਾਹਿਬਾਨ ਹਾਜ਼ਰ ਸਨ ।

Read More : ਮਾਈਨਿੰਗ ਨੀਤੀ ਵਿੱਚ ਕੀਤੀਆਂ ਸੋਧਾਂ ਦੇ ਸ਼ਾਨਦਾਰ ਨਤੀਜੇ ਆਉਣੇ ਸ਼ੁਰੂ : ਗੋਇਲ

ਧੂਰੀ ਦੀ ਜਨਤਕ ਲਾਇਬ੍ਰੇਰੀ ਨਾਲ ਲਾਇਬ੍ਰੇਰੀ ਸਭਿਆਚਾਰ ਮੁੜ ਸੁਰਜੀਤ ਹੋਇਆ

0
Public Library
ਧੂਰੀ (ਸੰਗਰੂਰ), 22 ਅਕਤੂਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਵੱਲੋਂ ਨੌਜਵਾਨਾਂ ਨੂੰ ਪੜ੍ਹਨ ਲਈ ਮਾਹੌਲ ਪ੍ਰਦਾਨ ਕਰਨ ਦੇ ਮਕਸਦ ਨਾਲ ਮਿਸ਼ਨ ਗਿਆਨ ਤਹਿਤ ਸੂਬੇ ਭਰ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਧੂਰੀ ਵਿਖੇ ਜੁਲਾਈ ਮਹੀਨੇ ਵਿੱਚ ਸ਼ਹਿਰ ਵਾਸੀਆਂ ਨੂੰ ਮੁੱਖ ਮੰਤਰੀ ਵੱਲੋਂ ਸਮਰਪਿਤ ਕੀਤੀ ਗਈ ਜਨਤਕ ਲਾਇਬ੍ਰੇਰੀ ਦਾ ਹੁਣ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਲਾਭ ਉਠਾ ਰਹੇ ਹਨ ।
ਜਨਤਕ ਲਾਇਬ੍ਰੇਰੀ ਦੇ ਖੁੱਲ੍ਹਣ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ
ਕਰੀਬ 1.59 ਕਰੋੜ ਰੁਪਏ ਦੀ ਲਾਗਤ (Cost of Rs 1.59 crore) ਨਾਲ ਬਣੀ ਇਸ ਜਨਤਕ ਲਾਇਬ੍ਰੇਰੀ (Public library) ਦੀਆਂ ਦੋਵੇਂ ਮੰਜ਼ਿਲਾਂ ਵਿੱਚ ਵਿਦਿਆਰਥੀਆਂ ਦੇ ਬੈਠ ਕੇ ਪੜ੍ਹਨ ਦੀ ਸਹੂਲਤ ਹੋਣ ਸਦਕਾ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਇੱਥੇ ਪੜ੍ਹਨ ਆ ਰਹੇ ਹਨ । ਵਾਈ-ਫਾਈ, ਸੂਰਜੀ ਊਰਜਾ, ਡਿਜੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਇਸ ਜਨਤਕ ਲਾਇਬ੍ਰੇਰੀ ਨੇ ਵਿਦਿਆਰਥੀਆਂ ਨੂੰ ਆਪਣੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਹੈ ।
ਮੁੱਖ ਮੰਤਰੀ ਦੇ ਮਿਸ਼ਨ ਗਿਆਨ ਸਦਕਾ ਧੂਰੀ ਦੇ ਵਿਦਿਆਰਥੀਆਂ ਨੂੰ ਮਿਲੀ ਅਤਿ ਆਧੁਨਿਕ ਸਹੂਲਤਾਂ ਵਾਲੀ ਲਾਇਬ੍ਰੇਰੀ
ਲਾਇਬ੍ਰੇਰੀ ਵਿੱਚ ਪੜ੍ਹਨ ਆਏ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਉਹ ਸੀ. ਏ. ਦੀ ਪੜ੍ਹਾਈ ਕਰ ਰਿਹਾ ਹੈ ਤੇ ਰੋਜ਼ਾਨਾ ਧੂਰੀ ਦੀ ਜਨਤਕ ਲਾਇਬ੍ਰੇਰੀ ਵਿੱਚ ਪੜ੍ਹਨ ਆ ਰਿਹਾ ਹੈ। ਉਸ ਨੇ ਦੱਸਿਆ ਕਿ ਘਰ ਬੈਠੇ ਕੇ ਪੜ੍ਹਨ ਸਮੇਂ ਉਹ ਇਕਾਗਰਤਾ ਨਹੀਂ ਬਣ ਪਾਉਂਦੀ ਜੋ ਲਾਇਬ੍ਰੇਰੀ ਵਿੱਚ ਪੜ੍ਹਨ ਸਮੇਂ ਬਣਦੀ ਹੈ ਤੇ ਇੱਥੇ ਬੈਠ ਕੇ ਪੜ੍ਹਨ ਨਾਲ ਸਿਲੇਬਸ ਵੀ ਸਮੇਂ ਸਿਰ ਪੂਰਾ ਹੋ ਰਿਹਾ ਹੈ ਤੇ ਆਤਮ-ਵਿਸ਼ਵਾਸ ਵੀ ਵਧਿਆ ਹੈ ਜੋ ਇਸ ਲਾਇਬ੍ਰੇਰੀ ਵਿੱਚ ਪੜ੍ਹਨ ਕਰਕੇ ਹੀ ਸੰਭਵ ਹੋ ਸਕਿਆਂ ਹੈ ।

ਪਹਿਲਾਂ ਪੜ੍ਹਨ ਲਈ 20 ਕਿਲੋਮੀਟਰ ਦੂਰ ਖਰਚਾ ਕਰਕੇ ਜਾਣਾ ਪੈਂਦਾ ਸੀ ਮਲੇਰਕੋਟਲਾ ਲਾਇਬ੍ਰੇਰੀ

ਸਰਕਾਰੀ ਨੌਕਰੀ ਲਈ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਪੜ੍ਹਨ ਲਈ 20 ਕਿਲੋਮੀਟਰ ਦੂਰ ਖਰਚਾ ਕਰਕੇ ਮਲੇਰਕੋਟਲਾ ਲਾਇਬ੍ਰੇਰੀ ਜਾਣਾ ਪੈਂਦਾ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਧੂਰੀ ਵਿਖੇ ਇਹ ਜਨਤਕ ਲਾਇਬ੍ਰੇਰੀ ਬਣੀ ਹੈ, ਇਸ ਦਾ ਸਾਨੂੰ ਬਹੁਤ ਲਾਭ ਹੋ ਰਿਹਾ ਹੈ ਤੇ ਇਹ ਲਾਇਬ੍ਰੇਰੀ 12 ਘੰਟੇ ਖੁੱਲ੍ਹੀ ਰਹਿੰਦੀ ਹੈ ।
ਧੂਰੀ ’ਚ ਲਾਇਬ੍ਰੇਰੀ ਬਣਨ ਨਾਲ ਵਿਦਿਆਰਥੀਆਂ ਨੂੰ ਸੰਗਰੂਰ ਜਾਂ ਮਲੇਰਕੋਟਲਾ ਜਾਣ ਤੋਂ ਮਿਲੀ ਨਜਾਤ : ਵਿਦਿਆਰਥੀ
ਵਿਦਿਆਰਥੀ ਦੀਪਕ ਸਿੰਘ ਨੇ ਦੱਸਿਆ ਕਿ ਧੂਰੀ ਵਿਖੇ ਲਾਇਬ੍ਰੇਰੀ ਖੁੱਲ੍ਹਣ ਨਾਲ ਇਲਾਕੇ ਨੂੰ ਵੱਡਾ ਲਾਭ ਹੋਇਆ ਹੈ । ਉਨ੍ਹਾਂ ਕਿਹਾ ਕਿ ਇੱਥੇ ਵਿਦਿਆਰਥੀ ਇਕ ਦੂਸਰੇ ਦੀ ਪੜ੍ਹਾਈ ਵਿੱਚ ਸਹਾਇਤਾ ਵੀ ਕਰਦੇ ਹਨ, ਜਿਸ ਨਾਲ ਵਿਦਿਆਰਥੀਆਂ ਦੇ ਸਵਾਲਾਂ ਦੇ ਸ਼ੰਕੇ ਇਕ ਦੂਸਰੇ ਨਾਲ ਰਾਏ ਕਰਕੇ ਹੱਲ ਹੋ ਜਾਂਦੇ ਹਨ ।

ਇੱਥੋਂ ਤਿਆਰੀ ਕਰਕੇ ਆਉਣ ਵਾਲੇ ਸਮੇਂ ਵਿੱਚ ਧੂਰੀ ਦੇ ਬੱਚੇ ਵੱਡੇ ਅਹੁਦਿਆਂ ’ਤੇ ਹੋਣਗੇ ਬਿਰਾਜਮਾਨ

ਜਨਤਕ ਲਾਇਬ੍ਰੇਰੀ ਧੂਰੀ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਪਹਿਲਾਂ ਇਸ ਲਾਇਬ੍ਰੇਰੀ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਸੀ, ਪਰ ਵਿਦਿਆਰਥੀਆਂ ਵੱਲੋਂ ਇਸ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ ਗਈ, ਜਿਸ ਨੂੰ ਪੰਜਾਬ ਸਰਕਾਰ ਨੇ ਤੁਰੰਤ ਸਵੀਕਾਰਦਿਆਂ ਹੁਣ ਇਸ ਲਾਇਬ੍ਰੇਰੀ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਕਰ ਦਿੱਤਾ ਹੈ । ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਸ਼ਹਿਰ ਨੂੰ ਜਨਤਕ ਲਾਇਬ੍ਰੇਰੀ ਦੀ ਦਿੱਤੀ ਸੌਗਾਤ ਨੂੰ ਇਸ ਖੇਤਰ ਲਈ ਸਭ ਤੋਂ ਵੱਡਾ ਤੋਹਫ਼ਾ ਦੱਸਦਿਆਂ ਕਿਹਾ ਕਿ ਇੱਥੋਂ ਤਿਆਰੀ ਕਰਕੇ ਆਉਣ ਵਾਲੇ ਸਮੇਂ ਵਿੱਚ ਧੂਰੀ ਦੇ ਬੱਚੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ ।

ਪੰਜਾਬ ਸਰਕਾਰ ਨੇ ਕੀਤੇ 6 ਅਧਿਕਾਰੀ ਇਧਰੋਂ ਉਧਰ

0
Transffers Order

ਚੰਡੀਗੜ੍ਹ, 22 ਅਕਤੂਬਰ 2025 : ਪੰਜਾਬ ਸਰਕਾਰ ਦੇ ਚੀਫ ਸੈਕਟਰੀ ਕੇ. ਏ. ਪੀ. ਸਿਨਹਾ ਨੇ ਹੁਕਮ ਜਾਰੀ ਕਰਕੇ 6 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਜਿਨ੍ਹਾਂ ਵਿਚ ਵਿਸ਼ੇਸ਼ ਸਾਰੰਗਲ ਮੁੱਖ ਪ੍ਰਸ਼ਾਸਕ, ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਐਸ. ਏ. ਐਸ. ਨਗਰ ਨੂੰ ਬਦਲ ਕੇ ਵਿਸ਼ੇਸ਼ ਸਕੱਤਰ, ਸੁਸ਼ਾਸਨ ਤੇ ਸੂਚਨਾ ਤਕਨੀਕ ਵਿਭਾਗ ਅਤੇ ਵਾਧੂ ਚਾਰਜ ਡਾਇਰੈਕਟਰ, ਸੁਸ਼ਾਸਨ ਤੇ ਸੂਚਨਾ ਤਕਨੀਕ ਅਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਪੰਜਾਬ ਰਾਜ ਈ-ਸ਼ਾਸਨ ਸੁਸਾਇਟੀ (ਅਮਿਤ ਤਲਵਾੜ ਨੂੰ ਵਾਧੂ ਚਾਰਜਾਂ ਤੋਂ ਰਿਲੀਵ ਕਰਦੇ ਹੋਏ), ਸਾਕਸ਼ੀ ਸਾਹਨੀ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਬਦਲ ਕੇ ਅਧਿਕਾਰੀ ਦੀ ਤਾਇਨਾਤੀ ਬਤੌਰ ਮੁੱਖ ਪ੍ਰਸ਼ਾਸਕ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ, ਐਸ. ਏ. ਐਸ. ਨਗਰ (ਸ਼੍ਰੀ ਵਿਸ਼ੇਸ਼ ਸਾਰੰਗਲ, ਆਈ. ਏ. ਐਸ. ਦੀ ਥਾਂ ਤੇ) ਕਰਨ ਲਈ ਉਸਦੀਆਂ ਸੇਵਾਵਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਹਵਾਲੇ ਕੀਤੀਆਂ ਜਾਂਦੀਆਂ ਹਨ, ਆਦਿਤਿਆ ਉਪਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਵਾਧੂ ਚਾਰਜ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ (ਦਲਵਿੰਦਰਜੀਤ ਸਿੰਘ ਦੀ ਥਾਂ ਤੇ) ਬਦਲਿਆ ਗਿਆ ਹੈ ।

ਸ਼੍ਰੀਮਤੀ ਪਲਵੀ ਨੂੰ ਵਿਸ਼ੇਸ਼ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਮੁਖੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਬਿਜਲੀ ਵਿਭਾਗ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਨਵੀਂ ਤੇ ਨਵਿਆਉਣਯੋੋਗ ਊਰਜਾ ਸਰੋਤ ਵਿਭਾਗ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਵਾਧੂ ਚਾਰਜ ਕਮਿਸ਼ਨਰ ਨਗਰ ਨਿਗਮ ਪਠਾਨਕੋਟਟ (ਸ਼੍ਰੀ ਆਦਿਤਿਆ ਉਪਲ ਦੀ ਥਾਂ ਤੇ) ਬਦਲਿਆ ਗਿਆ ਹੈ ।

ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਗੁੁਰਦਾਸਪੁਰ ਨੂੰ ਬਦਲ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਤਿਹਗੜ੍ਹ ਸਾਹਿਬ ਨੂੰ ਬਦਲ ਕੇ ਵਧੀਕ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਮੁਖੀ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਵਾਧੂ ਚਾਰਜ ਵਧੀਕ ਸਕੱਤਰ, ਬਿਜਲੀ ਵਿਭਾਗ ਅਤੇ ਵਾਧੂ ਚਾਰਜ ਵਧੀਕ ਸਕੱਤਰ, ਨਵੀਂ ਤੇ ਨਵਿਆਉਣਯੋਗ ਊਰਜ਼ਾ ਸਰੋਤ ਵਿਭਾਗ (ਸ਼੍ਰੀਮਤੀ ਪੱਲਵੀ ਆਈ. ਏ. ਐਸ. ਦੀ ਥਾਂ ਤੇ) ਬਦਲਿਆ ਗਿਆ ਹੈ ।

Read More : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਤਕਨੀਕੀ ਵਿੰਗ ਦੇ ਕਰਮਚਾਰੀ ਕੀਤੇ ਇਧਰੋਂ ਉਧਰ

ਅਕੀਲ ਸੀ 18 ਸਾਲ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ : ਮੁਹੰਮਦ ਮੁਸਤਫਾ

0
Mohammad Mustafa

ਚੰਡੀਗੜ੍ਹ, 22 ਅਕਤੂਬਰ 2025 : ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ (Muhammad Mustafa) ਨੇ ਆਪਣੇ ਪੁੱਤਰ ਅਕੀਲ ਦੀ ਮੌਤ ਤੋਂ ਬਾਅਦ ਸਾਹਮਣੇ ਆਉਂਦਿਆਂ ਦੱਸਿਆ ਕਿ ਮੈਂ ਆਪਣੇ ਅੰਦਰ ਦੇ ਪਿਤਾ ਨੂੰ ਸੁਲਾ ਦਿੱਤਾ ਹੇ ਤੇ ਮੇਰੇ ਅੰਦਰ ਹੁਣ ਇਕ ਸਿਪਾਹੀ ਜਾਗ ਗਿਆ ਹੈ । ਉਨ੍ਹਾਂ ਆਖਿਆ ਕਿ ਝੂਠ ਦੇ ਪੈਰ ਨਹੀਂ ਹੁੰਦੇ (Lies have no legs) ਅਤੇ ਸੱਚ ਸਭ ਦੇ ਸਾਹਮਣੇ ਆ ਹੀ ਜਾਵੇਗਾ।

ਅਕੀਲ ਸੀ 18 ਸਾਲ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ : ਮੁਹੰਮਦ ਮੁਸਤਫਾ

ਅਕੀਲ ਦੇ ਪਿਤਾ ਤੇ ਸਾਬਕਾ ਡੀ. ਜੀ. ਪੀ. ਪੰਜਾਬ ਮੁਹੰਮਦ ਮੁਸਤਫਾ ਨੇ ਦੱਸਿਆ ਕਿ ਅਕੀਲ ਜੋ ਕਿ 18 ਸਾਲਾਂ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਅਤੇ ਉਨ੍ਹਾਂ ਵਲੋਂ ਉਸਦਾ ਇਲਾਜ ਕਰਵਾਇਆ ਗਿਆ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ । ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਪੁਲਸ ਕਸਟਡੀ (Police custody) ਵਿਚ ਵੀ ਰਿਹਾ ਤੇ ਉਹ ਇਲਾਜ ਦੌਰਾਨ ਕਈ ਵਾਰ ਤਾਂ ਹਿੰਸਕ ਹੋ ਜਾਂਦਾ ਸੀ ਅਤੇ ਇਕ ਵਾਰ ਤਾਂ ਮੇਰੀ ਨੂੰਹ ਦੀ ਜਾਨ ਜਾਂਦੇ ਜਾਂਦੇ ਬਚੀ, ਉਦੋਂ ਮੈਂ ਖੁਦ ਅਕੀਲ ਨੂੰ ਪੁਲਸ ਦੇ ਹਵਾਲੇ ਕੀਤਾ ਸੀ ਤੇ ਉਸ ਤੋਂ ਬਾਅਦ ਦੁਪਹਿਰ ਤੱਕ ਉਸਦੀ ਮਾਂ, ਨੂੰਹ ਅਤੇ ਭੈਣ ਰੌਣ ਲੱਗੀਆਂ, ਜਿਸ ਤੋਂ ਬਾਅਦਦ ਮੇਰਾ ਵੀ ਦਿਲ ਪਿਘਲ ਗਿਆ ਅਤੇ ਰਾਤ ਤੱਕ ਸਿ਼ਕਾਇਤ ਵਾਪਸ ਲੈ ਲਈ ਗਈ ।

ਅਕੀਲ ਦਾ ਹੋ ਚੁੱਕਿਆ ਸੀ 40 ਫੀਸਦੀ ਦਿਮਾਗ ਖਰਾਬ

ਮੁਸਤਫਾ ਨੇ ਅੱਗੇ ਦੱਸਿਆ ਕਿ ਉਸ ਦਾ 40 ਫੀਸਦੀ ਦਿਮਾਗ ਖਰਾਬ (40 percent brain damaged) ਹੋ ਚੁੱਕਿਆ ਸੀ । ਅਕੀਲ 2006 ਤੋਂ ਨਸ਼ੇ ਦੀ ਗ੍ਰਿਫ਼ਤ ਵਿਚ ਸੀ। ਸਾਫਟ ਡਰੱਗ ਤੋਂ ਸ਼ੁਰੂ ਹੋ ਕੇ ਹੈਰੋਇਨ ਅਤੇ ਐਸਿਡ ਡਰੱਗ ਤੱਕ ਪਹੁੰਚ ਗਿਆ ਸੀ, ਜਿਸ ਨਾਲ ਉਸ ਦਾ ਦਿਮਾਗ ਖਰਾਬ ਹੋਇਆ। ਮੈਂ 18 ਸਾਲ ਤੱਕ ਉਸ ਦਾ ਇਲਾਜ ਕਰਵਾਇਆ, ਉਸ ਦੇ ਕਈ ਸਕੂਲ ਬਦਲੇ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਮੈਂ ਕਈ ਵਾਰ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਫੜਾਇਆ ਤਾਂ ਕਿ ਉਸ ਨੂੰ ਮਿਲਣ ਵਾਲਾ ਨਸ਼ਾ ਬੰਦ ਹੋ ਸਕੇ ਪਰ ਮੈਂ ਸਫ਼ਲ ਨਹੀਂ ਹੋ ਸਕਿਆ । ਅਕੀਲ ਜਦੋਂ ਵੀ ਹਿੰਸਕ ਹੁੰਦਾ ਸੀ ਤਾਂ ਮੈਂ ਪੁਲਿਸ ਨੂੰ ਬੁਲਾਉਂਦਾ ਸੀ ।

ਅਕੀਲ ਦਾ ਰੂਟੀਨ ਸੀ ਉਹ ਸਾਰਾ ਦਿਨ ਸਂੌਦਾ ਸੀ ਤੇ ਰਾਤ ਨੂੰ ਜਾਗਦਾ ਸੀ

ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਉਸ ਦਾ ਰੁਟੀਨ ਸੀ ਕਿ ਉਹ ਦਿਨ ਭਰ ਸੌਂਦਾ ਸੀ ਅਤੇ ਰਾਤ ਨੂੰ ਜਾਗਦਾ ਸੀ। ਮੌਤ ਵਾਲੇ ਦਿਨ ਉਸ ਦੀ ਭੈਣ ਦਰਵਾਜ਼ਾ ਖੜਕਾਉਂਦੀ ਰਹੀ ਪਰ ਉਹ ਬਾਹਰ ਨਹੀਂ ਆਇਆ। ਸਾਬਕਾ ਡੀ. ਜੀ. ਪੀ. ਨੇ ਦੱਸਿਆ ਕਿ ਉਹ ਅਕਸਰ 7 ਜਾਂ 7:30 ਵਜੇ ਉਠ ਜਾਂਦਾ ਸੀ ਪਰ ਉਸ ਦਿਨ ਦੇਰ ਹੋ ਗਈ ਸੀ । ਉਸ ਦੀ ਮਾਂ ਅਤੇ ਭੈਣ ਦਰਵਾਜ਼ਾ ਖੜਕਾ ਰਹੀਆਂ ਸਨ, ਉਹ ਬਾਹਰ ਨਹੀਂ ਆ ਰਿਹਾ ਸੀ। ਮੈਂ ਦਰਵਾਜ਼ੇ ਦੇ ਸਾਹਮਣੇ ਬੈਠਾ ਸੀ ਅਤੇ ਉਸ ਦੀ ਮਾਂ ਨੇ ਮੈਨੂੰ ਦੱਸਿਆ ਕਿ ਲਗਦਾ ਹੈ ਕਿ ਉਹ ਜ਼ਿਆਦਾ ਲੈਣ ਲੱਗਿਆ ਹੈ । ਉਸ ਨੇ ਕਈ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ । ਮੇਰੀ ਬੇਟੀ ਬਾਲਕਨੀ ਵਾਲੇ ਦਰਵਾਜ਼ੇ ਰਾਹੀਂ ਅੰਦਰ ਗਈ ਅਤੇ ਉਦੋਂ ਪਤਾ ਚਲਿਆ ਕਿ ਉਸਦੀ ਮੌਤ ਹੋ ਗਈ ਹੈ ।

Read More : ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕੈਪਟਨ ਬਾਰੇ ਕਹੀ ਇਹ ਗੱਲ